27 ਮਾਰਚ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ
 ਭਾਰਤ &rsquoਚ ਗ਼ੈਰ-ਕਾਨੂੰਨੀ ਤੌਰ &rsquoਤੇ ਰਹਿਣ ਦੇ ਦੋਸ਼ ਵਿਚ 17 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
ਮੁੰਬਈ &rsquoਚ ਗ਼ੈਰ-ਕਾਨੂੰਨੀ ਤੌਰ &rsquoਤੇ ਰਹਿ ਰਹੇ 17 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਪਤ ਸੂਚਨਾ ਦੇ ਆਧਾਰ &rsquoਤੇ ਸ਼ਿਵਾਜੀਨਗਰ ਪੁਲਿਸ ਸਟੇਸ਼ਨ ਅਤੇ ਸੀਆਰਪੀਐਫ਼ ਦੀ ਟੀਮ ਨੇ ਉਨ੍ਹਾਂ ਨੂੰ ਫੜ ਲਿਆ ਹੈ। ਕੋਈ ਵੀ ਨਾਗਰਿਕ ਭਾਰਤੀ ਹੋਣ ਦਾ ਸਬੂਤ ਨਹੀਂ ਦੇ ਸਕਿਆ। ਫਿਲਹਾਲ ਪੁਲਿਸ ਸਾਰਿਆਂ ਤੋਂ ਪੁੱਛਗਿੱਛ ਕਰਨ ਵਿਚ ਰੁੱਝੀ ਹੋਈ ਹੈ।
ਚੇਨਈ ਪੁਲਿਸ ਨੇ ਬੁੱਧਵਾਰ ਨੂੰ ਇਕ ਮੁਕਾਬਲੇ ਵਿਚ ਇਕ ਈਰਾਨੀ ਗੈਂਗ ਦੇ ਸਰਗਨਾ ਜਾਫਰ ਗੁਲਾਮ ਹੁਸੈਨ ਈਰਾਨੀ ਨੂੰ ਮਾਰ ਦਿਤਾ ਸੀ। ਉਹ ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਇਰਾਨੀ ਇਲਾਕੇ ਦਾ ਰਹਿਣ ਵਾਲਾ ਸੀ ਅਤੇ ਕਲਿਆਣ ਦੇ ਅੰਬੀਵਾਲੀ ਇਲਾਕੇ ਵਿਚ ਸਥਿਤ ਇਰਾਨੀ ਬਸਤੀ ਵਿਚ ਰਹਿੰਦਾ ਸੀ। ਜਾਫਰ ਦੀ ਹੱਤਿਆ ਤੋਂ ਬਾਅਦ ਵੀਰਵਾਰ ਨੂੰ ਈਰਾਨੀ ਖੇਤਰ ਵਿਚ ਸੁਰੱਖਿਆ ਵਧਾ ਦਿਤੀ ਗਈ ਸੀ।
ਅੰਬੀਵਾਲੀ ਸਟੇਸ਼ਨ ਦੇ ਨੇੜੇ ਸਥਿਤ ਈਰਾਨੀ ਬਸਤੀ, ਈਰਾਨੀ ਗਿਰੋਹ ਨਾਲ ਸਬੰਧਤ ਕਈ ਚੇਨ-ਸੈਨਚਰਾਂ ਅਤੇ ਮੋਟਰਸਾਈਕਲ ਚੋਰਾਂ ਦੇ ਅੱਡੇ ਵਜੋਂ ਬਦਨਾਮ ਰਹੀ ਹੈ। ਚੇਨਈ ਵਿਚ ਜਾਫ਼ਰ ਦੇ ਕਤਲ ਤੋਂ ਬਾਅਦ, ਇਲਾਕੇ ਵਿਚ ਇਕ ਅਜੀਬ ਜਿਹੀ ਸੰਨਾਟਾ ਛਾ ਗਿਆ ਹੈ। ਖੜਕਪਾੜਾ ਪੁਲਿਸ ਸਟੇਸ਼ਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਇਲਾਕੇ ਵਿਚ ਸੁਰੱਖਿਆ ਵਧਾ ਦਿਤੀ ਗਈ ਹੈ ਅਤੇ ਸਥਿਤੀ ਇਸ ਸਮੇਂ ਕਾਬੂ ਵਿਚ ਹੈ।
ਸੀਚੇਵਾਲ ਮਾਮਲੇ &rsquoਚ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਪੰਜਾਬ ਵਿਧਾਨ ਸਭਾ &rsquoਚ ਵੀਰਵਾਰ ਨੂੰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਮਾਮਲੇ &rsquoਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖਿਲਾਫ ਨਿੰਦਾ ਪ੍ਰਸਤਾਵ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ &rsquoਚ ਵੀਰਵਾਰ ਨੂੰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਮਾਮਲੇ &rsquoਤੇ ਸਿਰਫ਼ ਕਾਲ ਦੌਰਾਨ ਹੰਗਾਮਾ ਹੋਇਆ। ਐੱਮਐੱਲਏ ਇੰਦਰਜੀਤ ਕੌਰ ਮਾਨ ਨੇ ਇਸ ਮਾਮਲੇ &rsquoਤੇ ਵਿਰੋਧੀ ਧਿਰ ਦੇ ਲਾਗੂ ਪ੍ਰਤਾਪ ਸਿੰਘ ਬਾਜਵਾ ਨੂੰ ਮੁਆਫ਼ੀ ਮੰਗਣ ਲਈ ਕਿਹਾ। ਉਸ ਸਮੇਂ ਬਾਜਵਾ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਸੰਬਧੀ ਮਤਾ ਪਾਸ ਕਰਨ ਦੀ ਮੰਗ ਕੀਤੀ ਗਈ। ਹੰਗਾਮੇ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ 15 ਮਿੰਟ ਲਈ ਉਠਾ ਦਿੱਤੀ। ਸਦਨ ਮੁੜ ਜੁੜਨ &rsquoਤੇ ਇਸ ਮਾਮਲੇ ਉਤੇ ਫਿਰ ਹੰਗਾਮਾ ਹੋਇਆ।
ਹੁਣ ਐਕਸਪ੍ਰੈੱਸ ਐਂਟਰੀ ਵਿੱਚ ਨਹੀਂ ਮਿਲਣਗੇ LMIA ਦੇ ਪੁਆਇੰਟ !
ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਇਕ ਮਹੱਤਵਪੂਰਨ ਨੀਤੀਗਤ ਤਬਦੀਲੀ ਕਰਦਿਆਂ ਵਾਧੂ ਵਿਆਪਕ ਰੈਂਕਿੰਗ ਸਿਸਟਮ (CRS) ਅੰਕ ਹਟਾ ਦਿੱਤੇ ਹਨ। ਪਹਿਲਾਂ ਇਹ ਅੰਕ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ਨੂੰ ਵਰਕ ਪਰਮਿਟ ਨੌਕਰੀ ਦੀਆਂ ਪੇਸ਼ਕਸ਼ਾਂ ਵਾਲੇ ਬਿਨੈਕਾਰਾਂ ਨੂੰ ਦਿੱਤੇ ਜਾਂਦੇ ਸਨ, ਜਿਨ੍ਹਾਂ ਵਿੱਚ ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (LMIA) ਦੁਆਰਾ ਅੰਕ ਵੀ ਸ਼ਾਮਲ ਹਨ। 25 ਮਾਰਚ 2025 ਤੋਂ ਲਾਗੂ ਇਸ ਬਦਲਾਅ ਦਾ ਉਦੇਸ਼ ਇਮੀਗ੍ਰੇਸ਼ਨ ਧੋਖਾਧੜੀ &lsquoਤੇ ਸ਼ਿਕੰਜਾ ਕਸਣਾ ਅਤੇ ਉਮੀਦਵਾਰਾਂ ਦੇ ਹੱਕ ਨੂੰ ਬਰਾਬਰ ਕਰਨਾ ਹੈ। ਨਿਰਦੇਸ਼ਾਂ ਦੇ ਅਨੁਸਾਰ ਐਕਸਪ੍ਰੈੱਸ ਐਂਟਰੀ ਉਮੀਦਵਾਰਾਂ ਨੂੰ ਹੁਣ ਪ੍ਰਬੰਧਿਤ ਰੁਜ਼ਗਾਰ ਨਾਲ ਜੁੜੇ 50 ਜਾਂ 200 ਬੋਨਸ CRS ਅੰਕ ਨਹੀਂ ਮਿਲਣਗੇ। ਇਸ ਨਾਲ ਬਹੁਤ ਸਾਰੇ ਉਮੀਦਵਾਰਾਂ ਦੇ ਸਕੋਰ ਕਾਫ਼ੀ ਘਟ ਜਾਣਗੇ।
ਕੈਨੇਡਾ ਵਿੱਚ ਸਾਲਾਂ ਤੋਂ ਪ੍ਰਬੰਧਿਤ ਰੁਜ਼ਗਾਰ ਨੇ ਉਮੀਦਵਾਰਾਂ ਨੂੰ ਐਕਸਪ੍ਰੈੱਸ ਐਂਟਰੀ ਪੂਲ ਵਿਚ ਇਕ ਵੱਡਾ ਫ਼ਾਇਦਾ ਦਿੱਤਾ ਸੀ। ਉਦਾਹਰਨ ਵਜੋਂ 480 ਦੇ ਬੇਸ ਸਕੋਰ ਵਾਲਾ ਉਮੀਦਵਾਰ LMIA ਆਧਾਰਿਤ ਨੌਕਰੀ ਦੀ ਪੇਸ਼ਕਸ਼ ਨਾਲ ਆਪਣੇ CRS ਵਿੱਚ 50 ਜਾਂ 200 ਅੰਕ ਵਧਾ ਸਕਦਾ ਹੈ, ਜਿਸ ਨਾਲ ਸਥਾਈ ਨਿਵਾਸ ਲਈ ਇਨਵੀਟੇਸ਼ਨ ਟੂ ਅਪਲਾਈ (ITA) ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਬਹੁਤ ਵੱਧ ਜਾਂਦੀਆਂ ਹਨ।
ਹੁਣ ਇਨ੍ਹਾਂ ਨੰਬਰਾਂ ਨੂੰ ਹਟਾਉਣ ਨਾਲ ਅਜਿਹੇ ਉਮੀਦਵਾਰਾਂ ਨੂੰ ਕੱਟ-ਆਫ਼ ਨੂੰ ਪੂਰਾ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ। ਹਾਲਾਂਕਿ ਜਿਨ੍ਹਾਂ ਨੂੰ ਪਹਿਲਾਂ ਹੀ ITA ਮਿਲ ਚੁੱਕੀ ਹੈ ਅਤੇ ਜਿਨ੍ਹਾਂ ਦੀ PR ਐਪਲੀਕੇਸ਼ਨ ਪ੍ਰੋਸੈੱਸ &rsquoਚ ਹੈ ਉਨ੍ਹਾਂ &rsquoਤੇ ਇਹ ਨਿਯਮ ਲਾਗੂ ਨਹੀਂ ਹੋਣਗੇ। ਸਰਕਾਰ ਨੂੰ ਪਿਛਲੇ ਸਾਲਾਂ ਵਿਚ ਵਰਕ ਪਰਮਿਟ ਦੇ ਸਿਸਟਮ ਵਿਚ ਵੱਡੇ ਨਿਘਾਰ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਰਕ ਪਰਮਿਟ ਤੇ ਆਏ ਵਰਕਰਾਂ ਦਾ ਕੰਪਨੀਆਂ ਵੱਲੋਂ ਵੱਡੀਆਂ ਰਕਮਾਂ ਲੈ ਕੇ ਸ਼ੋਸ਼ਣ ਕਰਨ ਦੀਆਂ ਖ਼ਬਰਾਂ ਆਈਆਂ ਸਨ । ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਕਦਮ ਇਮੀਗ੍ਰੇਸ਼ਨ ਵਿਚ ਚੱਲ ਰਹੇ ਕਥਿਤ ਘਪਲਿਆਂ ਨੂੰ ਰੋਕਣ ਲਈ ਲਿਆ ਗਿਆ ਹੈ।
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦਾ ਇੱਕ ਹੋਰ ਸਾਥੀ 5 ਦਿਨਾਂ ਦੇ ਪੁਲੀਸ ਰਿਮਾਂਡ &rsquoਤੇ ਭੇਜਿਆ
ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਸਿੰਘ ਫੌਜੀ ਨੂੰ ਪੁਲੀਸ ਨੇ ਡਿਬਰੂਗੜ ਜੇਲ੍ਹ ਤੋਂ ਲਿਆ ਕੇ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਿੱਥੇ ਅਦਾਲਤ ਨੇ 1 ਅਪ੍ਰੈਲ ਤੱਕ ਪੰਜ ਦਿਨ ਦਾ ਪੁਲੀਸ ਰੀਮਾਂਡ ਦਿੱਤਾ ਹੈ। ਇਸ ਮੌਕੇ ਡੀਐੱਸਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਵਰਿੰਦਰ ਸਿੰਘ ਫੌਜੀ ਥਾਣਾ ਅਜਨਾਲਾ ਵਿੱਚ ਦਰਜ ਐਫਆਈਆਰ ਨੰਬਰ 39 ਦੇ ਤਹਿਤ ਨਾਮਜ਼ਦ ਸੀ ਅਤੇ ਐੱਨਐੱਸਏ ਤਹਿਤ ਡਿਬਰੂਗੜ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਦੱਸਿਆ ਕਿ ਡਿਬਰੂਗੜ੍ਹ ਜੇਲ ਤੋਂ ਲਿਆ ਕੇ ਵਰਿੰਦਰ ਸਿੰਘ ਫੌਜੀ ਨੂੰ ਅੱਜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਵੱਲੋਂ 1 ਅਪ੍ਰੈਲ ਤੱਕ ਪੰਜ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੇ ਸਾਥੀ 23 ਫਰਵਰੀ 2023 ਨੂੰ ਥਾਣਾ ਅਜਨਾਲਾ ਵਿੱਚ ਪੁਲੀਸ ਬੈਰੀਗੇਡ ਨੂੰ ਤੋੜ ਕੇ ਵੱਡੀ ਗਿਣਤੀ &rsquoਚ ਥਾਣੇ ਅੰਦਰ ਦਾਖਲ ਹੋ ਗਏ ਇਸ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਇਸੇ ਕੇਸ ਵਿਚ ਨਾਮਜਦ ਕੀਤੇ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀ ਪਹਿਲਾਂ ਹੀ ਪੁਲੀਸ ਰਿਮਾਂਡ ਅਧੀਨ ਹਨ।
&lsquoਆਪ&rsquo ਨੇ ਭਗਤ ਸਿੰਘ ਦੀਆਂ ਤਸਵੀਰਾਂ ਦਿਖਾਵੇ ਲਈ ਲਾਈਆਂ: ਬਾਜਵਾ
ਚੰਡੀਗੜ੍ਹ- ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਦਫਤਰਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਮਹਿਜ਼ ਦਿਖਾਵੇ ਲਈ ਲਗਾਈਆਂ ਹੋਈਆਂ ਹਨ। ਇਸ ਗੱਲ ਦਾ ਪ੍ਰਗਟਾਵਾ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚੋਂ ਵਾਕ ਆਊਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਐਵਾਰਡ ਦਿੱਤੇ ਜਾਣ ਲਈ ਮਤਾ ਪੇਸ਼ ਕੀਤਾ ਸੀ, ਜਿਸ ਨੂੰ ਵਿਧਾਨ ਸਭਾ ਸਪੀਕਰ ਵੱਲੋਂ ਠੁਕਰਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਆਮ ਆਦਮੀ ਪਾਰਟੀ ਦਾ ਸ਼ਹੀਦਾਂ ਪ੍ਰਤੀ ਰਵੱਈਆ ਜੱਗਜ਼ਾਹਰ ਹੋ ਗਿਆ ਹੈ।
ਸੁਰੱਖਿਆ ਘੇਰੇ ਨਾਲ ਮੇਰਾ ਰਹਿਣ ਦਾ ਸਟਾਈਲ ਪ੍ਰਭਾਵੀਤ ਹੋਇਆ: ਸਲਮਾਨ
ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਕਾਰਨ ਵਧੀ ਹੋਈ ਸੁਰੱਖਿਆ ਨੇ ਉਨ੍ਹਾਂ ਦੀ ਬਾਹਰ ਨਿੱਕਲਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਸਟਾਈਲ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਖਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੁਰੱਖਿਆ ਪ੍ਰੋਟੋਕੋਲ ਨੇ ਉਨ੍ਹਾਂ ਦੇ ਰੋਜ਼ਾਨਾ ਦੇ ਰੁਟੀਨ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ, &ldquoਮੈਂ ਇਸ (ਸੁਰੱਖਿਆ) ਬਾਰੇ ਕੁਝ ਨਹੀਂ ਕਰ ਸਕਦਾ। ਮੈਂ ਸਿਰਫ ਗਲੈਕਸੀ (ਘਰ) ਤੋਂ ਸ਼ੂਟਿੰਗ ਕਰਨ ਜਾਂਦਾ ਹਾਂ, ਹੋਰ ਕੋਈ ਘੁੰਮਣਾ ਫਿਰਨਾ ਨਹੀਂ।&rsquo&rsquo
ਜ਼ਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਪਹਿਲਾਂ ਬਿਨਾਂ ਕਿਸੇ ਰੁਕਾਵਟ ਦੇ ਸ਼ਹਿਰ ਵਿਚ ਅਕਸਰ ਸਾਈਕਲ ਚਲਾਉਂਦੇ ਦੇਖਿਆ ਜਾ ਸਕਦਾ ਸੀ। ਅਪ੍ਰੈਲ 2024 ਵਿੱਚ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੋ ਵਿਅਕਤੀਆਂ ਨੇ ਖਾਨ ਦੀ ਇਮਾਰਤ ਦੇ ਬਾਹਰ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਉਸਦੀ ਬਾਲਕੋਨੀ ਦੀ ਸੁਰੱਖਿਆ ਲਈ ਬੁਲੇਟਪਰੂਫ ਸ਼ੀਸ਼ੇ ਅਤੇ ਬਾਹਰ ਸੜਕ &rsquoਤੇ ਨਜ਼ਰ ਰੱਖਣ ਵਾਲੇ ਸੀਸੀਟੀਵੀ ਕੈਮਰਿਆਂ ਨਾਲ ਸੁਰੱਖਿਆ ਵਧਾ ਦਿੱਤੀ ਗਈ। ਦੋ ਮਹੀਨਿਆਂ ਬਾਅਦ ਨਵੀਂ ਮੁੰਬਈ ਪੁਲੀਸ ਨੇ ਦਾਅਵਾ ਕੀਤਾ ਕਿ ਜਦੋਂ ਉਹ ਮੁੰਬਈ ਦੇ ਨੇੜੇ ਪਨਵੇਲ ਵਿਖੇ ਆਪਣੇ ਫਾਰਮਹਾਊਸ ਗਿਆ ਤਾਂ ਅਦਾਕਾਰ ਨੂੰ ਮਾਰਨ ਦੀ ਸਾਜ਼ਿਸ਼ ਦਾ ਪਤਾ ਲੱਗਿਆ।
ਅਮਰੀਕਾ ਦਾ ਭਾਰਤੀਆਂ ਨੂੰ ਝਟਕਾ,ਹਜ਼ਾਰਾਂ ਵੀਜ਼ਾ ਐਪਲੀਕੇਸ਼ਨਾਂ ਰੱਦ
ਅਮਰੀਕਾ 'ਚ ਬਣੀ ਡੋਨਾਲਡ ਟਰੰਪ ਦੀ ਸਰਕਾਰ ਨੇ ਸੌਂਹ ਚੁੱਕਣ ਤੋਂ ਬਾਅਦ ਤੁਰੰਤ ਪ੍ਰਭਾਵਾਂ ਅਧੀਨ ਵੱਖ ਦੇਸ਼ਾਂ ਤੋਂ ਅਮਰੀਕਾ 'ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਏ ਤਮਾਮ ਲੋਕਾਂ ਨੂੰ ਦੇਸ਼ ਨਿਕਾਲਾ ਦੇਕੇ ਉਹਨਾਂ ਦੇ ਦੇਸ਼ਾਂ 'ਚ ਜਿੱਥੇ ਵਾਪਸ ਭੇਜਿਆ ਗਿਆ ਹੈ ਉੱਥੇ ਹੀ ਕਈਆਂ ਨੂੰ ਆਲ-ਦੁਆਲ ਦੇ ਦੇਸ਼ਾਂ 'ਚ ਬਣੀਆਂ ਜੇਲ੍ਹਾਂ 'ਚ ਵੀ ਬੰਦ ਕੀਤਾ ਗਿਆ ਹੈ।ਉੱਥੇ ਹੀ ਹੋਰ ਵੀ ਕਈ ਵੱਖ-ਵੱਖ ਤਰੀਕੇ ਇਹਨਾਂ ਗੈਰ ਦਸਤਾਵੇਜ਼ੀਆਂ ਨੂੰ ਅਮਰੀਕਾ ਵੜਨ ਤੋਂ ਰੋਕਣ ਲਈ ਅਪਣਾਏ ਜਾ ਰਹੇ ਨੇ।    ਇਸ ਸਾਰੇ ਮਸਲੇ ਨਾਲ ਜੁੜੀ ਦਿਖਾਲ਼ੀ ਦਿੱਤੀ ਹੈ ਜਿਸ ਤਹਿਤ ਭਾਰਤ ਵਿੱਚ ਅਮਰੀਕੀ ਦੂਤਘਰ ਨੇ 2,000 ਤੋਂ ਵੱਧ ਵੀਜ਼ਾ ਅਪੌਇੰਟਮੈਂਟਾਂ ਰੱਦ ਕਰ ਦਿੱਤੀਆਂ ਹਨ। ਅਜਿਹਾ ਕਰਨ ਦੇ ਪਿੱਛੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਦੱਸੀਆ ਜਾ ਰਹੀਆਂ ਹਨ।
ਬਲਵਿੰਦਰ ਸਿੰਘ ਭੂੰਦੜ ਦੀ ਬਾਗੀ ਅਕਾਲੀਆਂ ਨੂੰ ਵਾਪਸੀ ਦੀ ਅਪੀਲ
ਚੰਡੀਗੜ੍ਹ &ndash ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਬਾਗੀ ਲੀਡਰਾਂ ਨੂੰ ਪਾਰਟੀ &lsquoਚ ਵਾਪਸੀ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਓ, ਰਲ ਮਿਲ ਕੇ ਕੰਮ ਕਰੀਏ ਅਤੇ ਪਾਰਟੀ ਨੂੰ ਮਜ਼ਬੂਤ ਬਣਾਈਏ। ਭੂੰਦੜ ਦਾ ਸੰਦੇਸ਼ ਬਲਵਿੰਦਰ ਸਿੰਘ ਭੂੰਦੜ ਨੇ ਬਾਗੀ ਆਗੂਆਂ ਨੂੰ ਸਿੱਧੀ ਅਪੀਲ ਕਰਦਿਆਂ ਕਿਹਾ, &ldquoਅਕਾਲੀ ਦਲ ਸਾਡੇ ਵੱਡਿਆਂ ਨੇ ਬਣਾਇਆ ਸੀ, ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ। ਜੇ ਕੋਈ ਗਿਲੇ-ਸ਼ਿਕਵੇ ਹਨ, ਤਾਂ ਉਨ੍ਹਾਂ ਨੂੰ ਮਿਲ ਬੈਠ ਕੇ ਸੁਲਝਾਇਆ ਜਾ ਸਕਦਾ ਹੈ। ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਸਾਰੇ ਇਕੱਠੇ ਹੋਈਏ।&rdquo
ਅਮਰੀਕਾ ਦੀਆਂ ਯੂਨੀਵਰਸਿਟੀਜ਼ &rsquoਤੇ ਛਾਪੇ ਤੇਜ਼
