image caption:

3 ਅਪ੍ਰੈਲ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ

 5 ਅਪ੍ਰੈਲ ਨੂੰ ਨਿਕਾਲੀ ਜਾਏਗੀ ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਵਿਖ਼ੇ ਸਾਲਾਨਾ ਸਿੱਖ ਡੇਅ ਪਰੇਡ: ਹਿੰਮਤ ਸਿੰਘ ਯੂਐਸਏ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਅਮਰੀਕੀ ਸਿੱਖ ਸੰਸਥਾ ਸਿੱਖ ਕੋ ਆਰਡੀਨੈਂਸ਼ਨ ਦੇ ਮੈਂਬਰ ਅਤੇ ਪੰਥਕ ਸੇਵਾਦਾਰ ਭਾਈ ਹਿੰਮਤ ਸਿੰਘ ਯੂਐਸਏ 326 ਵੇਂ ਵਿਸਾਖੀ ਪੁਰਬ ਮੌਕੇ ਨਿਕਾਲੀ ਜਾਣ ਵਾਲੀ ਸਾਲਾਨਾ ਸਿੱਖ ਡੇਅ ਪਰੇਡ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਹਰ ਸਾਲ ਦੀ ਤਰਾਂ ਖਾਲਸਾ ਜੀ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇਅ ਪਰੇਡ 5 ਅਪ੍ਰੈਲ 2025 ਦਿਨ ਸ਼ਨੀਵਾਰ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਚ ਸਮੁੱਚੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਦੇ ਸਹਿਜਿਗ ਨਾਲ ਬੜੀ ਸ਼ਾਨੋ ਸ਼ੌਕਤ ਨਾਲ ਕੱਢੀ ਜਾ ਰਹੀ ਹੈ । ਇਹ ਪਰੇਡ ਅਮਰੀਕਾ ਦੇ ਈਸਟ-ਕੋਸਟ, ਮਿਡ ਵੈਸਟ ਅਤੇ ਵੈਸਟ-ਕੋਸਟ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਦੀ ਸਰਬ ਸਾਂਝੀ ਪਰੇਡ ਹੈ ਅਤੇ ਵਾਸ਼ਿੰਗਟਨ ਡੀ ਸੀ ਜੋ ਕੇ ਅਮਰੀਕਾ ਦੀ ਹੀ ਨਹੀਂ ਬਲਕਿ ਦੁਨੀਆ ਦੀ ਵੀ ਰਾਜਧਾਨੀ ਮੰਨੀ ਜਾਂਦੀ ਹੈ ਅਤੇ ਇਥੇ ਹੋਣ ਵਾਲੀ ਇਸ ਸਿੱਖ ਡੇ ਪਰੇਡ ਦੀ ਇਕ ਆਪਣੀ ਵਿਸ਼ੇਸ਼ ਥਾਂ ਅਤੇ ਰਾਜਨੀਤਿਕ ਮਹੱਤਤਾ ਹੈ । ਵਿਸਾਖੀ ਨੂੰ ਗੁਰੂ ਨਾਨਕ ਸਾਹਿਬ ਦੇ ਚਲਾਏ ਨਿਰਮਲ ਪੰਥ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਲੋਂ ਖਾਲਸਾ ਪੰਥ ਦੇ ਰੂਪ ਵਿਚ ਪ੍ਰਗਟ ਕਰਨ ਦੀ ਖੁਸ਼ੀ ਵਿਚ ਇਸ ਨੈਸ਼ਨਲ ਸਿੱਖ ਡੇਅ ਪਰੇਡ ਵਿਚ ਸਾਰੀਆਂ ਸਿੱਖ ਸੰਗਤਾਂ ਨੂੰ ਦੂਰੋਂ ਨੇੜਿਓਂ ਵੱਧ ਚੜ ਕੇ ਸ਼ਾਮਿਲ ਹੋਣਾ ਚਾਹੀਦਾ ਹੈ ਤਾਂ ਕੇ ਸਿਖਾਂ ਦੀ ਅੱਡਰੀ ਪਛਾਣ ਨੂੰ ਦੁਨੀਆ ਦੇ ਸਾਹਮਣੇ ਪ੍ਰਗਟ ਕੀਤਾ ਜਾਵੇ ਅਤੇ ਅਮਰੀਕਾ ਦੀ ਰਾਜਧਾਨੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚ ਕੇ ਅਮਰੀਕੀ ਪੌਲਿਟਿਕਸ ਵਿੱਚ ਸਿੱਖਾਂ ਦੇ ਪ੍ਰਭਾਵ ਨੂੰ ਦਰਸਾਉਂਦੇ ਹੋਏ ਆਪਣੀ ਅਗਲੀ ਪੀੜ੍ਹੀ ਨੂੰ ਸਿੱਖੀ ਬਾਰੇ ਉਤਸ਼ਾਹਿਤ ਕਰੀਏ ਅਤੇ ਨਾਲ ਹੀ ਅਮਰੀਕੀ ਸਿਆਸਤ ਵਿਚ ਸਰਗਰਮ ਹੋਣ ਲਈ ਵੀ ਪ੍ਰੇਰਿਆ ਜਾ ਸਕੇ ਤਾਂ ਕੇ ਆਉਣ ਵਾਲੇ ਸਮੇ ਵਿਚ ਸਾਡੇ ਲੋਕਲ ਅਤੇ ਕੌਮੀ ਸਿੱਖ ਮਸਲਿਆਂ ਨੂੰ ਅਗੇ ਲਿਆਉਣ ਅਤੇ ਹੱਲ ਕਰਨ ਵੱਲ ਵਧਿਆ ਜਾਵੇ । ਉਨ੍ਹਾਂ ਦਸਿਆ ਕਿ 5 ਅਪ੍ਰੈਲ ਨੂੰ ਸਵੇਰੇ 20 ਸਟ੍ਰੀਟ ਕੋਂਸਟੀਟਿਊਸ਼ਨ ਐਵੇਂਨਿਊ ਵਿਖ਼ੇ ਦੀਵਾਨ ਸਜਾਏ ਜਾਣਗੇ ਉਪਰੰਤ ਦੁਪਹਿਰ 12.30 ਵਜੇ ਖਾਲਸਾ ਡੇਅ ਪਰੇਡ ਸ਼ੁਰੂ ਹੋਏਗੀ ਜੋ ਵੱਖ ਵੱਖ ਇਲਾਕਿਆ ਤੋ ਹੁੰਦੀ ਹੋਈ 3 ਸਟ੍ਰੀਟ ਕੈਪੀਟਲ ਹਿਲ ਵਿਖ਼ੇ ਸਮਾਪਤ ਹੋਵੇਗੀ । ਉਨ੍ਹਾਂ ਦਸਿਆ ਕਿ ਖਾਲਸਾ ਡੇਅ ਪਰੇਡ ਦੌਰਾਨ ਸੰਗਤਾਂ ਵਲੋਂ ਖਾਣ ਪੀਣ ਦੇ ਸਟਾਲ ਲਗਾਏ ਜਾਂਦੇ ਹਨ । ਅੰਤ ਵਿਚ ਉਨ੍ਹਾਂ ਸੰਗਤ ਨੂੰ ਸਾਲਾਨਾ ਸਿੱਖ ਡੇ ਪਰੇਡ ਵਿਚ ਵਡੀ ਗਿਣਤੀ ਅੰਦਰ ਸ਼ਾਮਿਲ ਹੋ ਕੇ ਸਤਿਗੁਰਾਂ ਦੀਆਂ ਖੁਸ਼ੀਆਂ ਹਾਸਿਲ ਕਰਣ ਲਈ ਅਪੀਲ ਕੀਤੀ । ਇਸ ਮੌਕੇ ਉਨ੍ਹਾਂ ਨਾਲ ਭਾਈ ਹਰਜਿੰਦਰ ਸਿੰਘ, ਭਾਈ ਵੀਰ ਸਿੰਘ ਮਾਂਗਟ, ਭਾਈ ਕੇਵਲ ਸਿੰਘ ਸਿੱਧੂ ਅਤੇ ਦਵਿੰਦਰ ਸਿੰਘ ਹਾਜਿਰ ਸਨ ।


