image caption:

1 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿੱਚ ਅਦਾਲਤ ਅੰਦਰ ਜਗਦੀਸ਼ ਟਾਈਟਲਰ ਵਿਰੁੱਧ ਗਵਾਹ ਦਾ ਬਿਆਨ ਦਰਜ

ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਇੱਕ ਅਦਾਲਤ ਅੰਦਰ ਬੀਤੇ ਦਿਨ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਚੱਲ ਰਹੀ ਕਾਨੂੰਨੀ ਕਾਰਵਾਈ ਵਿੱਚ ਇੱਕ ਸਰਕਾਰੀ ਗਵਾਹ ਦੀ ਗਵਾਹੀ ਦਰਜ ਕੀਤੀ ਗਈ । ਜਿਕਰਯੋਗ ਹੈਂ ਕਿ ਅਦਾਲਤ ਨੇ ਆਖਰੀ ਵਾਰ 12 ਨਵੰਬਰ, 2024 ਨੂੰ ਲਖਵਿੰਦਰ ਕੌਰ ਦਾ ਬਿਆਨ ਦਰਜ ਕੀਤਾ ਸੀ। ਲਖਵਿੰਦਰ ਕੌਰ ਮਰਹੂਮ ਬਾਦਲ ਸਿੰਘ ਦੀ ਵਿਧਵਾ ਹੈ, ਜੋ ਗੁਰਦੁਆਰਾ ਪੁਲ ਬੰਗਸ਼ ਦੇ ਪੀੜਤਾਂ ਵਿੱਚੋਂ ਇੱਕ ਸੀ। ਅਦਾਲਤ ਅੰਦਰ ਵਿਸ਼ੇਸ਼ ਜੱਜ ਜਤਿੰਦਰ ਸਿੰਘ ਨੇ ਫੋਰੈਂਸਿਕ ਮਾਹਰ ਐਸ ਇੰਗਰਸਲ ਦੁਆਰਾ ਦਿੱਤੇ ਗਏ ਸਬੂਤ ਦਰਜ ਕੀਤੇ ਅਤੇ ਦਲੀਲਾਂ ਲਈ 7 ਮਾਰਚ ਦੀ ਤਰੀਕ ਨਿਰਧਾਰਤ ਕੀਤੀ। ਟਾਈਟਲਰ, ਜਿਸਨੂੰ ਅਦਾਲਤ ਵਿੱਚ ਪੇਸ਼ ਹੋਣ ਤੋਂ ਛੋਟ ਦਿੱਤੀ ਗਈ ਸੀ, ਉੱਤੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਪੁਲ ਬੰਗਸ਼ ਵਿਖੇ ਤਿੰਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣੀ ਭੀੜ ਨੂੰ ਭੜਕਾਉਣ ਦਾ ਦੋਸ਼ ਹੈ।

ਇੰਦਰਲੋਕ ਗੁਰਦੁਆਰਾ ਕਮੇਟੀ ਦੀ ਮਿਲੀਭੁਗਤ ਨਾਲ ਹੋਇਆ ਇਹ ਨਿੰਦਣਯੋਗ ਕਾਰਾ: ਵੀਰਜੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸਿੱਖਾਂ ਅਤੇ ਸਿੱਖੀ 'ਤੇ ਹਮਲੇ ਕਰਨ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਕਦੇ ਸਿੱਖਾਂ ਦੇ ਕਕਾਰਾਂ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਜਾਂਦੇ ਹਨ। ਹੋਰ ਤਾਂ ਹੋਰ ਸਿੱਖਾਂ ਦੇ ਗੌਰਵਮਈ ਇਤਿਹਾਸ ਨਾਲ ਵੀ ਛੇੜਛਾੜ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕੀ ਬੀਤੀ 23 ਫਰਵਰੀ ਨੂੰ ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਵਿਖ਼ੇ ਦਵਿੰਦਰ ਸਿੰਘ ਹੈਪੀ ਜੋ ਕਿ ਪਟੇਲ ਨਗਰ ਰਹਿੰਦਾ ਹੈਂ ਵੱਲੋਂ ਸਿੱਖਾਂ ਦੀ ਅਰਦਾਸ 'ਤੇ ਹਮਲਾ ਕੀਤਾ ਗਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਨਾਲ ਪੰਥ ਅੰਦਰ ਵੱਡਾ ਰੋਸ ਫੈਲਿਆ ਹੋਇਆ ਹੈਂ । ਉਨ੍ਹਾਂ ਸ਼ੰਕਾ ਜ਼ਾਹਿਰ ਕਰਦਿਆਂ ਦਸਿਆ ਕਿ ਪ੍ਰੋ ਦਰਸ਼ਨ ਸਿੰਘ ਜਿਨ੍ਹਾਂ ਨੂੰ ਪੰਥ ਵਿੱਚੋ ਬਾਹਰ ਕਢਿਆ ਹੋਇਆ ਹੈਂ ਦਾ ਪ੍ਰੋਗਰਾਮ ਕਰਵਾ ਕੇ ਇੰਦਰਲੋਕ ਗੁਰਦੁਆਰਾ ਕਮੇਟੀ ਨੇ ਵਡੀ ਗਲਤੀ ਕੀਤੀ ਸੌ ਕੀਤੀ ਪਰ ਜਦੋ ਦਵਿੰਦਰ ਸਿੰਘ ਹੈਪੀ ਨੇ ਅਰਦਾਸ ਨੂੰ ਬਦਲਵੇ ਰੂਪ ਵਿਚ ਪੜੀ ਤਦ ਉਨ੍ਹਾਂ ਵਲੋਂ ਓਸ ਨੂੰ ਨਾਂ ਰੋਕਣਾ ਅਤੇ ਵਿਰੋਧ ਕਰਣਾ ਉਨ੍ਹਾਂ ਦੀ ਮਿਲੀਭੁਗਤ ਦਰਸਾਂਦੀ ਹੈਂ । ਸਾਡੀ ਜੱਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈਂ ਕਿ ਦਵਿੰਦਰ ਸਿੰਘ ਦੇ ਨਾਲ ਇਸ ਗੁਰਦੁਆਰਾ ਕਮੇਟੀ ਵਿਰੁੱਧ ਵੀ ਸਖ਼ਤ ਕਾਰਵਾਈ ਕੀਤੀ ਜਾਏ ਤੇ ਇਕ ਵਿਸ਼ੇਸ਼ ਜਾਗਰੂਕਤਾ ਲਹਿਰ ਚਲਾ ਕੇ ਪੰਥ ਵਿਰੋਧੀ ਲੋਕਾਂ ਬਾਰੇ ਸਭ ਨੂੰ ਦਸਿਆ ਜਾਏ ।


ਸਿੱਖਾਂ ਦੇ ਗੁਰੂ, ਇਤਿਹਾਸ ਅਤੇ ਹੁਣ ਅਰਦਾਸ 'ਤੇ ਹਮਲਾ ਕੀਤਾ ਜਾਣਾ ਛੋਟੀ ਗੱਲ ਨਹੀਂ, ਅਜਿਹੇ ਮਸਲਿਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ: ਅਰਵਿੰਦਰ ਸਿੰਘ ਰਾਜਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):-ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਮੁੱਖ ਸੇਵਾਦਾਰ ਭਾਈ ਅਰਵਿੰਦਰ ਸਿੰਘ ਰਾਜਾ ਨੇ ਇਸ ਮਾਮਲੇ ਤੇ ਪ੍ਰਤੀਕਰਮ ਦੇਂਦਿਆ ਕਿਹਾ ਕਿ ਵੀਡੀਓਜ਼ ਨੂੰ ਦੇਖ ਕੇ ਕੁੱਝ ਅਜਿਹਾ ਜਾਪਦਾ ਹੈ ਕਿ ਇਹ ਸਭ ਜਾਣਬੁਝ ਕੇ ਕੀਤੀ ਗਈ ਕਾਰਵਾਈ ਹੈਂ ਜਿਸ ਨਾਲ ਪੰਥ ਅੰਦਰ ਭਰਾ ਮਾਰੂ ਜੰਗ ਸ਼ੁਰੂ ਹੋ ਸਕਦੀ ਹੈਂ । ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦੇ ਗੁਰੂ, ਇਤਿਹਾਸ ਅਤੇ ਹੁਣ ਅਰਦਾਸ 'ਤੇ ਹਮਲਾ ਕੀਤਾ ਜਾਣਾ ਛੋਟੀ ਗੱਲ ਨਹੀਂ, ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਅਜਿਹੇ ਮਸਲਿਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਇਸ ਮੰਦਭਾਗੇ ਵਰਤਾਰੇ ਨੂੰ ਠੱਲ੍ਹ ਪਾਈ ਜਾ ਸਕੇ ਪਰ ਦੇਖਣਾ ਹੋਵੇਗਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ, ਐਸਜੀਪੀਸੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸ ਮਾਮਲੇ 'ਤੇ ਕੀ ਕਾਰਵਾਈ ਕਰਦੀ ਹੈ।


ਦਿੱਲੀ ਗੁਰਦੁਆਰਾ ਕਮੇਟੀ ਨੇ ਅਰਦਾਸ ਤੋੜ ਮਰੋੜ ਕੇ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰ ਲੋਕ ਵਿਚ ਪੰਥ ਵਿਚੋਂ ਛੇਕੇ ਰਾਗੀ ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਤੇ ਉਹਨਾਂ ਦੇ ਨਾਲ ਆਏ ਦਵਿੰਦਰ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਰਦਾਸ ਤੋੜ ਮਰੋੜ ਕੇ ਪੇਸ਼ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਮਾਮਲੇ &rsquoਤੇ ਤੁਰੰਤ ਕਾਰਵਾਈ ਕਰਦਿਆਂ ਇਸਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਮਾਮਲੇ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਰਹੀ ਹੈ ਜਿਸਨੂੰ ਲੈ ਕੇ ਸਿੱਖ ਸੰਗਤਾਂ ਵਿਚ ਭਾਰੀ ਰੋਸ ਹੈ। ਉਹਨਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਆਪ ਤੁਰੰਤ ਮੌਕੇ &rsquoਤੇ ਪਹੁੰਚੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਇਕ ਪੜਤਾਲੀਆ ਕਮੇਟੀ ਗਠਿਤ ਕੀਤੀ ਜਿਸਨੇ ਮੌਕੇ &rsquoਤੇ ਪਹੁੰਚ ਕੇ ਸਾਰੇ ਹਾਲਾਤ ਦਾ ਜਾਇਜ਼ਾ ਲਿਆ ਤੇ ਤੱਥ ਇਕੱਤਰ ਕੀਤੇ। ਉਹਨਾਂ ਦੱਸਿਆ ਕਿ ਪੜਤਾਲੀਆ ਕਮੇਟੀ ਨੇ ਆਪਣੀ ਰਿਪੋਰਟ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸੌਂਪ ਦਿੱਤੀ ਹੈ ਤੇ ਹੁਣ ਸੰਗਤਾਂ ਸਿੰਘ ਸਾਹਿਬ ਦੇ ਅਗਲੇ ਹੁਕਮਾਂ ਦੀ ਉਡੀਕ ਕਰ ਰਹੀਆਂ ਹਨ।
ਸਰਦਾਰ ਕਰਮਸਰ ਨੇ ਕਿਹਾ ਕਿ ਸਿੱਖ ਪੰਥਕ ਮਰਿਆਦਾ &rsquoਤੇ ਪਹਿਰਾ ਦੇਣਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਢਲਾ ਫਰਜ਼ ਹੈ ਜਿਸਨੂੰ ਉਸਨੇ ਹਮੇਸ਼ਾ ਅੱਗੇ ਹੋ ਕੇ ਨਿਭਾਇਆ ਹੈ ਤੇ ਭਵਿੱਖ ਵਿਚ ਵੀ ਨਿਭਾਉਂਦੀ ਰਹੇਗੀ। ਉਹਨਾਂ ਕਿਹਾ ਕਿ ਪੰਥਕ ਮਰਿਆਦਾ ਘਾਣ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾ ਸਕਦਾ ਤੇ ਨਾ ਹੀ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਮਾਮਲੇ ਵਿਚ ਅੱਗੇ ਦੀ ਕਾਰਵਾਈ ਕਰਾਂਗੇ। ਉਹਨਾਂ ਨੇ ਸੰਗਤਾਂ ਨੂੰ ਮਾਮਲੇ ਵਿਚ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।

ਅਰਦਾਸ ਨਾਲ ਛੇੜਖਾਣੀ ਕਰਣ ਵਾਲੇ ਸੰਬੰਧਿਤ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥ ਦੀ ਰਵਾਇਤ ਅਨੁਸਾਰ ਕਾਰਵਾਈ ਦੀ ਮੰਗ: ਸਰਨਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਏਕਤਾ ਦੇ ਸੂਤਰ ਵਿੱਚ ਪ੍ਰੋਣ ਲਈ ਬਹੁਤ ਲੰਮੀ ਵਿਚਾਰ ਚਰਚਾ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਪ੍ਰਵਾਣਿਤ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਸੀ ਤਾਂ ਕਿ ਸਮੁੱਚੀ ਕੌਮ ਨੂੰ ਸਾਂਝੀ ਅਗਵਾਈ, ਸਾਂਝੇ ਨਿਸ਼ਾਨ ਤੇ ਸਾਂਝੀ ਮਰਿਯਾਦਾ ਰਾਹੀ ਇਕ ਰੱਖਿਆ ਜਾ ਸਕੇ । ਪਰ ਜਿਸ ਤਰ੍ਹਾਂ ਕੱਲ੍ਹ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ਦਿੱਲੀ ਵਿੱਚ ਉਸ ਬੰਦੇ ਵੱਲੋਂ ਅਰਦਾਸ ਨਾਲ ਛੇੜ ਛਾੜ ਕੀਤੀ ਗਈ ਜਿਸ ਤੋਂ ਕਦੇ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ ਕਿ ਉਹ ਆਪਣੀ ਨਿੱਜੀ ਮੱਤ ਮੁਤਾਬਿਕ ਪੰਥ ਪਰਵਾਨਿਤ ਅਰਦਾਸ ਨੂੰ ਬਦਲੇਗਾ । ਇਹ ਬਹੁਤ ਨਿੰਦਣਯੋਗ ਹੈ । ਗੁਰਬਾਣੀ ਦਾ ਕੀਰਤਨ , ਕਥਾ ਤੇ ਹੋਰ ਸਭ ਪ੍ਰਚਾਰ ਦੇ ਸਾਧਨ ਕੌਮ ਨੂੰ ਇਕ ਰੱਖਦੇ ਹੋਏ ਚੜਦੀ ਕਲਾ ਵੱਲ ਲੈ ਕੇ ਜਾਣ ਲਈ ਹਨ । ਪਰ ਜੇਕਰ ਅਸੀ ਇਸਦੀ ਬਜਾਏ ਤੋੜਨ ਵੱਲ ਤੁਰ ਪਈਏ ਤਾਂ ਇਸਤੋਂ ਮਾੜੀ ਗੱਲ ਕੀ ਹੋ ਸਕਦੀ ਹੈ । ਸਿੱਖ ਰਹਿਤ ਮਰਿਯਾਦਾ ਸਿੱਖੀ ਦੇ ਮੂਲ ਅਧਾਰਾਂ ਵਿੱਚੋਂ ਹੈ ਤੇ ਅਰਦਾਸ ਗੁਰੂ ਨਾਲ ਜੁੜਨ ਦੀ ਤੰਦ ਹੈ । ਅਰਦਾਸ ਨਾਲ ਛੇੜ ਛਾੜ ਸਿੱਖ ਨੂੰ ਗੁਰੂ ਨਾਲੋਂ ਤੋੜਨ ਦਾ ਯਤਨ ਹੈ । ਇਸ ਲਈ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ । ਇਸਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਐਕਸ਼ਨ ਲੈਂਦੇ ਹੋਏ ਪ੍ਰਬੰਧਕਾਂ ਤੇ ਸੰਬੰਧਿਤ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਕਰਕੇ ਪੰਥ ਦੀ ਰਵਾਇਤ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ ।

