image caption:

ਹਾਦਸੇ ਵਿਚ ਦੋ ਜ਼ਖ਼ਮੀ ਇਕ ਦੀ ਮੌਤ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਸਮੇਤ ਟਰਾਲੀ ਚਾਲਕ ਤੇ ਪਰਚਾ ਦਰਜ

 ਮਹਿਤਪੁਰ 02 ਫਰਵਰੀ (ਹਰਜਿੰਦਰ ਸਿੰਘ ਚੰਦੀ)- ਮਹਿਤਪੁਰ ਦੇ ਫਲ ਵਿਕਰੇਤਾ ਅਰਵਿੰਦਰ ਕੁਮਾਰ ਉਰਫ ਭੋਲਾ ਪੁੱਤਰ ਲੇਟ ਜਗਦੀਸ਼ ਚੰਦ ਵਾਸੀ ਖੁਰਮਪੁਰ ਵਾਰਡ ਨੰਬਰ 10  ਉਮਰ ਕਰੀਬ 45 ਸਾਲ ਨੇ ਪੁਲਿਸ ਨੂੰ ਬਿਆਨ ਕੀਤਾ ਕਿ  ਉਸ ਦੀ ਕਾਲਾ/ਭੋਲਾ ਦੇ ਨਾਮ ਪਰ ਮਹਿਤਪੁਰ ਫਰੂਟ ਦੀ ਦੁਕਾਨ ਹੈ । ਜਿਸ ਵਿਚ ਉਹ ਭਰਾ ਸੰਦੀਪ ਕੁਮਾਰ ਨਾਲ ਕੰਮ ਕਰਦਾ ਹੈ । ਫਲ ਵਿਕਰੇਤਾ ਨੇ ਦੱਸਿਆ ਕਿ ਉਹ  ਆਪਣੇ ਮੋਟਰਸਾਈਕਲ ਨੰਬਰ PB08-BC-2399 ਮਾਰਕਾ ਹਾਂਡਾ ਸਾਇਨ ਤੇ ਸਵਾਰ ਹੋ ਕੇ ਆਪਣੇ  ਭਤੀਜੇ ਮੋਹਿਤ ਜਿਸ ਦੀ ਉਮਰ ਕਰੀਬ 11 ਸਾਲ ਅਤੇ ਆਪਣੇ ਲੜਕੇ ਯੁਵਰਾਜ ਨਾਲ ਪਰਜੀਆ ਰੋਡ ਉਪਰ ਦੀ ਆਪਣੇ ਘਰ ਨੂੰ ਜਾ ਰਿਹਾ ਸੀ ਤਾ  ਕਰੀਬ 07-10 ਵੱਜੇ ਸ਼ਾਮ ਜਦੋਂ  ਕੁਆਲਿਟੀ ਸੁਪਰ ਸਟੋਰ ਪਰਜੀਆ ਰੋਡ ਦੇ ਸਾਹਮਣੇ ਪੁੱਜੇ ਤਾ ਸਾਹਮਣੇ ਇੱਕ ਟਰੈਕਰ ਟਰਾਲੀ ਜੋ ਗੰਨੇ ਨਾਲ ਪੂਰੀ ਲੱਦੀ ਹੋਈ ਸੀ ਅਤੇ ਉਵਰ ਲੋਡ ਸੀ ਅਤੇ ਸ਼ਹਿਰ ਵਿੱਚ ਸੀਵਰੇਜ ਪਿਆ ਹੋਣ ਕਰਕੇ  ਟਰਾਲੀ ਸੜਕ ਵਿੱਚ ਪਏ ਟੋਇਆ  ਵਿੱਚ ਪੈਣ ਕਰਕੇ ਟਰਾਲੀ ਵਿੱਚ ਲੱਦੇ ਹੋਏ ਗੰਨੇ ਸਾਡੇ ਉਪਰ  ਆ ਡਿੱਗੇ। ਜਿਸ ਨਾਲ ਅਸੀ ਸਮੇਤ ਆਪਣੇ ਮੋਟਰਸਾਈਕਲ ਦੇ  ਤਿੰਨੇ ਜਣੇ ਥੱਲੇ ਆ ਗਏ ਅਤੇ ਮੋਕਾ ਤੇ ਖੜੇ ਲੋਕਾ ਨੇ ਸਾਨੂੰ ਗੰਨਿਆ ਦੀ ਲੱਦ  ਥੱਲਿਉ ਕੱਡਿਆ ਅਤੇ ਸਾਨੂੰ ਤਿੰਨਾ ਨੂੰ  ਗੁਰੂ ਤੇਗ ਬਹਾਦਰ ਹਸਪਤਾਲ ਮਹਿਤਪੁਰ ਵਿਖੇ ਦਾਖਲ ਕਰਵਾਇਆ। ਮੇਰੇ ਅਤੇ ਮੇਰੇ ਭਤੀਜੇ ਅਤੇ ਮੇਰੇ ਲੜਕੇ ਯੁਵਰਾਜ ਦੇ ਸੱਟਾ ਜਿਆਦਾ ਲੱਗੀਆ ਹੋਣ ਕਰਕੇ ਸਾਨੂੰ ਹੋਰ ਹਸਪਤਾਲ ਦਾ ਰੈਫਰ ਕਰ ਦਿੱਤਾ। ਬਾਅਦ ਵਿੱਚ ਅਸੀ ਕਮਲ ਹਸਪਤਾਲ ਨਕੋਦਰ ਵਿਖੇ ਆ ਗਏ। ਜਿਥੇ ਮੈਨੂੰ ਅਤੇ ਮੇਰੇ ਭਤੀਜੇ ਮੋਹਿਤ ਨੂੰ ਕਮਲ ਹਸਪਤਾਲ ਨਕੋਦਰ ਵਿਖੇ ਦਾਖਲ ਕਰਵਾ ਦਿੱਤਾ ਅਤੇ ਮੇਰੇ ਲੜਕੇ ਯੁਵਰਾਜ ਦੀ ਹਾਲਤ ਜਿਆਦਾ ਨਾਜਕ ਹੋਣ ਕਰਕੇ ਉਸਨੂੰ ਇੰਨੋਸੈਟ ਹਾਰਟ ਹਸਪਤਾਲ ਜਲੰਧਰ ਲੈ ਗਏ ਸੀ ਜਿਥੇ ਡਾਕਟਰ ਸਾਹਿਬ ਨੇ ਚੈਕ ਕਰਕੇ ਦੱਸਿਆ ਕਿ ਇਸ ਦੀ ਮੋਤ ਹੋ ਚੁੱਕੀ ਹੈ। ਇਹ ਹਾਦਸਾ ਗੰਨਿਆ ਦੀ ਟਰਾਲੀ ਉਵਰ ਲੋਡ ਹੋਣ ਕਰਕੇ ਅਤੇ ਸੀਵਰੇਜ ਬੋਰਡ ਵੱਲੋ ਸ਼ੜਕ ਪੁੱਟੀ ਹੋਣ ਕਰਕੇ, ਸ਼ੜਕ ਵਿੱਚ ਵੱਡੇ ਵੱਡੇ ਟੋਏ ਹੋਣ ਕਰਕੇ ਅਤੇ ਸੜਕ ਸਬੰਧਿਤ ਮਹਿਕਮਾ ਵੱਲੋ ਸਮੇ ਸਿਰ ਨਾ ਬਣਾਉਣ ਕਰਕੇ ਵਾਪਰਿਆ ਹੈ। ਪੁਲਿਸ ਨੇ ਐਫ ਆਈ ਆਰ ਦੀ ਕਾਪੀ ਜਾਰੀ ਕਰਦਿਆਂ ਦੱਸਿਆ ਕਿ ਪੀੜਤ ਦੇ ਬਿਆਨਾਂ ਤੇ ਕਾਰਵਾਈ ਕਰਦਿਆਂ  ਸੀਵਰੇਜ ਬੋਰਡ ਦੇ ਐਸ ਡੀ ਓ ਸੰਦੀਪ ਸ਼ਰਮਾ, ਠੇਕੇਦਾਰ ਗੋਰਵ ਅਤੇ ਟਰੈਕਟਰ ਚਾਲਕ ਸੁਖਵਿੰਦਰ ਸਿੰਘ ਉਰਫ ਸੁੱਖਾ ਬਾਬਾ ਪੁੱਤਰ ਭੁੱਲਾ ਸਿੰਘ ਵਾਸੀ ਬਾਲੋਕੀ ਖੁਰਦ ਥਾਣਾ ਮਹਿਤਪੁਰ ਤੇ ਬਣਦੀ ਕਨੂੰਨੀ ਕਾਰਵਾਈ ਕਰਦਿਆਂ ਪਰਚਾ ਦਰਜ ਕਰ ਦਿੱਤਾ ਹੈ । ਪੀੜਤ ਦਾ ਬਿਆਨ ਹੈ ਕਿ ਉਪਰੋਕਤ ਲੋਕਾਂ ਦੀ ਅਣਗਹਿਲੀ ਕਰਕੇ ਇਹ ਭਾਣਾ  ਵਾਪਰਿਆ ਹੈ। ਪੀੜਤ ਪਰਿਵਾਰ ਵੱਲੋ ਉਕਤ ਵਿਅਕਤੀਆ ਦੇ ਖਿਲਾਫ ਬਣਦੀ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾ ਜੋ ਇਹੋ ਜਿਹਾ ਹਾਦਸਾ ਹੋਰ ਕਿਸੇ ਨਾਲ ਨਾ ਵਾਪਰ ਸਕੇ ।