6 ਮਾਰਚ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ
 ਲੰਡਨ ਵਿਚ ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਦਾ ਸਿੱਖਾਂ ਵਲੋਂ ਵੱਡੇ ਪੱਧਰ ਤੇ ਵਿਰੋਧ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਬੀਤੀ ਰਾਤ ਲੰਡਨ ਵਿੱਚ ਸਿੱਖਾਂ ਦੇ ਵੱਡੇ ਮੁਜਾਹਿਰੇ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਖਾਲਿਸਤਾਨੀ ਪੱਖੀ ਪ੍ਰਦਰਸ਼ਨਕਾਰੀ ਉਨ੍ਹਾਂ ਦੀ ਕਾਰ ਵੱਲ ਭੱਜਿਆ ਅਤੇ ਭਾਰਤੀ ਰਾਸ਼ਟਰੀ ਝੰਡਾ ਪਾੜ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜੈਸ਼ੰਕਰ ਭਾਰਤੀ ਹਾਈ ਕਮਿਸ਼ਨ ਦੇ ਸਹਿਯੋਗ ਨਾਲ ਚੈਥਮ ਹਾਊਸ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚੋਂ ਬਾਹਰ ਆ ਰਹੇ ਸਨ। ਜਿਕਰਯੋਗ ਹੈ ਕਿ ਸਿੱਖਾਂ ਵਲੋਂ ਜੈਸ਼ੰਕਰ ਦਾ ਵਿਰੋਧ ਕਰਦਿਆਂ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਵਲੋਂ ਵਿਦੇਸ਼ਾਂ ਅੰਦਰ ਦਖਲਅੰਦਾਜ਼ੀ ਬੰਦ ਕਰਦਿਆਂ ਆਜ਼ਾਦੀਪਸੰਦ ਸਿੱਖਾਂ ਦੇ ਕਤਲ ਅਤੇ ਕਤਲ ਦੀ ਸਾਜ਼ਿਸ਼ਾ ਉਪਰ ਤੁਰੰਤ ਰੋਕ ਲਗਾਈ ਜਾਏ ਅਤੇ ਪੰਜਾਬ ਅੰਦਰ ਜਨਮਤ ਸੰਗ੍ਰਿਹ ਕਰਵਾਇਆ ਜਾਏ ।
ਵਾਇਰਲ ਹੋ ਰਹੀਆਂ ਘਟਨਾ ਦੀਆਂ ਵੀਡੀਓਜ਼ ਵਿੱਚ ਪ੍ਰਦਰਸ਼ਨਕਾਰੀ ਝੰਡਾ ਪਾੜਦੇ ਹੋਏ " ਖਾਲਿਸਤਾਨ ਜ਼ਿੰਦਾਬਾਦ " ਦੇ ਨਾਅਰੇ ਲਗਾ ਰਹੇ ਸਨ । ਇਹ ਵਿਰੋਧ ਪ੍ਰਦਰਸ਼ਨ ਚੈਥਮ ਹਾਊਸ ਸਥਾਨ ਦੇ ਬਾਹਰ ਖਾਲਿਸਤਾਨੀ ਸਮਰਥਕਾਂ ਦੁਆਰਾ ਕੀਤੇ ਗਏ ਇੱਕ ਵੱਡੇ ਪ੍ਰਦਰਸ਼ਨ ਦਾ ਹਿੱਸਾ ਸੀ। ਜੈਸ਼ੰਕਰ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ 4 ਤੋ 9 ਮਾਰਚ ਤੱਕ ਯੂਕੇ ਅਤੇ ਆਇਰਲੈਂਡ ਦੇ ਅਧਿਕਾਰਤ ਦੌਰੇ 'ਤੇ ਹਨ। ਉਹ ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਵਿਦੇਸ਼ ਸਕੱਤਰ ਡੇਵਿਡ ਲੈਮੀ ਅਤੇ ਗ੍ਰਹਿ ਸਕੱਤਰ ਯਵੇਟ ਕੂਪਰ ਨਾਲ ਮੁਲਾਕਾਤ ਕਰ ਚੁੱਕੇ ਹਨ। ਯੂਕੇ ਤੋਂ ਬਾਅਦ, ਜੈਸ਼ੰਕਰ ਆਇਰਲੈਂਡ ਦਾ ਦੌਰਾ ਕਰਨਗੇ ਜਿੱਥੇ ਉਹ ਆਇਰਲੈਂਡ ਦੇ ਵਿਦੇਸ਼ ਮੰਤਰੀ ਸਾਈਮਨ ਹੈਰਿਸ ਨੂੰ ਮਿਲਣਗੇ ਅਤੇ ਅਧਿਕਾਰੀਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ।
ਭਾਰਤ ਦੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਿਸ਼ੋਰ ਮਕਵਾਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਦੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਿਸ਼ੋਰ ਮਕਵਾਨਾ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਸਮੇਂ ਉਨ੍ਹਾਂ ਨਾਲ ਕਮਿਸ਼ਨ ਦੇ ਮੈਂਬਰ ਲਵਕੁਸ਼ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਮਗਰੋਂ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸੂਚਨਾ ਅਧਿਕਾਰੀ ਸ. ਰਣਧੀਰ ਸਿੰਘ ਨੇ ਸ੍ਰੀ ਕਿਸ਼ੋਰ ਮਕਵਾਨਾ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਰਬਸਾਂਝਾ ਧਾਰਮਿਕ ਕੇਂਦਰ ਹੈ, ਜਿਥੇ ਦੇਸ਼ ਵਿਦੇਸ਼ ਤੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਵੱਖ-ਵੱਖ ਧਰਮਾਂ ਦੇ ਲੋਕ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਉਂਦੇ ਹਨ। ਇਸੇ ਤਹਿਤ ਹੀ ਅੱਜ ਭਾਰਤ ਦੇ ਐੱਸਸੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਿਸ਼ੋਰ ਮਕਵਾਨਾ ਵੀ ਨਤਮਸਤਕ ਹੋਣ ਪੁੱਜੇ ਹਨ। ਇਸੇ ਦੌਰਾਨ ਸ੍ਰੀ ਮਕਵਾਨਾ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਰਬ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖ਼ਸ਼ਿਆ ਬਿਨਾਂ ਵਿਤਰਕੇ ਤੋਂ ਸੰਗਤ ਤੇ ਪੰਗਤ ਦਾ ਸਿਧਾਂਤ ਮਨੁੱਖੀ ਬਰਾਬਰੀ ਦੀ ਉਦਾਹਰਣ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਸਨਮਾਨ ਲਈ ਧੰਨਵਾਦ ਵੀ ਕੀਤਾ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰਾਜੈਕਟ ਮਿਲਣ ਨਾਲ ਸ਼ਰਧਾਲੂਆਂ ਨੂੰ ਮਿਲੇਗਾ ਵੱਡਾ ਫਾਇਦਾ: ਕਾਲਕਾ, ਕਾਹਲੋਂ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਉੱਤਰਾਖੰਡ ਵਿਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ 2700 ਕਰੋੜ ਰੁਪਏ ਤੋਂ ਵੱਧ ਦੇ ਪ੍ਰਾਜੈਕਟ ਲਈ ਮਨਜ਼ੂਰੀ ਦੇਣ &rsquoਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਦਸ਼ਮੇਸ਼ ਪਿਤਾ ਸਾਹਿਬ ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਿਸ ਅਸਥਾਨ &rsquoਤੇ ਬੈਠ ਕੇ ਤੱਪ ਕੀਤਾ, ਉਹ ਅਸਥਾਨ ਅੱਜ ਸਮੁੱਚੇ ਸਿੱਖ ਭਾਈਚਾਰੇ ਲਈ ਸ੍ਰੀ ਹੇਮੁਕੰਟ ਸਾਹਿਬ ਦੇ ਨਾਂ &rsquoਤੇ ਸਭ ਤੋਂ ਪਵਿੱਤਰ ਅਸਥਾਨਾਂ ਵਿਚੋਂ ਇਕ ਹੈ। ਉਹਨਾਂ ਕਿਹਾ ਕਿ ਇਸ ਅਸਥਾਨ ਦੇ ਦਰਸ਼ਨਾਂ ਵਾਸਤੇ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਲੱਖਾਂ ਸ਼ਰਧਾਲੂ ਪਹੁੰਚਦੇ ਹਨ। ਉਹਨਾਂ ਕਿਹਾ ਕਿ ਉੱਚਾ ਪਹਾੜੀ ਰਸਤਾ ਹੋਣ ਕਾਰਣ ਸ਼ਰਧਾਲੂ ਬਹੁਤ ਮੁਸ਼ਕਿਲ ਨਾਲ ਗੁਰਦੁਆਰਾ ਸਾਹਿਬ ਵਾਲੀ ਥਾਂ ਪਹੁੰਚਦੇ ਹਨ। ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਇਸ ਅਸਥਾਨ ਲਈ 2700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਰੋਪਵੇਅ ਪ੍ਰਾਜੈਕਟ ਨੂੰ ਮਨਜ਼ੂਰੀ ਦੇਣ ਨਾਲ ਸ਼ਰਧਾਲੂਆਂ ਨੂੰ ਵੱਡਾ ਲਾਭ ਮਿਲੇਗਾ। ਉਹਨਾਂ ਕਿਹਾ ਕਿ ਰੋਜ਼ਾਨਾ 11 ਹਜ਼ਾਰ ਤੋਂ ਵੱਧ ਸ਼ਰਧਾਲੂ ਇਸ ਪ੍ਰਾਜੈਕਟ ਰਾਹੀਂ ਪਵਿੱਤਰ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਬਹੁਤ ਸਾਰੇ ਸ਼ਰਧਾਲੂ ਜੌ ਦਰਸ਼ਨਾਂ ਦੀ ਇੱਛਾ ਤੇ ਰੱਖਦੇ ਸਨ ਪਰ ਉਮਰ ਦਾ ਤਕਾਜ਼ਾ ਹਨ ਕਰਕੇ ਜਾ ਸ਼ਰੀਰਕ ਤੌਰ ਤੇ ਫਿਰ ਨਾ ਹੋਣ ਕਾਰਨ ਦਰਸ਼ਨ ਨਹੀਂ ਕਰ ਸਕਦੇ ਸੀ ਉਹ ਵੀ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਦਰਸ਼ਨ ਕਰ ਪਾਉਣਗੇ।
ਉਹਨਾਂ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹੀਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰਾਹ ਪੱਧਰਾ ਕਰਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਵਾਸਤੇ ਰਾਹ ਪੱਧਰਾ ਕੀਤਾ ਹੈ ਜਿਸ ਲਈ ਸਮੁੱਚਾ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਦਾ ਹਮੇਸ਼ਾ ਧੰਨਵਾਦੀ ਰਹੇਗਾ।
ਸਿੱਖਾਂ ਦੀ ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਸਵਿਟਜ਼ਰਲੈਂਡ ਦੇ ਗੁਰਦੁਆਰਾ ਸਾਹਿਬ ਲੈਂਗੇਨਥਲ ਵਿਖੇ ਕੀਤੀ ਗਈ ਸਿੱਖ ਕਾਨਫਰੰਸ
👉 ਜਦੋਂ ਨਸਲਕੁਸ਼ੀ ਆਪਣੇ ਸਿਖਰ 'ਤੇ ਪਹੁੰਚ ਜਾਂਦੀ ਹੈ, ਓਸ ਜ਼ੁਲਮ ਅੰਦਰੋ ਪ੍ਰਭੂਸੱਤਾ ਅਤੇ ਆਜ਼ਾਦੀ ਦੀ ਮੰਗ ਪੈਦਾ ਹੁੰਦੀ ਹੈ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਨਸਲਕੁਸ਼ੀ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਬਾਰੇ ਇੱਕ ਮਹੱਤਵਪੂਰਨ ਸਿੱਖ ਕਾਨਫਰੰਸ ਗੁਰਦੁਆਰਾ ਸਾਹਿਬ ਲੈਂਗੇਨਥਲ, ਸਵਿਟਜ਼ਰਲੈਂਡ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਯੂਰਪ ਭਰ ਤੋਂ ਸਿੱਖ ਸੰਗਤ ਦਾ ਇੱਕ ਵੱਡਾ ਇਕੱਠ ਹੋਇਆ। ਕਾਨਫਰੰਸ ਨੇ ਸਿੱਖ ਸੰਘਰਸ਼ ਵਿੱਚ ਨੌਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਨੌਜਵਾਨ ਸਿੱਖ ਬੁਲਾਰਿਆਂ ਅਤੇ ਆਗੂਆਂ ਦੀ ਸਰਗਰਮ ਸ਼ਮੂਲੀਅਤ ਨੇ ਨਵੀਂ ਸੀੜੀ ਖੜ੍ਹੀ ਕੀਤੀ। ਕਾਨਫਰੰਸ ਵਿੱਚ ਪੁਰਤਗਾਲ, ਇਟਲੀ ਅਤੇ ਜਰਮਨੀ ਦੀ ਨੁਮਾਇੰਦਗੀ ਕਰਨ ਵਾਲੇ ਸਿੱਖ ਨੌਜਵਾਨਾਂ ਨੇ ਭਾਗ ਲਿਆ, ਜਿਨ੍ਹਾਂ ਨੇ ਇਨ੍ਹਾਂ ਅਹਿਮ ਮੁੱਦਿਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ। ਸਟੇਜ ਪ੍ਰਬੰਧਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਇੱਕ ਕਮਾਲ ਦੀ ਵਿਸ਼ੇਸ਼ਤਾ ਸੀ, ਜਿਸ ਵਿੱਚ ਮਾਸਟਰ ਕਰਨ ਸਿੰਘ (ਹਾਈਜੈਕਰ 1981) ਨੇ ਸਟੇਜ ਸਕੱਤਰ ਦੇ ਤੌਰ 'ਤੇ ਇੱਕ ਘੰਟੇ ਲਈ ਸੈਸ਼ਨ ਦੀ ਅਗਵਾਈ ਕਰਣ ਉਪਰੰਤ ਸਟੇਜ ਦੀ ਜ਼ਿੰਮੇਵਾਰੀ ਕੀਰਤਵਾਨ ਕੌਰ ਨੂੰ ਸੌਂਪੀ, ਜਿਸ ਨੇ ਬਾਕੀ ਪ੍ਰੋਗਰਾਮ ਲਈ ਸੁਚੱਜੇ ਢੰਗ ਨਾਲ ਚਾਰਜ ਸੰਭਾਲਿਆ ਸੀ । ਕੀਰਤਵਾਨ ਕੌਰ ਨੇ ਕਾਨਫਰੰਸ ਦੇ ਵਿਚਾਰ-ਵਟਾਂਦਰੇ ਦਾ ਇੱਕ ਸ਼ਕਤੀਸ਼ਾਲੀ ਸਾਰ ਪ੍ਰਦਾਨ ਕਰਦੇ ਹੋਏ ਕਿਹਾ ਕਿ "ਭਾਸ਼ਣਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ, ਮੈਂ ਇਹ ਸਿੱਟਾ ਕੱਢਦੀ ਹਾਂ ਕਿ ਜਦੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਹੱਦੋਂ ਵੱਧ ਨਸਲਕੁਸ਼ੀ ਹੁੰਦੀ ਹੈ ਅਤੇ ਜਦੋਂ ਨਸਲਕੁਸ਼ੀ ਆਪਣੇ ਸਿਖਰ 'ਤੇ ਪਹੁੰਚ ਜਾਂਦੀ ਹੈ, ਓਸ ਜ਼ੁਲਮ ਅੰਦਰੋ ਪ੍ਰਭੂਸੱਤਾ ਅਤੇ ਆਜ਼ਾਦੀ ਦੀ ਮੰਗ ਪੈਦਾ ਹੁੰਦੀ ਹੈ" । ਉਸਨੇ ਗੁਰਬਾਣੀ ਅਤੇ ਸਿੱਖ ਅਰਦਾਸ ਦੇ ਹਵਾਲੇਆਂ ਰਾਹੀਂ ਆਪਣੀ ਗੱਲ ਨੂੰ ਹੋਰ ਮਜ਼ਬੂਤ ਕੀਤਾ, ਇਤਿਹਾਸਕ ਉਦਾਹਰਣਾਂ ਨੂੰ ਉਜਾਗਰ ਕੀਤਾ ਜਿੱਥੇ ਖਾਲਸਾ ਜ਼ੁਲਮ ਸਹਿਣ ਤੋਂ ਬਾਅਦ ਸੱਤਾ ਵਿੱਚ ਆਇਆ ਸੀ । ਪ੍ਰੋਗਰਾਮ ਵਿਚ ਮੁੱਖ ਬੁਲਾਰੇ ਅਤੇ ਕਈ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਇਕੱਠ ਨੂੰ ਸੰਬੋਧਨ ਕੀਤਾ ਜਿਸ ਵਿਚ ਮਿਸਟਰ ਰੇਟੋ ਮੂਲਰ (ਸਟੈਡਟਪ੍ਰੈਸਡੈਂਟ ਲੈਂਗੇਨਥਲ) ਨੇ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ &ldquoਸਿੱਖ ਇੱਕ ਪੜ੍ਹਿਆ-ਲਿਖਿਆ ਭਾਈਚਾਰਾ ਹੈ, ਅਤੇ ਨਿਆਂ ਲਈ ਉਨ੍ਹਾਂ ਦੀਆਂ ਮੰਗਾਂ ਨਿਰਪੱਖ ਹਨ। ਵਿਸ਼ਵ ਪੱਧਰ 'ਤੇ ਸਿੱਖਾਂ ਨਾਲ ਕੀ ਵਾਪਰਿਆ ਹੈ, ਅਸੀਂ ਉਸ ਨੂੰ ਨੇੜਿਓਂ ਦੇਖ ਰਹੇ ਹਾਂ। ਸਿੱਖ ਫੈਡਰੇਸ਼ਨ ਯੂ.ਕੇ. ਦੇ ਬੁਲਾਰੇ ਭਾਈ ਦਬਿੰਦਰਜੀਤ ਸਿੰਘ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਹਵਾਲਾ ਦਿੰਦੇ ਹੋਏ ਸਿੱਖਾਂ ਵਿਰੁੱਧ ਹੋ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸੰਯੁਕਤ ਰਾਸ਼ਟਰ ਵਿਚ ਅੰਤਰ-ਰਾਸ਼ਟਰੀ ਜਬਰ ਦੇ ਸਬੰਧ ਵਿਚ ਪ੍ਰਾਪਤੀਆਂ ਦੀ ਵਿਆਖਿਆ ਕਰਦੇ ਹੋਏ ਇਕ ਵਿਚਾਰਕ ਭਾਸ਼ਣ ਦਿੱਤਾ। ਭਾਈ ਭਜਨ ਸਿੰਘ ਭਿੰਡਰ (ਅਮਰੀਕਾ ਨਿਵਾਸੀ ਅਤੇ ਛੇ ਕਿਤਾਬਾਂ ਦੇ ਲੇਖਕ) ਨੇ ਸਿੱਖਾਂ ਵਿਰੁੱਧ ਨਸਲਕੁਸ਼ੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਸਪੱਸ਼ਟ ਅਤੇ ਸਿੱਧੇ ਸ਼ਬਦਾਂ ਵਿਚ ਗੱਲ ਕੀਤੀ, ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਿਵੇਂ ਇਹ ਅੱਤਿਆਚਾਰ ਹੁਣ ਵਿਸ਼ਵ ਭਰ ਵਿਚ ਵਿਆਪਕ ਤੌਰ 'ਤੇ ਮਾਨਤਾ ਪ੍ਰਾਪਤ ਹਨ। ਭਾਈ ਅਨੂਪ ਸਿੰਘ (ਯੂ.ਕੇ., ਨੈੱਟਵਰਕ ਇੰਜੀਨੀਅਰ) ਨੇ ਸਿੱਖ ਸ਼ਹੀਦਾਂ ਦੀਆਂ ਵੱਡਮੁੱਲੀ ਯਾਦਗਾਰਾਂ ਲੈ ਕੇ ਹਾਜ਼ਰੀਨ ਨੂੰ ਸਿੱਖ ਕੁਰਬਾਨੀਆਂ ਦੇ ਅਮੀਰ ਇਤਿਹਾਸ ਨਾਲ ਜੋੜਿਆ। ਖਾਲਸਾ ਏਡ ਤੋ ਭਾਈ ਰਵੀ ਸਿੰਘ ਅਤੇ ਭਾਈ ਚਮਕੋਰ ਸਿੰਘ, ਤੁਰਕੀ ਤੋਂ ਉਡਾਣ ਰੱਦ ਹੋਣ ਦੇ ਬਾਵਜੂਦ, ਸਮਾਗਮ ਦੇ ਅੰਤ ਵਿੱਚ ਪਹੁੰਚੇ ਉਨ੍ਹਾਂ ਨੇ ਸਿੱਖ ਮਨੁੱਖੀ ਅਧਿਕਾਰਾਂ, ਮਨੁੱਖੀ ਸਹਾਇਤਾ, ਅਤੇ ਖਾਲਸਾ ਏਡ ਨੂੰ ਆਪਣੇ ਰਾਹਤ ਕਾਰਜਾਂ ਵਿੱਚ ਦਰਪੇਸ਼ ਚੁਣੌਤੀਆਂ ਬਾਰੇ ਗੱਲ ਕੀਤੀ। ਇਸ ਮੌਕੇ ਕਾਨਫਰੰਸ ਦਾ ਇੱਕ ਵਿਲੱਖਣ ਪਹਿਲੂ ਸਿੱਖ ਪ੍ਰਭੂਸੱਤਾ ਅਤੇ ਨਿਆਂ ਪ੍ਰਤੀ ਆਪਣੀ ਡੂੰਘੀ ਜਾਗਰੂਕਤਾ ਅਤੇ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ ਨੌਜਵਾਨ ਸਿੱਖਾਂ ਦੀ ਉਤਸ਼ਾਹੀ ਸ਼ਮੂਲੀਅਤ ਸੀ ਜਿਸ ਵਿਚ ਅਕਾਸ਼ਦੀਪ ਸਿੰਘ ਜੋ ਕਿ ਇਟਲੀ, ਲੇਟਜ਼ੀਆ ਮੋਰਾਟੀ ਪਾਰਟੀ ਦੇ ਉਮੀਦਵਾਰ ਹਨ, ਨੇ ਯੂਐਨਐਚਆਰਸੀ ਦੀ ਰਿਪੋਰਟ ਦਾ ਹਵਾਲਾ ਦਿੱਤਾ, ਜੋ ਕਿ ਗੁਰਦੁਆਰਾ ਸਾਹਿਬ ਸਵਿਟਜ਼ਰਲੈਂਡ ਵੱਲੋਂ ਦਾਇਰ ਸ਼ਿਕਾਇਤ ਦੇ ਨਤੀਜੇ ਵਜੋਂ ਸਿੱਖ ਸੰਘਰਸ਼ ਵਿੱਚ ਨੌਜਵਾਨ ਲੀਡਰਸ਼ਿਪ ਦੀ ਲੋੜ 'ਤੇ ਜ਼ੋਰ ਦਿੰਦੀ ਹੈ। ਪੁਰਤਗਾਲ ਦੇ ਭਾਈ ਅਰਜਨ ਸਿੰਘ ਨੇ ਜ਼ੋਰ ਦਿੱਤਾ ਕਿ ਸਰਕਾਰਾਂ ਹਮੇਸ਼ਾ ਨੌਜਵਾਨਾਂ ਦੀ ਤਾਕਤ ਤੋਂ ਡਰਦੀਆਂ ਹਨ, ਖਾਸ ਕਰਕੇ ਯੂਰਪ ਵਿੱਚ ਜਿਸ ਨੂੰ ਦੇਖਦਿਆਂ ਨੌਜਵਾਨ ਸਿੱਖਾਂ ਨੂੰ ਜ਼ਿੰਮੇਵਾਰੀ ਸੰਭਾਲਣ ਲਈ ਅੱਗੇ ਆਉਣ ਦੀ ਸਖ਼ਤ ਲੋੜ ਹੈ।