ਮਰਵਿਲ : ਅਮਰੀਕਾ ਦੀਆਂ ਯੂਨੀਵਰਸਿਟੀਜ਼ ਵਿਚ ਇੰਮੀਗ੍ਰੇਸ਼ਨ ਛਾਪਿਆਂ ਦਾ ਸਿਲਸਿਲਾ ਤੇਜ਼ ਹੋ ਚੁੱਕਾ ਹੈ ਅਤੇ ਜ਼ਿਆਦਾਤਰ ਮੁਸਲਮਾਨ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਦਕਿ ਅਦਾਲਤੀ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਆਈਸ ਦੇ ਨਕਾਬਪੋਸ਼ ਅਫ਼ਸਰਾਂ ਵੱਲੋਂ ਤੁਰਕੀ ਨਾਲ ਸਬੰਧਤ ਇਕ ਵਿਦਿਆਰਥਣ ਨੂੰ ਹਥਕੜੀਆਂ ਲਾਏ ਜਾਣ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਸ ਦੀ ਕੋਈ ਦਲੀਲ ਨਹੀਂ ਸੁਣੀ ਜਾਂਦੀ ਅਤੇ ਉਸ ਵੱਲੋਂ ਦਿਖਾਏ ਜਾ ਰਹੇ ਵੀਜ਼ੇ ਵੱਲ ਵੀ ਕੋਈ ਧਿਆਨ ਨਹੀਂ ਦਿਤਾ ਜਾਂਦਾ। ਵਿਦਿਆਰਥਣ ਦੀ ਸ਼ਨਾਖਤ 30 ਸਾਲਾ ਰੁਮੇਜ਼ਾ ਓਜ਼ਟਰਕ ਵਜੋਂ ਕੀਤੀ ਗਈ ਹੈ ਅਤੇ ਨਕਾਬਪੋਸ਼ਾਂ ਵੱਲੋਂ ਪੁਲਿਸ ਅਫ਼ਸਰ ਹੋਣ ਦਾ ਦਾਅਵਾ ਸੁਣਿਆ ਜਾ ਸਕਦਾ।
ਅਮਰੀਕਾ ਵਿੱਚ ਮਹਿੰਗੀਆਂ ਹੋਣਗੀਆਂ ਵਿਦੇਸ਼ੀ ਕਾਰਾਂ
ਅਮਰੀਕਾ 'ਚ ਵਿਦੇਸ਼ੀ ਕਾਰਾਂ ਹੋਣਗੀਆਂ ਮਹਿੰਗੀਆਂ, ਟਰੰਪ ਨੇ 25% ਟੈਰਿਫ ਲਗਾਉਣ ਦਾ ਕੀਤਾ ਐਲਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਵਿੱਚ ਆਯਾਤ ਹੋਣ ਵਾਲੀਆਂ ਵਿਦੇਸ਼ੀ ਕਾਰਾਂ 'ਤੇ 25% ਡਿਊਟੀ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਟੈਰਿਫ 2 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ 3 ਅਪ੍ਰੈਲ ਤੋਂ ਵਸੂਲਣਾ ਸ਼ੁਰੂ ਹੋਵੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, "ਜੋ ਵੀ ਕਾਰਾਂ ਅਮਰੀਕਾ ਵਿੱਚ ਨਹੀਂ ਬਣੀਆਂ, ਉਹਨਾਂ 'ਤੇ ਇਹ 25% ਟੈਰਿਫ ਲਾਗੂ ਹੋਵੇਗਾ। ਇਹ ਇੱਕ ਸਥਾਈ ਨੀਤੀ ਹੋਵੇਗੀ। ਅਸੀਂ ਹੁਣ 2.5% ਟੈਰਿਫ ਲਗਾ ਰਹੇ ਹਾਂ, ਪਰ ਇਸਨੂੰ ਵਧਾ ਕੇ 25% ਕਰਾਂਗੇ।"  ਅਮਰੀਕੀ ਆਰਥਿਕਤਾ ਲਈ 'ਫਾਇਦੇਮੰਦ' ਕਦਮ ਟਰੰਪ ਨੇ ਦਾਅਵਾ ਕੀਤਾ ਕਿ ਇਹ ਤਹਿਰੀਰ ਅਮਰੀਕੀ ਉਦਯੋਗ ਅਤੇ ਆਰਥਿਕਤਾ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ, "ਇਸ ਨਾਲ ਅਮਰੀਕਾ ਵਿੱਚ ਉਤਪਾਦਨ ਵਧੇਗਾ। ਜੇਕਰ ਤੁਸੀਂ ਆਪਣੀ ਕਾਰ ਇੱਥੇ ਬਣਾਉਂਦੇ ਹੋ, ਤਾਂ ਤੁਹਾਨੂੰ ਕੋਈ ਟੈਰਿਫ ਨਹੀਂ ਦੇਣਾ ਪਵੇਗਾ।" ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ, ਜਦ ਟਰੰਪ ਪ੍ਰਸ਼ਾਸਨ ਹੋਰ ਵਪਾਰਕ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ 2 ਅਪ੍ਰੈਲ ਨੂੰ "ਮੁਕਤੀ ਦਿਵਸ" ਵਜੋਂ ਘੋਸ਼ਿਤ ਕੀਤਾ ਹੈ, ਜਿਸ ਦੌਰਾਨ ਉਹ "ਪਰਸਪਰ ਟੈਰਿਫ" ਪ੍ਰਣਾਲੀ ਲਿਆਉਣਗੇ। ਟਰੰਪ ਦਾ ਮੰਨਣਾ ਹੈ ਕਿ ਅਮਰੀਕਾ 'ਤੇ ਹੋਰ ਦੇਸ਼ ਅਣਉਚਿਤ ਟੈਕਸ ਲਗਾ ਰਹੇ ਹਨ, ਜਿਸ ਨੂੰ ਰੋਕਣਾ ਲਾਜ਼ਮੀ ਹੈ।
ਟਰੰਪ ਨੇ 2.13 ਕਰੋੜ ਪ੍ਰਵਾਸੀਆਂ ਤੋਂ ਖੋਹਿਆ ਵੋਟ ਦਾ ਹੱਕ!
ਵਾਸ਼ਿੰਗਟਨ : ਡੌਨਲਡ ਟਰੰਪ ਨੇ ਇਕ ਹੋਰ ਕਾਰਜਕਾਰੀ ਹੁਕਮ &rsquoਤੇ ਦਸਤਖ਼ਤ ਕਰਦਿਆਂ 2 ਕਰੋੜ ਤੋਂ ਵੱਧ ਪ੍ਰਵਾਸੀਆਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕਰ ਦਿਤਾ ਹੈ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਤਾਜ਼ਾ ਹੁਕਮਾਂ ਤਹਿਤ ਵੋਟ ਪਾਉਣ ਵੇਲੇ ਸਿਟੀਜ਼ਨਸ਼ਿਪ ਦਾ ਸਬੂਤ ਦਿਖਾਉਣਾ ਲਾਜ਼ਮੀ ਕਰ ਦਿਤਾ ਗਿਆ ਹੈ ਅਤੇ ਵੱਖ ਵੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਮਰੀਕਾ ਦਾ ਨਾਗਰਿਕ ਹੋਣ ਦੇ ਬਾਵਜੂਦ ਤਕਰੀਬਨ 2 ਕਰੋੜ 13 ਲੱਖ ਲੋਕਾਂ ਕੋਲ ਕੋਈ ਦਸਤਾਵੇਜ਼ ਸਬੂਤ ਮੌਜੂਦ ਨਹੀਂ ਅਤੇ ਅਜਿਹੇ ਵਿਚ ਉਹ ਵੋਟ ਨਹੀਂ ਪਾ ਸਕਣਗੇ। ਇਸ ਤੋਂ ਇਲਾਵਾ ਵਿਆਹ ਮਗਰੋਂ ਨਾਂ ਬਦਲਣ ਵਾਲੀਆਂ ਔਰਤਾਂ ਨੂੰ ਵੀ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਜਨਮ ਸਰਟੀਫ਼ਿਕੇਟ ਵਿਚ ਦਰਜ ਨਾਂ ਬਿਲਕੁਲ ਵੱਖਰੇ ਹੋਣਗੇ। ਪਰ ਟਰੰਪ ਦਾ ਦਾਅਵਾ ਹੈ ਕਿ ਨਵਾਂ ਨਿਯਮ ਚੋਣਾਂ ਦੌਰਾਨ ਧੋਖਾਧੜੀ ਬੰਦ ਕਰਨ ਵਾਸਤੇ ਲਿਆਂਦਾ ਗਿਆ ਹੈ।
