ਕਾਂਗਰਸੀ ਆਗੂ ਚੰਨੀ ਵਲੋਂ ਸੰਸਦ ਵਿਚ ਸਿੱਖਾਂ ਕੌਮ ਦੀ ਵੱਖਰੀ ਹੋਂਦ ਦਾ ਮੁਦਾ ਉਠਾਉਣਾ ਸ਼ਲਾਘਾਯੋਗ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ  ਲੋਕ ਸਭਾ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਦਾ ਮੁੱਦਾ ਉਠਾਇਆ ਚੰਨੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ਤੇ ਚਰਚਾ ਵਿਚ ਹਿੱਸਾ ਲੈਂਦਿਆਂ ਸੰਵਿਧਾਨ ਦੀ ਧਾਰਾ 25 (2), ਜਿਸ ਵਿਚਚ ਹਿੰਦੂਆਂ ਦੀ ਪਰਿਭਾਸ਼ਾ ਦੇ ਨਾਲ ਹੀ ਸਿੱਖ, ਬੋਧ ਅਤੇ ਜੈਨੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ, ਵਿਚ ਤਰਸੀਮ ਕਰ ਕੇ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਦੀ ਮੰਗ ਕੀਤੀ ਹੈ| ਚੰਨੀ ਨੇ ਕਿਹਾ ਕਿ 22 ਫਰਵਰੀ, 2000 ਨੂੰ ਸਾਬਕਾ ਚੀਫ਼ ਜਸਟਿਸ ਐਮ. ਐਨ. ਵੈਂਕਟਚਲੀਆ ਦੀ ਅਗਵਾਈ ਹੇਠ ਇਕ ਕਮਿਸ਼ਨ ਗਠਿਤ ਕੀਤਾ ਗਿਆ ਸੀ| ਸੰਵਿਧਾਨ ਦੇ ਸੰਚਾਲਨ ਦੀ ਸਮੀਖਿਆ ਲਈ ਰਾਸ਼ਟਰੀ ਕਮਿਸ਼ਨ ਵਲੋਂ ਦਿੱਤੀ ਰਿਪੋਰਟ ਵਿਚ ਸਿੱਖ, ਬੋਧ ਅਤੇ ਜੈਨੀਆਂ ਨੂੰ ਵੱਖਰੀ ਕੌਮ ਵਜੋਂ ਪਛਾਣ ਦੇਣ ਦੀ ਸਿਫ਼ਾਰਿਸ਼ ਕੀਤੀ ਸੀ| ਚੰਨੀ ਨੇ ਕਿਹਾ ਕਿ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਛੇਤੀ ਤੋਂ ਛੇਤੀ ਲਾਗੂ ਕਰਨਾ ਚਾਹੀਦਾ ਹੈ| ਪੰਥਕ ਹਲਕਿਆਂ ਵਿਚ ਚੰਨੀ ਦੀ ਸ਼ਲਾਘਾ ਹੋ ਰਹੀ ਹੈ|
ਅਕਾਲੀ ਦਲ ਵਲੋਂ ਧਾਰਾ 25 ਦੀ ਵਿਆਖਿਆ-99 ਜਿਹੜੀ ਸਿੱਖਾਂ ਨੂੰ ਹਿੰਦੂਆਂ ਨਾਲ ਜੋੜ ਦਿੰਦੀ ਹੈ ਉਸ ਵਿੱਚ ਸੋਧ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਹੈ| ਇਸ ਵਿੱਚ ਲਿਖਿਆ ਹੈ, ਕਲੌਜ਼ (2) ਦੀ ਸਬ-ਕਲੌਜ਼ (b) ਮੁਤਾਬਕ ਸਿੱਖ, ਜੈਨ ਅਤੇ ਬੌਧ ਧਰਮ ਨਾਲ ਸਬੰਧਤ ਵਿਅਕਤੀਆਂ ਤੇ ਸੰਸਥਾਵਾਂ ਉੱਤੇ ਉਹੀ ਨਿਯਮ ਅਤੇ ਕਾਨੂੰਨ ਲਾਗੂ ਹੁੰਦੇ ਹਨ ਜੋ ਹਿੰਦੂਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਉੱਤੇ ਲਾਗੂ ਹਨ| ਮੁਸ਼ਕਿਲ ਇੱਥੇ ਹੀ ਹੈ|
ਨੈਸ਼ਨਲ ਰੀਵਿਊ ਕਮਿਸ਼ਨ ਨੂੰ ਸਾਲ 2000 ਵਿੱਚ ਸੌਂਪੇ ਗਏ ਮੰਗ-ਪੱਤਰ ਵਿੱਚ ਅਕਾਲੀ ਦਲ ਨੇ ਹੇਠ ਲਿਖੇ ਸੁਝਾਅ ਦਿੱਤੇ ਸਨ :
J ਧਾਰਾ 25 ਦੀ ਵਿਆਖਿਆ-99 ਵਿੱਚ ਸਿੱਖਾਂ ਨੂੰ ਹਿੰਦੂਆਂ, ਜੈਨੀਆਂ ਅਤੇ ਬੌਧੀਆਂ ਨਾਲ ਜੋੜ ਕੇ ਕਲੌਜ਼ (2) (b) ਦਾ ਮਕਸਦ ਪੂਰਾ ਕਰ ਲਿਆ ਗਿਆ ਹੈ| ਇਸ ਨਾਲ ਸਿੱਖਾਂ ਦੀ ਵੱਖਰੀ ਪਛਾਣ ਅਤੇ ਸਿੱਖ ਸੰਸਥਾਵਾਂ ਨੂੰ ਢਾਹ ਲੱਗਦੀ ਹੈ|
J ਸਿੱਖਾਂ ਦੀ ਪਛਾਣ ਉਨ੍ਹਾਂ ਨੂੰ ਹਿੰਦੂਆਂ ਨਾਲੋਂ ਵੱਖ ਕਰਦੀ ਹੈ ਜੋ ਇਸ ਧਾਰਾ ਨਾਲ ਪ੍ਰਭਾਵਿਤ ਹੋਈ| ਇਸ ਨਾਲ ਸਿੱਖ ਧਰਮ ਇੱਕ ਵੱਖ ਧਰਮ ਹੈ ਇਸ ਉੱਤੇ ਸਵਾਲੀਆ ਨਿਸ਼ਾਨ ਲੱਗਦਾ ਹੈ|
J ਆਪਣੀ ਸਮਾਜਿਕ ਤੇ ਸੱਭਿਆਚਾਰਕ ਪਛਾਣ ਦੀ ਰਾਖੀ ਲਈ ਘੱਟ ਗਿਣਤੀਆਂ ਨੂੰ ਦਿੱਤੀ ਗਈ ਸੰਵਿਧਾਨਿਕ ਸੁਰੱਖਿਆ ਸਿੱਖਾਂ ਦੇ ਮਾਮਲੇ ਵਿੱਚ ਉਲਟੀ ਸਾਬਿਤ ਹੋਈ ਹੈ|
J ਪਾਰਟੀ ਨੇ ਕਿਹਾ ਕਿ ਕਲੌਜ਼ (2) (c) ਆਰਟੀਕਲ 25 ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ|
J ਇਹ ਧਿਆਨ ਰੱਖਿਆ ਜਾਵੇ ਕਿ ਕਲੌਜ਼ (2) (a) ਅਤੇ ਕਲੌਜ਼ (b) ਅਧੀਨ ਕੋਈ ਕਾਨੂੰਨ ਨਾ ਬਣਾਇਆ ਜਾਵੇ ਜੋ ਕਿ ਭਾਰਤ ਦੇ ਕਿਸੇ ਵੀ ਨਾਗਰਿਕ ਦੀ ਧਾਰਮਿਕ ਪਛਾਣ ਨੂੰ ਪ੍ਰਭਾਵਿਤ ਕਰਦਾ ਹੈ|
