image caption:

22 ਮਾਰਚ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਅਕਾਲੀ ਦਲ ਦੀ ਭਰਤੀ ਮੁਹਿੰਮ ਨੂੰ ਲੈ ਕੇ ਅੰਮ੍ਰਿਤਸਰ &lsquoਚ ਖੁੱਲਿਆ ਦਫਤਰ
ਅੰਮ੍ਰਿਤਸਰ : ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਵੱਲੋਂ ਬੀਤੇ ਦਿਨ 18 ਮਾਰਚ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਦੇ ਤਹਿਤ ਅੱਜ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਵੱਲੋਂ ਅੰਮ੍ਰਿਤਸਰ ਵਿਖੇ ਦਫਤਰ ਦੀ ਸ਼ੁਰੂਆਤ ਕੀਤੀ ਗਈ। ਜਿੱਥੇ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਡਾਕਟਰ ਰਤਨ ਸਿੰਘ ਅਜਨਾਲਾ ਭਾਈ ਮਨਜੀਤ ਸਿੰਘ ਐਸਜੀਪੀਸੀ ਮੈਂਬਰ ਤੇ ਬਿਬੀ ਕਿਰਨਜੋਤ ਕੌਰ ਸਮੇਤ ਹੋਰ ਵੱਡੇ ਆਗੂ ਸ਼ਾਮਿਲ ਹੋਏ।

ਇਸ ਮੌਕੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਐਸਜੀਪੀਸੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਦੀ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤਹਿਤ ਅੱਜ ਅੰਮ੍ਰਿਤਸਰ ਵਿੱਚ ਇਹ ਦਫਤਰ ਖੋਲਿਆ ਗਿਆ ਹੈ। ਜਿੱਥੇ ਜ਼ਿਆਦਾ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਭਰਤੀ ਕੀਤੀ ਜਾਵੇਗੀ। ਜਿੱਥੇ ਵੱਖ ਵੱਖ ਸੀਨੀਅਰ ਨੇਤਾ ਵੀ ਇਸ ਦਫਤਰ ਵਿੱਚ ਹਾਜ਼ਰ ਰਿਹਾ ਕਰਨਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਭਰਤੀ ਕੀਤੀ ਜਾਵੇਗੀ ਤਾਂ ਜੋ ਪੰਜਾਬ ਪੱਧਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾ ਸਕੇ।

ਪਾਕਿਸਤਾਨ &lsquoਚ ਵਧੇਗੀ ਗੁਰੂਦਵਾਰਿਆਂ ਦੀ ਗਿਣਤੀ
ਇਸਲਾਮਾਬਾਦ, ਕਵਿਤਾ: ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਵੱਧਦੀ ਗਿਣਤੀ ਦੇ ਤਹਿਤ ਪਾਕਿਸਤਾਨ ਸਰਕਾਰ ਵੱਡਾ ਫੈਸਲਾ ਲਿਆ । ਪਾਕਿਸਤਾਨ ਸਰਕਾਰ ਨੇ ਘੱਟੋ-ਘੱਟ 46 ਹੋਰ ਗੁਰਦੁਆਰਿਆਂ ਅਤੇ ਸਿੱਖ ਧਰਮ, ਹਿੰਦੂ ਧਰਮ ਤੇ ਬੁੱਧ ਧਰਮ ਦੇ ਹੋਰ ਧਾਰਮਕ ਸਥਾਨਾਂ ਨੂੰ ਬਹਾਲ ਕਰਨ ਦੀ ਯੋਜਨਾ ਬਣਾਈ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਾਕਿਸਤਾਨ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ &lsquoਕਰਤਾਰਪੁਰ ਲਾਂਘਾ: ਸ਼ਾਂਤੀ ਅਤੇ ਸਦਭਾਵਨਾ ਲਈ ਪਾਕਿਸਤਾਨ ਦੀਆਂ ਪਹਿਲਕਦਮੀਆਂ&rsquo ਵਿਸ਼ੇ &rsquoਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਨੇ ਅੰਤਰ-ਧਰਮ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ। ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ, &lsquo&lsquoਚੁਨੌਤੀਆਂ ਦੇ ਬਾਵਜੂਦ ਸਿੱਖ ਸ਼ਰਧਾਲੂਆਂ ਦੀ ਗਿਣਤੀ &rsquoਚ 72 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਭਾਰਤ ਤੋਂ ਆਉਣ ਵਾਲੇ ਲੋਕ ਪਿਆਰ ਤੇ ਸੱਭਿਆਚਾਰਕ ਯਾਦਾਂ ਲੈ ਕੇ ਵਾਪਸ ਆਉਂਦੇ ਹਨ।&rsquo&rsquo ਇਸੇ ਦੇ ਨਾਲ ਆਈ.ਐਸ.ਐਸ.ਆਈ. ਦੇ ਡਾਇਰੈਕਟਰ ਜਨਰਲ ਰਾਜਦੂਤ ਸੋਹੇਲ ਮਹਿਮੂਦ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਅਪਣੇ ਸਮਝੌਤੇ ਨੂੰ ਅਗਲੇ ਪੰਜ ਸਾਲਾਂ ਲਈ ਨਵੀਨੀਕਰਣ ਕੀਤਾ ਹੈ।


ਥਾਣੇ &rsquoਤੇ ਹਮਲੇ ਦਾ ਮਾਮਲਾ: ਪੁਲੀਸ ਨੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਦਾ ਰਿਮਾਂਡ ਲਿਆ

ਅਜਨਾਲਾ- ਪੁਲੀਸ ਥਾਣਾ ਅਜਨਾਲਾ &rsquoਤੇ ਹਮਲਾ ਕਰਨ ਦੇ ਮਾਮਲੇ ਤਹਿਤ ਅੱਜ ਅਜਨਾਲਾ ਪੁਲੀਸ ਵੱਲੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਅਮਨਦੀਪ ਸਿੰਘ ਅਮਨਾ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ &rsquoਤੇ ਭੇਜ ਦਿੱਤਾ ਹੈ। ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ Ajnala police station &rsquoਤੇ ਹਮਲੇ ਸਬੰਧੀ ਐਫਆਈਆਰ ਨੰਬਰ 39 ਵਿੱਚ ਅਮਨਦੀਪ ਸਿੰਘ ਅਮਨਾ ਨਾਮਜ਼ਦ ਸੀ ਜਿਸ ਨੂੰ ਗ੍ਰਿਫ਼ਤਾਰ ਕਰਕੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਹੈ ਅਤੇ ਅਦਾਲਤ ਨੇ ਅਮਨਦੀਪ ਸਿੰਘ ਨੂੰ 25 ਤਰੀਕ ਤੱਕ ਪੁਲਿਸ ਰਿਮਾਂਡ &rsquoਤੇ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਥਾਣੇ &rsquoਤੇ ਹਮਲੇ ਜਿਸ ਵਿੱਚ ਕਈ ਪੁਲੀਸ ਮੁਲਾਜ਼ਮ ਜ਼ਖਮੀ ਹੋਏ ਸਨ, ਦੇ ਮਾਮਲੇ ਵਿੱਚ 307 ਦੀ ਧਾਰਾ ਤਹਿਤ ਮੁਕੱਦਮਾ ਦਰਜ ਹੈ ਅਤੇ ਇਸ ਕੇਸ ਵਿੱਚ ਅਮਨਦੀਪ ਸਿੰਘ ਲੋੜੀਂਦਾ ਸੀ ।

