2024-2025: ਸਿੱਖ-ਪੰਥ ਦੇ ਇਕ ਇਤਿਹਾਸਕ ਪੜਾਅ ਨੂੰ ਪ੍ਰਭਾਸ਼ਿਤ ਕਰਦੀਆਂ ਰਹੀਆਂ X Twitter ਪੋਸਟਾਂ
2025 ਤੋੰ 2030 ਤੱਕ ਦੇ ਪੰਜ ਵਰੇ, 2050ਵੇਂ ਵਲ ਦੇ ਵਿਸ਼ਵ-ਵਿਆਪੀ ਸਿਖ-ਪੰਥਕ ਭਵਿੱਖ ਉਸਾਰਨ ਲਈ, ਅਹਿਮ ਬਣਦੇ ਜਾ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸਿੱਖ ਪੰਥ, ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀਂ ਗੁਰਦਵਾਰਾ ਪ੍ਰਬੰਧਕ ਕਮੇਟੀ, ਸਮੂਹਿਕ ਸ਼੍ਰੋਮਣੀ ਅਕਾਲੀ ਦਲ ਅਤੇ ਸਿਖ ਸੰਸਥਾਵਾਂ ਪੰਜੇ ਹੀ ਪ੍ਰਮੁੱਖ ਅਦਾਰੇ: ਦਿਸ਼ਾ-ਦ੍ਰਸ਼ਟੀ, ਗਤੀਵਿਧੀਆਂ, ਤਾਲ-ਮੇਲ ਅਤੇ ਵਿਚਾਰ-ਸੰਵਾਦ ਪੱਖੋਂ  ਕਿਵੇਂ ਵਿਚਰਦੇ ਹਨ ਅਤੇ ਅਗਾਂਹ ਵਧਦੇ ਹਨ ਇਹਨਾਂ ਪਹਿਲੂਆਂ ਤੇ ਨਿਰਭਰ ਕਰੇਗਾ।
.............................................................
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬਾਨ ਚਾਹੇ ਗਿਆਨੀਂ ਰਘਵੀਰ ਸਿੰਘ ਸਨ, ਹੁਣ ਗਿਆਨੀਂ ਕੁਲਦੀਪ ਸਿੰਘ ਗੜਗਜ ਹਨ ਜਾਂ ਅਗਾਂਹ ਕੋਈ ਹੋਰ ਹੋਂਣ - ਜੇ 2025 ਦੇ ਹੋਲੇ-ਮਹਲੇ ਨਾਲ ਜੁੜਿਓ ਘਟਨਾਕ੍ਰਮਾਂ ਉਪਰੰਤ ਸਿੱਖ-ਪੰਥ, ਸਿਧਾਂਤਕ ਅਤੇ ਮਰਿਆਦਾ ਸਬੰਧਿਤ ਵਿਵਾਦ-ਸੰਵਾਦ ਦੀ ਲੋਅ  ਵਿਚ ਸ਼੍ਰੋ.ਗੁ.ਪ੍ਰ.ਕ ਦੀ ਐਗਜੈਕਟਿਵ ਅਤੇ ਜਨਰਲ ਇਜਲਾਸ ਜਥੇਦਾਰ ਸਾਹਿਬਾਨਾਂ ਦੀਆਂ ਨਿਯੁਕਤੀਆਂ ਦੇ ਮਸਲੇ ਸੁਲਝਾਅ ਲਵੇ ਅਤੇ ਪੰਥਕ ਪ੍ਰਵਾਨਗੀ ਵੀ ਹੋ ਜਾਵੇ - ਤਾਂ ਵੀ, ਓੜਕ ਜਥੇਦਾਰ ਸਾਹਿਬਾਂਨਾਂ ਸਾਹਮਣੇ ਪ੍ਰਮੁੱਖ ਕਾਰਜ ਤਾਂ 2 ਦਸੰਬਰ 2024 ਦੇ ਹੁਕਮਨਾਮੇ ਅਤੇ ਆਦੇਸ਼ਾਂ ਅਨੁਸਾਰ, ਸਮੂਹਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਾਫ-ਸੁਥਰੇ ਤਰੀਕੇ ਮੈਂਬਰਸ਼ਿਪ ਮੁਹਿੰਮ ਮੁਕੰਮਲ ਕਰ ਲੈਂਣ ਬਾਰੇ ਸੇਧਤ ਕਰਨਾਂ ਹੈ। ੳਪਰੰਤ ਡੈਲੀਗੇਟਾਂ, ਅਹੁਦੇਦਾਰਾਂ, ਆਗੂਆਂ ਅਦਿ ਦੀਆਂ ਚੋਂਣਾਂ ਰਾਹੀਂ ਅਗਾਂਹ ਵਧਣ ਦੀ ਪ੍ਰਕਿਰਿਆ ਚਲੇ ਅਤੇ ਪੂਰੀ ਹੋਵੇ।
.....................................................................
ਵਰਤਮਾਨ ਵਿੱਚ, ਆਪੇ-ਸਹੇੜੇ ਅੰਦਰੂੰਨੀ ਸਿੱਖ-ਪੰਥਕ ਖਲਝਗਣਾਂ ਤੋਂ ਸੁਰਖਰੂ ਹੋ ਕੇ, ਸਮੂਹਿਕ ਸ਼੍ਰੋਮਣੀਂ ਅਕਾਲੀ ਦਲ ਲਹਿਰ ਅਤੇ ਅਗਵਾਈ ਨੂੰ, ਖੜੇ-ਖੜੋਤੇ ਮਸਲਿਆਂ ਦੇ ਨਾਲ ਪੰਜਾਬ, ਪੰਜਾਬੀਆਂ ਅਤੇ  ਸਿੱਖ-ਪੰਥ ਨਾਲ ਸਬੰਧਿਤ ਨਵੀਂਆਂ ਅਤੇ ਉਭਰ ਰਹੀਆਂ ਰਾਜਨੀਤਕ ਲੋੜਾਂ ਵਲ ਤੁਰੰਤ ਕਰਵਾਈਆਂ ਕਰਨੀਆਂ ਪੈਂਣਗੀਆਂ। ਜਿਵੇਂ ਕਿ 'ਡੀਲਿਮੀਟੇਸ਼ਨ' - ਪ੍ਰਤੀਨਿਧਤਾ, 'ਦੀਵਾਲੀਆ-ਪਨ' ਵਲ ਤੋਰਿਆ ਜਾ ਰਿਹਾ ਪੰਜਾਬ ਦਾ ਰਾਜ ਪ੍ਰਬੰਧ ਆਦਿ।
.....................................................................
ਬਤੌਰ ਸਿੱਖ ਕੌਮ ਸਾਨੂੰ ਹੁਣ ਸਪੱਸ਼ਟ ਹੋ ਹੀ ਜਾਣਾਂ ਚਾਹੀਦਾ ਕਿ ਸਾਡੀ ਪੰਥਕ ਰਾਜਨੀਤੀ ਬਹੁਤ ਵਿਭਿੰਨਤਾ ਵਾਲੀ ਹੋ ਗਈ ਹੈ। ਸਿਆਸਤ ਵਾਲੇ ਘਸਮਾਂਣ ਸੁਲਝਾਉਂਣ ਲਈ ਸਮਕਾਲ ਵਿਚ ਅਤੇ ਅਗਾਂਹ ਵੀ, ਫੈਸਲਿਆਂ ਲਈ ਓੜਕ ਗੁਪਤ ਜਮਹੂਰੀ ਵੋਟ-ਵਿਧੀ ਹੀ ਸਹਾਈ ਹੋ ਸਕਦੀ ਹੈ। ਜਥੇਦਾਰ ਸਾਹਿਬਾਨ ਤਾਂ ਆਪਣੀਂ ਸੂਝ ਅਨੁਸਾਰ ਇਖਲਾਕੀ ਨੈਤਿਕਤਾ, ਸਿਧਾਂਤ ਅਤੇ ਅਧਿਆਤਮਕਤਾ ਦੇ ਅਧਾਰ ਤੇ ਸੁਝਾਹਕ ਅਗਵਾਈ ਦੇ ਸਕਦੇ ਹਨ।
......................................................................