ਮੋਦੀ ਸਰਕਾਰ ਲਈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਿੱਖ ਵੈਦਿਕ ਧਰਮ ਦਾ ਅੰਗ ਨਹੀਂ| ਸਿੱਖ ਧਰਮ ਦੀ ਸਥਾਪਨਾ ਉੱਤਰੀ ਭਾਰਤ ਵਿੱਚ 15ਵੀਂ ਸਦੀ ਦੇ ਅਖੀਰ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ, ਜਿਸ ਨੇ ਜਾਤ, ਧਰਮ ਜਾਂ ਲਿੰਗ ਨੂੰ ਰਦ ਕਰਕੇ ਹਰੇਕ ਵਿਅਕਤੀ ਲਈ ਸਹਿਣਸ਼ੀਲਤਾ ਅਤੇ ਸਮਾਨਤਾ ਨੂੰ ਮਹਤਵ ਦਿਤਾ ਤੇ ਪ੍ਰਚਾਰ ਕੀਤਾ ਸੀ| ਸਿਖ ਕੌਮ ਦੇ 10 ਗੁਰੂ ਸਨ ਦਸਮ ਗੁਰੂ ਵਲੋਂ ਆਖਰੀ ਐਲਾਨ ਕੀਤਾ ਗਿਆ ਸੀ ਕਿ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਅੰਤਮ ਅਤੇ ਸਦੀਵੀ ਗੁਰੂ ਹਨ| ਇਹੀ ਆਧਾਰ ਸਿਖ ਕੌਮ ਦਾ ਵਿਲੱਖਣ ਰੂਪ ਹੈ| ਸਰਕਾਰ ਨੂੰ ਇਹ ਸੰਵਿਧਾਨਕ ਤੇ ਕੌਮੀ ਹੱਕ ਸਿਖ ਪੰਥ ਨੂੰ ਦੇਣਾ ਚਾਹੀਦਾ ਹੈ| ਚੰਨੀ ਨੇ ਸਿਖ ਕੌਮ ਦੀ ਵੱਖਰੀ ਹੋਂਦ ਲਈ ਮਸਲਾ ਉਠਾਕੇ ਸ਼ਲਾਘਾਯੋਗ ਸਟੈਂਡ ਲਿਆ ਹੈ|
ਪੰਜਾਬ ਵਿਚ ਡਰਗ ਲਈ ਸਰਕਾਰ ਜ਼ਿੰਮੇਵਾਰ, ਹਾਈਕੋਰਟ ਦੀ ਦਲੀਲ ਉਚਿਤ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਵਿਚ ਹੈਰੋਇਨ ਨਾਲ ਸੰਬੰਧਤ ਜ਼ਮਾਨਤ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਣ ਤੇ ਚਿੰਤਾ ਪ੍ਰਗਟਾਈ ਹੈ| ਅਦਾਲਤ ਨੇ ਇਸ ਨੂੰ ਸੂਬਾ ਸਰਕਾਰ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਇਹ ਨਸ਼ੇ ਦੀ ਆਦਤ ਦੇਸ਼ ਦੇ ਭਵਿੱਖ ਨੂੰ ਸਿਉਂਕ ਵਾਂਗ ਖਾ ਰਹੀ ਹੈ| ਹਾਈ ਕੋਰਟ ਨੇ ਇਹ ਟਿੱਪਣੀ ਫਾਜ਼ਿਲਕਾ ਨਿਵਾਸੀ ਰਿੰਕੂ ਦੀ ਅਗਾਊਂ ਜ਼ਮਾਨਤ ਦੀ ਮੰਗ ਨੂੰ ਰੱਦ ਕਰਦਿਆਂ ਕੀਤੀ ਸੀ| ਉਸ &rsquoਤੇ 9 ਕਿਲੋਗ੍ਰਾਮ ਹੈਰੋਇਨ ਦੀ ਤਸਕਰੀ ਦਾ ਦੋਸ਼ ਸੀ| ਮਾਮਲੇ ਮੁਤਾਬਕ ਮੁਲਜ਼ਮ ਅਤੇ ਉਸ ਦੇ ਸਾਥੀਆਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਚੀ ਸੀ| ਸੁਣਵਾਈ ਦੌਰਾਨ ਜਸਟਿਸ ਸੰਦੀਪ ਮੌਦਗਿਲ ਨੇ ਕਿਹਾ ਸੀ ਕਿ ਪਿਛਲੇ ਇਕ ਮਹੀਨੇ ਵਿਚ ਹੈਰੋਇਨ ਤਸਕਰੀ ਨਾਲ ਸੰਬੰਧਤ ਜ਼ਮਾਨਤ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ| ਇਹ ਦਰਸਾਉਂਦਾ ਹੈ ਕਿ ਸਰਕਾਰ ਇਸ ਖਤਰੇ ਨੂੰ ਰੋਕਣ ਵਿਚ ਅਸਫਲ ਰਹੀ ਹੈ| ਪਟੀਸ਼ਨਰ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਨੂੰ ਸਹਿ ਮੁਲਜ਼ਮ ਹਰਜਿੰਦਰ ਸਿੰਘ ਦੇ ਇਕਬਾਲੀਆ ਬਿਆਨ ਦੇ ਆਧਾਰ ਤੇ ਹੀ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਕੋਈ ਠੋਸ ਸਬੂਤ ਨਹੀਂ ਹੈ| ਹਾਲਾਂਕਿ ਅਦਾਲਤ ਨੇ ਇਸ ਨੂੰ ਰੱਦ ਕਰਦਿਆਂ ਕਿਹਾ ਕਿ ਨਸ਼ਾ ਸਮਾਜ ਲਈ ਇਕ ਬੀਮਾਰੀ ਹੈ| ਨਸ਼ੇ ਦੀ ਆਦਤ ਮਨੁੱਖ ਨੂੰ ਖੋਖਲਾ ਕਰ ਦਿੰਦੀ ਹੈ, ਜਦਕਿ ਨਸ਼ਾ ਤਸਕਰੀ ਦੇਸ਼ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦੇ ਨਾਲ ਨਾਲ ਹਿੰਸਾ ਤੇ ਦੇਸ ਵਿਰੋਧੀ ਤਾਕਤਾਂ ਨੂੰ ਵੀ ਬੜ੍ਹਾਵਾ ਦਿੰਦੀ ਹੈ|
ਪੰਜਾਬ ਟਾਈਮਜ ਹਾਈਕੋਰਟ ਦੇ ਹੁਕਮਾਂ ਦੀ ਸ਼ਲਾਘਾ ਕਰਦਾ ਹੈ| ਨਸ਼ੇ ਬਹੁ-ਪਰਤੀ, ਬਹੁ-ਪਸਾਰੀ ਸਮੱਸਿਆ ਹੈ| ਇਸ ਦੇ ਹੱਲ ਲਈ ਸਭ ਨੂੰ ਅੱਗੇ ਆ ਕੇ ਆਪੋ-ਆਪਣੀ ਜ਼ਿੰਮੇਵਾਰੀ ਪਛਾਣਨੀ ਅਤੇ ਨਿਭਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਨਰੋਏ ਸਮਾਜ ਦੀ ਆਸ ਕਰ ਸਕਦੇ ਹਾਂ| ਸਿਆਸਤਦਾਨਾਂ  ਤੇ ਸਟੇਟ ਦੀ ਜ਼ਿੰਮੇਵਾਰੀ ਮੁੱਖ ਹੈ| ਮੁੱਖ ਤੌਰ ਤੇ ਇਹੀ ਲੋਕ ਹਾਲਾਤ ਦੇ ਵਿਗਾੜ ਦੇ ਵੀ ਜ਼ਿੰਮੇਵਾਰ ਹਨ ਪਰ ਜੇ ਲੋਕ ਸੁਚੇਤ ਹੋਣ ਤਾਂ ਨੇਤਾਵਾਂ ਨੂੰ ਵੀ ਸਬਕ ਸਿਖਾਇਆ ਜਾ ਸਕਦਾ ਹੈ ਤੇ ਸਿੱਧੇ ਰਸਤੇ &rsquoਤੇ ਲਿਆਂਦਾ ਜਾ ਸਕਦਾ ਹੈ|
-ਰਜਿੰਦਰ ਸਿੰਘ ਪੁਰੇਵਾਲ