image caption:

20 ਮਾਰਚ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ

 ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਦੀ ਪੰਜਾਬ ਵਾਪਸੀ

ਚੰਡੀਗੜ੍ਹ: ਸਾਂਸਦ ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿਚੋਂ ਪੰਜਾਬ ਲਿਆਦਾ ਜਾ ਰਿਹਾ ਹੈ। ਪੰਜਾਬ ਭੇਜੇ ਗਏ ਨਜ਼ਰਬੰਦਾਂ ਵਿੱਚ ਗੁਰਮੀਤ ਸਿੰਘ ਬੁੱਕਣਵਾਲਾ, ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਬਸੰਤ ਸਿੰਘ, ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ ਅਤੇ ਗੁਰਿੰਦਰਪਾਲ ਸਿੰਘ ਸ਼ਾਮਲ ਹਨ।

ਗੁਰਮੀਤ ਸਿੰਘ ਬੁੱਕਣਵਾਲਾ, ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਅਤੇ ਬਸੰਤ ਸਿੰਘ ਨੂੰ ਇੰਡੀਗੋ ਦੀ ਉਡਾਣ 6E 2561 'ਤੇ ਲਿਜਾਇਆ ਗਿਆ, ਜੋ ਕਿ ਡਿਬਰੂਗੜ੍ਹ ਤੋਂ ਸਵੇਰੇ 10:10 ਵਜੇ ਰਵਾਨਾ ਹੋਈ ਸੀ। ਦਲਜੀਤ ਸਿੰਘ ਕਲਸੀ, ਹਰਜੀਤ ਸਿੰਘ, ਕੁਲਵੰਤ ਸਿੰਘ ਧਾਲੀਵਾਲ, ਅਤੇ ਗੁਰਿੰਦਰਪਾਲ ਸਿੰਘ ਨੂੰ ਇੰਡੀਗੋ ਦੀ ਫਲਾਈਟ 6E 6604 'ਤੇ ਲਿਆ ਗਿਆ, ਜੋ ਕਿ ਮੋਹਨਬਾੜੀ ਏਅਰਪੋਰਟ, ਡਿਬਰੂਗੜ੍ਹ ਤੋਂ ਦੁਪਹਿਰ 2:20 ਵਜੇ ਰਵਾਨਾ ਹੋਣ ਵਾਲੀ ਸੀ।

ਇਸ ਤਬਾਦਲੇ ਦੇ ਨਾਲ, ਅੰਮ੍ਰਿਤਪਾਲ ਸਿੰਘ, ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਜੌਹਲ ਰਾਸ਼ਟਰੀ ਸੁਰੱਖਿਆ ਐਕਟ (ਐਨਐਸਏ) ਦੇ ਤਹਿਤ ਨਜ਼ਰਬੰਦ ਹਨ, ਜਿਨ੍ਹਾਂ ਦੀ ਨਜ਼ਰਬੰਦੀ ਅਪ੍ਰੈਲ 2025 ਵਿੱਚ ਖਤਮ ਹੋਣ ਵਾਲੀ ਹੈ। ਉਨ੍ਹਾਂ ਨੂੰ ਡਿਬਰੂਗੜ੍ਹ ਕੇਂਦਰੀ ਜੇਲ੍ਹ ਤੋਂ ਰਿਹਾਅ ਕਰਕੇ ਅਪ੍ਰੈਲ 2025 ਤੱਕ ਪੰਜਾਬ ਤਬਦੀਲ ਕੀਤੇ ਜਾਣ ਦੀ ਵੀ ਸੰਭਾਵਨਾ ਹੈ।


ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਕੀਤਾ ਗਿਆ ਬੰਦ

ਚੰਡੀਗੜ੍ਹ: ਕੇਂਦਰ ਸਰਕਾਰ ਨਾਲ ਹੋਈ ਮੀਟਿੰਗ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਪਾਣੀ ਪੀਣਾ ਬੰਦ ਕਰ ਦਿੱਤਾ ਗਿਆ। ਕਿਸਾਨ ਆਗੂਆਂ ਕਿਹਾ ਕਿ ਇਤਿਹਾਸ ਗਵਾਹ ਹੈ ਅੱਜ ਤੱਕ ਕਿਸੇ ਵੀ ਲੋਕਤੰਤਰਿਕ ਸਰਕਾਰ ਜਾਂ ਇਤਿਹਾਸ ਵਿੱਚ ਆਪਣੇ ਲੋਕਾਂ ਉੱਪਰ ਜੁਲਮ ਕਰਨ ਲਈ ਬਦਨਾਮ ਕਿਸੇ ਵੀ ਤਾਨਾਸ਼ਾਹ ਵੱਲੋਂ ਵੀ ਕਦੇ ਕਿਸੇ ਧਿਰ ਨੂੰ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗ੍ਰਿਫਤਾਰ ਨਹੀਂ ਕੀਤਾ ਗਿਆ ਅਤੇ ਨਾਂ ਹੀ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੱਗੇ ਮੋਰਚੇ ਉੱਪਰ ਹਮਲਾ ਕੀਤਾ ਗਿਆ, ਪ੍ਰੰਤੂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿਖੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨ ਦਾ ਵਾਅਦਾ ਕਰਕੇ ਅਤੇ ਕਸਮ ਖਾ ਕੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਪੰਜਾਬ ਸਰਕਾਰ ਵੱਲੋਂ ਮੀਟਿੰਗ ਉੱਪਰ ਆਏ ਹੋਏ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਕੇ ਪਿੱਠ ਵਿੱਚ ਛੁਰਾਂ ਮਾਰਨ ਦਾ ਕੰਮ ਕੀਤਾ ਗਿਆ ਅਤੇ ਕਿਸਾਨ ਆਗੂਆਂ ਨੂੰ ਧੋਖੇ ਨਾਲ ਗ੍ਰਿਫਤਾਰ ਕਰਨ ਤੋਂ ਬਾਅਦ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਜਿਨਾਂ ਨੂੰ ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨਿਆ ਗਿਆ ਹੈ।

