22 ਜਨਵਰੀ 2025 (ਬੁੱਧਵਾਰ)- ਅੱਜ ਦੀਆਂ ਮੁੱਖ ਖਬਰਾਂ
 ਕਿਸਾਨ ਆਗੂ ਡੱਲੇਵਾਲ ਵੱਲੋਂ ਗਲੂਕੋਜ਼ ਲੈਣ ਨਾਂਹ ਕਰਨ &rsquoਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ
ਪਾਤੜਾਂ- ਢਾਬੀ ਗੁੱਜਰਾਂ (ਖਨੌਰੀ) ਬਾਰਡਰ ਤੋਂ ਉਸ ਸਮੇਂ ਅਫ਼ਰਾ-ਤਫ਼ਰੀ ਵਾਲਾ ਮਾਹੌਲ ਬਣ ਗਿਆ, ਜਦੋਂ ਮਰਨ ਵਰਤ &rsquoਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਤੋਂ ਨਾਹ ਕਰ ਦਿੱਤੀ। ਜਾਣਕਾਰੀ ਮਿਲਣ ਸਾਰ ਮੌਕੇ &rsquoਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਗੁਲੂਕੋਜ਼ ਲਾਉਣ ਵਾਲਾ ਡਾਕਟਰ ਦੱਖਣੀ ਭਾਰਤ ਦਾ ਹੋਣ ਕਰਕੇ ਉਸ ਦੀ ਭਾਸ਼ਾ ਸਮਝ ਨਹੀਂ ਆਈ, ਜਿਸ ਕਰਕੇ ਜਗਜੀਤ ਸਿੰਘ ਡੱਲੇਵਾਲ ਨੇ ਉਨ੍ਹਾਂ ਨੂੰ ਨਾਂਹ ਕੀਤੀ ਸੀ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨਾਲ ਮੀਟਿੰਗ ਉਪਰੰਤ ਕਿਸਾਨ ਆਗੂ ਡੱਲੇਵਾਲ ਨੇ ਗੁਲੂਕੋਜ਼ ਲਗਵਾਉਣ ਲਈ ਹਾਮੀ ਭਰ ਦਿੱਤੀ
ਮੋਰਚੇ ਦੇ ਪ੍ਰਮੁੱਖ ਆਗੂ ਕਾਕਾ ਸਿੰਘ ਕੋਟੜਾ ਨੇ ਇਸ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਹੈ ਕਿ ਜੇਕਰ ਸਰਕਾਰੀ ਡਾਕਟਰ ਡੱਲੇਵਾਲ ਦਾ ਇਲਾਜ਼ ਕਰਨ ਤੋਂ ਅਸਮਰੱਥ ਹਨ ਤਾਂ ਉਨ੍ਹਾਂ ਨੂੰ ਦੱਸਿਆ ਜਾਵੇ ਤਾਂ ਕਿ ਪ੍ਰਾਈਵੇਟ ਡਾਕਟਰਾਂ ਦਾ ਪ੍ਰਬੰਧ ਕੀਤਾ ਜਾ ਸਕੇ। ਇਸ ਮੌਕੇ ਏਡੀਸੀ ਪਟਿਆਲਾ ਨਵਰੀਤ ਕੌਰ ਸੇਖੋਂ, ਸਿਵਲ ਸਰਜਨ ਪਟਿਆਲਾ, ਜਗਪਾਲ ਇੰਦਰ ਸਿੰਘ, ਐਸਡੀਐਮ ਪਾਤੜਾਂ ਅਸ਼ੋਕ ਕੁਮਾਰ, ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਹੋਰ ਅਧਿਕਾਰੀ ਮੌਜੂਦ ਸਨ।
iਖ਼ਲਾਫ਼ ਕਾਰਵਾਈ ਲਈ ਅਕਾਲੀ ਦਲ ਦੇ ਨਰਾਜ਼ ਧੜੇ ਨੇ ਜਥੇਦਾਰ ਨੂੰ ਪੱਤਰ ਦਿੱਤਾ
ਅੰਮ੍ਰਿਤਸਰ- ਸ਼੍ਰੋਮਣੀ ਅਕਾਲੀ ਦਲ ਦੇ ਨਰਾਜ਼ ਧੜੇ ਨਾਲ ਸੰਬੰਧਿਤ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਸਾਬਕਾ ਮੈਂਬਰਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਂ ਇੱਕ ਪੱਤਰ ਦੇ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ਼ ਹਾਕਮ ਧੜੇ ਦੇ iਖ਼ਲਾਫ਼ ਗੰਭੀਰ ਦੋਸ਼ ਲਾਏ ਹਨ ਅਤੇ ਕਾਰਵਾਈ ਦੀ ਅਪੀਲ ਕੀਤੀ ਹੈ।
ਇਹ ਪੱਤਰ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਜਸਵੰਤ ਸਿੰਘ ਪੁੜੈਨ, ਰਾਮਪਾਲ ਸਿੰਘ ਬਹਿਣੀਵਾਲ, ਬੀਬੀ ਕਿਰਨਜੋਤ ਕੌਰ, ਪਰਮਜੀਤ ਸਿੰਘ ਰਾਏਪੁਰ, ਜਥੇਦਾਰ ਹਰਦੇਵ ਸਿੰਘ, ਤੇਜਾ ਸਿੰਘ, ਸਾਬਕਾ ਮੈਂਬਰ ਹਰਬੰਸ ਸਿੰਘ ਮੰਝਪੁਰ ਤੇ ਹੋਰ ਸ਼ਾਮਿਲ ਹਨ।ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਇਹਨਾਂ ਨੂੰ ਜਥੇਦਾਰ ਗਿਆਨੀ ਰਘਬੀਰ ਸਿੰਘ ਭਾਵੇਂ ਨਹੀਂ ਮਿਲੇ ਪਰ ਉਹਨਾਂ ਨੇ ਸਕੱਤਰੇਤ ਵਿਖੇ ਆਪਣਾ ਦਰਖ਼ਾਸਤ ਰੂਪੀ ਪੱਤਰ ਦਿੱਤਾ ਹੈ। ਇਸ ਸੰਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਇਹਨਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਨੇ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਆਪਣੇ ਦੋਸ਼ ਕਬੂਲੇ ਸਨ ਅਤੇ ਇਸ ਦੀ ਤਨਖਾਹ ਵੀ ਲਵਾਈ ਸੀ, ਪਰ ਹੁਣ ਉਹ ਲੋਕਾਂ ਵਿੱਚ ਇਹ ਆਖ ਰਹੇ ਹਨ ਕਿ ਉਹਨਾਂ ਦਾ ਕੋਈ ਦੋਸ਼ ਨਹੀਂ ਹੈ, ਉਹਨਾਂ ਉੰਝ ਹੀ ਸਾਰੇ ਗੁਨਾਹ ਆਪਣੇ ਸਿਰ ਲੈ ਲਏ ਸਨ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਆਖਿਆ ਕਿ ਇੱਕ ਕੋਝਾ ਮਜ਼ਾਕ ਹੈ ਅਤੇ ਇਸ ਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ।
ਲੇਬਨਾਨ ਵਿੱਚ ਹਿਜ਼ਬੁੱਲਾ ਦੇ ਨੇਤਾ ਹਮਾਦੀ ਦਾ ਕਤਲ, ਉਸਦੇ ਘਰ ਦੇ ਬਾਹਰ ਮਾਰੀਆਂ ਗੋਲੀਆਂ
ਬੇਰੂਤ: ਲੇਬਨਾਨ ਵਿੱਚ ਹਿਜ਼ਬੁੱਲਾ ਦੇ ਇੱਕ ਚੋਟੀ ਦੇ ਨੇਤਾ ਸ਼ੇਖ ਮੁਹੰਮਦ ਅਲੀ ਹਮਾਦੀ ਦਾ ਮੰਗਲਵਾਰ ਨੂੰ ਕਤਲ ਕਰ ਦਿੱਤਾ ਗਿਆ। ਦ ਯਰੂਸ਼ਲਮ ਪੋਸਟ ਦੀ ਰਿਪੋਰਟ ਅਨੁਸਾਰ, ਉਹ ਬੇਕਾ ਵੈਲੀ ਵਿੱਚ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਜਦੋਂ ਦੋ ਵਾਹਨਾਂ ਵਿੱਚ ਆਏ ਅੱਤਵਾਦੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ।ਇਸ ਹਮਲੇ ਵਿੱਚ ਹਮਾਦੀ ਨੂੰ ਕਈ ਗੋਲੀਆਂ ਲੱਗੀਆਂ। ਇਸ ਤੋਂ ਬਾਅਦ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਜਾਨ ਨਹੀਂ ਬਚਾਈ ਜਾ ਸਕੀ। ਗੋਲੀਬਾਰੀ ਤੋਂ ਬਾਅਦ ਅਣਪਛਾਤੇ ਹਮਲਾਵਰ ਭੱਜ ਗਏ, ਸਥਾਨਕ ਪ੍ਰਸ਼ਾਸਨ ਘਟਨਾ ਦੀ ਜਾਂਚ ਕਰ ਰਿਹਾ ਹੈ।
ਹਮਾਦੀ ਦੇ ਕਤਲ ਦੇ ਪਿੱਛੇ ਦਾ ਕਾਰਨ ਹਾਲੇ ਪਤਾ ਨਹੀਂ ਲੱਗ ਸਕਿਆ ਹੈ। ਨਾ ਹੀ ਹਾਲੇ ਤੱਕ ਕਿਸੇ ਨੇ ਇਸਦੀ ਜਿæੰਮੇਵਾਰੀ ਲਈ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਕਤਲ ਰਾਜਨੀਤਿਕ ਨਹੀਂ ਹੈ, ਸਗੋਂ ਇਸ ਪਿੱਛੇ ਚਾਰ ਸਾਲ ਪੁਰਾਣਾ ਪਰਿਵਾਰਕ ਝਗੜਾ ਹੋ ਸਕਦਾ ਹੈ। ਇਸ ਦੇ ਨਾਲ ਹੀ ਕੁਝ ਰਿਪੋਰਟਾਂ ਵਿੱਚ ਇਸ ਕਤਲ ਪਿੱਛੇ ਇਜ਼ਰਾਈਲ ਦਾ ਹੱਥ ਵੀ ਦੱਸਿਆ ਜਾ ਰਿਹਾ ਹੈ।ਜੰਗਬੰਦੀ ਸਮਝੌਤੇ ਦੇ ਖਤਮ ਹੋਣ ਤੋਂ ਪਹਿਲਾਂ ਹੋਏ ਹਮਾਦੀ ਦੇ ਕਤਲ ਤੋਂ ਬਾਅਦ, ਲੇਬਨਾਨੀ ਸੁਰੱਖਿਆ ਬਲਾਂ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਹਿਜ਼ਬੁੱਲਾ ਨੇ ਹਾਲੇ ਤੱਕ ਕਤਲ ਸੰਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।
ਇਹ ਕਤਲ ਅਜਿਹੇ ਸਮੇਂ ਹੋਇਆ ਹੈ ਜਦੋਂ ਲੇਬਨਾਨ ਵਿੱਚ ਹਿਜ਼ਬੁੱਲਾ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਦੀ ਸਮਾਂ ਸੀਮਾ ਖਤਮ ਹੋਣ ਵਾਲੀ ਹੈ। 27 ਨਵੰਬਰ ਨੂੰ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ 60 ਦਿਨਾਂ ਦੀ ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਗਏ ਸਨ। ਇਹ ਸੌਦਾ 25 ਜਨਵਰੀ, 2025 ਨੂੰ ਖਤਮ ਹੋ ਰਿਹਾ ਹੈ। ਇਸ ਜੰਗਬੰਦੀ ਨੂੰ ਹੋਰ ਵਧਾਉਣ ਲਈ ਗੱਲਬਾਤ ਚੱਲ ਰਹੀ ਹੈ।
ਟਰੰਪ ਨੇ ਡੀ.ਈ.ਆਈ. ਪ੍ਰੋਗਰਾਮ ਕੀਤਾ ਬੰਦ, ਤਨਖਾਹ ਦੇਣ ਤੋਂ ਬਾਅਦ ਸਟਾਫ ਨੂੰ ਛੁੱਟੀ 'ਤੇ ਭੇਜਿਆ
ਵਾਸਿæੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਬੇਦਭਾਵ ਵਿਰੁੱਧ ਚਲਾਏ ਜਾ ਰਹੇ 'ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ ਪ੍ਰੋਗਰਾਮ' ਦਵਿੲਰਸਿਟੇ, ੲਤiੁਟੇ, ੳਨਦ ਨਿਚਲੁਸਿੋਨ (ਧਓੀ) ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ। ਇਸਦੇ ਸਾਰੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਤਨਖਾਹਾਂ ਦੇ ਦਿੱਤੀਆਂ ਗਈਆਂ ਅਤੇ ਛੁੱਟੀ 'ਤੇ ਭੇਜ ਦਿੱਤਾ ਗਿਆ। ਇਨਾ ਹੀ ਨਹੀਂ, ਇਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਹਟਾਉਣ ਦੀ ਤਿਆਰੀ ਵੀ ਕੀਤੀ ਗਈ ਹੈ।