ਭਗਵੰਤ ਮਾਨ 3 ਅਪ੍ਰੈਲ ਨੂੰ ਵਰਲਡ ਸਕਿੱਲ ਕੈਂਪਸ ਆਫ ਐਕਸੀਲੈਂਸ ਅਤੇ ਨਵੀਨੀਕਰਨ ਕੀਤੀ ਆਈ.ਟੀ.ਆਈ. ਦਾ ਕਰਨਗੇ ਉਦਘਾਟਨ


ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- ਲੁਧਿਆਣਾ ਦੇ ਮੱਧ ਵਿੱਚ 20 ਏਕੜ ਵਿੱਚ ਫੈਲੇ ਵਰਲਡ ਸਕਿੱਲਜ਼ ਕੈਂਪਸ ਆਫ਼ ਐਕਸੀਲੈਂਸ ਅਤੇ ਨਵੀਨੀਕਰਨ ਕੀਤੇ ਗਏ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ (ਆਈ.ਟੀ.ਆਈ.) ਦਾ ਉਦਘਾਟਨ ਵੀਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਕਰਨਗੇ। ਡਾ. ਵਿਕਰਮਜੀਤ ਸਿੰਘ ਸਾਹਨੀ, ਪਦਮ ਸ਼੍ਰੀ, ਸੰਸਦ ਮੈਂਬਰ, ਰਾਜ ਸਭਾ ਨੇ ਆਈ.ਟੀ.ਆਈ. ਲੁਧਿਆਣਾ ਨੂੰ ਅਪਣਾਇਆ ਹੈ ਅਤੇ ਸਰਗਰਮੀ ਨਾਲ ਮਾਰਗਦਰਸ਼ਨ ਕਰ ਰਹੇ ਹਨ, ਜੋ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਾਲੇ ਤਕਨੀਕੀ ਸਿੱਖਿਆ ਵਿਭਾਗ ਦੇ ਅਧੀਨ ਆਉਂਦਾ ਹੈ। ਡਾ. ਸਾਹਨੀ ਨੇ ਆਈ.ਟੀ.ਆਈ. ਲੁਧਿਆਣਾ ਨੂੰ ਅਪਗ੍ਰੇਡ ਕਰਨ ਲਈ ਆਪਣੇ ਐਮ.ਪੀ.ਐਲ.ਏ.ਡੀ. ਫੰਡ ਵਿੱਚੋਂ 2 ਕਰੋੜ ਰੁਪਏ ਅਤੇ ਆਪਣੀ ਜੇਬ ਵਿੱਚੋਂ 70 ਲੱਖ ਰੁਪਏ ਦਾ ਯੋਗਦਾਨ ਪਾਇਆ ਹੈ। ਅਪਗ੍ਰੇਡ ਦੇ ਕੰਮ ਵਿੱਚ ਆਧੁਨਿਕ, ਅਤਿ-ਆਧੁਨਿਕ ਤਕਨਾਲੋਜੀ ਜਿਵੇਂ ਕਿ ਰੋਬੋਟਿਕ ਵੈਲਡਰ, 3ਡੀ ਪ੍ਰਿੰਟਿੰਗ ਮਸ਼ੀਨਾਂ, ਸੀਐਨਸੀ ਮਸ਼ੀਨਾਂ, ਆਦਿ ਦੀ ਸਥਾਪਨਾ, ਆਡੀਓ-ਵੀਡੀਓ ਸੈੱਟਅੱਪ ਵਾਲੇ ਡਿਜੀਟਲ ਕਲਾਸਰੂਮ, ਅਤੇ ਹੁਨਰ-ਅਧਾਰਤ ਸਿੱਖਿਆ ਨੂੰ ਵਧਾਉਣ ਲਈ ਉੱਨਤ ਸਿਖਲਾਈ ਪ੍ਰਯੋਗਸ਼ਾਲਾਵਾਂ ਸ਼ਾਮਲ ਹਨ। ਆਈ.ਟੀ.ਆਈ. ਵਿੱਚ ਕੁੱਲ 37 ਵੱਖ-ਵੱਖ ਕੋਰਸ ਹਨ। ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ ਦੀ ਅਗਵਾਈ ਵਾਲੇ ਪੰਜਾਬ ਹੁਨਰ ਵਿਕਾਸ ਮਿਸ਼ਨ ਦਾ ਇੱਕ ਸੰਸਥਾ, ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ (ਐਮਐਸਡੀਸੀ) ਸਾਲਾਂ ਤੋਂ ਖਾਲੀ ਅਤੇ ਘੱਟ ਵਰਤੋਂ ਵਾਲਾ ਪਿਆ ਸੀ। ਇਸਦੀ ਸਮਰੱਥਾ ਨੂੰ ਪਛਾਣਦੇ ਹੋਏ, ਡਾ. ਸਾਹਨੀ ਨੇ ਇਸਨੂੰ ਇੱਕ ਆਧੁਨਿਕ ਸਕਿੱਲ ਕੈਂਪਸ ਆਫ ਐਕਸੀਲੈਂਸ ਵਿੱਚ ਬਦਲਣ ਲਈ ਪੂੰਜੀ ਖਰਚ 'ਤੇ ਨਿੱਜੀ ਤੌਰ 'ਤੇ 2.5 ਕਰੋੜ ਰੁਪਏ ਖਰਚ ਕੀਤੇ ਹਨ। ਇਸ ਸਹੂਲਤ ਵਿੱਚ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ, ਏਵੀਏਸ਼ਨ, ਪ੍ਰਾਹੁਣਚਾਰੀ ਅਤੇ ਸੈਰ-ਸਪਾਟਾ, ਖੇਤੀਬਾੜੀ ਹੁਨਰ ਵਿਕਾਸ, ਫੈਸ਼ਨ ਡਿਜ਼ਾਈਨਿੰਗ, ਬਿਊਟੀਸ਼ੀਅਨ ਕੋਰਸ, ਨਰਸਿੰਗ, ਸੀਐਨਸੀ ਪ੍ਰੋਗਰਾਮਿੰਗ, ਇਲੈਕਟ੍ਰੀਸ਼ੀਅਨ, ਵੈਲਡਿੰਗ ਅਤੇ ਰਾਸ਼ਟਰੀ ਹੁਨਰ ਵਿਕਾਸ ਨਿਗਮ (ਐਨਐਸਡੀਸੀ) ਵੱਲੋਂ ਮਾਨਤਾ ਪ੍ਰਾਪਤ ਕਈ ਹੋਰ ਕੋਰਸਾਂ ਲਈ ਅਤਿ-ਆਧੁਨਿਕ ਸਿਖਲਾਈ ਪ੍ਰਯੋਗਸ਼ਾਲਾਵਾਂ ਹਨ। ਇਹ ਸਾਰੇ ਕੋਰਸ ਪੂਰੀ ਤਰ੍ਹਾਂ ਮੁਫ਼ਤ ਪ੍ਰਦਾਨ ਕੀਤੇ ਜਾਣਗੇ, ਜੋ ਲੁਧਿਆਣਾ ਅਤੇ ਆਸ ਪਾਸ ਦੇ ਜ਼ਿਲ੍ਹਿਆਂ ਦੇ ਚਾਹਵਾਨ ਨੌਜਵਾਨਾਂ ਲਈ ਹੁਨਰ ਵਿਕਾਸ ਅਤੇ ਰੁਜ਼ਗਾਰ ਨੂੰ ਯਕੀਨੀ ਬਣਾਉਂਦੇ ਹਨ। ਇਸ ਤੋਂ ਇਲਾਵਾ, ਸੈਂਟਰ ਨੂੰ ਚਲਾਉਣ ਦੇ ਸਾਰੇ ਸੰਚਾਲਨ ਖਰਚੇ, ਜਿਸ ਵਿੱਚ ਟ੍ਰੇਨਰਾਂ ਦੀਆਂ ਤਨਖਾਹਾਂ ਅਤੇ ਹੋਰ ਮਹੀਨਾਵਾਰ ਖਰਚੇ ਸ਼ਾਮਲ ਹਨ, ਡਾ. ਵਿਕਰਮਜੀਤ ਸਿੰਘ ਸਾਹਨੀ ਨਿੱਜੀ ਤੌਰ 'ਤੇ ਚੁੱਕਣਗੇ। ਵਰਲਡ ਸਕਿੱਲਜ਼ ਕੈਂਪਸ ਆਫ਼ ਐਕਸੀਲੈਂਸ ਵਿੱਚ ਹੁਨਰ ਸਿਖਲਾਈ ਪ੍ਰਦਾਨ ਕਰਨ ਅਤੇ ਸਾਲਾਨਾ 5,000 ਤੋਂ ਵੱਧ ਵਿਦਿਆਰਥੀਆਂ ਨੂੰ ਨੌਕਰੀ ਦੇਣ ਦੀ ਸਮਰੱਥਾ ਹੈ, ਜੋ ਪੰਜਾਬ ਵਿੱਚ ਕਾਰਜਬਲ ਵਿਕਾਸ ਅਤੇ ਰੁਜ਼ਗਾਰ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।


ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ

👉 ਭਾਜਪਾ ਨੇ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਰਾਹ ਖੋਲ੍ਹਿਆ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪਾਰਲੀਮੈਂਟ ਵਿੱਚ ਆਪਣੀਆਂ ਜ਼ੋਰਦਾਰ ਦਲੀਲਾਂ ਨਾਲ ਵਕਫ਼ ਬਿੱਲ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਭਾਜਪਾ ਦੀ ਸਰਕਾਰ ਵੱਲੋਂ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਰਾਹ ਖੋਲ੍ਹਣ ਵਾਲਾ ਬਿੱਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿੱਲ ਵਕਫ਼ ਦੀਆਂ ਜਾਇਦਾਦਾਂ ਹੜੱਪਣ ਲਈ ਲਿਆਂਦਾ ਗਿਆ ਹੈ।

ਮੀਤ ਹੇਅਰ ਨੇ ਕਿਹਾ ਕਿ ਇਸ ਬਿੱਲ ਦੇ ਨਾਲ ਘੱਟ ਗਿਣਤੀ ਦੇ ਧਰਮਾਂ ਉੱਤੇ ਡਾਕਾ ਮਾਰਨ ਦਾ ਅੱਜ ਰਾਹ ਖੋਲ੍ਹ ਦਿੱਤਾ ਹੈ। ਅੱਜ ਵਕਫ ਉਪਰ ਹਮਲਾ ਹੈ, ਭਵਿੱਖ ਵਿੱਚ ਸਿੱਖ, ਬੋਧੀ ਆਦਿ ਹੋਰ ਘੱਟ ਗਿਣਤੀ ਧਰਮਾਂ ਉੱਪਰ ਵੀ ਹਮਲਾ ਕਰਨ ਲਈ ਰਾਹ ਖੋਲ੍ਹ ਦਿੱਤਾ।ਸਿੱਧੇ ਤੌਰ ਉੱਤੇ ਆਰਟੀਕਲ 14 ਦੀ ਉਲੰਘਣਾ ਕੀਤੀ ਗਈ ਹੈ। ਕਾਨੂੰਨ ਦੀ ਇੱਕ ਧਾਰਾ ਅਨੁਸਾਰ ਕਿਸੇ ਵਿਅਕਤੀ ਦੀ ਨਿੱਜੀ ਜ਼ਿੰਦਗੀ ਵਿੱਚ ਇਬਾਦਤ ਕਰਨ ਦਾ ਕਿਵੇਂ ਪਤਾ ਲਗਾਓਗੇ।

ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਇਸ ਬਿੱਲ ਤੋਂ ਸਾਫ ਝਲਕ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਮੁਸਲਮਾਨਾਂ ਪ੍ਰਤੀ ਰਵੱਈਆ ਪਿਛਲੇ 11 ਸਾਲਾਂ ਵਿੱਚ ਸਾਫ ਪਤਾ ਲੱਗਦਾ। ਇਹ ਰਵੱਈਆ ਲੱਛੇਦਾਰ ਭਾਸ਼ਣਾਂ ਦੀ ਬਜਾਏ ਕੰਮਾਂ ਤੋਂ ਪਤਾ ਲੱਗਦਾ ਹੈ। ਗ੍ਰਹਿ ਮੰਤਰੀ ਸਰਕਾਰ ਨੂੰ ਮੁਸਲਮਾਨਾਂ ਪ੍ਰਤੀ ਸੰਜੀਦਾ ਆਖਦੇ ਹਨ ਪਰ ਭਾਜਪਾ ਦਾ ਇਕ ਵੀ ਲੋਕ ਸਭਾ ਮੈਂਬਰ ਮੁਸਲਮਾਨ ਨਹੀਂ ਅਤੇ ਨਾ ਹੀ ਉੱਤਰ ਪ੍ਰਦੇਸ਼ ਵਿੱਚ ਕੋਈ ਮੁਸਲਮਾਨ ਵਿਧਾਇਕ ਹੈ।

ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਸਰਕਾਰ ਵੱਲੋਂ ਸੱਚਰ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਦਲੀਲ ਦਿੱਤੀ ਗਈ ਹੈ ਪਰ ਸੱਚਰ ਕਮੇਟੀ ਦੀ ਰਿਪੋਰਟ ਵਿੱਚ ਤਾਂ ਇਹ ਵੀ ਆਖਿਆ ਗਿਆ ਹੈ ਕਿ ਦੇਸ਼ ਵਿੱਚ 70 ਫੀਸਦੀ ਵਕਫ ਬੋਰਡ ਦੀਆਂ ਜਾਇਦਾਦਾਂ ਉੱਪਰ ਕਬਜ਼ਾ ਕੀਤਾ ਗਿਆ ਹੈ ਅਤੇ 355 ਉੱਪਰ ਤਾਂ ਸਰਕਾਰ ਦਾ ਹੀ ਕਬਜ਼ਾ ਹੈ। ਇਸ ਬਾਰੇ ਸਰਕਾਰ ਨੇ ਕੀ ਕੀਤਾ ਹੈ? ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅਨੇਕਾਂ ਇਤਿਹਾਸਿਕ ਇਮਾਰਤਾਂ, ਮਸਜਿਦਾਂ, ਵਿਦਿਅਕ ਸੰਸਥਾਵਾਂ ਸੈਂਕੜੇ ਸਾਲ ਪੁਰਾਣੀਆਂ ਹਨ, ਉਹ ਕਿੱਥੋਂ ਕਾਗਜ਼ ਲੈ ਕੇ ਆਉਣਗੇ।

ਮੀਤ ਹੇਅਰ ਨੇ ਆਪਣੇ ਸੰਸਦੀ ਹਲਕੇ ਦੇ ਸ਼ਹਿਰ ਮਾਲੇਰਕੋਟਲਾ ਦੀ ਨਵਾਬ ਸ਼ੇਰ ਮੁਹੰਮਦ ਖਾਨ ਦੇ ਹਾਅ ਦੇ ਨਾਅਰੇ ਦੇ ਵੇਲੇ ਤੋਂ ਹੁਣ ਤੱਕ ਸਭ ਧਰਮਾਂ ਦੇ ਆਪਸੀ ਭਾਈਚਾਰੇ ਤੇ ਏਕੇ ਦੀ ਉਦਾਹਰਨ ਦਿੰਦਿਆਂ ਕੇਂਦਰ ਸਰਕਾਰ ਨੂੰ ਧਰਮ ਦੇ ਆਧਾਰ ਉਤੇ ਵੰਡੀਆਂ ਪਾਉਣ ਤੋਂ ਵੀ ਵਰਜਿਆ। ਉਨ੍ਹਾਂ ਕਿਹਾ ਕਿ ਉਹ ਮਾਲੇਰਕੋਟਲਾ ਦੇ ਵਸਨੀਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਪੂਰੀ ਵਾਹ ਲਾਉਂਦੇ ਹੋਏ ਇਸ ਬਿੱਲ ਦਾ ਵਿਰੋਧ ਕਰਨਗੇ।

ਆਪ ਲੋਕ ਸਭਾ ਮੈਂਬਰ ਨੇ ਕਿਹਾ ਕਿ ਇਸ ਬਿੱਲ ਨਾਲ ਦੇਸ਼ ਦੇ ਸੰਵਿਧਾਨ ਉੱਤੇ ਹਮਲਾ ਕੀਤਾ ਗਿਆ ਹੈ। ਆਰਟੀਕਲ 26 ਤਹਿਤ ਆਪਣੀ ਸੰਸਥਾ ਬਣਾ ਵੀ ਸਕਦੇ ਹਨ ਤੇ ਉਸ ਨੂੰ ਚਲਾ ਵੀ ਸਕਦੇ ਹਨ ਅਤੇ ਅੱਜ ਇਸ ਉੱਪਰ ਹੀ ਹਮਲਾ ਕੀਤਾ ਗਿਆ ਹੈ।


ਵਕਫ਼ ਬਿੱਲ ਘੱਟਗਿਣਤੀ ਮਾਮਲਿਆਂ &rsquoਚ ਸਿੱਧੀ ਦਖ਼ਲਅੰਦਾਜ਼ੀ: ਧਾਮੀ

ਅੰਮ੍ਰਿਤਸਰ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਲੋਕ ਸਭਾ &rsquoਚ ਪਾਸ ਕੀਤੇ ਵਕਫ਼ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਘੱਟਗਿਣਤੀਆਂ ਨਾਲ ਸਬੰਧਤ ਮਾਮਲਿਆਂ ਵਿਚ ਸਿੱਧਾ ਦਖ਼ਲ ਹੈ। ਉਨ੍ਹਾਂ ਕਿਹਾ ਕਿ ਇਹ ਸੋਧ ਬਿੱਲ ਸਬੰਧਤ ਧਿਰਾਂ ਨੂੰ ਵਿਸ਼ਵਾਸ ਵਿਚ ਲਏ ਬਿਨਾਂ ਲਿਆਂਦਾ ਗਿਆ ਹੈ, ਜਿਸ ਨਾਲ ਵੱਡਾ ਵਿਵਾਦ ਬਣਿਆ ਹੈ।

ਧਾਮੀ ਨੇ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਸਰਕਾਰ ਦੀ ਮਨਸ਼ਾ ਘੱਟਗਿਣਤੀਆਂ ਦੇ ਅਧਿਕਾਰਾਂ ਨੂੰ ਖ਼ਤਮ ਕਰਕੇ ਪ੍ਰਬੰਧਾਂ ਨੂੰ ਆਪਣੇ ਅਨੁਸਾਰ ਚਲਾਉਣ ਦੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਘੱਟਗਿਣਤੀਆਂ ਦੇ ਹੱਕ-ਹਕੂਕ ਸੁਰੱਖਿਅਤ ਰੱਖਣ ਦੀ ਹਾਮੀ ਰਹੀ ਹੈ ਅਤੇ ਉਹ ਘੱਟਗਿਣਤੀ ਭਾਈਚਾਰੇ ਦੇ ਹੱਕਾਂ ਖਿਲਾਫ਼ ਲਏ ਗਏ ਕਿਸੇ ਵੀ ਫੈਸਲੇ ਦਾ ਵਿਰੋਧ ਕਰਦੀ ਹੈ।


