image caption:

5 ਅਪ੍ਰੈਲ 2025 (ਸ਼ਨੀਵਾਰ ) ਅੱਜ ਦੀਆਂ ਮੁੱਖ ਖਬਰਾਂ

 ਟੈਰਿਫ਼ ਯੁੱਧ ਦੇ ਵਿਚਕਾਰ ਟਰੰਪ ਦਾ ਨਵਾਂ ਐਲਾਨ, ਫ਼ਾਰਮਾ ਸੈਕਟਰ 'ਤੇ ਵੀ ਲੱਗੇਗਾ ਟੈਕਸ
 ਨਵੀਂ ਦਿੱਲੀ : ਟੈਰਿਫ਼ ਦਾ ਐਲਾਨ ਕਰਦੇ ਸਮੇਂ, ਟਰੰਪ ਪ੍ਰਸ਼ਾਸਨ ਨੇ ਫ਼ਾਰਮਾਸਿਊਟੀਕਲਜ਼ ਨੂੰ ਟੈਰਿਫ਼ ਦੇ ਦਾਇਰੇ ਤੋਂ ਬਾਹਰ ਰੱਖਿਆ ਸੀ, ਜਿਸ ਨਾਲ ਇਸ ਸੈਕਟਰ ਨੂੰ ਰਾਹਤ ਮਿਲਦੀ ਜਾਪਦੀ ਸੀ ਪਰ ਇਸ ਤੋਂ ਇਕ ਦਿਨ ਬਾਅਦ, ਟਰੰਪ ਨੇ ਕਿਹਾ ਕਿ ਛੇਤੀ ਹੀ ਫ਼ਾਰਮਾ ਅਤੇ ਸੈਮੀਕੰਡਕਟਰ ਸੈਕਟਰਾਂ 'ਤੇ ਵੀ ਡਿਊਟੀਆਂ ਲਗਾਈਆਂ ਜਾਣਗੀਆਂ।

ਇਸ ਸਬੰਧੀ ਫ਼ਾਰਮਾ ਨਿਰਯਾਤਕ ਦਾ ਕਹਿਣਾ ਹੈ ਕਿ ਜੇ ਡਿਊਟੀ ਲਗਾਈ ਜਾਂਦੀ ਹੈ, ਤਾਂ ਵੀ ਭਾਰਤ ਦੇ ਅਮਰੀਕਾ ਨੂੰ ਫ਼ਾਰਮਾ ਨਿਰਯਾਤ ਵਿਚ ਫਿਲਹਾਲ ਕੋਈ ਕਮੀ ਨਹੀਂ ਆਵੇਗੀ। ਇਸ ਦਾ ਮੁੱਖ ਪ੍ਰਭਾਵ ਇਹ ਹੋਵੇਗਾ ਕਿ ਅਮਰੀਕਾ ਵਿਚ ਲੋਕ ਪਹਿਲਾਂ ਨਾਲੋਂ ਮਹਿੰਗੀਆਂ ਦਵਾਈਆਂ ਖ਼ਰੀਦਣਗੇ।

ਭਾਰਤ ਮੁੱਖ ਤੌਰ 'ਤੇ ਅਮਰੀਕਾ ਨੂੰ ਜੈਨਰਿਕ ਦਵਾਈਆਂ ਨਿਰਯਾਤ ਕਰਦਾ ਹੈ। ਹਾਲਾਂਕਿ, ਟਰੰਪ ਦੇ ਇਸ ਐਲਾਨ ਤੋਂ ਬਾਅਦ, ਸ਼ੁਕਰਵਾਰ ਨੂੰ ਸਾਰੀਆਂ ਵੱਡੀਆਂ ਫ਼ਾਰਮਾ ਕੰਪਨੀਆਂ ਦੇ ਸ਼ੇਅਰਾਂ ਵਿਚ 10 ਫ਼ੀ ਸਦੀ ਤਕ ਦੀ ਗਿਰਾਵਟ ਦੇਖਣ ਨੂੰ ਮਿਲੀ। ਇਨ੍ਹਾਂ ਵਿਚ ਔਰੋਬਿੰਦੋ, ਆਈਪੀਸੀਏ ਲੈਬ, ਲੂਪਿਨ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ।


