ਕੱੁਤਿਆਂ ਤੋਂ ਬਦੇ ਦੇ ਬਚਾਅ ਲਈ ਕੋਈ ਕਾਨੂੰਨ ਨਹੀਂ
ਕਿਸੇ ਜਮਾਨੇ ਵਿੱਚ ਸਮਾਜ ਦੇ ਹੇਠਲੇ ਵਰਗ ਵਿੱਚ ਇਹ ਲਫਜ ਕਹੇ ਜਾਂਦੇ ਸਨ ਕਿ ਬੰਦੇ ਭਾਵੇਂ ਭੁੱਖੇ ਮਰ ਜਾਣ ਪਰ ਬਿਸਕੁਟ ਖਾਣ ਕਤੂਰੇ ਇਹ ਹਰੀ ਕ੍ਰਾਂਤੀ ਤੋਂ ਪਹਿਲਾਂ ਦੀਆਂ ਗੱਲਾਂ ਹਨ। ਅੱਜ ਦੇਸ਼ ਤਰੱਕੀ ਕਰ ਗਿਆ ਹੈ ਬੰਦੇ ਭੁੱਖੇ ਨਹੀਂ ਮਰਦੇ ਕਿਉਂ ਕਿ ਖਬਰਾਂ ਮੁਤਾਬਕ ਦੇਸ਼ ਵਿੱਚ 90 ਕਰੋੜ ਲਾਭ ਪਾਰਤੀ ਦੱਸੇ ਜਾਂਦੇ ਹਨ। 82 ਕਰੋੜ ਲੋਕਾਂ ਨੂੰ 5 ਕਿਲੋ ਪ੍ਰਤੀ ਮਹੀਨਾ ਅਨਾਜ ਮਿਲਦਾ ਹੈ। ਦੂਜੇ ਪਾਸੇ ਕੁੱਤੇ ਜਿਆਦਾ ਤਰੱਕੀ ਕਰ ਗਏ ਉਹ ਸ਼ਾਕਾਹਾਰੀ ਤੋਂ ਮਾਸਾਹਾਰੀ ਹੋ ਗਏ। ਮੈਂ ਪਾਠਕਾਂ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ ਅਵਾਰਾ ਗਊਆਂ ਅਤੇ ਕੁੱਤਿਆਂ ਵੱਲ। ਅਵਾਰਾ ਗਊਆਂ ਤੇ ਕਾਫੀ ਚਰਚਾ ਹੁੰਦੀ ਰਹੀ ਹੈ ਨਵੀਆਂ ਗਊਸ਼ਾਲਾ ਵੀ ਖੋਲੀਆਂ ਗਈਆਂ, ਗਊ ਸੈਸ (ਟੈਕਸ) ਵੀ ਲੱਗਿਆ ਪਰ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਏਸੇ ਤਰ੍ਹਾਂ ਕੁੱਤਿਆਂ ਦੀ ਅਬਾਦੀ ਘਟਾਉਣ ਲਈ ਵੀ ਇਹਨਾਂ ਨੂੰ ਖਸੀ ਕਰਨ ਦੇ ਪ੍ਰੋਗਰਾਮ ਚਲਾਏ ਗਏ, ਕਰੋੜਾਂ ਰੁਪਏ ਖਰਚਣ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਅੱਜ ਕੁੱਤਿਆਂ ਨੇ ਕੰਮਕਾਜ਼ ਤੇ ਜਾਣ ਵਾਲੇ ਲੋਕਾਂ ਦਾ ਘਰੋਂ ਨਿਕਲਣਾ ਦੁੱਬਰ ਕੀਤਾ ਹੋਇਆ ਹੈ। ਦੇਸ਼ ਵਿੱਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹਰ ਛੋਟੇ ਵੱਡੇ ਨੇਤਾ ਨੇ ਝਾੜੂ ਫੜ ਕੇ ਫੋਟੋਆਂ ਖਿਚਵਾਈਆਂ। ਬੰਦਿਆਂ ਲਈ ਟੱਟੀਆਂ ਵੀ ਬਣਾਈਆਂ ਗਈਆਂ ਪਰ ਸਭ ਦੇ ਬਾਵਜ਼ੂਦ ਸੜਕਾਂ ਤੇ ਗੋਬਰ ਅਤੇ ਕੁੱਤਿਆਂ ਦੀ ਟੱਟੀ ਜਿਉਂ ਦੀ ਤਿਉਂ ਬਰਕਰਾਰ ਹੈ। ਇਸ ਲਈ ਅਵਾਰਾ ਤੇ ਨਿੱਜੀ ਕੁੱਤੇ ਦੋਨੋਂ ਹੀ ਜਿੰਮੇਵਾਰ ਹਨ। ਘਰੇਲੂ ਕੁੱਤਿਆਂ ਦੇ ਤਾਂ ਰੱਖਣ ਵਾਲਿਆਂ ਨੂੰ ਕਸੂਰਵਾਰ ਠਹਿਰਾਇਆ ਜਾ ਸਕਦਾ ਹੈ ਪਰ ਅਵਾਰਾ ਕੁੱਤਿਆਂ ਦਾ ਕੀ ਕਰੀਏ। ਇਹ ਸੜਕਾਂ ਦਾ ਗੰਦ ਲੋਕਾਂ ਦੀਆਂ ਗੱਡੀਆਂ ਦੇ ਟਾਇਰਾਂ ਤੇ ਬੂਟਾਂ, ਚੱਪਲਾਂ ਨਾਲ ਲੱਗ ਕੇ ਘਰਾਂ ਤੱਕ ਪਹੰੁਚਦਾ ਹੈ ਅਤੇ ਕਈ ਖਤਰਨਾਕ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਜਦੋਂ ਬਾਰਿਸ਼ ਹੁੰਦੀ ਹੈ ਤਾਂ ਇਹੋ ਮਲਮੂਤਰ ਦਰਿਆਵਾਂ ਵਿੱਚ ਰਲ ਕੇ ਪੀਣ ਵਾਲੇ ਪਾਣੀ ਨੂੰ ਦੂਸ਼ਿਤ ਕਰਦਾ ਹੈ। 
ਅਵਾਰਾ ਕੁੱਤਿਆਂ ਦਾ ਕਹਿਰ:- ਇਸ ਵੇਲੇ ਅਵਾਰਾ ਕੁੱਤਿਆਂ ਦੀ ਤਾਦਾਦ ਐਨੀ ਵੱਧ ਗਈ ਹੈ ਕਿ ਬਜ਼ੁਰਗ, ਬੱਚੇ, ਔਰਤਾਂ ਅਤੇ ਹੁਣ ਤਾਂ ਇਕੱਲੇ ਬੰਦੇ ਦਾ ਘਰ ਤੋਂ ਨਿਕਲਣਾ ਕਿਸੇ ਨਾ ਕਿਸੇ ਕੁੱਤੇ ਦਾ ਸ਼ਿਕਾਰ ਬਣਦਾ ਹੈ। ਇਸ ਦਾ ਸ਼ਿਕਾਰ ਗਰੀਬ ਜਾਂ ਮੱਧ ਵਰਗ ਪਰਿਵਾਰਾਂ ਵਿੱਚੋਂ ਬਹੁਤੇ ਲੋਕ ਬਣਦੇ ਹਨ। ਬੱਚੇ ਪੈਦਲ ਜਾਂ ਸਾਈਕਲਾਂ ਤੇ ਸਕੂਲ ਜਾਂ ਟਿਊਸ਼ਨ ਜਾਂਦੇ ਹਨ। ਇਥੋਂ ਤੱਕ ਅੱਜ ਮਾਪੇ ਕੁੱਤਿਆਂ ਦੇ ਡਰ ਕਰਕੇ ਬੱਚਿਆਂ ਨੂੰ ਪਾਰਕਾਂ ਵਿੱਚ ਖੇਡਣ ਵੀ ਨਹੀਂ ਭੇਜਦੇ। ਕੰਮ ਕਾਰ ਵਾਲੀਆਂ ਔਰਤਾਂ, ਘਰੇਲੂ ਅੋਰਤਾਂ ਜ਼ਰੂਰਤ ਦਾ ਸਮਾਨ ਖਰੀਦਣ ਵੱਖ-ਵੱਖ ਕੰਪਨੀਆਂ ਦੇ ਡਿਲਿਵਰੀ ਵਾਲੇ ਅਤੇ  ਬਜ਼ੁਰਗ ਜੋ ਸੈਰ ਲਈ ਨਿਕਲਦੇ ਹਨ। ਅਮੀਰ ਲੋਕ ਜਾਂ ਉਹ ਲੋਕ ਜਿਹੜੇ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਮੰਨੇ ਜਾਂਦੇ ਹਨ ਉਹ ਇਹਨਾਂ ਦੀ ਪਕੜ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਨੇ ਤਾਂ ਕਾਰ ਤੋਂ ਹੇਠਾਂ ਪੈਰ ਨਹੀਂ ਲਾਉਣਾ। ਸੈਰ ਲਈ ਜਿੰਮ ਵਿੱਚ ਜਾਂਦੇ ਹਨ ਜਿਹੜੇ ਪੈਦਲ ਜਾਂਦੇ ਹਨ ਉਨ੍ਹਾਂ ਨਾਲ ਬਾਡੀਗਾਰਡ ਹੁੰਦੇ ਹਨ।
ਅਬਾਦੀ:- ਇਸ ਸਭ ਦੇ ਪਿੱਛੇ ਹੈ ਅਵਾਰਾ ਕੁੱਤਿਆਂ ਦੀ ਵੱਧਦੀ ਅਬਾਦੀ। ਪੈਟ ਹੋਮਲੈਸ ਇੰਡੈਕਸ (ਫ੍ਹੀ) ਦੇ ਮੁਤਾਬਕ ਭਾਰਤ ਵਿੱਚ ਅਵਾਰਾ ਕੁੱਤਿਆਂ ਦੀ ਅਬਾਦੀ ਸਾਲ 2022 ਵਿੱਚ 6 ਕਰੋੜ 2 ਲੱਖ ਸੀ। ਇਸ ਦਾ ਅਰਥ ਹੈ ਕਿ 23 ਲੋਕਾਂ ਮਗਰ ਇੱਕ ਅਵਾਰਾ ਕੁੱਤਾ ਹੈ। ਸਾਲ 2019-2022 ਤੱਕ 1.6 ਕਰੋੜ ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ। ਵਿਸ਼ਵ ਸਿਹਤ ਸੰਸਥਾ (ਾਂ੍ਹੌ) ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ 18 ਤੋਂ 20 ਹਜ਼ਾਰ ਮੌਤਾਂ ਹਲਕਾਅ ਕਾਰਨ ਹੁੰਦੀਆਂ ਹਨ।
ਪੰਜਾਬ- ਸਾਲ 2019 ਵਿੱਚ ਹੋਏ ਲਾਈਵ ਸਟਾਕ ਸੈਂਸਸ ਦੇ ਮੁਤਾਬਕ ਸੂਬੇ ਵਿੱਚ 2.90 ਲੱਖ ਤੋਂ ਜ਼ਿਆਦਾ ਕੁੱਤੇ ਸਨ। ਇਹ ਅੰਕੜੇ ਅਕਤੂਬਰ 2022 ਵਿੱਚ ਵਿਧਾਨ ਸਭਾ ਵਿੱਚ ਦੱਸੇ ਗਏ ਸਨ। ਪੰਜਾਬ ਸਰਕਾਰ ਨੇ 2015 ਵਿੱਚ ਹਲਫਨਾਮਾ ਦੇ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਦੱਸਿਆ ਕਿ ਪੰਜਾਬ ਵਿੱਚ 59806 ਅਵਾਰਾ ਕੁੱਤੇ ਹਨ। ਸਾਲ 2022 ਵਿੱਚ ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਕੁੱਤੇ ਦੇ ਵੱਢਣ ਦੇ ਅੰਕੜੇ ਇਸ ਤਰ੍ਹਾਂ ਹਨ ਲੁਧਿਆਣਾ 19043, ਪਟਿਆਲਾ 13023, ਮੋਹਾਲੀ 11077, ਬਠਿੰਡਾ 13128 ਕੁਝ ਸ਼ਹਿਰਾਂ ਕੋਲ ਇਸ ਦਾ ਕੋਈ ਰਿਕਾਰਡ ਹੀ ਨਹੀਂ। ਗੱਲ ਇਕੱਲੀ ਵੱਡਣ ਤੱਕ ਸੀਮਤ ਨਹੀਂ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਮਾਰ ਕੇ ਖਾਣ ਤੱਕ ਪਹੁੰਚ ਗਈ।
ਸਵਾਲ ਤਾਂ ਇਹ ਹੈ ਕਿ 2001 ਤੋਂ ਸਰਕਾਰਾਂ ਦੀਆਂ ਸਕੀਮਾਂ ਚੱਲਦੀਆਂ ਹਨ ਅਵਾਰਾ ਕੁੱਤਿਆਂ ਨੂੰ ਸਟਰਲਾਈਜ਼ ਕਰਕੇ ਇਹਨਾਂ ਦੀ ਅਬਾਦੀ ਘਟਾਓਣ ਦੀ ਪਰ ਇਹ ਵੱਧਦੀ ਜਾ ਰਹੀ ਹੈ। ਸਾਲ 2022 ਅਕਤੂਬਰ ਦੇ ਵਿਧਾਨ ਸਭਾ ਸੈਸ਼ਨ ਵਿੱਚ ਇਹ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ 2.90 ਲੱਖ ਕੁੱਤਿਆ ਵਿੱਚੋਂ 1.22 ਲੱਖ ਕੁੱਤਿਆਂ ਨੂੰ ਸਟਰਲਾਈਜ਼ ਕੀਤਾ ਗਿਆ ਜਿਸ ਤੇ 9.50 ਕਰੋੜ ਖਰਚ ਆਇਆ ਹੈ। ਮਾਹਿਰਾਂ ਵਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜੇ 70 ਫੀਸਦੀ ਤੋਂ ਉੱਪਰ ਕੁੱਤੇ ਸਟਰਲਾਈਜ਼ ਹੋਣਗੇ ਤਾਂ ਅਬਾਦੀ ਘੱਟ ਸਕਦੀ ਹੈ। ਨਸਬੰਦੀ ਨਾਲ ਅਬਾਦੀ ਨਹੀਂ ਘੱਟਣੀ ਇਸ ਦੇ ਦੋ ਕਾਰਨ ਸਮੇਂ ਸਿਰ ਮਨਜੂਰੀ ਅਤੇ ਭਰਿਸ਼ਟਾਚਾਰ।
ਕੁੱਤੇ ਦੇ ਵੱਢਣ ਦਾ ਲੋਕਾਂ ਦੀ ਆਰਥਿਕਤਾ ਤੇ ਬੋਝ:- ਪੰਜਾਬ ਕੋਲ 201 ਐਂਟੀ ਰੈਬਿਜ਼ ਕਲਿਨਿਕ ਹਨ। ਜੇ ਕੁੱਤਾ ਵੱਢਦਾ ਹੈ ਤਾਂ ਇੱਕ ਵਿਅਕਤੀ ਨੂੰ ਪੰਜ ਰੈਬਿਜ਼ ਦੇ ਟੀਕੇ ਲੱਗਦੇ ਹਨ। ਇੱਕ ਟੀਕੇ ਦੀ ਕੀਮਤ 380 ਰੁਪਏ ਹੈ ਤੇ 20 ਰੁਪਏ ਲਵਾਈ ਦੇ ਯਾਨੀ ਸਿਰਫ ਟੀਕੇ ਦਾ ਖਰਚਾ 2000 ਰੁਪਏ ਹੋਇਆ। ਇਸ ਤੋਂ ਇਲਾਵਾ ਪਹਿਲੀ ਵੇਰ ਡਾਕਟਰ ਦੀ ਫੀਸ ਅਤੇ ਪੱਟੀਆਂ ਦਾ ਖਰਚਾ ਵੱਖਰਾ ਜਿਹੜਾ ਲੋਕਾਂ ਦਾ ਕੰਮ ਛੁੱਟਿਆ ਉਸ ਦੀ ਗਿਣਤੀ ਕਰਨੀ ਔਖੀ ਹੈ। ਇਕੱਲੇ ਲੁਧਿਆਣੇ ਵਿੱਚ ਹੀ ਸਾਲ 2022 ਵਿੱਚ 19043 ਲੋਕਾਂ ਨੇ 3.60 ਕਰੋੜ ਟੀਕਿਆਂ ਤੇ ਖਰਚੇ ਇਸੇ ਤਰ੍ਹਾਂ ਦੇਸ਼ ਭਰ ਵਿੱਚ 1.6 ਕਰੋੜ ਲੋਕਾਂ ਨੇ 3200 ਕਰੋੜ ਸਾਲ 2019-2022 ਤੱਕ ਖਰਚੇ। ਜਿਸ ਘਰ ਦਾ ਜੀਅ ਖਾ ਲਿਆ ਉਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ। 
ਸਿਹਤ ਤੇ ਅਸਰ:- ਕੁੱਤਿਆਂ ਤੋਂ ਬੰਦਿਆਂ ਨੂੰ ਅਨੇਕਾਂ ਤਰ੍ਹਾਂ ਦੀਆਂ ਬੀਮਾਰੀਆਂ ਲੱਗਦੀਆਂ ਹਨ ਕਿਉਂਕਿ ਅਵਾਰਾ ਕੁੱਤੇ ਤਾਂ ਬਾਹਰੋਂ ਗਲੀ ਸੜੀ ਖੁਰਾਕ, ਮਰੇ ਹੋਏ ਜਾਨਵਰ ਅਤੇ ਹੋਰ ਗੰਦ ਮੰਦ ਖਾਂਦੇ ਹਨ ਪਰ ਜਿਹੜੇ ਪਾਲਤੂ ਕੁੱਤੇ ਹਨ ਉਹਨਾਂ ਨੂੰ ਜਦੋਂ ਕੱਚਾ ਮੀਟ ਜਾਂ ਕੱਚੇ ਆਂਡੇ ਖਵਾਏੇ ਜਾਂਦੇ ਹਨ ਤਾਂ ਉਹ ਵੀ ਕੁੱਤੇ ਦੀ ਪਾਚਣ ਨਾਲੀ ਵਿੱਚ ਅਨੇਕਾਂ ਤਰ੍ਹਾਂ ਦੀਆਂ ਵਾਇਰਸ, ਬੈਕਟੀਰੀਆ ਅਤੇ ਪਰੋਟੋਜੋਆ ਲੈ ਕੇ ਜਾਂਦੇ ਹਨ ਜਿਹੜੇ ਬਾਅਦ ਵਿੱਚ ਸਲਾਈਵਾ (ਰਾਲਾਂ) ਸਾਹ, ਪਿਸ਼ਾਬ ਅਤੇ ਟੱਟੀ ਰਸਤੇ ਬਾਹਰ ਆ ਕੇ ਅਗੋਂ ਹਵਾ ਅਤੇ ਪਾਣੀ ਦੇ ਮਾਧਿਅਮ ਰਾਹੀਂ ਇਨਸਾਨਾਂ ਦੇ ਅੰਦਰ ਵੀ ਚਲੇ ਜਾਂਦੇ ਹਨ। ਹਲਕਾਅ ਤੋਂ ਕਿਤੇ ਜ਼ਿਆਦਾ ਇਹ ਅੰਤੜੀਆਂ ਦੇ ਰੋਗਾਂ ਦਾ ਕਾਰਨ ਬਣਦੇ ਹਨ। ਅੱਜ ਅੰਤੜੀ ਰੋਗ ਦੇ ਡਾਕਟਰਾਂ ਕੋਲ ਮਰੀਜ਼ਾਂ ਦੀਆਂ ਲਾਈਨਾ ਲੱਗਦੀਆਂ ਹਨ ਅਤੇ ਕਈ-ਕਈ ਘੰਟੇ ਟਾਈਮ ਲੈ ਕੇ ਵੀ ਵਾਰੀ ਨਹੀਂ ਆਉਂਦੀ। ਕਈ ਇਸ ਤਰ੍ਹਾਂ ਦੇ ਬੈਕਟਰੀਆ ਹਨ ਜਿਹੜੇ ਬਹੁਤ ਸਾਰੇ ਪ੍ਰਚੱਲਤ ਐਂਟੀਬਾਇੳਟਿਕ ਨਾਲ ਵੀ ਨਹੀਂ ਮਰਦੇ ਜਿਵੇਂ ਕਿ ਮੈਥੀਸੀਲੀਨ ਸਟੇਫੀਲੋਕੋਕਸ ਅੋਰਮੀਅਸ (ਐਮ ਆਰ ਐਸ ਏ) ਬੈਕਟੀਰੀਆ ਦੀ ਇੰਨਫੈਕਸ਼ਨ ਇਨਸਾਨਾਂ ਲਈ ਘਾਤਕ ਸਿੱਧ ਹੋ ਸਕਦੀ ਹੈ। ਇਸ ਦੇ ਇਲਾਜ ਲਈ ਨਵੀਆਂ ਐਂਟੀਬਾਇਉਟਿਕਸ ਵੈਨਕੋਮਾਈਸੀਨ, ਲਿਨਜੋਲਿਡ ਅਤੇ ਡੈਪਟੋਮਾਈਸੀਨ ਵਰਤੀਆਂ ਜਾਂਦੀਆਂ ਹਨ।
ਆਮ ਤੌਰ ਤੇ ਕੁੱਤੇ ਦੇ ਵੱਢਣ ਮਗਰੋਂ ਹਲਕਾਅ ਤੋਂ ਬਚਾਅ ਦੇ ਲਈ ਟੀਕੇ ਤਾਂ ਲਗਵਾ ਲਏ ਜਾਂਦੇ ਹਨ। ਪਰ ਤਿੰਨ ਚਾਰ ਦਿਨ ਬਾਅਦ ਖੂਨ ਅਤੇ ਸਟੂਲ ਟੈਸਟ ਵੀ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਬਾਕੀ ਇਲਾਜ ਵੀ ਨਾਲ ਹੋ ਜਾਵੇ। ਕਈ ਬੈਕਟੀਰੀਆ ਐਸੇ ਹਨ ਜਿਹੜੇ ਹੌਲੀ-ਹੌਲੀ ਵੱਧਦੇ ਹਨ। ਜਦੋਂ ਨੂੰ ਜਖਮ ਠੀਕ ਹੋਣ ਲੱਗਣ ਉਦੋਂ ਨੂੰ ਡਾਇਰੀਆ ਹੋ ਜਾਂਦਾ ਹੈ।
ਕਾਨੂੰਨ ਕੀ ਕਹਿੰਦਾ ਹੈ: ਕਾਨੂੰਨ ਮੁਤਾਬਕ ਤੁਸੀਂ ਕਿਸੇ ਕੁੱਤੇ ਜਾਂ ਹੋਰ ਅਵਾਰਾ ਪਸ਼ੂ ਨੂੰ ਸੋਟੀ ਮਾਰਕੇ ਜਾਂ ਜਹਿਰ ਦੇ ਕੇ ਅਪਾਹਜ਼ ਜਾਂ ਮਾਰ ਨਹੀਂ ਸਕਦੇ। ਕੁੱਤਾ ਤੁਹਾਨੂੰ ਭਾਵੇਂ ਵੱਡ ਵੀ ਜਾਵੇ ਜਾਂ ਪਸ਼ੂ ਸਿੰਗਾਂ ਤੇ ਚੱਕ ਲਵੇ। ਕੁੱਤੇ ਜਾਂ ਪਸ਼ੂ ਨੂੰ ਮਾਰਨਾ ਆਈ ਪੀ ਸੀ, (1860) ਦੀ ਧਾਰਾ, 428 ਅਤੇ 429 ਜੋ ਹੁਣ ਬਦਲ ਕਿ ਭਾਰਤੀ ਨਿਆਏ ਸਨਹਿਤਾ (ਬੀ ਐਨ ਐਸ) 325 ਬਣ ਗਿਆ। ਇਸ ਮੁਤਾਬਕ ਜੁਰਮ ਹੈ ਅਤੇ ਇਸ ਜੁਰਮ ਦੀ ਸਜ਼ਾ ਜੁਰਮਾਨਾ ਅਤੇ ਪੰਜ ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਪਰ ਜੇ ਕਿਸੇ ਦਾ ਪਾਲਤੂ ਕੁੱਤਾ ਤੁਹਾਨੂੰ ਵੱਡਦਾ ਹੈ ਤਾਂ ਉਸ ਦੇ ਮਾਲਕ ਤੇ ਧਾਰਾ 