ਰਾਈਟਰਜ਼ ਅਨੁਸਾਰ, ਇਸ ਪ੍ਰੋਗਰਾਮ ਦਾ ਉਦੇਸ਼ ਔਰਤਾਂ, ਕਾਲੇ, ਘੱਟ ਗਿਣਤੀ, ਲ਼ਘਭਠਥ+ ਅਤੇ ਹੋਰ ਘੱਟ ਪ੍ਰਤੀਨਿਧਤਾ ਵਾਲੇ ਸਮੂਹਾਂ ਲਈ ਮੌਕਿਆਂ ਨੂੰ ਉਤਸ਼ਾਹਿਤ ਕਰਨਾ ਹੈ। ਟਰੰਪ ਦਾ ਇਹ ਫੈਸਲਾ ਇਨ੍ਹਾਂ ਭਾਈਚਾਰਿਆਂ ਵਿਰੁੱਧ ਪੱਖਪਾਤ ਅਤੇ ਵਿਤਕਰੇ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਮੁਸ਼ਕਿਲ ਵਿੱਚ ਪਾ ਸਕਦਾ ਹੈ।
ਧਓੀ ਤਹਿਤ, ਅਮਰੀਕੀ ਨਿਆਂ ਵਿਭਾਗ ਨਿੱਜੀ ਕੰਪਨੀਆਂ ਦੀ ਵੀ ਜਾਂਚ ਕਰ ਸਕਦਾ ਹੈ। ਇਸ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਕੰਪਨੀਆਂ ਨੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਕਿਹੜੀ ਪ੍ਰਕਿਰਿਆ ਅਪਣਾਈ ਹੈ ਅਤੇ ਕੀ ਇਸ ਵਿੱਚ ਕੋਈ ਭੇਦਭਾਵ ਕੀਤਾ ਜਾ ਰਿਹਾ ਹੈ।
ਹਾਲਾਂਕਿ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਧਓੀ ਤਹਿਤ ਗੋਰੇ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ। ਟਰੰਪ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਧਓੀ ਨੂੰ ਬੰਦ ਕਰਨ ਦਾ ਵਾਅਦਾ ਕੀਤਾ ਸੀ। ਟਰੰਪ ਨਿੱਜੀ ਖੇਤਰ 'ਤੇ ਵੀ ਦਬਾਅ ਪਾ ਰਹੇ ਹਨ ਕਿ ਉਹ ਲੋਕਾਂ ਦੇ ਵੱਖ-ਵੱਖ ਸਮੂਹਾਂ ਦੇ ਸ਼ਾਮਿਲ ਹੋਣ ਦੀ ਸਮੀਖਿਆ ਕਰਨ।
ਲੇਬਰ ਵਿਭਾਗ ਅਨੁਸਾਰ, ਟਰੰਪ ਨੇ 1965 ਵਿੱਚ ਲਿੰਡਨ ਜੌਹਨਸਨ ਦੁਆਰਾ ਜਾਰੀ ਕੀਤੇ ਗਏ ਹੁਕਮ ਨੂੰ ਵੀ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ਫੈਡਰਲ ਇਕਰਾਰਨਾਮਿਆਂ ਵਿੱਚ ਨਸਲ, ਰੰਗ, ਧਰਮ, ਲਿੰਗ ਅਤੇ ਰਾਸ਼ਟਰੀ ਮੂਲ ਦੇ ਆਧਾਰ 'ਤੇ ਕੋਈ ਵਿਤਕਰਾ ਨਹੀਂ ਹੋਵੇਗਾ।
ਪੂਤਿਨ ਅਤੇ ਸ਼ੀ ਜਿਨਪਿੰਗ ਵੱਲੋਂ ਬਹੁ-ਧਰੁਵੀ ਆਲਮੀ ਪ੍ਰਬੰਧ &rsquoਤੇ ਚਰਚਾ
ਮਾਸਕੋ- ਡੋਨਲਡ ਟਰੰਪ ਵੱਲੋਂ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਇੱਕ ਦਿਨ ਮਗਰੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਅੱਜ ਫੋਨ &rsquoਤੇ ਗੱਲਬਾਤ ਕੀਤੀ ਤੇ ਦੋਵਾਂ ਮੁਲਕਾਂ ਦੇ ਸਬੰਧ ਮਜ਼ਬੂਤ ਕਰਨ &rsquoਤੇ ਜ਼ੋਰ ਦਿੱਤਾ। ਕੁਝ ਸਮੇਂ ਦੌਰਾਨ ਦੋਵਾਂ ਆਗੂਆਂ ਦੇ ਨਿੱਜੀ ਸਬੰਧ ਕਾਫ਼ੀ ਚੰਗੇ ਹੋ ਗਏ ਹਨ ਜਿਸ ਨੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ &rsquoਚ ਮਜ਼ਬੂਤੀ ਲਿਆਉਣ &rsquoਚ ਕਾਫ਼ੀ ਮਦਦ ਕੀਤੀ ਹੈ। ਦਰਅਸਲ, ਰੂਸ &rsquoਤੇ ਪੱਛਮੀ ਮੁਲਕਾਂ ਵੱਲੋਂ ਲੱਗੀਆਂ ਪਾਬੰਦੀਆਂ ਦਰਮਿਆਨ ਜਿੱਥੇ ਚੀਨ, ਰੂਸ ਦੇ ਤੇਲ ਅਤੇ ਗੈਸ ਦਾ ਵੱਡਾ ਦਰਾਮਦਕਾਰ ਮੁਲਕ ਬਣ ਗਿਆ ਹੈ, ਉੱਥੇ ਉਹ ਰੂਸ ਨੂੰ ਮੁੱਖ ਤਕਨਾਲੋਜੀਆਂ ਵੀ ਮੁਹੱਈਆ ਕਰਵਾ ਰਿਹਾ ਹੈ। ਰੂਸ ਦੇ ਸਰਕਾਰੀ ਟੀਵੀ ਵੱਲੋਂ ਪ੍ਰਸਾਰਿਤ ਖ਼ਬਰ ਮੁਤਾਬਕ ਸ੍ਰੀ ਪੂਤਿਨ ਨੇ ਕਿਹਾ,&lsquoਅਸੀਂ ਸਾਂਝੇ ਤੌਰ &rsquoਤੇ ਬਹੁ-ਧਰੁਵੀ ਆਲਮੀ ਪ੍ਰਬੰਧ ਦਾ ਸਮਰਥਨ ਕਰਦੇ ਹਾਂ।&rsquo
ਜਗਦੀਸ਼ ਝੀਂਡਾ ਵੱਲੋਂ ਅਸਤੀਫ਼ਾ ਵਾਪਸ ਲੈਣ ਦਾ ਫ਼ੈਸਲਾ
ਸਿਰਸਾ- ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚ.ਐੱਸ.ਜੀ.ਐੱਮ.ਸੀ.) ਦੀਆਂ ਚੋਣਾਂ ਜਿੱਤਣ ਵਾਲੇ ਜਗਦੀਸ਼ ਸਿੰਘ ਝੀਂਡਾ ਨੇ ਅਸਤੀਫ਼ਾ ਦੇਣ ਦੇ ਐਲਾਨ ਦੇ ਕੁਝ ਹੀ ਘੰਟਿਆਂ ਬਾਅਦ ਅਸਤੀਫ਼ਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਝੀਂਡਾ ਨੇ ਕਿਹਾ, ਮੇਰੇ ਅਸਤੀਫ਼ਾ ਦੇਣ ਦੇ ਫ਼ੈਸਲੇ ਤੋਂ ਕੌਮ ਨੂੰ ਦੁੱਖ ਹੋਇਆ, ਇਸ ਲਈ ਮੈਂ ਅਸਤੀਫ਼ਾ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ। ਅਸੀਂ ਸਾਰੇ ਮਿਲ ਕੇ ਗੁਰੂ ਘਰ ਦੇ ਸੰਘਰਸ਼ ਦੀ ਲੜਾਈ ਲੜਾਂਗੇ। ਦੱਸ ਦੇਈਏ ਕਿ ਐੱਚ.ਐੱਸ.ਜੀ.ਐੱਮ.ਸੀ. ਦੀਆਂ ਬੀਤੇ ਦਿਨੀਂ ਚੋਣਾਂ ਹੋਈਆਂ ਸਨ, ਜਿਸ ਵਿਚ ਝੀਂਡਾ 1900 ਵੋਟਾਂ ਨਾਲ ਜਿੱਤੇ ਸਨ। ਝੀਂਡਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹੇ । ਉਨ੍ਹਾਂ ਨੂੰ 2022 &lsquoਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਬਣਾਇਆ ਗਿਆ ਸੀ।
ਦੱਸ ਦੇਈਏ ਕਿ ਝੀਂਡਾ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਇੰਨਾ ਹੀ ਨਹੀਂ, ਅਸਤੀਫ਼ਾ ਦੇਣ ਦੇ ਆਪਣੇ ਫੈਸਲੇ ਦਾ ਕਾਰਨ ਦੱਸਦੇ ਹੋਏ ਝੀਂਡਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਮੂਹ ਦੇ 21 ਉਮੀਦਵਾਰਾਂ ਨੇ ਚੋਣ ਲੜੀ ਸੀ ਪਰ ਸਿਰਫ਼ 9 ਹੀ ਜਿੱਤ ਸਕੇ, ਜਿਸ ਕਾਰਨ ਉਹ ਨਾਰਾਜ਼ ਸਨ ਅਤੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਮੰਨਿਆ ਕਿ ਭਾਈਚਾਰੇ ਨੇ ਉਮੀਦ ਅਨੁਸਾਰ ਉਸਦੇ ਸੰਘਰਸ਼ ਦਾ ਸਮਰਥਨ ਨਹੀਂ ਕੀਤਾ, ਜਿਸ ਕਾਰਨ ਉਹ ਹੁਣ ਆਪਣੇ ਆਪ ਨੂੰ ਇਸ ਅਹੁਦੇ ਦੇ ਯੋਗ ਨਹੀਂ ਸਮਝਦੇ। ਉਨ੍ਹਾਂ ਨੇ ਪੰਥਕ ਦਲ ਦੇ ਬੈਨਰ ਹੇਠ ਚੋਣ ਜਿੱਤੀ ਸੀ।
ਜਲਦ ਹੀ ਵਿਆਹ ਦੇ ਬੰਧਨ &lsquoਚ ਬੱਝਣ ਜਾ ਰਹੇ ਹਨ ਗੌਤਮ ਅਡਾਨੀ ਦੇ ਪੁੱਤਰ ਜੀਤ ਅਡਾਨੀ
ਗੌਤਮ ਅਡਾਨੀ ਮੰਗਲਵਾਰ ਨੂੰ ਪਵਿੱਤਰ ਮਹਾਕੁੰਭ ਮੇਲੇ ਵਿੱਚ ਪਹੁੰਚੇ। ਇੱਥੇ ਉਨ੍ਹਾਂ ਨੇ ਧਾਰਮਿਕ ਕਿਤਾਬਾਂ ਵੰਡੀਆਂ। ਕੁਝ ਚੰਗੀ ਖ਼ਬਰਾਂ ਦਾ ਐਲਾਨ ਵੀ ਕੀਤਾ। ਗੌਤਮ ਅਡਾਨੀ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਦਾ ਪੁੱਤਰ ਜੀਤ ਅਡਾਨੀ 7 ਫਰਵਰੀ, 2025 ਨੂੰ ਦਿਵਾ ਸ਼ਾਹ ਨਾਲ ਵਿਆਹ ਕਰੇਗਾ। ਇਸ ਵਿਆਹ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ, ਕੋਈ ਵੀ ਮਸ਼ਹੂਰ ਹਸਤੀ ਨਹੀਂ ਆਵੇਗੀ। ਮਸ਼ਹੂਰ ਹਸਤੀਆਂ ਦੇ ਆਉਣ ਦੀਆਂ ਗੱਲਾਂ ਸਿਰਫ਼ ਇੱਕ ਅਫ਼ਵਾਹ ਹੈ।ਅਡਾਨੀ ਗਰੁੱਪ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਜੀਤ ਅਡਾਨੀ ਅਤੇ ਦੀਵਾ ਦੀ ਇੱਛਾ ਅਨੁਸਾਰ, ਵਿਆਹ ਪਰਿਵਾਰ ਅਤੇ ਦੋਸਤਾਂ ਵਿਚਕਾਰ ਇੱਕ ਨਿੱਜੀ ਸਮਾਰੋਹ ਵਿੱਚ ਹੋਵੇਗਾ। ਇਸ ਵਿਆਹ ਵਿੱਚ ਕੋਈ ਵੀ ਮਸ਼ਹੂਰ ਹਸਤੀ ਸ਼ਾਮਲ ਨਹੀਂ ਹੋਵੇਗੀ। ਮੰਗਲਵਾਰ ਨੂੰ ਮਹਾਂਕੁੰਭਵਿੱਚ ਗੌਤਮ ਅਡਾਨੀ ਤੋਂ ਵੀ ਪੁੱਛਿਆ ਗਿਆ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਕਿਵੇਂ ਹੋਵੇਗਾ। ਉਨ੍ਹਾਂ ਜਵਾਬ ਵਿਚ ਕਿਹਾ ਕਿ ਵਿਆਹ ਪੂਰੀ ਤਰ੍ਹਾਂ ਆਮ ਤਰੀਕੇ ਨਾਲ ਅਤੇ ਆਮ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਨਾਲ ਹੋਵੇਗਾ। ਇਹ ਵਿਆਹ ਬਿਲਕੁਲ ਆਮ ਲੋਕਾਂ ਦੇ ਵਿਆਹਾਂ ਵਾਂਗ ਹੋਵੇਗਾ। ।
