27 ਜਨਵਰੀ 2025 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ
USA ਦੇ ਗੁਰਦੁਆਰਿਆਂ ਚ ਅਮਰੀਕੀ ਪੁਲਿਸ ਹੋਈ ਦਾਖ਼ਲ, ਗੈਰ ਕਾਨੁੰਨੀ ਪ੍ਰਵਾਸੀਆਂ ਦੀ ਤਲਾਸ਼, ਸਿੱਖ ਜਥੇਬੰਦੀਆਂ ਚ ਭਾਰੀ ਗੁੱਸਾ
ਅਮਰੀਕਾ 'ਚ ਗ੍ਰਹਿ ਮੰਤਰਾਲੇ ਦੇ ਸੁਰੱਖਿਆ ਅਧਿਕਾਰੀ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਜਾਂਚ 'ਚ ਲੱਗੇ ਹੋਏ ਹਨ। ਇਸੇ ਲੜੀ ਤਹਿਤ ਉਨ੍ਹਾਂ ਨਿਊਯਾਰਕ ਅਤੇ ਨਿਊਜਰਸੀ ਦੇ ਗੁਰਦੁਆਰਿਆਂ ਦਾ ਦੌਰਾ ਕੀਤਾ, ਜਿਸ 'ਤੇ ਕੁਝ ਸਿੱਖ ਜਥੇਬੰਦੀਆਂ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟਾਈ ਹੈ। ਸਿੱਖ ਜਥੇਬੰਦੀਆਂ ਨੇ ਅਜਿਹੀ ਕਾਰਵਾਈ ਨੂੰ ਉਨ੍ਹਾਂ ਦੇ ਧਰਮ ਦੀ ਪਵਿੱਤਰਤਾ ਲਈ ਖਤਰਾ ਦੱਸਿਆ ਹੈ। ਸਿੱਖ ਵੱਖਵਾਦੀਆਂ ਦੇ ਨਾਲ-ਨਾਲ ਕੁਝ ਗੈਰ-ਦਸਤਾਵੇਜ਼ੀ ਪ੍ਰਵਾਸੀ ਵੀ ਨਿਊਯਾਰਕ ਅਤੇ ਨਿਊਜਰਸੀ ਦੇ ਕੁਝ ਗੁਰਦੁਆਰਿਆਂ ਦੀ ਵਰਤੋਂ ਕਰਦੇ ਹਨ।
ਡੋਨਾਲਡ ਟਰੰਪ ਦੇ ਸੰਯੁਕਤ ਰਾਜ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਦੇ ਕੁਝ ਘੰਟਿਆਂ ਦੇ ਅੰਦਰ ਕਾਰਜਕਾਰੀ ਗ੍ਰਹਿ ਦਫਤਰ ਦੇ ਸਕੱਤਰ ਬੈਂਜਾਮਿਨ ਹਫਮੈਨ ਨੇ ਇਹ ਨਿਰਦੇਸ਼ ਜਾਰੀ ਕੀਤਾ। ਇਸਨੇ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਦੇ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਅਤੇ ਬਾਰਡਰ ਗਸ਼ਤ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਰੱਦ ਕਰ ਦਿੱਤਾ ਜੋ ਸੰਵੇਦਨਸ਼ੀਲ ਖੇਤਰਾਂ ਵਿੱਚ ਜਾਂ ਨੇੜੇ ਕਾਨੂੰਨ ਲਾਗੂ ਕਰਨ ਵਿੱਚ ਰੁਕਾਵਟ ਪਾਉਂਦੇ ਹਨ। ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਗੁਰਦੁਆਰੇ ਅਤੇ ਚਰਚ ਵਰਗੇ ਧਾਰਮਿਕ ਸਥਾਨ ਸ਼ਾਮਲ ਹਨ।
ਗ੍ਰਹਿ ਵਿਭਾਗ ਦੇ ਬੁਲਾਰੇ ਨੇ ਕਿਹਾ, "ਇਹ ਕਾਰਵਾਈ ਸੀਬੀਪੀ ਅਤੇ ਆਈਸੀਈ ਅਧਿਕਾਰੀਆਂ ਨੂੰ ਸਾਡੇ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਨ ਅਤੇ ਕਾਤਲਾਂ ਅਤੇ ਬਲਾਤਕਾਰੀਆਂ ਸਮੇਤ ਅਪਰਾਧਿਕ ਪਰਦੇਸੀ ਲੋਕਾਂ ਨੂੰ ਫੜਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ, ਜੋ ਗੈਰ-ਕਾਨੂੰਨੀ ਢੰਗ ਨਾਲ ਸਾਡੇ ਦੇਸ਼ ਵਿੱਚ ਦਾਖਲ ਹੋਏ ਹਨ।" ਬੁਲਾਰੇ ਨੇ ਕਿਹਾ ਕਿ ਗ੍ਰਿਫਤਾਰੀ ਤੋਂ ਬਚਣ ਲਈ ਅਪਰਾਧੀ ਹੁਣ ਅਮਰੀਕਾ ਦੇ ਸਕੂਲਾਂ ਅਤੇ ਚਰਚਾਂ ਵਿਚ ਲੁਕ ਨਹੀਂ ਸਕਣਗੇ। ਟਰੰਪ ਪ੍ਰਸ਼ਾਸਨ ਸਾਡੇ ਬਹਾਦਰ ਅਫਸਰਾਂ ਦੇ ਹੱਥ ਨਹੀਂ ਬੰਨ੍ਹੇਗਾ ਅਤੇ ਇਸ ਦੀ ਬਜਾਏ ਭਰੋਸਾ ਰੱਖਦਾ ਹੈ ਕਿ ਅਧਿਕਾਰੀ ਅਜਿਹੇ ਮਾਮਲਿਆਂ ਵਿੱਚ ਆਪਣੀ ਵਿਵੇਕ ਦੀ ਵਰਤੋਂ ਕਰਨਗੇ।
 
 
