image caption: -ਭਗਵਾਨ ਸਿੰਘ ਜੌਹਲ
ਘੱਲੂਘਾਰਾ ਦਿਵਸ ’ਤੇ ਵਿਸ਼ੇਸ਼, ਵੱਡੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆਂ
ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ| ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਪਿੱਛੋਂ ਸਮੇਂ ਦੀ ਹਕੂਮਤ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੇ ਰਾਹ ਤੁਰ ਪਈ| ਸਮੁੱਚੀ ਕੌਮ ਨੂੰ ਛੇ-ਸੱਤ ਦਹਾਕਿਆਂ ਤੱਕ ਜੰਗਲਾਂ ਵਿੱਚ ਰਹਿਣਾ ਪਿਆ| ਜਿਸ ਕੌਮ ਦੀਆਂ ਤਿੰਨ ਚਾਰ ਪੀੜ੍ਹੀਆਂ ਨੂੰ ਘਰ-ਘਾਟ ਛੱਡ ਕੇ ਜੰਗਲਾਂ ਵਿੱਚ  ਰਹਿਣਾ ਪਿਆ ਹੋਵੇਗਾ| ਉਸ ਕੌਮ ਦੇ ਪੁਰਖੇ ਕਿੰਨੇ ਸਖਤ ਜਾਨ ਹੋਣਗੇ| ਸਿੱਖ ਇਤਿਹਾਸ ਵਿੱਚ ਵੱਡੇ ਘੱਲੂਘਾਰੇ ਦੇ ਨਾਂਅ ਨਾਲ ਜਾਣਿਆਂ ਜਾਂਦਾ ਖ਼ੂਨੀ ਸਾਕਾ 18ਵੀਂ ਸਦੀ ਵਿਚ 1782 ਈ. ਵਿੱਚ ਕੁੱਪ-ਰੁਹੀੜੇ ਦੇ ਅਸਥਾਨ &rsquoਤੇ ਫਰਵਰੀ ਦੇ ਮਹੀਨੇ ਵਿੱਚ ਵਾਪਰਿਆ| ਇਸ ਖੂਨੀ ਸਾਕੇ ਤੋਂ ਪਹਿਲਾਂ ਇਕ ਛੋਟਾ ਘੱਲੂਘਾਰਾ ਵੀ ਵਾਪਰਿਆ| ਇਹ ਘੱਲੂਘਾਰਾ ਵੱਡੇ ਘੱਲੂਘਾਰੇ ਤੋਂ 16 ਸਾਲ ਪਹਿਲਾਂ 1746 ਈ. ਵਿੱਚ ਮਈ-ਜੂਨ ਦੇ ਮਹੀਨਿਆਂ ਵਿੱਚ ਕਾਹਨੂਵਾਨ ਦੇ ਛੰਭ ਵਿੱਚ ਵਾਪਰਿਆ ਸੀ| ਇਸ ਤੋਂ ਬਾਅਦ ਇਕ ਤੀਜਾ ਘੱਲੂਘਾਰਾ ਵੀਹਵੀਂ ਸਦੀ ਦੇ ਨੌਵੇਂ ਦਹਾਕੇ ਵਿੱਚ ਵਾਪਰਿਆ| ਇਸ ਖੂਨੀ ਸਾਕੇ ਨੂੰ ਜੂਨ 1984 ਦੇ ਨਾਂਅ ਨਾਲ ਜਾਣਿਆ ਜਾਂਦਾ þ| ਪਰ ਅਠਾਰਵੀਂ ਸਦੀ ਦੇ ਪੰਜਾਬ ਦਾ ਇਤਿਹਾਸ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਸ਼ਹਾਦਤ ਤੋਂ ਆਰੰਭ ਹੁੰਦਾ þ| ਇਸ ਅਠਾਰਵੀਂ ਸਦੀ ਵਿੱਚ ਮੁਗਲ ਹਕੂਮਤ ਵੱਲੋਂ ਕੀਤੇ ਤਸ਼ੱਦਦ ਨਾਲ ਪੰਜਾਬ ਦੇ ਇਇਤਹਾਸ ਦਾ ਕੋਈ ਪੰਨਾ ਅਜਿਹਾ ਨਹੀਂ ਜੋ ਸਿੱਖਾਂ ਨਾਲ ਹੋਏ ਟਕਰਾਅ ਦੀ ਦਾਸਤਾਨ ਤੋਂ ਖਾਲੀ ਹੋਵੇਗਾ| ਵੱਡਾ ਘੱਲੂਘਾਰਾ ਕੂਪ-ਰੁਹੀੜਾ (ਨੇੜੇ ਮਲੇਰ ਕੋਟਲਾ) ਦੇ ਅਸਥਾਨ &rsquoਤੇ ਜੋ ਲੁਧਿਆਣਾ ਤੋਂ ਮਲੇਰਕੋਟਲਾ ਜਾਣ ਵਾਲੀ ਸੜਕ ਦੇ ਪੱਛਮ ਵੱਲ ਮੌਜੂਦ ਵਿਖੇ ਵਾਪਰਿਆ| ਅਹਿਮਦਸ਼ਾਹ ਅਬਦਾਲੀ ਨੇ ਸਿੱਖਾਂ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਕਸਮ ਖਾਧੀ ਹੋਈ ਸੀ| ਪਰ ਇਸ ਤੋਂ ਉਲਟ ਜਿਉਂ-ਜਿਉਂ ਜ਼ਬਰੋਂ-ਜ਼ੁਲਮ ਕਰ ਰਿਹਾ ਸੀ, ਤਿਉਂ ਤਿਉਂ ਸਿੱਖਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਈ ਜਾ ਰਿਹਾ ਸੀ| ਇਹ ਗੱਲ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੱਖ ਸਬੂਤ ਸੀ|
1762 ਈ. ਵਿੱਚ ਬਾਤ ਦਾ ਬਤੰਗੜ ਬਨਾਉਣ ਵਾਲੇ ਗਦਾਰਾਂ ਨੇ üੱਗਲੀਆਂ ਕਰ-ਕਰ ਅਬਦਾਲੀ ਨੂੰ ਛੇਵੇਂ ਹਮਲੇ ਲਈ ਉਕਸਾਇਆ| ਹਮਲੇ ਦੀ ਸੋਅ ਮਿਲਣ-ਸਾਰ ਸਿੱਖਾਂ ਨੇ ਯੁੱਧ ਨੀਤੀ ਅਨੁਸਾਰ ਖਿੰਡ-ਪੁੰਡ ਕੇ ਮਾਲਵੇ ਦੇ ਮਾਰੂਥਲ ਵਾਲੇ ਇਲਾਕੇ ਵੱਲ ਕੂਚ ਕਰ ਦਿੱਤਾ| ਕੁੱਪ-ਰੁਹੀੜੇ ਦੇ ਥੇਹ ਉੱਤੇ ਇਕ ਢਾਬ ਦੇ ਕਿਨਾਰੇ ਜਾ ਡੇਰੇ ਲਾਏ| ਤਕਰੀਬਨ ਸਿੱਖਾਂ ਦੀਆਂ ਸਾਰੀਆਂ ਵਹੀਰਾਂ ਜਿਨ੍ਹਾਂ ਦੀ ਗਿਣਤੀ ਵੱਖ-ਵੱਖ ਇਤਿਹਾਸਕਾਰਾਂ ਨੇ 50-60 ਹਜ਼ਾਰ ਦੱਸੀ þ| ਇਨ੍ਹਾਂ ਵਹੀਰਾਂ ਵਿੱਚ ਬੱਚੇ, ਬਜ਼ੁਰਗ ਅਤੇ ਬੀਬੀਆਂ ਵੀ ਸ਼ਾਮਲ ਸਨ| ਜਦੋਂ ਅਬਦਾਲੀ ਨੂੰ ਸਿੱਖਾਂ ਨੂੰ ਪਾਣੀ ਦੀ ਢਾਬ ਕਿਨਾਰੇ ਇਕੱਠੇ ਹੋਣ ਦੀ ਸੂਹ ਮਿਲੀ ਤਾਂ ਉਹ ਆਪਣੀਆਂ ਫ਼ੌਜਾਂ ਨੂੰ ਲੈ ਕੇ ਕੱਪ ਰਹੀੜੇ ਨੂੰ ਚਲ ਪਿਆ| ਇਧਰ ਅਬਦਾਲੀ ਦੇ ਹੁਕਮ ਅਨੁਸਾਰ ਨਵਾਬ ਜੈਨ ਖਾਂ ਸਰਹੰਦ ਤੇ ਨਵਾਬ ਮਲੇਰ ਕੋਟਲਾ ਨੇ ਆਪਣੇ ਲਸ਼ਕਰ ਸਮੇਤ ਕੁੱਪ ਰਹੀੜਾ ਦੇ ਥੇਹ ਉਤੇ ਬੈਠੇ ਸਿੱਖਾਂ ਦੀਆਂ ਵਹੀਰਾਂ ਨੂੰ ਘੇਰਾ ਪਾ ਲਿਆ| ਨੌਜਵਾਨ ਸਿੱਖਾਂ ਨੇ ਆਪਣੇ ਜਰਨੈਲਾਂ ਦੀ ਅਗਵਾਈ ਅਬਦਾਲੀ ਦੀਆੇਂ ਦੋ ਤੋਂ ਢਾਈ ਲੱਖ ਫੌਜਾਂ ਦਾ ਆਲੇ ਦੁਆਲੇ ਤੋਂ ਘੇਰਾ ਪਾ ਕੇ ਸਖ਼ਤ ਮੁਕਾਬਾਲ ਕੀਤਾ|
ਸਿੱਖ ਪਰਿਵਾਰਾਂ ਨੂੰ ਬਚਾਉਣ ਲਈ ਭਾਈ ਸੇਖੂ ਸਿੰਘ, ਭਾਈ ਸੱਗੂ ਸਿੰਘ, ਭਾਈਕਾ ਜਾਨ ਹੁਲ ਕੇ ਪਰਿਵਾਰਾਂ ਨੂੰ ਬਚਾਉਣ ਲਈ ਜਾਨ ਹੂਲ ਕੇ ਲੜ ਰਹੇ ਸਨ| ਉਸ ਸਮੇਂ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਸ. ਜੱਸਾ ਸਿੰਘ ਆਹਲੂਵਾਲੀਆ, ਸ. ਚੜਤ ਸਿੰਘ ਸ਼ੁਕਰਚੱਕੀਆ, ਸ. ਕਰੋੜਾਸਿੰਘ, ਸ. ਕਰਮ ਸਿੰਘ, ਸ. ਗੁਜਰ ਸਿੰਘ, ਸ. ਨਾਹਰ ਸਿੰਘ, ਸ. ਹਰੀ ਸਿੰਘ ਭੰਗੂ ਆਦਿ ਸਿੱਖਾਂ ਦੀਆਂ ਬਾਰਾਂ ਮਿਸਲਾਂ ਦੇ ਸਰਦਾਰ ਜੰਗ-ਏ-ਮੈਦਾਨ ਵਿਚ ਕੌਮ ਲਈ ਜੂਝ ਰਹੇ ਸਨ| ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੇ ਬੁੱਢਾ ਦਲ ਦੇ ਜਥੇਦਾਰ ਸ. ਜੱਸਾ ਸਿੰਗ ਆਹਲੂਵਾਲੀਆ ਦੇ ਸਰੀਰ ਉੱਪਰ ਛੋਟੇ-ਵੱਡੇ 22 ਫੱਟ ਲੱਗੇ ਸਨ| ਇਸ ਘੱਲੂਘਾਰੇ ਦੇ ਇਸ ਘਮਸਾਣ ਦੇ ਯੁੱਧ ਵਿੱਚ ਸਿੱਖ ਦੁਰਾਨੀ ਦੀ ਫ਼ੌਜ ਅੱਗੇ ਚੱਟਾਨ ਵਾਂਗ ਅੜ ਖਲੋਤੇ| ਇਸ ਘੱਲੂਘਾਰੇ ਪ੍ਰਤੀ ਇਤਿਹਾਸਕਾਰਾਂ ਮੁਤਾਬਿਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖੰਡੇ ਬਾਟੇ ਦੇ ਅੰਮ੍ਰਿਤ ਕਲਾ ਵਰਤ ਰਹੀ ਸੀ| ਆਪਣੇ ਵਹੀਰ ਵਿੱਚ ਸ਼ਾਮਲ ਬਜ਼ੁਰਗਾਂ, ਬੱਚਿਆਂ ਅਤੇ ਬੀਬੀਆਂ ਨੂੰ ਬਚਾਉਂਦੇ ਅੱਗੇ ਵੱਧਦੇ ਗਏ|