ਖਾਲਿਸਤਾਨ ਜਲਾਵਤਨ ਸਰਕਾਰ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਸਦੀਵੀ ਵਿਛੋੜੇ &rsquoਤੇ ਗਹਿਰੇ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਲੰਬੇ ਸਮੇਂ ਤੋਂ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਾਬਕਾ ਹਵਾਈ ਸੈਨਾ ਅਧਿਕਾਰੀ ਅਤੇ ਭਾਈ ਮਹਿਲ ਸਿੰਘ ਬੱਬਰ ਉਰਫ਼ ਬਾਵਾ ਭੱਟੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਕਿਡਨੀਆਂ ਦੀ ਖ਼ਰਾਬੀ ਦੇ ਕਾਰਨ ਲੰਮੇ ਸਮੇਂ ਤੋਂ ਉਨ੍ਹਾਂ ਦਾ ਲਾਹੌਰ ਦੇ ਇਕ ਨਿੱਜੀ ਹਸਪਤਾਲ ਤੋਂ ਡਾਕਟਰੀ ਇਲਾਜ ਚੱਲ ਰਿਹਾ ਸੀ। ਜਿੱਥੇ ਉਨ੍ਹਾਂ ਆਪਣਾ ਆਖ਼ਰੀ ਸਾਹ ਲਿਆ। ਲਾਹੌਰ 'ਚ ਰਹਿਣ ਤੋਂ ਬਾਅਦ ਬਾਵਾ ਭੱਟੀ ਪਿਛਲੇ ਕਾਫ਼ੀ ਸਮੇਂ ਤੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਰਹਿ ਰਹੇ ਸਨ । ਜੁਝਾਰੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਡਿਪਟੀ ਚੀਫ਼ ਭਾਈ ਮਹਿਲ ਸਿੰਘ ਸਨ । ਉਹ 1993 ਵਿੱਚ ਪਾਕਿਸਤਾਨ ਚਲੇ ਗਏ ਸਨ। ਖਾਲਿਸਤਾਨ ਜਲਵਤਨ ਸਰਕਾਰ ਦੇ ਪ੍ਰਧਾਨ ਮੰਤਰੀ ਸ: ਗੁਰਮੇਜ ਸਿੰਘ ਗਿੱਲ, ਉਹਨਾਂ ਦੇ ਸਹਿਯੋਗੀ ਸਾਥੀਆਂ, ਜਥੇਦਾਰ ਬਲਬੀਰ ਸਿੰਘ ਬੱਬਰ, ਜਥੇਦਾਰ ਸਤਨਾਮ ਸਿੰਘ ਬੱਬਰ, ਭਾਈ ਸੁਬੇਗ ਸਿੰਘ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਨੇ ਉਹਨਾਂ ਦੇ ਅਚਾਨਕ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਉਹਨਾਂ ਦੇ ਪਰਿਵਾਰ ਅਤੇ ਸਿੱਖ ਸੰਗਤ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਭਾਈ ਮਹਿਲ ਸਿੰਘ ਬੱਬਰ ਅਤੇ ਸ਼ਹੀਦ ਜਥੇਦਾਰ ਸੁਖਦੇਵ ਸਿੰਘ ਬੱਬਰ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਚੋਟੀ &rsquoਤੇ ਪਹੁੰਚਾਉਣ ਲਈ ਬਹੁਤ ਵੱਡੀ ਕੁਰਬਾਨੀ ਕੀਤੀ। ਉਹਨਾਂ ਦਾ ਨਾਂ ਖਾਲਿਸਤਾਨ ਦੀ ਅਜ਼ਾਦੀ ਦੇ ਇਤਿਹਾਸ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਜੁਝਾਰੂਆਂ ਵਜੋਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਜਲਾਵਤਨ ਸਰਕਾਰ ਦੇ ਆਗੂਆਂ ਨੇ ਸਮੂਹ ਪੰਥ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਜੀਵਨ ਅਤੇ ਸੰਘਰਸ਼ ਪ੍ਰਤੀ ਨਿਭਾਈ ਭੂਮਿਕਾ ਤੋਂ ਅੱਜ ਪੰਥ ਦੇ ਨੌਜਵਾਨਾਂ ਨੂੰ ਸੇਧ ਲੈ ਕੇ ਅੱਗੇ ਵਧਣ ਦੀ ਲੋੜ ਹੈ।
ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਸਬੰਧੀ ਅਪਣਾਈ ਉਦਾਸੀਨ ਨੀਤੀ ਦੀ ਐਡਵੋਕੇਟ ਧਾਮੀ ਨੇ ਕੀਤੀ ਕਰੜੀ ਆਲੋਚਨਾ
👉 ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੂੰ ਪ੍ਰਧਾਨ ਮੰਤਰੀ ਵੱਲੋਂ ਮੁਲਾਕਾਤ ਲਈ ਸਮਾਂ ਨਾ ਦੇਣਾ ਠੀਕ ਨਹੀਂ- ਐਡਵੋਕੇਟ ਧਾਮੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਉੱਤੇ ਅਪਣਾਈ ਜਾ ਰਹੀ ਉਦਾਸੀਨ ਨੀਤੀ ਦੀ ਕਰੜੀ ਆਲੋਚਨਾ ਕਰਦਿਆਂ ਸਰਕਾਰ ਦੀ ਇਸ ਪਹੁੰਚ ਨੂੰ ਮਾਨਵੀ ਅਧਿਕਾਰਾਂ ਦੀ ਉਲੰਘਣਾ, ਨਿਆਂ ਦੀਆਂ ਕਦਰਾਂ ਕੀਮਤਾਂ ਦੀ ਤੌਹੀਨ ਅਤੇ ਸਿੱਖਾਂ ਨਾਲ ਬੇਇਨਸਾਫ਼ੀ ਕਰਾਰ ਦਿੱਤਾ ਹੈ। ਅੱਜ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਸਿੱਖਾਂ ਦੇ ਇਸ ਸੰਜੀਦਾ ਮਾਮਲੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਯਤਨ ਕਰ ਰਹੀ ਹੈ, ਪਰ ਕੇਂਦਰ ਸਰਕਾਰ ਦਾ ਨਕਾਰਾਤਮਕ ਰਵੱਈਆ ਇਸ ਵਿੱਚ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਬੀਤੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਪੰਜ ਮੈਂਬਰੀ ਕਮੇਟੀ ਦੀ ਗਠਨ ਕੀਤਾ ਗਿਆ ਸੀ, ਲੇਕਿਨ ਦੁਖਦ ਪਹਿਲੂ ਇਹ ਹੈ ਕਿ ਪ੍ਰਧਾਨ ਮੰਤਰੀ ਵੱਲੋਂ ਸਿੱਖਾਂ ਦੇ ਸਰਬਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੁਮਾਇੰਦਗੀ ਵਾਲੀ ਕਮੇਟੀ ਨੂੰ ਸਮਾਂ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਲਈ ਕਈ ਯਤਨ ਕੀਤੇ ਗਏ, ਲੇਕਿਨ ਡੇਢ ਸਾਲ ਤੋਂ ਵੱਧ ਸਮਾਂ ਬੀਤਣ ਬਾਅਦ ਸਰਕਾਰ ਵੱਲੋਂ ਨਿਰਾਸ਼ਾਜਨਕ ਜਵਾਬ ਮਿਲਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਬੰਦੀ ਸਿੰਘਾਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਕਮੇਟੀ ਨੇ ਜੋ ਸਮਾਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਲਈ ਦਸੰਬਰ 2023 ਵਿੱਚ ਮੰਗਿਆ ਸੀ, ਜਿਸ ਨੂੰ 21 ਮਾਰਚ 2025 ਨੂੰ ਇਹ ਕਹਿੰਦਿਆਂ ਬੰਦ ਕਰ ਦਿੱਤਾ ਗਿਆ ਹੈ ਕਿ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰਾਲੇ ਪਾਸ ਵਿਚਾਰ ਅਧੀਨ ਹੈ ਤਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਸਰਕਾਰ ਵੱਲੋਂ ਫੈਸਲਾ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਮਾਮਲੇ ਸਬੰਧੀ ਗ੍ਰਹਿ ਮੰਤਰੀ ਨਾਲ ਗੱਲਬਾਤ ਕੀਤੀ ਜਾਵੇ, ਪਰੰਤੂ ਗ੍ਰਹਿ ਮੰਤਰਾਲੇ ਵੱਲੋਂ ਵੀ ਕੋਈ ਹਾਂ ਪੱਖੀ ਹੁੰਗਾਰਾ ਨਹੀਂ ਭਰਿਆ ਗਿਆ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਈ ਰਾਜੋਆਣਾ ਅਤੇ ਹੋਰ ਬੰਦੀ ਸਿੰਘਾਂ ਦੇ ਮਾਮਲੇ ਸਿੱਖ ਭਾਵਨਾਵਾਂ ਨਾਲ ਜੁੜੇ ਹੋਏ ਹਨ ਅਤੇ ਇਨ੍ਹਾਂ ਨੇ ਲੰਮੀਆਂ ਸਜ਼ਾਵਾਂ ਵੀ ਭੁਗਤ ਲਈਆਂ ਹਨ, ਇਸ ਲਈ ਭਾਰਤ ਸਰਕਾਰ ਨੂੰ ਬਿਨਾਂ ਦੇਰੀ ਫੈਸਲਾ ਲੈਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਨਿਆਂ ਦਾ ਨਿਯਮ ਸਭ ਲਈ ਇੱਕਸਾਰ ਲਾਗੂ ਕਰਨਾ ਸਰਕਾਰਾਂ ਦੀ ਜਿੰਮੇਵਾਰੀ ਹੈ ਅਤੇ ਇਸ &rsquoਤੇ ਰਾਜਸੀ ਪਹੁੰਚ ਠੀਕ ਨਹੀਂ ਹੈ। ਲਿਹਾਜ਼ਾ ਬੰਦੀ ਸਿੰਘਾਂ ਨੂੰ ਨਿਆਂ ਦੇ ਕੇ ਸਰਕਾਰ ਆਪਣੀ ਜਿੰਮੇਵਾਰੀ ਨਿਭਾਏ ਤਾਂ ਜੋ ਸਿੱਖਾਂ ਅੰਦਰ ਬੇਵਿਸ਼ਵਾਸੀ ਦੀ ਭਾਵਨਾ ਨਾ ਬਣੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਗੁਰਮੀਤ ਸਿੰਘ ਬੂਹ, ਓਐੱਸਡੀ ਸ. ਸਤਬੀਰ ਸਿੰਘ ਧਾਮੀ ਵੀ ਮੌਜੂਦ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਦੀ ਸਖਸ਼ੀਅਤ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- &ldquoਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖ ਕੌਮ ਦੇ ਹੀ ਨਹੀ ਬਲਕਿ ਸਮੁੱਚੀ ਮਨੁੱਖਤਾ ਦੀ ਸਹੀ ਦਿਸ਼ਾ ਵੱਲ ਅਗਵਾਈ ਕਰਦੇ ਹਨ ਅਤੇ ਸਭਨਾਂ ਇਨਸਾਨੀ ਕਦਰਾਂ ਕੀਮਤਾਂ ਉਤੇ ਪਹਿਰਾ ਦਿੰਦੇ ਹੋਏ ਨਿਮਰਤਾ, ਨਿਰਮਾਨਤਾ ਅਤੇ ਆਪਸੀ ਸਦਭਾਵਨਾ ਭਰੇ ਸੰਬੰਧਾਂ ਰਾਹੀ ਜਿੰਦਗੀ ਬਤੀਤ ਕਰਨ ਦਾ ਅਮਨਮਈ ਸੰਦੇਸ ਦਿੰਦੇ ਹਨ । ਦੂਸਰਾ ਹਰ ਗੁਰਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਉਸਦੀ ਜਿੰਦਗੀ ਮੌਤ ਤੋ ਉਪਰ ਸਤਿਕਾਰਿਤ ਹਨ । ਸ੍ਰੀ ਅਮਿਤ ਸ਼ਾਹ ਵੱਲੋ ਰਾਜ ਸਭਾ ਵਿਚ ਆਪਣੀ ਸਿਆਸੀ ਹਊਮੈ ਦਾ ਸਿਕਾਰ ਹੋ ਕੇ ਅਤੇ ਮੋਦੀ ਵਰਗੇ ਜਾਬਰ ਹੁਕਮਰਾਨ ਦਾ ਗੁਣਗਾਣ ਕਰਦੇ ਹੋਏ ਜੋ ਸ੍ਰੀ ਸਾਹ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਬੰਧੀ ਅਤੇ ਸਿੱਖ ਕੌਮ ਦੇ ਨਾਇਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਸੰਬੰਧੀ ਅਪਮਾਨਿਤ ਸ਼ਬਦਾਂ ਦੀ ਵਰਤੋ ਕੀਤੀ ਹੈ ਉਹ ਸਿੱਖ ਕੌਮ ਲਈ ਬਰਦਾਸਤ ਕਰਨ ਯੋਗ ਨਹੀ ਹਨ । ਇਸ ਲਈ ਸ੍ਰੀ ਸਾਹ ਨੂੰ ਜਿੰਨੀ ਜਲਦੀ ਹੋ ਸਕੇ, ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਪਹੁੰਚੀ ਡੂੰਘੀ ਠੇਸ ਲਈ ਅਤੇ ਸਿੱਖ ਕੌਮ ਵਿਚ ਉੱਠੇ ਵੱਡੇ ਵਿਦਰੋਹੀ ਰੋਹ ਨੂੰ ਸ਼ਾਂਤ ਕਰਨ ਲਈ ਤੁਰੰਤ ਜਨਤਕ ਤੌਰ ਤੇ ਸਿੱਖ ਕੌਮ ਕੋਲੋ ਮੁਆਫ਼ੀ ਮੰਗਣ ਦੇ ਅਮਲ ਹੋਣੇ ਬਣਦੇ ਹਨ ਤਾਂ ਕਿ ਇਸ ਵਰਤਾਰੇ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੇ ਨਿਕਲਣ ਵਾਲੇ ਭਿਆਨਕ ਨਤੀਜਿਆ ਦੀ ਰੋਕਥਾਮ ਹੋ ਸਕੇ ।&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਸ੍ਰੀ ਅਮਿਤ ਸ਼ਾਹ ਵੱਲੋ ਰਾਜ ਸਭਾ ਵਿਚ ਤਕਰੀਰ ਕਰਦੇ ਹੋਏ ਸਮੁੱਚੀ ਦੁਨੀਆ ਤੇ ਮਨੁੱਖਤਾ ਦੀ ਸਹੀ ਦਿਸਾ ਵੱਲ ਅਗਵਾਈ ਕਰਨ ਵਾਲੇ ਅਤੇ ਮਨੁੱਖਤਾ ਨੂੰ ਅਮਲੀ ਰੂਪ ਵਿਚ ਸਕੂਨ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਸੰਬੰਧੀ ਤੰਜ ਦੇ ਰੂਪ ਵਿਚ ਵਰਤੇ ਅਪਮਾਨਿਤ ਸ਼ਬਦਾਂ ਲਈ ਮੋਦੀ ਹਕੂਮਤ ਤੇ ਸ੍ਰੀ ਸ਼ਾਹ ਨੂੰ ਤੁਰੰਤ ਮੁਆਫ਼ੀ ਮੰਗਣ ਦੀ ਨੇਕ ਰਾਏ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਕਮਰਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਂਧੀ ਗੁਜਰਾਤੀ ਸਨ, ਜੋ ਜਰਮਨ ਤੇ ਦੱਖਣੀ ਅਫਰੀਕਾ ਵਿਚ ਰਹਿੰਦੇ ਹੋਏ ਇਨਸਾਨਾਂ ਤੇ ਬੀਬੀਆ ਨਾਲ ਅਣਮਨੁੱਖੀ ਅਮਲ ਕਰਦਾ ਰਿਹਾ ਹੈ । ਜਦੋਕਿ ਪੰਜਾਬੀਆ ਨੇ ਤਾਂ ਇਸ ਮੁਲਕ ਦੀ ਆਜਾਦੀ ਦੀ ਜੰਗ ਵਿਚ ਅਤੇ ਬਾਅਦ ਵਿਚ ਇਸ ਮੁਲਕ ਨੂੰ ਹਰ ਖੇਤਰ ਵਿਚ ਅੱਗੇ ਲਿਜਾਣ ਵਿਚ ਮੋਹਰੀ ਹੋ ਕੇ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਸ੍ਰੀ ਸਾਹ ਨੇ ਸਿੱਖ ਕੌਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਅਪਮਾਨਿਤ ਸ਼ਬਦਾਂ ਦੀ ਵਰਤੋ ਕਰਕੇ &lsquoਆ ਬੈਲ ਮੈਨੂੰ ਮਾਰ&rsquo ਦੀ ਕਹਾਵਤ ਨੂੰ ਸੱਦਾ ਦੇ ਕੇ ਬਜਰ ਗੁਸਤਾਖੀ ਕੀਤੀ ਹੈ । ਕਿਉਂਕਿ ਸਿੱਖ ਨਾ ਤਾਂ ਆਪਣੇ ਕੌਮੀ ਦੁਸਮਣ ਨੂੰ ਕਦੇ ਭੁੱਲਦੇ ਹਨ ਅਤੇ ਨਾ ਹੀ ਮੁਆਫ਼ ਕਰਦੇ ਹਨ । ਇਸ ਲਈ ਸਮੇ ਦੀ ਨਜਾਕਤ ਸਿਆਸੀ ਹਉਮੈ ਵਿਚ ਗੁਜਰ ਰਹੇ ਮੋਦੀ ਸਾਹ ਵਰਗੇ ਹੁਕਮਰਾਨਾਂ ਨੂੰ ਇਹ ਆਵਾਜ ਦੇ ਰਹੀ ਹੈ ਕਿ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਸੰਬੰਧੀ ਵਰਤੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਸਬਦਾਵਲੀ ਲਈ ਜਿੰਨੀ ਜਲਦੀ ਹੋ ਸਕੇ ਜਨਤਕ ਤੌਰ ਤੇ ਸਿੱਖ ਕੌਮ ਤੋ ਮੁਆਫ਼ੀ ਮੰਗਣ ਦੇ ਅਮਲ ਕਰਨ ਤਾਂ ਬਿਹਤਰ ਹੋਵੇਗਾ ।