ਸਮਕਾਲੀਨ ਰਾਜਨੀਤਕ ਜਮਾਤ ਤੇ ਖਾਸਕਰਕੇ ਸਰਕਾਰ, ਚੋੰਣਾਂ ਜਿਤਣ ਅਤੇ ਫਿਰ ਸਤਾਹ ਵਿੱਚ ਰਹਿਣ ਲਈ, 'ਮੁਫਤਖੋਰੀ' ਭਤੇ-ਸਹਾਇਤਾ ਵੋਟਾਂ ਖਾਤਿਰ ਵੰਡਦੇ ਹਨ। ਜਿਸ ਨਾਲ ਸਟੇਟ ਕਰਜਾਈ, ਕੁਰੱਪਸ਼ਨ ਅਤੇ ਜਨਤਾ ਦੀਆਂ ਕਦਰਾਂ-ਕੀਮਤਾਂ ਦਾ ਘਾਂਣ ਹੋ ਰਿਹਾ ਹੈ। ਸਿਆਸਤਦਾਨ ਪੰਜਾਬ ਦੇ ਗੁਰੂ-ਵਿਰਸੇ ਤੋਂ ਹੀ ਨਹੀਂ ਨਿਖੜ ਰਹੇ, ਪੰਜਾਬੀਆਂ ਦਾ ਭਵਿੱਖ ਵੀ ਵਿਗਾੜ ਰਹੇ ਹਨ...।
.....................................................................
ਦੇਸ਼-ਦੁਨੀਆਂ ਦੇ ਸਿੱਖ ਸਾਬਕਾ ਜਥੇਦਾਰ ਰਘਵੀਰ ਸਿੰਘ ਤੇ ਪੰਜੇ ਸਿੰਘ ਸਾਹਿਬਾਨ ਤੋਂ ਉਮੀਦ ਕਰਦੇ ਸਨ ਕਿ ਉਹ ਆਪਣੇਂ ਅਸਰ-ਰਸੂਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬ-ਉਚ ਇਤਿਹਾਸਕ ਸੰਸਥਾ ਦੇ ਪ੍ਰਭਾਵ ਰਾਹੀਂ, ਸ਼੍ਰੋਮਣੀ ਅਕਾਲੀ ਦਲ ਦੀ ਸਮੂਹਿਕ ਮੈਂਬਰਸ਼ਿਪ ਦੇ ਮਸਲੇ ਨੂੰ ਸੁਲਝਾਉਣ ਵਾਲੀ ਵਿਧੀ ਅਪਨਾ ਕੇ, ਸਮੁੱਚੇ ਸਿੱਖ ਪੰਥ ਨੂੰ ਜੋੜਨ ਦੀ ਜਿੰਮੇਵਾਰੀ ਨਿਭਾਉਂਦੇ।
ਪੰਜਾਬ, ਪੰਜਾਬੀਆਂ ਤੇ ਸਿਖ-ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ, ਕਿਉੰ ਨਾਂ ਜਥੇਦਾਰ ਸਾਹਿਬਾਂਨ, ਸ਼੍ਰੋ.ਗੁ.ਪ੍ਰ.ਕ, ਸਭ ਅਕਾਲੀ ਆਗੂ ਅਤੇ 'ਮੈਂਬਰਸ਼ਿਪ ਕਮੇਟੀ', ਹੋ ਚੁਕੀ ਭਾਰਤੀ ਦੀ ਪੜਤਾਲ ਕਰ ਲੈੰਦੇ, ਨਵੇਂ ਬਣਨ ਵਾਲੇ ਮੈਂਬਰ ਨਾਲ ਰਲਾਅ ਕੇ, ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਸਾਝੇ ਤੌਰ ਤੇ ਅਗਾਂਹ ਵਧ ਲੈਂਦੇ?
.......................................................................
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੰਜੇ ਸਿੰਘ ਸਾਹਿਬਾਨ ਜਾਂਣਦੇ ਹੋਣਗੇ ਕਿ ਚੰਗੇ ਅਤੇ ਭਲੇ ਪੰਥਕ ਸਿੱਖ, ਸ਼੍ਰੋਮਣੀ ਅਕਾਲੀ ਦਲ ਅਤੇ ਵਖ ਵਖ ਹੋਰਨਾਂ ਦਲਾਂ ਤੋੰ ਬਿਨਾਂ, ਦੇਸ਼-ਦੁਨੀਆਂ ਦੀਆਂ ਯੂਨੀਅਨਿਸਟ ਪਾਰਟੀਆਂ ਅਤੇ ਖਾਲਿਸਤਾਨ ਪਖੀ ਧਿਰਾਂ ਵਿਚ ਵੀ ਸਰਗਰਮ ਹਨ। ਬਹੁਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਸਮਰਪਿਤ ਹੋਂਣ ਦੇ ਦਾਅਵੇ ਵੀ ਕਰਦੇ ਹੋਂਣਗੇ। ਪਰ, ਇਹਨਾਂ ਦੀ ਸਿਆਸਤ ਵਿਭਿੰਨ ਅਤੇ ਸਤਾਹ ਲਈ 'ਵਿਰੋਧੀ' ਹੈ। ਪਰ ਆਮ ਸਿੱਖ ਤਾਂ ਸਮੂਹਿਕ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਪੰਜਾਬ, ਪੰਜਾਬੀਅਤ, ਪੰਥ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਅਤੇ ਵਿਕਾਸ-ਵਿਸਥਾਰ ਦੀ ਤਵਕੋਂ ਰਖਦੇ ਰਹੇ ਹਨ। ਬਣ ਰਹੇ ਦਲਾਂ, ਸਮੋਤ ਸਰਬਜੀਤ ਸਿੰਘ ਨਵੇਂ ਪਾਰਲੀਮੈਂਟ ਮੈਂਬਰਾਂ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆ ਦੇ ਸਿਆਸੀ ਪ੍ਰਭਾਵ ਵੀ ਅਸਰਦਾਰ ਹੋ ਸਕਦੇ ਹਨ।
 ...................................................................
ਸਾਬਕਾ ਜਥੇਦਾਰ ਸਾਹਿਬਾਂਨ 2 ਦਸੰਬਰ 2024 ਦੀ ਪ੍ਰਕਿਰਿਆ ਮੁਕੰਮਲ ਕਰਨ ਲਈ, ਚਲਦੀ ਮੈਂਬਰਸ਼ਿਪ ਬਾਰੇ ਵੀ ਵਿਵਾਦ-ਸੰਵਾਦ ਖਤਮ ਕਰਨ ਲਈ, ੳਸਤੇ ਨਜ਼ਰਸਾਨੀ, ਸੰਭਾਵਿਤ ਵਾਧੇ ਅਤੇ ਏਕੇ ਦੇ ਨਿਰਦੇਸ਼ ਕਰਕੇ, ਨਿਰਲੇਪ ਸਥਿਤੀ ਵਿਚ ਆ ਜਾਂਣ ਲਈ, ਸਹਿਮਤੀ ਨਾ ਬਣਾ ਸਕੇ। ਵਿਰੋਧੀ ਧਿਰਾਂ ਤੇ ਬਹੁਤੇ ਮੀਡੀਏ ਅਤੇ ਗੈਰ-ਜਿੰਮੇਵਾਰ ਕਿਸਮ ਦੇ ਸ਼ੋਸ਼ਲ ਮੀਡੀਆ ਨੇ ਚਲਦਾ ਘਸਮਾਂਣ ਖਤਮ ਹੀ ਨਹੀਂ ਸੀ ਹੋਂਣ ਦੇਣਾਂ।
ਸਾਡੀ ਕਥਿਤ ਸਿੱਖ-ਪੰਥਕ ਸਿਆਣਪ ਵੀ ਵਾ-ਕਮਾਲ ਹੈ। ਬੇਅਦਬੀਆਂ ਦੇ ਅਸਲ ਕਥਿਤ ਦੋਸ਼ੀ 'ਸੌਦਾ-ਸਾਧ' ਨੂੰ ਅਜੇ ਤੱਕ ਵੀ ਸਰਕਾਰਾਂ ਮੁਕੰਮਲ ਤਫਤੀਸ਼ ਤੇ ਇਨਸਾਫ-ਅਦਾਲਤਾਂ ਤੱਕ ਨਹੀਂ ਲਿਆਈਆਂ। ਇਧਰ ਧਿਆਨ ਦੇਣ ਨਾਲੋਂ, ਬਹੁਤੇ 'ਸਿੱਖ-ਪੰਥਕ' ਧੜੇ, ਸਿਆਸਤਦਾਨ, ਧਾਰਮਿਕ ਕਿਸਮ ਦੇ ਸਵੈ-ਸਜੇ ਆਗੂ ਅਤੇ ਕਾਫੀ ਮੀਡੀਆ ਤੇ ਸ਼ੋਸ਼ਲ ਮੀਡੀਆ ਖਿਮਾ-ਜਾਚਨਾਂਵਾਂ ੳਪਰੰਤ ਵੀ, ਆਪਸੀ ਭਰਾ-ਭੈੰਣ ਮਾਰੂ ਲਾਹ-ਪਾਹ ਅਤੇ ਅੰਦਰੂੰਨੀ ਵਿਰੋਧਾਂ ਵਿੱਚ ਉਲਝਿਆ ਹੋਇਆ ਹੈ!  
