20 ਜਨਵਰੀ 2025 (ਸੋਮਵਾਰ)- ਅੱਜ ਦੀਆਂ ਮੁੱਖ ਖਬਰਾਂ
ਸਿੱਖਾਂ ਖਿਲਾਫ ਨਫਰਤੀ ਪ੍ਰਚਾਰ ਕਰਣ ਵਾਲੇ ਕੈਨੇਡੀਅਨ ਐਮਪੀ ਚੰਦਰ ਆਰੀਆ ਦਾ ਵੈਨਕੂਵਰ ਵਿਖ਼ੇ ਭਾਰਤੀ ਅੰਬੈਸੀ ਮੂਹਰੇ ਹੋਇਆ ਜੋਰਦਾਰ ਵਿਰੋਧ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਜਿੰਨਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੀ ਯਾਦ ਵਿੱਚ ਭਾਰਤੀ ਅੰਬੈਸੀ ਵੈਨਕੂਵਰ ਮੂਹਰੇ ਹਰ ਮਹੀਨੇ ਕਿਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਵਿੱਚ ਬੀਤੇ ਇਕ ਦਿਨ ਪਹਿਲਾਂ ਸੈਂਕੜੇ ਸੰਗਤਾਂ ਨੇ ਭਾਗ ਲਿਆ ਅਤੇ ਭਾਰਤੀ ਹਕੂਮਤ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕਰਣ ਦੇ ਨਾਲ ਆਪਣਾ ਰੋਸ ਵਿਖਾਇਆ । ਭਾਈ ਨਰਿੰਦਰ ਸਿੰਘ ਖਾਲਸਾ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਕੈਨੇਡਾ ਦਾ ਐਮਪੀ ਚੰਦਰ ਆਰੀਆ ਜੋ ਕਿ ਹਿੰਦ ਦੀ ਸ਼ਹਿ ਤੇ ਕੈਨੇਡਾ ਵਿੱਚ ਭਾਰਤੀ ਦਖਲਅੰਦਾਜ਼ੀ ਨੂੰ ਅੰਜਾਮ ਦਿੰਦਾ ਹੈ, ਉਸਦਾ ਵਿਰੋਧ ਕੀਤਾ ਗਿਆ ਅਤੇ ਉਸਦਾ ਪੁਤਲਾ ਬਣਾਕੇ ਓਸ ਨੂੰ ਬੇਇੱਜਤ ਕਰਣ ਦੇ ਨਾਲ ਆਰੀਆ ਨੂੰ ਚੇਤਾਵਨੀ ਦਿੱਤੀ ਗਈ ਕਿ ਜੇ ਉਹ ਸਿੱਖਾਂ ਵਿਰੁੱਧ ਨਫਰਤੀ ਪ੍ਰਚਾਰ ਤੋਂ ਬਾਜ਼ ਨਹੀਂ ਆਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ।ਇਸ ਦੌਰਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਤੋ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖ਼ਾਲਸਾ, ਅਵਤਾਰ ਸਿੰਘ ਖਹਿਰਾ, ਗੁਰਮੀਤ ਸਿੰਘ ਗਿੱਲ ਵੱਲੋਂ ਜਿੱਥੇ ਭਾਰਤੀ ਸਰਕਾਰ ਵਲੋਂ ਸਿੱਖਾਂ ਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਜ਼ੁਲਮਾਂ ਬਾਰੇ ਦਸਿਆ ਗਿਆ ਉਥੇ ਹੀ 26 ਜਨਵਰੀ ਨੂੰ ਭਾਰਤੀ ਗਣਤੰਤਰ ਦਿਵਸ ਅਤੇ ਭਾਰਤੀ ਸਵਿੰਧਾਨ ਦੇ ਵਿਰੋਧ ਵਿੱਚ ਸੰਗਤ ਨੂੰ ਭਾਰੀ ਗਿਣਤੀ ਵਿੱਚ ਭਾਰਤੀ ਅੰਬੈਸੀ ਵੈਨਕੂਵਰ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ ਗਈ ਹੈ । ਉਨ੍ਹਾਂ ਦਸਿਆ ਕਿ ਭਾਰਤੀ ਏਜੰਟ ਇਹਨਾਂ ਮੁਜ਼ਾਹਰਿਆਂ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਪਰ ਇਹ ਓਹਦੋਂ ਤੱਕ ਬੰਦ ਨਹੀਂ ਹੋਣਗੇ ਜਦੋਂ ਤੱਕ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਅਮਰੀਕਾ ਦੇ ਐਲ.ਏ. ਅੰਦਰ 23 ਮਾਰਚ 2025 ਵਿੱਚ ਹੋਣ ਵਾਲੇ ਰੈਫਰੰਡਮ ਵਿੱਚ ਵੀ ਸਰੀ ਕੈਨੇਡਾ ਦੀ ਸਿੱਖ ਸੰਗਤ ਅਤੇ ਕੌਮੀ ਘਰ ਦੇ ਚਾਹਵਾਨਾਂ ਨੂੰ ਵੱਧ ਤੋਂ ਵੱਧ ਉਥੇ ਪਹੁੰਚਣ ਦੀ ਵੀ ਅਪੀਲ ਕੀਤੀ ਗਈ ਤਾਂ ਜੋ ਸਭ ਵਿੱਚ ਉਤਸ਼ਾਹ ਪੈਦਾ ਹੋਵੇ ਅਤੇ ਇੱਕ ਮਿਸਾਲ ਕਾਇਮ ਹੋਵੇ । ਇਸ ਮੌਕੇ ਤੇ ਭਾਈ ਮਨਜਿੰਦਰ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਐਬਟਸਫੋਰਡ, ਹਰਪਾਲ ਸਿੰਘ ਬੁੱਟਰ, ਸਿੱਖਸ ਫਾਰ ਜਸਟਿਸ ਤੋਂ ਬਾਬਾ ਰਣਜੀਤ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤ ਸ਼ਾਮਲ ਹੋਈ ਸੀ ।
