image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਨਿਰਣਾ

ਪਹਿਲਾਂ ਆਪਣੇ ਦੇਸ਼ ਅਤੇ ਵਾਸੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿਵਾ ਲਵਾਂ, ਸਿੱਖ ਭਾਈਚਾਰਾ ਤਾਂ ਸਮੁੱਚੇ ਦੇਸ਼ ਵਸਨੀਕਾਂ ਵੱਲ ਕਿਤੇ ਧਿਆਨ ਲੱਗਣ ਹੀ ਨਹੀਂ ਦਿੰਦਾ ਡੂੰਘੀ ਚਿੰਤਾ ਕਿ ਇਕ ਜਥੇਬੰਦੀ ਹਰ ਵੇਲੇ ਪੰਜਾਬ ਦੀਆਂ ਸਿਆਸਤਾਂ ਵੱਲ ਹੀ ਘੜੀਸੀ ਜਾਂਦੀ ਹੈ, ਆਮ ਲੋਕਾਂ ਦਾ ਉਨ੍ਹਾਂ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਮਿਸਾਲ :- ਚੌਥੇ ਕੁ ਦਿਨ ਜੀ 84 ਦੇ ਦਰਬਾਰ ਸਾਹਿਬ ਹਮਲੇ ਵਿੱਚ ਟੋਰੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਭੂਮਿਕਾ ਦੇ ਕਾਗਜ਼ ਨਸ਼ਰ ਕਰੋ ਦੋ ਐੱਮ।ਪੀ। ਪਹਿਲਾਂ ਸੀ, ਇਸ ਵਾਰੀ ਕਈ ਦਮਕੜੇ ਹੋਰ ਆ ਬੈਠੇ ਤੇ ਇਨ੍ਹਾਂ ਵਿੱਚੋਂ ਕੇਵਲ ਢੇਸੀ, ਤੇ ਗਿੱਲ ਹੀ ਬੱਸ ਸਿੱਖ ਵਿਸ਼ੇ ਹੀ ਭਾਲਦੇ ਨੇ ਫੈਡਰੇਸ਼ਨ ਦਾ ਇਹ ਏਜੰਡਾ ਹੈ, ਜਵਾਬ ਮੰਗਦੇ ਹਾਂ ਕਿ ਕੀ ਲਾਭ ਹੋਵੇਗਾ ਆਮ ਸਿੱਖ ਜਨਤਾ ਨੂੰ ਕੀ ਇਹ ਲੇਬਰ ਸਰਕਾਰ ਫੇਰ ਮੁਆਵਜ਼ੇ ਦੇਵੇਗੀ ਪੀੜਤਾਂ ਨੂੰ ? ਹਾਂ ਵੋਟਾਂ ਜਰੂਰ ਸਿੱਖਾਂ ਦੀਆਂ ਬਟੋਰਨਗੇ ਪਹਿਲਾਂ ਹੀ ਕਿਹੜੀ ਕਸਰ ਹੈ ਜਾਂ ਆਪ ਲਾਹੇ ਵਜੀਰੀਆਂ ਲਾਰਡੀਆਂ ਸ਼ਾਹੀ ਖਿਤਾਬ ਸਲੋਅ ਤੋਂ ਐੱਮ।ਪੀ। ਹਨ ਢੇਸੀ ਹੋਰੀ, ਅੱਜ ਕਿੰਨੇ ਸਮੇਂ ਤੋਂ ਦੇਖੋ ਉਥੋਂ ਦੀ ਸਥਾਨਕ ਕੌਂਸਲ ਦੀ ਕੀ ਦਸ਼ਾ ਹੁਣ ਦੂਜਿਆਂ ਦੀਆਂ ਭਾਈਵਾਲੀਆਂ ਭਾਲਦੀ ਫਿਰਦੀ ਹੈ ਉਧਰ ਤਾਂ ਧਿਆਨ ਨਹੀਂ ਬੱਸ ਸਿੱਖਾਂ ਦੀਆਂ ਚਾਪਲੂਸੀਆਂ ਤੇ ਕੇਂਦਰਤ ਰਹਿਣਾ ਤਣਖਾਹ ਲੋਕਾਂ ਸਿਰੋਂ । 
