ਨਿਰਣਾ-ਜਥੇਦਾਰ ਵਿਦਾਇਗੀ
ਮੋਹਨ ਕਿੰਝ ਬਣਦਾ ਤੂੰ ਸ਼ਾਇਰ ਜੇਕਰ ਮੈਂ ਨਾ ਮਰਦੀ, ਚਰਨਜੀਤ ਬਰਾੜ ਦੀ ਸ਼ਕਤੀ ਬਾਗੀਆਂ ਦੀ ਭਗਤੀ, ਇੱਛਾ ਪੂਰੀ ਕਰਤੀ, ਵਿਦੇਸ਼ੀਆਂ ਦੀ ਬੁਰਕੀ, ਮਤਿਆਂ ਦੀ ਘੁਰਕੀ, ਖਾਲਿਸਤਾਨੀ ਲਹਿਰ ਤੁਰਪੀ, ਚੈਨਲਾਂ ਨੂੰ ਮੁਰਕੀ, ਜਥੇਦਾਰ ਲਾਹੇ ਨਹੀਂ, ਲੁਹਾਏ ! ਧਮਕੀਆਂ ! ਕੌਣ ਹੈ ? ਤੁਸੀਂ ਸਿੰਘ ਸਾਹਬਾਂ ਨੂੰ ਹੂੰ ਕਹਿਣੇ ਪੱਖ &lsquoਤੇ ਝਾਤ ! ਕੋਈ ਕਾਨੂੰਨੀ ਵਿਧਾਨ ਲਿਖਤੀ ਨਹੀਂ ਇਸ ਨਿਯੁਕਤੀ ਲਈ ਕੇਵਲ ਪੁਰਾਤਣ ਪਰੰਪਰਾ ਤੁਰੀ ਆ ਰਹੀ ਹੈ । ਯਤਨ ਹੋਏ ਕਿ ਇਹਦੀ ਤਰਤੀਬ ਬਣਾਉ, ਅਸਫ਼ਲ ਸਮੇਂ ਦੇ ਗੇੜ ਕਰਕੇ ਇਹ ਤਖ਼ਤ ਨੂੰ ਅਕਾਲ ਤੇ ਦਲ ਨੂੰ ਅਕਾਲੀ ਦਲ ਪ੍ਰਮੰਨਤਾ ਸ਼੍ਰੋਮਣੀ ਕਮੇਟੀ ਕਿਉਂਕਿ ਗੁਰੂ ਘਰਾਂ ਦੀ ਪ੍ਰਬੰਧਕ ਹੈ ਇਸ ਸਮੇਂ ਤਾਂ ਸੂਬੇ ਦੀ ਬਰੈਕਟੀ ਸਰਕਾਰ ਹੈ, ਕੀ ਕੀ ਸੁਭਿਧਾਵਾਂ ਪ੍ਰਦਾਨ ਕਰਦੀ ਹੈ । ਬੱਸ ਤਾਂ ਹੀ ਸ਼ਹਿਦ &lsquoਤੇ ਮੱਖੀਆਂ ਭੀਂ ! ਗ੍ਰੰਥੀਆਂ ਨੂੰ ਮਾਣ ਸਤਿਕਾਰ ਲਈ ਅਕਾਲ ਤਖ਼ਤ ਦੇ ਰੁੱਤਵੇ ਲਈ ਨਾਮਜ਼ਦਗੀਆਂ ਪਰ ਇੱਜ਼ਤ ਭੀ ਕਰਵਾਉਣੀ ਆਵੇ, ਮੱਛਰ ਲੜਨ ਲੱਗ ਜਾਵੇ ਤਾਂ ਛੜਕਾਉ ਕਰਨਾ ਜਰੂਰੀ ਹੁੰਦਾ, ਉੱਪਰ ਲਿਖ ਆਈ ਹਾਂ ਕਿ ਇਨ੍ਹਾਂ ਕੋਲ ਕੋਈ ਅਧਿਕਾਰ ਤਾਂ ਹਨ ਨਹੀਂ ਬੱਸ ਰੁੱਤਵੇ ਦੀ ਦੁਰਵਰਤੋਂ, ਕਿੰਨੀ ਦੇਰ ਸਹਾਰੀ ਜਾਵੇ ! ਇਨ੍ਹਾਂ ਨੇ ਅਤਿ ਚੁੱਕ ਲਈ, ਅਕਾਲੀ ਦਲ ਦੀ ਸਰਕਾਰ ਵੇਲੇ ਦਾ ਲੇਖਾ ਜੋਖਾ ਸਜਾਵਾਂ ਜਾਣਦੇ ਹੋ ਇਹ ਧਾਰਮਿਕ ਸਜ਼ਾ ਲਾ ਸਕਦੇ ਨੇ, ਸਿਆਸਤ ਦਾ ਹੱਕ ਨਹੀਂ, ਉਹ ਭੀ ਸਹਿ ਲਿਆ ਅੰਤ ਔਹਨੂੰ ਕੱਢੋ ਅਕਾਲੀ ਦਲ ਵਿੱਚੋਂ ਸਾਡੇ ਮੂਹਰੇ ਬੋਲਿਆ ਦਲ ਦੀ ਭਰਤੀ ਸਾਡੀ ਹਕੂਮਤ ਸੱਤ ਮੈਂਬਰੀ ਬਣਾ ਧਰੀ, ਬਾਗੀ ਫਿਰਨ ਬਾਗੋ ਬਾਗ ਹੋਏ, ਇਨ੍ਹਾਂ ਨੂੰ ਇਸ ਦਖ਼ਲ ਅੰਦਾਜ਼ੀ ਦਾ ਕੋਈ ਹੱਕ ਹੈ ਹੀ ਨਹੀਂ, ਹੁਣ ਹੋਰ ਖਲਪਾੜਾਂ ਕਰਤੀਆਂ ਜੀ ਪੰਜ ਹੀ ਜਾ ਕੇ ਭਰਤੀ ਅਰੰਭੋ, ਕੀ ਮੁੱਢਲੇ ਤੌਰ ਢੰਗ ਜਾਣਦੇ ਨਹੀਂ ਬਾਗੀ ਕਿ ਇਹ ਸਿਆਸੀ ਪਾਰਟੀ ਰਜਿਸਟਰ ਹੈ, ਤਕੜੀ ਨਿਸ਼ਾਨ ਇਨ੍ਹਾਂ ਕੋਲ ਹੈ, ਹਾਂ ਇਹ ਮਾਨ ਦਲ, ਅਮ੍ਰਿਤਪਾਲੀ ਦਲ ਦੀ ਤਰ੍ਹਾਂ ਹੋਰ ਭੀ ਬੜੇ ਨੇ ਬਣਾਂ ਸਕਦੇ ਹਨ, ਪਰ ਭਰਤੀ ਪ੍ਰਕਿਰਿਆ ਦੇ ਪਹਿਲੂ ਸਵਾਲੀਆ ਤੇ ਘੇਰੇ ਤੋਂ ਬਾਹਰ ਨੇ, ਪਾਣੀ ਵਰੋਲਦੇ ਨੇ ਜਥੇਦਾਰ ਦਾ ਕੰਮ ਵੰਡੀਆਂ ਪਾ ਕੇ ਭੜਦੋਹਲ ਪਉਣਾ ਨਹੀਂ ਸੀ ਕੀਤੀ ਪਾਈ ਹੈ, ਇਹ ਤਾਂ ਗ੍ਰੰਥੀ ਬਨਣ ਦੇ ਯੋਗ ਨਹੀਂ ਭਲਵਾਨ ਸਿੰਘ ਭੀ ਸਵਾ੍ਹਲਾ ਬਣਦਾ ਫਿਰਦਾ ਸੀ, ਤੋਰ ਤਾ ! ਅੱਗੋਂ ਨੂੰ ਸਧਾਰ ਕਰੋ, ਸਬਕ ਸਿੱਖੋ ।
ਨਿਰਣਾ
ਵੱਖਰਾ ਪਹਿਲੂ :- ਪੁਰਾਣਾ ਗੀਤ, ਵਧਾਵਿਆ ਤੂੰ ਸਾਡੇ ਵਿਹੜੇ ਆਈਂ, ਲੋੜੀਦਿਆਂ ਨੂੰ ਜੰਮ ਜੰਮ ਫੇਰੇ ਪਾਈਂ, ਭਾਵੇਂ ਇਹ ਤਾਂ ਭਾਵਨਾ ਆਧਾਰਿਤ ਸੀ ਕਿ ਵਧਾਈਆਂ ਲਿਆਂਦਾ ਰਹੀਂ ਪਰ ਅੱਜ ਸਾਡਾ ਸਿੱਖ ਭਾਈਚਾਰਾ ਪੰਜਾਬ ਜਾਂ ਵਿਦੇਸ਼ ਹੋਵੇ ਹੱਲੇ ਗੁੱਲੇ ਨੂੰ ਆਮਦ ਦੀਆਂ ਮਿੰਨਤਾਂ ਕਰਦੇ ਨੇ, ਪਹਿਲਾਂ ਹੁਣ ਭੱਖਦੇ ਮੁੱਦੇ &lsquoਤੇ ਝਾਤ ਪਾ ਦੇਵਾਂ ਹਾਲੇ ਗ੍ਰੰਥੀਆਂ ਦਾ ਅਕਾਲ ਤਖ਼ਤ &lsquoਤੇ ਝੁਰਮਟ ਮੁੱਕਿਆ ਨੀ ਇਨ੍ਹਾਂ ਹੋਰ ਸਿੜੀ ਸਿਆਪਾ ਖੜ੍ਹਾ ਕਰ ਲਿਆ, ਪਹਿਲਾਂ ਸਾਡੀ ਸਿੱਖ-ਸਿਧਾਂਤੀ ਸੱਚ ਅਕਾਲ ਦੀ ਮਿਸਾਲ ਪਲੇਟੀ ਦੇ ਚੈਨਲ ਦੇ ਕਾਰਕੁੰਨ ਨੂੰ ਸਿੱਖ ਸਰਟੀਫਿਕੇਟ ਕਿ ਦੱਸ ਸਾਲ ਤੱਕ ਚੈਰਿਟੀ ਨੇੜੇ ਨਾ ਲੱਗਿਉ, ਹੋਰ ਭੀ ਇਸ ਘੜੀਸ ਵਿੱਚ ਆਉਣਗੇ, ਦੂਜਾ ਚੈਰਿਟੀ ਕਮਿਸ਼ਨ ਨੂੰ 40 ਸਾਲ ਮਗਰੋਂ ਜਾਗ ਆਈ ਕਿ ਖਾਲਿਸਤਾਨੀ ਝੰਡੇ ਗੁਰੂ ਘਰ ਵਿੱਚੋਂ ਹਟਾਉ ਕਿਉਂਕਿ ਇਹ ਚੈਰਿਟੀ ਧਾਰਾ ਦੀ ਉਲੰਘਣਾ ਹੈ, ਬਿਲਕੁੱਲ ਇਹ ਦੇਸ਼ ਦੇ ਕਾਨੂੰਨੀ ਢਾਂਚੇ ਦੇ ਅਨੁਸਾਰ ਹੈ ! ਪਰ ਇਹ ਸਿਆਸੀ ਚੈਨਲ ਜੋ ਅਮਰੀਕੀ ਖਾਲਿਸਤਾਨੀ ਜਥੇਬੰਦੀ ਦਾ ਸਮਰਥੱਕ ਹੈ ਬੜਾ ਸ਼ਾਤਰ ਹੈ ਉਹਨੇ ਇਸ ਝੰਡੇ ਪ੍ਰਤੀ ਇਥੋਂ ਤੱਕ ਸਲਾਹ ਦਿੱਤੀ ਕਿ ਬਰਤਾਨਵੀ ਸਰਕਾਰੂ ਚੈਰਿਟੀ ਨੂੰ ਚਿਤਾਵਨੀ ਤੇ ਧਮਕੀ ਦੇਵੋ ਕਿ ਫੇਰ ਚਰਚਾਂ, ਮੰਦਿਰਾਂ, ਮਸੀਤਾਂ ਤੋਂ ਭੀ ਝੰਡੇ ਹਟਾਉਣੇ ਪੈਣਗੇ । ਉਸ ਉਕਸਾਊ ਨੂੰ ਇਹ ਸੂਝ ਹੋਣੀ ਬਣਦੀ ਹੈ ਕਿ ਨੰਬਰ ਇਕ ਤਾਂ ਉਹ ਝੰਡੇ ਦੇਸ਼ ਦੇ ਨਿਸ਼ਾਨ ਹਨ, ਦੂਜਾ ਖਾਲਿਸਤਾਨ ਦੇਸ਼ ਨਹੀਂ ਉਨ੍ਹਾਂ ਦੇ ਤਾਂ ਝੰਡੇ ਯੂ।ਐੱ।ੳ। ਵਿੱਚ ਲੱਗੇ ਵੇ ਨੇ, ਝੰਡਾ ਦੇਸ਼ ਦਾ ਨਹੀਂ ਖਾਲਿਸਤਾਨੀ ਮੰਗ ਦਾ ਹੈ, ਬਗਾਵਤੀ ਤੇ ਸਿਆਸੀ ਮੰਤਵੀ ਹੈ ਚੈਰਿਟੀ ਨਹੀਂ ਮਿਲ ਸਕਦੀ, ਤੁਸੀਂ ਫੇਰ ਚੈਰਿਟੀ ਦਾਖਲਾ ਬੰਦ ਕਰਵਾ ਲਵੋ, ਇਹ ਰੌਲ੍ਹਾ ਚੈਨਲ ਜੋ ਕਿ ਹਰ ਮੁੱਦੇ &lsquoਤੇ ਫਾਹੀ ਫਾਹੇ ਪਾਉਣ ਵਿੱਚ ਮਾਹਰ ਹੈ, ਟਕਰਾ ਦੇ ਰਾਹ ਪਉਣ ਲਈ ਸਹਾਈ ! ਅਤਿ ਦਾ ਰੱਬ ਨਾਲ ਮੱਥਾ ਤਾਂ ਜਾਇਜ਼ ਪਰ ਅਕਾਲ ਤਖ਼ਤੀ ਗਿਆਨੀਆਂ ਦੇ ਆਦੇਸ਼ਾਂ ਜੋ ਕਿ ਕੋਈ ਗੁਰੂ ਹੁਕਮਨਾਮਾ ਨਹੀਂ, ਉਹਦੇ ਨਾਲ ਮੱਥਾ ਪ੍ਰਚਾਰਦੇ ਨੇ ਪ੍ਰਮਾਤਮਾਂ ਨਾਲ ਐਨੀਆਂ ਚਤੁਰਾਈਆਂ ਤੇ ਹਾਲੇ ਅਸੀਂ ਗੁਰੂ ਦੇ ਸਿੱਖ, ਲਿਖਦੀ ਜਾਵਾਂ ਮੇਰੇ ਬੜੇ ਨਜ਼ਦੀਕੀ ਭਰਾ ਪੁਰਾਣੇ ਖਾਲਿਸਤਾਨੀ ਨਾਲ ਵਾਰਤਾ ਹੋਈ ਦੱਸੇ ਕਿ ਗਿਆਨੀ ਰਘਬੀਰ ਸਿੰਘ ਤਾਂ ਮਲਕ ਭਾਗੋ ਦੇ ਘਰ ਸਨਮਾਨ ਲੈਣ ਗਿਆ ਕਿਰਪਾਨ ਘਰੇ ਭੁੱਲ ਗਿਆ, ਮੈਂ ਹੱਸ ਕੇ ਕਿਹਾ ਭੁੱਲ ਕੇ ਨਹੀਂ ਭਰਾ ਜਾਣ ਕੇ ਕਿਉਂਕਿ ਅੱਜ ਕੱਲ ਤਾਂ ਸੋਨੇ ਦੀਆਂ ਕ੍ਰਿਪਾਨਾਂ ਭੇਂਟ ਹੁੰਦੀਆਂ ਨੇ ਅਸੀਂ ਬੜੇ ਹੱਸੇ ਪਰ ਇਹ ਇਸ ਲਾਲਚੀ ਨੂੰ ਤਖ਼ਤ ਦਾ ਅਧਿਕਾਰੀ ਤੇ ਯੋਗ ਮੰਨ ਸ਼ੋਰ ਮਚਾ ਰਹੇ ਨੇ ਸਭ ਮੰਤਵੀ ਹਨ, ਕੀ ਤਪੱਤਵੀ ਨੂੰ ਤੁਅੱਸਵੀ ਹੋਣਾ ਬਣਦਾ ਹੈ, ਰੱਬ ਦੇ ਨੇੜੇ ਹੋ, ਕੇ ਘਸੁੰਨ ਨੇੜੇ ਹੋਣ ਦੇ ਉਪਦੇਸ਼ ਹਰ ਧਰਮ ਵਿੱਚ ਉਸ ਨੂਰ ਦੇ ਗੁਣ ਗਉਣ ਵਾਲੇ ਜਨਮੇ ਨੇ, ਪਰ ਸਭਨਾਂ ਨੇ ਹੀ ਯੁੱਧਾਂ ਦੀ ਭਰਪਾਈ, ਪਤਾ ਨਹੀਂ ਸੱਚ ਹੈ ਜਾਂ ਕੇਵਲ ਪ੍ਰਚਾਰ ਪਰ (ਗੁਰੂ ਨਾਨਕ ਦੇਵ) ਫਲਸਫਾ ਇਹ ਨਹੀਂ ਸਿੱਧ ਕਰਦਾ, ਗੁਰੂ, ਭਗਤ ਰਵਿਦਾਸ, ਦੂਜੇ ਭਗਤ ਇਸ ਵਿਰਤੀ ਵਾਲੇ ਨਹੀਂ ਸਨ, ਦਸਮੇਂ ਗੁਰੂ ਸਾਹਿਬ ਵੇਲੇ ਜੁਲਮ, ਜਲਾਦ, ਜਹਾਦ ਦਾ ਰਾਜ ਸੀ ਤੇ ਉਸੇ ਵਹਿਣ ਵਿੱਚ ਵਿਚਰਣਾ ਪਿਆ ਪਰ ਕੀ ਅੱਜ ਲੋਕ-ਤੰਤਰ ਵਿੱਚ ਸਾਨੂੰ ਉਸ ਪੰਥ &lsquoਤੇ ਤੁਰਨ ਦਾ ਤਵਾਰੀਖ ਸੁਣਾ ਕੇ ਜੀਵਨ ਦੁੱਭਰ ਕਰਨਾ ਸਿੱਖੀ ਹੈ ਜਾਂ ਮਨੁੱਖਾ ਜੀਵਨ ਭਾਣੇ ਵਿੱਚ ਬਤੀਤੀ, ਮਨ ਮਿਲੇ ਦਾ ਮੇਲਾ ਨਾ ਕੋ ਗੁਰੂ ਨਾ ਚੇਲਾ ਵੱਖਰਾ ਪੱਖ, ਪਿਛਲੇ ਦਿਨੀਂ ਹਿੰਦੂ ਮੰਦਿਰ ਦੇ ਪ੍ਰਧਾਨ ਰਹਿ ਚੁੱਕੇ ਮਜਿਸਟ੍ਰੇਟ, ਕੌਂਸਲਰ ਤੇ ਮੇਅਰ, ਵੱਡੀ ਭੈਣ-ਭਣੋਈਆ, ਅਧਿਆਪਕ ਕੌਂਸਲਰ, ਮੇਅਰ ਆਦਿ ਸਾਡੇ 30-35 ਸਾਲਾ ਸਬੰਧ, ਘੰਟਿਆ ਬੱਧੀ ਵਿਚਾਰ ਹਰ ਖੁਸ਼ੀ ਗ਼ਮੀ ਵਿੱਚ ਸ਼ਰੀਕ (ਉਮੇਸ਼ ਚੰਦਰ ਸ਼ਰਮਾ) ਦਾ ਦਿਹਾਂਤ ਮਾਤਮੀ ਇਕੱਤਰਤਾ ਵਿੱਚ ਚਲੋ ਬੁਲਾਰੇ ਤਾਂ ਹੁੰਦੇ ਹੀ ਨੇ, ਪੰਡਤ ਜੀ ਜੋ ਬਾਬਾ ਫਰੀਦ ਸਲੋਕ ਐਸੀ ਕਰਨੀ ਕਰ ਚਲੇ ਬੋਲਿਆ ਮੈਂ ਸੋਚਿਆ ਕਿ ਇਨ੍ਹਾਂ ਦੇ ਧਾਰਮਿਕ ਵੇਦਾਂ ਵਿੱਚ ਭੀ ਸਭ ਅੰਕਤ ਹੋਊ ਪਰ ਧਰਮ ਤੇ ਗਿਆਨ ਦਾ ਕੋਈ ਵੈਰ ਨਹੀਂ ਜਿਥੋਂ ਲੱਭੇ ਪੱਲੇ ਬੰਨੀਏ, ਡਰਦੀ ਨੇ ਇਹ ਲਿਖਿਆ ਹੈ ਕਿਧਰੇ ਕੋਈ ਟਿੱਕਾ ਹੀ ਨਾ ਲੱਗ ਜਾਵੇ, ਪਰ ਸਾਂਝ ਪਾਵਾਂ ਕਿ ਤਣਾਅ ਭਰੀ ਜ਼ਿੰਦਗੀ ਨੂੰ ਸੁਖਾ੍ਹਲਾ ਬਣਾ ਆਪਾਂ ਆਰ, ਪਾਰ, ਸਾਕ-ਸਬੰਧੀ, ਘਰੇਲੂ ਮਾਹੌਲ ਭੀ ਸੁਹਾਵਣਾ ਬਣਾ ਸਕਦੇ ਹਾਂ ਭਰੱਪਣ, ਭਾਈਚਾਰਕ ਵਰਤਾਰੇ, ਵਿਹਾਰ ਜਾਤ, ਬਰਾਦਰੀ ਤੇ ਨਹੀਂ ਸੁਚੱਜੇ ਵਿਚਾਰਾਂ ਦੀ ਦੇਣ ਹਨ, ਤਣਾਅ ਨਾਲ ਆਪ ਦੁਭੱਰ ਹੋ ਕੇ ਗੋਲਧਾਰੇ ਨੂੰ ਭੀ ਦੁਖੀ ਕਰਦੇ ਹਾਂ ਜੋ ਕਿ ਕਈ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ, ਬਚੋ ਤੇ ਬਚਾਵੋ ਵੱਡਮੁੱਲੀ ਸੇਵਾ ਹੈ ਕ੍ਰੋਧ ਨਾਲ ਦੁਸ਼ਵਾਰੀ, ਵੈਰ ਤੇ ਕਈ ਵਾਰੀ ਗੰਭੀਰ ਸਿੱਟੇ, ਸੋ ਮੇਰੀ ਤਾਂ ਦਲੀਲ ਹੈ ਧਰਮ ਸੰਕਟ ਵਿੱਚ ਪੈਣ ਲਈ ਸਗੋਂ ਕੱਢਣ ਦਾ ਰਾਹ ਹੈ ਪ੍ਰਚਾਰ ਸਾਰਾ ਦਿਨ ਦੁਭਿਧਾ ਵਾਲਾ ਨਾ ਹੋਵੇ ਸੁਭਿਧਾ ਦਾ ਕਰੋ ਭਵਿੱਖ ਤੇ ਸਾਡੀਆਂ ਔਲਾਦਾਂ ਭੀ ਸਤਿਕਾਰ ਕਰਨ ਤੇ ਸਭ ਸੁਖੀ ਵੱਸਣ ।
ਪੰਜਾਬ ਦੁਖਾਂਤ : ਰੱਬੀ ਨਹੀਂ ਸਬੱਬੀ ਹੈ ! ਚਾਰ ਸਾਲ ਤੋਂ ਹੀ ਕਾਂਗਰਸ ਨੇ ਪਹਿਲਾਂ ਕੈਪਟਨ ਸਾਹਬ ਨੇ ਕਿਸਾਨ ਕੇਂਦਰ ਵੱਲ ਘੱਲੇ ਬਾਰਡਰ ਘੇਰੋ । ਹੁਣ ਆਮ, ਪਰ ਚੰਨੀ ਮੁੱਖ ਮੰਤਰੀ ਨੇ ਮੋਦੀ ਭਜਾਉ ਡਰਾਮਾ ਯਾਨੀ ਆਮ ਵਿੱਚ ਭੀ ਕਾਂਗਰਸੀ ਬੰਦੇ ਹੀ ਖੜ੍ਹੇ ਸਨ, ਹੁਣ ਬੱਸ ਭਗਵੰਤ ਮਾਨ ਨੂੰ ਰਾਜ ਨੀ ਆਉਂਦਾ ਹਟਾਉ, ਭਾਈ ਕੀਹਨੂੰ ਲਿਆਉਣਾ ਹੈ ? ਉਧਰ ਤਖ਼ਤੀ ਗ੍ਰੰਥੀ ਕੌਮ ਨੂੰ ਇਕਮੁੱਠ ਕਰਨ ਦੀ ਥਾਂ ਕਹਿੰਦੇ ਸਾਡੀ ਥਾਪੀ ਕਮੇਟੀ ਅੱਡ ਅਕਾਲੀ ਭਰਤੀ ਕਰੇ, ਸਵਾਲ ਕਿ ਕੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਹੈ ਜਾਂ ਨਵੀਂ ਪਾਰਟੀ, ਕੀ ਸ਼੍ਰੋਮਣੀ ਕਮੇਟੀ ਫੇਰ ਜ਼ਿੰਮੇਵਾਰ ਨਹੀਂ ਹੋਵੇਗੀ ਇਸ ਵਿਦਰੋਹ ਦੀ ? ਯੂ।