ਟਰੰਪ ਨੇ ਭਾਰਤ &rsquoਤੇ ਲਾਇਆ 27 ਫੀਸਦ ਜਵਾਬੀ ਟੈਕਸ 

ਅਮਰੀਕਾ ਨੇ ਭਾਰਤ &rsquoਤੇ 27 ਫੀਸਦ ਜਵਾਬੀ (Reciprocal) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਅਮਰੀਕੀ ਵਸਤਾਂ &rsquoਤੇ ਭਾਰਤ ਉੱਚ ਦਰਾਮਦ ਟੈਕਸ ਵਸੂਲਦਾ ਹੈ, ਅਜਿਹੇ ਮੌਕੇ ਦੇਸ਼ ਦੇ ਵਪਾਰ ਘਾਟੇ ਨੂੰ ਘੱਟ ਕਰਨ ਤੇ ਉਤਪਾਦਨ (ਮੈਨੂਫੈਕਚਰਿੰਗ) ਨੂੰ ਹੱਲਾਸ਼ੇਰੀ ਦੇਣ ਲਈ ਇਹ ਪੇਸ਼ਕਦਮੀ ਜ਼ਰੂਰੀ ਸੀ। ਉਂਝ ਇਸ ਪੇਸ਼ਕਦਮੀ ਨਾਲ ਅਮਰੀਕਾ ਨੇ ਭਾਰਤ ਦੀ ਬਰਾਮਦ ਉੱਤੇ ਅਸਰ ਪੈਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਆਪਣੇ ਰਵਾਇਤੀ ਵਿਰੋਧੀਆਂ ਦੇ ਮੁਕਾਬਲੇ ਬਿਹਤਰ ਸਥਿਤੀ ਵਿਚ ਹੈ, ਜਿਨ੍ਹਾਂ ਨੂੰ ਉਸ ਤੋਂ ਵੱਧ ਟੈਕਸ ਦਾ ਸਾਹਮਣਾ ਕਰਨਾ ਪਏਗਾ।

ਰਾਸ਼ਟਰਪਤੀ ਟਰੰਪ ਨੇ ਆਲਮੀ ਪੱਧਰ &rsquoਤੇ ਅਮਰੀਕੀ ਉਤਪਾਦਾਂ &rsquoਤੇ ਲਗਾਏ ਗਏ ਉੱਚ ਟੈਕਸਾਂ ਦੇ ਟਾਕਰੇ ਲਈ ਇਤਿਹਾਸਕ ਪੇਸ਼ਕਦਮੀ ਤਹਿਤ ਭਾਰਤ ਸਣੇ ਕਰੀਬ 60 ਮੁਲਕਾਂ &rsquoਤੇ ਪਰਸਪਰ (ਜਵਾਬੀ) ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਟਰੰਪ ਨੇ ਬੁੱਧਵਾਰ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਤੋਂ ਵੱਖ ਵੱਖ ਮੁਲਕਾਂ ਨੂੰ ਟੈਕਸ ਲਗਾਉਣ ਦਾ ਐਲਾਨ ਕਰਦਿਆਂ ਕਿਹਾ, &lsquo&lsquoਇਹ ਮੁਕਤੀ ਦਿਹਾੜਾ ਹੈ, ਜਿਸ ਦੀ ਲੰਮੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਦੋ ਅਪਰੈਲ 2025 ਨੂੰ ਹਮੇਸ਼ਾ ਲਈ ਉਸ ਦਿਨ ਵਜੋਂ ਯਾਦ ਕੀਤਾ ਜਾਵੇਗਾ, ਜਿਸ ਦਿਨ ਅਮਰੀਕੀ ਉਦਯੋਗ ਦਾ ਪੁਨਰ ਜਨਮ ਹੋਇਆ, ਜਿਸ ਦਿਨ ਅਮਰੀਕਾ ਦੇ ਭਾਗ ਮੁੜ ਖੁੱਲ੍ਹੇ, ਜਿਸ ਦਿਨ ਅਸੀਂ ਅਮਰੀਕਾ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣ ਦਾ ਕੰਮ ਸ਼ੁਰੂ ਕੀਤਾ। ਅਸੀਂ ਅਮਰੀਕਾ ਨੂੰ ਖ਼ੁਸ਼ਹਾਲ, ਚੰਗਾ ਤੇ ਸਮਰਿੱਧ ਬਣਾਉਣ ਜਾ ਰਹੇ ਹਾਂ।&rsquo&rsquo


ਦਿੱਲੀ ਹਵਾਈ ਅੱਡੇ &rsquoਤੇ ਜਾਅਲੀ ਵੀਜ਼ਾ ਰੈਕੇਟ ਵਿੱਚ ਸ਼ਾਮਲ ਏਜੰਟ ਗ੍ਰਿਫ਼ਤਾਰ

ਦਿੱਲੀ ਪੁਲੀਸ ਨੇ ਇਕ 36 ਸਾਲਾ ਹਰਿਆਣਾ ਸਥਿਤ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਵਿਦੇਸ਼ ਯਾਤਰਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਲਈ ਜਾਅਲੀ ਪੋਲੈਂਡ ਵੀਜ਼ਾ ਦਾ ਪ੍ਰਬੰਧ ਕਰਨ ਵਿਚ ਸ਼ਾਮਲ ਸੀ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਗਗਨਦੀਪ ਸਿੰਘ ਵਜੋਂ ਹੋਈ ਹੈ ਅਤੇ ਉਹ 2021 ਵਿਚ ਦਰਜ ਵੀਜ਼ਾ ਧੋਖਾਧੜੀ ਦੇ ਮਾਮਲੇ ਵਿੱਚ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਇਸੇ ਮਾਮਲੇ ਵਿਚ ਇੱਕ ਹੋਰ ਏਜੰਟ ਕੁਲਵਿੰਦਰ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਸੀ।

ਕੁਰੂਕਸ਼ੇਤਰ ਦਾ ਰਹਿਣ ਵਾਲਾ ਗਗਨਦੀਪ ਦੀ ਦਿੱਲੀ ਹਵਾਈ ਅੱਡੇ &rsquoਤੇ ਦੋ ਹੋਰ ਵੀਜ਼ਾ ਧੋਖਾਧੜੀ ਦੇ ਮਾਮਲਿਆਂ ਵਿਚ ਸ਼ਮੂਲੀਅਤ ਹੈ। ਵਧੀਕ ਪੁਲੀਸ ਕਮਿਸ਼ਨਰ (ਆਈਜੀਆਈ ਹਵਾਈ ਅੱਡਾ) ਊਸ਼ਾ ਰਾਗਨਾਨੀ ਨੇ ਦੱਸਿਆ ਕਿ 6 ਸਤੰਬਰ, 2021 ਨੂੰ ਪੰਜਾਬ ਤੋਂ ਦੋ ਯਾਤਰੀ &ndash ਚੰਦਰ ਪ੍ਰਕਾਸ਼ (22) ਅਤੇ ਸਰਬਜੀਤ (23) ਪੋਲੈਂਡ ਜਾਣ ਲਈ ਦਿੱਲੀ ਹਵਾਈ ਅੱਡੇ &rsquoਤੇ ਪਹੁੰਚੇ। ਇਮੀਗ੍ਰੇਸ਼ਨ ਕਲੀਅਰੈਂਸ ਦੌਰਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਾਸਪੋਰਟਾਂ &rsquoਤੇ ਨਕਲੀ ਪੋਲੈਂਡ ਵੀਜ਼ਾ ਲੱਗੇ ਹੋਏ ਮਿਲੇ।


ਪੰਜਾਬ ਸਰਕਾਰ ਦਾ ਵੱਡਾ ਐਲਾਨ: ਹੁਣ ਮੈਰਿਟ 'ਚ ਆਓ, ਨੌਕਰੀ ਲੈ ਜਾਓ!

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਲੁਧਿਆਣਾ ਪਹੁੰਚੇ। ਇੱਥੇ ਉਨ੍ਹਾਂ ਨੇ ਆਈ.ਟੀ.ਆਈ. ਵਿਖੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਸੀਐਮ ਮਾਨ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਦੀ ਬੇਨਤੀ ਕੀਤੀ। ਮੈਰਿਟ ਸੂਚੀ ਵਿੱਚ ਆਪਣਾ ਨਾਮ ਪਾਓ ਅਤੇ ਸਰਕਾਰ ਤੁਹਾਨੂੰ ਨੌਕਰੀ ਦੇਵੇਗੀ। ਕਿਸੇ ਕੋਲ ਤੁਹਾਡੀ ਨੌਕਰੀ ਖੋਹਣ ਦੀ ਤਾਕਤ ਨਹੀਂ ਹੈ। ਪੈਸੇ ਦੇ ਜ਼ੋਰ 'ਤੇ ਕਿਸੇ ਨੂੰ ਨੌਕਰੀ ਨਹੀਂ ਮਿਲੇਗੀ।  ਸਰਕਾਰ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇਵੇਗੀ ਜਿਨ੍ਹਾਂ ਕੋਲ ਹੁਨਰ ਅਤੇ ਸਿੱਖਿਆ ਹੈ। ਉਹ ਉਡਾਣ ਜੋ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਲੈਣੀ ਪੈਂਦੀ ਹੈ। ਸਰਕਾਰ ਉਹ ਰਨਵੇਅ ਪ੍ਰਦਾਨ ਕਰੇਗੀ। ਮਾਨ ਨੇ ਕਿਹਾ ਕਿ ਪਹਿਲਾਂ ਰਾਜਨੀਤਿਕ ਪਾਰਟੀਆਂ ਸਿਰਫ ਫੰਡ ਪ੍ਰਾਪਤ ਕਰਨ ਲਈ ਉਦਯੋਗਪਤੀਆਂ ਨੂੰ ਬੁਲਾਉਂਦੀਆਂ ਸਨ ਪਰ ਹੁਣ ਉਦਯੋਗਪਤੀ ਇਸਨੂੰ ਆਪਣਾ ਘਰ ਸਮਝ ਰਹੇ ਹਨ ਅਤੇ ਸਿੱਧੇ ਤੌਰ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸ਼ਾਮਲ ਹੋ ਰਹੇ ਹਨ।

ਡਾ.ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ 6 ਦੋਸ਼ੀ ਕੀਤੇ ਕਾਬੂ

ਬਟਾਲਾ : ਬਟਾਲਾ ਪੁਲਿਸ ਨੇ 24 ਘੰਟਿਆਂ ਅੰਦਰ ਬਟਾਲਾ &lsquoਚ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ 6 ਨੌਜਵਾਨਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਪੁਲਿਸ ਲਾਈਨ &lsquoਚ ਪ੍ਰੈੱਸ ਕਾਨਫਰੰਸ ਦੌਰਾਨ ਡੀ.ਆਈ.ਜੀ ਬਾਰਡਰ ਰੇਂਜ ਸਤਿੰਦਰ ਸਿੰਘ ਅਤੇ ਐਸ ਐਸ ਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਖੁਲਾਸਾ ਕਰਦਿਆਂ ਕਿਹਾ ਕਿ 2 ਅਪ੍ਰੈਲ ਨੂੰ ਬਟਾਲਾ ਦੇ ਮੀਆਂ ਮੁਹੱਲੇ &lsquoਚ ਲੱਗੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਖਬਰ ਸਾਹਮਣੇ ਆਈ ਸੀ।  ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮੁੱਢਲੇ ਤੌਰ &lsquoਤੇ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰਕੇ ਉਪਰੰਤ ਤਕਨੀਕੀ ਪੱਖਾਂ ਦੇ ਆਧਾਰ &lsquoਤੇ ਕੀਤੀ ਗਈ ਜਾਂਚ ਦੌਰਾਨ ਇਸ ਮਾਮਲੇ &lsquoਚ ਸੱਤ ਮੁਲਜਮਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਅੰਦਰ 6 ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।