ਇਟਲੀ ਵਿੱਚ ਫੁੱਟਬਾਲ ਮੈਚ ਦੌਰਾਨ ਨਿੱਕੇ ਸਰਦਾਰ ਤੇ ਰਿਹਾ ਸਭ ਦਾ ਧਿਆਨ ਕੇਂਦਰਿਤ

 ਪੰਜਾਬੀ ਖਾਸਕਰ ਸਿੱਖ ਆਪਣੇ ਪਹਿਰਾਵੇ ਅਤੇ ਦਿੱਖ ਦੇ ਚਲਦਿਆ ਹਮੇਸ਼ਾ ਹੀ ਵਿਦੇਸ਼ਾਂ ਵਿੱਚ ਚਰਚਿਤ ਰਹਿੰਦੇ ਹਨ। ਇਟਲੀ ਵਿੱਚ ਪਹਿਲੀ ਵਾਰ ਨਿੱਕਾ ਸਰਦਾਰ ਰਵਨੀਕ ਸਿੰਘ ਇਟਲੀ ਵਿੱਚ ਫੁੱਟਬਾਲ ਮੈਚ ਕਰੇਮੋਨੇਸੇ ਅਤੇ ਚਿਤਾਦੈਲਾ ਵਿਚਕਾਰ ਖੇਡੇ ਗਏ ਮੈਚ ਵਿੱਚ ਖਿਡਾਰੀਆ ਦੀ ਹੌਸਲਾ ਅਫਜਾਈ ਲਈ ਹੋਰਨਾਂ ਬੱਚਿਆ ਨਾਲ ਪਲੇਅਰ ਐਸਕਾਰਟ ਦੇ ਰੂਪ ਵੱਜੋਂ ਮੈਦਾਨ ਅੰਦਰ ਗਿਆ ਸੀ। ਜਿਸਦੇ ਚਲਦਿਆ ਪੂਰੇ ਸਟੇਡੀਅਮ ਦਾ ਧਿਆਨ ਰਵਨੀਕ ਵੱਲ ਸੀ। ਰਵਨੀਕ ਦੇ ਪਿਤਾ ਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸਪੁੱਤਰ ਪੜਾਈ ਦੇ ਫੁੱਟਬਾਲ ਵਿੱਚ ਦਿਲਚਪਸੀ ਰੱਖਦਾ ਹੈ। ਉਸਦੀ ਪ੍ਰੈਕਟਿਸ ਅਤੇ ਖੇਡ ਦੇ ਚਲਦਿਆ ਹੀ ਰਵਨੀਕ ਨੂੰ ਵੱਡੀ ਟੀਮ ਦੇ ਖਿਡਾਰੀਆ ਨਾਲ ਪਲੇਅਰ ਐਸਕਾਰਟ ਦੇ ਰੂਪ ਵਿੱਚ ਜਾਣ ਦਾ ਮੌਕਾ ਮਿਲਿਆ।


ਭਾਰਤ-ਸ੍ਰੀਲੰਕਾ ਵੱਲੋਂ ਅਹਿਮ ਰੱਖਿਆ ਸਮਝੌਤੇ &rsquoਤੇ ਦਸਤਖ਼ਤ

ਕੋਲੰਬੋ- ਭਾਰਤ ਅਤੇ ਸ੍ਰੀਲੰਕਾ ਨੇ ਪਹਿਲੀ ਵਾਰ ਫੌਜੀ ਖੇਤਰ &rsquoਚ ਡੂੰਘੇ ਸਹਿਯੋਗ ਲਈ ਢਾਂਚਾ ਤਿਆਰ ਕਰਨ ਵਾਸਤੇ ਅੱਜ ਅਹਿਮ ਰੱਖਿਆ ਸਮਝੌਤੇ ਸਣੇ ਸੱਤ ਸਮਝੌਤਿਆ &rsquoਤੇ ਦਸਤਖ਼ਤ ਕੀਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ &rsquoਤੇ ਜ਼ੋਰ ਦਿੱਤਾ ਕਿ ਦੋਵੇਂ ਮੁਲਕਾਂ ਦੀ ਸੁਰੱਖਿਆ ਇਕ-ਦੂਜੇ ਨਾਲ ਜੁੜੀ ਹੋਈ ਹੈ ਅਤੇ ਇਕ-ਦੂਜੇ &rsquoਤੇ ਨਿਰਭਰ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ President Anura Kumara Dissanayake ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister Narendra Modi ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਮੁਲਕ ਦੀ ਧਰਤੀ ਭਾਰਤ ਦੇ ਸੁਰੱਖਿਆ ਹਿੱਤਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਨਾਲ ਵਰਤਣ ਦੀ ਇਜਾਜ਼ਤ ਨਹੀਂ ਦੇਣਗੇ।

