image caption:

5 ਮਾਰਚ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

ਜੱਗੀ ਜੌਹਲ ਨੂੰ ਮਿਲੀ ਵੱਡੀ ਰਾਹਤ, ਮੋਗਾ ਅਦਾਲਤ ਨੇ 7 ਸਾਲ ਪੁਰਾਣੇ ਮਾਮਲੇ &lsquoਚ ਕੀਤਾ ਬਰੀ
ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਹਲ ਨੂੰ ਮੋਗਾ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਦਰਅਸਲ ਇਕ ਚੱਲਦੇ ਕੇਸ ਵਿਚ ਉਨ੍ਹਾਂ ਨੂੰ ਬਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ ਜੱਗੀ ਜੌਹਲ ਸਣੇ ਉਸ ਦੇ ਤਿੰਨ ਸਾਥੀਆਂ ਨੂੰ ਤਿਹਾੜ ਜੇਲ੍ਹ ਵਿਚੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਗਿਆ ਸੀ ਤੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਜੱਗੀ ਜੌਹਲ ਨੂੰ ਟਾਰਗੈੱਟ ਕੀਲਿੰਗ ਮਾਮਲੇ ਵਿਚ ਬਰੀ ਕਰ ਦਿੱਤਾ ਗਿਆ ਹੈ।
ਮੋਗਾ ਅਦਾਲਤ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਹੈ। ਵਕੀਲ ਦਾ ਕਹਿਣਾ ਹੈ ਕਿ ਜੱਗੀ ਜੌਹਲ ਨੂੰ ਝੂਠੇ ਕੇਸਾਂ ਵਿਚ ਫਸਾਇਆ ਗਿਆ ਸੀ ਤੇ ਬਾਕੀ ਕੇਸਾਂ ਵਿਚ ਵੀ ਇਸ ਬਰੀ ਮਾਮਲੇ ਨਾਲ ਕਾਫੀ ਰਾਹਤ ਮਿਲ ਸਕਦੀ ਹੈ। ਯੂਏਪੀਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਲਗਭਗ 2016 ਦਾ ਦੱਸਿਆ ਜਾ ਰਿਹਾ ਹੈ। ਬਾਘਾਪੁਰਾਣਾ ਥਾਣੇ ਵਿਚ ਇਹ ਕੇਸ ਦਰਜ ਸੀ ਤੇ ਇਸ ਵਿਚ ਯੂਏਪੀਏ ਧਾਰਾ ਵੀ ਜੋੜੀ ਗਈ ਸੀ।

 ਸਿੱਖਾਂ ਦੇ ਮਸਲਿਆਂ ਨੂੰ ਦਿੱਲੀ ਸਰਕਾਰ ਪਹਿਲ ਦੇ ਆਧਾਰ ਤੇ ਕਰਵਾਏਗੀ ਹਲ : ਆਸੀਸ ਸੂਦ ਕੈਬਿਨੇਟ ਮੰਤਰੀ

👉 ਕੈਬਿਨੇਟ ਮੰਤਰੀ ਬਣਨ ਵਾਲੇ ਆਸੀਸ ਸੂਦ ਨੂੰ ਪਰਮਜੀਤ ਸਿੰਘ ਵੀਰਜੀ ਵਲੋਂ ਦਸਤਾਰ ਸਜ਼ਾ ਕੇ ਕੀਤਾ ਗਿਆ ਸਨਮਾਨਿਤ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਰਕਾਰ ਵਿੱਚ ਕੈਬਿਨਟ ਮਿਨਿਸਟਰ ਬਣਨ ਤੇ ਸ੍ਰੀ ਅਸੀਸ ਸੂਦ ਜੀ ਦਾ ਸਵਾਗਤ ਸਰਦਾਰ ਪਰਮਜੀਤ ਸਿੰਘ ਵੀਰਜੀ, ਗੁਰੂਬਾਣੀ ਰਿਸਰਚ ਫਾਊਂਡੇਸ਼ਨ ਦੇ ਮੁੱਖੀ ਅਤੇ ਸਾਬਕਾ ਧਰਮ ਪ੍ਰਚਾਰ ਦਿੱਲੀ ਕਮੇਟੀ ਦੇ ਚੇਅਰਮੈਨ ਨੇ ਕੀਤਾ। ਇਸ ਮੌਕੇ ਸ਼ਿਵ ਨਗਰ, ਵਰਿੰਦਰ ਨਗਰ ਵਿੱਚ ਉਨ੍ਹਾਂ ਨੂੰ ਸਨਮਾਨਿਤ ਕਰਣ ਲਈ ਇੱਕ ਅਭਿਨੰਦਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਸਿੱਖ ਸੰਗਤਾਂ ਵੱਲੋਂ ਅਸੀਸ ਸੂਦ ਨੂੰ ਦਸਤਾਰ ਸਜਾ ਕੇ ਸਿੱਖੀ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ। ਸੰਗਤਾਂ ਦੇ ਸਨਮੁੱਖ ਹੁੰਦਿਆਂ ਕੈਬਿਨੇਟ ਮੰਤਰੀ ਅਸੀਸ ਸੂਦ ਨੇ ਦਿੱਲੀ ਦੇ ਸਿੱਖਾਂ ਨੂੰ ਭਰੋਸਾ ਦਵਾਇਆ ਕਿ ਸਿੱਖਾਂ ਵਲੋਂ ਜੋ ਵੀ ਮਸਲੇ ਅਤੇ ਕੰਮ ਦਿੱਲੀ ਸਰਕਾਰ ਕੋਲ&zwnj ਲਿਆਂਦਾ ਜਾਵੇਗ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਹਲ ਕੀਤਾ ਜਾਏਗਾ। ਕੈਬਿਨੇਟ ਮੰਤਰੀ ਅਸੀਸ ਸੂਦ ਨੇ ਸਮਾਰੋਹ ਵਿਚ ਪਹੁੰਚੀਆਂ ਸਾਰੀਆਂ ਸਿੱਖ ਸੰਗਤਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਤੇ ਸਿੱਖਾਂ ਨਾਲ ਖੜੇ ਹੋਣ ਦਾ ਵਾਅਦਾ ਵੀ ਕੀਤਾ । ਇਸ ਮੌਕੇ ਸੁਰਜੀਤ ਸਿੰਘ ਦੁੱਗਲ, ਅਮਰਜੀਤ ਸਿੰਘ ਹੀਰਾ,ਦਲਜੀਤ ਸਿੰਘ ਨੰਦਾ ਤਰੁਣਪ੍ਰੀਤ ਸਿੰਘ ਭਾਟੀਆ, ਇੰਦਰਪਾਲ ਸਿੰਘ ਜੱਗੀ, ਬਾਵਾ ਸਾਹਨੀ, ਮਨਜੀਤ ਸਿੰਘ, ਕਰਨੈਲ ਸਿੰਘ ਫਲੋਰਾ, ਧਰਮ ਸਿੰਘ ਭੰਮਰਾ, ਸੁਰਜੀਤ ਸਿੰਘ ਸਿਆਨ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਦਰਪ੍ਰੀਤ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਹਾਜਿਰ ਸਨ । ਜਿਕਰਯੋਗ ਹੈਂ ਕਿ ਪੰਜਾਬੀ ਭਾਈਚਾਰੇ ਤੋਂ ਆਉਣ ਵਾਲੇ ਆਸ਼ੀਸ਼ ਸੂਦ ਨੂੰ ਭਾਜਪਾ ਪਾਰਟੀ ਵਿੱਚ ਕੰਮ ਕਰਨ ਦਾ ਕਾਫ਼ੀ ਤਜਰਬਾ ਹੈ। ਉਸਨੇ ਗੋਆ ਅਤੇ ਜੰਮੂ-ਕਸ਼ਮੀਰ ਵਰਗੇ ਰਾਜਾਂ ਵਿੱਚ ਪਾਰਟੀ ਲਈ ਵੀ ਕੰਮ ਕੀਤਾ ਹੈ, ਅਤੇ ਵਰਤਮਾਨ ਵਿੱਚ ਗੋਆ ਭਾਜਪਾ ਇਕਾਈ ਦੇ ਇੰਚਾਰਜ ਹਨ। ਦਿੱਲੀ ਵਿੱਚ ਆਸ਼ੀਸ਼ ਸੂਦ ਨੂੰ ਗ੍ਰਹਿ, ਬਿਜਲੀ ਅਤੇ ਸ਼ਹਿਰੀ ਵਿਕਾਸ ਦਾ ਮੰਤਰਾਲੇ ਦਿੱਤਾ ਗਿਆ ਹੈ ।

ਸੱਤ ਸਾਲ ਪੁਰਾਣੇ ਕੇਸ ਵਿੱਚੋ ਬਰੀ ਹੋਣ ਨਾਲ ਜੱਗੀ ਜੋਹਲ ਵਿਰੁੱਧ ਹੋਰ ਸਾਰੇ ਦੋਸ਼ਾਂ ਨੂੰ ਖਤਮ ਕਰਨ ਦਾ ਖੁਲਿਆ ਰਾਹ: ਦਬਿੰਦਰਜੀਤ ਸਿੰਘ

👉 ਯੂਕੇ ਸਰਕਾਰ, ਭਾਰਤ ਸਰਕਾਰ ਉਪਰ ਦਬਾਅ ਬਣਾ ਕੇ ਜੱਗੀ ਜੋਹਲ ਨੂੰ ਜਲਦੀ ਘਰ ਪਹੁੰਚਾਉਣ ਦਾ ਕਰੇ ਉਪਰਾਲਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੀ ਜੇਲ੍ਹ ਅੰਦਰ ਬੰਦ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੱਗੀ ਜੋਹਲ ਦੇ ਇਕ ਕੇਸ ਅੰਦਰ ਬਰੀ ਹੋਣ ਦੀ ਖਬਰ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸਿੱਖ ਫੈਡਰੇਸ਼ਨ ਯੂ.ਕੇ. ਦੀ ਸਿਆਸੀ ਲੀਡ ਦੇ ਐਗਜ਼ੈਕਟਿਵ ਸਰਦਾਰ ਦਬਿੰਦਰਜੀਤ ਸਿੰਘ ਓ.ਬੀ.ਈ. ਨੇ ਕਿਹਾ ਕਿ ਭਰੋਸੇਯੋਗ ਸਬੂਤਾਂ ਦੀ ਘਾਟ ਕਾਰਨ ਜਗਤਾਰ ਦਾ ਬਰੀ ਹੋਣਾ ਉਸ ਨੂੰ ਰਿਹਾਅ ਕਰਵਾਉਣ ਅਤੇ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਲਈ ਯੂਕੇ ਵਾਪਸ ਜਾਣ ਲਈ ਇੱਕ ਵੱਡਾ ਕਦਮ ਹੈ ਅਤੇ ਇਹ ਉਸਦੇ ਵਿਰੁੱਧ ਹੋਰ ਸਾਰੇ ਦੋਸ਼ਾਂ ਨੂੰ ਖਤਮ ਕਰਨ ਦਾ ਰਾਹ ਖੋਲ੍ਹਦਾ ਹੈ। ਇਸ ਲਈ ਹੁਣ ਓਸ ਨੂੰ ਰਿਹਾਅ ਕਰਣ ਲਈ ਜਿੰਨੀ ਜਲਦੀ ਹੋ ਸਕੇ ਰਸਮੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਗਤਾਰ ਆਪਣੀ ਜ਼ਿੰਦਗੀ ਦੇ 7 ਸਾਲ ਪਹਿਲਾਂ ਹੀ ਜੇਲ੍ਹਾਂ ਅੰਦਰ ਗੁਆ ਚੁੱਕਾ ਹੈ । ਉਨ੍ਹਾਂ ਕਿਹਾ ਕਿ ਯੂਕੇ ਸਰਕਾਰ ਨੂੰ ਦਬਾਅ ਬਣਾਏ ਰੱਖਣ ਦੀ ਲੋੜ ਹੈ ਅਤੇ ਉਸਨੂੰ ਜਲਦੀ ਘਰ ਪਹੁੰਚਾਉਣ ਦੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਰਹਿ ਸਕੇ ਅਤੇ ਵਿਆਹੁਤਾ ਜੀਵਨ ਦਾ ਅਨੰਦ ਲੈਣਾ ਸ਼ੁਰੂ ਕਰ ਸਕੇ। ਉਨ੍ਹਾਂ ਦਸਿਆ ਕਿ ਬੀਤੇ ਦਿਨ ਅਦਾਲਤ ਵਲੋਂ ਕੀਤਾ ਗਿਆ ਫੈਸਲਾ ਉਨ੍ਹਾਂ ਸਾਰਿਆਂ ਲਈ ਇੱਕ ਪ੍ਰਮਾਣਿਕਤਾ ਹੈ ਜਿਨ੍ਹਾਂ ਨੇ ਉਸਦੀ ਰਿਹਾਈ ਅਤੇ ਵਾਪਸੀ ਲਈ ਅਣਥੱਕ ਮੁਹਿੰਮ ਚਲਾਈ ਹੈ ਕਿਉਂਕਿ ਉਹ ਜਾਣਦੇ ਸਨ ਕਿ ਉਹ ਬੇਕਸੂਰ ਸੀ ਅਤੇ ਇੱਕ ਭਾਰਤੀ ਜੇਲ੍ਹ ਵਿੱਚ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਸੀ। ਭਾਰਤ ਵਿੱਚ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤੇ ਗਏ ਬ੍ਰਿਟਿਸ਼ ਨਾਗਰਿਕਾਂ ਲਈ ਖੜ੍ਹੇ ਹੋਣ ਲਈ ਯੂਕੇ ਸਰਕਾਰ ਉੱਤੇ ਦਬਾਅ ਬਣਾਏ ਰੱਖਣ ਲਈ ਅਸੀਂ ਦਸੰਬਰ ਵਿੱਚ ਇੱਕ ਸੰਸਦੀ ਈ-ਪਟੀਸ਼ਨ ਸ਼ੁਰੂ ਕੀਤੀ ਸੀ ਜਿਸਦਾ ਸਿਰਲੇਖ ਸੀ: ਭਾਰਤ ਵਿੱਚ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਰਿਹਾਈ ਅਤੇ ਵਾਪਸੀ ਨੂੰ ਸੁਰੱਖਿਅਤ ਕਰੋ। ਈ-ਪਟੀਸ਼ਨ ਉਪਰ ਵਡੀ ਗਿਣਤੀ ਵਿਚ ਸੰਸਦ ਮੈਂਬਰਾਂ ਨੇ ਹਸਤਾਖਰ ਕੀਤੇ ਹਨ। 13 ਸੰਸਦ ਮੈਂਬਰਾਂ (9 ਲੇਬਰ, 3 ਕੰਜ਼ਰਵੇਟਿਵ ਅਤੇ 1 ਆਜ਼ਾਦ) ਨੇ ਪਹਿਲਾਂ ਹੀ 100 ਤੋਂ ਵੱਧ ਹਲਕੇ ਈ-ਪਟੀਸ਼ਨ 'ਤੇ ਦਸਤਖਤ ਕਰ ਲਏ ਹਨ ਅਤੇ ਅਸੀਂ ਉਨ੍ਹਾਂ ਨੂੰ ਖਾਸ ਕਾਰਵਾਈਆਂ ਕਰਨ ਲਈ ਲਿਖਿਆ ਹੈ। ਉਨ੍ਹਾਂ ਦਸਿਆ ਕਿ ਅਸੀਂ 15 ਜਨਵਰੀ ਅਤੇ 25 ਫਰਵਰੀ ਨੂੰ ਯੂਕੇ ਦੇ ਸਾਰੇ 400 ਤੋਂ ਵੱਧ ਲੇਬਰ ਸੰਸਦ ਮੈਂਬਰਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਲਿਖਿਆ ਸੀ ਕਿ ਜਗਤਾਰ ਨੂੰ ਰਿਹਾਅ ਕਰਵਾਉਣ ਅਤੇ ਯੂਕੇ ਵਾਪਸ ਜਾਣ ਲਈ ਯੂਕੇ ਸਰਕਾਰ ਕੂਟਨੀਤਕ ਦਬਾਅ ਬਣਾਈ ਰੱਖੇ। ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੇਬਰ ਸੰਸਦ ਮੈਂਬਰਾਂ ਨੇ ਜਗਤਾਰ ਦਾ ਮਾਮਲਾ ਵਿਦੇਸ਼ ਸਕੱਤਰ ਕੋਲ ਉਠਾਇਆ ਹੈ।

ਜਥੇਦਾਰ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਸਮੁੱਚੇ ਖਾਲਸਾ ਪੰਥ ਦੀ ਅਗਵਾਈ ਕਰਦੇ ਹਨ ਨਾ ਕਿ ਦੋ ਧੜਿਆ ਦੀ : ਮਾਨ

👉 ਬੀਤੇ ਸਮੇ ਵਿਚ ਕੀਤੀਆਂ ਗਈਆਂ ਬਜਰ ਗੁਸਤਾਖੀਆਂ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਹੋ ਚੁੱਕੇ ਹਨ ਮਨਫੀ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ):- &ldquoਸ੍ਰੀ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੀਰੀ-ਪੀਰੀ ਦੀ ਮਹਾਨ ਸੰਸਥਾਂ ਨੂੰ ਇਸ ਲਈ ਹੋਦ ਵਿਚ ਲਿਆਂਦਾ ਸੀ ਤਾਂ ਕਿ ਸਮੁੱਚਾ ਖਾਲਸਾ ਪੰਥ ਧਾਰਮਿਕ ਤੇ ਸਿਆਸੀ ਤੌਰ ਤੇ ਦਰਪੇਸ ਆਉਣ ਵਾਲੀ ਕਿਸੇ ਮੁਸਕਿਲ ਵਿਚੋ ਨਿਕਲਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਮਰਿਯਾਦਾਵਾ ਤੋ ਸੇਧ ਲੈਕੇ ਸਮੂਹਿਕ ਰੂਪ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਸਹੀ ਢੰਗ ਨਾਲ ਹੱਲ ਕੱਢਕੇ ਅੱਗੇ ਵੱਧ ਸਕੇ । ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਕਿਸੇ ਇਕ ਧੜੇ ਜਾਂ ਸੰਗਠਨ ਦੀ ਅਗਵਾਈ ਨਹੀ ਕਰਦੀ, ਬਲਕਿ ਸਮੁੱਚੇ ਖਾਲਸਾ ਪੰਥ ਦੀ ਹਰ ਖੇਤਰ ਵਿਚ ਅਗਵਾਈ ਕਰਦੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਜੋ ਸ਼੍ਰੋਮਣੀ ਅਕਾਲੀ ਦਲ ਦੇ ਰਾਜਨੀਤਿਕ ਸੰਗਠਨ ਦੀ ਭਰਤੀ ਕਰਨ ਦੀ ਪ੍ਰਕਿਰਿਆ ਸੁਰੂ ਕੀਤੀ ਹੈ, ਉਹ ਕੇਵਲ ਉਨ੍ਹਾਂ ਦੋ ਧੜਿਆ ਦੇ ਆਗੂਆ ਤੇ ਸੰਬੰਧਤ ਲੋਕਾਂ ਨੂੰ ਲੈਕੇ ਸੁਰੂ ਕਰਵਾਈ ਜਾ ਰਹੀ ਹੈ ਜੋ ਅਸਲੀਅਤ ਵਿਚ ਆਪਣੇ ਵੱਲੋ ਬੀਤੇ ਸਮੇ ਵਿਚ ਕੀਤੀਆ ਗਈਆ ਬਜਰ ਗੁਸਤਾਖੀਆ ਦੀ ਬਦੌਲਤ ਖਾਲਸਾ ਪੰਥ ਵਿਚੋ ਰਾਜਸੀ ਤੇ ਧਾਰਮਿਕ ਤੌਰ ਤੇ ਮਨਫੀ ਹੋ ਚੁੱਕੇ ਹਨ । ਜਿਸ ਦਾਗੀ ਤੇ ਬਾਗੀ ਲੀਡਰਸਿਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋ 2 ਦਸੰਬਰ 2024 ਨੂੰ ਹੋਏ ਹੁਕਮਨਾਮਿਆ ਦੀ ਇਕ ਲਿਖਤੀ ਮਦ ਵਿਚ ਇਹ ਦਰਜ ਕਰਕੇ &ldquoਕਿ ਇਹ ਲੀਡਰਸਿਪ ਹੁਣ ਇਖਲਾਕੀ ਤੇ ਰਾਜਨੀਤਿਕ ਤੌਰ ਤੇ ਖਾਲਸਾ ਪੰਥ ਦੀ ਅਗਵਾਈ ਕਰਨ ਦਾ ਹੱਕ ਗੁਆ ਚੁੱਕੀ ਹੈ&rdquo । ਉਸ ਪੂਰਨ ਰੂਪ ਵਿਚ ਸਿੱਖ ਕੌਮ ਵੱਲੋ ਨਕਾਰੀ ਜਾ ਚੁੱਕੀ ਲੀਡਰਸਿਪ ਨੂੰ ਜਿਊਂਦਾ ਕਰਨ ਦੇ ਹੀ ਦੁੱਖਦਾਇਕ ਅਮਲ ਹੋ ਰਹੇ ਹਨ । ਅਜਿਹੇ ਅਮਲਾਂ ਨਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਜਥੇਦਾਰ ਦੇ ਸਤਿਕਾਰਿਤ ਰੁਤਬਿਆ ਉਤੇ ਵੱਡੇ ਪ੍ਰਸਨ ਚਿੰਨ੍ਹ ਲੱਗ ਜਾਣਗੇ । ਇਸ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੇਕਰ ਵਾਕਿਆ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾਂ ਦੁਆਰਾ ਹੋਦ ਵਿਚ ਲਿਆਂਦੀ ਗਈ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਜਮਾਤ ਦੇ ਮਾਣ-ਸਨਮਾਨ ਨੂੰ ਬਹਾਲ ਕਰਵਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੁਹਿਰਦਤਾ ਤੇ ਦ੍ਰਿੜਤਾ ਨਾਲ ਚਾਹੀਦਾ ਹੈ ਕਿ ਦਾਗੋ ਦਾਗ ਤੇ ਬਾਗੀ ਹੋਈ ਪੂਰਨ ਰੂਪ ਵਿਚ ਦੋਸ਼ੀ ਸਾਬਤ ਹੋ ਚੁੱਕੀ ਇਨ੍ਹਾਂ ਦੋਵਾਂ ਧੜਿਆ ਦੀ ਨਿਰਾਥਕ ਲੀਡਰਸਿਪ ਜਿਸ ਨੂੰ 2 ਦਸੰਬਰ ਦੇ ਹੁਕਮਨਾਮਿਆ ਰਾਹੀ ਪੰਜ ਸਿੰਘ ਸਾਹਿਬਾਨਾਂ ਵੱਲੋ ਖੁਦ ਵੀ ਰੱਦ ਕੀਤਾ ਗਿਆ ਹੈ, ਉਸ ਨੂੰ ਪਾਸੇ ਕਰਕੇ ਸਮੁੱਚੇ ਖਾਲਸਾ ਪੰਥ ਵਿਚ ਵਿਚਰ ਰਹੀ ਸਿੱਖ ਕੌਮ ਦੀ ਸਹੀ ਢੰਗ ਨਾਲ ਭਰਤੀ ਸੁਰੂ ਕਰਵਾਉਣ ਲਈ ਸੁਹਿਰਦ ਅਤੇ ਪੰਥਕ ਆਤਮਾ ਤੇ ਅਧਾਰਿਤ ਸਮੂਹਿਕ ਸਾਂਝੀ ਸਭ ਧੜਿਆ, ਗਰੁੱਪਾਂ ਦੀ ਭਰਤੀ ਕਮੇਟੀ ਨੂੰ ਹੋਦ ਵਿਚ ਲਿਆਉਣ ਦੀ ਜਿੰਮੇਵਾਰੀ ਲਿਆਉਣ ਤੇ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਇਕੱਤਰ ਕਰਨ, ਫਿਰ ਹੀ ਕੌਮ ਪੱਖੀ ਚੰਗੇ ਨਤੀਜੇ ਨਿਕਲ ਸਕਦੇ ਹਨ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਖਾਲਸਾ ਪੰਥ ਵਿਚੋ ਨਿਕਾਰੇ ਜਾ ਚੁੱਕੇ ਦੋਵੇ ਬਾਗੀ ਤੇ ਦਾਗੀ ਧੜਿਆ ਦੀ ਦੋਸੀ ਲੀਡਰਸਿਪ ਨੂੰ 18 ਮਾਰਚ ਤੋ ਭਰਤੀ ਕਰਵਾਉਣ ਦੇ ਪੱਖਪਾਤੀ ਕਰਵਾਉਣ ਦੇ ਅਮਲਾਂ ਉਤੇ ਦੁੱਖ ਜਾਹਰ ਕਰਦੇ ਹੋਏ ਅਤੇ ਜਥੇਦਾਰ ਸਾਹਿਬਾਨ ਨੂੰ ਸਮੁੱਚੇ ਖਾਲਸਾ ਪੰਥ ਦੀ ਸਾਂਝੀ ਅਗਵਾਈ ਕਰਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਹੇਠ ਅਗਲੇਰੇ ਅਮਲ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਸਾਹਿਬਾਨ ਮੀਰੀ ਪੀਰੀ ਦੇ ਸਿਧਾਂਤ ਅਨੁਸਾਰ ਸਮੁੱਚੇ ਖਾਲਸਾ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਨੂੰ ਸਮੁੱਚੀ ਕੌਮ ਦਾ ਇਹ ਮਹੱਤਵਪੂਰਨ ਕੇਦਰ ਪ੍ਰਵਾਨ ਕਰਕੇ ਸਮੁੱਚੀ ਕੌਮ ਲਈ ਚੰਗੇਰੇ ਉਦਮ ਕਰ ਸਕਣਗੇ ਫਿਰ ਤਾਂ ਇਸ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਦੇ ਮਾਣ ਸਨਮਾਨ ਦੇ ਰੁਤਬਿਆ ਵਿਚ ਵਾਧਾ ਹੋ ਸਕੇਗਾ ਨਹੀ ਤਾਂ ਇਸ ਮਹਾਨ ਸੰਸਥਾਂ ਅਤੇ ਜਥੇਦਾਰ ਦੀ ਸਰਬਉੱਚ ਪਦਵੀ ਉਤੇ ਵੀ ਵੱਡੇ ਪ੍ਰਸਨ ਚਿੰਨ੍ਹ ਲਗਾਉਣ ਦੇ ਉਹ ਭਾਗੀ ਹੋ ਜਾਣਗੇ । ਇਸ ਲਈ ਅਸੀ ਇਹ ਉਮੀਦ ਕਰਾਂਗੇ ਕਿ ਜਥੇਦਾਰ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋ ਜਿਸ ਭਾਵਨਾ ਤੇ ਕੌਮ ਪੱਖੀ ਸੋਚ ਨੂੰ ਮੁੱਖ ਰੱਖਕੇ ਮੀਰੀ ਪੀਰੀ ਦੇ ਸਿਧਾਂਤ ਹੇਠ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗਈ ਸੀ ਅਤੇ ਸਮੁੱਚੀ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿਚ ਇਕੱਤਰ ਕਰਕੇ ਉਸ ਸਮੇ ਦੇ ਜਾਬਰ ਹਾਕਮਾਂ ਵਿਰੁੱਧ ਸੰਘਰਸ ਤੇ ਜੰਗਾਂ ਲੜਦੇ ਹੋਏ ਫਤਿਹ ਪ੍ਰਾਪਤ ਕੀਤੀ ਗਈ ਸੀ, ਉਸੇ ਭਾਵਨਾ ਤੇ ਸੋਚ ਅਨੁਸਾਰ ਜਥੇਦਾਰ ਸਾਹਿਬ ਇਕ ਦੋ ਧੜਿਆ ਦੀ ਗੱਲ ਨਾ ਕਰਕੇ ਸਮੁੱਚੀ ਕੌਮ ਤੇ ਖਾਲਸਾ ਪੰਥ ਨੂੰ ਅੱਗੇ ਲਿਜਾਣ ਅਤੇ ਦਰਪੇਸ ਆ ਰਹੇ ਸਭ ਸਿਆਸੀ, ਸਮਾਜਿਕ, ਧਾਰਮਿਕ ਮਸਲਿਆ ਦੇ ਸਹੀ ਹੱਲ ਕਰਨ ਲਈ ਸੁਹਿਰਦ ਉਦਮ ਕਰਨਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨ ਸੰਸਥਾਂ ਅਤੇ ਉਸਦੇ ਜਥੇਦਾਰ ਦੀ ਉੱਚ ਪਦਵੀ ਸੰਬੰਧੀ ਕਿਸੇ ਤਰ੍ਹਾਂ ਦੇ ਅਜਿਹੇ ਅਮਲ ਨਹੀ ਹੋਣਗੇ ਜਿਸ ਨਾਲ ਪਹਿਲੋ ਹੀ ਭੰਬਲਭੂਸੇ ਵਿਚ ਗੁਜਰ ਰਿਹਾ ਖਾਲਸਾ ਪੰਥ ਦੀ ਸਥਿਤੀ ਹੋਰ ਗੁੰਝਲਦਾਰ ਬਣ ਜਾਵੇ ।

ਤਹਿਸੀਲਦਾਰਾਂ ਦਾ ਯੂ-ਟਰਨ, ਸਰਕਾਰ ਦੇ ਐਕਸ਼ਨ ਤੋਂ ਬਾਅਦ ਬਿਨਾਂ ਸ਼ਰਤ ਵਾਪਸ ਲਈ ਹੜਤਾਲ
ਪੰਜਾਬ ਸਰਕਾਰ ਦੀ ਸਖ਼ਤੀ ਤੋਂ ਬਾਅਦ ਆਖਿਰਕਾਰ ਤਹਿਸੀਲਦਾਰਾਂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ। ਤਹਿਸੀਲਦਾਰ ਬਿਨਾਂ ਸ਼ਰਤ ਕੰਮ &lsquoਤੇ ਪਰਤ ਆਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਹਿਸੀਲਦਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਵੀ ਉਨ੍ਹਾਂ ਦੀ ਸਰਕਾਰ ਨਾਲ ਮੀਟਿੰਗ ਹੈ।ਦੂਜੇ ਪਾਸੇ ਸਰਕਾਰ ਨੇ ਦੁਪਹਿਰ ਵੇਲੇ 235 ਮਾਲ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ। ਇਨ੍ਹਾਂ ਵਿੱਚ 58 ਤਹਿਸੀਲਦਾਰ, ਜਦਕਿ 177 ਨਾਇਬ ਤਹਿਸੀਲਦਾਰ ਸਨ।

ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਸੰਸਦ ਦੇ ਐਮਰਜੈਂਸੀ ਸੈਸ਼ਨ ਦਾ ਸੱਦਾ
ਕੈਨੇਡਾ: ਨਿਊ ਡੈਮੋਕੇ੍ਰਟਿਕ ਪਾਰਟੀ (ਐਨਡੀਪੀ) ਆਗੂ ਜਗਮੀਤ ਸਿੰਘ ਨੇ ਸੰਸਦ ਦਾ ਐਮਰਜੈਂਸੀ ਸੈਸ਼ਨ ਬੁਲਾਇਆ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੈਰਿਫ਼ ਦੇ ਜਵਾਬ ਵਿਚ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ ਪੈਕੇਜ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ &lsquo&lsquoਬਿਲਡ ਕੈਨੇਡੀਅਨ ਬਾਏ ਕੈਨੇਡੀਅਨ&rsquo&rsquo ਯੋਜਨਾ ਦੇ ਤਹਿਤ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਸੰਸਦ ਤੋਂ ਪੱਖਪਾਤ ਤੋਂ ਉਪਰ ਉਠਣ ਅਤੇ ਟਰੰਪ ਦੇ ਟੈਰਿਫ਼ ਦਾ ਵਿਰੋਧ ਕਰਨ ਵਿਚ ਏਕਾ ਦਿਖਾਉਣ ਦੀ ਮੰਗ ਕੀਤੀ।
ਜਗਮੀਤ ਸਿੰਘ ਨੇ ਇਸ ਗੱਲ &rsquoਤੇ ਵੀ ਜ਼ੋਰ ਦਿੱਤਾ ਕਿ ਡੋਨਾਲਡ ਟਰੰਪ ਵਰਗੇ ਵਿਅਕਤੀ ਨਾਲ ਨਜਿੱਠਣ ਦਾ ਕੋਈ ਹੋਰ ਤਰੀਕਾ ਨਹੀਂ ਹੈ, ਅਤੇ ਕੈਨੇਡਾ ਨੂੰ ਜਿੱਤਣ ਲਈ ਲੜਨਾ ਚਾਹੀਦਾ ਹੈ। ਉਨ੍ਹਾਂ ਟਰੰਪ ਨੂੰ ਧੱਕੇਸ਼ਾਹੀ ਕਰਨ ਵਾਲਾ ਦੱਸਿਆ ਅਤੇ ਦਲੀਲ ਦਿੱਤੀ ਕਿ ਸਖ਼ਤ ਜਵਾਬੀ ਕਾਰਵਾਈ ਦੀ ਲੋੜ ਹੈ।

ਕੈਨੇਡਾ ਨੇ ਟੂਰਸਿਟ ਵੀਜ਼ਾ ਵਿੱਚ ਕੀਤੀ ਭਾਰੀ ਕਟੌਤੀ, 60 ਫੀਸਦ ਪੰਜਾਬੀ ਹੋਣਗੇ ਪ੍ਰਭਾਵਿਤ
ਚੰਡੀਗੜ੍ਹ: ਅਮਰੀਕਾ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਨੂੰ ਲੈ ਕੇ ਸਖ਼ਤ ਹੋ ਰਿਹਾ ਹੈ। ਹੁਣ ਕੈਨੇਡਾ ਨੇ ਟੂਰਸਿਟ ਵੀਜ਼ਾ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਹੈ। ਕੈਨੇਡਾ ਵੱਲੋਂ ਟੂਰਸਿਟ ਵੀਜ਼ਾ ਵਿਚ 3 ਲੱਖ ਦੀ ਕਟੌਤੀ ਕੀਤੀ ਗਈ ਹੈ। ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60 ਫੀਸਦੀ ਦੇ ਕਰੀਬ ਹੈ। 2023 ਵਿਚ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ। ਹਾਲਾਂਕਿ 2024 ਵਿਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ। ਇਕ ਸਾਲ ਵਿਚ 3 ਲੱਖ ਕਟੌਤੀ ਦਾ ਸਭ ਤੋਂ ਵੱਡਾ ਅਸਰ ਪੰਜਾਬੀ ਮੂਲ ਦੇ ਲੋਕਾਂ 'ਤੇ ਹੋਇਆ ਹੈ। ਕੈਨੇਡਾ ਵਿਚ 12 ਲੱਖ ਦੇ ਕਰੀਬ ਪੰਜਾਬੀ ਰਹਿੰਦੇ ਹਨ। ਬੀਤੇ ਕੁਝ ਸਾਲਾਂ ਵਿਚ ਕੈਨੇਡਾ ਨੇ ਟੂਰਿਸਟ ਵੀਜ਼ਾ ਵਿਚ ਸਖ਼ਤੀ ਕਰ ਦਿੱਤੀ ਹੈ। 2021 ਵਿਚ ਕੈਨੇਡਾ ਨੇ 2,36,000 ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਸੀ ਜੋ 2022 ਵਿਚ ਵਧ ਕੇ 11 ਲੱਖ 67,999 ਹੋ ਗਈ ਅਤੇ 2023 ਵਿਚ ਇਹ ਗਿਣਤੀ 18 ਲੱਖ ਦੇ ਅੰਕੜੇ ਤੱਕ ਪਹੁੰਚ ਗਈ ਜਿਸ ਵਿਚ 60 ਫੀਸਦੀ ਪੰਜਾਬੀ ਸਨ। ਭਾਰਤ ਅਤੇ ਕੈਨੇਡਾ ਦੇ ਤਣਾਅ ਤੋਂ ਬਾਅਦ ਵੀਜ਼ਾ ਨਿਯਮਾਂ ਵਿਚ ਕਟੌਤੀ ਕੀਤੀ ਹੈ।

ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ 2024 ਵਿੱਚ ਛੇ ਪ੍ਰਤੀਸ਼ਤ ਵਧੀ, ਅਰਬਪਤੀਆਂ ਦੀ ਗਿਣਤੀ 191 ਤੱਕ ਪਹੁੰਚੀ: ਰਿਪੋਰਟ
ਨਵੀਂ ਦਿੱਲੀ: ਗਲੋਬਲ ਰੀਅਲ ਅਸਟੇਟ ਕੰਸਲਟੈਂਸੀ ਫਰਮ ਨਾਈਟ ਫ੍ਰੈਂਕ ਨੇ ਕਿਹਾ ਕਿ ਪਿਛਲੇ ਸਾਲ 10 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੇ ਉੱਚ ਜਾਇਦਾਦ ਵਾਲੇ ਭਾਰਤੀਆਂ ਦੀ ਗਿਣਤੀ 6 ਪ੍ਰਤੀਸ਼ਤ ਵਧ ਕੇ 85,698 ਹੋ ਗਈ। ਨਾਈਟ ਫ੍ਰੈਂਕ ਨੇ ਬੁੱਧਵਾਰ ਨੂੰ ਆਪਣੀ 'ਦਿ ਵੈਲਥ ਰਿਪੋਰਟ-2025' ਜਾਰੀ ਕੀਤੀ। ਇਹ ਅਨੁਮਾਨ ਲਗਾਉਂਦਾ ਹੈ ਕਿ ਭਾਰਤ ਵਿੱਚ ਉੱਚ ਜਾਇਦਾਦ ਵਾਲੇ ਵਿਅਕਤੀਆਂ ਦੀ ਗਿਣਤੀ 2024 ਵਿੱਚ ਵਧ ਕੇ 85,698 ਹੋਣ ਦੀ ਉਮੀਦ ਹੈ ਜੋ ਪਿਛਲੇ ਸਾਲ 80,686 ਸੀ।
ਸਲਾਹਕਾਰ ਫਰਮ ਨੇ ਕਿਹਾ ਕਿ 2028 ਤੱਕ ਇਹ ਗਿਣਤੀ ਵਧ ਕੇ 93,753 ਹੋਣ ਦੀ ਉਮੀਦ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤ ਵਿੱਚ ਅਮੀਰ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਉੱਚ ਜਾਇਦਾਦ ਵਾਲੇ ਵਿਅਕਤੀਆਂ ਦੀ ਵੱਧ ਰਹੀ ਗਿਣਤੀ ਦੇਸ਼ ਦੇ ਮਜ਼ਬੂਤ ​​ਲੰਬੇ ਸਮੇਂ ਦੇ ਆਰਥਿਕ ਵਿਕਾਸ, ਵਧ ਰਹੇ ਨਿਵੇਸ਼ ਦੇ ਮੌਕਿਆਂ ਅਤੇ ਇੱਕ ਵਿਕਸਤ ਹੋ ਰਹੇ ਲਗਜ਼ਰੀ ਬਾਜ਼ਾਰ ਨੂੰ ਦਰਸਾਉਂਦੀ ਹੈ। ਇਹ ਭਾਰਤ ਨੂੰ ਵਿਸ਼ਵਵਿਆਪੀ ਦੌਲਤ ਸਿਰਜਣ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਸਥਾਪਿਤ ਕਰਦਾ ਹੈ।
ਭਾਰਤ ਵਿੱਚ ਅਰਬਪਤੀਆਂ ਦੀ ਆਬਾਦੀ ਵਿੱਚ ਵੀ 2024 ਵਿੱਚ ਸਾਲ-ਦਰ-ਸਾਲ ਦੇ ਆਧਾਰ 'ਤੇ ਤੇਜ਼ੀ ਨਾਲ ਵਾਧਾ ਹੋਣ ਦੀ ਉਮੀਦ ਹੈ। "ਭਾਰਤ ਵਿੱਚ ਹੁਣ 191 ਅਰਬਪਤੀ ਹਨ," ਸਲਾਹਕਾਰ ਨੇ ਕਿਹਾ। ਇਹਨਾਂ ਵਿੱਚੋਂ 26 ਪਿਛਲੇ ਸਾਲ ਹੀ ਇਸ ਸ਼੍ਰੇਣੀ ਵਿੱਚ ਸ਼ਾਮਲ ਹੋਏ ਹਨ। ਜਦੋਂ ਕਿ 2019 ਵਿੱਚ ਇਹ ਗਿਣਤੀ ਸਿਰਫ਼ ਸੱਤ ਸੀ। ਭਾਰਤੀ ਅਰਬਪਤੀਆਂ ਦੀ ਸਾਂਝੀ ਜਾਇਦਾਦ 950 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਹੈ, ਜੋ ਕਿ ਅਮਰੀਕਾ (5,700 ਬਿਲੀਅਨ ਡਾਲਰ) ਅਤੇ ਚੀਨ (1,340 ਬਿਲੀਅਨ ਡਾਲਰ) ਤੋਂ ਬਾਅਦ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਹੈ।
ਨਾਈਟ ਫਰੈਂਕ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਸ਼ਿਸ਼ਿਰ ਬੈਜਲ ਨੇ ਕਿਹਾ, &ldquoਭਾਰਤ ਵਿੱਚ ਵਧਦੀ ਦੌਲਤ ਇਸਦੀ ਆਰਥਿਕ ਤਾਕਤ ਅਤੇ ਲੰਬੇ ਸਮੇਂ ਦੀ ਵਿਕਾਸ ਸੰਭਾਵਨਾ ਨੂੰ ਦਰਸਾਉਂਦੀ ਹੈ। ਦੇਸ਼ ਵਿੱਚ ਵਧ ਰਹੇ ਉੱਦਮਤਾ, ਵਿਸ਼ਵਵਿਆਪੀ ਏਕੀਕਰਨ ਅਤੇ ਉੱਭਰ ਰਹੇ ਉਦਯੋਗਾਂ ਦੇ ਨਾਲ, ਉੱਚ ਜਾਇਦਾਦ ਵਾਲੇ ਵਿਅਕਤੀਆਂ ਦੀ ਗਿਣਤੀ ਵੱਧ ਰਹੀ ਹੈ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਗਿਣਤੀ ਵਧ ਰਹੀ ਹੈ, ਸਗੋਂ ਇਹ ਭਾਰਤੀਆਂ ਦੇ ਇਸ ਹਿੱਸੇ ਦੀਆਂ ਉੱਭਰ ਰਹੀਆਂ ਨਿਵੇਸ਼ ਤਰਜੀਹਾਂ ਵਿੱਚ ਵੀ ਦੇਖੀ ਜਾ ਰਹੀ ਹੈ, ਜੋ ਰੀਅਲ ਅਸਟੇਟ ਤੋਂ ਲੈ ਕੇ ਗਲੋਬਲ ਇਕੁਇਟੀ ਤੱਕ ਸੰਪਤੀ ਸ਼੍ਰੇਣੀਆਂ ਵਿੱਚ ਵਿਭਿੰਨਤਾ ਲਿਆ ਰਹੇ ਹਨ। ਬੈਜਲ ਨੇ ਕਿਹਾ, "ਆਉਣ ਵਾਲੇ ਦਹਾਕੇ ਵਿੱਚ ਵਿਸ਼ਵਵਿਆਪੀ ਦੌਲਤ ਸਿਰਜਣ ਵਿੱਚ ਭਾਰਤ ਦਾ ਪ੍ਰਭਾਵ ਹੋਰ ਮਜ਼ਬੂਤ ​ਹੋਵੇਗਾ।"

ਕਿਮ ਦੀ ਭੈਣ ਨੇ ਦੱਖਣੀ ਕੋਰੀਆ &rsquoਚ ਅਮਰੀਕੀ ਬੇੜੇ ਦੀ ਤਾਇਨਾਤੀ &rsquoਤੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ ਵਿੱਚ ਅਮਰੀਕਾ ਦਾ ਜਹਾਜ਼ ਢੋਣ ਵਾਲੇ ਬੇੜਾ ਪਹੁੰਚਣ ਅਤੇ ਹੋਰ ਫੌਜੀ ਸਰਗਰਮੀਆਂ &rsquoਤੇ ਅੱਜ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਅਤੇ ਇਸ ਨੂੰ ਅਮਰੀਕਾ ਤੇ ਉਸ ਦੀਆਂ ਕਥਿਤ ਕਠਪੁਤਲੀਆਂ ਦਾ ਟਕਰਾਅ ਭੜਕਾਉਣ ਵਾਲਾ ਕਦਮ ਕਰਾਰ ਦਿੱਤਾ।
ਕਿਮ ਯੋ ਜੋਂਗ ਦੀ ਚਿਤਾਵਨੀ ਦਾ ਮਤਲਬ ਹੈ ਕਿ ਉੱਤਰੀ ਕੋਰੀਆ ਹਥਿਆਰਾਂ ਦੀ ਪਰਖ ਸਬੰਧੀ ਸਰਗਰਮੀਆਂ &rsquoਚ ਤੇਜ਼ੀ ਲਿਆਵੇਗਾ ਅਤੇ ਅਮਰੀਕਾ ਵਿਰੁੱਧ ਟਕਰਾਅ ਦਾ ਰੁਖ਼ ਬਰਕਰਾਰ ਰੱਖੇਗਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਕੂਟਨੀਤੀ ਸੁਰਜੀਤ ਕਰਨ ਲਈ ਕਿਮ ਜੋਂਗ ਉਨ ਨਾਲ ਰਾਬਤਾ ਕਰਨਗੇ।