ਥੋੜ੍ਹੇ ਸਮੇਂ ਵਿੱਚ ਹੀ ਇਸ ਲਹੂ ਡੋਲਵੀਂ ਲੜਾਈ ਵਿਚ ਜੰਗ-ਏ-ਮੈਦਾਨ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ| ਬਹਾਦਰੀ ਨਾਲ ਲੜਨ ਵਾਲੇ ਸਿੱਖ ਸਰਦਾਰਾਂ ਦੇ ਸਰੀਰ ਤੇਜ ਹਥਿਆਰਾਂ ਨਾਲ ਵਿਨ੍ਹੇ ਗਏ| ਸ. ਆਹਲੂਵਾਲੀਆ ਤੋਂ ਇਲਾਵਾ ਸ. ਸ਼ਾਮ ਸਿੰਘ ਦੇ ਸਰੀਰਾਂ ਉਪਰ ਅਨੇਕਾਂ ਡੂੰਘਏ ਤੇ ਗਹਿਰੇ ਫੱਟ ਲੱਗੇ ਸਨ| ਕੁਪ-ਰੁਹੀੜੇ ਦੀ ਇਸ ਰਣ-ਭੂਮੀ ਵਿੱਚ ਹੋਏ ਇਸ ਘਮਸਾਨ ਦੇ ਯੁੱਧ 5 ਫਰਵਰੀ 1762 ਨੂੰ ਤਕਰੀਬਨ 30-35 ਹਜ਼ਾਰ ਸਿੰਘ ਸਿੰਘਣੀਆਂ ਅਤੇ ਭੁਜੰਗੀਆਂ ਨੇ ਸ਼ਹਾਦਤ ਦਾ ਜਾਮ ਪੀਤਾ| ਕੁਝ ਇਤਿਹਾਸਕਾਰਾਂ ਮੁਤਾਬਿਕ ਇਸ ਘੱਲੂਘਾਰੇ ਵਿਚ ਤਕਰੀਬਨ ਅੱਧੀ ਸਿੱਖ ਕੌਮ ਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ| ਇਸ ਵੱਡੇ ਕੌਮੀ ਨੁਕਸਾਨ ਤੇ ਸ਼ਹੀਦੀਆਂ ਨੂੰ ਵੇਖਦਿਆਂ ਨੂੰ ਇਸ ਖੂਨੀ ਸਾਕੇ ਨੂੰ ਵੱਡੇ-ਘੱਲੂਘਾਰੇ ਵਜੋਂ ਜਾਣਿਆ ਜਾਂਦਾ þ| ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਕੁਪ-ਰੁਹੀੜੇ ਦੇ ਇਸ ਅਸਥਾਨ &rsquoਤੇ ਗੁ: ਵੱਡਾ ਘੱਲੂਘਾਰਾ ਅਤੇ ਸ਼ਹੀਦੀ ਯਾਦਗਾਰ ਨੂੰ ਵੇਖਣ ਲਈ ਅੱਜ ਵੀ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੁੰਦੀ þ| ਵੱਡੇ  ਘੱਲੂਘਾਰੇ ਦੇ ਸ਼ਹੀਦਾਂ ਨੂੰ ਸਾਡਾ ਪ੍ਰਣਾਣ|
ਭਗਵਾਨ ਸਿੰਘ ਜੌਹਲ