ਦੋਵੇਂ ਆਗੂਆਂ ਵਿਚਕਾਰ ਵਾਰਤਾ ਮਗਰੋਂ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਸੱਤ ਸਮਝੌਤਿਆਂ &rsquoਤੇ ਦਸਤਖ਼ਤ ਕੀਤੇ ਗਏ। ਇਨ੍ਹਾਂ &rsquoਚੋਂ ਇਕ ਤ੍ਰਿਨਕੋਮਾਲੀ/Trincomalee ਨੂੰ ਊਰਜਾ ਕੇਂਦਰ ਅਤੇ ਦੂਜਾ ਊਰਜਾ ਗਰਿੱਡ ਸੰਪਰਕ ਵਜੋਂ ਵਿਕਸਤ ਕਰਨਾ ਸ਼ਾਮਲ ਹੈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਦੋਵੇਂ ਮੁਲਕਾਂ ਵਿਚਕਾਰ ਮਛੇਰਿਆਂ ਦਾ ਮਸਲਾ &lsquoਮਨੁੱਖਤਾ ਦੇ ਪਹਿਲੂ&rsquo ਨਾਲ ਹੱਲ ਕਰਨ ਦੀ ਵਕਾਲਤ ਕੀਤੀ ਅਤੇ ਆਸ ਜਤਾਈ ਕਿ ਕੋਲੰਬੋ ਤਾਮਿਲ ਲੋਕਾਂ ਦੀਆਂ ਖਾਹਿਸ਼ਾਂ ਪੂਰੀਆਂ ਕਰਕੇ ਸੂਬਾਈ ਪਰਿਸ਼ਦ ਚੋਣਾਂ ਕਰਵਾਏਗਾ। ਇਕ ਹੋਰ ਅਹਿਮ ਕਦਮ ਤਹਿਤ ਭਾਰਤ ਨੇ ਕੋਲੰਬੋ ਲਈ ਆਰਥਿਕ ਸਹਾਇਤਾ ਦੇ ਇਕ ਹਿੱਸੇ ਵਜੋਂ ਕਰਜ਼ਾ ਪੁਨਰਗਠਨ ਸਮਝੌਤਿਆਂ &rsquoਤੇ ਵੀ ਮੋਹਰ ਲਾਈ ਅਤੇ ਕਰਜ਼ਿਆਂ &rsquoਤੇ ਵਿਆਜ ਦਰਾਂ ਘੱਟ ਕਰਨ ਦਾ ਫ਼ੈਸਲਾ ਲਿਆ। ਮੋਦੀ ਨੇ ਦੁਹਰਾਇਆ ਕਿ ਸ੍ਰੀਲੰਕਾ ਦੇ ਲੋਕਾਂ ਨਾਲ ਭਾਰਤ ਡਟ ਕੇ ਖੜ੍ਹਾ ਹੈ। ਮੋਦੀ ਨੇ ਐਲਾਨ ਕੀਤਾ ਕਿ ਸ੍ਰੀਲੰਕਾ ਦੇ ਪੂਰਬੀ ਪ੍ਰਾਂਤਾਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਕਰੀਬ 2.4 ਅਰਬ ਲੰਕਨ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ।

ਕੈਨੇਡਾ: 30 ਕਰੋੜੀ ਟਰੱਕ ਲੁੱਟ ਮਾਮਲੇ &rsquoਚ ਦੋ ਹੋਰ ਪੰਜਾਬੀ ਗ੍ਰਿਫਤਾਰ 

ਪੀਲ ਪੁਲੀਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਉਸੇ ਗਰੋਹ ਦੇ ਸੰਚਾਲਕ ਸਨ, ਜੋ ਕੁਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿੱਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ ਫਿਰ ਉਸ ਟਰੱਕ ਨੂੰ ਲੁੱਟ-ਖੋਹ ਦੇ ਡਰਾਮੇ ਹੇਠ ਲੈ ਜਾਂਦੇ ਸਨ। ਪੁਲੀਸ ਨੇ ਇਸ ਗਰੋਹ ਦੇ ਦੋਸ਼ੀਆਂ ਦੀਆਂ ਤਿੰਨ ਟਰੱਕ ਕੰਪਨੀਆਂ ਦੇ ਨਾਂਅ ਵੀ ਨਸ਼ਰ ਕੀਤੇ ਹਨ।

