image caption:

13 ਫਰਵਰੀ 2025 (ਵੀਰਵਾਰ) ਅੱਜ ਦੀਆਂ ਮੁਖ ਖਬਰਾਂ

ਨਵੰਬਰ 1984 ਸਿੱਖ ਕਤਲੇਆਮ ਦੇ ਖੁਰਦ ਬੁਰਦ ਹੋ ਰਹੇ ਕੇਸਾਂ ਬਾਰੇ ਦਿੱਲੀ ਕਮੇਟੀ ਕਿਉਂ ਨਹੀਂ ਜੁਆਬਦੇਹੀ ਲੈ ਰਹੀ: ਸਰਨਾ

👉 ਮਾਮਲਾ ਬੀਤੇ ਦਿਨੀਂ ਸੁਪਰੀਮ ਕੋਰਟ ਵਲੋਂ ਨਵੰਬਰ 84 ਦੇ ਕੇਸਾਂ ਬਾਰੇ ਕੀਤੀ ਗਈ ਗੰਭੀਰ ਟਿਪਣੀ ਦਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸੁਪਰੀਮ ਕੋਰਟ ਨੇ ਬੀਤੇ ਦਿਨੀਂ 1984 ਦੇ ਸਿੱਖ ਕਤਲੇਆਮ ਦੇ ਮਾਮਲਿਆ 'ਚ ਬਰੀ ਕੀਤੇ ਗਏ ਲੋਕਾ ਖ਼ਿਲਾਫ਼ ਅਪੀਲ ਦਾਖ਼ਲ ਨਾ ਕਰਨ ਲਈ ਕੋਰਟ ਨੇ ਕਿਹਾ ਸੀ ਕਿ 'ਮੁਕੱਦਮਾ ਗੰਭੀਰਤਾ ਨਾਲ ਚਲਾਇਆ ਜਾਣਾ ਚਾਹੀਦਾ ਹੈ, ਸਿਰਫ਼ ਦਿਖਾਵੇ ਲਈ ਨਹੀਂ।' ਜਸਟਿਸ ਅਭੈ ਐਸ ਓਕਾ ਤੇ ਜਸਟਿਸ ਉਂਜਲ ਭੁਈਆ ਦੇ ਬੈਂਚ ਨੇ ਕਿਹਾ ਕਿ ਬਰੀ ਕੀਤੇ ਗਏ ਲੋਕਾ ਖ਼ਿਲਾਫ਼ ਵਿਸ਼ੇਸ਼ ਲੀਵ ਪਟੀਸ਼ਨ ਦਾਖ਼ਲ ਕੀਤੀ ਜਾਣੀ ਚਾਹੀਦੀ ਹੈ ਤੇ ਮਾਮਲਾ ਇਮਾਨਦਾਰੀ ਨਾਲ ਲੜਿਆ ਜਾਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਹੁਣ ਸੁਆਲ ਉੱਠਦਾ ਹੈ ਕਿ ਇੰਨ੍ਹਾ ਮਾਮਲਿਆਂ ਦੀ ਦਿੱਲੀ ਕਮੇਟੀ ਵਲੋਂ ਪੈਰਵਾਈ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵਲੋਂ ਨਵੰਬਰ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸਦਾ ਪ੍ਰਮਾਣ ਬੀਤੇ ਦਿਨੀਂ ਅਦਾਲਤ ਵਲੋਂ ਸੱਜਣ ਕੁਮਾਰ ਨੂੰ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਤੇ ਕਮੇਟੀ ਵਾਲੇ ਉਸਦਾ ਸੇਹਰਾ ਆਪਣੇ ਮੱਥੇ ਤੇ ਲੈਣ ਲਈ ਪੁੱਜ ਗਏ ਜਦਕਿ ਇਸ ਮਾਮਲੇ 'ਚ ਮਿਹਨਤ ਮਨਜੀਤ ਸਿੰਘ ਜੀਕੇ ਕਮੇਟੀ ਨੇ ਕੀਤੀ ਸੀ । ਪਰ ਸੁਪਰੀਮ ਕੋਰਟ ਵਲੋਂ ਕੀਤੀ ਗਈ ਟਿੱਪਣੀ ਅਤੇ ਖੁਰਦ ਬੁਰਦ ਹੋ ਰਹੇ ਕੇਸਾਂ ਬਾਰੇ ਕਿਉਂ ਨਹੀਂ ਓਹ ਜੁਆਬਦੇਹੀ ਲੈ ਰਹੇ ਹਨ..? ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੀਆਂ ਜਾ ਰਹੀਆਂ ਕੋਤਾਹੀਆਂ ਨੇ ਜਿੱਥੇ ਪੰਥ ਨੂੰ ਨਮੋਸ਼ੀ ਦਿਵਾਈ ਹੈ ਓਥੇ ਹੀ ਪੰਥ ਦਾ ਕੁਝ ਸਰਮਾਇਆ ਵੀ ਕੁਰਕ ਹੋਣ ਦੀਆਂ ਚਰਚਾਵਾਂ ਵੀ ਚਲ ਰਹੀਆਂ ਹਨ । ਕਮੇਟੀ ਮੈਂਬਰਾਂ ਨੂੰ ਸੰਗਤ ਨੂੰ ਜੁਆਬ ਦੇਣਾ ਚਾਹੀਦਾ ਹੈ ਕਿ ਇੰਨ੍ਹਾ ਕੇਸਾਂ ਅੰਦਰ ਜੋ ਕੁੱਤਾਹੀ ਕੀਤੀ ਗਈ ਹੈ ਉਸਦਾ ਜਿੰਮੇਵਾਰ ਕੌਣ ਹੈ ਤੇ ਇੰਨ੍ਹਾ ਕੇਸਾਂ ਦੇ ਪੀੜੀਤਾਂ ਨੂੰ ਇੰਨਸਾਫ ਕਿਸ ਤਰ੍ਹਾਂ ਮਿਲ ਸਕੇਗਾ..??  

 

ਜਸਟਿਸ ਡਿਲੇਅ ਇਜ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ਼ ਵਿਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ) &ldquoਮਰਹੂਮ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜੋ ਇੰਡੀਅਨ ਸਟੇਟ ਨੇ ਉਸ ਸਮੇ ਦੇ ਵਜੀਰ ਏ ਆਜਮ ਰਾਜੀਵ ਗਾਂਧੀ ਦੀ ਅਗਵਾਈ ਹੇਠ ਸਮੁੱਚੇ ਕੱਟੜਵਾਦੀ ਕਾਂਗਰਸੀ ਆਗੂ ਅਤੇ ਦੂਜੇ ਫਿਰਕੂ ਜਮਾਤਾਂ ਦੇ ਆਗੂਆਂ ਨੇ ਇਕ ਡੂੰਘੀ ਸਾਜਿਸ ਤਹਿਤ ਇਕੱਠੇ ਹੋ ਕੇ ਦਿੱਲੀ, ਕਾਨਪੁਰ, ਬਕਾਰੋ ਅਤੇ ਹੋਰ ਅਨੇਕਾ ਸਥਾਨਾਂ ਉਤੇ ਨਿਰਦੋਸ਼ ਸਿੱਖ ਬੀਬੀਆਂ, ਬਜੁਰਗਾਂ, ਨੌਜਵਾਨਾਂ, ਬੱਚੇ-ਬੱਚੀਆਂ ਨੂੰ ਬੇਰਹਿੰਮੀ ਨਾਲ ਅਤਿ ਦਰਿੰਦਗੀ ਭਰੀਆ ਕਾਰਵਾਈਆ ਰਾਹੀ ਸਿੱਖ ਕੌਮ ਦਾ ਕਤਲੇਆਮ ਕੀਤਾ, ਇਹ ਕਾਲਾ ਧੱਬਾ ਅੱਜ ਤੱਕ ਇੰਡੀਆ ਦੇ ਮੱਥੇ ਉਤੇ ਲੱਗਿਆ ਹੋਇਆ ਹੈ । ਬੇਸੱਕ ਇਥੋ ਦੀਆਂ ਪੱਖਪਾਤੀ ਅਦਾਲਤਾਂ ਤੇ ਜੱਜਾਂ ਨੇ ਉਸ ਸਮੇ ਦੇ ਸਿੱਖ ਕੌਮ ਦੇ ਕਾਤਲਾਂ ਵਿਚ ਆਉਦੇ ਨਾਮ ਸੱਜਣ ਕੁਮਾਰ ਨੂੰ ਸਜ਼ਾ ਸੁਣਾਈ ਹੈ ਪਰ 42 ਸਾਲਾਂ ਦੇ ਲੰਮੇ ਸਮੇ ਬਾਅਦ ਸਜ਼ਾ ਸੁਣਾਉਣਾ ਵੀ ਸਿੱਖ ਕੌਮ ਨਾਲ ਵੱਡੀ ਬੇਇਨਸਾਫ਼ੀ ਤੇ ਵਿਤਕਰਾ ਹੈ ਕਿਉਂਕਿ ਜਸਟਿਸ ਡਿਲੇਅ ਇਜ ਜਸਟਿਸ ਡਿਨਾਈਡ ਤੋਂ ਭਾਵ ਹੈ ਕਿ ਇਨਸਾਫ਼ ਵਿਚ ਦੇਰੀ ਕਰਨਾ ਵੀ ਇਨਸਾਫ ਨਾ ਦੇਣ ਦੇ ਬਰਾਬਰ ਹੁੰਦਾ ਹੈ ।&rdquo
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਦੇ ਕਾਤਲ ਸੱਜਣ ਕੁਮਾਰ ਨੂੰ 42 ਸਾਲਾਂ ਦੇ ਲੰਮੇ ਸਮੇ ਬਾਅਦ ਸਜ਼ਾ ਸੁਣਾਏ ਜਾਣ ਉਤੇ ਆਪਣਾ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਐਨੀ ਦੇਰੀ ਕਰਨ ਨੂੰ ਵੀ ਇਨਸਾਫ ਨਾ ਦੇਣ ਵਾਲੀ ਗੱਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 1984 ਵਿਚ ਜੋ ਹੁਕਮਰਾਨਾਂ ਨੇ ਗਿਣੀ ਮਿੱਥੀ ਸਾਜਿਸ ਅਧੀਨ ਸਰਬੱਤ ਦਾ ਭਲਾ ਲੋੜਨ ਵਾਲੀ, ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਸ਼ਹਾਦਤਾਂ ਦੇਣ ਵਾਲੀ ਸਮੁੱਚੇ ਮੁਲਕ ਦਾ ਢਿੱਡ ਭਰਨ ਵਾਲੇ ਪੰਜਾਬੀਆਂ ਤੇ ਸਿੱਖਾਂ ਦਾ ਮੰਦਭਾਵਨਾ ਅਧੀਨ ਕਤਲੇਆਮ ਕਰਕੇ ਹੁਕਮਰਾਨਾਂ ਨੇ ਸਾਬਤ ਕਰ ਦਿੱਤਾ ਸੀ ਕਿ ਜਿਸ ਇੰਡੀਅਨ ਵਿਧਾਨ ਨੂੰ ਹੁਕਮਰਾਨ ਜਮਹੂਰੀਅਤ ਅਤੇ ਅਮਨਮਈ ਕਰਾਰ ਦਿੰਦੇ ਹਨ, ਉਸਦੇ ਨਿਯਮਾਂ ਤੇ ਕਾਨੂੰਨਾਂ ਦੀਆਂ ਧੱਜੀਆ ਉਡਾਉਦੇ ਹੋਏ ਹੁਕਮਰਾਨ ਜਮਾਤ ਨੇ ਸਿੱਖਾਂ ਉਤੇ ਜ਼ਬਰ ਕਰਕੇ ਤਾਨਾਸਾਹੀ ਸੋਚ ਅਧੀਨ ਬੇਇਨਸਾਫ਼ੀਆਂ ਅਤੇ ਵਿਤਕਰਿਆ ਵਿਚ ਹੀ ਵਾਧਾ ਕੀਤਾ ਹੈ ਅਤੇ ਮੁਲਕ ਦੇ ਅਮਨ ਚੈਨ ਤੇ ਜਮਹੂਰੀਅਤ ਨੂੰ ਢਾਅ ਲਗਾਈ ਹੈ । ਜਦੋਕਿ 42 ਸਾਲਾਂ ਬਾਅਦ ਸਿੱਖ ਕੌਮ ਦੇ ਕਾਤਲ ਨੂੰ ਸਜ਼ਾ ਸੁਣਾਈ ਜਾਣਾ ਵੀ ਹੁਕਮਰਾਨਾਂ ਵੱਲੋ ਸਿੱਖ ਕੌਮ ਨਾਲ ਦੋਹਰੇ ਮਾਪਦੰਡ ਅਪਣਾਉਣ ਨੂੰ ਪ੍ਰਤੱਖ ਕਰਦਾ ਹੈ । ਅਜਿਹੇ ਰਾਜ ਪ੍ਰਬੰਧ ਵਿਚ ਕਦੀ ਵੀ ਅਮਨ ਚੈਨ ਅਤੇ ਜਮਹੂਰੀਅਤ ਨੂੰ ਕਾਇਮ ਨਹੀ ਰੱਖਿਆ ਜਾ ਸਕਦਾ । ਜਿਸ ਵਿਚ ਕਾਤਲਾਂ ਤੇ ਅਪਰਾਧੀਆ ਨੂੰ ਹੁਕਮਰਾਨ, ਜੱਜ, ਅਦਾਲਤਾਂ ਸਰਪ੍ਰਸਤੀ ਕਰਦੇ ਹੋਣ । ਬਲਕਿ ਅਜਿਹੇ ਅਮਲ ਕਿਸੇ ਮੁਲਕ ਦੀ ਜਮਹੂਰੀਅਤ ਤੇ ਅਮਨ ਚੈਨ ਲਈ ਵੱਡਾ ਖਤਰਾ ਹੁੰਦੇ ਹਨ । ਸਿੱਖ ਕੌਮ ਨੂੰ 1984 ਦੇ ਕਤਲੇਆਮ ਦਾ ਸਹੀ ਦਿਸ਼ਾ ਵੱਲ ਇਨਸਾਫ ਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਦੇ ਹੋਏ ਉਨ੍ਹਾਂ ਦੇ ਮਨ-ਆਤਮਾ ਵਿਚ ਹੁਕਮਰਾਨਾਂ ਲਈ ਗੁੱਸੇ ਅਤੇ ਨਫਰਤ ਵਿਚ ਹੀ ਵਾਧਾ ਕੀਤਾ ਜਾ ਰਿਹਾ ਹੈ । ਨਾ ਕਿ ਉਨ੍ਹਾਂ ਦੇ ਮਨਾਂ ਉਤੇ 1984 ਦੇ ਬਲਿਊ ਸਟਾਰ ਦੇ ਫ਼ੌਜੀ ਹਮਲੇ, ਸਿੱਖ ਕਤਲੇਆਮ ਅਤੇ ਹੋਰ ਅਨੇਕ ਤਰ੍ਹਾਂ ਦੇ ਹੋਏ ਜ਼ਬਰ ਦੀ ਬਦੌਲਤ ਲੱਗੇ ਡੂੰਘੇ ਜਖਮਾਂ ਉਤੇ ਮੱਲ੍ਹਮ ਲਗਾਉਣ ਦੀ ਗੱਲ ਕੀਤੀ ਜਾਂਦੀ ਹੈ । ਅਜਿਹੇ ਰਾਜ ਪ੍ਰਬੰਧ ਦਾ ਜਮਹੂਰੀਅਤ ਵਿਚ ਕੋਈ ਵੀ ਵਿਸਵਾਸ ਨਹੀ ਹੁੰਦਾ । ਬਲਕਿ ਉਹ ਆਪਣੇ ਵਿਧਾਨ, ਕਾਨੂੰਨ, ਨਿਯਮਾਂ ਨੂੰ ਆਪਣੇ ਹੀ ਮੁਫਾਦਾਂ ਦੀ ਪੂਰਤੀ ਲਈ ਦੁਰਵਰਤੋ ਕਰਨ ਦੇ ਆਦਿ ਹੁੰਦੇ ਹਨ । ਜਿਸ ਨਾਲ ਮੁਲਕ ਨਿਵਾਸੀਆ ਦੇ ਮਨ ਵਿਚ ਨਿਰਾਸਾ ਅਤੇ ਰੋਹ ਹੀ ਉਤਪੰਨ ਹੁੰਦਾ ਹੈ । ਜਿਸ ਲਈ ਹੁਕਮਰਾਨ ਸਿੱਧੇ ਤੌਰ ਤੇ ਜਿੰਮੇਵਾਰ ਹੈ ।