..................................................................
ਸਿੱਖ ਪੰਥ ਵਿੱਚ ਮੌਜੂਦਾ ਸਿਆਸਤੀ ਘਸਮਾਂਣ ਪੰਜਾਬ ਅਤੇ ਪੰਜਾਬੀਆ ਹੋਰ ਨੁਕਸਾਨ ਕਰ ਰਿਹੈ। ਸਾਰੀਆਂ ਕਥਿਤ 'ਪੰਥਕ ਧਿਰਾਂ' ਤਾਂ ਕਦੇ ਵੀ  ਸਿਆਸਤੀ ਸਹਿਮਤੀ ਨਹੀਂ ਬਣਾ ਸਕੀਆਂ। ਸਿੰਘ ਸਾਹਿਬਾਨ 2 ਦਸੰਬਰ 2024 ਦੀ ਰਹਿੰਦੀ ਪ੍ਰਕਿਰਿਆ ਪੂਰੀ ਕਰਨ ਹਿੱਤ "7 ਮੈਂਬਰੀ ਕਮੇਟੀ" ਨੂੰ ਸੋਝੀ ਵਾਲੀ ਲਚਕੀਲੀ ਸੇਧ ਦੇ ਕੇ, ਸਲਝਾਅ ਦਾ ਆਦੇਸ਼ ਕਰਨ ਅਤੇ ਆਪ ਨਿਰਲੇਪ ਰਹਿਣ ਵਿੱਚ ਸਫਲ ਕਿਉੰ ਨਾ ਹੋ ਸਕੇ?
....................................................................
2 ਦਸੰਬਰ 2024 ਦਾ ਦਿਨ ਵਿਸ਼ਵ-ਵਿਆਪਕ ਸਿੱਖ-ਪੰਥ ਦੇ ਕੌਮੀ ਇਤਿਹਾਸ ਵਿੱਚ ਨਿਵੇਕਲਾ ਅਤੇ ਵਿਸ਼ੇਸ਼ ਰਹੇਗਾ। ਇਹ ਪਹਿਲੀਵਾਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਥੇਦਾਰ ਰਘਵੀਰ ਸਿੰਘ ਹੁਣਾਂ ਦੀ ਅਗਵਾਈ ਵਿੱਚ ਗਿਆਨੀ ਹਰਪ੍ਰੀਤ ਸਿੰਘ ਸਮੇਤ ਪੰਜ ਸਿੰਘ ਸਾਹਿਬਾਨ ਨੇ, ਸਮੁਚਿਤਾ ਵਿਚ ਸਬੰਧਿਤ ਸ਼ੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ, ਵਖ-ਵਖ ਗੁਨਾਹਾਂ, ਭੁਲਾਂ-ਗਲਤੀਆਂ ਅਤੇ ਅਣਗਿਹਲੀਆਂ ਬਾਰੇ ਪਰੰਪਰਾਗਤ ਸਜਾਵਾਂ, ਮਰਿਆਦਾ ਅਨੁਸਾਰ ਆਦੇਸ਼ਤ ਕੀਤੀਆਂ ਸਨ। 
 ................................................................
ਸਮੇਤ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੇ, ਅਕਾਲੀ ਸਰਕਾਰ ਵੇਲੇ ਤੋਂ ਸੀ ਗੁਰੂ ਗ੍ਰੰਥ ਸਹਿਬ ਨਾਲ ਸਬੰਧਿਤ ਬੇਅਦਬੀਆਂ ਦੇ ਘਟਨਾਕ੍ਰਮਾਂ, 'ਸੌਦਾ-ਸਾਧ' ਨੂੰ ਮੁਆਫੀ, ਗੋਲੀਕਾਂਡ, ਸਿੱਖ ਭਾਵਨਾਵਾਂ ਦੇ ਉਲਟ ਸਰਕਾਰੀ ਨਿਯੁਕਤੀਆ,  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਜਥੇਦਾਰਾਂ ਨਾਲ ਜੁੜਦੀਆਂ ਕੁਤਾਹੀਆਂ...ਸਬੰਧੀ ਸਭ ਦੋਸ਼ ਕਬੂਲ ਕਰਦਿਆਂ, ਭੁਲਾਂ ਬਾਰੇ ਮੁਆਫੀਆਂ-ਜੋਦੜੀਆਂ ਨਾਲ ਤਨਖਾਹਾਂ-ਸਜਾਵਾਂ ਪ੍ਰਵਾਨ ਕੀਤੀਆਂ। 1978 ਦੇ ਸ਼ਹੀਦੀ ਸਾਕੇ ਤੋਂ 2017 ਤਕ ਦੀਆਂ ਪ੍ਰਕਿਰਿਆਵਾਂ ਸਮੇਂ ਅਕਾਲੀ ਆਗੂ ਅਤੇ ਮੁੱਖ-ਮੰਤਰੀ ਰਹੇ ਅਕਾਲ ਵਾਸੀ ਪ੍ਰਕਾਸ਼ ਸਿੰਘ ਬਾਦਲ ਹੁਣ ਦਾ 'ਫਖਰੇ-ਕੌਮ' ਖਿਤਾਬ ਵੀ ਗਿਆ। 
..............................................................................
ਸਮੁਚਿਤ ਅਕਾਲੀ ਅਗਵਾਈ ਦੀਆਂ ਤਨਖਾਹਾਂ-ਸਜਾਵਾਂ ਅਤੇ ਅਸਤੀਫਿਆਂ ਨਾਲ, ਸ਼੍ਰੋਮਣੀ ਅਕਾਲੀ ਦਲ ਦੀ ਅਗਾਂਹ ਨਵੀਂ ਮੈਂਬਰਸ਼ਿਪ ਭਾਰਤੀ, ਡੈਲੀਗੇਟਾਂ, ਵਰਕਿੰਗ ਕਮੇਟੀ ਅਤੇ ਨਵੀਂ ਪ੍ਰਧਾਨਗੀ ਚੋਂਣ ਲਈ ਰਾਹ ਸਾਫ ਹੋ ਗਏ ਸਨ। 2025 ਵਿੱਚ ਨਵਿਆਇਆ ਅਤੇ ਪੁੰਨਰਗਠਤ ਸ਼੍ਰੋਮਣੀ ਅਕਾਲੀ ਦਲ, ਮੁੜ ਸਿੱਖ-ਪੰਥ, ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਵਿਚ ਜੁਟ ਸਕਣ ਦੀਆਂ ਉਮੀਦਾਂ ਪ੍ਰਬਲ ਹੋ ਗਈਆਂ ਸਨ। ਇਹੋ ਹੀ ਵਿਸ਼ਵ-ਵਿਆਪਕ ਸਿੱਖ-ਪੰਥ ਦੀ ਪ੍ਰਮੁੱਖ ਆਸ ਰਹੀ ਸੀ।
..............................................................................
ਇਹਨਾਂ ਸਮਕਾਲੀ ਰਾਜਨੀਤਕ ਹਾਲਤਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸਿੰਘ ਸਾਹਿਬਾਨ ਵਾਸਤੇ ਫੈਸਲੇ ਅਤੇ ਆਦੇਸ਼ ਦੇਣੇਂ ਸੌਖੇ ਨਹੀਂ ਸਨ। ਅਗਵਾਈ ਅਤੇ ਸਹਾਇਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ, ਇਤਿਹਾਸਕ ਪਰੰਪਰਾਵਾਂ ਅਤੇ ਮਰਿਆਦਾ ਤੋਂ ਮਿਲਦੀ ਹੈ। ਪਰ ਤਤਕਾਲੀ-ਗਵਾਹੀਆਂ ਤੋਂ ਇਲਾਵਾ, ਹੋਰ ਬਾਹਰੀ ਦਬਾਅ ਵੀ ਅਤਿਅੰਤ ਸਨ। 
.......................................................................