ਕਿਸਾਨਾਂ ਤੇ ਮਜ਼ਦੂਰਾਂ ਨਾਲ ਉਹਨਾਂ ਨੂੰ ਲਾਗੂ ਕਰਨ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਲੱਗੇ ਹੋਏ ਮੋਰਚੇ ਉੱਪਰ ਹਮਲਾ ਕਰਕੇ 80, 80 ਸਾਲ ਦੇ ਬਜ਼ੁਰਗਾਂ ਉੱਪਰ ਜ਼ੁਲਮ ਕੀਤਾ ਗਿਆ। ਕਿਸਾਨ ਆਗੂਆਂ ਦੱਸਿਆ ਕਿ ਬਾਾਰਡਰਾਂ ਉੱਪਰ ਕਿਸਾਨਾਂ ਦੇ ਰਹਿਣ ਬਸੇਰਿਆ ਦਾ ਪੰਜਾਬ ਸਰਕਾਰ ਦੀ ਸ਼ਹਿ ਪ੍ਰਾਪਤ ਹੋਣ ਕਾਰਨ ਪੁਲਸ ਵੱਲੋਂ ਭੰਨਤੋੜ ਕਰਕੇ ਉਜਾੜਾ ਕੀਤਾ ਗਿਆ ਅਤੇ ਉਹਨਾਂ ਰਹਿਣ ਬਸੇਰਿਆਂ ਵਿੱਚ ਜੋ ਕਿਸਾਨਾਂ ਦਾ ਕੀਮਤੀ ਸਮਾਨ ਪਿਆ ਸੀ ਉਸ ਦੀ ਤੋੜ ਭੰਨ ਕੀਤੀ ਗਈ ਅਤੇ ਪੰਜਾਬ ਪੁਲਿਸ ਦੀ ਨਿਗਰਾਨੀ ਵਿੱਚ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕੀਮਤੀ ਸਮਾਨ ਫਰਿਜ,ਕੂਲਰ,ਏਸੀ, ਇਨਵਾਈਟਰ,ਬਿਸਤਰੇ ਮੰਜੇ ਆਦਿ ਲੱਖਾਂ ਰੁਪਏ ਦਾ ਸਾਮਾਨ ਗਾਇਬ ਹੋ ਰਿਹਾ ਅਤੇ ਪੁਲਸ ਵੱਲੋਂ ਮੋਰਚੇ ਵਿੱਚ ਖੜੇ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਦਾ ਭਾਰੀ ਨੁਕਸਾਨ ਕੀਤਾ ਗਿਆ ਕਿਸਾਨਾਂ ਦੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਜਿੰਮੇਵਾਰ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਹੋਵੇਗੀ ਅਤੇ ਪੰਜਾਬ ਸਰਕਾਰ ਇਹ ਨਾਂ ਸੋਚੇ ਕਿ ਮੋਰਚਾ ਖਤਮ ਹੋ ਗਿਆ ਹੈ ਅਸੀਂ ਆਪਣੇ ਲੋਕਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਈ ਲੜਾਂਗੇ।

ਅਕਾਲੀ ਦਲ ਸੁਧਾਰ ਲਹਿਰ ਨੇ ਮੈਂਬਰਸ਼ਿਪ ਭਰਤੀ ਮੁਹਿੰਮ ਬਾਰੇ ਰਣਨੀਤੀ ਬਣਾਈ

ਭਵਾਨੀਗੜ੍ਹ,-  ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੇਧਾਂ ਮੁਤਾਬਕ ਜ਼ਿਲ੍ਹਾ ਵਿੱਚ ਭਰਤੀ ਮੁਹਿੰਮ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਸਾਬਕਾ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਅਤੇ ਕਮੇਟੀ ਮੈਂਬਰ ਤੇਜਾ ਸਿੰਘ ਕਮਾਲਪੁਰ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਅਤੇ ਪੰਥਕ ਰਵਾਇਤਾਂ ਅਨੁਸਾਰ ਮੈਂਬਰਸ਼ਿਪ ਭਰਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਦੂਜੇ ਧੜੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰ ਕੇ ਬੋਗਸ ਭਰਤੀ ਕੀਤੀ ਗਈ ਹੈ, ਜਿਸ ਨੂੰ ਪੰਥ ਕਦੇ ਵੀ ਸਵੀਕਾਰ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਵੀ ਪੰਥਕ ਰਵਾਇਤਾਂ ਅਨੁਸਾਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

