15 ਫਰਵਰੀ 2025 (ਸ਼ਨੀਵਾਰ)- ਅੱਜ ਦੀਆਂ ਮੁੱਖ ਖਬਰਾਂ
 ਅੰਮ੍ਰਿਤਸਰ ਨੂੰ &lsquoਡਿਪੋਰਟ&rsquo ਅੱਡਾ ਨਾ ਬਣਾਇਆ ਜਾਵੇ: ਭਗਵੰਤ ਮਾਨ
ਅੰਮ੍ਰਿਤਸਰ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਥਾਂ &rsquoਤੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ &rsquoਤੇ ਉਤਾਰਿਆ ਜਾਵੇ। ਉਨ੍ਹਾਂ ਸਪਸ਼ਟ ਕਿਹਾ ਕਿ ਅੰਮ੍ਰਿਤਸਰ ਦੇ ਹਵਾਈ ਅੱਡੇ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ ,ਇਹ ਸ਼ਹਿਰ ਇੱਕ ਰੂਹਾਨੀ ਕੇਂਦਰ ਹੈ ਅਤੇ ਇਸ ਨੂੰ ਅਧਿਆਤਮਕ ਕੇਂਦਰ ਹੀ ਰਹਿਣ ਦਿੱਤਾ ਜਾਵੇ।
ਹਵਾਈ ਅੱਡੇ &rsquoਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਪਰਵਾਸੀ ਭਾਰਤੀਆਂ ਨੂੰ ਲੈ ਕੇ ਆ ਰਹੇ ਅਮਰੀਕਾ ਦੇ ਜਹਾਜ਼ ਵਿੱਚ 67 ਵਿਅਕਤੀ ਪੰਜਾਬ ਦੇ ਵਾਸੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਵੇਰਵੇ ਜਾਂਚ ਲਏ ਗਏ ਹਨ ਅਤੇ ਇਹ ਸਾਰੇ ਹੀ ਬਿਨਾਂ ਅਪਰਾਧਕ ਪਿਛੋਕੜ ਵਾਲੇ ਹਨ। ਇਨ੍ਹਾਂ ਨੂੰ ਘਰ ਘਰ ਪਹੁੰਚਾਉਣ ਵਾਸਤੇ ਵਾਹਨਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ। ਜੇਕਰ ਵਾਪਸ ਪਰਤੇ ਵਿਅਕਤੀ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁਣਗੇ ਤਾਂ ਇਸ ਵਾਸਤੇ ਵੀ ਲੋੜੀਂਦਾ ਪ੍ਰਬੰਧ ਕੀਤਾ ਗਿਆ ਹੈ। ਬਾਕੀ ਸਾਰੇ ਪਰਤ ਰਹੇ ਪਰਵਾਸੀ ਭਾਰਤੀਆਂ ਵਾਸਤੇ ਵੀ ਹਵਾਈ ਅੱਡੇ ਵਿਖੇ ਲੰਗਰ ਅਤੇ ਕੁਝ ਦੇਰ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੇ ਪਰਤ ਰਹੇ ਭਾਰਤੀਆਂ ਨੂੰ ਛੱਡ ਕੇ ਬਾਕੀ ਹੋਰਨਾਂ ਸੂਬਿਆਂ ਦੇ ਭਾਰਤੀ ਨਾਗਰਿਕਾਂ ਨੂੰ ਹਵਾਈ ਅੱਡੇ ਦੇ ਅੰਦਰ ਹੀ ਰੱਖਿਆ ਜਾਵੇਗਾ ਅਤੇ ਸਵੇਰੇ 6 ਵਜੇ ਤੋਂ ਬਾਅਦ ਉਨ੍ਹਾਂ ਨੂੰ ਵੱਖਰੀ ਉਡਾਨ ਰਾਹੀ ਦਿੱਲੀ ਲਿਜਾਇਆ ਜਾਵੇਗਾ, ਜਿੱਥੋਂ ਅਗਾਹ ਉਨ੍ਹਾਂ ਦੇ ਸੂਬਿਆਂ ਵਿੱਚ ਭੇਜਿਆ ਜਾਵੇਗਾ। ਉਨ੍ਹਾਂ ਇੱਕ ਵਾਰ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪਰਵਾਸੀ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ &rsquoਤੇ ਉਤਾਰਨ ਦੀ ਥਾਂ ਦੇਸ਼ ਦੇ ਹੋਰ ਹਵਾਈ ਅੱਡਿਆਂ &rsquoਤੇ ਉਤਾਰਿਆ ਜਾਵੇ। ਉਨ੍ਹਾਂ ਭਾਜਪਾ ਆਗੂ ਆਰਪੀ ਸਿੰਘ ਦੀ ਇਸ ਦਲੀਲ ਨੂੰ ਰੱਦ ਕੀਤਾ ਕਿ ਅੰਮ੍ਰਿਤਸਰ ਦਾ ਹਵਾਈ ਅੱਡਾ ਨੇੜੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਹਵਾਈ ਅੱਡਾ ਨੇੜੇ ਪੈਂਦਾ ਹੈ ਤਾਂ ਫਿਰ ਇੱਥੋਂ ਅਮਰੀਕਾ ਤੇ ਕੈਨੇਡਾ ਨੂੰ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਨ ਵਿੱਚ ਕੀ ਸਮੱਸਿਆ ਹੈ। ਜੇਕਰ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਕੋਈ ਵੈਟੀਕਨ ਸਿਟੀ ਦਾ ਨਾਗਰਿਕ ਹੋਵੇਗਾ ਤਾਂ ਕੀ ਉੱਥੇ ਹਵਾਈ ਜਹਾਜ਼ ਉਤਾਰਨ ਦੀ ਆਗਿਆ ਦਿੱਤੀ ਜਾਵੇਗੀ। ਅੰਮ੍ਰਿਤਸਰ ਅਧਿਆਤਮਕ ਕੇਂਦਰ ਹੈ, ਵਪਾਰਕ ਕੇਂਦਰ ਹੈ ਅਤੇ ਇਸ ਨੂੰ ਡਿਪੋਰਟ ਅੱਡਾ ਨਾ ਬਣਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲੇ ਵਿਅਕਤੀਆਂ ਕੋਲੋਂ ਉਨ੍ਹਾਂ ਨੂੰ ਵਿਦੇਸ਼ ਭੇਜਣ ਵਾਲੇ ਏਜੰਟਾਂ ਬਾਰੇ ਪਤਾ ਲਾਇਆ ਜਾਵੇਗਾ ਅਤੇ ਅਜਿਹੇ ਮਨੁੱਖੀ ਤਸਕਰੀ ਕਰਨ ਵਾਲੇ ਏਜੰਟਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਇਸ ਤੋਂ ਪਹਿਲਾਂ ਵਾਪਸ ਪਰਤੇ ਪੰਜਾਬੀਆਂ ਦੀ ਸ਼ਿਕਾਇਤ &rsquoਤੇ ਏਜੰਟਾਂ ਖਿਲਾਫ ਕੇਸ ਦਰਜ ਕਰ ਚੁੱਕੀ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਵਾਪਸ ਪਰਤਣ ਵਾਲਿਆਂ ਕੋਲੋਂ ਉਨ੍ਹਾਂ ਦੀ ਯੋਗਤਾ ਤਜਰਬਾ ਤੇ ਰੁਚੀ ਆਦਿ ਬਾਰੇ ਜਾਨਣ ਤੋਂ ਬਾਅਦ ਉਨ੍ਹਾਂ ਦੇ ਮੁੜ ਵਸੇਬੇ ਲਈ ਵੀ ਢੁਕਵੇ ਪ੍ਰਬੰਧ ਕਰਨ ਦਾ ਯਤਨ ਕੀਤਾ ਜਾਵੇਗਾ।
