image caption:

14 ਫਰਵਰੀ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 ਅਮਰੀਕਾ ਤੋਂ 119 ਹੋਰ ਭਾਰਤੀ ਕੀਤੇ ਗਏ ਡਿਪੋਰਟ
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਿਪੋਰਟੇਸ਼ਨ ਦੀ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਭਲਕੇ ਯਾਨੀ ਸ਼ਨੀਵਾਰ ਨੂੰ ਦੂਜਾ ਏਅਰਕ੍ਰਾਫਟ ਕਰੀਬ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ &lsquoਤੇ ਪਹੁੰਚੇਗਾ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਨੌਜਵਾਨ ਹਨ। ਇਸ ਗਰੁੱਪ ਵਿੱਚ ਕੁੱਲ 67 ਪੰਜਾਬੀ ਨੌਜਵਾਨ ਸ਼ਾਮਲ ਹਨ। ਅੰਦਾਜ਼ਾ ਹੈ ਕਿ ਉਕਤ ਜਹਾਜ਼ ਕੱਲ੍ਹ ਯਾਨੀ ਸ਼ਨੀਵਾਰ ਸਵੇਰੇ 10 ਤੋਂ 11 ਵਜੇ ਦੇ ਕਰੀਬ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ &lsquoਤੇ ਪਹੁੰਚ ਜਾਵੇਗਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਡਿਪੋਰਟ ਕੀਤੇ ਗਏ ਭਾਰਤੀਆਂ ਵਿਚ 67 ਪੰਜਾਬੀ, 33 ਹਰਿਆਣਵੀ, 8 ਗੁਜਰਾਤੀ, 3 ਉੱਤਰ ਪ੍ਰਦੇਸ਼, 2 ਮਹਾਰਾਸ਼ਟਰ, 2 ਰਾਜਸਥਾਨ, 2 ਯਾਤਰੀ ਗੋਆ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ ਇਕ-ਇਕ ਯਾਤਰੀ ਸ਼ਾਮਲ ਹੈ। ਫਿਲਹਾਲ ਇਸ ਸਬੰਧੀ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਕੋਈ ਬਿਆਨ ਜਾਂ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਫਰਵਰੀ ਨੂੰ ਸੀ-17 ਜਹਾਜ਼ 104 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਉਤਰਿਆ ਸੀ, ਜਿਨ੍ਹਾਂ ਨੂੰ ਉਥੋਂ ਵ੍ਹਾਈਟ ਪਾਸਪੋਰਟ ਰਾਹੀਂ ਭਾਰਤ ਭੇਜਿਆ ਗਿਆ ਸੀ। ਹਾਲਾਂਕਿ ਇਸ ਵਾਰ ਚਰਚਾ ਇਹ ਹੈ ਕਿ ਜਹਾਜ਼ ਭਾਰਤੀ ਹੈ, ਜਿਸ ਵਿਚ ਉਕਤ ਵਿਅਕਤੀਆਂ ਨੂੰ ਭਾਰਤ ਲਿਆਂਦਾ ਜਾ ਰਿਹਾ ਹੈ। ਫਿਲਹਾਲ ਇਸ ਸਬੰਧੀ ਸਰਕਾਰੀ ਪੱਧਰ &lsquoਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।


ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਨੂੰ ਅੰਮ੍ਰਿਤਸਰ &rsquoਚ ਰਸੀਵ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਅਮਰੀਕਾ ਤੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਦੇ ਦੂਜੇ ਬੈਚ ਨੂੰ ਭਲਕੇ ਅੰਮ੍ਰਿਤਸਰ ਹਵਾਈ ਅੱਡੇ &rsquoਤੇ ਰਿਸੀਵ ਕਰਨਗੇ। ਮੁੱਖ ਮੰਤਰੀ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਵਾਲੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਚ ਉਤਾਰਨ ਤੋਂ ਖਫ਼ਾ ਹਨ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਅਮਰੀਕੀ ਜਹਾਜ਼ ਦੀ ਦੂਜੀ ਵਾਰ ਅੰਮ੍ਰਿਤਸਰ &rsquoਚ ਲੈਂਡਿੰਗ ਨੂੰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਇੱਕ ਸਾਜ਼ਿਸ਼ ਦਾ ਹਿੱਸਾ ਸਮਝ ਰਹੇ ਹਨ। ਮਾਨ ਦਾ ਮੰਨਣਾ ਹੈ ਕਿ ਪੰਜਾਬ ਨੂੰ ਬਦਨਾਮ ਕਰਨ ਲਈ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਨਰਿੰਦਰ ਮੋਦੀ ਵੀ ਵਾਪਸ ਆ ਰਹੇ ਹਨ ਅਤੇ ਚੰਗਾ ਹੁੰਦਾ ਜੇ ਉਹ ਖੁਦ ਇਨ੍ਹਾਂ ਨਾਗਰਿਕਾਂ ਨੂੰ ਆਪਣੇ ਨਾਲ ਵਾਪਸ ਲੈ ਕੇ ਆਉਂਦੇ।

ਭਾਰਤ ਨੂੰ ਪਰਸਪਰ ਟੈਰਿਫ ਤੋਂ ਛੋਟ ਨਹੀਂ ਦੇਵੇਗਾ ਅਮਰੀਕਾ
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਮਗਰੋਂ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਅਮਰੀਕਾ ਤੋਂ ਵਧੇਰੇ ਤੇਲ,ਗੈਸ ਅਤੇ ਢ-35 ਲੜਾਕੂ ਜਹਾਜ਼ਾਂ ਸਣੇ ਫ਼ੌਜੀ ਸਾਜ਼ੋ ਸਾਮਾਨ ਖਰੀਦੇਗਾ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਐਲਾਨ ਕੀਤਾ ਕਿ ਭਾਰਤ ਵਪਾਰਕ ਘਾਟੇ ਨੂੰ ਘਟਾਉਣ ਲਈ ਅਮਰੀਕਾ ਤੋਂ ਹੋਰ ਤੇਲ, ਗੈਸ ਅਤੇ ਢ-35 ਲੜਾਕੂ ਜਹਾਜ਼ਾਂ ਸਣੇ ਫੌਜੀ ਹਾਰਡਵੇਅਰ ਖਰੀਦੇਗਾ। ਟਰੰਪ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਵਾਸ਼ਿੰਗਟਨ ਨਵੀਂ ਦਿੱਲੀ ਨੂੰ ਪਰਸਪਰ ਟੈਰਿਫ ਤੋਂ ਨਹੀਂ ਬਖਸ਼ੇਗਾ।
ਟਰੰਪ ਨੇ ਵੀਰਵਾਰ (ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ) ਨੂੰ ਵ੍ਹਾਈਟ ਹਾਊਸ ਸਥਿਤ ਆਪਣੇ ਓਵਲ ਦਫ਼ਤਰ ਵਿੱਚ ਮੋਦੀ ਦਾ ਨਿੱਘਾ ਸਵਾਗਤ ਕੀਤਾ। ਊਨ੍ਹਾਂ ਅੱਗੇ ਹੋ ਕੇ ਹੱਥ ਮਿਲਾਇਆ ਤੇ ਪ੍ਰਧਾਨ ਮੰਤਰੀ ਨੂੰ &lsquoਮਹਾਨ ਦੋਸਤ&rsquo ਤੇ &lsquoਸ਼ਾਨਦਾਰ&rsquo ਆਦਮੀ ਦੱਸਿਆ।
ਅਮਰੀਕੀ ਰਾਸ਼ਟਰਪਤੀ ਨੇ ਗੱਲਬਾਤ ਤੋਂ ਬਾਅਦ ਭਾਰਤੀ ਪ੍ਰਧਾਨ ਮੰਤਰੀ ਨਾਲ ਇੱਕ ਸਾਂਝੀ ਮੀਡੀਆ ਬ੍ਰੀਫਿੰਗ ਵਿੱਚ ਕਿਹਾ ਕਿ ਦੋਵੇਂ ਧਿਰਾਂ ਜਲਦੀ ਹੀ ਇੱਕ ਵੱਡਾ ਵਪਾਰਕ ਸਮਝੌਤਾ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਟਰੰਪ ਨੇ ਭਾਰਤ ਵੱਲੋਂ ਕੁਝ ਅਮਰੀਕੀ ਉਤਪਾਦਾਂ &rsquoਤੇ ਲਗਾਈਆਂ ਗਈਆਂ ਦਰਾਮਦ ਡਿਊਟੀਆਂ ਨੂੰ &lsquoਬਹੁਤ ਹੀ ਗੈਰਵਾਜਬ&rsquo ਅਤੇ &lsquoਸਖ਼ਤ&rsquo ਦੱਸਿਆ।
ਟਰੰਪ ਨੇ ਕਿਹਾ, &lsquo&lsquoਭਾਰਤ ਜੋ ਵੀ ਟੈਕਸ ਲਾਏਗਾ, ਅਸੀਂ ਉਨ੍ਹਾਂ ਤੋਂ ਟੈਕਸ ਲਵਾਂਗੇ।&rsquo&rsquo ਅਮਰੀਕੀ ਸਦਰ ਨੇ ਕਿਹਾ, &lsquo&lsquoਅਸੀਂ ਭਾਰਤ ਨਾਲ ਪਰਸਪਰ ਵਿਵਹਾਰ ਕਰ ਰਹੇ ਹਾਂ।&rsquo&rsquo ਮੋਦੀ-ਟਰੰਪ ਦੀ ਇਹ ਮੁਲਾਕਾਤ ਅਮਰੀਕਾ ਵੱਲੋਂ ਸਾਰੇ ਵਪਾਰਕ ਭਾਈਵਾਲਾਂ ਲਈ ਇੱਕ ਨਵੀਂ ਪਰਸਪਰ ਟੈਰਿਫ ਨੀਤੀ ਐਲਾਨੇ ਜਾਣ ਤੋਂ ਕੁਝ ਘੰਟੇ ਬਾਅਦ ਹੋਈ।

ਨਿਊਜ਼ੀਲੈਂਡ &rsquoਚੋਂ ਵੀ ਡਿਪੋਰਟ ਹੋਣਗੇ ਭਾਰਤੀ
