image caption:

24 ਮਾਰਚ 2025 (ਅੱਜ ਦੀਆਂ ਮੁੱਖ ਖਬਰਾਂ)

 ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਬਾਰੇ ਨਿਯਮ ਬਣਾਵੇਗੀ ਸ਼੍ਰੋਮਣੀ ਕਮੇਟੀ: ਧਾਮੀ
ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰਾਂ ਦੀ ਨਿਯੁਕਤੀ, ਸੇਵਾ ਮੁਕਤੀ ਅਤੇ ਕਾਰਜ ਖੇਤਰ ਬਾਰੇ ਨਿਯਮ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਜਾਣਕਾਰੀ ਸਿੱਖ ਸੰਸਥਾ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਤੀ ਹੈ।
ਮੌਜੂਦਾ ਸਮੇਂ ਬਣੇ ਹਾਲਾਤ ਦੇ ਮਦੇਨਜ਼ਰ ਉਨ੍ਹਾਂ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ ਸਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ ਰਾਏ ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ।
ਐਡਵੋਕੇਟ ਧਾਮੀ ਅੱਜ ਇਥੇ ਸ਼੍ਰੋਮਣੀ ਕਮੇਟੀ ਦਫਤਰ ਪੁੱਜੇ ਸਨ। ਆਪਣਾ ਅਸਤੀਫਾ ਅਪ੍ਰਵਾਨ ਹੋਣ ਮਗਰੋਂ ਉਹ ਅੱਜ ਪਹਿਲੀ ਵਾਰ ਦਫਤਰ ਆਏ ਹਨ। ਇਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਧਾਮੀ ਨੇ ਆਖਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਜਲਦ ਹੀ ਨਿਯਮ ਤੈਅ ਕੀਤੇ ਜਾਣਗੇ ਅਤੇ ਇਸ ਕਾਰਜ ਵਾਸਤੇ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ।
ਇਸ ਸਬੰਧੀ ਆਉਂਦੇ ਬਜਟ ਇਜਲਾਸ ਵਿਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਨ੍ਹਾਂ ਸਤਿਕਾਰਤ ਪਦਵੀਆਂ &rsquoਤੇ ਇੱਕ ਵਿਅਕਤੀ ਇੱਕ ਅਹੁਦਾ ਦੀ ਨੀਤੀ ਲਾਗੂ ਕੀਤੀ ਜਾਵੇ। ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਹੀ ਨਿਯੁਕਤੀ ਕਰ ਦਿੱਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਰਹੁਰੀਤਾਂ, ਪਰੰਪਰਾਵਾਂ ਅਤੇ ਇਤਿਹਾਸ ਸਾਡਾ ਮਾਰਗ ਦਰਸ਼ਨ ਹਨ। ਇਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਵੇਗਾ ਅਤੇ ਸਮੂਹਿਕ ਤੇ ਸੰਗਠਿਤ ਪ੍ਰਭਾਵ ਨਾਲ ਅੱਗੇ ਵਧਿਆ ਜਾਵੇਗਾ, ਤਾਂ ਜੋ ਕੌਮ ਨੂੰ ਸਮੇਂ-ਸਮੇਂ ਪੇਸ਼ ਆਉਂਦੀਆਂ ਚੁਣੌਤੀਆਂ ਨਾਲ ਜਥੇਬੰਦਕ ਭਾਵਨਾ ਤਹਿਤ ਨਜਿੱਠਿਆ ਜਾ ਸਕੇ। ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਹੀ ਕੌਮ ਦੀਆਂ ਦੁਸ਼ਮਣ ਤਾਕਤਾਂ ਸਿੱਖ ਸੰਸਥਾਵਾਂ ਅਤੇ ਸਿੱਖ ਸ਼ਕਤੀ ਨੂੰ ਕਮਜ਼ੋਰ ਕਰਨ ਲਈ ਪੂਰਾ ਜ਼ੋਰ ਲਗਾ ਰਹੀਆਂ ਹਨ। ਜੇ ਕੌਮ ਨੇ ਇੱਕਜੁੱਟਤਾ ਦਾ ਪ੍ਰਭਾਵ ਨਾ ਦਿੱਤਾ ਤਾਂ ਸਿੱਖ ਵਿਰੋਧੀ ਸ਼ਕਤੀਆਂ ਆਪਣੀ ਮਨਸ਼ਾ ਵਿੱਚ ਕਾਮਯਾਬ ਹੁੰਦੀਆਂ ਰਹਿਣਗੀਆਂ।


ਕੈਲਗਰੀ ਦੇ ਬੋਅ ਵੈਲੀ ਕਾਲਜ ਰੇਲਵੇ ਸਟੇਸ਼ਨ &rsquoਤੇ ਭਾਰਤੀ ਮੁਟਿਆਰ ਦਾ ਗਲਾ ਘੁੱਟਣ ਦੀ ਕੋਸ਼ਿਸ਼