ਜ਼ੇਕਰ ਬਾਦਲ ਦਲ 2 ਦਸੰਬਰ ਦੇ ਫੈਸਲੇ ਨੂੰ ਮੰਨਣ ਤੋਂ ਬਾਗੀ ਹੁੰਦੇ ਹਨ ਤਾਂ ਯੂਕੇ ਵਿਚ ਉਨ੍ਹਾਂ ਦਾ ਹੋਵੇਗਾ ਮੁਕੰਮਲ ਬਾਈਕਾਟ : ਸਿੱਖ ਜੱਥੇਬੰਦੀਆਂ ਯੂਕੇ ਅਤੇ ਪ੍ਰਬੰਧਕ ਕਮੇਟੀਆਂ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਯੂਕੇ ਦੇ ਗੁਰੂ ਨਾਨਕ ਗੁਰਦੁਆਰਾ ਹਾਈ ਸਟਰੀਟ ਸਮੈਥਿਕ ਵਿਖੇ ਸਮੁੱਚੇ ਗੁਰਦੁਆਰਾ ਸਾਹਿਬਾਨ, ਪੰਥਕ ਜਥੇਬੰਦੀਆਂ ਅਤੇ ਪੰਥਕ ਦਰਦੀਆਂ ਦਾ ਬਹੁਤ ਹੀ ਭਰਾਵਾਂ ਇਕੱਠ ਹੋਇਆ ਜਿਸ ਵਿੱਚ ਬੜੇ ਦੁੱਖੀ ਹਿਰਦੇ ਨਾਲ ਸਾਰੇ ਇੱਕਠ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਦੀ ਭਾਵਨਾ ਨੂੰ ਠੇਸ ਲਾਉਣ ਲਈ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜੋ ਫੈਸਲੇ ਲਏ ਗਏ ਸਨ ਉਹਨਾਂ ਨੂੰ ਮੌਜੂਦਾ ਅਕਾਲੀ ਦਲ ਨੇ ਮਨਣ ਤੋਂ ਬਿਲਕੁਲ ਨਕਾਰ ਦਿੱਤਾ ਹੈ। ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਬਹੁਤ ਵੱਡੀ ਠੇਸ ਲੱਗੀ ਹੈ। ਇਸ ਲਈ ਇਹ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਬੇਨਤੀ ਕਰਦਾ ਕਿ ਸਤਿਕਾਰਯੋਗ ਸਿੰਘ ਸਾਹਿਬ ਜੀ ਜੋ ਫੈਸਲੇ ਉਥੇ 2 ਦਸੰਬਰ 2024 ਨੂੰ ਲਏ ਗਏ ਹਨ ਸਮੁੱਚੀ ਕੌਮ ਅਤੇ ਇੰਗਲੈਂਡ ਦੇ ਸਮੂਹ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਦਰਦੀਆਂ ਦੀ ਜਥੇਬੰਦੀਆਂ ਉਹਨਾਂ ਫੈਸਲਿਆਂ ਦੇ ਨਾਲ ਡੱਟ ਕੇ ਖੜੀਆਂ ਹਨ । ਆਪ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹਨਾਂ ਫੈਸਲਿਆਂ ਨੂੰ ਜਿਸ ਢੰਗ ਨਾਲ ਲਏ ਗਏ ਹਨ ਉਹਨਾਂ ਵਿੱਚ ਬਿਨਾਂ ਕਿਸੇ ਤਬਦੀਲੀ ਤੋਂ ਉਹਨਾਂ ਨੂੰ ਹਰ ਹਾਲਤ ਵਿੱਚ ਉਸੇ ਤਰ੍ਹਾਂ ਬਿਨਾਂ ਛੇੜਛਾਡ ਕੀਤੇ ਲਾਗੂ ਕੀਤਾ ਜਾਵੇ ਅਤੇ ਸੁਖਬੀਰ ਬਾਦਲ ਦਾ ਲਾਣਾ ਜੋ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਨਹੀਂ ਮੰਨ ਰਹੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ । ਆਪ ਜੀ ਦੀ ਜਾਣਕਾਰੀ ਲਈ ਦਸ ਰਹੇ ਹਾਂ ਕਿ ਇੰਗਲੈਂਡ ਦੇ ਸਿੱਖਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਉਹ ਲੋਕ ਕਿਸੇ ਢੰਗ ਨਾਲ ਪੰਥਕ ਰਵਾਇਤਾਂ ਵਿੱਚ ਨਹੀਂ ਆਉਂਦੇ ਉਦੋਂ ਤੱਕ ਉਸ ਅਕਾਲੀ ਦਲ ਅਤੇ ਉਹਨਾਂ ਦੀ ਸਾਰੀ ਵਰਕਿੰਗ ਕਮੇਟੀ ਨੂੰ ਇੰਗਲੈਂਡ ਵਿੱਚ ਕਿਸੇ ਵੀ ਗੁਰੂ ਘਰ ਵਿੱਚ ਨਾ ਮੂੰਹ ਲਾਇਆ ਜਾਵੇਗਾ 'ਤੇ ਨਾ ਹੀ ਕੋਈ ਵੀ ਗੁਰੂ ਘਰ ਕਿਸੇ ਪ੍ਰਕਾਰ ਦਾ ਉਹਨਾਂ ਦਾ ਸਤਿਕਾਰ ਕਰੇਗਾ। ਇਹ ਫੈਸਲਾ ਡੱਟ ਕੇ ਸਾਰੀਆਂ ਸਿੱਖ ਸੰਸਥਾਵਾਂ ਗੁਰੂ ਘਰਾਂ ਨੇ ਲਿਆ ਹੈ । ਨਾਲ ਇਹ ਵੀ ਬੇਨਤੀ ਆਪ ਜੀ ਨੂੰ ਕਰ ਰਹੇ ਹਾਂ ਕਿ ਅਕਾਲੀ ਦਲ ਦਾ ਜੋ ਸਿਸਟਮ ਹੈ ਉਹ ਸਾਰਿਆਂ ਨੂੰ ਇੱਕ ਥਾਂ ਇੱਕਤਰ ਕਰਕੇ ਇੱਕ ਅਜਿਹੀ ਖੇਤਰੀ ਪਾਰਟੀ ਜਿਹਦੀ ਸਾਨੂੰ ਲੋੜ ਹੈ ਉਹ ਹੋਂਦ ਵਿੱਚ ਲਿਆਂਦੀ ਜਾਵੇ ਤਾਂ ਕਿ ਸਿੱਖਾਂ ਦਾ ਵਕਾਰ ਜੋ ਹੈ ਉਹ ਪੰਜਾਬ ਵਿੱਚ ਮੁੜ ਤੋਂ ਬਣ ਸਕੇ ।
ਇਸ ਮੀਟਿੰਗ ਵਿਚ ਭਾਈ ਕੁਲਦੀਪ ਸਿੰਘ ਦਿਓਲ ਪ੍ਰਧਾਨ ਗੁਰਦੁਆਰਾ ਸਾਹਿਬ ਸਮੈਦਵੀਕ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਭਾਈ ਅਮਰੀਕ ਸਿੰਘ ਗਿੱਲ ਪ੍ਰਧਾਨ ਸਿੱਖ ਫੈਡਰੇਸ਼ਨ ਯੂਕੇ, ਭਾਈ ਬਘੇਲ ਸਿੰਘ, ਭਾਈ ਗੁਰਦੇਵ ਸਿੰਘ ਚੋਹਾਨ, ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਬਲਵਿੰਦਰ ਸਿੰਘ, ਭਾਈ ਜੋਗਾ ਸਿੰਘ, ਭਾਈ ਕੁਲਵੰਤ ਸਿੰਘ ਮੁਠੱਡਾ, ਭਾਈ ਦਇਆ ਸਿੰਘ, ਭਾਈ ਬੀਰਾ ਸਿੰਘ ਸਮੇਤ ਵਡੀ ਗਿਣਤੀ ਅੰਦਰ ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ ।