ਭਾਰਤੀਆਂ ਦਾ ਡਿਪੋਰਟ ਹੋਣਾ ਲੰਮੇ ਸਮੇਂ ਤੱਕ ਰਹੇਗਾ ਜਾਰੀ, ਤੀਜੀ ਤੇ ਚੌਥੀ ਮੁਹਿੰਮ
 ਅਮਰੀਕਾ ਤੋਂ 157 ਹੋਰ ਭਾਰਤੀ ਕੱਲ੍ਹ ਅੰਮ੍ਰਿਤਸਰ ਕਰਨਗੇ ਲੈਂਡ ਪੰਜਾਬ ਤੋਂ 54 ਲੋਕ, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 3 ਮਹਾਰਾਸ਼ਟਰ 1, ਰਾਜਸਥਾਨ 1, ਉੱਤਰਾਖੰਡ 1, ਮੱਧ ਪ੍ਰਦੇਸ਼ 1, ਜੰਮੂ-ਕਸ਼ਮੀਰ 1 ਅਤੇ ਹਿਮਾਚਲ ਤੋਂ 1 ਸ਼ਾਮਲ ਹੈ ਅਮਰੀਕਾ ਤੋਂ ਕੱਢੇ 157 ਭਾਰਤੀਆਂ ਦਾ ਜਹਾਜ਼ ਕੱਲ੍ਹ ਅੰਮ੍ਰਿਤਸਰ 'ਚ ਉਤਰੇਗਾ, ਜਿਨ੍ਹਾਂ 'ਚੋਂ 54 ਪੰਜਾਬ ਤੋਂ ਹਨ1। ਇਸ ਤੋਂ ਇਲਾਵਾ, ਹਰਿਆਣਾ ਤੋਂ 60, ਗੁਜਰਾਤ ਤੋਂ 34, ਉੱਤਰ ਪ੍ਰਦੇਸ਼ ਤੋਂ 03, ਮਹਾਰਾਸ਼ਟਰ ਤੋਂ 01, ਰਾਜਸਥਾਨ ਤੋਂ 01, ਉੱਤਰਾਖੰਡ ਤੋਂ 01, ਮੱਧ ਪ੍ਰਦੇਸ਼ ਤੋਂ 01, ਜੰਮੂ-ਕਸ਼ਮੀਰ ਤੋਂ 01 ਅਤੇ ਹਿਮਾਚਲ ਤੋਂ 1 ਵਿਅਕਤੀ ਹੋਵੇਗਾ1 ਇਸੀ ਤਰ੍ਹਾਂ ਅਮਰੀਕਾ 2 ਹੋਰ ਜਹਾਜ਼ਾਂ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਪਹੁੰਚੇ ਭਾਰਤੀਆਂ ਨੂੰ ਵਾਪਸ ਭਾਰਤ ਭੇਜ ਰਿਹਾ ਹੈ। ਇਨ੍ਹਾਂ ਵਿੱਚੋਂ ਇੱਕ ਜਹਾਜ਼, 119 ਲੋਕਾਂ ਨੂੰ ਲੈ ਕੇ, ਅੱਜ (15 ਫਰਵਰੀ) ਰਾਤ ਲਗਭਗ 10.15 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੇਗਾ, ਜਦੋਂ ਕਿ ਦੂਜਾ ਜਹਾਜ਼ 16 ਫਰਵਰੀ ਨੂੰ ਇੱਥੇ ਉਤਰੇਗਾ। ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਆਹਮੋ-ਸਾਹਮਣੇ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਉਤਾਰਨਾ ਗਲਤ ਹੈ। ਇਹ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਜਿਹੜੇ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ, ਉਨ੍ਹਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਦੇਸ਼ ਨਿਕਾਲਾ ਦਿੱਤਾ ਗਿਆ ਸੀ, ਉਨ੍ਹਾਂ ਵਿੱਚ ਵੱਖ-ਵੱਖ ਰਾਜਾਂ ਦੇ ਲੋਕ ਵੀ ਸ਼ਾਮਲ ਸਨ। ਫਿਰ ਜਹਾਜ਼ਾਂ ਨੂੰ ਅੰਮ੍ਰਿਤਸਰ ਵਿੱਚ ਕਿਉਂ ਉਤਾਰਿਆ ਜਾ ਰਿਹਾ ਹੈ?
ਕੈਨੇਡਾ ਚੋਣਾਂ ਬਾਰੇ ਸਰਵੇਖਣਾਂ ਤੋਂ ਕੰਜ਼ਰਵੇਟਿਵ ਪਾਰਟੀ ਚਿੰਤਤ
ਔਟਵਾ : ਕੈਨੇਡਾ ਦੀ ਵਿਰੋਧੀ ਧਿਰ ਨੇ ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਲੀਡਰ ਮੰਨ ਲਿਆ ਹੈ ਅਤੇ ਅਗਲੇ ਮਹੀਨੇ ਚੋਣਾਂ ਦਾ ਬਿਗਲ ਵੱਜਣ ਦੀ ਸੰਭਾਵਨਾ ਨੂੰ ਵੇਖਦਿਆਂ ਕੰਜ਼ਰਵੇਟਿਵ ਪਾਰਟੀ ਵੱਲੋਂ ਮਾਰਕ ਕਾਰਨੀ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਆਰੰਭੀ ਗਈ ਹੈ। ਪਿਛਲੇ 12 ਸਾਲ ਵਿਚ ਪਹਿਲੀ ਵਾਰ ਟੋਰੀਆਂ ਦਾ ਮੁਕਾਬਲਾ ਜਸਟਿਨ ਟਰੂਡੋ ਨਾਲ ਨਹੀਂ ਹੋਵੇਗਾ ਪਰ ਚੋਣ ਸਰਵੇਖਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੀ ਘਟਦੀ ਲੀਡ ਚਿੰਤਾ ਦਾ ਕਾਰਨ ਵੀ ਬਣੀ ਹੋਈ ਹੈ ਅਤੇ ਸੰਭਾਵਤ ਤੌਰ &rsquoਤੇ ਇਸੇ ਕਰ ਕੇ ਬੈਂਕ ਆਫ਼ ਕੈਨੇਡਾ ਦੇ ਸਾਬਕਾ ਗਵਰਨਰ ਮਾਰਕ ਕਾਰਨੀ ਨੂੰ ਕਾਰਬਨ ਟੈਕਸ ਸਣੇ ਕਈ ਮੁੱਦਿਆਂ &rsquoਤੇ ਘੇਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸ਼ੁੱਕਰਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਐਮ.ਪੀਜ਼ ਦੀ ਔਟਵਾ ਵਿਖੇ ਮੀਟਿੰਗ ਹੋਈ ਜਿਸ ਦੌਰਾਨ ਨਵੀਂ ਰਣਨੀਤੀ ਘੜਨ &rsquoਤੇ ਜ਼ੋਰ ਦਿਤਾ ਗਿਆ। ਪਾਰਟੀ ਵੱਲੋਂ ਜਾਰੀ ਤਾਜ਼ਾ ਇਸ਼ਤਿਹਾਰ ਵਿਚ ਸਭ ਤੋਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨਜ਼ਰ ਆਉਂਦੇ ਹਨ ਅਤੇ ਫਿਰ ਕਾਰਨ ਦੀ ਤਸਵੀਰ ਨਜ਼ਰ ਆਉਂਦੀ ਹੈ ਅਤੇ ਪਿਛੋਕੜ ਵਿਚ ਆਵਾਜ਼ ਆਉਂਦੀ ਹੈ ਕਿ ਜੇ ਮਾਰਕ ਕਾਰਨੀ ਜੇਤੂ ਰਹੇ ਤਾਂ ਕੈਨੇਡਾ ਹਾਰ ਜਾਵੇਗਾ। ਉਧਰ ਇਸ਼ਤਿਹਾਰ ਦਾ ਜਵਾਬ ਦਿੰਦਿਆਂ ਮਾਰਕ ਕਾਰਨੀ ਦੀ ਪ੍ਰਚਾਰ ਟੀਮ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਅਤੇ ਉਨ੍ਹਾਂ ਦੇ ਤੌਰ-ਤਰੀਕੇ ਹੂ-ਬ-ਹੂ ਟਰੰਪ ਨਾਲ ਮੇਲ ਖਾਂਦੇ ਹਨ। ਪ੍ਰਚਾਰ ਟੀਮ ਦੀ ਤਰਜਮਾਨ ਐਮਿਲੀ ਵਿਲੀਅਮਜ਼ ਨੇ ਕਿਹਾ ਕਿ ਪਿਅਰੇ ਪੌਇਲੀਐਵ ਨੇ ਮਾਰਕ ਕਾਰਨੀ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਹੈਜਦਕਿ ਮਾਰਕ ਕਾਰਨੀ ਮੁਲਕ ਦੇ ਆਰਥਚਾਰੇ ਵੱਲ ਧਿਆਨ ਕੇਂਦਰਤ ਕਰ ਰਹੇ ਹਨ ਅਤੇ ਟਰੰਪ ਵੱਲੋਂ ਪੈਦਾ ਕੀਤੇ ਜਾ ਰਹੇ ਖਤਰਿਆਂ ਦਾ ਡਟ ਕੇ ਟਾਕਰਾ ਕਰਨਗੇ। ਇਸੇ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਹਾਊਸ ਲੀਡਰ ਐਂਡਰਿਊ ਸ਼ੀਅਰ ਨੇ ਲਿਬਰਲ ਸਰਕਾਰ ਦੀਆਂ ਊਰਜਾ ਨੀਤੀਆਂ ਦਾ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਰਨੀ ਅਤੇ ਟਰੂਡੋ ਦੀ ਸੋਚ ਨੇ ਕੈਨੇਡਾ ਨੂੰ ਲਾਚਾਰ ਕਰ ਦਿਤਾ ਜਦੋਂ ਇਹ ਕਹਿਣ ਲੱਗੇ ਕਿਹਾ ਕਿ ਉਹ ਗੁਆਂਢੀ ਮੁਲਕ ਨੂੰ ਐਲ.ਐਨ.ਜੀ. ਦੀ ਵਿਕਰੀ ਨਹੀਂ ਕਰਨਗੇ। ਐਂਡਰਿਊ ਸ਼ੀਅਰ ਨੇ ਦੋਸ਼ ਲਾਇਆ ਕਿ ਇਹ ਸਰਾਸਰ ਬੇਤੁਕਾ ਬਿਆਨ ਸੀ। ਫੈਂਟਾਨਿਲ ਦੇ ਮੁੱਦੇ &rsquoਤੇ ਕਾਰਨੀ ਨੂੰ ਘੇਰਨ ਦਾ ਯਤਨ ਕਰਦਿਆਂ ਐਂਡਰਿਊ ਸ਼ੀਅਰ ਨੇ ਆਖਿਆ ਕਿ ਉਹ ਫੈਂਟਾਨਿਲ ਨੂੰ ਅਮਰੀਕਾ ਨੂੰ ਵਾਸਤੇ ਗੰਭੀਰ ਚੁਣੌਤੀ ਦੱਸ ਰਹੇ ਹਨ ਜਦਕਿ ਕੈਨੇਡਾ ਵਿਚ ਸਾਧਾਰਣ ਮਸਲਾ ਮੰਨਿਆ ਜਾ ਰਿਹਾ ਹੈ।
ਅਮਰੀਕਾ: 10 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਕੱਢਿਆ
ਡੋਨਾਲਡ ਟਰੰਪ ਅਤੇ ਐਲੋਨ ਮਸਕ ਨੇ ਮਿਲ ਕੇ ਪਾਈ ਕਾਰਵਾਈ ਡੋਨਾਲਡ ਟਰੰਪ ਦੇ ਸਹਿਯੋਗੀ ਐਲੋਨ ਮਸਕ ਸਰਕਾਰੀ ਖਰਚ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਵਿੱਚ ਲਗਭਗ 10 ਹਜ਼ਾਰ ਸਰਕਾਰੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਸਾਥੀ ਐਲੋਨ ਮਸਕ ਨੇ ਮਿਲ ਕੇ ਇੱਕ ਦਿਨ ਵਿੱਚ 9500 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਫੈਸਲਾ ਕੀਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲੋਨ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦਾ ਮੁਖੀ ਬਣਾਇਆ ਹੈ। ਇਹ ਕਰਮਚਾਰੀ ਸਰਕਾਰੀ ਜ਼ਮੀਨਾਂ ਦੀ ਸੁਰੱਖਿਆ ਤੋਂ ਲੈ ਕੇ ਸੇਵਾਮੁਕਤ ਸੈਨਿਕਾਂ ਦੀ ਦੇਖਭਾਲ ਤੱਕ ਦੇ ਕੰਮਾਂ ਵਿੱਚ ਲੱਗੇ ਹੋਏ ਸਨ। ਜਾਣਕਾਰੀ ਅਨੁਸਾਰ, ਡੋਨਾਲਡ ਟਰੰਪ ਪ੍ਰਸ਼ਾਸਨ ਨੇ ਨੌਕਰਸ਼ਾਹੀ ਨੂੰ ਘਟਾਉਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਗ੍ਰਹਿ ਵਿਭਾਗ, ਊਰਜਾ, ਵੈਟਰਨਜ਼ ਅਫੇਅਰਜ਼, ਖੇਤੀਬਾੜੀ, ਸਿਹਤ ਅਤੇ ਕਈ ਹੋਰ ਵਿਭਾਗਾਂ ਵਿੱਚ ਛਾਂਟੀ ਕੀਤੀ ਗਈ ਹੈ। ਨੌਕਰੀਆਂ ਤੋਂ ਕੱਢੇ ਗਏ ਜ਼ਿਆਦਾਤਰ ਲੋਕ ਪ੍ਰੋਬੇਸ਼ਨ ਪੀਰੀਅਡ 'ਤੇ ਸਨ। ਬਹੁਤ ਸਾਰੇ ਕਰਮਚਾਰੀ ਇੱਕ ਸਾਲ ਤੋਂ ਨੌਕਰੀ 'ਤੇ ਵੀ ਨਹੀਂ ਸਨ। ਕੁਝ ਸਰਕਾਰੀ ਏਜੰਸੀਆਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਖਪਤਕਾਰ ਵਿੱਤੀ ਸੁਰੱਖਿਆ ਬਿਊਰੋ ਵੀ ਸ਼ਾਮਲ ਹੈ। ਇਸ ਦੌਰਾਨ, ਅੰਦਰੂਨੀ ਮਾਲੀਆ ਸੇਵਾ ਵੀ ਹਜ਼ਾਰਾਂ ਕਰਮਚਾਰੀਆਂ ਨੂੰ ਬਰਖਾਸਤ ਕਰਨ ਦੀ ਤਿਆਰੀ ਕਰ ਰਹੀ ਹੈ।
ਸੁਨੀਤਾ ਵਿਲੀਅਮਜ਼ ਦੀ ਧਰਤੀ 'ਤੇ ਵਾਪਸੀ ਖੜ੍ਹੀ ਕਰ ਸਕਦੀ ਹੈ ਮੁਸੀਬਤ
ਸੁਨੀਤਾ ਵਿਲੀਅਮਜ਼ ਅਤੇ ਉਸਦੇ ਸਾਥੀ ਬੁੱਚ ਵਿਲਮੋਰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ ਅੱਠ ਮਹੀਨੇ ਬਿਤਾਉਣ ਤੋਂ ਬਾਅਦ ਧਰਤੀ 'ਤੇ ਵਾਪਸ ਆਉਣ ਲਈ ਤਿਆਰ ਹਨ, ਪਰ ਧਰਤੀ 'ਤੇ ਵਾਪਸੀ ਓਨੀ ਆਸਾਨ ਨਹੀਂ ਹੋਵੇਗੀ ਜਿੰਨੀ ਲੱਗਦੀ ਹੈ। ਸੁਨੀਤਾ ਵਿਲੀਅਮਜ਼ ਲਈ ਸਭ ਤੋਂ ਵੱਡਾ ਸੰਘਰਸ਼ ਧਰਤੀ ਦੀ ਗੁਰੂਤਾ ਨਾਲ ਆਪਣੇ ਆਪ ਨੂੰ ਮੁੜ ਸਥਾਪਿਤ ਕਰਨਾ ਹੋਵੇਗਾ। ਲੰਬੇ ਸਮੇਂ ਤੱਕ ਭਾਰ ਰਹਿਤ ਵਾਤਾਵਰਣ ਵਿੱਚ ਰਹਿਣ ਤੋਂ ਬਾਅਦ, ਗਰੈਵਿਟੀ ਦੇ ਪ੍ਰਭਾਵ ਕਾਰਨ ਉਸਨੂੰ ਮੁਸ਼ਕਲ ਹੋ ਸਕਦੀ ਹੈ। ਬੁੱਚ ਵਿਲਮੋਰ ਨੇ ਕਿਹਾ ਕਿ ਗਰੈਵਿਟੀ ਬਹੁਤ ਤੇਜ਼ ਹੁੰਦੀ ਹੈ ਅਤੇ ਜਦੋਂ ਅਸੀਂ ਵਾਪਸ ਆਉਂਦੇ ਹਾਂ, ਤਾਂ ਇਹ ਸਾਨੂੰ ਹੇਠਾਂ ਖਿੱਚਣ ਲੱਗ ਪੈਂਦੀ ਹੈ। ਸਰੀਰ ਦੇ ਤਰਲ ਪਦਾਰਥ ਘੱਟਣ ਲੱਗ ਪੈਂਦੇ ਹਨ ਅਤੇ ਪੈਨਸਿਲ ਚੁੱਕਣਾ ਵੀ ਇੱਕ ਮੁਸ਼ਕਲ ਕੰਮ ਜਾਪਦਾ ਹੈ।  ਲੰਬੇ ਸਮੇਂ ਤੱਕ ISS 'ਤੇ ਰਹਿਣ ਵਾਲੇ ਪੁਲਾੜ ਯਾਤਰੀਆਂ ਨੂੰ ਮਾਸਪੇਸ਼ੀਆਂ ਦੀ ਕਮਜ਼ੋਰੀ, ਹੱਡੀਆਂ ਦੀ ਘਣਤਾ ਦਾ ਨੁਕਸਾਨ ਅਤੇ ਸਰੀਰ ਦੇ ਤਰਲ ਪਦਾਰਥਾਂ ਦਾ ਅਸੰਤੁਲਨ ਵਰਗੀਆਂ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਾੜ ਵਿੱਚ ਹਰ ਮਹੀਨੇ ਇੱਕ ਪੁਲਾੜ ਯਾਤਰੀ ਦੀ ਹੱਡੀਆਂ ਦੀ ਘਣਤਾ 1% ਘੱਟ ਜਾਂਦੀ ਹੈ, ਕਿਉਂਕਿ ਗੁਰੂਤਾ ਸ਼ਕਤੀ ਤੋਂ ਬਿਨਾਂ ਹੱਡੀਆਂ 'ਤੇ ਕੋਈ ਭਾਰ ਨਹੀਂ ਹੁੰਦਾ। ਵਾਪਸ ਆਉਣ ਤੋਂ ਬਾਅਦ, ਸੁਨੀਤਾ ਵਿਲੀਅਮਜ਼ ਨੂੰ ਆਪਣੇ ਸਰੀਰ ਨੂੰ ਧਰਤੀ ਦੀਆਂ ਸਥਿਤੀਆਂ ਦੇ ਅਨੁਕੂਲ ਬਣਾਉਣ ਵਿੱਚ ਸਹਾਇਤਾ ਕਰਨ ਲਈ ਇੱਕ ਸਖ਼ਤ ਮੁੜ-ਵਸੇਬਾ ਪ੍ਰੋਗਰਾਮ ਵਿੱਚੋਂ ਗੁਜ਼ਰਨਾ ਪਵੇਗਾ।
ਕੈਨੇਡੀਅਨ ਗੱਡੀਆਂ &rsquoਤੇ 2 ਅਪ੍ਰੈਲ ਤੋਂ ਟੈਰਿਫ਼ ਲਾਉਣਗੇ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਕੈਨੇਡਾ ਵਿਚ ਤਿਆਰ ਹੋਣ ਵਾਲੀਆਂ ਗੱਡੀਆਂ &rsquoਤੇ 2 ਅਪ੍ਰੈਲ ਤੋਂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਗਿਆ ਹੈ। ਓਵਲ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ 1 ਅਪ੍ਰੈਲ ਤੋਂ ਟੈਕਸ ਲਾਉਣਾ ਚਾਹੁੰਦੇ ਸਨ ਪਰ ਥੋੜ੍ਹਾ ਵਹਿਮੀ ਹੋਣ ਕਾਰਨ 2 ਅਪ੍ਰੈਲ ਤੋਂ ਟੈਰਿਫ਼ ਲਾਉਣ ਦਾ ਫੈੇਸਲਾ ਲਿਆ। ਟਰੰਪ ਨੇ ਸਵਾਲੀਆ ਲਹਿਜ਼ੇ ਵਿਚ ਕਿਹਾ, &lsquo&lsquoਕੀ ਤੁਸੀਂ ਜਾਣਦੇ ਹੋ ਕਿ ਸਾਡਾ ਕਿੰਨਾ ਨੁਕਸਾਨ ਹੋ ਰਿਹਾ ਹੈ? ਸਿਰਫ਼ ਇਕ ਦਿਨ ਵਿਚ ਵੱਡੀ ਰਕਮ ਦਾ ਨੁਕਸਾਨ ਹੋ ਜਾਂਦਾ ਹੈ ਪਰ ਹੁਣ 2 ਅਪ੍ਰੈਲ ਤੋਂ ਟੈਰਿਫਜ਼ ਲਾਗੂ ਹੋ ਜਾਣਗੀਆਂ।&rsquo&rsquo ਅਮਰੀਕਾ ਦੇ ਰਾਸ਼ਟਰਪਤੀ ਨੇ ਖੁਦ ਨੂੰ ਵਹਿਮੀ ਵੀ ਦੱਸਿਆ ਟਰੰਪ ਵੱਲੋਂ ਕੈਨੇਡੀਅਨ ਕਾਰਖਾਨਿਆਂ ਵਿਚ ਤਿਆਰ ਹੋਣ ਵਾਲੀਆਂ ਗੱਡੀਆਂ ਉਤੇ ਲੱਗਣ ਵਾਲੇ ਟੈਕਸ ਬਾਰੇ ਸਪੱਸ਼ਟ ਤੌਰ &rsquoਤੇ ਕੋਈ ਜ਼ਿਕਰ ਨਾ ਕੀਤਾ ਗਿਆ ਪਰ ਪਿਛਲੇ ਦਿਨੀਂ ਅਮਰੀਕਾ ਦੇ ਰਾਸ਼ਟਰਪਤੀ ਨੇ 50 ਫ਼ੀ ਸਦੀ ਜਾਂ 100 ਫ਼ੀ ਸਦੀ ਅੰਕੜੇ ਦਾ ਜ਼ਿਕਰ ਕੀਤਾ ਸੀ। ਟਰੰਪ ਦਾ ਕਹਿਣਾ ਹੈ ਕਿ ਕੈਨੇਡਾ ਨੇ ਆਟੋ ਇੰਡਸਟਰੀ ਸਾਡੇ ਤੋਂ ਖੋਹ ਲਈ ਪਰ ਹੁਣ ਅਸੀਂ ਡੈਟਰਾਇਟ ਵਿਖੇ ਆਪਣੀਆਂ ਗੱਡੀਆਂ ਤਿਆਰ ਕਰਾਂਗੇ। ਟਰੰਪ ਦਾ ਤਾਜ਼ਾ ਐਲਾਨ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਉਤੇ ਟੈਰਿਫ਼ਜ਼ ਦਾ ਐਲਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਇਆ ਹੈ ਜਦਕਿ 1 ਫ਼ਰਵਰੀ ਤੋਂ ਲੱਗਣ ਵਾਲੀਆਂ ਟੈਰਿਫ਼ਜ਼ ਨੂੰ 30 ਦਿਨ ਵਾਸਤੇ ਟਾਲ ਦਿਤਾ ਗਿਆ ਸੀ।
ਮਰ ਚੁੱਕੇ ਬੰਦਿਆਂ ਦੀਆਂ ਵੀ ਵੋਟਾਂ ਪਈਆਂ : ਅਖਿਲੇਸ਼ ਯਾਦਵ
ਅਖਿਲੇਸ਼ ਯਾਦਵ ਨੇ ਮਿਲਕੀਪੁਰ ਉਪ ਚੋਣ ਨਤੀਜਿਆਂ 'ਤੇ ਆਪਣੀ ਪਾਰਟੀ ਦੀ ਹਾਰ ਦਾ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਨੂੰ ਅਯੁੱਧਿਆ ਦੇ ਮਿਲਕੀਪੁਰ ਵਿਧਾਨ ਸਭਾ ਸੀਟ 'ਤੇ ਭਗਵਾਂ ਝੰਡਾ ਲਹਿਰਾਉਣ ਦੇ ਨਾਲ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਚੰਦਰਭਾਨੂ ਪਾਸਵਾਨ ਨੇ ਸਪਾ ਦੇ ਅਜੀਤ ਪ੍ਰਸਾਦ ਨੂੰ ਹਰਾਇਆ। ਅਖਿਲੇਸ਼ ਯਾਦਵ ਨੇ ਇਸ ਦੌਰਾਨ ਚੋਣ ਕਮਿਸ਼ਨ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ, ਇੱਕ ਵਿਅਕਤੀ ਨੂੰ 6 ਵੋਟਾਂ ਮਿਲੀਆਂ, ਜਿਨ੍ਹਾਂ ਵਿੱਚ ਮਰ ਗਏ ਲੋਕਾਂ ਦੇ ਨਾਂ ਵੀ ਸ਼ਾਮਲ ਸਨ। ਉਨ੍ਹਾਂ ਨੇ ਪੁੱਛਿਆ ਕਿ ਚੋਣ ਕਮਿਸ਼ਨ ਇਸ ਬਾਰੇ ਕੀ ਕਰ ਰਿਹਾ ਹੈ ਅਤੇ ਕੀ ਅਧਿਕਾਰੀ ਜਾਤੀ ਦੇ ਆਧਾਰ 'ਤੇ ਤਾਇਨਾਤ ਕੀਤੇ ਜਾਣਗੇ।
ਜੇ ਟਰੰਪ ਪਹਿਲਾਂ ਪੁਤਿਨ ਨੂੰ ਮਿਲੇ ਤਾਂ ਇਹ ਖ਼ਤਰਨਾਕ ਹੋਵੇਗਾ : ਜ਼ੇਲੇਂਸਕੀ 
ਟਰੰਪ ਦੀ ਰੂਸੀ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਡਰ ਹੈ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਡਰ ਜ਼ਾਹਰ ਕੀਤਾ ਹੈ ਕਿ ਜੇਕਰ ਡੋਨਲਡ ਟਰੰਪ ਸ਼ਾਂਤੀ ਸਮਝੌਤੇ 'ਤੇ ਗੱਲਬਾਤ ਕਰਨ ਲਈ ਉਨ੍ਹਾਂ ਤੋਂ ਪਹਿਲਾਂ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਦੇ ਹਨ, ਤਾਂ ਇਹ ਯੂਕਰੇਨ ਅਤੇ ਸ਼ਾਂਤੀ ਲਈ ਖ਼ਤਰਨਾਕ ਹੋ ਸਕਦਾ ਹੈ। ਮਿਊਨਿਖ ਸੁਰੱਖਿਆ ਸੰਮੇਲਨ ਵਿੱਚ ਸ਼ਾਂਤੀ ਵਾਰਤਾ ਬਾਰੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਜ਼ੇਲੇਂਸਕੀ ਨੇ ਕਿਹਾ ਕਿ ਟਰੰਪ ਨੂੰ ਪੁਤਿਨ ਨੂੰ ਮਿਲਣ ਤੋਂ ਪਹਿਲਾਂ ਯੂਕਰੇਨ ਦਾ ਪੱਖ ਜਾਣਨਾ ਚਾਹੀਦਾ ਹੈ। ਜ਼ੇਲੇਂਸਕੀ ਨੇ ਇਹ ਵੀ ਕਿਹਾ ਕਿ ਉਹ ਪੁਤਿਨ ਨਾਲ ਸ਼ਾਂਤੀ ਸਮਝੌਤਾ ਤਾਂ ਹੀ ਕਰਨਗੇ ਜੇਕਰ ਉਹ ਟਰੰਪ ਨਾਲ ਸਾਂਝੀ ਸ਼ਾਂਤੀ ਯੋਜਨਾ 'ਤੇ ਸਹਿਮਤ ਹੋਣਗੇ। ਇਸ ਤੋਂ ਇਲਾਵਾ, ਜ਼ੇਲੇਂਸਕੀ ਨੇ ਯੂਕਰੇਨ ਦੀ ਨਾਟੋ ਮੈਂਬਰਸ਼ਿਪ ਬਾਰੇ ਵੀ ਨਿਰਾਸ਼ਾ ਜ਼ਾਹਰ ਕੀਤੀ ਅਤੇ ਕਿਹਾ ਕਿ ਅਮਰੀਕਾ ਅਤੇ ਬਿਡੇਨ ਪ੍ਰਸ਼ਾਸਨ ਨੇ ਯੂਕਰੇਨ ਨੂੰ ਕਦੇ ਵੀ ਨਾਟੋ ਮੈਂਬਰ ਵਜੋਂ ਨਹੀਂ ਦੇਖਿਆ।
ਸਿਡਨੀ: ਤਨਖਾਹ ਵਾਧੇ ਦੀ ਮੰਗ ਕਰਦਿਆਂ ਰੇਲ ਵਰਕਰ ਯੂਨੀਅਨ ਵੱਲੋਂ ਹੜਤਾਲ, ਯਾਤਰੀ ਖੱਜਲ ਖੁਆਰ
ਸਿਡਨੀ-  ਰੇਲ ਵਰਕਰ ਯੂਨੀਅਨ ਤੇ ਸਰਕਾਰ ਵਿਚਾਲੇ ਤਨਖਾਹ ਵਾਧੇ ਨੂੰ ਲੈ ਕਿ ਚੱਲ ਰਹੇ ਰੇੜਕੇ ਕਾਰਨ ਇੱਥੇ ਰੇਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਵੇਂ ਤਨਖਾਹ ਸਮਝੌਤੇ ਨੂੰ ਲੈ ਸ਼ੁੱਕਰਵਾਰ ਨੂੰ ਗੱਲਬਾਤ ਟੁੱਟਣ ਕਾਰਨ 90 ਫੀਸਦੀ ਰੇਲ ਸੇਵਾਵਾਂ ਵਿੱਚ ਦੇਰੀ ਜਾਂ ਰੱਦ ਹੋਣ ਤੋਂ ਬਾਅਦ ਯਾਤਰੀਆਂ ਨੂੰ ਖੱਜਲ ਖੁਆਰੀ ਝੱਲਣੀ ਪਈ। ਯੂਨੀਅਨ ਅਨੁਸਾਰ ਸਰਕਾਰ ਮੰਗਾਂ ਨੂੰ ਹੱਲ ਕਰਨ ਵਿੱਚ ਸੁਹਿਰਦਤਾ ਨਹੀਂ ਦਿਖਾ ਰਹੀ ਹੈ। ਜਦੋਂ ਕਿ ਸੂਬੇ &rsquoਚ ਲੇਬਰ ਸਰਕਾਰ ਦੀ ਅਗਵਾਈ ਕਰ ਰਹੇ ਪ੍ਰੀਮੀਅਮ ਨੇ ਕਿਹਾ ਕਿ ਰੇਲ ਵਰਕਰਾਂ ਨੂੰ ਆਪਣੀ ਹੜਤਾਲ/ਸਮੂਹਿਕ ਛੁੱਟੀ ਦਾ ਤਿਆਗ ਕਰਦਿਆਂ ਅੜੀਅਲ ਵਤੀਰਾ ਛੱਡ ਦੇਣਾ ਚਾਹੀਦਾ ਹੈ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਲਈ ਮੇਜ਼ ਉੱਤੇ ਆਉਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਅਤੇ ਰੇਲ ਯੂਨੀਅਨ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਿਹਾ ਤਨਖਾਹ ਵਿਵਾਦ ਹੁਣ ਸ਼ਬਦੀ ਜੰਗ ਵਿੱਚ ਬਦਲ ਗਿਆ ਹੈ। ਬੀਤੇ ਦਿਨ 800 ਤੋਂ ਵੱਧ ਰੇਲ ਸੇਵਾਵਾਂ ਰੱਦ ਕੀਤੀਆਂ ਗਈਆਂ ਅਤੇ ਲਗਭਗ 400 ਰੇਲ ਸੇਵਾਵਾਂ ਦੇਰੀ ਨਾਲ ਵੀ ਚੱਲੀਆਂ ਸਨ। ਰੇਲ ਟਰਾਂਸਪੋਰਟ ਨੇ ਸੰਭਾਵਨਾ ਜਤਾਈ ਹੈ ਕਿ ਵਿਵਾਦ ਅਗਲੇ ਹਫ਼ਤੇ ਤੱਕ ਵੀ ਜਾਰੀ ਰਹੇਗਾ, ਜਿਸ ਕਾਰਨ ਰੇਲ ਯਾਤਰੀਆਂ ਨੂੰ ਵੀਕਐਂਡ ਤੇ ਸੋਮਵਾਰ ਤੋਂ ਸ਼ੁਰੂ ਹੋ ਰਹੇ ਕੰਮਕਾਜੀ ਦਿਨਾਂ ਚ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਓਪਨ ਏਆਈ ਨੇ ਠੁਕਰਾਇਆ ਐਲਨ ਮਸਕ ਦਾ ਆਫ਼ਰ ਕਿਹਾ &lsquoਵਿਕਰੀ ਲਈ ਨਹੀਂ ਹੈ&rsquo
