image caption:

28 ਫਰਵਰੀ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 ਸੱਜਣ ਕੁਮਾਰ ਵਰਗਿਆਂ ਨੂੰ ਮਿਸਾਲੀ ਸਜ਼ਾ ਮਿਲਣੀ ਜ਼ਰੂਰੀ: ਜਥੇਦਾਰ ਅਕਾਲ ਤਖ਼ਤ

ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਨਵੰਬਰ 1984 ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ। ਇਹ ਪ੍ਰਗਟਾਵਾ ਉਨ੍ਹਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰ ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ਕੀਤਾ ਹੈ।

ਮਿਲੇ ਵੇਰਵਿਆਂ ਦੇ ਮੁਤਾਬਿਕ ਉਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਸਕਦੇ ਹਨ, ਜਿਨ੍ਹਾਂ ਨੇ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਮੁਲਾਕਾਤ ਦੌਰਾਨ ਉਹ ਐਡਵੋਕੇਟ ਧਾਮੀ ਨੂੰ ਅਪਣਾ ਅਸਤੀਫਾ ਵਾਪਸ ਲੈਣ ਲਈ ਕਹਿ ਸਕਦੇ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਇਸ ਮਾਮਲੇ ਵਿੱਚ ਐਡਵੋਕੇਟ ਧਾਮੀ ਨੂੰ ਆਪਣਾ ਅਸਤੀਫਾ ਵਾਪਸ ਲੈਣ ਦੀ ਅਪੀਲ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ।

ਅੱਜ ਅੰਮ੍ਰਿਤਸਰ ਤੋਂ ਰਵਾਨਾ ਹੋਣ ਸਮੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਆਖਿਆ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਵਿੱਚ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਇਹ ਸਿੱਖ ਕੌਮ ਲਈ ਨਾ ਭੁੱਲਣਯੋਗ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਿਲ ਅਤੇ ਦੋਸ਼ੀ ਕਰਾਰ ਦਿੱਤੇ ਗਏ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਕਿਸੇ ਨਾਲ ਵੀ ਅਜਿਹਾ ਕਰਨ ਬਾਰੇ ਨਾ ਸੋਚੇ। ਉਨ੍ਹਾਂ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਦੀ ਹਮਾਇਤ ਕੀਤੀ ਹੈ।

ਅਮਰੀਕਾ &lsquoਚ ਫਿੰਗਰ ਪ੍ਰਿੰਟ ਤੇ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਮਿਲੇਗੀ ਸਜ਼ਾ

ਵਾਸ਼ਿੰਗਟਨ-ਅਮਰੀਕਾ &lsquoਚ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਲਗਾਤਾਰ ਸਖ਼ਤ ਰੁਖ਼ ਅਪਣਾ ਰਿਹਾ ਹੈ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਟਰੰਪ ਪ੍ਰਸ਼ਾਸਨ ਗੈਰ-ਕਾਨੂੰਨੀ ਤੌਰ &lsquoਤੇ ਅਮਰੀਕਾ &lsquoਚ ਰਹਿਣ ਵਾਲੇ ਸਾਰੇ ਲੋਕਾਂ ਲਈ ਰਜਿਸਟਰੀ ਦਫ਼ਤਰ ਬਣਾ ਰਿਹਾ ਹੈ ਅਤੇ ਜੋ ਲੋਕ ਇਨ੍ਹਾਂ ਦਫ਼ਤਰਾਂ &lsquoਚ ਸਵੈ-ਰਿਪੋਰਟ ਨਹੀਂ ਕਰਨਗੇ, ਉਨ੍ਹਾਂ ਨੂੰ ਜੁਰਮਾਨੇ ਜਾਂ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗ੍ਰਹਿ ਸੁਰੱਖਿਆ ਵਿਭਾਗ ਨੇ ਇਕ ਬਿਆਨ ਵਿਚ ਕਿਹਾ ਕਿ ਹਰ ਕੋਈ ਜੋ ਗੈਰ-ਕਾਨੂੰਨੀ ਤੌਰ &lsquoਤੇ ਅਮਰੀਕਾ ਵਿਚ ਹੈ, ਉਸ ਨੂੰ ਰਜਿਸਟਰਡ ਕਰਨਾ, ਫਿੰਗਰਪ੍ਰਿੰਟ ਦੇਣਾ ਅਤੇ ਪਤਾ ਦੇਣਾ ਲਾਜ਼ਮੀ ਹੈ ਅਤੇ ਇਹ ਹੁਕਮ 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ &lsquoਤੇ ਲਾਗੂ ਹੋਵੇਗਾ। ਬਿਆਨ &lsquoਚ ਕਿਹਾ ਗਿਆ ਹੈ ਕਿ ਇਕ ਪ੍ਰਵਾਸੀ ਦਾ ਰਜਿਸਟਰਡ ਕਰਨ &lsquoਚ ਅਸਫ਼ਲ ਹੋਣਾ ਇਕ ਅਪਰਾਧ ਹੈ, ਜਿਸ ਦੇ ਨਤੀਜੇ ਵਜੋਂ ਜੁਰਮਾਨਾ, ਕੈਦ ਜਾਂ ਦੋਵੇਂ ਹੋ ਸਕਦੇ ਹਨ। ਅਮਰੀਕਾ ਨਾਗਰਿਕਤਾ ਅਤੇ ਪ੍ਰਵਾਸੀ ਸੇਵਾ ਦੀ ਵੈੱਬਸਾਈਟ &lsquoਚ ਦੱਸਿਆ ਗਿਆ ਹੈ ਕਿ ਉਹ ਰਜਿਸਟ੍ਰੇਸ਼ਨ ਲਈ ਜਲਦੀ ਹੀ ਇਕ ਫਾਰਮ ਤਿਆਰ ਕਰੇਗਾ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ 20 ਜਨਵਰੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਵਾਸ ਸੰਬੰਧੀ 10 ਕਾਰਜਕਾਰੀ ਆਦੇਸ਼ ਜਾਰੀ ਕੀਤੇ ਸਨ, ਜਿਸ &lsquoਚੋਂ ਇਕ &lsquoਚ ਰਜਿਸਟਰੀ ਬਣਾਉਣ ਦੀ ਗੱਲ ਵੀ ਕੀਤੀ ਗਈ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਅਮਰੀਕਾ &lsquoਚ ਗੈਰ-ਕਾਨੂੰਨੀ ਰੂਪ ਨਾਲ ਰਹਿ ਰਹੇ ਲੋਕ ਸਵੈ-ਇੱਛਾ ਨਾਲ ਸੰਘੀ ਸਰਕਾਰ ਨੂੰ ਇਹ ਜਾਣਕਾਰੀ ਦੇਣਗੇ ਕਿ ਉਹ ਕੌਣ ਹਨ ਅਤੇ ਕਿਥੇ ਰਹਿ ਰਹੇ ਹਨ। ਇਸੇ ਵਿਚਕਾਰ ਵ੍ਹਾਈਟ ਹਾਊਸ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸਰਹੱਦ ਤੋਂ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਣ ਦੇ ਮਾਮਲਿਆਂ &lsquoਚ ਵਰਣਨਯੋਗ ਕਮੀ ਆਈ ਹੈ ਅਤੇ ਇਹ ਪਿਛਲੇ 15 ਸਾਲਾਂ &lsquoਚ ਸਭ ਤੋਂ ਘੱਟ ਹੈ।