ਸਤਨਾਮ ਸਿੰਘ ਜੋ ਕਿ ਸਵਿਸ ਆਡਿਟ ਡਿਪਾਰਟਮੈਂਟ ਵਿਚ ਅਫਸਰ ਹਨ, ਨੇ ਰਵਾਇਤੀ ਬਾਣੇ ਵਿੱਚ ਸਜੇ, ਸਿੱਖ ਸੰਘਰਸ਼ਾਂ ਅਤੇ ਅਕਾਂਖਿਆਵਾਂ ਨੂੰ ਦਰਸਾਉਂਦੀ ਇੱਕ ਦਿਲਕਸ਼ ਕਵਿਤਾ ਸੁਣਾਈ। ਚਿਤਰੰਜਨ ਕੌਰ ਜੋ ਕਿ ਜਰਮਨੀ ਵਿਚ ਟਰੇਨ ਪਾਇਲਟ ਅਤੇ ਵਿਦਿਆਰਥੀ ਹੈ, ਨੇ ਸਿੱਖ ਨਸਲਕੁਸ਼ੀ ਬਾਰੇ ਇਤਿਹਾਸਕ ਸੰਖੇਪ ਜਾਣਕਾਰੀ ਦੇਂਦਿਆਂ ਨੌਜਵਾਨ ਸਿੱਖ ਨੂੰ ਤਬਦੀਲੀ ਦੀ ਲਹਿਰ ਬਣਨ ਦਾ ਸੱਦਾ ਦਿੱਤਾ। ਹਰਚਿਤ ਕੌਰ ਜੋ ਕਿ ਸਵਿਟਜ਼ਰਲੈਂਡ ਵਿਚ ਬਾਇਓਮੈਡੀਕਲ ਸਾਇੰਸ ਦੀ ਵਿਦਿਆਰਥੀ ਹੈ, ਨੇ ਸਿੱਖ ਇਨਸਾਫ਼ ਲਈ ਲੜਾਈ ਵਿੱਚ ਅਡੋਲ ਰਹਿਣ ਦੀ ਲੋੜ ਬਾਰੇ ਜੋਸ਼ ਨਾਲ ਗੱਲ ਕੀਤੀ ਅਤੇ ਸਿੱਖ ਕਮਿਊਨਿਟੀ ਨੂੰ ਆਪਣੀ ਆਵਾਜ਼ ਨੂੰ ਵਧਾਉਣ ਲਈ ਡਿਜੀਟਲ ਪਲੇਟਫਾਰਮ ਅਤੇ ਅੰਤਰਰਾਸ਼ਟਰੀ ਵਕਾਲਤ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸੇ ਤਰ੍ਹਾਂ ਨਵਪ੍ਰੀਤ ਕੌਰ ਸਵਿਟਜ਼ਰਲੈਂਡ ਨੇ ਕਿਰਪਾਨ ਲੈ ਕੇ ਜਾਣ ਲਈ ਜ਼ਿਊਰਿਖ ਹਵਾਈ ਅੱਡੇ 'ਤੇ ਰੋਕੇ ਜਾਣ ਦਾ ਆਪਣਾ ਨਿੱਜੀ ਤਜਰਬਾ ਸੁਣਾਇਆ ਅਤੇ ਦੱਸਿਆ ਕਿ ਕਿਵੇਂ ਉਸਨੇ ਸਵਿਟਜ਼ਰਲੈਂਡ ਵਿੱਚ ਸਿੱਖਾਂ ਦੇ 6 ਇੰਚ ਦੀ ਕਿਰਪਾਨ ਰੱਖਣ ਦੇ ਅਧਿਕਾਰ ਦੀ ਸਥਾਪਨਾ ਲਈ ਕਾਨੂੰਨੀ ਵਕਾਲਤ ਕੀਤੀ। ਹਰਬਾਜ਼ ਸਿੰਘ ਸਵਿਸ ਆਈ.ਸੀ.ਟੀ. ਵਿਦਿਆਰਥੀ ਨੇ ਨੌਜਵਾਨਾਂ ਦੇ ਭਾਸ਼ਣਾਂ ਦੀ ਸਮਾਪਤੀ ਭਾਵਪੂਰਤ ਸੰਬੋਧਨ ਨਾਲ ਕੀਤੀ, ਜਿਸ ਨਾਲ ਸਿੱਖਾਂ ਦੇ ਆਪਣੇ ਵਤਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਵਿਸ ਮੂਲ ਦੇ 8 ਸਾਲਾ ਸਿੱਖ ਬੱਚੇ ਨੇ ਸਿੱਖ ਮਸਲਿਆਂ 'ਤੇ ਜ਼ਬਰਦਸਤ ਕਵਿਤਾ ਸੁਣਾ ਕੇ ਸਰੋਤਿਆਂ ਦਾ ਮਨ ਮੋਹ ਲਿਆ |
ਇਸ ਸਮਾਗਮ ਵਿੱਚ ਭਾਈ ਭਜਨ ਸਿੰਘ ਭਿੰਡਰ (ਅਮਰੀਕਾ) ਦੁਆਰਾ ਲਿਖੀ ਗਈ ਇੱਕ ਕਿਤਾਬ 'ਕਾਈਟਸ ਫਾਈਟ' ਦੀ ਲਾਂਚਿੰਗ ਵੀ ਕੀਤੀ ਗਈ, ਜੋ ਅਫਗਾਨਿਸਤਾਨ ਵਿੱਚ ਸਿੱਖਾਂ ਦੇ ਕਤਲੇਆਮ ਅਤੇ ਭਾਰਤੀ ਏਜੰਸੀਆਂ ਦੀਆਂ ਵੱਖ-ਵੱਖ ਸਾਜ਼ਿਸ਼ਾਂ ਦਾ ਪਰਦਾਫਾਸ਼ ਕਰਦੀ ਹੈ। ਭਾਸ਼ਣਾਂ ਤੋਂ ਬਾਅਦ, ਭਾਈ ਰਵੀ ਸਿੰਘ, ਭਾਈ ਦਬਿੰਦਰਜੀਤ ਸਿੰਘ ਅਤੇ ਭਾਈ ਭਜਨ ਸਿੰਘ ਭਿੰਡਰ ਨਾਲ ਇੱਕ ਪ੍ਰਸ਼ਨ ਅਤੇ ਜਵਾਬ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸੰਗਤ ਅਤੇ ਨੌਜਵਾਨ ਹਾਜ਼ਰੀਨ ਨੂੰ ਸਿੱਖ ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਦੇ ਮੁੱਦਿਆਂ ਦੇ ਮਾਹਿਰਾਂ ਨਾਲ ਸਿੱਧੇ ਤੌਰ 'ਤੇ ਜੁੜਨ ਦੀ ਆਗਿਆ ਦਿੱਤੀ ਗਈ। ਕਾਨਫ਼ਰੰਸ ਦੀ ਸਮਾਪਤੀ ਅਰਦਾਸ ਅਤੇ ਭਾਈ ਹਰਮਿੰਦਰ ਸਿੰਘ ਖ਼ਾਲਸਾ ਵਲੋਂ ਪੇਸ਼ ਕੀਤੇ ਧੰਨਵਾਦ ਦੇ ਮਤੇ ਨਾਲ ਹੋਈ, ਜਿਨ੍ਹਾਂ ਨੇ ਨੌਜਵਾਨ ਸਿੱਖ ਬੁਲਾਰਿਆਂ ਦੀ ਉਨ੍ਹਾਂ ਦੇ ਸਮਰਪਣ ਅਤੇ ਇਸ ਕਾਰਜ ਲਈ ਪ੍ਰਭਾਵਸ਼ਾਲੀ ਯੋਗਦਾਨ ਲਈ ਸ਼ਲਾਘਾ ਕੀਤੀ। ਸਿੱਖ ਯੂਥ ਲੀਡਰਸ਼ਿਪ ਲਈ ਇਹ ਇੱਕ ਇਤਿਹਾਸਕ ਪਲ ਸੀ ਕਿਉਕਿ ਇਸ ਕਾਨਫਰੰਸ ਨੇ ਗਲੋਬਲ ਸਿੱਖ ਲਹਿਰ ਵਿੱਚ ਇੱਕ ਮੋੜ ਦੀ ਨਿਸ਼ਾਨਦੇਹੀ ਕੀਤੀ, ਜਿਸ ਵਿੱਚ ਨੌਜਵਾਨ ਸਿੱਖਾਂ ਨੇ ਨਾ ਸਿਰਫ਼ ਭਾਸ਼ਣ ਦਿੱਤੇ, ਸਗੋਂ ਸਮੁੱਚੇ ਮੰਚ ਦੀ ਅਗਵਾਈ ਅਤੇ ਪ੍ਰਬੰਧਨ ਵੀ ਕੀਤਾ। ਉਹਨਾਂ ਦੀ ਭਾਗੀਦਾਰੀ ਨੇ ਦਿਖਾਇਆ ਕਿ ਸਿੱਖ ਸੰਘਰਸ਼ ਦਾ ਭਵਿੱਖ ਇਸਦੇ ਨੌਜਵਾਨਾਂ ਦੇ ਹੱਥਾਂ ਵਿੱਚ ਹੈ, ਜੋ ਨਿਆਂ, ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਲਈ ਲੜਾਈ ਨੂੰ ਅੱਗੇ ਵਧਾਉਣ ਲਈ ਦ੍ਰਿੜ ਹਨ।
ਸਿੱਖ ਆਨੰਦ ਕਾਰਜ ਐਕਟ ਨੂੰ ਸੂਬਾ-ਪੱਧਰੀ ਲਾਗੂ ਕਰਣ ਲਈ ਮਹਾਰਾਸ਼ਟਰ ਸਰਕਾਰ ਵੱਲੋਂ ਅਧਿਕਾਰਿਕ ਹਦਾਇਤਾਂ ਜਾਰੀ: ਬਲ ਮਲਕੀਤ ਸਿੰਘ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਮਹਾਰਾਸ਼ਟਰ ਦੀ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਕਦਮ ਤਹਿਤ, ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਵਿਕਾਸ ਵਿਭਾਗ ਨੇ ਸੂਬੇ ਦੇ ਸਾਰੇ ਵਿਭਾਗੀ ਕਮਿਸ਼ਨਰਾਂ ਨੂੰ ਅਧਿਕਾਰਿਕ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਸਿੱਖ ਆਨੰਦ ਕਾਰਜ ਐਕਟ ਦੀ ਮਹਾਰਾਸ਼ਟਰ ਰਾਜ ਵਿੱਚ ਪੂਰੀ ਤਰ੍ਹਾਂ ਲਾਗੂਅਤ ਨੂੰ ਯਕੀਨੀ ਬਣਾਇਆ ਜਾ ਸਕੇ। ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਅਤੇ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ, ਮਹਾਰਾਸ਼ਟਰ ਸਰਕਾਰ, ਨੇ ਬੀਤੀ 6 ਫਰਵਰੀ ਨੂੰ ਸ਼੍ਰੀ ਰੁਚੇਸ਼ ਜੈਵਨਸ਼ੀ, ਆਈ.ਏ.ਐਸ., ਸਕੱਤਰ, ਘੱਟ ਗਿਣਤੀ ਵਿਕਾਸ ਵਿਭਾਗ, ਨੂੰ ਇੱਕ ਅਧਿਕਾਰਿਕ ਚਿੱਠੀ ਸੌਂਪੀ ਸੀ, ਜਿਸ ਵਿੱਚ ਸਿੱਖ ਆਨੰਦ ਕਾਰਜ ਐਕਟ ਦੀ ਲਾਗੂਅਤ, ਵਿਆਹ ਰਜਿਸਟਰੇਸ਼ਨ ਅਤੇ ਮੈਰਿਜ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਦੀ ਮੰਗ ਕੀਤੀ ਗਈ ਸੀ। ਸਰਕਾਰ ਨੇ ਤੁਰੰਤ ਅਤੇ ਢੁਕਵੇਂ ਕਦਮ ਚੁੱਕਦੇ ਹੋਏ, ਬੀਤੀ 25 ਫਰਵਰੀ ਨੂੰ ਅਧਿਕਾਰਿਕ ਪੱਤਰ ਰਾਹੀਂ ਸਾਰੇ ਵਿਭਾਗੀ ਕਮਿਸ਼ਨਰਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਬਲ ਮਲਕੀਤ ਸਿੰਘ ਨੇ ਦਸਿਆ ਕਿ ਇਸ ਆਦੇਸ਼ ਦੀ ਇੱਕ ਪ੍ਰਤੀ ਬੀਤੀ 3 ਮਾਰਚ ਨੂੰ ਅਧਿਕਾਰਿਕ ਤੌਰ &lsquoਤੇ ਸਾਨੂੰ ਭੇਜੀ ਗਈ ਹੈ। ਇਹ ਇਤਿਹਾਸਿਕ ਕਦਮ ਇਹਨਾਂ ਗੱਲਾਂ ਨੂੰ ਯਕੀਨੀ ਬਣਾਉਂਦਾ ਹੈ ਕਿ ਮਯੁਨਿਸਿਪਲ ਬਾਡੀਆਂ ਨੂੰ ਵੱਖ-ਵੱਖ ਅਰਜ਼ੀਆਂ ਪੈਸ਼ ਕਰਨ ਦੀ ਲੋੜ ਨਹੀਂ ਰਹੇਗੀ, ਅਨੰਦ ਕਾਰਜ ਰਜਿਸਟਰੇਸ਼ਨ ਦੀ ਪ੍ਰਕਿਰਿਆ ਆਸਾਨ ਤੇ ਸੁਗਮ ਹੋਵੇਗੀ, ਮੈਰਿਜ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਹੋਵੇਗੀ ਅਤੇ ਮਹਾਰਾਸ਼ਟਰ ਵਿੱਚ ਆਨੰਦ ਕਾਰਜ ਨੂੰ ਕਾਨੂੰਨੀ ਮਾਨਤਾ ਮਿਲੇਗੀ। ਇਸ ਇਤਿਹਾਸਕ ਫੈਸਲੇ &lsquoਤੇ ਖੁਸ਼ੀ ਜ਼ਾਹਰ ਕਰਦੇ ਹੋਏ, ਬਲ ਮਲਕੀਤ ਸਿੰਘ, ਐਕਜ਼ੀਕਿਊਟਿਵ ਚੇਅਰਮੈਨ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਅਤੇ ਜਸਪਾਲ ਸਿੰਘ ਸਿੱਧੂ, ਕੰਵੀਨਰ, 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ, ਮਹਾਰਾਸ਼ਟਰ ਸਰਕਾਰ, ਨੇ ਕਿਹਾ ਇਹ ਮਹਾਰਾਸ਼ਟਰ ਦੀ ਸਿੱਖ ਭਾਈਚਾਰੇ ਲਈ ਇੱਕ ਵੱਡੀ ਜਿੱਤ ਹੈ। ਅਸੀਂ ਮਾਣਯੋਗ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫਡਣਵੀਸ ਜੀ ਦਾ ਦੂਰਦਰਸ਼ੀ ਨੈਤ੍ਰਤਵ ਅਤੇ ਸਮਰਥਨ ਲਈ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਲੰਮੇ ਸਮੇਂ ਤੋਂ ਲਟਕੀ ਹੋਈ ਮੰਗ ਨੂੰ ਪੂਰਾ ਕਰਵਾਇਆ। ਅਸੀਂ ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਵਿਕਾਸ ਵਿਭਾਗ ਦਾ ਵੀ ਤਹਿ ਦਿਲੋਂ ਸ਼ੁਕਰੀਆ ਕਰਦੇ ਹਾਂ, ਜਿਨ੍ਹਾਂ ਨੇ ਤੇਜ਼ੀ ਅਤੇ ਦ੍ਰਿੜਤਾ ਨਾਲ ਇਹ ਫੈਸਲਾ ਲਿਆ। ਇਹ ਕਦਮ ਸਿੱਖ ਅਨੰਦ ਕਾਰਜ ਰਜਿਸਟਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ, ਪ੍ਰਭਾਵਸ਼ਾਲੀ ਅਤੇ ਆਦਰਪੂਰਵਕ ਬਣਾਏਗਾ ਜੋ ਕਿ ਸਿੱਖਾਂ ਦੀ ਵੱਖਰੀ ਧਾਰਮਿਕ ਪਛਾਣ ਨੂੰ ਮਜ਼ਬੂਤ ਕਰੇਗਾ। ਇਹ ਫੈਸਲਾ ਘੱਟ ਗਿਣਤੀਆਂ ਦੇ ਅਧਿਕਾਰਾਂ ਦੀ ਰਾਖੀ ਵਿੱਚ ਇੱਕ ਮਹੱਤਵਪੂਰਨ ਪੜਾਅ ਹੈ, ਜੋ ਸਿੱਖ ਵਿਆਹਾਂ ਨੂੰ ਕਾਨੂੰਨੀ ਤੌਰ &lsquoਤੇ ਮਾਨਤਾ ਦੇਣ ਅਤੇ ਸਰਕਾਰੀ ਪ੍ਰਕਿਰਿਆਵਾਂ ਨੂੰ ਆਸਾਨ ਬਣਾਉਣ ਵੱਲ ਇੱਕ ਵੱਡਾ ਕਦਮ ਹੈ।
ਮੈ ਕਿਸੇ ਵੀ ਹਾਲਤ ਵਿਚ ਅਸਤੀਫ਼ਾ ਵਾਪਸ ਨਹੀਂ ਲਵਾਂਗਾ : ਧਾਮੀ
ਜੱਥੇਦਾਰ ਸ੍ਰੀ ਅਕਾਲ ਤਖ਼ਤ ਰਘਬੀਰ ਸਿੰਘ ਨਾਲ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਮੁਲਾਕਾਤ ਦਰਅਸਲ ਅੱਜ ਧਾਮੀ ਨੇ ਜੱਥੇਦਾਰ ਸ੍ਰੀ ਅਕਾਲ ਤਖ਼ਤ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਸਾਫ਼ ਸਾਫ਼ ਆਖ ਦਿੱਤਾ ਕਿ ਮੈ ਆਪਣਾ ਅਸਤੀਫ਼ਾ ਪੱਕੇ ਤੌਰ ਉਤੇ ਦਿੱਤਾ ਹੈ ਅਤੇ ਇਹ ਅਸਤੀਫ਼ਾ ਮੈ ਹੁਣ ਵਾਪਸ ਨਹੀ ਲਵਾਂਗਾ। ਦਰਅਸਲ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਅੱਜ ਅਪਣਾ ਅਸਤੀਫ਼ਾ ਕਈ ਦਿੱਨ ਪਹਿਲਾਂ ਦੇ ਦਿੱਤਾ ਸੀ। ਇਹ ਫੈਸਲਾ ਉਹਨਾਂ ਨੇ ਖੁਦ ਜਾਰੀ ਕੀਤਾ ਸੀ। ਧਾਮੀ ਨੇ ਆਪਣੇ ਅਸਤੀਫ਼ੇ ਵਿੱਚ ਕਿਹਾ ਸੀ ਕਿ ਉਹ ਆਪਣੀ ਜਿ਼ਮੇਵਾਰੀ ਨੂੰ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਕੁਝ ਕਾਰਨਾਂ ਕਰਕੇ ਉਹ ਇਹ ਹੱਦ ਤੱਕ ਨਹੀਂ ਪਹੁੰਚ ਸਕੇ।
ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਭਰ ਵਿੱਚੋਂ ਧਰਨੇ ਚੁੱਕੇ
ਸੰਯੁਕਤ ਕਿਸਾਨ ਮੋਰਚਾ (SKM) ਦੀ ਇਕ ਅਹਿਮ ਮੀਟਿੰਗ ਵੀਰਵਾਰ ਨੂੰ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਦੌਰਾਨ ਪੰਜਾਬ ਵਿੱਚ 18 ਥਾਵਾਂ &rsquoਤੇ ਲੱਗੇ ਧਰਨੇ ਚੁੱਕਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਐਲਾਨ ਐੱਸਕੇਐੱਮ ਦੀ ਮੀਟਿੰਗ ਤੋਂ ਬਾਅਦ ਲਖਵਿੰਦਰ ਸਿੰਘ ਲੱਖੋਵਾਲ, ਬੂਟਾ ਸਿੰਘ ਬੁਰਜਗਿੱਲ ਤੇ ਹੋਰਨਾਂ ਕਿਸਾਨ ਆਗੂਆਂ ਨੇ ਕੀਤਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ 10 ਮਾਰਚ ਨੂੰ ਹੁਕਮਰਾਨ ਧਿਰ ਦੇ ਸਾਰੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਮੂਹਰੇ ਰੋਸ ਮੁਜ਼ਾਹਰੇ ਕੀਤੇ ਜਾਣਗੇ।
