1 ਅਪ੍ਰੈਲ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ
 ਜਬਰ-ਜਨਾਹ ਮਾਮਲਾ: ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ
ਇੱਥੋਂ ਦੀ ਅਦਾਲਤ ਨੇ 2018 ਦੇ ਜਬਰ ਜਨਾਹ ਮਾਮਲੇ ਵਿਚ ਪਾਦਰੀ ਬਜਿੰਦਰ ਸਿੰਘ ਨੂੰ ਉਮਰ ਕੈਦ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 28 ਮਾਰਚ ਨੂੰ ਪਾਸਟਰ ਬਜਿੰਦਰ ਸਿੰਘ ਨੂੰ ਮੁਹਾਲੀ ਦੀ ਇੱਕ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ ਤੇ ਐਲਨ ਕੀਤਾ ਸੀ ਕਿ ਉਸ ਨੂੰ ਸਜ਼ਾ ਪਹਿਲੀ ਅਪਰੈਲ ਨੂੰ ਸੁਣਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਵਿਚ ਜ਼ੀਰਕਪੁਰ ਦੀ ਇਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜ਼ਬਰ ਜਨਾਹ ਦੇ ਲਗਾਏ ਦੋਸ਼ ਨਾਲ ਸਬੰਧਤ ਹੈ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ। ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ।
ਇਸ ਸਬੰਧੀ 20 ਅਪਰੈਲ 2018 ਨੂੰ ਜ਼ੀਰਕਪੁਰ ਪੁਲੀਸ ਸਟੇਸ਼ਨ ਵਿਚ ਆਈਪੀਸੀ ਅਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇਕ ਐਫਆਈਆਰ ਦਰਜ ਕੀਤੀ ਗਈ ਸੀ। ਬਜਿੰਦਰ ਸਿੰਘ ਤੋਂ ਇਲਾਵਾ ਪੰਜ ਹੋਰਾਂ ( ਪਾਸਟਰ ਜਤਿੰਦਰ, ਪਾਸਟਰ ਅਕਬਰ, ਸੱਤਾਰ ਅਲੀ ਅਤੇ ਸੰਦੀਪ ਪਹਿਲਵਾਨ) ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ।
ਕੇਂਦਰ ਸਰਕਾਰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਪੁਰਬ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਕਰੇ ਐਲਾਨ: ਪਰਮਜੀਤ ਸਿੰਘ ਵੀਰਜੀ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖ ਸੇਵਾਦਾਰ ਭਾਈ ਪਰਮਜੀਤ ਸਿੰਘ ਵੀਰਜੀ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਿਹਾ ਕਿ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਪਿਛਲੇ ਕੁਝ ਸਮੇਂ ਤੋਂ ਨਾ ਸਿਰਫ਼ ਪੰਜਾਬ ਅਤੇ ਸਿੱਖ ਭਾਈਚਾਰੇ ਵਿਚ ਸਗੋਂ ਦੇਸ਼ ਦੀ ਰਾਜਨੀਤੀ ਵਿਚ ਵੀ ਭਖਦਾ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸਗੋਂ ਪਿਛਲੇ ਲੰਮੇ ਸਮੇਂ ਤੋ ਇੰਨ੍ਹਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਥ ਵਲੋਂ ਵੱਡੇ ਪੱਧਰ ਤੇ ਆਵਾਜ਼ ਚੁਕੀ ਜਾ ਰਹੀ ਹੈ । ਬੰਦੀ ਸਿੰਘ ਜੋ ਕਿ ਕੌਮ ਉਪਰ ਹੋ ਰਹੇ ਸਰਕਾਰੀ ਜ਼ੁਲਮ ਵਿਰੁੱਧ ਉਠੇ ਸਨ ਇਹ ਆਮ ਘਰਾਂ ਦੇ ਸਿੱਖ ਨੌਜਵਾਨ ਸਨ, ਜੋ ਉਸ ਦੌਰ ਵਿੱਚ ਕਾਂਗਰਸੀ ਸਰਕਾਰਾਂ ਦੇ ਰਾਜਨੀਤਿਕ ਵਿਤਕਰਿਆਂ ਅਤੇ ਉਨ੍ਹਾਂ ਵੱਲੋਂ ਪੈਦਾ ਕੀਤੇ ਗਏ ਨਾਖ਼ੁਸ਼ਗਵਾਰ ਹਾਲਤਾਂ ਦੇ ਸ਼ਿਕਾਰ ਹੋਏ ਅਤੇ ਹਿੰਸਕ ਰਾਹ 'ਤੇ ਤੁਰਨ ਲਈ ਮਜਬੂਰ ਹੋਏ ਸਨ । ਬਣਦੀ ਸਜ਼ਾ ਤੋ ਵੀਂ ਵੱਧ ਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਰਿਹਾਈ ਕੇਂਦਰ ਅਤੇ ਰਾਜ ਦੇ ਦਖ਼ਲ ਤੋਂ ਬਿਨਾਂ ਸੰਭਵ ਨਹੀਂ ਹੁੰਦੀ ਹੈ। ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੇਂਦਰ ਅਤੇ ਰਾਜ ਸਿਆਸੀ ਇੱਛਾ ਸ਼ਕਤੀ 'ਤੇ ਨਿਰਭਰ ਕਰਦਾ ਹੈ । ਇਸੇ ਲਈ, ਸਿੱਖ ਭਾਈਚਾਰੇ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਨੇ ਨਵੰਬਰ 2019 ਵਿੱਚ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ। ਪਰ ਉਸਦੇ ਬਾਵਜੂਦ ਇਸ ਨੋਟੀਫਿਕੇਸ਼ਨ ਤੇ ਕੌਈ ਕਾਰਵਾਈ ਨਹੀਂ ਹੋਈ । ਸਿੱਖ ਪੰਥ ਦੀ ਸਿਰਮੌਰ ਸੰਸਥਾ ਐਸਜੀਪੀਸੀ ਵਲੋਂ ਇਸ ਬੇਹੱਦ ਗੰਭੀਰ ਮਸਲੇ ਤੇ ਕਈ ਵਾਰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਬੰਦੀ ਸਿੰਘਾਂ ਦੀ ਰਿਹਾਈ ਮਸਲੇ ਤੇ ਗੱਲਬਾਤ ਕਰਣ ਲਈ ਕਿਹਾ ਗਿਆ ਪਰ ਉਨ੍ਹਾਂ ਨੂੰ ਕੌਈ ਜੁਆਬ ਨਹੀਂ ਦਿੱਤਾ ਗਿਆ । ਕੇਂਦਰ ਸਰਕਾਰ ਨੂੰ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਵਿਸਾਖੀ ਪੁਰਬ ਮੌਕੇ ਸਿੱਖ ਪੰਥ ਦੀ ਅਹਿਮ ਮੰਗ ਉਪਰ ਕਾਰਵਾਈ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਕੇ ਇੰਨ੍ਹਾ ਸਿੰਘਾਂ ਨੂੰ ਮੁੜ ਮੁਖਧਾਰਾ ਨਾਲ ਜੁੜਨ ਦੇਣ ਦਾ ਉਪਰਾਲਾ ਕਰਣਾ ਚਾਹੀਦਾ ਹੈ । ਪੰਥ ਦੇ ਇਸ ਅਤਿ ਗੰਭੀਰ ਮੁਦੇ ਬਾਰੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੀਂ ਆਪਣੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੋ ਕਿ ਹੁਣ ਦਿੱਲੀ ਰਾਜ ਸਰਕਾਰ ਵਿਚ ਕੈਬਿਨੇਟ ਮੰਤਰੀ ਬਣ ਚੁੱਕੇ ਹਨ ਰਾਹੀਂ ਬੰਦੀ ਸਿੰਘਾਂ ਦਾ ਮਸਲਾ ਹੱਲ ਕਰਵਾਣ ਲਈ ਅੱਗੇ ਆਣਾ ਚਾਹੀਦਾ ਹੈ ।
ਮਹਾਰਾਸ਼ਟਰ ਵਿੱਚ ਪਹਿਲਾ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ 2025 ਸ਼ਾਨਦਾਰ ਸਫਲਤਾ ਨਾਲ ਹੋਇਆ ਸੰਪੰਨ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):&ndash ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ ਅਤੇ 11 ਮੈਂਬਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਘੱਟ ਗਿਣਤੀ ਵਿਕਾਸ ਵਿਭਾਗ, ਮਹਾਰਾਸ਼ਟਰ ਸਰਕਾਰ ਦੇ ਤਹਿਤ ਆਯੋਜਿਤ ਕੀਤਾ ਗਿਆ ਪਹਿਲਾ ਪੰਜਾਬੀ ਸਭਿਆਚਾਰ ਮੇਲਾ 2025 ਇਤਿਹਾਸਕ ਤੌਰ &lsquoਤੇ ਸਫਲਤਾ ਪੂਰਨ ਰਿਹਾ। ਬਲ ਮਲਕੀਤ ਸਿੰਘ ਏਗਜ਼ਿਕਿਉਟਿਵ ਚੇਅਰਮੈਨ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ, ਮਹਾਰਾਸ਼ਟਰ ਸਰਕਾਰ ਨੇ ਦਸਿਆ ਕਿ ਇਹ ਮੇਲਾ ਪੰਜਾਬ ਅਤੇ ਮਹਾਰਾਸ਼ਟਰ ਦੀਆਂ ਰੰਗਤਾਂ, ਵਿਰਾਸਤ, ਤਿਉਹਾਰ ਤੇ ਸਭਿਆਚਾਰ ਦੀ ਝਲਕ ਦਿਖਾਉਂਦਾ ਹੋਇਆ ਬੇਹੱਦ ਉਤਸ਼ਾਹ ਨਾਲ ਮਨਾਇਆ ਗਿਆ। 28 ਤੋਂ 30 ਮਾਰਚ 2025 ਤੱਕ ਰਾਜੀਵ ਗਾਂਧੀ ਸਟੇਡੀਅਮ, ਸੀਬੀਡੀ ਬੇਲਾਪੁਰ, ਨਵੀ ਮੁੰਬਈ ਵਿਖੇ ਆਯੋਜਿਤ ਕੀਤੇ ਗਏ ਇਸ ਉਤਸਵ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕਰਕੇ ਪੰਜਾਬੀ ਤੇ ਮਹਾਰਾਸ਼ਟਰੀ ਸਭਿਆਚਾਰ ਦੇ ਵਿਅਕਤੀਗਤ ਅਤੇ ਸਾਂਝੇ ਰੰਗ ਦਾ ਆਨੰਦ ਮਾਣਿਆ। ਇਹ ਪ੍ਰੋਗਰਾਮ ਮੁੱਖ ਤੌਰ &lsquoਤੇ ਮਹਾਰਾਸ਼ਟਰ ਸਰਕਾਰ ਦੀ ਮਾਣਯੋਗ ਰਾਜ ਮੰਤਰੀ, ਸ੍ਰੀਮਤੀ ਮਧੁਰੀ ਮਿਸਾਲ (ਟ੍ਰਾਂਸਪੋਰਟ, ਘੱਟ ਗਿਣਤੀ ਵਿਕਾਸ, ਸ਼ਹਿਰੀ ਵਿਕਾਸ, ਸਮਾਜਿਕ ਨਿਆਂ ਅਤੇ ਮੈਡੀਕਲ ਐਜੂਕੇਸ਼ਨ ਵਿਭਾਗ), ਮੁੱਖ ਮਹਿਮਾਨ ਵਜੋਂ ਸ਼ੋਭਾ ਵਧਾਉਂਦੇ ਹੋਏ ਪੂਰੀ ਭਰਵੀਂ ਹਾਜ਼ਰੀ ਵਿਚ ਮਨਾਇਆ ਗਿਆ। ਇਸ ਮੌਕੇ &lsquoਤੇ ਕਈ ਪ੍ਰਸਿੱਧ ਵਿਅਕਤੀ, ਸਮਾਜਿਕ ਆਗੂ ਅਤੇ ਸਭਿਆਚਾਰਕ ਹਸਤੀਆਂ ਵੀ ਮੌਜੂਦ ਰਹੀਆਂ। ਪ੍ਰੋਗਰਾਮ ਵਿਚ ਰਣਜੀਤ ਬਾਵਾ ਦੇ ਲਾਈਵ ਪਰਫਾਰਮੈਂਸ ਅਤੇ ਸੁਰੀਲੇ ਗਾਇਨ ਤੇ ਜ਼ੋਰਦਾਰ ਥਾਪਾਂ ਨੇ ਦਰਸ਼ਕਾਂ ਨੂੰ ਝੂਮਣ &lsquoਤੇ ਮਜਬੂਰ ਕਰ ਦਿੱਤਾ ਓਥੇ ਹੀ ਪੰਜਾਬੀ ਤੇ ਮਹਾਰਾਸ਼ਟਰੀ ਲੋਕ ਨਾਚ, ਭੰਗੜਾ, ਗਿੱਧਾ, ਲਾਵਣੀ ਵਰਗੀਆਂ ਆਤਮਾਨੁਭਵੀ ਪੇਸ਼ਕਾਰੀਆਂ ਦੁਆਰਾ ਦੋਵਾਂ ਸੂਬਿਆਂ ਦੀ ਰੰਗਤ ਦਰਸ਼ਾਈ ਗਈ। ਜਨਤਾ ਦੀ ਭਾਰੀ ਹਾਜ਼ਿਰੀ ਨਾਲ ਇਹ ਮੇਲਾ ਪੰਜਾਬ- ਮਹਾਰਾਸ਼ਟਰ ਦੀ ਦੋਸਤੀ ਅਤੇ ਆਤਮਿਕ ਸਾਂਝ ਦਾ ਉਤਸਵ ਬਣ ਗਿਆ ਅਤੇ ਮਹਾਰਾਸ਼ਟਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਰਕਾਰ ਵੱਲੋਂ ਪੰਜਾਬੀ ਸਭਿਆਚਾਰ ਨੂੰ ਇੰਨੇ ਵੱਡੇ ਪੱਧਰ &lsquoਤੇ ਉਭਾਰਨ ਦਾ ਯਤਨ ਕੀਤਾ ਗਿਆ। ਇਸ ਮੌਕੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ, ਬਲ ਮਲਕੀਤ ਸਿੰਘ, ਏਗਜ਼ਿਕਿਉਟਿਵ ਚੇਅਰਮੈਨ, ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕੈਡਮੀ, ਨੇ ਮਹਾਰਾਸ਼ਟਰ ਸਰਕਾਰ, ਵਿਅਕਤੀਗਤ ਮਹਿਮਾਨਾਂ, ਕਲਾਕਾਰਾਂ ਅਤੇ ਜਨਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਸ ਕਰਕੇ ਇਹ ਮੇਲਾ ਇੱਕ ਇਤਿਹਾਸਕ ਮੀਲ ਪੱਥਰ ਬਣਿਆ। ਉਨ੍ਹਾਂ ਕਿਹਾ ਇਹ ਮੇਲਾ ਪੰਜਾਬ ਅਤੇ ਮਹਾਰਾਸ਼ਟਰ ਦੀ ਏਕਤਾ ਅਤੇ ਸਾਂਝੀ ਵਿਰਾਸਤ ਦਾ ਜੀਵੰਤ ਪ੍ਰਤੀਕ ਸੀ। ਲੋਕਾਂ ਦੀ ਭਾਵਨਾਤਮਕ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਇੱਕ ਅਣਭੁੱਲੀ ਯਾਦ ਬਣਾਇਆ। ਅਸੀਂ ਆਉਣ ਵਾਲੇ ਸਾਲਾਂ ਵਿੱਚ ਵੀ ਇਸ ਤਰ੍ਹਾਂ ਦੇ ਸਮਾਗਮ ਕਰਾਉਣ ਲਈ ਵਚਨਬੱਧ ਹਾਂ। ਇਹ ਪੰਜਾਬੀ ਸਭਿਆਚਾਰ ਮੇਲਾ 2025, ਸਭਿਆਚਾਰਕ ਵੰਸ਼ਵਾਦ ਨੂੰ ਉਤਸ਼ਾਹਿਤ ਕਰਦਿਆਂ, ਵਿਭਿੰਨ ਭਾਸ਼ਾਵਾਂ, ਲੋਕ ਰੀਤ-ਰਿਵਾਜਾਂ ਅਤੇ ਜਨਤਕ ਏਕਤਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਇੱਕ ਨਵੇਂ ਯੁਗ ਦੀ ਸ਼ੁਰੂਆਤ ਕਰ ਚੁੱਕਾ ਹੈ। ਅਸੀਂ ਮਹਾਰਾਸ਼ਟਰ ਸਰਕਾਰ, ਮਹਿਮਾਨਾਂ, ਕਲਾਕਾਰਾਂ, ਸੇਵਾਦਾਰਾਂ ਅਤੇ ਹਾਜ਼ਰ ਦਰਸ਼ਕਾਂ ਦਾ ਵਿਸ਼ੇਸ਼ ਤੌਰ &lsquoਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਮੇਲਾ ਸ਼ਾਨਦਾਰ ਤਰੀਕੇ ਨਾਲ ਸਫਲ ਬਣਾਇਆ।
ਭਾਈ ਮਹਿਲ ਸਿੰਘ ਬੱਬਰ ਦੀ ਯਾਦ ਵਿਚ ਮੌਂਟਰੀਆਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਸਜਾਏ ਗਏ ਵਿਸ਼ੇਸ਼ ਦੀਵਾਨ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਕੈਨੇਡਾ ਦੇ ਮੌਂਟਰੀਆਲ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵਿਖੇ ਭਾਈ ਮਹਿਲ ਸਿੰਘ ਬੱਬਰ ਜੋ ਕਿ ਪਿਛਲੇ ਦਿਨੀ ਗੁਰੂ ਚਰਨਾ ਵਿੱਚ ਜਾ ਵਿਰਾਜੇ ਸਨ ਦੇ ਸਬੰਧ ਵਿੱਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਭਾਈ ਜਸਵਿੰਦਰ ਸਿੰਘ ਜਨਰਲ ਸੈਕਟਰੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਮੌਂਟਰੀਆਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਭਾਈ ਮਹਿਲ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਨ੍ਹਾਂ ਦਸਿਆ ਕਿ ਇਸ ਮੌਕੇ ਜਥੇਦਾਰ ਭਾਈ ਸੰਤੋਖ ਸਿੰਘ ਖੇਲਾ ਵੱਲੋਂ ਭਾਈ ਮਹਿਲ ਸਿੰਘ ਬੱਬਰ ਦੇ ਜੀਵਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਗਈ। ਉਨ੍ਹਾਂ ਦਸਿਆ ਕਿ 1978 ਦੀ ਵਿਸਾਖੀ ਪੁਰਬ ਮੌਕੇ ਨਿਰੰਕਾਰੀ ਮੁੱਖੀ ਵਲੋਂ ਸਿੱਖ ਪੰਥ ਵਿਰੁੱਧ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੱਖ ਪੰਥ ਦੇ 13 ਸਿੰਘ ਸ਼ਹੀਦ ਹੋ ਗਏ ਸਨ, ਤੋ ਸ਼ੁਰੂ ਹੋ ਕੇ ਭਾਈ ਮਹਿਲ ਸਿੰਘ ਬੱਬਰ ਨੇ ਸਾਰਾ ਜੀਵਨ ਸਿੱਖ ਪੰਥ ਲੇਖੇ ਲਾਇਆ। ਉਨ੍ਹਾਂ ਦਸਿਆ ਕਿ ਭਾਈ ਮਹਿਲ ਸਿੰਘ ਬੱਬਰ ਖਾਲਸਾ ਦੇ ਮੁੱਖੀ ਸ਼ਹੀਦ ਜੱਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਦੇ ਵੱਡੇ ਭਰਾਤਾ ਸਨ ਤੇ ਉਨ੍ਹਾਂ ਨੇ ਉਚੇਰੀ ਵਿਦਿਆ ਪ੍ਰਾਪਤ ਕੀਤੀ ਹੋਈ ਸੀ । ਪੰਜਾਬ ਪੁਲਿਸ ਵਲੋਂ ਭਾਈ ਸਾਹਿਬ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਾਰ ਵਾਰ ਤਸ਼ੱਦਦ ਦਾ ਸਾਹਮਣਾ ਕਰਣਾ ਪੈਂਦਾ ਸੀ ਜਿਸ ਕਰਕੇ ਭਾਈ ਮਹਿਲ ਸਿੰਘ 1990 ਵਿਚ ਇੰਡੀਆ ਛੱਡ ਕੇ ਪਾਕਿਸਤਾਨ ਚਲੇ ਗਏ ਸਨ ਤੇ ਓਥੋਂ ਹੀ ਆਪਣੇ ਵਸੀਲਿਆਂ ਰਾਹੀਂ ਸੰਘਰਸ਼ ਨੂੰ ਅੱਗੇ ਤੋਰਨ ਵਿਚ ਲੱਗੇ ਰਹੇ ਸਨ । ਉਨ੍ਹਾਂ ਕਿਹਾ ਕਿ ਅਸੀਂ ਭਾਈ ਮਹਿਲ ਸਿੰਘ ਦੇ ਜੀਵਨ ਤੋ ਸਿੱਖਿਆ ਲੈਂਦਿਆਂ ਆਖਰੀ ਦਮ ਤੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਲੜਦੇ ਰਹਾਂਗੇ। ਭਾਈ ਕਰਨੈਲ ਸਿੰਘ ਨੇ ਭਾਈ ਮਹਿਲ ਸਿੰਘ ਬੱਬਰ ਨਾਲ ਬਿਤਾਏ ਪਲਾਂ ਨੂੰ ਸੰਗਤ ਨਾਲ ਸਾਂਝਾ ਕੀਤਾ ਤੇ ਹਰਜਿੰਦਰ ਸਿੰਘ ਕੋਹਲੀ ਨੇ ਵੀ ਆਪਣੇ ਵਿਚਾਰਾਂ ਨਾਲ ਹਾਜ਼ਰੀ ਲਗਵਾਈ ਸੀ । ਸਟੇਜ ਦੀ ਸੇਵਾ ਭਾਈ ਅਵਤਾਰ ਸਿੰਘ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਸੀ। ਸਮਾਗਮ ਵਿੱਚ ਭਾਈ ਪਰਮਜੀਤ ਸਿੰਘ ਗਿੱਲ, ਭਾਈ ਬਲਰਾਜ ਸਿੰਘ ਢਿੱਲੋਂ, ਭਾਈ ਜਤਿੰਦਰ ਸਿੰਘ ਮੁਲਤਾਨੀ, ਭਾਈ ਕਮਲਜੀਤ ਸਿੰਘ ਵਿਰਦੀ, ਭਾਈ ਸਤਨਾਮ ਸਿੰਘ, ਭਾਈ ਰਸ਼ਪਾਲ ਸਿੰਘ ਸਮੇਤ ਵਡੀ ਗਿਣਤੀ ਅੰਦਰ ਸੰਗਤਾਂ ਨੇ ਸਮਾਗਮ ਵਿਚ ਸ਼ਮੂਲੀਅਤ ਕਰਦਿਆਂ ਭਾਈ ਮਹਿਲ ਸਿੰਘ ਬੱਬਰ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਸਨ।