ਟਰੰਪ ਅਤੇ ਮਸਕ ਨੂੰ ਵੱਡਾ ਝਟਕਾ, ਅਦਾਲਤ ਨੇ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਦੇ ਆਦੇਸ਼ 'ਤੇ ਲਗਾਈ ਰੋਕ
ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਕਈ ਅਜਿਹੇ ਫ਼ੈਸਲੇ ਲੈ ਰਹੇ ਹਨ, ਜਿਨ੍ਹਾਂ ਦੀ ਕਾਫ਼ੀ ਆਲੋਚਨਾ ਵੀ ਹੋ ਰਹੀ ਹੈ। ਟਰੰਪ ਪ੍ਰਸ਼ਾਸਨ ਵੱਲੋਂ ਲਏ ਗਏ ਕਈ ਫ਼ੈਸਲਿਆਂ ਨੂੰ ਅਦਾਲਤਾਂ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ। ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਇਕ ਹੋਰ ਫ਼ੈਸਲੇ 'ਤੇ ਨਾਰਾਜ਼ਗੀ ਪ੍ਰਗਟਾਈ ਹੈ। ਦਰਅਸਲ, ਹਾਲ ਹੀ ਵਿੱਚ ਟਰੰਪ ਨੇ ਸਰਕਾਰੀ ਵਿਭਾਗਾਂ ਦੇ ਵੱਡੀ ਗਿਣਤੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਆਦੇਸ਼ ਦਿੱਤੇ ਸਨ। ਜਾਣਕਾਰੀ ਮੁਤਾਬਕ ਐਲੋਨ ਮਸਕ ਦੇ ਵਿਭਾਗ (ਡੀਓਜੀਈ) ਨੇ ਇਨ੍ਹਾਂ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਸੁਝਾਅ ਦਿੱਤਾ ਸੀ। ਅਦਾਲਤ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਹੁਕਮਾਂ &rsquoਤੇ ਚਿੰਤਾ ਪ੍ਰਗਟਾਈ ਹੈ। ਸੈਨ ਫ਼੍ਰਾਂਸਿਸਕੋ ਵਿੱਚ ਇੱਕ ਸੰਘੀ ਜੱਜ ਨੇ ਵੀਰਵਾਰ ਨੂੰ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਹਜ਼ਾਰਾਂ ਨਵੇਂ ਭਰਤੀ ਕੀਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੇ ਆਦੇਸ਼ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ। ਜ਼ਿਲ੍ਹਾ ਜੱਜ ਲਿਵੀਅਮ ਅਲਸੁਪ ਨੇ ਕਿਹਾ ਕਿ ਇਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਗ਼ੈਰ-ਕਾਨੂੰਨੀ ਹੈ। ਯੂਐਸ ਆਫ਼ਿਸ ਆਫ਼ ਪਰਸੋਨਲ ਮੈਨੇਜਮੈਂਟ (OPM) ਕੋਲ ਸੰਘੀ ਏਜੰਸੀਆਂ ਦੇ ਕਰਮਚਾਰੀਆਂ ਨੂੰ ਬਰਖ਼ਾਸਤ ਕਰਨ ਦਾ ਅਧਿਕਾਰ ਨਹੀਂ ਹੈ। ਤੁਹਾਨੂੰ ਦੱਸ ਦੇਈਏ ਕਿ ਲੇਬਰ ਯੂਨੀਅਨਾਂ ਅਤੇ ਗ਼ੈਰ-ਲਾਭਕਾਰੀ ਸੰਗਠਨਾਂ ਨੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ।


ਡਿਪੋਰਟ ਮਾਮਲਿਆਂ &lsquoਚ ਮਾਨ ਸਰਕਾਰ ਹੋਈ ਸਖ਼ਤ, 24 ਟ੍ਰੈਵਲ ਏਜੰਟਾਂ &lsquoਤੇ FIR, 7 ਗ੍ਰਿਫਤਾਰ