ਬੀਬੀ ਕਿਰਨਜੋਤ ਕੌਰ ਜੀ ਇਸਦਾ ਫੈਸਲਾ ਵਕਤ ਕਰੇਗਾ ਕਿ ਕਿੰਨੇ ਮੈਂਬਰ ਪੰਥ ਦੀ ਚੜਦੀ ਕਲਾ ਲਈ ਖੜ੍ਹਦੇ ਹਨ ਤੇ ਕਿੰਨੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨਗੇ: ਸਰਨਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਬਿਆਨ ਰਾਹੀਂ ਕਿਹਾ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਪੰਥ ਦੀ ਉਹ ਹਸਤੀ ਹਨ । ਜਿੰਨਾ ਸਾਰੀ ਉਮਰ ਸਿੱਖ ਕੌਮ ਦੀ ਨਿਰਸਵਾਰਥ ਸੇਵਾ ਕੀਤੀ । ਉਹ ਸ਼੍ਰੋਮਣੀ ਅਕਾਲੀ ਦਲ ਦੇ ਲੰਮਾ ਸਮਾਂ ਪ੍ਰਧਾਨ ਵੀ ਰਹੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਪ੍ਰਧਾਨ ਰਹੇ । ਉਹਨਾਂ ਦੇ ਪੰਥ ਪ੍ਰਤੀ ਯੋਗਦਾਨ ਦਾ ਕੋਈ ਦੇਣ ਨਹੀਂ ਦੇ ਸਕਦਾ । ਪਰ ਆਪਣੇ ਆਪ ਨੂੰ ਮਾਸਟਰ ਤਾਰਾ ਸਿੰਘ ਦੀ ਵਾਰਸ ਕਹਾਉਣ ਵਾਲੀ ਉਹਨਾਂ ਦੀ ਦੋਹਤੀ ਬੀਬੀ ਕਿਰਨਜੋਤ ਕੌਰ ਨੇ ਜੋ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਬਾਰੇ ਸਵਾਲ ਕਰਦਿਆਂ ਚਾਲੀ ਮੈਂਬਰਾਂ ਦੀ ਹਿਮਾਇਤ ਆਪਣੇ ਨਾਲ ਹੋਣ ਦਾ ਦਾਅਵਾ ਕੀਤਾ ਹੈ । ਮੈਂ ਬੀਬੀ ਜੀ ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਜਿਸ ਵਿਧੀ ਰਾਹੀਂ ਸਿੰਘ ਸਾਹਿਬਾਨਾਂ ਦੀ ਨਿਯੁਕਤੀ ਪਿਛਲੀ ਇਕ ਸਦੀ ਤੋਂ ਹੁੰਦੀ ਆ ਰਹੀ ਹੈ । ਉਹ ਮਾਸਟਰ ਤਾਰਾ ਸਿੰਘ ਜੀ ਤੇ ਉਹਨਾਂ ਵਰਗੇ ਹੀ ਹੋਰ ਸੁਹਿਰਦ ਸਿੱਖ ਆਗੂਆਂ ਦੀ ਦੇਣ ਹੈ । ਇਸ ਲਈ ਆਪਣੇ ਆਪ ਨੂੰ ਮਾਸਟਰ ਜੀ ਦੇ ਵਾਰਸ ਕਹਾਉਣ ਵਾਲਿਆਂ ਨੂੰ ਇਹੋ ਜਿਹੀ ਗੱਲ ਨਹੀ ਕਰਨੀ ਚਾਹੀਦੀ । ਉਹ ਵੀ ਉਸ ਇਨਸਾਨ ਲਈ ਜਿਹੜਾ ਕਿਸੇ ਵੀ ਰੂਪ ਵਿੱਚ ਸਿੰਘ ਸਾਹਿਬਾਨ ਦੇ ਸਤਿਕਾਰਤ ਰੁਤਬੇ ਦੇ ਬਿਲਕੁਲ ਯੋਗ ਨਹੀਂ । ਬੀਬੀ ਜੀ ਨੂੰ ਮੈਂ ਇਹ ਵੀ ਯਾਦ ਦਵਾਉਣਾ ਚਾਹੁੰਦਾ ਹਾਂ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਵੱਖੋ ਵੱਖਰੇ ਸਮਿਆਂ ਤੇ ਮਾਸਟਰ ਜੀ ਦੀ ਯਾਦ ਵਿੱਚ ਸਮਾਗਮ ਕਰਵਾਉਣ ਦਾ ਸੁਭਾਗ ਹਾਸਲ ਕੀਤਾ ਤੇ ਦੋਵੇਂ ਵਾਰ ਬੀਬੀ ਜੀ ਨੇ ਆਪਣੇ ਨਾਨੇ ਦੀ ਯਾਦ ਵਿੱਚ ਆਉਣਾ ਮੁਨਾਸਿਬ ਨਹੀਂ ਸਮਝਿਆ । ਇਹਨਾਂ ਵਿੱਚੋਂ ਇੱਕ ਮੌਕਾ ਉਹ ਸੀ ਜਦੋਂ ਦਿੱਲੀ ਵਿੱਚ ਮਾਸਟਰ ਜੀ ਦਾ ਬੁੱਤ ਸਾਡੇ ਯਤਨਾਂ ਨੇ ਸ੍ਰੀ ਮਦਨ ਲਾਲ ਖੁਰਾਣਾ ਵੱਲੋਂ ਲਗਵਾਇਆ ਗਿਆ ਸੀ । ਇਸ ਲਈ ਜਿਹੜੀ ਬੀਬੀ ਆਪਣੇ ਨਾਨੇ ਦੀ ਨਾ ਹੋ ਸਕੀ ਉਹ ਕਿਸੇ ਹੋਰ ਦੀ ਕਿਵੇਂ ਹੋਵੇਗੀ ? ਮੈਂਨੂੰ ਬੀਬੀ ਕਿਰਨਜੋਤ ਕੌਰ ਦੇ ਸਤਿਕਾਰਯੋਗ ਮਾਤਾ ਜੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬੀਬੀ ਜੀ ਨਾ ਆਪਣੇ ਨਾਨਾ ਜੀ ਦੇ ਕਦਮਾਂ ਤੇ ਚੱਲੇ ਹਨ ਤੇ ਨਾ ਆਪਣੀ ਮਾਤਾ ਜੀ ਦੇ ਇਸ ਲਈ ਬੀਬੀ ਜੀ ਨੂੰ ਆਪਣੀ ਸਿਆਸਤ ਕਰਨ ਦਾ ਹੱਕ ਹੈ ਪਰ ਆਪਣੇ ਆਪ ਨੂੰ ਆਪਣੇ ਨਾਨਾ ਜੀ ਦੀ ਵਾਰਸ ਕਹਾਉਣ ਦਾ ਕੋਈ ਹੱਕ ਨਹੀਂ । ਬੀਬੀ ਜੀ ਇਹ ਗੱਲਾਂ ਬਹੁਤ ਲੰਮੇਂ ਸਮੇਂ ਤੋਂ ਮੈਂ ਸਾਂਝੀਆਂ ਕਰਨਾ ਚਾਹੁੰਦਾ ਸੋ ਜੋ ਅੱਜ ਤੁਹਾਡੇ ਬਿਆਨ ਦੇ ਸਬੱਬ ਨਾਲ ਕਰ ਰਿਹਾ ਹਾਂ ਤੇ ਜਿਹੜਾ ਤੁਸੀ ਦਾਅਵਾ ਚਾਲੀ ਮੈਂਬਰਾਂ ਦਾ ਕੀਤਾ ਹੈ । ਇਸਦਾ ਫੈਸਲਾ ਵਕਤ ਕਰ ਦੇਵੇਗਾ ਕਿ ਕਿੰਨੇ ਮੈਂਬਰ ਪੰਥ ਦੀ ਚੜਦੀ ਕਲਾ ਲਈ ਖੜ੍ਹਦੇ ਹਨ ਤੇ ਕਿੰਨੇ ਪੰਥ ਵਿਰੋਧੀ ਤਾਕਤਾਂ ਦੇ ਨਾਲ ਖੜਨਗੇ । ਪਰ ਇੱਕ ਗੱਲ ਪੱਕੀ ਹੈ ਕਿ ਜਿੱਤ ਗੁਰੂ ਸਾਹਿਬ ਦੀ ਕਿਰਪਾ ਨਾਲ ਸੱਚ ਹੀ ਹੋਵੇਗੀ ।