ਜੇਕਰ ਪੁਤਿਨ ਗੱਲਬਾਤ ਨਹੀਂ ਕਰਦੇ ਤਾਂ ਰੂਸ 'ਤੇ ਪਾਬੰਦੀਆਂ ਸੰਭਵ: ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਕਿਸੇ ਵੀ ਸਮੇਂ ਮਿਲਣ ਲਈ ਤਿਆਰ ਹਨ, ਪਰ ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਰੂਸ ਯੂਕਰੇਨ ਦੇ ਮੁੱਦੇ 'ਤੇ ਗੱਲਬਾਤ ਲਈ ਅੱਗੇ ਨਹੀਂ ਆਉਂਦਾ ਹੈ, ਤਾਂ ਉਸ ਨੂੰ ਨਤੀਜੇ ਭੁਗਤਣੇ ਪੈਣਗੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਰੂਸ 'ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਜੇਕਰ ਪੁਤਿਨ ਗੱਲਬਾਤ ਲਈ ਅੱਗੇ ਨਹੀਂ ਆਉਂਦੇ ਤਾਂ ਕੀ ਅਮਰੀਕਾ ਰੂਸ 'ਤੇ ਹੋਰ ਪਾਬੰਦੀਆਂ ਲਗਾਏਗਾ ਤਾਂ ਟਰੰਪ ਨੇ ਕਿਹਾ, "ਅਜਿਹਾ ਹੀ ਲਗਦਾ ਹੈ।"
ਟਰੰਪ ਨੇ ਕਿਹਾ, "ਇਹ ਟਕਰਾਅ ਕਦੇ ਵੀ ਸ਼ੁਰੂ ਨਹੀਂ ਹੋਣਾ ਚਾਹੀਦਾ ਸੀ।" ਮੈਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਇੱਕ ਸਮਰੱਥ ਰਾਸ਼ਟਰਪਤੀ ਨਹੀਂ ਸੀ..., ਜੇ ਤੁਹਾਡੇ ਕੋਲ ਹੁੰਦਾ, ਤਾਂ ਜੰਗ ਨਾ ਹੁੰਦੀ। ਜੇ ਮੈਂ ਰਾਸ਼ਟਰਪਤੀ ਹੁੰਦਾ, ਤਾਂ ਯੂਕਰੇਨ ਵਿੱਚ ਕਦੇ ਵੀ ਜੰਗ ਨਾ ਹੁੰਦੀ।" ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਰੂਸ ਕਦੇ ਵੀ ਯੂਕਰੇਨ ਨਹੀਂ ਜਾਂਦਾ।" ਪੁਤਿਨ ਅਤੇ ਮੇਰੇ ਵਿਚਕਾਰ ਬਹੁਤ ਚੰਗੀ ਅਤੇ ਮਜ਼ਬੂਤ ਸਮਝ ਸੀ। ਅਜਿਹਾ ਕਦੇ ਵੀ ਨਹੀਂ ਹੁੰਦਾ। ਉਨ੍ਹਾਂ ਨੇ ਜੋਅ ਬਾਈਡਨ ਦੇ ਨਾਲ-ਨਾਲ ਲੋਕਾਂ ਦਾ ਵੀ ਨਿਰਾਦਰ ਕੀਤਾ।
ਉਨ੍ਹਾਂ ਨੇ ਕਿਹਾ, "ਇਸ ਤੋਂ ਇਲਾਵਾ, ਪੱਛਮੀ ਇਥੋਪੀਆ ਵਿੱਚ ਵੀ ਅਜਿਹਾ ਕਦੇ ਨਹੀਂ ਹੁੰਦਾ ਕਿਉਂਕਿ ਈਰਾਨ ਬਹੁਤ ਕਮਜ਼ੋਰ ਸੀ।"
ਕੈਨੇਡਾ ਨੇ 2025 ਲਈ ਸਟੱਡੀ ਪਰਮਿਟ ਦੀ ਸੀਮਾ ਦਾ ਕੀਤਾ ਐਲਾਨ
ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਆਮਦ ਅਤੇ ਅਸਥਾਈ ਨਿਵਾਸ ਨਾਲ ਜੁੜੀਆਂ ਚੁਣੌਤੀਆਂ ਨੂੰ ਨਿਯੰਤ੍ਰਿਤ ਕਰਨ ਲਈ, ਕੈਨੇਡੀਅਨ ਸਰਕਾਰ ਨੇ ਸਾਲ 2025 ਲਈ ਸਟੱਡੀ ਪਰਮਿਟ ਅਰਜ਼ੀਆਂ ਦੀ ਸੀਮਾ ਦਾ ਐਲਾਨ ਕੀਤਾ ਹੈ, ਜਿਸ ਨਾਲ ਸਾਲ &rsquoਚ ਕੁੱਲ 505,162 ਦੀ ਸੀਮਾ ਹੋ ਗਈ ਹੈ। ਇਹ ਫੈਸਲਾ 22 ਜਨਵਰੀ ਤੋਂ 31 ਦਸੰਬਰ, 2025 ਤੱਕ ਲਾਗੂ ਹੋਵੇਗਾ। ਇਸ ਕਦਮ ਦੇ ਸੰਭਾਵੀ ਅੰਤਰਰਾਸ਼ਟਰੀ ਵਿਦਿਆਰਥੀਆਂ, ਵਿਦਿਅਕ ਸੰਸਥਾਵਾਂ 'ਤੇ ਕਾਫ਼ੀ ਪ੍ਰਭਾਵ ਪੈਣ ਦੀ ਉਮੀਦ ਹੈ।
ਇੱਕ ਵਾਰ ਇਸ ਨੀਤੀ ਦੁਆਰਾ ਸਥਾਪਿਤ ਸੀਮਾ ਪ੍ਰਾਪਤ ਹੋਣ ਤੋਂ ਬਾਅਦ, ਕੋਈ ਵਾਧੂ ਸਟੱਡੀ ਪਰਮਿਟ ਅਰਜ਼ੀਆਂ 'ਤੇ ਕਾਰਵਾਈ ਨਹੀਂ ਕੀਤੀ ਜਾਵੇਗੀ। ਸੀਮਾ ਪੂਰੀ ਹੋਣ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਬਿਨਾਂ ਪ੍ਰਕਿਰਿਆ ਕੀਤੇ ਵਾਪਸ ਕਰ ਦਿੱਤੀਆਂ ਜਾਣਗੀਆਂ ਅਤੇ ਸੰਬੰਧਿਤ ਫ਼ੀਸਾਂ ਵਾਪਸ ਕਰ ਦਿੱਤੀਆਂ ਜਾਣਗੀਆਂ।
ਹਾਰਵਰਡ ਯੂਨੀਵਰਸਿਟੀ ਵਿਖੇ ਭਾਸ਼ਣ ਦੇਣ ਲਈ ਵਿਕਰਮਜੀਤ ਸਿੰਘ ਸਾਹਨੀ ਨੂੰ ਮਿਲਿਆ ਸੱਦਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ, ਰਾਜ ਸਭਾ, ਨੂੰ ਹਾਰਵਰਡ ਯੂਨੀਵਰਸਿਟੀ ਵਿਖੇ ਇੰਡੀਆ ਕਾਨਫਰੰਸ ਦੇ 22ਵੇਂ ਐਡੀਸ਼ਨ ਵਿੱਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਹੈ, ਜੋ ਕਿ ਉੱਤਰੀ ਅਮਰੀਕਾ ਦੀਆਂ ਸਭ ਤੋਂ ਵੱਕਾਰੀ ਕਾਨਫਰੰਸਾਂ ਵਿੱਚੋਂ ਇੱਕ ਹੈ। ਇਹ ਕਾਨਫਰੰਸ 15-16 ਫਰਵਰੀ, 2025 ਨੂੰ ਹਾਰਵਰਡ ਯੂਨੀਵਰਸਿਟੀ, ਬੋਸਟਨ ਵਿਖੇ ਹੋਵੇਗੀ, ਅਤੇ ਇਸ ਵਿਚ ਭਾਰਤ ਦੀ ਪਰਿਵਰਤਨਸ਼ੀਲ ਵਿਕਾਸ ਯਾਤਰਾ 'ਤੇ ਚਰਚਾ ਕਰਨ ਲਈ ਵਿਸ਼ਵਵਿਆਪੀ ਨੇਤਾ, ਪੇਸ਼ੇਵਰ ਮਾਹਿਰ ਅਤੇ ਵਿਦਿਆਰਥੀ ਸ਼ਾਮਿਲ ਹੋਣਗੇ। ਡਾ. ਸਾਹਨੀ ਨੇ ਇਹ ਵੀ ਦੱਸਿਆ ਕਿ ਕਾਨਫਰੰਸ ਵਿੱਚ ਉਨ੍ਹਾਂ ਦੇ ਨਾਲ ਹੋਰ ਬੁਲਾਰੇ ਨੀਤਾ ਅੰਬਾਨੀ (ਚੇਅਰਪਰਸਨ ਰਿਲਾਇੰਸ ਫਾਊਂਡੇਸ਼ਨ), ਆਸ਼ੀਸ਼ ਚੌਹਾਨ (ਨੈਸ਼ਨਲ ਸਟਾਕ ਐਕਸਚੇਂਜ ਦੇ ਐਮਡੀ ਅਤੇ ਸੀਈਓ), ਅਤੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਸਬਿਆਸਾਚੀ ਮੁਖਰਜੀ ਹੋਣਗੇ।ਡਾ. ਸਾਹਨੀ ਨੇ ਇਸ ਮੌਕੇ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ, &ldquoਹਾਰਵਰਡ ਵਿਖੇ ਇੰਡੀਆ ਕਾਨਫਰੰਸ ਵਿੱਚ ਬੋਲਣ ਲਈ ਸੱਦਾ ਮਿਲਣਾ ਇੱਕ ਸਨਮਾਨ ਦੀ ਗੱਲ ਹੈ। ਇਹ ਮੰਚ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਲਈ ਵਚਨਬੱਧ ਕੁਝ ਸਭ ਤੋਂ ਰੋਸ਼ਨ ਦਿਮਾਗਾਂ ਅਤੇ ਨੇਤਾਵਾਂ ਨੂੰ ਆਮੰਤ੍ਰਿਤ ਕਰਦਾ ਹੈ। ਮੈਂ ਭਾਰਤ ਦੀ ਗਤੀਸ਼ੀਲ ਵਿਕਾਸ ਕਹਾਣੀ ਅਤੇ ਅੱਗੇ ਆਉਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਬਾਰੇ ਸੂਝ-ਬੂਝ ਸਾਂਝੀ ਕਰਨ ਲਈ ਉਤਸੁਕ ਹਾਂ।"
ਡਾ. ਸਾਹਨੀ ਨੇ ਕਿਹਾ ਕਿ 1,000 ਤੋਂ ਵੱਧ ਹਾਜ਼ਰੀਨ ਦੇ ਨਾਲ, ਇਹ ਕਾਨਫਰੰਸ ਵਿਦਿਆਰਥੀਆਂ, ਪੇਸ਼ੇਵਰਾਂ ਅਤੇ ਵਿਸ਼ਵਵਿਆਪੀ ਵਿਚਾਰਧਾਰਾਵਾਂ ਦੇ ਨੇਤਾਵਾਂ ਨਾਲ ਪੈਨਲ ਚਰਚਾਵਾਂ ਅਤੇ ਫਾਇਰਸਾਈਡ ਚੈਟਾਂ ਰਾਹੀਂ ਜੁੜਨ ਦਾ ਇੱਕ ਮੌਕਾ ਪ੍ਰਦਾਨ ਕਰੇਗੀ। ਵਿਸ਼ਵਵਿਆਪੀ ਦਰਸ਼ਕਾਂ ਨਾਲ ਅਨੁਭਵ ਸਾਂਝੇ ਕਰਨ ਨਾਲ ਨਾ ਸਿਰਫ਼ ਸੰਵਾਦ ਨੂੰ ਅਮੀਰ ਬਣਾਇਆ ਜਾਂਦਾ ਹੈ ਬਲਕਿ ਭਾਰਤ ਅਤੇ ਅੰਤਰਰਾਸ਼ਟਰੀ ਭਾਈਚਾਰੇ ਵਿਚਕਾਰ ਦ੍ਰਿਸ਼ਟੀਕੋਣਾਂ ਨੂੰ ਜੋੜਨ ਵਿੱਚ ਵੀ ਮਦਦ ਮਿਲਦੀ ਹੈ।
ਦਲ ਖ਼ਾਲਸਾ ਅਤੇ ਮਾਨ ਦਲ ਵਲੋ 26 ਜਨਵਰੀ ਦੇ ਵਿਰੋਧ ਵਿੱਚ ਪੰਜਾਬ ਦੇ ਤਿੰਨ ਜ਼ਿਲਿ੍ਹਆਂ ਚ ਨਿਕਲੇਗਾ ਰੋਸ ਮਾਰਚ: ਬਾਬਾ ਹਰਦੀਪ ਸਿੰਘ ਮਹਿਰਾਜ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਗਣਤੰਤਰ ਦਿਵਸ 25 ਜਨਵਰੀ ਮੌਕੇ ਦਲ ਖ਼ਾਲਸਾ ਨੇ ਪੰਜਾਬ ਵਿਚ ਤਿੰਨ ਵੱਖ ਵੱਖ ਥਾਵਾਂ ਮਾਲਵਾ ਦਾ ਮਾਨਸਾ, ਮਾਝਾ ਦਾ ਗੁਰਦਾਸਪੁਰ ਤੇ ਦੁਆਬੇ ਦਾ ਜਲੰਧਰ ਵਿਚ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਜਾਰੀ ਪ੍ਰੈਸ ਬਿਆਨ ਵਿਚ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਭਾਰਤੀ ਅਜਾਦੀ ਤੇ ਗਣਤੰਤਰ ਦਿਵਸ ਸਿੱਖ ਕੌਮ ਤੇ ਹੋਰਨਾਂ ਘੱਟ ਗਿਣਤੀਆਂ ਲਈ ਇਕ ਧਰੋਹ, ਫਰੇਬ ਤੇ ਫਰਾੜ ਹਨ। ਉਹਨਾਂ ਕਿਹਾ ਕਿ ਮਾਨਸਾ ਵਿਚ 25 ਜਨਵਰੀ ਨੂੰ ਹੋਣ ਵਾਲੇ ਅਜਾਦੀ ਦਿਵਸ &rsquoਚ ਬਠਿੰਡਾ, ਸੰਗਰੂਰ, ਬਰਨਾਲਾ ਤੇ ਮਾਨਸਾ ਜਿਲਿ੍ਹਆਂ ਦੀ ਸੰਗਤ ਨੂੰ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਇੰਡੀਅਨ ਸਟੇਟ ਬੋਲ਼ੇ ਕੰਨਾਂ ਤੱਕ ਪੀੜ੍ਹਤ ਕੌਮ ਦੀ ਆਵਾਜ਼ ਬੁਲੰਦ ਕੀਤੀ ਜਾਵੇ। ਇਸ ਮੌਕੇ ਦਲ ਖਾਲਸਾ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, &lsquoਕੌਰਨਾਮਾ&rsquo ਦੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਦਲ ਖਾਲਸਾ ਦੇ ਭਾਈ ਰਾਮ ਸਿੰਘ ਢਪਾਲੀ, ਭਾਈ ਜੀਵਨ ਸਿੰਘ ਗਿੱਲ ਕਲਾਂ, ਭਾਈ ਭਗਵਾਨ ਸਿੰਘ ਸੰਧੂ ਖੁਰਦ ਤੇ ਭਾਈ ਬਲਕਰਨ ਸਿੰਘ ਡੱਬਵਾਲੀ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਭਾਈ ਹਰਦੀਪ ਸਿੰਘ ਨਿੱਝਰ ਸਮੇਤ ਦੇਸ਼-ਵਿਦੇਸ਼ ਵਿੱਚ ਸਿੱਖ ਕਾਰਕੁਨਾਂ ਦੀਆਂ ਟਾਰਗੇਟ ਕਿਲਿੰਗਜ਼, ਪੀਲੀਭੀਤ ਵਿਖੇ ਵਾਪਰਿਆ ਝੂਠਾ ਪੁਲਿਸ ਮੁਕਾਬਲਾ, ਯੂ.