ਡਿਪੋਰਟ ਮਾਮਲਿਆਂ &lsquoਚ ਮਾਨ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ। ਇਸ ਤਹਿਤ ਕਾਰਵਾਈ ਕਰਦੇ ਹੋਏ ਹੁਣ ਤੱਕ ਟ੍ਰੈਵਲ ਏਜੰਟਾਂ ਖਿਲਾਫ 24 ਮਾਮਲੇ ਦਰਜ ਕੀਤੇ ਗਏ ਹਨ ਤੇ 7 ਦੇ ਕਰੀਬ ਟ੍ਰੈਵਲ ਏਜੰਟਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਹ ਜਾਣਕਾਰੀ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਫਿਲਹਾਲ ਸਾਡੀਆਂ ਟੀਮਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੀ ਜਾਂਚ ਕਰ ਰਹੇ ਹਨ। ਜਲਦ ਹੀ ਮਾਮਲੇ ਵਿਚ ਹੋਰ ਗ੍ਰਿਫਤਾਰੀਆਂ ਹੋਣਗੀਆਂ । ਪੰਜਾਬ ਕੈਬਨਿਟ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਦੇ ਅਜਨਾਲਾ ਵਿਚ ਕਿਹਾ ਕਿ ਹੁਣ ਤੱਕ 1274 ਟ੍ਰੈਵਲ ਏਜੰਟਾਂ ਦੇ ਦਫਤਰਾਂ ਦਾ ਨਿਰੀਖਣ ਕੀਤਾ ਜਾ ਚੁੱਕਾਹੈ। 1123 ਲਾਇਸੈਂਸ ਵੀ ਚੈੱਕ ਕੀਤੇ ਗਏ ਹਨ। ਸ਼ੱਕੀਆਂ ਦੀ ਜਾਂਚ ਕੀਤੀ ਗਈ ਤੇ ਕੁਝ ਦੇ ਰਿਕਾਰਡ ਵੀ ਜ਼ਬਤ ਕੀਤੇ ਗਏ।8 Best Commission Ideas for Travel Agents in 2024

ਮੰਤਰੀ ਧਾਲੀਵਾਲ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਤਰ ਦੇ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਦਿੱਤੇ ਬਿਆਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ &lsquoਆਪ&rsquo ਸਰਕਾਰ ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਗਲੇ ਲਗਾਏਗੀ ਤੇ ਪਨਾਮਾ ਵਿਚ ਰਹਿ ਰਹੇ ਪੰਜਾਬੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇਗੀ।

ਅਮਰੀਕਾ: 50 ਫੀਸਦੀ ਤੱਕ ਕਰਮਚਾਰੀਆਂ ਦੀ ਕਟੌਤੀ ਕਰ ਸਕਦਾ ਹੈ ਸਮਾਜਿਕ ਸੁਰੱਖਿਆ ਪ੍ਰਸ਼ਾਸਨ

ਵਾਸ਼ਿੰਗਟਨ- ਅਮਰੀਕਾ ਵਿੱਚ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਕੁੱਲ 60,000 ਕਰਮਚਾਰੀਆਂ ਵਿੱਚੋਂ ਘੱਟ ਤੋਂ ਘੱਟ 7,000 ਦੀ ਛਾਂਟੀ ਕਰਨ ਦੀ ਤਿਆਰੀ ਕਰ ਰਿਹਾ ਹੈ। ਏਜੰਸੀ ਦੀਆਂ ਯੋਜਨਾਵਾਂ ਬਾਰੇ ਜਾਣਕਾਰ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ &rsquoਤੇ ਇਹ ਜਾਣਕਾਰੀ ਦਿੱਤੀ। ਇੱਕ ਹੋਰ ਜਾਣਕਾਰ ਨੇ ਕਿਹਾ ਕਿ ਕਰਮਚਾਰੀਆਂ ਦੀ ਇਹ ਛਾਂਟੀ 50 ਫੀਸਦੀ ਤੱਕ ਪਹੁੰਚ ਸਕਦੀ ਹੈ। ਏਜੰਸੀ ਨੇ ਸ਼ੁੱਕਰਵਾਰ ਨੂੰ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਕਰਮਚਾਰੀਆਂ ਦੀ ਗਿਣਤੀ ਵਿੱਚ ਕਟੌਤੀ ਸਮੇਤ ਵੱਖ-ਵੱਖ ਯੋਜਨਾਵਾਂ ਦੀ ਰੂਪਰੇਖਾ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਇਹ ਛਾਂਟੀ ਪ੍ਰਧਾਨ ਮੰਤਰੀ ਡੋਨਲਡ ਟ੍ਰੰਪ ਦੇ ਸਲਾਹਕਾਰ ਐਲਨ ਮਸਕ ਦੇ ਸਰਕਾਰੀ ਦਖਲ ਅਧਿਕਾਰ ਦੇ ਰਾਹੀਂ ਸੰਘੀ ਕਰਮਚਾਰੀਆਂ ਵਿੱਚ ਕਟੌਤੀ ਕਰਨ ਦੇ ਟ੍ਰੰਪ ਪ੍ਰਸ਼ਾਸਨ ਦੇ ਯਤਨਾਂ ਦਾ ਹਿੱਸਾ ਹੈ। &lsquoਐਸੋਸੀਏਟਿਡ ਪ੍ਰੈੱਸ&rsquo ਨੇ ਪ੍ਰਤਿਕਿਰਿਆ ਲਈ ਸਮਾਜਿਕ ਸੁਰੱਖਿਆ ਪ੍ਰਸ਼ਾਸਨ ਦੇ ਪ੍ਰਤਿਨਿਧੀ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ।