28,341 ਪ੍ਰਵਾਸੀਆਂ ਨੇ ਛੱਡਿਆ ਕੈਨੇਡਾ

 ਟੋਰਾਂਟੋ : ਟੈਂਪਰੇਰੀ ਰੈਜ਼ੀਡੈਂਟਸ ਨੇ ਕੈਨੇਡਾ ਛੱਡਣਾ ਸ਼ੁਰੂ ਕਰ ਦਿਤਾ ਹੈ ਅਤੇ 2024 ਦੀ ਅੰਤਮ ਤਿਮਾਹੀ ਦੌਰਾਨ ਵਾਪਸੀ ਦੀ ਰਫ਼ਤਾਰ ਸਭ ਤੋਂ ਵੱਧ ਰਹੀ ਜਦੋਂ 28,341 ਵਿਦੇਸ਼ੀ ਨਾਗਰਿਕ ਆਪਣੇ ਮੁਲਕ ਰਵਾਨਾ ਹੋ ਗਏ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਆਰਜ਼ੀ ਵੀਜ਼ਾ &rsquoਤੇ ਆਏ ਲੋਕਾਂ ਦੀ ਗਿਣਤੀ ਵਿਚ ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਕਮੀ ਆਈ ਹੈ ਅਤੇ ਅਕਤੂਬਰ 2020 ਤੋਂ ਬਾਅਦ ਕੈਨੇਡਾ ਛੱਡ ਕੇ ਜਾਣ ਵਾਲਿਆਂ ਦਾ ਸਭ ਤੋਂ ਵੱਡਾ ਅੰਕੜਾ ਉਭਰ ਕੇ ਸਾਹਮਣੇ ਆਇਆ ਹੈ। ਸਟੱਡੀ ਵੀਜ਼ਾ ਵਾਲਿਆਂ ਦੀ ਗਿਣਤੀ ਵਿਚ ਵੀ ਕਮੀ ਆਈ ਹੈ ਪਰ ਇਸ ਦੇ ਉਲਟ ਅਸਾਇਲਮ ਦੇ ਦਾਅਵੇ ਕਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦੂਜੇ ਪਾਸੇ ਕੈਨੇਡਾ ਦੀ ਵਸੋਂ ਪਿਛਲੇ ਸਾਲ 7 ਲੱਖ 45 ਹਜ਼ਾਰ ਦੇ ਵਾਧੇ ਨਾਲ 41,528,628 ਹੋ ਗਈ।

ਭਾਵੇਂ ਜ਼ਿਆਦਾਤਰ ਰਾਜਾਂ ਦੀ ਵਸੋਂ ਵਿਚ ਵਾਧਾ ਹੋਇਆ ਹੈ ਪਰ 1 ਅਕਤੂਬਰ 2024 ਤੋਂ 31 ਦਸੰਬਰ 2024 ਦੇ ਅੰਕੜਿਆਂ ਵਿਚ ਨਿਊਫਾਊਂਡਲੈਂਡ ਐਂਡ ਲੈਬਰਾਡੌਰ, ਪ੍ਰਿੰਸ ਐਡਵਰਡ ਆਇਲੈਂਡ ਅਤੇ ਨੋਵਾ ਸਕੋਸ਼ੀਆ ਨੂੰ ਮਾਮੂਲੀ ਨੁਕਸਾਨ ਬਰਦਾਸ਼ਤ ਕਰਨਾ ਪਿਆ। ਵਸੋਂ ਵਿਚ ਤੇਜ਼ ਵਾਧੇ ਵਾਲੇ ਰਾਜਾਂ ਵਿਚ ਐਲਬਰਟਾ, ਸਸਕੈਚਵਨ ਅਤੇ ਮੈਨੀਟੋਬਾ ਰਹੇ। ਮੈਨੀਟੋਬਾ ਦੀ ਕੁਲ ਆਬਾਦੀ ਇਸ ਵੇਲੇ 15 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਉਧਰ ਯੂਕੌਨ ਅਤੇ ਨੂਨਾਵਤ ਵਰਗੇ ਇਲਾਕਿਆਂ ਵਿਚ ਸਿਰਫ਼ 0.4 ਫੀ ਸਦੀ ਵਾਧਾ ਹੀ ਦਰਜ ਕੀਤਾ ਗਿਆ। ਕੈਨੇਡੀਅਨ ਵਸੋਂ 1.8 ਫੀ ਸਦੀ ਦੀ ਰਫ਼ਤਾਰ ਨਾਲ ਵਧੀ ਅਤੇ ਇਹ ਅੰਕੜਾ 2022 ਜਾਂ 2023 ਦੇ ਮੁਕਾਬਲੇ ਕਾਫ਼ੀ ਘੱਟ ਬਣਦਾ ਹੈ ਪਰ 2021 ਵਿਚ ਹੋਏ ਵਾਧੇ ਤੋਂ ਉਚਾ ਦੱਸਿਆ ਜਾ ਰਿਹਾ ਹੈ। ਆਬਾਦੀ ਵਿਚ ਵਾਧੇ ਦਾ ਮੁੱਖ ਆਧਾਰ ਕੌਮਾਂਤਰੀ ਪ੍ਰਵਾਸ ਹੀ ਰਿਹਾ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਦਰਮਿਆਨ ਕੈਨੇਡਾ ਵੱਲੋਂ 103,481 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਗਿਆ ਅਤੇ ਪੂਰੇ ਵਰ੍ਹੇ ਦਾ ਅੰਕੜਾ 483,591 &rsquoਤੇ ਪੁੱਜ ਗਿਆ। ਕੈਨੇਡਾ ਦੇ ਅੰਦਰੂਨੀ ਪ੍ਰਵਾਸ ਦਾ ਜ਼ਿਕਰ ਕੀਤਾ ਜਾਵੇ ਤਾਂ 2024 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ਦੇ ਮੁਕਾਬਲੇ ਚੌਥੀ ਤਿਮਾਹੀ ਦੌਰਾਨ ਜ਼ਿਆਦਾ ਹਿਲਜੁਲ ਨਹੀਂ ਹੋਈ ਅਤੇ ਸਭ ਤੋਂ ਵੱਧ ਲਾਭ ਖੱਟਣ ਵਾਲਾ ਸੂਬਾ ਐਲਬਰਟਾ ਰਿਹਾ ਜਿਥੇ ਹੋਰਨਾਂ ਰਾਜਾਂ ਤੋਂ ਲੋਕ ਆ ਕੇ ਵਸੇ।