ਸਿੱਖ-ਪੰਥ ਪ੍ਰੀਭਾਸ਼ਤ ਕਰਨਾਂ ਵੀ ਸੌਖਾ ਨਹੀਂ ਰਹਿ ਗਿਆ।  ਕਿਉਂਕਿ ਸਿੱਖ ਪੀਰੀ ਪਖੋਂ ਤਾਂ ਇਕੋ ਥਾਂਹ ਸਫਾ ਵਿਛਾ ਕੇ ਸੰਗਤੀ ਰੂਪ ਵਿੱਚ ਸਜ ਸਕਦੇ ਹਨ, ਪਰ ਮੀਰੀ ਪਖੋਂ ਇਹ ਅਸੰਭਵ ਹੋ ਗਿਆ ਲਗਦਾ ਹੈ। ਇਹ ਸਭ, ਤਾਜੇ ਘਟਨਾਂਕ੍ਰਮ ਅਤੇ ਪ੍ਰਕਿਰਿਆਵਾਂ ਤੋਂ ਸਪੱਸ਼ਟ ਹੈ। ਸ਼੍ਰੋਮਣੀ ਅਕਾਲੀ ਦਲ, ਵੱਖੋ-ਵੱਖ ਵਿਚਰਦੇ ਛੋਟੇ-ਵੱਡੇ ਅਕਾਲੀ ਧੜੇ, ਗੁਸੇ-ਰਾਜੀ ਅਲਗ-ਥਲਗ ਹੋਇਓ ਅਕਾਲੀ, ਟਕਸਾਲਾਂ, ਨਿਹੰਗ ਸਿੰਘ ਦਲਾਂ, ਜਥਿਆਂ, ਸੰਪਰਦਾਵਾਂ, ਖਾਲਿਸਤਾਨ ਪਖੀ 'ਖਾੜਕੂਵਾਦੀ ਤੇ ਨਰਮਦਲੀਏ', ਕੁਝ ਪੰਥ ਵਿੱਚੋਂ ਕੇਂਦਰਵਾਦੀ ਸਿਆਸਤਾਂ ਵਿਚ ਜਾ ਕੇ ਵੀ ਆਪਣੇ-ਆਪ ਨੂੰ ਪੰਥਕ ਹੋਂਣ ਦੇ ਦਾਅਵੇਦਾਰ ਹਨ...?
.....................................................................
ਦੇਸ਼-ਵਿਦੇਸ਼ਾਂ ਵਿੱਚੋਂ ਸਭਨਾਂ ਨੇ ਹੀ ਆਪੋ-ਅਪਣੇਂ ਢੰਗ-ਤਰੀਕੇ, ਸਿੰਘ ਸਾਹਿਬਾਨਾਂ ਤੇ ਸੁਝਾਅਹਕ ਦਬਾਅ ਬਣਾਏ। ਪਰ ਪ੍ਰਮੁੱਖ ਸਵਾਲ ਤਾਂ ਇਹ ਹੈ ਕਿ ਕੀ ਸਭਨਾਂ ਸਿੱਖਾਂ, ਮੀਰੀ-ਪੀਰੀ ਦੇ ਸਰਵਉਤਮ ਤਖਤ ਤੋੰ ਹੋਏ ਫੈਸਲਿਆਂ ਅਤੇ ਅਦੇਸ਼ਾਂ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਸੀ?
2 ਦਸੰਬਰ 2024 ਦਾ ਦਿਨ ਵਿਸ਼ਵ-ਵਿਆਪਕ ਸਿਖਾਂ ਲਈ ਮਹੱਤਵਪੂਰਨ ਰਿਹਾ ਸੀ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜੋ ਵੀ ਘੋਸ਼ਿਤ ਕੀਤਾ ਗਿਆ. ਉਹ ਭਵਿੱਖਤ ਇਤਿਹਾਸ ਸਿਰਜਣ ਲਈ ਫੈਸਲਾਕੁੰਨ ਅਧਾਰ ਬਣਿਆ। ਹੁਣ ਅਗਾਂਹ ਤਾਂ ਮੌਜੂਦਾ ਸੰਦਰਭ ਵਿੱਚ ਮਸਲੇ ਸਿਧਾਂਤ-ਸਮਰਪਿਤ, ਮਜਬੂਤ ਤੇ ਸਾਫ ਦਿਸ਼ਾ-ਦ੍ਰਿਸ਼ਟੀ ਵਾਲੀ ਅਗਵਾਈ, ਸਮੂਹਿਕ ਅਤੇ ਨਵਿਆਏ ਸ਼੍ਰੋਮਣੀ ਅਕਾਲੀ ਦਲ ਅਧਾਰਿਤ ਵਿਸ਼ਾਲ ਅਕਾਲੀ ਲਹਿਰ ਹੀ ਦੇ ਸਕੇਗੀ।
 .......................................................................
ਜੱਥੇਦਾਰ ਰਘਵੀਰਸਿੰਘ ਹੁਣਾਂ ਦੀ ਅਗਵਾਈ ਵਿੱਚ ਪੰਜ ਸਿੰਘ ਸਾਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਫੈਸਲਾ ਲਿਆ, ਤਨਖਾਹਾਂ ਲਾਈਆਂ, ਇਹ ਸਿਖ ਇਤਿਹਾਸ ਵਿਚ ਪਰੰਪਰਾਗਤ ਬਣਨਗੀਆਂ। ਸੰਤੁਲਤ ਬੁਧ- ਵਿਵੇਕ ਵਾਲੇ ਸਮੂਹਿਕ ਸਿੱਖ-ਪੰਥਕ ਹਲਕੇ, ਪੰਜਾਬ ਅਤੇ ਦੇਸ਼-ਵਿਦੇਸ਼ਾਂ ਵਿਚ ਉਮੀਦ ਕਰਦੇ ਵੀ ਸਨ ਕਿ ਸਭ ਕੁੱਝ ਮਰਿਆਦਾ ਅਨੁਸਾਰ ਇਨਸਾਫ, ਵਾਜਬਤਾ ਤੇ ਖਿਮਾਂ-ਜਾਚਨਾਂ ਵਾਲਾ ਹੋਵੇਗਾ।
ਵਲੈਤੋਂ ਵੇਖਦਿਆਂ ਲਗਿਆ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ, ਯੂਨੀਅਨ ਮੰਤਰੀ, ਲੋਕ ਸਭਾ ਅਤੇ ਵਿਧਾਨ ਸਭਾ ਦੇ ਮੈਂਬਰ ਰਹੇ ਸੁਖਬੀਰ ਸਿੰਘ ਬਾਦਲ ਵਲੋੰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋੰ ਵੀ ਅਸਤੀਫੇ ਬਾਅਦ, ਰਾਹ ਪਧਰੇ ਹੋ ਗਏ। ਉਹਨੀਂ ਸਤਾਹ ਵੇਲੇ ਦੀਆਂ ਆਪਣੀਂਆਂ ਸਮੂਹਿਕ ਭੁਲਾਂ ਅਤੇ ਗਲਤੀਆਂ ਨੂੰ ਮੰਨਦਿਆਂ, ਸਰਕਾਰ ਅਤੇ ਅਗਵਾਈ ਵਿੱਚ ਰਹੇ ਆਪਣੇਂ ਸਾਥੀਆਂ ਵਲੋਂ ਵੀ ਜਿੰਮੇਵਾਰੀ ਆਪਣੇਂ ਸਿਰ ਲੈ ਲਈ ਸੀ।
.................................................................................
ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਹੁਣਾਂ ਆਪਣੇਂ ਮੁਆਫੀਨਾਮੇ ਅਤੇ ਤਨਖਾਹ ਲਗਵਾਉਂਣ ਲਈ ਆਪਣੇਂ ਆਪ ਨੂੰ, ਸ੍ਰੀ ਅਕਾਲ ਤਖਤ ਸਾਹਿਬ ਮੋਹਰੇ ਪੇਸ਼ ਕੀਤਾ। ਤਨਖਾਹ-ਸਜਾ ਲਾਉੰਣ ਵਾਸਤੇ ਸਿੱਖ ਪੰਥਕ ਮਰਿਆਦਾ ਅਨੁਸਾਰ ਇਤਿਹਾਸਕ ਮਿਸਾਲਾਂ ਮੌਜੂਦ ਹਨ। ਇਸ ਬਾਬਤ ਮੁਕੰਮਲ ਸੁਲਝਾਅ ਹਿਤ ਵੱਡੀ ਜਿੰਮੇਵਾਰੀ ਪ੍ਰਮੁੱਖ ਜਥੇਦਾਰ ਸਾਹਿਬ ਦੀ ਅਗਵਾਈ ਵਿੱਚ, ਪੰਜ ਸਿੰਘ ਸਾਹਿਬ ਦੀ ਸੀ। ਮਸਲਾ ਢਾਈ-ਤਿੰਨ ਮਹੀਨਿਆਂ ਪਹਿਲੋਂ ਤੇ ਮਗਰੋਂ ਵੀ ਕਿਉਂ ਲਟਕਿਆ?
..........................................................................
ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪੁੰਨਰਗਠਨ, ਮਜਬੂਤ ਅਗਵਾਈ ਅਤੇ ਦਿਸ਼ਾ-ਦ੍ਰਿਸ਼ਟੀ ਦਾ ਹੈ। ਜਰੂਰੀ ਨਹੀਂ ਕਿ ਹਰ ਫੈਸਲਾ ਸਰਬ-ਪਰਵਾਣਿਤ ਹੋਏ, ਰਾਜਨੀਤਕ ਵਿਵਾਦ-ਸੰਵਾਦ ਤੇ ਵਿਰੋਧ ਚਲਦੇ ਰਹਿਣਗੇ ਕਿਉਂਕਿ ਵਿਰੋਧੀ ਧਿਰਾਂ ਨੂੰ ਪੰਜਾਬ ਦੀ ਸਿਅਆਸਤ ਵਿੱਚ ਜਗਾਹ ਉਦੋਂ ਮਿਲਦੀ ਹੈ ਜਦ ਸ਼੍ਰੋਮਣੀ ਅਕਾਲੀ ਦਲ ਅਜੋਕੀ ਸਥਿਤੀ ਵਿੱਚ ਹੋਵੇ।ਹੁਣ ਪੰਜਾਬ, ਪੰਜਾਬੀਆਂ ਅਤੇ ਸਿਖ-ਪੰਥ ਦੇ ਵੱਡੇ ਹਿਤਾਂ ਖਾਤਰ ਸਮਾਂ, ਹਾਲਤਾਂ ਅਤੇ ਲੋੜਾਂ ਪਛਾਂਣਦਿਆਂ, ਰੌਸ਼ਨ ਅਗਵਾਈ ਨਾਲ ਅਗਾਂਹ ਵਧਣ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ, ਸਮੂਹ ਅਕਾਲੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਬਾਕੀ ਜਥੇਦਾਰ ਸਾਹਿਬਾਨ ਮੌਜੂਦਾ ਮਸਲੇ ਨਿਪਟਾਉਣ ੳਪਰੰਤ, ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਿੱਖ-ਪੰਥਕ ਲਹਿਰ ਦੇ ਤੌਰ ਤੇ ਪ੍ਰਚੰਡ ਕਰਨ ਲਈ ਇਕਜੁੱਟਤਾ, ਨਵੀਨਤਾ ਤੇ ਪੁੰਨਰਗਠਤਾ ਲਈ ਯਤਨਸ਼ੀਲ ਹੋੰਣ।
................................................................
ਪੰਜਾਬ ਦੇ ਵਰਤਮਾਨ ਸੰਦਰਭ ਵਿੱਚ, ਸੰਕਟਾਂ ਵਾਲੇ ਚਲਦੇ ਤੋੜ-ਵਿਛੋੜਿਆਂ ਅਤੇ ਵਿਵਾਦਾ-ਸੰਵਾਂਦਾ ਵਿੱਚੋਂ ਭਲੀਭਾਂਤ ਸੁਰਖਰੂ ਹੋ ਕੇ, ਸਿੱਖ ਕੌਮ ਲਈ ਪੰਜਾਬ ਅਤੇ ਪੰਜਾਬੀਆਂ ਨੂੰ ਅਗਾਂਹ ਤੋਰਨ ਅਤੇ ਚੰਗਾ ਭਵਿੱਖ ਉਸਾਰਨ ਵਿੱਚ ਜੁਟਣਾਂ ਇਕ ਵੱਡੀ ਲੋੜ ਹੈ। ਵਰਨਾਂ ਸਿੱਖ-ਪੰਥ ਅਤੇ ਪੰਜਾਬ ਨੂੰ ਹਮੇਸ਼ਾ ਸਿਆਸੀ ਘਸਮਾਣਾਂ ਵਿਚ ਰੁੱਝਿਆਕੇ, ਕਾਬਜ ਅਤੇ ਵਿਰੋਧੀ ਸਿਆਸੀ ਜਮਾਤ, ਨਿਰਾਰਥਕ ਆਪਸੀ ਵਿਰੋਧਾਂ ਵਿਚ ਖਚਤ ਰਖਣਗੇ। ਬਹੁਤਾ ਸ਼ੋਸਲ ਅਤੇ ਸੰਚਾਰ ਮੀਡੀਆ ਵੀ ਹਮੇਸ਼ਾਂ ਖਲਝਗਣ ਚਕਰ ਨੂੰ ਪਾਈ-ਵਧਾਈ ਰੱਖਣਗੇ। ਪੰਜਾਬ, ਪੰਜਾਬੀਆਂ ਅਤੇ ਸਿੱਖ-ਪੰਥ ਨੂੰ ਉਸਾਰੂ ਭਵਿੱਖ ਵਲ ਤੋਰਨ ਵਾਸਤੇ:
1. ਮਰਿਆਦਾ ਅਨੁਸਾਰ, ਸਮੂਹ 'ਤਨਖ਼ਾਹਾਂ-ਸਜਾਵਾਂ-ਸੇਵਾਵਾਂ' ਨਿਪਟਾਉਣ ਦੀ ਕਾਰਵਾਈ ਨੂੰ, ਘੱਟੋ-ਘੱਟ ਸਮੇਂ ਵਿੱਚ ਨਿਪਟਾ ਲਿਆ ਜਾਣਾਂ ਜਰੂਰੀ ਸੀ। ਕਿਉਂਕਿ ਇਹ ਕਾਰਵਾਈ ਸਿੱਖ-ਪੰਥਕ ਹੈ, ਮੀਰੀ-ਪੀਰੀ ਸਿਧਾਂਤ ਤਹਿਤ ਸਦਾਚਾਰਕ ਸੀ।
ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤਕ ਸਜਾ, ਤਿੰਨ-ਚਾਰ ਵੱਡੀਆਂ ਚੋੰਣ-ਹਾਰਾਂ ਦੇ ਰੂਪ ਵਿੱਚ ਮਿਲ ਚੁਕੀ ਹੈ। ਬਾਕੀ ਦੀਆਂ ਪ੍ਰਕਿਰਿਆਵਾਂ ਇਕ ਵਖਰਾ ਸੰਦਰਭ ਹੈ। ਇਸਦਾ ਸਿੱਖ-ਪੰਥਕ ਨਿਪਟਾਰਾ ਕਰਨ ੳਪਰੰਤ, ਇਸਤੇ ਸਿਆਸਤ ਬੰਦ ਕਰਨ ਦਾ ਫੁਰਮਾਨ ਸੁਣਾਇਆ ਜਾਣਾਂ ਚਾਹੀਦਾ ਸੀ। ਕਿਉਂਕਿ ਪੰਜਾਬ, ਪੰਜਾਬੀਅਤ ਅਤੇ ਸਿੱਖ-ਪੰਥ ਨਾਲ ਸਬੰਧਿਤ ਮਸਲੇ, ਦਸ ਵਰੇ ਹੋਰ ਪਿਛਾਂਹ ਵਲ ਲੈ ਗਏ ਹਨ।
ਅਗਾਂਹ ਅਸਲ ਤਫਤੀਸ਼ ਅਤੇ ਇਸਦੀ ਕਾਨੂੰਨੀ ਪ੍ਰਕਿਰਿਆ ਬੇਅਦਬੀਆਂ ਦੇ ਕਥਿਤ ਦੋਸ਼ੀ ਜੇਲਬੰਦ ਡੇਰੇਦਾਰ ਰਾਮ ਰਹੀਮ ਤਕ ਕਦੋਂ ਤੇ ਕਿਵੇਂ ਪੁਜੇਗੀ? ਹੁਣ ਤਕ ਤਿੰਨ ਸਰਕਾਰਾਂ ਅਤੇ ਚਾਰ ਮੁੱਖ-ਮੰਤ੍ਰੀ ਅਸਫਲ ਸਾਬਤ ਹੋਏ ਹਨ।
2. ਸ. ਸੁਖਬੀਰ ਸਿੰਘ ਬਾਦਲ ਅਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਜੁੜਿਓ, ਬਹੁਤੇ ਅਕਾਲੀ ਆਗੂਆਂ ਵਲੋਂ 'ਸਜਾਵਾਂ- ਤਨਖਾਹਾਂ' ਤੋਂ ਪਹਿਲਾਂ, ਆਪਣੇ-ਆਪ ਹੀ ਅਸਤੀਫੇ ਦੇ ਦੇਣੇਂ ਸਮਝਦਾਰੀ ਸੀ।ਕਾਰਜਕਾਰੀ ਤੌਰ ਤੇ ਰਾਜਸੀ ਸੇਵਾਵਾਂ ਨਿਭਾਉਂਣ ਵਾਲੇ ਕੰਮ ਕਰਦੇ ਰਹਿਣਾਂ, ਕੋਈ ਕਿੰਤੂ-ਪਰੰਤੂ ਵਾਲਾ ਮਸਲਾ ਨਹੀਂ ਸੀ। 
3. 'ਨਿਪਟਾਰੇ' ੳਪਰੰਤ, ਮਿਥੇ ਸਮੇਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਖੋਲਣੀਂ, ਫਿਰ ਸੰਵਿਧਾਨ ਅਨੁਸਾਰ ਡੈਲੀਗੇਟਾਂ, ਕਮੇਟੀਆਂ, ਅਹੁਦੇਦਾਰਾਂ ਅਤੇ ਆਗੂਆਂ ਦੀ ਚੋਂਣ ਮੁਕੰਮਲ ਕਰਨ ਬਾਰੇ ਅੰਦੇਸ਼ਤਾ, ਯੋਗ ਵਿਧੀ ਹੋ ਸਕਦੀ ਸੀ।