ਵਿਨੀਪੈਗ- ਕੈਨੇਡਾ ਵਿਚ ਪਿਛਲੇ ਚਾਰ ਸਾਲਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਦੱਖਣੀ ਏਸ਼ਿਆਈ ਲੋਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਅਪਰਾਧਾਂ ਵਿੱਚ ਵਾਧਾ ਹੋਇਆ ਹੈ।
ਇਸੇ ਕੜੀ ਵਿਚ ਪਿਛਲੇ ਦਿਨੀਂ ਕੈਨੇਡਾ ਦੇ ਕੈਲਗਰੀ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿੱਥੇ ਇਕ ਵਿਅਕਤੀ ਨੇ ਬੋ ਵੈਲੀ ਕਾਲਜ ਟਰੇਨ ਸਟੇਸ਼ਨ ਦੇ ਪਲੈਟਫ਼ਾਰਮ &rsquoਤੇ ਲੜਕੀ ਦਾ ਗਲ਼ਾ ਘੁੱਟਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ &rsquoਤੇ ਵਾਇਰਲ ਹੋ ਰਿਹਾ ਹੈ। ਕਈ ਸੋਸ਼ਲ ਮੀਡੀਆ ਪੋਸਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੀੜਤ ਲੜਕੀ ਭਾਰਤੀ ਹੈ।
ਆਨਲਾਈਨ ਵਾਇਰਲ ਹੋ ਰਹੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਨੀਲੇ ਰੰਗ ਦੀ ਜੈਕੇਟ ਅਤੇ ਗੂੜ੍ਹੇ ਸਲੇਟੀ ਰੰਗ ਦਾ ਟਰਾਊਜ਼ਰ ਪਾਈ ਇਕ ਵਿਅਕਤੀ ਨੇ ਲੜਕੀ &rsquoਤੇ ਹਮਲਾ ਕਰ ਦਿੱਤਾ। ਉਂਝ ਅਜੇ ਤੱਕ ਹਮਲਾਵਰ ਦੀ ਪਛਾਣ ਨਹੀਂ ਹੋ ਸਕੀ ਹੈ।
ਹੈਰਾਨੀ ਦੀ ਗੱਲ ਹੈ ਕਿ ਹਮਲੇ ਦੌਰਾਨ ਨੇੜੇ ਖੜ੍ਹਾ ਕੋਈ ਵੀ ਵਿਅਕਤੀ ਇਸ ਲੜਕੀ ਦੀ ਮਦਦ ਲਈ ਅੱਗੇ ਨਹੀਂ ਆਇਆ। ਹਮਲਾਵਰ ਨੇ ਪਲੈਟਫ਼ਾਰਮ &rsquoਤੇ ਮੌਜੂਦ &lsquoਭਾਰਤੀ&rsquo ਲੜਕੀ &rsquoਤੇ ਹਮਲਾ ਕਿਉਂ ਕੀਤਾ, ਇਸ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਸਿੱਖ ਪ੍ਰਚਾਰਕ ਦਾ ਅਮਿਤ ਸ਼ਾਹ ਨੂੰ ਮੋੜਵਾਂ ਜਵਾਬ
ਨਵੀਂ ਦਿੱਲੀ: ਸਿੱਖ ਪ੍ਰਚਾਰਕ ਭਾਈ ਬੰਤਾ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ 'ਤੇ ਤਿੱਖਾ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕਿਸੇ ਵੀ ਕੌਮ ਦੀ ਖਿਲਾਫ਼ਤ ਵਿੱਚ ਅਜਿਹਾ ਬਿਆਨ ਦੇਣਾ ਠੀਕ ਨਹੀਂ।
ਕੀ ਸੀ ਅਮਿਤ ਸ਼ਾਹ ਦਾ ਬਿਆਨ?
ਬੀਤੇ ਦਿਨੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਪੰਜਾਬ ਵਿੱਚ ਕਈ ਲੋਕ ਭਿੰਡਰਾਂਵਾਲਾ ਬਣਨਾ ਚਾਹੁੰਦੇ ਹਨ, ਪਰ ਹੁਣ ਉਹ ਅਸਾਮ ਦੀ ਜੇਲ ਵਿੱਚ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਸ਼ਾਹ ਨੇ ਇਹ ਬਿਆਨ ਵਿਰੋਧੀ ਧਿਰ ਦੇ ਆਗੂ ਅਤੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਾਰੇ ਦਿੱਤਾ ਸੀ।


ਕੈਨੇਡਾ: ਸੰਸਦੀ ਚੋਣਾਂ 28 ਅਪਰੈਲ ਨੂੰ
ਵਿਨੀਪੈੱਗ- ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 28 ਅਪ੍ਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਕਾਰਨੀ ਨੇ ਓਟਾਵਾ ਵਿੱਚ ਸੰਸਦ ਭੰਗ ਕਰਨ ਦੀ ਬੇਨਤੀ ਕਰਨ ਲਈ ਗਵਰਨਰ ਜਨਰਲ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਕਾਰਨ ਆਪਣੇ ਜੀਵਨ ਕਾਲ ਦੇ ਸਭ ਤੋਂ ਡੂੰਘੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ।
ਉਨ੍ਹਾਂ ਕਿਹਾ, &lsquo&lsquoਮੈਂ ਕੈਨੇਡੀਅਨ ਨੂੰ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਨਾਲ ਨਜਿੱਠਣ ਅਤੇ ਇੱਕ ਨਵੀਂ ਕੈਨੇਡੀਅਨ ਅਰਥਵਿਵਸਥਾ ਬਣਾਉਣ ਲਈ ਇੱਕ ਮਜ਼ਬੂਤ, ਸਕਾਰਾਤਮਕ ਫ਼ਤਵਾ ਦੇਣ ਲੋੜ ਹੈ, ਜੋ ਹਰ ਕਿਸੇ ਲਈ ਕੰਮ ਕਰੇ। ਮੈਨੂੰ ਪਤਾ ਹੈ ਕਿ ਸਾਨੂੰ ਬਦਲਾਅ ਦੀ ਲੋੜ ਹੈ- ਵੱਡਾ ਬਦਲਾਅ, ਸਕਾਰਾਤਮਿਕ ਬਦਲਾਅ।&rsquo&rsquo
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਚੋਣ 20 ਅਕਤੂਬਰ ਤੱਕ ਹੋਣੀ ਸੀ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕਾਰਨੀ ਉਮੀਦ ਕਰ ਰਹੇ ਹਨ ਕਿ ਜਲਦੀ ਵੋਟਿੰਗ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਲਾਭ ਪਹੁੰਚਾਏਗੀ। ਤਾਜ਼ਾ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਲਿਬਰਲਾਂ ਨੂੰ 37.8 ਫੀਸਦ ਸਮਰਥਨ ਮਿਲਿਆਂ, ਜੋ ਕੰਜ਼ਰਵੇਟਿਵਾਂ ਤੋਂ ਕੁਝ ਹੀ ਫੀਸਦ (37.2%) ਅੱਗੇ ਹਨ।


ਜ਼ੇਲੇਂਸਕੀ ਸਰਕਾਰ ਜਲਦੀ ਹੀ ਗੁਆ ਸਕਦੀ ਹੈ ਸੱਤਾ
ਕੀਵ - ਯੂਕ੍ਰੇਨ ਦੀ ਵੋਲੋਦੀਮੀਰ ਜ਼ੇਲੇਂਸਕੀ ਦੀ ਸਰਕਾਰ ਨੂੰ ਜਲਦੀ ਹੀ ਬਦਲੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਇਸ ਕੋਲ ਲੋੜੀਂਦਾ ਜਨਤਕ ਸਮਰਥਨ ਨਹੀਂ ਹੈ ਅਤੇ ਇਹ ਭ੍ਰਿਸ਼ਟ ਹੈ। ਮਸ਼ਹੂਰ ਅਮਰੀਕੀ ਅਰਥਸ਼ਾਸਤਰੀ ਅਤੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਜੈਫਰੀ ਸੈਕਸ ਨੇ 'ਆਰ.ਆਈ.ਏ ਨੋਵੋਸਤੀ' ਨਾਲ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ। ਜਦੋਂ ਸੈਕਸ ਨੂੰ ਪੁੱਛਿਆ ਗਿਆ ਕਿ ਉਹ ਜ਼ੇਲੇਂਸਕੀ ਦੇ ਭਵਿੱਖ ਨੂੰ ਕਿਵੇਂ ਦੇਖਦੇ ਹਨ, ਤਾਂ ਉਨ੍ਹਾਂ ਕਿਹਾ,"ਜ਼ੇਲੇਂਸਕੀ ਸਰਕਾਰ ਜਲਦੀ ਹੀ ਸੱਤਾ ਤੋਂ ਬਾਹਰ ਹੋ ਜਾਵੇਗੀ।"
ਸਰਕਾਰ ਮਾਰਸ਼ਲ ਲਾਅ ਦੁਆਰਾ ਸ਼ਾਸਨ ਕਰਦੀ ਹੈ, ਆਪਣੀਆਂ ਮੁੱਖ ਨੀਤੀਆਂ ਵਿੱਚ ਅਸਫਲ ਰਹੀ ਹੈ, ਕਥਿਤ ਤੌਰ 'ਤੇ ਬਹੁਤ ਜ਼ਿਆਦਾ ਭ੍ਰਿਸ਼ਟ ਹੈ, ਅਤੇ ਜਨਤਕ ਸਮਰਥਨ ਦੀ ਘਾਟ ਹੈ। ਇਹ ਹਾਲਾਤ ਰਾਜਨੀਤਿਕ ਤਬਦੀਲੀ ਦੀ ਸੰਭਾਵਨਾ ਨੂੰ ਦਰਸਾਉਂਦੇ ਹਨ। ਪ੍ਰੋਫੈਸਰ ਨੇ ਕਿਹਾ ਕਿ ਉਨ੍ਹਾਂ ਦਾ ਵਿਚਾਰ "ਸ਼ਾਸਨ-ਬਦਲੀ ਕਾਰਜਾਂ ਦੇ ਸਖ਼ਤ ਵਿਰੁੱਧ" ਹੈ ਅਤੇ ਸੰਯੁਕਤ ਰਾਸ਼ਟਰ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦੇਣ ਦੇ ਸਿਧਾਂਤ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮਾਰਚ ਦੇ ਸ਼ੁਰੂ ਵਿੱਚ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਸਹਾਇਕਾਂ ਨੇ ਵੋਲੋਦੀਮੀਰ ਜ਼ੇਲੇਂਸਕੀ ਦੇ ਸੰਭਾਵੀ ਵਿਰੋਧੀਆਂ ਨਾਲ ਗੱਲਬਾਤ ਕੀਤੀ ਸੀ ਤਾਂ ਜੋ ਇਹ ਮੁਲਾਂਕਣ ਕੀਤਾ ਜਾ ਸਕੇ ਕਿ ਕੀ ਯੂਕ੍ਰੇਨ ਜਲਦੀ ਰਾਸ਼ਟਰਪਤੀ ਚੋਣਾਂ ਕਰਵਾ ਸਕਦਾ ਹੈ।

ਟਰੰਪ ਦੀ ਚਿਤਾਵਨੀ ਹੋ ਸਕਦੀ ਹੈ ਸੰਸਾਰ ਜੰਗ!
ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਅਮਰੀਕੀ ਹਮਰੁਤਬਾ ਡੋਨਾਲਡ ਟਰੰਪ ਨਾਲ ਫੋਨ &rsquoਤੇ ਗੱਲਬਾਤ ਕਰ ਸਕਦੇ ਹਨ। ਇਹ ਜਾਣਕਾਰੀ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੈਮਲਿਨ ਵੱਲੋਂ ਦਿੱਤੀ ਗਈ ਹੈ। ਪਿਛਲੇ ਡੇਢ ਮਹੀਨੇ &rsquoਚ ਦੋਵੇਂ ਆਗੂ ਦੋ ਵਾਰ ਲੰਬੀ ਫੋਨ ਗੱਲਬਾਤ ਕਰ ਚੁੱਕੇ ਹਨ। ਇਸ ਦੌਰਾਨ ਯੂਕਰੇਨ ਮਾਮਲੇ &rsquoਤੇ ਅਮਰੀਕਾ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੁਤਿਨ ਯੂਕਰੇਨ &rsquoਚ ਸ਼ਾਂਤੀ ਚਾਹੁੰਦੇ ਹਨ। ਟਰੰਪ ਨੇ ਕਿਹਾ ਹੈ ਕਿ ਉਹ ਆਪਣੀ ਪਛਾਣ ਸ਼ਾਂਤੀ ਸਥਾਪਿਤ ਕਰਨ ਵਾਲੇ ਦੇ ਤੌਰ &rsquoਤੇ ਬਣਾਉਣਾ ਚਾਹੁੰਦੇ ਹਨ, ਇਸ ਲਈ ਉਹ ਤਿੰਨ ਸਾਲਾਂ ਤੋਂ ਚੱਲ ਰਹੀ ਯੂਕਰੇਨ ਜੰਗ ਨੂੰ ਖ਼ਤਮ ਕਰਨ ਲਈ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਇਹ ਯੁੱਧ ਖ਼ਤਮ ਨਾ ਹੋਇਆ ਤਾਂ ਇਸ ਦੇ ਸੰਸਾਰ ਜੰਗ &rsquoਚ ਬਦਲਣ ਦੀ ਸੰਭਾਵਨਾ ਹੈ। ਉਸ ਸਮੇਂ ਅਮਰੀਕਾ ਅਤੇ ਰੂਸ ਆਹਮੋ-ਸਾਹਮਣੇ ਹੋਣਗੇ। ਟਰੰਪ ਅਤੇ ਪੁਤਿਨ 12 ਫਰਵਰੀ ਅਤੇ 18 ਮਾਰਚ ਨੂੰ ਫੋਨ 'ਤੇ ਗੱਲਬਾਤ ਕਰ ਚੁੱਕੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਪਹਿਲਾਂ 2024 &rsquoਚ ਵੀ ਪੁਤਿਨ ਨਾਲ ਉਨ੍ਹਾਂ ਦੀ ਗੱਲਬਾਤ ਹੁੰਦੀ ਸੀ। ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਬਾਬ ਵੁਡਵਾਰਡ ਨੇ 2024 &rsquoਚ ਪ੍ਰਕਾਸ਼ਿਤ ਆਪਣੀ ਕਿਤਾਬ &lsquoਵਾਰ&rsquo &rsquoਚ ਲਿਖਿਆ ਹੈ ਕਿ 2021 &rsquoਚ ਵ੍ਹਾਈਟ ਹਾਊਸ ਛੱਡਣ ਤੋਂ ਬਾਅਦ ਘੱਟੋ-ਘੱਟ ਸੱਤ ਵਾਰ ਟਰੰਪ ਅਤੇ ਪੁਤਿਨ ਦੇ ਵਿਚਕਾਰ ਫੋਨ 'ਤੇ ਗੱਲਬਾਤ ਹੋਈ।ਗੱਲਬਾਤ ਦੌਰਾਨ ਰੂਸ ਤੇ ਯੂਕਰੇਨ ਵੱਲੋਂ ਡ੍ਰੋਨ ਹਮਲੇ ਐਤਵਾਰ ਨੂੰ ਰੂਸ ਨੇ ਯੂਕਰੇਨ &rsquoਤੇ ਵੱਡਾ ਡ੍ਰੋਨ ਹਮਲਾ ਕੀਤਾ। ਇਸ ਹਮਲੇ &rsquoਚ ਪੰਜ ਸਾਲ ਦੇ ਇਕ ਬੱਚੇ ਸਮੇਤ ਸੱਤ ਲੋਕ ਮਾਰੇ ਗਏ ਤੇ ਦਰਜਨ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਹਮਲਿਆਂ &rsquoਚ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਨੇੜਲੇ ਉਪਨਗਰਾਂ ਸਮੇਤ ਦੇਸ਼ ਦੇ ਵੱਖ-ਵੱਖ ਇਲਾਕਿਆਂ ਨੂੰ ਨਿਸ਼ਾਨਾ ਬਣਾਉਣ ਲਈ 147 