ਚੀਨ ਵਿਚ 4 ਕੈਨੇਡੀਅਨਜ਼ ਨੂੰ ਫਾਂਸੀ, 100 ਹੋਰ ਜੇਲਾਂ &rsquoਚ ਬੰਦ

ਔਟਵਾ : ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਵਿਚ ਫਾਂਸੀ ਦੇ ਦਿਤੀ ਗਈ ਜਦਕਿ 100 ਹੋਰ ਚੀਨੀ ਜੇਲਾਂ ਵਿਚ ਬੰਦ ਹਨ। ਸਜ਼ਾ ਏ ਮੌਤ ਦੇ ਦਰਵਾਜ਼ੇ &rsquoਤੇ ਪੁੱਜਣ ਵਾਲਿਆਂ ਵਿਚ ਬੀ.ਸੀ. ਦੇ ਐਬਸਫੋਰਡ ਦਾ ਰੌਬਰਟ ਸ਼ੈਲਨਬਰਗ ਸ਼ਾਮਲ ਨਹੀਂ ਜਿਸ ਨੂੰ 2014 ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਅਤੇ ਬਾਅਦ ਵਾਲੇ ਵਰਿ੍ਹਆਂ ਦੌਰਾਨ ਮੌਤ ਦੀ ਸਜ਼ਾ ਸੁਣਾਈ ਗਈ। ਇਥੇ ਦਸਣਾ ਬਣਦਾ ਹੈ ਕਿ 2022 ਦੌਰਾਨ ਚੀਨ ਵੱਲੋਂ ਇਕ ਹਜ਼ਾਰ ਤੋਂ ਵੱਧ ਅਪਰਾਧੀਆਂ ਨੂੰ ਫਾਂਸੀ ਦਿਤੀ ਗਈ ਪਰ ਵੱਖ ਵੱਖ ਮਨੁੱਖੀ ਅਧਿਕਾਰ ਜਥੇਬੰਦੀਆਂ ਮੁਤਾਬਕ ਸਾਲਾਨਾ ਅੰਕੜਾ 2 ਹਜ਼ਾਰ ਤੋਂ ਟੱਪ ਜਾਂਦਾ ਹੈ। ਉਧਰ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਚੀਨ ਸਰਕਾਰ ਵੱਲੋਂ ਕੀਤੀ ਹਰਕਤ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।


ਮੈਂ ਅਹੁਦੇ ਛੱਡ ਕੇ ਕਿਸਾਨਾਂ ਨਾਲ ਤੁਰਨ ਲਈ ਤਿਆਰ ਹਾਂ : ਲਾਲਜੀਤ ਭੁੱਲਰ

  ਚੰਡੀਗੜ੍ਹ,   ਆਮ ਆਦਮੀ ਪਾਰਟੀ ਦੇ ਆਗੂ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਸਾਨਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਇਸ ਲਈ ਸਾਨੂੰ ਮਿਲ ਕੇ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਹੈ ਪਰ ਪੰਜਾਬ ਦੀਆਂ ਸੜਕਾਂ ਬੰਦ ਹਨ। ਇਸ ਕਾਰਨ ਪੰਜਾਬ ਦਾ ਵਿਕਾਸ ਰੁਕ ਰਿਹਾ ਹੈ ਅਤੇ ਆਰਥਿਕ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। A ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਹਾਈਵੇਅ ਅਤੇ ਸੜਕਾਂ ਨੂੰ ਜਾਮ ਕਰਨਾ ਕੋਈ ਹੱਲ ਨਹੀਂ ਹੈ। ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਗੱਲਬਾਤ ਕਰਕੇ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਸ ਵਿੱਚ ਨਹੀਂ ਲੜਨਾ ਚਾਹੀਦਾ, ਇਸ ਨਾਲ ਸਾਡੇ ਵਿਰੋਧੀ ਮਜ਼ਬੂਤ ਹੋਣਗੇ।