ਗੁਰਪਤਵੰਤ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਨਿਖਿਲ ਗੁਪਤਾ ਨੇ ਮੁੜ ਹਿੰਦੀ ਬੋਲਣ ਵਾਲੇ ਸਰਕਾਰੀ ਵਕੀਲ ਦੀ ਕੀਤੀ ਮੰਗ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਵਿੱਚ ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ੀ ਨਿਖਿਲ ਗੁਪਤਾ ਨੇ ਬੀਤੇ ਦਿਨ ਅਦਾਲਤ ਅੰਦਰ ਮੁੜ ਤੋਂ ਹਿੰਦੀ ਬੋਲਣ/ ਸਮਝਣ ਵਾਲੇ ਸਰਕਾਰੀ ਵਕੀਲ ਦੀ ਮੰਗ ਕੀਤੀ ਹੈ । ਜਿਸ ਤੇ ਉਸਨੂੰ ਮੁਹਈਆ ਕਰਵਾਏ ਗਏ ਵਕੀਲ ਨੇ ਅਦਾਲਤ ਕੋਲੋਂ ਉਸਦੇ ਕੇਸ ਨੂੰ ਪੜਨ ਲਈ 60 ਦਿਨਾਂ ਦੇ ਸਮੇਂ ਦੀ ਮੰਗ ਕੀਤੀ ਹੈ । ਜਿਕਰਯੋਗ ਹੈ ਕਿ ਗੁਪਤਾ ਨੂੰ ਪਿਛਲੇ ਸਾਲ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕੀਤਾ ਗਿਆ ਸੀ। ਓਸ ਨੇ ਦਸਿਆ ਕਿ ਜਦੋਂ ਤੋਂ ਮੈਨੂੰ ਪ੍ਰਾਗ ਤੋਂ ਅਮਰੀਕਾ ਹਵਾਲੇ ਕੀਤਾ ਗਿਆ ਹੈ, ਮੈਨੂੰ ਕੋਈ ਕੌਂਸਲਰ ਪਹੁੰਚ ਨਹੀਂ ਮਿਲੀ ਹੈ ਅਤੇ ਭਾਰਤੀ ਦੂਤਾਵਾਸ ਤੋਂ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ। ਮੇਰੇ ਪਰਿਵਾਰ ਨੇ ਇਸ ਲਈ ਕਈ ਬੇਨਤੀਆਂ ਉਠਾਈਆਂ ਸਨ ਪਰ ਅੱਜ ਤੱਕ ਕੋਈ ਵੀ ਮੈਨੂੰ ਮਿਲਣ ਨਹੀਂ ਆਇਆ ।ਨਿਖਿਲ ਗੁਪਤਾ ਦੇ ਨਾਲ ਵਿਕਾਸ ਯਾਦਵ, ਜਿਸਦੀ ਸ਼ੁਰੂਆਤ ਵਿੱਚ ਇੱਕ ਭਾਰਤੀ ਅਧਿਕਾਰੀ ਵਜੋਂ ਪਛਾਣ ਕੀਤੀ ਗਈ ਸੀ, ਨੂੰ ਵੀ ਅਮਰੀਕੀ ਸਰਕਾਰੀ ਵਕੀਲ ਦੁਆਰਾ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਸੀ।
ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਲੋਂ ਮੈਡੀਕਲ ਸਹਾਇਤਾ ਪ੍ਰਾਪਤ ਕਰਨ ਲਈ ਸਵਾਗਤ: ਸੰਯੁਕਤ ਕਿਸਾਨ ਮੋਰਚਾ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸੰਯੁਕਤ ਕਿਸਾਨ ਮੋਰਚਾ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਡਾਕਟਰੀ ਸਹਾਇਤਾ ਪ੍ਰਾਪਤ ਕਰਨ ਦੇ ਫੈਸਲੇ ਦਾ ਸੁਆਗਤ ਕਰਦਾ ਹੈ ਅਤੇ ਉਹਨਾਂ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹੈ। ਕਿਸਾਨ ਏਕਤਾ ਅਤੇ ਕਿਸਾਨ ਵਿਰੋਧੀ ਯੂਨੀਅਨ ਸਰਕਾਰ ਦੇ ਖਿਲਾਫ ਪੈਨ ਇੰਡੀਆ ਅੰਦੋਲਨ ਲਈ ਸੰਯੁਕਤ ਕਿਸਾਨ ਮੋਰਚਾ ਨੇਤਾਵਾਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਯਤਨਾਂ ਨੇ ਸਰਕਾਰ ਨੂੰ ਆਪਣੀ ਵੰਡਵਾਦੀ ਰਣਨੀਤੀ ਤੋਂ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ ਹੈ।ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸਾਰੇ ਕਿਸਾਨਾਂ ਨੂੰ ਜਵਾਬ ਦੇਣ ਅਤੇ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਉੱਠਣ ਅਤੇ ਇਸ ਨੂੰ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਦਾ ਸੱਦਾ ਦਿੰਦੀ ਹੈ, ਜੋ ਪਹਿਲਾਂ 3 ਕਾਲੇ ਖੇਤੀ ਕਾਨੂੰਨਾਂ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਦੁਬਾਰਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰਦਾਰ ਡੱਲੇਵਾਲ ਦੀ ਸਿਹਤ ਦੇ ਸਬੰਧ ਵਿੱਚ ਸਕਾਰਾਤਮਕ ਵਿਕਾਸ ਦੇ ਮੱਦੇਨਜ਼ਰ, ਸੰਯੁਕਤ ਕਿਸਾਨ ਮੋਰਚਾ ਨੇ ਸਾਰੀਆਂ ਇਕਾਈਆਂ ਨੂੰ 20 ਜਨਵਰੀ ਨੂੰ ਸੰਸਦ ਦੇ ਦਫਤਰਾਂ ਵਿੱਚ ਕਿਸਾਨ ਧਰਨਾ ਦੇਣ ਦੀ ਬਜਾਏ ਈਮੇਲ ਰਾਹੀਂ ਸੰਸਦ ਮੈਂਬਰਾਂ ਨੂੰ ਮੈਮੋਰੰਡਮ ਭੇਜਣ ਦਾ ਸੱਦਾ ਦਿੱਤਾ ਅਤੇ ਸੰਯੁਕਤ ਕਿਸਾਨ ਮੋਰਚਾ ਨੂੰ ਬਣਾਉਣ ਲਈ ਪੂਰੀ ਊਰਜਾ ਰੀਡਾਇਰੈਕਟ ਕੀਤੀ। ਸੰਯੁਕਤ ਕਿਸਾਨ ਮੋਰਚਾ ਦੀ ਜਨਰਲ ਬਾਡੀ ਦੀ ਮੀਟਿੰਗ 24 ਜਨਵਰੀ, 2025 ਨੂੰ ਦਿੱਲੀ ਵਿਖੇ ਹੋਵੇਗੀ ਜਿਸ ਵਿਚ ਹੋਰ ਅੰਦੋਲਨਕਾਰੀ ਪ੍ਰੋਗਰਾਮਾਂ ਅਤੇ ਕਾਰਜ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚਾ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਹਿੱਤਾਂ, ਦੇਸ਼ ਦੇ ਅੰਨਦਾਤੇ ਦੇ ਵਿਰੁੱਧ ਕੰਮ ਕਰਨ ਤੋਂ ਗੁਰੇਜ਼ ਕਰਨ ਦੀ ਚੇਤਾਵਨੀ ਦੇਂਦਾ ਹੈ ਅਤੇ ਜ਼ੋਰਦਾਰ ਢੰਗ ਨਾਲ ਸਰਕਾਰ ਨੂੰ ਸੂਚਿਤ ਕਰਦਾ ਹੈ ਅਤੇ ਘੋਸ਼ਣਾ ਕਰਦਾ ਹੈ ਕਿ ਇਸ ਦੇਸ਼ ਦੇ ਕਿਸਾਨ ਆਪਣੀਆਂ ਮੰਗਾਂ ਲਈ ਇਕਜੁੱਟ ਹਨ ਜੋ ਕੇਂਦਰ ਸਰਕਾਰ ਦੁਆਰਾ ਪੂਰੀਆਂ ਕੀਤੀਆਂ ਜਾਣੀਆਂ ਹਨ ਅਤੇ ਉਦੋਂ ਤੱਕ ਕੇਂਦਰ ਸਰਕਾਰ ਦੇ ਵਿਰੁੱਧ ਹਰ ਰੂਪ ਵਿੱਚ ਜਮਹੂਰੀ ਅੰਦੋਲਨ ਜਾਰੀ ਰਹੇਗਾ।
 
ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮਾਮਲੇ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਫੈਸਲਾ ਲੈਣ ਲਈ ਦਿੱਤੀ ਆiਖ਼ਰੀ ਚੇਤਾਵਨੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਵਿਚ ਨਾਮਜਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਹਿਮ ਦੀ ਅਪੀਲ 'ਤੇ ਕੇਂਦਰ ਸਰਕਾਰ ਨੂੰ 18 ਮਾਰਚ ਤੱਕ ਫੈਸਲਾ ਲੈਣ ਲਈ ਕਿਹਾ ਹੈ। ਅਦਾਲਤ ਨੇ ਸਪੱਸ਼ਟ ਕੀਤਾ ਕਿ ਉਹ ਕੇਂਦਰ ਸਰਕਾਰ ਨੂੰ ਆਖਰੀ ਮੌਕਾ ਦੇ ਰਹੀ ਹੈ। ਜਾਂ ਤਾਂ ਸਰਕਾਰ ਇਸ ਦੌਰਾਨ ਕੋਈ ਫੈਸਲਾ ਲੈ ਲਵੇ, ਨਹੀਂ ਤਾਂ ਅਦਾਲਤ ਖੁਦ ਇਸ ਪਟੀਸ਼ਨ 'ਤੇ ਮੈਰਿਟ 'ਤੇ ਸੁਣਵਾਈ ਕਰੇਗੀ। ਭਾਈ ਰਾਜੋਆਣਾ ਕਰੀਬ 29 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਦੀ ਰਹਿਮ ਦੀ ਅਪੀਲ ਰਾਸ਼ਟਰਪਤੀ ਕੋਲ ਪਿਛਲੇ 12-15 ਸਾਲਾਂ ਤੋਂ ਲਮਕਦੀ ਪਈ ਹੈ। ਉਨ੍ਹਾਂ ਨੇ ਰਹਿਮ ਦੀ ਅਪੀਲ ਦੇ ਨਿਪਟਾਰੇ ਵਿੱਚ ਦੇਰੀ ਦਾ ਹਵਾਲਾ ਦਿੰਦੇ ਹੋਏ ਰਿਹਾਈ ਦੀ ਮੰਗ ਕੀਤੀ ਹੈ।ਅਦਾਲਤ ਅੰਦਰ ਕੇਂਦਰ ਦੀ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਇਹ ਇੱਕ ਰਾਜ ਦੇ ਮੁੱਖ ਮੰਤਰੀ ਅਤੇ 16 ਲੋਕਾਂ ਦੇ ਕਤਲ ਦਾ ਗੰਭੀਰ ਮਾਮਲਾ ਹੈ। ਸਰਕਾਰ ਇਸ 'ਤੇ ਵਿਚਾਰ ਕਰ ਰਹੀ ਹੈ। ਤੁਸ਼ਾਰ ਮਹਿਤਾ ਨੇ ਅਦਾਲਤ ਤੋਂ 6 ਹਫ਼ਤਿਆਂ ਦਾ ਹੋਰ ਸਮਾਂ ਮੰਗਿਆ। ਭਾਈ ਰਾਜੋਆਣਾ ਵੱਲੋਂ ਪੇਸ਼ ਹੋਏ ਵਕੀਲ ਮੁਕੁਲ ਰੋਹਤਗੀ ਨੇ ਦਲੀਲ ਦਿੱਤੀ ਕਿ ਹੁਣ ਸਰਕਾਰ ਦੇ ਜਵਾਬ ਦੀ ਉਡੀਕ ਕਰਨ ਦੀ ਲੋੜ ਨਹੀਂ ਹੈ। ਅਦਾਲਤ ਨੇ ਇਸ ਦੇ ਲਈ ਸਰਕਾਰ ਨੂੰ ਪਹਿਲਾਂ ਹੀ ਕਾਫੀ ਸਮਾਂ ਦਿੱਤਾ ਹੈ ਅਤੇ ਭਾਈ ਰਾਜੋਆਣਾ ਕਰੀਬ 29 ਸਾਲਾਂ ਤੋਂ ਜੇਲ੍ਹ ਵਿੱਚ ਹਨ, ਜਿਸ ਦੇ ਨਿਪਟਾਰੇ ਵਿੱਚ ਹੋਈ ਦੇਰੀ ਦੇ ਆਧਾਰ 'ਤੇ ਉਨ੍ਹਾਂ ਦੀ ਫਾਂਸੀ ਦਾ ਮਾਮਲਾ 15 ਸਾਲਾਂ ਤੋਂ ਲਟਕਿਆ ਹੋਇਆ ਹੈ, ਉਨ੍ਹਾਂ ਅਦਾਲਤ ਨੂੰ ਦਸਿਆ ਕਿ ਰਹਿਮ ਦੀ ਅਪੀਲ 'ਤੇ ਸੁਪਰੀਮ ਕੋਰਟ ਨੇ ਭਾਈ ਦਵਿੰਦਰ ਸਿੰਘ ਭੁੱਲਰ ਦੀ ਸਜ਼ਾ ਨੂੰ ਵੀ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਹੈ।ਜਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 2007 ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਨੂੰ 1995 ਵਿੱਚ ਵਿਸ਼ੇਸ਼ ਅਦਾਲਤ ਨੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਅਤੇ 16 ਹੋਰ ਵਿਅਕਤੀਆਂ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਇਸ ਤੋਂ ਬਾਅਦ ਹਾਈਕੋਰਟ ਨੇ ਵੀ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦਿੱਤੀ ਸੀ । ਭਾਈ ਰਾਜੋਆਣਾ ਨੇ ਦੋਸ਼ੀ ਠਹਿਰਾਏ ਜਾਣ ਜਾਂ ਫਾਂਸੀ ਦੀ ਸਜ਼ਾ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਨਹੀਂ ਦਿੱਤੀ ਸੀ ।