ਅਮਰੀਕੀ ਧਾਰਮਿਕ ਆਜ਼ਾਦੀ ਪੈਨਲ ਨੇ ਭਾਰਤ ਦੀ ਜਾਸੂਸੀ ਏਜੰਸੀ ਰਾਅ 'ਤੇ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਧਾਰਮਿਕ ਆਜ਼ਾਦੀ ਬਾਰੇ ਇੱਕ ਅਮਰੀਕੀ ਪੈਨਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਵਿਵਹਾਰ ਵਿਗੜ ਰਿਹਾ ਹੈ ਅਤੇ ਇਸ ਨੇ ਸਿੱਖ ਵੱਖਵਾਦੀਆਂ ਦੇ ਕਤਲ ਦੀਆਂ ਸਾਜ਼ਿਸ਼ਾਂ ਵਿੱਚ ਕਥਿਤ ਸ਼ਮੂਲੀਅਤ ਲਈ ਭਾਰਤ ਦੀ ਬਾਹਰੀ ਜਾਸੂਸੀ ਏਜੰਸੀ ਰਾਅ 'ਤੇ ਪਾਬੰਦੀਆਂ ਲਗਾਉਣ ਦੀ ਸਿਫਾਰਸ਼ ਕੀਤੀ ਹੈ। ਅਮਰੀਕੀ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਕਮਿਸ਼ਨ ਨੇ ਆਪਣੀ ਸਾਲਾਨਾ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਕਮਿਊਨਿਸਟ- ਸ਼ਾਸਿਤ ਵੀਅਤਨਾਮ ਨੇ ਧਾਰਮਿਕ ਮਾਮਲਿਆਂ ਨੂੰ ਨਿਯਮਤ ਅਤੇ ਨਿਯੰਤਰਣ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਨੇ ਵੀਅਤਨਾਮ ਨੂੰ "ਖਾਸ ਚਿੰਤਾ ਦਾ ਦੇਸ਼" ਨਾਮਜ਼ਦ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਨੇ ਮੰਗਲਵਾਰ ਨੂੰ ਜਾਰੀ ਕੀਤੀ ਰਿਪੋਰਟ ਵਿੱਚ ਕਿਹਾ, 2024 ਵਿੱਚ, ਭਾਰਤ ਵਿੱਚ ਧਾਰਮਿਕ ਆਜ਼ਾਦੀ ਦੀ ਸਥਿਤੀ ਵਿਗੜਦੀ ਰਹੀ ਕਿਉਂਕਿ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਹਮਲੇ ਅਤੇ ਵਿਤਕਰਾ ਵਧਦਾ ਰਿਹਾ। ਇਸ ਵਿੱਚ ਕਿਹਾ ਗਿਆ ਹੈ ਕਿ ਰਾਸ਼ਟਰਵਾਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਪਿਛਲੇ ਸਾਲ ਦੇ ਚੋਣ ਪ੍ਰਚਾਰ ਦੌਰਾਨ "ਮੁਸਲਮਾਨਾਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਵਿਰੁੱਧ ਨਫ਼ਰਤ ਭਰੀ ਬਿਆਨਬਾਜ਼ੀ ਅਤੇ ਗਲਤ ਜਾਣਕਾਰੀ ਦਾ ਪ੍ਰਚਾਰ ਕੀਤਾ"।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਬਿਆਨ ਵਿੱਚ ਕਿਹਾ, ਯੂਐਸਸੀਆਈਆਰਐਫ ਵੱਲੋਂ ਇਕੱਲੀਆਂ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਅਤੇ ਭਾਰਤ ਦੇ ਜੀਵੰਤ ਬਹੁ-ਸੱਭਿਆਚਾਰਕ ਸਮਾਜ 'ਤੇ ਦਾਅਵਿਆਂ ਨੂੰ ਲਾਗੂ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਧਾਰਮਿਕ ਆਜ਼ਾਦੀ ਲਈ ਅਸਲ ਚਿੰਤਾ ਦੀ ਬਜਾਏ ਇੱਕ ਜਾਣਬੁੱਝ ਕੇ ਕੀਤੇ ਗਏ ਏਜੰਡੇ ਨੂੰ ਦਰਸਾਉਂਦੀਆਂ ਹਨ।
ਮਹਾਰਾਸ਼ਟਰ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ, ਘਟਗਿਣਤੀ ਵਿਕਾਸ ਵਿਭਾਗ, ਮਹਾਰਾਸ਼ਟਰ ਸਰਕਾਰ ਦੇ ਅਧੀਨ, 11 ਮੈਂਬਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਸਹਿਯੋਗ ਨਾਲ, ਪਹਿਲੀ ਵਾਰ, ਤਿੰਨ ਦਿਨਾ ਪੰਜਾਬੀ ਸਭਿਆਚਾਰ ਮੇਲੇ ਦਾ ਆਯੋਜਨ ਕਰ ਰਹੀ ਹੈ। ਇਸ ਮੇਲੇ ਦਾ ਉਦੇਸ਼ ਪੰਜਾਬੀ ਸੰਸਕ੍ਰਿਤੀ ਦੀ ਰੰਗਤ ਭਰੀ ਵਿਰਾਸਤ ਨੂੰ ਉਭਾਰਨਾ ਅਤੇ ਉਤਸ਼ਾਹਤ ਕਰਨਾ ਹੈ। ਇਹ ਪ੍ਰੋਗਰਾਮ ਐਤਵਾਰ, 30 ਮਾਰਚ 2025, ਸ਼ਾਮ 6:00 ਵਜੇ ਤੋਂ ਰਾਜੀਵ ਗਾਂਧੀ ਸਟੇਡੀਅਮ, ਸੀਬੀਡੀ ਬੇਲਾਪੁਰ, ਨਵੀ ਮੁੰਬਈ ਵਿੱਚ ਆਯੋਜਿਤ ਹੋਵੇਗਾ। ਇਹ ਇਤਿਹਾਸਕ ਇਵੈਂਟ ਗੁੜੀ ਪੜਵਾ ਦੇ ਅਵਸਰ ਉੱਤੇ ਹੋ ਰਿਹਾ ਹੈ, ਜੋ ਕਿ ਪੰਜਾਬ ਅਤੇ ਮਹਾਰਾਸ਼ਟਰ ਦੇ ਡੂੰਘੇ ਸੱਭਿਆਚਾਰਕ ਰਿਸ਼ਤਿਆਂ ਨੂੰ ਦਰਸਾਉਂਦਾ ਹੈ। ਇਸ ਮੇਲੇ ਦਾ ਮੁੱਖ ਉਦੇਸ਼ ਏਕਤਾ, ਵਿਭਿੰਨਤਾ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਮਜ਼ਬੂਤ ਬਣਾਉਣਾ ਹੈ, ਜਿਸ ਵਿੱਚ ਪੰਜਾਬ ਅਤੇ ਮਹਾਰਾਸ਼ਟਰ ਦੀ ਸੰਸਕ੍ਰਿਤੀ ਇੱਕ ਹੀ ਮੰਚ &lsquoਤੇ ਉਭਰੀ ਹੋਈ ਨਜ਼ਰ ਆਵੇਗੀ। ਪ੍ਰੋਗਰਾਮ ਅੰਦਰ ਜਿੱਥੇ ਮਸ਼ਹੂਰ ਪੰਜਾਬੀ ਲੋਕ ਗਾਇਕ ਰਣਜੀਤ ਬਾਵਾ ਹਾਜ਼ਿਰੀ ਭਰਨਗੇ ਓਥੇ ਭੰਗੜਾ, ਗਿੱਧਾ, ਲਾਵਣੀ ਅਤੇ ਮਹਾਰਾਸ਼ਟਰੀ ਲੋਕ ਨਾਚ ਦੀਆਂ ਵਿਸ਼ੇਸ਼ ਪੇਸ਼ਕਾਰੀਆਂ ਵੀਂ ਹੋਣਗੀਆਂ । ਬਲ ਮਲਕੀਤ ਸਿੰਘ, ਕਾਰਜਕਾਰੀ ਚੇਅਰਮੈਨ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਨੇ ਕਿਹਾ, ਮਹਾਰਾਸ਼ਟਰ ਸਰਕਾਰ ਪੰਜਾਬੀ ਸਭਿਆਚਾਰ ਨੂੰ ਪ੍ਰਚਾਰਤ ਅਤੇ ਉਤਸ਼ਾਹਿਤ ਕਰਨ ਲਈ ਇਤਿਹਾਸ ਵਿੱਚ ਪਹਿਲੀ ਵਾਰ ਇਕ ਵੱਡਾ ਕਦਮ ਚੁੱਕ ਰਹੀ ਹੈ। ਇਹ ਪਹਿਲ, ਸਾਡੇ ਰਾਜ ਦੀ ਸੱਭਿਆਚਾਰਕ ਵਿਭਿੰਨਤਾ, ਸੋਹਰਦ ਅਤੇ ਪੰਜਾਬ ਤੇ ਮਹਾਰਾਸ਼ਟਰ ਵਿਚਲੇ ਭਾਈਚਾਰੇ ਦੀ ਭਾਵਨਾ ਨੂੰ ਦਰਸਾਉਂਦੀ ਹੈ। ਇਸ ਮਹਾਂ ਉਤਸਵ ਵਿੱਚ ਵਿਭਿੰਨ ਪ੍ਰਸਿੱਧ ਵਿਅਕਤਿਤਾਵਾਂ, ਸਮਾਜਿਕ ਆਗੂ, ਸੱਭਿਆਚਾਰਕ ਪ੍ਰੇਮੀ ਅਤੇ ਆਮ ਜਨਤਾ ਸ਼ਾਮਲ ਹੋਣ ਦੀ ਉਮੀਦ ਹੈ। ਇਹ ਮੇਲਾ ਮਹਾਰਾਸ਼ਟਰ ਦੀ ਵਿਭਿੰਨਤਾ ਅਤੇ ਰੰਗਤ ਭਰੀ ਵਿਰਾਸਤ ਨੂੰ ਉਤਸ਼ਾਹਤ ਕਰਦਾ ਹੈ। ਇਹ ਸਮਾਗਮ ਨਾ ਸਿਰਫ਼ ਪੰਜਾਬੀ ਕਲਾ ਅਤੇ ਸਭਿਆਚਾਰ ਦੀ ਮਹਾਨਤਾ ਨੂੰ ਉਭਾਰੇਗਾ, ਸਗੋਂ ਮਹਾਰਾਸ਼ਟਰ ਦੇ ਲੋਕ-ਸੰਸਕ੍ਰਿਤੀ ਨੂੰ ਵੀ ਵਿਸ਼ੇਸ਼ ਤੌਰ &lsquoਤੇ ਦਰਸ਼ਾਵੇਗਾ, ਜਿਸ ਨਾਲ ਦੋਹਾਂ ਭਾਈਚਾਰਿਆਂ ਵਿਚਾਲੇ ਮਜ਼ਬੂਤ ਸੰਬੰਧ ਬਣਨਗੇ।