ਡ੍ਰੋਨ ਛੱਡੇ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸਦੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ &rsquoਚੋਂ 97 ਨੂੰ ਤਬਾਹ ਕਰ ਦਿੱਤਾ, ਜਦਕਿ 25 ਹੋਰ ਆਪਣੇ ਨਿਸ਼ਾਨੇ ਤੱਕ ਨਹੀਂ ਪਹੁੰਚ ਸਕੇ, ਜਦਕਿ ਯੂਕਰੇਨ ਦੇ ਡ੍ਰੋਨ ਹਮਲਿਆਂ &rsquoਚ ਰੂਸ &rsquoਚ ਦੋ ਲੋਕਾਂ ਦੀ ਮੌਤ ਹੋਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨ ਦੇ 59 ਡ੍ਰੋਨ ਤਬਾਹ ਕਰਨ ਦਾ ਦਾਅਵਾ ਕੀਤਾ ਹੈ। ਇਹ ਹਮਲੇ ਉਸ ਸਮੇਂ ਹੋਏ ਹਨ ਜਦੋਂ ਸਾਊਦੀ ਅਰਬ ਵਿਚ ਦੋਵੇਂ ਦੇਸ਼ਾਂ ਦੇ ਵਿਚਕਾਰ ਅਮਰੀਕਾ ਦੀ ਵਿਚੋਲਗੀ &rsquoਚ ਜੰਗਬੰਦੀ &rsquoਤੇ ਗੱਲਬਾਤ ਚੱਲ ਰਹੀ ਹੈ।

ਮੈਕਸੀਕੋ ਦੇ ਪਾਰਕ 'ਚ ਗੋਲੀਬਾਰੀ ਦੇ ਮਾਮਲੇ 'ਚ 3 ਲੋਕ ਗ੍ਰਿਫ਼ਤਾਰ
ਲਾਸ ਕਰੂਸੇਸ : ਨਿਊ ਮੈਕਸੀਕੋ ਦੇ ਲਾਸ ਕਰੂਸੇਸ ਦੇ ਇੱਕ ਪਾਰਕ ਵਿੱਚ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਇੱਕ 20 ਸਾਲਾ ਵਿਅਕਤੀ ਅਤੇ ਦੋ ਨਾਬਾਲਗਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 15 ਹੋਰ ਜ਼ਖਮੀ ਹੋ ਗਏ ਸਨ। ਲਾਸ ਕਰੂਸ ਅਧਿਕਾਰੀਆਂ ਦੇ ਇੱਕ ਬਿਆਨ ਮੁਤਾਬਕ, ਟੋਮਸ ਰਿਵਾਸ ਅਤੇ 17 ਸਾਲਾ ਨੂੰ ਸ਼ਨੀਵਾਰ ਸ਼ਾਮ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਦੋਂਕਿ ਇੱਕ ਹੋਰ 17 ਸਾਲਾ ਦੇ ਨਾਬਾਲਗ ਨੂੰ ਐਤਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ ਸੀ।
ਪੁਲਸ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ 10 ਵਜੇ ਯੰਗ ਪਾਰਕ 'ਚ ਗੋਲੀਬਾਰੀ ਉਸ ਸਮੇਂ ਹੋਈ, ਜਦੋਂ ਇਕ ਅਣਅਧਿਕਾਰਤ ਕਾਰ ਸ਼ੋਅ ਦੌਰਾਨ ਝਗੜਾ ਹੋ ਗਿਆ। ਇਸ ਸ਼ੋਅ 'ਚ ਕਰੀਬ 200 ਲੋਕ ਮੌਜੂਦ ਸਨ। 16 ਤੋਂ 36 ਸਾਲ ਦੀ ਉਮਰ ਦੇ ਕੁੱਲ 9 ਪੁਰਸ਼ ਅਤੇ 6 ਔਰਤਾਂ ਦਾ ਘਟਨਾ ਸਥਾਨ 'ਤੇ ਇਲਾਜ ਕੀਤਾ ਗਿਆ ਜਾਂ ਹਸਪਤਾਲ ਲਿਜਾਇਆ ਗਿਆ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਗੋਲੀਬਾਰੀ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਐਂਡਰਿਊ ਮੈਡ੍ਰਿਡ (16), ਜੇਸਨ ਗੋਮੇਜ਼ (18) ਅਤੇ ਡੋਮਿਨਿਕ ਐਸਟਰਾਡਾ (19) ਵਜੋਂ ਹੋਈ ਸੀ।


