image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਿਰਣਾ

ਦੂਜਾ ਭਾਗ, ਇਕ ਵਾਰਤਾ ਵਿੱਚ ਸ਼ਾਮਿਲ ਸੀ ਥਾਪੇ ਜਥੇਦਾਰ ਗੜਗੱਜ ਦੇ ਹੱਕ ਵਿੱਚ ਨਿਤਰੇ ਸਰਬਜੀਤ ਸਿੰਘ ਧੂੰਦਾ, ਕਥਾਵਾਚਕ, ਸ਼ਾਇਦ ਸਬੰਧੀ ਧੂੰਦਾ ਕੁਝ ਵਰੇ੍ਹ ਪਹਿਲਾਂ ਵਿਵਾਦਾਂ ਵਿੱਚ ਤੇ ਆਏ ਸਾਊਥਾਲ, ਅਸੀਂ ਬਚਾਅ ਪੱਖੀ, ਇਹ ਫੇਰ ਅਫ਼ਗਾਨੀ ਗੁਰੂ ਘਰ ਗਏ, ਅਸੀਂ ਮਗਰ ਸਕਿਊਰਿਟੀ ਬਣੇ, ਮੁੜ ਇਹ ਕੈਨੇਡਾ ਵੱਲ ਨੂੰ ਨਿਕਲ ਗਏ, ਵਿਵਾਦੀ ਨਹੀਂ ਹਟੇ ਗੜਗੱਜ ਜਥੇਦਾਰ ਨੇ ਭਿਉਂ ਕੇ ਟਕੋਰਾਂ ਲਾਈਆਂ ਜਦੋਂ ਕਿਹਾ ਜੇ ਮੈਂ ਜਥੇਦਾਰੀ ਤੋਂ ਲਾਹ ਦਿੱਤਾ ਫਿਰ ਵੀ ਨਵੇਂ ਬਣਾਏ ਜਥੇਦਾਰ ਨੂੰ ਦਸਤਾਰ ਭੇਂਟ ਕਰੂੰ, ਵਿਰੋਧੀਆਂ ਨੂੰ ਨੰਗੇ ਪੈਰੀਂ ਮਿਲਣ ਜਾਊਂ ਗਿਆਨੀ ਹਰਿਪ੍ਰੀਤ ਸਿੰਘ ਨੂੰ ਸ਼ਾਦਾਂ, ਨਾਲ ਹੀ ਗਿਆਨੀ ਰਘਬੀਰ ਸਿੰਘ ਨੂੰ ਜੋ ਹਮਾਇਤੀਆਂ ਨੂੰ ਉਕਸਾਹ ਰਿਹਾ ਹੈ, ਬਹਾਲੀ ਕਰਵਾਊ ਗੁਰਮੁਖ ਬਣ ਸਫਾਰਸ਼ਾਂ ਨਾਲ ਹੈੱਡ ਗ੍ਰੰਥੀ ਪੁਣਾ ਮਿਲ ਗਿਆ, ਹੁਣ ਰੱਖ ਨੀ ਹੋਣਾ, ਚਤੁਰਾਈਆਂ ਨਾਲ ਮਾਣ ਭੀ ਗੁਆਉ ਗੜਗੱਜ ਹੋਰਾਂ, ਕਿਹਾ ਮਹਿਲ ਢਹਿ ਢੇਰੀ ਕਰਨ ਵਾਲੇ ਨੇ ਇਹ ਕਮਰਿਆਂ ਪਿੱਛੇ ਲੜਦੇ ਫਿਰਦੇ ਨੇ ।
ਬੋਲੀ : ਮੇਰਾ ਲੌਂਗ ਗੁਆਚਾ, ਮੇਰੇ ਦਿਉਰ ਨੂੰ ਧਿਆਇਆ, ਉਹਨੇ ਕੰਠਾ ਕਰਾਇਆ, ਮੇਰੇ ਸਾਹਮਣੇ ਹੰਡਾਇਆ, ਮੇਰੇ ਵਗਣ ਕਾਲਜੇ ਛੁਰੀਆਂ, ਲੌਂਗ ਗੁਆ ਆਈ ਵੇ । ਨਵੇਂ ਥਾਪੇ ਜਥੇਦਾਰ ਨੂੰ ਸਬਕ, ਭਾਈ ਕਿਤੇ ਇੰਗਲੈਂਡ ਨੂੰ ਨੰਗੇ ਪੈਰੀਂ ਤੁਰ ਪੈਣਾ, ਇਥੇ ਤਾਂ ਸਰਾਫ ਹੀ ਸਰਾਫ ਹੈ । ਘਰੇ ਟਿਕੇ ਰਹਿਣਾ, ਅਸ਼ਰਫੀਆਂ ਦੀ ਲੋੜ ਇਹ ਸੂਲ੍ਹੀ ਨੇ ਖਾਸ ਕਰ ਯੂ।ਕੇ। 
ਅਕਾਲੀ ਸੰਕਟ :-ਡੂੰਘਾ ਪਰ ਇਕ ਲਈ ਨਹੀਂ ਬਾਗੀਆਂ ਦਾ ਪਰਦਾ ਫਾਸ਼ ਸਿਕੰਦਰ ਮਲੂਕੇ ਨੇ ਕਰਤਾ ਕਹਿ ਕੇ ਨਵੀਂ ਪਾਰਟੀ ਬੀ।ਜੇ।ਪੀ। ਭਾਈਵਾਲੀ, ਦੂਜੇ ਪਾਸੇ ਵਿਕਰਮ ਮਜੀਠੀਆ ਨੇ ਇਯਾਲੀ ਨਾਲ ਜੋਟੀ ਪਾ ਕੇ ਦੋਨਾਂ ਨੇ ਬਲ੍ਹਵ ਫਲੂਸ ਕਰਕੇ, ਦੂਜੇ ਲੋਧੀਨੰਗਲ, ਸ਼ਰਨਜੀਤ ਢਿੱਲੋਂ ਤਾਂ ਪਿਲਸਣੀਏ ਸਨ ਇਕੇ ਦੁੱਕੇ ਤਾਂ ਐਮੇ ਡਿੱਗੇ ਪਏ ਸਨ ਸਾਹ ਲੈਂਦੇ ਨੇ ਭਰਤੀ ਵਿੱਚ ਬਹੁਤੀ ਭੂਮਿਕਾ ਨਿਭਾਈ ਨੀ ਹੁਣ ਤਾਂ ਸਮਝੋ ਗੁਆ ਲਿਆ ਕੀਤਾ ਕਰਾਇਆ, ਮੋਠਾਂ ਛਾਵੇਂ । 
ਸੂਬੇਦਾਰਨੀਏ ਕਰ ਕਚਰਿਆਂ ਦੀ ਰਾਖੀ, ਸੁਖਬੀਰ ਨੇ ਆਪਣੇ ਜੀਜੇ ਨਾਲ ਕੀਤੀ ਸੀ (ਆਦੇਸ਼ ਪ੍ਰਤਾਪ ਸਿੰਘ) ਲਿਖਦੀ ਜਾਵਾਂ ਇਹ ਪ੍ਰਤਾਪ ਸਿੰਘ ਕੈਰੋਂ (ਸਵ: ਮੁੱਖ ਮੰਤਰੀ) ਪੰਜਾਬ ਲਈ ਬੜਾ ਕੁਝ ਕੀਤਾ ਸੀ ਦੇ ਫਰਜੰਦ ਹਨ, ਲੋਕੀ ਬੇਗੁਰੇ ਹੁੰਦੇ ਨੇ, ਕਤਲ ਕੀਤਾ ਸੀ, ਪਰ ਸਜ਼ਾ ਪਾਈ ਸੀ, ਬੇਅੰਤ ਸਿੰਘ ਦੇ ਕਾਤਲ ਰਾਜੋਆਣਾ ਭੀ ਭੁਗਤਦਾ ਹੈ, ਅਸੀਂ ਕੀਤੀ ਚੰਗਿਆਈ ਨੀ ਜਾਣਦੇ ਪ੍ਰਾਪੇਗੰਡੇ ਦੇ ਆਦੀ ਹਾਂ, ਇਹੀ ਹਾਲ ਬਾਦਲਾਂ ਬਾਰੇ ਹੈ, ਕੈਪਟਨ ਸਾਹਬ ਨੇ ਕੂੜ ਪ੍ਰਚਾਰ ਕਰਕੇ ਸੱਤਾ ਹਥਿਆਈ ਬੇਅਦਬੀ ਇਕ ਅਡੰਬਰ ਇਹ ਇਨ੍ਹਾਂ ਦੀ ਕੰਨਸਲਟੈਂਸੀ ਦੀ ਕਾਢ ਸੀ ਪਰ ਅੱਜ ਉਹ ਬੰਦਾ ਭੀ ਤੇ ਕਪਤਾਨ ਸਾਹਬ ਭੀ ਕਿਥੇ ਨੇ ? ਇਸੇ ਤਰ੍ਹਾਂ ਆਹ ਵਿੱਚ ਜੋ ਗੁਰੂ ਘਰਾਂ ਵਿੱਚ ਕੁਝ ਪ੍ਰਬੰਧਕ ਬਣਕੇ ਬੜਕਾਂ ਤੇ ਜਬਾ੍ਹੜੇ ਮਾਰਦੇ ਨੇ ਜੀ ਬਾਦਲਾਂ ਦੀ (ਕੱਖ ਨਾ ਰਹੇ) ਸੋਚ ਹੋਣੀ ਏ, ਧੀਰੇ ਰਹੋ ਤੁਹਾਡੀ ਭੀ ਵਾਰੀ ਝਬਦੇ ਕਿਵੇਂ ਭਿੰਣ ਭਿੰਣ ਕਰਦੇ ਫਿਰਦੇ ਨੇ ਆਹ ਨਵੇਂ ਨਵੇਂ ਬਗਲੀਗਰ ਕੀ ਮੂਰਖ ਬਣਾ ਰਹੇ ਹਨ ਲੋਕਾਂ ਨੂੰ ਪਛਾਣ ਕਰੋ ਸਭ ਪੁਰਾਣੇ ਵਿਰੋਧੀ ਹੀ ਹਨ, ਬੱਸ ਚਰਨਜੀਤ ਬਰਾੜ ਨੂੰ ਬੇਅਸੂਲੀਆਂ ਦਾ ਸੂਦਰ ਬੌਰਿਆਂ ਵਾਂਗੂੰ ਪੋਸਟਾਂ ਪਾਉਣ &lsquoਤੇ, ਆਪਣੀ ਹੇਠੀ ਕਰਵਾਈ ਜਾਂਦਾ ਹੈ, ਸ਼੍ਰੋਮਣੀ ਅਕਾਲੀ ਦਲ ਸੁਲਝੀ ਪਾਰਟੀ ਹੈ ਐਮੇ ਭਮਕਿਆਂ ਦੀ ਤਰ੍ਹਾਂ ਲਬੜ ਲਬੜ ਨਹੀਂ ਕਰਦੀ ਭੂੰਦੜ ਸਾਹਬ ਤਾਂ ਠਰੰਮੇ ਵਾਲੇ ਆਗੂ ਹਨ, ਹੁਣ ਲਉ ਸੁੱਚਾ ਸਿੰਘ ਲੰਗਾਹ ਨੇ ਇਨ੍ਹਾਂ ਵਾਲੀ ਬੋਲੀ (ਨਰੈਣੂ) &lsquoਤੇ ਭੜਕਾਹਟ ਮੱਚ ਗਈ ਪਰ ਬੋਲੀ ਤੁਹਾਡੀ ਹੀ ਹੈ ਤੁਹਾਨੂੰ ਸਮਝ ਭੀ ਇਹੀ ਆਉਂਦੀ ਹੈ, ਜੇਕਰ ਅਸਭਿਅਕ ਹੈ ਤਾਂ ਹੱਟ ਜਾਵੋ । 
ਅਹਿਮ ਵਿਸ਼ਾ, ਸਿੱਧ ਕਰਦੇ ਨੇ ਕਿ ਗਿਆਨੀ ਹਰਿਪ੍ਰੀਤ ਸਿੰਘ ਤੇ ਰਘਬੀਰ ਸਿੰਘ, ਦੂਜੇ ਵੈਰੀ ਦਲ, ਜਥੇਬੰਦੀਆਂ ਦੇ ਹੱਥਾਂ ਵਿੱਚ ਖੇਡਦੇ ਸਨ, ਹੁਣ ਦੇਖ ਲਵੋ ਕੌਣ ਤਰਲੋਮੱਛੀ ਹਨ ਸਭ ਉਹੀ ਹਨ ਜੋ ਪਹਿਲਾਂ ਭੀ ਹੋਰ ਮੁੱਦਿਆਂ ਤੇ ਗਾਹੇ ਬਗਾਹੇ ਇਹੀ ਧਮੂਸਲੀ ਚੱਕਦੇ ਸਨ ਕੋਈ ਨਵੀਂ ਕਹਾਣੀ ਨਹੀਂ, ਹਾਂ ਆਹ ਮੂਰਖ ਅਕਾਲੀ ਬਾਗੀ ਆਪਣੀ ਮਿੱਟੀ ਪੱਟਣ ਲੱਗੇ ਪਏ ਇਨ੍ਹਾਂ ਨੇ ਕਿਹੜੀ ਪੰਥਕ ਪਿਰਤ ਪਾਈ ਸੀ ? ਮੇਰਾ ਬੋਲ ਹੈ ਕਿ ਇਹ ਸਿੱਖ ਤਾਂ ਹਨ ਨਹੀਂ ਪਿਛੋਕੜ ਫਰ੍ਹੋਲੋ ਊਧਮ ਮਚਾਉਣੇ ਨੇ ਪਹਿਲਾਂ ਵਾਂਗੂੰ । 
ਹੁਣ ਆਉ ਲਾਹੇ ਤੇ ਬਠਾਏ ਗ੍ਰੰਥੀ, ਨਵਾਂ ਭਾਵੇਂ ਗ੍ਰੰਥੀ ਨਹੀਂ, ਕਥਾਵਾਚਕ ਹੈ, ਪਰ ਨਵੀਂ ਪਿਰਤ ਨਾਲ ਨਿਵਾਜਿਆ ਗਿਆ ਹਾਲ ਦੁਹਾਈ ਮਰਿਯਾਦਾ ਭੰਗ ਪਹਿਲੀ ਗੱਲ ਮਰਿਯਾਦਾ ਤੇ ਗੁਰਮਰਿਯਾਦਾ ਵਿੱਚ ਅੰਤਰ ਹੈ, ਮਰਿਯਾਦਾ ਤਾਂ ਹਰ ਦਿਨ ਬਦਲਦੀਆਂ ਨੇ ਅਰਦਾਸ ਵਿੱਚ ਵਾਧੇ ਚੈਨਲਾਂ ਤੇ ਪਾਠ ਗੁਰੂ ਘਰਾਂ ਵਿੱਚ ਸਿਆਸਤਾਂ ਦਾ ਬੋਲ ਬਾਲਾ ।
ਮਹੱਤਵਪੂਰਨ ਵਿਸ਼ਾ :- ਹੁਕਮਨਾਮਾ ਗੁਰੂ ਗ੍ਰੰਥ ਦਾ ਵਾਕ ਹੁੰਦਾ ਹੈ ਨਾ ਕਿ ਅਕਾਲ ਤਖ਼ਤ &lsquoਤੇ ਮੁਲਾਜ਼ਮ ਬੈਠੇ ਮਸ਼ਵਰੇ ਕਰਕੇ ਅਦੇਸ਼ ਦੇਣ ਨੂੰ ਹੁਕਮਨਾਮੇ ਆਖੋ, ਕੀ ਇਹ ਅਵੱਗਿਆ ਨਹੀਂ ਮਰਿਯਾਦਾ ਗੁਰਮਰਿਯਾਦਾ ਦੋਵੇਂ ਭੰਗ ਕਿਥੇ ਹਨ ਧਰਮ ਰੱਖਵਾਲੇ ? ਕਲਮਾਂ ਵਗਾਉਣ ਨੂੰ । 
ਮੇਰੇ ਲਈ ਲਾਹੇ, ਬਠਾਏ ਏਕ ਮੈਂ ਤਾਂ ਇਸ ਸਾਰੀ ਕਾਰਵਾਈ ਨੂੰ ਇਕ ਦੂਜੇ ਨੂੰ ਠਿੱਬੀਆਂ ਲਈ ਢਕਵੰਝ ਮੰਨਦੀ ਹਾਂ, ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਦੂਜੇ ਨਾ ਮੰਨਦੇ ਹੀ ਹਨ ਨਾ ਜਾਣਦੇ ਬੱਸ ਤਮਾਸ਼ਾ, ਵਿਚਾਰੋ ਵਿਸ਼ਾ ਨਵੇਂ ਥਾਪੇ ਦਾ ਵਿਰੋਧ ? 