ਐਸਜੀਪੀਸੀ ਨੇ 31 ਮਾਰਚ 2012 ਨੂੰ ਭਾਈ ਰਾਜੋਆਣਾ ਨੂੰ ਜਦੋ ਫਾਂਸੀ ਦਿੱਤੀ ਜਾਣੀ ਸੀ, ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਦਾਇਰ ਕਰਣ ਨਾਲ 28 ਮਾਰਚ ਨੂੰ ਤਤਕਾਲੀ ਕਾਂਗਰਸ ਸਰਕਾਰ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ 'ਤੇ ਰੋਕ ਲਗਾ ਦਿੱਤੀ ਸੀ, ਇਸ ਦੌਰਾਨ ਰਾਸ਼ਟਰਪਤੀ ਨੇ ਰਹਿਮ ਦੀ ਅਪੀਲ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਸੀ। ਉਦੋਂ ਤੋਂ ਇਹ ਰਹਿਮ ਦੀ ਪਟੀਸ਼ਨ ਸਰਕਾਰ ਕੋਲ ਪੈਂਡਿੰਗ ਹੈ, ਇਸ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਲਾਕੇਨ ਰਿਲੇ ਐਕਟ ਸਮੂਹਿਕ ਦੇਸ਼ ਨਿਕਾਲੇ ਦਾ ਰਾਸ਼ਟਰੀ ਮਾਰਗ- ਸਾਂਸਦ ਜਯਾਪਾਲ ਵੱਲੋਂ ਜਬਰਦਸਤ ਵਿਰੋਧ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਅਮਰੀਕੀ ਮੂਲ ਦੀ ਕਾਂਗਰਸ ਮੈਂਬਰ ਪਰਾਮਿਲਾ ਜਯਾਪਾਲ ਨੇ ਲਾਕੇਨ ਰਿਲੇ ਐਕਟ ਦਾ ਜਬਰਦਸਤ ਵਿਰੋਧ ਕਰਦਿਆਂ ਕਿਹਾ ਹੈ ਕਿ "ਇਹ ਸਮੂਹਿਕ ਦੇਸ਼ ਨਿਕਾਲੇ ਦਾ ਰਾਸ਼ਟਰੀ ਮਾਰਗ ਹੈ।" ਇਸ ਬਿੱਲ ਵਿਚ ਪ੍ਰਵਾਸੀ ਅਪਰਾਧੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਬਿੱਲ ਅਧਿਕਾਰੀਆਂ ਨੂੰ ਬਿਨਾਂ ਲੋੜੀਂਦੀ ਪ੍ਰਕ੍ਰਿਆ ਦੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਸ ਕਾਰਨ ਬਿੱਲ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਯਾਪਾਲ ਨੇ ਟਵਿਟਰ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ " ਇਹ ਬੁਰਾ ਬਿੱਲ ਹੈ। ਇਸ ਤਹਿਤ ਲੋੜੀਂਦੀ ਪ੍ਰਕ੍ਰਿਆ ਨੂੰ ਅਖੋਂ ਪਰੋਖੇ ਕੀਤਾ ਗਿਆ ਹੈ ਤੇ ਬਿਨਾਂ ਦਸਤਾਵੇਜ ਉਸ ਵਿਅਕਤੀ ਵਿਰੁੱਧ ਕਾਰਵਾਈ ਦੀ ਇਜਾਜ਼ਤ ਦਿੱਤੀ ਗਈ ਹੈ ਜੋ ਵਿਅਕਤੀ ਚੋਰੀ ਜਾਂ ਸਟੋਰ ਤੇ ਕੋਈ ਸਮਾਨ ਚੁੱਕ ਕੇ ਦੇੜ ਜਾਣ ਦੇ ਮਾਮਲੇ ਵਿਚ ਗ੍ਰਿਫਤਾਰ ਹੋਇਆ ਹੋਵੇ ਜਾ ਉਸ ਵਿਰੁੱਧ ਦੋਸ਼ ਲਾਏ ਗਏ ਹੋਣ। ਕਿਸੇ ਸੁਣਵਾਈ ਦੀ ਲੋੜ ਨਹੀਂ ਜਿਸ ਕਾਰਨ ਪ੍ਰਵਾਸੀ ਡਰੇ ਹੋਏ ਹਨ।" ਜਯਾਪਾਲ ਅਨੁਸਾਰ ਇਹ ਬਿੱਲ ਬਿਨਾ ਸਜਾ ਦੇ ਦਸਤਾਵੇਜ ਰਹਿਤ ਪ੍ਰਵਾਸੀਆਂ ਦੀ ਗ੍ਰਿਫਤਾਰੀ ਦਾ ਰਾਹ ਪੱਧਰਾ ਕਰਦਾ ਹੈ। ਸਦਨ ਇਸ ਬਿੱਲ ਨੂੰ ਪਹਿਲਾ ਹੀ ਪਾਸ ਕਰ ਚੁੱਕਾ ਹੈ ਤੇ ਸੈਨੇਟ ਨੇ ਪਿੱਛਲੇ ਹਫਤੇ ਬਿੱਲ ਨੂੰ ਅਗਲੀ ਪ੍ਰਕ੍ਰਿਆ ਲਈ 84-9 ਦੇ ਫਰਕ ਨਾਲ ਅੱਗੇ ਤੋਰ ਦਿੱਤਾ ਹੈ।
ਲਾਸ ਏਂਜਲਸ ਅੱਗ ਵਿਭਾਗ ਵਿਚ ਸਟਾਫ ਦੀ ਘਾਟ ਕਾਰਨ ਵੀ ਅੱਗ ਬੁਝਾਉਣ ਦੇ ਯਤਨ ਨਹੀਂ ਸਾਬਤ ਹੋ ਰਹੇ ਕਾਰਗਰ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਲਾਸ ਏਂਜਲਸ ਕਾਊਂਟੀ, ਕੈਲੀਫੋਰਨੀਆ, ਦੇ ਜੰਗਲਾਂ ਨੂੰ ਲੱਗੀ ਅੱਗ ਨੂੰ ਹਫਤਾ ਹੋਣ ਵਾਲਾ ਹੈ ਪਰਤੂੰ ਅਜੇ ਤੱਕ ਅੱਗ ਉਪਰ ਕਾਬੂ ਪਾਉਣ ਦੀ ਕੋਸ਼ਿਸ਼ਾਂ ਨਾ ਕਾਫੀ ਸਾਬਤ ਹੋ ਰਹੀਆਂ ਹਨ। ਹੁਣ ਤੱਕ ਦੇ ਦਰਜਨ ਤੋਂ ਵਧ ਲੋਕ ਅੱਗ ਵਿਚ ਸੜ ਕੇ ਮਾਰੇ ਜਾ ਚੁੱਕੇ ਹਨ ਤੇ 40000 ਤੋਂ ਵਧ ਜੰਗਲ ਸੜ ਗਏ ਹਨ। ਇਸ ਤੋਂ ਇਲਾਵਾ 12000 ਤੋਂ ਵਧ ਇਮਾਰਤਾ ਅੱਗ ਦੀ ਭੇਟ ਹੋ ਚੁੱਕੀਆ ਹਨ। ਇਨਾਂ ਵਿਚ ਘਰ, ਸਕੂਲ ਤੇ ਕਾਰੋਬਾਰੀ ਇਮਾਰਤਾਂ ਸ਼ਾਮਿਲ ਹਨ। ਅੱਗ ਉਪਰ ਕਾਬੂ ਨਾ ਪਾ ਸਕਣ ਦੇ ਹੋਰ ਕਾਰਨਾਂ ਤੋਂ ਇਲਾਵਾ ਇਕ ਮੁੱਖ ਕਾਰਨ ਲਾਸ ਏਂਜਲਸ ਅੱਗ ਵਿਭਾਗ (ਐਲ ਏ ਐਫ ਡੀ) ਵਿਚ ਸਟਾਫ ਦੀ ਘਾਟ ਹੋਣਾ ਵੀ ਇਕ ਕਾਰਨ ਹੈ। ਅੱਗ ਲੱਗਣ ਤੋਂ ਇਕ ਮਹੀਨੇ ਦੇ ਵੀ ਘੱਟ ਸਮੇਂ ਤੋਂ ਪਹਿਲਾਂ ਸਿਟੀ ਹਾਲ ਵਿਚ ਇਕੱਠੇ ਹੋਏ ਲੱਬੇ ਸਮੇ ਤੋਂ ਕੰਮ ਕਰਦੇ ਆ ਰਹੇ ਅੱਗ ਬੁਝਾਉਣ ਵਾਲੇ ਸਟਾਫ ਨੇ ਸਾਧਨਾਂ ਦੀ ਘਾਟ ਦਾ ਮੁੱਦਾ ਉਠਾਇਆ ਸੀ ਤੇ ਕਿਹਾ ਸੀ ਕਿ ਲੱਖਾ ਡਾਲਰਾਂ ਦੀ ਕੀਮਤ ਵਾਲੇ ਅੱਗ ਬਝਾਉਣ ਵਾਲੇ ਟਰੱਕ ਮਕੈਨਿਕਾ ਦੀ ਘਾਟ ਕਾਰਨ ਚਿੱਟਾ ਹਾਥੀ ਬਣ ਗਏ ਹਨ। ਬਜਟ ਦੀ ਘਾਟ ਕਾਰਨ ਮਕੈਨਿਕਾ ਦੀ ਗਿਣਤੀ ਸੁੰਗੜ ਗਈ ਹੈ। ਸ਼ਹਿਰ ਦੇ ਅੱਗ ਵਿਭਾਗ ਦੀ ਯੂਨੀਅਨ ਦੇ ਪ੍ਰਧਾਨ ਫਰੋਡੀ ਐਸਕੋਬਰ ਨੇ ਕਿਹਾ ਸੀ ਕਿ "ਮੈਂ ਉਹ ਕਹਿਣ ਜਾ ਰਿਹਾ ਹਾਂ ਜੋ ਲੋਕ ਨਹੀਂ ਕਹਿ ਸਕਦੇ। ਜੇਕਰ ਅਸੀ ਇਕ ਅਸਾਮੀ ਘਟਾਉਂਦੇ ਹਾਂ, ਇਕ ਸਟੇਸ਼ਨ ਬੰਦ ਕਰਦੇ ਹਾਂ ਤਾਂ ਲਾਸ ਏਂਜਲਸ ਵਾਸੀਆਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ ਤੇ ਕੋਈ ਮਾਰਿਆ ਜਾਵੇਗਾ।" ਜੇਕਰ ਦੂਸਰੇ ਸ਼ਹਿਰਾਂ ਨਾਲ ਤੁਲਨਾ ਕਰੀਏ ਤਾਂ ਯੂਨੀਅਨ ਦੁਆਰਾ ਉਠਾਇਆ ਗਿਆ ਮੁੱਦਾ ਠੀਕ ਲੱਗਦਾ ਹੈ। ਇਕ ਵਿਸਲੇਸਣ ਅਨੁਸਾਰ ਅਮਰੀਕਾ ਦੇ 10 ਵੱਡੇ ਸ਼ਹਿਰਾਂ ਦੀ ਤੁਲਨਾ ਵਿਚ ਲਾਸ ਏਂਜਲਸ ਫਾਇਰ ਵਿਭਾਗ (ਐਲ ਏ ਐਫ ਡੀ) ਵਿਚ ਸਟਾਫ ਘੱਟ ਹੈ ਜਿਸ ਕਾਰਨ ਰੋਜਾਨਾ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਤੇ ਵੱਡੀ ਪੱਧਰ 'ਤੇ ਲੱਗ ਰਹੀਆਂ ਅੱਗਾ ਦੀਆਂ ਘਟਨਾਵਾਂ ਨਾਲ ਨਜਿਠਣ ਵਿਚ ਮੁਸ਼ਕਿਲ ਆ ਰਹੀ ਹੈ। ਅਮਰੀਕਾ ਦੇ ਅੱਗ ਨਾਲ ਪ੍ਰਭਾਵਿਤ ਹੋਣ ਵਾਲੇ ਖਤਰਨਾਕ ਖੇਤਰਾਂ ਵਿਚ ਲਾਸ ਏਂਜਲਸ ਸ਼ਾਮਿਲ ਹੋਣ ਦੇ ਬਾਵਜੂਦ ਐਲ ਏ ਐਫ ਡੀ ਕੋਲ 1000 ਵਾਸੀਆਂ ਪਿੱਛੇ ਇਕ ਮੁਲਾਜਮ (ਫਾਇਰਫਾਈਟਰ) ਹੈ। ਸ਼ਿਕਾਰੀ, ਡਲਾਸ ਤੇ ਹਿਊਸਟਨ ਵਰਗੇ ਦੂਸਰੇ ਸ਼ਹਿਰਾਂ ਵਿਚ ਏਨੇ ਹੀ ਵਾਸੀਆਂ ਲਈ ਤਕਰੀਬਨ 2 ਮੁਲਾਜਮ ਹਨ। ਵੱਡੇ ਸ਼ਹਿਰਾਂ ਵਿਚ ਕੇਵਲ ਸੋਨ ਡਇਏਰੀ ਹੀ ਇਕ ਅਜਿਹਾ ਸ਼ਹਿਰ ਹੈ ਜਿਸ ਕੋਲ ਪ੍ਰਤੀ ਵਿਅਕਤੀ ਘੱਟ ਮੁਲਾਜ਼ਮ ਹਨ। ਸੈਨ ਫਰਾਂਸਿਸਕੋ ਕੋਲ 15 ਲੱਖ ਵਸੋਂ ਲਈ 1800 ਮੁਲਾਜ਼ਮ ਹਨ ਜਦ ਕਿ ਲਾਸ ਏਂਜਲਸ ਦੀ 40 ਲੱਖ ਆਬਾਦੀ ਲਈ 3500 ਮਲਾਜ਼ਮ ਨਿਸ਼ਚਤ ਕੀਤੇ ਗਏ ਹਨ। ਹਾਲਾਂ ਕਿ ਮਾਹਿਰ ਮੰਨਦੇ ਹਨ ਕਿ ਏਨੀ ਵੱਡੀ ਪੱਧਰ ਉਪਰ ਲਗੀ ਅੱਗ 'ਤੇ ਵਿਸ਼ਵ ਦਾ ਕੋਈ ਵੀ ਅੱਗ ਬੁਝਾਉ ਵਿਭਾਗ ਆਸਾਨੀ ਨਾਲ ਸਾਹਮਣਾ ਨਹੀਂ ਕਰ ਸਕਦਾ ਪਰੰਤੂ ਐਲ ਏ ਐਫ ਡੀ ਵਿਚ ਮੁਲਾਜਮਾਂ ਦੀ ਘਾਟ ਦਾ ਹੋਣਾ ਆਪਣੇ ਆਪ ਵਿਚ ਇਕ ਵੱਡਾ ਮੁੱਦਾ ਹੈ।
ਸਿੱਖ ਕਦੀ ਵੀ ਗਿੱਦੜਾਂ ਨੂੰ ਵੋਟ ਨਹੀਂ ਪਾਉਣਗੇ : ਮਨਜੀਤ ਸਿੰਘ ਜੀਕੇ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਅੱਜ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ। ਮਨਜੀਤ ਸਿੰਘ ਜੀਕੇ ਨੇ ਗੁਰੂ ਘਰ ਵਿੱਚ ਮੱਥਾ ਟੇਕ ਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਫਿਰ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਨਾਲ ਵੀ ਮੁਲਾਕਾਤ ਕੀਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀਕੇ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਅੱਧਾ ਘੰਟਾ ਮੁਲਾਕਾਤ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਜੀਕੇ ਨੇ ਕਿਹਾ ਉਹ ਇੱਥੇ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਲਈ ਆਏ ਹਨ। ਬਲਜੀਤ ਸਿੰਘ ਦਾਦੂਵਾਲ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਹਨ ਪਰ ਭਾਜਪਾ ਸਿੱਖ ਗੁਰਦੁਆਰਿਆਂ ਵਿੱਚ ਦਖਲ ਦੇ ਕੇ ਗਲਤ ਕਰ ਰਹੀ ਹੈ।