ਅੱਗੋਂ ਚਲੋ ਅਗਲਾ ਮੱੁਦਾ ਭੀ ਇਨ੍ਹਾਂ ਆਪਣੇ ਸਾਡੇ ਤੇ ਠੋਸੇ ਗਏ ਆਗੂ ਕੋਈ ਪ੍ਰਾਪਤੀ ਨਹੀਂ ਬੱਸ ਮਗਜਮਾਰੀ ਕਿਸਾਨਾਂ ਨੂੰ ਇਨ੍ਹਾਂ ਅਤੇ ਕਾਂਗਰਸ ਨੇ ਚੁੱਕ ਕੇ ਬਾਰਡਰ ਘੇਰੋ ਪਹਿਲਾਂ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਹਾਲੇ ਲਾਗੂ ਤਾਂ ਕੀਤੇ ਹੀ ਸਨ ਚਲੋ ਵਾਪਸ ਇਹ ਧਮਾ੍ਹਲਾ ਪਉਂਦੇ ਮੁੜ ਆਏ ਫੇਰ ਸੁਰਤ ਆਈ ਨਾ ਜੀ ਨਾ ਐੱਮ। ਐੱਸ। ਪੀ। ਦੀ ਤਾਂ ਗੱਲ ਭੁੱਲਗੇ ਯਾਦ ਰੱਖੋ ਸਰਵਣ ਸਿੰਘ ਪੰਧੇਰ ਤਾਂ ਉਦੋਂ ਭੀ ਢਾਈ ਪਾਅ ਖਿੱਚੜੀ ਅੱਡ ਸੀ, ਫੇਰ ਪ੍ਰਸਿੱਧੀ ਲਈ ਤੀਮੀਆਂ ਬਜ਼ੁਰਗ ਫੜ ਲਿਆਂਦੇ, ਅੰਤ ਡੱਲੇਵਾਲ ਨੂੰ ਮੂਰਤ ਬਣਾ ਪੂਜਣ ਲੱਗ ਗੇ ਜੀ ਮਰਨ-ਵਰਤ ਭਾਈ ਮਰਨ-ਵਰਤ ਨਹੀਂ ਭੁੱਖ ਹੜਤਾਲ, ਮਰਨ-ਵਰਤ ਨੀ ਚਲਦਾ ਇੰਨੇ ਦਿਨ, ਸਰਕਾਰ ਨੂੰ ਮੂੰਹ ਵੱਲ ਦੇਖਦਿਆਂ 13 ਮਾਹ ਹੋ ਗਏ, ਧਮੂਸ੍ਹਲੀ ਚੱਲੀ ਕਦੇ ਪੰਜਾਬ ਬੰਦ, ਰੇਲ੍ਹਾਂ ਰੋਕੋ, ਧਰਨੇ, ਸੜਕਾਂ ਬੰਦ, ਦੁੱਧ ਡੋਲੋ੍ਹ, ਸਬਜ਼ੀਆਂ ਰੋੜੋ ਸੜਕਾਂ ਤੇ, ਬਾਰਡਰ ਫੇਰ ਘੇਰ ਲਏ, ਸਰਕਾਰ ਜੇਕਰ ਇਹ ਡੁੱਬਕੀ ਜੁਗਤ ਨਾ ਕਰਦੀ ਤਾਂ ਇਹ ਹਾਲੇ ਹੋਰ ਚਲਣਾ ਸੀ ਪਰ ਅੰਦਰੋਂ ਹੁਣ ਭਿਆਂ ਨਿਕਲੀ ਪਈ ਸੀ, ਹੋਰ ਭੂਤੀ ਪੰਗਾ ਜੀ ਸਾਡੀਆਂ ਟਰਾਲੀਆਂ ਚੋਰੀ, ਸਮਾਨ ਚੋਰੀ, ਪਲੰਦਾ ਹੈ ਹਾਲੇ ਤਾਂ ਸਾਰਾ ਮਲ੍ਹਬਾ ਸਮੇਟ ਹੀ ਨਹੀਂ ਹੋਇਆ ਐਮੇ ਪੰਜ ਪੰਜ ਲੱਖ ਦਾ ਨੁਕਸਾਨ ਫੇਰ ਇਹ ਗਰੀਬ ਨੇ ਕਿਸਾਨ ਹੁਣ ਕਾਗਜ਼ ਪੱਤਰ ਸਹੀ ਨਹੀਂ ਤਾਂ ਢਕਵੰਝ ਨੇ, ਮੈਂ ਆਮ ਸਰਕਾਰ ਦੀ ਸਮਰਥੱਕ ਨਹੀਂ, ਪਰ ਕਲਮ ਦਾ ਪ੍ਰਣ, ਮੈਂ ਅਕਾਲੀ ਦਲ ਦੀ ਪਾਰਟੀਬੰਧ ਹਾਂ, ਪਰ ਮੈਂ ਉਨ੍ਹਾਂ ਲੇਖਕਾਂ ਵਿੱਚੋਂ ਨਹੀਂ ਜੋ ਹਵਾ ਨਾਲ ਰੁੱਖ ਬਦਲਾਂ ਨਹੀਂ ਮੇਰੇ ਵਿਚਾਰ ਵਿੱਚ ਭਗਵੰਤ ਮਾਨ ਨੇ ਲੋਕਾਂ ਦਾ ਹਿੱਤ ਪਾਲਤਾ ਭਾਵੇਂ ਵਿੱਚ ਆਪਣਾ ਚੋਣਾਂ ਦਾ ਆਸ਼ਾ ਅਗਲਾ ਧੁਰਾ, ਸਿੱਖ ਪੰਥ ਭਾਵੇਂ ਪ੍ਰਚਾਰੀ ਜਾਣ ਪਰ ਇਨ੍ਹਾਂ ਦੇ ਸੰਸਕਾਰ ਝਗੜਾਲੂ ਨੇ, ਸਬੂਤ ਘਰ ਵਿੱਚ ਆਪਸੀ ਟੱਕਰਾਂ, ਸਿਆਸੀ ਪਾਰਟੀ ਕਿਸੇ ਨਾਲ (ਸਿਵਾਏ ਕਾਂਗਰਸ) ਨੀ ਬਣਦੀ, ਸੂਬੇ ਦੇ ਲਾਗੇ ਕਿਸੇ ਨਾਲ ਨਹੀਂ ਸੈਂਟਰ ਵਿੱਚ ਦੁੰਦ, ਬੁਰਾ ਨਾ ਮਨਾਇਉ ਅੰਗ੍ਰੇਜ਼ੀ ਵਿੱਚ ਇਕ ਅੱਖਰ ਾਂੈਖੈਾਂੜਧ ਸ਼ੌEਾਂਧ ਅਸੀਂ ਹਾਂ ਵਿਦੇਸ਼ਾਂ ਵਿੱਚ ਸਰਕਾਰਾਂ ਨਾਲ ਸਾਡਾ ਇੱਟ ਖੜਿੱਕਾ, ਹੈ ਕੋਈ ਥਹੁ-ਟਿਕਾਣਾ ? ਮਿਸਾਲ : ਮੰਡ੍ਹੀਰ ਝੰਡੇ ਲਾ ਕੇ ਹਿਮਾਚਲ ਯਾਨੀ ਧਾਰਮਿਕ ਝੰਡਾ ਨਹੀਂ ਸੰਤ ਭਿੰਡਰਾਂਵਾਲੇ ਪਹਿਲੀ ਵਾਰ ਨਹੀਂ ਪਿਛਲੀ ਵਾਰੀ ਭੀ ਮੋਟਰਸਾਈਕਲ ਭਜਾਏ, ਉਥੇ ਭੀ ਮੁਸ਼ਟੰਡ ਪੁਣੇ ਵਾਲੇ ਹਨ ਹੀ ਧੱਕਾ ਮੁੱਕੀ, ਹਿਮਾਚਲ ਸਰਕਾਰ ਸਮਝਦਾਰ ਪਰ ਸਾਡੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਜਥੇਦਾਰ ਤੇ ਨਵਾਂ ਨੇਤਾ ਉੱਗਿਆ ਹਰਿਪੀ੍ਰਤ ਸਿੰਘ ਕਹਿੰਦਾ ਮੁੰਡਿਆਂ ਨੂੰ ਗੁੱਸਾ ਸੀ ਤਾਂ ਬੱਸਾਂ ਭੰਨ-ਤੋੜ ਕੀਤੀ, ਦੂਜੇ ਆਗੂ ਭੀ ਆਪਣੇ ਛੋਕਰਿਆਂ ਨੂੰ ਸੱਦਦੇ ਤੇ ਝਾੜ-ਝੰਭ ਕਰਦੇ ਨਾ ਕਿ ਹਿਮਾਚਲ ਸਰਕਾਰ ਦੇ ਗੱਲ ਪੈ ਗਏ, ਮੁੱਖ ਮੰਤਰੀ ਤਾਂ ਭਗਵੰਤ ਮਾਨ ਭੀ ਨੀ ਉਲਝਿਆ ਤੇ ਉਨ੍ਹਾਂ ਦਾ ਭੀ ਸਿਆਣਾ ਹੈ । ਸਾਨੂੰ ਸੁੰਡੀ ਸੁੱਘਦੀ ਹੀ ਹਹਿੰਦੀ ਹੈ, ਜੀ ਹਿਮਾਚਲ ਟੂਰਿਜ਼ਮ ਕਰਕੇ ਸਾਡੀ ਝੇਪ ਵਿੱਚ ਰਹੇ, ਸੁਥਰਿਉ ਰਾਹ ਹੋਰ ਲੱਭ ਜਾਂਦੇ ਨੇ ਤੁਹਾਡੇ ਭੀ ਮੱਕੂ ਬੰਨ ਹੋ ਸਕਦੇ ਨੇ, ਬੰਦੇ ਬਣੋ, ਹੁਣ ਪੰਥਕ-ਸੰਕਟ ਵੱਲ ਕੁਫਰ ਮੁੱਲ ਨੀ ਵਿਕਦਾ ਪਹਿਲਾਂ ਤਾਂ ਬਾਗੀ ਸਿਧਾਰੀ ਨਵੇਂ ਹਨ ਜਾਂ ਉਸੇ ਬਾਦਲ ਵਿੱਚੋਂ ਨੇ ਹੁਣ ਧੋਬੀ ਨੇ ਧੋ ਦਿੱਤੇ ? ਕਿੱਡਾ ਤੂਫਾਨ ਜੀ ਪੰਜ ਮੈਂਬਰੀ ਕਮੇਟੀ ਫਰੋਲੋ, 7 ਮੈਂਬਰੀ ਤਾਂ ਤਖ਼ਤੀ ਜਥੇਦਾਰਾਂ ਨੇ ਬਣਾਈ, ਪੰਜ ਦਾ ਹੁਕਮ ਕੇਵਲ ਗਿ: ਰਘੁਬੀਰ ਸਿੰਘ ਨੇ ਕਹਿ ਦਿੱਤਾ ਸੀ ਜਾਵੋ ਇਹਦੇ ਨਾਲ ਹੀ ਕੰਮ ਚਲਾਵੋ ਫੇਰ ਇਹ ਅਕਾਲ ਤਖ਼ਤੀ ਅਦੇਸ਼ ਕਿਵੇਂ ? ਰੱਖੋ (ਗੁਰੂ ਗ੍ਰੰਥ ਸਾਹਿਬ) ਤੇ ਹੱਥ ਵਿੱਚੇ ਰਘੁਬੀਰ ਸਿੰਘ ਇਨ੍ਹਾਂ ਗੱਲਾਂ ਕਰਕੇ ਹੀ ਅਖਾਣ ਹੈ, ਬਾਦਲਾਂ ਦੇ ਗਡ੍ਹੀਰੇ ਤੇ ਝਾਂਟੀਆਂ ਲੈ ਕੇ ਹੁਣ ਭਾਜਪਾ ਦੇ ਘਨੇੜੇ ਉਨ੍ਹਾਂ ਨੇ ਜਦੋਂ ਮਾਰੀਆਂ ਹੁੱਝਾਂ ਮੋਢੇ ਹਿੱਲ ਜਾਣੇ ਨੇ, ਇਹ ਬਾਦਲ ਸਾਹਬ ਹੀ ਸਨ ਜੋ ਬੁੱਕ੍ਹਲ ਵਿੱਚ ਲਈ ਬੈਠੇ ਰਹੇ ਸੰਗ ਹਿਆ ਮਨੁੱਖਾਂ ਲਈ ਹੁੰਦੀ ਹੈ ਬਾਕੀ ਸੋਸ਼ਲ-ਮੀਡੀਆ ਤੇ ਲੇਖਕ ਤਾਂ ਖਾਂਦੇ ਕੰਨਾਂ ਵਿੱਚ ਪਉਂਦੇ ਨੇ ਇਤਿਹਾਸਕਾਰ ਤਾਂ ਸੌਦੇ ਵੇਚਣੇ ਨੇ, ਸੀ । ਭੱਖਦਾ ਮੁੱਦਾ ਬਾਬਾ ਹਰਨਾਮ ਸਿੰਘ ਧੁੰਮੇ ਨੂੰ ਗੱਦੀਨਸ਼ੀਨ ਵੇਲੇ ਸ਼੍ਰੋਮਣੀ ਕਮੇਟੀ ਨੇ ਬਾਬਾ ਰਾਮ ਸਿੰਘ ਨੂੰ ਨਕਾਰਿਆ ਇਹਨੂੰ ਬਣਾਇਆ, ਰਣਜੀਤ ਸਿੰਘ ਢਡੱਰੀਆਂ ਵਾਲੇ ਨਾਲ ਇਹਦੀ ਖਹਿਬਾਜ਼ੀ ਅਖੇ ਜੀ ਜਲ ਨੂੰ ਪਾਣੀ ਕਹਿੰਦਾ, ਗੁਰਬਾਣੀ ਵਿਰੁੱਧ, ਸਭ ਜਾਦੂਵਾਲ ਦੀ ਤਰ੍ਹਾਂ ਆਪਣੀ ਹੱਟੀ ਬਚਾਅ ਲਈ, ਸ਼੍ਰੋਮਣੀ ਕਮੇਟੀ ਨੇ ਇਹਨੇ ਉਹਦਾ ਬੰਦਾ ਨਿੱਕੇ ਨਿੱਕੇ ਬੱਚਿਆਂ ਵਾਲਾ ਖ਼ਤਮ ਕਰਵਾ ਤਾ ਸ਼੍ਰੋਮਣੀ ਕਮੇਟੀ ਇਹਦੇ ਵੱਲ, ਹੁਣ ਉਨ੍ਹਾਂ ਨੂੰ ਹੀ ਕਹਿੰਦਾ ਮੈਂ 28 ਨੂੰ ਕਰੂ ਸਿੱਧੇ ਭਾਜਪਾ ਦਾ ਸਿਰ ਹੱਥ, ਆਹ ਇੰਗਲੈਂਡੀਏ ਨਾਲੇ ਤਾਂ ਜੀ ਸਾਡੀ ਲੜਾਈ ਕੇਂਦਰ ਨਾਲ, ਨਾਲੇ ਕਿੰਨੇ ਦਿਨ ਹੋ ਗਏ ਧੁੰਮੇ ਦੇ ਮਗਰ ਜਾਵੋ ਚੈਨਲ ਕਹਿੰਦਾ ਸਹਾਇਤਾ ਚਾਹੀਦੀ ਹੈ ਤਾਂ ਸੰਪਰਕ ਕਰੋ ਹਾਲੇ ਇਹ ਖਾਲਿਸਤਾਨੀ ਰੱਬ ਬੇਅੰਤ ਹੈ ਆਪੇ ਨਿਤਾਰੇ ਕਰ ਦਿੰਦਾ, ਹੁਣ ਚੁਰਾਸੀ ਮਨਾਉਣ ਲਈ ਤੁਰ ਪੈਣਗੇ । ਇਸ ਤੋਂ ਪਹਿਲਾਂ ਕਿ ਅਗਲਾ ਅਧਿਆਏ ਅਰੰਭਾ, ਮੈਂ ਆਪਣੀ ਲਾਇਲਮੀ ਦਾ ਪ੍ਰਗਟਾਵਾ ਕਰਨਾ ਚਾਹੁੰਦੀ ਹਾਂ, ਮੈਨੂੰ ਨਾ ਅਕਾਲ ਤਖ਼ਤ ਦੇ ਇਨ੍ਹਾਂ ਸਿੰਘ ਸਾਹਿਬਾਨਾਂ ਦਾ ਕੁਝ ਭੀ ਪਤਾ ਹੁੰਦਾ ਸੀ, ਬੱਸ ਪ੍ਰਾਪੇਗੰਡਾ ਹੀ ਸੱਚ ਹੁਣ ਸੱਚ ਸਾਹਮਣੇ ਆਏ ਕਿ ਇਹ ਇਕ ਧਰਮ ਨਾਲ ਜੋੜ ਕੇ ਨਮੂਜ ਹੀ ਹੈ ਗੁਰਦੁਆਰਿਆਂ ਦੇ ਗ੍ਰੰਥੀ ਜੱਜ ਬਣਾ ਧਰੇ, ਕੋਈ ਜੱਜ ਲਫਾਫੇ ਫੜਦਾ ਹੁੰਦਾ ਹੈ ? ਦੂਜਾ ਕਿ ਹੁਕਮਨਾਮਾ ਜਾਂ ਜਥੇਦਾਰ ਦੀ ਕੀਤੀ ਅੰਨੀ-ਕਾਣੀ ਕਬੂਲ, ਫੇਰ ਕੀ ਹੱਕ ਸੀ ਹਰਿਪ੍ਰੀਤ ਸਿੰਘ ਨੂੰ ਸਵ: ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ (ਫੱਖਰੇ ਕੌਮ ਵਾਪਸੀ ਦਾ) ? ਦੂਜਾ ਸਾਬਕਾ ਜ: ਗੁਰਬਚਨ ਸਿੰਘ ਦੇ ਭੱਤੇ ਰੱਦ ਦਾ ? ਤੀਜਾ ਆਹ ਦਮਦਮੀ ਟਕਸਾਲ ਦਾ ਬਾਬਾ ਧੁੰਮਾਂ ਭੀ ਸ਼੍ਰੋਮਣੀ ਕਮੇਟੀ ਦੀ ਹਮਾਇਤ ਨਾਲ ਬਾਬਾ ਰਾਮ ਸਿੰਘ ਨੂੰ ਪਿਛਾਂਹ ਸਿੱਟ ਗੱਦੀ ਸੰਭਾਲੀ ਹੁਣ ਭੂੰਡੀ ਲੜੀ ਵਿਰੋਧ ਦੀ, ਬਣਦਾ ਤਾਂ ਇਹ ਹੈ ਕਿ ਇਹਨੂੰ ਲਾਹੋ । ਸਿੱਠਣੀ (ਨਿਲੱਜਿਉ ਲੱਜ ਤੁਹਾਨੂੰ ਨਹੀਂ) ਚਲੋ ਪ੍ਰਮਾਤਮਾਂ ਦੀ ਮਿਹਰ ਹੀ ਹੈ 28 ਭਾਵੀ ਤੋਂ ਬੱਚ ਗਈ ਅਰਦਾਸੀ ਹੋਵੋ, ਧਰਮ ਤਾਂ ਆਤਮਾਂ ਲਈ ਦੀਵਾ ਹੈ, ਚਾਨਣ ਲਈ ਜਗਾਵੋ ? ਨਾ ਬੁਝਾਵੋ । ਡਰੋ ਹਰ ਵੇਲੇ ਰਚਨਹਾਰ ਤੋਂ ਹੰਕਾਰ ਪਾਊ ਮਾਰ, ਪੰਥ ਪਤਾ ਨਹੀਂ ਕੀਹਨੂੰ ਆਖੀ ਜਾਂਦੇ ਹਾਂ, ਸਾਬਤ ਕਰਤਾ ਕਿ ਪਹਿਲਾਂ ਕਾਂਗਰਸ ਨੇ ਹੁਣ ਭਾਜਪਾ ਨੇ ਸਾੜਸਤੀ ਲਿਆਂਦੀ ਹੋਈ ਹੈ ਬਾਬੇ ਧੁੰਮੇ ਦੇ ਭੀ ਹੁਣ ਬੱਸ ਦਿਨ ਚਾਰ ਟਕਸਾਲ ਭੀ ਵਿਵਾਦਾਂ ਵਿੱਚ, ਤਾਂ ਹੀ ਭਾਜਪਾ ਦੇ ਚਰਨੀ ਗਿਆ, ਕਸੂਰ ਸਾਡਾ ਹੀ ਹੈ ਜੋ ਬਾਗੀ ਹੋ ਕੇ ਖੇਰੂੰ ਖੇਰੂੰ ਹੋਏ ਸਹਾਰੇ ਭਾਲਦੇ ਨੇ ਸਰਕਾਰਾਂ ਦੇ ਰਾਖਾ ਏਕ ਹਮਾਰਾ ਸੁਆਮੀ, ਇਹੀ ਟੇਕ ਨੇ ਨਾਲ ਨਿਭਣਾ ।
ਨਿਰਣਾ