ਕਿਸਾਨਾਂ ਦੀ ਗ੍ਰਿਫ਼ਤਾਰੀ ਭਾਜਪਾ ਤੇ &lsquoਆਪ&rsquo ਦੀ ਮਿਲੀਭੁਗਤ ਦਾ ਨਤੀਜਾ: ਰੰਧਾਵਾ
ਡੇਰਾ ਬਾਬਾ ਨਾਨਕ,- ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਖਨੌਰੀ ਅਤੇ ਸ਼ੰਭੂ ਬਾਰਡਰਾਂ &rsquoਤੇ ਮੰਗਾਂ ਲਈ ਕੇਂਦਰ ਸਰਕਾਰ ਵਿਰੁੱਧ ਧਰਨੇ ਦੇ ਰਹੇ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ &rsquoਚ ਡੱਕਣ ਨੂੰ ਲੋਕਤੰਤਰ ਦਾ ਘਾਣ ਕਰਾਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ &lsquoਆਪ&rsquo ਸਰਕਾਰ ਹੁਣ ਕੇਂਦਰ ਸਰਕਾਰ, ਖ਼ਾਸ ਕਰ ਭਾਜਪਾ ਦੇ ਕਥਿਤ ਇਸ਼ਾਰੇ &rsquoਤੇ ਕੰਮ ਕਰ ਰਹੀ ਹੈ ਤੇ ਕਿਸਾਨਾਂ ਦੀ ਗ੍ਰਿਫ਼ਤਾਰੀ ਭਾਜਪਾ ਤੇ &lsquoਆਪ&rsquo ਦੀ ਮਿਲੀਭੁਗਤ ਦਾ ਨਤੀਜਾ ਹੈ। ਰੰਧਾਵਾ ਨੇ ਆਖਿਆ, &lsquoਇਤਿਹਾਸ ਗਵਾਹ ਹੈ ਕਿ ਕਿਸੇ ਧਿਰ ਨੂੰ ਗੱਲਬਾਤ ਲਈ ਬੁਲਾ ਕਿ ਉੱਥੋਂ ਹੀ ਗ੍ਰਿਫ਼ਤਾਰ ਕਰ ਲੈਣਾ ਲੋਕਤੰਤਰ ਦੀ ਸਿੱਧੀ ਹੱਤਿਆ ਹੈ ਅਤੇ &lsquoਆਪ&rsquo ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ।&rsquo ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਰ ਸਮੇਂ ਕਿਸਾਨਾਂ ਦੇ ਨਾਲ ਖੜ੍ਹੇਗੀ ਅਤੇ ਘੱਟੋ-ਘੱਟ ਸਮਰਥਨ ਮੁੱਲ ਤੇ ਕਰਜ਼ਾ ਮੁਆਫ਼ੀ ਜਿਹੀਆਂ ਮੁੱਖ ਮੰਗਾਂ ਲਈ ਉਨ੍ਹਾਂ ਦਾ ਸਾਥ ਦੇਵੇਗੀ।

ਹਿੰਦੂਤਵੀ ਦਿੱਲੀ ਹਕੂਮਤ ਦੇ ਕੁਹਾੜੇ ਦਾ ਦਸਤਾ ਬਣਕੇ ਭਗਵੰਤ ਮਾਨ ਵੱਲੋ ਜਮੂਹਰੀਅਤ ਤਰੀਕੇ ਨਾਲ ਹੱਕੀ ਮੰਗਾਂ ਵਾਸਤੇ ਸੰਘਰਸ਼ ਕਰ ਰਹੇ ਕਿਸਾਨਾਂ ਤੇ ਹਮਲਾ ਕਰਨ ਦਾ ਤਾਨਸ਼ਾਹੀ ਰਵਾਈਆ ਅੱਤਨਿੰਦਣਯੋਗ :- ਵਰਲਡ ਸਿੱਖ ਪਾਰਲੀਮੈਂਟ
 ਵਰਲਡ ਸਿੱਖ ਪਾਰਲੀਮੈਂਟ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਅਮਰੀਕਾ, ਕੋ-ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਮੁੱਖ ਬੁਲਾਰੇ ਭਾਈ ਜੋਗਾ ਸਿੰਘ, ਜਨਰਲ ਸਕੱਤਰ ਭਾਈ ਮਨਪ੍ਰੀਤ ਸਿੰਘ ਇੰਗਲੈਂਡ, ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਕਰਦਿਆਂ ਹੋਇਆਂ ਕਿਹਾ ਕਿ
ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੱਕਾਰੀ ਅਤੇ ਧੋਖੇਬਾਜ਼ੀ ਦਾ ਸਬੂਤ ਦਿੰਦਿਆਂ ਚੰਡੀਗੜ੍ਹ ਵਿਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਤੋਂ ਵਾਪਸ ਪਰਤਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ਼, ਸਰਵਣ ਸਿੰਘ ਪੰਧੇਰ ਸਣੇ ਸੈਂਕੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲੈਣ ਦੀ ਅਤੇ ਪੰਜਾਬ ਪੁਲਿਸ ਵੱਲੋਂ ਸ਼ੰਭੂ ਅਤੇ ਖਨੌਰੀ ਬਾਰਡਰਾਂ 'ਤੇ ਲੱਗੇ ਸ਼ਾਂਤਮਈ ਮੋਰਚਿਆਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਖਤਮ ਕਰਨ ਲਈ ਪੰਜਾਬ ਦੇ ਕਿਸਾਨਾਂ ਵਿਰੁੱਧ ਕੀਤੀ ਜਬਰੀ ਪੁਲਿਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਆਪਣੇ ਹੱਕਾਂ ਦੀ ਜਮਹੂਰੀ ਤਰੀਕੇ ਨਾਲ ਮੰਗ ਕਰਦੇ ਕਿਸਾਨਾਂ ਨੂੰ ਜਬਰ ਨਾਲ ਦਬਾਉਣਾ ਮਨੁੱਖੀ ਹੱਕਾਂ ਦਾ ਉਲੰਘਣ ਅਤੇ ਪ੍ਰਗਟਾਵੇ ਦੀ ਅਜ਼ਾਦੀ ਦਾ ਘਾਣ ਹੈ ।

ਸਰਮਾਏਦਾਰਾਂ ਦੀ ਰਖੇਲ ਬਣੀ ਭਾਰਤ ਦੀ ਬੀ ਜੇ ਪੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਤੋਂ ਸ਼ੁਰੂ ਹੋਇਆ ਕਿਸਾਨੀ ਦਾ ਸੰਘਰਸ਼ ਨਾ ਸਿਰਫ ਕਿਸਾਨਾਂ ਲਈ ਅਹਿਮ ਹੈ ਬਲਕਿ ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ । ਭਾਰਤ ਸਰਕਾਰ ਦੀਆਂ ਨੀਤੀਆਂ ਸਦਾ ਹੀ ਪੰਜਾਬ ਖਿਲਾਫ ਰਹੀਆਂ ਹਨ ਤੇ ਭਾਰਤ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਦੀ ਲੋਕਾਈ ਦਾ ਮੁੱਖ ਕਿਤਾ ਕਿਸਾਨੀ ਹੋਣ ਕਰਕੇ ਇਹ ਨੀਤੀਆਂ ਮਾਰੂ ਅਸਰ ਰੱਖਦੀਆਂ ਹਨ । ਪੰਜਾਬ ਦੇ ਅਣਖੀ ਕਿਸਾਨਾਂ ਵੱਲੋਂ 13 ਮਹੀਨੇ ਦੇ ਸੰਘਰਸ਼ ਤੋਂ ਬਾਅਦ ਕਾਲੇ ਕਾਨੂੰਨ ਤਾਂ ਵਾਪਸ ਕਰਵਾ ਲਏ ਪਰ ਸਰਕਾਰ ਵੱਲੋਂ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਪੂਰੇ ਨਹੀਂ ਕੀਤੇ ਗਏ । ਉਹਨਾਂ ਵਾਅਦਿਆਂ ਦੀ ਪੂਰਤੀ ਲਈ ਲੱਗੇ ਇਹ ਮੌਜੂਦਾ ਮੋਰਚੇ ਆਪਣੀ ਜਮਹੂਰੀ ਹੱਕਾਂ ਦੀ ਪ੍ਰਾਪਤੀ ਦਾ ਸੰਘਰਸ਼ ਹੈ ਜਿਸ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਜਬਰ ਨਾਲ ਖਤਮ ਕੀਤਾ ਜਾ ਰਿਹਾ ਹੈ ।