ਮਾਮਲਾ ਅਰਦਾਸ ਨਾਲ ਛੇੜਖਾਣੀ ਦਾ ਗੁਰਦੁਆਰਾ ਕਮੇਟੀ ਨੇ ਮੰਗੀ ਮੁਆਫੀ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਇੰਦਰਲੋਕ ਗੁਰਦੁਆਰਾ ਸਾਹਿਬ ਅੰਦਰ ਬੀਤੀ 23 ਫਰਵਰੀ ਨੂੰ ਪ੍ਰੋ ਦਰਸ਼ਨ ਸਿੰਘ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਵਲੋਂ ਪੰਥ ਵਿੱਚੋ ਖਾਰਿਜ ਕੀਤਾ ਹੋਇਆ ਹੈਂ ਦੇ ਕਰਵਾਏ ਗਏ ਕੀਰਤਨ ਪ੍ਰੋਗਰਾਮ ਉਪਰੰਤ ਕੀਤੀ ਗਈ ਅਰਦਾਸ ਅੰਦਰ ਦਵਿੰਦਰ ਸਿੰਘ ਹੈਪੀ ਵਲੋਂ ਛੇੜਖਾਣੀ ਬਾਰੇ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਦਰਸ਼ਨ ਸਿੰਘ ਚੱਢਾ ਨੇ ਕਿਹਾ ਕਿ ਗੁਰੂਘਰ ਅੰਦਰ ਕੀਤੀ ਗਈ ਅਰਦਾਸ ਨਾਲ ਅਸੀਂ ਸਹਿਮਤ ਨਹੀਂ ਹਾਂ । ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਹਾਜਿਰ ਨਾ ਹੋਣ ਕਰਕੇ ਦਵਿੰਦਰ ਸਿੰਘ ਨੇ ਅਰਦਾਸ ਕੀਤੀ ਓਸ ਸਮੇਂ ਅਸੀਂ ਹਾਜਿਰ ਨਹੀਂ ਸੀ ਜ਼ੇਕਰ ਓਥੇ ਹਾਜਿਰ ਹੁੰਦੇ ਤਾਂ ਅਸੀਂ ਜਰੂਰ ਉਨ੍ਹਾਂ ਨੂੰ ਰੋਕਦੇ । ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਇਕ ਕਮੇਟੀ ਬੀਤੇ ਦਿਨ ਸਾਡੇ ਕੋਲ ਆਈ ਸੀ ਤੇ ਅਸੀਂ ਉਨ੍ਹਾਂ ਨੂੰ ਲਿਖਤੀ ਸਪਸ਼ਟੀਕਰਨ ਦੇ ਦਿੱਤਾ ਹੈਂ ਅਤੇ ਇਸ ਮਾਮਲੇ ਵਿਚ ਅਕਾਲ ਤਖਤ ਸਾਹਿਬ ਤੋ ਜੋ ਆਦੇਸ਼ ਜਾਰੀ ਹੋਏਗਾ ਅਸੀਂ ਓਸ ਨੂੰ ਮਨਿਆਂ ਜਾਏਗਾ । ਉਨ੍ਹਾਂ ਨੂੰ ਪੁਛੇ ਗਏ ਸੁਆਲ ਕਿ ਜਦੋ ਪ੍ਰੋ ਦਰਸ਼ਨ ਸਿੰਘ ਨੂੰ ਪੰਥ ਵਿੱਚੋ ਖਾਰਿਜ ਕੀਤਾ ਗਿਆ ਹੈਂ ਫੇਰ ਪ੍ਰੋਗਰਾਮ ਕਿਉਂ ਕਰਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਮੁਰੀਦ ਹਾਂ ।

ਆਪਣੇ ਕੱਪੜੇ ਬੈਗ ਵਿੱਚ ਪਾ ਕੇ ਤਿਆਰ ਰੱਖੇ ਹੋਏ ਹਨ : ਗਿਆਨੀ ਰਘਬੀਰ ਸਿੰਘ
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਚੱਲ ਰਹੀ ਚਰਚਾ ਬਾਰੇ ਕਿਹਾ ਕਿ ਜੇ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਵੀ ਆਪਣੇ ਕੱਪੜੇ ਬੈਗ ਵਿੱਚ ਪਾ ਕੇ ਤਿਆਰ ਰੱਖੇ ਹੋਏ ਹਨ। ਇਹ ਪ੍ਰਗਟਾਵਾ ਅੱਜ ਉਨ੍ਹਾਂ ਇਥੇ ਮੀਡੀਆ ਨਾਲ ਗੈਰਰਸਮੀ ਗੱਲਬਾਤ ਦੌਰਾਨ ਕੀਤਾ ਹੈ।

ਉਨ੍ਹਾਂ ਆਪਣੇ ਇਸ ਕਥਨ ਨਾਲ ਸਪਸ਼ਟ ਕੀਤਾ ਹੈ ਕਿ ਜੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾਂਦਾ ਹੈ ਤਾਂ ਉਹ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਅਹੁਦੇ ਦੀ ਸੇਵਾ ਨੂੰ ਜਾਰੀ ਰੱਖਣਾ ਜਾਂ ਸੇਵਾ ਛੱਡ ਦੇਣਾ ਇਹ ਦੋਵੇਂ ਹੀ ਗੁਰੂ ਦੇ ਭਾਣੇ ਮੁਤਾਬਕ ਹਨ। ਉਨ੍ਹਾਂ ਕਿਹਾ ਕਿ ਇਹ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਕੀਤੀ ਜਾ ਸਕਦੀ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਚੱਲ ਰਹੀ ਪ੍ਰਕਿਰਿਆ ਬਾਰੇ ਉਨ੍ਹਾਂ ਕਿਹਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਦੀ ਫ਼ਸੀਲ ਤੋਂ ਆਦੇਸ਼ ਜਾਰੀ ਕਰ ਕੇ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਵੱਲੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਨਹੀਂ ਕੀਤੀ ਗਈ ਹੈ। ਉਨ੍ਹਾਂ ਕਮੇਟੀ ਨੂੰ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਦੇ ਆਦੇਸ਼ ਮੁਤਾਬਕ ਭਰਤੀ ਪ੍ਰਕਿਰਿਆ ਸ਼ੁਰੂ ਕਰ।

ਉਨ੍ਹਾਂ ਕਿਹਾ ਕਿ ਇਸ ਕਮੇਟੀ ਨੂੰ ਬਣਾਇਆਂ ਕਰੀਬ ਢਾਈ ਮਹੀਨੇ ਬੀਤ ਚੁੱਕੇ ਹਨ, ਪਰ ਇਸ ਦੀ ਕਾਰਗੁਜ਼ਾਰੀ ਢਿੱਲੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਅਤੇ ਕਿਹਾ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਨਹੀਂ ਦੇ ਰਿਹਾ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਕਮੇਟੀ ਨੂੰ ਆਪਣੇ ਪੱਧਰ &rsquoਤੇ ਭਰਤੀ ਸ਼ੁਰੂ ਕਰਨ ਲਈ ਕਿਹਾ ਗਿਆ ਸੀ।

ਹਰਭਜਨ ਮਾਨ ਨੇ YouTube ਚੈਨਲ ਨੂੰ ਭੇਜਿਆ ਲੀਗਲ ਨੋਟਿਸ,ਪ੍ਰਸ਼ਾਸਨ ਤੋਂ ਕੀਤੀ ਸਖ਼ਤ ਕਾਰਵਾਈ ਦੀ ਮੰਗ
ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਇਕ ਯੂ-ਟਿਊਬ ਚੈਨਲ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਸ਼ੁਰੂਆਤ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਕਤ ਚੈਨਲ ਵੱਲੋਂ ਹਰਭਜਨ ਮਾਨ ਦੀ ਧੀ ਬਾਰੇ ਝੂਠੀ ਤੇ ਅਪਮਾਨਜਨਕ ਖ਼ਬਰ ਚਲਾਈ ਗਈ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਤੇ ਬਹੁਤ ਬੁਰਾ ਪ੍ਰਭਾਵ ਪਿਆ। ਇਸ ਮਗਰੋਂ ਹਰਭਜਨ ਮਾਨ ਨੇ ਐਕਸ਼ਨ ਲੈਂਦੇ ਹੋਏ ਯੂ ਟਿਊਬ ਚੈਨਲ ਨੂੰ ਲੀਗਲ ਨੋਟਿਸ ਭੇਜਿਆਂ ਗਿਆ। ਇਸ ਸਬੰਧੀ ਹਰਭਜਨ ਮਾਨ ਨੇ ਸਖ਼ਤ ਲਹਿਜ਼ੇ ਵਿਚ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਪਰਿਵਾਰ ਦੀ ਇੱਜ਼ਤ ਤੇ ਹਮਲਾ ਬਰਦਾਸ਼ਤ ਨਹੀਂ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਤੋਂ ਉਕਤ ਚੈਨਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਹਰਭਜਨ ਮਾਨ ਦੇ ਵਕੀਲ ਐਡਵੋਕੇਟ ਰਾਜੀਵ ਮਲਹੋਤਰਾ ਨੇ ਦੱਸਿਆ ਕਿ ਸਬੰਧਿਤ ਯੂ ਟਿਊਬ ਚੈਨਲ ਖ਼ਿਲਾਫ਼ ਸਿਵਲ ਅਤੇ ਕਰਿਮਨਲ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮਾਮਲੇ ਸੰਬੰਧੀ ਨੈਸ਼ਨਲ ਕਮਿਸ਼ਨ ਫ਼ਾਰ ਵੁਮੈਨ ਅਤੇ ਸਟੇਟ ਕਮਿਸ਼ਨ ਫ਼ਾਰ ਵੁਮੈਨ ਵਿਚ ਵੀ ਸ਼ਿਕਾਇਤ ਦਰਜ ਕਰਾਈ ਗਈ ਹੈ। ਉਨ੍ਹਾਂ ਦੱਸਿਆਂ ਕਿ ਉਕਤ ਚੈਨਲ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 354, 420, 467, 468, 471, ਅਤੇ 120 ਅਧੀਨ ਕਾਰਵਾਈ ਦੀ ਮੰਗ ਕੀਤੀ ਜਾਵੇਗੀ।


ਟਰੰਪ ਤੇ ਜ਼ੇਲੈਂਸਕੀ ਵਿਚਾਲੇ ਮੀਡੀਆ ਸਾਹਮਣੇ ਬਹਿਸ
ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਓਵਲ ਆਫਿਸ ਵਿੱਚ ਮੀਟਿੰਗ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ &rsquoਤੇ ਵਰ੍ਹਦਿਆਂ &lsquo&lsquoਲੱਖਾਂ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਣ&rsquo ਲਈ ਜ਼ੇਲੈਂਸਕੀ ਦੀ ਝਾੜ ਝੰਬ ਕੀਤੀ। ਟਰੰਪ, ਉਪ ਰਾਸ਼ਟਰਪਤੀ ਜੇਡੀ ਵਾਂਸ ਅਤੇ ਜ਼ੇਲੈਂਸਕੀ ਵਿਚਾਲੇ ਕਰੀਬ 45 ਮਿੰਟ ਤੱਕ ਗੱਲਬਾਤ ਹੋਈ, ਜਿਸ &rsquoਚ ਆਖਰੀ 10 ਮਿੰਟ ਤਿੰਨਾਂ ਵਿਚਾਲੇ ਕਾਫੀ ਬਹਿਸ ਹੋਈ। ਜ਼ੇਲੈਂਸਕੀ ਨੇ ਆਪਣਾ ਪੱਖ ਰੱਖਦਿਆਂ ਰੂਸ ਦੀ ਕੂਟਨੀਤਕ ਪਾਬੰਦੀ &rsquoਤੇ ਸ਼ੱਕ ਪ੍ਰਗਟ ਕੀਤਾ ਅਤੇ ਮਾਸਕੋ ਵੱਲੋਂ ਤੋੜੀਆਂ ਗਈਆਂ ਪਾਬੰਦੀਆਂ ਦਾ ਹਵਾਲਾ ਦਿੱਤਾ।