 

ਦਿੱਲੀ ਗੁਰਦੁਆਰਾ ਕਮੇਟੀ ਨੇ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਅਦਾਲਤ ਨੂੰ ਕੀਤੀ ਅਪੀਲ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1984 ਦੇ ਸਿੱਖ ਕਤਲੇਆਮ ਕੇਸ ਵਿਚ ਰਾਊਜ਼ ਅਵੈਨਿਊ ਕੋਰਟ ਵੱਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਮੰਗ ਕੀਤੀ ਹੈ ਕਿ ਅਪਰਾਧ ਦੀ ਗੰਭੀਰਤਾ ਨੂੰ ਵੇਖਦਿਆਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਭਾਵੇਂ ਅਦਾਲਤ ਦਾ ਫੈਸਲਾ 1984 ਦੇ ਸਿੱਖ ਕਤਲੇਆਮ ਦੇ 41 ਸਾਲਾਂ ਬਾਅਦ ਆਇਆ ਹੈ ਪਰ ਇਹ ਸਿੱਖ ਕੌਮ ਲਈ ਬਹੁਤ ਵੱਡੀ ਰਾਹਤ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਕੇਸ ਜਸਵੰਤ ਸਿੰਘ ਤੇ ਉਹਨਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਦਾ ਮਾਮਲਾ ਹੈ ਅਤੇ ਇਸ ਸਬੰਧ ਵਿਚ ਥਾਣਾ ਸਰਸਵਤੀ ਵਿਹਾਰ ਵਿਚ ਐਫ ਆਈ ਆਰ ਨੰਬਰ 458/91 ਅਧੀਨ ਧਾਰਾ 147, 148, 149, 302, 308, 323, 395, 395, 427, 436 ਅਤੇ 440 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਸੀ।
ਉਹਨਾਂ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਵਾਗਤ ਕਰਦੇ ਹਨ ਤੇ ਉਹਨਾਂ ਨੇ ਅਪੀਲ ਕੀਤੀ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਵੇ।ਅਦਾਲਤ ਵੱਲੋਂ 18 ਫਰਵਰੀ 2025 ਨੂੰ ਦਲੀਲਾਂ ਦੀ ਸੁਣਵਾਈ ਮਗਰੋਂ ਸਜ਼ਾ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਨੂੰ ਨਿਆਂ ਤਾਂ ਕੀ ਦੇਣਾ ਸੀ ਉਲਟਾ ਇਸ ਕਤਲੇਆਮ ਵਿਚ ਸ਼ਾਮਲ ਦੋਸ਼ੀਆਂ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਰਿਹਾ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਕੇਸ ਵਿਚ ਅਹਿਮ ਭੂਮਿਕਾ ਅਦਾ ਕੀਤੀ ਹੈ ਤੇ ਪੀੜਤਾਂ/ਗਵਾਹਾਂ ਦੇ ਬਿਆਨ ਅਦਾਲਤ ਵਿਚ ਦਰਜ ਕਰਵਾਏ ਹਨ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਜਿਹਨਾਂ ਨੇ ਬੰਦ ਕੀਤੇ ਗਏ ਕੇਸਾਂ ਦੀ ਨਵੇਂ ਸਿਰੇ ਤੋਂ ਜਾਂਚ ਵਾਸਤੇ ਐਸ ਆਈ ਟੀ ਦਾ ਗਠਨ ਕੀਤਾ।

 

ਸੱਜਣ ਕੁਮਾਰ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੱਤੇ ਜਾਣ ਨਾਲ ਦੇਰ ਨਾਲ ਸਹੀ ਪਰ ਹੋਇਆ ਇੰਨਸਾਫ: ਪਰਮਜੀਤ ਸਿੰਘ ਵੀਰਜੀ

ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਇਕ ਅਦਾਲਤ ਵਲੋਂ ਤਿਹਾੜ ਜੇਲ੍ਹ ਅੰਦਰ ਬੰਦ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਨਾਲ ਸੰਬੰਧਿਤ ਇਕ ਮਾਮਲੇ ਵਿਚ 41 ਸਾਲ ਦੇ ਲੰਮੇ ਸਮੇਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ ਹੈ । ਅਦਾਲਤ ਵਲੋਂ ਦੇਰ ਨਾਲ ਸਹੀ ਪਰ ਮਾਮਲੇ ਵਿਚ ਇੰਨਸਾਫ ਕੀਤਾ ਗਿਆ ਹੈ ਜਿਸ ਨਾਲ ਤਪ ਰਹੇ ਸਿੱਖ ਹਿਰਦਿਆਂ ਨੂੰ ਕੁਝ ਧਰਵਾਸ ਮਿਲੀ ਹੈ ਤੇ ਦੇਸ਼ ਦੇ ਕਾਨੂੰਨ ਉਪਰ ਵਿਸ਼ਵਾਸ ਵਧਿਆ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖ ਸੇਵਾਦਾਰ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਧਰਮ ਪ੍ਰਚਾਰ ਮੁੱਖੀ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਦਾਲਤ ਨੂੰ ਸੱਜਣ ਕੁਮਾਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਭਾਵੇਂ ਓਹ ਕਿਸੇ ਵੀ ਪਾਰਟੀ ਜਾਂ ਧਿਰ ਨਾਲ ਸੰਬੰਧਿਤ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਅਸੀਂ ਆਸ ਪ੍ਰਗਟ ਕਰਦੇ ਹਾਂ ਕਿ ਮੌਜੂਦਾ ਕੇਂਦਰ ਸਰਕਾਰ ਵਲੋਂ ਨਵੰਬਰ 1984 ਸਿੱਖ ਕਤਲੇਆਮ ਦੇ ਮਾਮਲੇ ਦੇਖ ਰਹੀ ਸੀਟ ਜਗਦੀਸ਼ ਟਾਈਟਲਰ ਅਤੇ ਕਮਲਨਾਥ ਸਮੇਤ ਹੋਰ ਦੋਸ਼ੀਆਂ ਨੂੰ ਵੀ ਜਲਦ ਸਲਾਖਾਂ ਪਿੱਛੇ ਪਹੁੰਚਣ ਲਈ ਜਤਨਸ਼ੀਲ ਰਹੇਗੀ ਅਤੇ ਜਿਨ੍ਹਾਂ ਨੇ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਵਾਉਣ ਵਿਚ ਮਿਹਨਤ ਕੀਤੀ ਸੀ ਓਹ ਬਾਕੀ ਰਹਿੰਦੇ ਦੋਸ਼ੀਆਂ ਵਿਰੁੱਧ ਵੀ ਓਸੇ ਤਰ੍ਹਾਂ ਮਿਹਨਤ ਕਰਦੇ ਰਹਿਣਗੇ । ਜਿਕਰਯੋਗ ਹੈ ਕਿ ਪਰਮਜੀਤ ਸਿੰਘ ਵੀਰਜੀ ਦੇ ਭਾਈ ਸਾਹਿਬ ਵੀ ਨਵੰਬਰ 1984 ਦੇ ਸਿੱਖ ਕਤਲੇਆਮ ਵਿਚ ਸ਼ਹੀਦੀ ਪ੍ਰਾਪਤ ਕਰ ਗਏ ਸਨ ।

 

 

ਵਿਦੇਸ਼ੀ ਸਿੱਖਾਂ ਨੇ ਵੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਦਾ ਕੀਤਾ ਸੁਵਾਗਤ