ਮਾਮਲੇ ਦੀ ਹੋਰ ਜਾਂਚ ਅਜੇ ਜਾਰੀ ਹੈ, ਜਿਸ ਵਿੱਚ ਉਨ੍ਹਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਲਾਲਚ ਵੱਸ ਆਪਣੇ ਲੱਦੇ ਟਰੱਕ ਗਰੋਹ ਨੂੰ ਸੌਂਪ ਕੇ ਲੁੱਟ-ਖੋਹ ਦੇ ਡਰਾਮੇ ਰਚੇ। ਓਂਟਾਰੀਓ ਵਿੱਚ ਟਰੱਕਾਂ ਦੀਆਂ ਕਈ ਵੱਡੀਆਂ ਕੰਪਨੀਆਂ ਇੰਜ ਦੀ ਲੁੱਟ-ਖੋਹ ਦਾ ਸ਼ਿਕਾਰ ਹੁੰਦੀਆਂ ਰਹੀਆਂ ਸਨ, ਕਿਉਂਕਿ ਕੀਮਤੀ ਸਾਮਾਨ ਭੇਜਦੇ ਵਪਾਰੀਆਂ ਨੂੰ ਉਨ੍ਹਾਂ &rsquoਤੇ ਇਤਬਾਰ ਹੁੰਦਾ ਸੀ। 
ਪੀੜਤ ਵਪਾਰੀਆਂ ਦੀ ਸ਼ਿਕਾਇਤ ਦੀ ਜਾਂਚ ਦੌਰਾਨ ਪਿਛਲੇ ਮਹੀਨੇ ਪੁਲੀਸ ਨੇ ਨੋਬਲਟਲ ਸ਼ਹਿਰ ਸਥਿਤ ਬੂਰਾ ਟਰਾਂਸਪੋਰਟ ਕੰਪਨੀ ਦੇ ਗੁਦਾਮ &rsquoਤੇ ਛਾਪਾ ਮਾਰ ਕੇ ਉਥੋਂ ਕਰੋੜਾਂ ਰੁਪਿਆਂ ਦਾ ਲੁੱਟਿਆ/ਚੋਰੀ ਕੀਤਾ ਸਾਮਾਨ ਬਰਾਮਦ ਕੀਤਾ, ਜਿਸਦੀ ਕੀਮਤ 50 ਲੱਖ ਡਾਲਰ (30 ਕਰੋੜ ਰੁਪਏ) ਆਂਕੀ ਗਈ ਸੀ। ਪੀਲ ਪੁਲੀਸ ਵਲੋਂ ਜਾਰੀ ਹੋਰ ਸੂਚਨਾ ਅਨੁਸਾਰ ਜਾਂਚ ਅੱਗੇ ਵਧਾਈ ਗਈ ਤਾ ਬੂਰਾ ਟਰਾਂਸਪੋਰਟ ਦੇ ਨਾਲ ਦੋ ਹੋਰ ਟਰੱਕ ਕੰਪਨੀਆਂ ਯਨੀ ਵਿਲੌਸਟੀ ਲੋਜਿਸਟਿਕ ਅਤੇ ਟੌਰਕ ਲੋਜਿਸਟਿਕ ਸ਼ਮੂਲੀਅਤ ਦੇ ਸਬੂਤ ਮਿਲੇ ਤੇ ਉਨ੍ਹਾਂ ਤੋਂ ਵੀ ਚੋਰੀ ਦਾ ਸਾਮਾਨ ਮਿਲਿਆ।


ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅਹੁਦੇ ਤੋਂ ਹਟਾਇਆ

ਸਿਓਲ: ਦੱਖਣੀ ਕੋਰੀਆ ਦੀ ਸੰਵਿਧਾਨਕ ਅਦਾਲਤ ਨੇ ਮਹਾਦੋਸ਼ਾਂ ਦਾ ਸਾਹਮਣਾ ਕਰ ਰਹੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੂੰ ਅੱਜ ਅਹੁਦੇ ਤੋਂ ਹਟਾ ਦਿੱਤਾ ਅਤੇ ਇਕ ਨਵੇਂ ਆਗੂ ਦੀ ਭਾਲ ਲਈ ਚੋਣਾਂ ਦੀ ਵਿਵਸਥਾ ਕਰ ਦਿੱਤੀ ਹੈ। ਚਾਰ ਮਹੀਨੇ ਪਹਿਲਾਂ ਯੂਨ ਨੇ ਮਾਰਸ਼ਲ ਲਾਅ ਦੇ ਮੰਦਭਾਗੇ ਐਲਾਨ ਨਾਲ ਦੱਖਣੀ ਕੋਰੀਆ ਦੀ ਸਿਆਸਤ &rsquoਚ ਘੜਮੱਸ ਪੈਦਾ ਕਰ ਦਿੱਤਾ ਸੀ। ਇਹ ਫੈਸਲਾ ਆਉਣ ਤੋਂ ਬਾਅਦ ਯੂਨ ਵਿਰੋਧੀ ਪ੍ਰਦਰਸ਼ਨਕਾਰੀ ਖੁਸ਼ੀ ਨਾਲ ਨੱਚਣ ਲੱਗੇ। ਸਰਬਸੰਮਤੀ ਨਾਲ ਸੁਣਾਏ ਗਏ ਫੈਸਲੇ ਨੇ ਯੂਨ ਦੇ ਰਾਜ ਨੂੰ ਖ਼ਤਮ ਕਰ ਦਿੱਤਾ ਹੈ।


ਪਿਓ ਤੇ ਧੀ ਨੇ ਸਾਈਕਲ 'ਤੇ ਤੈਅ ਕੀਤਾ ਮੋਹਾਲੀ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਦਾ ਸਫਰ