ਉੱਤਰੀ ਕੋਰੀਆ ਵੱਲੋਂ ਕਰੂਜ਼ ਮਿਜ਼ਾਈਲ ਟੈਸਟ ਕਰਨ ਦਾ ਦਾਅਵਾ

ਸਿਓਲ- ਉੱਤਰੀ ਕੋਰੀਆ ਨੇ ਪਰਮਾਣੂ ਹਮਲੇ ਦੀ ਸਥਿਤੀ ਵਿੱਚ ਜਵਾਬੀ ਕਾਰਵਾਈ ਕਰਨ ਦੀ ਆਪਣੀ ਸਮਰੱਥਾ ਨੂੰ ਦਰਸਾਉਣ ਲਈ ਰਣਨੀਤਿਕ ਰੂਪ ਵਿੱਚ ਮਹੱਤਵਪੂਰਨ ਕਰੂਜ਼ ਮਿਸਾਈਲ ਦੇ ਟੈਸਟ ਦਾ ਦਾਅਵਾ ਕੀਤਾ ਹੈ। ਇਸ ਤੋਂ ਕੁਝ ਹੀ ਦਿਨ ਪਹਿਲਾਂ ਉੱਤਰੀ ਕੋਰੀਆ ਨੇ ਅਮਰੀਕਾ ਤੋਂ ਵਧਦੇ ਖਤਰੇ ਦਾ ਜਵਾਬ ਦੇਣ ਦਾ ਸੰਕਲਪ ਲਿਆ ਸੀ।

ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਕਿਹਾ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਬੁੱਧਵਾਰ ਨੂੰ ਦੇਸ਼ ਦੇ ਪੱਛਮੀ ਤੱਟ &rsquoਤੇ ਮਿਜ਼ਾਈਲ ਟੈਸਟਾਂ ਦੀ ਨਿਗਰਾਨੀ ਕੀਤੀ। ਇਹ ਉੱਤਰੀ ਕੋਰੀਆ ਦਾ ਇਸ ਸਾਲ ਚੌਥਾ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਸਰੇ ਕਾਰਜਕਾਲ ਵਿੱਚ ਦੂਜਾ ਮਿਜ਼ਾਈਲ ਪਰੀਖਣ ਹੈ। ਕੇਸੀਐੱਨਏ ਨੇ ਕਿਹਾ ਕਿ ਇਨ੍ਹਾਂ ਟੈਸਟਾਂ ਦਾ ਉਦੇਸ਼ ਸਾਡੀ ਸੁਰੱਖਿਆ ਪ੍ਰਣਾਲੀ ਦਾ ਗੰਭੀਰ ਉਲੰਘਣ ਕਰਨ ਵਾਲੇ ਅਤੇ ਟਕਰਾਅ ਦੇ ਮਾਹੌਲ ਨੂੰ ਪੈਦਾ ਵਾਲੇ ਦੁਸ਼ਮਣਾਂ ਨੂੰ ਉੱਤਰੀ ਕੋਰੀਆਈ ਫੌਜ ਦੀ ਜਵਾਬੀ ਹਮਲਾ ਸਮਰੱਥਾ ਅਤੇ ਉਸਦੇ ਪਰਮਾਣੂ ਸੰਚਾਲਨ ਦੀ ਤਿਆਰੀ ਬਾਰੇ ਜਾਣੂ ਕਰਵਾਉਣਾ ਹੈ।


ਤਿੰਨ ਮਹੀਨੇ ਅੰਦਰ ਪੰਜਾਬ &rsquoਚੋਂ ਹੋਵੇਗਾ ਨਸ਼ੇ ਦਾ ਸਫ਼ਾਇਆ

 ਚੰਡੀਗੜ੍ਹ : ਨਸ਼ਿਆਂ ਦੀ ਲਾਹਨਤ ਦੇ ਖਿਲਾਫ਼ ਜੰਗ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ਼ ਨੂੰ ਤਿੰਨ ਮਹੀਨਿਆਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਦੇ ਆਦੇਸ਼ ਦਿੱਤੇ ਹਨ। ਅੱਜ ਇੱਥੇ ਪੰਜਾਬ ਭਵਨ ਵਿਖੇ ਪੁਲਿਸ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨਾਲ ਮੀਟਿੰਗ ਦੌਰਾਨ ਵਿਚਾਰ-ਚਰਚਾ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਕਿਉਂਕਿ ਸੂਬਾ ਸਰਕਾਰ ਨੇ ਨਸ਼ਿਆਂ ਪ੍ਰਤੀ ਕਿਸੇ ਵੀ ਤਰ੍ਹਾਂ ਦਾ ਲਿਹਾਜ਼ ਨਾ ਵਰਤਣ ਦੀ ਨੀਤੀ ਅਪਣਾਈ ਹੋਈ ਹੈ ਅਤੇ ਇਸ ਲਾਹਨਤ ਦੇ ਖਿਲਾਫ਼ ਵਿਆਪਕ ਜੰਗ ਸ਼ੁਰੂ ਕਰ ਰਹੀ ਹੈ।

ਅਮਰੀਕਾ &rsquoਚ ਭਾਰਤੀ ਵਿਦਿਆਰਥਣ ਨਾਲ ਦਰਦਨਾਕ ਹਾਦਸਾ

ਸੈਕਰਾਮੈਂਟੋ : ਅਮਰੀਕਾ ਵਿਚ ਦਰਦਨਾਕ ਹਾਦਸੇ ਦਾ ਸ਼ਿਕਾਰ ਬਣੀ ਨੀਲਮ ਸ਼ਿੰਦੇ ਕੋਮਾ ਵਿਚ ਹੈ ਅਤੇ ਡਾਕਟਰ ਉਸ ਦੇ ਸਿਰ ਦੀ ਸਰਜਰੀ ਕਰਨ ਵਾਸਤੇ ਪਰਵਾਰ ਦੀ ਸਹਿਮਤੀ ਚਾਹੁੰਦੇ ਹਨ ਪਰ ਭਾਰਤ ਵਿਚ ਮੌਜੂਦ ਉਸ ਦੇ ਪਿਤਾ ਨੂੰ ਵੀਜ਼ਾ ਨਹੀਂ ਮਿਲ ਰਿਹਾ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਨਾਲ ਸਬੰਧਤ ਨੀਲਮ ਸ਼ਿੰਦੇ ਨੂੰ 14 ਫਰਵਰੀ ਦੀ ਸ਼ਾਮ ਇਕ ਤੇਜ਼ ਰਫ਼ਤਾਰ ਗੱਡੀ ਨੇ ਟੱਕਰ ਮਾਰ ਦਿਤੀ ਜਦੋਂ ਉਹ ਪੈਦਲ ਕਿਸੇ ਕੰਮ ਜਾ ਰਹੀ ਸੀ। ਹਿੱਟ ਐਂਡ ਰਨ ਦੇ ਇਸ ਮਾਮਲੇ ਵਿਚ ਨੀਲਮ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਜਦਕਿ ਸਿਰ ਵਿਚ ਵੀ ਗੰਭੀਰ ਸੱਟ ਵੱਜੀ। ਐਮਰਜੰਸੀ ਕਾਮਿਆਂ ਵੱਲੋਂ ਉਸ ਨੂੰ ਬੇਹੱਦ ਨਾਜ਼ੁਕ ਹਾਲਤ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਨੀਲਮ ਦੇ ਪਰਵਾਰ ਨੂੰ ਹਾਦਸੇ ਬਾਰੇ 16 ਫ਼ਰਵਰੀ ਨੂੰ ਪਤਾ ਲੱਗਾ ਅਤੇ ਉਸੇ ਦਿਨ ਤੋਂ ਨੀਲਮ ਦੇ ਪਿਤਾ ਤਾਨਾਜੀ ਸ਼ਿੰਦੇ ਅਮਰੀਕਾ ਜਾਣ ਦੀ ਚਾਰਾਜੋਈ ਕਰ ਰਹੇ ਹਨ।