ਭਗਵੰਤ ਮਾਨ ਸਰਕਾਰ ਦੀਆਂ ਹਾਲੀਆ ਕਾਰਵਾਈਆਂ ਦਮਨ ਦੇ ਇੱਕ ਚਿੰਤਾਜਨਕ ਰੁਝਾਨ ਦਾ ਸੰਕੇਤ ਹਨ। ਝੂਠੇ ਦੋਸ਼ਾਂ ਹੇਠ ਸਿੱਖਾਂ ਦੀਆਂ ਮਨਮਾਨੀਆਂ ਗ੍ਰਿਫ਼ਤਾਰੀਆਂ, ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਗੈਰ-ਨਿਆਇਕ ਪੁਲਿਸ ਮੁਕਾਬਲੇ, ਅਤੇ ਕਿਸਾਨਾਂ 'ਤੇ ਹਿੰਸਕ ਕਾਰਵਾਈ ਇਸ ਸਰਕਾਰ ਦੇ ਸਿੱਖਾਂ ਵਿਰੁੱਧ ਨਾਪਾਕ ਇਰਾਦਿਆਂ ਨੂੰ ਦਰਸਾਉਂਦੇ ਹਨ। ਘੱਟ ਗਿਣਤੀਆਂ ਵਿਰੁੱਧ ਭਾਜਪਾ ਦੇ ਬੁਲਡੋਜ਼ਰ ਮਾਡਲ ਨੂੰ ਅਪਣਾ ਕੇ ਅਤੇ ਪੁਲਿਸ ਨੂੰ ਮਨਮਰਜੀ ਨਾਲ ਜ਼ੁਲਮ ਦੀ ਕਰਨ ਦੀ ਖੁਲ੍ਹ ਦੇ ਕੇ, ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਦਿੱਤਾ ਹੈ । ਕਿਸਾਨਾਂ ਦੀਆਂ ਸਮੱਸਿਆ ਹੱਲ ਕਰਨ ਦੀ ਬਜਾਏ, ਸਰਕਾਰ ਉਦਯੋਗਪਤੀਆਂ ਅਤੇ ਵਪਾਰੀਆਂ ਦੇ ਹਿੱਤਾਂ ਨੂੰ ਤਰਜੀਹ ਦੇ ਰਹੀ ਹੈ, ਜਿਸ ਨਾਲ ਪੰਜਾਬ ਦੀ ਖੇਤੀਬਾੜੀ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ।

ਵਰਲਡ ਸਿੱਖ ਪਾਰਲੀਮੈਂਟ ਪੰਜਾਬ ਦੇ ਕਿਸਾਨਾਂ ਉੱਤੇ ਚੱਲ ਰਹੇ ਜੁਲਮੀ ਚੱਕਰ ਦੌਰਾਨ ਉਹਨਾਂ ਨਾਲ ਖੜ੍ਹੀ ਹੈ। ਅਸੀਂ ਇਨ੍ਹਾਂ ਅੱਤਿਆਚਾਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਸ ਚਿੰਤਾਜਨਕ ਸਥਿਤੀ ਦਾ ਨੋਟਿਸ ਲੈਣ ਦੀ ਅਪੀਲ ਕਰਦੇ ਹਾਂ। ਅਸੀਂ ਸਾਰੇ ਹਿਰਾਸਤ ਵਿੱਚ ਲਏ ਕਿਸਾਨਾਂ ਅਤੇ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ, ਪੁਲਿਸ ਵਧੀਕੀਆਂ ਨੂੰ ਖਤਮ ਕਰਨ ਅਤੇ ਕਿਸਾਨਾਂ ਨਾਲ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਦੀ ਮੰਗ ਕਰਦੇ ਹਾਂ।

ਪੰਜਾਬ ਦੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਰਹੇ ਹਨ ਅਤੇ ਭਾਰਤ ਦਾ ਅੰਨ ਭੰਡਾਰ ਭਰਨ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ ਹਨ । ਇਸ ਦੇ ਬਾਵਜੂਦ ਵੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਬੇਇਨਸਾਫੀਆਂ ਕਰਕੇ ਅਕ੍ਰਿਤਘਣਤਾ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ । ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਨਾ ਸਿਰਫ਼ ਆਰਥਿਕ ਹਿੱਤਾਂ ਦੀ ਰਾਖੀ ਲਈ ਹੈ ਬਲਕਿ ਪੰਜਾਬ ਦੇ ਲੋਕਤੰਤਰੀ ਅਧਿਕਾਰਾਂ ਅਤੇ ਬੁਨਿਆਦੀ ਹੱਕਾਂ ਦੀ ਰਾਖੀ ਕਰਨ ਲਈ ਵੀ ਹੈ। ਵਰਲਡ ਸਿੱਖ ਪਾਰਲੀਮੈਂਟ ਜਾਇਜ਼ ਹੱਕਾਂ, ਇਨਸਾਫ਼ ਅਤੇ ਸਨਮਾਨ ਲਈ ਕਿਸਾਨਾਂ ਦੇ ਸੰਘਰਸ਼ ਦੀ ਪੂਰੀ ਹਮਾਇਤੀ ਹੈ ਅਤੇ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਮਰਥਨ ਅਤੇ ਵਕਾਲਤ ਕਰਦੀ ਰਹੇਗੀ।

ਸੁਨੀਤਾ ਵਿਲੀਅਮਜ ਤੇ ਬੁੱਚ ਵਿਲਮੋਰ 9 ਮਹੀਨੇ ਤੋਂ ਵਧ ਸਮਾਂ ਪੁਲਾੜ ਵਿਚ ਰਹਿਣ ਉਪਰੰਤ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਸੁਨੀਤਾ ਵਿਲੀਅਮਜ ਤੇ ਬੁੱਚ ਵਿਲਮੋਰ 9 ਮਹੀਨੇ ਤੋਂ ਵੀ ਵਧ ਸਮਾਂ ਪੁਲਾੜ ਵਿਚ ਰਹਿਣ ਉਪਰੰਤ ਵਾਪਿਸ ਧਰਤੀ &#39ਤੇ ਪਰਤ ਆਏ ਹਨ। ਉਨਾਂ ਨੇ ਕੁਲ 286 ਦਿਨ ਪੁਲਾੜ ਵਿਚ ਬਿਤਾਏ। ਸਪੇਸਕਰਾਫਟ ਸਪੇਸ ਐਕਸ ਡਰੈਗਨ ਪੁਲਾੜ ਯਾਤਰੀਆਂ ਨੂੰ ਲੈ ਕੇ ਫਲੋਰਿਡਾ ਤੱਟ ਨੇੜੇ ਸਮੁੰਦਰ ਵਿਚ ਸਫਲਤਾ ਪੂਰਵਕ ਸਥਾਨਕ ਸਮੇ ਅਨੁਸਾਰ ਸ਼ਾਮ 5 ਵਜ ਕੇ 57 ਮਿੰਟ &#39ਤੇ ਉਤਰ ਆਇਆ। ਇਸ ਦੇ ਨਾਲ ਹੀ ਉਨਾਂ ਦਾ ਵਿਗਿਆਨਕ ਮਿਸ਼ਨ ਮੁਕੰਮਲ ਹੋ ਗਿਆ। ਦੋਨਾਂ ਪੁਲਾੜ ਯਾਤਰੀਆਂ ਦੀ ਸਿਹਤ ਹਾਲਾਂ ਕਿ ਠੀਕ ਠਾਕ ਹੈ ਪਰੰਤੂ ਉਨਾਂ ਨੂੰ ਅਜੇ ਘਰ ਨਹੀਂ ਜਾਣ ਦਿੱਤਾ ਜਾਵੇਗਾ ਤੇ ਉਹ 45 ਦਿਨ ਹਿਊਸਟਨ ਵਿਚ ਪੁਨਰ ਸੁਰਜੀਤੀ ਪ੍ਰਗਰਾਮ ਤਹਿਤ ਬਿਤਾਉਣਗੇ ਜਿਥੇ ਉਨਾਂ ਦੀ ਮੁਕੰਮਲ ਸਿਹਤ ਜਾਂਚ ਕੀਤੀ ਜਾਵੇਗੀ ਤੇ ਸਿਹਤ ਸਬੰਧੀ ਸੰਭਾਵੀ ਸਮੱਸਿਆਵਾਂ ਨਾਲ ਨਜਿੱਠਿਆ ਜਾਵੇਗਾ। ਪੁਲਾੜ ਮਿਸ਼ਨ ਵਿਚ ਅਚਾਨਕ ਵਾਧਾ ਕਰ ਦੇਣ ਕਾਰਨ ਦੋਨੋਂ ਪੁਲਾੜ ਯਾਤਰੀਆਂ ਨੂੰ ਲੰਬਾ ਸਮਾਂ ਪੁਲਾੜ ਵਿਚ ਬਿਤਾਉਣਾ ਪਿਆ ਹੈ। ਇਸ ਤੋਂ ਪਹਿਲਾਂ ਦੋਨਾਂ ਪੁਲਾੜ ਯਾਤਰੀਆਂ ਤੇ ਸਪੇਸਕਰਾਫਟ ਦੇ ਬਾਕੀ ਅਮਲੇ ਨੇ ਆਪਸ ਵਿਚ ਗਲੇ ਮਿਲ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਨੂੰ ਅਲਵਿਦਾ ਕਿਹਾ। ਨਾਸਾ ਨੇ ਸਪੇਸ ਐਕਸ ਡਰੈਗਨ ਦੀਆਂ ਧਰਤੀ ਉਪਰ ਵਾਪਿਸੀ ਦਾ ਵੇਰਵਾ ਸਾਂਝਾ ਕੀਤਾ ਹੈ ਤੇ ਨਾਲ ਹੀ ਪੁਲਾੜ ਯਾਤਰੀਆਂ ਨੂੰ ਘਰ ਵਾਪਿਸੀ ਲਈ ਜੀ ਆਇਆਂ ਕਿਹਾ ਹੈ। ਬਾਕੀ ਅਮਲੇ ਦੇ ਮੈਂਬਰਾਂ ਵਿਚ ਨਿਕ ਹੇਗ ਤੇ ਅਲੈਕਸੈਂਡਰ ਗੋਰਬੂਨੋਵ ਸ਼ਾਮਿਲ ਹਨ। ਪੁਲਾੜ ਵਾਹਣ ਵੱਲੋਂ ਸਮੁੰਦਰ ਵਿਚ ਉਤਰਨ ਤੋਂ ਤਕਰੀਬਨ ਇਕ ਘੰਟੇ ਬਾਅਦ ਅਮਲਾ-9 ਦਾ ਕਮਾਂਡਰ ਨਿਕ ਹੇਗ ਸਭ ਤੋਂ ਪਹਿਲਾਂ ਪੁਲਾੜ ਕੈਪਸੂਲ ਵਿਚੋਂ ਬਾਹਰ ਆਇਆ। ਉਸ ਮਗਰ ਗੋਰਬੂਨੋਵ ਉਤਰਿਆ ਉਪਰੰਤ ਸੁਨੀਤਾ ਵਿਲੀਅਮਜ ਤੇ ਬੁੱਚ ਵਿਲਮੋਰ ਉੱਤਰੇ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਯਾਤਰੀਆਂ ਦੀ ਵਾਪਿਸੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਉਨਾਂ ਨੇ ਸੱਤਾ
ਸੰਭਾਲਣ ਉਪਰੰਤ ਐਲਨ ਮਸਕ ਨੂੰ ਕਿਹਾ ਸੀ ਕਿ ਸਾਨੂੰ ਵਿਲੀਅਮਜ ਤੇ ਵਿਲਮੋਰ ਨੂੰ ਪੁਲਾੜ ਵਿਚੋਂ ਵਾਪਿਸ ਲਿਆਉਣਾ ਪਵੇਗਾ ਜਿਨਾਂ ਨੂੰ ਜੋ ਬਾਈਡਨ ਵਿਚਾਲੇ ਛੱਡ ਗਏ ਹਨ। ਵਾਈਟ ਹਾਊਸ ਨੇ ਐਕਸ ਉਪਰ ਲਿਖਿਆ ਹੈ &#39&#39ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਕੀਤਾ ਹੈ।

ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ
ਪਿੰਡ ਝੰਡੇਰ ਕਲਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ
ਬੰਗਾ :  ਪੰਜਾਬੀ ਆਪਣੇ ਮਾਪਿਆਂ ਦੇ ਮਾਣ-ਸਤਿਕਾਰ ਵਿਚ ਲੋਕ ਭਲਾਈ ਦੇ ਅਨੇਕਾਂ ਸਮਾਜ ਸੇਵੀ ਕਾਰਜ ਕਰਦੇ ਹਨ, ਜਿਸ ਦੀ ਨਿਵੇਕਲੀ ਮਿਸਾਲ ਅੱਜ ਉਸ ਵੇਲੇ ਮਿਲੀ ਜਦੋਂ ਪਿੰਡ ਝੰਡੇਰ ਕਲਾਂ ਦੇ ਜੰਮਪਲ ਭਰਾਵਾਂ ਅਵਤਾਰ ਸਿੰਘ ਬਿਨਿੰਗ ਯੂ. ਕੇ. ਅਤੇ ਅਮਰੀਕ ਸਿੰਘ ਬਿਨਿੰਗ ਕਨੈਡਾ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਅਤੇ ਮਿੱਠੀ ਯਾਦ ਵਿਚ ਆਪਣੇ ਜੱਦੀ ਪਿੰਡ ਝੰਡੇਰ ਕਲਾਂ ਦੇ ਲੋੜਵੰਦਾਂ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਕ ਬੈੱਡ ਫਰੀ ਕਰਵਾਇਆ । ਇਸ ਕਾਰਜ ਲਈ ਬਿਨਿੰਗ ਭਰਾਵਾਂ ਨੇ ਆਪ ਢਾਹਾਂ ਕਲੇਰਾਂ ਹਸਪਤਾਲ ਵਿਖੇ ਪੁੱਜ ਕੇ ਪਿੰਡ ਝੰਡੇਰਾਂ ਕਲਾਂ ਦੇ ਲੋੜਵੰਦ ਮਰੀਜ਼ਾਂ ਲਈ ਬੈੱਡ ਫਰੀ ਕਰਵਾਉਣ ਲਈ ਢਾਈ ਲੱਖ ਰੁਪਏ ਦੀ ਰਾਸ਼ੀ ਹਸਪਤਾਲ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੂੰ ਭੇਟ ਕੀਤੀ। ਇਸ ਮੌਕੇ ਅਵਤਾਰ ਸਿੰਘ ਬਿਨਿੰਗ ਯੂ
ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਨੇ ਕਿਹਾ ਕਿ ਸਾਡੇ ਇਲਾਕੇ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਲੋੜਵੰਦ ਲੋਕਾਂ ਦੀ ਮਦਦ ਕਰਨ ਵਾਲੀ ਵਧੀਆ ਮੈਡੀਕਲ ਸੰਸਥਾ ਹੈ । ਇਸ ਲਈ ਉਹਨਾਂ ਨੇ ਆਪਣੇ ਪਿੰਡ ਝੰਡੇਰ ਕਲਾਂ ਦੇ ਵਾਸੀਆਂ ਲਈ ਹਸਪਤਾਲ ਢਾਹਾਂ ਕਲੇਰਾਂ ਵਿਖੇ ਬੈੱਡ ਫਰੀ ਕਰਵਾਇਆ ਹੈ । ਉਹਨਾਂ ਨੇ ਇਸ ਮੌਕੇ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਦੀ ਅਗਵਾਈ ਵਿਚ ਟਰੱਸਟ ਵੱਲੋਂ ਢਾਹਾਂ ਕਲੇਰਾਂ ਚਲਾਏ ਜਾ ਰਹੇ ਵੱਖ ਵੱਖ ਮੈਡੀਕਲ ਅਤੇ ਵਿਦਿਅਕ ਸੇਵਾ ਕਾਰਜਾਂ ਦੀ ਵੀ ਭਰਪੂਰ ਸ਼ਾਲਾਘਾ ਕੀਤੀ। ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਟਰੱਸਟ ਨੇ ਕਿਹਾ ਕਿ ਬਿਨਿੰਗ ਭਰਾਵਾਂ ਨੇ ਆਪਣੇ ਪਿਤਾ ਜੀ ਸਵ: ਅਜੀਤ ਸਿੰਘ ਬਿਨਿੰਗ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਦੀਵੀ ਕਰਦੇ ਹੋਏ ਪਿੰਡ ਝੰਡੇਰ ਕਲਾਂ ਵਾਸੀਆਂ ਲਈ ਟਰੱਸਟ ਦੇ ਪ੍ਰਬੰਧ ਹੇਠਾਂ ਚੱਲ ਰਹੇ 100 ਬੈਡਾਂ ਵਾਲੇ ਮਲਟੀਸ਼ਪੈਸ਼ਲਿਟੀ ਹਸਪਤਾਲ ਵਿਖੇ ਬੈੱਡ ਫਰੀ ਕਰਵਾਕੇ ਨਿਸ਼ਕਾਮ ਲੋਕ ਭਲਾਈ ਵਾਲਾ ਨੇਕ
ਕਾਰਜ ਕੀਤਾ ਹੈ। ਉਹਨਾਂ ਨੇ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਚ ਇਲਾਕੇ ਦੇ 85 ਪਿੰਡਾਂ ਦੇ ਦਾਨੀ ਪਰਿਵਾਰਾਂ ਵੱਲੋਂ ਆਪਣੇ-ਆਪਣੇ ਪਿੰਡ ਵਾਸੀਆਂ ਲਈ ਬੈੱਡ ਫਰੀ ਕਰਵਾਏ ਹੋਏ ਹਨ, ਜਿਸ ਦਾ ਲਾਭ ਉਹਨਾਂ ਪਿੰਡਾਂ ਦੇ ਵਾਸੀ ਨਿਰੰਤਰ ਪ੍ਰਾਪਤ ਕਰ ਰਹੇ ਹਨ । ਸ. ਢਾਹਾਂ ਨੇ ਦਾਨੀ ਭਰਾਵਾਂ ਦਾ ਹਾਰਦਿਕ ਧੰਨਵਾਦ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮਰੀਜ਼ਾਂ ਨੂੰ ਮਿਲਦੀਆਂ ਮੈਡੀਕਲ ਸੇਵਾਵਾਂ ਬਾਰੇ ਜਾਣਕਾਰੀ ਵੀ ਦਿੱਤੀ । ਉਹਨਾਂ ਸਮੂਹ ਹਸਪਤਾਲ ਪ੍ਰਬੰਧਕਾਂ ਵੱਲੋਂ ਅਵਤਾਰ ਸਿੰਘ ਬਿਨਿੰਗ ਯੂ ਕੇ ਅਤੇ ਅਮਰੀਕ ਸਿੰਘ ਬਿਨਿੰਗ ਕੈਨੇਡਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ ਟਰੱਸਟ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਭਾਈ ਜੋਗਾ ਸਿੰਘ, ਕੰਵਲਜੀਤ ਸਿੰਘ ਸੋਢੀ, ਮਨਵੀਰ ਸਿੰਘ ਢਾਹਾਂ ਕੈਨੇਡਾ, ਕਮਲਜੀਤ ਸਿੰਘ ਅਕਾਊਟੈਂਟ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ ।

 ਇਟਲੀ ਦੇ ਪ੍ਰਸਿੱਧ ਜੌਹਲ ਇੰਡੀਅਨ ਰੈਸਟੋਰੈਂਟ ਵੱਲੋਂ "ਮਹਿਲਾ ਦਿਵਸ" ਮੌਕੇ ਕਰਵਾਇਆ  ਗਿਆ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਦਿਨੀਂ ਰੇਜੋ ਇਮੀਲੀਆ ਜ਼ਿਲ੍ਹਾ ਅੰਦਰ ਪੈਂਦੇ ਸ਼ਹਿਰ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ਼ ਪੈਲੇਸ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮਹਿਲਾ ਦਿਵਸ ਨੂੰ ਸਮਰਪਿਤ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਿਰਫ ਔਰਤਾਂ ਵਾਸਤੇ ਸੀ ਅਤੇ ਉਹਨਾਂ ਨੂੰ ਇਸ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਔਰਤਾਂ ਨੇ ਦੂਰੋਂ ਨੇੜਿਓਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਮਿਸਿਜ ਪ੍ਰੀਤ ਜੌਹਲ ਵੱਲੋਂ ਸਾਰੇ ਹੀ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ। ਪ੍ਰੋਗਰਾਮ ਵਿੱਚ ਵੱਖ ਵੱਖ ਤਰ੍ਹਾਂ ਦੇ ਸੈਗਮੈਂਟ ਵਿੱਚ ਡਾਂਸ ਪਰਫੋਰਮੈਂਸ ਹੋਈਆਂ। ਜਿਨਾਂ ਨੂੰ ਪੰਜਾਬਣ ਕੁੜੀਆਂ ਨੇ ਬਖੂਬੀ ਨਿਭਾਇਆ ਅਤੇ ਸਾਰੇ ਆਏ ਮਹਿਮਾਨਾਂ ਨੇ ਬਹੁਤ ਆਨੰਦ ਮਾਣਿਆ। ਜੌਹਲ ਡੀਜੇ ਦੀਆਂ ਧੁਨਾਂ ਨੇ ਆਏ ਮਹਿਮਾਨਾਂ ਨੂੰ ਕੀਲੀ ਰੱਖਿਆ। ਇਸ ਮੌਕੇ ਖਾਣ ਪੀਣ ਦਾ ਬਹੁਤ ਹੀ ਸੁਚੱਜਾ ਪ੍ਰਬੰਧ ਕੀਤਾ ਗਿਆ ਸੀ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਮਿਸਿਜ ਪ੍ਰੀਤ ਜੌਹਲ ਨੇ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਔਰਤਾਂ ਦੀ ਵਿਸ਼ੇਸ਼ ਮੰਗ 'ਤੇ ਹਰ ਸਾਲ ਸਿਰਫ ਔਰਤਾਂ ਵਾਸਤੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਜਿਵੇਂ ਤੀਆਂ ਦਾ ਮੇਲਾ ਅਤੇ ਮਹਿਲਾ ਦਿਵਸ ਆਦਿ । ਪੰਜਾਬੀ ਔਰਤਾਂ ਭਾਵੇਂ ਆਪਣੇ ਸੂਬੇ ਅਤੇ ਦੇਸ਼ ਤੋਂ ਬਹੁਤ ਦੂਰ ਯੂਰਪ ਵਿੱਚ ਰਹਿ ਰਹੀਆਂ ਹਨ। ਪਰ ਇੱਥੇ ਆ ਕੇ ਵੀ ਉਹ ਆਪਣਾ ਵਿਰਸਾ ਆਪਣਾ ਸਭਿਆਚਾਰ ਅਤੇ ਪਹਿਰਾਵਾ ਨਹੀਂ ਭੁੱਲੀਆਂ। ਇਹਨਾਂ ਪ੍ਰੋਗਰਾਮਾਂ ਰਾਹੀਂ ਉਹ ਇੱਕ ਦੂਜੇ ਨੂੰ ਮਿਲ ਵੀ ਲੈਂਦੀਆਂ ਹਨ ਅਤੇ ਇਹਨਾਂ ਪ੍ਰੋਗਰਾਮਾਂ ਦਾ ਖੂਬ ਆਨੰਦ ਵੀ ਮਾਣਦੀਆਂ ਹਨ। ਇਸ ਮੌਕੇ ਪੰਜਾਬੀ ਸੂਟਾਂ ਅਤੇ
ਔਰਤਾਂ ਦੇ ਵਰਤੋਂ ਵਾਲੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਆਏ ਸਾਰੇ ਮਹਿਮਾਨਾਂ ਨੇ ਵੱਖ ਵੱਖ ਪੰਜਾਬੀ ਗਾਣਿਆਂ ਤੇ ਨੱਚ ਕੇ ਖੂਬ ਆਨੰਦ ਮਾਣਿਆ ਅਤੇ ਪ੍ਰੋਗਰਾਮ ਨੂੰ ਸਫਲ ਬਣਾਇਆ। ਇਸ ਮੌਕੇ ਨੋਵੇਲਾਰਾ ਸ਼ਹਿਰ ਦੀ ਸਾਬਕਾ ਮੇਅਰ ਅਤੇ ਮੌਜੂਦਾ ਸੂਬਾ ਸਲਾਹਕਾਰ ਐਲੇਨਾ ਕਰਲੈਤੀ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਉਹਨਾਂ ਨੇ ਕਿਹਾ ਕਿ ਭਾਵੇਂ ਪਿਛਲੇ ਸਾਲ ਉਹ ਸ਼ਹਿਰ ਦੀ ਮੇਅਰ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਸੀ ਅਤੇ ਹੁਣ ਉਹਨਾਂ ਦੀ ਪਾਰਟੀ ਵੱਲੋਂ ਉਹਨਾਂ ਨੂੰ ਸੂਬਾ ਸਲਾਹਕਾਰ ਦਾ ਅਹੁਦਾ ਦਿੱਤਾ ਗਿਆ ਹੈ।ਉਹ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋ ਕੇ ਮਾਣ ਮਹਿਸੂਸ ਕਰਦੇ ਹਨ ਅਤੇ ਹਮੇਸ਼ਾ ਹੀ ਔਰਤਾਂ ਦੇ ਕਿਸੇ ਵੀ ਤਰ੍ਹਾਂ ਦੇ ਮਸਲੇ ਦੇ ਹੱਲ ਲਈ ਉਹ ਹਾਜ਼ਰ ਹਨ ਅਤੇ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਪ੍ਰੋਗਰਾਮ ਦਾ ਹਿੱਸਾ ਜਰੂਰ ਬਣਨਗੇ।ਅੰਤ ਵਿੱਚ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਭ ਨੂੰ ਅਲਵਿਦਾ ਕਿਹਾ ਗਿਆ। ਇਸ ਸਾਲ ਦਾ ਜੌਹਲ ਮੈਰਿਜ ਪੈਲੇਸ ਵਿਖੇ ਕਰਵਾਇਆ ਗਿਆ ਮਹਿਲਾ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। 
ਅਮਰੀਕਾ ਨੇ 5 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਕਾਨੂੰਨੀ ਸੁਰੱਖਿਆ ਨੂੰ ਕੀਤਾ ਰੱਦ, ਦਿੱਤੀ ਇਕ ਮਹੀਨੇ ਦੀ ਮੌਹਲਤ
By Balwinder Singh Bajwa / March 22, 2025
ਅਮਰੀਕੀ ਪ੍ਰਸ਼ਾਸਨ ਨੇ 5 ਲੱਖ ਤੋਂ ਵੱਧ ਲੋਕਾਂ ਦੀ ਕਾਨੂੰਨੀ ਸੁਰੱਖਿਆ ਰੱਦ ਕਰਨ ਦਾ ਐਲਾਨ ਕੀਤਾ ਹੈ। ਹੋਮਲੈਂਡ ਸਕਿਓਰਿਟੀ ਵਿਭਾਗ ਮੁਤਾਬਕ ਕਿਊਬਾ, ਹੈਤੀ, ਨਿਕਾਰਗੁਆ ਤੇ ਵੇਂਜੁਏਲਾ ਦੇ 5 ਲੱਖ 32 ਹਜ਼ਾਰ ਨਾਗਰਿਕਾਂ ਦਾ ਕਾਨੂੰਨੀ ਦਰਜਾ 24 ਅਪ੍ਰੈਲ ਨੂੰ ਖਤਮ ਹੋ ਜਾਵੇਗਾ।

ਇਹ ਫੈਸਲਾ ਉਨ੍ਹਾਂ ਲੋਕਾਂ &lsquoਤੇ ਲਾਗੂ ਹੋਵੇਗਾ ਜੋ ਅਕਤੂਬਰ 2022 ਦੇ ਬਾਅਦ ਅਮਰੀਕਾ ਆਏ ਸਨ। ਇਹ ਸਾਰੇ ਲੋਕ ਹਊਮੈਨੀਟੇਰੀਅਨ ਪੈਰੋਲ ਪ੍ਰੋਗਰਾਮ ਤਹਿਤ ਅਮਰੀਕਾ ਆਏ ਸਨ। ਇਹ ਕਾਨੂੰਨੀ ਤਰੀਕਾ ਲੰਬੇ ਸਮੇਂ ਤੋਂ ਉਨ੍ਹਾਂ ਲੋਕਾਂ ਨੂੰ ਅਸਥਾਈ ਤੌਰ ਤੋਂ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਦਿੰਦਾ ਸੀ ਜਿਨ੍ਹਾਂ ਦੇ ਦੇਸ਼ਾਂ ਵਿਚ ਯੁੱਧ ਜਾਂ ਰਾਜਨੀਤਕ ਅਸਥਿਰਤਾ ਸੀ।


ਗਬਾਰਡ ਦੀ ਯਾਤਰਾ ਭਾਰਤ-ਅਮਰੀਕਾ ਦੇ ਮਜ਼ਬੂਤ ਰਿਸ਼ਤਿਆਂ ਦਾ ਸਬੂਤ
By Balwinder Singh Bajwa / March 22, 2025
ਵਾਸ਼ਿੰਗਟਨ- ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ (ਡੀਐੱਨਆਈ) ਤੁਲਸੀ ਗਬਾਰਡ ਦੀ ਭਾਰਤ ਯਾਤਰਾ ਦਹਾਕਿਆਂ ਤੋਂ ਚੱਲੇ ਆ ਰਹੇ ਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਦੀ ਪੈਰਵੀ ਕਰਦੀ ਹੈ ਤੇ ਇਸ ਯਾਤਰਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੋਸਤੀ ਤੋਂ ਬਲ ਮਿਲਿਆ ਹੈ। ਇਹ ਜਾਣਕਾਰੀ ਡੀਐੱਨਆਈ ਵੱਲੋਂ ਜਾਰੀ ਬਿਆਨ &rsquoਚ ਦਿੱਤੀ ਗਈ ਹੈ। ਗਬਾਰਡ ਦੀ ਬਤੌਰ ਡੀਐੱਨਆਈ ਇਹ ਹਵਾਈ, ਜਪਾਨ, ਥਾਈਲੈਂਡ, ਭਾਰਤ ਤੇ ਫਰਾਂਸ ਦੀ ਪਹਿਲੀ ਯਾਤਰਾ ਸੀ।

ਡੀਐੱਨਆਈ ਵੱਲੋਂ ਜਾਰੀ ਬਿਆਨ ਅਨੁਸਾਰ, &lsquoਹਿੰਦ-ਪ੍ਰਸਾਂਤ ਖੇਤਰ &rsquoਚ ਜਨਮੀ, ਪਲੀ ਤੇ ਵੱਡੀ ਹੋਈ ਡੀਐੱਨਆਈ ਗਬਾਰਡ ਨੇ ਇਸ ਖੇਤਰ ਦੀਆਂ ਅਹਿਮ ਭਾਈਵਾਲੀਆਂ ਤੇ ਗੁੰਝਲਦਾਰ ਚੁਣੌਤੀਆਂ ਬਾਰੇ ਸੂਖਮ ਸਮਝ ਪੇਸ਼ ਕੀਤੀ ਕਿਉਂਕਿ ਉਨ੍ਹਾਂ ਹਿੰਦ-ਪ੍ਰਸ਼ਾਂਤ &rsquoਚ ਰਾਸ਼ਟਰਪਤੀ ਟਰੰਪ ਦੀ &lsquoਅਮਰੀਕਾ ਪਹਿਲਾਂ&rsquo ਦੀਆਂ ਨੀਤੀਆਂ ਨੂੰ ਅੱਗੇ ਵਧਾਉਣ ਦੇ ਮੌਕਿਆਂ ਦੀ ਭਾਲ ਕੀਤੀ।&rsquo ਗਬਾਰਡ ਨੇ ਭਾਰਤ &rsquoਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਸਮੇਤ ਹੋਰਾਂ ਨਾਲ ਕਈ ਦੁਵੱਲੀਆਂ ਮੁਲਾਕਾਤਾਂ ਕੀਤੀਆਂ। ਬਿਆਨ &rsquoਚ ਕਿਹਾ ਗਿਆ, &lsquoਉਨ੍ਹਾਂ ਦੀ ਯਾਤਰਾ ਦਹਾਕਿਆਂ ਤੋਂ ਚੱਲੇ ਆ ਰਹੇ ਅਮਰੀਕਾ-ਭਾਰਤ ਸਬੰਧਾਂ ਦੀ ਪੈਰਵੀ ਕਰਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਤੇ ਉਨ੍ਹਾਂ ਦੀ ਦੋਸਤੀ ਤੋਂ ਹਮਾਇਤ ਮਿਲੀ ਹੈ।&rsquo ਬਿਆਨ &rsquoਚ ਕਿਹਾ ਗਿਆ ਹੈ, &lsquoਭਾਰਤ &rsquoਚ ਗਬਾਰਡ ਦੀਆਂ ਮੀਟਿੰਗਾਂ ਖੁਫੀਆ ਜਾਣਕਾਰੀ ਸਾਂਝੀ ਕਰਨ, ਰੱਖਿਆ ਮਜ਼ਬੂਤ ਕਰਨ, ਅਤਿਵਾਦ ਰੋਕਣ ਅਤੇ ਕੌਮਾਂਤਰੀ ਖਤਰਿਆਂ &rsquoਤੇ ਕੇਂਦਰਿਤ ਰਹੀ।&rsquo ਗਬਾਰਡ ਇੱਥੇ ਰਾਇਸੀਨਾ ਵਾਰਤਾ &rsquoਚ ਵੀ ਸ਼ਾਮਲ ਹੋਈ, ਜਿੱਥੇ ਉਨ੍ਹਾਂ ਸ਼ਾਂਤੀਪੂਰਨ, ਆਜ਼ਾਦ, ਸੁਰੱਖਿਅਤ ਤੇ ਖੁਸ਼ਹਾਲ ਸਮਾਜ ਲਈ ਟਰੰਪ ਦੇ ਟੀਚਿਆਂ ਵੱਲ ਵਧਣ ਦੀ ਸਮੂਹਿਕ ਕੋਸ਼ਿਸ਼ ਬਾਰੇ ਮੁੱਖ ਭਾਸ਼ਣ ਦਿੱਤਾ।

WhatsAppFacebookTwitterShare


ਅਮਰੀਕਾ ਵਿੱਚ ਸੰਘੀ ਸਿੱਖਿਆ ਵਿਭਾਗ ਬੰਦ
By Balwinder Singh Bajwa / March 22, 2025
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਸਿੱਖਿਆ ਵਿਭਾਗ ਖ਼ਤਮ ਕਰਨ ਸਬੰਧੀ ਹੁਕਮ &rsquoਤੇ ਸਹੀ ਪਾਈ ਹੈ। ਟਰੰਪ ਦੀ ਇਹ ਪੇਸ਼ਕਦਮੀ ਰਿਪਬਲਿਕਨ ਸਮਰਥਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਜੋਂ ਦੇਖੀ ਜਾ ਰਹੀ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਸਮਾਗਮ ਦੌਰਾਨ ਕਿਹਾ, &lsquoਅਸੀਂ ਸਿੱਖਿਆ ਨੂੰ ਮੁੜ ਰਾਜਾਂ ਦੇ ਹੱਥਾਂ ਵਿਚ ਸੌਂਪ ਰਹੇ ਹਾਂ, ਜਿੱਥੇ ਇਸ ਨੂੰ ਅਸਲ ਵਿਚ ਹੋਣਾ ਚਾਹੀਦਾ ਹੈ।&rsquo&rsquo ਇਸ ਮੌਕੇ ਅਮਰੀਕੀ ਸਦਰ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਗਰੁੱਪ ਮੌਜੂਦ ਸੀ। ਟਰੰਪ ਨੇ ਜਿਨ੍ਹਾਂ ਸਰਕਾਰੀ ਹੁਕਮਾਂ &rsquoਤੇ ਸਹੀ ਪਾਈ ਹੈ, ਉਸ ਦਾ ਮੁੱਖ ਮੰਤਵ ਸਿੱਖਿਆ ਨੀਤੀ ਨੂੰ ਲਗਪਗ ਪੂਰੀ ਤਰ੍ਹਾਂ ਨਾਲ ਰਾਜਾਂ ਤੇ ਸਥਾਨਕ ਸਕੂਲ ਬੋਰਡਾਂ ਦੇ ਹਵਾਲੇ ਕਰਨਾ ਹੈ। ਹਾਲਾਂਕਿ ਇਸ ਫੈਸਲੇ ਨਾਲ ਡੈਮੋਕਰੈਟਾਂ ਤੇ ਸਿੱਖਿਆ ਕਾਰਕੁਨਾਂ ਦੇ ਫਿਕਰ ਵਧ ਗਏ ਹਨ।

ਹਾਕੀ ਓਲੰਪੀਅਨ ਮਨਦੀਪ ਤੇ ਉਦਿਤਾ ਵਿਆਹ ਬੰਧਨ &rsquoਚ ਬੱਝੇ
By Balwinder Singh Bajwa / March 22, 2025
ਜਲੰਧਰ,- ਹਾਕੀ ਓਲੰਪੀਅਨ ਮਨਦੀਪ ਸਿੰਘ ਅਤੇ ਉਦਿਤਾ ਦੁਹਾਨ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ। ਜਲੰਧਰ ਦੇ ਮਨਦੀਪ ਸਿੰਘ ਅਤੇ ਹਿਸਾਰ ਦੀ ਉਦਿਤਾ ਦੇ ਆਨੰਦ ਕਾਰਜ ਇੱਥੇ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ &rsquoਚ ਹੋਏ। ਇਸ ਮੌਕੇ ਭਾਰਤੀ ਹਾਕੀ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਸ਼ਿਰਕਤ ਕੀਤੀ। ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ ਵੀ ਸਟਾਰ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੋਏ ਸਨ। ਉਦਿਤਾ ਨੇ ਲਾਲ ਸੂਟ ਪਾਇਆ ਹੋਇਆ ਸੀ, ਜਿਸ &rsquoਤੇ ਸੁਨਹਿਰੀ ਰੰਗ ਦੀ ਕਢਾਈ ਸੀ। ਉਸ ਨੇ ਸੋਨੇ ਦੇ ਗਹਿਣੇ ਪਾਏ ਹੋਏ ਸਨ ਤੇ ਪੰਜਾਬੀ ਪਹਿਰਾਵੇ &rsquoਚ ਫੱਬ ਰਹੀ ਸੀ। ਮਨਦੀਪ ਨੇ ਪਿਸਤਾ ਰੰਗ ਦੀ ਸ਼ੇਰਵਾਨੀ ਨਾਲ ਲਾਲ ਪੱਗ ਬੰਨ੍ਹੀ ਹੋਈ ਸੀ। ਜੋੜੇ ਨੇ ਕਿਹਾ ਕਿ ਉਹ ਪਹਿਲੀ ਵਾਰ ਸਾਲ 2018 ਵਿੱਚ ਏਸ਼ੀਆਈ ਖੇਡਾਂ ਲਈ ਅਭਿਆਸ ਕਰਦੇ ਹੋਏ ਬੰਗਲੁਰੂ ਵਿੱਚ ਮਿਲੇ ਸਨ ਤੇ ਚੰਗੇ ਦੋਸਤ ਬਣ ਗਏ ਸਨ। ਉਦਿਤਾ ਨੇ ਕਿਹਾ, &lsquo&lsquoਅਸੀਂ ਇੱਕੋ ਪੇਸ਼ੇ ਤੋਂ ਹਾਂ, ਇਕ ਦੂਜੇ ਤੋਂ ਆਪਸੀ ਸਮਝਦਾਰੀ ਦੀ ਉਮੀਦ ਕਰਦੇ ਹਾਂ ਅਤੇ ਖੇਡ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਕੁਝ ਦਿਨਾਂ ਬਾਅਦ ਹੀ ਆਪਣੇ ਅਭਿਆਸ ਸੈਸ਼ਨਾਂ ਵਿੱਚ ਜਾਵਾਂਗੇ।&rsquo&rsquo ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਵੀ ਮਨਦੀਪ ਦੇ ਵਿਆਹ ਲਈ ਰੱਖੇ ਹਰ ਸਮਾਗਮ &rsquoਚ ਸ਼ਿਰਕਤ ਕੀਤੀ। ਮਨਦੀਪ ਦੇ ਪਿਤਾ ਰਵਿੰਦਰਜੀਤ ਸਿੰਘ ਅਤੇ ਮਾਤਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਪਰਿਵਾਰ ਵਿੱਚ ਹਰ ਕੋਈ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ, ਉਨ੍ਹਾਂ ਨੂੰ ਉਮੀਦ ਹੈ ਕਿ ਸਾਲ 2028 ਦੇ ਲਾਸ ਏਂਜਲਸ ਓਲੰਪਿਕ ਵਿੱਚੋਂ ਉਨ੍ਹਾਂ ਦੇ ਘਰ ਦੋ ਤਗਮੇ ਆਉਣਗੇ।

ਕੈਨੇਡਾ ਦੀ ਅਬਾਦੀ 4 ਕਰੋੜ 15 ਲੱਖ ਤੋਂ ਟੱਪੀ
By Balwinder Singh Bajwa / March 22, 2025
ਵੈਨਕੂਵਰ- ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਲੰਘੀ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4,15,28,680 ਹੋ ਗਈ ਹੈ, ਪਰ ਆਬਾਦੀ ਦੇ ਵਾਧੇ ਦੀ ਦਰ 1.8 ਤੋਂ ਘੱਟ ਕੇ 1.2 ਫ਼ੀਸਦ ਰਹਿ ਗਈ ਹੈ। ਸਾਲ 2024 ਦੀ ਆਖਰੀ ਤਿਮਾਹੀ ਵਿੱਚ ਜਨਮੇ ਅਤੇ ਪੱਕੇ ਹੋਏ 63,382 ਲੋਕਾਂ ਦੇ ਵਾਧੇ ਦੇ ਬਾਵਜੂਦ, ਇਸੇ ਤਿਮਾਹੀ ਦੌਰਾਨ ਅਸਥਾਈ (ਕੱਚੇ) ਵਾਸੀਆਂ ਦੀ ਗਿਣਤੀ ਵਿੱਚ 28,341 ਦੀ ਗਿਰਾਵਟ ਦਰਜ ਕੀਤੀ ਗਈ। ਸਮਝਿਆ ਜਾਂਦਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸਖਤੀ ਕਾਰਨ ਆਪਣੇ ਦੇਸ਼ਾਂ ਨੂੰ ਪਰਤ ਗਏ ਜਾਂ ਸਰਕਾਰ ਵਲੋਂ ਡਿਪੋਰਟ ਕੀਤੇ ਗਏ।
ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਆਬਾਦੀ ਜੂਨ 2022 ਦੌਰਾਨ 4 ਕਰੋੜ ਤੋਂ ਟੱਪੀ ਸੀ। ਅੰਕੜਾ ਏਜੰਸੀ ਅਨੁਸਾਰ ਇਹ ਪਿਛਲੇ ਸਾਲ ਦੀ ਆਖਰੀ ਤਿਮਾਹੀ ਦਾ ਵਾਧਾ ਦਰ ਅੰਕੜਾ 2020 ਦੀ ਆਖਰੀ ਤਿਮਾਹੀ ਦੇ ਉਸ ਘੱਟੋ ਘੱਟ ਅੰਕੜੇ ਤੋਂ ਵੀ ਘੱਟ ਹੈ, ਜਦ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ ਆਏ ਸਨ। ਉਂਜ 2024 ਦੇ ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 7,44,324 ਦਰਜ ਕੀਤਾ ਗਿਆ ਹੈ।

WhatsAppFacebookTwitterShare

ਕੈਨੇਡਾ: ਚੋਰੀਸ਼ੁਦਾ ਟਰੱਕਾਂ ਦੇ ਨੰਬਰ ਬਦਲਦੇ ਦੋ ਪੰਜਾਬੀ ਬਰੈਂਪਟਨ &rsquoਚੋਂ ਗ੍ਰਿਫਤਾਰ
By Balwinder Singh Bajwa / March 22, 2025
ਵੈਨਕੂਵਰ- ਪੀਲ ਪੁਲੀਸ ਦੇ ਤਕਨੀਕੀ ਵਿਸ਼ੇਸ਼ ਜਾਂਚ ਦਲ ਨੇ ਬਰੈਂਪਟਨ ਰਹਿੰਦੇ ਦੋ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹੜੇ ਚੋਰੀ ਕੀਤੇ ਟਰੱਕਾਂ ਦੇ ਵਹੀਕਲ ਪਛਾਣ ਨੰਬਰ (ਵਿਨ) ਨੰਬਰ ਬਦਲਣ ਤੋਂ ਬਾਅਦ ਉਨ੍ਹਾਂ ਨੂੰ ਜਾਅਲੀ ਕਾਗਜ਼ਾਤ ਨਾਲ ਨਵੀਂ ਰਜਿਸਟਰੇਸ਼ਨ ਰਾਹੀਂ ਅਗਾਂਹ ਗਾਹਕਾਂ ਨੂੰ ਵੇਚਦੇ ਸਨ। ਦੋਹਾਂ ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੇ ਰਹਿਣ ਵਾਲੇ ਇੰਜਰਜੀਤ ਸਿੰਘ ਵਾਲੀਆ (50) ਅਤੇ ਨਰਿੰਦਰ ਛੋਕਰ (43) ਵਜੋਂ ਹੋਈ ਹੈ। ਨਰਿੰਦਰ ਛੋਕਰ ਪਹਿਲਾਂ ਹੀ ਅਜਿਹੇ ਇਕ ਅਪਰਾਧਿਕ ਮਾਮਲੇ ਦੀ ਜ਼ਮਾਨਤ ਤੋਂ ਭਗੌੜਾ ਸੀ। ਪੁਲੀਸ ਨੇ ਚੋਰੀ ਕੀਤੇ ਸਾਮਾਨ ਦੀ ਕੀਮਤ ਸਾਢੇ 14 ਲੱਖ ਡਾਲਰ (ਕਰੀਬ 9 ਕਰੋੜ ਰੁਪਏ) ਆਂਕੀ ਹੈ।

ਪੁਲੀਸ ਵਲੋਂ ਭੇਜੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਬਰੈਂਪਟਨ ਦੇ ਡੈਰੀ ਰੋਡ ਪੂਰਬ ਅਤੇ ਬੈਕਟ ਡਰਾਇਵ ਸਥਿੱਤ ਟਰੱਕ ਰਿਪੇਅਰ ਵਰਕਸ਼ਾਪ ਵਿੱਚ ਚੋਰੀਸ਼ੁਦਾ ਟਰੱਕਾਂ ਦੇ ਵਿਨ ਨੰਬਰਾਂ ਦੀ ਭੰਨ-ਤੋੜ ਰਾਹੀਂ ਪਛਾਣ ਬਦਲ ਕੇ ਵੇਚ ਦਿੱਤਾ ਜਾਂਦਾ ਹੈ। ਪੁਲੀਸ ਦੇ ਤਕਨੀਕੀ ਵਿਸ਼ੇਸ਼ ਦਲ ਨੇ ਅਦਾਲਤ ਤੋਂ ਉਸ ਸਥਾਨ ਦੇ ਤਲਾਸ਼ੀ ਵਰੰਟ ਲੈ ਕੇ ਛਾਪਾ ਮਾਰਿਆ ਤਾਂ ਦੋਵੇਂ ਮੁਲਜ਼ਮ ਵਿਨ ਨੰਬਰ ਬਦਲਣ ਦੇ ਕੰਮ ਵਿੱਚ ਲੱਗੇ ਹੋਏ ਮੌਕੇ &rsquoਤੇ ਫੜੇ ਗਏ।

ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਹੋਇਆ ਚਾਲੂ
By Balwinder Singh Bajwa / March 22, 2025
ਲੰਡਨ, ਕਵਿਤਾ: ਬ੍ਰਿਟੇਨ ਦੀ ਰਾਜਧਾਨੀ ਲੰਡਨ ਦਾ ਹੀਥਰੋ ਹਵਾਈ ਅੱਡਾ 18 ਘੰਟਿਆਂ ਬਾਅਦ ਖੋਲ ਦਿੱਤਾ ਗਿਆ ਹੈ। ਹੀਥਰੋ ਹਵਾਈ ਅੱਡੇ &lsquoਤੇ ਉਡਾਣ ਸੰਚਾਲਨ ਮੁੜ ਸ਼ੁਰੂ ਹੋਣ ਤੋਂ ਬਾਅਦ, ਪਹਿਲੀ ਉਡਾਣ ਸ਼ੁੱਕਰਵਾਰ ਸ਼ਾਮ ਨੂੰ ਉਤਰੀ। ਪਹਿਲੀ ਉਡਾਣ ਬ੍ਰਿਟਿਸ਼ ਏਅਰਵੇਜ਼ ਦੀ ਸ਼ਨੀਵਾਰ ਨੂੰ ਉਤਰੀ । ਹਾਲਾਂਕਿ ਖਬਰ ਪੜੇ ਜਾਣ ਤੱਕ ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਆਉਣ ਵਾਲੀਆਂ 20 ਉਡਾਣਾ ਵਿੱਚੋਂ 9 ਉਡਾਣਾ ਨੂੰ ਕੈਂਸਲ ਕਰਨਾ ਪਿਆ। ਜੋ ਕਿ ਸਿੰਗਾਪੁਰ, ਦੋਹਾ, ਨਿਊਯੋਰਕ, ਤੇ ਹੋਰ ਦੇਸ਼ਾਂ ਤੋਂ ਆਉਣੀਆਂ ਸੀ। ਚੀਫ ਥਾਮਸ ਵੋਲਡਬਾਈ ਨੇ ਕਿਹਾ ਕਿ ਬ੍ਰਿਟਿਸ਼ ਏਅਰਵੇਜ਼ ਦਾ ਅਨੁਮਾਨ ਹੈ ਤੈਅ ਉਡਾਣਾ ਵਿੱਚੋਂ 85 ਫੀਸਦੀ ਉਡਾਣਾਂ ਚੱਲ ਸਕਦੀਆਂ ਨੇ ਪਰ ਸਮੇਂ ਚ ਦੇਰੀ ਹੋ ਸਕਦੀ ਹੈ। ਹਵਾਈ ਅੱਡਾ ਪ੍ਰਸ਼ਾਸਨ ਨੇ ਕਿਹਾ ਕਿ ਉਮੀਦ ਹੈ ਕਿ ਸ਼ਨੀਵਾਰ ਨੂੰ ਹਵਾਈ ਅੱਡੇ &lsquoਤੇ ਪੂਰੀ ਤਰ੍ਹਾਂ ਕੰਮ ਸ਼ੁਰੂ ਹੋ ਜਾਵੇਗਾ। ਹੀਥਰੋ ਦੇ ਮੁੱਖ ਕਾਰਜਕਾਰੀ ਥਾਮਸ ਵੌਲਡਬਾਏ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੱਲ੍ਹ ਸਵੇਰ ਤੋਂ 100% ਫੀਸਦੀ ਕੰਮ ਕਾਜ ਸ਼ੁਰੂ ਹੋ ਜਾਵੇਗਾ। ਥਾਮਸ ਵੌਲਡਬਾਏ ਨੇ ਕਿਹਾ, &lsquoਮੈਂ ਉਨ੍ਹਾਂ ਸਾਰਿਆਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ ਜਿਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ ਹੈ।&rsquo ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਸਾਨੂੰ ਬਹੁਤ ਖੇਦ ਹੈ।