ਲੈਸਟਰ (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)-ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਰਸਵਤੀ ਵਿਹਾਰ ਵਿਚ ਦੋ ਸਿੱਖਾਂ ਦੇ ਕਤਲ ਦੇ ਦੋਸ਼ ਚ ਦਿੱਲੀ ਦੀ ਰਾਊਜ ਐਵੇਨੀਊ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਦਾ ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਸਪੋਕਸਪਰਸਨ ਰਾਜਮਨਵਿੰਦਰ ਸਿੰਘ ਰਾਜਾ ਕੰਗ ਅਤੇ ਗੁਰਦੁਆਰਾ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਮੌਜੂਦਾ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਸੁਵਾਗਤ ਕਰਦਿਆਂ ਕਿਹਾ ਕਿ ਦੋਸ਼ੀ ਪਾਏ ਗਏ ਸੱਜਣ ਕੁਮਾਰ ਨੂੰ ਹੁਣ ਸਖ਼ਤ ਸਜ਼ਾ ਮਿਲਣ ਦੀ ਆਸ ਬੱਝੀ ਹੈ। ਉਕਤ ਆਗੂਆਂ ਨੇ ਕਿਹਾ ਕਿ ਤਕਰੀਬਨ 4 ਦਹਾਕਿਆਂ ਤੋਂ ਇਨਸਾਫ ਦੀ ਉਡੀਕ ਕਰ ਰਹੇ 19 84 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਲਈ ਹੁਣ ਤੱਕ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਜਦ ਇਕ ਮਾਮਲੇ ਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਤਾ ਹੁਣ ਉਸ ਨੂੰ ਸਜ਼ਾ ਵੀ ਮਿਸਾਲੀ ਮਿਲਣੀ ਚਾਹੀਦੀ ਹੈ। ਉਕਤ ਆਗੂਆਂ ਨੇ ਕਿਹਾ ਕਿ ਇਸੇ ਤਰ੍ਹਾਂ 84 ਸਿੱਖ ਕਤਲੇਆਮ ਚ ਸ਼ਾਮਿਲ ਜਗਦੀਸ਼ ਟਾਈਟਲਰ ਸਮੇਤ ਹੋਰ ਦੋਸ਼ੀ ਕਾਂਗਰਸੀ ਆਗੂਆਂ ਨੂੰ ਵੀ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਇਨਸਾਫ ਦੀ ਕੁੱਝ ਆਸ ਬੱਝੀ ਹੈ। ਉਕਤ ਆਗੂਆਂ ਨੇ ਵੱਖ ਵੱਖ ਥਾਵਾਂ ਤੇ ਚੱਲ ਰਹੇ 84 ਸਿੱਖ ਕਤਲੇਆਮ ਨਾਲ ਸੰਬੰਧਿਤ ਮਾਮਲਿਆਂ ਸਬੰਧੀ ਭਾਰਤ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਫਾਸਟ ਟ੍ਰੈਕ ਅਦਾਲਤਾਂ ਰਾਹੀਂ ਇਨ੍ਹਾਂ ਕੇਸਾਂ ਦਾ ਜਲਦੀ ਨਿਪਟਾਰਾ ਕਰਨਾ ਚਾਹੀਦਾ ਹੈ ਤਾਂ ਜ਼ੋ 84 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਜਲਦੀ ਇਨਸਾਫ ਮਿਲ ਸਕੇ।

 

 

ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਬਾਰੇ ਨਿਯਮ ਬਣਾਉਣ ਦੀ ਮੰਗ ਮੁੜ ਉੱਠੀ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖ਼ਤਮ ਕਰਨ ਮਗਰੋਂ ਇੱਕ ਵਾਰ ਮੁੜ ਸਿੱਖ ਜਗਤ &rsquoਚ ਮੰਗ ਉੱਠੀ ਹੈ ਕਿ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਤੇ ਸੇਵਾਵਾਂ ਆਦਿ ਬਾਰੇ ਨਿਯਮ ਬਣਾਏ ਜਾਣ। ਜਥੇਦਾਰਾਂ ਸਬੰਧੀ ਇਹ ਵਿਧੀ ਵਿਧਾਨ ਬਣਾਉਣ ਦੀ ਮੰਗ ਅੱਜ ਨਹੀਂ ਲਗਪਗ ਦੋ ਦਹਾਕੇ ਪਹਿਲਾਂ ਉਸ ਵੇਲੇ ਉੱਭਰੀ ਸੀ, ਜਦੋਂ ਸਭ ਤੋਂ ਪਹਿਲਾਂ ਜਥੇਦਾਰ ਗਿਆਨੀ ਰਣਜੀਤ ਸਿੰਘ ਨੂੰ ਜਬਰੀ ਸੇਵਾਮੁਕਤ ਕੀਤਾ ਗਿਆ ਅਤੇ ਉਨ੍ਹਾਂ ਤੋਂ ਬਾਅਦ ਗਿਆਨੀ ਪੂਰਨ ਸਿੰਘ ਨੂੰ ਇਸੇ ਢੰਗ ਤਰੀਕੇ ਨਾਲ ਸੇਵਾਵਾਂ ਖ਼ਤਮ ਕੀਤੀਆਂ ਗਈਆਂ। ਉਸ ਵੇਲੇ ਨਵੇਂ ਨਿਯੁਕਤ ਹੋਏ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਹੁਕਮ ਕੀਤਾ ਸੀ ਕਿ ਜਥੇਦਾਰਾਂ ਦੀ ਨਿਯੁਕਤੀ, ਸੇਵਾਮੁਕਤੀ, ਕਾਰਜ ਖੇਤਰ ਤੇ ਹੋਰ ਮਾਮਲਿਆਂ ਸਬੰਧੀ ਵਿਧੀ ਵਿਧਾਨ ਤਿਆਰ ਕੀਤਾ ਜਾਵੇ। ਉਸ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ ਵਿਦਵਾਨਾਂ ਦੀ ਇੱਕ ਕਮੇਟੀ ਕਾਇਮ ਕੀਤੀ ਗਈ ਸੀ ਪਰ ਇਹ ਕਮੇਟੀ ਇੱਕ ਮੀਟਿੰਗ ਕਰਨ ਤੋਂ ਇਲਾਵਾ ਹੋਰ ਕੁਝ ਵੀ ਕਰਨ &rsquoਚ ਸਫ਼ਲ ਨਹੀਂ ਹੋ ਸਕੀ। ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਹੇ ਦਿਲਮੇਘ ਸਿੰਘ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਉਨ੍ਹਾਂ ਤੋਂ ਇਲਾਵਾ ਹੋਰ ਕਈ ਸਿੱਖ ਸ਼ਖਸੀਅਤਾਂ ਸ਼ਾਮਲ ਸਨ। ਉਨ੍ਹਾਂ ਨੇ ਸਿੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਕੋਲੋਂ ਇਸ ਸਬੰਧੀ ਸੁਝਾਅ ਲੈਣ ਲਈ ਇੱਕ ਈਮੇਲ ਵੀ ਤਿਆਰ ਕੀਤੀ ਸੀ। ਇਸ ਕਮੇਟੀ ਦੀ ਇੱਕ ਮੀਟਿੰਗ ਆਨੰਦਪੁਰ ਸਾਹਿਬ &rsquoਚ ਹੋਈ ਸੀ ਪਰ ਇਸ ਤੋਂ ਬਾਅਦ ਕਮੇਟੀ ਦੀ ਕੋਈ ਮੀਟਿੰਗ ਨਹੀਂ ਹੋਈ ਅਤੇ ਕੰਮ ਵਿਚਾਲੇ ਰਹਿ ਗਿਆ।

 

ਨੇਤਨਯਾਹੂ ਵੱਲੋਂ ਗਾਜ਼ਾ &rsquoਚ ਮੁੜ ਜੰਗ ਸ਼ੁਰੂ ਕਰਨ ਦੀ ਧਮਕੀ

ਯੇਰੂਸ਼ਲਮ- ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਗਾਜ਼ਾ ਵਿੱਚ ਜੰਗਬੰਦੀ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ ਦਿੱਤੀ ਅਤੇ ਸੈਨਿਕਾਂ ਨੂੰ ਨਿਰਦੇਸ਼ ਦਿੱਤਾ ਕਿ ਜੇ ਹਮਾਸ ਸ਼ਨਿੱਚਰਵਾਰ ਤੱਕ ਹੋਰ ਬੰਦੀਆਂ ਨੂੰ ਰਿਹਾਅ ਨਹੀਂ ਕਰਦਾ ਤਾਂ ਉਹ ਇਸ ਅਤਿਵਾਦੀ ਗਰੁੱਪ ਖ਼ਿਲਾਫ਼ ਮੁੜ ਜੰਗ ਸ਼ੁਰੂ ਕਰਨ ਲਈ ਤਿਆਰ ਰਹਿਣ। ਉਧਰ ਹਮਾਸ ਨੇ ਸੋਮਵਾਰ ਦੇ ਆਪਣੇ ਦੋਸ਼ਾਂ ਨੂੰ ਅੱਜ ਦੁਹਰਾਉਂਦਿਆਂ ਕਿਹਾ ਕਿ ਇਜ਼ਰਾਈਲ ਜੰਗਬੰਦੀ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਿਹਾ ਹੈ ਅਤੇ ਉਸ ਦੀ ਯੋਜਨਾ ਤਿੰਨ ਹੋਰ ਬੰਦੀਆਂ ਦੀ ਰਿਹਾਈ ਦੇਰ ਨਾਲ ਕਰਨ ਦੀ ਹੈ। ਹਮਾਸ ਨੇ ਦੋਸ਼ ਲਾਇਆ ਸੀ ਕਿ ਇਜ਼ਰਾਈਲ ਗਾਜ਼ਾ ਵਿਚ ਮਨਜ਼ੂਰਸ਼ੁਦਾ ਟੈਂਟ ਲਗਾਉਣ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦੀ ਇਜਾਜ਼ਤ ਨਹੀਂ ਦੇ ਰਿਹਾ। ਵਧਦੇ ਤਣਾਅ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਨਿੱਚਰਵਾਰ ਨੂੰ ਇਜ਼ਰਾਈਲ ਨੂੰ ਹੋਰ ਬੰਦੀ ਰਿਹਾਅ ਕਰਨ ਦੀ ਅਪੀਲ ਕੀਤੀ ਸੀ। ਟਰੰਪ ਨੇ ਅੱਜ ਵ੍ਹਾਈਟ ਹਾਊਸ ਵਿੱਚ ਜਾਰਡਨ ਦੇ ਸ਼ਾਹ ਅਬਦੁੱਲਾ ਦੂਜੇ ਨਾਲ ਮੁਲਾਕਾਤ ਕਰਨ ਮਗਰੋਂ ਖਦਸ਼ਾ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਮੰਗ ਅਨੁਸਾਰ ਹਮਾਸ ਬਾਕੀ ਸਾਰੇ ਬੰਦੀਆਂ ਨੂੰ ਰਿਹਾਅ ਨਹੀਂ ਕਰੇਗਾ।

 

ਸੁਨੀਤਾ ਤੇ ਵਿਲਮੋਰ ਦੀ ਤੈਅ ਸਮੇਂ ਤੋਂ ਪਹਿਲਾਂ ਹੋਵੇਗੀ ਧਰਤੀ &rsquoਤੇ ਵਾਪਸੀ: ਨਾਸਾ

ਨਾਸਾ ਅਤੇ &lsquoਸਪੇਸਐਕਸ&rsquo ਨੇ ਪੁਲਾੜ ਵਿੱਚ ਫਸੇ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਮੇਤ ਦੋ ਯਾਤਰੀਆਂ ਨੂੰ ਤੈਅ ਸਮੇਂ ਤੋਂ ਪਹਿਲਾਂ ਧਰਤੀ &rsquoਤੇ ਲਿਆਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਹੈ। ਨਾਸਾ ਨੇ ਅੱਜ ਕਿਹਾ ਕਿ ਪੁਲਾੜ ਸਟੇਸ਼ਨ &rsquoਤੇ ਫਸੇ ਨੈਸ਼ਨਲ ਏਅਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੇ ਦੋ ਪੁਲਾੜ ਯਾਤਰੀਆਂ ਨੂੰ ਤੈਅ ਸਮੇਂ ਤੋਂ ਥੋੜ੍ਹਾ ਪਹਿਲਾਂ ਧਰਤੀ &rsquoਤੇ ਵਾਪਸ ਲਿਆਂਦਾ ਜਾ ਸਕਦਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਿਹਾ ਕਿ &lsquoਸਪੇਸਐਕਸ&rsquo ਅਗਲੀ ਪੁਲਾੜ ਯਾਤਰੀ ਉਡਾਣ ਲਈ ਕੈਪਸੂਲ ਬਦਲੇਗਾ ਤਾਂ ਜੋ ਬੁੱਚ ਵਿਲਮੋਰ ਅਤੇ ਸੁਨੀਤਾ ਨੂੰ ਮਾਰਚ ਦੇ ਅਖ਼ੀਰ ਜਾਂ ਅਪਰੈਲ ਦੇ ਸ਼ੁਰੂਆਤ ਦੀ ਥਾਂ ਮਾਰਚ ਦੇ ਅੱਧ ਤੱਕ ਵਾਪਸ ਲਿਆਂਦਾ ਜਾ ਸਕੇ। ਉਹ ਅੱਠ ਮਹੀਨੇ ਤੋਂ ਵੱਧ ਸਮੇਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ &rsquoਤੇ ਫਸੇ ਹੋਏ ਹਨ। ਨਾਸਾ ਦੇ ਕਮਰਸ਼ੀਅਲ ਕਰਿਊ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿੱਚ ਨੇ ਇੱਕ ਬਿਆਨ ਵਿੱਚ ਕਿਹਾ, &ldquoਪੁਲਾੜ ਯਾਤਰਾ ਬਹੁਤ ਸਾਰੀਆਂ ਚੁਣੌਤੀਆਂ ਨਾਲ ਭਰੀ ਹੋਈ ਹੈ।&rsquo&rsquo

 

ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ &rsquoਚ ਆਏ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਜਥੇਦਾਰ ਹਰਪ੍ਰੀਤ ਸਿੰਘ ਦੇ ਹੱਕ &rsquoਚ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਤੋਂ ਜਿਸ ਤਰ੍ਹਾਂ ਦੇ ਘਟਨਾਕ੍ਰਮ ਵਾਪਰ ਰਹੇ ਹਨ, ਮੈਂ ਉਨ੍ਹਾਂ ਨੂੰ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਵਾਚ ਰਿਹਾ ਹਾਂ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੋਇਆ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਲਈ ਵਰਤੇ ਗਏ ਕਾਰਨ ਅਤੇ ਤਰੀਕਾ ਬਿਲਕੁਲ ਵੀ ਸਹੀ ਨਹੀਂ ਹੈ। ਮਿਤੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਵਿਚ ਹੋਏ ਫੈਸਲਿਆਂ ਤੋਂ ਬਾਅਦ ਹੀ ਇਸ ਤਰ੍ਹਾਂ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਨ ਖ਼ਿਲਾਫ਼ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ।

 

ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਹੋਈ ਮੀਟਿੰਗ

ਅੱਜ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ &rsquoਚ ਪੰਥਕ ਵਿਚਾਰਾਂ ਹੋਈਆਂ ਹਨ ਅਤੇ ਅਕਾਲੀ ਦਲ ਨੂੰ ਇਕਜੁਟ ਕਰਨ ਲਈ ਹਰ ਪਹਿਲੂ ਨੂੰ ਵਿਚਾਰਿਆ ਗਿਆ। 16 ਫਰਵਰੀ ਨੂੰ 7 ਮੈਂਬਰੀ ਵਲੋਂ ਅੰਤਰਿਮ ਫ਼ੈਸਲਾ ਸੁਣਾਇਆ ਜਾਵੇਗਾ ਕਿ ਕਿਸ ਤਰ੍ਹਾਂ ਭਰਤੀ ਮੁੁਹਿੰਮ ਜਾਰੀ ਰੱਖੀ ਜਾਵੇਗੀ। ਇਸ ਮੀਟਿੰਗ &rsquoਚ ਬਲਵਿੰਦਰ ਸਿੰਘ ਭੂੰਦੜ ਨਾਲ ਵਿਚਾਰ ਵਟਾਦਰਾਂ ਕਰਨ ਲਈ ਉਨ੍ਹਾਂ ਕੋਲੋ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮਿਲੇ ਹਨ। ਸਾਰੀਆਂ 7 ਮੈਂਬਰੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਲਾਗੂ ਕਰਨ ਲਈ ਉਨ੍ਹਾਂ ਨਾਲ ਵਿਚਾਰ ਵਟਾਦਰਾਂ ਕਰ ਕੇ ਆਏ ਹਨ। ਆਪਣੀ ਕਮੇਟੀ ਦਾ ਪੱੱਖ ਰੱਖਿਆ ਗਿਆ ਅਤੇ ਉਨ੍ਹਾਂ ਦੀ ਕਮੇਟੀ ਦਾ ਪੱਖ ਵੀ ਸੁਣਿਆ ਗਿਆ।

ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਬਹੁਤ ਬੇਇਨਸਾਫ਼ੀ ਹੋਈ ਹੈ। ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਦੇ ਕੁੱਝ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਦਬਾਅ ਹੇਠ ਆ ਕੇ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਕੀਤੀ ਗਈ ਜੋ ਕਿ ਬਿਲਕੁਲ ਗ਼ਲਤ ਹੈ।ਗਿਆਨੀ ਹਰਪ੍ਰੀਤ ਸਿੰਘ ਨੇ 20 ਸਾਲ ਧਾਰਮਕ ਸ਼ਖ਼ਸ਼ੀਅਤ ਵਜੋਂ ਸੇਵਾ ਨਿਭਾਈ ਹੈ। ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ। ਉਸ ਵੇਲੇ ਕਿਸੇ ਨੂੰ ਉਨ੍ਹਾਂ ਦੇ ਨੁਕਸ ਦਿਖਾਈ ਨਹੀਂ ਦਿੱਤੇ। ਅੱਜ ਕਿਉਂ ਉਨ੍ਹਾਂ ਉੱਤੇ ਉਂਗਲ ਉਠਾਈ ਜਾ ਰਹੀ ਹੈ?

 

ਦਲਾਈ ਲਾਮਾ ਨੂੰ ਮਿਲੀ Z ਸ਼੍ਰੇਣੀ ਦੀ ਸੁਰੱਖਿਆ, ਖ਼ਤਰੇ ਦੀ ਖੁਫੀਆ ਜਾਣਕਾਰੀ ਤੋਂ ਬਾਅਦ ਗ੍ਰਹਿ ਮੰਤਰਾਲੇ ਦਾ ਫੈਸਲਾ

ਗ੍ਰਹਿ ਮੰਤਰਾਲੇ ਨੇ ਬੁੱਧ ਧਰਮ ਦੇ ਸਰਵਉੱਚ ਅਧਿਆਤਮਿਕ ਮੁਖੀ ਦਲਾਈ ਲਾਮਾ ਨੂੰ ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਸੂਤਰਾਂ ਅਨੁਸਾਰ, ਉਸਨੂੰ ਇਹ ਸੁਰੱਖਿਆ ਆਈਬੀ ਦੀ ਧਮਕੀ ਰਿਪੋਰਟ ਦੇ ਆਧਾਰ 'ਤੇ ਦਿੱਤੀ ਗਈ ਹੈ। ਇਸ ਵਧੀ ਹੋਈ ਸੁਰੱਖਿਆ ਵਿਵਸਥਾ ਦੇ ਤਹਿਤ, 89 ਸਾਲਾ ਅਧਿਆਤਮਿਕ ਗੁਰੂ ਨੂੰ ਕੁੱਲ 33 ਸੁਰੱਖਿਆ ਕਰਮਚਾਰੀ ਮਿਲਣਗੇ, ਜਿਸ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਤਾਇਨਾਤ ਹਥਿਆਰਬੰਦ ਸਥਿਰ ਗਾਰਡ, ਚੌਵੀ ਘੰਟੇ ਸੁਰੱਖਿਆ ਪ੍ਰਦਾਨ ਕਰਨ ਵਾਲੇ ਨਿੱਜੀ ਸੁਰੱਖਿਆ ਅਧਿਕਾਰੀ ਅਤੇ ਸ਼ਿਫਟਾਂ ਵਿੱਚ ਹਥਿਆਰਬੰਦ ਐਸਕਾਰਟ ਕਮਾਂਡੋ ਸ਼ਾਮਲ ਹਨ।

ਇਸ ਤੋਂ ਇਲਾਵਾ, ਸਿਖਲਾਈ ਪ੍ਰਾਪਤ ਡਰਾਈਵਰ ਅਤੇ ਨਿਗਰਾਨੀ ਕਰਮਚਾਰੀ ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਰ ਸਮੇਂ ਡਿਊਟੀ 'ਤੇ ਮੌਜੂਦ ਰਹਿਣਗੇ। 33 ਸੁਰੱਖਿਆ ਕਰਮਚਾਰੀਆਂ ਵਿੱਚ 10 ਹਥਿਆਰਬੰਦ ਸਥਿਰ ਗਾਰਡ ਸ਼ਾਮਲ ਹਨ ਜੋ ਉਸਦੇ ਘਰ ਮੌਜੂਦ ਰਹਿਣਗੇ। ਇਸ ਤੋਂ ਇਲਾਵਾ, 6 ਚੌਵੀ ਘੰਟੇ ਸੁਰੱਖਿਆ ਕਰਮਚਾਰੀ, ਤਿੰਨ ਸ਼ਿਫਟਾਂ ਵਿੱਚ 12 ਹਥਿਆਰਬੰਦ ਐਸਕਾਰਟ ਕਮਾਂਡੋ, ਸ਼ਿਫਟਾਂ ਵਿੱਚ 2 ਨਿਗਰਾਨ ਅਤੇ 3 ਸਿਖਲਾਈ ਪ੍ਰਾਪਤ ਡਰਾਈਵਰ 24 ਘੰਟੇ ਸੁਰੱਖਿਆ ਕਰਮਚਾਰੀਆਂ ਵਜੋਂ ਮੌਜੂਦ ਰਹਿਣਗੇ।

 

ਅਮਰੀਕਾ ਤੋਂ ਡਿਪੋਰਟ ਹੋਣਗੇ 200 ਹੋਰ ਭਾਰਤੀ, ਇੱਕ ਹੋਰ ਜਹਾਜ਼ 15 ਫਰਵਰੀ ਨੂੰ ਪਹੁੰਚ ਸਕਦਾ ਅੰਮ੍ਰਿਤਸਰ : ਸੂਤਰ 

 

ਅਮਰੀਕਾ ਇਕ ਵਾਰ ਫਿਰ ਤੋਂ ਭਾਰਤੀਆਂ &lsquoਤੇ ਵੱਡਾ ਐਕਸ਼ਨ ਲੈ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹਨ ਉਨ੍ਹਾਂ ਵਿਚੋਂ 200 ਹੋਰ ਭਾਰਤੀਆਂ ਨੂੰ ਅਮਰੀਕਾ ਡਿਪੋਰਟ ਕਰ ਸਕਦਾ ਹੈ। ਸੂਤਰਾਂ ਮੁਤਾਬਕ 15 ਫਰਵਰੀ ਨੂੰ ਇੱਕ ਹੋਰ ਜਹਾਜ਼ ਅੰਮ੍ਰਿਤਸਰ ਪਹੁੰਚ ਸਕਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 5 ਫਰਵਰੀ ਨੂੰ 104 ਲੋਕਾਂ ਨੂੰ ਲੈ ਕੇ ਜਹਾਜ਼ ਅੰਮ੍ਰਿਤਸਰ ਏਅਰਪੋਰਟ &lsquoਤੇ ਉਤਰਿਆ ਸੀ, ਜਿਨ੍ਹਾਂ ਵਿਚੋਂ 31 ਪੰਜਾਬ ਨਾਲ ਸਬੰਧਤ ਸਨ।