ਇਹ ਮੁਜ਼ਾਹਰੇ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੇ ਜਾਣਗੇ। ਇਸ ਦੌਰਾਨ ਵੱਡੀ ਗਿਣਤੀ ਕਿਸਾਨ ਆਗੂ ਸ਼ਮੂਲੀਅਤ ਕਰਨਗੇ। ਕਿਸਾਨਾਂ ਨੇ ਐਲਾਨ ਕੀਤਾ ਕਿ 15 ਮਾਰਚ ਨੂੰ 11.30 ਵਜੇ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ ਮੀਟਿੰਗ ਕੀਤੀ ਜਾਵੇਗੀ, ਜਿਸ ਵਿੱਚ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ।
ਵਕਤ ਆਏਗਾ ਪੰਥ ਵਿਰੁੱਧ ਚੱਲਣ ਵਾਲੇ ਨੂੰ ਅਕਾਲੀ ਦਲ &lsquoਚੋਂ ਧੂਹ ਕੇ ਬਾਹਰ ਕੱਢਾਂਗੇ: ਗਿਆਨੀ ਹਰਪ੍ਰੀਤ ਸਿੰਘ
ਭਾਈ ਅਮਰੀਕ ਸਿੰਘ ਦੇ ਸ਼ਹੀਦੀ ਸਮਾਗਮ ਵਿੱਚ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਅਸੀਂ ਭਿਆਨਕ ਦੌਰ ਵਿਚੋਂ ਗੁਜ਼ਰ ਰਹੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਮੇਂ ਪੰਥ ਨੂੰ ਇਕਜੁੱਟ ਹੋ ਕੇ ਭਵਿੱਖ ਲਈ ਕੰਮ ਕਰਨਾ ਚਾਹੀਦਾ ਹੈ। ਜਿਹੜੇ ਲੋਕਾ ਦੀ ਜ਼ਿੰਮੇਵਾਰੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀਆਂ ਮਰਿਯਾਦਾ ਨੂੰ ਕਾਇਮ ਰੱਖਣ ਵਿੱਚ ਮਦਦ ਕਰਨ ਉਹੀ ਲੋਕ ਗੁਰਦੁਆਰਿਆਂ ਦੀਆਂ ਮਰਿਯਾਦਵਾਂ ਦਾ ਘਾਣ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਮੈਂ 5 ਮੈਂਬਰੀ ਕਮੇਟੀ ਦੀ ਪ੍ਰਸੰਸਾ ਕਰਦਾ ਹਾਂ ਜੋ ਅਡੋਲ ਖੜ੍ਹੇ ਹਨ। ਉਨਾਂ ਨੇ ਕਿਹਾ ਹੈ ਕਿ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਪੁਨਰਸੁਰਜੀਤੀ ਵਾਲੇ ਅਕਾਲੀ ਦਲ ਦੇ ਵੱਧ ਤੋਂ ਵੱਧ ਮੈਂਬਰ ਬਣੋ ਤਾਂ ਕਿ ਪੰਥਕ ਸੋਚ ਇਕ ਨਵੇਂ ਰੂਪ ਵਿੱਚ ਉਭਰ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਤਖ਼ਤ ਹਮੇਸ਼ਾ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦਾ ਰਹੇਗਾ। ਉਨ੍ਹਾਂ ਨੇ ਕਿਹਾ ਹੈਕਿ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਲਗਾਤਾਰ ਹਮਲੇ ਹੋ ਰਹੇ ਹਨ ਜੋ ਕਿਸੇ ਵੀ ਰੂਪ ਵਿੱਚ ਹੋਣ।
ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਵਾਲੇ ਹੁਕਮਨਾਮੇ ਨੂੰ ਕਈ ਤਾਂ ਮੰਨਣ ਤੋਂ ਵੀ ਇਨਕਾਰ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਕ ਆਗੂ ਨੇ ਤਾਂ ਇਹ ਵੀ ਦਿੱਤਾ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਬਣੀ 7 ਮੈਂਬਰੀ ਕਮੇਟੀ ਗੈਰ ਕਾਨੂੰਨੀ ਹੈ।ਉਨ੍ਹਾਂ ਨੇ ਕਿਹਾ ਹੈ ਕਿ ਇੰਨ੍ਹਾਂ ਦੇ ਟੰਗਣ ਰਣੌਤ ਗਰੁਪ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ 2 ਦਸੰਬਰ ਵਾਲਾ ਫੈਸਲੇ ਨੂੰ ਇਕ ਆਗੂ ਨੇ ਤਾਂ ਇੱਥੋ ਤੱਕ ਕਹਿ ਦਿੱਤਾ ਕਿ ਇਹ ਗੈਰ ਕਾਨੂੰਨੀ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਵਕਤ ਆਏਗਾ ਪੰਥ ਵਿਰੁੱਧ ਚੱਲਣ ਵਾਲੇ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਧੂਹ ਕੇ ਬਾਹਰ ਕੱਢਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ 5 ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਪੁਨਰਸੁਰਜੀਤੀ ਹੋ ਰਹੀ ਹੈ ਇਸ ਲਈ ਵੱਧ ਤੋਂ ਵੱਧ ਮੈਂਬਰ ਬਣੋ ਤਾਂ ਇੰਨ੍ਹਾਂ ਨੂੰ ਧੂਹ ਕੇ ਬਾਹਰ ਕੱਢਿਆ ਜਾ ਸਕੇ।
ਅਮਰੀਕਾ : 45 ਦਿਨ &rsquoਚ ਡਿਪੋਰਟ ਕੀਤੇ 50500 ਪ੍ਰਵਾਸੀ
ਵਾਸ਼ਿੰਗਟਨ : ਅਮਰੀਕਾ ਵਿਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ-ਫੜੀ ਦਰਮਿਆਨ ਟਰੰਪ ਸਰਕਾਰ ਵੱਲੋਂ ਹੁਣ ਤੱਕ 50 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ ਜਲਦ ਹੀ ਇਹ ਅੰਕੜਾ ਇਕ ਲੱਖ ਤੋਂ ਪਾਰ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸੀ.ਬੀ.