ਦਿੱਲੀ ਕਮੇਟੀ ਨੇ ਨਿਹੰਗ ਭੁਕਾਨਾ ਭਰਕੇ ਤੜਕੇ ਜਾਵੋ ਖੜਕਾਵੋ ਖੰਡੇ, ਭਗਵੰਤ ਸਰਕਾਰ ਦਾ ਸਪੀਕਰ ਸੰਧਵਾ ਗਿਆਨੀ ਕੇਵਲ ਸਿੰਘ ਜੋ ਆਪਣੀ ਜਿੱਦ ਕੱਢਦਾ ਹੈ ਨਾਲ ਅਕਾਲ ਤਖ਼ਤ &lsquoਤੇ ਵਿਰੋਧ ਧਰਨਾ, ਕਾਂਗਰਸੀ ਅੱਡ ਪਿੱਟ ਸਿਆਪੇ ਹਾਲੇ ਇਹ ਗੁਰੂ ਸਿੱਖ ਨੇ, ਮੇਰੇ ਵਰਗੇ ਸਿੱਖ ਨਹੀਂ ਜੀ ਕਾਲੇ ਬੱਦਲ, ਝਮੇਲੇ ਛਲਕਦੇ ਨੇ, ਸਿੱਖਾਂ ਦੀ ਭਾਸ਼ਾ ਇਹ ਪ੍ਰਮੇਸ਼ਰ ਤੋਂ ਡਰਦੇ ਨੇ ਤੇ ਗੁਰੂ ਦੇ ਸਿੱਖ ਨੇ, ਸੁਣੋ ਬਾਦਲਾਂ ਦਾ ਸਫਾਇਆ ਬੇੜਾ ਗਰਕ ਹੋਣਾ ਹੈ ਪਰ ਇਨ੍ਹਾਂ ਦਾ ਉੱਚਾ, ਆਹ ਨਵੇਂ ਅਕਾਲੀ ਦਲ ਨੇ ਕੱਲ੍ਹ ਇਕ ਜਲਸਾ ਲਾਇਆ ਜੀ ਵਿਰਸੇ ਵਾਲੇ ਅਕਾਲੀ ਦਲ ਨੂੰ ਮੰਨੋ ਬਾਦਲਾਂ ਦੀ ਭਰਤੀ ਰੱਦ, ਕੀ ਹੈ ਜੀ ਤਰਸੇਮ ਸਿੰਘ ਬਾਪੂ ਤੇ ਚਾਚੇ ਦੀ ਕੁਰਬਾਨੀ ? ਕੀ ਅਮ੍ਰਿਤਪਾਲ ਗੁਰੂ ਦਾ ਸਿੱਖ ਸੀ ਜਦੋਂ ਧਮੱਚੀ ਪਾ ਕੇ ਪੰਜਾਬ ਵਿੱਚ ਤਰਥੱਲੀ ਮਚਾਈ ਸੀ ? ਦੁੱਬਈ ਦੇ ਕਾਂਡ ਸਭ ਨੂੰ ਉਜਾਗਰ ਨੇ ਮੁੰਡਾ ਭਲਾ ਨਹੀਂ ਸੀ, ਅਤਿ ਰੱਬ ਦੀ ਵੈਰੀ ਕੌਮ ਤੇ ਭਾਰੀ ਹੈ, ਧਰਮ ਦੀ ਕੋਈ ਵੱਡਿਆਈ ਨਹੀਂ ਹੋ ਰਹੀ ਪਸਾਰੇ ਦੀ ਥਾਂ ਕੁਸਾਰਾ ਹੈ, ਧੁਰੇ ਨੂੰ ਮੰਨੋ । ਬੀਮਾਰੀ ਜੋ ਸਾਨੂੰ ਲੱਗ ਗਈ ਉਹਦਾ ਉਹੜ ਪੋਹੜ ਕਰੀਏ ਅੱਜ ਸਾਡਾ ਧਰਮ ਜੋ ਕੇਵਲ ਕੁਝ ਸਦੀਆਂ ਪੁਰਾਣਾ ਹੀ ਜੋ ਸਭ ਜਹਾਦੀ ਜਲਾਦੀ ਸਮੇਂ ਹੰਡਾਉਣ ਮਗਰੋਂ ਸਾਰਿਆਂ ਤੋਂ ਸਬਕ ਸਿੱਖ ਚੰਗੇਰੇ ਜੀਵਨ ਦੀਆਂ ਵਿਧੀਆਂ ਕੇਂਦਰਤ ਕੀਤੀਆਂ, ਪਰ ਮੀਆਂ ਮਿੱਠੂ ਬਨਣ ਦੀ ਥਾਂ ਅਸਲੀਅਤ ਵੱਲ ਝਾਕੋ ਪੂਰਨ ਤੱਥ ਹਨ ਕਿ ਸਾਧਾਰਨ ਸਿੱਖ ਸੰਗਤਾਂ ਧੰਨਤਾ ਦੇ ਯੋਗ ਹਨ ਪਰ ਦੋ ਤਿੰਨ ਵਰਗ ਹਨ ਜੋ ਜੇਕਰ ਇਕ ਗਿਣਤੀ ਵਿੱਚੋਂ ਮਨਫ਼ੀ ਹੋ ਜਾਣ ਤਾਂ ਸਿੱਖ ਧਰਮ ਸੰਸਾਰ ਤੇ ਪ੍ਰਚੱਲਤ ਹੋ ਸਕਦਾ ਹੈ, ਸੁਣੋ (ਗੁਰੂ ਨਾਨਕ ਦੇਵ) ਸੌਖਾ ਉਪਦੇਸ਼ ਨਾਮ ਜਪੋ ਯਾਨੀ ਸਤਿਨਾਮ ਆਖੋ, ਰੋਹ ਵਿੱਚ ਦੁਖੀ ਹੋ ਕੇ ਇਕ ਨਿੱਜੀ ਜਾਣਕਾਰੀ ਸਾਂਝੀ ਕਰਨ ਲੱਗੀ ਹਾਂ ਕੁਝ ਸਮਾਂ ਪਹਿਲਾਂ ਯੂ।ਕੇ। ਤੋਂ ਇਕ ਕੌਮੀ ਤੁਣਖੀ &lsquoਤੇ ਦੂਜਾ ਭੀ ਯੂ:ਟੂਬੀ: ਸੁਖਬੀਰ ਬਾਦਲ ਕੋਲ ਗਏ ਕਿ ਸਾਨੂੰ ਸਿੱਟੋ ਪੈਸਾ ਤੇਰਾ ਪ੍ਰਚਾਰ ਕਰੀਏ, ਉਹਨੇ ਭਾਂਪ ਲਿਆ ਪੈਸਾ ਬਟੋਰੀ ਨੇ, ਮੈਨੂੰ ਕਹਿੰਦੇ ਜੀ ਲਉ ਸੁਖਬੀਰ ਨੂੰ ਤਾਂ ਅਕਲ ਨੀ ਗੱਲ ਨੀ ਸੁਣਦਾ ਹੁਣ ਦੋਨੋਂ ਚੈਨਲਾਂ &lsquoਤੇ ਵਿਰੁੱਧ ਦੂਹੋ ਦੂਹੀ ਵਿਰੋਧੀ, ਆਹ ਹੈ ਕੌਮੀ ਤੇ ਧਰਮੀ ਚੈਨਲੀ ਟੀਯੂਬਾਂ ਚਲਾਉਣੇ, ਐਨੀ ਭੈਰਮੀ ਬਾਦਲਾਂ ਵਿਰੁੱਧ ਕਿਉਂ, ਕਿਵੇਂ ਤੇ ਕੌਣ ਚੋਗਾ ? ਚੈਨਲ ਭੀ ਦੋ ਹੀ ਹਨ ਤਰਲੋ ਮੱਛੀ, ਇਕ ਨੂੰ ਤਾਂ ਸਾਹ ਨੀ ਆਉਂਦਾ ਦੂਜਾ ਠਰੰਮੇ ਨਾਲ ਜਰਾ ਲੁੱਕ ਕੇ ਲੋਕੀ ਜਾਣਦੇ ਹਨ ਕਿ ਬਗਾਨੀ ਮਾਇਆ ਮੱਤ ਮਾਰ ਧਰਦੀ ਹੈ, ਦਿਨ ਦੂਰ ਨਹੀਂ ਜਦੋਂ ਰੱਬ ਦਾ ਖੂੰਡਾ ਖੜਕੂ ਹੰਕਾਰ ਹੀ ਮਾਰੂ ।
ਨਿਰਣਾ
ਝੱਟ ਕਿਥੇ ਗੁਜ਼ਾਰਾਂ ਜੀ ਦੁਨੀਆਂ ਟਿਕਣ ਨੀ ਦਿੰਦੀ, ਧਰਮ ਤਾਂ ਮੱਤ-ਬੁੱਧ ਦੇਣ ਲਈ ਹੁੰਦੇ ਸੀ, ਜੇਕਰ ਅਸੀਂ ਸ੍ਰਿਸ਼ਟੀ ਦੇ ਰਚਨਹਾਰ ਦੀ ਕਰਾਮਾਤ ਨੂੰ ਸਿਜਦੇ ਕਰਦੇ ਕਿ ਕਿਵੇਂ ਸੰਸਾਰ ਉਭਾਰਿਆ ਤੇ ਉਹਦੀ ਪਾਲਣਾ ਪੋਸਣਾ ਲਈ ਪ੍ਰਕਿਰਤੀ ਉਪਜਾਈ ਪੀਰ-ਪਗੰਬਰ ਔਲੀਏ ਭਗਤ ਅੰਤ ਗੁਰੂ ਰੱਬੀ ਸਨੇਹੇ ਨਸ਼ਰ ਹੋਏ ਭਾਵੇਂ ਸ਼ੈਤਾਨ ਦੀ ਔਲਾਦ ਭੀ ਨਾਲ ਹੀ ਆਈ, ਜੁਲਮ ਜਹਾਦ ਦੇ ਕਾਲ ਇਤਿਹਾਸ ਵਿੱਚ ਮਿਲਦੇ ਨੇ ਮਨੁੱਖਤਾ ਲਈ ਦਰਵੇਸ਼ ਬੁੱਧੀ ਉਪਦੇਸ਼ ਸਨ, ਪਰ ਅੱਜ ਤਾਂ ਭੈਰਮੀ ਚੱਕੀ ਫਿਰਦੇ ਨੇ ਫੇਰ ਉਹ ਇਲਾਹੀ ਅਦੇਸ਼ ਕਿਥੇ ਗਏ, ਸਵੇਰੇ ਉੱਠ ਕੇ ਕਾਇਆ ਸੋਧੋ ਬੱਸ ਪ੍ਰਭੂ ਨੂੰ ਨਮਣ, ਕਿਰਤ ਵੱਲ ਤੁਰੋ, ਇਹ ਲੱਖਾਂ ਪ੍ਰਾਣੀ ਤਾਂ ਕਰਦੇ ਹਨ ਪਰ ਕੋਈ ਸੌ ਕੁ ਹਨ ਜੋ ਫਠਕੜੀ ਪਾ ਕੇ ਸਾਰਾ ਤੇ੍ਹਰਮਾਂ ਰਤਨ ਫਟਾ ਰਹੇ ਹਨ, ਇਕ ਤਾਂ ਮਹੰਤਗੀਰੀ ਗੁਰੂ ਘਰ ਖੋਲ੍ਹ ਪੂਜਾ ਦਾ ਧਨ ਹੂੰਝਣ &lsquoਤੇ ਹਨ ਤੇ ਝਾਕੀਆਂ ਦਿਖਾ ਰਹੇ ਹਨ ਅਸੀਂ ਜੀ ਪੂਰਨ ਸਿੱਖ ਹਾਂ, ਦੂਜੇ ਸਵੇਰੇ ਦੋ ਕੁ ਉੱਠ ਕੇ ਸ਼ਸਤਰ, ਬਾਣੇ ਤੇ ਕੁਝ ਹਥਿਆਰ ਭੀ ਗੁਰੂ ਦੇ ਬਖ਼ਸ਼ੇ ਆਖ ਵੱਡਣ ਟੁੱਕਣ ਨੂੰ ਟੁੱਕਣ ਨੂੰ ਤੁਰ ਪੈਂਦੇ ਨੇ ਵੇਲਾ ਸੰਭਾਲ ਪਤਾ ਨਹੀਂ ਕਦੋਂ ? ਹੁਣ ਦੇ ਸਿੱਖ ਸੇਵਕ ਲੱਖਾਂ ਨੂੰ ਨਹੀਂ ਇਨ੍ਹਾਂ ਨੂੰ ਸਿੱਖ ਮੰਨਦੇ ਹਨ । 
ਚਲੋ ਵਿਸ਼ੇ ਵੱਲ ਆਵਾਂ ਪੰਜਾਬ ਵਿੱਚ ਤਾਂ ਇਨ੍ਹਾਂ ਦੇ ਚੋਗੇ ਦਾ ਬੰਦੋਬਸਤ ਭੜਥੂ ਪੁਆਉਣ ਵਾਲੀਆਂ ਜਥੇਬੰਦੀਆਂ ਕਰਦੀਆਂ ਹਨ, ਇਥੇ ਥਾਂ ਥਾਂ ਡੇਰੇ ਭਲੇ ਨੂੰ (ਗੁਰੂ ਗ੍ਰੰਥ) ਛਾਪ ਛਾਪ ਸ਼੍ਰੋਮਣੀ ਕਮੇਟੀ ਨੇ ਰੰਗ ਲਾ ਤੇ ਮਹੰਤ ਫੇਰ ਪਤਾ ਨਹੀਂ ਹੋਰ ਕਿਹੋ ਜਿਹੇ ਸਨ ਆਹ ਪ੍ਰਬੰਧਕ ਨਿੱਤ ਇਕੱਠ ਕਰਕੇ ਮਤੇ ਪਾਸ ਕਰਨ &lsquoਤੇ ਉਧਰ ਚਤਰ ਕਿ ਅਸੀਂ ਤਾਂ ਪੰਥ ਹਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੂੰ ਹੱਕ ਨਹੀਂ ਕਿ ਉਹ ਕੋਈ ਫੈਸਲੇ ਲੈ ਸਕਣ ਸਾਥੋਂ ਹੁਕਮ ਲੈਣ, ਇਕ ਮੁੱਦਾ ਠੰਡਾ ਦੂਜਾ ਭੰਬਾ ਭਮੋਰੀਆਂ ਤਿਆਰ ਬੰਦੇ ਜਥੇਬੰਦੀਆਂ ਉਹੀ । ਪੰਜਾਬ ਵਿੱਚ ਤਾਂ ਹਨੇ੍ਹਰੀ ਲਿਆਂਦੀ ਸੀ, ਇਨ੍ਹਾਂ ਲੋਕਾਂ ਇਥੇ ਜ਼ਿੰਦਗੀ ਦੁੱਭਰ ਜੀ ਸਿੱਖ ਧਰਮ ਵਿੱਚ ਵਿਅਕਤੀਗਤ ਮਾਨਤਾ ਨਹੀਂ ਨਿਰਾ ਕੂੜ ਦੇਖੋ ਇਹ ਲੋਕ ਅੰਤ ਭਿੰਡਰਾਂਵਾਲੇ ਸਮੇਂ ਨੂੰ 40 ਸਾਲ ਮਗਰੋਂ ਭੀ ਮਹਾਨ ਦੱਸਕੇ ਲੋਕਾਂ ਵਿੱਚ ਦਹਿਸ਼ਤ ਪਾ ਰਹੇ ਹਨ, ਕਹਿੰਦੇ ਜੀ ਸੰਤਾਂ ਦੇ ਬਚਨ ਸਨ ਮੀਡੀਆ ਹੋਵੇ ਪੂਰੇ ਹੋ ਗਏ ਚੈਨਲ ਮਿਲ ਗਏ ਉਧਰ ਅਕਾਲ ਤਖ਼ਤ &lsquoਤੇ ਇਕ ਪ੍ਰਚੰਡ ਜੀ ਆਹ ਸਾਡੀ ਉੱਚ ਅਦਾਲਤ ਦੇ ਜੱਜ ਕੌਣ ? ਗ੍ਰੰਥੀ ਚੈਨਲਾਂ ਕਰਕੇ ਇਨ੍ਹਾਂ ਗ੍ਰੰਥੀਆਂ ਨੇ ਦਫੜੀ ਪੱਟ ਧਰੀ ਜੀ ਹਟਾਏ ਗਏ ਲਾਹੇ ਗਏ ਇਹ ਗੁਰੂ ਜੀ ਥਾਪੇ ਸਨ, ਕਸੂਰ ਦੱਸੋ, ਸ਼ਰਮ ਕਰੋ ਹਾਲੇ ਕਸੂਰ ਸਾਹਮਣੇ ਨਹੀਂ ? ਜਰੂਰ ਮਿੱਟੀ ਪਟਾਉਣੀ ਹੈ, ਇਹ ਸਭ ਯੂ।ਕੇ। ਦੀ ਪਟਮੇਲ੍ਹੀ ਹੈ, ਸੋਸ਼ਲ ਮੀਡੀਆ ਗਿਆਨੀ ਹਰਿਪ੍ਰੀਤ ਸਿੰਘ ਦਾ ਮੂੰਹ ਮੁਹਾਂਦਰਾ ਦੱਸੀ ਹੀ ਜਾਂਦਾ ਹੈ ਕਿ ਝੁਰਮਟ ਪਾ ਕੇ ਸੱਚਾ ਬਣਦਾ ਹੈ ਪਰ ਨਾਲ ਗਿਆਨੀ ਰਘਬੀਰ ਸਿੰਘ ਹਟਾਉਣ ਵੇਲੇ ਤਾਂ ਸਫਾਰਸ਼ ਪਾਈ ਮੈਨੂੰ ਹੈੱਡ ਗ੍ਰੰਥੀ ਤੋਂ ਨਾ ਲਾਹੋ ਹੁਣ ਬਹਾਲ ਕਰੋ ਲਹਿਰ ਸੁਣਕੇ ਫੇਰ ਬਿਆਨ ਇਹ ਲੋਕ ਤਾਂ ਸਿਆਸਤੀਆਂ ਦੇ ਭੀ ਗੁਰੂ ਹਨ ਕੌਮ ਖੇਰੂੰ ਖੇਰੁੰ ਕਰਤੀ, ਇੰਗਲੈਂਡ ਵਿੱਚ ਦੇਖੋ ਪਹਿਲਾਂ ਸਮੈਦਿਕ ਫੇਰ ਮਾਨਚੈਸਟਰ ਉਥੇ ਦਾ ਪ੍ਰਬੰਧਕ ਕੋਈ ਅਮਰੀਕ ਸਿੰਘ ਰਠੌਰ ਸਟੇਜ &lsquoਤੇ ਘੁੰਮਰ ਪਾਈ ਜਾਵੇ ਉਨਾ ਸਮਾਂ ਬੁਲਾਰੇ ਨਹੀਂ ਜਿੰਨਾ ਆਪ, ਅੰਤ ਨੂੰ ਟਰਾਫੀਆਂ ਵੰਡੀਆਂ ਇਨ੍ਹਾਂ ਨੂੰ ਜਦੋਂ ਪਈ ਨਾ ਉੱਪਰ ਵਾਲੇ ਦੀ ਮਾਰ, ਦੇਖਿਉ ਇਕ ਝਲਕ ਚਰਿੱਤਰਾਂ &lsquoਤੇ ਪਾ ਕੇ ਸਮਾਪਤੀ ਨਿੱਤ ਸੁਣ ਸੁਣ ਕੰਨ ਭੌਰੇ ਹੋ ਗੇ ਜੀ ਸੁਖਬੀਰ ਬਾਦਲ ਨੂੰ ਫੱਖਰੇ-ਕੌਮ ਮੋੜਨ ਦਾ ਦੁੱਖ : ਤੁਸੀਂ ਕਿਹੜੇ ਧੁਰੇ ਤੋਂ ਹੋ ਹੁੰਦੇ ਮਾਪਿਆਂ ਦੀ ਆਨ-ਸ਼ਾਨ ਪੁੱਤਰ (ਸੀਤਲ) ਉਹ ਕਿਹੜਾ ਪੁੱਤ ਹੈ ਜੀਹਨੂੰ ਬਾਪ ਦੀ ਪੱਗ ਦੀ ਲਾਜ ਨਾ ਹੋਵੇ, ਸਾਡੀ ਜੱਟ ਬਰਾਦਰੀ ਵਿੱਚ ਇਹਨੂੰ ਕਪੂਤ ਆਖਦੇ ਨੇ ਤੁਹਾਡੀ ਵਿੱਚ ਪਤਾ ਨਹੀਂ ਸਪੂਤ ਆਖਦੇ ਹੋਣ, ਧਰੀ ਪੰਸੇਰੀ ਮੰਗਣੇ ਹੀ ਮਾਨ ਨਹੀਂ, ਕਿਰਤੀ ਸਿੱਖ ਹੁੰਦੇ ਨੇ, ਮ੍ਰਿਤਕ ਨੂੰ ਅਪਮਾਨਣਾ ਹਿੰਦੂ ਸੰਸਕ੍ਰਿਤੀ ਵਿੱਚ ਪਾਪ ਹੈ ਸਿੱਖ ਧਰਮ ਵਿੱਚ ਭੀ ਅਸੀਂ ਮੰਨਦੇ ਹਾਂ ਕਿ ਆਤਮਾਂ ਕਦੇ ਮਰਦੀ ਨਹੀਂ, ਸੋ ਸੋਚ ਲਵੋ ਇਹ ਫੜਫੂਲੀਆਂ ਅੱਗੇ ਨਾ ਆਈਆਂ ਤਾਂ ਮੈਨੂੰ ਆਖ ਦਿਉ ਭਰੋਂਗੇ ਕੁਫ਼ਰ ਜੋ ਤੋਲਦੇ ਹੋ ਫਤਵਿੳ ਗਿਆਨੀ ਨਾਲੋ ਅਗਿਆਨੀ ਚੰਗਾ ਜਿਹੜਾ ਹਰ ਬੜੀ ਦੁਬਿਧਾ ਤਾਂ ਨਹੀਂ ਘੜੀ ਰੱਖਦਾ, ਹਿਤੈਸ਼ੀ ਕਿਸਾਨ, ਅੱਡ ਇੰਨਸਾਫੀਏ ਤਾਂ ਤੇ ਹੁਣ ਆਹ ਪੰਥਕ ਸੂਬੇ ਦੀ ਬਰਬਾਦੀ ਕਰਨ ਤੇ ਨੇ ਹਾਲੇ ਘਰ ਲੈਣਾ ਇਨ੍ਹਾਂ ਨੇ, ਇਨ੍ਹਾਂ ਪੰਥੀਆਂ ਨੂੰ ਪੁੱਛੋ ਕਿ ਜਦੋਂ ਗਿ: ਹਰਿਪ੍ਰੀਤ ਸਿੰਘ ਨੂੰ ਲਾਹਿਆ ਸੀ ਤਾਂ ਆਹ ਫ਼ੇਰ ਕਿਹੜੀ ਧਾਰਾ ਲਾਗੂ ਦੇਖੀ ਸੀ, ਯੂ।ਕੇ। ਦੇ ਸਭ ਭੈਰਮੀ ਚੱਕਣੇ, ਗੁਰੂ ਧਾਮ ਹੁਣ ਇਨ੍ਹਾਂ ਦੇ ਮਕਾਮ ਨੇ ਅਰਦਾਸਾਂ ਕਰੋ ਰੱਬ ਇਨ੍ਹਾਂ ਨੂੰ ਸਮੇਟੇ ਤੇ ਧਰਮ ਬਚੇ, ਦਰ ਤੇਰੇ ਆਏ, ਨਾ ਖਾਲੀ ਮੋੜ ਸਾਈਆਂ । 
-ਬਲਵਿੰਦਰ ਕੌਰ ਚਾਹਲ ਸਾਊਥਾਲ