ਸਾਂ ਫਰਾਂਸਿਸਕੋ- ਸੈਮ ਓਲਟਮੈਨ ਦੁਆਰਾ ਚਲਾਏ ਜਾ ਰਹੇ ਓਪਨਏਆਈ ਨੇ ਸ਼ਨਿੱਚਰਵਾਰ ਨੂੰ ਅਰਬਪਤੀ ਐਲਨ ਮਸਕ ਵੱਲੋਂ ਕੰਪਨੀ ਨੂੰ 97.4 ਬਿਲੀਅਨ ਡਾਲਰ ਵਿੱਚ ਖਰੀਦਣ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਸੋਸ਼ਲ ਮੀਡੀਆ ਪਲੇਟਫਾਰਮ &rsquoਤੇ ਇੱਕ ਬਿਆਨ ਵਿੱਚ ਓਪਨਏਆਈ ਦੇ ਬ੍ਰੇਟ ਟੇਲਰ ਨੇ ਮਸਕ ਦੀ ਬੋਲੀ ਨੂੰ ਉਸਦੇ ਮੁਕਾਬਲੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕਿਹਾ।
ਟੇਲਰ ਨੇ ਪੋਸਟ ਕੀਤਾ, &ldquoਓਪਨਏਆਈ ਵਿਕਰੀ ਲਈ ਨਹੀਂ ਹੈ ਅਤੇ ਬੋਰਡ ਨੇ ਸਰਬਸੰਮਤੀ ਨਾਲ ਮਿਸਟਰ ਮਸਕ ਦੇ ਆਪਣੇ ਮੁਕਾਬਲੇ ਵਿੱਚ ਵਿਘਨ ਪਾਉਣ ਦੀ ਤਾਜ਼ਾ ਕੋਸ਼ਿਸ਼ ਨੂੰ ਰੱਦ ਕਰ ਦਿੱਤਾ ਹੈ।&rdquo ਓਪਨਏਆਈ ਬੋਰਡ ਆਫ਼ ਡਾਇਰੈਕਟਰਜ਼ ਦੀ ਤਰਫ਼ੋਂ ਟੇਲਰ ਨੇ ਕਿਹਾ, &ldquoਓਪਨਏਆਈ ਦਾ ਕੋਈ ਵੀ ਸੰਭਾਵੀ ਪੁਨਰਗਠਨ ਸਾਡੀ ਗੈਰ-ਲਾਭਕਾਰੀ ਸੰਸਥਾ ਅਤੇ ਏਜੀਆਈ ਨੂੰ ਪੂਰੀ ਮਨੁੱਖਤਾ ਦੇ ਲਾਭ ਨੂੰ ਯਕੀਨੀ ਬਣਾਉਣ ਲਈ ਇਸਦੇ ਮਿਸ਼ਨ ਨੂੰ ਮਜ਼ਬੂਤ ਕਰੇਗਾ। ਰਿਪੋਰਟਾਂ ਦੇ ਅਨੁਸਾਰ ਓਪਨਏਆਈ ਨੇ ਮਸਕ ਦੇ ਵਕੀਲ ਨੂੰ ਇੱਕ ਪੱਤਰ ਵੀ ਭੇਜਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬੋਲੀ ਉਸਦੇ ਮਿਸ਼ਨ ਦੇ ਸਰਵੋਤਮ ਹਿੱਤ ਵਿੱਚ ਨਹੀਂ ਸੀ।
ਕਿਸਾਨ ਜਥੇਬੰਦੀਆਂ ਵੱਲੋਂ ਹਵਾਈ ਅੱਡੇ ਦੇ ਬਾਹਰ ਰੋਸ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਭਾਰਤੀਆਂ ਨੂੰ ਅਪਰਾਧੀਆਂ ਵਾਂਗ ਭੇਜਣ ਦਾ ਸਖਤ ਵਿਰੋਧ ਕਰਦਿਆਂ ਅੱਜ ਅੰਮ੍ਰਿਤਸਰ ਹਵਾਈ ਅੱਡੇ ਦੇ ਬਾਹਰ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਜਥੇਬੰਦੀ ਦੇ ਆਗੂ ਡਾ. ਪਰਮਿੰਦਰ ਸਿੰਘ ਪੰਡੋਰੀ ਨੇ ਕਿਹਾ ਕਿ ਅਮਰੀਕਾ ਦੀ ਟਰੰਪ ਸਰਕਾਰ ਆਪਣੇ ਦੇਸ਼ ਵਿੱਚੋਂ ਡਿਪੋਰਟ ਕੀਤੇ ਨਾਗਰਿਕਾਂ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਨ੍ਹਾਂ ਨੂੰ ਫ਼ੌਜੀ ਜਹਾਜ਼ &rsquoਚ ਲੱਦ ਕੇ ਹੱਥ ਪੈਰ ਬੰਨ ਕੇ ਭਾਰਤ ਭੇਜ ਰਹੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਅਮਰੀਕਾ ਦਾ ਫੌਜੀ ਜਹਾਜ਼ ਅੰਮ੍ਰਿਤਸਰ ਉਤਰਿਆ ਸੀ ਅਤੇ ਹੁਣ ਫਿਰ ਦੋ ਜਹਾਜ਼ 15 ਫਰਵਰੀ ਤੇ 16 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ &rsquoਤੇ ਆ ਰਹੇ ਹਨ। ਭਾਰਤ ਦੀ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਮੂਕ ਦਰਸ਼ਕ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਅਪਰਾਧੀਆਂ ਵਾਲਾ ਵਤੀਰਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਕੋਲੰਬੀਆ ਦੇ ਰਾਸ਼ਟਰਪਤੀ ਨੇ ਉੱਥੋਂ ਦੇ ਪਰਵਾਸੀਆ ਨੂੰ ਵੀ ਜਦੋਂ ਅਮਰੀਕੀ ਸਰਕਾਰ ਨੇ ਗੈਰਮਨੁੱਖੀ ਰਵੱਈਆ ਅਪਣਾਉਂਦੇ ਹੋਏ ਫੌਜੀ ਜਹਾਜ਼ &rsquoਤੇ ਹੱਥ ਪੈਰ ਬੰਨ ਭੇਜਿਆ ਤਾਂ ਉਨ੍ਹਾਂ ਨੇ ਆਪਣੇ ਦੇਸ਼ &rsquoਚ ਫੋਜੀ ਜਹਾਜ਼ ਨੂੰ ਲੈਂਡ ਨਹੀਂ ਹੋਣ ਦਿੱਤਾ ਅਤੇ ਦੁਬਾਰਾ ਆਪਣੇ ਦੇਸ਼ ਦਾ ਜਹਾਜ਼ ਭੇਜ ਕੇ ਵਾਪਸ ਮੰਗਵਾਇਆ। ਉਨ੍ਹਾਂ ਕਿਹਾ ਕਿ ਕੋਲੰਬੀਆ ਭਾਵੇਂ ਛੋਟਾ ਮੁਲਕ ਹੈ ਪਰ ਉਸ ਨੇ ਇੱਕ ਮਿਸਾਲ ਪੇਸ਼ ਕੀਤੀ ਹੈ। ਅਮਰੀਕਾ ਦੀ ਤਾਨਾਸ਼ਾਹੀ ਨੂੰ ਦਰਕਿਨਾਰ ਕਰਦੇ ਹੋਏ ਆਪਣੇ ਨਾਗਰਿਕਾਂ ਦੀ ਇੱਜ਼ਤ ਨਾਲ ਵਾਪਸੀ ਕਰਵਾਈ।
ਸੁਖਬੀਰ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਸੀ: ਰਣਜੀਤ ਸਿੰਘ
ਤਲਵੰਡੀ ਸਾਬੋ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਪੰਥਕ ਅਕਾਲੀ ਲਹਿਰ ਹਲਕਾ ਤਲਵੰਡੀ ਸਾਬੋ ਦੀ ਇੱਕ ਇਕੱਤਰਤਾ ਇੱਥੇ ਬੁੰਗਾ ਨਾਨਕਸਰ ਸਾਹਿਬ ਰਵਿਦਾਸੀਆਂ ਸਿੰਘਾਂ ਵਿਖੇ ਲਹਿਰ ਦੇ ਪ੍ਰਧਾਨ ਤੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਕਮੇਟੀ ਚੋਣਾਂ ਦੌਰਾਨ ਸਿੱਖ ਪੰਥ ਦੀ ਮਾਣ ਮਰਿਆਦਾ ਕਾਇਮ ਰੱਖਣ ਅਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਕਬਜ਼ੇ ਵਿੱਚੋਂ ਆਜ਼ਾਦ ਕਰਵਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ &rsquoਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਸਿੱਖ ਪੰਥ ਦਾ ਜਿੰਨਾ ਨੁਕਸਾਨ ਅੱਜ ਤੱਕ ਬਾਦਲ ਪਰਿਵਾਰ ਨੇ ਕੀਤਾ ਹੈ ਉਸ ਦੇ ਇਵਜ਼ ਵਜੋਂ 2 ਦਸੰਬਰ ਨੂੰ ਪੰਜ ਜਥੇਦਾਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਸੀ। ਅਜਿਹਾ ਹੋਣ ਨਾਲ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਖੁਦ ਬ ਖੁਦ ਬਾਦਲ ਪਰਿਵਾਰ ਦੇ ਗਲਬੇ ਤੋਂ ਮੁਕਤ ਹੋ ਜਾਣੀ ਸੀ। ਹੁਣ ਤਾਂ ਸਗੋਂ ਹਾਲਾਤ ਇਹ ਬਣ ਗਏ ਨੇ ਕਿ ਜਿਸ ਨੂੰ ਅਕਾਲ ਤਖ਼ਤ &rsquoਤੇ ਤਲਬ ਕੀਤਾ ਉਹ ਇੱਕ ਵਾਰ ਫਿਰ ਅਕਾਲੀ ਦਲ ਦਾ ਪ੍ਰਧਾਨ ਬਣਨ ਵੱਲ ਵਧ ਰਿਹਾ ਹੈ ਜਦਕਿ ਅਸਲ &rsquoਚ ਸਜ਼ਾ ਤਾਂ ਜਥੇਦਾਰਾਂ ਨੂੰ ਲੱਗ ਗਈ। ਸਿੰਘ ਸਾਹਿਬ ਨੇ ਕਿਹਾ ਕਿ ਜਥੇਦਾਰਾਂ ਦੇ ਕਾਰਜਕਾਲ ਅਤੇ ਸੇਵਾ ਮੁਕਤੀ ਸਬੰਧੀ ਵਿਧੀ ਵਿਧਾਨ ਜ਼ਰੂਰੀ ਹੋ ਗਿਆ ਹੈ, ਨਹੀਂ ਤਾਂ ਜਥੇਦਾਰ ਅਤੇ ਪੰਜ ਪਿਆਰੇ ਸਾਹਿਬਾਨ ਸਿਰਫ ਮੁਲਾਜ਼ਮ ਬਣ ਕੇ ਹੀ ਰਹਿ ਜਾਣਗੇ ਅਤੇ ਉਹ ਕਦੇ ਵੀ ਪੰਥਕ ਹਿੱਤ &rsquoਚ ਫੈਸਲਾ ਨਹੀਂ ਲੈ ਸਕਣਗੇ।ਉਨ੍ਹਾਂ ਕਿਹਾ ਕਿ ਤਕਰੀਬਨ 15 ਅਰਬ ਰੁਪਏ ਦੇ ਬਜਟ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਸੂਬੇ ਅੰਦਰ ਇੱਕ ਵੀ ਅਜਿਹਾ ਵੱਡਾ ਸਕੂਲ ਜਾਂ ਹਸਪਤਾਲ ਨਹੀਂ ਬਣਾਇਆ ਗਿਆ ਜਿੱਥੇ ਸਿੱਖ ਬੱਚਿਆਂ ਨੂੰ ਮਿਆਰੀ ਵਿੱਦਿਆ ਮੁਫ਼ਤ ਜਾਂ ਘੱਟ ਫੀਸਾਂ &rsquoਤੇ ਦਿੱਤੀ ਜਾ ਸਕੇ। ਜਦਕਿ ਸੂਬੇ ਵਿੱਚ ਇਸਾਈਆਂ ਵੱਲੋਂ ਚਲਾਏ ਜਾ ਰਹੇ ਸਕੂਲਾਂ &rsquoਚ ਦਾਖ਼ਲੇ ਲੈਣ ਲਈ ਹੋੜ ਲੱਗੀ ਰਹਿੰਦੀ ਹੈ। ਇੱਥੇ ਇਸਾਈਆਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣ ਕਾਰਨ ਹੀ ਸਰਹੱਦੀ ਖੇਤਰਾਂ &rsquoਚ ਈਸਾਈਅਤ ਦਾ ਪ੍ਰਚਾਰ ਜ਼ੋਰ ਫੜ ਰਿਹਾ ਹੈ ਅਤੇ ਧਰਮ ਪਰਿਵਰਤਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸੁਹਿਰਦ ਸਿੱਖਾਂ ਦੇ ਹੱਥਾਂ &rsquoਚ ਰੱਖਣ ਲਈ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਈਆਂ ਜਾਣ ਅਤੇ ਵੋਟਾਂ ਸਮੇਂ ਪੰਥ ਹਿਤੈਸ਼ੀ ਉਮੀਦਵਾਰਾਂ ਨੂੰ ਜਿਤਾਇਆ ਜਾਵੇ। ਮੀਟਿੰਗ ਮੌਕੇ ਮੌਜੂਦ ਸੰਗਤ ਨੇ ਭਾਈ ਰਣਜੀਤ ਸਿੰਘ ਦਾ ਸਨਮਾਨ ਵੀ ਕੀਤਾ। ਇਸ ਮਗਰੋਂ ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ।
ਭਾਰਤੀਆਂ ਲਈ ਅਮਰੀਕੀ H-12 ਵੀਜ਼ਾ ਇੰਟਰਵਿਊ ਛੋਟ ਯੋਗਤਾ ਮਾਪਦੰਡ 48 ਤੋਂ ਘਟਾ ਕੇ 12 ਮਹੀਨੇ ਕੀਤਾ
ਵੀਜ਼ਾ ਛੋਟ ਪ੍ਰੋਗਰਾਮ (VWP) ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ਾ ਪ੍ਰਾਪਤ ਕੀਤੇ ਬਿਨਾਂ 90 ਦਿਨਾਂ ਜਾਂ ਘੱਟ ਸਮੇਂ ਲਈ ਸੈਰ-ਸਪਾਟਾ ਜਾਂ ਕਾਰੋਬਾਰ (ਵਿਜ਼ਟਰ ਵੀਜ਼ਾ ਉਦੇਸ਼ਾਂ) ਲਈ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕਰਨ ਦੇ ਯੋਗ ਬਣਾਉਂਦਾ ਹੈ। ਹਾਲਾਂਕਿ, ਭਾਰਤੀ ਨਾਗਰਿਕ ਵੀਜ਼ਾ ਛੋਟ ਪ੍ਰੋਗਰਾਮ ਲਈ ਯੋਗ ਨਹੀਂ ਹੈ। ਹੁਣ, ਭਾਰਤੀਆਂ ਲਈ ਵੀਜ਼ਾ ਇੰਟਰਵਿਊ ਛੋਟ ਜਾਂ ਡਰੌਪਬਾਕਸ ਪ੍ਰੋਗਰਾਮ ਯੋਗਤਾ ਸੀਮਾ 48 ਤੋਂ 12 ਮਹੀਨਿਆਂ ਵਿਚ ਬਦਲ ਦਿਤੀ ਗਈ ਹੈ।