ਅਮਰੀਕਾ ਨੇ ਤਿੰਨ ਤਾਲਿਬਾਨ ਆਗੂਆਂ 'ਤੇ ਰੱਖੇ ਇਨਾਮ ਲਏ ਵਾਪਸ
ਕਾਬੁਲ - ਅਮਰੀਕਾ ਨੇ ਚੋਟੀ ਦੇ ਤਿੰਨ ਤਾਲਿਬਾਨ ਨੇਤਾਵਾਂ ਦੇ ਸਿਰਾਂ 'ਤੇ ਐਲਾਨੇ ਗਏ ਇਨਾਮ ਵਾਪਸ ਲੈ ਲਏ ਹਨ। ਇਨ੍ਹਾਂ ਵਿੱਚ ਅਫਗਾਨਿਸਤਾਨ ਦੇ ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਸ਼ਾਮਲ ਹਨ, ਜੋ ਇੱਕ ਸ਼ਕਤੀਸ਼ਾਲੀ ਨੈੱਟਵਰਕ (ਹੱਕਾਨੀ ਨੈੱਟਵਰਕ) ਦਾ ਮੁਖੀ ਹੈ ਜਿਸ 'ਤੇ ਸਾਬਕਾ ਪੱਛਮੀ ਸਮਰਥਿਤ ਸਰਕਾਰ ਵਿਰੁੱਧ ਹਮਲੇ ਕਰਨ ਦਾ ਦੋਸ਼ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਿਰਾਜੂਦੀਨ ਹੱਕਾਨੀ ਦਾ ਨਾਮ ਹੁਣ ਅਮਰੀਕੀ ਵਿਦੇਸ਼ ਵਿਭਾਗ ਦੀ ਵੈੱਬਸਾਈਟ 'ਰਿਵਾਰਡਜ਼ ਫਾਰ ਜਸਟਿਸ' 'ਤੇ ਦਿਖਾਈ ਨਹੀਂ ਦਿੰਦਾ। ਹੱਕਾਨੀ ਨੇ ਜਨਵਰੀ 2008 ਵਿੱਚ ਕਾਬੁਲ ਦੇ ਸੇਰੇਨਾ ਹੋਟਲ 'ਤੇ ਹਮਲੇ ਦੀ ਯੋਜਨਾ ਬਣਾਉਣ ਦੀ ਗੱਲ ਕਬੂਲ ਕੀਤੀ। ਇਸ ਹਮਲੇ ਵਿੱਚ ਅਮਰੀਕੀ ਨਾਗਰਿਕ ਥੌਰ ਡੇਵਿਡ ਹੇਲੇਸਾ ਸਮੇਤ ਛੇ ਲੋਕ ਮਾਰੇ ਗਏ ਸਨ। ਹਾਲਾਂਕਿ ਹੱਕਾਨੀ ਦਾ ਲੋੜੀਂਦਾ ਪੋਸਟਰ ਅਜੇ ਵੀ ਐਫ.ਬੀ.ਆਈ ਦੀ ਵੈੱਬਸਾਈਟ 'ਤੇ ਮੌਜੂਦ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਅਬਦੁਲ ਮਤੀਨ ਕਾਨੀ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਹੱਕਾਨੀ, ਅਬਦੁਲ ਅਜ਼ੀਜ਼ ਹੱਕਾਨੀ ਅਤੇ ਯਾਹੀਆ ਹੱਕਾਨੀ ਦੇ ਸਿਰਾਂ ਤੋਂ ਇਨਾਮ ਵਾਪਸ ਲੈ ਲਿਆ ਹੈ। ਕਾਨੀ ਨੇ ਐਸੋਸੀਏਟਿਡ ਪ੍ਰੈਸ ਨੂੰ ਦੱਸਿਆ,"ਇਹ ਤਿੰਨ ਆਦਮੀ (ਹੱਕਾਨੀ ਭਰਾ) ਦੋ ਭਰਾ ਅਤੇ ਇੱਕ ਚਚੇਰਾ ਭਰਾ ਹਨ।"

ਨਸ਼ੇ ਦੀ ਤਸਕਰੀ ਦੇ ਦੋਸ਼ 'ਚ ਇੰਡੋਨੇਸ਼ੀਆ 'ਚ 3 ਭਾਰਤੀਆਂ 'ਤੇ ਲਟਕੀ ਫਾਂਸੀ ਦੀ ਤਲਵਾਰ
ਸਿੰਗਾਪੁਰ ਦੇ ਝੰਡੇ ਵਾਲੇ ਇਕ ਜਹਾਜ਼ 'ਤੇ ਨਸ਼ੇ ਦੀ ਤਸਕਰੀ ਦੇ ਦੋਸ਼ 'ਚ 3 ਭਾਰਤੀ ਨਾਗਰਿਕਾਂ ਨੂੰ ਜੁਲਾਈ 2024 'ਚ ਇੰਡੋਨੇਸ਼ੀਆ 'ਚ ਹਿਰਾਸਤ 'ਚ ਲਿਆ ਗਿਆ ਸੀ। ਹੁਣ ਇਹ ਤਿੰਨੋਂ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਤਿੰਨੋਂ ਦੀ ਪਛਾਣ 38 ਸਾਲਾ ਰਾਜੂ ਮੁਥੁਕੁਮਾਰਨ, 34 ਸਾਲਾ ਸੇਲਵਾਦੁਰਈ ਦਿਨਕਰਨ ਅਤੇ 45 ਸਾਲਾ ਗੋਵਿੰਦਸਾਮੀ ਵਿਮਲਕਾਂਧਨ ਵਜੋਂ ਹੋਈ ਹੈ, ਜੋ ਸਿੰਗਾਪੁਰ 'ਚ ਸ਼ਿਪਿੰਗ ਉਦਯੋਗ 'ਚ ਕੰਮ ਕਰਦੇ ਸਨ। ਇਨ੍ਹਾਂ ਨੂੰ ਲੀਜੈਂਡ ਐਕਵੇਰੀਅਸ ਕਾਰਗੋ ਜਹਾਜ਼ 'ਚ 106 ਕਿਲੋਗ੍ਰਾਮ ਕ੍ਰਿਸਟਲ ਮੈਥ ਦੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਤਿੰਨੇ ਦੋਸ਼ੀ ਤਮਿਲਨਾਡੂ ਨਾਲ ਸਬੰਧ ਰੱਖਦੇ ਹਨ।
ਕੈਪਟਨ ਦੀ ਗਵਾਹੀ ਜ਼ਰੂਰੀ ਸੀ
ਇੰਡੋਨੇਸ਼ੀਆਈ ਅਧਿਕਾਰੀਆਂ ਨੇ ਇਕ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਕਰੀਮੁਨ ਜ਼ਿਲ੍ਹੇ ਦੇ ਪੋਂਗਕਰ 'ਚ ਜਹਾਜ਼ ਨੂੰ ਰੋਕਿਆ, ਜੋ ਸਿੰਗਾਪੁਰ ਤੋਂ ਫੇਰੀ ਰਾਹੀਂ ਲਗਪਗ ਇਕ ਘੰਟੇ ਦੀ ਦੂਰੀ 'ਤੇ ਹੈ। ਤਿੰਨੋਂ ਨੂੰ 14 ਮਾਰਚ ਨੂੰ ਇਕ ਵੱਡਾ ਝਟਕਾ ਲੱਗਿਆ, ਜਦੋਂ ਜਹਾਜ਼ ਦੇ ਕਪਤਾਨ, ਜਿਨ੍ਹਾਂ ਨੂੰ ਨਿੱਜੀ ਤੌਰ 'ਤੇ ਗਵਾਹੀ ਦੇਣ ਦਾ ਹੁਕਮ ਦਿੱਤਾ ਗਿਆ ਸੀ, ਅਦਾਲਤ 'ਚ ਪੇਸ਼ ਨਹੀਂ ਹੋਏ। ਇਸ ਤੋਂ ਬਾਅਦ ਅਦਾਲਤ ਨੇ ਕਪਤਾਨ ਨੂੰ 14 ਮਾਰਚ ਨੂੰ ਨਿੱਜੀ ਤੌਰ 'ਤੇ ਗਵਾਹੀ ਦੇਣ ਲਈ ਬੁਲਾਇਆ। ਹਾਲਾਂਕਿ, ਉਹ ਸਿਰਫ਼ ਜ਼ੂਮ ਰਾਹੀਂ ਕੁਝ ਸਮੇਂ ਲਈ ਹੀ ਹਾਜ਼ਰ ਹੋਏ, ਜਿਸ ਨਾਲ ਬਚਾਅ ਪੱਖ ਵੱਲੋਂ ਜ਼ਿਰਹ ਨਹੀਂ ਹੋ ਸਕੀ।

ਖਾਲਸਾ ਰਾਜ ਦੀ ਸਥਾਪਤੀ ਲਈ ਅਮਰੀਕਾ ਦੇ ਲਾਸ ਏਂਜਲਸ ਵਿੱਚ ਜਨਮਤ ਸੰਗ੍ਰਿਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਲਾਸ ਏਂਜਲਸ ਵਿੱਚ ਖਾਲਸਾ ਰਾਜ ਦੀ ਸਥਾਪਤੀ ਲਈ ਚਲ ਲਹਿਰ ਤਹਿਤ ਇੱਕ ਜਨਮਤ ਸੰਗ੍ਰਹਿ ਹੋਇਆ। ਸਿੱਖ ਭਾਈਚਾਰੇ ਨੇ ਇਸ ਅੰਦਰ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸਨੂੰ ਦਹਾਕਿਆਂ ਦੇ ਕਥਿਤ ਭਾਰਤੀ ਜ਼ੁਲਮ ਤੋਂ ਆਪਣੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਆਜ਼ਾਦੀ ਵੱਲ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ। ਤਕਰੀਬਨ 38 ਹਜਾਰ ਤੋ ਵੱਧ ਵੋਟਾਂ ਪਾਈਆਂ ਗਈਆਂ ਸਨ ਜਿਨ੍ਹਾਂ ਲਈ ਸਿਵਿਕ ਸੈਂਟਰ ਦੇ ਬਾਹਰ ਰਾਤ 1 ਵਜੇ ਤੋ ਹੀ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ । ਐਸਐਫਜੇ ਵਲੋਂ ਰਾਏਸ਼ੁਮਾਰੀ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਹਨ, ਸਿੱਖ ਕਾਰਕੁਨ ਇਸਨੂੰ ਇੱਕ ਸੁਤੰਤਰ ਖਾਲਿਸਤਾਨ ਦੀ ਸਥਾਪਨਾ ਲਈ ਆਪਣੇ ਸੰਘਰਸ਼ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਮੰਨ ਰਹੇ ਹਨ। ਜਿਕਰਯੋਗ ਹੈ ਕਿ ਕੈਨੇਡੀਅਨ ਨਾਗਰਿਕ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਇੱਕ ਵੱਖਰੇ ਸਿੱਖ ਵਤਨ ਦੀ ਵਕਾਲਤ ਕਰਨ ਵਾਲੀ ਇਸ ਲਹਿਰ ਨੇ ਤੇਜ਼ੀ ਫੜ ਲਈ ਹੈ। ਜਾਂਚਾਂ ਨੇ ਭਾਰਤ ਦੀ ਖੁਫੀਆ ਏਜੰਸੀ, ਰਾਅ, ਦੀ ਉਸਦੀ ਹੱਤਿਆ ਵਿੱਚ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ ਹੈ, ਜਿਸ ਨਾਲ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧ ਹੋਰ ਤਣਾਅਪੂਰਨ ਹੋ ਗਏ ਹਨ। ਵਿਦੇਸ਼ਾਂ ਵਿੱਚ ਸਿੱਖ ਆਗੂਆਂ ਦੀਆਂ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ ਹੱਤਿਆਵਾਂ ਨੇ ਭਾਰਤ ਦੀ ਵਿਸ਼ਵਵਿਆਪੀ ਸਾਖ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ, ਜਿਸ ਵਿੱਚ ਕਈਆਂ ਨੇ ਵਿਦੇਸ਼ੀ ਕਾਰਵਾਈਆਂ ਵਿੱਚ ਇਸਦੀ ਕਥਿਤ ਸ਼ਮੂਲੀਅਤ 'ਤੇ ਸਵਾਲ ਉਠਾਏ ਹਨ। ਵਿਸ਼ਲੇਸ਼ਕਾਂ ਦਾ ਤਰਕ ਹੈ ਕਿ ਭਾਰਤ ਦਾ ਵਿਦੇਸ਼ੀ ਅੱਤਵਾਦ ਵਿੱਚ ਸ਼ਾਮਲ ਹੋਣ ਦਾ ਇਤਿਹਾਸ ਰਿਹਾ ਹੈ, ਅਤੇ ਜਨਮਤ ਸੰਗ੍ਰਹਿ ਇੱਕ ਸੰਦੇਸ਼ ਵਜੋਂ ਕੰਮ ਕਰਦਾ ਹੈ ਕਿ ਸਿੱਖ, ਭਾਵੇਂ ਉਹ ਦੁਨੀਆ ਵਿੱਚ ਕਿਤੇ ਵੀ ਹੋਣ, ਸਵੈ-ਨਿਰਣੇ ਦੀ ਆਪਣੀ ਖੋਜ ਵਿੱਚ ਦ੍ਰਿੜ ਰਹਿੰਦੇ ਹਨ। ਵਧਦੀ ਅੰਤਰਰਾਸ਼ਟਰੀ ਜਾਂਚ ਦੇ ਵਿਚਕਾਰ, ਭਾਰਤ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਸੁਰੱਖਿਆ ਬਾਰੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਹਨ। ਸਿੱਖ ਹੋਣ ਜਾਂ ਮੁਸਲਿਮ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਘੱਟ ਗਿਣਤੀਆਂ ਨੂੰ ਦੇਸ਼ ਦੇ ਅੰਦਰ ਵਧਦੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਏਸ਼ੁਮਾਰੀ ਤੋਂ ਇੱਕ ਮਜ਼ਬੂਤ ​​ਸੰਦੇਸ਼ ਜਾਣ ਦੀ ਉਮੀਦ ਹੈ ਕਿ ਸਿੱਖ ਭਾਈਚਾਰਾ ਇੱਕ ਸੁਤੰਤਰ ਵਤਨ ਦੀ ਪ੍ਰਾਪਤੀ ਲਈ ਇੱਕਜੁੱਟ ਹੈ। ਵੱਖ ਵੱਖ ਦੇਸ਼ਾਂ ਤੋ ਭਾਰੀ ਗਿਣਤੀ ਅੰਦਰ ਸਿੱਖ ਕਾਰਕੁਨ੍ਹਾਂ ਨੇ ਇਸ ਜਨਮਤ ਸੰਗ੍ਰਿਹ ਵਿਚ ਸੇਵਾ ਨਿਭਾਈ ਸੀ ਜਿਨ੍ਹਾਂ ਵਿਚ ਕੈਨੇਡਾ ਤੋ ਭਾਈ ਗੁਰਮੀਤ ਸਿੰਘ ਤੂਰ, ਭਾਈ ਨਰਿੰਦਰ ਸਿੰਘ ਖਾਲਸਾ ਸਮੇਤ ਬਹੁਤ ਸਾਰੇ ਸਿੱਖ ਨੇਤਾ ਵੀਂ ਪਹੁੰਚੇ ਹੋਏ ਸਨ । ਜਨਮਤ ਸੰਗ੍ਰਿਹ ਕਰਵਾਣ ਵਾਲੇ ਪ੍ਰਬੰਧਕਾਂ ਨੇ ਅਗਲੀ ਵੋਟਿੰਗ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿਖ਼ੇ 17 ਅਗਸਤ ਨੂੰ ਰਖੀ ਹੈ ।