ਕੇ। ਵਿੱਚ ਪੰਥਕ ਇਕੱਠ ਜਾਂ ਸੰਸਥ ਇਕੱਠ ਉਹੀ ਬੰਦੇ ਉਹੀ ਬੁਲਾਰੇ, ਉਹੀ ਜਥੇਬੰਦੀਆਂ ਹਰ ਭੈਰਮੀ ਵਿੱਚ, ਜਥੇਦਾਰ ਦਾ ਕਰਤਵ ਭੀ ਦੇਖੋ, ਏਥੇ ਹੋਰ ਸੰਕਟ ਚੈਰਿਟੀ ਕਮਿਸ਼ਨ ਨਾਲ ਨਾਨਕੇ ਛੱਜ ਕੁੱਟਦੇ ਹੁੰਦੇ ਸੀ ਵਿਆਹ ਗੌਣ :- ਛਡਾਇੳ ਲੋਕੋ ਲਈ ਜਾਂਦਿਆਂ ਨੂੰ ਪਤਾ ਨਹੀਂ ਸਾਨੂੰ ਇਸ ਮਾਇਆ ਨੇ ਹੋਰ ਕੀ ਰੰਗ ਦਿਖਾਉਣੇ ਹਨ, ਇਹ ਲੋਕ ਤਾਂ ਲੋਕਾਂ ਵਿੱਚ ਤਹਿਰਕਾ ਮਚਾ ਕੇ ਬਲੀ ਬਣ ਰਹੇ ਹਨ, ਦੋ-ਤਿੰਨ ਚੈਨਲ ਭਾਗੀ ਮੀਂਹ ਮਗਰੋਂ ਗੰਡੋਲੇ ਸੁਰ੍ਹਲ-ਸੁਰ੍ਹਲ ਰੱਬ ਪਤਾ ਨਹੀਂ ਕਦੋਂ ਬਹੁੜੂ ਲੋਕ ਬੜੇ ਦੁਖੀ ਹਨ, ਭਗਵੰਤ ਮਾਨ ਦੇ ਇੰਨੀ ਦਿਨ ਦ੍ਰਿੜ ਫੈਸਲੇ ਤਸੀਲਦਾਰ ਤੇ ਕਿਸਾਨ ਸ਼ਲਾਘਾ ਯੋਗ ਮੈਂ ਭਾਮੇਂ ਸਮਰਥੱਕ ਨੀ ਪਰ ਲੋਕਾਂ ਲਈ ਸੁੱਖ ਦਾ ਸਾਹ ਹੈ, ਤਸੀਲਦਾਰਾਂ ਨੇ ਅੱਡ ਔਕੜਾਂ ਤੇ ਕਿਸਾਨਾਂ ਨੇ ਧਰਨੇ &lsquoਤੇ ਧਰਨੇ ਚੰਗਾ ਕੀਤਾ ਖੁੰਭ ਠੱਪ ਤੀ ।
ਨਿਰਣਾ
ਅਸੀਂ ਨੀਅਤ ਨੀ ਕੰਗਾਲਾਂ ਵਾਲੀ ਰੱਖਣੀ ਝੁੱਗੀ &lsquoਤੇ ਭਾਵੇਂ ਕੱਖ ਨਾ ਰਹੇ ! ਇਕ ਛੜਾ ਕਹਿੰਦਾ ਲੈ ਦੂੰ ਪਿੱਪਲ ਪੱਤੀਆਂ, ਦੂਜਾ ਆਖੇ ਰੱਤੀ ਤੀਜਾ ਕਹਿੰਦਾ ਸਾਰੀ ਵੇਚ ਦੂੰ ਮੱਕੀ ਨੀ ਤੇਰੇ ਮਾਪਿਆਂ ਨੇ ਛੜੇ ਲੁੱਟਣ ਨੂੰ ਰੱਖੀ । 
ਉਪਰੋਕਤ ਸਤਰਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੀ੍ਰਰ ਸਟਾ੍ਰਮਰ ਕਹਿੰਦਾ ਜੂਲੰਸਕੀ ਨੂੰ 1।