ਐਸ. ਨਿਊਜ਼ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਵਾਸਤੇ ਫੌਜ ਦੇ ਜਹਾਜ਼ ਵਰਤਣ ਦਾ ਸਿਲਸਿਲਾ ਬੰਦ ਕਰ ਦਿਤਾ ਗਿਆ ਹੈ ਕਿਉਂਕਿ ਇਹ ਤਰੀਕਾ ਬਹੁਤ ਮਹਿੰਗਾ ਸਾਬਤ ਹੋ ਰਿਹਾ ਸੀ। ਸੂਤਰਾਂ ਨੇ ਦੱਸਿਆ ਕਿ ਡਿਪੋਰਟੇਸ਼ਨ ਵਾਸਤੇ ਚਾਰਟਰਡ ਫਲਾਈਟਸ ਵਰਤਣ ਦੀ ਪ੍ਰਕਿਰਿਆ ਆਰੰਭੀ ਗਈ ਹੈ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੈਕਸੀਕੋ ਨਾਲ ਲਗਦੇ ਬਾਰਡਰ &rsquoਤੇ ਕੰਧ ਖੜ੍ਹੀ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਇਸ ਵਾਰ ਪੂਰਾ ਕੀਤਾ ਜਾ ਸਕਦਾ ਹੈ। ਟੈਕਸਸ ਦੇ ਈਗਲ ਪਾਸ ਦਾ ਦੌਰਾ ਕਰ ਕੇ ਪਰਤੇ ਉਪ ਰਾਸ਼ਟਰਪਤੀ ਜੇ.ਡੀ.ਵੈਂਸ ਨੇ ਦੱਸਿਆ ਕਿ 2029 ਤੱਕ ਬਾਰਡਰ ਦੇ ਇਕ ਕੋਨੇ ਤੋਂ ਦੂਜੇ ਕੋਨੇ ਤੱਕ ਕੰਧ ਖੜ੍ਹੀ ਕਰ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਦੱਖਣੀ ਬਾਰਡਰ &rsquoਤੇ ਨਿਗਰਾਨੀ ਰੱਖਣ ਲਈ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਇਹ ਤਕਨੀਕ ਸਰਹੱਦ ਦੇ ਚੱਪੇ ਚੱਪੇ &rsquoਤੇ ਲਾਗੂ ਕੀਤੀ ਜਾਵੇਗੀ।
ਅਮਰੀਕਾ &rsquoਚ ਬਰਫ਼ੀਲੇ ਤੂਫ਼ਾਨ ਨੇ ਵਿਗਾੜੇ ਹਾਲਾਤ, 800 ਉਡਾਣਾਂ ਰੱਦ
ਅਟਲਾਂਟਾ : ਅਮਰੀਕਾ ਵਿਚ ਗੰਭੀਰ ਮੌਸਮੀ ਹਾਲਾਤ ਨੇ ਕਈ ਥਾਵਾਂ &rsquoਤੇ ਤਬਾਹੀ ਮਚਾਈ ਹੈ। ਮਿਸੀਸਿਪੀ ਵਿਚ ਜਿਥੇ ਸ਼ਕਤੀਸ਼ਾਲੀ ਤੂਫ਼ਾਨ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ, ਉਥੇ ਹੀ ਬੁੱਧਵਾਰ ਨੂੰ ਇਕ ਛੋਟੇ ਜਿਹੇ ਓਕਲਾਹੋਮਾ ਕਸਬੇ ਵਿਚ ਤੇਜ਼ ਹਵਾਵਾਂ ਨੇ ਛੱਤਾਂ ਨੂੰ ਉਡਾ ਦਿਤਾ, ਜਿਸ ਨਾਲ ਪੂਰਬੀ ਤੱਟ &rsquoਤੇ ਤੂਫ਼ਾਨ ਦੀ ਚਿਤਾਵਨੀ ਦਿੱਤੀ ਗਈ ਜਦੋਂ ਕਿ ਮੱਧ-ਪੱਛਮੀ ਖੇਤਰ ਵਿਚ ਭਾਰੀ ਬਰਫ਼ਬਾਰੀ ਹੋਈ ਅਤੇ ਟੈਕਸਾਸ ਵਿਚ ਸੁੱਕੇ, ਹਵਾ ਵਾਲੇ ਮੌਸਮ ਕਾਰਨ ਜੰਗਲ ਦੀ ਅੱਗ ਭੜਕ ਗਈ।
ਇਸ ਦੌਰਾਨ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਚਿਤਾਵਨੀ ਦਿਤੀ ਹੈ ਕਿ ਪ੍ਰਸ਼ਾਂਤ ਮਹਾਸਾਗਰ ਵਿਚ ਇਕ ਤੂਫ਼ਾਨ ਆਉਣ ਨਾਲ ਬੁੱਧਵਾਰ ਤੋਂ ਸ਼ੁੱਕਰਵਾਰ ਤਕ ਕੈਲੀਫ਼ੋਰਨੀਆ ਅਤੇ ਪੱਛਮ ਦੇ ਹੋਰ ਹਿੱਸਿਆਂ ਵਿਚ ਪਹਾੜੀ ਇਲਾਕਿਆਂ ਵਿਚ ਵਿਆਪਕ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਕੈਰੋਲੀਨਾ, ਫ਼ਲੋਰੀਡਾ ਅਤੇ ਵਰਜੀਨੀਆ ਲਈ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ।
ਯੂਨੀਅਨ ਕਾਉਂਟੀ, ਉਤਰੀ ਕੈਰੋਲੀਨਾ ਦੇ ਅਧਿਕਾਰੀਆਂ ਨੇ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਯੂ.ਐਸ ਨੈਸ਼ਨਲ ਵੈਦਰ ਸਰਵਿਸ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਯੂਨੀਅਨਵਿਲ ਖੇਤਰ ਵਿਚ ਇਕ ਈ.ਐਫ਼.ਆਈ ਤੂਫਾਨ ਆਇਆ, ਜਿਸ ਕਾਰਨ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਅਤੇ 145 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ।
ਭਾਜਪਾ ਪੰਜਾਬ &rsquoਚ ਅਗਲੀਆਂ ਚੋਣਾਂ ਇਕੱਲਿਆਂ ਲੜੇਗੀ: ਮਨਜਿੰਦਰ ਸਿਰਸਾ
ਚੰਡੀਗੜ੍ਹ,- ਭਾਜਪਾ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਭਾਜਪਾ ਪੰਜਾਬ &rsquoਚ ਆਗਾਮੀ ਚੋਣਾਂ ਇਕੱਲੇ ਤੌਰ &rsquoਤੇ ਲੜੇਗੀ। ਉਨ੍ਹਾਂ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਗਠਜੋੜ ਹੋਣ ਤੋਂ ਇਨਕਾਰ ਕੀਤਾ ਹੈ।
ਸਿਰਸਾ ਨੇ ਕਿਹਾ ਕਿ ਪੰਜਾਬ &rsquoਚ ਪਿਛਲੀਆਂ ਦੋ ਚੋਣਾਂ ਭਾਜਪਾ ਨੇ ਇੱਕਲਿਆਂ ਹੀ ਲੜੀਆਂ ਸਨ। ਉਨ੍ਹਾਂ ਅਰਵਿੰਦ ਕੇਜਰੀਵਾਲ ਦੀ ਵਿਪਾਸਨਾ &rsquoਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੀ ਤਿਆਰੀ ਹੈ ਅਤੇ ਦਿੱਲੀ ਦੇ &lsquoਭਗੌੜੇ ਦਲ&rsquo ਨੇ ਹੁਣ ਪੰਜਾਬ ਵਿਚ ਡੇਰੇ ਲਾ ਲਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੇ ਲੋਕਾਂ ਦਾ ਦਿਲ ਜਿੱਤੇਗੀ। ਸਿਰਸਾ ਨੇ &lsquoਆਪ&rsquo ਉਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦਾ ਦਿੱਲੀ ਦੀ ਪਿਛਲੀ ਸਰਕਾਰ ਨਾਲ ਨਾਲੇਜ ਸ਼ੇਅਰਿੰਗ ਐਗਰੀਮੈਂਟ ਨਹੀ ਸੀ, ਬਲਕਿ ਇਹ ਪੈਸਾ ਸ਼ੇਅਰਿੰਗ ਐਗਰੀਮੈਂਟ ਸੀ।
ਕਰੋੜਾਂ ਰੁਪਏ ਦੀ ਸੋਨੇ ਦੀ ਸਮਗਲਿੰਗ ਕਰਦੀ ਫੜੀ ਗਈ ਮਸ਼ਹੂਰ ਅਦਾਕਾਰਾ