289, 337, 338 ੀਫਛ (ਬੀ ਐਨ ਐਸ ਧਾਰਾ 291, 125(ੳ), 125(ਬ) ਤਹਿਤ ਮੁਕੱਦਮਾ ਦਰਜ਼ ਕਰਵਾਇਆ ਜਾ ਸਕਦਾ ਹੈ। ਧਾਰਾ 289 (291) ਹੈ ਕਿ ਅਣਗੈਹਿਲੀ ਕਾਰਨ ਦੂਜੇ ਦੀ ਜਾਨ ਖਤਰੇ ਵਿੱਚ ਪਾਉਣਾ, ਇਸ ਵਿੱਚ ਵੱਧ ਤੋਂ ਵੱਧ 6 ਮਹੀਨੇ ਕੈਦ ਜਾਂ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ। ਜੁਰਮਾਨੇ ਦੀ ਰਕਮ ਵੱਧ ਤੋਂ ਵੱਧ 5000 ਰੁਪਏ ਹੈ। ਧਾਰਾ 337(125(ੳ)), ਅਤੇ 338 (125(ਬ)) ਦੋਨੋਂ ਹੀ ਪਛਾਣਯੋਗ ਅਪਰਾਧ (ਛੋਗਨਜ਼ਿੳਬਲੲ ੋਡਡੲਨਚੲ) ਹਨ। ਇਹਨਾਂ ਧਾਰਵਾਂ ਵਿੱਚ ਕਿਸੇ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣਾ। ਇਸ ਲਈ 337 (125(ੳ)) ਅਧੀਨ 6 ਮਹੀਨੇ ਤੱਕ ਕੈਦ ਤੇ 2500 ਰੁਪਏ ਜੁਰਮਾਨਾ ਜਾਂ ਦੋਨੋਂ। ਧਾਰਾ 338 (125(ਬ)) ਅਧੀਨ ਤਿੰਨ ਸਾਲ ਤੱਕ ਕੈਦ ਤੇ 10000 ਰੁਪਏ ਜੁਰਮਾਨਾ ਜਾਂ ਦੋਨੋਂ। ਜੇ ਇਲਾਜ ਦਾ ਖਰਚਾ ਲੈਣਾ ਹੈ ਤਾਂ ਉਸ ਲਈ ਅਲੱਗ ਕੇਸ ਸਿਵਲ ਰਿਟ ਪਟੀਸ਼ਨ ਪਾਉਣੀ ਪਾਊਗੀ। 
14 ਨਵੰਬਰ, 2023 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇੱਕ ਫੈਸਲਾ ਦਿੱਤਾ ਹੈ ਜਿਸ ਮੁਤਾਬਕ ਜੇ ਕਿਸੇ ਇਨਸਾਨ ਨੂੰ ਅਵਾਰਾ ਕੁੱਤਾ ਕੱਟਦਾ ਹੈ ਤਾਂ ਉਹ ਸਰਕਾਰ ਤੋਂ ਮੁਆਵਜਾ ਲੈਣ ਦਾ ਹੱਕਦਾਰ ਹੈ। ਮੁਆਵਜੇ ਦੀ ਰਾਸ਼ੀ ਇਸ ਤਰ੍ਹਾਂ ਤਹਿ ਕੀਤੀ ਹੈ। ਜੇ ਕੁੱਤੇ ਨੇ ਇੱਕ ਜਗ੍ਹਾ ਦੰਦ ਮਾਰੇ ਤਾਂ ਘੱਟੋ ਘੱਟ 10000 ਰੁਪਏ ਜੇ ਇੱਕ ਤੋਂ ਜਿਆਦਾ ਜਗ੍ਹਾ ਦੰਦ ਮਾਰੇ ਤਾਂ ਉਹਨਾਂ ਨੂੰ 10000 ਨਾਲ ਗੁਣਾ ਕਰ ਲਵੋ। ਜੇ ਕੁੱਤੇ ਦੇ ਦੰਦ 2 ਐਮ.ਐਮ ਤੋਂ ਵੱਧ ਡੂੰਘਾਈ ਤੱਕ ਚਲੇ ਗਏ ਤਾਂ ਰਾਸ਼ੀ 20000 ਹੋ ਜਾਵੇਗੀ। ਕੁੱਲ ਰਾਸ਼ੀ ਕਿੰਨੀ ਮਿਲਣੀ ਹੈ ਇਹ ਜਿਲੇ ਦੇ ਡਿਪਟੀ ਕਮਿਸ਼ਨਰ ਅਧੀਨ ਬਣੀ ਇੱਕ ਕਮੇਟੀ ਡਾਕਟਰ ਦੀ ਰਿਪੋਰਟ ਦੇ ਅਧਾਰ ਤੇ ਤਹਿ ਕਰੇਗੀ। ਭਾਵ ਕੁੱਤੇ ਦੇ ਕੱਟੇ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਕਰਵਾੳ ਫਿਰ ਇਹ ਸਾਰਾ ਰਿਕਾਰਡ ਲਗਾ ਕਿ ਡਿਪਟੀ ਕਮਿਸ਼ਨਰ ਦਫਤਰ ਵਿੱਚ ਪਹੁੰਚ ਕਰੋ। ਇਸ ਤੇ ਅਮਲੀ ਰੂਪ ਵਿੱਚ ਪ੍ਰਸ਼ਾਸਨ ਦੇ ਕੰਨ ਤੇ ਜੰੂ ਨਹੀਂ ਸਰਕੀ। ਕੀ ਇਨਸਾਨ ਦੀ ਜਿੰਦਗੀ ਦਾ ਮੁੱਲ ਕੁੱਝ ਹਜ਼ਾਰ ਦਾ ਮੁਆਫਜਾ ਹੈ, ਜਿਹੜਾ 1-2 ਹਜਾਰ ਮਿਉਨਸੀਪਲ ਕਮੇਟੀ ਫਤਿਹਗੜ੍ਹ ਸਾਹਿਬ ਦੇ ਰਹੀ ਹੈ।
ਨਿਚੋੜ:- ਲੋਕਾਂ ਨੂੰ ਰਲ ਕੇ ਅਵਾਜ਼ ਉਠਾਉਣੀ ਚਾਹੀਦੀ ਹੈ ਕਿ ਜਿਹੜੈ ਪਾਲਤੂ ਕੁੱਤੇ ਹਨ ਉਹਨਾਂ ਨੂੰ ਮਾਲਕ ਟੱਟੀ ਲਿਫਾਫੇ ਵਿੱਚ ਕਰਵਾਉਣ ਅਤੇ ਜਿਹੜੇ ਅਵਾਰਾ ਹਨ ਉਹਨਾਂ ਲਈ ਸਰਕਾਰ ਗਊਸ਼ਾਲਾ ਵਾਂਗ ਅਹਾਤੇ ਬਣਾ ਕੇ ਉਹਨਾਂ ਵਿੱਚ ਛੱਡ ਦੇਣ। ਜਿਹੜੀਆਂ ਸੁਸਾਇਟੀਆਂ ਇਸ ਦਾ ਵਿਰੋਧ ਕਰਦੀਆਂ ਹਨ ਉਹ ਆਪਣੇ ਖਰਚੇ ਤੇ ਇਹਨਾਂ ਲਈ ਜਮੀਨ ਖਰੀਦ ਕੇ ਪਾਰਕ ਬਣਾਉਣ ਅਤੇ ਉਹਨਾਂ ਵਿੱਚ ਛੱਡ ਕੇ ਸੇਵਾ ਕਰਨਾ। ਜਿਹੜੇ ਕੁੱਤੇ ਦੇ ਮੂੰਹ ਨੂੰ ਇੱਕ ਵਾਰ ਇਨਸਾਨ ਦਾ ਖੂਨ ਲੱਗ ਗਿਆ ਉਹ ਆਦਮ ਖੋਰ ਬਣ ਜਾਂਦਾ ਹੈ। ਮਹਿਲਾਂ ਵਿੱਚ ਰਹਿਣ ਵਾਲਿਆਂ ਨੂੰ ਅਤੇ ਕਾਰਾਂ ਵਿੱਚ ਹੀ ਘਰੋਂ ਬਾਹਰ ਨਿਕਲਣ ਵਾਲਿਆਂ ਨੂੰ ਇਸ ਗੱਲ ਦਾ ਸ਼ਾਇਦ ਹੀ ਪਤਾ ਹੋਵੇ। 
ਡਾ. ਅਮਨਪ੍ਰੀਤ ਸਿੰਘ ਬਰਾੜ,