ਇਸ ਦੀ ਸ਼ੁਰੂਆਤ ਵਾਂਸ ਵੱਲੋਂ ਜ਼ੇਲੈਂਸਕੀ ਨੂੰ ਇਹ ਕਹਿਣ ਨਾਲ ਹੋਈ, &lsquo&lsquoਰਾਸ਼ਟਰਪਤੀ ਜੀ। ਮੈਨੂੰ ਲੱਗਦਾ ਹੈ ਕਿ ਤੁਸੀਂ ਅਮਰੀਕੀ ਮੀਡੀਆ ਦੇ ਸਾਹਮਣੇ ਇਸ ਮਾਮਲੇ &rsquoਤੇ ਦਾਅਵਾ ਕਰ ਕੇ ਬੇਇੱਜ਼ਤੀ ਕਰ ਰਹੇ ਹੋ।&rsquo&rsquo ਜ਼ੇਲੈਂਸਕੀ ਨੇ ਅਪੀਲ ਕਰਨ ਦੀ ਕੋਸ਼ਿਸ਼ ਕੀਤੀ, ਜਿਸ &rsquoਤੇ ਟਰੰਪ ਨੇ ਉੱਚੀ ਆਵਾਜ਼ ਵਿੱਚ ਕਿਹਾ, &lsquo&lsquoਤੁਸੀਂ ਲੱਖਾਂ ਲੋਕਾਂ ਦੀ ਜ਼ਿੰਗਦੀ ਨਾਲ ਖਿਲਵਾੜ ਕਰ ਰਹੇ ਹੋ।&rsquo&rsquo ਟਰੰਪ ਨੇ ਕਿਹਾ, &lsquo&lsquoਤੁਸੀਂ ਤੀਜੀ ਵਿਸ਼ਵ ਜੰਗ ਨੂੰ ਸੱਦਾ ਦੇ ਰਹੇ ਹੋ ਅਤੇ ਜੋ ਤੁਸੀਂ ਕਰ ਰਹੇ ਹੋ, ਉਹ ਦੇਸ਼ ਦੇ ਲਈ ਵੱਡੀ ਬੇਇੱਜ਼ਤੀ ਹੈ, ਇਹ ਉਹ ਦੇਸ਼ ਹੈ ਜਿਸ ਨੇ ਤੁਹਾਡੇ ਲਈ ਬਹੁਤ ਜ਼ਿਆਦਾ ਸਮਰਥਨ ਦਿੱਤਾ ਹੈ।&rsquo&rsquo

ਆਮ ਤੌਰ &rsquoਤੇ ਗੰਭੀਰ ਚਰਚਾਵਾਂ ਲਈ ਪ੍ਰਸਿੱਧ ਓਵਲ ਆਫ਼ਿਸ ਵਿੱਚ ਇਹ ਤਣਾਅ ਅਤੇ ਖੁੱਲ੍ਹੇ ਤੌਰ &rsquoਤੇ ਉੱਚੀ ਆਵਾਜ਼ ਵਿੱਚ ਗੱਲਬਾਤ ਕਰਨ ਦਾ ਦ੍ਰਿਸ਼ ਹੈਰਾਨ ਕਰਨ ਵਾਲਾ ਸੀ। ਇਸ ਤੋਂ ਪਹਿਲਾਂ ਬੈਠਕ ਵਿੱਚ ਟਰੰਪ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਸੈਨਿਕ ਸਹਾਇਤਾ ਦੇਣਾ ਜਾਰੀ ਰੱਖੇਗਾ, ਪਰ ਬਹੁਤ ਵੱਡੀ ਸਹਾਇਤਾ ਨਹੀਂ ਮਿਲੇਗੀ।


ਕੰਗਨਾ ਤੇ ਜਾਵੇਦ ਅਖ਼ਤਰ ਵਿਚਾਲੇ ਮਾਣਹਾਨੀ ਵਿਵਾਦ ਸੁਲਝਿਆ
ਅਦਾਕਾਰਾ ਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਗੀਤਕਾਰ ਜਾਵੇਦ ਅਖ਼ਤਰ ਵੱਲੋਂ ਉਸ ਖ਼ਿਲਾਫ਼ ਦਾਇਰ ਤਕਰੀਬਨ ਚਾਰ ਸਾਲ ਪੁਰਾਣੇ ਮਾਣਹਾਨੀ ਮਾਮਲੇ ਨੂੰ ਅੱਜ ਸਾਲਸੀ ਰਾਹੀਂ ਸੁਲਝਾ ਲਿਆ ਹੈ ਅਤੇ ਉਸ ਨੇ ਅਖ਼ਤਰ ਨੂੰ ਹੋਈ &lsquoਪ੍ਰੇਸ਼ਾਨੀ&rsquo ਲਈ ਮੁਆਫੀ ਵੀ ਮੰਗੀ ਹੈ। ਭਾਜਪਾ ਦੀ ਸੰਸਦ ਮੈਂਬਰ ਰਣੌਤ ਤੇ ਅਖ਼ਤਰ ਅੱਜ ਇੱਥੋਂ ਦੀ ਵਿਸ਼ੇਸ਼ ਅਦਾਲਤ ਸਾਹਮਣੇ ਪੇਸ਼ ਹੋਏ ਅਤੇ ਇੱਕ-ਦੂਜੇ ਖ਼ਿਲਾਫ਼ ਦਰਜ ਸ਼ਿਕਾਇਤਾਂ ਵਾਪਸ ਲੈਣ ਬਾਰੇ ਜਾਣਕਾਰੀ ਦਿੱਤੀ। ਬਾਅਦ ਵਿੱਚ ਅਦਾਕਾਰਾ ਨੇ ਸੋਸ਼ਲ ਮੀਡੀਆ ਮੰਚ &lsquoਇੰਸਟਾਗ੍ਰਾਮ&rsquo &rsquoਤੇ ਅਖ਼ਤਰ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਕਾਨੂੰਨੀ ਮਸਲਾ ਸੁਲਝਾ ਲਿਆ ਹੈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਗਲਤਫਹਿਮੀ ਕਾਰਨ ਅਖ਼ਤਰ ਖ਼ਿਲਾਫ਼ ਬਿਆਨ ਦਿੱਤਾ ਸੀ ਅਤੇ ਉਸ ਨੇ ਇਸ ਕਾਰਨ ਅਖ਼ਤਰ ਨੂੰ ਹੋਈ ਪ੍ਰੇਸ਼ਾਨੀ ਲਈ ਮੁਆਫੀ ਵੀ ਮੰਗੀ। ਅਖ਼ਤਰ ਨੇ 2020 &rsquoਚ ਰਣੌਤ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਅਖ਼ਤਰ ਨੇ ਦੋਸ਼ ਲਾਇਆ ਸੀ ਕਿ ਜੁਲਾਈ 2020 &rsquoਚ ਟੈਲੀਵਿਜ਼ਨ &rsquoਤੇ ਪ੍ਰਸਾਰਿਤ ਇੱਕ ਇੰਟਰਵਿਊ ਦੌਰਾਨ ਰਣੌਤ ਨੇ ਉਨ੍ਹਾਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕੀਤੀ ਸੀ ਜਿਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲੱਗੀ। ਅਖ਼ਤਰ ਨੇ ਆਪਣੀ ਸ਼ਿਕਾਇਤ &rsquoਚ ਦੋਸ਼ ਲਾਇਆ ਸੀ ਕਿ ਰਣੌਤ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਵੱਲੋਂ ਕਥਿਤ ਖੁਦਕੁਸ਼ੀ ਕੀਤੇ ਜਾਣ ਮਗਰੋਂ ਬੌਲੀਵੁੱਡ &rsquoਚ ਮੌਜੂਦ ਇੱਕ &lsquoਧੜੇ&rsquo ਦਾ ਜ਼ਿਕਰ ਕਰਦਿਆਂ ਇੰਟਰਵਿਊ ਦੌਰਾਨ ਉਨ੍ਹਾਂ ਦਾ ਨਾਂ ਘੜੀਸਿਆ ਸੀ।

ਭਾਰਤ ਤੇ ਯੂਰੋਪੀ ਯੂਨੀਅਨ ਮੁਕਤ ਵਪਾਰ ਸਮਝੌਤੇ ਲਈ ਰਾਜ਼ੀ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੂਰੋਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੋਨ ਡੇਰ ਲੇਯੇਨ ਨੇ ਅੱਜ ਇੱਥੇ ਇਸ ਸਾਲ ਦੇ ਅਖ਼ੀਰ ਤੱਕ ਮੁਕਤ ਵਪਾਰ ਸਮਝੌਤੇ ਨੂੰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਦੋਵੇਂ ਆਗੂਆਂ ਨੇ ਰੱਖਿਆ, ਸੁਰੱਖਿਆ ਅਤੇ ਮਹੱਤਵਪੂਰਨ ਤਕਨਾਲੋਜੀ ਦੇ ਖੇਤਰਾਂ ਵਿੱਚ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਦਾ ਵਿਸਤਾਰ ਕਰਨ ਦਾ ਸੰਕਲਪ ਵੀ ਲਿਆ। ਵੋਨ ਡੇਰ ਲੇਯੇਨ ਨਾਲ ਗੱਲਬਾਤ ਤੋਂ ਬਾਅਦ ਆਪਣੇ ਮੀਡੀਆ ਬਿਆਨ ਵਿੱਚ ਮੋਦੀ ਨੇ ਭਾਰਤ-ਯੂਰੋਪੀ ਯੂਨੀਅਨ ਦੀ ਰਣਨੀਤਕ ਸਾਂਝੇਦਾਰੀ ਨੂੰ &lsquoਕੁਦਰਤੀ&rsquo ਦੱਸਿਆ ਅਤੇ ਕਿਹਾ ਕਿ ਇਹ &lsquoਵਿਸ਼ਵਾਸ&rsquo ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਵਿੱਚ ਸਾਂਝੇ ਵਿਸ਼ਵਾਸ &rsquoਤੇ ਆਧਾਰਿਤ ਹੈ। ਅਸੀਂ ਆਪਣੀਆਂ ਟੀਮਾਂ ਨੂੰ ਇਸ ਸਾਲ ਦੇ ਅਖ਼ੀਰ ਤੱਕ ਦੋਹਾਂ ਦੇਸ਼ਾਂ ਲਈ ਫਾਇਦੇਮੰਦ ਦੁਵੱਲਾ ਮੁਕਤ ਵਪਾਰ ਸਮਝੌਤਾ ਨੇਪਰੇ ਚਾੜ੍ਹਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਬੇਹੱਦ ਮਹੱਤਵਪੂਰਨ ਫੈਸਲਾ ਹੈ ਜੋ ਕਿ ਵਪਾਰ ਤੇ ਟੈਕਸਾਂ ਬਾਰੇ ਟਰੰਪ ਪ੍ਰਸ਼ਾਸਨ ਦੀ ਨੀਤੀ ਸਬੰਧੀ ਵਧਦੀਆਂ ਆਲਮੀ ਚਿੰਤਾਵਾਂ ਦਰਮਿਆਨ ਆਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਧਿਰਾਂ ਨਿਵੇਸ਼ ਸੁਰੱਖਿਆ ਸਮਝੌਤੇ ਦੇ ਨਾਲ-ਨਾਲ ਭੂਗੋਲਿਕ ਸੰਕੇਤਾਂ &rsquoਤੇ ਇਕ ਸਮਝੌਤੇ ਲਈ ਗੱਲਬਾਤ ਅੱਗੇ ਵਧਾ ਰਹੀਆਂ ਹਨ। ਕਨੈਕਟੀਵਿਟੀ ਬਾਰੇ ਮੋਦੀ ਨੇ ਕਿਹਾ ਕਿ ਭਾਰਤ-ਮੱਧ ਪੂਰਬ-ਯੂਰੋਪ ਆਰਥਿਕ ਲਾਂਘੇ ਨੂੰ ਅੱਗੇ ਵਧਾਉਣ ਲਈ ਠੋਸ ਕਦਮ ਉਠਾਏ ਜਾਣਗੇ। ਉਨ੍ਹਾਂ ਕਿਹਾ, &lsquo&lsquoਮੈਨੂੰ ਪੂਰਾ ਭਰੋਸਾ ਹੈ ਕਿ ਆਈਐੱਮਈਸੀ ਲਾਂਘਾ ਆਲਮੀ ਵਣਜ, ਸਥਿਰ ਵਿਕਾਸ ਤੇ ਖੁਸ਼ਹਾਲੀ ਨੂੰ ਅੱਗੇ ਵਧਾਉਣ ਦਾ ਇੰਜਣ ਸਾਬਿਤ ਹੋਵੇਗਾ।&rsquo&rsquo ਉਨ੍ਹਾਂ ਲੇਯੇਨ ਤੇ ਕਾਲਜ ਆਫ਼ ਕਮਿਸ਼ਨਰਜ਼ ਦੇ ਹੋਰ ਮੈਂਬਰਾਂ ਦੇ ਭਾਰਤ ਦੌਰੇ ਨੂੰ &lsquoਲਾਮਿਸਾਲ&rsquo ਕਰਾਰ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਤੇ ਯੂਰੋਪੀ ਯੂਨੀਅਨ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਸ਼ਾਂਤੀ, ਸੁਰੱਖਿਆ, ਸਥਿਰਤਾ ਤੇ ਖੁਸ਼ਹਾਲੀ ਦੀ ਅਹਿਮੀਅਤ &rsquoਤੇ ਸਹਿਮਤ ਹਨ।


ਕੈਨੇਡਾ &rsquoਚ ਭਾਰਤੀ ਮੂਲ ਦੀ ਸਿਆਸਤਦਾਨ ਵੱਲੋਂ ਵੱਡਾ ਫੈਸਲਾ
ਟੋਰਾਂਟੋ : ਭਾਰਤੀ ਮੂਲ ਦੇ ਕੈਬਨਿਟ ਮੰਤਰੀ ਅਨੀਤਾ ਆਨੰਦ ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਮਨ ਬਦਲ ਲਿਆ ਹੈ ਅਤੇ ਮੁੜ ਚੋਣ ਮੈਦਾਨ ਵਿਚ ਨਿੱਤਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਿਆਸਤ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿਚ ਲਿਬਰਲ ਪਾਰਟੀ ਦੀ ਵਾਪਸੀ ਅਤੇ ਉਨਟਾਰੀਓ ਵਿਧਾਨ ਸਭਾ ਚੋਣਾਂ ਦੌਰਾਨ ਲਿਬਰਲ ਪਾਰਟੀ ਨੂੰ ਮਿਲੀਆਂ ਵੋਟਾਂ ਕਈ ਸਿਆਸਤਦਾਨਾਂ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰ ਸਕਦੀਆਂ ਹਨ। ਹਾਲ ਹੀ ਵਿਚ ਆਏ ਚੋਣ ਸਰਵੇਖਣਾਂ ਮੁਤਾਬਕ ਲਿਬਰਲ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਜਦਕਿ ਕੰਜ਼ਰਵੇਟਿਵ ਪਾਰਟੀ ਅਤੇ ਐਨ.ਡੀ.ਪੀ. ਦਾ ਵੱਡਾ ਨੁਕਸਾਨ ਹੋ ਰਿਹਾ ਹੈ।