ਗਰਮੀ ਦੌਰਾਨ ਸ਼੍ਰੀ ਦਰਬਾਰ ਸਾਹਿਬ 'ਚ ਸੰਗਤ ਨੂੰ ਨਹੀਂ ਆਵੇਗੀ ਕੋਈ ਪ੍ਰੇਸ਼ਾਨੀ

ਅੰਮ੍ਰਿਤਸਰ: ਵਿਸ਼ਵ ਭਰ 'ਚ ਰੂਹਾਨੀਅਤ ਅਤੇ ਆਸਥਾ ਦੇ ਕੇਂਦਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਹੀ ਲੱਖਾ ਦੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨ ਦੀਦਾਰੇ ਕਰਨ ਪਹੁੰਚਦੇ ਹਨ।ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਵੇ ਇਸ ਸੰਬੰਧੀ ਸਮੇਂ ਸਮੇ 'ਤੇ ਸ਼੍ਰੋਮਣੀ ਕਮੇਟੀ ਵਲੋਂ ਵੱਖ ਵੱਖ ਉਪਰਾਲੇ ਕੀਤੇ ਜਾਂਦੇ ਨੇI ਇਸੇ ਕੜੀ ਤਹਿਤ ਅੱਜ ਗਰਮੀਆਂ ਨੂੰ ਲੈਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਦੀ ਅਗਵਾਈ ਵਿਚ ਸਮੂਹ ਪਰਿਕਰਮਾ ਦੇ ਸੇਵਾਦਾਰਾ ਮੁਲਾਜਮਾ ਨਾਲ ਅਹਿਮ ਮੀਟਿੰਗ ਕੀਤੀ ਗਈ।  ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਨੇ ਕਿਹਾ ਕਿ ਕੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਥੇ ਵਿਸ਼ਵ ਭਰ ਦੀ ਆਸਥਾ ਦਾ ਕੇਂਦਰ ਹੈ ਉਥੇ ਹੀ ਲੱਖਾਂ ਦੀ ਗਿਣਤੀ ਵਿਚ ਸਰਧਾਲੂ ਇਥੇ ਮਨ ਵਿਚ ਸਰਧਾ ਲੈਕੇ ਨਤਮਸਤਕ ਹੌਣ ਪਹੁੰਚਦੇ ਹਨ।ਇਸ ਕਰਕੇ ਓਹਨਾ ਨੂੰ ਇਥੇ ਕਿਸੇ ਵੀ ਤਰਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਿਸਨੂੰ ਲੈਕੇ ਇਹ ਅਹਿਮ ਮੀਟਿੰਗ ਕੀਤੀ ਗਈ ਹੈ।ਓਹਨਾ ਕਿਹਾ ਕੀ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਗਰਮੀ ਹੋਰ ਵਧੇਗੀ ਜਿਸਨੂੰ ਲੈਕੇ ਸਭ ਦੀ ਸਲਾਹ ਲਈ ਗਈ ਹੈ ਕੀ ਕਿਵੇਂ ਅਸੀਂ ਸੰਗਤਾਂ ਨੂੰ ਖੁਲੇ ਦਰਸ਼ਨ ਦੀਦਾਰ ਕਰਵਾ ਸਕਦੇ ਹਾਂ।

ਮਜੀਠੀਆ ਡਰੱਗ ਤਸਕਰੀ ਮਾਮਲੇ &lsquoਚ ਨਵਾਂ ਮੋੜ

 ਐਸਆਈਟੀ ਨੇ ਸਰਚ ਵਾਰੰਟ ਲਈ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਡਰੱਗ ਤਸਕਰੀ ਮਾਮਲੇ ਵਿੱਚ ਐਸਆਈਟੀ (SIT) ਨੇ ਮੋਹਾਲੀ ਅਦਾਲਤ &lsquoਚ ਸਰਚ ਵਾਰੰਟ ਮੰਗਣ ਲਈ ਪਟੀਸ਼ਨ ਦਾਇਰ ਕਰ ਦਿੱਤੀ ਹੈ। ਅਦਾਲਤ 5 ਅਪ੍ਰੈਲ ਨੂੰ ਮਾਮਲੇ &lsquoਚ ਸੁਣਵਾਈ ਕਰੇਗੀ। ਮਜੀਠੀਆ ਦੇ ਵਕੀਲਾਂ ਨੇ ਵੀ ਕੀਤੀ ਅਰਜ਼ੀ ਜਿਵੇਂ ਹੀ ਇਹ ਖਬਰ ਆਈ, ਮਜੀਠੀਆ ਦੇ ਵਕੀਲਾਂ ਨੇ ਵੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ SIT ਦੀ ਪਟੀਸ਼ਨ ਦੀ ਕਾਪੀ ਮੰਗੀ। ਉਨ੍ਹਾਂ ਨੇ ਤਲਾਸ਼ੀ ਲਈ ਜਾਣ ਵਾਲੀ ਥਾਂ ਬਾਰੇ ਵੀ ਜਾਣਕਾਰੀ ਦੀ ਮੰਗ ਕੀਤੀ। ਹਾਲਾਂਕਿ, ਸਰਕਾਰੀ ਵਕੀਲਾਂ ਨੇ ਇਹ ਮੰਗ ਗਲਤ ਕਰਾਰ ਦਿੱਤੀ।


ਟਰੰਪ ਦੇ ਦਰਬਾਰ ਵਿਚ ਪਹਿਲਾ ਸਿਆਸੀ &lsquoਧਮਾਕਾ&rsquo

ਵਾਸ਼ਿੰਗਟਨ : ਡੌਨਲਡ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਅਮਰੀਕਾ ਵਿਚ ਪਹਿਲਾ ਸਿਆਸੀ ਧਮਾਕਾ ਹੋ ਚੁੱਕਾ ਹੈ। ਜੀ ਹਾਂ, ਰਾਸ਼ਟਰਪਤੀ ਦੀ ਸੱਜੀ ਬਾਂਹ ਮੰਨੇ ਜਾ ਰਹੇ ਈਲੌਨ ਮਸਕ ਦੀ ਛੁੱਟੀ ਕਰ ਦਿਤੀ ਗਈ ਹੈ ਅਤੇ ਹੁਣ ਉਹ ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਦੀ ਬਜਾਏ ਆਪਣਾ ਕਾਰੋਬਾਰ ਸੰਭਾਲਣ ਵੱਲ ਧਿਆਨ ਕੇਂਦਰਤ ਕਰਨਗੇ। &lsquoਪੌਲੀਟਿਕੋ&rsquo ਦੀ ਰਿਪੋਰਟ ਵਿਚ ਟਰੰਪ ਦਰਬਾਰ ਦੇ ਚਾਰ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਮਸਕ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕੇ ਹਨ ਅਤੇ ਕਈ ਮੰਤਰੀਆਂ ਸਣੇ ਚੋਟੀ ਦੇ ਅਫ਼ਸਰਾਂ ਨਾਲ ਖਹਿਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ। ਮਸਕ ਦਾ ਤਾਜ਼ਾ ਵਿਵਾਦ ਵਾਈਟ ਹਾਊਸ ਦੀ ਚੀਫ਼ ਆਫ ਸਟਾਫ਼ ਸੂਜ਼ੀ ਵਾਇਲਜ਼ ਨਾਲ ਸਾਹਮਣੇ ਆਇਆ ਹੈ। ਮੰਨਿਆ ਜਾ ਰਿਹਾ ਹੈ ਕਿ ਪੌਲੀਟਿਕੋ ਦੀ ਰਿਪੋਰਟ ਸੂਜ਼ੀ ਵਾਇਲਜ਼ ਦੇ ਇਸ਼ਾਰੇ &rsquoਤੇ ਪ੍ਰਕਾਸ਼ਤ ਕੀਤੀ ਗਈ ਹੋ ਸਕਦੀ ਹੈ ਕਿਉਂਕਿ ਉਹ ਆਪਣੇ ਵਿਰੋਧੀਆਂ ਨੂੰ ਚਾਰੇ ਖਾਨੇ ਚਿੱਤ ਕਰਨਾ ਚੰਗੀ ਤਰ੍ਹਾਂ ਜਾਣਦੇ ਹਨ। ਸਿਆਸਤ ਦੇ ਜਾਣਕਾਰ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਜ਼ਰ ਆਉਂਦੇ ਹਨ ਕਿ ਈਲੌਨ ਮਸਕ ਦਾ ਟਰੰਪ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਰਿਹਾ ਹੈ।