ਪਹਿਲਾਂ, ਬਿਨੈਕਾਰ ਜਿਨ੍ਹਾਂ ਕੋਲ ਕਿਸੇ ਵੀ ਸ਼੍ਰੇਣੀ ਵਿਚ ਗ਼ੈਰ-ਪ੍ਰਵਾਸੀ ਵੀਜ਼ਾ ਸੀ ਜਿਸ ਦੀ ਮਿਆਦ ਪਿਛਲੇ 48 ਮਹੀਨਿਆਂ ਅੰਦਰ ਖ਼ਤਮ ਹੋ ਗਈ ਸੀ, ਡਰੌਪਬਾਕਸ ਪ੍ਰੋਸੈਸਿੰਗ ਲਈ ਯੋਗ ਸਨ। ਉਦਾਹਰਣ ਵਜੋਂ, 6-1 ਵਿਦਿਆਰਥੀ ਜਿਨ੍ਹਾਂ ਨੇ ਅਮਰੀਕਾ ਵਿਚ H-12 ਸਥਿਤੀ ਵਿਚ ਤਬਦੀਲੀ ਪ੍ਰਾਪਤ ਕੀਤੀ ਹੈ, ਉਹ ਡਰੌਪਬਾਕਸ ਪ੍ਰਕਿਰਿਆ ਦੀ ਵਰਤੋਂ ਕਰ ਸਕਦੇ ਸਨ, ਜਿਸ ਵਿਚ ਜ਼ਰੂਰੀ ਤੌਰ &rsquoਤੇ ਕੌਂਸਲਰ ਪ੍ਰੋਸੈਸਿੰਗ ਲਈ ਦਸਤਾਵੇਜ਼ ਛੱਡਣਾ ਅਤੇ ਬਾਇਓਮੈਟ੍ਰਿਕਸ ਜਮ੍ਹਾਂ ਕਰਨਾ ਸ਼ਾਮਲ ਹੈ।
ਕੌਂਸਲਰ ਬੈਕਲਾਗ ਨੂੰ ਦੂਰ ਕਰਨ ਲਈ, ਵਧੀ ਹੋਈ 48-ਮਹੀਨੇ ਦੀ ਯੋਗਤਾ ਵਿੰਡੋ COVID-19 ਮਹਾਂਮਾਰੀ ਦੌਰਾਨ ਲਾਗੂ ਕੀਤੀ ਗਈ ਸੀ ਅਤੇ ਇਹ ਅਣਮਿੱਥੇ ਸਮੇਂ ਲਈ ਰਹਿਣ ਦੀ ਉਮੀਦ ਕੀਤੀ ਗਈ ਸੀ। ਵੀਜ਼ਾ ਬਿਨੈਕਾਰ ਜੋ ਆਪਣੇ ਵੀਜ਼ਾ ਦਾ ਨਵੀਨੀਕਰਨ ਕਰ ਰਹੇ ਹਨ ਅਤੇ ਕੁਝ ਸ਼ਰਤਾਂ ਦੇ ਅਧੀਨ ਹਨ ਜਾਂ ਜੋ ਕੁਝ ਖ਼ਾਸ ਉਮਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਇੰਟਰਵਿਊ ਛੋਟ ਮੁਲਾਕਾਤ ਤੈਅ ਕਰ ਸਕਦੇ ਹਨ।
ਸੰਯੁਕਤ ਰਾਜ ਅਮਰੀਕਾ ਵਿਚ ਵਾਰ-ਵਾਰ ਆਉਣ ਵਾਲੇ ਯਾਤਰੀ, ਕੁਝ ਹਾਲਤਾਂ ਵਿਚ, ਇੰਟਰਵਿਊ ਲਈ ਅਮਰੀਕੀ ਦੂਤਾਵਾਸ/ਕੌਂਸਲੇਟ ਵਿਚ ਪੇਸ਼ ਹੋਏ ਬਿਨਾਂ ਆਪਣੇ ਵੀਜ਼ਾ ਦਾ ਨਵੀਨੀਕਰਨ ਕਰ ਸਕਦੇ ਹਨ। ਤੁਸੀਂ ਆਪਣੀ ਵੀਜ਼ਾ ਅਰਜ਼ੀ ਵੀਜ਼ਾ ਐਪਲੀਕੇਸ਼ਨ ਸੈਂਟਰ (VAC) ਵਿਖੇ ਇੰਟਰਵਿਊ ਛੋਟ ਵਜੋਂ ਜਮ੍ਹਾਂ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਤਾਂ ਕੌਂਸਲਰ ਇੰਟਰਵਿਊ ਤੋਂ ਬਿਨਾਂ ਅੱਗੇ ਵਧ ਸਕਦੇ ਹੋ।
ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 82ਵੇਂ ਦਿਨ ਜਾਰੀ
ਖਨੌਰੀ ਬਾਰਡਰ: ਅੱਜ 82ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਜੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਕੱਲ੍ਹ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ 28 ਮੈਂਬਰੀ ਵਫ਼ਦ ਨੇ ਤੱਥਾਂ ਸਮੇਤ MSP ਗਾਰੰਟੀ ਕਾਨੂੰਨ ਦੇ ਉੱਪਰ ਸਾਰੇ ਪੱਖ ਮਜਬੂਤੀ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਮੀਟਿੰਗ ਵਿੱਚ ਰੱਖੇ, ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਐਂਬੂਲੈਂਸ ਵਿੱਚ 8 ਘੰਟੇ ਸਫ਼ਰ ਕਰਨ ਕਾਰਨ ਰਾਤ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹ ਭਵਿੱਖ ਵਿੱਚ ਵੀ ਕੇਂਦਰ ਸਰਕਾਰ ਨਾਲ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਕਿਸਾਨਾਂ ਦਾ ਪੱਖ ਜ਼ੋਰਦਾਰ ਢੰਗ ਨਾਲ ਅੱਗੇ ਰੱਖਿਆ ਜਾ ਸਕੇ। ਕਿਸਾਨ ਆਗੂਆਂ ਨੇ ਦੱਸਿਆ ਕਿ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੀ ਸ਼ਹੀਦੀ ਦੀ ਪਹਿਲੀ ਬਰਸੀ ਮੌਕੇ ਪਿੰਡ ਬੱਲੋਂ ਅਤੇ ਦਾਤਾਸਿੰਘਵਾਲਾ-ਖਨੌਰੀ, ਸ਼ੰਭੂ ਅਤੇ ਰਤਨਾਪੁਰਾ ਮੋਰਚਿਆਂ ਉੱਪਰ ਸ਼ਰਧਾਂਜਲੀ ਸਭਾਵਾਂ ਕੀਤੀਆਂ ਜਾਣਗੀਆਂ।
ਕੱਲ੍ਹ ਚੰਡੀਗੜ੍ਹ ਮੀਟਿੰਗ ਵਿੱਚ ਹਿੱਸਾ ਲੈਣ ਜਾ ਰਹੇ ਕਿਸਾਨ ਆਗੂ ਕੁਰਬਰੂ ਸ਼ਾਂਤਾਕੁਮਾਰ ਜੀ (ਕਰਨਾਟਕ) ਅਤੇ ਪੀ ਆਰ ਪੰਡਯਾਨ ਜੀ (ਤਾਮਿਲਨਾਡੂ) ਦਾ ਐਕਸੀਡੈਂਟ ਹੋ ਗਿਆ ਸੀ, ਪੀ ਆਰ ਪਾਂਡਿਆਨ ਜੀ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਕੁਰਬਰੂ ਸ਼ਾਂਤਕੁਮਾਰ ਜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਦੇ ਇੰਟੈਂਸਿਵ ਕ੍ਰਿਟੀਕਲ ਕੇਅਰ ਯੂਨਿਟ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਨੂੰ ਕੱਲ ਏਅਰ ਐਂਬੂਲੈਂਸ ਰਾਹੀਂ ਬੈਂਗਲੁਰੂ ਸ਼ਿਫਟ ਕੀਤੇ ਜਾਣ ਦੀ ਸੰਭਾਵਨਾ ਹੈ। 19 ਫਰਵਰੀ ਨੂੰ ਹਰਿਆਣਾ ਦੇ ਸਿਰਸਾ ਤੋਂ ਪੈਦਲ ਮਾਰਚ ਸ਼ੁਰੂ ਹੋ ਕੇ 21 ਫਰਵਰੀ ਨੂੰ ਸ਼ੁਭਕਰਨ ਸਿੰਘ ਦੇ ਪਿੰਡ ਬੱਲੋਂ ਵਿਖੇ ਪਹੁੰਚੇਗਾ।