ਕਿਸਾਨਾਂ ਦੀ ਫੜੋ-ਫੜਾਈ ਵਿਰੁਧ ਨਿਹੰਗ  ਜੱਥੇਬੰਦੀ ਵੀ ਆਈ ਸਾਹਮਣੇ

ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕ੍ਰਵਰਤੀ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਆਪਣੀਆਂ ਮੰਗਾਂ ਲਈ ਧਰਨਾ ਦੇ ਰਹੇ ਕਿਸਾਨ ਭਰਾਵਾਂ ਨੂੰ ਜ਼ਬਰੀ ਉਖੇੜ ਦਿਤਾ ਗਿਆ ਹੈ। ਜਿਸ ਦੀ ਅਸੀ ਡੱਟਵੀਂ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਜਬਰੀ ਚੁੱਕ ਕੇ ਹਿਰਾਸਤ ਵਿੱਚ ਲੈਣਾ, ਉਨ੍ਹਾਂ ਨਾਲ ਬੇਇਨਸਾਫੀ ਤੇ ਧੱਕਾ ਹੈ। ਇਸ ਤਰ੍ਹਾਂ ਦਾ ਰਵੱਈਆ ਬੇਇਤਫਾਕੀ, ਵਿਰੋਧਾਭਾਈ ਤੇ ਨਰਾਜ਼ਗੀ ਦਾ ਮਾਹੌਲ ਸਿਰਜਦਾ ਹੈ। ਸਰਕਾਰਾਂ ਨੂੰ ਰਾਹ ਖਾਲੀ ਕਰਵਾਉਣ ਲਈ ਗੱਲਬਾਤ ਦਾ ਰਾਹ ਅਪਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵੱਈਆ ਵੀ ਠੀਕ ਨਹੀਂ ਹੈ। ਸਰਕਾਰ ਆਏ ਦਿਨ ਕਿਸਾਨਾਂ ਨੂੰ ਗੱਲਬਾਤ ਲਈ ਸਦ ਕੇ ਕੋਈ ਸ਼ਾਤੀ ਪੂਰਨ ਨਤੀਜਾ ਨਹੀਂ ਕੱਢ ਰਹੀ। ਉਨ੍ਹਾਂ ਕਿਹਾ ਕੋਈ ਵੀ ਧਿਰ ਹੋਵੇ, ਆਮ ਜਨਤਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ।


ਸ਼ੰਭੂ-ਖਨੌਰੀ ਸਰਹੱਦ 3 ਕਿਲੋਮੀਟਰ ਤੱਕ ਸੀਲ, ਹਿਰਾਸਤ ਵਿਚ ਕਿਸਾਨਾਂ ਦੀ ਭੁੱਖ ਹੜਤਾਲ

 ਪਟਿਆਲਾ : ਪੰਜਾਬ ਅਤੇ ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾਂ 13 ਮਹੀਨਿਆਂ ਬਾਅਦ ਖਾਲੀ ਕਰ ਦਿੱਤੀਆਂ ਗਈਆਂ ਹਨ। ਸ਼ੰਭੂ ਸਰਹੱਦ 'ਤੇ ਵਾਹਨਾਂ ਦੀ ਆਵਾਜਾਈ ਵੀ ਸ਼ੁਰੂ ਹੋ ਗਈ ਹੈ। ਖਨੌਰੀ ਸਰਹੱਦ ਵੀ ਸ਼ਾਮ ਤੱਕ ਖੁੱਲ੍ਹ ਜਾਵੇਗੀ। ਨਾਲ ਹੀ ਇਹ ਖ਼ਬਰ ਵੀ ਆਈ ਹੈ ਕਿ ਪੁਲਿਸ ਵਲੋ ਹਿਰਾਸਤ ਵਿਚ ਲਏ ਕਿਸਾਨ ਲੀਡਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਾਰਵਾਈ ਅਤੇ ਕਿਸਾਨ ਹਿਰਾਸਤ &ndash 13 ਮਹੀਨਿਆਂ ਤੋਂ ਸ਼ੰਭੂ-ਖਨੌਰੀ ਸਰਹੱਦ &lsquoਤੇ ਕਿਸਾਨ ਡਟੇ ਹੋਏ ਸਨ। ਪੁਲਿਸ ਵਲੋਂ 200 ਤੋਂ ਵੱਧ ਕਿਸਾਨਾਂ ਦੀ ਹਿਰਾਸਤ, ਮੌਕੇ &lsquoਤੇ ਤੰਬੂ ਉਖਾੜਨਾ, ਅਤੇ ਉਨ੍ਹਾਂ ਦੇ ਸਾਮਾਨ ਦੀ ਜ਼ਬਤੀ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਹਿੱਸਾਬ ਨਾਲ ਵੀ ਇੱਕ ਵਿਅਕਤੀਗਤ ਚਿੰਤਾ ਦਾ ਵਿਸ਼ਾ ਹੈ।

ਕਿਸਾਨਾਂ ਅਤੇ ਟੈਂਟ ਹਾਊਸ ਮਾਲਕਾਂ ਵਿਚਕਾਰ ਝਗੜਾ &ndash ਇਹ ਦੱਸਦਾ ਹੈ ਕਿ ਪ੍ਰਦਰਸ਼ਨ ਸਮੇਂ ਕਿਸਾਨ ਕੈਂਪਾਂ ਵਿੱਚ ਬਹੁਤ ਸਾਰਾ ਕਮਰਸ਼ੀਅਲ ਸਾਮਾਨ ਵਰਤਿਆ ਗਿਆ ਸੀ। ਜਦ ਉਨ੍ਹਾਂ ਨੂੰ ਉਥੋਂ ਹਟਾਇਆ ਗਿਆ, ਤਾਂ ਇਹ ਸਾਮਾਨ ਟੈਂਟ ਹਾਊਸ ਮਾਲਕਾਂ ਵਲੋਂ ਵਾਪਸ ਮੰਗਿਆ ਗਿਆ, ਜਿਸ ਕਰਕੇ ਵਿਵਾਦ ਵਧ ਗਿਆ। ਇਹ ਦੱਸਦਾ ਹੈ ਕਿ ਲੰਬੇ ਸਮੇਂ ਲਈ ਚੱਲ ਰਹੇ ਕਿਸਾਨ ਧਰਨਾਂ ਦੀ ਲਾਜ਼ਮੀ ਲਾਗਤ ਅਤੇ ਪ੍ਰਬੰਧਕੀ ਸਥਿਤੀਆਂ &lsquoਤੇ ਵੀ ਸਵਾਲ ਖੜ੍ਹਦੇ ਹਨ।

ਪੰਜਾਬ ਪੁਲਿਸ ਵਲੋਂ ਮੁਕਾਬਲਿਆਂ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰਣ ਦਾ ਰੁਝਾਨ ਮਨੁੱਖੀ ਹੱਕਾਂ ਲਈ ਖਤਰੇ ਦੀ ਘੰਟੀ: ਪੰਚ ਪ੍ਰਧਾਨੀ ਪੰਥਕ ਜਥਾ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪੰਥ ਸੇਵਕ ਸਖਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਵਿਚ ਪੁਲਿਸ ਮੁਕਾਬਲਿਆਂ &rsquoਚ ਨੌਜਵਾਨਾਂ ਦੇ ਮਾਰੇ ਜਾਣ ਨੂੰ ਕਾਮਯਾਬੀ ਬਣਾ ਕੇ ਪੇਸ਼ ਕਰਨ ਦਾ ਜੋਰ ਫੜ੍ਹ ਰਿਹਾ ਰੁਝਾਨ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਸਥਿਤੀ ਬਾਰੇ ਖਤਰੇ ਦੀ ਘੰਟੀ ਹੈ। ਬਿਆਨ ਵਿਚ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਨਾਜੁਕ ਦੌਰ ਵਿਚੋਂ ਲੰਘ ਰਿਹਾ ਹੈ ਜਿੱਥੇ ਕੌਮਾਂਤਰੀ ਪੱਧਰ ਉੱਤੇ ਹੋ ਰਹੀ ਰਾਜਨੀਤਕ ਅਤੇ ਭੂ-ਰਣਨੀਤਕ ਉਥਲ-ਪੁਥਲ ਦਾ ਪੰਜਾਬ ਉੱਤੇ ਅਸਰ ਪੈ ਰਿਹਾ ਹੈ ਓਥੇ ਇੰਡੀਅਨ ਸਟੇਟ ਬਦਲ ਰਹੇ ਹਾਲਾਤ ਵਿਚ ਅਵਾਮ ਨੂੰ ਕਾਬੂ ਰੇਖ ਰੱਖਣ ਦੇ ਰਾਜਤੰਤਰੀ ਸੰਦਾਂ, ਜਿਵੇਂ ਕਿ ਪੁਲਿਸ ਫੋਰਸ ਦੀਆਂ ਤਾਕਤਾਂ ਤੇ ਸਾਧਨਾਂ ਵਿਚ ਵਾਧਾ ਕਰ ਰਹੀ ਹੈ। ਇਕ ਪਾਸੇ ਦਿੱਲੀ ਦਰਬਾਰ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਲਈ ਇਸ ਨੂੰ ਨਸ਼ਿਆਂ ਤੇ ਦਹਿਸ਼ਤਗਰਦੀ ਨਾਲ ਜੋੜ ਰਿਹਾ ਹੈ ਓਥੇ ਦੂਜੇ ਪਾਸੇ ਕਿਸੇ ਵੀ ਘਟਨਾ ਲਈ ਕਸੂਰਵਾਰ ਦੱਸੇ ਜਾਂਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਉਹਨਾ ਉੱਤੇ ਮੁਕਦਮਾ ਚਲਾਉਣ ਦੀ ਥਾਂ ਉਹਨਾ ਦਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦੇਣਾ ਜਾਂ ਬਰਾਮਦਗੀ ਵੇਲੇ ਹਮਲਾ ਕਰਨ ਜਾਂ ਭੱਜਣ ਦੀ ਕੋਸ਼ਿਸ਼ ਕਰਨ ਦੀ ਘੜੀ-ਘੜਾਈ ਕਹਾਣੀ ਦੱਸ ਕੇ ਨੌਜਵਾਨਾਂ ਨੂੰ ਮਾਰ ਦੇਣਾ ਜਾਂ ਉਹਨਾ ਨੂੰ ਅੰਗਹੀਣ ਕਰਨ ਵਾਸਤੇ ਲੱਤ ਜਾਂ ਗਿੱਟੇ ਵਿਚ ਗੋਲੀ ਮਾਰ ਕੇ ਜਖਮੀ ਕਰ ਦੇਣ ਦੀਆਂ ਘਟਨਾਵਾਂ ਮਨੁੱਖੀ ਹੱਕਾਂ ਦੇ ਘਾਣ ਤੇ ਤਾਕਤ ਦੀ ਦੁਰਵਰਤੋਂ ਦੀਆਂ ਸੂਚਕ ਹਨ। ਉਹਨਾ ਕਿਹਾ ਕਿ ਸਮਾਜ ਦੇ ਸੁਹਿਰਦ ਹਿੱਸਿਆਂ ਅਤੇ ਮਨੁੱਖੀ ਹੱਕਾਂ ਦੇ ਅਲਮਬਰਦਾਰਾਂ ਨੂੰ ਇਸ ਵਰਤਾਰੇ ਵੱਲ ਦਾ ਸਮਾਂ ਰਹਿੰਦਿਆਂ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।


ਸੰਭੂ ਅਤੇ ਖਨੌਰੀ ਸਰਹੱਦ ਉਤੇ ਪੰਜਾਬ ਪੁਲਿਸ ਤੇ ਸਰਕਾਰ ਵੱਲੋ ਸੰਘਰਸ ਤੇ ਬੈਠੇ ਕਿਸਾਨਾਂ ਨਾਲ ਕੀਤਾ ਜ਼ਬਰ ਅਸਹਿ : ਮਾਨ

ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- &ldquoਜਦੋਂ ਫ਼ੌਜਾਂ ਦਾ ਜਰਨੈਲ ਕਿਸੇ ਫਰੰਟ ਤੇ ਹਮਲਾ ਕਰਦੇ ਹਨ ਤਾਂ ਜਰਨੈਲ ਨੂੰ ਕਿਸੇ ਦੂਜੇ ਫਰੰਟ ਤੇ ਵੀ ਯੋਜਨਾ ਬਣਾਕੇ ਰੱਖਣ ਦੀ ਸੂਝਵਾਨਤਾ ਹੋਣੀ ਚਾਹੀਦੀ ਹੈ ਤਾਂ ਕਿ ਇਕ ਪਾਸਿਓ ਅਸਫ਼ਲਤਾ ਮਿਲਣ ਤੇ ਦੂਜੇ ਫਰੰਟ ਤੇ ਫਤਹਿ ਪ੍ਰਾਪਤ ਕੀਤੀ ਜਾ ਸਕੇ ਅਤੇ ਉਸ ਮੁਸਕਿਲ ਵਿਚੋ ਬਚਕੇ ਵੀ ਨਿਕਲ ਸਕਣ । ਇਸ ਲਈ ਜਦੋ ਹੁਣ ਲੰਮਾਂ ਸਮਾਂ ਖਨੌਰੀ ਤੇ ਸੰਭੂ ਬਾਰਡਰ ਦੀਆਂ ਸਰਹੱਦਾਂ ਅਸੀ ਆਪਣਾ ਰਾਜ ਭਾਗ ਨਾ ਹੋਣ ਤੇ ਵੀ ਬੰਦ ਕਰ ਰੱਖੀਆ ਸਨ, ਤਾਂ ਹੁਕਮਰਾਨਾਂ ਅਤੇ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਪੰਜਾਬ ਸੂਬੇ, ਪੰਜਾਬੀਆਂ, ਮਜਦੂਰਾਂ ਦੀ ਮਾਲੀ ਅਤੇ ਸਮਾਜਿਕ ਹਾਲਤ ਨੂੰ ਸਹੀ ਰੱਖਣ ਹਿੱਤ ਫੌਰੀ ਤੌਰ ਤੇ ਦੂਜੇ ਫਰੰਟ ਵਾਲੀ ਸੋਚ ਤੇ ਅਮਲ ਕਰਕੇ ਆਪਣੀਆ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲਵਾਉਣ ਲਈ ਜਿੰਮੇਵਾਰੀ ਪੂਰੀ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਜਿੰਮੀਦਾਰਾਂ ਦੇ ਉਤਪਾਦ ਤੇ ਛੋਟੇ ਵਪਾਰੀਆ ਦੀਆਂ ਤਿਆਰ ਵਸਤਾਂ ਅਸੀ ਅਰਬ ਮੁਲਕਾਂ, ਮੱਧ ਏਸੀਆ ਵਿਚ ਭੇਜਕੇ ਆਪਣੀ ਆਰਥਿਕਤਾ ਨੂੰ ਮਜਬੂਤ ਕਰ ਸਕੀਏ । ਜਦੋ ਹੁਣ ਪਾਕਿਸਤਾਨ ਆਪਣੀ ਕਣਕ ਦੀ ਮੰਗ ਨੂੰ ਪੂਰਾ ਕਰਨ ਲਈ ਰੂਸ ਤੋ ਮਹਿੰਗੀ ਕਣਕ ਮੰਗਵਾ ਰਿਹਾ ਹੈ ਤਾਂ ਸਾਡੇ ਵੱਟ ਨਾਲ ਲੱਗਦੇ ਪਾਕਿਸਤਾਨ ਤੇ ਲਾਹੌਰ ਨੂੰ ਪੰਜਾਬ ਦੇ ਜਿੰਮੀਦਾਰਾਂ ਦੀ ਫਸਲ ਭੇਜਣ ਲਈ ਇਹ ਸਰਹੱਦਾਂ ਤੁਰੰਤ ਖੋਲੀਆ ਜਾਣ । ਤਾਂ ਕਿ ਵਪਾਰ ਦੇ ਨਾਲ-ਨਾਲ ਅਸੀ ਆਪਣੇ ਸੱਭਿਅਤਾ, ਵਿਰਸੇ-ਵਿਰਾਸਤ, ਬੋਲੀ, ਭਾਸ਼ਾ ਤੇ ਸਹਿਤ ਦਾ ਵੀ ਆਪਣੇ ਪੁਰਾਤਨ ਪੰਜਾਬ ਦੇ ਇਲਾਕਿਆ ਨਾਲ ਅਦਾਨ-ਪ੍ਰਦਾਨ ਕਰਕੇ ਇਸ ਮੁਹੱਬਤ ਨੂੰ ਪਹਿਲੇ ਦੀ ਤਰ੍ਹਾਂ ਪ੍ਰਫੁੱਲਿਤ ਕਰਕੇ ਦੋਵੇ ਮੁਲਕਾਂ ਦੇ ਨਿਵਾਸੀ ਅੱਗੇ ਵੱਧ ਸਕਣ । ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਭੂ ਤੇ ਖਨੌਰੀ ਬਾਰਡਰ ਉਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਵੱਲੋ ਕਿਸਾਨਾਂ ਉਤੇ ਕੀਤੇ ਗਏ ਜ਼ਬਰ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਕਿਸਾਨੀ ਆਗੂਆ ਨੂੰ ਅਜਿਹੇ ਸਮਿਆ ਤੇ 2-3 ਫਰੰਟਾਂ ਤੇ ਆਪਣੀ ਯੋਜਨਾ ਨੂੰ ਅੱਗੇ ਵਧਾਉਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਬੀਤੀਆ ਚੋਣਾਂ ਵਿਚ ਇਨ੍ਹਾਂ ਨੇ ਭਗਵੰਤ ਸਿੰਘ ਮਾਨ ਅਤੇ ਝਾੜੂ ਪਾਰਟੀ ਨੂੰ ਹੀ ਵੋਟਾਂ ਪਾਈਆ । ਹੁਣ ਜਦੋ ਕਿਸਾਨਾਂ ਉਤੇ ਭੀੜ ਤੇ ਮੁਸਕਿਲ ਬਣੀ ਹੋਈ ਹੈ ਅਤੇ ਇਨ੍ਹਾਂ ਨੇ ਇਹ ਉਮੀਦ ਰੱਖਕੇ ਹੀ ਵੋਟਾਂ ਪਾਈਆ ਸਨ ਕਿ ਕਿਸਾਨਾਂ ਦੇ ਮਸਲੇ ਇਹ ਸਰਕਾਰ ਹੱਲ ਕਰੇਗੀ ਹੁਣ ਸ. ਭਗਵੰਤ ਮਾਨ ਨੂੰ ਇਨ੍ਹਾਂ ਦੇ ਮਸਲੇ ਹੱਲ ਕਰਨੇ ਬਣਦੇ ਹਨ ਅਤੇ ਕਿਸਾਨਾਂ ਨੂੰ ਵੀ ਉਸ ਤੋ ਕੰਮ ਲੈਣ ਦੀ ਜਿੰਮੇਵਾਰੀ ਬਣਦੀ ਹੈ । ਇਥੇ ਇਹ ਕਹਾਵਤ ਕਿਸਾਨ ਆਗੂਆ ਉਤੇ ਪੂਰੀ ਢੁੱਕਦੀ ਹੈ ਕਿ &lsquoਸਭ ਕੁਝ ਲੁਟਾਕੇ ਹੋਸ਼ ਮੇ ਆਏ ਤੋ ਕਿਆ ਆਏ&rsquo ?