26 ਮਾਰਚ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ
 ਟਰੰਪ ਨੇ ਵੋਟਿੰਗ ਨਿਯਮ ਬਦਲੇ, ਹੁਣ ਨਾਗਰਿਕਤਾ ਦਾ ਸਬੂਤ ਜ਼ਰੂਰੀ, ਪਾਸਪੋਰਟ ਦਿਖਾਉਣਾ ਪਵੇਗਾ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਚੋਣ ਪ੍ਰਕਿਰਿਆ ਨੂੰ ਬਦਲਣ ਵਾਲੇ ਇੱਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ। ਇਸ ਤਹਿਤ ਅਮਰੀਕੀ ਨਾਗਰਿਕਾਂ ਨੂੰ ਵੋਟਰ ਰਜਿਸਟ੍ਰੇਸ਼ਨ ਲਈ ਨਾਗਰਿਕਤਾ ਦਾ ਸਬੂਤ ਦੇਣਾ ਪਵੇਗਾ। ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਅਨੁਸਾਰ, ਇਸਦਾ ਉਦੇਸ਼ ਵੋਟਰ ਸੂਚੀ ਵਿੱਚ ਸ਼ਾਮਲ ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਸ਼ਿਕੰਜਾ ਕੱਸਣਾ ਹੈ। ਵਰਤਮਾਨ ਵਿੱਚ, ਅਮਰੀਕਾ ਦੇ ਕਈ ਰਾਜਾਂ &rsquoਚ, ਵੋਟਰ ਰਜਿਸਟ੍ਰੇਸ਼ਨ ਲਈ ਪਾਸਪੋਰਟ ਜਾਂ ਜਨਮ ਸਰਟੀਫ਼ਿਕੇਟ ਦਿਖਾਉਣ ਦੀ ਕੋਈ ਲੋੜ ਨਹੀਂ ਹੈ।
ਟਰੰਪ ਨੇ 2020 ਦੀਆਂ ਚੋਣਾਂ ਵਿੱਚ ਆਪਣੀ ਹਾਰ ਲਈ ਜਾਅਲੀ ਵੋਟਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਹਾਲਾਂਕਿ, ਸੂਬਿਆਂ ਨੇ ਟਰੰਪ ਦੇ ਇਸ ਹੁਕਮ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਹੁਕਮ ਵਿੱਚ, ਟਰੰਪ ਨੇ ਕਿਹਾ ਕਿ ਭਾਰਤ ਅਤੇ ਬ੍ਰਾਜ਼ੀਲ ਵਿੱਚ ਵੋਟਰ ਇੱਕ ਵਿਅਕਤੀ ਦੀ ਪਛਾਣ ਨੂੰ ਬਾਇਓਮੈਟ੍ਰਿਕ ਡੇਟਾਬੇਸ ਨਾਲ ਜੋੜ ਰਹੇ ਹਨ, ਜਦੋਂ ਕਿ ਅਮਰੀਕਾ ਵਿੱਚ, ਨਾਗਰਿਕ ਇਸ ਲਈ ਸਵੈ-ਤਸਦੀਕ 'ਤੇ ਨਿਰਭਰ ਹਨ।
ਕੈਨੇਡਾ ਦੀਆਂ ਚੋਣਾਂ &rsquoਚ ਦਖ਼ਲ ਦੇ ਸਕਦੇ ਨੇ ਭਾਰਤ ਤੇ ਚੀਨ
ਓਟਵਾ- ਕੈਨੇਡਾ ਦੀ ਕੌਮੀ ਖੁਫ਼ੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਦੇਸ਼ ਵਿੱਚ 28 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਦਖ਼ਲਅੰਦਾਜ਼ੀ ਕਰ ਸਕਦੇ ਹਨ। ਏਜੰਸੀ ਨੇ ਰੂਸ ਅਤੇ ਪਾਕਿਸਤਾਨ ਦਾ ਨਾਮ ਵੀ ਅਜਿਹੇ ਦੇਸ਼ਾਂ ਵਜੋਂ ਲਿਆ ਹੈ, ਜੋ ਚੋਣਾਂ ਵਿੱਚ ਗੜਬੜੀ ਦੀ ਕੋਸ਼ਿਸ਼ ਕਰ ਸਕਦੇ ਹਨ। ਖ਼ਫ਼ੀਆ ਏਜੰਸੀ ਕੈਨੇਡਿਆਈ ਸੁਰੱਖਿਆ ਖੁਫ਼ੀਆ ਸੇਵਾ (ਸੀਐੱਸਆਈਐੱਸ) ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਦਾਅਵਾ ਕੀਤਾ।ਇਹ ਟਿੱਪਣੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਓਟਵਾ ਦੇ ਭਾਰਤ ਅਤੇ ਚੀਨ ਦੋਵਾਂ ਨਾਲ ਸਬੰਧਾਂ ਵਿੱਚ ਕੁੜੱਤਣ ਹੈ। ਜਨਵਰੀ ਵਿੱਚ ਜਾਰੀ ਅੰਤਿਮ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਭਾਰਤ ਅਤੇ ਚੀਨ ਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਨਤੀਜੇ ਪ੍ਰਭਾਵਿਤ ਨਹੀਂ ਹੋ ਸਕੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੇ ਇਨ੍ਹਾਂ ਖ਼ਤਰਿਆਂ ਦਾ ਜਵਾਬ ਦੇਣ ਵਿੱਚ ਦੇਰੀ ਕੀਤੀ ਹੈ। ਹਾਲਾਂਕਿ, ਪੇਈਚਿੰਗ ਅਤੇ ਨਵੀਂ ਦਿੱਲੀ ਨੇ ਦਖ਼ਲਅੰਦਾਜ਼ੀ ਦੇ ਪਿਛਲੇ ਦੋਸ਼ਾਂ ਦਾ ਖੰਡਨ ਕੀਤਾ ਹੈ।
ਮੋਦੀ ਵੱਲੋਂ ਅਕਾਲ ਤਖ਼ਤ ਦੀ ਕਮੇਟੀ ਨੂੰ ਮਿਲਣ ਲਈ ਸਮਾਂ ਨਾ ਦੇਣ ਤੋਂ ਸ਼੍ਰੋਮਣੀ ਕਮੇਟੀ ਨਾਰਾਜ਼
ਅੰਮ੍ਰਿਤਸਰ -ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨੂੰ ਮਿਲਣ ਲਈ ਸਮਾਂ ਨਾ ਦੇਣ ਦੀ ਨੀਤੀ ਦੀ ਕਰੜੀ ਆਲੋਚਨਾ ਕੀਤੀ ਹੈ।
ਕੇਂਦਰ ਸਰਕਾਰ ਦੀ ਇਸ ਪ੍ਰਤੀ ਉਦਾਸੀਨ ਨੀਤੀ ਦੀ ਸਖ਼ਤ ਆਲੋਚਨਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਰਕਾਰ ਦੀ ਇਸ ਪਹੁੰਚ ਨੂੰ ਮਨੁੱਖੀ ਹੱਕਾਂ ਦੀ ਉਲੰਘਣਾ, ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤੌਹੀਨ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਸ ਸੰਜੀਦਾ ਮਾਮਲੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ ਪਰ ਕੇਂਦਰ ਸਰਕਾਰ ਦਾ ਨਾਂਹਦਰੂ ਰਵੱਈਆ ਇਸ ਵਿੱਚ ਅੜਿੱਕਾ ਬਣਿਆ ਹੋਇਆ ਹੈ।ਉਨ੍ਹਾਂ ਆਖਿਆ ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪਰ ਦੁਖਦ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦਗੀ ਵਾਲੀ ਕਮੇਟੀ ਨੂੰ ਸਮਾਂ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਕਈ ਯਤਨ ਕੀਤੇ ਗਏ ਪਰ ਡੇਢ ਸਾਲ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਸਰਕਾਰ ਵੱਲੋਂ ਨਿਰਾਸ਼ਾਜਨਕ ਜਵਾਬ ਮਿਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੇ ਜੋ ਸਮਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਦਸੰਬਰ 2023 ਵਿੱਚ ਮੰਗਿਆ ਸੀ, ਜਿਸ ਨੂੰ 21 ਮਾਰਚ 2025 ਨੂੰ ਇਹ ਕਹਿੰਦਿਆਂ ਰੱ ਦ ਕਰ ਦਿੱਤਾ ਗਿਆ ਹੈ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ।
ਸਿੱਖਿਆ ਲਈ 17,975 ਕਰੋੜ, ਡਰੱਗ ਸੈਂਸਸ ਲਈ 110 ਕਰੋੜ ਦਾ ਬਜਟ ਅਲਾਟ
ਚੰਡੀਗੜ੍ਹ। ਇਸ ਵਾਰ ਪੰਜਾਬ ਦਾ ਬਜਟ ਬਦਲਦੇ ਪੰਜਾਬ ਦੇ ਵਿਸ਼ੇ 'ਤੇ ਸੀ। ਸੂਬਾ ਸਰਕਾਰ ਨੇ ਅੱਜ ਆਪਣਾ ਚੌਥਾ ਬਜਟ ਪੇਸ਼ ਕੀਤਾ। ਬਜਟ 11 ਵਜੇ ਸ਼ੁਰੂ ਕੀਤਾ ਗਿਆ ਸੀ। ਇਸ ਵਾਰ ਪੰਜਾਬ ਸਰਕਾਰ 2 ਲੱਖ 36 ਹਜ਼ਾਰ 80 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਸੀ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਰਹੇਗੀ ਜਾਰੀ। ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ 'ਚ 115 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਸਿੱਖਿਆ ਲਈ ਬਜਟ ਵਿੱਚ 17,975 ਕਰੋੜ ਰੁਪਏ ਅਲਾਟ ਕੀਤੇ ਹਨ। ਸਰਕਾਰ ਦਾ ਧਿਆਨ ਸਿੱਖਿਆ ਤੇ ਖੇਡਾ ਨੂੰ ਉਤਸ਼ਾਹਿਤ ਕਰਨਾ ਹੈ।
 ਪੰਜਾਬ ਸਰਕਾਰ ਨੇ ਬਜਟ ਨੂੰ &lsquoਬਦਲਦਾ ਪੰਜਾਬ ਬਜਟ&rsquo ਦਾ ਨਾਂ ਦਿੱਤਾ 2,36,080 ਕਰੋੜ ਦਾ ਬਜਟ ਪੇਸ਼। 2025-26 ਵਿੱਤੀ ਵਰ੍ਹੇ ਦੌਰਾਨ ਜੀਐੱਸਡੀਪੀ 10 ਫੀਸਦ ਵਧਣ ਦਾ ਅਨੁਮਾਨ।
 ਪਹਿਲੀ ਡਰੱਗ ਸੈਂਸਿਜ਼ ਸ਼ੁਰੂ ਕਰਨ ਦਾ ਐਲਾਨ, ਬਜਟ ਵਿਚ 150 ਕਰੋੜ ਰੁਪਏ ਦਾ ਪ੍ਰਬੰਧ
 ਖੇਡ ਵਿਭਾਗ ਲਈ 979 ਕਰੋੜ ਰੁਪਏ ਰਾਖਵੇਂ, ਹਰ ਪਿੰਡ ਖੇਡ ਮੈਦਾਨ ਮੁਹੱਈਆ ਕਰਵਾਏ ਜਾਣਗੇ, ਪਿੰਡਾਂ ਵਿਚ 3000 ਇਨਡੋਰ ਜਿੰਮ ਬਣਾਏ ਜਾਣਗੇ।
 ਨਸ਼ਿਆਂ iਖ਼ਲਾਫ਼ 150 ਕਰੋੜ ਰੁਪਏ ਦਾ ਬਜਟ
 ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ, ਪਿਛਲੇ ਤਿੰਨ ਸਾਲਾ ਵਿਚ ਬਣਾਏ 881 ਆਮ ਆਦਮੀ ਕਲੀਨਿਕ
 ਪੇਂਡੂ ਵਿਕਾਸ ਲਈ 3500 ਕਰੋੜ ਰੁਪਏ ਦਾ ਬਜਟ। ਛੱਪੜਾਂ ਦੀ ਸਫਾਈ ਅਤੇ ਨਵੀਨੀਕਰਨ ਕੀਤਾ ਜਾਵੇਗਾ। ਸੀਚੇਵਾਲ ਅਤੇ ਥਾਪਰ ਮਾਡਲ ਤਹਿਤ ਕਰਵਾਇਆ ਜਾਵੇਗਾ ਕੰਮ
 ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਤਹਿਤ ਲਾਈਟਾਂ ਲਗਾਈਆਂ ਜਾਣਗੀਆਂ।
 ਐਮਰਜੈਂਸੀ ਰਿਸਪੌਂਸ ਵਾਹਨ ਖਰੀਦਣ ਲਈ 125 ਕਰੋੜ ਰੱਖੇ
 ਖੇਡਾਂ : 3000 ਇੰਡੋਰ ਜਿੰਮ ਬਨਣਗੇ ਖੇਡਾਂ ਲਈ 979 ਕਰੋੜ ਦਾ ਬਜਟ ਰੱਖਿਆ
 ਆਮ ਆਦਮੀ ਕਲੀਨਿਕ ਲਈ 268 ਕਰੋੜ ਰਾਖਵੇਂ ਬੀਮਾਰ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਵਾਂਗੇ ਰਾਜ ਸਿਹਤ ਬੀਮਾ ਸਕੀਮ ਤਹਿਤ 65 ਲੱਖ ਪਰਿਵਾਰਾਂ ਨੂੰ ਕਵਰ ਕਰਨ ਦਾ ਫੈਸਲਾ । 10 ਲੱਖ ਐਨੂਅਲ ਬੀਮਾ ਕਵਰ । ਇਸ ਸਕੀਮ ਲਈ 778 ਕਰੋੜ ਦਾ ਬਜਟ ਸਿਹਤ ਵਿਭਾਗ ਲਈ 5598 ਕਰੋੜ ਦਾ ਬਜਟ ਜੋ ਪਿਛਲੇ ਸਾਲ ਨਾਲੋਂ 10 ਫ਼ੀਸਦੀ ਵਧ ਹੈ
 ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡੇਸ਼ਨ ਲਈ 2873 ਕਰੋੜ ਖਰਚ ਕੀਤੇ ਜਾਣਗੇ
 ਰੰਗਲਾ ਪੰਜਾਬ ਵਿਕਾਸ ਸਕੀਮ ਲਈ 585 ਕਰੋੜ ਰੱਖੇ ਅਤੇ ਹਰ ਵਿਧਾਨ ਸਭਾ ਹਲਕੇ ਲਈ 5 ਕਰੋੜ ਜਾਰੀ ਹੋਣਗੇ
 ਪੰਜਾਬ ਦੇ ਲੁਧਿਆਣਾ ਅੰਮ੍ਰਿਤਸਰ ਜਲੰਧਰ ਤੇ ਮੋਹਾਲੀ ਵਿੱਚ 50 ਕਿਲੋਮੀਟਰ ਵਿਸ਼ਵ ਪੱਧਰੀ ਸੜਕਾਂ ਦਾ ਨਿਰਮਾਣ ਹੋਵੇਗਾ ਪਹਿਲੇ ਸਾਲ ਚ ਇਹਨਾ ਸੜਕਾਂ ਲਈ 140 ਕਰੋੜ ਰੱਖੇ
 ਪੰਜਾਬ ਮਿਊਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਰੱਖੇ
 ਐਂਟੀ ਡਰੋਨ ਸਿਸਟਮ ਲਈ ਬਜਟ ਚ 110 ਕਰੋੜ ਰੱਖੇ ਡਰੱਗ ਸੈਂਸਿਸ ਲਈ 150 ਕਰੋੜ ਰੱਖੇ
 300 ਫ੍ਰੀ ਯੂਨਿਟ ਬਿਜਲੀ ਲਈ 7614 ਕਰੋੜ ਰੱਖੇ
 ਉਦਯੋਗਾਂ ਨੂੰ ਵਿੱਤੀ ਇਨਸੈਂਟਿਵ ਲਈ 250 ਕਰੋੜ ਰੱਖੇ
 ਅੰਮ੍ਰਿਤਸਰ &rsquoਚ ਯੂਨਿਟੀ ਮਾਲ ਬਣਾਉਣ ਲਈ 80 ਕਰੋੜ ਰੱਖੇ
ਉਦਯੋਗਾਂ ਲਈ 3426 ਕਰੋੜ ਦਾ ਬਜਟ
 ਸਰਕਾਰੀ ਸੇਵਾਵਾਂ ਦੀ ਡੋਰ ਸਟੈਪ ਡਲਿਵਰੀ ਦੀ ਸਰਵਿਸ ਫੀਸ 120 ਰੁਪਏ ਤੋਂ ਘਟਾ ਕੇ 50 ਰੁਪਏ ਕੀਤੀ
 ਪੰਜਾਬ ਅਨੁਸੂਚਿਤ ਜਾਤੀ ਭੂਮੀ ਵਿਕਾਸ ਤੇ ਵਿੱਤ ਨਿਗਮ ਦੇ 31 ਮਾਰਚ 2020 ਤੱਕ ਦੇ ਡਿਫਾਲਟਰ ਦੀ ਕਰਜ਼ਾ ਮੁਆਫ਼ੀ ਦਾ ਐਲਾਨ
ਸਮਾਜਿਕ ਸੁਰੱਖਿਆ ਪੈਨਸ਼ਨਰਾਂ ਲਈ 6175 ਕਰੋੜ ਦਾ ਬਜਟ
 ਅਸ਼ੀਰਵਾਦ ਸਕੀਮ ਲਈ 1177 ਕਰੋੜ ਰੱਖੇ
 ਅਨੁਸੂਚਿਤ ਜਾਤਾਂ ਦੀ ਭਲਾਈ ਲਈ 13987 ਕਰੋੜ ਦਾ ਪ੍ਰਬੰਧ, ਪਿਛਲੇ ਸਾਲ ਦੇ ਬਜਟ ਨਾਲੋਂ 34 ਫੀਸਦ ਵੱਧ
 ਖੇਤੀ ਸੈਕਟਰ ਲਈ 14524 ਕਰੋੜ ਰੱਖੇ
 ਪਰਾਲੀ ਸੰਭਾਲ ਲਈ 500 ਕਰੋੜ ਰੱਖੇ
 ਖੇਤੀ ਸੈਕਟਰ ਦੀ ਬਿਜਲੀ ਸਬਸਿਡੀ ਲਈ 9992 ਕਰੋੜ ਰੱਖੇ
 ਕੁਦਰਤੀ ਖੇਤੀ ਲਈ 137 ਕਰੋੜ ਰੱਖੇ
 ਸੰਗਰੂਰ ਜ਼ਿਲੇ ਵਿਚ ਸਿੰਜਾਈ ਲਈ 100 ਕਰੋੜ ਰੱਖੇ ਜਿਸ ਨਾਲ ਜ਼ਮੀਨਦੋਜ਼ ਪਾਈਪਾਂ ਪੈਣਗੀਆਂ
 ਪਸ਼ੂ ਪਾਲਣ ਵਿਭਾਗ ਚ ਇਨਡੋਰ ਫੈਸਿਲਿਟੀ ਸ਼ੁਰੂ ਹੋਵੇਗੀ
 ਪਸ਼ੂ ਪਾਲਣ ਵਿਭਾਗ ਲਈ 704 ਕਰੋੜ
 ਗੰਨਾ ਕਿਸਾਨਾਂ ਲਈ 250 ਕਰੋੜ ਰੱਖੇ
 ਜੰਗਲਾਤ ਵਿਭਾਗ ਲਈ 281 ਕਰੋੜ ਰੱਖੇ
 ਸਿੱਖਿਆ ਬਜਟ ਵਿਚ 12 ਫੀਸਦ ਦਾ ਵਾਧਾ, 17,975 ਕਰੋੜ ਦਾ ਬਜਟ ਰੱਖਿਆ
 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈੱਸ &rsquoਚ ਬਦਲਿਆ ਜਾਵੇਗਾ
ਨਵੀਆਂ ਆਈਟੀਆਈਜ਼ ਖੋਲ੍ਹਣ ਲਈ 33 ਕਰੋੜ ਰੱਖੇ
ਮੈਡੀਕਲ ਸਿੱਖਿਆ ਲਈ 1336 ਕਰੋੜ ਰੱਖੇ, ਪਿਛਲੇ ਸਾਲ ਨਾਲੋਂ 27 ਫੀਸਦ ਦਾ ਵਾਧਾ
ਪਬਲਿਕ ਯੂਨੀਵਰਸਿਟੀਆਂ ਲਈ 1650 ਕਰੋੜ ਦਾ ਬਜਟ
ਗ੍ਰਹਿ ਤੇ ਜੇਲ੍ਹ ਵਿਭਾਗ ਲਈ 11560 ਕਰੋੜ ਰੱਖੇ,12 ਜੇਲ੍ਹਾਂ &rsquoਚ ਲੱਗਣਗੇ ਜੈਮਰ
ਡੇਰਾ ਬੱਸੀ, ਖੰਨਾ ਤੇ ਪਾਤੜਾਂ &rsquoਚ ਨਵੇਂ ਅਦਾਲਤੀ ਕੰਪਲੈਕਸ ਬਣਾਉਣ ਲਈ 132 ਕਰੋੜ ਰੁਪਏ
ਸਿੰਜਾਈ ਲਈ 3246 ਕਰੋੜ ਰੱਖੇ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਮੁੱਚਾ ਪੰਜਾਬ ਕਵਰ ਹਰ ਪਰਿਵਾਰ ਨੂੰ ਮਿਲੇਗਾ ਸਕੀਮ ਦਾ ਲਾਭ
ਔਰਤਾਂ ਲਈ 1100 ਰੁਪਏ ਦਾ ਫੈਸਲਾ ਟਲਿਆ
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਦੀਆਂ ਤਿਆਰੀਆਂ ਲਈ ਵਿਸ਼ੇਸ਼ ਬਜਟ ਰੱਖਿਆ ਜਾ ਰਿਹਾ ਹੈ। ਸ੍ਰੀ ਅਨੰਦਪੁਰ ਸਾਹਿਬ ਦੇ ਵਿਕਾਸ &rsquoਤੇ ਖ਼ਾਸ ਧਿਆਨ ਦਿੱਤਾ ਜਾਵੇਗਾ।
ਪੰਜਾਬ ਸਰਕਾਰ ਨੇ ਬਜਟ &rsquoਚ ਹਰ ਵਰਗ ਨੂੰ ਅਣਡਿੱਠ ਕੀਤਾ: ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਲ਼ੋਫ) ਪ੍ਰਤਾਪ ਸਿੰਘ ਬਾਜਵਾ ਨੇ ਬਜਟ &rsquoਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਹਰ ਵਰਗ ਨੂੰ ਅਣਗੌਲਿਆ ਕਰ ਦਿੱਤਾ ਹੈ। ਇਸ ਬਜਟ ਵਿੱਚ ਕਿਸਾਨ, ਜਵਾਨ, ਨੌਜਵਾਨ, ਔਰਤਾਂ, ਵਪਾਰ ਅਤੇ ਹੋਰ ਸਾਰੇ ਹੀ ਖੇਤਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਇਸੇ ਲਈ ਸਰਕਾਰ ਵੱਲੋਂ ਉਨਾਂ ਲਈ ਕੁਝ ਨਹੀਂ ਦਿੱਤਾ ਗਿਆ।
ਸ੍ਰੀ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੀ ਮਰਦਮਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਹੈ, ਇਹ ਸੈਂਸਿਜ਼ ਪੰਜਾਬ ਵਿਧਾਨ ਸਭਾ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਹੋਰਨਾਂ ਵਿਧਾਇਕਾਂ ਦੇ ਡੋਪ ਟੈਸਟ ਕਰਵਾ ਕੇ ਉਸ ਦੀ ਰਿਪੋਰਟ ਜਨਤਕ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਪੰਜਾਬ ਦੇ ਹੋਰਨਾਂ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਟੈਸਟ ਵੀ ਪੰਜਾਬ ਸਰਕਾਰ ਦੇ ਡਾਕਟਰਾਂ ਦੀ ਥਾਂ ਪੀਜੀਆਈ ਦੇ ਡਾਕਟਰਾਂ ਦੀ ਅਗਵਾਈ ਹੇਠ ਬੋਰਡ ਵੱਲੋਂ ਕਰਵਾਇਆ ਜਾਣਾ ਚਾਹੀਦਾ ਹੈ।
ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ 1000-1000 ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਨਹੀਂ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ।
ਕੈਨੇਡਾ ਉਤੇ ਟੈਰਿਫਸ ਘਟਾ ਸਕਦੇ ਨੇ ਡੌਨਲਡ ਟਰੰਪ
ਟੋਰਾਂਟੋ/ਨਵੀਂ ਦਿੱਲੀ : ਡੌਨਲਡ ਟਰੰਪ ਵੱਲੋਂ ਆਪਣੇ ਗੁਆਂਢੀ ਮੁਲਕ ਵਿਰੁੱਧ ਸਟੈਂਡ ਨਰਮ ਕੀਤੇ ਜਾਣ ਦੇ ਆਸਾਰ ਹਨ ਅਤੇ 2 ਅਪ੍ਰੈਲ ਤੋਂ ਦੁਨੀਆਂ ਦੇ ਵੱਖ ਵੱਖ ਮੁਲਕਾਂ ਵਿਰੁੱਧ ਲਾਗੂ ਹੋਣ ਵਾਲੀਆਂ ਟੈਰਿਫਸ ਵਿਚ ਕੈਨੇਡਾ ਨੂੰ ਸਭ ਤੋਂ ਘੱਟ ਘੱਟ ਟੈਰਿਫਸ ਬਰਦਾਸ਼ਤ ਕਰਨੀਆਂ ਪੈ ਸਕਦੀਆਂ ਹਨ। &lsquoਟੋਰਾਂਟੋ ਸਟਾਰ&rsquo ਦੀ ਰਿਪੋਰਟ ਮੁਤਾਬਕ ਟਰੰਪ ਵੱਲੋਂ ਤਿੰਨ ਸ਼੍ਰੇਣੀਆਂ ਤਹਿਤ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਅਤੇ ਕੈਨੇਡਾ ਨੂੰ ਸਭ ਤੋਂ ਹੇਠਲੀ ਸ਼੍ਰੇਣੀ ਵਿਚ ਰੱਖਿਆ ਜਾ ਸਕਦਾ ਹੈ। ਕੈਨੇਡਾ ਸਰਕਾਰ ਅਤੇ ਵਾਈਟ ਹਾਊਸ ਦੇ ਅਧਿਕਾਰੀਆਂ ਦਰਮਿਆਨ ਪਿਛਲੇ ਕਈ ਹਫ਼ਤੇ ਤੋਂ ਚੱਲ ਰਹੇ ਵਿਚਾਰ ਵਟਾਂਦਰੇ ਮਗਰੋਂ ਇਹ ਤਰੀਕੇ ਕੱਢਿਆ ਗਿਆ ਹੈ। ਭਾਰਤ ਨਾਲ ਸ਼ਰਾਬ ਅਤੇ ਖੇਤੀ ਜਿਣਸਾਂ ਦੇ ਮੁੱਦੇ &rsquoਤੇ ਵਿਵਾਦ ਦੂਜੇ ਪਾਸੇ ਅਮਰੀਕਾ ਆਪਣੀ ਸ਼ਰਾਬ ਅਤੇ ਖੇਤੀ ਜਿਣਸਾਂ ਉਤੇ ਭਾਰਤ ਵੱਲੋਂ ਵਸੂਲ ਕੀਤੇ ਜਾ ਰਹੇ ਟੈਕਸ ਵਿਚ ਵੱਡੀ ਕਟੌਤੀ ਚਾਹੁੰਦਾ ਹੈ ਅਤੇ ਟਰੰਪ ਦੀ ਸਖ਼ਤੀ ਨੂੰ ਵੇਖਦਿਆਂ ਭਾਰਤ ਸਰਕਾਰ ਵੱਲੋਂ ਕਟੌਤੀਦੇ ਸੰਕੇਤ ਵੀ ਦਿਤੇ ਜਾ ਰਹੇ ਹਨ। ਅਮਰੀਕਾ ਦਾ ਉਚ ਪੱਧਰੀ ਵਪਾਰ ਵਫ਼ਦ ਇਸ ਵੇਲੇ ਨਵੀਂ ਦਿੱਲੀ ਵਿਖੇ ਮੌਜੂਦ ਹੈ ਅਤੇ ਚਾਰ ਲੱਖ ਕਰੋੜ ਰੁਪਏ ਦਾ ਵਪਾਰ ਘਾਟਾ ਖਤਮ ਕੀਤੇ ਬਗੈਰ ਵਾਪਸ ਜਾਣ ਦਾ ਇਰਾਦਾ ਨਹੀਂ ਰਖਦਾ। ਦੋਹਾਂ ਮੁਲਕਾਂ ਦਰਮਿਆਨ 17 ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦਾ ਵਪਾਰ ਹੁੰਦਾ ਹੈ ਜਿਸ ਵਿਚੋਂ ਭਾਰਤ ਦਾ ਐਕਸਪੋਰਟ 9 ਲੱਖ ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਭਾਰਤ ਵੱਲੋਂ ਇਸ ਵੇਲੇ ਅਮਰੀਕਾ ਦੀ ਸ਼ਰਾਬ &rsquoਤੇ 150 ਫੀ ਸਦੀ, ਕਾਰਾਂ &rsquoਤੇ 100 ਤੋਂ 165 ਫੀ ਸਦੀ ਅਤੇ ਖੇਤੀ ਜਿਣਸਾਂ ਉਤੇ 120 ਫੀ ਸਦੀ ਟੈਕਸ ਵਸੂਲ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਸਹਾਇਕ ਵਪਾਰ ਨੁਮਾਇੰਦੇ ਬ੍ਰੈਂਡਨ ਲਿੰਚ ਦੀ ਅਗਵਾਈ ਵਾਲੀ ਟੀਮ 29 ਮਾਰਚ ਤੱਕ ਭਾਰਤ ਵਿਚ ਰਹੇਗੀ ਅਤੇ ਸੂਤਰਾਂ ਨੇ ਦੱਸਿਆ ਕਿ ਦੋਹਾਂ ਮੁਲਕਾਂ ਦਰਮਿਆਨ ਮੰਗਲਵਾਰ ਨੂੰ ਟੈਰਿਫਸ ਦੇ ਮੁੱਦੇ &rsquoਤੇ ਲੰਮਾ ਵਿਚਾਰ ਵਟਾਂਦਰਾ ਹੋਇਆ।ੴ
ਨਿਊਜ਼ੀਲੈਂਡ &rsquoਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 48.9 ਫ਼ੀਸਦ ਵਧਿਆ
ਨਿਊਜ਼ੀਲੈਂਡ &rsquoਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ &rsquoਚ 2021 ਤੋਂ ਲੈ ਕੇ 48.9 ਫ਼ੀਸਦ ਵਾਧਾ ਹੋਇਆ ਹੈ ਅਤੇ ਸਾਲ 2030 ਤੱਕ ਇਹ ਲਗਪਗ ਦੁੱਗਣਾ ਹੋਣ ਦੀ ਉਮੀਦ ਹੈ। ਇਹ ਖੁਲਾਸਾ ਆਲਮੀ ਵਿਦਿਆਰਥੀ ਹਾਊਸਿੰਗ ਪਲੈਟਫਾਰਮ &lsquoਯੂਨੀਵਰਸਿਟੀ ਲਿਵਿੰਗ&rsquo ਦੀ ਰਿਪੋਰਟ &rsquoਚ ਹੋਇਆ। &lsquoਬਿਓਂਡ ਬੈੱਡਸ ਐਂਡ ਬੈਂਚਿਜ਼-ਡੀਕੋਡਿੰਗ ਏਐੱਨਜ਼ੈੱਡ ਐਜੂਕੇਸ਼ਨ ਸਿਸਟਮ&rsquo ਰਿਪੋਰਟ ਕੌਮਾਂਤਰੀ ਵਿਦਿਆਰਥੀਆਂ ਖਾਸਕਰ ਭਾਰਤੀ ਵਿਦਿਆਰਥੀਆਂ ਲਈ ਪਸੰਦੀਦਾ ਪੜ੍ਹਾਈ ਵਾਲੇ ਸਥਾਨਾਂ ਵਜੋਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਪ੍ਰਤੀ ਵਧਦੇ ਰੁਝਾਨ ਨੂੰ ਦਰਸਾਉਂਦੀ ਹੈ।
ਰਿਪੋਰਟ ਮੁਤਾਬਕ ਓਸ਼ਨੀਆ ਖੇਤਰ &rsquoਚ ਵਿਦਿਆਰਥੀਆਂ ਦੇ ਪਰਵਾਸ &rsquoਚ ਲਗਾਤਾਰ ਵਾਧਾ ਦੇਖਿਆ ਗਿਆ, ਜੋ 2015 ਦੇ 21 ਲੱਖ ਤੋਂ ਵਧ ਕੇ 2024 &rsquoਚ 23 ਲੱਖ ਹੋ ਗਿਆ। ਆਸਟਰੇਲੀਆ &rsquoਚ ਵੀ ਭਾਰਤੀ ਵਿਦਿਆਰਥੀਆਂ ਦਾ ਦਾਖਲਾ 2021 ਤੋਂ 2024 ਦੌਰਾਨ 9.2 ਫ਼ੀਸਦ ਵਧਿਆ ਹੈ। ਯੂਨੀਵਰਸਿਟੀ ਲਿਵਿੰਗ ਦੇ ਸੰਸਥਾਪਕ ਤੇ ਸੀਈਓ ਸੌਰਭ ਅਰੋੜਾ ਨੇ ਦਾਖਲਿਆਂ &rsquoਚ ਵਾਧੇ ਦਾ ਸਿਹਰਾ ਨੀਤੀਗਤ ਸੁਧਾਰਾਂ ਨੂੰ ਦਿੱਤਾ ਜੋ ਵਿਦੇਸ਼ &rsquoਚ ਪੜ੍ਹਾਈ ਲਈ ਯਾਤਰਾ ਸੁਖਾਲਾ ਬਣਾਉਂਦੇ ਤੇ ਪੜ੍ਹਾਈ ਮਗਰੋਂ ਕਰੀਅਰ ਦੀਆਂ ਸੰਭਾਵਾਨਾਵਾਂ ਨੂੰ ਵਧਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸਾਲ 2025 ਤੋਂ 2030 ਦੌਰਾਨ ਭਾਰਤ ਤੋਂ ਨਿਊਜ਼ੀਲੈਂਡ &rsquoਚ ਵਿਦਿਆਰਥੀਆਂ ਦਾ ਦਾਖਲਾ 93.9 ਫੀਸਦ ਵਧਣ ਦੀ ਉਮੀਦ ਹੈ, ਜਿਨ੍ਹਾਂ ਦੀ ਗਿਣਤੀ 22,225 ਤੋਂ 42,594 ਹੋ ਜਾਵੇਗੀ। ਸੌਰਭ ਮੁਤਾਬਕ, &lsquo&lsquo2025 ਤੱਕ ਆਸਟਰੇਲੀਆ ਵਿੱਚ ਭਾਰਤੀ ਵਿਦਿਆਰਥੀਆਂ ਦਾ ਦਾਖਲਾ 1,01,552 ਤੋਂ ਟੱਪਣ ਤੇ ਨਿਊਜ਼ੀਲੈਂਡ ਵਿੱਚ ਇਹ ਗਿਣਤੀ 22,225 ਹੋਣ ਦੀ ਉਮੀਦ ਹੈ। ਇਸ ਸੈਕਟਰ ਦਾ ਆਰਥਿਕਤਾ &rsquoਤੇ ਢੁੱਕਵਾਂ ਪ੍ਰਭਾਵ ਵੀ ਹੈ, ਜਿਸ ਨੇ 2023-2024 ਦੌਰਾਨ ਨਿਊਜ਼ੀਲੈਂਡ ਦੇ ਅਰਥਚਾਰੇ &rsquoਚ ਲਗਪਗ 4.4 ਅਰਬ ਨਿਊਜ਼ੀਲੈਂਡ ਡਾਲਰ ਤੇ ਆਸਟਰੇਲੀਆ ਦੇ ਅਰਥਚਾਰੇ &rsquoਚ 47.8 ਅਰਬ ਆਸਟਰੇਲਿਆਈ ਡਾਲਰ ਦਾ ਯੋਗਦਾਨ ਦਿੱਤਾ।
ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ &rsquoਤੇ ਪਹਿਲਾ ਜੁਰਮਾਨਾ
ਜਿਊਰਿਕ : ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ &rsquoਤੇ ਲੱਗੀ ਰੋਕ ਦੀ ਉਲੰਘਣਾ ਦੇ ਮਾਮਲੇ ਵਿਚ ਪਹਿਲਾ ਜੁਰਮਾਨਾ ਕੀਤਾ ਗਿਆ ਹੈ। ਜਿਊਰਿਕ ਸ਼ਹਿਰ ਵਿਚ ਇਕ ਔਰਤ ਬੁਰਕਾ ਪਾ ਕੇ ਬਾਜ਼ਾਰ ਵਿਚ ਗਈ ਤਾਂ ਪੁਲਿਸ ਨੇ ਉਸ ਨੂੰ ਰੋਕ ਕੇ 100 ਸਵਿਸ ਫਰੈਂਕ ਜੁਰਮਾਨਾ ਕਰ ਦਿਤਾ। ਪੁਲਿਸ ਦੇ ਬੁਲਾਰੇ ਮਾਈਕਲ ਵਾਕਰ ਨੇ ਦੱਸਿਆ ਕਿ ਔਰਤ ਵੱਲੋਂ ਜੁਰਮਾਨਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਇਹ ਮਾਮਲਾ ਅਗਲੇਰੀ ਪ੍ਰਕਿਰਿਆ ਵਾਸਤੇ ਕੈਂਟਨਲ ਗਵਰਨਰ ਦੇ ਦਫ਼ਤਰ ਵਿਚ ਭੇਜਿਆ ਜਾ ਰਿਹਾ ਹੈ। ਦੱਸ ਦੇਈਏ ਕਿ ਨਵਾਂ ਸਾਲ ਚੜ੍ਹਦਿਆਂ ਹੀ ਸਵਿਟਜ਼ਰਲੈਂਡ ਦੀਆਂ ਜਨਤਕ ਥਾਵਾਂ &rsquoਤੇ ਹਿਜਾਬ ਜਾਂ ਬੁਰਕਾ ਨਹੀਂ ਪਹਿਨਣ &rsquoਤੇ ਰੋਕ ਲੱਗ ਗਈ। ਕਾਨੂੰਨ ਦੀ ਉਲੰਘਣਾ ਕਰਨ ਵਾਲੀਆਂ ਔਰਤਾਂ ਨੂੰ ਇਕ ਹਜ਼ਾਰ ਸਵਿਸ ਫਰੈਂਕ ਤੱਕ ਜੁਰਮਾਨਾ ਕੀਤਾ ਜਾ ਸਕਦਾ ਹੈ ਜੋ ਭਾਰਤੀ ਕਰੰਸੀ ਵਿਚ ਤਕਰੀਬਨ 96 ਹਜ਼ਾਰ ਰੁਪਏ ਬਣਦਾ ਹੈ। ਔਰਤ ਨੇ ਜੁਰਮਾਨਾ ਅਦਾ ਕਰਨ ਤੋਂ ਕੀਤਾ ਇਨਕਾਰ ਸਵਿਟਜ਼ਰਲੈਂਡ ਤੋਂ ਪਹਿਲਾਂ ਬੈਲਜੀਅਮ, ਫਰਾਂਸ, ਡੈਨਮਾਰਕ, ਆਸਟ੍ਰੀਆ, ਨੈਦਰਲੈਂਡਜ਼ ਅਤੇ ਬੁਲਗਾਰੀਆ ਵਿਚ ਅਜਿਹੇ ਕਾਨੂੰਨ ਲਾਗੂ ਹੋ ਚੁੱਕੇ ਹਨ ਜਿਨ੍ਹਾਂ ਰਾਹੀਂ ਔਰਤਾਂ ਨੂੰ ਦਫ਼ਤਰਾਂ, ਪਬਲਿਕ ਟ੍ਰਾਂਸਪੋਰਟ, ਰੈਸਟੋਰੈਂਟ, ਦੁਕਾਨਾਂ ਅਤੇ ਸ਼ੌਪਿੰਗ ਮਾਲਜ਼ ਵਰਗੀਆਂ ਥਾਵਾਂ &rsquoਤੇ ਚਿਹਰਾ ਢਕਣ ਦੀ ਮਨਾਹੀ ਕੀਤੀ ਗਈ ਹੈ। ਸਵਿਟਜ਼ਰਲੈਂਡ ਦੀ ਸੰਸਦ ਵਿਚ ਇਸ ਕਾਨੂੰਨ ਬਾਰੇ ਵੋਟਿੰਗ ਕਰਵਾਈ ਗਈ ਤਾਂ 151 ਮੈਂਬਰਾਂ ਨੇ ਕਾਨੂੰਨ ਦੇ ਹੱਕ ਵਿਚ ਅਤੇ 29 ਮੈਂਬਰਾਂ ਨੇ ਕਾਨੂੰਨ ਦੇ ਵਿਰੋਧ ਵਿਚ ਵੋਟ ਪਾਈ। ਕਾਨੂੰਨ ਦੀ ਤਜਵੀਜ਼ ਸਵਿਸ ਪੀਪਲਜ਼ ਪਾਰਟੀ ਨੇ ਰੱਖੀ ਜਦਕਿ ਸੈਂਟਰਲ ਅਤੇ ਗਰੀਨ ਪਾਰਟੀ ਇਸ ਦੇ ਵਿਰੁੱਧ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਦਕਿ ਕਾਨੂੰਨ ਦੇ ਹਮਾਇਤੀਆਂ ਦਾ ਕਹਿਣਾ ਹੈ ਕਿ ਸਭਿਆਚਾਰਕ ਕਦਰਾਂ ਕੀਮਤਾਂ ਅਤੇ ਜਨਤਕ ਥਾਵਾਂ &rsquoਤੇ ਸੁਰੱਖਿਆ ਵਾਸਤੇ ਇਹ ਲਾਜ਼ਮੀ ਹੈ। ਲਿਊਸਰਨ ਯੂਨੀਵਰਸਿਟੀ ਵੱਲੋਂ 2021 ਵਿਚ ਕਰਵਾਏ ਸਰਵੇਖਣ ਮੁਤਾਬਕ ਸਵਿਟਜ਼ਰਲੈਂਡ ਵਿਚ ਸਿਰਫ 30 ਔਰਤਾਂ ਬੁਰਕਾ ਪਾਉਂਦੀਆਂ ਸਨ। 2021 ਵਿਚ ਮੁਲਕ ਦੀ 86 ਲੱਖ ਦੀ ਆਬਾਦੀ ਵਿਚੋਂ 5 ਫੀ ਸਦੀ ਮੁਸਲਮਾਨ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਤੁਰਕੀ, ਬੋਸਨੀਆ ਅਤੇ ਕੋਸੋਵੋ ਨਾਲ ਸਬੰਧਤ ਦੱਸੇ ਗਏ। ਇਥੇ ਦਸਣਾ ਬਣਦਾ ਹੈ ਕਿ ਬੀਤੇ ਦਿਨੀਂ ਕੈਨੇਡਾ ਵਿਚ ਇਕ ਔਰਤ ਦੇ ਹਿਜਾਬ ਨੂੰ ਅੱਗ ਲਾਉਣ ਦਾ ਯਤਨ ਕੀਤਾ ਗਿਆ। ਡਰਹਮ ਰੀਜਨਲ ਪੁਲਿਸ ਦੇ ਅਧਿਕਾਰੀਆਂ ਮੁਤਾਬਕ ਟੋਰਾਂਟੋ ਤੋਂ 50 ਮੀਲ ਪੂਰਬ ਵੱਲ ਅਜੈਕਸ ਪਬਲਿਕ ਲਾਇਬ੍ਰੇਰੀ ਵਿਖੇ ਵਾਰਦਾਤ ਵਾਪਰੀ। ਹਮਲਾ ਕਰਨ ਵਾਲੀ ਵੀ ਇਕ ਔਰਤ ਸੀ ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਵਿਰੁੱਧ ਹਥਿਆਰਾਂ ਨਾਲ ਹਮਲਾ ਕਰਨ ਅਤੇ ਪ੍ਰੋਬੇਸ਼ਨ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਆਇਦ ਕੀਤੇ ਗਏ।