ਤੇਰੀ ਇਕੋ ਅੱਖ ਸੁਲੱਖਣੀ ਪਈ ਟੀਪਾਂ ਢਾਲੇ੍ਹ, ਤੈਨੂੰ ਨਿਉ ਕਰਨ ਸਲਾਮਾਂ ਦੋ ਦੋ ਅੱਖੀਆਂ ਵਾਲੇ, ਇਸ ਲਿਖਤ ਦਾ ਮੰਤਵ ਕੀ ? ਅੱਜ ਕੱਲ੍ਹ ਅਕਾਲੀ ਫੂਲਾ ਸਿੰਘ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਚਰਚਾ, ਰਾਜ ਮੋੜ ਲਿਆਉਣ ਦੇ ਸ਼ੇਖ ਚਿਲੀ ਰਾਗ, ਅਕਾਲ ਤਖ਼ਤ ਦੀ ਮਹਾਨਤਾ, ਜੀ ਹੁਕਮ ਮੋੜਿਆ ਹੀ ਨਹੀਂ ਜਾ ਸਕਦਾ, ਜਿਹੜਾ ਨਾ ਮੰਨੇ ਬੇਈਮਾਨ ਆਦਿ । ਤੱਥਾਂ ਆਧਾਰਤ ਖੋਜ ਇਤਿਹਾਸ ਤੇ ਸੱਚ, ਸਬੂਤ ਹਾਜ਼ਰ ਕਰਦੀ ਹਾਂ ਬਾਬਾ ਫੂਲਾ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਸਨ, ਬਾਰੇ ਪਿਛਲੇ ਅੰਕ ਵਿੱਚ ਲੱਗਦਾ ਵਾਂਬਰਿਆਂ ਦੀ ਤਰ੍ਹਾਂ ਹੀ ਸਿੱਖ ਰਾਜ ਮੁੜ ਲਿਆਵੋ ? ਉਹ ਹਕੂਮਤ ਹੁਣ ਸੁਤੰਤਰਤਾ ਜਦੋਂ ਇਸ ਤਰ੍ਹਾਂ ਦਾ ਢੰਡੋਰਾ ਪਿੱਟ ਹੋਵੇ ਅਲੋਚਣਾ, ਪੜਚੋਲ ਅਵੱਸ਼ ਇਸ ਲੇਖ ਵਿੱਚ ਵਿਸ਼ਾ : ਮਹਾਰਾਜੇ ਦੀ ਮੋਰਾਂ (ਮਾਈ ਮੋਰਾਂ) ਦਾ ਇਸ ਕਰਕੇ ਹੈ ਕਿ ਜਥੇਦਾਰ ਨੇ ਕੋਰੜੇ ਮਾਰੇ ਕਹਿੰਦੇ ਨੇ ਕਿਉਂ ਹੁਣ ਘੱਟ ਬੋਲਦੇ ਹਨ ਕਿਉਂਕਿ ਸ਼ੇਰੇ-ਪੰਜਾਬ ਨੇ ਇਕ ਮੁਸਲਮਾਨ ਨਾਚੀ ਨਾਲ ਨਿਕਾਹ ਕਰ ਲਿਆ ਸੀ, ਸਿੱਖਾਂ ਦੀ ਹੇਠੀ ਮੰਨ ਮਹਾਰਾਜੇ ਨੂੰ ਸਜ਼ਾ (ਤਨਖਾਹ) ਮੈਂ ਇਸ ਵਿਵਾਦ ਵਿੱਚ ਨਹੀਂ ਪੈਣਾ ਕਿ ਕੋਰੜੇ ਮਾਰੇ ਜਾਂ ਨਾ, ਪਰ ਇਹ ਅਵੱਸ਼ਕਤਾ ਹੈ ਕਿ ਕੀ ਮਹਾਰਾਜੇ ਨੇ ਫੇਰ ਹੁਕਮ ਮੰਨਿਆ ਤੇ ਮੋਰਾਂ ਨਿਕਾਰਤੀ ਤਲਾਕ ਤੀ ? ਲਿਖਣਾ ਬਣਦਾ ਹੈ ਕਿ ਮੋਰਾਂ ਗਰੀਬ, ਨੀਮੀ ਜਾਤ ਵਿੱਚ ਜਨਮੀ ਅੰਮ੍ਰਿਤਸਰ ਲਾਹੌਰ ਨੇੜੇ ਪਿੰਡ ਵਿੱਚੋਂ ਸੀ, ਗੁਰਬਤ ਦੀ ਮਾਰੀ ਨਾਚੀ ਤਾਂ ਬਣੀ ਪਰ ਪ੍ਰਮਾਤਮਾਂ ਦੀ ਦੇਣ ਹੁਨਰ, ਸੁਘੜਤਾ ਤੇ ਬੁੱਧੀ ਪੱਖੋਂ ਭੀ ਤੇ ਹੁਸਨ ਵੱਲੋਂ ਭੀ ਕੋਈ ਘਾਟ ਨਹੀਂ ਸੀ, ਮਹਾਰਾਜੇ ਦੇ ਮਨੋਰੰਜਨ ਲਈ ਭਾਰਤ-ਪਾਕਿ ਬਾਰਡਰ ਨੇੜੇ ਬਾਰਾਂਦਰੀ ਜੋ ਅੱਜ ਖੰਡਰ ਬਣੀ ਪਈ ਹੈ ਨਾਚੀ ਸੀ, ਆਪਣੀ ਹੁਨਰਮੰਦੀ ਤੇ ਅਕਲ ਸਦਕਾ ਬਰਾਦਰੀ ਤੇ ਲੋਕਾਂ ਦੀਆਂ ਔਕੜਾਂ ਰਾਜੇ ਤੱਕ ਲਿਜਾਂਦੀ, ਮਹਾਰਾਜੇ ਨੇ ਭੀ ਬੜੇ ਭੱਤੇ ਦੇ ਕੇ ਦੂਰ ਕੀਤੀਆਂ ਤੇ ਮੋਰਾਂ ਤਾਂ ਵਜ਼ੀਰਾਂ ਤੋਂ ਉੱਪਰ ਸੀ, ਮੇਰਾ ਭਾਵ ਹੈ ਕਿ ਅੱਜ ਸਿੱਖਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ ਕਿ ਜੀ ਅਕਾਲ ਤਖ਼ਤ ਦਾ ਹੁਕਮ ਕੋਈ ਮੋੜ ਨਹੀਂ ਸਕਦਾ ਮੰਨਣਾ ਹੀ ਪੈਂਦਾ ਹੈ ਫੇਰ ਸ਼ੇਰੇ-ਪੰਜਾਬ ਨੇ ਤਾਂ ਸਾਰਾ ਮੰਨਿਆ ਨਹੀਂ ਮੋਰਾਂ ਸਰਕਾਰ ਭੀ ਬਣੀ ਸਿੱਕਾ ਭੀ ਚੱਲਿਆ, ਯਾਦਗਾਰਾਂ ਭੀ ਬਣੀਆਂ ਮਾਈ ਮੋਰਾਂ ਮਸਜਿਦ ਆਦਿ ਅੰਤ 83 ਕੁ ਸਾਲ ਦੀ ਆਯੂ ਭੋਗ ਫੌਤ ਹੋਈ ਤੇ ਲਾਹੌਰ ਮਕਬਰੇ &lsquoਤੇ ਮੋਰਾਂ ਪਤੀ ਰਣਜੀਤ ਸਿੰਘ ਲਿਖਿਆ ਹੈ, ਲੋਕੀ ਤਾਂ ਦਰਗਾਹ ਵਾਂਗੂੰ ਸੁੱਖਾਂ ਲਹੁੰਦੇ ਹਨ ਮਾਈ ਮੋਰਾਂ ਦੀ ਪ੍ਰਸਿੱਧੀ ਅੱਜ ਤੱਕ ਹੈ ਲਾਹੌਰ ਦੇ ਪਾਪੜ ਬਜ਼ਾਰ ਵਿੱਚ ਜਾ ਕੇ ਦੇਖ ਸਕਦੇ ਹੋ, ਸਾਰ-ਅੰਸ਼ ਕਿ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਅਕਾਲ ਤਖ਼ਤ ਦੀ ਤਵਾਰੀਖ ਬਣਾ ਕੇ ਆਪਣੇ ਹਿੱਤ ਪਾਲਣੇ ਕੌਮੀ ਸੇਵਾ ਨਹੀਂ ਪੁਲੰਦੇ ਬਣਾ ਰਹੇ ਅੱਜ ਦੇ ਸਿਆਸਤਦਾਨ ।
-ਬਲਵਿੰਦਰ ਕੌਰ ਚਾਹਲ ਸਾਊਥਾਲ