4. ਚਲਦੇ ਸੰਦਰਭ ਵਿੱਚ ਏਕਤਾ ਅਧਾਰਤ  ਨਵਿਆਇਆ ਅਤੇ ਪੁੰਨਰਗਠਤ ਸ਼੍ਰੋਮਣੀ ਅਕਾਲੀ ਦਲ ਹੀ ਪ੍ਰਮੁੱਖਤਾ ਨਾਲ ਜਮਹੂਰੀ, ਵਿਕੇੰਦਰਤ, ਪੰਥ, ਪੰਜਾਬ ਅਤੇ ਪੰਜਾਬੀਆਂ ਦੇ ਭਲੇ ਵਿੱਚ ਸਮੂਹਕ ਅਗਵਾਈ ਦੇ ਸਕਦੈ।
5. ਮੌਜੂਦਾ ਹਾਲਾਤ ਅਤੇ ਵਿਭਿੰਨ ਪੰਥਕ ਸੰਤੁਸ਼ਟੀਆਂ ਲਈ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ, ਪੰਜ ਮੈਂਬਰੀ (ਇਕ ਸਾਬਕਾ ਜਜ, ਇਕ ਇਤਿਹਾਸਕਾਰ, ਇਕ ਅਕਾਦਮਿਕ, ਇਕ ਸਾਬਕਾ ਪ੍ਰਬੰਧਕੀ ਅਫਸਰ, ਇਕ ਵੱਡੇ ਪਤਰਕਾਰ ਅਧਾਰਿਤ) ਕਮਿਸ਼ਨ ਸਥਾਪਤ ਕਰਨ ਲਈ ਆਦੇਸ਼ ਹੋ ਜਾਂਦਾ ਤਾਂ ਵਧੇਰੇ ਸੰਤੁਸ਼ਟੀ ਲਈ, ਸਮੂਹ ਸਮੱਗਰੀ ਬਿਆਨਾਂ/ਗਵਾਹੀਆਂ/ਖਤਾਂ ਆਦਿ ਰੁਪਾਂ ਵਿਚ ਸਾਹਮਣੇ ਆਏ ਤਥ ਸੰਗ੍ਰਹਿਤ ਕਰਕੇ, ਸਿਟੇ ਅਤੇ ਸਬਕਾਂ ਲਈ ਪ੍ਰਕਾਸ਼ਿਤ ਕਰਨ ਲਈ ਵਿਵਸਥਾ ਬਣ ਜਾਂਦੀ। 
..........................................................................
1978...1980-90ਵੇਂ...2007...2015...2017 ਨਾਲ ਸਬੰਧਿਤ ਘਟਨਾਂਕ੍ਰਮ, ਵਿਸ਼ਵ-ਵਿਆਪਕ ਸਿੱਖ ਕੌਮ ਦਾ ਅਤੇ ਪੰਜਾਬ ਦਾ ਵੀ ਵੱਡਾ ਨੁਕਸਾਨ ਕਰ ਚੁੱਕੇ ਹਨ। ਇਸਨੂੰ ਥਮਿਆਂ ਜਾਂਣਾ ਸਮੇਂ ਦੀ ਲੋੜ ਹੈ। ਗੈਰ-ਸਿਧਾਂਤਕ, ਗੈਰ-ਉਸਾਰੂ ਅਤੇ ਦਿਸ਼ਾ-ਨਿਰਦੇਸ਼ ਵਿਹੂੰਣੇਂ ਵਿਰੋਧ/ਵਖਰੇਵੇਂ/ਜਲੀਲਵਾਦੀ ਪਰਾਪੇਗੰਡੇ ਸਿਖ-ਪੰਥ ਅਤੇ ਪੰਜਾਬ ਦਾ ਰਾਜਨੀਤਕ, ਆਰਥਕ, ਸਭਿਆਚਾਰਕ...ਨੁਕਸਾਨ ਕਰ ਰਹੇ ਹਨ। ਇਸ ਸੰਦਰਭ ਵਿਚ, ਇਸ ਖਿਲਾਅ ਤੋਂ ਲਾਭਪਾਤਰੀ ਬਣੀਆਂ ਸਿਆਸੀ ਅਤੇ ਮੀਡੀਆ ਤਾਕਤਾਂ, ਪੰਜਾਬ ਅਤੇ ਸਿੱਖ-ਪੰਥ ਦੀ ਸੰਸਥਾਤਮਕ ਸ਼ਕਤੀ ਨੂੰ ਕਮਜ਼ੋਰ ਕਰਨ ਵਿੱਚ ਜੁਟੀਆਂ ਹੋਈਆਂ ਹਨ।
,................................................................
ਇਤਿਹਾਸਕ ਤੇ ਸਰਬਉੱਚ ਸਿੱਖ-ਪੰਥਕ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋੰ, ਪੰਜ ਸਿੰਘ ਸਾਹਿਬਾਨਾਂ ਨੇ ਜਥੇਦਾਰ ਗਿ. ਰਘਵੀਰ ਸਿੰਘ ਤੇ ਗਿ. ਹਰਪ੍ਰੀਤ ਸਿੰਘ ਹੁਣਾਂ ਦੀ ਰਹਿਨੁਮਾਈ 'ਚ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ-ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਐਲਾਨ ਦਿਤਾ ਗਿਆ ਸੀ। ਮਰਿਆਦਾ ਤਹਿਤ ਉਹ 'ਤਨਖਾਹ' ਦੇ ਭਾਗੀ ਬਣ ਗਏ ਸਨ। ਉਪਰੰਤ, ਬਾਦਲ ਹੁਣੀਂ, ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਅਤੇ ਆਪਣੇਂ ਸਹਿਯੋਗੀਆਂ ਦੇ, ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ 'ਤਨਖਾਹੀ-ਸਜਾ' ਲਗਵਾਉਂਣ ਲਈ ਸਮਰਪਿਤ ਹੋਏ। ਉਹਨੀਂ ਆਪਣਾਂ ਪਤਰ ਸਕੱਤਰੇਤ ਵਿੱਚ ਪੇਸ਼ ਕਰ ਦਿਤਾ। 
....................................................................
ਪ੍ਰਮੁੱਖ ਮਸਲਾ ਡੇਰਾ ਸਾਧ ਰਾਮ ਰਹੀਮ, ਡੇਰੇਦਾਰਾਂ ਅਤੇ ਸ਼ਰਧਾਲੂਆਂ ਦੀਆਂ ਵੋਟਾਂ ਲੈਂਣ ਦਾ ਰਿਹਾ ਸੀ। ਤਦੇ 2007 ਅਤੇ 2015 ਵਿੱਚ ਗੈਰ-ਪੰਥਕ ਤੇ ਬੇਅਦਬੀ ਵਾਲੇ ਵਰਤਾਰੇ ਵੇਖੇ ਗਏ। ਸਮੇਂ ਦੀ ਪੰਜਾਬ ਸਰਕਾਰ ਦੇ ਮੁਖੀ ਤੇ ਸਬੰਧਿਤ ਅਕਾਲੀ ਆਗੂਆਂ ਨੇ, 'ਸੌਦਾ-ਸਾਧ' ਨੂੰ ਮੁਆਫੀਨਾਮੇਂ ਲਈ, ਸਮੇਂ ਦੇ ਜਥੇਦਾਰਾਂ ਰਾਹੀਂ, ਬੇਨਿਯਮੀਆਂ ਕਰਵਾਈਆਂ। ਇਹਨਾਂ ਨਾਲ ਸਬੰਧਿਤ, ਅਤੇ ਬਾਅਦਲੀਆਂ ਕੁਤਾਹੀਆਂ ਨਾਲ ਜੁੜਿਓ 2017 ਤਕ ਦੇ ਘਟਨਾਕ੍ਰਮਾਂ ਲਈ, ਜਿੰਮੇਵਾਰ ਆਗੂਆਂ ਨੂੰ ਤਲਬ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਵਲੋਂ 'ਤਨਖ਼ਾਹਾਂ-ਸਜਾਵਾਂ' ਅਤੇ ਪ੍ਰਤੀਕਿਰਿਆਵਾਂ ਦਾ ਦੌਰ ਚੱਲਿਆ। 
...................................................................