ਸਰਕਾਰੀ ਮੀਡੀਆ ਦੀ ਖ਼ਬਰ ਮੁਤਾਬਕ ਬਿਆਨ &rsquoਚ ਕਿਮ ਯੋ ਜੋਂਗ ਨੇ ਅਮਰੀਕਾ &rsquoਤੇ ਦੋਸ਼ ਲਾਇਆ ਕਿ ਉਹ ਯੂਐੱਸਐੱਸ ਕਾਰਲ ਵਿਨਸਨ ਅਤੇ ਅਮਰੀਕੀ ਫੌਜ ਦੇ ਹੋਰ ਤਾਕਤਵਰ ਹਥਿਆਰਾਂ ਦੀ ਤਾਇਨਾਤੀ ਨਾਲ ਉੱਤਰ ਕੋਰੀਆ ਪ੍ਰਤੀ &lsquoਆਪਣੀ ਸਭ ਤੋਂ ਵੱਧ ਦੁਸ਼ਮਣੀ ਅਤੇ ਟਕਰਾਅ ਵਾਲੀ ਇੱਛਾ&rsquo&rsquo ਸਪੱਸ਼ਟ ਤੌਰ &rsquoਤੇ ਜ਼ਾਹਿਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਰੀਆ ਪ੍ਰਾਇਦੀਪ &rsquoਚ ਅਮਰੀਕੀ ਰਣਨੀਤਕ ਸਾਧਨਾਂ ਦੀ ਤਾਇਨਾਤੀ ਉੱਤਰੀ ਕੋਰੀਆ ਦੀ ਸੁਰੱਖਿਆ &rsquoਤੇ ਉਲਟ ਅਸਰ ਪਾਉਂਦੀ ਹੈ ਤੇ ਉੱਤਰੀ ਕੋਰੀਆ ਰਣਨੀਤਕ ਪੱਧਰ &rsquoਤੇ ਦੁਸ਼ਮਣ ਦੇ ਸੁਰੱਖਿਆ ਨੂੰ ਖ਼ਤਰਾ ਪਹੁੰਚਾਉਣ ਵਾਲੇ ਕਦਮਾਂ ਦੀ ਜਾਂਚ ਕਰਨ ਦੀ ਵੀ ਯੋਜਨਾ ਬਣਾ ਰਿਹਾ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਅਮਰੀਕਾ ਦਾ ਜਹਾਜ਼ ਢੋਣ ਵਾਲਾ ਬੇੜਾ ਯੂਐੱਸਐੱਸ ਕਾਰਲ ਵਿਨਸਨ ਤੇ ਉਸ ਦਾ ਸਟਰਾਈਕ ਗਰੁੱਪ ਦੱਖਣੀ ਕੋਰੀਆ ਪਹੁੰਚਿਆ ਹੈ।


ਅਸੀਂ ਅਮਰੀਕਾ ਵਿਰੁਧ "ਵਪਾਰ ਯੁੱਧ" ਲੜਾਂਗੇ : ਟਰੂਡੋ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਦਰਾਮਦਾਂ 'ਤੇ ਅਮਰੀਕਾ ਦੇ ਭਾਰੀ ਟੈਰਿਫਾਂ ਵਿਰੁੱਧ ਲੜਨ ਦਾ ਪ੍ਰਣ ਲਿਆ ਹੈ, ਇਸਨੂੰ "ਵਪਾਰ ਯੁੱਧ" ਕਿਹਾ ਹੈ ਜੋ "ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਅਮਰੀਕੀ ਪਰਿਵਾਰਾਂ ਨੂੰ ਨੁਕਸਾਨ ਪਹੁੰਚਾਏਗਾ"। ਟਰੂਡੋ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡੀਅਨ "ਵਾਜਬ" ਅਤੇ "ਨਿਮਰ" ਹਨ, ਪਰ ਲੜਾਈ ਤੋਂ ਪਿੱਛੇ ਨਹੀਂ ਹਟਣਗੇ, ਖਾਸ ਕਰਕੇ ਜਦੋਂ ਦੇਸ਼ ਦੀ ਭਲਾਈ ਦਾਅ 'ਤੇ ਲੱਗੀ ਹੋਵੇ।
ਮੰਗਲਵਾਰ ਨੂੰ, ਪਾਰਲੀਮੈਂਟ ਹਿੱਲ ਤੋਂ ਬੋਲਦੇ ਹੋਏ, ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਟੈਰਿਫ "ਬਹੁਤ ਹੀ ਮੂਰਖਤਾਪੂਰਨ ਕੰਮ ਹੈ।" ਉਸਨੇ ਵਲਾਦੀਮੀਰ ਪੁਤਿਨ ਨਾਲ ਕੰਮ ਕਰਨ ਦੇ ਤਰਕ 'ਤੇ ਵੀ ਸਵਾਲ ਉਠਾਏ, ਜਿਨ੍ਹਾਂ ਨੂੰ ਟਰੂਡੋ ਨੇ "ਕਾਤਲ ਅਤੇ ਤਾਨਾਸ਼ਾਹ" ਕਿਹਾ ਸੀ, ਜਦੋਂ ਕਿ ਕੈਨੇਡਾ, ਇੱਕ ਨਜ਼ਦੀਕੀ ਸਹਿਯੋਗੀ ਅਤੇ ਭਾਈਵਾਲ, 'ਤੇ ਟੈਰਿਫ ਲਗਾ ਰਹੇ ਸਨ। ਅਮਰੀਕੀ ਟੈਰਿਫ ਦੇ ਜਵਾਬ ਵਿੱਚ, ਕੈਨੇਡਾ 155 ਬਿਲੀਅਨ ਡਾਲਰ ਦੇ ਅਮਰੀਕੀ ਸਮਾਨ 'ਤੇ 25% ਟੈਰਿਫ ਲਾਗੂ ਕਰੇਗਾ, ਜੋ ਕਿ ਤੁਰੰਤ 30 ਬਿਲੀਅਨ ਡਾਲਰ ਦੇ ਸਮਾਨ ਨਾਲ ਸ਼ੁਰੂ ਹੋਵੇਗਾ, ਅਤੇ ਬਾਕੀ 125 ਬਿਲੀਅਨ ਡਾਲਰ ਦੇ ਸਮਾਨ 21 ਦਿਨਾਂ ਵਿੱਚ ਲਾਗੂ ਕਰੇਗਾ। ਟਰੂਡੋ ਨੇ ਦੋਵਾਂ ਦੇਸ਼ਾਂ ਵਿਚਕਾਰ ਮੁਕਤ ਵਪਾਰ ਸਮਝੌਤੇ ਦੀ ਉਲੰਘਣਾ ਦਾ ਹਵਾਲਾ ਦਿੰਦੇ ਹੋਏ, ਵਿਸ਼ਵ ਵਪਾਰ ਸੰਗਠਨ ਵਿੱਚ ਅਮਰੀਕਾ ਦੀਆਂ "ਗੈਰ-ਕਾਨੂੰਨੀ ਕਾਰਵਾਈਆਂ" ਜਾਂ ਟੈਰਿਫਾਂ ਨੂੰ ਚੁਣੌਤੀ ਦੇਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ।