image caption:

25 ਜਨਵਰੀ 2025 (ਸ਼ਨੀਵਾਰ )ਅੱਜ ਦੀਆਂ ਮੁੱਖ ਖਬਰਾਂ

 ਦਲ ਖ਼ਾਲਸਾ ਦੇ ਅੱਧਾ ਦਰਜਨ ਆਗੂ ਨਜ਼ਰਬੰਦ, ਗਣਤੰਤਰ ਦਿਵਸ ਮੌਕੇ ਟਰੈਕਟਰ ਮਾਰਚ ਰੋਕਣ ਲਈ ਕੀਤੀ ਕਾਰਵਾਈ
ਗੁਰਦਾਸਪੁਰ : ਐਤਵਾਰ ਗਣਤੰਤਰ ਦਿਵਸ ਸਮਾਗਮ ਮੌਕੇ ਗੁਰਦਾਸਪੁਰ ਅੰਦਰ ਟਰੈਕਟਰ ਮਾਰਚ ਕੱਢਣ ਦੇ ਐਲਾਨ ਦੇ ਮੱਦੇਜ਼ਰ ਜ਼ਿਲ੍ਹਾ ਗੁਰਦਾਸਪੁਰ ਪੁਲਿਸ ਨੇ ਸਿੱਖ ਜਥੇਬੰਦੀ ਦਲ ਖਾਲਸਾ ਦੇ ਕਰੀਬ ਅੱਧਾ ਦਰਜਨ ਆਗੂਆਂ ਨੁੰ ਘਰਾਂ ਵਿੱਚ ਨਜ਼ਰਬੰਦ ਕੀਤਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਨਜ਼ਰਬੰਦ ਕੀਤੇ ਜਾਣ ਵਾਲੇ ਆਗੂਆਂ ਵਿੱਚ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਅਤੇ ਸੀਨੀਅਰ ਆਗੂ ਕੰਵਲਦੀਪ ਵੀ ਸ਼ਾਮਿਲ ਹਨ। ਜਿਕਰਯੋਗ ਹੈ ਕਿ ਇੰਨ੍ਹਾਂ ਵਲੋਂ 26 ਜਨਵਰੀ ਨੂੰ ਸਥਾਨਕ ਗੁਰਦਵਾਰਾ ਸੰਤ ਬਾਬਾ ਟਹਿਲ ਸਿੰਘ ਤੋਂ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਟਰੈਕਟਰ ਮਾਰਚ ਸ਼ੁਰੂ ਕਰਨਾ ਸੀ ਜੋ ਸ਼ਹਿਰ ਅੰਦਰ ਗੁਜ਼ਰਨਾ ਸੀ। ਇਹ ਵਿਰੋਧ ਮਾਰਚ ਬੰਦੀ ਸਿੰਘਾਂ ਦੀ ਰਿਹਾਈ, ਝੂਠੇ ਪੁਲਿਸ ਮੁਕਬਲੇ ਅਤੇ ਟਾਰਗੇਟ ਕਿਲਿੰਗ ਆਦਿ ਮੁੱਦਿਆਂ ਨੂੰ ਲੈ ਕੇ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੈਨੇਡਾ ਦੇ ਸੂਬੇ ਓਨਟਾਰੀਓ 'ਚ ਦੋ ਪੰਜਾਬੀ ਨੌਜਵਾਨਾਂ ਦੀ ਟਰੱਕ ਹਾਦਸੇ 'ਚ ਮੌਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

ਟੋਰਾਂਟੋ : ਕੈਨੇਡਾ ਦੇ ਸ਼ਹਿਰ ਇਗਨੇਸ (ਓਨਟਾਰੀਓ) ਤੋਂ ਲਗਪਗ 50 ਕੁ ਕਿਲੋਮੀਟਰ ਦੂਰ ਹਾਈਵੇ 17 'ਤੇ ਬੀਤੇ ਦਿਨ ਹੋਏ ਆਹਮੋ-ਸਾਹਮਣੇ ਟਰੱਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਨਵਪ੍ਰੀਤ ਸਿੰਘ ਅਤੇ ਅਰਸ਼ਪ੍ਰੀਤ ਸਿੰਘ ਦੀ ਮੌਤ ਹੋ ਗਈ ਹੈ । ਜਿਸ ਨਾਲ ਪੰਜਾਬੀ ਭਾਈਚਾਰੇ ਵਿੱਚ ਭਾਰੀ ਸੋਗ ਪਾਇਆ ਜਾ ਰਿਹਾ ਹੈ । ਵਰਨਣਯੋਗ ਹੈ ਕਿ ਇਸ ਸਮੇਂ ਕੈਨੇਡਾ ਵਿੱਚ ਸਰਦੀ ਦਾ ਪ੍ਰਪੋਕ ਚੱਲ ਰਿਹਾ ਹੈ । ਬੀਤੇ ਦਿਨ ਤਾਪਮਾਨ ਜ਼ੀਰੋ ਤੋਂ ਹੇਠਾਂ -35 ਡਿਗਰੀ ਤੱਕ ਪਹੁੰਚ ਗਿਆ ਸੀ । ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ ।

ਡੋਨਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਸਬੰਧੀ ਹੁਕਮਾਂ &rsquoਤੇ ਰੋਕ

ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਦੀ ਸੰਵਿਧਾਨਕ ਗਾਰੰਟੀ &rsquoਤੇ ਰੋਕ ਸਬੰਧੀ ਹੁਕਮਾਂ ਨੂੰ ਅਦਾਲਤ ਤੋਂ ਝਟਕਾ ਲੱਗਾ ਹੈ। ਸਿਆਟਲ &rsquoਚ ਸੰਘੀ ਜੱਜ ਨੇ ਟਰੰਪ ਦੇ ਫ਼ੈਸਲੇ ਨੂੰ ਗ਼ੈਰ-ਸੰਵਿਧਾਨਕ ਕਰਾਰ ਦਿੰਦਿਆਂ ਅਗਲੇ 14 ਦਿਨਾਂ ਤੱਕ ਹੁਕਮ ਨਾ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਰੀਜ਼ੋਨਾ, ਇਲੀਨੌਇਸ, ਓਰੇਗੌਨ ਅਤੇ ਵਾਸ਼ਿੰਗਟਨ ਦੇ ਅਟਾਰਨੀ ਜਨਰਲ ਨਿਕ ਬ੍ਰਾਊਨ ਦੀਆਂ ਅਪੀਲਾਂ &rsquoਤੇ ਜੱਜ ਜੌਹਨ ਕਫ਼ਨਿਓਰ ਨੇ ਰੋਕ ਸਬੰਧੀ ਆਰਜ਼ੀ ਹੁਕਮ ਜਾਰੀ ਕੀਤੇ ਹਨ। ਦੇਸ਼ ਦੇ 22 ਸੂਬਿਆਂ ਅਤੇ ਵੱਡੀ ਗਿਣਤੀ ਪਰਵਾਸੀ ਹੱਕਾਂ ਬਾਰੇ ਜਥੇਬੰਦੀਆਂ ਵੱਲੋਂ ਪੰਜ ਕੇਸ ਦਾਖ਼ਲ ਕੀਤੇ ਗਏ ਹਨ। ਟਰੰਪ ਵੱਲੋਂ ਸੋਮਵਾਰ ਨੂੰ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਹੁਕਮਾਂ &rsquoਤੇ ਦਸਤਖ਼ਤ ਕੀਤੇ ਗਏ ਸਨ ਜੋ 19 ਫਰਵਰੀ ਤੋਂ ਲਾਗੂ ਹੋਣੇ ਹਨ। ਇਨ੍ਹਾਂ ਹੁਕਮਾਂ ਨਾਲ ਦੇਸ਼ &rsquoਚ ਜਨਮੇ ਲੱਖਾਂ ਲੋਕਾਂ &rsquoਤੇ ਅਸਰ ਪੈ ਸਕਦਾ ਹੈ।

ਕੇਜਰੀਵਾਲ ਦਾ ਦਿੱਲੀ ਵਾਸੀਆਂ ਨਾਲ ਇੱਕ ਹੋਰ ਵੱਡਾ ਵਾਅਦਾ
ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ, ਉਹ ਦਿੱਲੀ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਨਗੇ। ਸਾਬਕਾ ਸੀਐਮ ਦਾ ਕਹਿਣਾ ਹੈ ਕਿ ਜਦੋਂ ਪਹਿਲੀ ਵਾਰ ਸਾਡੀ ਸਰਕਾਰ ਬਣੀ ਤਾਂ ਅਸੀਂ ਕਈ ਸਮੱਸਿਆਵਾਂ &lsquoਤੇ ਕੰਮ ਕਰਨਾ ਸ਼ੁਰੂ ਕੀਤਾ। ਇਨ੍ਹਾਂ ਵਿੱਚੋਂ ਇੱਕ ਸੀਵਰੇਜ ਦੀ ਸਮੱਸਿਆ ਸੀ। ਦਿੱਲੀ ਵਿੱਚ 1792 ਕੱਚੀ ਕਲੋਨੀਆਂ ਹਨ। ਸਾਡੀ ਸਰਕਾਰ ਬਣਨ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੇ ਵਿਕਾਸ ਦੀ ਇਜਾਜ਼ਤ ਨਹੀਂ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਸਨ, ਕੇਂਦਰ ਸਰਕਾਰ ਦੇ ਹੁਕਮ ਸਨ। ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨ ਤੋਂ ਬਾਅਦ, ਅਸੀਂ ਸਾਰੀਆਂ ਕੱਚੀਆਂ ਬਸਤੀਆਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਕੱਚੀਆਂ ਕਲੋਨੀਆਂ ਵਿੱਚ ਸੀਵਰੇਜ ਦੀਆਂ ਪਾਈਪ ਲਾਈਨਾਂ ਨਹੀਂ ਸਨ, ਜਿਸ ਕਰਕੇ ਸਪੱਸ਼ਟ ਹੈ ਕਿ ਇਹ ਸਾਰਾ ਸੀਵਰੇਜ ਨਾਲੀਆਂ ਦੇ ਅੰਦਰ ਅਤੇ ਗਲੀਆਂ ਵਿੱਚ ਵਗਦਾ ਸੀ। ਲੋਕਾਂ ਦਾ ਜੀਵਨ ਨਰਕ ਬਣ ਗਿਆ ਸੀ। ਪਿਛਲੇ 10 ਸਾਲਾਂ ਵਿੱਚ ਅਸੀਂ ਲਗਭਗ ਸਾਰੀਆਂ ਕਲੋਨੀਆਂ ਵਿੱਚ ਸੀਵਰੇਜ ਦੀਆਂ ਪਾਈਪਾਂ ਵਿਛਾਈਆਂ ਹਨ। ਨਵੀਂ ਪਾਈਪ ਲਾਈਨ ਵਿਛਾਈ ਗਈ ਹੈ, ਕੁਝ ਥਾਵਾਂ &lsquoਤੇ ਕੰਮ ਬਾਕੀ ਹੈ।

ਅਮਰੀਕਾ ਨਾਲ ਸਿੱਧੀ ਗੱਲਬਾਤ ਦੀਆਂ ਕੋਸ਼ਿਸ਼ਾਂ ਬਾਰੇ ਯੂਕਰੇਨ ਨੇ ਦਿਤੀ ਪੁਤਿਨ ਨੂੰ ਚਿਤਾਵਨੀ
ਯੂਕਰੇਨ ਨੇ ਦੋਸ਼ ਲਾਇਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ &rsquoਤੇ ਯੂਕਰੇਨ ਜਾਂ ਯੂਰਪ ਤੋਂ ਇਨਪੁਟ ਤੋਂ ਬਿਨਾਂ ਆਪਣੀਆਂ ਸ਼ਰਤਾਂ &rsquoਤੇ ਸ਼ਾਂਤੀ ਸਮਝੌਤੇ ਨੂੰ ਸੁਰੱਖਿਅਤ ਕਰਨ ਲਈ ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਹ ਸਫ਼ਲ ਨਹੀਂ ਹੋਣਗੇ। ਇਕ ਰਿਪੋਰਟ ਮੁਤਾਬਕ, ਕੀਵ &rsquoਚ ਰਾਸ਼ਟਰਪਤੀ ਦਫ਼ਤਰ ਦੇ ਮੁਖੀ ਏਂਡਰੀ ਯਰਮਕ ਨੇ ਕਿਹਾ, &lsquo&lsquoਉਹ (ਪੁਤਿਨ) ਯੂਰਪ ਤੋਂ ਬਿਨਾਂ ਯੂਰਪ ਦੀ ਕਿਸਮਤ ਦਾ ਫ਼ੈਸਲਾ ਕਰਨਾ ਚਾਹੁੰਦੇ ਹਨ ਅਤੇ ਉਹ ਯੂਕਰੇਨ ਤੋਂ ਬਿਨਾਂ ਯੂਕਰੇਨ ਬਾਰੇ ਗੱਲ ਕਰਨਾ ਚਾਹੁੰਦੇ ਹਨ।&rsquo&rsquo ਉਨ੍ਹਾਂ ਰੂਸ ਵਲੋਂ ਸ਼ੁਰੂ ਕੀਤੇ ਗਏ ਸੰਘਰਸ਼ &rsquoਚ ਅਮਰੀਕਾ ਨਾਲ ਸਿੱਧੀ ਗੱਲਬਾਤ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਿਤਾਵਨੀ ਦਿਤੀ। ਇਸ ਤੋਂ ਬਾਅਦ, ਸੁਰੱਖਿਆ ਮੁਖੀਆਂ ਦੀ ਇਕ ਬ੍ਰੀਫ਼ਿੰਗ ਵਿਚ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ &lsquo&lsquoਜੰਗ ਜਾਰੀ ਰੱਖਣ ਅਤੇ ਵਿਸ਼ਵ ਨੇਤਾਵਾਂ ਨੂੰ ਅਪਣੇ ਪ੍ਰਭਾਵ ਹੇਠ ਲਿਆਉਣ ਲਈ ਪੁਤਿਨ ਦੀ ਤਿਆਰੀ&rsquo&rsquo ਬਾਰੇ ਚਿਤਾਵਨੀ ਦਿਤੀ। ਜ਼ੇਲੇਨਸਕੀ ਨੇ ਅਪਣੇ ਨਿਯਮਤ ਸ਼ਾਮ ਦੇ ਸੋਸ਼ਲ ਮੀਡੀਆ ਸੰਬੋਧਨ ਦੌਰਾਨ ਕਿਹਾ, &lsquo&lsquoਉਹ ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਸ਼ਾਂਤੀ ਪ੍ਰਾਪਤ ਕਰਨ ਦੀ ਇੱਛਾ ਨੂੰ ਅਪਣੇ ਪ੍ਰਭਾਵ ਹੇਠ ਲੈਣਾ ਚਾਹੁੰਦੇ ਹਨ।&rsquo&rsquo ਇਸ ਦੇ ਨਾਲ ਹੀ ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ &lsquo&lsquoਕੋਈ ਹੋਰ ਰੂਸੀ ਪ੍ਰਭਾਵ ਸਫਲ ਨਹੀਂ ਹੋਵੇਗਾ।&rsquo&rsquo

ਚੀਨ ਨੇ ਅਮਰੀਕੀ ਵਿਦੇਸ਼ ਮੰਤਰੀ ਨੂੰ ਦਿੱਤੀ ਚੇਤਾਵਨੀ
ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਇੱਕ ਤੋਂ ਇੱਕ ਫੈਸਲਾ ਲੈ ਰਹੇ ਹਨ। ਉਨ੍ਹਾਂ ਨੇ ਚੀਨ &lsquoਤੇ ਉੱਚ ਟੈਰਿਫ ਲਗਾਉਣ ਦਾ ਵੀ ਸੰਕੇਤ ਦਿੱਤਾ ਹੈ। ਇਸ ਦੌਰਾਨ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫੋਨ &lsquoਤੇ ਗੱਲਬਾਤ ਕੀਤੀ, ਇਸ ਦੌਰਾਨ, ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਫੋਨ &lsquoਤੇ ਗੱਲਬਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਇਕ ਵਾਕੰਸ਼ ਬੋਲਿਆ ਜਿਸ ਦਾ ਮੋਟੇ ਤੌਰ &lsquoਤੇ ਮਤਲਬ ਸੀ &lsquoਵਿਵਹਾਰ&rsquo। ਇਨ੍ਹਾਂ ਸ਼ਬਦਾਂ ਨੂੰ ਚੀਨ ਦੇ ਪੱਖ ਤੋਂ ਵੀ ਅਮਰੀਕਾ ਲਈ ਖਤਰੇ ਵਜੋਂ ਦੇਖਿਆ ਜਾ ਰਿਹਾ ਹੈ। ਇਹ ਪਹਿਲੀ ਗੱਲਬਾਤ ਸੀ ਜੋ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੋਈ ਹੈ, ਅਤੇ ਇਸ ਕਾਰਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਸਕਦਾ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਨੇ ਰੂਬੀਓ ਨੂੰ ਕਿਹਾ, &ldquoਮੈਨੂੰ ਉਮੀਦ ਹੈ ਕਿ ਤੁਸੀਂ ਉਸ ਅਨੁਸਾਰ ਕੰਮ ਕਰੋਗੇ।&rdquo ਇਸਦੇ ਨਾਲ ਹੀ ਉਨ੍ਹਾਂ ਨੇ ਇੱਕ ਚੀਨੀ ਮੁਹਾਵਰੇ ਦੀ ਵਰਤੋਂ ਕੀਤੀ ਜੋ ਆਮ ਤੌਰ &lsquoਤੇ ਅਧਿਆਪਕ ਜਾਂ ਬੌਸ ਦੁਆਰਾ ਵਿਦਿਆਰਥੀ ਜਾਂ ਕਰਮਚਾਰੀ ਨੂੰ ਆਪਣੇ ਆਪ ਨੂੰ ਵਿਵਹਾਰ ਕਰਨ ਅਤੇ ਆਪਣੇ ਕੰਮਾਂ ਲਈ ਜ਼ਿੰਮੇਵਾਰ ਹੋਣ ਦੀ ਚੇਤਾਵਨੀ ਦੇਣ ਲਈ ਵਰਤਿਆ ਜਾਂਦਾ ਹੈ। ਰੂਬੀਓ ਅਤੇ ਚੀਨ ਦੇ ਸਬੰਧ ਚੰਗੇ ਨਹੀਂ ਰਹੇ, ਕਿਉਂਕਿ ਉਹ ਚੀਨ ਦੀ ਜ਼ੁਬਾਨੀ ਆਲੋਚਨਾ ਕਰਦੇ ਰਹੇ ਹਨ, ਅਤੇ ਚੀਨ ਨੇ ਉਨ੍ਹਾਂ &lsquoਤੇ 2020 ਵਿੱਚ ਪਾਬੰਦੀਆਂ ਲਗਾਈਆਂ ਸਨ।


ਯੂਕਰੇਨ ਨੇ ਮਾਸਕੋ ਸਮੇਤ ਰੂਸ ਦੇ 13 ਖੇਤਰਾਂ &rsquoਤੇ ਕੀਤੇ ਡ੍ਰੋਨ ਹਮਲੇ, ਰੂਸੀ ਰੱਖਿਆ ਪ੍ਰਣਾਲੀ ਨੇ 121 ਡਰੋਨਾਂ ਨੂੰ ਇੰਟਰਸੈਪਟ ਕਰ ਕੇ ਕੀਤਾ ਨਸ਼ਟ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਰੂਸ ਅਤੇ ਯੂਕਰੇਨ ਦਰਮਿਆਨ ਸ਼ਾਂਤੀ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟ ਗਏ ਹਨ। ਇਸ ਵਿਚਕਾਰ ਦੋਵਾਂ ਦੇਸ਼ਾਂ ਨੇ ਇਕ-ਦੂਜੇ ਉੱਪਰ ਹਮਲਾ ਤੇਜ਼ ਕਰ ਦਿੱਤਾ ਹੈ। ਯੂਕਰੇਨ ਵੱਲੋਂ ਰਾਤ ਭਰ ਮਾਸਕੋ ਸਮੇਤ ਰੂਸ ਦੇ 13 ਖੇਤਰਾਂ &rsquoਤੇ 100 ਤੋਂ ਜ਼ਿਆਦਾ ਡ੍ਰੋਨ ਹਮਲੇ ਕੀਤੇ ਗਏ।  ਰੂਸੀ ਰੱਖਿਆ ਮਹਿਕਮੇ ਨੇ ਕਿਹਾ ਕਿ 121 ਡ੍ਰੋਨਾਂ ਨੂੰ ਇੰਟਰਸੈਪਟ ਕਰ ਕੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਮਾਸਕੋ ਉੱਪਰ ਮੰਡਰਾ ਰਹੇ ਛੇ ਡ੍ਰੋਨਾਂ ਨੂੰ ਹੇਠਾਂ ਸੁੱਟਿਆ ਹੈ। ਓਧਰ ਮਾਸਕੋ ਦੇ ਮੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ ਦੀ ਰਾਜਧਾਨੀ ਵਿਚ ਚਾਰ ਸਥਾਨਾਂ ਉੱਪਰ ਡਰੋਨਾਂ ਨੂੰ ਇੰਟਰਸੈਪਟ ਕਰ ਕੇ ਨਸ਼ਟ ਕੀਤਾ ਗਿਆ। ਹਮਲੇ ਨੂੰ ਦੇਖਦੇ ਹੋਏ ਮਾਸਕੋ ਦੇ ਦੋ ਹਵਾਈ ਅੱਡੇ ਵਨੁਕੋਵੋ ਅਤੇ ਡੋਮੋਡੇਡੋਵੋ ਵਿਚ ਕੁਝ ਸਮੇਂ ਲਈ ਹਵਾਈ ਸੇਵਾਵਾਂ ਨੂੰ ਬੰਦ ਕਰਨਾ ਪਿਆ। ਛੇ ਉਡਾਣਾਂ ਨੂੰ ਹੋਰ ਹਵਾਈ ਅੱਡਿਆਂ &rsquoਤੇ ਤਬਦੀਲ ਕੀਤਾ ਗਿਆ। ਕੁਸਰਕ ਖੇਤਰ ਵਿਚ ਪਾਵਰ ਲਾਈਨ ਨੂੰ ਨੁਕਸਾਨ ਪਹੁੰਚਿਆ ਹੈ। ਡ੍ਰੋਨ ਨੇ ਰੂਸ ਦੇ ਪੱਛਮੀ ਵੋਰੋਨਿਸ਼ ਖੇਤਰ &rsquoਚ ਇੱਕ ਤੇਲ ਡਿਪੂ ਨੂੰ ਵੀ ਨਿਸ਼ਾਨਾ ਬਣਾਇਆ।


ਇਜ਼ਰਾਈਲ ਨੂੰ ਹਮਾਸ ਵੱਲੋਂ ਰਿਹਾਅ ਹੋਣ ਵਾਲੇ ਅਗਲੇ ਚਾਰ ਬੰਧਕਾਂ ਦੇ ਨਾਂ ਦੀ ਉਡੀਕ

ਇਜ਼ਰਾਈਲ ਤੇ ਹਮਾਸ ਵਿਚਾਲੇ ਛੇ ਹਫ਼ਤਿਆਂ ਦੀ ਜੰਗਬੰਦੀ ਛੇਵੇਂ ਦਿਨ &rsquoਚ ਦਾਖਲ ਹੋ ਗਈ ਹੈ। ਇਜ਼ਰਾਈਲ ਉਤਸੁਕਤਾ ਨਾਲ ਅਗਲੇ ਚਾਰ ਬੰਦੀਆਂ ਦੇ ਨਾਵਾਂ ਦੀ ਉਡੀਕ ਕਰ ਰਿਹਾ ਹੈ, ਜਿਨ੍ਹਾਂ ਨੂੰ ਗਾਜ਼ਾ &rsquoਚ ਰੱਖੇ ਗਏ 90 ਤੋਂ ਜ਼ਿਆਦਾ ਬੰਧਕਾਂ &rsquoਚੋਂ ਰਿਹਾਅ ਕੀਤਾ ਜਾਣਾ ਹੈ। ਐਤਵਾਰ ਨੂੰ 90 ਫਲਸਤੀਨੀ ਕੈਦੀਆਂ ਨੂੰ ਆਜ਼ਾਦ ਕਰ ਦਿੱਤਾ ਗਿਆ ਸੀ। ਸਮਝੌਤੇ ਮੁਤਾਬਕ, ਹਮਾਸ ਨੇ ਸ਼ਨਿਚਰਵਾਰ ਨੂੰ ਰਿਹਾਅ ਹੋਣ ਵਾਲੇ ਅਗਲੇ ਚਾਰ ਬੰਦੀਆਂ ਦੇ ਨਾਵਾਂ ਦਾ ਐਲਾਨ ਕਰਨਾ ਹੈ, ਜਿਸ ਤੋਂ ਬਾਅਦ ਇਜ਼ਰਾਈਲ ਇਕ ਸੂਚੀ ਜਾਰੀ ਕਰੇਗਾ ਕਿ ਕਿਨ੍ਹਾਂ ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ ਜਾਵੇਗਾ। ਗਾਜ਼ਾ &rsquoਚ ਬੰਦੀ ਬਣਾਏ ਗਏ ਲੋਕਾਂ ਦੇ ਰਿਸ਼ਤੇਦਾਰਾਂ ਨੇ ਸ਼ੁੱਕਰਵਾਰ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਕੀਤੀ। ਨਾਲ ਹੀ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਬਾਕੀ ਸਾਰੇ ਬੰਦੀਆਂ ਦੀ ਰਿਹਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਵੀ ਉਨ੍ਹਾਂ ਦੀ ਰਿਹਾਈ ਲਈ ਦਬਾਅ ਜਾਰੀ ਰੱਖਣ ਦੀ ਅਪੀਲ ਕੀਤੀ। ਹਮਾਸ ਨੇ ਸਟੀਕ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਕਿ ਕਿੰਨੇ ਬੰਦੀ ਹੁਣ ਵੀ ਜਿਊਂਦੇ ਹਨ ਜਾਂ ਮਰਨ ਵਾਲਿਆਂ ਦੇ ਨਾਂ ਕੀ ਹਨ। ਐਲੇਟ ਸਮੇਰਾਨੋ ਜਿਨ੍ਹਾਂ ਦਾ ਪੁੱਤਰ ਯੋਨਾਤਨ ਸਮੇਰਾਓ ਹਾਲੇ ਵੀ ਬੰਧਕਾਂ ਦੇ ਕਬਜ਼ੇ &rsquoਚ ਹੈ, ਨੇ ਕਿਹਾ ਕਿ ਪਿਆਰੇ ਰਾਸ਼ਟਰਪਤੀ ਟਰੰਪ ਸਭ ਤੋਂ ਪਹਿਲਾਂ ਅਸੀਂ ਇਸ ਹਫ਼ਤੇ ਮਹਿਸੂਸ ਕੀਤੇ ਗਏ ਸੁਖਦ ਪਲਾਂ ਲਈ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਾਲੇ ਵੀ 94 ਬੰਧਕ ਹਨ, ਸਾਨੂੰ ਘਰੇ ਉਨ੍ਹਾਂ ਸਾਰਿਆਂ ਦੀ ਜ਼ਰੂਰਤ ਹੈ। ਕ੍ਰਿਪਾ ਨਾ ਰੁਕੇ। ਦਬਾਅ ਬਣਾਉਣਾ ਜਾਰੀ ਰੱਖੋ ਤੇ ਸਭ ਕੁਝ ਕਰੋ ਤਾਂ ਕਿ ਸਾਰੇ ਬੰਧਕ ਫੌਰੀ ਘਰ ਆ ਜਾਣ। ਜੰਗਬੰਦੀ ਸਮਝੌਤੇ ਦੇ ਪਹਿਲੇ ਪੜਾਅ &rsquoਚ ਇਜ਼ਰਾਈਲ ਵੱਲੋਂ ਬੰਦੀ ਬਣਾਏ ਗਏ ਸੈਂਕੜੇ ਫਲਸਤੀਨੀ ਕੈਦੀਆਂ ਦੇ ਬਦਲ 33 ਬੰਧਕਾਂ ਨੂੰ ਰਿਹਾਅ ਕੀਤੇ ਜਾਣ ਦੀ ਉਮੀਦ ਹੈ।