ਸ਼੍ਰੋਮਣੀ ਕਮੇਟੀ ਵੱਲੋਂ ਬਜ਼ਟ ਇਜਲਾਸ ਵਿੱਚ ਅਮਿਤ ਸ਼ਾਹ ਵਿਰੁੱਧ ਪਾਏ ਗਏ ਮਤੇ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤਾ ਧੰਨਵਾਦ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ ਦਿਨਾਂ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰਾਜ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਬਾਰੇ ਅਪਸ਼ਬਦ ਬੋਲੇ ਸੀ ਜਿਸ ਦੀ ਸ਼ਿਕਾਇਤ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਿੱਤੀ ਗਈ ਸੀ ਜਿਸ ਤੇ ਵਿਚਾਰ ਕਰਦੇ ਸ਼੍ਰੋਮਣੀ ਕਮੇਟੀ ਨੇ ਬਜ਼ਟ ਇਜਲਾਸ ਵਿੱਚ ਅਮਿਤ ਸ਼ਾਹ ਦੇ ਵਿਰੋਧ ਵਿੱਚ ਮਤਾ ਪਾ ਕੇ ਨਿੰਦਾ ਕੀਤੀ ਹੈ । ਇਸ ਦਾ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਸੀਂ ਜਿੱਥੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਾਂ ਉਥੇ ਹੀ ਅੱਜ ਚਾਰ ਮੰਗਾਂ ਸ਼੍ਰੋਮਣੀ ਕਮੇਟੀ ਅੱਗੇ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਧੀਨ ਜਥੇਦਾਰ ਸਾਹਿਬ ਵੀ ਨਿਯੁਕਤ ਕੀਤੇ ਜਾਂਦੇ ਹਨ, 1947 ਤੋਂ ਬਾਅਦ 1979, 1996, 2004 ਅਤੇ 2011 ਵਿਚ ਹੀ ਚੋਣਾਂ ਹੋਈਆਂ ਹਨ। ਜਦੋਂ ਕਿ ਐਕਟ ਸੰਗਤ ਮਤਦਾਨ ਹਰੇਕ ਪੰਜ ਸਾਲ ਬਾਅਦ ਮੰਗਦਾ ਹੈ। ਇਹ ਆਮ ਜਮਹੂਰੀਅਤ ਦਾ ਨਿਯਮ ਹੈ ਕਿ ਸੰਗਤ ਦੇ ਕਹੇ ਤੇ ਹੀ ਸੇਵਾ ਸੰਭਾਲ ਸੌਂਪੀ ਜਾਂਦੀ ਹੈ । ਬਹੁਤ ਸਾਰੀਆਂ ਮੌਕੇ ਦੀਆਂ ਸਿੱਖ ਕੌਮ ਵਿੱਚ ਪਈਆਂ ਹੋਈਆਂ ਗੁੰਝਲਾਂ ਲਗਾਤਾਰ ਚੋਣ ਰਾਹੀਂ ਹੱਲ ਹੋ ਸਕਦੀਆਂ ਹਨ ਜਿਸ ਕਰਕੇ ਅਸੀ ਜਮਹੂਰੀਅਤ ਬਹਾਲੀ ਦੀ ਅਵਾਜ਼ ਬੁਲੰਦ ਕਰਨ ਦੀ ਬੇਨਤੀ ਕੀਤੀ ਹੈ। ਅਗਲੀ ਮੰਗ ਬਾਰੇ ਉਨ੍ਹਾਂ ਕਿਹਾ ਕਿ 40 ਸਾਲ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਕਤਲੇਆਮ ਅਤੇ ਘਣਾਉਣੇ ਕਨੂੰਨਾ ਦੇ ਜਬਰ ਅਧੀਨ ਸਿੱਖ ਕੋਮ ਜੀਵਨ ਬਸਰ ਕਰ ਰਹੀ ਹੈ। ਜਬਰ ਦੇ ਬਰਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਬਾਬਰ ਬਾਣੀ ਅਧੀਨ ਆਵਾਜ਼ ਚੱਕੀ ਸੀ ਆਪ ਜੀ ਨੂੰ ਬੇਨਤੀ ਹੈ ਇਸ ਵਾਰ 6 ਜੂਨ ਨੂੰ ਸਿੱਖਾਂ ਦੇ ਤਰਸਯੋਗ ਹਾਲਾਤਾਂ ਨੂੰ ਮੁੱਖ ਰੱਖਦਿਆਂ ਵੱਡੇ ਪੱਧਰ ਤੇ ਇਕੱਠ ਕਰਕੇ ਭਾਰਤ ਨੂੰ ਸਿੱਖਾਂ ਦੀਆਂ ਭਾਵਨਾਵਾਂ ਬਾਰੇ ਚਾਨਣਾ ਪਾਇਆ ਜਾਏ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਖਾਲਿਸਤਾਨ ਦਾ ਨੀਹ ਪੱਥਰ ਹੋਵੇਗਾ ਦੀ ਅਸਲੀਅਤ ਪ੍ਰਗਟਾਈ ਜਾਵੇ। ਉਨ੍ਹਾਂ ਕਿਹਾ ਜਿੱਥੇ ਭਾਰਤੀ ਨੀਤੀ ਰਾਹੀਂ ਨਇਜਾਜ਼ ਕਤਲੇਆਮ ਸਿੱਖਾ ਤੇ 1947 ਅਤੇ 1978 ਅਤੇ 1984, ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 25 ਹਜਾਰ ਲਾਵਾਰਿਸ ਲਾਸ਼ਾਂ ਦੀ ਜਾਂਚ ਕਰਕੇ ਲੋਕਾਂ ਸਾਹਮਣੇ ਰੱਖਣਾ ਤੇ ਪਿਛਲੇ ਦਿਨਾਂ ਵਿੱਚ ਆਰਐਸਐਸ, ਭਾਜਪਾ ਅਤੇ ਸਰਕਾਰ ਵੱਲੋਂ ਗੈਰ ਕਾਨੂੰਨੀ ਹੱਤਿਆ ਕਰਨ ਦਾ ਚੋਣਾਂ ਵਿੱਚ ਮੁੱਦਾ ਪ੍ਰਚਾਰਿਆ ਸੀ । ਅਮਰੀਕਾ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ ਦਾ ਕੇਸ ਦਰਜ ਕਰਕੇ ਪ੍ਰਧਾਨ ਮੰਤਰੀ ਦਫਤਰ, ਅਮਿਤ ਸ਼ਾਹ ਗ੍ਰਹਿ ਮੰਤਰੀ, ਰਾਜਨਾਥ ਸਿੰਘ, ਜੈ ਸ਼ੰਕਰ ਅਜੀਤ ਡੋਵਾਲ, ਸਮਿਤ ਕੁਮਾਰ ਗੋਇਲ ਰਾਅ ਦਾ ਮੁਖੀ, ਵਿਕਾਸ਼ ਯਾਦਵ, ਅਮਰੀਕਾ ਅਤੇ ਕੈਨੇਡਾ ਦੇ ਅੰਬੈਸਡਰ ਨੇ ਇਸ ਦਾ ਖੁਲਾਸਾ ਕੀਤਾ ਹੈ, ਇਹ ਕੇਸ ਸਬੂਤ ਬਣਦਾ ਹੈ। ਬਾਹਰਲੇ ਦੇਸ਼ਾਂ ਵਿੱਚ ਅਵਤਾਰ ਸਿੰਘ ਖੰਡਾ, ਹਰਦੀਪ ਸਿੰਘ ਨਿੱਝਰ, ਰਿਪਦੁਮਨ ਸਿੰਘ ਮਲਿਕ, ਸਖਦੂਲ ਸਿੰਘ ਅਤੇ ਪਾਕਿਸਤਾਨ ਵਿੱਚ ਅਨੇਕਾਂ ਸਿੱਖਾਂ ਅਤੇ ਹਰਿਆਣੇ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸਿੱਧੂ ਮੂਸੇਵਾਲਾ, ਅਤੇ ਗਰਪ੍ਰੀਤ ਸਿੰਘ ਹਰੀ ਨੌ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਕਮੇਟੀ ਨੂੰ ਇਸ ਗੰਭੀਰ ਮਾਮਲੇ ਤੇ ਵੀ ਮਤਾ ਪਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਭਗਤਾਂ ਵਾਲੇ ਡੰਪ ਵਿੱਚੋਂ ਰਿਸਦਾ ਧਰਤੀ ਵਿੱਚ ਜਹਰੀਲਾ ਪਾਣੀ ਅੰਮ੍ਰਿਤਸਰ ਦੇ ਪੰਜ ਪਵਿੱਤਰ ਸਰੋਵਰਾਂ ਵਿੱਚ ਜਾ ਰਿਹਾ ਹੈ ਇਸ ਕਾਰਨ ਗੁਰੂ ਸਾਹਿਬ ਵੱਲੋਂ ਸਿਰਜੇ ਗਏ ਪਵਿੱਤਰ ਸਰੋਵਰਾਂ ਦੀ ਪਵਿੱਤਰਤਾ ਬਹਾਲ ਨਹੀਂ ਰਹਿੰਦੀ ਅਤੇ ਸਰੋਵਰਾਂ ਵਿੱਚ ਜਲ ਛਕਣ ਵਾਲੀਆਂ ਸੰਗਤਾਂ ਦੀ ਸਹਿਤ ਤੇ ਜਾਨ ਨੂੰ ਨੁਕਸਾਨ ਪਹੁੰਚਣ ਦਾ ਖਦਸਾ ਹੈ ਇਸ ਦੇ ਨਾਲ ਹੀ ਭਗਤਾਂ ਵਾਲੇ ਡੰਪ ਵਿੱਚੋਂ ਨਿਕਲ ਰਹੀਆਂ ਜਹਰੀਲੀਆਂ ਗੈਸਾਂ ਹਵਾਵਾਂ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨਾ, ਚਾਂਦੀ, ਪੱਥਰ ਅਤੇ ਖੁਸਹਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਬਾਰੇ ਵੀ ਸ਼੍ਰੋਮਣੀ ਕਮੇਟੀ ਵਿਚਾਰ ਕਰਕੇ ਇਸ ਬਾਰੇ ਆਵਾਜ਼ ਬੁਲੰਦ ਕਰੋ।
ਫਸਲਾਂ ਤੇ ਨਸਲਾਂ ਦੀ ਰਾਖੀ ਲਈ ਪੰਜਾਬ ਦੇ ਕਿਸਾਨ ਅਤੇ ਜਨਤਾ ਅਕਾਲੀ ਦਲ "ਵਾਰਿਸ ਪੰਜਾਬ ਦੇ" ਨਾਲ ਜੁੜਨ : ਤਰਨਦੀਪ ਸਿੰਘ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਹੋ ਰਹੀ ਸ਼ਰੇਆਮ ਜ਼ਬਰ ਜ਼ੁਲਮ ਦੀਆਂ ਘਟਨਾਵਾਂ ਨੇ ਸਮੂਹ ਪੰਜਾਬੀਆਂ ਦੇ ਹੱਕਾਂ, ਧਰਮ ਤੇ ਨਸਲ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਖੇਤਰੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਮਰਥਕ ਭਾਈ ਤਰਨਦੀਪ ਸਿੰਘ ਜੀ ਨੇ ਕੀਤਾ। ਉਹਨਾਂ ਕਿਹਾ ਕਿ ਪਿਛਲੇ ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਨੇ ਐਮ.ਐਸ.ਪੀ. (ਨਿਯੰਤਰਿਤ ਨਿਊਨਤਮ ਭਾਵ) ਦੇਣ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਪੰਜਾਬ ਦੇ ਕਿਸਾਨਾਂ ਨੂੰ ਉਹ ਹੱਕ ਨਹੀਂ ਦਿੱਤਾ ਗਿਆ। ਉਲਟਾ, ਜਦੋਂ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਖਨੌਰੀ ਬਾਰਡਰ &lsquoਤੇ ਪੁੱਜੇ, ਤਾਂ ਪੰਜਾਬ ਸਰਕਾਰ ਨੇ ਕੇਂਦਰ ਨਾਲ ਮਿਲ ਕੇ ਉਹਨਾਂ ਦੇ ਧਰਨੇ ਨੂੰ ਜ਼ਬਰਦਸਤੀ ਚੁੱਕਵਾ ਦਿੱਤੇ। ਪੰਜਾਬ ਪੁਲਿਸ ਨੇ ਲਾਠੀਚਾਰਜ, ਗ੍ਰਿਫਤਾਰੀਆਂ ਤੇ ਨਵੀਆਂ ਨਾਦਰਸ਼ਾਹੀ ਨੀਤੀਆਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਸਾਨਾਂ ਦੀਆਂ ਅਣਅਧਿਕਾਰਿਤ ਗ੍ਰਿਫ਼ਤਾਰੀਆਂ ਅਤੇ ਉਨ੍ਹਾਂ ਉੱਤੇ ਤਸ਼ੱਦਦ ਕੀਤਾ ਗਿਆ ਜੋ ਬਿਲਕੁਲ ਗੈਰ ਕਨੂੰਨੀ ਤੇ ਅਣਮਨੁੱਖੀ ਵਤੀਰਾ ਹੈ। ਕਿਸਾਨਾਂ ਵੱਲੋਂ ਖਨੌਰੀ ਧਰਨੇ ਦੌਰਾਨ ਕੀਤੇ ਜਾ ਰਹੇ ਸ਼੍ਰੀ ਅਖੰਡ ਸਾਹਿਭ ਦੇ ਪਾਠ ਨੂੰ ਵੀ ਅੱਧ ਵਿਚਕਾਰ ਰੋਕਿਆ ਗਿਆ, ਜੋ ਕਿ ਸਿੱਖ ਧਰਮ ਉੱਤੇ ਵੀ ਸਿੱਧਾ ਹਮਲਾ ਹੈ।ਕਿਸਾਨਾਂ ਦੇ ਵਾਹਨ ਜਬਤ ਕਰ ਲਏ ਗਏ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਵੱਲੋਂ ਨਵਾਂ ਨਾਦਰਸ਼ਾਹੀ ਹੁਕਮ ਹੈ ਕੋਈ ਵੀ ਕਿਸਾਨ ਆਪਣੀਆਂ ਮੰਗਾਂ ਲਈ ਅੱਗੇ ਆਇਆ ਤਾਂ ਉਹਨੂੰ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ। ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਪਤਿੱਤ ਪੁਣੇ ਤੋਂ ਵਰਜ ਕੇ ਗੁਰੂ ਨਾਲ ਜੋੜਨ ਵਾਲੇ ਤੇ ਨਸ਼ਿਆਂ ਤੋਂ ਰੋਕਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨਾਲ ਵੀ ਇਹੀ ਕੁਝ ਹੋਇਆ। ਭਾਈ ਅੰਮ੍ਰਿਤਪਾਲ ਸਿੰਘ, ਜੋ ਕਿ ਪੰਜਾਬ ਦੀ ਆਜ਼ਾਦੀ, ਨੌਜਵਾਨਾਂ ਦੇ ਹੱਕਾਂ ਅਤੇ ਧਾਰਮਿਕ ਅਜ਼ਾਦੀ ਲਈ ਲੜ ਰਹੇ ਸਨ, ਉਨ੍ਹਾਂ ਨੂੰ ਐਨਐਸਏ ਅਤੇ ਯੂਆਪਾ ਅਧੀਨ ਝੂਠੇ ਮਾਮਲਿਆਂ ਵਿੱਚ ਫਸਾ ਕੇ ਜੇਲਾਂ ਵਿੱਚ ਸੁੱਟ ਦਿੱਤਾ ਗਿਆ। ਉਨ੍ਹਾਂ ਦੇ ਸੈਂਕੜੇ ਸਾਥੀਆਂ ਨੂੰ ਤਸ਼ੱਦਦ ਕਰਕੇ ਬਿਨਾਂ ਕਿਸੇ ਕਾਰਨ ਦੇ ਕਈ ਮਹੀਨਿਆਂ ਤਕ ਗੁੰਮ ਰੱਖਿਆ ਗਿਆ। ਇਹ ਸਾਰੇ ਹਮਲੇ ਸਿਰਫ਼ ਕਿਸਾਨਾਂ ਤੇ ਨਹੀਂ, ਸਗੋਂ ਸਿੱਖੀ, ਪੰਜਾਬ ਤੇ ਭਵਿੱਖੀ ਪੀੜ੍ਹੀਆਂ ਉੱਤੇ ਵੀ ਹਨ। ਇਸਦਾ ਹੁਣ ਹੱਲ ਇਕੋ ਇਕ ਹੱਲ ਹੈ ਕਿ ਇਸ ਤਾਨਾਸ਼ਾਹੀ ਸਰਕਾਰ ਨੂੰ ਹੁਣ ਹਟਾਉਣਾ ਜ਼ਰੂਰੀ ਹੋ ਗਿਆ ਹੈ। ਅਸੀਂ ਸਾਰੇ ਕਿਸਾਨ, ਨੌਜਵਾਨ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕਰਦੇ ਹਾਂ ਕਿ ਫਸਲਾਂ ਅਤੇ ਨਸਲਾਂ ਦੀ ਰਾਖੀ ਲਈ ਸਾਰੇ "ਅਕਾਲੀ ਦਲ ਵਾਰਿਸ ਪੰਜਾਬ ਦੇ" ਨਾਲ ਜੁੜਨ। ਭਾਈ ਅੰਮ੍ਰਿਤਪਾਲ ਸਿੰਘ ਜੀ ਪਾਰਟੀ ਹੀ ਪੰਜਾਬ ਦੇ ਸਾਰੇ ਮਸਲਿਆਂ ਦਾ ਇਕੋ ਇਕ ਹੱਲ ਹੈ।
ਸਾਂਸਦ ਅੰਮ੍ਰਿਤਪਾਲ ਸਿੰਘ ਦਾ ਗੰਨਮੈਨ ਅਦਾਲਤ 'ਚ ਪੇਸ਼
 ਚੰਡੀਗੜ੍ਹ,: ਸਾਂਸਦ ਅੰਮ੍ਰਿਤ ਪਾਲ ਸਿੰਘ ਦੇ ਸਾਥੀਆਂ ਨੂੰ ਪਿਛਲੇ ਦਿਨੀ ਪੰਜਾਬ ਅਸਾਮ ਦੀ ਜੇਲ ਤੋਂ ਲਿਆਂਦਾ ਗਿਆ ਸੀ। ਤੇ ਵੱਖ-ਵੱਖ ਤਰੀਕੇ ਦੇ ਨਾਲ ਉਨਾਂ ਦੇ ਕੋਲੋਂ ਅਜਨਾਲਾ ਪੁਲਿਸ ਥਾਣੇ ਮਾਮਲੇ ਦੇ ਵਿੱਚ ਪੁੱਛਗਿਛ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਗੰਨਮੈਨ ਵਰਿੰਦਰ ਸਿੰਘ ਫੌਜੀ ਨੂੰ ਸਖਤ ਪੁਲਿਸ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਅਜਨਾਲਾ ਅਦਾਲਤ ਦੇ ਵਿੱਚ ਮੁੜ ਪੇਸ਼ ਕੀਤਾ ਗਿਆ। ਜਿੱਥੋਂ ਕਿ ਅਜਨਾਲਾ ਅਦਾਲਤ ਨੇ ਪੰਜਾਬ ਪੁਲਿਸ ਦੀਆਂ ਅਤੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਗੱਲਾਂ ਬਾਤਾਂ ਸੁਣਨ ਤੋਂ ਬਾਅਦ ਵਰਿੰਦਰ ਸਿੰਘ ਫੌਜੀ ਨੂੰ ਮੁੜ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ।  ਕਿਹਾ ਜਾ ਰਿਹਾ ਕਿ ਵਰਿੰਦਰ ਸਿੰਘ ਫੌਜੀ ਦੇ ਰਿਮਾਂਡ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋ ਸਕਦੇ ਨੇ ਹਾਲਾਂਕਿ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਲਏ ਗਏ ਰਿਮਾਂਡ ਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਉਣ ਦੀ ਗੱਲ ਉਡਵੇਂ ਦੇ ਰੂਪ ਦੇ ਵਿੱਚ ਕੀਤੀ ਗਈ ਹੈ। ਪਰ ਇਹ ਸਾਰੀਆਂ ਸਥਿਤੀਆਂ ਨੂੰ ਲੈ ਕੇ ਹੁਣ ਵਰਿੰਦਰ ਸਿੰਘ ਫੌਜੀ ਦੇ ਇਸ ਵਧੇ ਰਿਮਾਂਡ ਦੇ ਵਿੱਚ ਕਿਹੜੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਉਣਗੀਆਂ ਜਿਨਾਂ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਪਰ ਅਜਨਾਲਾ ਥਾਣੇ ਮਾਮਲੇ ਦੇ ਵਿੱਚ ਕਾਰਵਾਈ ਸਖਤ ਹੋ ਸਕਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਖ-ਵੱਖ ਤਰੀਕੇ ਦੇ ਨਾਲ ਅਜਨਾਲਾ ਪੁਲਿਸ ਦੇ ਵੱਲੋਂ ਇਸ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
43 ਮੁਲਕਾਂ ਦੇ ਲੋਕਾਂ ਨੂੰ ਟਰੰਪ ਦੀ ਆਰਜ਼ੀ ਰਾਹਤ
 ਵਾਸ਼ਿੰਗਟਨ : 43 ਮੁਲਕਾਂ ਦੇ ਲੋਕਾਂ ਦਾ ਅਮਰੀਕਾ ਵਿਚ ਦਾਖਲਾ ਬੰਦ ਕਰਨ ਦੀ ਯੋਜਨਾ ਟਰੰਪ ਸਰਕਾਰ ਵੱਲੋਂ ਫਿਲਹਾਲ ਟਾਲ ਦਿਤੀ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ ਪਾਬੰਦੀ ਵਾਸਤੇ ਲਾਜ਼ਮੀ ਸਿਫ਼ਾਰਸ਼ਾਂ ਦਾਖਲ ਕਰਨ ਵਿਚ ਅਸਫ਼ਲ ਰਹਿਣ &rsquoਤੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। ਟਰੰਪ ਸਰਕਾਰ ਵੱਲੋਂ ਪਹਿਲੇ ਪੜਾਅ ਤਹਿਤ ਅਫ਼ਗਾਨਿਸਤਾਨ, ਈਰਾਨ, ਸੀਰੀਆ, ਕਿਊਬਾ ਅਤੇ ਉੱਤਰ ਕੋਰੀਆ ਸਣੇ 10 ਮੁਲਕਾਂ ਨਾਲ ਸਬੰਧਤ ਲੋਕਾਂ ਦੇ ਵੀਜ਼ਾ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ ਜਦਕਿ ਦੂਜੇ ਪੜਾਅ ਤਹਿਤ ਹੈਤੀ, ਲਾਓਸ, ਮਿਆਂਮਾਰ ਅਤੇ ਦੱਖਣੀ ਸੂਡਾਨ ਵਰਗੇ ਮੁਲਕਾਂ ਦੇ ਲੋਕਾਂ ਨੂੰ ਰੋਕਣ ਦੀ ਯੋਜਨਾ ਐਲਾਨੀ ਗਈ।
ਅਮਰੀਕਾ ਸਰਕਾਰ ਨੇ ਦਾਖਲੇ &rsquoਤੇ ਪਾਬੰਦੀ ਟਾਲੀ ਤੀਜਾ ਪੜਾਅ ਸਭ ਤੋਂ ਅਹਿਮ ਮੰਨਿਆ ਗਿਆ ਜਿਸ ਤਹਿਤ ਪਾਕਿਸਤਾਨ, ਬੇਲਾਰੂਸ ਅਤੇ ਤੁਰਕਮੇਨਿਸਤਾਨ ਵਰਗੇ 26 ਮੁਲਕਾਂ ਨਾਲ ਸਬੰਧਤ ਲੋਕਾਂ ਨੂੰ ਵੀਜ਼ਾ ਜਾਰੀ ਕਰਨ &rsquoਤੇ ਆਰਜ਼ੀ ਰੋਕ ਲਾਉਣ ਦੀ ਤਿਆਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਬਾਅਦ ਵਿਚ ਰੂਸ ਨੂੰ ਵੀ ਸੂਚੀ ਵਿਚ ਸ਼ਾਮਲ ਕਰ ਦਿਤਾ ਗਿਆ ਪਰ ਹੁਣ ਇਨ੍ਹਾਂ ਮੁਲਕਾਂ ਨੂੰ ਆਪਣੇ ਹਾਲਾਤ ਵਿਚ ਸੁਧਾਰ ਕਰਨ ਲਈ 60 ਦਿਨ ਦੀ ਮੋਹਲਤ ਦਿਤੀ ਗਈ ਹੈ। ਜੇ ਫਿਰ ਵੀ ਕਮੀਆਂ ਦੂਰ ਨਾ ਹੋਈਆਂ ਤਾਂ ਸਬੰਧਤ ਮੁਲਕਾਂ ਨੂੰ ਸੂਚੀ ਵਿਚ ਬਰਕਰਾਰ ਰੱਖਿਆ ਜਾਵੇਗਾ। ਚੇਤੇ ਰਹੇ ਕਿ ਡੌਨਲਡ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਸੱਤ ਮੁਲਕਾਂ ਉਤੇ ਵੀਜ਼ਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਪੁੱਜ ਰਹੇ ਸੈਲਾਨੀਆਂ ਦੀ ਗਿਣਤੀ ਵਿਚ ਵੱਡੀ ਕਟੌਤੀ ਨੂੰ ਵੇਖਦਿਆਂ ਫਿਲਹਾਲ ਪਾਬੰਦੀ ਵਾਲਾ ਫੈਸਲਾ ਟਾਲਣਾ ਹੀ ਬਿਹਤਰ ਕਦਮ ਸਾਬਤ ਹੋਵੇਗਾ।
ਆਸਟ੍ਰੇਲੀਆ &rsquoਚ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਮੌਤ
ਪਰਥ : ਆਸਟ੍ਰੇਲੀਆ ਵਿਚ ਵਾਪਰੇ ਦਰਦਨਾਕ ਸੜਕ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦਮ ਤੋੜ ਗਿਆ ਜਿਸ ਦੀ ਸ਼ਨਾਖਤ 34 ਸਾਲ ਦੇ ਗੁਰਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਗੁਰਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ ਅਤੇ 6 ਸਾਲ ਦਾ ਬੱਚਾ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵੈਸਟ੍ਰਨ ਆਸਟ੍ਰੇਲੀਆ ਸੂਬੇ ਦੇ ਪਰਥ ਸ਼ਹਿਰ ਤੋਂ 170 ਕਿਲੋਮੀਟਰ ਉਤਰ-ਪੂਰਬ ਵੱਲ ਸਥਿਤ ਲੇਕ ਨਿਨਾਨ ਇਲਾਕੇ ਵਿਚ ਗੁਰਵਿੰਦਰ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਇਕ ਦਰੱਖਤ ਵਿਚ ਜਾ ਵੱਜਾ ਅਤੇ ਉਹ ਮੌਕੇ &rsquoਤੇ ਹੀ ਦਮ ਤੋੜ ਗਿਆ। ਪੁਲਿਸ ਨੇ ਦੱਸਿਆ ਕਿ ਇਕ ਟਰੱਕ ਦੋ ਸੈਮੀ ਟ੍ਰੇਲਰਜ਼ ਨੂੰ ਟੋਅ ਕਰ ਕੇ ਲਿਜਾ ਰਿਹਾ ਸੀ ਜਦੋਂ ਕਲਗਡਰਿੰਗ ਵੈਸਟ ਰੋਡ ਅਤੇ ਕੈਲੀਨਿਰੀ ਵੌਂਗੈਨ ਹਿਲਜ਼ ਰੋਡ &rsquoਤੇ ਹਾਦਸਾ ਵਾਪਰਿਆ।  ਬੇਕਾਬੂ ਹੋ ਕੇ ਦਰੱਖਤ ਵਿਚ ਵੱਜਿਆ ਟਰੱਕ ਟੋਅ ਕੀਤੇ ਸੈਮੀ ਟ੍ਰਕ ਵਿਚ ਸਵਾਰ ਡਰਾਈਵਰ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਮੇਜਰ ਕ੍ਰੈਸ਼ ਇਨਵੈਸਟੀਗੇਟਰਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਗੁਰਵਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ। ਗੁਰਵਿੰਦਰ ਸਿੰਘ ਦੇ ਦੋਸਤ ਉਸ ਨੂੰ ਪਿਆਰ ਨਾਲ &lsquoਸੋਢੀ&rsquo ਕਹਿ ਕੇ ਬੁਲਾਉਂਦੇ ਜੋ ਬੇਹੱਦ ਹਸਮੁੱਖ ਸੁਭਾਅ ਦਾ ਮਾਲਕ ਸੀ। ਮਨਿੰਦਰ ਕੌਰ ਨੇ ਅੱਗੇ ਕਿਹਾ ਕਿ ਗੁਰਵਿੰਦਰ ਸਿੰਘ ਉਨ੍ਹਾਂ ਦਾ ਪਤੀ ਹੀ ਨਹੀਂ ਸਗੋਂ ਚੰਗਾ ਦੋਸਤ ਵੀ ਸੀ।
ਮਜੀਠੀਆ ਦੀ ਸੁਰੱਖਿਆ ਵਾਪਸ ਲੈਣ &rsquoਤੇ ਭੜਕੇ ਸੁਖਬੀਰ ਬਾਦਲ
ਲੰਬੀ- ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਦੀ ਜੈੱਡ ਪਲੱਸ ਸਮੇਤ ਸਮੁੱਚੀ ਸੁਰੱਖਿਆ ਵਾਪਸ ਲੈਣ ਪਿੱਛੇ ਆਪ ਦੇ ਘਾਤਕ ਮਨਸੂਬਿਆਂ ਦੇ ਦੋਸ਼ ਲਗਾਏ ਹਨ। ਸ੍ਰੀ ਬਾਦਲ ਨੇ ਸੋਸ਼ਲ ਮੀਡੀਆ &rsquoਤੇ ਇੱਕ ਪੋਸਟ ਸਾਂਝੀ ਕਰਦਿਆਂ ਦੋਸ਼ ਲਗਾਇਆ ਕਿ ਇਹ ਫ਼ੈਸਲਾ &lsquoਆਪ&rsquo ਸਰਕਾਰ ਵੱਲੋਂ ਜਾਣ-ਬੁੱਝ ਕੇ ਬਿਕਰਮ ਸਿੰਘ ਮਜੀਠੀਆ ਦਾ ਅਕਸ ਖ਼ਰਾਬ ਕਰਨ ਲਈ ਚੁੱਕਿਆ ਕਦਮ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਝੂਠਾ ਫਸਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਦਕਿ ਆਪ ਦੇ ਮੁਖੀ ਅਰਵਿੰਦ ਕੇਜਰੀਵਾਲ ਨਸ਼ਿਆਂ ਦੇ ਮੁੱਦੇ &rsquoਤੇ ਮਜੀਠੀਆ ਤੋਂ ਲਿਖਤੀ ਮੁਆਫ਼ੀ ਵੀ ਮੰਗ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ਕੁੱਝ ਸਮਾਂ ਪਹਿਲਾਂ ਉਨ੍ਹਾਂ (ਸੁਖਬੀਰ) &rsquoਤੇ ਹੋਏ ਜਾਨਲੇਵਾ ਹਮਲੇ ਦੀ ਲਗਾਤਾਰਤਾ ਵਿਚ ਹੈ।
ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ &rsquoਤੇ ਹੋਏ ਹਮਲੇ ਸਬੰਧੀ ਕੋਰਟ ਵਿਚ ਸਰਕਾਰ ਵੱਲੋਂ ਕਮਜੋਰ ਢੰਗ ਨਾਲ ਪੇਸ਼ ਹੋਣ ਦੇ ਨਤੀਜੇ ਵਜੋਂ ਮੁਲਜਮ ਨੂੰ ਆਸਾਨੀ ਨਾਲ ਜ਼ਮਾਨਤ ਮਿਲਣਾ ਸਰਕਾਰ ਦੇ ਭਿਆਨਕ ਮਨਸੂਬਿਆਂ ਨੂੰ ਹੋਰ ਵੀ ਉਜਾਗਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੇ ਘਟਨਾਕ੍ਰਮਾਂ ਨੂੰ ਦੇਖਦਿਆਂ ਕੋਈ ਸ਼ੱਕ ਨਹੀਂ ਰਿਹਾ ਕਿ ਵਿਰੋਧੀ ਸੂਬੇ ਨੂੰ ਕਿਸ ਜਗ੍ਹਾ ਧੱਕਣ ਦੀ ਕੋਸ਼ਿਸ਼ ਕਰ ਰਹੇ ਹਨ ।
ਪੰਜਾਬ ਸਰਕਾਰ ਸੂਬੇ ਦੇ ਹਰ ਸਕੂਲ &rsquoਚ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਯਕੀਨੀ ਬਣਾਵੇ: ਜਥੇਦਾਰ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਜਰੂਰੀ ਹੈ ਕਿ ਸੂਬਾ ਸਰਕਾਰ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿਚ ਨਰਸਰੀ ਜਮਾਤ ਤੋਂ ਲਾਗੂ ਕਰੇ।
ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਮੌਕੇ ਸੰਬੋਧਨ ਦੌਰਾਨ ਪੰਜਾਬੀ ਭਾਸ਼ਾ ਨੂੰ ਦੀਆਂ ਜੋ ਚੁਣੌਤੀਆਂ ਦੀ ਗੱਲ ਉਨ੍ਹਾਂ ਨੇ ਕੀਤੀ ਸੀ ਅੱਜ ਉਹ ਸਹੀ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਸਕੂਲਾਂ ਦੇ ਨਵੇਂ ਦਾਖ਼ਲੇ ਸ਼ੁਰੂ ਹੋ ਗਏ ਹਨ ਅਤੇ ਸੀਬੀਐੱਸਈ ਨਾਲ ਸਬੰਧਤ ਕਈ ਸਕੂਲਾਂ ਵਿੱਚੋਂ ਰਿਪੋਰਟਾਂ ਮਿਲ ਰਹੀਆਂ ਹਨ ਕਿ ਸਕੂਲ ਪ੍ਰਬੰਧਕਾਂ ਵੱਲੋਂ ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਨੂੰ ਲਾਜ਼ਮੀ ਤੇ ਪੰਜਾਬੀ ਨੂੰ ਵਿਕਲਪ ਦੇ ਰੂਪ ਵਿੱਚ ਰੱਖਿਆ ਗਿਆ ਹੈ, ਜੋ ਕਿ ਬਰਦਾਸ਼ਤਯੋਗ ਨਹੀਂ। ਇਹ ਸਥਿਤੀ ਪੰਜਾਬੀ ਭਾਸ਼ਾ ਪ੍ਰਤੀ ਵਧ ਰਹੇ ਅਣਗਹਿਲੀ ਵਾਲੇ ਰਵੱਈਏ ਨੂੰ ਦਰਸਾਉਂਦੀ ਹੈ।
ਸੈਫ ਅਲੀ &rsquoਤੇ ਹਮਲੇ ਦਾ ਮਾਮਲਾ: ਅਦਾਲਤ ਨੇ ਪੁਲੀਸ ਤੋਂ ਜਵਾਬ ਮੰਗਿਆ
ਇੱਥੋਂ ਦੀ ਸੈਸ਼ਨ ਅਦਾਲਤ ਨੇ ਅੱਜ ਮੁੰਬਈ ਪੁਲੀਸ ਨੂੰ ਇਸ ਸਾਲ ਜਨਵਰੀ ਵਿੱਚ ਬੌਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੰਗਲਾਦੇਸ਼ੀ ਨਾਗਰਿਕ ਦੀ ਜ਼ਮਾਨਤ ਅਰਜ਼ੀ &rsquoਤੇ ਆਪਣਾ ਜਵਾਬ ਦਾਇਰ ਕਰਨ ਲਈ ਕਿਹਾ ਹੈ। ਇਸ ਤੋਂ ਪਹਿਲਾਂ ਹਮਲਾ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਹੰਮਦ ਸ਼ਰੀਫੁਲ ਇਸਲਾਮ (30) ਨੇ ਪਿਛਲੇ ਹਫ਼ਤੇ ਦਾਇਰ ਆਪਣੀ ਅਰਜ਼ੀ ਵਿੱਚ ਦਾਅਵਾ ਕੀਤਾ ਸੀ ਕਿ ਉਸ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਸੀ। ਇਹ ਪਟੀਸ਼ਨ ਵਧੀਕ ਸੈਸ਼ਨ ਜੱਜ ਏ.ਐਮ. ਪਾਟਿਲ ਦੇ ਸਾਹਮਣੇ ਸੁਣਵਾਈ ਲਈ ਪੇਸ਼ ਹੋਈ। ਅਦਾਲਤ ਨੇ ਇਸ ਮਾਮਲੇ ਵਿਚ ਪੁਲੀਸ ਨੂੰ ਜਵਾਬ ਦਾਇਰ ਕਰਨ ਲਈ ਕਿਹਾ ਹੈ। ਸ਼ਰੀਫੁਲ ਦੇ ਵਕੀਲ ਅਜੇ ਗਵਲੀ ਨੇ ਕਿਹਾ ਕਿ ਇਸ ਮਾਮਲੇ ਦੀ ਅਗਲੀ ਸੁਣਵਾਈ 4 ਅਪਰੈਲ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਬੌਲੀਵੁੱਡ ਅਦਾਕਾਰ ਨੂੰ 16 ਜਨਵਰੀ ਨੂੰ ਬਾਂਦਰਾ ਖੇਤਰ ਵਿੱਚ ਉਸ ਦੇ ਅਪਾਰਟਮੈਂਟ ਦੀ 12ਵੀਂ ਮੰਜ਼ਿਲ &rsquoਤੇ ਆ ਕੇ ਇੱਕ ਘੁਸਪੈਠੀਏ ਨੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਸੀ। ਇਸ ਤੋਂ ਬਾਅਦ 54 ਸਾਲਾ ਅਦਾਕਾਰ ਦੀ ਐਮਰਜੈਂਸੀ ਸਰਜਰੀ ਹੋਈ ਅਤੇ ਪੰਜ ਦਿਨਾਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ।