image caption:

15 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਜਥੇਦਾਰਾਂ ਨੂੰ ਬਦਲਣ ਦਾ ਫੈਸਲਾ ਸਿੱਖ ਪੰਥ ਨੂੰ ਮਨਜ਼ੂਰ ਨਹੀਂ : ਹਰਨਾਮ ਸਿੰਘ ਖਾਲਸਾ

ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਚ ਅੱਜ ਪੰਥਕ ਇਕੱਠ ਕੀਤਾ ਜਾਵੇਗਾ, ਜਿਸ ਵਿਚ ਮੌਜੂਦਾ ਸਮੇਂ ਦੇ ਪੰਥਕ ਹਾਲਾਤ ਨੂੰ ਵਿਚਾਰਿਆ ਜਾਵੇਗਾ। ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਸਾਹਮਣੇ ਪੰਜ ਪਿਆਰਾ ਪਾਰਕ ਵਿੱਚ ਹੋਣ ਵਾਲੀ ਇਕੱਤਰਤਾ ਵਿਚ ਦਮਦਮੀ ਟਕਸਾਲ ਸਮੇਤ ਵੱਖ-ਵੱਖ ਪੰਥਕ ਵਿਦਵਾਨ ਸਿੱਖ ਸੰਪਰਦਾਵਾਂ ਦੇ ਮੁਖੀ ਸਮੁੱਚਾ ਸੰਤ ਸਮਾਜ ਅਤੇ ਨਿਹੰਗ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਰਾਣੇ ਜਥੇਦਾਰਾਂ ਨੂੰ ਹਟਾਉਣ ਅਤੇ ਗਿਆਨੀ ਕੁਲਦੀਪ ਸਿੰਘ ਗੜ ਗੱਜ ਦੀ ਜਥੇਦਾਰ ਵਜੋਂ ਨਿਯੁਕਤੀ ਸਬੰਧੀ ਲਏ ਗਏ ਫੈਸਲੇ ਦਾ ਇਕਸੁਰ ਵਿਚ ਵਿਰੋਧ ਕਰਨ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਬਤੌਰ ਜਥੇਦਾਰ ਨਾ ਕਬੂਲਣ ਦਾ ਫੈਸਲਾ ਲੈ ਸਕਦੀਆਂ ਹਨ।


ਵਿਆਹ ਦੇ ਬੰਧਨ ਵਿੱਚ ਬੱਝਣਗੇ ਟੋਕੀਓ ਓਲੰਪਿਕ ਹਾਕੀ ਸਟਾਰ ਮਨਦੀਪ ਸਿੰਘ ਤੇ ਉਦਿਤਾ ਕੌਰ

ਜਲੰਧਰ- ਓਲੰਪੀਅਨ ਹਾਕੀ ਸਟਾਰ ਮਨਦੀਪ ਸਿੰਘ ਅਤੇ ਉਦਿਤਾ ਦੂਹਨ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਵੱਲੋਂ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ 21 ਮਾਰਚ ਨੂੰ ਲਾਵਾਂ ਲਈਆਂ ਜਾਣਗੀਆਂ। ਮਨਦੀਪ ਸਿੰਘ ਜਲੰਧਰ ਅਤੇ ਉਦਿਤਾ ਕੌਰ ਹਿਸਾਰ ਨਾਲ ਸਬੰਧਤ ਹਨ। ਦੋਵੇਂ ਖਿਡਾਰੀ ਟੋਕੀਓ ਓਲੰਪਿਕ ਖੇਡਾਂ-2020 ਵਿੱਚ ਸ਼ਾਮਲ ਹੋਏ ਭਾਰਤੀ ਦਲ ਦਾ ਹਿੱਸਾ ਸਨ। ਇਸ ਦੌਰਾਨ ਮਨਦੀਪ ਸਿੰਘ ਦੀ ਅਗਵਾਈ ਵਾਲੀ ਪੁਰਸ਼ ਟੀਮ ਨੇ ਟੋਕੀਓ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਪੈਰਿਸ ਓਲੰਪਿਕ-2024 ਲਈ ਕੁਆਲੀਫਾਈ ਕੀਤਾ ਸੀ, ਜਦੋਂਕਿ ਭਾਰਤੀ ਮਹਿਲਾ ਟੀਮ ਟੋਕੀਓ ਵਿੱਚ ਚੌਥੇ ਸਥਾਨ &rsquoਤੇ ਰਹੀ ਸੀ। ਉਹ ਪੈਰਿਸ ਓਲੰਪਿਕ ਲਈ ਕੁਆਲੀਫਾਈ ਨਹੀਂ ਕਰ ਸਕੀ।

ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ.ਗੁਰਪ੍ਰੀਤ ਕੌਰ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ

ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਜਾ ਹੋਲੇ ਮਹੱਲੇ ਦੇ ਦੂਜੇ ਦਿਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਦੀਪ ਸਿੰਘ ਖੁੰਡੀਆਂ ਵੀ ਮੌਜੂਦ ਰਹੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਾਲਸੇ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਸਮੂਹ ਸਾਧ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਰਮ ਜਾਂ ਇੱਕ ਬਿਰਾਦਰੀ ਦੇ ਲੋਕਾਂ ਦਾ ਤਿਉਹਾਰ ਨਹੀਂ ਸਗੋਂ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ ਅਤੇ ਅੱਜ ਦੇਸ਼ ਤੇ ਦੁਨੀਆਂ ਤੋਂ ਲੱਖਾਂ ਦੀ ਤਾਦਾਦ ਵਿੱਚ ਸੰਗਤ ਗੁਰੂ ਚਰਨਾਂ ਵਿੱਚ ਮੱਥਾ ਟੇਕ ਰਹੀ ਹੈ।

ਰੂਸ ਵੱਲੋਂ ਯੂਕਰੇਨ ਤੋਂ ਕੁਰਸਕ ਦਾ ਸਭ ਤੋਂ ਵੱਡਾ ਸ਼ਹਿਰ ਵਾਪਸ ਲੈਣ ਦਾ ਦਾਅਵਾ

ਰੂਸੀ ਫੌਜਾਂ ਨੇ ਰੂਸ ਦੇ ਕੁਰਸਕ ਸਰਹੱਦੀ ਖੇਤਰ ਦੇ ਸਭ ਤੋਂ ਵੱਡੇ ਸ਼ਹਿਰ ਤੋਂ ਯੂਕਰੇਨੀ ਸੈਨਾ ਨੂੰ ਖਦੇੜ ਦਿੱਤਾ ਹੈ। ਰੂਸ ਦੇ ਰੱਖਿਆ ਮੰਤਰਾਲੇ ਦਾ ਦਾਅਵਾ ਹੈ ਕਿ ਉਸ ਨੇ ਸੁਦਜ਼ਾ ਸ਼ਹਿਰ ਨੂੰ ਮੁੜ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਤੋਂ ਕੁਝ ਘੰਟੇ ਪਹਿਲਾਂ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਫੌਜੀ ਵਰਦੀ ਵਿੱਚ ਕੁਰਸਕ ਸਥਿਤ ਫੌਜ ਦੇ ਹੈੱਡਕੁਆਰਟਰ ਵਿੱਚ ਆਪਣੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਦਾਅਵੇ &rsquoਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਰੂਸੀ ਫੌਜ ਵੱਲੋਂ ਹਮਲਿਆਂ ਵਿੱਚ ਵਾਧਾ ਅਤੇ ਪੂਤਿਨ ਦਾ ਆਪਣੇ ਕਮਾਂਡਰਾਂ ਨਾਲ ਮਿਲਣਾ ਅਜਿਹੇ ਸਮੇਂ ਵਿੱਚ ਹੋਇਆ ਹੈ, ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਜੰਗ ਨੂੰ ਕੂਟਨੀਤਕ ਤੌਰ &rsquoਤੇ ਖ਼ਤਮ ਕਰਨ &rsquoਤੇ ਜ਼ੋਰ ਦੇ ਰਹੇ ਹਨ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ਾਂਤੀ ਸਬੰਧੀ ਕੋਸ਼ਿਸ਼ਾਂ ਵਿੱਚ ਸ਼ਾਮਲ ਨਾ ਹੋਣ &rsquoਤੇ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾਉਣ ਦੀ ਧਮਕੀ ਦਿੱਤੇ ਜਾਣ ਤੋਂ ਬਾਅਦ ਅੱਜ ਅਮਰੀਕੀ ਵਾਰਤਾਕਾਰ ਸਟੀਵ ਵਿਟਕੌਫ ਦੇ ਰੂਸ ਪੁੱਜਣ ਦਾ ਪਤਾ ਲੱਗਾ ਹੈ। ਰੂਸੀ ਖ਼ਬਰ ਏਜੰਸੀਆਂ ਨੇ ਅੱਜ ਕਿਹਾ ਕਿ ਵਿਟਕੌਫ ਦਾ ਜਹਾਜ਼ ਮਾਸਕੋ ਵਿੱਚ ਉਤਰ ਚੁੱਕਾ ਹੈ। ਕਰੈਮਲਿਨ ਦੇ ਤਰਜਮਾਨ ਦਮਿਤਰੀ ਪੈਸਕੋਵ ਨੇ ਅੱਜ ਕਿਹਾ ਕਿ ਅਮਰੀਕੀ ਵਾਰਤਾਕਾਰ ਰੂਸ ਪਹੁੰਚ ਰਹੇ ਹਨ ਪਰ ਜੰਗਬੰਦੀ ਦੀ ਤਜਵੀਜ਼ ਬਾਰੇ ਮਾਸਕੋ ਦੇ ਵਿਚਾਰ &rsquoਤੇ ਉਹ ਕੋਈ ਟਿੱਪਣੀ ਨਹੀਂ ਕਰਨਗੇ। ਉੱਧਰ, ਅਮਰੀਕਾ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਰੂਸ ਵੱਲੋਂ ਯੂਕਰੇਨ &rsquoਤੇ ਹਮਲੇ ਰੋਕ ਦਿੱਤੇ ਜਾਣਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਵਿਦੇਸ਼ ਨੀਤੀ ਸਲਾਹਕਾਰ ਯੂਰੀ ਉਸ਼ਾਕੋਵ ਨੇ ਟੀਵੀ &rsquoਤੇ ਪ੍ਰਸਾਰਿਤ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਅਮਰੀਕਾ ਵੱਲੋਂ ਪ੍ਰਸਤਾਵਿਤ ਅਸਥਾਈ ਜੰਗਬੰਦੀ &lsquoਯੂਕਰੇਨੀ ਫੌਜ ਲਈ ਇਕ ਅਸਥਾਈ ਆਰਾਮ&rsquo ਹੋਵੇਗਾ।


ਵਿਰੋਧੀਆਂ ਨੂੰ ਖ਼ਤਮ ਕਰਨ ਲਈ ਹੱਦਬੰਦੀ ਨੂੰ ਵਰਤ ਰਹੀ ਭਾਜਪਾ : ਸੀਐੱਮ ਮਾਨ

ਚੰਡੀਗੜ੍ਹ : ਦੇਸ਼ ਵਿੱਚ ਸੰਸਦੀ ਹਲਕਿਆਂ ਦੀ ਹੱਦਬੰਦੀ ਪ੍ਰਕਿਰਿਆ ਨੂੰ ਲਾਗੂ ਕਰਨ ਦੇ ਤਰੀਕੇ 'ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਗਲਤ ਅਮਲ ਰਾਹੀਂ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਝੰਡੀ 72 ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਫਿਨਲੈਂਡ ਲਈ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਪਣਾਇਆ ਗਿਆ ਗੈਰ-ਜਮਹੂਰੀ ਤਰੀਕਾ ਭਾਜਪਾ ਅਤੇ ਇਸ ਦੀ ਜੁੰਡਲੀ ਦੇ ਇਰਾਦੇ ਬਾਰੇ ਸ਼ੱਕ ਪੈਦਾ ਕਰਦਾ ਹੈ। ਉਨ੍ਹਾਂ ਕਿਹਾ ਕਿ ਰਣਨੀਤਕ ਤੌਰ 'ਤੇ ਉਨ੍ਹਾਂ ਸੂਬਿਆਂ ਦੀਆਂ ਸੀਟਾਂ ਘੱਟ ਕੀਤੀਆਂ ਜਾ ਰਹੀਆਂ ਹਨ, ਜਿੱਥੇ ਭਾਜਪਾ ਅਤੇ ਇਸ ਦੇ ਸਹਿਯੋਗੀ ਕਮਜ਼ੋਰ ਹਨ, ਜਦੋਂ ਕਿ ਉਨ੍ਹਾਂ ਰਾਜਾਂ ਦੀਆਂ ਸੀਟਾਂ ਵਧਾਈਆਂ ਜਾ ਰਹੀਆਂ ਹਨ, ਜਿੱਥੇ ਭਾਜਪਾ ਦਾ ਫੁੱਟ ਪਾਊ ਏਜੰਡਾ ਪ੍ਰਫੁੱਲਤ ਹੋ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਤੰਤਰ ਦਾ ਮੂੰਹ ਬੰਦ ਕਰਨ ਵਾਲੇ ਕੇਂਦਰ ਸਰਕਾਰ ਦੇ ਇਸ ਕਦਮ ਵਿਰੁੱਧ ਸਾਰੀਆਂ ਹਮਖਿਆਲੀ ਪਾਰਟੀਆਂ ਹੱਥ ਮਿਲਾਉਣਗੀਆਂ।

ਵੱਡੀ ਨਿਹੰਗ ਜਥੇਬੰਦੀ ਵੱਲੋਂ ਜਥੇਦਾਰ ਗੜਗੱਜ ਦਾ ਸਨਮਾਨ

 ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਦਾ ਵਿਰੋਧ ਹੁਣ ਕਾਫ਼ੀ ਮੱਠਾ ਪੈਂਦਾ ਦਿਖਾਈ ਦੇ ਰਿਹਾ ਏ ਕਿਉਂਕਿ ਇਕ ਇਕ ਕਰਕੇ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਏ। ਹੁਣ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤਿਹ ਸਿਘ ਜੀ ਤਰਨਾ ਦਲ ਛਾਉਣੀ ਨਿਹੰਗ ਸਿੰਘਾਂ ਹੁਸ਼ਿਆਰਪੁਰ ਬਜਵਾੜਾ ਵੱਲੋਂ ਵੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਦਸਤਾਰ ਅਤੇ ਸਿਰੋਪਾਓ ਭੇਂਟ ਕੀਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੁੱਝ ਪੰਥਕ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਏ,, ਪਰ ਹੁਣ ਇਹ ਵਿਰੋਧ ਮੱਠਾ ਪੈ ਚੁੱਕਿਆ ਏ ਕਿਉਂਕਿ ਜਿੱਥੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਕੁਲਦੀਪ ਸਿੰਘ ਗੜਗੱਜ ਦਾ ਸਮਰਥਨ ਕਰ ਚੁੱਕੇ ਨੇ, ਉਥੇ ਹੀ ਹੁਣ ਬਾਬਾ ਤਰਨਾ ਦਲ ਛਾਉਣੀ ਨਿਹੰਗ ਸਿੰਘਾਂ ਹੁਸ਼ਿਆਰਪੁਰ ਬਜਵਾੜਾ ਦੇ ਮੁਖੀ ਬਾਬਾ ਗੁਰਦੇਵ ਸਿੰਘ ਵੱਲੋਂ ਆਪਣੀਆਂ ਨਿਹੰਗ ਸਿੰਘ ਫ਼ੌਜ ਦੇ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਬਾਬਾ ਗੁਰਦੇਵ ਸਿੰਘ ਨੇ ਸਿੰਘ ਸਾਹਿਬ ਨੂੰ ਉਨ੍ਹਾਂ ਦੀ ਰਿਹਾਇਸ਼ &rsquoਤੇ ਪਹੁੰਚ ਕੇ ਉਨ੍ਹਾਂ ਨੂੰ ਦਸਤਾਰ ਅਤੇ ਸਿਰੋਪਾਓ ਭੇਂਟ ਕੀਤਾ।


ਅਮਰੀਕਾ ਵਿਚ ਹਵਾਵਾਂ ਦਾ ਕਹਿਰ, ਸੜਕਾਂ &rsquoਤੇ ਜਾਂਦੇ ਟਰੱਕ ਪਲਟੇ

 ਹਿਊਸਟਨ : ਅਮਰੀਕਾ ਵਿਚ ਮੌਸਮ ਕਹਿਰ ਢਾਹ ਰਿਹਾ ਹੈ ਅਤੇ ਕਈ ਰਾਜਾਂ ਵਿਚ 130 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਵਾਲੀਆਂ ਤੇਜ਼ ਹਵਾਵਾਂ ਕਰ ਕੇ ਖਤਰਨਾਕ ਹਾਦਸੇ ਵਾਪਰ ਚੁੱਕੇ ਹਨ। ਦੂਜੇ ਪਾਸੇ ਓਕਲਾਹੋਮਾ ਵਿਚ 150 ਥਾਵਾਂ &rsquoਤੇ ਲੱਗੀ ਜੰਗਲਾਂ ਦੀ ਅੱਗ ਨੇ ਨੱਕ ਵਿਚ ਦਮ ਕੀਤਾ ਹੋਇਆ ਹੈ। ਨਿਊ ਮੈਕਸੀਕੋ, ਟੈਕਸਸ, ਓਕਲਾਹੋਮਾ ਅਤੇ ਕੈਨਸਸ ਰਾਜਾਂ ਵਿਚ ਹਾਦਸਿਆਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਅਮਰੀਕਾ ਦੇ 10 ਕਰੋੜ ਲੋਕ ਮੌਸਮੀ ਕਹਿਰ ਝੱਲ ਰਹੇ ਹਨ ਅਤੇ ਵੀਕਐਂਡ &rsquoਤੇ ਵਾਵਰੋਲਿਆਂ ਰਾਹੀਂ ਵੱਡੀ ਤਬਾਹੀ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।

ਪੱਛਮੀ ਓਕਲਾਹੋਮਾ ਵਿਚ 48 ਫੁੱਟ ਲੰਮਾ ਟਰੱਕ ਚਲਾ ਰਹੇ ਚਾਰਲਸ ਡੈਨੀਅਲ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਹਵਾ ਦੇ ਜ਼ੋਰ ਅੱਗੇ ਟਰੱਕ ਕੀੜੀ ਦੀ ਚਾਲ ਅੱਗੇ ਵਧਣ ਲੱਗਾ। ਕਈ ਥਾਵਾਂ &rsquoਤੇ ਸੜਕ ਤੋਂ ਟੇਢੀਆਂ ਵਗਦੀਆਂ ਹਵਾਵਾਂ ਨੇ ਟਰੱਕ ਹੀ ਪਲਟਾ ਦਿਤੇ। ਓਕਲਾਹੋਮਾ ਦੇ ਸਟੌਰਮ ਪ੍ਰਡਿਕਸ਼ਨ ਸੈਂਟਰ ਦੇ ਬਿਲ ਬੰਟਿੰਗ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਅਜਿਹਾ ਮੌਸਮ ਕੋਈ ਗੈਰਸਾਧਾਰਣ ਗੱਲ ਨਹੀਂ ਪਰ ਲੋਕਾਂ ਨੂੰ ਬੇਹੱਦ ਜ਼ਰੂਰੀ ਹੋਣ &rsquoਤੇ ਹੀ ਘਰਾਂ ਬਾਹਰ ਨਿਕਲਣਾ ਚਾਹੀਦਾ ਹੈ। ਉਧਰ ਜੰਗਲਾਂ ਦੀ ਅੱਗ ਬੁਝਾਉਣ ਵਿਚ ਜੁਟੇ ਫਾਇਰ ਫਾਈਟਰਜ਼ ਦਾ ਕਹਿਣਾ ਸੀ ਕਿ ਤੂਫਾਨ ਕਾਰਨ ਅੱਗ ਬੁਝਣ ਦੀ ਬਜਾਏ ਹੋਰ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ ਅਤੇ ਹਾਲਾਤ ਕਾਬੂ ਹੇਠ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ।

ਸੁਨੀਤਾ ਵਿਲੀਅਮਜ਼ 16 ਮਾਰਚ ਨੂੰ ਧਰਤੀ 'ਤੇ ਵਾਪਸ ਆਏਗੀ

 ਵਾਸ਼ਿੰਗਟਨ &ndash ਲੰਬੇ ਇੰਤਜ਼ਾਰ ਬਾਅਦ, ਨੌਂ ਮਹੀਨਿਆਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ ਫਸੇ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਜਲਦੀ ਹੀ ਧਰਤੀ 'ਤੇ ਵਾਪਸ ਆ ਰਹੇ ਹਨ। ਨਾਸਾ ਅਤੇ ਸਪੇਸਐਕਸ ਨੇ ਉਨ੍ਹਾਂ ਦੀ ਵਾਪਸੀ ਨੂੰ ਯਕੀਨੀ ਬਣਾਉਣ ਲਈ ਕਰੂ-10 ਮਿਸ਼ਨ ਤਹਿਤ ਡਰੈਗਨ ਪੁਲਾੜ ਯਾਨ ਲਾਂਚ ਕੀਤਾ ਹੈ। ਡਰੈਗਨ ਯਾਨ ਦੀ ਲਾਂਚਿੰਗ ਫਾਲਕਨ 9 ਰਾਕੇਟ ਦੀ ਵਰਤੋਂ ਕਰਕੇ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਇਹ ਪੁਲਾੜ ਯਾਨ 15 ਮਾਰਚ ਦੀ ਸ਼ਾਮ 7:03 ਵਜੇ (ਸਥਾਨਕ ਸਮਾਂ) ਲਾਂਚ ਕੀਤਾ ਗਿਆ। ਮਿਸ਼ਨ ਵਿੱਚ ਪਹਿਲਾਂ ਹੀ ਕੁਝ ਪੁਲਾੜ ਯਾਤਰੀ ਸ਼ਾਮਲ ਹਨ, ਜਿਨ੍ਹਾਂ ਵਿੱਚ ਐਨੀ ਮੈਕਲੇਨ, ਨਿਕੋਲ ਆਇਰਸ, ਜਾਪਾਨੀ ਪੁਲਾੜ ਯਾਤਰੀ ਤਾਕੁਯਾ ਓਨੀਸ਼ੀ ਅਤੇ ਰੋਸਕੋਸਮੋਸ ਦੇ ਕਿਰਿਲ ਪੇਸਕੋਵ ਮੌਜੂਦ ਹਨ। ਇਹ ਯਾਨ 16 ਮਾਰਚ ਨੂੰ ISS 'ਤੇ ਪਹੁੰਚਣ ਦੀ ਉਮੀਦ ਹੈ।

ਮਾਰਕ ਕਾਰਨੀ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਬਣੇ

ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਮਾਰਕ ਕਾਰਨੀ ਨੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਸਾਬਕਾ ਕੇਂਦਰੀ ਬੈਂਕਰ ਅਤੇ ਨਿਵੇਸ਼ ਮਾਹਰ ਮਾਰਕ ਕਾਰਨੀ ਅਜਿਹੇ ਸਮੇਂ ਸੱਤਾ ਵਿੱਚ ਆਏ ਹਨ, ਜਦੋਂ ਕੈਨੇਡਾ ਅਤੇ ਅਮਰੀਕਾ ਵਿਚਕਾਰ ਵਪਾਰ ਯੁੱਧ ਚਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਉਤਪਾਦਾਂ 'ਤੇ ਨਵੇਂ ਟੈਰਿਫ ਲਗਾ ਦਿੱਤੇ ਹਨ ਅਤੇ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਦੀ ਧਮਕੀ ਵੀ ਦਿੱਤੀ ਹੈ। ਚੋਣਾਂ ਬਿਨਾ ਪ੍ਰਧਾਨ ਮੰਤਰੀ Also Read - ਬੁਮਰਾਹ, ਕਮਿੰਸ ਅਤੇ ਹੋਰ ਵੱਡੇ ਖਿਡਾਰੀ IPL ਦੇ ਸ਼ੁਰੂਆਤੀ ਮੈਚਾਂ ਤੋਂ ਬਾਹਰ ਮਾਰਕ ਕਾਰਨੀ ਬਿਨਾ ਚੋਣ ਲੜੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਹਨ। ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਜਾਂ ਸੈਨੇਟ ਵਿੱਚ ਕੋਈ ਸੀਟ ਨਹੀਂ ਜਿੱਤੀ। ਜਸਟਿਨ ਟਰੂਡੋ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ, ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਨਵਾਂ ਨੇਤਾ ਚੁਣਿਆ। ਕਾਰਨੀ ਨੇ ਸਹੁੰ ਚੁੱਕਣ ਮਗਰੋਂ ਤੁਰੰਤ ਹੀ ਅਹੁਦਾ ਸੰਭਾਲ ਲਿਆ, ਪਰ ਉਮੀਦ ਹੈ ਕਿ ਅਗਲੇ ਕੁਝ ਹਫ਼ਤਿਆਂ ਵਿੱਚ ਨਵੀਆਂ ਚੋਣਾਂ ਹੋਣਗੀਆਂ।


ਬਹੁਗਿਣਤੀ ਹੁਕਮਰਾਨਾਂ ਨੇ ਘੱਟ ਗਿਣਤੀ ਕੌਮ ਨੂੰ ਨਾਲ ਲੈਕੇ ਚੱਲਣਾ ਹੁੰਦਾ ਹੈ, ਤਦ ਹੀ ਨਿਜਾਮੀ ਪ੍ਰਬੰਧ ਦੇ ਅੱਛੇ ਨਤੀਜੇ ਨਿਕਲ ਸਕਦੇ ਹਨ : ਮਾਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਕਿਸੇ ਵੀ ਮੁਲਕ ਦੀ ਰਾਜਭਾਗ ਕਰਨ ਵਾਲੀ ਬਹੁਗਿਣਤੀ ਹਕੂਮਤ ਪਾਰਟੀ ਨੇ ਜੇਕਰ ਲੰਮਾਂ ਸਮਾਂ ਆਪਣੇ ਨਿਵਾਸੀਆ ਨੂੰ ਅੱਛਾ ਇਨਸਾਫ ਤੇ ਜਮਹੂਰੀਅਤ ਪਸੰਦ ਰਾਜਭਾਗ ਦੇਣਾ ਹੁੰਦਾ ਹੈ ਤਾਂ ਸਭ ਤੋ ਪਹਿਲਾ ਫਰਜ ਅਜਿਹੀ ਬਹੁਗਿਣਤੀ ਹਕੂਮਤ ਪਾਰਟੀ ਦਾ ਇਹ ਹੁੰਦਾ ਹੈ ਕਿ ਉਹ ਆਪਣੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਨਿਜਾਮੀ ਪ੍ਰਬੰਧ ਵਿਚ ਨਾਲ ਲੈਕੇ ਵੀ ਚੱਲਣ ਅਤੇ ਉਨ੍ਹਾਂ ਨੂੰ ਦਰਪੇਸ ਆ ਰਹੇ ਹਕੂਮਤੀ ਤੇ ਪ੍ਰਬੰਧਕੀ ਮਸਲਿਆ ਦੀ ਸੰਜੀਦਗੀ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨ । ਪਰ ਦੁੱਖ ਅਤੇ ਅਫਸੋਸ ਹੈ ਕਿ ਹਿੰਦੂਤਵ ਬਹੁਗਿਣਤੀ ਹੁਕਮਰਾਨ ਰਾਜਭਾਗ ਦੀ ਇਸ ਅੱਛੀ ਗੱਲ ਉਤੇ ਪਹਿਰਾ ਨਾ ਦੇ ਕੇ ਹਿੰਦੂਤਵ ਕੱਟੜਵਾਦੀ ਸੋਚ ਨੂੰ ਮੁੱਖ ਰੱਖਕੇ ਇਥੇ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਪ੍ਰਤੀ ਲਾਪ੍ਰਵਾਹੀ ਵਰਤਕੇ ਜਾਬਰ ਕਾਨੂੰਨਾਂ ਅਤੇ ਫੋਰਸਾਂ ਦੀ ਦੁਰਵਰਤੋ ਕਰਕੇ ਰਾਜ ਭਾਗ ਕਰ ਰਹੇ ਹਨ । ਜਿਸ ਨਾਲ ਕਦੀ ਵੀ ਸਮੁੱਚੇ ਮੁਲਕ ਵਿਚ ਜਮਹੂਰੀਅਤ ਅਤੇ ਅਮਨ ਚੈਨ ਸਥਾਈ ਤੌਰ ਤੇ ਕਾਇਮ ਨਹੀ ਰਹਿ ਸਕੇਗਾ । ਇਸ ਲਈ ਇਨ੍ਹਾਂ ਲਈ ਇਹ ਬਿਹਤਰ ਹੋਵੇਗਾ ਕਿ ਉਹ ਹਰ ਉੱਦਮ ਵਿਚ ਘੱਟ ਗਿਣਤੀ ਕੌਮਾਂ ਨੂੰ ਨਾਲ ਲੈਕੇ ਵੀ ਚੱਲਣ ਤੇ ਉਨ੍ਹਾਂ ਨੂੰ ਪੇਸ ਆ ਰਹੀਆ ਮੁਸਕਿਲਾਂ ਦਾ ਸਹੀ ਸਮੇ ਤੇ ਸਹੀ ਢੰਗ ਨਾਲ ਸੰਜੀਦਗੀ ਨਾਲ ਹੱਲ ਕੀਤਾ ਜਾਵੇ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੌਜੂਦਾ ਇੰਡੀਆ ਦੇ ਬਹੁਗਿਣਤੀ ਨਾਲ ਸੰਬੰਧਤ ਹੁਕਮਰਾਨਾਂ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਨੂੰ ਨਿਜਾਮੀ ਪ੍ਰਬੰਧ ਵਿਚ ਨਾਲ ਲੈਕੇ ਨਾ ਚੱਲਣ ਅਤੇ ਉਨ੍ਹਾਂ ਨੂੰ ਦਰਪੇਸ ਆ ਰਹੀਆ ਮੁਸਕਿਲਾਂ ਦਾ ਸਹੀ ਢੰਗ ਨਾਲ ਹੱਲ ਨਾ ਕਰਨ ਉਤੇ ਬਣੇ ਹਾਲਾਤਾਂ ਉਤੇ ਘੋਖਵੀਨਜਰ ਮਾਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜੇਕਰ ਪੰਜਾਬ ਸੂਬੇ ਤੇ ਗੁਆਢੀ ਸੂਬੇ ਹਰਿਆਣੇ ਦੇ ਕਿਸਾਨ ਅਤੇ ਘੱਟ ਗਿਣਤੀ ਕੌਮਾਂ ਵਿਚ ਵੱਡੇ ਪੱਧਰ ਤੇ ਨਿਰਾਸਾ ਉਤਪੰਨ ਹੋ ਚੁੱਕੀ ਹੈ ਤਾਂ ਇਸਦੀ ਵਜਹ ਘੱਟ ਗਿਣਤੀ ਕੌਮਾਂ ਨਾਲ ਸੰਬੰਧਤ ਵੋਟਰਾਂ ਵੱਲੋ ਸੂਝਵਾਨਤਾ ਨਾਲ ਆਪਣੇ ਵੋਟ ਹੱਕ ਦੀ ਸਹੀ ਵਰਤੋ ਨਾ ਕਰਨਾ ਵੀ ਹੈ । ਜੋ ਅਕਸਰ ਹੀ ਪੰਜਾਬ ਅਤੇ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਬੀਜੇਪੀ, ਆਮ ਆਦਮੀ ਪਾਰਟੀ, ਕਾਂਗਰਸ ਨੂੰ ਬਿਨ੍ਹਾ ਸੋਚੇ ਸਮਝੇ ਵੋਟਾਂ ਪਾ ਦਿੰਦੇ ਹਨ । ਇਹ ਹੋਰ ਵੀ ਦੁੱਖ ਤੇ ਅਫਸੋਸ ਵਾਲਾ ਵਰਤਾਰਾ ਹੈ ਕਿ ਪੰਜਾਬ ਵਿਚ ਸਿੱਖ ਕੌਮ ਨਾਲ ਸੰਬੰਧਤ ਰਵਾਇਤੀ ਪਾਰਟੀ ਬਾਦਲ ਦਲੀਏ ਕਦੀ ਬੀਜੇਪੀ, ਕਦੀ ਕਾਂਗਰਸ, ਕਦੀ ਆਮ ਆਦਮੀ ਪਾਰਟੀ ਦੇ ਸੈਟਰ ਦੇ ਹੁਕਮਰਾਨਾਂ ਵੱਲ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਝੁਕਾ ਕਰ ਜਾਂਦੇ ਹਨ । ਜਿਸ ਨਾਲ ਘੱਟ ਗਿਣਤੀ ਕੌਮਾਂ ਅਤੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਮਸਲਿਆ ਨੂੰ ਹੱਲ ਕਰਵਾਉਣ ਵਿਚ ਆਪਣੇ ਪ੍ਰਭਾਵ ਦੀ ਵਰਤੋ ਕਰਨ ਵਿਚ ਅਸਫਲ ਹੋ ਜਾਂਦੇ ਹਨ । ਅਜਿਹੇ ਸਮੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬੀਤੇ ਸਮੇ ਵਿਚ ਮੁਗਲਾਂ ਦੇ ਰਾਜ ਸਮੇ, ਅੰਗਰੇਜਾਂ ਦੇ ਰਾਜ ਸਮੇ ਅਤੇ ਹੁਣ ਬਹੁਗਿਣਤੀ ਹਿੰਦੂਤਵ ਰਾਜ ਸਮੇ ਘੱਟ ਗਿਣਤੀ ਕੌਮਾਂ ਉਤੇ ਜਬਰ ਤੇ ਬੇਇਨਸਾਫ਼ੀਆਂ ਹੁੰਦੀਆ ਰਹੀਆ ਹਨ । ਮੁਗਲ ਹਕੂਮਤ ਸਮੇ ਮੁਗਲ ਜੇਕਰ ਹਿੰਦੂਆਂ ਨੂੰ ਜ਼ਬਰੀ ਇਸਲਾਮ ਵਿਚ ਸਾਮਿਲ ਕਰਦੇ ਸਨ, ਤਾਂ ਹੁਣ ਵੀ ਬਹੁਗਿਣਤੀ ਹਿੰਦੂ ਰਾਜ ਭਾਗ ਵਿਚ ਘੱਟ ਗਿਣਤੀ ਸਿੱਖ ਕੌਮ ਉਤੇ ਉਸੇ ਤਰ੍ਹਾਂ ਜ਼ਬਰ ਹੋ ਰਿਹਾ ਹੈ । 1984 ਦੇ ਬਲਿਊ ਸਟਾਰ ਦੇ ਫੌ਼ਜੀ ਹਮਲੇ ਸਮੇ ਸਾਡੇ ਵਿਧਾਨਿਕ, ਧਾਰਮਿਕ, ਸਮਾਜਿਕ ਸਭ ਹੱਕ ਕੁੱਚਲ ਦਿੱਤੇ ਗਏ । ਸਾਡੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚ ਬੇਸਕੀਮਤੀ ਵਸਤਾਂ, ਦਸਤਾਵੇਜ ਸਾਨੂੰ ਅੱਜ ਤੱਕ ਵਾਪਸ ਨਹੀ ਕੀਤੇ ਗਏ । ਸਾਨੂੰ ਪੰਜਾਬ ਨੂੰ ਕੋਈ ਵੱਡੀ ਇੰਡਸਟਰੀ ਨਹੀ ਦਿੱਤੀ ਜਾ ਰਹੀ । ਸਾਡੀਆ ਉਤਪਾਦ ਕਿਸਾਨੀ ਵਸਤਾਂ ਤੇ ਹੋਰ ਛੋਟੇ ਵਪਾਰੀਆ ਵੱਲੋ ਤਿਆਰ ਕੀਤੀਆ ਗਈਆ ਮਸੀਨਾਂ ਆਦਿ ਨੂੰ ਅੱਛੀ ਕੀਮਤਾਂ ਤੇ ਵੇਚਣ ਲਈ ਸਾਡੀਆ ਸਰਹੱਦਾਂ ਇਹ ਕਹਿਕੇ ਨਹੀ ਖੋਲੀਆ ਜਾ ਰਹੀਆ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ । ਫਿਰ ਗੁਜਰਾਤ ਵੀ ਤਾਂ ਇਕ ਸਰਹੱਦੀ ਸੂਬਾ ਹੈ, ਫਿਰ ਉਥੇ ਤਾਂ ਵੱਡੇ ਰੂਪ ਵਿਚ ਵੱਡੀਆ ਇੰਡਸਟਰੀਆ ਵੀ ਦਿੱਤੀਆ ਗਈਆ ਹਨ ਅਤੇ ਹੁਣੇ ਹੀ ਫਰਾਂਸ ਦੇ ਜਹਾਜ ਬਣਾਉਣ ਦਾ ਵੱਡਾ ਪ੍ਰੌਜੈਕਟ ਵੀ ਉਥੇ ਲਗਾਇਆ ਜਾ ਰਿਹਾ ਹੈ । ਜਦੋਕਿ ਅਜਿਹੇ ਸੁਰੱਖਿਆ ਨਾਲ ਸੰਬੰਧਤ ਉਪਕਰਨ ਬਣਾਉਣ ਦੀ ਕਿਸੇ ਸਰਹੱਦੀ ਸੂਬੇ ਵਿਚ ਨਹੀ ਹੋ ਸਕਦੇ । ਜਦੋ ਗੁਜਰਾਤ ਨੂੰ ਮਾਲੀ, ਸਮਾਜਿਕ ਅਤੇ ਵਪਾਰਕ ਤੌਰ ਤੇ ਮਜਬੂਤ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਨਾਲ ਇਹ ਬੇਇਨਸਾਫ਼ੀ ਮੰਦਭਾਵਨਾ ਅਧੀਨ ਕਿਉਂ ਕੀਤੀ ਜਾ ਰਹੀ ਹੈ ? ਤਾਮਿਲਨਾਡੂ ਦੇ ਮੁੱਖ ਮੰਤਰੀ ਸ੍ਰੀ ਸਟਾਲਿਨ ਆਪਣੇ ਸੂਬੇ ਤੇ ਅਧਾਰਿਤ ਜਦੋ ਤਾਮਿਲ ਭਾਸਾ ਨੂੰ ਆਪਣੇ ਸੂਬੇ ਵਿਚ ਪ੍ਰਫੁੱਲਿਤ ਕਰ ਰਹੇ ਹਨ ਤਾਂ ਪੰਜਾਬ ਵਿਚ ਪੰਜਾਬੀ ਭਾਸ਼ਾ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਤੇ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਵਿਚ ਕਿਉਂ ਅੜਿੱਕੇ ਖੜ੍ਹੇ ਕੀਤੇ ਜਾ ਰਹੇ ਹਨ ?


ਹੋਲੇ ਮਹੱਲੇ ਅਤੇ ਸਿੱਖ ਪੰਥ ਦੇ ਨਵੇਂ ਸਾਲ ਦੀ ਆਮਦ ਮੌਕੇ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਵਲੋਂ ਬੱਚਿਆਂ ਦੇ ਧਾਰਮਿਕ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ: ਪਰਮਜੀਤ ਸਿੰਘ ਵੀਰਜੀ

ਨਵੀਂ ਦਿੱਲੀ 1  (ਮਨਪ੍ਰੀਤ ਸਿੰਘ ਖਾਲਸਾ):- ਗੁਰੂਬਾਣੀ ਰਿਸਰਚ ਫਾਉਂਡੇਸ਼ਨ (ਦਿੱਲੀ) ਵਲੋਂ ਗੁਰਦੁਆਰਾ ਸਿੰਘ ਸਭਾ ਅਸ਼ੋਕ ਨਗਰ ਦੀ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਬੱਚਿਆਂ ਨੂੰ ਗੁਰਮਤਿ ਅਤੇ ਗੁਰਬਾਣੀ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਹਨ। ਇਸ ਕਵਾਇਦ ਵਿੱਚ ਸੰਸਥਾ ਵੱਲੋਂ ਗੁਰਦੁਆਰਾ ਸਾਹਿਬਾਨ ਵਿਖੇ ਹੋਲੇ ਮਹੱਲੇ ਅਤੇ ਸਿੱਖ ਪੰਥ ਦੇ ਨਵੇਂ ਸਾਲ ਦੀ ਆਮਦ ਮੌਕੇ &rsquoਤੇ ਧਾਰਮਿਕ ਅਤੇ ਚਿੱਤਰਕਾਰੀ ਮੁਕਾਬਲੇ ਕਰਵਾਏ ਗਏ ਅਤੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਜੋ ਕਿ ਪੰਥਕ ਸੇਵਾਦਾਰ ਵੀ ਹਨ ਨੇ ਕਿਹਾ ਕਿ ਕਿਸੇ ਵੀ ਸਮਾਜ ਦਾ ਭਵਿੱਖ ਉਸ ਦੇ ਬੱਚੇ ਹੁੰਦੇ ਹਨ, ਇਸ ਲਈ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਨੇ ਜਦੋਂ ਤੋਂ ਸੇਵਾ ਸੰਭਾਲੀ ਹੈ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਰ ਸੰਭਵ ਉਪਰਾਲਾ ਕੀਤਾ ਹੈ। ਉਨ੍ਹਾਂ ਦਸਿਆ ਕਿ ਅਸੀਂ ਜਲਦ ਹੀ ਇਕ ਹੋਰ ਬਹੁਤ ਵੱਡਾ ਉਪਰਾਲਾ ਜਨਕਪੁਰੀ ਦਿੱਲੀ ਹਾਟ ਵਿਖ਼ੇ ਕਰਣ ਜਾ ਰਹੇ ਹਾਂ ਜਿਸ ਵਿਚ ਗੁਰੂਬਾਣੀ ਦੇ ਕੰਠ ਮੁਕਾਬਲੇ ਹੋਣਗੇ ਤੇ ਇੰਨ੍ਹਾ ਵਿਚ ਜਿੱਤਣ ਵਾਲਿਆਂ ਨੂੰ ਵੱਡੇ ਇਨਾਮਾ ਨਾਲ ਸਨਮਾਨਿਤ ਕੀਤਾ ਜਾਏਗਾ । ਉਨ੍ਹਾਂ ਦੇ ਅਸ਼ੋਕ ਨਗਰ ਗੁਰਦੁਆਰਾ ਕਮੇਟੀ ਅਤੇ ਪ੍ਰੋਗਰਾਮ ਕਰਵਾਉਣ ਵਿਚ ਮਦਦ ਕਰਣ ਵਾਲਿਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕਰਦਿਆਂ ਉਨ੍ਹਾਂ ਵਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ ਤੇ ਅੱਗੇ ਵੀ ਇਸੇ ਤਰ੍ਹਾਂ ਸਾਰਿਆਂ ਵਲੋਂ ਸਹਿਯੋਗ ਮਿਲਦੇ ਰਹਿਣ ਦਾ ਭਰੋਸਾ ਪ੍ਰਗਟ ਕੀਤਾ । ਇਸ ਮੌਕੇ ਦਲਜੀਤ ਸਿੰਘ ਸੱਚਰ, ਨਿਰਮਲ ਸਿੰਘ, ਅਮਰਜੀਤ ਸਿੰਘ ਬਰਾੜ, ਅਮਰਜੀਤ ਸਿੰਘ ਸਹਿਗਲ, ਬੀਬੀ ਰਵਿੰਦਰ ਕੌਰ, ਬੀਬੀ ਪਰਵਿੰਦਰ ਕੌਰ, ਬੀਬੀ ਗੁਰਦੀਪ ਕੌਰ ਅਤੇ ਹੋਰ ਬਹੁਤ ਸਾਰੀਆਂ ਬੀਬੀਆਂ ਹਾਜਿਰ ਸਨ।

ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਲਾਹੁਣ ਅਤੇ ਲਗਾਣ ਦੇ ਮਾਮਲੇ 'ਚ ਹੋਈ ਮਰਿਆਦਾ ਦੀ ਘਾਣ ਵਿਰੁੱਧ ਮਹਾਂਰਾਸਟਰ ਸਿੱਖ ਸਮਾਜ ਅੰਦਰ ਸਖ਼ਤ ਰੋਸ: ਬੱਲ ਮਲਕੀਤ ਸਿੰਘ

👉 ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਖੇਤਰ ਸਬੰਧੀ ਸੰਪੂਰਨ ਵਿਧੀ-ਵਿਧਾਨ ਦੀ ਸਖ਼ਤ ਲੋੜ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਅਤੇ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਸ੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬਿਨਾਂ ਕਿਸੇ ਨੋਟਸ ਦੇ ਅਹੁਦਿਆਂ ਤੋਂ ਹਟਾਉਣ ਵਿਰੁੱਧ ਸਿੱਖ ਪੰਥ ਅਤੇ ਮਹਾਂਰਾਸਟਰ ਸਿੱਖ ਸਮਾਜ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਮਹਾਰਾਸਟਰ ਰਾਜ ਪੰਜਾਬੀ ਸਾਹਿਤ ਅਕਾਦਮੀ ਦੇ ਚੇਅਰਮੈਨ ਬੱਲ ਮਲਕੀਤ ਸਿੰਘ ਨੇ ਕਿਹਾ ਕਿ ਸਿੰਘ ਸਾਹਿਬਾਨ ਮੁਲਾਜਮ ਨਹੀਂ ਪੰਥ ਪ੍ਰਵਾਨ ਸਖਸੀਅਤਾਂ ਹਨ ਇਹਨਾਂ ਦਾ ਨਿਰਾਦਰ ਨਾ ਸਹਿਣ ਯੋਗ ਹੈ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਪੰਜ ਤਖਤ ਸਾਹਿਬਾਨ ਅਤੇ ਤਖਤਾਂ ਦੇ ਜਥੇਦਾਰ ਸਾਹਿਬਾਨਾਂ ਸਬੰਧੀ ਜੋ ਵਿਵਾਦ ਭਖਿਆ ਹੈ ਉਸਨੂੰ ਸੁਲਝਾਉਣ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ ਬਣਦਾ ਹੈ ਕਿ ਪੰਥਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਭਾ ਸੋਸਾਇਟੀਆਂ ਆਦਿ ਸਭਨਾਂ ਨਾਲ ਮਿਲ ਬੈਠ ਕੇ ਜਲਦ ਤੋਂ ਜਲਦ ਸਦੀਵੀ ਹੱਲ ਕੱਢਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕੋਈ ਧਿਰ ਆਪਣੀ ਹਿੰਡ ਪੁਗਾਉਣ ਲਈ ਜਾਂ ਕੋਈ ਇਕ ਧਿਰ ਦੂਜੀ ਧਿਰ ਨੂੰ ਨੀਵਾਂ ਦਿਖਾਉਣ ਲਈ ਮੀਡੀਏ ਜਾਂ ਸੰਚਾਰ ਸਾਧਨਾ ਵਿੱਚ ਬਿਆਨਬਾਜੀ ਕਰਨ ਤੋਂ ਗੁਰੇਜ ਰੱਖੇ, ਕਿਉਕਿ ਅਜਿਹੇ ਪੱਖਾਂ ਨਾਲ ਕੌਮ ਅੰਦਰ ਨਮੋਸੀ ਹੁੰਦੀ ਹੈ ਅਤੇ ਰੋਸ ਪੈਦਾ ਹੁੰਦਾ ਹੈ। ਉਹਨਾਂ ਸਪੱਸਟ ਕੀਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਸਮੁੱਚੇ ਪੰਜ ਤਖਤ ਸਾਹਿਬਾਨ ਸਿੱਖ ਕੌਮ ਦੀ ਜਿੰਦ-ਜਾਨ ਹਨ, ਉਹਨਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ, ਇਸ ਲਈ ਓਸ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਣ ਲਈ ਕੌਮ ਨੂੰ ਇਕਜੁੱਟ ਰੱਖਣਾ ਵੀ ਬਹੁਤ ਜਰੂਰੀ ਹੈ। ਇਸ ਲਈ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜਖੇਤਰ ਆਦਿ ਸਭ ਪੱਖਾਂ ਸਬੰਧੀ ਸੰਪੂਰਨ ਵਿਧੀ-ਵਿਧਾਨ ਹੋਣਾ ਚਾਹੀਦਾ ਹੈ । ਉਨ੍ਹਾਂ ਨੇ ਕਿਹਾ ਕਿ ਕੁੱਝ ਵਿਅਕਤੀਆਂ ਦੀ ਹਓਮੇ ਹੰਕਾਰ ਤੇ ਖੁਦਗਰਜੀਆਂ ਕਾਰਨ ਪੰਥਕ ਸਿਧਾਤਾਂ ਨੂੰ ਰੋਲਣ ਦੀ ਕੋਸਿਸ ਕੀਤੀ ਜਾ ਰਹੀ ਹੈ। ਪੰਥਕ ਮਰਿਆਦਾ ਦਾ ਘਾਣ ਕੀਤਾ ਜਾ ਰਿਹਾ ਹੈ। ਪੰਥਕ ਪ੍ਰਥਾਵਾਂ ਦਾ ਅਪਮਾਨ, ਤਖਤਾਂ ਦੀਆਂ ਵੱਡੀਆਂ ਪਦਵੀਆਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਜਿਸਨੂੰ ਸਿੱਖ ਸਮਾਜ ਕਿਸੇ ਕੀਮਤ ਤੇ ਬਰਦਾਸਤ ਨਹੀਂ ਕਰੇਗਾ । ਬੀਤੇ ਦਿਨੀਂ ਅਨੰਦਪੁਰ ਸਾਹਿਬ ਵਿਖ਼ੇ ਕੀਤੀ ਗਈ ਇਕ ਭਰਵੀਂ ਕਾਨਫਰੰਸ ਵਿਚ ਬਾਬਾ ਹਰਨਾਮ ਸਿੰਘ ਖਾਲਸਾ ਜੀ ਵਲੋ ਲਏ ਫੈਸਲੇ ਨਾਲ ਮਹਾਰਾਸਟਰ ਸਿੱਖ ਸਮਾਜ ਵਲੋ ਪੂਰੀ ਤਰ੍ਹਾਂ ਸਹਿਮਤੀ ਜਤਾਈ ਗਈ ਹੈ ਅਤੇ ਮਹਾਰਾਸਟਰ ਸਿੱਖ ਸਮਾਜ ਬਾਬਾ ਹਰਨਾਮ ਸਿੰਘ ਖਾਲਸਾ ਜੀ ਨਾਲ ਤਿਆਰ ਬਰ ਤਿਆਰ ਖੜ੍ਹਾ ਹੈ ।

ਤਖਤਾਂ ਦੇ ਜਥੇਦਾਰਾਂ ਨੂੰ ਬੇਇੱਜਤ ਕਰਕੇ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਾ-ਬਰਦਾਸਤ ਕਰਨਯੋਗ: : ਅਖੰਡ ਕੀਰਤਨੀ ਜੱਥਾ

👉 ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਪੂਰੇ ਵਿਸ਼ਵ ਦੀ ਸਿੱਖ ਸਗੰਤ ਵੱਲੋਂ ਸੱਦੇ ਗਏ "ਸਰਬਤ ਖਾਲਸਾ ਇਕੱਤਰਤਾ" ਵਿੱਚ

ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਪੰਥ ਦੀ ਮਰਿਯਾਦਾ ਨੂੰ ਬਰਕਰਾਰ ਰੱਖਣਾ ਹਰ ਇੱਕ ਸਿੱਖ ਦਾ ਫਰਜ ਹੈ । ਸਮੁੱਚੇ ਖਾਲਸਾ ਪੰਥ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ ਕਿ ਪਿਛਲੇ ਕੁਝ ਸਮੇ ਤੋ ਜੋ ਕੁਝ ਖਾਲਸਾ ਪੰਥ ਵਿੱਚ ਵਾਪਰਿਆ ਹੈ ਉਸ ਨਾਲ ਤਖਤਾਂ ਦੇ ਜਥੇਦਾਰਾਂ ਦੇ ਅਹੁਦਿਆਂ ਦੇ ਰੁਤਬੇ ਨੂੰ ਡੂੰਘੀ ਸੱਟ ਵੱਜੀ ਹੈ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਜਥੇਦਾਰਾਂ ਨੂੰ ਬੇਇੱਜਤ ਕਰਕੇ ਹਟਾਉਣਾ ਬਹੁਤ ਹੀ ਮੰਦਭਾਗਾ ਅਤੇ ਨਾ-ਬਰਦਾਸਤ ਕਰਨਯੋਗ ਹੈ। ਅਖੰਡ ਕੀਰਤਨੀ ਜਥਾ (ਵਿਸ਼ਵਵਿਆਪੀ) ਦੀ 31 ਮੈਂਬਰੀ ਕਮੇਟੀ ਅਤੇ ਅਖੰਡ ਕੀਰਤਨੀ ਜਥਾ (ਰਜਿ.) ਨੇ ਮੀਡੀਆ ਨੂੰ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਇਸ ਸਾਰੇ ਬਿਰਤਾਂਤ ਦਾ ਮੁੱਖ ਕਾਰਨ ਜਥੇਦਾਰਾਂ ਦੀ ਨਿਯੁਕਤੀ ਦਾ ਗਲਤ ਢੰਗ ਹੀ ਹੈ। ਇੱਕ ਰਾਜਸੀ ਧਿਰ ਜੋ ਕਿ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਹੈ ਉਸ ਵਲੋਂ ਜਥੇਦਾਰਾਂ ਦੀ ਨਿਯੁਕਤੀ ਆਪਣੀ ਮਨ ਮਰਜੀ ਨਾਲ ਕੀਤੀ ਜਾਂਦੀ ਹੈ। ਜਥੇਦਾਰ ਕਮੇਟੀ ਦਾ ਇੱਕ ਭੱਤੇਦਾਰ ਮੁਲਾਜਮ ਹੋਣ ਕਰਕੇ ਕਮੇਟੀ ਜਾਂ ਉਸ ਕਮੇਟੀ ਦੇ ਰਾਜਸੀ ਆਕਾਵਾਂ ਵਿਰੁੱਧ ਬੋਲਣ ਦੀ ਜੁਰਅਤ ਨਹੀਂ ਰੱਖਦਾ। ਜਦੋਂ ਹੀ ਉਹ ਕਮੇਟੀ ਜਾ ਉਸ ਕਮੇਟੀ ਦੇ ਆਕਾ ਖਿਲਾਫ ਬੋਲਦਾ ਹੈ ਤਾਂ ਉਸ ਨੂੰ ਤੁਰੰਤ ਅਹੁਦੇ ਤੋਂ ਬੇਇੱਜਤ ਕਰਕੇ ਫਾਰਗ ਕਰ ਦਿੱਤਾ ਜਾਂਦਾ ਹੈ। ਇਸ ਤਰਾਂ ਕਰਕੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਪ੍ਰੰਪਰਾਵਾਂ ਅਤੇ ਸਿਧਾਤਾਂ ਤੇ ਡੂੰਘੀ ਸੱਟ ਮਾਰੀ ਹੈ। ਅਖੰਡ ਕੀਰਤਨੀ ਜਥਾ ਇਸ ਸਮੁੱਚੇ ਬਿਰਤਾਂਤ ਦਾ ਗੰਭੀਰ ਨੋਟਿਸ ਲੈਦਿਆਂ ਹੋਇਆਂ ਸਮੁੱਚੇ ਖਾਲਸਾ ਪੰਥ ਨੂੰ ਇਸ ਦੇ ਖਿਲਾਫ ਲਾਮਬੰਦ ਹੋਣ ਦੀ ਅਪੀਲ ਕਰਦਾ ਹੈ ਅਤੇ ਇਸ ਬਿਰਤਾਂਤ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ। ਤਖਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਪੂਰੇ ਵਿਸ਼ਵ ਦੀ ਸਿੱਖ ਸਗੰਤ ਵੱਲੋਂ ਸੱਦੇ ਗਏ ਸਰਬਤ ਖਾਲਸਾ" ਇਕੱਤਰਤਾ ਵਿੱਚ ਹੋਣੀ ਚਾਹੀਦੀ ਹੈ। ਇਸ ਤਰਾਂ ਚੁਣੇ ਗਏ ਜਥੇਦਾਰ ਕਿਸੇ ਕਮੇਟੀ ਦੀ ਅਧੀਨਗੀ ਤੋਂ ਮੁਕਤ ਹੋਣਗੇ ਅਤੇ ਭੱਤੇਦਾਰ ਮੁਲਾਜਮ ਨਹੀਂ ਹੋਣਗੇ ਜਿਸ ਕਰਕੇ ਓਹ ਅਕਾਲੀ ਫੂਲਾ ਸਿੰਘ ਵਾਂਗ ਆਪਣੀ ਗੱਲ ਬੇਬਾਕੀ ਨਾਲ ਰੱਖਣ ਅਤੇ ਖਾਲਸਾ ਪੰਥ ਦੀ ਯੋਗ ਅਗਵਾਈ ਕਰਨ ਦੇ ਸਮਰੱਥ ਹੋਣਗੇ।