ਮੋਹਾਲੀ : ਮੋਹਾਲੀ ਦੇ ਨੇੜੇ ਪਿੰਡ ਲਾਲੜੂ ਅਨੋਖਾ ਮਾਮਲਾ ਸਾਹਮਣੇ ਆਇਆ ਹੈ । ਜਿਸਦੀ ਚਾਰੇ ਪਾਸੇ ਚਰਚਾ ਕੀਤੀ ਜਾ ਰਹੀ ਹੈ। ਦਰਅਸਲ ਮੁਹਾਲੀ ਦੇ ਨੇੜੇ ਪਿੰਡ ਲਾਲੜੂ ਤੋਂ ਸਾਈਕਲ ਉੱਤੇ ਸਵਾਰ ਹੋ ਕੇ ਪਿਓ ਅਤੇ ਧੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਪਹੁੰਚੇ। ਦੋਵੇਂ ਪਿਓ ਧੀ ਨੂੰ ਸਾਈਕਲ ਉੱਤੇ ਅੰਮ੍ਰਿਤਸਰ ਪਹੁੰਚਣ ਲਈ 8 ਦਿਨ ਦੀ ਯਾਤਰਾ ਕਰਨ ਪਈ ਅਤੇ 8 ਦਿਨਾਂ ਬਾਅਦ 250 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚ ਕੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਵੀ ਕੀਤਾ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਲਾਲੜੂ ਤੋਂ ਆਏ ਸਾਈਕਲ ਸਵਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਪਿੰਡ ਹੰਸਾਲਾ ਹੈ ਲਾਲੜੂ ਮੰਡੀ ਤੋਂ 250 ਕਿਲੋਮੀਟਰ ਦਾ ਸਾਈਕਲ ਰਾਹੀਂ ਸਫ਼ਰ ਤੈਅ ਕਰਕੇ ਗੁਰੂ ਘਰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪੁੱਜੇ ਹਾਂ। ਇਸ ਮੌਕੇ ਵਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ ਕਾਫੀ ਸਮੇਂ ਦਾ ਸੁਪਨਾ ਸੀ ਕਿ ਉਹ ਸਾਈਕਲ ਤੇ ਸਵਾਰ ਹੋ ਕੇ ਯਾਤਰਾ ਕਰਨ ਤੇ ਗੁਰੂ ਨਗਰੀ ਵਿੱਚ ਗੁਰੂ ਘਰ ਮੱਥਾ ਟੇਕ ਕੇ ਆਉਣ ਸੋ ਅੱਜ ਉਹ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਪਹੁੰਚੇ ਹਨ।


ਕਾਂਸਟੇਬਲ ਅਮਨਦੀਪ ਕੌਰ ਦੀ ਗ੍ਰਿਫਤਾਰੀ 'ਤੇ ਖਹਿਰਾ ਦਾ ਪੰਜਾਬ ਸਰਕਾਰ &lsquoਤੇ ਨਿਸ਼ਾਨਾ

ਭੁਲੱਥ,- ਕਾਂਗਰਸੀ ਆਗੂ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਡਰੱਗ ਮਾਫੀਆ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਵਿਚਕਾਰ ਕਥਿਤ ਡੂੰਘੇ ਗਠਜੋੜ ਦੀ ਵਿਆਪਕ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਵਿਧਾਇਕ ਖਹਿਰਾ ਨੇ ਕਿਹਾ ਕਿ ਕਾਂਸਟੇਬਲ ਅਮਨਦੀਪ ਕੌਰ ਦੀ ਪੁਲਿਸ ਚੈਕਪੋਸਟ &rsquoਤੇ ਗ੍ਰਿਫਤਾਰੀ ਨੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਨਾਜਾਇਜ਼ ਡਰੱਗ ਵਪਾਰ ਵਿੱਚ ਸ਼ਮੂਲੀਅਤ ਬਾਰੇ ਹੈਰਾਨੀਜਨਕ ਖੁਲਾਸੇ ਸਾਹਮਣੇ ਲਿਆਂਦੇ ਹਨ, ਜਿਸ ਨਾਲ ਪੁਲਿਸ ਬਲ ਦੀ ਇਮਾਨਦਾਰੀ &rsquoਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।   ਇਸ ਸਬੰਧੀ ਬਿਆਨ ਜਾਰੀ ਕਰਦੇ ਖਹਿਰਾ ਨੇ ਕਿਹਾ ਕਿ ਗ੍ਰਿਫਤਾਰੀ ਦੋਰਾਨ ਕਾਂਸਟੇਬਲ ਅਮਨਦੀਪ ਕੌਰ ਨੇ ਕਥਿਤ ਤੌਰ &rsquoਤੇ ਇੱਕ ਸੀਨੀਅਰ ਆਈਪੀਐਸ ਅਧਿਕਾਰੀ ਨਾਲ ਆਪਣੇ ਸਬੰਧਾਂ ਦਾ ਹਵਾਲਾ ਦਿੱਤਾ, ਜੋ ਡਰੱਗ ਮਾਫੀਆ ਦੇ ਕੰਮਕਾਜ ਨੂੰ ਸਹੂਲਤ ਦੇਣ ਵਾਲੇ ਇੱਕ ਮਜ਼ਬੂਤ ਨੈਟਵਰਕ ਵੱਲ ਇਸ਼ਾਰਾ ਕਰਦਾ ਹੈ। ਖਹਿਰਾ ਨੇ ਦਾਅਵਾ ਕੀਤਾ ਕਿ ਇਹ ਘਟਨਾ ਇੱਕ ਪੰਡੋਰਾ ਦਾ ਡੱਬਾ ਖੋਲ੍ਹਦੀ ਹੈ, ਜੋ ਪੁਲਿਸ ਪ੍ਰਣਾਲੀ ਅੰਦਰਲੀ ਸੜਨ ਨੂੰ ਬੇਨਕਾਬ ਕਰਦੀ ਹੈ। ਖਹਿਰਾ ਨੇ ਕਿਹਾ ਜੇਕਰ ਇਸ ਡਰੱਗ ਜ਼ਬਤੀ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਵੇ, ਤਾਂ ਇਹ ਪ੍ਰਭਾਵਸ਼ਾਲੀ ਅਧਿਕਾਰੀਆਂ ਵਿੱਚ ਭ੍ਰਿਸ਼ਟਾਚਾਰ ਅਤੇ ਮਿਲੀਭੁਗਤ ਦੀ ਹੱਦ ਨੂੰ ਉਜਾਗਰ ਕਰੇਗੀ। ਕਿਹਾ ਕਿ ਇੱਕ ਹੋਰ ਸੰਬੰਧਿਤ ਘਟਨਾ ਵਿੱਚ ਇੱਕ ਲੀਕ ਹੋਈ ਆਡੀਓ ਗੱਲਬਾਤ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਵਿੱਚ ਉਸੇ ਸੀਨੀਅਰ ਆਈਪੀਐਸ ਅਧਿਕਾਰੀ ਵੱਲ ਇਸ਼ਾਰਾ ਕੀਤਾ ਜਾ ਰਿਹਾ ਹੈ, ਜੋ ਵਰਤਮਾਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਪ੍ਰਸਤੀ ਹੇਠ ਇੱਕ ਮਹੱਤਵਪੂਰਨ ਅਹੁਦੇ &rsquoਤੇ ਤਾਇਨਾਤ ਹੈ।


ਅਮਿਤ ਸ਼ਾਹ ਦੇ ਦੌਰੇ ਦੌਰਾਨ 86 ਨਕਸਲੀਆਂ ਨੇ ਕੀਤਾ ਆਤਮ ਸਮਰਪਣ

ਬੀਜਾਪੁਰ : ਛੱਤੀਸਗੜ੍ਹ ਦੇ ਬਸਤਰ ਖੇਤਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਦੌਰਾਨ ਨਕਸਲ ਵਿਰੋਧੀ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ। ਇਸ ਦੌਰਾਨ 86 ਨਕਸਲੀਆਂ, ਜਿਨ੍ਹਾਂ ਵਿੱਚ ਕਈ ਕੱਟੜ ਮਾਓਵਾਦੀ ਵੀ ਸ਼ਾਮਲ ਹਨ, ਨੇ ਤੇਲੰਗਾਨਾ ਦੇ ਕੋਠਾਗੁਡੇਮ ਵਿਚ ਆਤਮ ਸਮਰਪਣ ਕਰ ਦਿੱਤਾ। ਇਹ ਸਾਰੇ ਨਕਸਲੀ ਹੇਮਚੰਦਰਪੁਰਮ ਪੁਲਿਸ ਹੈੱਡਕੁਆਰਟਰ ਵਿੱਚ ਆਈਜੀ ਚੰਦਰਸ਼ੇਖਰ ਰੈਡੀ ਦੇ ਸਾਹਮਣੇ ਸਮਰਪਿਤ ਹੋਏ। ਇਹਨਾਂ ਵਿੱਚੋਂ 66 ਪੁਰਸ਼ ਅਤੇ 20 ਔਰਤਾਂ ਹਨ, ਜੋ ਛੱਤੀਸਗੜ੍ਹ ਦੇ ਵੱਖ-ਵੱਖ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਨਾਲ ਸੰਬੰਧਤ ਹਨ।