 ਅਮਰੀਕੀ ਜਹਾਜ਼ ਕੋਲੰਬੀਆਂ ਵਿਚ ਨਹੀਂ ਦਿੱਤਾ ਉਤਰਨ, ਟਰੰਪ ਨੇ ਲਾ ਦਿੱਤੀਆਂ ਪਾਬੰਦੀਆਂ
ਅਮਰੀਕਾ ਤੋਂ ਗ਼ੈਰਕਾਨੂੰਨ ਰਹਿ ਰਹੇ ਲੋਕਾਂ ਨੂੰ ਜਹਾਜ ਵਿਚ ਚੜ੍ਹਾ ਕੇ ਕੋਲੰਬੀਆ ਭੇਜਿਆ ਗਿਆ ਸੀ ਪਰ ਕੋਲੰਬੀਆ ਸਰਕਾਰ ਨੇ ਜਹਾਜ਼ ਉਤਾਰਨ ਤੋਂ ਮਨਾਂ ਕਰ ਦਿੱਤਾ ਹੈ। ਇਸ ਉਤੇ ਟਰੰਪ ਨੇ ਕਿਹਾ ਕਿ, ਮੈਨੂੰ ਹੁਣੇ ਸੂਚਿਤ ਕੀਤਾ ਗਿਆ ਸੀ ਕਿ ਸੰਯੁਕਤ ਰਾਜ ਤੋਂ ਦੋ ਵਾਪਸੀ ਉਡਾਣਾਂ, ਵੱਡੀ ਗਿਣਤੀ ਵਿੱਚ ਗੈਰ-ਕਾਨੂੰਨੀ ਅਪਰਾਧੀਆਂ ਦੇ ਨਾਲ, ਕੋਲੰਬੀਆ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਇਹ ਆਦੇਸ਼ ਕੋਲੰਬੀਆ ਦੇ ਸਮਾਜਵਾਦੀ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਦਿੱਤਾ ਹੈ, ਜੋ ਪਹਿਲਾਂ ਹੀ ਆਪਣੇ ਲੋਕਾਂ ਵਿੱਚ ਬਹੁਤ ਅਪ੍ਰਸਿੱਧ ਹਨ। ਪੈਟਰੋ ਦੁਆਰਾ ਇਹਨਾਂ ਉਡਾਣਾਂ ਤੋਂ ਇਨਕਾਰ ਕਰਨ ਨੇ ਸੰਯੁਕਤ ਰਾਜ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਇਸ ਲਈ ਮੈਂ ਆਪਣੇ ਪ੍ਰਸ਼ਾਸਨ ਨੂੰ ਤੁਰੰਤ ਹੇਠਾਂ ਦਿੱਤੇ ਜ਼ਰੂਰੀ ਅਤੇ ਨਿਰਣਾਇਕ ਜਵਾਬੀ ਉਪਾਅ ਕਰਨ ਲਈ ਨਿਰਦੇਸ਼ ਦਿੱਤਾ ਹੈ
 
ਟਰੰਪ ਨੇ ਇਜ਼ਰਾਈਲ ਨੂੰ 2000 ਪੌਂਡ ਦੇ ਬੰਬ ਦੀ ਸਪਲਾਈ 'ਤੇ ਪਾਬੰਦੀ ਹਟਾਈ
ਡੋਨਾਲਡ ਟਰੰਪ ਨੇ ਜੋ ਬਿਡੇਨ ਦੇ ਫੈਸਲੇ ਨੂੰ ਫਿਰ ਪਲਟਿਆ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ 2000 ਪੌਂਡ ਦੇ ਬੰਬ ਭੇਜਣ 'ਤੇ ਲਗਾਈ ਗਈ ਪਾਬੰਦੀ ਹਟਾ ਲਈ ਹੈ, ਜੋ ਕਿ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਲਗਾਈ ਗਈ ਸੀ। ਬਾਈਡੇਨ ਦੀ ਇਹ ਕਾਰਵਾਈ ਗਾਜ਼ਾ ਵਿੱਚ ਹਮਾਸ ਨਾਲ ਲੜਾਈ ਦੌਰਾਨ ਆਮ ਨਾਗਰਿਕਾਂ ਦੀ ਮੌਤ ਦੀ ਗਿਣਤੀ ਨੂੰ ਘਟਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ ਟਰੰਪ ਨੇ ਆਪਣੇ ਟਰੂਥ ਸੋਸ਼ਲ ਨੈੱਟਵਰਕ 'ਤੇ ਪੋਸਟ ਕਰਦਿਆਂ ਕਿਹਾ ਕਿ "ਬਹੁਤ ਸਾਰੀਆਂ ਚੀਜ਼ਾਂ ਹੁਣ ਭੇਜੀਆਂ ਜਾ ਰਹੀਆਂ ਹਨ," ਜਿਸ ਵਿੱਚ ਉਹ ਭਾਰੀ ਬੰਬਾਂ ਦੀ ਸਪਲਾਈ ਦਾ ਜ਼ਿਕਰ ਕਰ ਰਹੇ ਸਨ। ਇਸ ਤੋਂ ਇਲਾਵਾ, ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਫੈਸਲੇ ਨਾਲ ਇਜ਼ਰਾਈਲ ਦੀ ਤਾਕਤ ਹੋਰ ਮਜ਼ਬੂਤ ਹੋਵੇਗੀ। ਇਹ ਖਬਰ ਉਸ ਸਮੇਂ ਆਈ ਹੈ ਜਦੋਂ ਹਮਾਸ ਦੇ ਅੱਤਵਾਦੀਆਂ ਨੇ ਇਜ਼ਰਾਈਲ ਨਾਲ ਜੰਗਬੰਦੀ ਸਮਝੌਤੇ 'ਤੇ ਦਸਤਖਤ ਕੀਤੇ ਹਨ, ਜਿਸ ਦੇ ਤਹਿਤ ਇਜ਼ਰਾਈਲ ਨੇ ਚਾਰ ਮਹਿਲਾ ਸੈਨਿਕਾਂ ਦੀ ਰਿਹਾਈ ਦੇ ਬਦਲੇ 200 ਫਲਸਤੀਨੀ ਕੈਦੀਆਂ ਨੂੰ ਰਿਹਾਅ ਕੀਤਾ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਵੱਡੀ ਰਾਹਤ ਦਿੱਤੀ ਹੈ।
ਮੋਤੀ ਭਾਟੀਆ ਬਣੇ ਅੰਮ੍ਰਿਤਸਰ ਦੇ ਨਵੇਂ ਮੇਅਰ
ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਜਤਿੰਦਰ ਸਿੰਘ ਮੋਤੀ ਭਾਟੀਆ ਅੰਮ੍ਰਿਤਸਰ ਦੇ ਨਵੇਂ ਮੇਅਰ ਚੁਣੇ ਗਏ ਹਨ। ਉਨ੍ਹਾਂ ਨਾਲ ਪ੍ਰਿਅੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਰਾਣੀ ਡਿਪਟੀ ਮੇਅਰ ਨਿਯੁਕਤ ਹੋਈ ਹੈ। ਅੰਮ੍ਰਿਤਸਰ ਨਗਰ ਨਿਗਮ ਵਿੱਚ ਕੁੱਲ 85 ਵਾਰਡ ਹਨ, ਜਿੱਥੇ ਮੇਅਰ ਬਣਨ ਲਈ 46 ਵੋਟਾਂ ਦੀ ਲੋੜ ਸੀ। ਕਾਂਗਰਸ ਦੇ ਕੋਲ ਸਭ ਤੋਂ ਵੱਧ 40 ਕੌਂਸਲਰ ਸਨ।
ਆਮ ਆਦਮੀ ਪਾਰਟੀ (ਆਪ) ਨੇ 24 ਕੌਂਸਲਰ ਜਿੱਤਣ ਤੋਂ ਬਾਅਦ 7 ਆਜ਼ਾਦ ਅਤੇ 2 ਭਾਜਪਾ ਕੌਂਸਲਰਾਂ ਦੀ ਹਮਾਇਤ ਦਾ ਦਾਅਵਾ ਕੀਤਾ। ਕਾਂਗਰਸ ਨੇ 41 ਵੋਟਾਂ ਦਾ ਦਾਅਵਾ ਕੀਤਾ ਸੀ, ਪਰ ਉਹ ਮੇਅਰ ਬਣਾਉਣ ਵਿੱਚ ਅਸਫਲ ਰਹੀ। ਇਹ ਨਤੀਜੇ ਕਾਂਗਰਸ ਲਈ ਵੱਡਾ ਝਟਕਾ ਮੰਨੇ ਜਾ ਰਹੇ ਹਨ, ਕਿਉਂਕਿ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮੇਅਰ ਦੀ ਚੋਣ ਹਾਰਨੀ ਪਈ।
ਅਦਾਕਾਰਾ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਬਣਾਉਣ 'ਤੇ ਬਾਬਾ ਰਾਮਦੇਵ ਨੂੰ ਇਤਰਾਜ਼
ਮਹਾਕੁੰਭ ਅਤੇ ਰੀਲਾਂ 'ਤੇ ਨਾਰਾਜ਼ਗੀ ਬਾਬਾ ਰਾਮਦੇਵ ਨੇ ਮਹਾਕੁੰਭ ਦੇ ਨਾਂ 'ਤੇ ਫੈਲ ਰਹੀ ਅਸ਼ਲੀਲਤਾ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਲੋਕ ਕੁੰਭ ਦੇ ਨਾਂ 'ਤੇ ਮਾੜੀਆਂ ਗਤੀਵਿਧੀਆਂ ਕਰ ਰਹੇ ਹਨ, ਜੋ ਸਹੀ ਨਹੀਂ। ਬਾਬਾ ਰਾਮਦੇਵ ਨੇ ਕਿਹਾ ਕਿ ਸੰਤ ਬਣਨਾ ਇੱਕ ਦਿਨ ਦਾ ਕੰਮ ਨਹੀਂ। ਉਨ੍ਹਾਂ ਨੇ ਦੱਸਿਆ ਕਿ ਸੰਤ ਹੋਣ ਲਈ 50-50 ਸਾਲ ਦੀ ਤਪੱਸਿਆ ਲੱਗਦੀ ਹੈ। ਮਹਾਮੰਡਲੇਸ਼ਵਰ ਬਣਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ "ਅੱਜ-ਕੱਲ੍ਹ ਕੋਈ ਵੀ ਮਹਾਮੰਡਲੇਸ਼ਵਰ ਬਣ ਜਾਂਦਾ ਹੈ," ਜੋ ਠੀਕ ਨਹੀਂ। ਸੰਤਵਾਦ ਦੀ ਮਹੱਤਤਾ ਸਮਝਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੰਨਿਆਸ ਦੀ ਲੰਮੀ ਪ੍ਰਕਿਰਿਆ ਹੁੰਦੀ ਹੈ। ਮਮਤਾ ਕੁਲਕਰਨੀ ਨੇ ਪ੍ਰਯਾਗਰਾਜ ਮਹਾਕੁੰਭ ਵਿੱਚ ਗੰਗਾ ਇਸ਼ਨਾਨ ਕਰਕੇ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਦਾ ਨਵਾਂ ਨਾਂ ਯਾਮੀ ਮਮਤਾ ਨੰਦ ਗਿਰੀ ਰੱਖਿਆ ਗਿਆ। ਕਿੰਨਰ ਅਖਾੜੇ ਵਿੱਚ ਵਿਦਿਕ ਜਾਪ ਮਗਰੋਂ ਉਨ੍ਹਾਂ ਦਾ ਪਤਾਭਿਸ਼ੇਕ ਕੀਤਾ ਗਿਆ।
 
ਦੁਬਈ ਤੋਂ ਪਰਤਿਆ ਸੀ ਡਾ. ਅੰਬੇਦਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲਾ ਨੌਜਵਾਨ