 

1984 ਦਾ ਸਿੱਖ ਵਿਰੋਧੀ ਮਾਮਲਾ: ਸੱਜਣ ਕੁਮਾਰ ਦੋਸ਼ੀ ਕਰਾਰ, 18 ਫਰਵਰੀ ਨੂੰ ਰਾਊਜ਼ ਐਵੇਨਿਊ ਕੋਰਟ ਸਜ਼ਾ ਦਾ ਕਰੇਗੀ ਐਲਾਨ

 

1984 ਦੇ ਸਿੱਖ ਵਿਰੋਧੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਦੀ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। 18 ਫਰਵਰੀ ਨੂੰ ਸਜ਼ਾ ਦਾ ਐਲਾਨ ਹੋਵੇਗਾ। ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਮਾਮਲੇ &lsquoਚ 16 ਦਸੰਬਰ 2021 ਨੂੰ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਹੋਏ ਸਨ।

 

ਸ੍ਰੀ ਦਰਬਾਰ ਸਾਹਿਬ ਦੇ ਜੋੜਾ ਘਰ &lsquoਚ ਸੇਵਾਦਾਰ ਦੀ ਹੋਈ ਮੌਤ

ਬੇਹੱਦ ਮੰਦਭਾਗੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਥੇ ਰੂਹਾਨੀਅਤ ਦੇ ਕੇਂਦਰ ਕਹੇ ਜਾਂਦੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ 'ਚ ਜੋੜਿਆ ਦੀ ਸੇਵਾ ਕਰ ਰਹੇ ਇਕ 38 ਸਾਲਾ ਦੇ ਵਿਅਕਤੀ ਦੀ ਅਚਾਨਕ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਪ੍ਰਿੰਸ ਦੇ ਵਜੋਂ ਹੋਈ ਹੈ। ਜੋ ਰੋਜ਼ਾਨਾ ਦੀ ਤਰਾਂ ਕੰਮ ਤੋਂ ਆਕੇ ਸ਼੍ਰੀ ਦਰਬਾਰ ਸਾਹਿਬ 'ਚ ਜੋੜਿਆ ਦੀ ਸੇਵਾ ਕਰ ਰਿਹਾ ਸੀ ਤਾਂ ਕੱਲ ਸ਼ਾਮ ਦੇ ਸਮੇਂ ਉਹ ਅਚਾਨਕ ਬੇਹੋਸ਼ ਹੋਕੇ ਗਿਰ ਜਾਂਦਾ ਹੈ। ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਉਸ ਕੋਲ ਆਉਂਦੇ ਨੇ ਜਦੋ ਉਸਨੂੰ ਚੁੱਕਦੇ ਨੇ ਤਾਂ ਉਸਨੂੰ ਹੋਸ਼ ਨੂੰ ਆਉਂਦਾ ਤਾਂ ਲੋਕ ਉਸਨੂੰ ਹਸਪਤਾਲ ਲੈ ਜਾਂਦੇ ਨੇ ਜਿਥੇ ਡਾਕਟਰਾਂ ਵਲੋਂ ਬਲਵਿੰਦਰ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ। ਦਸਣਯੋਗ ਹੈ ਕਿ ਬਲਵਿੰਦਰ ਸਿੰਘ ਪਰਿਵਾਰ ਦਾ ਇਕਲੌਤਾ ਸਹਾਰਾ ਸੀ। ਬਲਵਿੰਦਰ ਪਰਿਵਾਰ ਚਲਾਉਣ ਲਈ ਜਮੈਟੋ ਕੰਪਨੀ 'ਚ ਕੰਮ ਕਰਦਾ ਸੀ। ਕੰਪਨੀ ਵਿੱਚ ਕੰਮ ਕਰਨ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਜੋੜਾ ਘਰ ਵਿੱਚ ਸੇਵਾ ਕਰਦਾ ਸੀ। ਬੀਤੇ ਸ਼ਾਮ ਸੇਵਾ ਦੌਰਾਨ ਹਾਰਟ ਅਟੈਕ ਆਉਣ ਕਾਰਨ ਉਸ ਦੀ ਮੌਤ ਹੋ ਗਈ।

 

 

ਦਿੱਲੀ ਦੇ ਲੋਕਾਂ ਨੂੰ ਸਿਰਫ਼ 3 ਦਿਨਾਂ 'ਚ ਆਪਣੀ ਗਲਤੀ ਦਾ ਅਹਿਸਾਸ ਹੋਇਆ : ਆਤਿਸ਼ੀ

ਨਵੀਂ ਦਿੱਲੀ : ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਜਿੱਤ ਦੇ ਨਾਲ ਹੀ ਰਾਜਧਾਨੀ ਵਿੱਚ ਬਿਜਲੀ ਕੱਟ ਸ਼ੁਰੂ ਹੋ ਗਏ ਹਨ। ਆਤਿਸ਼ੀ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਦੇ ਸੈਂਕੜੇ ਲੋਕਾਂ ਨੇ ਬਿਜਲੀ ਕੱਟਾਂ ਬਾਰੇ ਸ਼ਿਕਾਇਤ ਕੀਤੀ ਹੈ ਅਤੇ ਉਨ੍ਹਾਂ ਨੂੰ ਇਨਵਰਟਰ ਖਰੀਦਣੇ ਪੈ ਰਹੇ ਹਨ। ਆਤਿਸ਼ੀ ਨੇ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ ਲੋਕਾਂ ਨੂੰ ਆਪਣੀ 'ਗਲਤੀ' ਦਾ ਅਹਿਸਾਸ ਹੋ ਗਿਆ ਹੈ। Also Read - ਕੀ ਫਲਾਂ ਦਾ ਸਲਾਦ ਖਾਣਾ ਚਾਹੀਦਾ ਹੈ ਜਾਂ ਪੂਰਾ ਫਲ ? ਕੁਝ ਕਾਗਜ਼ ਦਿਖਾਉਂਦੇ ਹੋਏ, ਆਤਿਸ਼ੀ ਨੇ ਦਾਅਵਾ ਕੀਤਾ ਕਿ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਖੇਤਰਾਂ ਵਿੱਚ ਬਿਜਲੀ ਕੱਟਾਂ ਬਾਰੇ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਵਿੱਚ ਬਿਜਲੀ ਖੇਤਰ ਵਿੱਚ 24 ਘੰਟੇ ਬਿਜਲੀ ਬੰਦ ਹੋਣਾ ਦਰਸਾਉਂਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਦਿਨ, ਹਰ ਘੰਟੇ ਪੂਰੇ ਬਿਜਲੀ ਖੇਤਰ ਦੀ ਨਿਗਰਾਨੀ ਕਰ ਰਹੀ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਾਂਦੇ ਹੀ ਪੂਰਾ ਬਿਜਲੀ ਖੇਤਰ ਢਹਿ-ਢੇਰੀ ਹੋ ਗਿਆ ਹੈ। ਮੈਨੂੰ ਵੱਖ-ਵੱਖ ਹਿੱਸਿਆਂ ਤੋਂ ਫ਼ੋਨ ਆ ਰਹੇ ਹਨ। ਉਸਨੇ ਕਿਹਾ, 'ਕੱਲ੍ਹ ਰਾਤ ਮਯੂਰ ਵਿਹਾਰ ਵਿੱਚ ਬਿਜਲੀ ਕੱਟ ਲੱਗੀ, ਮੈਨੂੰ ਸਵੇਰੇ ਬਹੁਤ ਸਾਰੇ ਲੋਕਾਂ ਦੇ ਫੋਨ ਆਏ।' ਉਸਨੇ ਮੈਨੂੰ ਦੱਸਿਆ ਕਿ ਉਸਨੇ ਇੱਕ ਇਨਵਰਟਰ ਖਰੀਦਿਆ ਹੈ।