ਅੰਤਰਰਾਸ਼ਟਰੀ ਹਵਾਈ ਅੱਡੇ &lsquoਤੇ ਸੋਨੇ ਦੀ ਸਮਗਿਲੰਗ ਦੇ ਇਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। 14 ਕਿਲੋ ਵਿਦੇਸ਼ੀ ਸੋਨੇ ਸਣੇ 4.73 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਫੜੀ ਗਈ ਔਰਤ ਮਸ਼ਹੂਰ ਅਦਾਕਾਰਾ ਹੈ, ਜਿਸ ਦਾ ਨਾਂ ਰਾਣਿਆ ਰਾਓ ਹੈ। ਉਹ ਸਾਊਥ ਦੀਆਂ ਫਿਲਮਾਂ ਦੀ ਅਭਿਨੇਤਰੀ ਹੈ। ਉਹ ਤਸਕਰੀ ਦੇ ਨੈਟਵਰਕ ਨਾਲ ਜੁੜੀ ਦੱਸੀ ਜਾ ਰਹੀ ਹੈ
ਰਾਣਿਆ ਰਾਓ ਦੇ ਪਿਤਾ ਪੁਲਿਸ ਵਿਚ ਡੀਜੀ ਹਨ। ਵਿਦੇਸ਼ੀ ਸੋਨੇ ਨਾਲ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਕੀਮਤ ਲਗਭਗ 12.56 ਕਰੋੜ ਰੁਪਏ ਦੱਸੀ ਜਾ ਰਹੀ ਹੈ। ਔਰਤ ਆਪਣੇ ਸਰੀਰ ਵਿਚ ਲੁਕੋ ਕੇ ਸੋਨਾ ਲਿਆ ਰਹੀ ਸੀ ਪਰ ਜਦੋਂ ਕਸਟਮ ਵਿਭਾਗ ਵੱਲੋਂ ਚੈਕਿੰਗ ਕੀਤੀ ਗਈ ਤਾਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਕਾਫੀ ਗੰਭੀਰ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਦੱਖਣੀ ਕੋਰੀਆ ਦੇ ਰਿਹਾਇਸ਼ੀ ਇਲਾਕਿਆਂ ਵਿਚ ਬੰਬਾਰੀ
ਸੋਲ : ਦੱਖਣੀ ਕੋਰੀਆ ਵਿਚ ਚੱਲ ਰਹੀਆਂ ਫੌਜੀ ਮਸ਼ਕਾਂ ਦੌਰਾਨ ਆਮ ਲੋਕ ਖਤਰੇ ਵਿਚ ਘਿਰ ਗਏ ਜਦੋਂ ਦੋ ਲੜਾਕੂ ਜਹਾਜ਼ਾਂ ਨੇ ਰਿਹਾਇਸ਼ੀ ਇਲਾਕੇ ਉਤੇ ਬੰਬ ਸੁੱਟਣੇ ਸ਼ੁਰੂ ਕਰ ਦਿਤੇ। ਬੰਬਾਰੀ ਦੌਰਾਨ 15 ਜਣਿਆਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਵਾਈ ਫੌਜ ਨੇ ਮੁਆਫ਼ੀ ਮੰਗਦਿਆਂ ਕਿਹਾ ਕਿ ਪਾਇਲਟਾਂ ਨੇ ਫੌਜੀ ਮਸ਼ਕਾਂ ਦੌਰਾਨ ਗਲਤ ਟਿਕਾਣਾ ਦਰਜ ਕਰ ਲਿਆ ਅਤੇ ਉਨ੍ਹਾਂ ਥਾਵਾਂ &rsquoਤੇ ਬੰਬ ਡਿੱਗੇ ਜਿਥੇ ਲੋਕ ਵਸਦੇ ਹਨ। ਫੌਜੀ ਮਸ਼ਕਾਂ ਨੂੰ ਆਰਜ਼ੀ ਤੌਰ &rsquoਤੇ ਰੱਦ ਕਰ ਦਿਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ ਤਕਰੀਬਨ 10 ਵਜੇ ਉਤਰ ਕੋਰੀਆ ਦੀ ਸਰਹੱਦ ਨੇੜਲੇ ਸ਼ਹਿਰ ਪੌਚੀਓਨ ਵਿਖੇ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ 8 ਬੰਬਾਂ ਵਿਚੋਂ ਇਕ ਬੰਬ ਵਿਚ ਧਮਾਕਾ ਹੋਇਆ ਅਤੇ ਬਾਕੀ ਬੰਬ ਨਕਾਰਾ ਕਰ ਦਿਤੇ ਗਏ। ਦੱਸ ਦੇਈਏ ਕਿ ਦੱਖਣੀ ਕੋਰੀਆ ਅਤੇ ਅਮਰੀਕਾ ਦੀ ਹਵਾਈ ਫੌਜ ਵੱਲੋਂ ਸਾਂਝੀਆਂ ਫੌਜੀ ਮਸ਼ਕਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਕੇ.ਐਫ਼. 16 ਲੜਾਕੂ ਜਹਾਜ਼ਾਂ ਵੱਲੋਂ ਗਲਤੀ ਨਾਲ ਐਮ.ਕੇ. 82 ਬੰਬ ਰਿਹਾਇਸ਼ੀ ਇਲਾਕੇ ਉਤੇ ਸੁੱਟ ਦਿਤੇ ਗਏ। ਕੋਰੀਅਨ ਹਵਾਈ ਫੌਜ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੀੜਤਾਂ ਨੂੰ ਮੁਆਵਜ਼ਾ ਦੇਣ &rsquoਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਬੰਬਾਰੀ ਦਾ ਨਿਸ਼ਾਨਾ ਬਣੇ ਇਲਾਕੇ ਵਿਚ ਵਸਦੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ &rsquoਤੇ ਲਿਜਾਇਆ ਗਿਆ ਹੈ।
ਟਰੰਪ ਬਾਰੇ ਟਿੱਪਣੀ ਕਰਨ &rsquoਤੇ ਲੰਡਨ ਵਿੱਚ ਨਿਊਜ਼ੀਲੈਂਡ ਦੇ ਸਭ ਤੋਂ ਸੀਨੀਅਰ ਡਿਪਲੋਮੈਟ ਨੇ ਆਪਣੀ ਨੌਕਰੀ ਗਵਾਈ
ਵਲਿੰਗਟਨ- ਨਿਊਜ਼ੀਲੈਂਡ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਯੂਨਾਈਟਿਡ ਕਿੰਗਡਮ ਵਿੱਚ ਨਿਊਜ਼ੀਲੈਂਡ ਦੇ ਸਭ ਤੋਂ ਸੀਨੀਅਰ ਰਾਜਦੂਤ ਨੇ ਇਸ ਹਫਤੇ ਲੰਡਨ ਵਿੱਚ ਇੱਕ ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਕੀਤੀ ਟਿੱਪਣੀ ਕਾਰਨ ਆਪਣੀ ਨੌਕਰੀ ਗੁਆ ਦਿੱਤੀ ਹੈ। ਫਿਲ ਗੋਫ, ਜੋ ਯੂਕੇ ਵਿੱਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਹਨ, ਨੇ ਮੰਗਲਵਾਰ ਨੂੰ ਲੰਡਨ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਥਿੰਕ ਟੈਂਕ ਚੈਥਮ ਹਾਊਸ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਇਹ ਟਿੱਪਣੀਆਂ ਕੀਤੀਆਂ ਸਨ।
ਨਿਊਜ਼ੀਲੈਂਡ ਨਿਊਜ਼ ਆਊਟਲੈਟਸ ਵੱਲੋਂ ਪ੍ਰਕਾਸ਼ਿਤ ਘਟਨਾ ਦੇ ਵੀਡੀਓ ਦੇ ਅਨੁਸਾਰ ਗੌਫ ਨੇ ਮਹਿਮਾਨ ਸਪੀਕਰ ਫਿਨਲੈਂਡ ਦੀ ਵਿਦੇਸ਼ ਮੰਤਰੀ ਏਲੀਨਾ ਵਾਲਟੋਨੇਨ ਦੇ ਹਾਜ਼ਰੀਨ ਤੋਂ ਇੱਕ ਸਵਾਲ ਪੁੱਛਿਆ, ਜਿਸ ਵਿੱਚ ਉਸਨੇ ਕਿਹਾ ਕਿ ਉਹ 1938 ਤੋਂ ਸਾਬਕਾ ਬ੍ਰਿਟਿਸ਼ ਯੁੱਧ ਸਮੇਂ ਦੇ ਨੇਤਾ ਵਿੰਸਟਨ ਚਰਚਿਲ ਦੇ ਇੱਕ ਮਸ਼ਹੂਰ ਭਾਸ਼ਣ ਨੂੰ ਦੁਬਾਰਾ ਪੜ੍ਹ ਰਿਹਾ ਸੀ, ਜਦੋਂ ਚਰਚਿਲ ਪ੍ਰਧਾਨ ਮੰਤਰੀ ਨੇਵਿਲ ਚੈਂਬਰਲੇਨ ਦੀ ਸਰਕਾਰ ਵਿੱਚ ਇੱਕ ਸੰਸਦ ਮੈਂਬਰ ਸੀ।