ਗਣਤੰਤਰ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਚੌਗਿਰਦੇ ਨੇੜੇ ਬਣੇ ਹੈਰੀਟੇਜ ਸਟਰੀਟ ਵਿੱਚ ਡਾਕਟਰ ਅੰਬੇਦਕਰ ਸਾਹਿਬ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਨੌਜਵਾਨ ਆਕਾਸ਼ ਦੇ ਧਰਮਕੋਟ ਦੇ ਪਿਛੋਕੜ ਵਾਲਾ ਹੋਣ ਦੇ ਖੁਲਾਸੇ ਤੋਂ ਬਾਅਦ ਸਥਾਨਕ ਪੁਲੀਸ ਪ੍ਰਸ਼ਾਸਨ ਉਸਦੇ ਰਿਕਾਰਡ ਨੂੰ ਖੰਗਾਲਣ ਵਿਚ ਲੱਗ ਗਿਆ ਹੈ। ਥਾਣਾ ਦੇ ਮੁਖੀ ਜਤਿੰਦਰ ਸਿੰਘ ਨੇ ਅੱਜ ਦੋਸ਼ੀ ਅਕਾਸ਼ ਦੇ ਘਰ ਜਾ ਕੇ ਪਰਿਵਾਰ ਤੋਂ ਡੂੰਘੀ ਪੁੱਛ ਪੜਤਾਲ ਕੀਤੀ। ਪੁਲੀਸ ਦੇ ਖੁਫ਼ੀਆ ਵਿੰਗ ਨੇ ਵੀ ਸਾਰੇ ਵੇਰਵੇ ਪ੍ਰਾਪਤ ਕਰ ਕੇ ਸਰਕਾਰ ਨੂੰ ਭੇਜੇ ਹਨ।ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਥੋਂ ਦੀ ਚੁੱਘਾ ਬਸਤੀ ਦਾ ਰਹਿਣ ਵਾਲਾ ਹੈ ਅਤੇ ਜ਼ਿਆਦਾਤਰ ਆਪਣੇ ਨਾਨਕੇ ਬੱਘੀਪੁਰਾ ਵਿਚ ਰਹਿੰਦਾ ਸੀ। ਜਾਣਕਾਰੀ ਅਨੁਸਾਰ ਆਕਾਸ਼ ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਰੋਜ਼ੀ ਰੋਟੀ ਲਈ ਦੁਬਈ ਚਲਾ ਗਿਆ ਸੀ ਅਤੇ ਕੁੱਝ ਸਮਾਂ ਪਹਿਲਾਂ ਹੀ ਪਰਤ ਕੇ ਅੰਮ੍ਰਿਤਸਰ ਵਿਖੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਸੀ।ਉਧਰ ਨੌਜਵਾਨ ਦੀ ਮਾਤਾ ਆਸ਼ਾ ਮੁਤਾਬਕ ਚਾਰ ਸਾਲ ਪਹਿਲਾਂ ਦੁਬਈ ਜਾਣ ਤੋਂ ਬਾਅਦ ਅਕਾਸ਼ ਉਨ੍ਹਾਂ ਨੂੰ ਕਦੇ ਵੀ ਨਹੀਂ ਮਿਲਿਆ ਹੈ। ਘਟਨਾ ਨੂੰ ਲੈ ਕੇ ਪਰਿਵਾਰ ਵੀ ਡੂੰਘੇ ਸਦਮੇਂ ਵਿਚ ਹੈ। ਉਸ ਦੇ ਅਜਿਹਾ ਕਰਨ ਦੇ ਮਕਸਦ ਤੋਂ ਵੀ ਪਰਿਵਾਰ ਪੂਰੀ ਤਰ੍ਹਾਂ ਅਣਜਾਣ ਹੈ।
 
ਕੇਜਰੀਵਾਲ ਨੇ ਦਿੱਲੀ ਚੋਣਾਂ ਲਈ &lsquoਆਪ&rsquo ਦੇ ਚੋਣ ਮਨੋਰਥ ਪੱਤਰ &lsquoਚ 15 ਗਰੰਟੀਆਂ ਦਾ ਐਲਾਨ ਕੀਤਾ
ਨਵੀਂ ਦਿੱਲੀ- &lsquoਆਪ&rsquo ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਚੋਣ ਮਨੋਰਥ ਪੱਤਰ &ldquoਕੇਜਰੀਵਾਲ ਕੀ ਗਰੰਟੀ&rdquo ਜਾਰੀ ਕੀਤਾ। ਚੋਣ ਮਨੋਰਥ ਪੱਤਰ ਦੀ ਸ਼ੁਰੂਆਤ ਮੌਕੇ ਬੋਲਦਿਆਂ ਕੇਜਰੀਵਾਲ ਨੇ ਭਾਜਪਾ &rsquoਤੇ &lsquoਆਪ&rsquo ਦੇ ਵਾਅਦੇ-ਅਧਾਰਿਤ ਸ਼ਾਸਨ ਦੀ ਨਕਲ ਕਰਨ ਦਾ ਦੋਸ਼ ਲਾਉਂਦਿਆਂ ਉਸ &rsquoਤੇ ਨਿਸ਼ਾਨਾ ਸੇਧਿਆ।
ਉਨ੍ਹਾਂ ਕਿਹਾ, &ldquoਅਸੀਂ ਦੇਸ਼ ਵਿੱਚ ਸਭ ਤੋਂ ਪਹਿਲਾਂ &lsquoਗਰੰਟੀ&rsquo ਸ਼ਬਦ ਤਿਆਰ ਕੀਤਾ। ਸਾਡੇ ਤੋਂ ਬਾਅਦ ਭਾਜਪਾ ਨੇ ਇਸ ਨੂੰ ਚੋਰੀ ਕੀਤਾ, ਪਰ ਫਰਕ ਇਹ ਹੈ ਕਿ ਅਸੀਂ ਆਪਣੀਆਂ ਗਰੰਟੀਆਂ ਪੂਰੀਆਂ ਕਰਦੇ ਹਾਂ ਅਤੇ ਉਹ ਨਹੀਂ ਕਰਦੇ।&rsquo&rsquo
ਉਨ੍ਹਾਂ ਦਿੱਲੀ ਵਾਸੀਆਂ ਲਈ ਆਪਣੀਆਂ ਗਰੰਟੀਆਂ ਦਾ ਐਲਾਨ ਕੀਤਾ ਜਿਸ ਵਿਚ ਦਿੱਲੀ ਵਾਸੀਆਂ ਲਈ ਮਜਬੂਤ &ldquoਰੁਜ਼ਗਾਰ ਸਿਰਜਣਾ, ਮਹਿਲਾ ਸਨਮਾਨ ਯੋਜਨਾ ਦੇ ਤਹਿਤ, ਔਰਤਾਂ ਲਈ 2,100 ਰੁਪਏ ਦੀ ਮਹੀਨਾ ਵਿੱਤੀ ਸਹਾਇਤਾ, ਸੰਜੀਵਨੀ ਯੋਜਨਾ ਮੁਫਤ ਸਿਹਤ ਸਹੂਲਤਾਂ, ਬਕਾਇਆ ਵਧੇ ਹੋਏ ਪਾਣੀ ਦੇ ਬਿੱਲਾਂ ਨੂੰ ਮੁਆਫੀ, ਕੌਮੀ ਰਾਜਧਾਨੀ ਦੇ ਹਰ ਘਰ ਨੂੰ ਚੌਵੀ ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਆਦਿ ਸ਼ਾਮਲ ਹੈ। ਪਾਰਟੀ ਵੱਲੋਂ ਕੀਤੇ ਮੁੱਖ ਵਾਅਦੇ ਪ੍ਰਦੂਸ਼ਿਤ ਯਮੁਨਾ ਨਦੀ ਨੂੰ ਸਾਫ਼ ਕਰਨ ਅਤੇ ਦਿੱਲੀ ਦੀਆਂ ਸੜਕਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਵਚਨਬੱਧਤਾ ਹੈ।ਬਾਬਾ ਸਾਹਿਬ ਅੰਬੇਡਕਰ ਸਕਾਲਰਸ਼ਿਪ ਦੇ ਤਹਿਤ ਸ਼ਛ ਅਤੇ ਸ਼ਠ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਲਈ ਵਜ਼ੀਫੇ ਦੇਣ ਦਾ ਵਾਅਦਾ, ਨਿਸ਼ੁਲਕ ਬੱਸ ਸਵਾਰੀ ਅਤੇ ਮੈਟਰੋ ਕਿਰਾਏ ਵਿੱਚ 50 ਪ੍ਰਤੀਸ਼ਤ ਦੀ ਛੋਟ ਦੀ ਗਰੰਟੀ ਦਿੱਤੀ ਗਈ ਹੈ। ਮੈਨੀਫੈਸਟੋ ਵਿੱਚ ਪੁਜਾਰੀਆਂ ਅਤੇ ਗੁਰਦੁਆਰਾ ਗ੍ਰੰਥੀਆਂ ਨੂੰ 18,000 ਰੁਪਏ ਮਹੀਨਾ ਵਿੱਤੀ ਸਹਾਇਤਾ ਅਤੇ ਕਿਰਾਏਦਾਰਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਦੇ ਲਾਭ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਕੇਜਰੀਵਾਲ ਨੇ ਕਿਹਾ ਕਿ ਚੋਣ ਮਨੋਰਥ ਪੱਤਰ &lsquoਆਪ&rsquo ਦੇ ਸ਼ਾਸਨ ਦੇ ਫਲਸਫੇ ਦੀ ਪੁਸ਼ਟੀ ਦੇ ਤੌਰ &rsquoਤੇ ਪੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਲੋਕ ਭਲਾਈ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਨੂੰ ਪਹਿਲ ਦਿੰਦਾ ਹੈ।
 
ਕੈਨੇਡਾ ਦੀ ਸੈਨੇਟ ਵਿਚ 10 ਨਵੇਂ ਮੈਂਬਰ ਨਿਯੁਕਤ ਕਰਨਗੇ ਟਰੂਡੋ
ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵਿਦਾਇਗੀ ਤੋਂ ਪਹਿਲਾਂ ਸੈਨੇਟ ਵਿਚ 10 ਨਵੇਂ ਮੈਂਬਰਾਂ ਦੀ ਨਾਮਜ਼ਦਗੀ ਕਰ ਸਕਦੇ ਹਨ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਭਵਿੱਖ ਦੇ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਟਰੂਡੋ ਦੇ ਅਹੁਦਾ ਛੱਡਣ ਤੋਂ ਪਹਿਲਾਂ ਮੁਕੰਮਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਕੈਨੇਡੀਅਨ ਸੰਸਦ ਦੇ ਉਪਰਲੇ ਸਦਨ ਵਿਚ ਕੁਲ 105 ਮੈਂਬਰ ਸੀਟਾਂ ਹਨ ਅਤੇ ਮੌਜੂਦਾ ਸੈਨੇਟਰਜ਼ ਵਿਚੋਂ ਸਿਰਫ਼ 12 ਇਸ ਵੇਲੇ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕੰਜ਼ਰਵੇਟਿਵ ਪਾਰਟੀ ਦੇ ਸੈਨੇਟ ਮੈਂਬਰ ਕਲੌਡ ਕੈਰੀਨੀਅਨ ਨੇ ਦੱਸਿਆ ਕਿ ਖੁਦਮੁਖਤਿਆਰ ਸੈਨੇਟ ਦੀ ਵਕਾਲਤ ਕਰਨ ਵਾਲਾ ਸ਼ਖਸ ਲਿਬਰਲ ਪਾਰਟੀ ਦੇ ਹਮਾਇਤੀ ਮੈਂਬਰਾਂ ਦੀ ਨਿਯੁਕਤੀ ਨਾਲ ਆਪਣਾ ਸਿਆਸੀ ਸਫ਼ਰ ਖਤਮ ਕਰਨਾ ਚਾਹੁੰਦਾ ਹੈ।
ਵਿਦਾਇਗੀ ਤੋਂ ਪਹਿਲਾਂ ਨਿਯੁਕਤੀਆਂ ਦੀ ਪ੍ਰਕਿਰਿਆ ਹੋਵੇਗੀ ਮੁਕੰਮਲ ਉਨ੍ਹਾਂ ਮੰਨਿਆ ਕਿ ਪ੍ਰਧਾਨ ਮੰਤਰੀ ਕੋਲ ਸੈਨੇਟ ਮੈਂਬਰ ਨਿਯੁਕਤ ਕਰਨ ਦੀ ਤਾਕਤ ਹੁੰਦੀ ਹੈ ਪਰ ਟਰੂਡੋ ਵੱਲੋਂ ਅਸਤੀਫ਼ੇ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਿਸ ਨੂੰ ਵੇਖਦਿਆਂ ਇਨ੍ਹਾਂ ਨਿਯੁਕਤੀਆਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਦੱਸ ਦੇਈਏ ਕਿ ਟਰੂਡੋ ਦੇ ਸੱਤਾ ਸੰਭਾਲਣ ਵੇਲੇ ਸੈਨੇਟਵਿਚ 22 ਸੀਟਾਂ ਖਾਲੀ ਸਨ ਅਤੇ ਹੁਣ ਤੱਕ ਉਹ 90 ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਹਨ ਪਰ ਸੇਵਾ ਮੁਕਤੀਆਂ ਹੋਣ ਕਾਰਨ 2 ਫਰਵਰੀ ਤੋਂ 10 ਸੀਟਾਂ ਖਾਲੀ ਹੋ ਜਾਣਗੀਆਂ। ਦਿਲਚਸਪ ਗੱਲ ਇਹ ਹੈ ਕਿ ਜਸਟਿਨ ਟਰੂਡੋ ਲਿਬਰਲ ਪਾਰਟੀ ਦੇ ਸਾਬਕਾ ਐਮ.ਪੀਜ਼ ਨੂੰ ਵੀ ਸੈਨੇਟ ਮੈਂਬਰ ਨਿਯੁਕਤ ਕਰ ਚੁੱਕੇ ਹਨ ਜਦਕਿ ਕਿਊਬੈਕ, ਨਿਊ ਬ੍ਰਨਜ਼ਵਿਕ ਅਤੇ ਨੋਵਾ ਸਕੋਸ਼ੀਆ ਦੇ ਸਾਬਕਾ ਵਿਧਾਇਕਾਂ ਨੂੰ ਵੀ ਅਤੀਤ ਵਿਚ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਲਿਬਰਲ ਪਾਰਟੀ ਨੂੰ ਸਿਆਸੀ ਚੰਦਾ ਦੇਣ ਵਾਲੇ ਵੀ ਸੈਨੇਟ ਮੈਂਬਰ ਬਣੇ। ਮਿਸਾਲ ਵਜੋਂ ਮੁਹੰਮਦ ਖੈਰ ਅਲ ਜ਼ੈਬਕ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਤਿੰਨੋ ਪ੍ਰਮੁੱਖ ਪਾਰਟੀਆਂ ਨੂੰ ਚੰਦਾ ਦਿੰਦੇ ਆਏ ਹਨ ਅਤੇ ਟਰੂਡੋ ਵੱਲੋਂ ਉਨ੍ਹਾਂ ਨੂੰ ਸੈਨੇਟ ਮੈਂਬਰ ਨਿਯੁਕਤ ਕੀਤਾ ਗਿਆ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਮ ਚੋਣਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਕਈ ਸੈਨੇਟ ਮੈਂਬਰ ਪਾਲਾ ਬਦਲ ਕੇ ਟੋਰੀਆਂ ਦੀ ਹਮਾਇਤ ਵਿਚ ਜਾ ਸਕਦੇ ਹਨ।
 
ਯੂਕਰੇਨ ਨੇ ਰੂਸ ਅੰਦਰ ਦਾਖ਼ਲ ਹੋ ਕੇ ਕੀਤਾ ਹਮਲਾ
ਕੀਵ : ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਤਿੰਨ ਸਾਲ ਪੂਰੇ ਹੋਣ ਵਾਲੇ ਹਨ ਪਰ ਜੰਗਬੰਦੀ ਦੇ ਕੋਈ ਸੰਕੇਤ ਨਹੀਂ ਹਨ। ਯੂਕਰੇਨ ਵੀ ਹੁਣ ਰੂਸ ਦੇ ਅੰਦਰ ਹਮਲਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਯੂਕਰੇਨ ਨੇ ਡਰੋਨ ਹਮਲੇ 'ਚ ਰੂਸ ਦੀ ਤੇਲ ਸੋਧਕ ਕਾਰਖਾਨੇ ਅਤੇ ਮਾਈਕ੍ਰੋਚਿੱਪ ਫੈਕਟਰੀ ਨੂੰ ਤਬਾਹ ਕਰ ਦਿੱਤਾ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਰੂਸ ਯੂਕਰੇਨ 'ਤੇ ਵੀ ਵੱਡਾ ਹਮਲਾ ਕਰ ਸਕਦਾ ਹੈ। ਰੂਸ ਨੇ ਕਿਹਾ ਸੀ ਕਿ ਉਸ ਨੇ ਡਰੋਨ ਹਮਲੇ ਨੂੰ ਨਾਕਾਮ ਕਰ ਦਿੱਤਾ ਹੈ। ਹਾਲਾਂਕਿ, ਰਾਇਟਰਜ਼ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਰਯਾਜ਼ਾਨ ਸ਼ਹਿਰ ਦੀ ਸਭ ਤੋਂ ਪੁਰਾਣੀ ਰਿਫਾਇਨਰੀ ਵਿੱਚ ਅੱਗ ਲੱਗੀ ਅਤੇ ਵੱਡਾ ਨੁਕਸਾਨ ਹੋਇਆ।
ਅਮਰੀਕਾ ਨੇ ਕੋਲੰਬੀਆ &rsquoਤੇ 25 ਫ਼ੀ ਸਦੀ ਟੈਰਿਫ਼ ਲਗਾਇਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਕੋਲੰਬੀਆ ਤੋਂ ਆਯਾਤ ਕੀਤੇ ਗਏ ਸਾਰੇ ਸਮਾਨ &rsquoਤੇ 25 ਫ਼ੀ ਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਜਦੋਂ ਲਾਤੀਨੀ ਅਮਰੀਕੀ ਦੇਸ਼ ਨੇ ਦੇਸ਼ ਨਿਕਾਲਾ ਦਿਤੇ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਉਡਾਣਾਂ ਨੂੰ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ &rsquoਤੇ ਪੋਸਟ ਕੀਤਾ,