35 ਸਾਲ ਦੀ ਨੀਲਮ ਸ਼ਿੰਦੇ ਕੈਲੇਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਵਿਚ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਦੇ ਡੇਵਿਸ ਹੈਲਥ ਸੈਂਟਰ ਵਿਚ ਦਾਖਲ ਹੈ ਅਤੇ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਰੋਜ਼ਾਨਾ ਉਸ ਦੇ ਮਾਪਿਆਂ ਨੂੰ ਸਿਹਤ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਇਥੇ ਦਸਣਾ ਬਣਦਾ ਹੈ ਕਿ ਨੀਲਮ ਸ਼ਿੰਦੇ ਸਟੱਡੀ ਵੀਜ਼ਾ &rsquoਤੇ ਅਮਰੀਕਾ ਪੁੱਜੀ ਅਤੇ ਚਾਰ ਸਾਲ ਦੀ ਸਖ਼ਤ ਮਿਹਨਤ ਮਗਰੋਂ ਆਪਣੇ ਕੋਰਸ ਦੇ ਅੰਤਮ ਵਰ੍ਹੇ ਵਿਚ ਦਾਖਲ ਹੋ ਗਈ। ਕੁਝ ਦਿਨ ਪਹਿਲਾਂ ਹੀ ਨੀਲਮ ਸ਼ਿੰਦੇ ਦੀ ਮਾਤਾ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਅਤੇ ਹੁਣ ਤਾਨਾਜੀ ਸ਼ਿੰਦੇ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੇ ਹਨ। ਉਧਰ ਸੈਕਰਾਮੈਂਟੋ ਪੁਲਿਸ ਨੇ ਨੀਲਮ ਸ਼ਿੰਦੇ ਨੂੰ ਟੱਕਰ ਮਾਰ ਕੇ ਫਰਾਰ ਹੋਇਆ ਡਰਾਈਵਰ ਗ੍ਰਿਫ਼ਤਾਰ ਕਰ ਲਿਆ ਹੈ ਪਰ ਕਿਸੇ ਨਜ਼ਦੀਕੀ ਪਰਵਾਰਕ ਮੈਂਬਰ ਦੀ ਗੈਰਮੌਜੂਦਗੀ ਵਿਚ ਉਸ ਵਿਰੁੱਧ ਗੰਭੀਰ ਦੋਸ਼ ਆਇਦ ਕਰਨ ਵਿਚ ਦਿੱਕਤ ਆ ਰਹੀ ਹੈ। ਇਸੇ ਦੌਰਾਨ ਮਹਾਰਾਸ਼ਟਰ ਵਿਚ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਐਮ.ਪੀ. ਸੁਪ੍ਰਿਆ ਸੁਲੇ ਵੱਲੋਂ ਨੀਲਮ ਸ਼ਿੰਦੇ ਦਾ ਮਾਮਲਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਕੋਲ ਉਠਾਇਆ ਗਿਆ ਹੈ ਤਾਂਕਿ ਪਰਵਾਰ ਦੇ ਕਿਸੇ ਮੈਂਬਰ ਨੂੰ ਜਲਦ ਤੋਂ ਜਲਦ ਵੀਜ਼ਾ ਮਿਲ ਸਕੇ।