ਏ.ਪੀ.ਏ. ਅਤੇ ਐਨ.ਐਸ.ਏ. ਵਰਗੇ ਕਾਲੇ ਕਨੂੰਨਾਂ ਰਾਹੀ ਕੀਤੀਆਂ ਨਜ਼ਾਇਜ਼ ਨਜ਼ਰਬੰਦੀਆਂ, ਸਵੈ-ਰਾਜ ਦੀ ਇੱਛਾ ਰੱਖਣ ਵਾਲੀਆਂ ਨਸਲੀ ਘੱਟ ਗਿਣਤੀਆਂ ਨੂੰ ਸਵੈ-ਨਿਰਣੇ ਦੇ ਅਧਿਕਾਰ ਤੋਂ ਇਨਕਾਰ ਕਰਨ ਅਤੇ ਭਾਰਤ ਸਰਕਾਰ ਦੀਆਂ ਕਿਸਾਨ-ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀਆਂ ਦੇ ਵਿਰੋਧ ਵਿੱਚ ਮਾਰਚ ਕੀਤਾ ਜਾਵੇਗਾ। ਦਲ ਖਾਲਸਾ ਵਲੋ ਡੋਨਾਲਡ ਟਰੰਪ ਨੂੰ ਮੁਬਾਰਕਬਾਦ ਜਿਨ੍ਹਾਂ ਨੇ ਮੁੜ ਇੱਕ ਵਾਰ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਹਲਫ਼ ਲਿਆ ਹੈ। ਡੋਨਾਲਡ ਟਰੰਪ ਪਾਸੋਂ ਉਮੀਦ ਅਤੇ ਆਸ ਜਿਤਾਉਂਦੇ ਹਾਂ ਕਿ ਰਾਸ਼ਟਰਪਤੀ ਬਾਈਡਨ ਪ੍ਰਸ਼ਾਸਨ ਵੱਲੋਂ ਭਾਰਤੀ ਹਕੂਮਤ ਦੀਆਂ ਵਿਦੇਸ਼ਾਂ ਦੀ ਧਰਤੀ ਤੇ ਗੈਰ-ਨਿਆਇਕ ਕਤਲਾਂ ਦੇ ਨੀਤੀ ਨੂੰ ਨਕੇਲ ਪਾਉਣ ਦੀ ਵਿੱਢੀ ਮੁਹਿੰਮ ਨੂੰ ਅੰਜਾਮ ਤੱਕ ਲੈ ਕੇ ਜਾਣਗੇ ਅਤੇ ਭਾਰਤ ਨੂੰ ਦੁਨੀਆਂ ਦੀ ਕਚਹਿਰੀ ਵਿੱਚ ਜੁਆਬਦੇਹ ਬਣਾਉਣਗੇ।
ਪ੍ਰਵੇਸ ਸ਼ਰਮਾ ਵੱਲੋਂ ਦਿੱਲੀ ਵਿਚ ਸਿੱਖਾਂ ਦੇ ਵਹੀਕਲਜ ਦਾਖਲ ਹੋਣ ਤੇ ਸੰਕਾ ਕਰਨਾ, ਸਿੱਖ ਕੌਮ ਦਾ ਅਪਮਾਨ ਕਰਨ ਦੇ ਤੁੱਲ : ਟਿਵਾਣਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਦਿੱਲੀ ਦੇ ਭਾਜਪਾ ਆਗੂ ਨੇ ਜੋ ਦਿੱਲੀ ਵਿਚ ਸਿੱਖਾਂ ਦੀਆਂ ਕਾਰਾਂ, ਗੱਡੀਆ ਦਾਖਲ ਹੋਣ ਤੇ ਰੋਕ ਲਗਾਉਣ ਸੰਬੰਧੀ ਬਿਆਨਬਾਜੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਦਿੱਲੀ ਵਿਚ ਕਾਨੂੰਨੀ ਵਿਵਸਥਾਂ ਨੂੰ ਖਤਰਾਂ ਖੜ੍ਹਾ ਹੋ ਰਿਹਾ ਹੈ, ਵੱਲੋ ਪ੍ਰਗਟਾਏ ਗੈਰ ਇਨਸਾਨੀ ਵਿਚਾਰ ਤਾਂ ਮੁਲਕ ਲਈ 80% ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਅਤੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਦਾ ਨਫਰਤੀ ਸੋਚ ਅਧੀਨ ਵੱਡਾ ਅਪਮਾਨ ਕਰਨ ਦੇ ਤੁੱਲ ਦੁੱਖਦਾਇਕ ਕਾਰਵਾਈਆ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਕਰੜੇ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦਾ ਬਲਕਿ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਜਿਸਦੀਆਂ ਨੀਤੀਆ ਹੀ ਸਿੱਖ ਕੌਮ ਵਿਰੋਧੀ ਹਨ, ਜਿਸਦੀ ਬਦੌਲਤ ਉਨ੍ਹਾਂ ਦੀ ਲੀਡਰਸਿਪ ਅਜਿਹੀ ਗੈਰ ਜਮਹੂਰੀਅਤ ਅਤੇ ਗੈਰ ਸਮਾਜਿਕ ਸਿੱਖ ਕੌਮ ਦੇ ਮਨਾਂ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜੀ ਕਰਕੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰ ਰਹੀ ਹੈ, ਉਸ ਸੰਬੰਧਤ ਪ੍ਰਵੇਸ ਸਰਮਾ ਵਿਰੁੱਧ ਕਾਨੂੰਨੀ ਅਮਲ ਹੋਣ ਤੇ ਸਮੁੱਚੀ ਬੀਜੇਪੀ ਪਾਰਟੀ ਵੱਲੋ ਸਿੱਖ ਕੌਮ ਤੋ ਜਨਤਕ ਤੌਰ ਤੇ ਮੁਆਫ਼ੀ ਮੰਗਣ ਦੀ ਗੱਲ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜੇਕਰ ਬੀਜੇਪ-ਆਰ.ਐਸ.ਐਸ ਹਕੂਮਤ ਨੂੰ ਕੁਰਬਾਨੀਆ ਦੀ ਪੁੰਜ, ਮੁਲਕ ਦੀ ਹਰ ਔਕੜ ਵਿਚ ਮੋਹਰੀ ਹੋ ਕੇ ਜੋਖਮ ਵਿਚ ਪੈ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨਾਲ ਐਨੀ ਨਫਰਤ ਵੱਧ ਗਈ ਹੈ ਕਿ ਸਿੱਖਾਂ ਨੂੰ ਇੰਡੀਆ ਦੀ ਰਾਜਧਾਨੀ ਦਿੱਲੀ ਵਿਚ ਵਿਚਰਣ ਤੇ ਕਾਰੋਬਾਰ ਕਰਨ ਵਿਰੁੱਧ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਤਾਂ ਫਿਰ ਮੁਲਕ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਜਿਵੇ ਬੀਤੇ ਸਮੇ ਵਿਚ &lsquoਕੋਸੋਵੋ&rsquo ਮੁਲਕ ਬਿਨ੍ਹਾਂ ਕਿਸੇ ਖੂਨ ਖਰਾਬੇ ਤੋ ਆਪਣੇ ਜੱਦੀ ਮੁਲਕ ਤੋ ਵੱਖ ਹੋ ਕੇ ਵੱਖਰਾਂ ਮੁਲਕ ਬਣਿਆ ਸੀ, ਉਸੇ ਤਰ੍ਹਾਂ 1947 ਤੋ ਪਹਿਲਾ ਹਿੰਦੂਤਵ ਆਗੂਆ ਵੱਲੋ ਸਿੱਖ ਕੌਮ ਨਾਲ ਕੀਤੇ ਗਏ ਉਸ ਵਾਅਦੇ ਅਨੁਸਾਰ ਜਿਸ ਵਿਚ ਇਹ ਕਿਹਾ ਗਿਆ ਸੀ ਕਿ &lsquoਉੱਤਰੀ ਭਾਰਤ ਵਿਚ ਸਿੱਖ ਕੌਮ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਆਪਣੀ ਪੂਰਨ ਆਜਾਦੀ ਤੇ ਆਪਣੀਆ ਧਾਰਮਿਕ ਰਹੁ-ਰੀਤੀਆ ਅਨੁਸਾਰ ਆਜਾਦ ਫਿਜਾ ਵਿਚ ਆਪਣਾ ਜੀਵਨ ਬਸਰ ਕਰ ਸਕੇਗੀ&rsquo ਉਸ ਵਾਅਦੇ ਨੂੰ ਪੂਰਨ ਕਰਦੇ ਹੋਏ ਸਿੱਖ ਕੌਮ ਦੀਆਂ ਇਛਾਵਾ ਦੇ ਅਨੁਸਾਰ ਆਜਾਦ ਬਾਦਸਾਹੀ ਸਿੱਖ ਰਾਜ (ਖਾਲਿਸਤਾਨ) ਕਿਉਂ ਨਹੀ ਕਾਇਮ ਕਰ ਦਿੱਤਾ ਜਾਂਦਾ ? ਅਜਿਹਾ ਅਮਲ ਕਰਨ ਨਾਲ ਵਾਰ-ਵਾਰ ਸਿੱਖ ਕੌਮ ਨੂੰ ਜਲੀਲ ਕਰਨ ਅਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਅਖਵਾਉਣ ਦੇ ਅਮਲਾਂ ਤੋ ਹੀ ਛੁਟਕਾਰਾ ਨਹੀ ਮਿਲ ਜਾਵੇਗਾ । ਬਲਕਿ ਜੋ ਹੁਕਮਰਾਨ ਸਾਜਸੀ ਢੰਗਾਂ ਰਾਹੀ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਦੇ ਹੋਏ ਦੂਸਰੇ ਮੁਲਕਾਂ ਵਿਚ ਜਾ ਕੇ ਸਿੱਖਾਂ ਦਾ ਕਤਲ ਕਰਦੇ ਹੋਏ ਕੌਮਾਂਤਰੀ ਪੱਧਰ ਤੇ ਆਪਣੀ ਸਾਖ ਨੂੰ ਖੋਰਾ ਲਗਾ ਰਹੇ ਹਨ ਉਸ ਤੋ ਬਚਾਅ ਹੋ ਜਾਵੇਗਾ ।&rdquo
ਉਨ੍ਹਾਂ ਕਿਹਾ ਕਿ ਇਹ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਸੈਟਰ ਦੀ ਬੀਜੇਪੀ- ਆਰ.ਐਸ.ਐਸ ਹਕੂਮਤ ਵਿਚ ਸਾਮਿਲ ਸਿੱਖ ਵਜੀਰ ਸ. ਹਰਦੀਪ ਸਿੰਘ ਪੁਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਇਹ ਕਹਿਕੇ ਕਿ ਸ੍ਰੀ ਪੁਰੀ ਰੌਹਿੰਗਿਆ ਤੇ ਬੰਗਲਾਦੇਸੀਆਂ ਦੇ ਰਿਸਤੇਦਾਰ ਹਨ, ਜਿਨ੍ਹਾਂ ਨੇ ਦਿੱਲੀ ਵਿਚ ਇਨ੍ਹਾਂ ਨੂੰ ਵਸਾਇਆ ਹੈ, ਉਹ ਕੇਵਲ ਸ. ਪੁਰੀ ਦੀ ਨਹੀ ਬਲਕਿ ਸਮੁੱਚੀ ਸਿੱਖ ਕੌਮ ਦੀ ਤੋਹੀਨ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਜਦੋ ਇਥੋ ਦੀਆਂ ਕੱਟੜਵਾਦੀ ਹਿੰਦੂਤਵ ਜਮਾਤਾਂ ਤੇ ਉਨ੍ਹਾਂ ਦੇ ਸਹਿਯੋਗੀਆ ਵੱਲੋ ਨਿੱਤ ਦਿਹਾੜੇ ਮੀਡੀਏ ਤੇ ਬਿਜਲਈ ਮੀਡੀਏ ਵਿਚ ਬਿਨ੍ਹਾਂ ਕਿਸੇ ਵਜਹ ਦੇ &lsquoਸਰਬੱਤ ਦਾ ਭਲਾ&rsquo ਲੋੜਨ ਵਾਲੀ ਅਤੇ ਮੁਲਕ ਦੇ ਹਰ ਖੇਤਰ ਵਿਚ ਕੁਰਬਾਨੀਆ ਦੇਣ ਵਾਲੀ ਅਤੇ ਹਰ ਸੰਕਟ ਦੀ ਘੜੀ ਵਿਚ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨੂੰ ਨਫਰਤ ਭਰੀ ਨਿਗ੍ਹਾ ਨਾਲ ਨਿਸਾਨਾਂ ਬਣਾਇਆ ਜਾ ਰਿਹਾ ਹੈ ਅਤੇ ਇਨਸਾਨੀਅਤ ਵਿਰੋਧੀ ਅਮਲ ਕੀਤੇ ਜਾ ਰਹੇ ਹਨ ਤਾਂ ਹੁਕਮਰਾਨਾਂ ਲਈ ਇੰਡੀਆ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਰੱਖਣ ਲਈ ਇਹ ਅਮਲ ਚੰਗਾ ਹੋਵੇਗਾ ਕਿ ਉਹ ਖੁਦ ਹੀ ਸਿੱਖ ਕੌਮ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਦੇ ਇਲਾਕੇ ਦਾ ਕੌਮਾਂਤਰੀ ਰਾਏ ਅਨੁਸਾਰ ਕੋਸੋਵੋ ਦੀ ਤਰ੍ਹਾਂ ਵੱਖਰਾਂ ਮੁਲਕ ਐਲਾਨਕੇ ਆਪਣੀ ਤੇ ਸਿੱਖ ਕੌਮ ਦੀ ਸਾਂਤੀ ਅਤੇ ਆਤਮਿਕ ਸੰਤੁਸਟੀ ਨੂੰ ਪੂਰਨ ਕਰਨ ।