ਬਰੈਂਪਟਨ ਰਹਿੰਦੇ ਭਾਰਤੀ ਪਰਵਾਰ ਨੂੰ ਆਇਆ 96 ਹਜ਼ਾਰ ਡਾਲਰ ਦਾ ਬਿਲ

ਬਰੈਂਪਟਨ : ਕੈਨੇਡਾ ਰਹਿੰਦਾ ਭਾਰਤੀ ਮੂਲ ਦਾ ਪਰਵਾਰ ਵੱਡੀ ਆਰਥਿਕ ਸਮੱਸਿਆ ਵਿਚ ਘਿਰ ਗਿਆ ਜਦੋਂ ਸੁਪਰ ਵੀਜ਼ਾ &rsquoਤੇ ਬਰੈਂਪਟਨ ਪੁੱਜੀ 88 ਸਾਲ ਦੀ ਬਜ਼ੁਰਗ ਔਰਤ ਗੰਭੀਰ ਬਿਮਾਰ ਹੋ ਗਈ ਅਤੇ ਹਸਪਤਾਲ ਨੇ 96 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਬਿਲ ਬਣਾ ਦਿਤਾ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਬਰੈਂਪਟਨ ਨਾਲ ਸਬੰਧਤ ਜੋਸਫ਼ ਕ੍ਰਿਸਟੀ ਆਪਣੇ ਮਾਤਾ ਜੀ ਨੂੰ ਵੀਜ਼ਾ ਮਿਲਣ &rsquoਤੇ ਬਹੁਤ ਖੁਸ਼ ਹੋਇਆ ਪਰ ਕੈਨੇਡਾ ਪੁੱਜਦਿਆਂ ਹੀ ਖੰਘ, ਸਾਹ ਲੈਣ ਵਿਚ ਤਕਲੀਫ਼ ਅਤੇ ਬੁਖਾਰ ਵਰਗੀਆਂ ਅਲਾਮਤਾਂ ਨੇ ਘੇਰ ਲਿਆ। ਇਸੇ ਦੌਰਾਨ ਜੋਸਫ਼ ਦੇ ਮਾਤਾ ਜੀ ਆਪਣੀ ਬੇਟੀ ਨੂੰ ਮਿਲਣ ਹੈਮਿਲਟਨ ਚਲੇ ਗਏ ਜਿਥੇ ਤਬੀਅਤ ਹੋਰ ਵਿਗੜਨ ਮਗਰੋਂ ਹਸਪਤਾਲ ਦਾਖਲ ਕਰਵਾਉਣਾ ਪਿਆ।  ਸੁਪਰ ਵੀਜ਼ਾ &rsquoਤੇ ਆਈ ਬਜ਼ੁਰਗ ਹੋਈ ਗੰਭੀਰ ਬਿਮਾਰੀ ਭਾਰਤੀ ਮੂਲ ਦੇ ਪਰਵਾਰ ਨੇ ਬੇਸਿਕ ਸੁਪਰ ਵੀਜ਼ਾ ਟ੍ਰੈਵਲ ਇੰਸ਼ੋਰੈਂਸ ਖਰੀਦਿਆ ਹੋਇਆ ਸੀ ਪਰ ਇਲਾਜ ਮਗਰੋਂ ਸਾਹਮਣੇ ਆਇਆ ਕਿ ਬੀਮਾ ਹੋਣ ਤੋਂ ਪਹਿਲਾਂ ਹੀ ਬਜ਼ੁਰਗ ਔਰਤ ਬਿਮਾਰ ਸਨ ਜਿਸ ਦੇ ਮੱਦੇਨਜ਼ਰ ਬੀਮੇ ਦਾ ਦਾਅਵਾ ਰੱਦ ਹੋ ਗਿਆ। ਪਰਵਾਰ ਨੂੰ ਦੱਸਿਆ ਗਿਆ ਕਿ ਉਨ੍ਹਾਂ ਹਾਲਾਤ ਵਿਚ ਬੀਮੇ ਦਾ ਦਾਅਵਾ ਨਹੀਂ ਮਿਲ ਸਕਦਾ ਜਦੋਂ ਸਬੰਧਤ ਸ਼ਖਸ ਪਹਿਲਾਂ ਵੀ ਇਸ ਕਿਸਮ ਦੇ ਹਾਲਾਤ ਵਿਚੋਂ ਲੰਘ ਚੁੱਕਾ ਹੋਵੇ। ਬੀਮਾ ਕਰਨ ਵਾਲੀ ਕੰਪਨੀ ਮੈਨਿਊਲਾਈਫ਼ ਨੇ ਸਾਫ਼ ਲਫ਼ਜ਼ਾਂ ਵਿਚ ਆਖ ਦਿਤਾ ਕਿ ਹਸਪਤਾਲ ਦਾ ਬਿਲ ਪਰਵਾਰ ਨੂੰ ਆਪਣੀ ਜੇਬ ਵਿਚੋਂ ਦੇਣਾ ਹੋਵੇਗਾ ਜੋ 96,311 ਡਾਲਰ ਬਣਦਾ ਸੀ। ਬੀਮਾ ਕਰਨ ਵੇਲੇ ਭਾਰਤੀ ਪਰਵਾਰ ਤੋਂ ਕਿਸੇ ਕਿਸਮ ਦੇ ਸਵਾਲ ਨਹੀਂ ਸਨ ਪੁੱਛੇ ਗਏ ਅਤੇ ਹੁਣ ਸਮਝ ਨਹੀਂ ਸੀ ਆ ਰਿਹਾ ਕਿ ਆਖਰਕਾਰ ਕੀ ਕੀਤਾ ਜਾਵੇ। ਇਕ ਟਰੈਵਲ ਇੰਸ਼ੋਰੈਂਸ ਕੰਪਨੀ ਪ੍ਰੈਜ਼ੀਡੈਂਟ ਮਾਰਟਿਨ ਫਾਇਰਸਟੋਨ ਨੇ ਦੱਸਿਆ ਕਿ ਬੇਸਿਕ ਪਲੈਨ ਵਿਚ ਸਿਹਤ ਨਾਲ ਸਬੰਧਤ ਕੋਈ ਸਵਾਲ ਨਹੀਂ ਹੁੰਦਾ ਅਤੇ ਮਸਲਾ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੀਮੇ ਰਕਮ ਦਾ ਦਾਅਵਾ ਕੀਤਾ ਜਾਂਦਾ ਹੈ। ਫਾਇਰਸਟੋਨ ਦਾ ਕਹਿਣਾ ਸੀ ਕਿ ਸ਼ਰਤਾਂ ਪੜ੍ਹਨੀਆਂ ਬੇਹੱਦ ਲਾਜ਼ਮੀ ਹਨ ਅਤੇ ਜੇ ਇਨ੍ਹਾਂ ਵਿਚ ਲਿਖਿਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਕਿਸੇ ਸਿਹਤ ਸਮੱਸਿਆ ਨੂੰ ਕਵਰ ਨਹੀਂ ਕੀਤਾ ਜਾਵੇ ਤਾਂ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ।