ਨਿਰਣਾ
ਕੀ ਕਹਿੰਦਾ ਮਨਾਦੀ ਵਾਲਾ ਜਰਾ ਸੁਣਕੇ ਜਨਾਬੇ ਆਲ੍ਹਾ ਅਸੀਂ ਗੁਰੂ ਤੋਂ ਤਾਂ ਸਿੱਧੇ ਨਾ ਹੋਏ ਹੁਣ ਹੋਈਏ ਅੱਲਾ ਦੇ ਹਵਾਲੇ ਅਕਾਲ ਤਖ਼ਤ ਮਹਾਨ ਸ਼ਾਨ 18 ਨੂੰ ਜੋ ਧਮੱਚੀ ਇਨ੍ਹਾਂ ਨੇ ਸਧਾਰੀਏ, ਬਾਗੀ, ਦਾਗੀ ਤੇ ਹੁਣ ਭਾਗੀ ਵੰਗਾਂ ਹੁਣ ਮਿਲੀਆਂ ਦੋਨੀ ਹੱਥੀ ਪਾਉ, ਕੋਈ ਕਸਰ ਹੈ ਸਿੱਧ ਹੋਣ ਦੀ ਕਿ ਗਿਆਨੀ ਹਰਿਪ੍ਰੀਤ ਸਿੰਘ ਭਾਜਪਾ ਦਾ ਕੜਛਾ, ਧੂਤੂ, ਹੱਥ ਠੋਕਾ ਕੀ ਇੰਗਲੈਂਡੀਏ ਖਾਲਿਸਤਾਨੀਏ ਹਾਲੇ ਭੀ ਸਮਰਥੱਕ ? ਪਹਿਲੀ ਪਰਚੀ ਕਟਾ ਕੇ ਆਕਾ ਜੀ ਪੂਜਤੇ, ਦਿੱਲੀ ਤੋਂ ਕਮੇਟੀ, ਪੁਰੀ ਸਿਰਸਾ, ਬਿੱਟੂ ਨੂੰ ਪਰਚੀ ਕਟਾਵੋ, ਢੀਂਡਸੇ, ਵਡਾਲਾ, ਇਯਾਲੀ, ਚੰਦੂਮਾਜਰਾ, ਬੀਬੀ, ਬਰਾੜ, ਮਨੁੱਖੀ ਚਰਿੱਤਰ ਤੋਂ ਹੀ ਡਿੱਗ ਚੁੱਕੇ ਹਨ ।
ਆਹ ਜੱਗ ਮਿੱਠਾ ਅਗਲਾ ਕੀਹਨੇ ਡਿੱਠਾ, ਯਾਦ ਕਰੋ ਇਸੇ ਹਰਿਪ੍ਰੀਤ ਨੇ ਜਦੋਂ ਜਥੇਦਾਰ ਸੀ, ਬਿਆਨ ਕਿ ਅਕਾਲੀ ਦਲ ਦੀ ਪ੍ਰਧਾਨਗੀ ਲਈ ਸੋਚਿਆ ਜਾ ਸਕਦਾ ਹੈ ਮੀਸਕਣੇ ਬੰਦੇ ਖਾਂਦੇ ਕਿਤੋਂ ਹੋਰ ਦੜਕਾਂਦੇ ਕਿਧਰੇ ਹੋਰ, ਸ਼੍ਰੋਮਣੀ ਕਮੇਟੀ ਦੀਆਂ ਦੁਪੜਾਂ &lsquoਤੇ ਪਲ੍ਹਕੇ ਪੜ੍ਹਕੇ ਤੇ ਨੌਕਰੀਆਂ ਹਾਸਲੀਏ ਨੂੰ ਭੋਰਾ ਭੀ ਹੀਣਤਾ ਨਹੀਂ ਆਈ ਕਿ ਮੈਂ ਕੀ ਕਰਦਾ ਹਾਂ ਬੱਸ ਪ੍ਰਧਾਨਗੀ ਹਥਿਆਉ ਚੇਤੇ ਰੱਖੋ ਪਹਿਲਾਂ ਕਾਂਗਰਸੀ ਮੁੱਲ ਤਾਰਦੀ ਸੀ ਖਰੀਦ ਕੇ, ਹੁਣ ਆਹ ਭਾਜਪਾ ਨੇ ਕੇਵਲ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਬਾਦਲ ਨੂੰ ਅੱਖਾਂ ਦਿਖਾ ਕੇ ਥੱਲੇ ਡੇਗਣ ਲਈ, ਇਹ ਭੜਪੂੰਜਾ ਖੜਾ ਕੀਤਾ ਹੈ । ਮਨੁੱਖ ਦਾ ਚਰਿੱਤਰ ਕਹਿੰਦੇ ਹੁੰਦੇ ਸੀ ਉੱਚਾ ਹੁੰਦਾ ਏ ਪਰ ਆਹ ਦੇਖ ਕੇ ਕੀ ਅਨੁਮਾਨ ? ਪੰਥ ਕਿੰਨੇ ਕੁ ਹਨ ਜਾਂ ਕੋਈ ਹੈ ਭੀ ਜਾਂ ਢਕਵੰਝ ? ਅਸੀਂ ਅੱਜ ਡੂੰਘੀ ਬਹਿਸ ਮਗਰੋਂ ਸਿੱਟਾ ਕੱਢਿਆ ਕਿ ਅਕਾਲ ਤਖ਼ਤ ਵਾਲੀ ਤਜਵੀਜ਼ ਗੁਰੂ ਘਰਾਂ ਦੇ ਪ੍ਰਬੰਧਕ ਆਪਣੇ ਧੁੰਦਲੇ ਕਰਤ ਲੁਕਾਉਣ ਲਈ ਜਥੇਦਾਰਾਂ ਦਾ ਸਹਾਰਾ ਤੇ ਬਾਕੀ ਜਥੇਬੰਦੀਆਂ ਭੀ ਅਸਲ ਵਿੱਚ ਤੱਥ ਕੁਝ ਨਹੀਂ ਹਨ, ਕੀ ਕੱਲ੍ਹ ਜਿਸ ਹਿਸਾਬ ਪਹਿਲਾਂ ਜਥੇਦਾਰ ਨੂੰ ਮਿਲੇ ਫੇਰ ਅਰਦਾਸ ਤੇ ਮੇਲਾ ਝੁਰਮਟ, ਜੀ ਆਹ ਪਰਚੀਆਂ ਕੱਟਣ ਦਾ ਅਰੰਭ ਕਿਹੜੇ ਬੈਂਕ ਵਿੱਚ ਪੈਸਾ ਜਮ੍ਹਾਂ ? ਧਿਆਨ ਧਰ ਲੋ ਕਿ ਅੰਤ ਭਾਜਪਾ ਨੇ ਪੰਜਾਬ ਨੂੰ ਲਕਬਾ ਮਾਰ ਬਣਾ ਕੇ ਇਹ ਸਭ ਹੱਡ ਭੰਨ ਕੇ ਛਛਕੇਰੇ ਜਾਣਗੇ, ਘਰ ਦੇ ਨਾ ਘਾਟ ਦੇ ਬੱਸ ਪੰਥ ਖੇਰੂੰ ਖੇਰੂੰ ਕਰਕੇ ਲੋਕਾਂ ਵੱਲੋਂ ਦੁਰਕਾਰੇ ਜਾਣਗੇ, ਹਰਿਪ੍ਰੀਤ ਦਾ ਕੁਝ ਨੀ ਜਾਣਾ, ਜੱਟਾਂ ਦਾ ਬੋਲਬਾਲਾ ਘਟਾਉਣਾ ਬੱਸ ਜਾਤ-ਬਰਾਦਰੀ ਪਾਲਣੀ ਹੈ ਪਰ ਆਹ ਮੁਸਕੜੀਏ ਹੱਸਣਾ ਵਡਾਲਾ ਚੱਪਣੀ ਭਾਲਦਾ ਫਿਰੂ ਕਿਉਂਕਿ ਲਹਿਰ ਦਾ ਮੋਢੀ ਇਹ ਸੀ, ਵਿਚਾਰਨ ਯੋਗ ਵਿਸ਼ਾ ਕਿ ਕੀ ਭਾਜਪਾ ਆਪ ਜਿੱਤਣ ਦੀ ਯੋਜਨਾ ਜਾਂ ਇਨ੍ਹਾਂ ਦੀ ? ਪੁਰਾਣੀ ਸਥਿਤੀ ਇਯਾਲੀ ਤਾਂ ਜਿੱਤੇ ਕਿਉਂਕਿ ਕਾਂਗਰਸੀ ਸੰਦੀਪ ਸੰਧੂ ਕਮਜ਼ੋਰ ਸੀ । ਹੁਣ ਨਾ ਤਾਂ ਇਨ੍ਹਾਂ ਨੇ ਜਿੱਤਣਾ ਹੈ ਨਾ ਅਕਾਲੀ ਦਲ ਨੇ, ਬੱਸ ਖੇਡ ਖਰਾਬ ਕਰਕੇ ਮੂੰਹ ਲਮਕਾਉਂਦੇ ਦੇਖਿਉ ਇਕ ਖਲ੍ਹਲ ਮੈਨੂੰ ਤੰਗ ਕਰੇ ਕਿ ਸਿਰਸਾ ਨਦੀ ਮਨਹੂਸ ਗਿਣੀ ਜਾਂਦੀ ਸੀ ਗੁਰੂ-ਦੁਖਾਂਤ ਕਰਕੇ, ਪਤਾ ਨਹੀਂ ਆਹ ਦੋ ਸਿਰਸੇ ਬਲਦੇਵ ਸਿੰਘ ਮਨਜਿੰਦਰ ਸਿਰਸਾ ਕਿਥੋਂ ਨਸੀਬਾਂ ਵਿੱਚ ਲਿਖੇ ਸਨ ਬਲਦੇਵ ਸਿੰਘ ਸਿਰਸਾ ਤਾਂ ਕਿਸਾਨਾਂ ਦਾ ਡੌਰੂ ਬਣ ਗਿਆ ਤੇ ਜੋ ਮਨਜਿੰਦਰ ਹੈ ਦਿੱਲੀ ਸਾਂਭ ਭਲਾ ਪੰਜਾਬ ਨੂੰ ਕੀ ਲਾਭ ? ਕਿਸਾਨ ਕਾਂਗਰਸ ਦੇ ਚੱਕੇ ਤੇ ਆਹ ਬਾਗੀ ਅਕਾਲੀ ਭਾਜਪਾਈ ਹਾਲੇ ਕੌਮ ਦੇਸ਼ ਮੰਗਦੀ ਹੈ ਸੂਬਾ ਸਾਂਭ ਨੀ ਹੁੰਦਾ ।
ਵਿਚਾਰ ਮੇਰੇ ਹਨ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮਰਥੱਕ ਦੇ ਧਾਮੀ ਸਾਹਬ ਮੁੜ ਆਏ ਬੰਦਾ ਨਹੀਂ ਕੰਮ ਕਦਰਦਾਨ ਕੀ ਹੁਣ ਇਸੇ ਗਿਆਨੀ ਹਰਿਪ੍ਰੀਤ ਦੀ ਹਮਾਇਤ ਵਿੱਚ ਬਚਨਾ ਤੇ ਜੋ ਗਿ: ਰਘੁਬੀਰ ਸਿੰਘ ਨੇ ਪੋਸਟ ਪਾ ਤੀ ਸੀ, ਅਸਤੀਫਾ ਦੇ ਧਰਿਆ ਹੁਣ ਬਿੱਲੀ ਥੈਲੇ ਬਾਹਰ ਧਾਮੀ ਸਾਹਬ ਪਸ਼ਚਾਤਾਪ ਕਰਨਗੇ ਕਿ ਮੈਨੂੰ ਚੌਧੀ ਲੱਗੀ ਜਾਂ ਹਾਲੇ ਭੀ ਅੰਦਰੋਂ ਉਥੇ ? ਕੀ ਜਿਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਘਰਾਂ ਦਾ ਘਿਰਾਉ ਕੀਤਾ ਉਹ ਬੰਦੇ ਸ਼ਰਮ ਨਾਲ ਨੀਮੇ ਹੋ ਕੇ ਮੁਆਫੀ ਮੰਗਣਗੇ ? ਜਾਂ ਮੋਟਾ ਚੰਮ ਇਹ ਧਾਰਾ ਸਾਡੇ ਇੰਗਲੈਂਡੀ ਮਹਾਰਥੀਆਂ &lsquoਤੇ ਭੀ ਢੁੱੁਕਦੀ ਹੈ । 
ਇਕ ਵਾਰਤਾ ਜੋ ਕਿਸੇ ਸੁਹਿਰਦ ਨੇ ਸੁਣਾਈ, ਜਦੋਂ ਗੁਰਪ੍ਰਤਾਪ ਸਿੰਘ ਸੁਧਾਰ ਲਹਿਰ ਦਾ ਮੁਖੀ ਥਾਪਿਆ ਤਾਂ ਜਵਾਨ ਕਹਿੰਦਾ ਕੁਝ ਕੁ ਭਾਈਬੰਦ ਇਕੱਠੇ ਹੋਏ ਤੇ ਸ਼ਾਮ ਮਨਾਉਣ ਲਈ ਕਹਿੰਦੇ ਲੈ ਬਈ ਵਡਾਲਾ ਸਿੰਆਂ ਹੁਣ ਅੱਜ ਇਹ ਤੇਰੇ ਸਿਰ ਇਹ ਪਹਿਲਾਂ ਦਾ ਜਿਕਰ ਹੈ । ਤੇ ਬੰਦੇ ਸਨ 20 ਕੁ, ਸ਼ਾਮ ਦਾ ਤਾਂ ਪਤਾ ਹੀ ਸੀ ਕਿੰਨਾ ਕੁ ਭਾਰ ਪਊ ਤੇ ਕਹਿੰਦਾ ਮਿੱਤਰ ਨੂੰ ਕਹਿੰਦਾ ਨਹੀਂ ਵੀ ਮੈਂ ਨੀ ਇਹ ਝਾਲ੍ਹ ਝੱਲ੍ਹ ਸਕਦਾ ਬੜਬੋਲਾ ਸਾਥੀ ਕਹਿੰਦਾ ਆਹ ਆਲੇ ਦੁਆਲੇ ਸਾਰੀ ਤੁਹਾਡੀ ਹੀ ਬਣਾਈ ਹੋਈ ਹੈ ਕੀ ਗੱਲ ਖਰਚ ਨੀ ਕਰ ਹੁੰਦਾ, ਉਹ ਕਹਿੰਦਾ ਵਡਾਲਾ ਹੋਰੀ ਕੀ ਬੋਲੇ ਬਣਾਈ ਗੁਆ ਲਵਾਂ ਅੱਗੋਂ ਕੀ ਪਤਾ ਹੈ ਬਣੇ ਕਿ ਨਾ, ਵਈ ਤੁਸੀਂ ਇਸ ਕੰਮ ਲਈ ਸੁਖਬੀਰ ਬਾਦਲ ਕੋਲ ਹੀ ਜਾਉ, ਦਿਲ ? ਅੱਗੋਂ ਹੁਣ ਤਾਂ ਹੀ ਹਰਿਪ੍ਰੀਤ ਨੂੰ ਮੂਹਰੇ ਲਾ ਤਾ ਕਿ ਸ਼ਾਇਦ ਇਹ ਤਾਂ ਆਮ ਕਾਂਗਰਸ ਤੇ ਭਾਜਪਾ ਦਾ ਕਹਿੰਦਾ ਸੀ ਮੇਰੇ ਸਬੰਧ ਨੇ ਹੁਣ ਵਰਤੋ, ਅੰਦਾਜ਼ਾ ਲਾਉ ਭਵਿੱਖ ? ਹੁਣ ਆਹ ਬਾਬਾ ਹਰਨਾਮ ਸਿੰਘ ਧੁੰਮਾਂ ਕਹਿੰਦਾ ਮੈਂ ਤਾਂ ਭਾਜਪਾ ਨਾਲ ਰਲ੍ਹਕੇ ਸਭ ਮਸਲੇ ਹੱਲ ਕਰਵਾ ਲਊਂਗਾ, ਬਸ ਮਗਰ ਲੱਗੋ, ਸੁਧਾਰੀਏ ਤਾਂ ਪਹਿਲਾਂ ਹੀ ਚੋਰ ਨਾਲੋਂ ਪੰਡ ਕਾਹਲੀ ਸਨ । ਮੁਰਕੀ ਪੈ ਗਈ ਕਾ੍ਹਨ ਸਿਤਮ ਕਿ ਦਮਦਮੀ ਟਕਸਾਲ ਦਾ ਕਿੰਨਾ ਘੇਰਾ ਚੰਦੋ ਕਲਾਂ ਤਾਂ ਕਿਉਂ ਸੰਤ ਭਿੰਡਰਾਂਵਾਲੇ ਲੀਹ &lsquoਤੇ ਇਕੱਠ ਅੰਮ੍ਰਿਤਸਰ ਉਥੇ ਕੀ ਬਿੱਲੀ ਛਿੱਕੀ ਹੈ ਬੱਦਲ ਛਾ ਰਹੇ ਨੇ ਝੱਖੜ ਦੇ ਲੋਕਾਂ ਦੇ ਪੁੱਤ ਮਰਵਾਉਣਗੇ, ਬਾਬਾ ਜਾਵੇ ਭਾਜਪਾ ਵਿੱਚ ਅੱਗੇ ਭੀ ਇਹ ਸਭ ਸਾਧ ਡੇਰੇ ਸਰਕਾਰੂ ਹਨ ਪਰ ਭਰਤੀ ਵਿੱਚ ਸਭ ਕਾਂਗਰਸੀ ਤੇ ਬੀ।ਜੇ।ਪੀ। ਸਮਰਥਕ ਹੋਣਗੇ, ਕਰਨ ਲੱਗੇ ਨੇ ਪੰਥ ਦਾ ਸਫਾਇਆ, ਉਧਰ ਕਿਸਾਨਾਂ ਦੇ ਬਸੇਰੇ ਚੱਕ ਤੇ ਸਰਕਾਰ ਨੇ ਭਲਾ ਹੋਇਆ ਚਰਖਾ ਟੁੱਟਾ, ਕਿਸਾਨ ਹੁਣ ਆਪ ਔਖੇ ਸੀ ਨਾ ਪਹਿਲਾਂ ਵਾਲਾ ਪ੍ਰਵਾਨ ਨਾ ਬਦਾਮ ਨਾ ਪਿੰਨੀਆਂ ਭੁੱੁਖਿਆਂ ਭਗਤੀ ਨੀ ਹੁੰਦੀ ਬਹੁਤੇ ਬੈਠਣ ਤੋਂ ਭੱਜਦੇ ਸਨ, ਪੰਧੇਰ ਤਾਂ ਸ੍ਹਾਤਰਾਂ ਦਾ ਉਸਤਾਦ ਹੈ ਅੰਦਰ ਜਾ ਬੈਠਾ ਵਧੀਆ ਹੋਇਆ ਬਾਡਰ ਖੁੱਲ੍ਹਗੇ, ਵਪਾਰ ਤੁਰ ਪਊ ਹੁਣ ਇੰਨਸਾਫੀਆਂ ਨਾਲ ਸਿੱਝੋ । 
ਪੈਂਤੜੇ ਖਾਰਿਆਂ ਵਾਂਗੂੰ ਬਦਲੇ ਖਾਲਿਸਤਾਨੀ ਚੈਨਲ ਕਹਿੰਦਾ ਜੀ 28 ਮਾਰਚ ਦਾ ਇਕੱਠ ਬਾਬਾ ਜੀ, ਸੰਤ ਜੀ ਭਿੰਡਰਾਂਵਾਲੇ ਜੀ ਹੁਣ ਭਾਜਪਾ ਤੋਂ ਸੰਧਾਰਾ ਲੈ ਕੇ ਆਉਣਗੇ, ਕੀ ਫੈਡਰੇਸ਼ਨਾਂ ਭੀ ਗੁਣਵਾਨ ਨੇ, ਇਕ ਤੂਤਣੀ ਦਾ ਕਾਰਕੁੰਨ ਤਾਂ ਚੈਨਲ &lsquoਤੇ ਕਹਿੰਦਾ ਸੀ ਜੀ ਨਿੱਜੀ ਤੌਰ &lsquoਤੇ ਜਿਥੇ ਮਰਜੀ ਜਾਵੋ ਇਹ ਨਿੱਜੀ ਤੌਰ ਵਿਅਕਤੀ ਹੁੰਦੇ ਨੇ ਜਥੇਬੰਦੀਆਂ ਦੇ ਸਮਰਥੱਕ ਨਹੀਂ, ਇਹ ਆਪ ਜੋ, ਕਦੇ ਪੂਰਨ ਕਦੇ ਵਿੱਚ ਵਿਚਾਲੇ ਵਾਲੇ ਨੇ ਉਹੀ ਧੁੰਨ ਹੈ । ਲਾਗੀਆਂ ਨੂੰ ਤਾਂ ਲਾਗ ਚਾਹੀਦਾ, ਜਾਂਦੀ ਰੰਡੀ ਹੋ ਜੇ ਇਹ ਕਾਂਗਰਸੀ ਤੇ ਕਾਮਰੇਡ, ਨਕਸਲੀਏ ਲਾਣਾ ਤਾਂ ਪੰਜਾਬ ਦਾ ਘਾਣ ਕਰਵਾਉਣਗੇ, ਚੈਨਲਾਂ &lsquoਤੇ ਬੁਲਾਰੇ ਸਭ ਬੋਲੀ ਇਕੋ ਹਨ ਸਭ ਉਹੀ ।
ਨਿਰਣਾ
ਖਾਸ ਜਾਣਕਾਰੀ ਸ਼ਰਧਾਂਦਲੀ ਗੁਰੂ ਸਮਾਨ ਮਾਣੇ ਸਤਿਕਾਰੇ ਜਾ ਰਹੇ ਕੁਝ ਸਮੇਂ ਤੋਂ ਤਾਂ ਸ਼ੇਰੇ ਪੰਜਾਬ ਨਾਲ ਜੋੜ ਕੇ ਸਾਡੇ ਨਿੱਤਨੇਮ ਦਾ ਹਿੱਸਾ ਹੀ ਬਣ ਚੁੱਕੇ, ਅਕਾਲੀ, ਬਾਬਾ ਫੂਲਾ ਸਿੰਘ ਭਾਵੇਂ ਨਾ ਸਮੇਂ ਤੇ ਨਾ ਸਤੰਤਰਤਾ ਤੇ ਨਾ ਬਦਲ ਚੁੱਕੇ ਧਰਮ ਸਰੋਤਾਂ ਦੀ ਕੋਈ ਪੱਖ ਵੱਖ ਹੀ ਪੜਚੋਲੀ ਜਾ ਰਹੀ ਹੈ । ਚਲੋ ਮੇਰੀ ਦਲੀਲ : ਕੁਝ ਸਮਾਂ ਪਹਿਲਾਂ ਸਵਾਲ ਕੀਤਾ ਸੀ ਕਿ ਕੀ ਬਾਬਾ ਫੂਲਾ ਸਿੰਘ ਉਹੀ ਹਨ ਜੋ ਪਾਕਿਸਤਾਨ ਵਿੱਚ ਸਮਾਧ ਬਣੀ ਹੈ । ਵਾਰਤਾ ਅੱਗੇ ਜਾ ਕੇ ਸ਼ੰਕਾ ਦੂਰ : ਅੰਕ ਨੰਬਰ 3071, ਪੰਨਾ 31 ਹਵਾਲਾ (ਪ੍ਰੇਮ ਸਿੰਘ ਹੋਤੀ) ਲੇਖਕ ਨੇ ਸਾਫ ਤਾਂ ਕਰਤਾ ਕਿ ਹਾਂ ਜੀ ਉਹੋ ਹੀ ਹਨ ਪਰ ਜੋ ਮੈਂ ਲਿਖਾਂ ਕਿ ਮੈਨੂੰ ਕਿਥੋਂ ਭਿਣਕ ਪਈ ਸਾਡੇ ਪਿਤਾ ਮਿਲਟਰੀ ਪੋਸਟਿਡ ਨੌਸ਼ਿਹਰੇ (ਪਸ਼ਾਵਰ ਕੋਲ) ਉਨ੍ਹਾਂ ਦੇ ਫੌਜੀ ਲੰਗਰ ਵਿੱਚ ਪਠਾਣ ਜੋ ਵੱਡਾ ਕਿਸਾਨ ਸੀ (ਮਲੂਕ ਸ਼ਾਹ) ਸਬਜ਼ੀਆਂ ਭਾਜੀਆਂ ਸਪਲਾਈ ਕਰਦਾ ਸੀ, ਕੋਲ ਵਧੀਆ ਬੱਘੀ ਸੀ, ਸਾਡੀ ਮਾਂ ਪਿਤਾ ਕੋਲ ਕਦੇ ਰਹਿੰਦੀ ਸੀ ਤਾਂ ਦਾਦੀ ਮਾਂ ਜੀ ਦੱਸ ਦਿਨ ਗੇੜੀ ਲਾ ਆਉਂਦੀ ਸੀ ਉਹ ਅੰਗ੍ਰੇਜ਼ ਹਕੂਮਤ ਪ੍ਰਸ਼ੰਸਕ ਸੀ ਮੈਂ ਛੋਟੀ ਸੀ ਬਟਵਾਰੇ ਮਗਰੋਂ ਇਕ ਦਿਨ ਸਾਥਣਾਂ ਵਿੱਚ ਬੈਠੀ ਨੇ ਗੱਲ ਸੁਣਾਈ ਸੀ ਕਿ ਪਠਾਣ ਸਾਨੂੰ ਪ੍ਰਸਿੱਧ ਸਥਾਨਾਂ ਦੀ ਬੱਘੀ &lsquoਤੇ ਯਾਤਰਾ ਕਰਵਾ ਦਿੰਦਾ ਸੀ, ਜਿਨ੍ਹਾਂ ਵਿੱਚ ਨੌਸ਼ਿਹਰੇ ਨਦੀ ਕਿਨਾਰੇ ਕਿਸ਼ਤੀ &lsquoਤੇ ਲੰਘਾ ਬਾਬਾ ਫੂਲਾ ਸਿੰਘ ਦੀ ਸਮਾਧ ਜਿਥੇ ਛੋਟੀਆਂ ਛੋਟੀਆਂ ਹੱਟੀਆਂ ਤੇ ਇਕ ਭੱਠੀ ਸੀ ਭਠਿਆਰਨ ਦੇ ਦਾਣੇ ਬੜੇ ਮਸ਼ਹੂਰ ਸਨ, ਬੱਸ ਜਿਹਨ ਵਿੱਚ ਕਰਕੇ ਮੈਂ ਲੱਗੀ ਖੋਜਾਂ ਕਰਨ ਹੁਣ ਆਪੇ ਹੀ ਪ੍ਰੇਮ ਸਿੰਘ ਹੋਤੀ ਦੇ ਲੇਖ ਨੇ ਸਿੱਧ ਕਰਤਾ ਹਾਂ ਬਾਬੇ ਦੀ ਸਮਾਧ ਨਹੀਂ ਲਿਖੀ ਇਤਿਹਾਸਕਾਰ ਦਿਆਨਤਦਾਰ ਨਹੀਂ ਸੀ ਚਲੋ ਕੀ ਮੈਂ ਲਿਖ ਸਕਦੀ ਹਾਂ ਸਿੱਖ ਸਾਰਾ ਸਮਾਂ ਅਕਾਲੀ ਫੂਲਾ ਸਿੰਘ ਦੇ ਸਰਪ੍ਰਸਤ ਬਣਦੇ ਨੇ ਕੀ ਸਮਾਧ ਦੀ ਸਾਰ ਲਈ ? ਪਹਿਲਾਂ ਤਾਂ ਸਿੱਖ ਧਰਮ ਵਿੱਚ ਸਮਾਧ ਦੀ ਪ੍ਰਥਾ ਨਾ ਕਰਕੇ ਤੱਥ ਲੁਕਾ ਲਿਆ ਹੁਣ ਤਾਂ ਸਿੱਖਾਂ ਵਿੱਚ ਬੁੱਤ ਆਮ ਹੀ ਖੜੇ ਨੇ, ਪਹਿਲਾਂ ਭੀ ਸ਼ਹੀਦਾਂ ਦੀਆਂ ਸਮਾਧਾਂ ਖੂੰਹਾਂ &lsquoਤੇ ਬਣੀਆਂ ਸਨ ਸਾਡੇ ਭੀ ਸੀ, ਦਿਨ ਤਿਹਾਰ ਮੱਥਾ ਟੇਕਣ ਜਾਂਦੇ ਸੀ ਕਿਉਂ ਫੇਰ ਮਹਾਰਾਜਾ ਰਣਜੀਤ ਸਿੰਘ ਲਾਈ ਜਗੀਰ ਦੇ ਸੰਭਾਲੀ ਮੁਖੀ ਨਿਹੰਗ ਛਉਣੀ ਵਾਲੇ ਇਹ ਦੇਖ ਭਾਲ ਦੀ ਜ਼ਿੰਮੇਵਾਰੀ ਨਾ ਨਿਭਾਉਣ ? ਕੀ ਸਿੱਖ ਇਸ ਪੱਖੋਂ ਕੋਰੇ ਹਨ ਜਾਂ ਬੱਸ ਚਲੋ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਕਰੀਏ ਕਿਉਂਕਿ ਸਰਕਾਰਾਂ ਆਉ ਭਗਤ ਬੜੀ ਕਰਦੀਆਂ ਹਨ ਉਥੇ ਕੁਆਰਟਰ ਭੀ ਬਣਾ ਲਏ ਸੇਵਾ ਸੰਭਾਲ ਬੜੀ ਪ੍ਰਚੱਲਤ ਸੀ ਭਾਵੇਂ ਗੁਰੂ ਘਰਾਂ ਦਾ ਨਾ ਤਾਂ ਕੋਈ ਕਾਨੂੰਨੀ ਹੱਕ ਸਿੱਖਾਂ ਕੋਲ ਹੈ ਨਾ ਕਿਸੇ ਨੇ ਇਹ ਜੱਦੋ-ਜਹਿਦ ਅਰੰਭੀ ਬੱਸ ਸ਼ਾਦੇ ਲੈ ਲਏ ਰੱਜ ਲਏ । ਮਾਈ ਦੀ ਵਾਰਤਾ ਯਾਦ ਆਈ ਕਹਿੰਦੀ ਅਕਬਰ ਭੀ ਅੱਲਾ ਅੱਗੇ ਗੋਡੇ ਟੇਕਦਾ ਹੈ, ਮੈਂ ਸਿੱਧਾ ਉਹਦੇ ਕੋਲੋਂ ਕਿਉਂ ਨਾ ਮੰਗਾਂ ਪਰ ਸਿੱਖਾਂ ਕੋਲ ਨਾ ਅਕੀਦਾ ਨਾ ਸੰਤੋਖ ਤੇ ਨਾ ਹੀ ਭਰੋਸਾ, ਬੱਸ ਭਰਿੰਡਾਂ ਵਾਂਗੂੰ ਮੰਗਤੇ ਬਣੇ ਸਰਕਾਰਾਂ ਤੇ ਏਜੰਸੀਆਂ ਦੇ ਮੂੰਹ ਹੱਥ ਅੱਡੀ ਰੱਖਦੇ ਨੇ ਹੁਣ ਆਹ  ਲਹਿਰ ਚੱਲ ਪਈ, ਕੀ ਆਹ ਸਿੱਖ ਸੀ ਫੇਰ ਜੋ ਸਿੰਘ ਸਜਾਏ ? ਪੰਜਾਬ ਵਿੱਚ ਕੀ ਸਭ ਦੇਸ਼ਾਂ ਵਿੱਚ ਹੀ ਸਰਕਾਰਾਂ ਦੇ ਮੰਗਤੇ ਨੇ ਖਿਤਾਬ ਦਿਉ, ਗਰਾਂਟਾਂ ਦਿਉ, ਗੁਰੂ ਘਰਾਂ ਤੇ ਮਹੰਤ ਗੀਰੀਆਂ ਮੁੜ ਲਿਆਏ ਭਾਵੀ ਹੁਣ ਹੋਊ ਹਾਵੀ, ਪਰ ਭੁੱਲੋ ਨਾ ਕਰਨੀਆਂ ਹੀ ਪੈਣੀਆਂ ਹਨ ਹਾਂ ਨਿਹੱਕੇ ਭੀ ਰਗੜੇ ਜਾਣੇ ਨੇ ਸਾਧਾਰਣ ਸਿੱਖੋ ਇਨ੍ਹਾਂ ਨੂੰ ਨਿਕਾਰੋ, ਸਾਂਈ ਸੁੱਖ ਰੱਖੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