 

ਤੁਲਸੀ ਗੈਬਾਰਡ ਰਾਸ਼ਟਰੀ ਖੁਫੀਆ ਵਿਭਾਗ ਦੇ ਡਾਇਰੈਕਟਰ ਨਿਯੁਕਤ

ਟਰੰਪ ਪ੍ਰਸ਼ਾਸਨ ਦੇ ਅਧੀਨ, ਤੁਲਸੀ ਗੈਬਾਰਡ ਨੂੰ ਅਮਰੀਕੀ ਸੈਨੇਟ ਨੇ ਰਾਸ਼ਟਰੀ ਖੁਫੀਆ ਵਿਭਾਗ (ਡੀ.ਐੱਨ.ਆਈ.) ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਹੈ। ਪੁਸ਼ਟੀਕਰਨ ਵੋਟ 52-48 ਸੀ, ਜਿਸ ਵਿੱਚ ਜ਼ਿਆਦਾਤਰ ਰਿਪਬਲਿਕਨਾਂ ਨੇ ਉਸਦਾ ਸਮਰਥਨ ਕੀਤਾ ਸੀ। ਸੈਨੇਟਰ ਮਿਚ ਮੈਕਕੋਨੇਲ ਡੈਮੋਕ੍ਰੇਟਸ ਵਿੱਚ ਸ਼ਾਮਲ ਹੋਣ ਵਾਲੇ ਇਕਲੌਤੇ ਰਿਪਬਲਿਕਨ ਸਨ, ਜਿਨ੍ਹਾਂ ਨੇ ਉਸਦੀ ਨਾਮਜ਼ਦਗੀ ਦਾ ਵਿਰੋਧ ਕੀਤਾ। ਗੈਬਾਰਡ ਦੀ ਨਿਯੁਕਤੀ ਨਾਲ ਵਿਵਾਦ ਪੈਦਾ ਹੋਇਆ, ਜਿਸਦਾ ਕਾਰਨ ਖੁਫੀਆ ਨਿਗਰਾਨੀ ਵਿੱਚ ਸਿੱਧੇ ਤਜ਼ਰਬੇ ਦੀ ਘਾਟ ਅਤੇ ਅਮਰੀਕੀ ਵਿਰੋਧੀਆਂ 'ਤੇ ਪਿਛਲੀਆਂ ਟਿੱਪਣੀਆਂ ਸਨ। ਯੂਕਰੇਨ 'ਤੇ ਰੂਸ ਦੇ ਹਮਲੇ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਨਾਲ ਉਸਦੀ 2017 ਦੀ ਮੁਲਾਕਾਤ ਅਤੇ ਐਡਵਰਡ ਸਨੋਡੇਨ ਦੇ ਉਸਦੇ ਪਿਛਲੇ ਬਚਾਅ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਸਨ। ਇਨ੍ਹਾਂ ਚਿੰਤਾਵਾਂ ਦੇ ਬਾਵਜੂਦ, ਗੈਬਾਰਡ ਨੇ ਖੁਫੀਆ ਭਾਈਚਾਰੇ ਵਿੱਚ ਪਾਰਦਰਸ਼ਤਾ ਅਤੇ ਕੁਸ਼ਲਤਾ ਲਿਆਉਣ ਦਾ ਵਾਅਦਾ ਕੀਤਾ ਹੈ।

 

 

ਪ੍ਰਾਪਰਟੀ ਟੈਕਸ &rsquoਚ 6.9 ਫ਼ੀ ਸਦੀ ਵਾਧੇ ਨੂੰ ਕੌਂਸਲ ਦੀ ਪ੍ਰਵਾਨਗੀ

 ਟੋਰਾਂਟੋ : ਟੋਰਾਂਟੋ ਸਿਟੀ ਕੌਂਸਲ ਵੱਲੋਂ 2025 ਦੇ ਬਜਟ ਨੂੰ ਪ੍ਰਵਾਨਗੀ ਦੇ ਦਿਤੀ ਗਈ ਜਿਸ ਵਿਚ ਪ੍ਰਾਪਰਟੀ ਟੈਕਸ 6.9 ਫ਼ੀ ਸਦੀ ਵਧਾਉਣਾ ਵੀ ਸ਼ਾਮਲ ਹੈ ਜਦਕਿ 18.8 ਅਰਬ ਡਾਲਰ ਦੇ ਅਪ੍ਰੇਟਿੰਗ ਬਜਟ ਅਤੇ 59.6 ਅਰਬ ਡਾਲਰ ਦੇ ਕੈਪੀਟਲ ਪਲੈਨ ਨੂੰ ਵੀ ਹਰੀ ਝੰਡੀ ਮਿਲ ਗਈ। ਬਤੌਰ ਮੇਅਰ ਓਲੀਵੀਆ ਚੌਅ ਵੱਲੋਂ ਆਪਣਾ ਦੂਜਾ ਬਜਟ ਪਾਸ ਕਰਵਾਇਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਟੋਰਾਂਟੋ ਵਿਚ ਰਹਿਣਾ ਬੇਹੱਦ ਮਹਿੰਗਾ ਹੋ ਚੁੱਕਾ ਹੈ ਜਦਕਿ ਵੱਡੀ ਗਿਣਤੀ ਵਿਚ ਬੱਚੇ ਭੁੱਖੇ ਹਨ ਅਤੇ ਪੁਲਿਸ ਤੇ ਪੈਰਾਮੈਡਿਕਸ ਮੌਕੇ &rsquoਤੇ ਪੁੱਜਣ ਵਿਚ ਵਧ ਸਮਾਂ ਲਾ ਰਹੇ ਹਨ। Also Read - ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਸੁਣਵਾਈ ਮੁਲਤਵੀ 18.8 ਅਰਬ ਡਾਲਰ ਦਾ ਅਪ੍ਰੇਟਿੰਗ ਬਜਟ ਵੀ ਪ੍ਰਵਾਨ ਕੀਤਾ ਬਜਟਵਿਚ ਕਈ ਖੁਰਾਕ ਯੋਜਨਾਵਾਂ ਸ਼ਾਮਲ ਹਨ ਜਦਕਿ ਟੀ.ਟੀ.ਸੀ. ਕਿਰਾਇਆਂ ਵਿਚ ਵਾਧੇ ਨੂੰ ਵੀ ਠੱਲ੍ਹ ਪਾਈ ਗਈ ਹੈ। ਕੁਝ ਕੌਂਸਲਰਾਂ ਵੱਲੋਂ ਸਵਾਲ ਉਠਾਇਆ ਗਿਆ ਕਿ ਪ੍ਰਾਪਰਟੀ ਟੈਕਸ ਵਿਚ ਐਨਾ ਵਾਧਾ ਜਾਇਜ਼ ਨਹੀਂ ਸੀ ਜਦਕਿ ਮੇਅਰ ਵੱਲੋਂ ਵਾਧੇ ਨੂੰ ਪੂਰੀ ਤਰ੍ਹਾਂ ਜਾਇਜ਼ ਠਹਿਰਾਇਆ ਗਿਆ। ਇਥੇ ਦਸਣਾ ਬਣਦਾ ਹੈ ਕਿ ਬਜਟ ਮੀਟਿੰਗ ਦੌਰਾਨ ਕੁਝ ਮਤੇ ਫੇਲ ਵੀ ਹੋ ਗਏ ਜਿਨ੍ਹਾਂ ਵਿਚ ਇੰਡਸਟ੍ਰੀਅਲ ਟੈਕਸ ਵਿਚ 25 ਫੀ ਸਦੀ ਕਟੌਤੀ ਕਰਨਾ ਸ਼ਾਮਲ ਹੈ। ਕੌਂਸਲਰ ਬਰੈਡ ਬਰੈਡਫਰਡ ਵੱਲੋਂ ਇਹ ਮਤਾ ਲਿਆਂਦਾ ਗਿਆ ਪਰ ਇਹ ਬੁਰੀ ਤਰ੍ਹਾਂ ਡਿੱਗ ਗਿਆ।