ਦੱਸ ਦੇਈਏ ਕਿ ਜਸਟਿਨ ਟਰੂਡੋ ਵੱਲੋਂ 6 ਜਨਵਰੀ ਨੂੰ ਅਸਤੀਫ਼ੇ ਦਾ ਐਲਾਨ ਕਰਨ ਤੋਂ ਪੰਜ ਦਿਨ ਬਾਅਦ ਅਨੀਤਾ ਆਨੰਦ ਨੇ ਲਿਬਰਲ ਲੀਡਰਸ਼ਿਪ ਦੌੜ ਵਿਚੋਂ ਬਾਹਰ ਹੋਣ ਦਾ ਐਲਾਨ ਕਰਦਿਆਂ ਮੁੜ ਚੋਣਾਂ ਨਾ ਲੜਨ ਦਾ ਫੈਸਲਾ ਵੀ ਸੁਣਾ ਦਿਤਾ। ਕੈਨੇਡਾ ਵਿਚ ਆਮ ਚੋਣਾਂ ਭਾਵੇਂ ਅਕਤੂਬਰ ਵਿਚ ਹੋਣੀਆਂ ਹਨ ਪਰ ਨਵੇਂ ਲਿਬਰਲ ਆਗੂ ਦੀ ਚੋਣ ਮਗਰੋਂ ਕਿਸੇ ਵੀ ਵੇਲੇ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਲਿਬਰਲ ਲੀਡਰਸ਼ਿਪ ਦੌੜ ਵਿਚ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਮਾਰਕ ਕਾਰਨੀ ਹੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਅਤੇ ਉਹ ਖੁਦ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੇ ਸੰਕੇਤ ਦੇ ਚੁੱਕੇ ਹਨ। ਸ਼ੁੱਕਰਵਾਰ ਸ਼ਾਮ ਓਕਵਿਲ ਵਿਖੇ ਮਾਰਕ ਕਾਰਨੀ ਦੇ ਇਕ ਸਮਾਗਮ ਵਿਚ ਸ਼ਿਰਕਤ ਕਰਦਿਆਂ ਅਨੀਤਾ ਆਨੰਦ ਨੇ ਕਿਹਾ ਕਿ ਕੈਨੇਡਾ ਇਸ ਵੇਲੇ ਆਪਣੇ ਇਤਿਹਾਸ ਦੇ ਅਹਿਮ ਮੋੜ &rsquoਤੇ ਖੜ੍ਹਾ ਹੈ ਅਤੇ ਗੁਆਂਢੀ ਮੁਲਕ ਵੱਲੋਂ ਆ ਰਹੇ ਟੈਰਿਫਸ ਦੇ ਖਤਰੇ ਨਾਲ ਤਕੜੇ ਹੋ ਕੇ ਨਜਿੱਠਣ ਦੀ ਲੋੜ ਹੈ।

ਕੈਨੇਡਾ : ਲੱਖਾਂ ਕਾਮਿਆਂ ਦੀਆਂ ਤਨਖਾਹਾਂ ਵਧੀਆਂ
ਟੋਰਾਂਟੋ : ਕੈਨੇਡਾ ਵਿਚ ਰਹਿਣ-ਸਹਿਣ ਦੇ ਖਰਚੇ ਨਾਲ ਜੂਝ ਰਹੇ ਪ੍ਰਵਾਸੀਆਂ ਨੂੰ ਰਾਹਤ ਦੇਣ ਦਾ ਯਤਨ ਕਰਦਿਆਂ ਫੈਡਰਲ ਸਰਕਾਰ ਵੱਲੋਂ ਪ੍ਰਤੀ ਘੰਟ ਉਜਰਤ ਵਧਾ ਕੇ 17.75 ਡਾਲਰ ਕਰਨ ਦਾ ਐਲਾਨ ਕੀਤਾ ਗਿਆ ਹੈ। ਮਿਹਨਤਾਨੇ ਵਿਚ ਹੋਏ ਵਾਧੇ ਨਾਲ ਪਾਰਟ ਟਾਈਮ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਅਤੇ ਆਰਜ਼ੀ ਤੌਰ &rsquoਤੇ ਕੈਨੇਡਾ ਵਿਚ ਮੌਜੂਦ ਕਾਮਿਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਅਕਸਰ ਹੀ ਘੱਟੋ ਘੱਟੋ ਉਜਰਤ ਦਰ &rsquoਤੇ ਕੰਮ ਕਰਨਾ ਪੈਂਦਾ ਹੈ। ਨਵੀਆਂ ਉਜਰਤ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਫੈਡਰਲ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ &rsquoਤੇ ਜ਼ਿਕਰ ਕੀਤਾ ਗਿਆ ਹੈ ਕਿ ਜੇ ਸੂਬਾ ਸਰਕਾਰ ਵੱਲੋਂ ਤੈਅ ਘੱਟੋ ਘੱਟ ਮਿਹਨਤਾਨਾ, ਫੈਡਰਲ ਸਰਕਾਰ ਦੀ ਉਜਰਤ ਦਰ ਤੋਂ ਵੱਧ ਬਣਦਾ ਹੈ ਤਾਂ ਇੰਪਲੌਇਰਜ਼ ਉਚਾ ਮਿਹਨਤਾਨਾ ਅਦਾ ਕਰਨ ਦੇ ਪਾਬੰਦ ਹੋਣਗੇ।

ਟਰੂਡੋ ਵੱਲੋਂ ਘੱਟੋ ਘੱਟ ਉਜਰਤ ਦਰਾਂ ਵਿਚ ਵਾਧਾ ਕੈਨੇਡਾ ਦੇ ਰੁਜ਼ਗਾਰ ਅਤੇ ਕਿਰਤੀ ਵਿਕਾਸ ਮੰਤਰੀ ਸਟੀਵਨ ਮੈਕਿਨਨ ਨੇ ਕਿਹਾ ਕਿ ਉਜਰਤਾਂ ਵਿਚ 2.4 ਫ਼ੀ ਸਦੀ ਵਾਧੇ ਨਾਲ ਕਾਮਿਆਂ ਨੂੰ ਖਰਚਾ ਚਲਾਉਣ ਵਿਚ ਮਦਦ ਮਿਲੇਗੀ ਅਤੇ ਮੁਲਕ ਦਾ ਅਰਥਚਾਰਾ ਵਧੇਰੇ ਸੁਚੱਜੇ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇਗਾ। ਕੈਨੇਡਾ ਸਰਕਾਰ ਵੱਲੋਂ 2021 ਵਿਚ ਫੈਡਰਲ ਪੱਧਰ &rsquoਤੇ ਘੱਟੋ ਘੱਟ ਉਜਰਤ ਦਰ ਲਿਆਂਦੀ ਗਈ ਜੋ 15 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋ ਕੇ 17.75 ਡਾਲਰ ਤੱਕ ਪੁੱਜ ਗਈ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਦੇ ਚਾਰ ਰਾਜਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਘੱਟੋ ਘੱਟ ਉਜਰਤਾਂ ਵਿਚ ਵਾਧਾ ਕੀਤਾ ਗਿਆ। ਉਨਟਾਰੀਓ ਵਿਚ ਕਿਰਤੀਆਂ ਨੂੰ 17.20 ਡਾਲਰ ਪ੍ਰਤੀ ਘੰਟਾ ਦੀ ਘੱਟੋ ਘੱਟ ਉਜਰਤ ਮਿਲ ਰਹੀ ਹੈ ਅਤੇ ਹਫ਼ਤੇ ਵਿਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1,355 ਡਾਲਰ ਦਾ ਫ਼ਾਇਦਾ ਹੋਣ ਦੇ ਆਸਾਰ ਹਨ। ਦੂਜੇ ਪਾਸੇ ਮੈਨੀਟੋਬਾ ਵਿਚ ਕਿਰਤੀਆਂ ਦਾ ਘੱਟੋ ਘੱਟ ਪ੍ਰਤੀ ਘੰਟਾ ਮਿਹਨਤਾਨਾ 15.80 ਡਾਲਰ ਕਰ ਦਿਤਾ ਗਿਆ। ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਵਿਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲ ਰਹੀ ਹੈ। ਫੈਡਰਲ ਸਰਕਾਰ ਵੱਲੋਂ 1 ਅਪ੍ਰੈਲ ਤੋਂ ਲਾਗੂ ਕੀਤੀ ਜਾ ਰਹੀ ਉਜਰਤ ਦਰ ਚਾਰੇ ਰਾਜਾਂ ਤੋਂ ਵੱਧ ਬਣਦੀ ਹੈ।


ਈਲੌਨ ਮਸਕ ਬਣੇ 14ਵੇਂ ਬੱਚੇ ਦੇ ਪਿਤਾ!
ਵਾਸ਼ਿੰਗਟਨ : ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਈਲੌਨ ਮਸਕ ਕਥਿਤ ਤੌਰ &rsquoਤੇ 14 ਬੱਚਿਆਂ ਦੇ ਪਿਤਾ ਬਣ ਚੁੱਕੇ ਹਨ। ਮਸਕ ਦੀ ਕੰਪਨੀ ਨਿਊਰਾÇਲੰਕ ਦੀ ਕਾਰਜਕਾਰੀ ਅਫ਼ਸਰ ਸ਼ਿਵੌਨ ਜ਼ਿਲਿਸ ਵੱਲੋਂ ਚੌਥੇ ਬੱਚੇ ਦੇ ਜਨਮ ਬਾਰੇ ਐਕਸ &rsquoਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਪਰ ਸ਼ਿਵੌਨ ਨੇ ਇਹ ਨਹੀਂ ਦੱਸਿਆ ਕਿ ਬੱਚੇ ਦਾ ਜਨਮ ਕਦੋਂ ਹੋਇਆ। ਸ਼ਿਵੌਨ ਅਤੇ ਮਸਕ ਦੇ ਪਹਿਲਾਂ ਤਿੰਨ ਬੱਚੇ ਹਨ ਜਿਨ੍ਹਾਂ ਵਿਚੋਂ ਜੌੜੇ ਬੱਚਿਆਂ ਦਾ ਜਨਮ ਨਵੰਬਰ 2021 ਵਿਚ ਹੋਇਆ ਜਦਕਿ ਬੇਟੀ ਅਕਾਰਡੀਆ ਨੇ ਪਿਛਲੇ ਸਾਲ ਜਨਮ ਲਿਆ। ਦੱਸ ਦੇਈਏ ਕਿ ਪਿਛਲੇ ਦਿਨੀਂ ਅਮਰੀਕਾ ਦੀ ਸੋਸ਼ਲ ਮੀਡੀਆ ਇਨਫ਼ਲੂਐਂਸਰ ਅਤੇ ਲੇਖਿਕਾ ਐਸ਼ਲੇ ਸੇਂਟ ਕਲੇਅਰ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਟੈਸਲਾ ਦੇ ਮਾਲਕ ਈਲੌਨ ਮਸਦ ਦੇ ਬੇਟੇ ਦੀ ਮਾਂ ਹੈ। ਕਲੇਅਰ ਨੇ ਕਿਹਾ ਸੀ ਕਿ ਉਸ ਨੇ ਪੰਜ ਮਹੀਨੇ ਪਹਿਲਾਂ ਬੱਚੇ ਨੂੰ ਜਨਮ ਦਿਤਾ ਪਰ ਸੁਰੱਖਿਆ ਅਤੇ ਪ੍ਰਾਈਵੇਸੀ ਨੂੰ ਖਿਆਲ ਵਿਚ ਰਖਦਿਆਂ ਇਹ ਗੱਲ ਜਨਤਕ ਨਾ ਕੀਤੀ।

ਈਲੌਨ ਮਸਕ ਵੱਲੋਂ ਐਸ਼ਲੇ ਦੇ ਦਾਅਵੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਇਥੇ ਦਸਣਾ ਬਣਦਾ ਹੈ ਕਿ ਈਲੌਨ ਮਸਕ ਨੇ ਸਾਲ 2000 ਵਿਚ ਕੈਨੇਡੀਅਨ ਲੇਖਿਕਾ ਜਸਟਿਨ ਵਿਲਸਨ ਨਾਲ ਵਿਆਹ ਕੀਤਾ ਸੀ ਅਤੇ 2002 ਵਿਚ ਅਮਰੀਕਾ ਦੇ ਨੇਵਾਡਾ ਸੂਬੇ ਵਿਚ ਪਹਿਲੇ ਬੱਚੇ ਨੇ ਜਨਮ ਲਿਆ ਪਰ ਬੇਹੱਦ ਖਤਰਨਾਕ ਬਿਮਾਰੀ ਤੋਂ ਪੀੜਤ ਹੋਣ ਕਾਰਨ 10 ਹਫ਼ਤੇ ਬਾਅਦ ਉਸ ਦੀ ਮੌਤ ਹੋ ਗਈ। 2008 ਵਿਚ ਮਸਕ ਅਤੇ ਵਿਲਸਨ ਦਾ ਤਲਾਕ ਹੋ ਗਿਆ ਅਤੇ ਇਸ ਮਗਰੋਂ 2010 ਵਿਚ ਬ੍ਰਿਟਿਸ਼ ਸਟਾਰ ਰਾਇਲੀ ਨਾਲ ਵਿਆਹ ਕਰਵਾ ਲਿਆ। ਦਸੰਬਰ 2014 ਵਿਚ ਰਾਇਲੀ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਪਰ ਵਾਪਸ ਲੈ ਲਈ। ਮਾਰਚ 2016 ਵਿਚ ਉਸ ਨੇ ਤਲਾਕ ਦੀ ਅਰਜ਼ੀ ਦਾਇਰ ਕੀਤੀ ਅਤੇ ਦੋਵੇਂ ਕਾਨੂੰਨੀ ਤੌਰ &rsquoਤੇ ਵੱਖ ਹੋ ਗਏ। ਮਸਕ ਦਾ ਕਹਿਣਾ ਹੈ ਕਿ ਦੁਨੀਆਂ ਦੀ ਆਬਾਦੀ ਬਹੁਤ ਘੱਟ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨੇ ਚਾਹੀਦੇ ਹਨ। 2021 ਵਿਚ ਮਸਕ ਨੇ ਕਿਹਾ ਸੀ ਕਿ ਜੇ ਜ਼ਿਆਦਾ ਬੱਚੇ ਪੈਦਾ ਨਾ ਹੋਇਆ ਤਾਂ ਮਨੁੱਖਤਾ ਹੀ ਖਤਮ ਹੋ ਜਾਵੇਗੀ।