&lsquoਮੈਨੂੰ ਹੁਣੇ ਹੀ ਸੂਚਿਤ ਕੀਤਾ ਗਿਆ ਹੈ ਕਿ ਅਮਰੀਕਾ ਤੋਂ ਵੱਡੀ ਗਿਣਤੀ ਵਿਚ ਗ਼ੈਰ-ਕਾਨੂੰਨੀ ਅਪਰਾਧੀਆਂ ਨੂੰ ਲੈ ਕੇ ਜਾਣ ਵਾਲੀਆਂ ਦੋ ਵਾਪਸੀ ਉਡਾਣਾਂ ਨੂੰ ਕੋਲੰਬੀਆ ਵਿਚ ਉਤਰਨ ਦੀ ਇਜਾਜ਼ਤ ਨਹੀਂ ਦਿਤੀ ਗਈ।&rsquo &lsquoਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਵਲੋਂ ਇਨ੍ਹਾਂ ਉਡਾਣਾਂ ਦੀ ਆਗਿਆ ਦੇਣ ਤੋਂ ਇਨਕਾਰ ਕਰਨ ਨਾਲ ਸੰਯੁਕਤ ਰਾਜ ਦੀ ਰਾਸ਼ਟਰੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਖ਼ਤਰੇ ਵਿਚ ਪੈ ਗਈ,&rsquo ਉਨ੍ਹਾਂ ਲਿਖਿਆ, ਇਹ ਨੋਟ ਕਰਦੇ ਹੋਏ ਕਿ ਉਨ੍ਹਾਂ ਨੇ ਆਪਣੇ ਪ੍ਰਸ਼ਾਸਨ ਨੂੰ ਤੁਰੰਤ ਅਤੇ ਫ਼ੈਸਲਾਕੁੰਨ ਬਦਲਾ ਲੈਣ ਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ।
ਟਰੰਪ ਨੇ ਕੋਲੰਬੀਆ ਤੋਂ ਆਉਣ ਵਾਲੇ ਸਾਰੇ ਸਮਾਨ &rsquoਤੇ ਐਮਰਜੈਂਸੀ 25 ਫ਼ੀ ਸਦੀ ਟੈਰਿਫ ਲਗਾਇਆ ਹੈ, ਜਿਸ ਨੂੰ ਇਕ ਹਫ਼ਤੇ ਵਿਚ ਵਧਾ ਕੇ 50 ਫ਼ੀ ਸਦੀ ਕਰ ਦਿਤਾ ਜਾਵੇਗਾ। ਉਨ੍ਹਾਂ ਨੇ ਕੋਲੰਬੀਆ ਦੇ ਸਰਕਾਰੀ ਅਧਿਕਾਰੀਆਂ ਅਤੇ ਸਾਰੇ ਸਹਿਯੋਗੀਆਂ ਅਤੇ ਸਮਰਥਕਾਂ &rsquoਤੇ ਯਾਤਰਾ ਪਾਬੰਦੀ ਅਤੇ ਤੁਰੰਤ ਵੀਜ਼ਾ ਰੱਦ ਕਰਨ, ਕੋਲੰਬੀਆ ਸਰਕਾਰ ਦੇ ਸਾਰੇ ਪਾਰਟੀ ਮੈਂਬਰਾਂ,
ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ &rsquoਤੇ ਵੀਜ਼ਾ ਪਾਬੰਦੀ ਲਗਾਉਣ ਅਤੇ ਕਸਟਮ ਦੁਆਰਾ ਸਾਰੇ ਕੋਲੰਬੀਆ ਦੇ ਨਾਗਰਿਕਾਂ ਅਤੇ ਮਾਲ ਨੂੰ ਤੁਰੰਤ ਹਟਾਉਣ ਦੀ ਮੰਗ ਵੀ ਕੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਆਧਾਰ &rsquoਤੇ ਸਰਹੱਦੀ ਸੁਰੱਖਿਆ, ਵਧੀ ਹੋਈ ਨਿਗਰਾਨੀ, ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਪਾਬੰਦੀਆਂ ਨੂੰ ਨਿਰਦੇਸ਼ਤ ਕਰਦਾ ਹੈ।
ਖਨੌਰੀ ਬਾਰਡਰ ਤੋਂ ਡੱਲੇਵਾਲ ਨੇ ਦੇਸ਼ ਭਰ &rsquoਚ ਟਰੈਕਟਰ ਮਾਰਚ ਕੱਢਣ &rsquoਤੇ ਕਿਸਾਨਾਂ ਦਾ ਕੀਤਾ ਧੰਨਵਾਦ
ਖਨੌਰੀ ਬਾਰਡਰ ਤੋਂ ਜਗਜੀਤ ਸਿੰਘ ਡੱਲੇਵਾਲ ਨੇ ਬੀਤੇ ਦਿਨੀਂ 26 ਜਨਵਰੀ ਨੂੰ ਅੰਦੋਲਨ ਦੀ ਕਾਲ &rsquoਤੇ ਦੇਸ਼ ਭਰ &rsquoਚ ਕਿਸਾਨਾਂ ਭਰਾਵਾਂ ਵਲੋਂ ਟਰੈਕਟਰ ਮਾਰਚ ਕੱਢ ਕੇ ਕੀਤੇ ਸਹਿਯੋਗ ਦੇਣ &rsquoਤੇ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ। ਡੱਲੇਵਾਲ ਨੇ ਕਿਹਾ ਕਿ ਤੁਸੀਂ ਇਸ ਕਾਲ ਨੂੰ ਲਾਗੂ ਕਰ ਕੇ ਸਾਬਿਤ ਕਰ ਦਿੱਤਾ ਹੈ ਕਿ ਇਕੱਲਾ ਪੰਜਾਬ ਜਾਂ ਹਰਿਆਣਾ ਹੀ ਨਹੀਂ ਸਗੋਂ ਕਿਸਾਨੀ ਮੰਗਾਂ ਦੇਸ਼ ਵਿਆਪੀ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜੇ ਤੱਕ ਇੱਕ ਮੀਟਿੰਗ 14 ਫਰਵੀ ਦੀ ਦਿੱਤੀ ਹੈ, ਮੈਂ ਸਾਰਿਆਂ ਤੋਂ ਉਮੀਦ ਕਰਦਾ ਹਾਂ ਕਿ ਇਹ ਮਰਨ ਵਰਤ ਉਦੋਂ ਤੱਕ ਜਾਰੀ ਰੱਖਿਆ ਜਾਵੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਡੱਲੇਵਾਲ ਨੇ ਕਿਹਾ ਕਿ ਮੈਨੂੰ ਸਰਕਾਰ ਵਲੋਂ ਮੈਡੀਕਲ ਏਡ ਵੀ ਦਿੱਤੀ ਜਾ ਰਹੀ ਹੈ ਇਹ ਉਹ ਉਦੋਂ ਦਿੱਤੀ ਜਾਂਦੀ ਹੈ ਜਦੋਂ ਤਬੀਅਤ ਖ਼ਰਾਬ ਹੁੰਦੀ ਹੈ।
ਡੱਲੇਵਾਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ &rsquoਚ ਅੱਗੇ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ, ਜਿਸ ਵਿਚ ਸਾਰਿਆਂ ਨੂੰ ਪਹੁੰਚਣ ਦਾ ਸੁਨੇਹਾ ਵੀ ਦਿੱਤਾ ਜਾਵੇਗਾ। ਡੱਲੇਵਾਲ ਨੇ ਕਿਹਾ ਕਿ ਸਾਰਿਆਂ ਨੇ ਮੋਰਚੇ ਨਾਲ ਹੋਰ ਮਜ਼ਬੂਤੀ ਨਾਲ ਜੁੜਨ ਦਾ ਯਤਨ ਕਰਨਾ ਹੈ। ਜਿਵੇਂ ਸਰਕਾਰ ਕਹਿ ਰਹੀ ਹੈ ਕਿ ਇਹ ਸਿਰਫ਼ ਪੰਜਾਬ, ਹਰਿਆਣਾ ਵਾਲੇ ਬੋਲ ਰਹੇ ਹਨ ਅਤੇ ਪੂਰਾ ਦੇਸ਼ ਚੁੱਪ ਬੈਠਾ ਹੈ। ਤੁਸੀਂ ਦੇਸ਼ &rsquoਚ ਟਰੈਕਟਰ ਮਾਰਚ ਕੱਢ ਕੇ ਇਹ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅੱਗੇ ਤੋਂ ਵੀ ਅਜਿਹੀ ਉਮੀਦ ਕਰਦਾ ਹਾਂ ਕਿ ਪੂਰਾ ਦੇਸ਼ ਇਸ ਅੰਦੋਲਨ ਵਿਚ ਨਜ਼ਰ ਆਵੇ।
 
ਸੰਦੀਪ ਨੰਗਲ ਅੰਬੀਆਂ ਕਤਲ ਮਾਮਲਾ : ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੇ 6 ਦੋਸ਼ੀਆਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ
ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਨੂੰ ਛੇ ਵਿਅਕਤੀਆਂ ਨੂੰ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਕੌਸ਼ਲ ਚੌਧਰੀ ਗੈਂਗ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ਨਾਕਾਮ ਕਰ ਦਿੱਤਾ ਹੈ। ਜਿਸ ਵਿੱਚ ਮੁੱਖ ਸਾਥੀ ਪੁਨੀਤ ਲਖਨਪਾਲ ਉਰਫ ਸ਼ਰਮਾ ਅਤੇ ਨਰਿੰਦਰ ਕੁਮਾਰ ਉਰਫ ਲਾਲੀ ਸ਼ਾਮਲ ਹਨ। ਇਹ ਜਾਣਕਰੀ DGP ਗੌਰਵ ਯਾਦਵ ਵੱਲੋਂ ਸਾਂਝੀ ਕੀਤੀ ਗਈ ਹੈ।ਧਘਫ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਪਿਛਲੇ 3 ਸਾਲਾਂ ਤੋਂ ਗ੍ਰਿਫਤਾਰੀਆਂ ਤੋਂ ਬਚ ਰਹੇ ਸਨ, ਉਹ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ (2022) ਅਤੇ ਸੁਖਮੀਤ ਸਿੰਘ ਉਰਫ ਡਿਪਟੀ (2021) ਦੇ ਕਤਲਾਂ ਵਿੱਚ ਸਿੱਧੇ ਤੌਰ &lsquoਤੇ ਸ਼ਾਮਲ ਸਨ। ਉਹ ਰਾਜਸਥਾਨ ਵਿੱਚ ਹਾਈਵੇਅ ਕਿੰਗ ਹੋਟਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਅਤੇ ਸਤੰਬਰ 2024 ਵਿੱਚ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰਨ ਵਿੱਚ ਵੀ ਸ਼ਾਮਲ ਸਨ।