ਉਨਟਾਰੀਓ ਵਿਚ ਲਗਾਤਾਰ ਤੀਜੀ ਵਾਰ, ਡਗ ਫ਼ੋਰਡ ਸਰਕਾਰ

ਟੋਰਾਂਟੋ : ਉਨਟਾਰੀਓ ਦੇ ਸਿਆਸੀ ਇਤਿਹਾਸ ਵਿਚ ਡਗ ਫ਼ੋਰਡ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਜਿਨ੍ਹਾਂ ਦੀ ਅਗਵਾਈ ਹੇਠ ਪੀ.ਸੀ. ਪਾਰਟੀ ਲਗਾਤਾਰ ਤੀਜੀ ਵਾਰ ਬਹੁਮਤ ਵਾਲੀ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ। 1959 ਤੋਂ ਬਾਅਦ ਪਹਿਲੀ ਵਾਰ ਅਜਿਹਾ ਸੰਭਵ ਹੋ ਸਕਿਆ ਹੈ। ਦੂਜੇ ਪਾਸੇ ਲਿਬਰਲ ਪਾਰਟੀ ਨਾਲ ਜੱਗੋਂ ਤੇਰਵੀਂ ਹੋ ਗਈ ਅਤੇ ਐਨ.ਡੀ.ਪੀ. ਤੋਂ ਵੱਧ ਵੋਟਾਂ ਮਿਲਣ ਦੇ ਬਾਵਜੂਦ ਸੀਟਾਂ ਘੱਟ ਮਿਲੀਆਂ ਅਤੇ ਵਿਰੋਧੀ ਧਿਰ ਦਾ ਦਰਜਾ ਹੱਥ ਨਾ ਆ ਸਕਿਆ। ਇਥੋਂ ਤੱਕ ਕਿ ਲਿਬਰਲ ਆਗੂ ਬੌਨੀ ਕਰੌਂਬੀ ਆਪਣੀ ਸੀਟ ਵੀ ਹਾਰ ਗਏ। ਉਨਟਾਰੀਓ ਵਿਧਾਨ ਸਭਾ ਵਿਚ ਪੁੱਜੇ ਪੰਜਾਬੀਆਂ ਦੀ ਗਿਣਤੀ ਪੰਜ ਹੀ ਰਹੀ ਅਤੇ ਸਭਨਾਂ ਨੇ ਪੀ.ਸੀ. ਪਾਰਟੀ ਵੱਲੋਂ ਜਿੱਤ ਦਰਜ ਕੀਤੀ ਜਿਨ੍ਹਾਂ ਵਿਚ ਪ੍ਰਭਮੀਤ ਸਰਕਾਰੀਆ, ਅਮਰਜੋਤ ਸੰਧੂ, ਹਰਦੀਪ ਸਿੰਘ ਗਰੇਵਾਲ, ਨੀਨਾ ਤਾਂਗੜੀ ਅਤੇ ਦੀਪਕ ਆਨੰਦ ਸ਼ਾਮਲ ਹਨ। 124 ਸੀਟਾਂ ਵਾਲੀ ਵਿਧਾਨ ਸਭਾ ਵਿਚ ਪੀ.ਸੀ. ਪਾਰਟੀ ਨੂੰ 80, ਐਨ.ਡੀ.ਪੀ. ਨੂੰ 27, ਲਿਬਰਲ ਪਾਰਟੀ ਨੂੰ 14 ਅਤੇ ਗਰੀਨ ਪਾਰਟੀ ਨੂੰ 2 ਸੀਟਾਂ ਮਿਲੀਆਂ ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ਵਿਚ ਗਈ।