08 ਬਿਲੀਅਨ ਪੌਂਡ ਦੇਊਂ ਲਾ ਲਾ ਟਰੰਪ ਨਾਲ ਮੱਥਾ ਆਪਣੀ ਵੱਸੋਂ ਗਰੀਬ ਬਜ਼ੁਰਗ ਪਾ੍ਹਲੇ ਨਾਲ ਠੁਰ ਠੁਰ ਕਰਦੇ ਨੇ ਗਰਮ ਭੱਤਾ ਬੰਦ, ਕੌਂਸਲ ਟੈਕਸ ਵਾਧਾ, ਸੜਕਾਂ &lsquoਤੇ ਖੱਡੇ, ਘਰੇਲੂ ਸੜਕਾਂ ਯਾਨੀ ਰਿਹਾਇਸ਼ੀ ਫੁੱਟ-ਪਾਥ ਸਲੈਬਾਂ ਟੁੱਟੀਆਂ, ਕੋਈ ਸਫਾਈ ਨਹੀਂ, ਹਦਾਇਤਾਂ ਜੀ ਬੱਸਾਂ &lsquoਤੇ ਸਫ਼ਰ ਕਰੋ, ਭਾਈ ਬੱਸਾਂ ਤੱਕ ਜਾਣਾ ਤਾਂ ਤੁਰਕੇ ਹੀ ਏ, ਸੋਟੀਆਂ ਵਾਲੇ ਵਿਚਾਰੇ ਕਦੇ ਏਧ੍ਹਰ ਕਦੇ ਉਧਰ ਬਚਣ ਲਈ ਕਦੇ ਕਿਸੇ ਖੜੀ ਕਾਰ ਦਾ ਸਹਾਰਾ ਕਦੇ ਕਿਸੇ ਦੀ ਕੰਧ ਦਾ ਭਾਲਦੇ ਨੇ ਪਰ ਮੋਟਾਪੇ ਤੋਂ ਬਚਣ ਲਈ ਤੁਰੋ ਫਿਰੋ, ਪ੍ਰਬੰਧ ਕੌਣ ਵਧਾਵਾ ਕਰੂ, ਸਾਡੀ ਦੇਸੀ ਮਾਨਸਿਕਤਾ ਹਾਂ, ਹਾਂ, ਸਾਡੇ ਕੌਂਸਲਰ, ਬੋਲੇ ਵਈ ਸਾਡੇ ਐੱਮ।ਪੀ। ਯਾਨੀ ਭਾਈਚਾਰੇ ਦੇ ਸਿੰਗਾਰ, ਕੰਮ-ਕਾਰ ਦੀ ਨਹੀਂ ਸਾਰ ਲੱਗਦਾ ਨੀ ਕੌਂਸਲਰ, ਐੱਮ।ਪੀ। ਤੁਰਦੇ ਭੀ ਹੋਣਗੇ ਦੇਖਣ ਕਿਵੇਂ ? ਰਾਣੀ ਅੱਗਾ ਢੱਕ ਤਾਂਹੀ ਬਣੀ ਸੀ, ਨਿੱਕੇ ਨਿਆਣੇ ਟੁੱਕ ਨੂੰ ਤਰਸਣ ਤੇ ਘਰਵਾਲਾ ਦਾਨੀ :- ਸਮਰਥੱਕ ਭਾਵੇਂ ਚਾਮ੍ਹਲੇ ਫਿਰਨ ਪਰ ਸਾਧਾਰਨ ਵੱਸੋਂ ਆਖ ਰਹੀ ਹੈ ਕਿ ਪ੍ਰਧਾਨ-ਮੰਤਰੀ ਨੇ ਟਰੰਪ ਨੂੰ ਵੰਗਾਰਿਆ ਏ ਕੀ ਲੋੜ ਸੀ ਉਹਨੂੰ ਕਿੰਗ ਚਾਰਲਸ ਨੂੰ ਮਿਲਾਉਣ ਦੀ ? ਜੀਲੰਸਕੀ ਕਲਾਕਾਰ ਸੀ, ਸਾਰੀ ਦੁਨੀਆਂ ਨੂੰ ਤਰਸਵਾਨ ਬਣਾ ਤਾ ਅੱਗੋਂ ਟਰੰਪ ਭੀ ਪੰਪ ਹੈ ਫੁਲਾ ਤਾ ਭਕਾਨਾ ਲਾਕੇ ਨਾਕੇ ਹੁਣ ਭੱਜੇ ਫਿਰਦੇ ਨੇ ਉਹ ਤਾਂ ਲੜਾਈ ਦੇ ਹੱਕ ਵਿੱਚ ਨਹੀਂ ਪਰ ਸਾਡਾ ਪ੍ਰਧਾਨ-ਮੰਤਰੀ ਕਹਿੰਦਾ ਮੇਰਾ ਭੀ ਕੀ ਆਉਣਾ ਜੇ ਰੰਗ ਨਾ ਦਿਖਾਏ ।
-ਬਲਵਿੰਦਰ ਕੌਰ ਚਾਹਲ  ਸਾਊਥਾਲ