ਸੈਫ ਅਲੀ ਖਾਨ &rsquoਤੇ ਹਮਲਾ ਕਰਨ ਵਾਲਾ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਮੁੰਬਈ- ਮੁੰਬਈ ਪੁਲੀਸ ਨੇ ਅਦਾਕਾਰ ਸੈਫ ਅਲੀ ਖਾਨ &rsquoਤੇ ਉਸ ਦੇ ਹੀ ਘਰ ਅੰਦਰ ਦਾਖਲ ਹੋ ਕੇ ਹਮਲਾ ਕਰਨ ਵਾਲੇ 30 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਠਾਣੇ ਤੋਂ ਗ੍ਰਿੑਫ਼ਤਾਰ ਕਰ ਲਿਆ ਹੈ। ਮੁੰਬਈ ਪੁਲੀਸ ਨੇ ਅੱਜ ਦੱਸਿਆ ਕਿ ਮੁਲਜ਼ਮ ਨੂੰ ਸਥਾਨਕ ਅਦਾਲਤ &rsquoਚ ਪੇਸ਼ ਕੀਤਾ ਗਿਆ ਜਿਸ ਨੂੰ ਅਦਾਲਤ ਨੇ 24 ਜਨਵਰੀ ਤੱਕ ਪੁਲੀਸ ਹਿਰਾਸਤ &rsquoਚ ਭੇਜ ਦਿੱਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਇਰਾਦਾ ਚੋਰੀ ਕਰਨ ਦਾ ਸੀ ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਫਿਲਮ ਅਦਾਕਾਰ ਦੇ ਘਰ ਅੰਦਰ ਦਾਖਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਨੂੰ ਠਾਣੇ ਜ਼ਿਲ੍ਹੇ ਦੇ ਘੋੜਬੰਦਰ ਰੋਡ ਸਥਿਤ ਹੀਰਾਨੰਦਾਨੀ ਅਸਟੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਬੰਗਲਾਦੇਸ਼ੀ ਨਾਗਰਿਕ ਹੈ ਅਤੇ ਉਸ ਨੇ ਭਾਰਤ ਆਉਣ ਮਗਰੋਂ ਆਪਣਾ ਨਾਂ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹਿੱਲਾ ਅਮੀਨ ਫਕੀਰ ਤੋਂ ਬਦਲ ਕੇ ਵਿਜੈ ਦਾਸ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਬੰਗਲਾਦੇਸ਼ ਦੇ ਝਾਲੋਕਾਟੀ ਤੋਂ ਹੈ ਤੇ ਉਹ ਪਿਛਲੇ ਪੰਜ ਮਹੀਨੇ ਤੋਂ ਵੱਧ ਸਮੇਂ ਤੋਂ ਮੁੰਬਈ &rsquoਚ ਰਹਿ ਰਿਹਾ ਹੈ ਅਤੇ ਨਿੱਕੇ-ਮੋਟੇ ਕੰਮ ਕਰਦਾ ਸੀ ਤੇ ਸਾਫ਼-ਸਫ਼ਾਈ ਦੇ ਕੰਮ ਨਾਲ ਜੁੜੀ ਇੱਕ ਏਜੰਸੀ &rsquoਚ ਨੌਕਰੀ ਕਰ ਰਿਹਾ ਸੀ। ਉਸ iਖ਼ਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਇਸ ਮਗਰੋਂ ਮੁੰਬਈ ਪੁਲੀਸ ਨੇ ਮੁਲਜ਼ਮ ਨੂੰ ਸਥਾਨਕ ਅਦਾਲਤ &rsquoਚ ਪੇਸ਼ ਕੀਤਾ ਜਿੱਥੋਂ ਉਸ ਨੂੰ 24 ਜਨਵਰੀ ਤੱਕ ਪੁਲੀਸ ਰਿਮਾਂਡ &rsquoਤੇ ਭੇਜ ਦਿੱਤਾ ਗਿਆ ਹੈ। ਅਦਾਲਤ ਨੇ ਮੁਲਜ਼ਮ ਦਾ ਰਿਮਾਂਡ ਦਿੰਦਿਆਂ ਕਿਹਾ ਕਿ ਕੌਮਾਂਤਰੀ ਸਾਜ਼ਿਸ਼ ਨਾਲ ਸਬੰਧਤ ਪੁਲੀਸ ਦੀ ਦਲੀਲ ਖਾਰਜ ਨਹੀਂ ਕੀਤੀ ਜਾ ਸਕਦੀ। ਦੂਜੇ ਪਾਸੇ ਅਦਾਕਾਰ &rsquoਤੇ ਹੋਏ ਹਮਲੇ ਦੇ ਸਬੰਧ &rsquoਚ ਬੀਤੇ ਦਿਨ ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ਤੋਂ ਹਿਰਾਸਤ &rsquoਚ ਲਏ ਗਏ ਇੱਕ ਵਿਅਕਤੀ ਨੂੰ ਅੱਜ ਛੱਡ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪੁਲੀਸ ਨੇ ਇੱਕ ਮਸ਼ਕੂਕ ਨੂੰ ਹਿਰਾਸਤ ਵਿੱਚ ਲਿਆ ਸੀ।
ਖਨੌਰੀ ਬਾਰਡਰ &rsquoਤੇ ਡੱਲੇਵਾਲ ਦਾ ਟਰੀਟਮੈਂਟ ਸ਼ੁਰੂ, 14 ਫਰਵਰੀ ਨੂੰ ਹੋਣ ਵਾਲੀ ਬੈਠਕ ਤੱਕ ਮਰਨ ਵਰਤ ਜਾਰੀ ਰੱਖਣਗੇ
ਪਟਿਆਲਾ - ਮਰਨ ਵਰਤ ਉੱਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ 14 ਫਰਵਰੀ ਲਈ ਦਿੱਤੇ ਗੱਲਬਾਤ ਦੇ ਸੱਦੇ ਮਗਰੋਂ ਮੈਡੀਕਲ ਏਡ ਲੈਣ ਲਈ ਰਾਜ਼ੀ ਹੋ ਗਏ ਹਨ। ਖਨੌਰੀ ਬਾਰਡਰਾਂ &rsquoਤੇ ਮੌਜੁੂਦ ਡਾਕਟਰਾਂ ਦੀ ਟੀਮ ਨੇ ਲੰਘੀ ਅੱਧੀ ਰਾਤ ਤੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਡਾਕਟਰਾਂ ਵੱਲੋਂ ਉਨ੍ਹਾਂ ਦੇ ਡਰਿਪ ਲਾ ਦਿੱਤੀ ਗਈ ਹੈ। ਉਂਝ ਡੱਲੇਵਾਲ ਨੇ ਕਿਹਾ ਕਿ ਉਹ ਅਗਲੇ ਮਹੀਨੇ ਹੋਣ ਵਾਲੀ ਬੈਠਕ ਤੱਕ ਮਰਨ ਵਰਤ ਜਾਰੀ ਰੱਖਣਗੇ।
ਓਲੰਪੀਅਨ ਨੀਰਜ ਚੋਪੜਾ ਵਿਆਹ ਦੇ ਬੰਧਨ ਵਿਚ ਬੱਝਾ
ਚੰਡੀਗੜ੍ਹ- ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਐਤਵਾਰ ਨੂੰ ਹਿਮਾਨੀ ਮੋਰ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਹਿਮਾਨੀ ਮੋਰ, ਜੋ ਖ਼ੁਦ ਇਕ ਟੈਨਿਸ ਖਿਡਾਰਨ ਹੈ, ਹਰਿਆਣਾ ਦੇ ਲਾਰਸੌਲੀ ਨਾਲ ਸਬੰਧਤ ਹੈ ਤੇ ਉਹ ਇਸ ਵੇਲੇ ਅਮਰੀਕਾ ਵਿਚ ਮੈਕਕੋਰਮੈਕ ਇਸਨਬਰਗ ਸਕੂਲ ਆਫ ਮੈਨੇਜਮੈਂਟ ਤੋਂ ਸਪੋਰਟਸ ਮੈਨੇਜਮੈਂਟ ਤੇ ਐਡਮਨਿਸਟਰੇਸ਼ਨ ਵਿਚ ਐੱਮ.ਐੱਸਸੀ. ਕਰ ਰਹੀ ਹੈ। ਚੋਪੜਾ ਨੇ ਹਾਲਾਂਕਿ ਵਿਆਹ ਦੀ ਤਰੀਕ ਤੇ ਵਿਆਹ ਸਮਾਗਮ ਵਾਲੀ ਥਾਂ ਦਾ ਜ਼ਿਕਰ ਨਹੀਂ ਕੀਤਾ। ਚੋਪੜਾ ਦੇ ਰਿਸ਼ਤੇਦਾਰ ਭੀਮ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਨੀਰਜ ਤੇ ਹਿਮਾਨੀ ਦਾ ਵਿਆਹ ਦੇਸ਼ ਵਿਚ ਹੀ ਹੋਇਆ ਤੇ ਇਹ ਜੋੜਾ ਹਨੀਮੂਨ ਲਈ ਚਲਾ ਗਿਆ ਹੈ। ਭੀਮ ਨੇ ਪਾਣੀਪਤ ਨੇੜੇ ਖਾਂਡਰਾ ਵਿਚ ਆਪਣੇ ਪਿੰਡ ਵਿਚ ਕਿਹਾ, &lsquo&lsquoਵਿਆਹ ਦੋ ਦਿਨ ਪਹਿਲਾਂ ਹੋਇਆ ਹੈ। ਮੈਂ ਵਿਆਹ ਵਾਲੀ ਥਾਂ ਬਾਰੇ ਨਹੀਂ ਦੱਸ ਸਕਦਾ।&rsquo&rsquo ਚਾਂਦ ਰਾਮ ਦੀ ਧੀ ਹਿਮਾਨੀ ਮੋਰ ਨਿਊ ਹੈਂਪਸ਼ਾਇਰ ਵਿਚ ਸਪੋਰਟਸ ਮੈਨੇਜਮੈਂਟ ਵਿਚ ਮਾਸਟਰਜ਼ ਡਿਗਰੀ ਕਰ ਰਹੀ ਹੈ। ਮੋਰ ਦਿੱਲੀ ਦੇ ਮਿਰਾਂਡਾ ਹਾਊਸ ਦੀ ਐਲੂਮਨੀ ਹੈ, ਜਿੱਥੋਂ ਉਸ ਨੇ ਰਾਜਨੀਤੀ ਸ਼ਾਸਤਰ ਤੇ ਸਰੀਰਕ ਸਿੱਖਿਆ ਵਿਚ ਬੀਏ ਕੀਤੀ ਹੈ। ਮੋਰ ਦਾ ਭਰਾ ਹਿਮਾਂਸ਼ੂ ਟੈਨਿਸ ਖਿਡਾਰੀ ਹੈ। ਆਲ ਇੰਡੀਆ ਟੈਨਿਸ ਐਸੋਸੀਏਸ਼ਨ (ਅੀਠਅ) ਦੀ ਵੈੱਬਸਾਈਟ ਅਨੁਸਾਰ, 2018 ਵਿੱਚ ਹਿਮਾਨੀ ਦੇ ਟੈਨਿਸ ਕਰੀਅਰ ਦੀ ਸਭ ਤੋਂ ਵਧੀਆ ਕੌਮੀ ਦਰਜਾਬੰਦੀ ਸਿੰਗਲਜ਼ ਵਿੱਚ 42 ਅਤੇ ਡਬਲਜ਼ ਵਿੱਚ 27 ਸੀ। ਉਸ ਨੇ 2018 ਵਿੱਚ ਸਿਰਫ ਅੀਠਅ ਈਵੈਂਟਸ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਮੋਰ ਨੇ ਆਪਣੀ ਸਕੂਲੀ ਪੜ੍ਹਾਈ ਸੋਨੀਪਤ ਦੇ ਲਿਟਲ ਏਂਜਲਸ ਸਕੂਲ ਤੋਂ ਕੀਤੀ।
ਸਕੂਲ ਪ੍ਰਿੰਸੀਪਲ ਬਣੀ ਲੁਧਿਆਣਾ ਦੀ ਪਹਿਲੀ ਮਹਿਲਾ ਮੇਅਰ
ਲੁਧਿਆਣਾ- ਲੁਧਿਆਣਾ ਨੂੰ 22 ਮਹੀਨੇ ਬਾਅਦ ਅੱਜ ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦਾ ਨਵਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ (ਆਪ) ਦੀ ਕੌਂਸਲਰ ਤੇ ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਲੁਧਿਆਣਾ ਦਾ ਮੇਅਰ ਚੁਣਿਆ ਗਿਆ ਹੈ। ਰਾਕੇਸ਼ ਪ੍ਰਾਸ਼ਰ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਪ੍ਰਿੰਸ ਜੌਹਰ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ। ਸ਼ਹਿਰ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਮਹਿਲਾ ਨੂੰ ਮੇਅਰ ਦੀ ਕੁਰਸੀ &rsquoਤੇ ਬਿਠਾਇਆ ਗਿਆ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਲੁਧਿਆਣਾ ਨਗਰ ਨਿਗਮ ਪ੍ਰਸ਼ਾਸਨ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਕੰਮ ਕਰੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਰਾਹ ਪੱਧਰਾ ਕਰੇਗਾ। ਅਮਨ ਅਰੋੜਾ ਨੇ ਕਿਹਾ ਕਿ ਅੱਜ ਲੁਧਿਆਣਾ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਲੁਧਿਆਣਾ ਨੂੰ ਮਹਿਲਾ ਮੇਅਰ ਦਿੱਤੀ ਹੈ।
ਪੰਜਾਬ &rsquoਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਚ ਨਵੇਂ ਮੈਂਬਰਾਂ ਦੀ ਭਰਤੀ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿੰਡ ਬਾਦਲ ਵਿਚਲੇ ਪਾਰਟੀ ਦਫ਼ਤਰ ਵਿਚ ਫਾਰਮ ਭਰ ਕੇ ਨਵੇਂ ਸਿਰਿਓਂ ਪਾਰਟੀ ਦੀ ਮੈਂਬਰਸ਼ਿਪ ਲਈ। ਸੁਖਬੀਰ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀਆਂ ਹਦਾਇਤਾਂ ਮੁਤਾਬਕ ਪਾਰਟੀ ਨੇ ਅੱਜ ਤੋਂ ਆਪਣੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ, &lsquo&lsquoਸਿਰਫ਼ ਲੰਬੀ ਅਸੈਂਬਲੀ ਹਲਕੇ ਤੋਂ ਕਰੀਬ 40,000 ਲੋਕਾਂ ਦੇ ਸ਼੍ਰੋਮਣੀ ਅਕਾਲੀ ਦਾ ਮੈਂਬਰ ਬਣਨ ਦੀ ਉਮੀਦ ਹੈ। ਅਸੀਂ ਪਾਰਟੀ ਦੇ 50 ਲੱਖ ਮੈਂਬਰ ਬਣਾਉਣ ਦਾ ਟੀਚਾ ਮਿੱਥਿਆ ਹੈ।&rsquo&rsquo