ਵਲੈਤੋਂ ਵੇਖਦਿਆਂ ਸਪੱਸ਼ਟ ਸੀ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋੰ ਵੀ ਅਸਤੀਫਾ ਦੇ ਚੁੱਕੇ ਸਨ। ਉਹਨੀਂ ਸਤਾਹ ਵੇਲੇ ਦੀਆਂ ਆਪਣੀਂਆਂ ਸਮੂਹਿਕ ਭੁਲਾਂ ਅਤੇ ਗਲਤੀਆਂ ਨੂੰ ਮੰਨਦਿਆਂ, ਸਰਕਾਰ ਅਤੇ ਅਗਵਾਈ ਵਿੱਚ ਰਹੇ ਆਪਣੇਂ ਸਾਥੀਆਂ ਵਲੋਂ ਵੀ ਜਿੰਮੇਵਾਰੀ ਆਪਣੇਂ ਸਿਰ ਲੈ ਲਈ ਸੀ। ਉਹ ਆਪਣਾਂ ਮੁਆਫੀਨਾਮਾ ਪੇਸ਼ ਕਰਕੇ ਤਨਖਾਹ ਲਗਵਾਉਂਣ ਲਈ ਆਪਣੇਂ ਆਪ ਨੂੰ, ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰੀ ਲਈ ਪੇਸ਼ ਕਰ ਚੁੱਕੇ ਸਨ। ਤਨਖਾਹ-ਸਜਾ ਲਾਉੰਣ ਵਾਸਤੇ ਸਿੱਖ ਪੰਥਕ ਮਰਿਆਦਾ ਅਨੁਸਾਰ ਇਤਿਹਾਸਕ ਮਿਸਾਲਾਂ ਮੌਜੂਦ ਹਨ। ਇਸ ਬਾਬਤ ਵੱਡੀ ਜਿੰਮੇਵਾਰੀ ਪ੍ਰਮੁੱਖ ਜਥੇਦਾਰ ਸਾਹਿਬ ਦੀ ਅਗਵਾਈ ਵਿੱਚ, ਪੰਜ ਸਿੰਘ ਸਾਹਿਬ ਦੀ ਸੀ। ਪਰ ਮਸਲਾ ਢਾਈ-ਤਿੰਨ ਮਹੀਨੇ ਲਟਕਦਾ ਰਿਹਾ। ਜਿਸਨੂੰ ਨਜਿੱਠਣ ਵਾਸਤੇ ਦਰਖ਼ਾਸਤਾਂ ਦਿਨੋਂ-ਦਿਨ ਵੱਡੀਆਂ ਹੋ ਰਹੀਆਂ ਸਨ।
.........................................................
ਮਸਲਾ ਸ਼੍ਰੋਮਣੀ ਅਕਾਲੀ ਦਲ ਦੇ ਪੁੰਨਰਗਠਨ, ਮਜਬੂਤ ਅਗਵਾਈ ਅਤੇ ਦਿਸ਼ਾ-ਦ੍ਰਿਸ਼ਟੀ ਦਾ ਹੈ। ਜਰੂਰੀ ਨਹੀਂ ਕਿ ਹਰ ਫੈਸਲਾ ਸਰਬ-ਪਰਵਾਣਿਤ ਹੋਏ, ਰਾਜਨੀਤਕ ਵਿਵਾਦ-ਸੰਵਾਦ ਤੇ ਵਿਰੋਧ ਚਲਦੇ ਰਹਿਣਗੇ। ਕਿਉਂਕਿ ਵਿਰੋਧੀ ਧਿਰਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਜਗਾਹ ਉਦੋਂ ਮਿਲਦੀ ਹੈ ਜਦ ਸ਼੍ਰੋਮਣੀ ਅਕਾਲੀ ਦਲ ਅਜੋਕੀ ਸਥਿਤੀ ਵਿੱਚ ਹੋਵੇ। ਪੰਜਾਬ, ਪੰਜਾਬੀਆਂ ਅਤੇ ਸਿਖ-ਪੰਥ ਦੇ ਵੱਡੇ ਹਿਤਾਂ ਖਾਤਰ ਸਮਾਂ, ਹਾਲਤਾਂ ਅਤੇ ਲੋੜਾਂ ਪਛਾਂਣਦਿਆਂ, ਰੌਸ਼ਨ ਅਗਵਾਈ ਨਾਲ ਅਗਾਂਹ ਵਧਣ ਦਾ ਸਮਾਂ ਹੈ।
..................................................
 ਪੰਜਾਬ-ਭਾਰਤ ਲਈ ਵੀ ਇਹ ਅਹਿਮ ਹੈ ਕਿ ਸੰਯੁਕਤ ਰਾਸ਼ਟਰ ਸੰਘ ਦੀ ਵਾਤਾਵਰਣ ਬਚਾਓ, ਬਾਕੂ ਵਿਚ ਹੋਈ 29ਵੀਂ ਕਾਨਫਰੰਸ ਨੇ, ਓੜਕ ਸਮਝੌਤਾ ਕਰ ਲਿਆ ਹੈ। ਵਿਕਸਤ ਦੇਸ਼, ਵਿਗੜ ਰਹੇ ਵਾਤਾਵਰਣ ਕਾਰਨ ਹੜਾਂ, ਤੁਫਾਨਾਂ, ਸੋਕਿਆਂ, ਅਗਾਂ...ਦੀ ਮਾਰ ਹੇਠ ਆ ਰਹੇ ਦੇਸ਼ਾਂ ਦੀ ਸਹਾਇਤਾ ਲਈ, 300 ਬਿਲੀਅਨ ਯੂ.ਐਸ ਡਾਲਰ ਦੇ ਬਰਾਬਰ ਪੈਸਾ ਖਰਚਣ ਦੀ ਵਿਵਸਥਾ ਬਣਾਈ ਹੈ। ਤਾਂ ਕਿ ਤੇਲ ਤੇ ਕੋਲੇ ਵਜਾਏ, ਨਵਿਆਏ ਜਾ ਸਕਣ ਵਾਲੇ ਹੀਲੇ ਵਰਤੇ ਜਾਂਣ - ਲਾਭ ਫਿਰ ਵੀ ਵਿਕਸਤ ਸਨਅਤੀ ਦੇਸ਼ ਲੈ ਲੈਂਣਗੇ ਕਿਉੰਕਿ ਤਕਨੀਕ ਤੇ ਔਜਾਰ ਇਹਨਾਂ ਕੋਲ ਹੀ ਹਨ। ਜੰਗਾਂ- ਯੁੱਧਾਂ ਨਾਲ ਵੀ ਵਾਤਾਵਰਣ ਤਬਾਹਕੁੰਨ ਬਣਦਾ ਹੈ - ਇਹਨਾਂ ਦਾ ਅੰਤ ਵੀ ਵੱਡਾ ਕੌਮਾਂਤਰੀ ਮੁੱਦਾ ਬਣੇਂ, ਤਾਂ  ਕਿ ਸੋਮੇ, ਜਾਨਾਂ ਤੇ ਮਾਲ ਬਚ ਸਕਣ। ਪਰ ਜੋਅ ਬਾਈਡਨ ਮਗਰੋਂ, ਡੋਨਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਨਾਲ ਸੰਦਰਭ ਬਦਲ ਰਿਹੈ।
...........................................................
ਵਲੈਤ ਤੋਂ ਪੰਜਾਬ ਵਲ ਵਿਭਿੰਨ ਮੀਡੀਏ ਰਾਹੀਂ ਵੇਖਦਿਆਂ ਇਹੋ ਜਾਪਦਾ ਹੈ ਕਿ ਪੰਜਾਬੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ, ਹੋਰ ਹੀ ਪ੍ਰੀਭਾਸ਼ਤ ਕਰ ਰਹੇ ਹਨ। ਵੱਡੇ ਪ੍ਰਸ਼ਾਸਨਿਕ, ਅਮਨ-ਕਾਨੂੰਨ ਅਤੇ ਆਰਥਿਕਤਾ ਅਦਿ ਬਾਰੇ ਫੈਸਲੇ ਵੀ ਓਹੀ, ਪ੍ਰਭਾਵਿਤ ਕਰ ਰਹੇ ਹਨ। ਇਸੇ ਤਰਾਂ ਦਾ ਹਾਲ ਭਾਰਤ ਦਾ ਈਸਟ ਇੰਡੀਆ ਕੰਪਨੀ ਦੇ ਸਮਿਆਂ ਵਿੱਚ ਰਿਹੈ। 'ਰਾਜ ਸਤਾਹ ਰਾਜਿਆਂ
 ਦੇ ਨਾਂ' ਪਰ ਰਾਜਨੀਤਕ, ਆਰਥਿਕ ਅਤੇ ਨੀਤੀਗਤ ਫੈਸਲੇ ਸਭ ਬਾਹਰਲਿਆਂ ਦੇ ਹੀ ਹਬੀਂ  ਹੁੰਦੇ ਸਨ। ਕਿਥੇ ਰਹਿ ਗਈ ਤੇ ਕਿਹੜੀ ਹੈ ਪੰਜਾਬ, ਪੰਜਾਬੀਆਂ ਅਤੇ ਪੰਥ ਦੀ ਮੌਲਿਕ, ਅਧਿਕਾਰਤਾ ਅਤੇ ਲੋਕ-ਹਿਤੈਸ਼ੀ ਜਮਾਤ?
