4 ਮਾਰਚ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ
 ਆਸਟ੍ਰੇਲੀਆ ਦੇ ਸੈਂਟਰਲ ਵਿਕਟੋਰੀਆ ਵਿੱਚ ਸਿੱਖ ਸੁਰੱਖਿਆ ਗਾਰਡ ਦੀ ਦਸਤਾਰ ਦੀ ਬੇਅਦਬੀ ਅਤੇ ਕੇਸਾਂ ਦੀ ਖਿੱਚਧੂਹ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਇਕ ਦਿਨ ਪਹਿਲਾਂ ਭਾਰਤ ਦੇ ਰਿਸ਼ੀਕੇਸ਼ ਵਿਚ ਸਿੱਖ ਵਪਾਰੀਆਂ ਨਾਲ ਕੀਤੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਖਿੱਚਧੂਹ ਅਤੇ ਉਨ੍ਹਾਂ ਦੇ ਸ਼ੋਅ ਰੂਮ ਦੀ ਤੋੜ ਫੋੜ ਦੀ ਖ਼ਬਰ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਧਰੇ ਗਏ ਸਨ, ਓਥੇ ਹੀ ਆਸਟ੍ਰੇਲੀਆ ਦੇ ਇਕ ਮਾਲ ਅੰਦਰ ਸਿੱਖ ਗਾਰਡ ਨਾਲ ਵੀ ਦਸਤਾਰ ਦੀ ਬੇਅਦਬੀ, ਕੇਸਾਂ ਦੀ ਖਿੱਚਧੂਹ ਅਤੇ ਓਸ ਨੂੰ ਜਖਮੀ ਕਰਣ ਦੀ ਖ਼ਬਰ ਮਿਲ ਰਹੀ ਹੈਂ। ਆਸਟ੍ਰੇਲੀਆ ਦੇ ਸੈਂਟਰਲ ਵਿਕਟੋਰੀਆ ਦੇ ਬੇਂਡੀਗੋ ਵਿੱਚ ਇੱਕ ਸਿੱਖ ਸੁਰੱਖਿਆ ਗਾਰਡ &lsquoਤੇ ਨੌ ਨੌਜੁਆਨਾਂ ਨੇ ਮਿਲਕੇ ਹਮਲਾ ਕਰਦਿਆਂ ਓਸ ਦੀ ਦਸਤਾਰ ਅਤੇ ਕੇਸਾਂ ਦੀ ਬੇਅਦਬੀ ਕਰਣ ਦੇ ਨਾਲ ਓਸ ਨੂੰ ਗੰਭੀਰ ਰੂਪ ਵਿਚ ਜਖਮੀ ਕਰ ਦਿੱਤਾ ਹੈ । ਇਸ ਭਿਆਨਕ ਹਮਲੇ ਦੇ ਦੋਸ਼ੀ ਚਾਰ ਕਿਸ਼ੋਰਾਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ ।
ਵਾਇਰਲ ਹੋਈ ਵੀਡੀਓ ਅੰਦਰ ਨੌਂ ਕਿਸ਼ੋਰਾਂ ਦੇ ਇੱਕ ਸਮੂਹ ਵਲੋਂ ਇਕ ਮਾਲ ਦੇ ਅੰਦਰ ਸੁਰੱਖਿਆ ਦਾ ਕੰਮ ਕਰਦੇ ਸਿੱਖ ਗਾਰਡ ਨੂੰ ਮੁੱਕੇ ਮਾਰਦੇ, ਲੱਤਾਂ ਮਾਰਦੇ ਅਤੇ ਜ਼ਮੀਨ &lsquoਤੇ ਘਸੀਟਦੇ ਹੋਏ ਫਿਲਮਾਇਆ ਗਿਆ ਸੀ, ਇਸ ਤੋਂ ਬਾਅਦ ਕਿ ਰਾਹਗੀਰਾਂ ਨੇ ਦਖਲ ਦਿੱਤਾ ਅਤੇ ਉਨ੍ਹਾਂ &lsquoਤੇ ਵੀ ਹਮਲਾ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਗਾਰਡ &lsquoਤੇ ਉਦੋਂ ਹਮਲਾ ਕੀਤਾ ਗਿਆ ਜਦੋਂ ਉਸਨੇ ਨੌਜਵਾਨਾਂ ਨੂੰ ਕੇਂਦਰ ਛੱਡਣ ਲਈ ਕਿਹਾ। ਕਿਉਕਿ ਓਹ ਲੋਕ ਓਥੇ ਹੰਗਾਮਾ ਕਰ ਰਹੇ ਸਨ, ਉੱਚੀ ਆਵਾਜ਼ ਵਿੱਚ ਸੰਗੀਤ ਵਜਾ ਰਹੇ ਸਨ ਅਤੇ ਸ਼ਰਾਬ ਪੀ ਰਹੇ ਸਨ। ਇਹ ਝਗੜਾ ਕੱਲ੍ਹ ਸ਼ਾਮ 4 ਵਜੇ ਤੋਂ ਬਾਅਦ ਬੇਂਡੀਗੋ ਮਾਰਕੀਟਪਲੇਸ ਵਿਖੇ ਹੋਇਆ, ਜਿਸ ਕਾਰਨ ਸੈਂਟਰ ਨੂੰ ਤਾਲਾਬੰਦ ਕਰ ਦਿੱਤਾ ਗਿਆ।
ਜਦੋਂ ਤੱਕ ਪੁਲਿਸ ਪਹੁੰਚੀ, ਉਦੋਂ ਤੱਕ ਨੌਜਵਾਨ ਮੌਕੇ ਤੋਂ ਭੱਜ ਚੁੱਕੇ ਸਨ। ਬੇਂਡੀਗੋ ਮਾਰਕੀਟਪਲੇਸ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੈਂਟਰ ਪ੍ਰਬੰਧਨ &ldquoਅਵਿਸ਼ਵਾਸ਼ਯੋਗ ਤੌਰ &lsquoਤੇ ਨਿਰਾਸ਼&rdquo ਹੈ ਅਤੇ ਕਿਹਾ ਕਿ ਉਸਨੇ ਇਸ ਮਾਮਲੇ ਦੀ ਸੁਰੱਖਿਆ ਫੁਟੇਜ ਪੁਲਿਸ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੇਂਡੀਗੋ ਮਾਰਕੀਟਪਲੇਸ ਦੀ ਸੁਰੱਖਿਆ ਸਮੀਖਿਆ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡੇ ਗਾਹਕ, ਸਟਾਫ਼ ਅਤੇ ਕਿਰਾਏਦਾਰ ਕੰਮ ਕਰਨ ਜਾਂ ਆਉਣ ਵੇਲੇ ਸੁਰੱਖਿਅਤ ਮਹਿਸੂਸ ਕਰਨ, ਕੇਂਦਰ ਭਰ ਵਿੱਚ ਸੁਰੱਖਿਆ ਦੀ ਮੌਜੂਦਗੀ ਵਧਾਵਾਂਗੇ ।
ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹਾਈ ਕੋਰਟ &rsquoਚ ਕੇਂਦਰ ਨੇ ਰੱਖਿਆ ਆਪਣਾ ਪੱਖ
ਚੰਡੀਗੜ੍ਹ,- : ਪੰਜਾਬ ਅਤੇ ਹਰਿਆਣਾ ਹਾਈ ਕੋਰਟ &rsquoਚ ਅੱਜ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਆਪਣਾ ਪੱਖ ਰੱਖਿਆ ਹੈ। ਸਰਕਾਰੀ ਧਿਰ ਨੇ ਦੱਸਿਆ ਕਿ ਲੋਕ ਸਭਾ &rsquoਚ ਇੱਕ ਕਮੇਟੀ ਦੀ ਮੀਟਿੰਗ ਹੋ ਚੁੱਕੀ ਹੈ ਜਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਮਾਮਲੇ &rsquoਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਇਸ ਕਮੇਟੀ ਨੇ ਆਪਣੀ ਸਿਫ਼ਾਰਸ਼ ਲੋਕ ਸਭਾ ਦੇ ਸਪੀਕਰ ਨੂੰ ਭੇਜ ਦਿੱਤੀ ਹੈ। ਹਾਈ ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ 12 ਮਾਰਚ ਨੂੰ ਮੁਕੱਰਰ ਕੀਤੀ ਹੈ। ਚੇਤੇ ਰਹੇ ਕਿ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਸੰਸਦ ਦੇ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕਰਦਿਆਂ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਇਸ ਵੇਲੇ ਕੌਮੀ ਸੁਰੱਖਿਆ ਐਕਟ (NSA) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ।
ਭ੍ਰਿਸ਼ਟ ਅਫਸਰਾਂ ਅੱਗੇ ਝੁਕਾਂਗੇ ਨਹੀਂ : ਮੁੱਖ ਮੰਤਰੀ
ਐਸ.ਏ.ਐਸ. ਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਦਰਸ਼ਨਕਾਰੀ ਤਹਿਸੀਲਦਾਰਾਂ ਦੇ ਖਿਲਾਫ਼ ਸਖ਼ਤ ਸਟੈਂਡ ਲੈਂਦਿਆਂ ਅੱਜ ਸਾਫ ਤੌਰ &rsquoਤੇ ਕਿਹਾ ਕਿ ਸੂਬਾ ਸਰਕਾਰ ਭ੍ਰਿਸ਼ਟ ਅਫਸਰਾਂ ਅੱਗੇ ਝੁਕੇਗੀ ਨਹੀਂ ਜੋ ਵੱਢੀਖੋਰੀ ਦੇ ਦੋਸ਼ਾਂ ਵਿੱਚ ਪੁਲਿਸ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਨੇ ਅੱਜ ਖਰੜ, ਬਨੂੜ ਤੇ ਜ਼ੀਰਕਪੁਰ ਦੇ ਤਹਿਸੀਲ ਦਫ਼ਤਰਾਂ ਵਿਖੇ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਵਾਉਣ ਲਈ ਇਨ੍ਹਾਂ ਤਹਿਸੀਲਾਂ ਦਾ ਤੂਫਾਨੀ ਦੌਰਾ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਮਾਲ ਅਧਿਕਾਰੀ ਆਪਣੇ ਭ੍ਰਿਸ਼ਟ ਅਫਸਰਾਂ ਦੇ ਖਿਲਾਫ਼ ਵਿਜੀਲੈਂਸ ਦੀ ਕਾਰਵਾਈ ਦੇ ਕਾਰਨ ਸਮੂਹਿਕ ਛੁੱਟੀ ਉਤੇ ਚਲੇ ਗਏ ਹਨ। ਉਨ੍ਹਾਂ ਕਿਹਾ, &ldquoਆਪ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਪ੍ਰਤੀ ਕੋਈ ਲਿਹਾਜ਼ ਨਾ ਵਰਤਣ ਦੀ ਨੀਤੀ &rsquoਤੇ ਪਹਿਰਾ ਦਿੱਤਾ ਜਾ ਰਿਹਾ ਹੈ ਪਰ ਇਸ ਗੱਲ ਦਾ ਦੁੱਖ ਹੈ ਕਿ ਸਮੂਹਿਕ ਛੁੱਟੀ ਉਤੇ ਗਏ ਇਹ ਅਧਿਕਾਰੀ ਭ੍ਰਿਸ਼ਟਾਚਾਰ ਲਈ ਲਾਇਸੰਸ ਮੰਗ ਰਹੇ ਹਨ ਹਨ। ਅਸੀਂ ਸਰਕਾਰ ਦੀ ਬਾਂਹ ਮਰੋੜਨ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਅੱਗੇ ਝੁਕਾਂਗੇ ਨਹੀਂ ਅਤੇ ਇਨ੍ਹਾਂ ਭ੍ਰਿਸ਼ਟ ਤੇ ਘਮੰਡੀ ਅਫਸਰਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ।&rdquo
ਮੁੱਖ ਮੰਤਰੀ ਨੇ ਕਿਹਾ ਕਿ ਮਾਲ ਅਧਿਕਾਰੀਆਂ ਵੱਲੋਂ ਸਰਕਾਰ ਉਤੇ ਦਬਾਅ ਬਣਾਉਣ ਲਈ ਇਹੋ ਜਿਹੇ ਹੱਥਕੰਡਿਆਂ ਨੂੰ ਕਿਸੇ ਵੀ ਕੀਮਤ ਉਤੇ ਸਹਿਣ ਨਹੀਂ ਕੀਤਾ ਜਾਵੇਗਾ ਅਤੇ ਇਨ੍ਹਾਂ ਦੇ ਖਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਆਉਂਦੇ ਦਿਨਾਂ ਵਿੱਚ ਨਵੇਂ ਤਹਿਸੀਲਦਾਰ ਤੇ ਮਾਲ ਅਧਿਕਾਰੀ ਭਰਤੀ ਕਰੇਗੀ ਜਿਸ ਲਈ ਕੈਬਨਿਟ ਵਿੱਚ ਏਜੰਡਾ ਲਿਆਂਦਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਸਾਫ ਤੌਰ ਉਤੇ ਕਿਹਾ, &ldquoਇਹ ਅਧਿਕਾਰੀ ਆਮ ਲੋਕਾਂ ਨੂੰ ਹਰ ਰੋਜ਼ ਖੱਜਲ-ਖੁਆਰ ਕਰਦੇ ਹਨ ਪਰ ਇਸ ਨੂੰ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਇਨ੍ਹਾਂ ਵਿਰੁੱਧ ਕਰੜੀ ਕਾਰਵਾਈ ਕਰੇਗੀ।&rdquo
ਢਾਡੀ ਕੁਲਜੀਤ ਸਿੰਘ ਦਿਲਬਰ ਦੇ ਅਕਾਲ ਚਲਾਣੇ &lsquoਤੇ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਸ਼ੋਕ ਪ੍ਰਗਟ
ਗਲਾਸਗੋ,(ਹਰਜੀਤ ਸਿੰਘ ਦੁਸਾਂਝ ਪੁਆਦੜਾ) - ਸਵਰਗਵਾਸੀ ਸ਼੍ਰੋਮਣੀ ਢਾਡੀ ਦਇਆ ਸਿੰਘ ਦਿਲਬਰ ਦੇ ਸਪੁੱਤਰ ਅਤੇ ਸਕਾਟਲੈਂਡ ਦੀਆਂ ਮੁੱਖ ਸਿੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਦਲਜੀਤ ਸਿੰਘ ਦਿਲਬਰ ਦੇ ਛੋਟੇ ਭਰਾ ਢਾਡੀ ਕੁਲਜੀਤ ਸਿੰਘ ਦਿਲਬਰ ਦੇ ਅਚਾਨਕ ਅਕਾਲ ਚਲਾਣੇ 'ਤੇ ਪੰਜਾਬੀ ਸਾਹਿਤ ਸਭਾ ਗਲਾਸਗੋ ਵੱਲੋਂ ਗਹਿਰਾ ਸ਼ੋਕ ਪ੍ਰਗਟ ਕੀਤਾ ਹੈ। ਪੰਜਾਬੀ ਸਾਹਿਤ ਸਭਾ ਦੇ ਮੈਬਰਾਂ ਨੇ ਮੀਟਿੰਗ ਕਰਕੇ ਗਿਆਨੀ ਕੁਲਜੀਤ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਭਾ ਦੇ ਪ੍ਰਧਾਨ ਸ: ਦਿਲਾਵਰ ਸਿੰਘ ਨੇ ਦਿਲਬਰ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਢਾਡੀ ਕੁਲਜੀਤ ਦਿਲਬਰ ਜੀ ਦੇ ਜਾਣ ਨਾਲ ਸਿੱਖ ਜਗਤ ਅਤੇ ਢਾਡੀ ਕਲਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੀਟਿੰਗ ਵਿੱਚ ਪੰਜਾਬੀ ਸਾਹਿਤ ਸਭਾ ਦੇ ਮੈਂਬਰਾਂ ਦਿਲਬਾਗ ਸਿੰਘ ਸੰਧੂ, ਤਰਲੋਚਨ ਮੁਠੱਡਾ, ਅਮਨਦੀਪ ਸਿੰਘ ਅਮਨ, ਡਾਕਟਰ ਇੰਦਰਜੀਤ ਸਿੰਘ, ਕਰਮਜੀਤ ਸਿੰਘ ਮੀਨੀਆ, ਜਗਦੀਸ਼ ਸਿੰਘ, ਸੁਖਦੇਵ ਰਾਹੀ ਆਦਿ ਨੇ ਵੀ ਦੁੱਖ ਪ੍ਰਗਟ ਕੀਤਾ।
ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ 18 ਤੋਂ ਸ਼ੁਰੂ ਕਰੇਗੀ ਅਕਾਲੀ ਦਲ ਦੀ ਭਰਤੀ ਮੁਹਿੰਮ
ਅੰਮ੍ਰਿਤਸਰ- ਸ੍ਰੀ ਅਕਾਲ ਤਖਤ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਭਰਤੀ 18 ਮਾਰਚ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਨਿਗਰਾਨ ਕਮੇਟੀ ਵੱਲੋਂ ਪਾਰਟੀ ਦੀ ਨਵੀਂ ਮੈਂਬਰਸ਼ਿਪ ਦੀ ਭਰਤੀ ਕਰਨ ਸਬੰਧੀ ਕੀਤੇ ਗਏ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਦੀ ਮਾਨਤਾ &rsquoਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਨਿਗਰਾਨ ਕਮੇਟੀ ਦੇ ਪੰਜ ਮੈਂਬਰਾਂ ਨੇ ਅੱਜ ਇੱਥੇ ਸ੍ਰੀ ਅਕਾਲ ਤਖਤ ਦੇ ਸਨਮੁੱਖ ਇਸ ਸਬੰਧ ਵਿੱਚ ਅਰਦਾਸ ਕੀਤੀ ਹੈ। ਅਰਦਾਸ ਦੌਰਾਨ ਉਨ੍ਹਾਂ ਨੇ ਭਰਤੀ ਮੁਹਿੰਮ ਦੀ ਸਫਲਤਾ ਵਾਸਤੇ ਗੁਰੂ ਚਰਨਾਂ ਵਿੱਚ ਜੋਦੜੀ ਕੀਤੀ। ਅਰਦਾਸ ਕਰਨ ਵਾਲੇ ਪੰਜ ਮੈਂਬਰਾਂ ਵਿੱਚ ਗੁਰ ਪ੍ਰਤਾਪ ਸਿੰਘ ਵਡਾਲਾ, ਬੀਬੀ ਸਤਵੰਤ ਕੌਰ, ਮਨਪ੍ਰੀਤ ਸਿੰਘ ਇਆਲੀ, ਸੰਤਾ ਸਿੰਘ ਉਮੈਦਪੁਰ ਅਤੇ ਇਕਬਾਲ ਸਿੰਘ ਝੂੰਦਾ ਸ਼ਾਮਿਲ ਸਨ।
ਦੱਸਣਯੋਗ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਇਸ ਕਮੇਟੀ ਦੇ ਮੈਂਬਰਾਂ ਵਜੋਂ ਅਸਤੀਫਾ ਦੇ ਚੁੱਕੇ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਦੀ ਫ਼ਸੀਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਇਸ ਸੱਤ ਮੈਂਬਰੀ ਨਿਗਰਾਨ ਕਮੇਟੀ ਦਾ ਐਲਾਨ ਕੀਤਾ ਗਿਆ ਸੀ।
ਇਸ ਸਬੰਧ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਮੈਂਬਰ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਆਖਿਆ ਕਿ ਅੱਜ ਸ੍ਰੀ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਦੇ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਕਰਨ ਸਬੰਧੀ ਅਰਦਾਸ ਕੀਤੀ ਗਈ ਹੈ ਅਤੇ 18 ਮਾਰਚ ਨੂੰ ਸ੍ਰੀ ਅਕਾਲ ਤਖਤ ਤੋਂ ਇਹ ਭਰਤੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਨੇ ਸਮੂਹ ਪੰਥਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਤੇ ਸਿੱਖ ਸੰਗਠਨਾਂ ਨੂੰ ਅਪੀਲ ਕੀਤੀ ਹੈ ਕਿ ਉਹ 18 ਮਾਰਚ ਨੂੰ ਸ਼ੁਰੂ ਹੋ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਵਿੱਚ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਇਸ ਭਰਤੀ ਮੁਹਿੰਮ ਦਾ ਮੰਤਵ ਇੱਕ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕਰਨਾ ਹੈ।
ਮੌਜੂਦਾ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਕਮਜ਼ੋਰ ਹੋ ਕੇ ਨਿਘਾਰ ਵੱਲ ਜਾ ਚੁੱਕਾ ਹੈ, ਜਿਸ ਕਾਰਨ ਸ੍ਰੀ ਅਕਾਲ ਤਖਤ ਵੱਲੋਂ ਸਿੱਖਾਂ ਦੀ ਇਸ ਸਿਆਸੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਜਥੇਬੰਦੀ ਵਜੋਂ ਉਭਾਰਨ ਲਈ ਇਸ ਦੀ ਨਵੀਂ ਭਰਤੀ ਰਾਹੀ ਨਵੀਂ ਲੀਡਰਸ਼ਿਪ ਨੂੰ ਅੱਗੇ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਸਿੱਖ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਵਿੱਚ ਅੱਗੇ ਆਉਣ ਤਾਂ ਜੋ ਇੱਕ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਜਾ ਸਕੇ।
ਰਿਸ਼ੀਕੇਸ਼ ਦੇ ਸਿੱਖ ਵਪਾਰੀ ਦੀ ਫਿਰਕੂ ਸਮੂਹ ਵਲੋਂ ਕੀਤੀ ਗਈ ਕੁੱਟਮਾਰ ਅਤੇ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੀ ਘਟਨਾ ਵੱਖ-ਵੱਖ ਧਰਮਾਂ ਦੇ ਅਧਿਕਾਰਾਂ ਤੇ ਆਜ਼ਾਦੀ &lsquoਤੇ ਹਮਲਾ: ਗਿਆਨੀ ਰਘਬੀਰ ਸਿੰਘ
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ):- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉੱਤਰਾਖੰਡ ਦੇ ਰਿਸ਼ੀਕੇਸ਼ ਵਿਚ ਇਕ ਸਿੱਖ ਵਪਾਰੀ ਦੀ ਫਿਰਕੂ ਸਮੂਹ ਵਲੋਂ ਕੀਤੀ ਗਈ ਕੁੱਟਮਾਰ ਅਤੇ ਉਸ ਦੀ ਦਸਤਾਰ ਤੇ ਕੇਸਾਂ ਦੀ ਬੇਅਦਬੀ ਦੀ ਘਟਨਾ ਨੂੰ ਦੇਸ਼ ਅੰਦਰ ਵੱਖ-ਵੱਖ ਧਰਮਾਂ ਦੇ ਅਧਿਕਾਰਾਂ ਤੇ ਆਜ਼ਾਦੀ &lsquoਤੇ ਹਮਲਾ ਕਰਾਰ ਦਿੱਤਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਵੱਖ-ਵੱਖ ਧਰਮਾਂ, ਭਾਈਚਾਰਿਆਂ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਣਾ ਹਰੇਕ ਜਮਹੂਰੀ ਸਰਕਾਰ ਦਾ ਬੁਨਿਆਦੀ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਰਿਸ਼ੀਕੇਸ਼ ਵਿਚ ਇਕ ਮਾਮੂਲੀ ਤਕਰਾਰ ਨੂੰ ਲੈ ਕੇ ਭੜਕੀ ਭੀੜ ਵਲੋਂ ਇਕ ਸਿੱਖ ਵਪਾਰੀ ਦੀ ਦਸਤਾਰ ਅਤੇ ਕੇਸਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕਰਨਾ ਇਸ ਦੇਸ਼ ਦੀ ਜਮਹੂਰੀਅਤ ਲਈ ਬੇਹੱਦ ਸ਼ਰਮਨਾਕ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਉੱਤਰਾਖੰਡ ਪੁਲਿਸ ਨੂੰ ਪੱਤਰ ਲਿਖ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਮੰਗ ਕੀਤੀ ਹੈ ਪਰ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਉੱਤਰਾਖੰਡ ਸਰਕਾਰ ਕੋਲ ਪਹੁੰਚ ਕਰਕੇ ਦੋਸ਼ੀਆਂ ਖ਼ਿਲਾਫ ਸਖਤ ਕਾਨੂੰਨੀ ਕਾਰਵਾਈ ਯਕੀਨੀ ਬਣਾਵੇ ਤਾਂ ਜੋ ਦੇਸ਼ ਅੰਦਰ ਘੱਟ-ਗਿਣਤੀਆਂ ਦੀ ਸੁਰੱਖਿਆ ਅਤੇ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾ ਸਕੇ।
ਕਿਸੇ ਵੀ ਨਾਗਰਿਕ ਦੇ ਘਰ ਨੂੰ ਕੋਈ ਵੀ ਸਰਕਾਰ ਜਾਂ ਪੁਲਿਸ ਨਹੀ ਢਾਹ ਸਕਦੀ, ਇਹ ਜੰਗਲ ਦੇ ਰਾਜ ਵਾਲੇ ਹਨ ਦੁੱਖਦਾਇਕ ਅਮਲ : ਮਾਨ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਇੰਡੀਆਂ ਵਿਚ ਕਾਨੂੰਨ ਦੇ ਰਾਜ ਅਤੇ ਜਮਹੂਰੀਅਤ ਨੂੰ ਹੁਕਮਰਾਨਾਂ ਨੇ ਕੂੜੇਦਾਨ ਵਿਚ ਸੁੱਟ ਰੱਖਿਆ ਹੈ । ਇਥੇ ਜੰਗਲ ਦੇ ਰਾਜ ਵਰਗੇ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਹੁਕਮਰਾਨਾਂ ਵੱਲੋ ਅਮਲ ਕੀਤੇ ਜਾ ਰਹੇ ਹਨ । ਜੋ ਅਤਿ ਨਿੰਦਣਯੋਗ ਅਤੇ ਬਿਲਕੁਲ ਵੀ ਬਰਦਾਸਤ ਕਰਨ ਯੋਗ ਹਕੂਮਤੀ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਨੂੰ ਸਪੱਸਟ ਕਰਨਾ ਆਪਣਾ ਫਰਜ ਸਮਝਦੀ ਹੈ ਕਿ ਕਿਸੇ ਵੀ ਨਾਗਰਿਕ ਦੀ ਜਾਇਦਾਦ, ਘਰ ਨੂੰ ਕੋਈ ਵੀ ਹੁਕਮਰਾਨ ਜਾਂ ਪੁਲਿਸ ਅਦਾਲਤੀ ਹੁਕਮਾਂ ਤੋ ਬਿਨ੍ਹਾਂ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀ ਪਹੁੰਚਾ ਸਕਦੀ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੁਲਿਸ ਅਤੇ ਆਪਣੇ ਸਰਕਾਰੀ ਸਾਧਨਾਂ ਦੀ ਦੁਰਵਰਤੋ ਕਰਕੇ ਇਥੋ ਦੇ ਨਿਵਾਸੀਆ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਢੰਗ ਨਾਲ ਢਾਹੁਣ ਦੇ ਕੀਤੇ ਜਾ ਰਹੇ ਤਾਨਾਸਾਹੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਦਾਲਤੀ ਹੁਕਮਾਂ ਤੋ ਬਿਨ੍ਹਾਂ ਅਜਿਹਾ ਕੋਈ ਵੀ ਸਮਾਜ ਵਿਰੋਧੀ ਅਮਲ ਦੀ ਇਜਾਜਤ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਅਜਿਹੇ ਹਕੂਮਤੀ ਅਮਲ ਹੋ ਰਹੇ ਹਨ ਜਿਸ ਤੋ ਨਿਰਪੱਖਤਾ ਨਾਲ ਦੇਖਣ ਵਾਲੇ ਨੂੰ ਇਹ ਪ੍ਰਤੱਖ ਦਿਖ ਰਿਹਾ ਹੋਵੇ ਕਿ ਇਥੇ ਤਾਂ ਜੰਗਲ ਦੇ ਰਾਜ ਵਾਲੀ ਗੱਲ ਹੋ ਰਹੀ ਹੈ । ਨਾ ਕਿ ਵਿਧਾਨਿਕ ਜਾਂ ਸਮਾਜਿਕ ਲੀਹਾਂ ਤੇ ਅਮਲ ਹੋ ਰਹੇ ਹਨ । ਸ. ਮਾਨ ਨੇ ਵਿਲਸਨ ਚਰਚਿਲ ਦੇ ਉਨ੍ਹਾਂ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਜਿਸ ਵਿਚ ਉਨ੍ਹਾਂ ਨੇ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਹਿੰਦੂਤਵ ਲੋਕ ਰਾਜ ਭਾਗ ਕਰਨ ਦੀ ਬਿਲਕੁਲ ਸਮਰੱਥ ਤੇ ਕਾਬਲੀਅਤ ਨਹੀ ਰੱਖਦੇ । ਜੇਕਰ ਇਨ੍ਹਾਂ ਨੂੰ ਸਿਆਸੀ ਸ਼ਕਤੀ ਪ੍ਰਦਾਨ ਕਰ ਦਿੱਤੀ ਗਈ ਤਾਂ ਇਸਦਾ ਮਤਲਬ ਇਹ ਸ਼ਕਤੀ ਬਦਮਾਸਾਂ, ਲੁਟੇਰਿਆ ਅਤੇ ਮੁਫਤਖੋਰਾ ਕੋਲ ਚਲੇ ਜਾਵੇਗੀ । ਇਨ੍ਹਾਂ ਕੋਲ ਮਿੱਠੀ, ਸੁਰੀਲੀ ਅਤੇ ਦਿਲ ਨੂੰ ਟੁੰਭਣ ਵਾਲੀ ਆਵਾਜ ਹੈ, ਲੇਕਿਨ ਸਹੀ ਦਿਸ਼ਾ ਵੱਲ ਅਮਲ ਨਹੀ । ਇਹ ਲੋਕ ਸ਼ਕਤੀ ਪ੍ਰਾਪਤ ਕਰਨ ਲਈ ਆਪਸ ਵਿਚ ਲੜ ਪੈਣਗੇ ਅਤੇ ਇੰਡੀਆਂ ਆਪਣੇ ਸਿਆਸੀ ਨਿਸ਼ਾਨੇ ਨੂੰ ਗੁਆਚ ਦੇਵੇਗਾ ।
ਅਕਾਲੀ ਦਲ &ldquoਵਾਰਿਸ ਪੰਜਾਬ ਦੇ&rdquo ਅਤੇ ਪੰਥਕ ਜਥੇਬੰਦੀਆਂ ਵੱਲੋਂ ਭਾਈ ਸੰਦੀਪ ਸਿੰਘ ਸੰਨੀ ਦੀ ਅਦਾਲਤੀ ਪੇਸ਼ੀ ਮੌਕੇ ਹਾਜ਼ਰੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੌਮ ਦੇ ਸਿਰਲੱਥ ਯੋਧੇ ਭਾਈ ਸੰਦੀਪ ਸਿੰਘ ਸੰਨੀ ਜਿਨ੍ਹਾਂ ਨੇ ਸਿੱਖ ਕੌਮ ਦੇ ਵਿਰੁੱਧ ਜਹਿਰ ਉਗਲਣ ਵਾਲੇ ਸੁਧੀਰ ਸੂਰੀ ਨੂੰ ਸੋਧਾ ਲਾਇਆ, ਦੀ ਅੱਜ ਅੰਮ੍ਰਿਤਸਰ ਕਚਹਿਰੀ ਵਿੱਚ ਅਦਾਲਤੀ ਪੇਸ਼ੀ ਸੀ ਜੋਕਿ ਆਨਲਾਈਨ ਹੀ ਹੋਈ ਅਤੇ ਉਹਨਾਂ ਨੂੰ ਪਟਿਆਲਾ ਜੇਲ ਤੋਂ ਨਹੀਂ ਲਿਆਂਦਾ ਗਿਆ। ਇਸ ਮੌਕੇ ਅਕਾਲੀ ਦਲ &ldquoਵਾਰਿਸ ਪੰਜਾਬ ਦੇ&rdquo ਦੇ ਸ਼ਹਿਰੀ ਕਾਰਜਕਾਰੀ ਮੈਂਬਰਾਂ ਅਤੇ ਹੋਰ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਭਾਈ ਸੰਨੀ ਦੇ ਦੋਵੇ ਭਰਾਵਾਂ ਭਾਈ ਹਰਦੀਪ ਸਿੰਘ ਅਤੇ ਭਾਈ ਮਨਦੀਪ ਸਿੰਘ ਦੇ ਨਾਲ ਅੰਮ੍ਰਿਤਸਰ ਕਚਿਹਰੀ ਕੰਪਲੈਕਸ ਵਿਖੇ ਇਕੱਤਰ ਹੋਏ। ਭਾਈ ਸੰਨੀ ਦੇ ਦੋਨੋ ਭਰਾਵਾਂ ਦੇ ਨਾਲ ਇਸ ਮੌਕੇ ਤੇ ਅਕਾਲੀ ਦਲ &ldquoਵਾਰਿਸ ਪੰਜਾਬ ਦੇ&rdquo ਤੋਂ ਅੰਮ੍ਰਿਤਸਰ ਕਾਰਜਕਾਰਨੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਹਰਜੀਤ ਸਿੰਘ ਪੁਰੇਵਾਲ, ਭਾਈ ਸੁਖਪ੍ਰੀਤ ਸਿੰਘ, ਭਾਈ ਦਿਲਰਾਜ ਸਿੰਘ ਖਾਨਕੋਟ, ਡਾਕਟਰ ਅਤੁੱਲ ਸ਼ਰਮਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਦੇ ਜਰਨਲ ਸਕੱਤਰ ਭਾਈ ਉਪਕਾਰ ਸਿੰਘ ਸੰਧੂ ਤੇ ਉਹਨਾਂ ਦੇ ਸਾਥੀ, ਅਕਾਲ ਖਾਲਸਾ ਦਲ ਤੋਂ ਭਾਈ ਹਰਪਾਲ ਸਿੰਘ ਖਾਲਿਸਤਾਨੀ ਤੇ ਉਹਨਾਂ ਦੇ ਸਾਥੀ ਵੀ ਹਾਜ਼ਰ ਸਨ। ਇਸ ਮੌਕੇ ਤੇ ਭਾਈ ਸੰਦੀਪ ਸਿੰਘ ਸੰਨੀ ਦੇ ਦੋਵੇਂ ਭਰਾਵਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰਾਂ ਸਿੱਖ ਕੌਮ ਨਾਲ ਨਾਜਾਇਜ਼ ਧੱਕਾ ਕਰ ਰਹੀਆ ਹਨ ਅਤੇ ਭਾਰਤੀ ਕਨੂੰਨ ਵੀ ਸਿੱਖਾਂ ਦੇ ਹੱਕ ਵਿੱਚ ਕਿਸੇ ਕਿਸਮ ਦੀ ਕੋਈ ਕਰਵਟ ਲੈਂਦਾ ਨਜਰ ਨਹੀਂ ਆ ਰਿਹਾ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਸਾਡੇ ਸਿੱਖ ਬੰਦੀ ਸਿੰਘ ਸਜਾਂਵਾਂ ਪੂਰੀਆ ਹੋਣ ਦੇ ਬਾਵਜੂਦ ਜੇਲਾਂ ਵਿੱਚ ਬੰਦ ਹਨ ਜੋਕਿ ਸਰਾਸਰ ਬੇਇਨਸਾਫੀ ਹੈ ਤੇ ਅਜਿਹੇ ਵਿੱਚ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਹਨਾਂ ਸਾਰੀ ਸਿੱਖ ਕੌਮ ਨੂੰ ਆਪਣੇ ਨਿੱਜੀ ਵਖਰੇਂਵੇਂ ਮਿਟਾ ਕੇ ਇਕ ਨਿਸ਼ਾਨ ਥੱਲੇ ਇਕੱਤਰ ਹੋਕੇ ਸਿੱਖ ਕੌਮ ਵਿਰੁੱਧ ਹੋ ਰਹੇ ਅਨਿਆਇ ਦੇ ਖਿਲਾਫ਼ ਲੜਨ ਲਈ ਕਿਹਾ ਅਤੇ ਮੰਗ ਕੀਤੀ ਕਿ ਸਰਕਾਰ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਜਲਦ ਰਿਹਾਅ ਕਰੇ।
ਕੇਜਰੀਵਾਲ ਸਰਕਾਰ ਵਲੋਂ ਬੰਦ ਕੀਤੇ ਗਏ ਪੰਜਾਬੀ ਭਾਸ਼ਾ ਅਧਿਆਪਨ ਕੇਂਦਰ ਜਲਦੀ ਸ਼ੁਰੂ ਕਰਨ ਲਈ ਸਿੱਖ ਮੰਤਰੀ ਸਿਰਸਾ ਨੂੰ ਦਿੱਤਾ ਮੰਗਪੱਤਰ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੌਡ ਸਿੱਖਿਆ ਕੇਂਦਰ ਸਕੀਮ ਤਹਿਤ ਪੰਜਾਬੀ ਭਾਸ਼ਾ ਸਿਖਾਉਣ ਦੇ ਕੇਂਦਰ ਚਲਾ ਰਹੇ ਪੰਜਾਬੀ ਭਾਸ਼ਾ ਦੇ ਅਧਿਆਪਕਾਂ ਨੇ ਦਿੱਲੀ ਦੇ ਉਪ ਰਾਜਪਾਲ ਪਾਲ ਵਿਨੈ ਸਕਸੈਨਾ, ਮੁੱਖ ਮੰਤਰੀ ਰੇਖਾ ਗੁਪਤਾ, ਸਿੱਖ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਸਮੇਤ ਕਲਾ, ਸੱਭਿਆਚਾਰ ਤੇ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦਿੱਲੀ ਦੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬੀ ਭਾਸ਼ਾ ਸਿਖਾਉਣ ਲਈ ਪਿਛਲੇ 27 ਸਾਲਾਂ ਤੋਂ ਚੱਲ ਰਹੇ ਕੇਂਦਰ ਅਤੇ ਭਾਸ਼ਾ ਵਿਭਾਗ ਸਿੰਘ ਸਭਾ ਗੁਰਦੁਆਰੇ, ਜੋ ਕਿ ਪੰਜਾਬੀ ਅਕੈਡਮੀ ਨੂੰ ਚਲਾਉਣ ਵਾਲੀ ਗਵਰਨਿੰਗ ਬਾਡੀ ਦਾ ਗਠਨ ਨਾ ਹੋਣ ਕਾਰਨ ਅਗਸਤ 2024 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਨ੍ਹਾਂ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਪੰਜਾਬੀ ਭਾਸ਼ਾ ਸਿੱਖਣ ਦੇ ਚਾਹਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਲਦੀ ਹੀ ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਕੇਂਦਰ ਨੂੰ ਦੁਬਾਰਾ ਸ਼ੁਰੂ ਕਰਨਾ ਚਾਹੀਦਾ ਹੈ। ਪੰਜਾਬੀ ਅਕਾਦਮੀ ਦੇ ਅਧੀਨ ਚੱਲ ਰਹੇ ਅਧਿਆਪਕਾਂ ਨੇ ਦੱਸਿਆ ਕਿ ਇਸ ਮਾਮਲੇ ਲਈ ਸਿੱਖ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਮਿਲਣ ਲਈ ਸਮਾਂ ਮੰਗਿਆ ਗਿਆ ਹੈਂ ਅਤੇ ਮੰਗ ਕੀਤੀ ਹੈ ਕਿ ਪੰਜਾਬੀ ਅਕਾਦਮੀ ਚਲਾ ਰਹੀ ਪੰਜਾਬੀ ਅਕਾਦਮੀ ਦੀ ਗਵਰਨਿੰਗ ਬਾਡੀ ਜਲਦੀ ਤੋਂ ਜਲਦੀ ਬਣਾਈ ਜਾਵੇ ਤਾਂ ਜੋ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਵਿਚ ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਕੇਂਦਰਾਂ ਨੂੰ ਮੁੜ ਤੋਂ ਸ਼ੁਰੂ ਕੀਤਾ ਜਾ ਸਕੇ। ਅਧਿਆਪਕਾਂ ਦੀ ਮੰਗ ਹੈ ਕਿ ਮਨਜਿੰਦਰ ਸਿੰਘ ਸਿਰਸਾ ਸਿੱਖ ਮੰਤਰੀ ਹਨ, ਉਹ ਇਸ ਸਮੱਸਿਆ ਦਾ ਤੁਰੰਤ ਹੱਲ ਕਰਨ ਤਾਂ ਜੋ ਪੰਜਾਬੀ ਭਾਸ਼ਾ ਦਾ ਪਹਿਲਾਂ ਵਾਂਗ ਪ੍ਰਚਾਰ ਹੋ ਸਕੇ।
ਰਿਸ਼ੀਕੇਸ਼ &rsquoਚ ਸਿੱਖ ਵਪਾਰੀ ਦੀ ਕੁੱਟਮਾਰ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ, ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਉੱਤਰਾਖੰਡ ਦੇ ਰਿਸ਼ੀਕੇਸ਼ ਵਿਖੇ ਸਿੱਖ ਵਪਾਰੀ ਨਾਲ ਭੀੜ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਉਸਦੇ ਸ਼ੋਅਰੂਮ ਨੂੰ ਪਹੁੰਚਾਏ ਗਏ ਨੁਕਸਾਨ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਘਟਨਾ ਦੀ ਕਰੜੀ ਨਿੰਦਾ ਕੀਤੀ ਹੈ ਅਤੇ ਦੋਸ਼ੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਕੁਲਵੰਤ ਸਿੰਘ ਮੰਨਣ ਨੇ ਇਸ ਘਟਨਾ ਨੂੰ ਲੈ ਕੇ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਧਾਮੀ ਅਤੇ ਉੱਤਰਾਖੰਡ ਪੁਲਿਸ ਨੂੰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਈ-ਮੇਲ ਪੱਤਰ ਵੀ ਲਿਖਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵਾਪਰੀ ਇਸ ਘਟਨਾ ਦੀ ਵਾਇਰਲ ਵੀਡੀਓ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਭੀੜ ਵੱਲੋਂ ਸਿੱਖ ਵਪਾਰੀਆਂ ਨਾਲ ਕੁੱਟਮਾਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸ਼ੋਅਰੂਮ ਉੱਤੇ ਵੀ ਪੱਥਰਬਾਜ਼ੀ ਕਰਕੇ ਬਹੁਤ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਭੀੜ ਵੱਲੋਂ ਸਿੱਖ ਵਪਾਰੀ ਦੀ ਦਸਤਾਰ ਉਤਾਰੀ ਗਈ ਅਤੇ ਉਸ ਦੇ ਕੇਸਾਂ ਦੀ ਬੇਅਦਬੀ ਕੀਤੀ ਗਈ, ਇਸ ਲਈ ਪੁਲਿਸ ਦੋਸ਼ੀਆਂ ਖ਼ਿਲਾਫ਼ ਦਰਜ ਕੀਤੇ ਗਏ ਪਰਚੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀਆਂ ਧਾਰਾਵਾਂ ਵੀ ਸ਼ਾਮਲ ਕਰੇ।
ਸ. ਮੰਨਣ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੀੜਤ ਸਿੱਖ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਸਿੱਖ ਸੰਸਥਾ ਉਸ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਵਪਾਰੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ ਪਿੱਛੇ ਸਥਾਨਕ ਕਾਂਗਰਸ ਕੌਂਸਲਰ ਦਾ ਹੱਥ ਹੈ ਜੋ ਪਿਛਲੇ ਸਮੇਂ ਤੋਂ ਇਨ੍ਹਾਂ ਸਿੱਖ ਵਪਾਰੀਆਂ ਨੂੰ ਤੰਗ-ਪਰੇਸ਼ਾਨ ਵੀ ਕਰਦਾ ਆ ਰਿਹਾ ਹੈ। ਆਪਣੇ ਪੱਤਰ ਵਿੱਚ ਸ਼੍ਰੋਮਣੀ ਕਮੇਟੀ ਮੁੱਖ ਸਕੱਤਰ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਹ ਸੂਬੇ ਦੀ ਪੁਲਿਸ ਨੂੰ ਆਦੇਸ਼ ਕਰਨ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀ ਵਿਅਕਤੀਆਂ ਦੀ ਪਛਾਣ ਕਰਕੇ ਤੁਰੰਤ ਗ੍ਰਿਫ਼ਤਾਰ ਕੀਤੇ ਜਾਣ। ਉਨ੍ਹਾਂ ਸਰਕਾਰਾਂ ਨੂੰ ਸਮੁੱਚੇ ਦੇਸ਼ ਅੰਦਰ ਘੱਟਗਿਣਤੀ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵੀ ਆਖਿਆ। ਸ. ਮੰਨਣ ਨੇ ਇਹ ਵੀ ਕਿਹਾ ਕਿ ਜਲਦ ਹੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਦਾ ਇੱਕ ਵਫ਼ਦ ਪੀੜਤ ਸਿੱਖਾਂ ਅਤੇ ਉੱਤਰਾਖੰਡ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ।
ਰਿਸ਼ੀਕੇਸ਼ ਵਿੱਚ ਸਿੱਖਾਂ ਉਪਰ ਕੀਤੇ ਗਏ ਹਮਲੇ ਦੀ ਨਿਖੇਧੀ ਅਤੇ ਕਾਰਵਾਈ ਦੀ ਮੰਗ: ਸਰਨਾ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਕੱਲ੍ਹ ਜੋ ਬੇਹੱਦ ਮੰਦਭਾਗੀ ਘਟਨਾ ਉਤਰਾਖੰਡ ਦੇ ਸ਼ਹਿਰ ਰਿਸ਼ੀਕੇਸ਼ ਵਿੱਚ ਵਾਪਰੀ ਹੈ । ਜਿਸ ਤਰ੍ਹਾਂ ਇਕ ਸਿੱਖ ਦੀ ਪੱਗ ਉਤਾਰੀ ਗਈ ਤੇ ਦੁਕਾਨ ਦੀ ਭੰਨ ਤੋੜ ਕੀਤੀ ਗਈ । ਉਹ ਬਹੁਤ ਖਤਰਨਾਕ ਗੱਲ ਹੈ । ਇਹ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਹੈ । ਇਸਤੋਂ ਮੰਦਭਾਗਾ ਹੋਰ ਕੀ ਹੋ ਸਕਦਾ ਹੈ ਕਿ ਕੁਝ ਸਮਾਂ ਪਹਿਲਾਂ ਜਿਸ ਇਲਾਕੇ ਵਿੱਚ ਕੁਦਰਤੀ ਆਫ਼ਤ ਆਉਣ ਵੇਲੇ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੇ ਸਰਬੱਤ ਦੇ ਭਲੇ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ । ਹਰ ਲੋੜਵੰਦ ਦੀ ਬਾਂਹ ਫੜ੍ਹੀ ਤੇ ਉਸੇ ਸ਼ਹਿਰ ਵਿੱਚ ਅੱਜ ਸਿੱਖਾਂ ਦੀਆਂ ਪੱਗਾਂ ਲਾਹੀਆਂ ਜਾ ਰਹੀਆਂ ਹਨ ਤੇ ਉਹਨਾਂ ਤੇ ਹਮਲੇ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਸੂਬੇ ਦੇ ਸਿੱਖਾਂ ਦੇ ਜਾਨ ਮਾਨ ਦੀ ਰੱਖਿਆ ਦੀ ਜਿੰਮੇਵਾਰੀ ਉਤਰਾਖੰਡ ਸਰਕਾਰ ਦੀ ਬਣਦੀ ਹੈ । ਇਸ ਲਈ ਸੂਬਾ ਸਰਕਾਰ ਦੋਸ਼ੀਆਂ ਤੇ ਸਖ਼ਤ ਕਾਰਵਾਈ ਕਰੇ ਤਾਂ ਜੋ ਅੱਗੇ ਵਾਸਤੇ ਇਹੋ ਜਿਹੀ ਕੋਈ ਵੀ ਘਟਨਾ ਨਾ ਵਾਪਰੇ । ਕਿਉਂਕਿ ਇਹ ਘਟਨਾਵਾਂ ਸਮੁੱਚੇ ਦੇਸ਼ ਲਈ ਖਤਰਨਾਕ ਹਨ। ਇਸਦੇ ਨਾਲ ਹੀ ਸੂਬਾ ਸਰਕਾਰ ਪੀੜਤ ਸਿੱਖ ਨੂੰ ਸੌ ਫੀਸਦੀ ਮੁਆਵਜ਼ਾ ਦੇਵੇ ।
ਟਰਾਂਸਪੋਰਟ ਭਾਈਚਾਰੇ ਲਈ ਵੱਡੀ ਰਾਹਤ, ਮਹਾਰਾਸ਼ਟਰ ਵਿੱਚ ਸਾਰੀਆਂ ਸਰਹੱਦੀ ਚੌਕੀਆਂ 15 ਅਪ੍ਰੈਲ 2025 ਤੱਕ ਹੋ ਜਾਣਗੀਆਂ ਖ਼ਤਮ: ਬਲ ਮਲਕੀਤ ਸਿੰਘ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਟਰਾਂਸਪੋਰਟ ਭਵਨ, ਮਹਾਰਾਸ਼ਟਰ ਦੇ ਨੀਂਹ ਪੱਥਰ ਸਮਾਗਮ ਦੌਰਾਨ, ਮਾਨਯੋਗ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਨੇ ਇਤਿਹਾਸਕ ਐਲਾਨ ਕੀਤਾ ਕਿ 15 ਅਪ੍ਰੈਲ 2025 ਤੱਕ ਮਹਾਰਾਸ਼ਟਰ ਦੀਆਂ ਸਾਰੀਆਂ ਰਾਜ ਸਰਹੱਦੀ ਚੌਕੀਆਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਹ ਫੈਸਲਾ ਮਹਾਰਾਸ਼ਟਰ ਅਤੇ ਪੂਰੇ ਦੇਸ਼ ਦੇ ਟਰਾਂਸਪੋਰਟ ਭਾਈਚਾਰੇ ਲਈ ਵੱਡੀ ਰਾਹਤ ਹੈ। ਬਲ ਮਲਕੀਤ ਸਿੰਘ ਸਾਬਕਾ ਪ੍ਰਧਾਨ ਅਤੇ ਸਲਾਹਕਾਰ ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਅਤੇ ਸਲਾਹਕਾਰ ਬੰਬੇ ਮੋਟਰ ਟ੍ਰਾਂਸਪੋਰਟ ਆਪਰੇਟਰਾਂ ਦੀ ਫੈਡਰੇਸ਼ਨ ਨੇ ਦਸਿਆ ਕਿ ਮੁੱਖ ਮੰਤਰੀ ਨੇ ਟਰਾਂਸਪੋਰਟ ਮੰਤਰੀ ਸ਼੍ਰੀ ਪ੍ਰਤਾਪ ਸਰਨਾਇਕ, ਰਾਜ ਮੰਤਰੀ (ਟਰਾਂਸਪੋਰਟ) ਸ਼੍ਰੀਮਤੀ ਮਾਧੁਰੀ ਤਾਈ ਮਿਸ਼ਾਲ, ਵਧੀਕ ਮੁੱਖ ਸਕੱਤਰ (ਟਰਾਂਸਪੋਰਟ ਅਤੇ ਬੰਦਰਗਾਹ) ਸ਼੍ਰੀ ਸੰਜੇ ਸੇਠੀ ਅਤੇ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਵਿਵੇਕ ਭੀਮਨਵਰ ਨੂੰ ਇਸ ਫੈਸਲੇ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਬੀਓਟੀ ਪ੍ਰੋਜੈਕਟਾਂ ਨੂੰ ਸੂਬਾ ਸਰਕਾਰ ਵੱਲੋਂ ਢੁਕਵਾਂ ਮੁਆਵਜ਼ਾ ਦਿੱਤਾ ਜਾਵੇਗਾ।
ਚੈਕਪੁਆਇੰਟਾਂ ਨੂੰ ਖਤਮ ਕਰਨ ਦੇ ਟਰਾਂਸਪੋਰਟ ਭਾਈਚਾਰੇ ਲਈ ਮੁੱਖ ਫਾਇਦੇ: ਮਾਲ ਅਤੇ ਯਾਤਰੀਆਂ ਦੀ ਨਿਰਵਿਘਨ ਆਵਾਜਾਈ &ndash ਤੇਜ਼ ਆਵਾਜਾਈ ਅਤੇ ਸੁਧਾਰੀ ਸਪਲਾਈ, ਭ੍ਰਿਸ਼ਟਾਚਾਰ ਅਤੇ ਲਾਲ ਫੀਤਾਸ਼ਾਹੀ ਅਤੇ ਬੇਲੋੜੀਆਂ ਰੁਕਾਵਟਾਂ ਅਤੇ ਪਰੇਸ਼ਾਨੀਆਂ ਹੋਣਗੀਆਂ ਖਤਮ, ਆਰਥਿਕ ਵਿਕਾਸ ਅਤੇ ਮੁਕਾਬਲੇਬਾਜ਼ੀ ਨੂੰ ਹੁਲਾਰਾ ਦੇਣਾ -ਜਿਸ ਨਾਲ ਮਹਾਰਾਸ਼ਟਰ ਇੱਕ ਪ੍ਰਮੁੱਖ ਲੌਜਿਸਟਿਕਸ ਅਤੇ ਵਪਾਰਕ ਕੇਂਦਰ ਵਜੋਂ ਸਸ਼ਕਤ ਕਰੇਗਾ। ਰਾਸ਼ਟਰੀ ਨੀਤੀ ਦੇ ਅਨੁਸਾਰ &ndash &ldquoਇੱਕ ਰਾਸ਼ਟਰ, ਇੱਕ ਮਾਰਕੀਟ&rdquo ਨੀਤੀ ਦਾ ਸਮਰਥਨ ਕਰਨਾ। ਡਿਜੀਟਲ ਅਤੇ ਪਾਰਦਰਸ਼ੀ ਟੈਕਸ ਸੰਗ੍ਰਹਿ ਪ੍ਰਣਾਲੀ ਜੀਐਸਟੀ, ਈ-ਵੇਅ ਬਿੱਲ, ਵਾਹਨ, ਸਾਰਥੀ ਅਤੇ ਫਾਸਟੈਗ ਵਰਗੀਆਂ ਔਨਲਾਈਨ ਪ੍ਰਣਾਲੀਆਂ ਪੂਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਗੀਆਂ। ਉਨ੍ਹਾਂ ਦਸਿਆ ਕਿ ਇਹ ਫ਼ੈਸਲਾ ਟਰਾਂਸਪੋਰਟ ਸੈਕਟਰ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰਦਾ ਹੈ ਅਤੇ ਮਹਾਰਾਸ਼ਟਰ ਨੂੰ ਉਨ੍ਹਾਂ ਰਾਜਾਂ ਦੀ ਕਤਾਰ ਵਿੱਚ ਲਿਆਉਂਦਾ ਹੈ ਜਿਨ੍ਹਾਂ ਨੇ ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਬਿਹਾਰ, ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਆਂਧਰਾ ਪ੍ਰਦੇਸ਼, ਉੜੀਸਾ, ਝਾਰਖੰਡ, ਉੱਤਰਾਖੰਡ ਅਤੇ ਅਸਾਮ ਵਰਗੇ ਸਰਹੱਦੀ ਚੌਕੀਆਂ ਨੂੰ ਪਹਿਲਾਂ ਹੀ ਖਤਮ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਟਰਾਂਸਪੋਰਟ ਭਾਈਚਾਰੇ ਦੀ ਤਰਫੋਂ, ਮੈਂ ਇਸ ਇਤਿਹਾਸਕ ਫੈਸਲੇ ਲਈ ਮਾਨਯੋਗ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਜੀ ਅਤੇ ਮਹਾਰਾਸ਼ਟਰ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਇਹ ਪ੍ਰਾਪਤੀ ਦੇਸ਼ ਭਰ ਦੇ ਟਰੱਕ ਡਰਾਈਵਰਾਂ, ਟਰਾਂਸਪੋਰਟਰਾਂ ਅਤੇ ਸਮੂਹ ਯੂਨੀਅਨਾਂ ਦੇ ਨਿਰੰਤਰ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਇਸ ਇਤਿਹਾਸਕ ਜਿੱਤ &lsquoਤੇ ਟਰਾਂਸਪੋਰਟ ਭਾਈਚਾਰੇ ਨੂੰ ਹਾਰਦਿਕ ਵਧਾਈ ।
ਕੈਨੇਡਾ ਨੇ ਦਿਤਾ ਅਮਰੀਕਾ ਦੀਆਂ ਟੈਰਿਫ਼ਸ ਦਾ ਜਵਾਬ
ਔਟਵਾ : ਕੈਨੇਡਾ ਅਤੇ ਅਮਰੀਕਾ ਦਰਮਿਆਨ ਕਾਰੋਬਾਰੀ ਜੰਗ ਆਰੰਭ ਹੋ ਚੁੱਕੀ ਹੈ ਅਤੇ ਟਰੰਪ ਦੀਆਂ ਟੈਰਿਫਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗੁਆਂਢੀ ਮੁਲਕ ਤੋਂ ਆਉਣ ਵਾਲੀਆਂ 155 ਅਰਬ ਡਾਲਰ ਮੁੱਲ ਦੀਆਂ ਵਸਤਾਂ &rsquoਤੇ ਮੋੜਵੀਆਂ ਟੈਰਿਫ਼ਸ ਦਾ ਐਲਾਨ ਕਰ ਦਿਤਾ ਗਿਆ ਹੈ। ਉਧਰ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਅਮਰੀਕਾ ਦੀ ਬਿਜਲੀ ਸਪਲਾਈ ਬੰਦ ਕਰਨ, ਅਮਰੀਕਾ ਦੀ ਸ਼ਰਾਬ &rsquoਤੇ ਪਾਬੰਦੀ ਲਾਉਣ ਅਤੇ ਉਨਟਾਰੀਓ ਤੋਂ ਨਿਕਲ ਐਕਸਪੋਰਟ ਬੰਦ ਕਰਨ ਦੀ ਚਿਤਵਾਨੀ ਦਿੰਦੇ ਸੁਣੇ ਗਏ। ਸੋਮਵਾਰ ਨੂੰ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਕੈਨੇਡਾ ਨੂੰ ਬਹੁਤ ਸਮਾਂ ਦੇ ਦਿਤਾ ਪਰ ਕੋਈ ਰਾਹਤ ਨਾ ਮਿਲ ਸਕੀ ਜਿਸ ਦੇ ਮੱਦੇਨਜ਼ਰ 25 ਫੀ ਸਦੀ ਟੈਰਿਫ਼ਸ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਦੇ ਉਲਟ ਜਸਟਿਨ ਟਰੂਡੋ ਨੇ ਦਲੀਲ ਦਿਤੀ ਕਿ ਅਮਰੀਕਾ ਪੁੱਜਣ ਵਾਲੀ ਫੈਂਟਾਨਿਲ ਦਾ ਇਕ ਫ਼ੀ ਸਦੀ ਤੋਂ ਵੀ ਘੱਟ ਹਿੱਸਾ ਕੈਨੇਡਾ ਦੀ ਸਰਹੱਦ ਰਾਹੀਂ ਦਾਖਲ ਹੁੰਦਾ ਹੈ ਪਰ ਇਸ ਦੇ ਬਾਵਜੂਦ ਫੈਡਰਲ ਸਰਕਾਰ ਇਹ ਰੁਝਾਨ ਰੋਕਣ ਦੇ ਸਿਰਤੋੜ ਯਤਨ ਕਰ ਰਹੀ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਵੱਲੋਂ 30 ਅਰਬ ਡਾਲਰ ਦੇ ਇੰਪੋਰਟ ਉਤੇ ਤੁਰਤ ਟੈਰਿਫਸ ਲਾਗੂ ਕਰ ਦਿਤੀਆਂ ਗਈਆਂ ਜਦਕਿ 125 ਅਰਬ ਡਾਲਰ ਮੁੱਲ ਦੀਆਂ ਵਸਤਾਂ &rsquoਤੇ 21 ਦਿਨ ਬਾਅਦ ਟੈਰਿਫ਼ਸ ਲਾਗੂ ਹੋਣਗੀਆਂ। ਟੈਰਿਫਸ ਦਾ ਐਲਾਨ ਹੁੰਦਿਆਂ ਹੀ ਅਮਰੀਕੀ ਸ਼ੇਅਰ ਬਾਜ਼ਾਰ ਵਿਚ 2 ਫੀ ਸਦੀ ਗਿਰਾਵਟ ਦਰਜ ਕੀਤੀ ਗਈ।
ਅਮਰੀਕਾ ਦੇ 7.25 ਕਰੋੜ ਲੋਕਾਂ &rsquoਤੇ ਮੰਡਰਾਇਆ ਖ਼ਤਰਾ
ਵਾਸ਼ਿੰਗਟਨ : ਅਮਰੀਕਾ ਦੇ ਸਵਾ ਸੱਤ ਕਰੋੜ ਲੋਕਾਂ ਉਤੇ ਖਤਰਾ ਮੰਡਰਾਉਂਦਾ ਮਹਿਸੂਸ ਹੋ ਰਿਹਾ ਹੈ ਅਤੇ ਆਉਂਦੇ 30 ਤੋਂ 90 ਦਿਨ ਦੇ ਅੰਦਰ ਸੋਸ਼ਲ ਸਕਿਉਰਿਟੀ ਅਧੀਨ ਮਿਲਣ ਵਾਲੀ ਰਕਮ ਬੰਦ ਹੋ ਸਕਦੀ ਹੈ। ਜੀ ਹਾਂ, ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਸਾਬਕਾ ਕਮਿਸ਼ਨਰ ਮਾਰਟਿਨ ਓ ਮੈਲੀ ਨੇ ਚਿਤਾਵਨੀ ਦਿਤੀ ਹੈ ਕਿ ਸਰਫ਼ਾ ਕਰਨ ਦੀ ਮੁਹਿੰਮ ਤਹਿਤ ਈਲੌਨ ਮਸਕ ਦੇ ਵਿਭਾਗ ਵੱਲੋਂ ਕੀਤੀਆਂ ਤਬਦੀਲੀਆਂ ਵੱਡੇ ਸੰਕਟ ਦਾ ਕਾਰਨ ਬਣਨਗੀਆਂ ਅਤੇ ਸਭ ਤੋਂ ਵੱਧ ਪ੍ਰਭਾਵਤ ਹੋਣ ਵਾਲਿਆਂ ਵਿਚ ਸੇਵਾ ਮੁਕਤ ਜਾਂ ਸਰੀਰਕ ਤੌਰ &rsquoਤੇ ਅਪਾਹਜ ਲੋਕ ਸ਼ਾਮਲ ਹੋਣਗੇ ਜਿਨ੍ਹਾਂ ਦਾ ਗੁਜ਼ਾਰਾ ਹੀ ਸਰਕਾਰ ਤੋਂ ਮਿਲਣ ਵਾਲੀ ਆਰਥਿਕ ਸਹਾਇਤਾ ਨਾਲ ਚਲਦਾ ਹੈ। ਮਾਰਟਿਨ ਓ ਮੈਲੀ ਨੇ ਦੱਸਿਆ ਕਿ ਡੌਜ ਦੇ ਦਖਲ ਨਾਲ ਮੁਲਾਜ਼ਮਾਂ ਦੀ ਕਿੱਲਤ ਹੋਵੇਗੀ ਜਿਸ ਮਗਰੋਂ ਦਫ਼ਤਰ ਬੰਦ ਹੋਣ ਦੀ ਨੌਬਤ ਆ ਸਕਦੀ ਹੈ।
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੀ ਕਾਰਜਕਾਰੀ ਕਮਿਸ਼ਨਰ ਮਿਸ਼ੇਲ ਕਿੰਗ ਨੂੰ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਿਆ ਜਦੋਂ ਡੌਜ ਵੱਲੋਂ ਬੇਹੱਦ ਸੰਜੀਦਾ ਜਾਣਕਾਰੀ ਦੀ ਮੰਗ ਕੀਤੀ ਗਈ। ਮਿਸ਼ੇਲ ਦੀ ਥਾਂ ਟਰੰਪ ਸਰਕਾਰ ਵੱਲੋਂ ਫਰੈਂਕ ਬਿਸਾਈਨਾਨੋ ਦੀ ਨਾਮਜ਼ਦਗੀ ਕੀਤੀ ਗਈ ਪਰ ਸੈਨੇਟ ਵੱਲੋਂ ਤਸਦੀਕ ਕੀਤੀ ਜਾਣੀ ਬਾਕੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਵੱਲੋਂ ਘੱਟੋ ਘੱਟੋ 7 ਹਜ਼ਾਰ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਜਦਕਿ ਕੁਝ ਰਿਪੋਰਟਾਂ ਵਿਚ 60 ਹਜ਼ਾਰ ਮੁਲਾਜ਼ਮਾਂ ਵਿਚੋਂ ਅੱਧਿਆਂ ਦੀ ਛਾਂਟੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਐਨੀ ਵੱਡੀ ਕਟੌਤੀ ਕੀਤੀ ਗਈ ਤਾਂ ਲੱਖਾਂ ਲੋਕਾਂ ਨੂੰ ਸਮਾਜਿਕ ਸਹਾਇਤਾ ਮਿਲਣੀ ਮੁਸ਼ਕਲ ਹੋ ਸਕਦੀ ਹੈ ਜਦਕਿ ਪ੍ਰੋਸੈਸਿੰਗ ਦਾ ਸਮਾਂ ਸਾਰੀਆਂ ਹੱਦਾਂ ਪਾਰ ਕਰ ਸਕਦਾ ਹੈ। ਡੌਜ ਦੀ ਵੈਬਸਾਈਟ &rsquoਤੇ ਮੁਹੱਈਆ ਜਾਣਕਾਰੀ ਮੁਤਾਬਕ ਕਈ ਰਾਜਾਂ ਵਿਚ ਸੋਸ਼ਲ ਸਕਿਉਰਿਟੀ ਐਡਮਨਿਸਟ੍ਰੇਸ਼ਨ ਦੇ ਦਫ਼ਤਰਾਂ ਦੀ ਲੀਜ਼ ਰੱਦ ਕਰ ਦਿਤੀ ਗਈ ਹੈ ਜਿਨ੍ਹਾਂ ਵਿਚ ਟੈਕਸਸ, ਲੂਈਜ਼ਿਆਨਾ, ਫਲੋਰੀਡਾ, ਕੈਂਟਕੀ, ਨੌਰਥ ਕੈਰੋਲਾਈਨਾ ਅਤੇ ਹੋਰ ਕਈ ਸੂਬੇ ਸ਼ਾਮਲ ਹਨ। ਅਮੈਰਿਕਨ ਫੈਡਰੇਸ਼ਨ ਆਫ਼ ਗਵਰਨਮੈਂਟ ਇੰਪਲੌਈਜ਼ ਦੇ ਆਗੂ ਜਿਲ ਹੌਰਨਿਕ ਦਾ ਕਹਿਣਾ ਸੀ ਕਿ ਅਸਰ ਸਾਹਮਣੇ ਆਉਣ ਵਿਚ ਕੁਝ ਸਮਾਂ ਲੱਗ ਸਕਦਾ ਹੈ ਪਰ ਇਹ ਯਕੀਨੀ ਤੌਰ &rsquoਤੇ ਦੌੜੇ ਆ ਰਹੇ ਹਨ।
ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਦੀ ਭੰਨਤੋੜ
ਸਿਡਨੀ- ਆਸਟਰੇਲੀਆ ਦੀ ਖੋਜ ਕਰਨ ਵਾਲੇ ਕੈਪਟਨ ਜੇਮਸ ਕੁੱਕ ਦੇ ਬੁੱਤ ਉੱਤੇ ਲਾਲ ਪੇਂਟ ਸੁੱਟਣ ਤੋਂ ਇਲਾਵਾ ਇਸ ਦੇ ਨੱਕ ਤੇ ਹੱਥ ਦੀ ਭੰਨਤੋੜ ਕੀਤੀ ਗਈ ਹੈ। ਪੁਲੀਸ ਬੁੱਤ ਦੀ ਬੇਅਦਬੀ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਾਉਣ ਲਈ ਸਰਗਰਮ ਹੈ। ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਬੁੱਤ ਨੇੜੇ ਪੁਲੀਸ ਸੁਰੱਖਿਆ ਪਹਿਰਾ ਲਾਇਆ ਗਿਆ ਹੈ।
ਬ੍ਰਿਟੇਨ ਦੇ ਕੈਪਟਨ ਕੁੱਕ ਨੇ ਆਪਣੇ ਸਮੁੰਦਰੀ ਜਹਾਜ਼ ਨਾਲ 1770 ਵਿੱਚ ਆਸਟਰੇਲਿਆਈ ਮਹਾਂਦੀਪ ਦੇ ਪੂਰਬੀ ਤੱਟ ਉੱਤੇ ਆ ਕਿ ਇਸ ਦੀ ਖੋਜ ਕੀਤੀ ਸੀ। ਕੈਪਟਨ ਕੁੱਕ ਨੇ ਇਸ ਨੂੰ ਬਰਤਾਨਵੀ ਰਾਜ ਦੀ ਨਵੀਂ ਕਲੋਨੀ ਨਿਊ ਸਾਊਥ ਵੇਲਜ਼ ਦਾ ਨਾਮ ਦਿੱਤਾ ਸੀ। ਆਸਟਰੇਲੀਆ ਦੇ ਅਸਲ ਬਾਸ਼ਿੰਦੇ ਓਬਰਿਜਨਲਜ ਤੇ ਉਨ੍ਹਾਂ ਨਾਲ ਸਨੇਹ ਰੱਖਣ ਵਾਲੇ ਲੋਕ ਇਸ ਨੂੰ ਇੱਕ ਸਾਮਰਾਜੀ ਧੱਕਾ ਮੰਨਦੇ ਹੋਏ ਕੁੱਕ ਦੀ ਨੀਤੀ ਦਾ ਵਿਰੋਧ ਕਰਦੇ ਹਨ। ਆਸਟਰੇਲੀਆ ਡੇਅ ਜੋ ਕਿ 26 ਜਨਵਰੀ ਨੂੰ ਕੌਮੀ ਪੱਧਰ &rsquoਤੇ ਮਨਾਇਆ ਜਾਂਦਾ ਹੈ, ਵਾਲੇ ਦਿਨ ਨੂੰ ਘੱਟ ਗਿਣਤੀ ਭਾਈਚਾਰੇ ਦੇ ਲੋਕ ਨਸਲੀ ਹਮਲਾ ਮੰਨਦੇ ਹਨ।
ਪਿਛਲੇ ਕੁਝ ਅਰਸੇ ਤੋਂ ਚੱਲ ਰਹੀ ਇਸ ਮੁਹਿੰਮ ਦਾ ਪਿਛੋਕੜ ਕੈਪਟਨ ਕੁੱਕ ਦੇ ਬੁੱਤ &rsquoਤੇ ਹਮਲੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਕੁੱਕ ਦੇ ਬੁੱਤ ਉੱਤੇ ਲਾਲ ਰੰਗ ਦੀ ਸਿਆਹੀ ਸੁੱਟ ਕਿ ਉਸ ਨੂੰ ਨਿਹੱਥਿਆਂ ਦਾ ਕਾਤਲ ਦੱਸਦੇ ਹੋਏ ਹੱਥ ਤੇ ਨੱਕ ਵੀ ਤੋੜਿਆ ਗਿਆ ਹੈ। ਪੁਲੀਸ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ।
ਕਿੰਗ ਚਾਰਲਸ ਵੱਲੋਂ ਟਰੂਡੋ ਦਾ ਸਵਾਗਤ
ਲੰਡਨ- ਬਰਤਾਨੀਆ ਦੇ ਕਿੰਗ ਚਾਰਲਸ III ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਇੱਥੇ ਸੈਂਡ੍ਰਿੰਗਮ ਸਥਿਤ ਬਾਦਸ਼ਾਹ ਦੀ ਸ਼ਾਹੀ ਰਿਹਾਇਸ਼ &rsquoਤੇ ਨਿੱਜੀ ਮੁਲਾਕਾਤ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ। ਹਾਲਾਂਕਿ, ਸ਼ਾਹੀ ਅਧਿਕਾਰੀਆਂ ਨੇ ਨਿੱਜੀ ਮੁਲਾਕਾਤ ਬਾਰੇ ਜਾਣਕਾਰੀ ਨਹੀਂ ਦਿੱਤੀ, ਪਰ ਦੋਵਾਂ ਵੱਲੋਂ ਇਸ ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨੂੰ ਇਸ ਦਾ 51ਵਾਂ ਸੂੁਬਾ ਬਣਾਉਣ ਸਬੰਧੀ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ।
ਗ਼ੌਰਤਲਬ ਹੈ ਕਿ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ ਅਮਰੀਕਾ ਨਾਲ ਮਿਲਾਉਣ ਦੀਆਂ ਧਮਕੀਆਂ ਬਾਰੇ ਚੁੱਪ ਰਹਿਣ ਲਈ ਕੈਨੇਡਾ ਵਿੱਚ ਬਾਦਸ਼ਾਹ ਚਾਰਲਸ ਦੀ ਨਿਖੇਧੀ ਹੋ ਰਹੀ ਹੈ। ਟਰੂਡੋ ਨੇ ਐਤਵਾਰ ਨੂੰ ਲੰਡਨ ਵਿੱਚ ਕਿਹਾ ਸੀ ਕਿ ਉਹ ਚਾਰਲਸ ਨਾਲ ਕੈਨੇਡੀਅਨਾਂ ਲਈ ਅਹਿਮ ਮਾਮਲਿਆਂ &rsquoਤੇ ਚਰਚਾ ਕਰਨਗੇ ਅਤੇ ਕਿਹਾ, &lsquoਇਸ ਸਮੇਂ ਕੈਨੇਡੀਅਨਾਂ ਲਈ ਆਪਣੀ ਪ੍ਰਭੂਸੱਤਾ ਅਤੇ ਦੇਸ਼ ਵਜੋਂ ਆਪਣੀ ਆਜ਼ਾਦੀ ਲਈ ਖੜ੍ਹੇ ਹੋਣ ਤੋਂ ਵੱਧ ਕੁਝ ਵੀ ਅਹਿਮ ਨਹੀਂ ਜਾਪਦਾ।&rsquo
ਗ਼ੌਰਤਲਬ ਹੈ ਕਿ ਕੈਨੇਡਾ ਵਿੱਚ ਰਾਜ ਦਾ ਰਾਸ਼ਟਰ ਮੁਖੀ ਕਿੰਗ ਚਾਰਲਸ ਹਨ ਅਤੇ ਕੈਨੇਡਾ, ਬਰਤਾਨੀਆ ਦੀਆਂ ਸਾਬਕਾ ਬਸਤੀਆਂ &rsquoਤੇ ਆਧਾਰਤ ਬ੍ਰਿਟਿਸ਼ ਰਾਸ਼ਟਰਮੰਡਲ ਦਾ ਮੈਂਬਰ ਹੈ। ਭਾਰਤ ਤੇ ਪਾਕਿਸਤਾਨ ਸਮੇਤ ਹੋਰ ਅਜਿਹੇ ਮੁਲਕ ਵੀ ਰਾਸ਼ਟਰਮੰਡਲ ਦਾ ਹਿੱਸਾ ਹਨ। ਕੁੱਲ ਮਿਲਾ ਕੇ ਕੈਨੇਡਾ ਵਿੱਚ ਬਰਤਾਨਵੀ ਰਾਜਸ਼ਾਹੀ ਵਿਰੋਧੀ ਲਹਿਰ ਬਹੁਤੀ ਵੱਡੀ ਤਾਂ ਨਹੀਂ ਹੈ ਪਰ ਟਰੰਪ ਦੀਆਂ ਧਮਕੀਆਂ &rsquoਤੇ ਚਾਰਲਸ ਦੀ ਖ਼ਾਮੋਸ਼ੀ ਨੇ ਹਾਲ ਹੀ ਦੇ ਦਿਨਾਂ ਵਿੱਚ ਅਜਿਹੀ ਚਰਚਾ ਨੂੰ ਹੁਲਾਰਾ ਦਿੱਤਾ ਹੈ।
ਕੈਨੇਡੀਅਨ ਸੂਬੇ ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜੇਸਨ ਕੇਨੀ ਨੇ ਕਿਹਾ ਕਿ ਕੈਨੇਡੀਅਨਾਂ ਲਈ ਨਿਰਾਸ਼ਾ ਵਾਲੀ ਗੱਲ ਹੈ ਕਿ ਚਾਰਲਸ ਨੇ ਟਰੰਪ ਦੀਆਂ ਧਮਕੀਆਂ &rsquoਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉਹ ਸਿਰਫ਼ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਸਲਾਹ &rsquoਤੇ ਹੀ ਕੰਮ ਕਰ ਸਕਦੇ ਹਨ। ਕੇਨੀ ਨੇ &lsquoਐਕਸ&rsquo ਉੱਤੇ ਪਾਈ ਪੋਸਟ ਵਿੱਚ ਕਿਹਾ, &lsquoਕੈਨੇਡਾ ਸਰਕਾਰ ਨੂੰ ਰਾਸ਼ਟਰ ਮੁਖੀ ਨੂੰ ਕੈਨੇਡੀਅਨ ਪ੍ਰਭੂਸੱਤਾ ਨੂੰ ਉਜਾਗਰ ਕਰਨ ਲਈ ਕਹਿਣਾ ਚਾਹੀਦਾ ਹੈ।&rsquo