ਔਕਲੈਂਡ : ਅਮਰੀਕਾ ਵਿਚ ਬਰਥਰਾਈਟ ਸਿਟੀਜ਼ਨਿਸ਼ਪ ਬਾਰੇ ਚੱਲ ਰਹੀ ਮੁਕੱਦਮੇਬਾਜ਼ੀ ਦਰਮਿਆਨ ਨਿਊਜ਼ੀਲੈਂਡ ਵਿਚ ਭਾਰਤੀ ਪਰਵਾਰ ਵੱਡੀਆਂ ਇੰਮੀਗ੍ਰੇਸ਼ਨ ਮੁਸ਼ਕਲਾਂ ਵਿਚ ਘਿਰ ਗਿਆ ਹੈ। ਨਿਊਜ਼ੀਲੈਂਡ ਵਿਚ ਜੰਮੇ ਦਮਨ ਕੁਮਾਰ ਉਤੇ ਡਿਪੋਰਟੇਸ਼ਨ ਦਾ ਖਤਰਾ ਮੰਡਰਾਅ ਰਿਹਾ ਹੈ ਜਦਕਿ ਦਮਨ ਤੋਂ ਚਾਰ ਸਾਲ ਪਹਿਲਾਂ ਜੰਮੀ ਰਾਧਿਕਾ ਨੂੰ ਨਿਊਜ਼ੀਲੈਂਡ ਦੀ ਸਿਟੀਜ਼ਨਸ਼ਿਪ ਮਿਲ ਚੁੱਕੀ ਹੈ।
&lsquoਸਟੱਫ਼ ਨਿਊਜ਼&rsquo ਦੀ ਰਿਪੋਰਟ ਮੁਤਾਬਕ ਦਮਨ ਕੁਮਾਰ ਦੇ ਪਿਤਾ ਨਰੇਸ਼ ਕੁਮਾਰ ਮਾਰਚ 2001 ਵਿਚ ਵਰਕ ਵੀਜ਼ਾ &rsquoਤੇ ਨਿਊਜ਼ੀਲੈਂਡ ਪੁੱਜੇ ਜਦਕਿ ਮਾਤਾ ਸੁਨੀਤਾ ਦੇਵੀ ਉਸੇ ਸਾਲ ਸਤੰਬਰ ਵਿਚ ਨਿਊਜ਼ੀਲੈਂਡ ਆ ਗਏ। ਇੰਮੀਗ੍ਰੇਸ਼ਨ ਵਾਲਿਆਂ ਮੁਤਾਬਕ ਸੁਨੀਤਾ ਦੇਵੀ ਦੀ ਵੀਜ਼ਾ ਮਿਆਦ 2004 ਤੱਕ ਸੀ ਅਤੇ ਇਸੇ ਦੌਰਾਨ ਨਿਊਜ਼ੀਲੈਂਡ ਵਿਚ ਨਵਾਂ ਕਾਨੂੰਨ ਲਾਗੂ ਹੋ ਗਿਆ ਜੋ ਮੁਲਕ ਵਿਚ ਜੰਮਣ ਵਾਲੇ ਹਰ ਬੱਚੇ ਨੂੰ ਨਾਗਰਿਕਤਾ ਦਾ ਹੱਕ ਨਹੀਂ ਸੀ ਦਿੰਦਾ। ਦਮਨ ਦੀ ਭੈਣ ਰਾਧਿਕਾ ਦਾ ਜਨਮ ਨਵਾਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੋਇਆ ਅਤੇ ਉਸ ਦਾ ਬਾਅਦ ਵਿਚ। ਜੂਨ 2024 ਵਿਚ ਦਮਨ ਕੁਮਾਰ 18 ਸਾਲ ਦਾ ਹੋਇਆ ਤਾਂ ਡਿਪੋਰਟੇਸ਼ਨ ਦਾ ਜਿੰਨ ਬੋਤਲ ਵਿਚੋਂ ਬਾਹਰ ਆ ਗਿਆ।


ਪੰਜਾਬ ਸਰਕਾਰ ਵੱਲੋਂ ਐੱਨ.ਆਰ.ਆਈਜ਼ ਲਈ ਉਨ੍ਹਾਂ ਦੀਆਂ ਸਿਕਾਇਤਾਂ ਦੀ ਰਿਪੋਰਟ ਕਰਨ ਲਈ ਵਟਸਐਪ ਨੰਬਰ ਲਾਂਚ

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਐੱਨ.ਆਰ.ਆਈਜ਼ ਦੀਆਂ ਚਿੰਤਾਵਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਉਦੇਸ਼ ਨਾਲ, ਉਨ੍ਹਾਂ ਲਈ ਇੱਕ ਵਟਸਐਪ ਨੰਬਰ 90560-09884 ਲਾਂਚ ਕੀਤਾ ਗਿਆ ਹੈ, ਜਿਸ ਰਾਹੀਂ ਉਹ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹਨ। ਇਸ ਸਬੰਧੀ ਐੱਨ.ਆਰ.ਆਈਜ਼ ਦੀਆਂ ਸਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਹ ਸ਼ਿਕਾਇਤਾਂ ਸਬੰਧਤ ਵਿਭਾਗਾਂ ਦੇ ਨਾਲ-ਨਾਲ ਪੰਜਾਬ ਪੁਲਿਸ ਦੇ ਐੱਨ.ਆਰ.ਆਈ. ਵਿੰਗ ਦੇ ਏ.ਡੀ.ਜੀ.ਪੀ. ਨੂੰ ਭੇਜੀਆਂ ਜਾਂਦੀਆਂ ਹਨ।
ਪ੍ਰਸ਼ਾਸਨਿਕ ਸੁਧਾਰ ਅਤੇ ਐੱਨ.ਆਰ.ਆਈ. ਮਾਮਲਿਆਂ ਮੰਤਰੀ ਨੇ ਦੱਸਿਆ ਕਿ ਐੱਨ.ਆਰ.ਆਈ. ਮਾਮਲੇ ਵਿਭਾਗ ਵੱਲੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਜਨਮ ਸਰਟੀਫਿਕੇਟ, ਨਾਨ ਏਵੇਲਬਿਲੀਟੀ ਬਰਥ ਸਰਟੀਫਿਕੇਟ (ਅਸੁਲਭਤਾ ਜਨਮ ਸਰਟੀਫਿਕੇਟ), ਜਨਮ ਦੀ ਲੇਟ ਐਂਟਰੀ, ਪੁਲਿਸ ਕਲੀਅਰੈਂਸ, ਮੈਡੀਕਲ ਸਰਟੀਫਿਕੇਟ, ਵਿਦਿਅਕ ਯੋਗਤਾ ਸਬੰਧੀ ਸਰਟੀਫਿਕੇਟ, ਡਰਾਈਵਿੰਗ ਸਰਟੀਫਿਕੇਟ, ਮੌਤ ਦਾ ਸਰਟੀਫਿਕੇਟ, ਵਿਆਹ/ਤਲਾਕ ਦਾ ਸਰਟੀਫਿਕੇਟ, ਡਿਕਰੀ, ਗੋਦ ਲੈਣ ਸਬੰਧੀ ਡੀਡ, ਹਲਫਨਾਮਾ, ਫਿੰਗਰਪ੍ਰਿੰਟ ਅਤੇ ਹੋਰ ਸਰਟੀਫਿਕੇਟ ਆਦਿ ਵਰਗੇ ਵੱਖ-ਵੱਖ ਦਸਤਾਵੇਜ਼ਾਂ ਦੇ ਕਾਊਂਟਰਸਾਈਨ/ਤਸਦੀਕੀਕਰਨ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਐੱਨ.ਆਰ.ਆਈ. ਆਪਣੇ ਘਰਾਂ ਤੋਂ ਹੀ ਆਪਣੇ ਦਸਤਾਵੇਜ਼ਾਂ ਦੇ ਕਾਊਂਟਰਸਾਈਨ ਕਰਵਾਉਣ ਲਈ ਈ-ਸਨਦ ਪੋਰਟਲ &lsquoਤੇ ਆਨਲਾਈਨ ਬਿਨੈ ਦੇ ਸਕਦੇ ਹਨ।

ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਜਾਅਲੀ : ਗਿਆਨੀ ਹਰਪ੍ਰੀਤ ਸਿੰਘ
ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਾਰਟੀ ਵਿੱਚ 'ਜਾਅਲੀ' ਮੈਂਬਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਾਲੀ ਦਲ 35 ਲੱਖ ਮੈਂਬਰ ਬਣਾਉਣ ਦਾ ਜੋ ਟੀਚਾ ਰੱਖਦਾ ਹੈ, ਉਹ ਸੰਭਵ ਨਹੀਂ ਹੈ, ਕਿਉਂਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਸਿਰਫ 18 ਲੱਖ ਵੋਟਾਂ ਹੀ ਮਿਲੀਆਂ ਸਨ ਗਿਆਨੀ ਹਰਪ੍ਰੀਤ ਸਿੰਘ, ਜਿਨ੍ਹਾਂ ਨੂੰ ਹਾਲ ਹੀ ਵਿੱਚ ਸ਼ਘਫਛ ਦੁਆਰਾ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਦੀਆਂ ਸੇਵਾਵਾਂ ਤੋਂ ਹਟਾਇਆ ਗਿਆ ਸੀ, ਨੇ ਰਾਜਨੀਤੀ ਵਿੱਚ ਆਉਣ ਦਾ ਸੰਕੇਤ ਦਿੱਤਾ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਉਹ ਰਾਜਨੀਤਿਕ ਮੈਦਾਨ 'ਤੇ ਆਪਣਾ ਹੱਥ ਅਜ਼ਮਾਉਣ ਤੋਂ ਨਹੀਂ ਝਿਜਕਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਕਾਲ ਤਖ਼ਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੱਦਾ ਸਵੀਕਾਰ ਨਹੀਂ ਕੀਤਾ, ਜਿਸ ਨਾਲ ਪਾਰਟੀ ਦੇ ਆਧਿਕਾਰਾਂ ਦੀ ਨਜ਼ਰਅੰਦਾਜ਼ੀ ਹੋਈ। ਹਰਪ੍ਰੀਤ ਸਿੰਘ ਨੇ ਕਿਹਾ, "ਸ਼੍ਰੋਮਣੀ ਅਕਾਲੀ ਦਲ ਦੀ ਉਤਪਤੀ ਸਿੱਖ ਰਾਜਨੀਤੀ ਨੂੰ ਨੈਤਿਕਤਾ ਨਾਲ ਧਿਆਨ ਵਿੱਚ ਰੱਖ ਕੇ ਕੀਤੀ ਗਈ ਸੀ, ਪਰ ਹੁਣ ਇਹ 'ਭਗੌੜਾ ਦਲ' ਬਣ ਗਿਆ ਹੈ," ਅਤੇ ਇਹ ਵੀ ਦਰਸਾਇਆ ਕਿ ਪਾਰਟੀ ਨੇ ਆਪਣੇ ਸਿਧਾਂਤ ਗੁਆ ਦਿੱਤੇ ਹਨ।


61 ਸਾਲ ਦੀ ਉਮਰ 'ਚ ਲਲਿਤ ਮੋਦੀ ਨੂੰ ਫਿਰ ਹੋਇਆ ਪਿਆਰ

ਸਾਬਕਾ ਆਈਪੀਐਲ ਚੇਅਰਮੈਨ ਲਲਿਤ ਮੋਦੀ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਦੋਵੇਂ ਇੱਕ ਰਿਸ਼ਤੇ ਵਿੱਚ ਸਨ ਪਰ ਫਿਰ ਇਹ ਰਿਸ਼ਤਾ ਟੁੱਟ ਗਿਆ। ਲਲਿਤ ਮੋਦੀ ਇਸ ਬ੍ਰੇਕਅੱਪ ਦੇ ਮੂਡ ਵਿੱਚੋਂ ਬਾਹਰ ਆ ਗਏ ਅਤੇ ਇੱਕ ਵਾਰ ਫਿਰ ਉਨ੍ਹਾਂ ਦਾ ਦਿਲ ਕਿਸੇ ਹਸੀਨਾ 'ਤੇ ਆ ਗਿਆ। 61 ਸਾਲ ਦੀ ਉਮਰ ਵਿੱਚ, ਲਲਿਤ ਮੋਦੀ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ।
ਅੱਜ ਸ਼ੁੱਕਰਵਾਰ, 14 ਫਰਵਰੀ ਹੈ ਯਾਨੀ ਵੈਲੇਨਟਾਈਨ ਡੇ ਹੈ। ਇਸ ਪਿਆਰ ਦੇ ਦਿਨ 'ਤੇ, ਲਲਿਤ ਮੋਦੀ ਨੇ ਦੱਸਿਆ ਹੈ ਕਿ ਉਹ ਇੱਕ ਵਾਰ ਫਿਰ ਕਲੀਨ ਬੋਲਡ ਹੋ ਗਏ ਹਨ।
ਸੋਸ਼ਲ ਮੀਡੀਆ 'ਤੇ ਕੀਤਾ ਪ੍ਰਗਟਾਵਾ- ਲਲਿਤ ਮੋਦੀ ਨੇ ਸੋਸ਼ਲ ਮੀਡੀਆ 'ਤੇ ਖੁੱਲ੍ਹ ਕੇ ਇਹ ਗੱਲ ਪ੍ਰਗਟ ਕੀਤੀ ਹੈ ਅਤੇ ਆਪਣੇ ਨਵੇਂ ਸਾਥੀ ਬਾਰੇ ਦੱਸਿਆ ਹੈ। ਲਲਿਤ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਖਰਕਾਰ ਆਪਣੀ 25 ਸਾਲਾਂ ਦੀ ਦੋਸਤੀ ਨੂੰ ਪਿਆਰ ਦਾ ਨਾਮ ਦੇ ਦਿੱਤਾ ਹੈ। ਹਾਲਾਂਕਿ, ਲਲਿਤ ਮੋਦੀ ਨੇ ਆਪਣੇ ਸਾਥੀ ਦੀ ਪਛਾਣ ਲੁਕਾਈ ਹੈ। ਉਨ੍ਹਾਂ ਨੇ ਹੁਣੇ ਹੀ ਆਪਣੀ ਫੋਟੋ ਪੋਸਟ ਕੀਤੀ ਹੈ।

ਕੇਂਦਰ ਨਾਲ ਮੀਟਿੰਗ ਵਿਚਾਲੇ ਡੱਲੇਵਾਲ ਨੂੰ ਗਹਿਰਾ ਸਦਮਾ! ਪੋਤਰੀ ਦਾ ਹੋਇਆ ਦਿਹਾਂਤ
ਕੇਂਦਰ ਨਾਲ ਕਿਸਾਨਾਂ ਦੀ ਮੀਟਿੰਗ ਵਿਚਾਲੇ ਮਰਨ ਵਰਤ &lsquoਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਹੋਣਹਾਰ ਪੋਤਰੀ ਰਾਜਨਦੀਪ ਕੌਰ ਦਾ ਦਿਹਾਂਤ ਹੋ ਗਿਆ ਹੈ। ਉਹ ਗੁੜਗਾਓਂ ਵਿੱਚ ਮੈਡੀਕਲ ਦੀ ਡਿਗਰੀ ਕਰ ਰਹੀ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਖ਼ਰਾਬ ਸਿਹਤ ਕਾਰਨ ਹਸਪਤਾਲ ਵਿੱਚ ਦਾਖ਼ਲ ਸੀ। ਡਾਕਟਰੀ ਕੋਸ਼ਿਸ਼ਾਂ ਦੇ ਬਾਵਜੂਦ ਉਸਨੇ ਕੱਲ ਸ਼ਾਮ ਨੂੰ ਦਮ ਤੋੜ ਦਿੱਤਾ।
ਰਾਜਨਦੀਪ ਕੌਰ ਦੀ ਬੇਵਕਤੀ ਮੌਤ ਨਾਲ ਸਮੁੱਚੇ ਡੱਲੇਵਾਲ ਪਰਿਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਡੂੰਘਾ ਸਦਮਾ ਲੱਗਾ ਹੈ। ਇਹ ਦੁੱਖ ਉਨ੍ਹਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਇਸ ਪਲ ਦਾ ਦਰਦ ਸਰਦਾਰ ਜਗਜੀਤ ਸਿੰਘ ਡੱਲੇਵਾਲ ਲਈ ਹੋਰ ਵੀ ਡੂੰਘਾ ਹੋ ਗਿਆ ਕਿਉਂਕਿ ਲੋਕਾਂ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੇ ਉਨ੍ਹਾਂ ਨੂੰ ਆਪਣੀ ਪੋਤਰੀ ਦੇ ਅੰਤਿਮ ਸੰਸਕਾਰ ਲਈ ਹਾਜ਼ਰ ਹੋਣ ਤੋਂ ਰੋਕਿਆ।