..........................................................
ਪੰਜਾਬ ਦੇ ਵਰਤਮਾਨ ਸੰਦਰਭ ਵਿੱਚ, ਇਸ ਸੰਕਟ ਵਾਲੇ ਤੋੜ-ਵਿਛੋੜਿਆਂ ਅਤੇ ਵਿਵਾਦ-ਸੰਵਾਦ ਵਿੱਚੋਂ ਭਲੀਭਾਂਤ ਸੁਰਖਰੂ ਹੋ ਕੇ ਸਿੱਖ ਕੌਮ, ਪੰਜਾਬ ਅਤੇ ਪੰਜਾਬੀਆਂ ਨੂੰ ਅਗਾਂਹ ਤੋਰਨਾਂ ਅਤੇ ਚੰਗਾ ਭਵਿੱਖ ਉਸਾਰਨ ਵਿੱਚ ਜੁਟਣਾਂ, ਇਕ ਵੱਡੀ ਲੋੜ ਹੈ। ਵਰਨਾਂ ਸਿੱਖ-ਪੰਥ ਅਤੇ ਪੰਜਾਬ ਨੂੰ ਹਮੇਸ਼ਾ ਸਿਆਸੀ ਘਸਮਾਣਾਂ ਵਿਚ ਰੁੱਝਿਆਕੇ, ਕਾਬਜ ਅਤੇ ਵਿਰੋਧੀ ਸਿਆਸੀ ਜਮਾਤ, ਨਿਰਾਰਥਕ ਆਪਸੀ ਵਿਰੋਧਾਂ ਵਿਚ ਸਭ ਨੂੰ ਖਚਤ ਰਖਦੇ ਹਨ। ਸ਼ੋਸਲ ਅਤੇ ਸੰਚਾਰ ਮੀਡੀਆ ਵੀ ਹਮੇਸ਼ਾਂ ਚਕਰ ਪਾਈ-ਵਧਾਈ ਰੱਖਣਗੇ। ਪੰਜਾਬ, ਪੰਜਾਬੀਆਂ ਅਤੇ ਸਿੱਖ-ਪੰਥ ਨੂੰ ਉਸਾਰੂ ਭਵਿੱਖ ਵਲ ਤੋਰਨ ਵਾਸਤੇ:
ਮਰਿਆਦਾ ਅਨੁਸਾਰ, ਸਮੂਹ ਧਾਰਮਿਕ ਤਨਖ਼ਾਹਾਂ-ਸਜਾਵਾਂ-ਸੇਵਾਵਾਂ ਨਿਪਟਾਉਣ ਦੀ ਕਾਰਵਾਈ, ਘੱਟੋ-ਘੱਟ ਸਮੇਂ ਵਿੱਚ ਨਿਪਟਾ ਲਿਆ ਗਿਆ ਸੀ। ਕਿਉਂਕਿ ਇਹ ਕਾਰਵਾਈ ਸਿੱਖ-ਪੰਥਕ ਹੈ, ਮੀਰੀ-ਪੀਰੀ ਸਿਧਾਂਤ ਤਹਿਤ ਸਦਾਚਾਰਕ ਸੀ। ਰਾਜਨੀਤਕ ਸਜਾਵਾਂ ਤਿੰਨਾਂ-ਚਾਰ ਹਾਰਾਂ ਦੇ ਰੂਪ ਵਿੱਚ ਮਿਲ ਚੁਕੀਆਂ ਸਨ। ਬਾਕੀ ਦੀ ਕਾਨੂੰਨੀ ਪ੍ਰਕਿਰਿਆ ਵਖਰਾ ਸੰਦਰਭ ਹੈ। ਇਸਦਾ ਸਿੱਖ-ਪੰਥਕ ਨਿਪਟਾਰਾ ਕਰਨ ੳਪਰੰਤ, ਇਸਤੇ ਸਿਆਸਤ ਬੰਦ ਕਰਨ ਦਾ ਫੁਰਮਾਨ ਵੀ ਸੁਣਾਇਆ ਜਾਣਾਂ ਚਾਹੀਦਾ ਸੀ। ਕਿਉਂਕਿ ਪੰਜਾਬ, ਪੰਜਾਬੀਅਤ ਅਤੇ ਸਿੱਖ-ਪੰਥ ਨਾਲ ਸਬੰਧਿਤ ਮਸਲੇ, ਦਸ ਵਰੇ ਹੋਰ ਪਛੜ ਗਏ ਹਨ।
.............................................................
ਵਿਸ਼ਵਾਸ ਸੀ ਕਿ ਸਿੱਖ-ਪੰਥ ਦੀ ਪ੍ਰਮੁੱਖ ਤੇ ਇਤਿਹਾਸਕ ਸਥਾਪਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ, ਸਰਬਪੱਖੀ ਪੇਸ਼ਗੀਆਂ ਨੂੰ ਮਰਿਆਦਾ 'ਚ ਵਿਚਾਰਾਕੇ, ਜੋ ਗੁਰ-ਮਤਾ ਐਲਾਨਿਆ, ਉਸਨੂੰ ਸਮੂਹਿਕ ਤੌਰ ਤੇ ਸਿੱਖ-ਪੰਥਕ ਜਥੇਬੰਦੀਆਂ, ਸੰਸਥਾਵਾਂ, ਟਕਸਾਲਾਂ, ਸੰਗਤਾਂ, ਹਸਤੀਆਂ... ਮਾਣ-ਸਤਿਕਾਰ ਨਾਲ ਸਿਰ-ਮਥੇ ਪ੍ਰਵਾਂਨ ਕਰ ਲੈਂਣਗੀਆਂ। 2007...2015...2017 ਨਾਲ ਸਬੰਧਿਤ ਘਟਨਾਂਕ੍ਰਮ, ਵਿਸ਼ਵ-ਵਿਆਪਕ ਸਿੱਖ ਕੌਮ ਦਾ ਅਤੇ ਪੰਜਾਬ ਦਾ ਵੀ ਵੱਡਾ ਨੁਕਸਾਨ ਕਰ ਚੁੱਕੇ ਸਨ। ਇਸਨੂੰ ਥਮਿਆਂ ਜਾਂਣਾ ਸਮੇਂ ਦੀ ਲੋੜ ਹੈ। ਗੈਰ-ਸਿਧਾਂਤਕ, ਗੈਰ-ਉਸਾਰੂ ਅਤੇ ਦਿਸ਼ਾ-ਨਿਰਦੇਸ਼ ਵਿਹੂੰਣੇਂ ਵਿਰੋਧ/ਵਖਰੇਵੇਂ/ਜਲੀਲਵਾਦੀ ਪਰਾਪੇਗੰਡੇ ਸਿਖ-ਪੰਥ ਅਤੇ ਪੰਜਾਬ ਦਾ ਰਾਜਨੀਤਕ, ਆਰਥਕ, ਸਭਿਆਚਾਰਕ...ਨੁਕਸਾਨ ਕਰ ਰਹੇ ਹਨ। ਇਸ ਸੰਦਰਭ ਵਿਚ, ਇਸ ਖਿਲਾਅ ਤੋਂ ਲਾਭਪਾਤਰੀ ਬਣੀਆਂ ਸਿਆਸੀ ਅਤੇ ਮੀਡੀਆ ਤਾਕਤਾਂ, ਪੰਜਾਬ ਅਤੇ ਸਿੱਖ-ਪੰਥ ਦੀ ਸੰਸਥਾਤਮਕ ਸ਼ਕਤੀ ਨੂੰ ਕਮਜ਼ੋਰ ਕਰਨ ਵਿੱਚ ਜੁਟੀਆਂ ਹੋਈਆਂ ਹਨ।
ਪਿੰ.ਡਾ. ਸੁਜਿੰਦਰ ਸਿੰਘ ਸੰਘਾ ਓ ਬੀ ਈ, ਐਫ ਆਰ ਐਸ ਏ
Principal.Dr. Sujinder Singh Sangha OBE FRSA
X Posts/Tweets of the week: @SanghaDr