ਕੈਨੇਡਾ ਵਿਚ ਸ਼ਰਾਬੀ ਡਰਾਈਵਰ ਨੇ ਡਿਪੋਰਟ ਕਰਵਾਏ ਸੈਂਕੜੇ ਪ੍ਰਵਾਸੀ

ਟੋਰਾਂਟੋ : ਇਕ ਸ਼ਰਾਬੀ ਡਰਾਈਵਰ ਨੇ ਸੈਂਕੜੇ ਪ੍ਰਵਾਸੀਆਂ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਦਿਤਾ ਅਤੇ ਉਨ੍ਹਾਂ ਨੂੰ ਕੰਮ &rsquoਤੇ ਰੱਖਣ ਵਾਲੀਆਂ ਕੰਪਨੀਆਂ ਮੋਟੇ ਜੁਰਮਾਨੇ ਭੁਗਤ ਰਹੀਆਂ ਹਨ। ਜੀ ਹਾਂ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਹੈ ਕਿ 700 ਤੋਂ ਵੱਧ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੰਮ &rsquoਤੇ ਰੱਖਣ ਵਾਲੀਆਂ ਤਿੰਨ ਕੰਪਨੀਆਂ ਨੂੰ ਜੁਰਮਾਨਾ ਕੀਤਾ ਗਿਆ ਹੈ ਜਿਨ੍ਹਾਂ ਵਿਚ ਉਨਟਾਰੀਓ ਦੇ ਅਜੈਕਸ ਸ਼ਹਿਰ ਨਾਲ ਸਬੰਧਤ ਸੀ.ਡੀ.ਏ. ਲੈਂਡਸਕੇਪ ਸਰਵਿਸਿਜ਼ ਵੀ ਸ਼ਾਮਲ ਹੈ। ਕੰਪਨੀ ਨੇ ਅਣਅਧਿਕਾਰਤ ਤਰੀਕੇ ਨਾਲ ਵਿਦੇਸ਼ੀ ਨਾਗਰਿਕਾਂ ਨੂੰ ਨੌਕਰੀ &rsquoਤੇ ਰੱਖਣ ਦੇ 20 ਗੁਨਾਹ ਕਬੂਲ ਕਰ ਲਏ ਅਤੇ 4 ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟੀ.ਡੀ.ਏ. ਲੈਂਡਸਕੇਪ ਸਰਵਿਸਿਜ਼ ਅਤੇ ਐਸ.ਡੀ.ਏ. ਸਰਵਿਸਿਜ਼ ਨੇ ਵੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਨੌਕਰੀ &rsquoਤੇ ਰੱਖਣ ਦਾ ਦੋਸ਼ ਪ੍ਰਵਾਨ ਕੀਤਾ ਹੈ ਜਿਨ੍ਹਾਂ 25 ਹਜ਼ਾਰ ਡਾਲਰ ਜੁੁਰਮਾਨਾ ਕੀਤਾ ਗਿਆ ਹੈ।


ਅਮਰੀਕਾ ਵਿਚ ਭਾਰਤੀ ਪਾਦਰੀ ਦੀ ਗੋਲੀਆਂ ਮਾਰ ਕੇ ਹੱਤਿਆ

ਸੈਨੇਕਾ : ਅਮਰੀਕਾ ਵਿਚ ਭਾਰਤੀ ਮੂਲ ਦੇ ਪਾਦਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਕੈਨਸਸ ਸੂਬੇ ਦੇ ਸੈਨੇਕਾ ਕਸਬੇ ਵਿਚ ਸੇਂਟ ਪੀਟਰਜ਼ ਚਰਚ ਦਾ ਪਾਦਰੀ ਰਾਜ ਅਰੂਲ ਬਾਲਾਸਵਾਮੀ ਕਰਾਸਲਾ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਨੇਮਾਹ ਕਾਊਂਟੀ ਦੇ ਸ਼ੈਰਿਫ ਦਫ਼ਤਰ ਮੁਤਾਬਕ ਪਾਦਰੀ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਨੇ ਦਮ ਤੋੜ ਦਿਤਾ। ਰਾਜ ਅਰੂਲ ਬਾਲਾਸਵਾਮੀ 2011 ਤੋਂ ਸੇਟ ਪੀਟਰਜ਼ ਐਂਡ ਪੌਲ ਕੈਥੋਲਿਕ ਚਰਚ ਵਿਚ ਪਾਦਰੀ ਦੀਆਂ ਸੇਵਾਵਾਂ ਨਿਭਾਅ ਰਿਹਾ ਸੀ। ਮਾਮਲੇ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਓਕਲਾਹੋਮਾ ਸੂਬੇ ਦੇ ਗੈਰੀ ਹਰਮੈਸ਼ ਨੂੰ ਗ੍ਰਿਫ਼ਤਾਰ ਕਰਦਿਆਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਫਿਲਹਾਲ ਪੁਲਿਸ ਵੱਲੋਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਅਤੇ ਇਹ ਵੀ ਨਹੀਂ ਦੱਸਿਆ ਕਿ ਕੀ ਸ਼ੱਕੀ ਅਤੇ ਪਾਦਰੀ ਇਕ-ਦੂਜੇ ਨੂੰ ਜਾਣਦੇ ਸਨ। ਧਾਰਮਿਕ ਆਗੂ ਦੀ ਹੱਤਿਆ ਮਗਰੋਂ ਸੈਨੇਕਾ ਕਸਬੇ ਵਿਚ ਸੋਗ ਦਾ ਮਾਹੌਲ ਹੈ ਜਿਥੇ ਵੱਡੀ ਗਿਣਤੀ ਵਿਚ ਲੋਕ ਪਾਦਰੀ ਰਾਜ ਅਰੂਲ ਨੂੰ ਨਿਜੀ ਤੌਰ &rsquoਤੇ ਜਾਣਦੇ ਸਨ। 1994 ਵਿਚ ਧਾਰਮਿਕ ਸੇਵਾ ਦੇ ਖੇਤਰ ਵਿਚ ਕਦਮ ਰੱਖਣ ਵਾਲੇ ਰਾਜ ਅਰੂਲ 2004 ਤੋਂ ਕੈਨਸਸ ਸੂਬੇ ਵਿਚ ਰਹਿ ਰਹੇ ਸਨ ਅਤੇ 2011 ਵਿਚ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ। ਆਰਚਬਿਸ਼ਪ ਜੋਸਫ਼ ਨਾਓਮੈਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਇਹ ਵਾਰਦਾਤ ਕਮਿਊਨਿਟੀ ਵਾਸਤੇ ਖਤਰਾ ਪੈਦਾ ਨਹੀਂ ਕਰਦੀ ਪਰ ਇਕ ਪਾਦਰੀ ਦਾ ਕਤਲ ਕਈ ਸਵਾਲ ਖੜ੍ਹੇ ਕਰਦਾ ਹੈ। ਪਾਦਰੀ ਰਾਜ ਅਰੂਲ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਧਾਰਮਿਕ ਅਗਵਾਈ ਕਰ ਰਹੇ ਸਨ ਅਤੇ ਅਚਨਚੇਤ ਵਾਪਰੀ ਵਾਰਦਾਤ ਹਰ ਕਿਸੇ ਦੀ ਸਮਝ ਤੋਂ ਬਾਹਰ ਹੈ। ਇਥੇ ਦਸਣਾ ਬਣਦਾ ਹੈ ਕਿ ਸੈਨੇਕਾ ਕਸਬਾ ਕੈਨਸਸ ਸਿਟੀ ਤੋਂ 145 ਕਿਲੋਮੀਟਰ ਉਤਰ-ਪੱਛਮ ਵੱਲ ਹੈ ਅਤੇ ਤਕਰੀਬਨ 2100 ਲੋਕ ਕਸਬੇ ਵਿਚ ਵਸਦੇ ਹਨ।

ਕੈਨੇਡਾ ਵਿਚੋਂ ਮਾਰਚ ਦੌਰਾਨ ਖਤਮ ਹੋਈਆਂ 33 ਹਜ਼ਾਰ ਨੌਕਰੀਆਂ

ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ 33 ਹਜ਼ਾਰ ਨੌਕਰੀਆਂ ਖਤਮ ਹੋ ਗਈਆਂ ਅਤੇ ਬੇਰੁਜ਼ਗਾਰੀ ਦਰ ਵਧ ਕੇ 6.7 ਫੀ ਸਦੀ &rsquoਤੇ ਪੁੱਜ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਅਸਲ ਵਿਚ 62 ਹਜ਼ਾਰ ਫੁਲ ਟਾਈਮ ਨੌਕਰੀਆਂ ਦਾ ਨੁਕਸਾਨ ਹੋਇਆ ਪਰ ਪਾਰਟ ਟਾਈਮ ਨੌਕਰੀਆਂ ਪੈਦਾ ਹੋਣ ਦੀ ਰਫ਼ਤਾਰ ਵਧਣ ਕਰ ਕੇ ਹਾਲਾਤ ਬੇਕਾਬੂ ਨਾ ਹੋਏ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਲਾਈਆਂ ਟੈਰਿਫਸ ਮਗਰੋਂ ਕੈਨੇਡੀਅਨ ਰੁਜ਼ਗਾਰ ਖੇਤਰ ਪ੍ਰਭਾਵਤ ਹੋਣ ਦਾ ਖਦਸ਼ਾ ਵਧ ਗਿਆ ਹੈ ਅਤੇ ਨੇੜ ਭਵਿੱਖ ਵਿਚ ਰਿਸੈਸ਼ਨ ਦੇ ਖਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।