8 ਅਪ੍ਰੈਲ 2025 (ਮੰਗਲਵਾਰ) ਅੱਜ ਦੀਆਂ ਮੁੱਖ ਖਬਰਾਂ

 ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਉੱਤੇ ਹਮਲੇ ਦੇ ਮਾਮਲੇ ਵਿੱਚ 2 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਜਲੰਧਰ: ਜਲੰਧਰ ਦੇ ਸ਼ਾਸਤਰੀ ਮਾਰਕੀਟ ਚੌਕ ਨੇੜੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗਣੇਸ਼ ਹਮਲੇ ਦੇ ਮਾਮਲੇ ਵਿੱਚ, ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਅਤੇ ਜ਼ੀਸ਼ਾਨ ਅਖਤਰ ਨਾਲ ਜੁੜੇ ਹੋਏ ਸਨ। ਇਹ ਹਮਲਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਦੇ ਨਾਲ, ਪੁਲਿਸ ਨੇ ਅਪਰਾਧ ਵਿੱਚ ਵਰਤਿਆ ਗਿਆ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰੇਗੀ ਅਤੇ ਪੁੱਛਗਿੱਛ ਲਈ ਰਿਮਾਂਡ 'ਤੇ ਲਵੇਗੀ।

ਇਸ ਮਾਮਲੇ ਬਾਰੇ ਮਨਰੰਜਨ ਕਾਲੀਆ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਦੋਸ਼ੀਆਂ ਨੂੰ ਪੁਲਿਸ ਨੇ 12 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਪੁਲਿਸ ਦੀ ਕਾਰਗੁਜ਼ਾਰੀ ਤੋਂ ਉਦੋਂ ਹੀ ਸੰਤੁਸ਼ਟ ਹੋਣਗੇ ਜਦੋਂ ਪੰਜਾਬ ਜਾਂ ਜਲੰਧਰ ਵਿੱਚ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰਦੀ। ਉਨ੍ਹਾਂ ਕਿਹਾ ਕਿ ਇਹ ਪਰਮਾਤਮਾ ਦੀ ਕਿਰਪਾ ਸੀ ਕਿ ਉਨ੍ਹਾਂ ਦੇ ਘਰ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਜੇਕਰ ਅਗਲੀ ਵਾਰ ਅਜਿਹੀ ਘਟਨਾ ਵਾਪਰਦੀ ਹੈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ, ਇਸ ਲਈ ਪੁਲਿਸ ਨੂੰ ਪਹਿਲਾਂ ਹੀ ਖੁਫੀਆ ਜਾਣਕਾਰੀ ਨੂੰ ਮਜ਼ਬੂਤ ​​ਕਰਨਾ ਚਾਹੀਦਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਪੁਲਿਸ ਬਹੁਤ ਢਿੱਲੀ ਪੈ ਰਹੀ ਹੈ, ਜਿਸ ਕਾਰਨ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਗ੍ਰਨੇਡ ਹਮਲਿਆਂ ਦੇ 14 ਮਾਮਲੇ ਸਾਹਮਣੇ ਆਏ ਹਨ।

ਕੈਨੇਡਾ 'ਚ 10 ਹਜ਼ਾਰ ਡਾਲਰ ਦੀ ਨਕਲੀ ਕਰੰਸੀ ਸਮੇਤ ਪੰਜਾਬੀ ਗ੍ਰਿਫ਼ਤਾਰ

ਐਬਟਸਫੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਪੁਲਿਸ ਨੇ ਪੰਜਾਬੀ ਨੌਜਵਾਨ ਲਵਦੀਪ ਢਿੱਲੋਂ ਨੂੰ 10,200 ਕੈਨੇਡੀਅਨ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਹੈ ਜਿਸ ਵਿਚ 100 ਤੋਂ 20 ਡਾਲਰ ਦੇ ਨਕਲੀ ਨੋਟ ਸਨ। ਪੁਲਿਸ ਵਲੋਂ ਦਿਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਫੇਸਬੁਕ ਦੀ ਮਾਰਕੀਟ ਪਲੇਸ ਰਾਹੀਂ ਲਵਦੀਪ ਢਿੱਲੋਂ ਨੂੰ 1500 ਡਾਲਰ ਦੀ ਕੀਮਤ ਦੇ ਪੋਕੇਮਨ ਕਾਰਡ ਵੇਚੇ ਸਨ ਤੇ ਢਿੱਲੋਂ ਵਲੋਂ ਉਸ ਨੂੰ ਜੋ 1500 ਡਾਲਰ ਦੇ ਨੋਟ ਦਿਤੇ ਗਏ ਉਹ ਨਕਲੀ ਸਨ। 100 ਡਾਲਰ ਦੇ ਸਾਰੇ ਨੋਟਾਂ &rsquoਤੇ ਇਕੋ ਸੀਰੀਅਲ ਨੰਬਰ ਸੀ। ਪੁਲਿਸ ਵਲੋਂ ਦਸਿਆ ਗਿਆ ਹੈ ਕਿ ਲਵਦੀਪ ਵਲੋਂ ਉਕਤ ਔਰਤ ਤੋਂ 2700 ਡਾਲਰ ਦੀ ਕੀਮਤ ਦੇ ਹੋਰ ਪੋਕੇਮਨ ਕਾਰਡ ਖ਼ਰੀਦਣ ਲਈ ਸੰਪਰਕ ਕੀਤਾ ਗਿਆ ਜਿੱਥੇ ਪੁਲਿਸ ਉਸ ਦਾ ਪਹਿਲਾਂ ਤੋਂ ਹੀ ਇੰਤਜ਼ਾਰ ਕਰ ਰਹੀ ਸੀ ਜਿਸ ਨੂੰ 10,200 ਡਾਲਰ ਦੀ ਨਕਲੀ ਕਰੰਸੀ ਸਮੇਤ ਗ੍ਰਿਫ਼ਤਾਰ ਕਰ ਲਿਆ ਲਵਦੀਪ ਢਿੱਲੋਂ ਕੋਲ ਇਹ ਨਕਲੀ ਨੋਟ ਕਿੱਥੋਂ ਆਏ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।


ਸਾਊਦੀ ਅਰਬ ਨੇ ਭਾਰਤ ਸਮੇਤ 14 ਦੇਸ਼ਾਂ 'ਤੇ ਲਗਾਈ ਵੀਜ਼ਾ ਪਾਬੰਦੀ, ਜਾਣੋ ਕਿਉਂ ਲਿਆ ਇਹ ਫ਼ੈਸਲਾ?

ਸਾਊਦੀ ਅਰਬ ਨੇ ਹੱਜ ਯਾਤਰਾ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਅਹਿਮ ਕਦਮ ਚੁੱਕੇ ਹਨ। ਸਾਊਦੀ ਅਰਬ ਨੇ 14 ਦੇਸ਼ਾਂ ਦੇ ਵੀਜ਼ਾ 'ਤੇ ਪਾਬੰਦੀ ਲਗਾ ਦਿੱਤੀ ਹੈ। ਸਾਊਦੀ ਅਰਬ ਨੇ ਹੁਣ ਹੱਜ ਅਤੇ ਉਮਰਾਹ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਹੈ। ਵੀਜ਼ਾ ਮੁਅੱਤਲੀ ਵਿੱਚ ਹੱਜ ਅਤੇ ਉਮਰਾਹ ਵੀਜ਼ੇ ਦੇ ਨਾਲ-ਨਾਲ ਕਾਰੋਬਾਰੀ ਅਤੇ ਪਰਿਵਾਰਕ ਯਾਤਰਾਵਾਂ ਲਈ ਵੀਜ਼ਾ ਸ਼ਾਮਲ ਹਨ। ਇਹ ਪਾਬੰਦੀ ਜੂਨ ਦੇ ਅੱਧ ਤੱਕ ਲਾਗੂ ਰਹੇਗੀ, ਕਿਉਂਕਿ ਹੱਜ ਯਾਤਰਾ ਜੂਨ ਮਹੀਨੇ ਵਿੱਚ ਖ਼ਤਮ ਹੁੰਦੀ ਹੈ।

ਸਾਊਦੀ ਅਰਬ ਨੇ ਭਾਰਤ ਅਤੇ ਪਾਕਿਸਤਾਨ ਸਮੇਤ 14 ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ 14 ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਾਕਿਸਤਾਨ, ਬੰਗਲਾਦੇਸ਼, ਮਿਸਰ, ਇੰਡੋਨੇਸ਼ੀਆ, ਇਰਾਕ, ਨਾਈਜੀਰੀਆ, ਜਾਰਡਨ, ਅਲਜੀਰੀਆ, ਸੂਡਾਨ, ਇਥੋਪੀਆ, ਟਿਊਨੀਸ਼ੀਆ, ਯਮਨ ਅਤੇ ਇਕ ਹੋਰ ਦੇਸ਼ 'ਤੇ ਵੀਜ਼ਾ ਪਾਬੰਦੀ ਲਗਾਈ ਗਈ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪਰੈਲ

ਚੰਡੀਗੜ੍ਹ-   ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪਰੈਲ ਨੂੰ ਕੀਤੀ ਜਾਵੇਗੀ। ਇਸ ਲਈ ਪਾਰਟੀ ਨੇ 12 ਅਪਰੈਲ ਨੂੰ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਦਰਬਾਰ ਸਾਹਿਬ ਕੰਪਲੈਕਸ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਲ ਦਾ ਜਨਰਲ ਇਜਲਾਸ ਸੱਦ ਲਿਆ ਹੈ। ਇਹ ਫ਼ੈਸਲਾ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਇਥੇ ਹੋਈ ਵਰਕਿੰਗ ਕਮੇਟੀ ਨੇ ਮੀਟਿੰਗ ਵਿੱਚ ਲਿਆ ਹੈ। ਇਸ ਦੇ ਨਾਲ ਹੀ ਵਰਕਿੰਗ ਕਮੇਟੀ ਨੇ ਫ਼ੈਸਲਾ ਲਿਆ ਕਿ 13 ਅਪਰੈਲ ਨੂੰ ਤਲਵੰਡੀ ਸਾਬੋ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਵੀ ਕੀਤੀ ਜਾਵੇਗੀ।

ਪੰਜ ਸਿੰਘ ਸਾਹਿਬਾਨ ਨੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਪੰਥਕ ਸੇਵਾਵਾਂ &rsquoਤੇ ਰੋਕ ਲਾਈ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਹੋਈ ਇਕੱਤਰਤਾ ਵਿੱਚ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ &rsquoਤੇ ਲੱਗੇ ਦੋਸ਼ਾਂ ਤਹਿਤ ਉਨ੍ਹਾਂ ਦੀਆਂ ਪੰਥਕ ਸੇਵਾਵਾਂ &rsquoਤੇ ਰੋਕ ਲਾਈ ਗਈ ਹੈ ਅਤੇ ਉਨ੍ਹਾਂ ਨੂੰ ਪੰਥਕ ਸਰਗਰਮੀਆਂ ਤੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਤੋਂ ਗੁਰੇਜ਼ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸਿੱਖ ਪੰਥ ਨੂੰ ਪ੍ਰੇਰਨਾ ਕੀਤੀ ਗਈ ਹੈ ਕਿ ਸਿੱਖ ਅੰਤਿਮ ਅਰਦਾਸ ਸਮੇਂ ਗੁਰੂ ਕੇ ਲੰਗਰ ਦੀ ਮੂਲ ਭਾਵਨਾ ਤੇ ਰਵਾਇਤ ਅਨੁਸਾਰ ਪਹਿਰਾ ਦਿੰਦੇ ਹੋਏ ਸਾਦੇ ਲੰਗਰ ਤਿਆਰ ਕਰਨ। ਇਹ ਖ਼ਰਚ ਲੋੜਵੰਦ ਬੱਚਿਆਂ ਦੀ ਮਦਦ ਲਈ ਕੀਤਾ ਜਾਵੇ।

ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ ਅੱਜ ਦੀ ਇਸ ਇਕੱਤਰਤਾ ਵਿੱਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ, ਸ੍ਰੀ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਤੋਂ ਪੰਜ ਪਿਆਰਾ ਭਾਈ ਮੰਗਲ ਸਿੰਘ ਸ਼ਾਮਿਲ ਹੋਏ।

ਗ੍ਰਨੇਡ ਹਮਲਾ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਤੋਂ ਅਸਤੀਫਾ ਮੰਗਿਆ

ਚੰਡੀਗੜ੍ਹ - ਪੰਜਾਬ ਵਿਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਵਿਚ ਹੋਏ ਧਮਾਕੇ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਧਮਾਕੇ ਨੂੰ ਗਰਨੇਡ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਥਾਣਿਆਂ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਤੇ ਬੁੱਤਾਂ ਤੇ ਹਮਲੇ ਹੋ ਰਹੇ ਸਨ, ਹੁਣ ਤਾਂ ਹਮਲਾਵਰਾਂ ਨੇ ਭਾਜਪਾ ਆਗੂ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਹੈ। ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਅਸਫਲ ਰਹਿ ਰਹੇ ਹਨ ਜਿਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।


ਇੰਗਲੈਂਡ &rsquoਚ ਪੰਜਾਬ ਦੇ ਮਰਚੈਂਟ ਨੇਵੀ ਅਧਿਕਾਰੀ ਦੀ ਭੇਤਭਰੀ ਮੌਤ

ਐੱਸਏਐੱਸ ਨਗਰ (ਮੁਹਾਲੀ)- ਮਰਚੈਂਟ ਨੇਵੀ ਵਿੱਚ ਕੁੱਝ ਸਮਾਂ ਪਹਿਲਾਂ ਭਰਤੀ ਹੋਏ ਪਿੰਡ ਬਲੌਂਗੀ ਦੇ ਨੌਜਵਾਨ ਬਲਰਾਜ ਸਿੰਘ (21) ਪੁੱਤਰ ਵਿਕਰਮ ਸਿੰਘ ਦੀ ਇੰਗਲੈਂਡ ਵਿੱਚ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਵਿਦੇਸ਼ੀ ਮੁਲਕ ਦੀ ਪੁਲੀਸ ਅਤੇ ਮਰਚੈਂਟ ਨੇਵੀ ਦੇ ਅਧਿਕਾਰੀਆਂ ਵੱਲੋਂ ਨੌਜਵਾਨ ਦੇ ਮਾਪਿਆਂ ਨੂੰ ਦੱਸਿਆ ਗਿਆ ਕਿ ਬਲਰਾਜ ਨੇ ਖ਼ੁਦਕੁਸ਼ੀ ਕੀਤੀ ਹੈ ਪ੍ਰੰਤੂ ਪਰਿਵਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ। 16 ਮਾਰਚ ਨੂੰ ਬਲਰਾਜ ਦੀ ਲਾਸ਼ ਇੰਗਲੈਂਡ ਨੇੜੇ ਸ਼ਿਪ &rsquoਚੋਂ ਬਰਾਮਦ ਹੋਈ ਸੀ ਅਤੇ ਅੱਜ 23 ਦਿਨਾਂ ਬਾਅਦ ਵਿਕਰਮ ਸਿੰਘ ਆਪਣੇ ਪੁੱਤ ਦੀ ਲਾਸ਼ ਲੈ ਕੇ ਵਤਨ ਪੁੱਜਿਆ।

ਸ਼ੱਕ ਦੂਰ ਕਰਨ ਲਈ ਸਰਕਾਰੀ ਹਸਪਤਾਲ ਫੇਜ਼-6 ਵਿੱਚ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ। ਬਲੌਂਗੀ ਵਿੱਚ ਕਰਿਆਨੇ ਦੀ ਦੁਕਾਨ ਕਰਨ ਵਾਲੇ ਹਰਜੀਤ ਸਿੰਘ ਨੇ ਦੱਸਿਆ ਕਿ ਵਿਕਰਮ ਸਿੰਘ ਉਸ ਦਾ ਇਕਲੌਤਾ ਪੁੱਤ ਸੀ ਅਤੇ ਹੁਣ ਉਸ ਦਾ ਪੋਤਾ ਵੀ ਇਕਲੌਤਾ ਸੀ। ਹਰਜੀਤ ਸਿੰਘ ਅਤੇ ਵਿਕਰਮ ਸਿੰਘ ਨੇ ਦੱਸਿਆ ਕਿ ਬਲਰਾਜ ਸਿੰਘ 7 ਦਸੰਬਰ 2024 ਨੂੰ ਚੰਡੀਗੜ੍ਹ ਦੀ ਕੰਪਨੀ ਰਾਹੀਂ ਸਿੰਗਾਪੁਰ ਗਿਆ ਸੀ ਜਿੱਥੇ 10 ਦਸੰਬਰ ਨੂੰ ਉਸ ਨੇ ਮਰਚੈਂਟ ਨੇਵੀ ਵਿੱਚ ਡੈੱਕ ਆਡਿਟ ਟਰੇਨਿੰਗ ਅਫ਼ਸਰ ਵਜੋਂ ਜੁਆਇਨ ਕੀਤਾ ਸੀ।


ਭਾਰਤੀ ਮੂਲ ਦੇ ਵਿਅਕਤੀ &rsquoਤੇ ਜਹਾਜ਼ ਵਿਚ ਜਿਨਸੀ ਸ਼ੋਸ਼ਣ ਦਾ ਦੋਸ਼

ਨਿਊਯਾਰਕ-  ਇਕ 36 ਸਾਲਾ ਭਾਰਤੀ ਮੂਲ ਦੇ ਵਿਅਕਤੀ &rsquoਤੇ ਅਮਰੀਕਾ ਵਿਚ ਇਕ ਘਰੇਲੂ ਉਡਾਣ &rsquoਚ ਸਵਾਰ ਯਾਤਰੀ ਨਾਲ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਹੈ। ਮੋਂਟਾਨਾ ਦੇ ਸੰਘੀ ਵਕੀਲ ਕੁਰਟ ਅਲਮੇ ਨੇ 3 ਅਪ੍ਰੈਲ ਨੂੰ ਇਕ ਬਿਆਨ ਵਿਚ ਕਿਹਾ ਕਿ ਭਾਵੇਸ਼ ਕੁਮਾਰ ਦਹਿਆਭਾਈ ਸ਼ੁਕਲਾ &rsquoਤੇ ਮੋਂਟਾਨਾ ਤੋਂ ਟੈਕਸਸ ਜਾ ਰਹੀ ਉਡਾਣ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਬਣਾਉਣ ਦਾ ਦੋਸ਼ ਹੈ। ਬਿਆਨ ਅਨੁਸਾਰ, &ldquoਨਿਊ ਜਰਸੀ ਦੇ ਲੇਕ ਹਿਆਵਾਥਾ ਦੇ ਰਹਿਣ ਵਾਲੇ ਸ਼ੁਕਲਾ &rsquoਤੇ ਸੰਯੁਕਤ ਰਾਜ ਅਮਰੀਕਾ ਦੇ ਵਿਸ਼ੇਸ਼ ਹਵਾਈ ਖੇਤਰ ਅਧਿਕਾਰ ਖੇਤਰ ਵਿਚ ਇਤਰਾਜ਼ਯੋਗ ਜਿਨਸੀ ਸੰਪਰਕ ਦੇ ਇੱਕ-ਗਿਣਤੀ ਦੋਸ਼ ਪੱਤਰ ਵਿੱਚ ਦੋਸ਼ ਲਗਾਇਆ ਗਿਆ ਸੀ। ਜੇਕਰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਸ਼ੁਕਲਾ ਨੂੰ ਦੋ ਸਾਲ ਦੀ ਕੈਦ, 250,000 ਅਮਰੀਕੀ ਡਾਲਰ ਦਾ ਜੁਰਮਾਨਾ ਅਤੇ ਘੱਟੋ-ਘੱਟ ਪੰਜ ਸਾਲ ਨਿਗਰਾਨੀ ਅਧੀਨ ਰਿਹਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।&rsquo&rsquo


ਚੀਨ ਵੱਲੋਂ ਅਮਰੀਕਾ &rsquoਤੇ ਟੈਕਸਾਂ ਰਾਹੀਂ ਧੱਕੇਸ਼ਾਹੀ ਕਰਨ ਦਾ ਦੋਸ਼

ਬੈਂਕਾਕ- ਚੀਨ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਅਮਰੀਕਾ ਟੈਕਸ ਲਗਾ ਕੇ ਮਨਮਾਨੀ ਕਰ ਰਿਹਾ ਹੈ ਜੋ ਆਰਥਿਕ ਧੱਕੇਸ਼ਾਹੀ ਹੈ। ਉਸ ਨੇ ਟੈਸਲਾ ਸਮੇਤ ਅਮਰੀਕੀ ਕੰਪਨੀਆਂ ਦੇ ਨੁਮਾਇੰਦਿਆਂ ਨੂੰ ਟੈਕਸ ਮਾਮਲੇ ਦੇ ਹੱਲ ਲਈ ਪੁਖ਼ਤਾ ਕਦਮ ਚੁੱਕਣ ਲਈ ਕਿਹਾ। ਵਿਦੇਸ਼ ਮਾਮਲਿਆਂ ਦੇ ਤਰਜਮਾਨ ਲਿਨ ਜਿਆਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੌਮਾਂਤਰੀ ਨੇਮਾਂ ਦੀ ਥਾਂ &rsquoਤੇ ਅਮਰੀਕਾ ਨੂੰ ਤਰਜੀਹ ਦੇਣ ਨਾਲ ਆਲਮੀ ਉਤਪਾਦਨ ਅਤੇ ਸਪਲਾਈ ਚੇਨ ਦੀ ਸਥਿਰਤਾ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਦੁਨੀਆ ਦੀ ਆਰਥਿਕ ਸਿਹਤ &rsquoਤੇ ਗੰਭੀਰ ਅਸਰ ਪੈਂਦਾ ਹੈ। ਪਿਛਲੇ ਹਫ਼ਤੇ ਚੀਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਗਾਏ ਵਾਧੂ ਟੈਕਸ ਦੇ ਜਵਾਬ &rsquoਚ ਅਮਰੀਕੀ ਵਸਤਾਂ &rsquoਤੇ ਜਵਾਬੀ 34 ਫ਼ੀਸਦ ਟੈਕਸ ਲਗਾਉਣ ਦਾ ਐਲਾਨ ਕੀਤਾ ਹੈ। ਕਮਿਊਨਿਸਟ ਪਾਰਟੀ ਦੇ ਸਰਕਾਰੀ ਪਰਚੇ &lsquoਪੀਪਲਜ਼ ਡੇਲੀ&rsquo ਨੇ ਸਖ਼ਤ ਸ਼ਬਦਾਂ &rsquoਚ ਵਿਚਾਰ ਪ੍ਰਗਟਾਉਂਦਿਆਂ ਕਿਹਾ, &lsquoਭਾਵੇਂ ਅਮਰੀਕੀ ਟੈਕਸਾਂ ਦਾ ਅਸਰ ਪੈਂਦਾ ਹੋਵੇ ਪਰ ਆਸਮਾਨ ਨਹੀਂ ਡਿੱਗੇਗਾ। ਅਮਰੀਕੀ ਟੈਕਸਾਂ ਦੇ ਅੰਨ੍ਹੇਵਾਹ ਹਮਲਿਆਂ ਦਾ ਸਾਹਮਣਾ ਕਰਦਿਆਂ ਅਸੀਂ ਜਾਣਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ ਅਤੇ ਸਾਡੇ ਕੋਲ ਸਾਧਨ ਹਨ।&rsquo&rsquo ਇਹ ਪਤਾ ਨਹੀਂ ਲੱਗ ਸਕਿਆ ਕਿ ਕੀ ਚੀਨੀ ਆਗੂ ਸ਼ੀ ਜਿਨਪਿੰਗ ਟੈਕਸਾਂ ਦੇ ਮੁੱਦੇ &rsquoਤੇ ਗੱਲਬਾਤ ਲਈ ਟਰੰਪ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਲਿਨ ਨੇ ਸੰਭਾਵੀ ਮੁਲਾਕਾਤ ਸਬੰਧੀ ਪੁੱਛੇ ਗਏ ਸਵਾਲ &rsquoਤੇ ਕਿਹਾ ਕਿ ਇਸ ਦਾ ਜਵਾਬ ਹੋਰ ਵਿਭਾਗ ਨਾਲ ਮੀਟਿੰਗ ਕਰਕੇ ਦਿੱਤਾ ਜਾਵੇਗਾ। ਲਿਨ ਨੇ ਕਿਹਾ ਕਿ ਦਬਾਅ ਅਤੇ ਧਮਕੀਆਂ ਰਾਹੀਂ ਚੀਨ ਨਾਲ ਨਹੀਂ ਸਿੱਝਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੀਨ ਆਪਣੇ ਜਾਇਜ਼ ਹੱਕਾਂ ਅਤੇ ਹਿੱਤਾਂ ਦੀ ਡਟ ਕੇ ਪੈਰਵੀ ਕਰੇਗਾ। ਬੀਤੇ ਹਫ਼ਤੇ ਚੀਨੀ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਟੈਸਲਾ, ਜੀਈ ਹੈਲਥਕੇਅਰ ਅਤੇ ਹੋਰ ਕੰਪਨੀਆਂ ਦੇ ਅਮਰੀਕੀ ਕਾਰੋਬਾਰੀ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ। ਵਣਜ ਮਾਮਲਿਆਂ ਬਾਰੇ ਉਪ ਮੰਤਰੀ ਲਿੰਗ ਜੀ ਨੇ 20 ਅਮਰੀਕੀ ਕੰਪਨੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਟੈਕਸ ਸਮੱਸਿਆ ਦੀ ਜੜ ਅਮਰੀਕਾ &rsquoਚ ਹੈ।


ਮਮਤਾ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ

ਨਵੀਂ ਦਿੱਲੀ/ਕੋਲਕਾਤਾ &mdash ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਪੱਛਮੀ ਬੰਗਾਲ ਅਧਿਆਪਕ ਭਰਤੀ ਮਾਮਲੇ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਸਰਕਾਰ ਨੂੰ ਵੱਡੀ ਰਾਹਤ ਦਿੰਦਿਆਂ ਕਿਹਾ ਕਿ ਕੈਬਨਿਟ ਵੱਲੋਂ ਲਏ ਗਏ ਫੈਸਲਿਆਂ ਦੀ ਜਾਂਚ ਅਦਾਲਤਾਂ ਦਾ ਕੰਮ ਨਹੀਂ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਕੋਲਕਾਤਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਕਿ 25,000 ਅਧਿਆਪਕਾਂ ਅਤੇ ਹੋਰ ਸਟਾਫ ਦੀ ਭਰਤੀ ਵਿੱਚ ਭ੍ਰਿਸ਼ਟਾਚਾਰ ਹੋਇਆ ਹੈ ਅਤੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਣੀ ਚਾਹੀਦੀ ਹੈ।

ਅਦਾਲਤ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿੱਚ ਲਏ ਗਏ ਫੈਸਲਿਆਂ 'ਤੇ ਜਾਂਚ ਦੇ ਹੁਕਮ ਦੇਣਾ ਅਦਾਲਤ ਦੇ ਅਧਿਕਾਰ-ਖੇਤਰ ਤੋਂ ਬਾਹਰ ਦੀ ਗੱਲ ਹੈ। ਇਹ ਕਹਿੰਦੇ ਹੋਏ ਅਦਾਲਤ ਨੇ ਇਹ ਵੀ ਸਾਫ਼ ਕੀਤਾ ਕਿ ਉਹ ਆਪਣੇ ਸੀਮਿਤ ਅਧਿਕਾਰਾਂ ਵਿਚ ਹੀ ਕੰਮ ਕਰਦੀ ਹੈ। ਹਾਲਾਂਕਿ, ਪਿਛਲੇ ਹਫ਼ਤੇ ਸੁਪਰੀਮ ਕੋਰਟ ਨੇ ਇਹ ਕਹਿ ਕੇ ਭਰਤੀ ਨੂੰ ਰੱਦ ਕਰ ਦਿੱਤਾ ਸੀ ਕਿ ਇਸ ਪ੍ਰਕਿਰਿਆ ਵਿੱਚ ਗੜਬੜੀ ਹੋਈ ਹੈ। ਪਰ ਹੁਣ, ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰਕੇ, ਮਮਤਾ ਸਰਕਾਰ ਨੂੰ ਇੱਕ ਆਸਤਾਈ ਰਾਹਤ ਮਿਲੀ ਹੈ।

ਕੈਨੇਡਾ ਦੇ ਹਸਪਤਾਲਾਂ ਵਿਚ ਇਲਾਜ ਨੂੰ ਤਰਸ ਰਹੇ ਲੋਕ

ਟੋਰਾਂਟੋ : ਕੈਨੇਡਾ ਦੇ ਹਸਪਤਾਲਾਂ ਵਿਚ ਹੈਲਥ ਕੇਅਰ ਸਟਾਫ਼ ਦੀ ਕਮੀ ਦਾ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆਇਆ ਜਦੋਂ ਵੌਅਨ ਦੇ ਹਸਪਤਾਲ ਵਿਚ ਐਮਰਜੰਸੀ ਰੂਮ ਦਾ ਉਡੀਕ ਸਮਾਂ 14 ਘੰਟੇ ਤੱਕ ਪੁੱਜ ਗਿਆ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਬਲਾਵਲ ਅਲੀਮ ਅਤੇ ਉਨ੍ਹਾਂ ਦੀ ਪਤਨੀ ਸ਼ਨਿੱਚਰਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ ਉਡੀਕ ਕਰਦੇ ਰਹੇ ਅਤੇ ਇਸ ਤੋਂ ਬਾਅਦ ਹੀ ਇਲਾਜ ਸੰਭਵ ਹੋ ਸਕਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹਸਪਤਾਲ ਵਿਚ ਸਿਰਫ ਇਕ ਡਾਕਟਰ ਡਿਊਟੀ &rsquoਤੇ ਹਾਜ਼ਰ ਹੈ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਕੁਝ ਸਮਾਂ ਲੱਗ ਸਕਦਾ ਹੈ। ਅਲੀਮ ਨੇ ਦੱਸਿਆ ਕਿ ਉਨ੍ਹਾਂ ਦੇ ਫੈਮਿਲੀ ਡਾਕਟਰ ਵੱਲੋਂ ਐਮਰਜੰਸੀ ਰੂਮ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਕੁਝ ਹੀ ਘੰਟੇ ਵਿਚ ਘਰ ਵਾਪਸ ਆ ਜਾਣਗੇ ਪਰ ਹਾਲਾਤ ਬਿਲਕੁਲ ਉਲਟ ਹੋ ਗਏ।

ਕੈਨੇਡੀਅਨ ਚੋਣਾਂ ਵਿਚ ਦਖ਼ਲ ਦੇਣ ਦੇ ਯਤਨ ਕਰ ਰਿਹੈ ਚੀਨ

ਔਟਵਾ/ਵਾਸ਼ਿੰਗਟਨ : ਕੈਨੇਡੀਅਨ ਚੋਣਾਂ ਵਿਚ ਚੀਨੀ ਦਖਲ ਦੀਆਂ ਕਨਸੋਆਂ ਮਿਲ ਰਹੀਆਂ ਹਨ। ਜੀ ਹਾਂ, ਸਕਿਉਰਿਟੀ ਐਂਡ ਇੰਟੈਲੀਜੈਂਸ ਥ੍ਰੈਟਸ ਟੂ ਇਲੈਕਸ਼ਨਜ਼ ਟਾਸਕ ਫੋਰਸ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਪਲੈਟਫਾਰਮ ਵੀਚੈਟ ਰਾਹੀਂ ਲਿਬਰਲ ਆਗੂ ਮਾਰਕ ਕਾਰਨੀ ਵਿਰੁੱਧ ਮੁਹਿੰਮ ਛੇੜੀ ਗਈ ਹੈ। ਟਾਸਕ ਫੋਰਸ ਨੇ ਦੱਸਿਆ ਕਿ ਵੀਚੈਟ ਦੇ ਨਿਊਜ਼ ਅਕਾਊਂਟ ਯੂਲੀ-ਯੂਮੀਅਨ ਰਾਹੀਂ ਪ੍ਰਧਾਨ ਮੰਤਰੀ, ਲਿਬਰਲ ਪਾਰਟੀ ਦੇ ਆਗੂ ਅਤੇ ਨੇਪੀਅਨ ਤੋਂ ਉਮੀਦਵਾਰ ਮਾਰਕ ਕਾਰਨੀ ਬਾਰੇ ਵੱਖ ਵੱਖ ਖਬਰਾਂ ਅਤੇ ਲੇਖ ਪ੍ਰਕਾਸ਼ਤ ਕੀਤੇ ਜਾ ਰਹੇ ਹਨ। ਲਿਬਰਲ ਪਾਰਟੀ ਦੇ ਨੁਮਾਇੰਦਿਆ ਨੂੰ ਇਸ ਬਾਰੇ ਜਾਣਕਾਰੀ ਦੇ ਦਿਤੀ ਗਈ ਅਤੇ ਟਾਸਕ ਫੋਰਸ ਵੱਲੋਂ ਵੀਚੈਟ ਦੀ ਡਿਵੈਲਪਰ ਕੰਪਨੀ ਟੈਨਸੈਂਟ ਕੋਲ ਮੁੱਦਾ ਉਠਾਇਆ ਜਾਵੇਗਾ।

 ਇਸੇ ਦੌਰਾਨ ਚੀਨ ਵੱਲੋਂ ਟਰੰਪ ਦੀ ਬਾਂਹਰ ਮਰੋੜ ਕੇ ਟੈਰਿਫ ਜੰਗ ਖਤਮ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਸੀ ਜੇ ਚੀਨ, ਅਮਰੀਕਾ ਉਤੇ ਲਾਈਆਂ 34 ਫੀ ਸਦੀ ਟੈਰਿਫਸ ਵਾਪਸ ਨਹੀਂ ਲੈਂਦਾ ਤਾਂ ਬੁੱਧਵਾਰ ਤੋਂ 50 ਫੀ ਸਦੀ ਵਾਧੂ ਟੈਰਿਫਸ ਲਾਗੂ ਕੀਤੀਆਂ ਜਾਣਗੀਆਂ ਜਿਸ ਮਗਰੋਂ ਚੀਨ ਨੇ ਕਿਹਾ ਕਿ ਟੈਰਿਫਸ ਵਧਾਉਣ ਦੀ ਧਮਕੀ ਦੇ ਕੇ ਅਮਰੀਕਾ ਗਲਤੀ ਕਰ ਰਿਹਾ ਹੈ। ਅਮਰੀਕਾ ਦੀ ਧਮਕੀ ਸਿੱਧੇ ਤੌਰ &rsquoਤੇ ਬਲੈਕਮੇÇਲੰਗ ਹੈ ਅਤੇ ਚੀਨ ਅਜਿਹੀਆਂ ਧਮਕੀਆਂ ਤੋਂ ਬਿਲਕੁਲ ਨਹੀਂ ਡਰਦਾ। ਜੇ ਅਮਰੀਕਾ ਆਪਣੇ ਹਿਸਾਬ ਨਾਲ ਚੱਲਣ ਦੀ ਜ਼ਿਦ ਕਰਦਾ ਹੈ ਤਾਂ ਚੀਨ ਵੀ ਅੰਤ ਤੱਕ ਲੜੇਗਾ। ਚੀਨ ਵੱਲੋਂ ਦੁਨੀਆਂ ਭਰ ਨੂੰ ਸੁਨੇਹਾ ਭੇਜਿਆ ਗਿਆ ਹੈ ਕਿ ਜੇ ਕਾਰੋਬਾਰੀ ਜੰਗ ਹੋਰ ਤੀਬਰ ਹੋਈ ਤਾਂ ਉਹ ਪੂਰੀ ਤਰ੍ਹਾਂ ਤਿਆਰ ਹੈ। ਚੀਨ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਅਖਬਾਰ ਪੀਪਲਜ਼ ਡੇਲੀ ਨੇ ਲਿਖਿਆ ਕਿਹਾ ਕਿ ਅਮਰੀਕਾ ਦੀਆਂ ਟੈਰਿਫਸ ਦਾ ਅਸਰ ਜ਼ਰੂਰ ਹੋਵੇਗਾ ਪਰ ਅਸਮਾਨ ਨਹੀਂ ਡਿੱਗੇਗਾ।

ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੱਤਕਾ ਦੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੌਮੀ ਖੇਡਾਂ, ਖੇਲੋ ਇੰਡੀਆ ਤੇ ਦਿੱਲੀ ਖੇਡਾਂ ਦੌਰਾਨ ਗੱਤਕਾ ਦੇ ਮੁਕਾਬਲਿਆਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਇਹਨਾਂ ਖਿਡਾਰੀਆਂ ਦਾ ਸਨਮਾਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਮੱਲ ਅਖਾੜਿਆਂ ਦੀ ਸ਼ੁਰੂਆਤ ਕਰਵਾਈ ਸੀ ਜਿਸ ਮਗਰੋਂ ਗੱਤਕੇ ਦੀ ਖੇਡ ਸ਼ੁਰੂ ਹੋਈ। ਉਹਨਾਂ ਕਿਹਾ ਕਿ ਅੱਜ ਸਾਡੀ ਸਿੱਖ ਕੌਮ ਦੇ ਬੱਚੇ ਇਹਨਾਂ ਗੱਤਕਾ ਮੁਕਾਬਲਿਆਂ ਵਿਚ ਸਿਰਫ ਸੂਬਾਈ ਜਾਂ ਦੇਸ਼ ਪੱਧਰ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਵੀ ਮੈਡਲ ਜਿੱਤ ਰਹੇ ਹਨ। ਉਹਨਾਂ ਕਿਹਾ ਕਿ ਉਹ ਸਰਦਾਰ ਜ਼ੋਰਾਵਰ ਸਿੰਘ, ਸੁਰਿੰਦਰਪਾਲ ਸਿੰਘ ਹੰਸਪਾਲ ਤੇ ਇਹਨਾਂ ਦੀ ਸਮੁੱਚੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਜੋ ਇਸ ਮਾਮਲੇ ਵਿਚ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਖੇਲੋ ਇੰਡੀਆ ਹੋਵੇ, ਕੌਮੀ ਖੇਡਾਂ ਹੋਣ ਜਾਂ ਦਿੱਲੀ ਦੀਆਂ ਖੇਡਾਂ ਹੋਣ, ਇਹਨਾਂ ਸਭ ਵਿਚ ਇਹਨਾਂ ਖਿਡਾਰੀਆਂ ਨੇ ਨੇ ਮੈਡਲ ਜਿੱਤੇ ਤੇ ਬੁਲੰਦੀਆਂ ਹਾਸਲ ਕੀਤੀਆਂ ਹਨ।
ਉਹਨਾਂ ਕਿਹਾ ਕਿ ਅੱਜ ਗੱਤਕੇ ਦਾ ਨਾਮ ਉੱਚਾ ਹੋਣ ਵਿਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਿੱਖ ਕੌਮ ਦੀ ਰਵਾਇਤੀ ਖੇਡ ਗੱਤਕਾ ਦੀ ਚਰਚਾ ਅੱਜ ਦੁਨੀਆਂ ਭਰ ਵਿਚ ਹੋ ਰਹੀ ਹੈ। ਉਹਨਾਂ ਕਿਹਾ ਕਿ ਗੱਤਕਾ ਇਕ ਮਾਰਸ਼ਲ ਆਰਟ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਤੇ ਗੱਤਕਾ ਸਿੱਖਣ ਵਾਲਾ ਵਿਅਕਤੀ ਆਪਣੀ ਸਵੈ ਰੱਖਿਆ ਵਿਚ ਵੀ ਨਿਪੁੰਨ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਲੋਕ ਸਾਨੂੰ ਸਾਡੀ ਰਵਾਇਤੀ ਖੇਡ ਨਾਲ ਵੀ ਜੋੜ ਰਹੇ ਹਨ ਜੋ ਗੁਰੂ ਸਾਹਿਬ ਨੇ ਸਵੈ ਰੱਖਿਆ ਵਾਸਤੇ ਸ਼ੁਰੂ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਖਾਲਸਾ ਕੌਮ ਦੀ ਇਸ ਮਾਮਲੇ ਵਿਚ ਚੜ੍ਹਦੀਕਲਾ ਦੀ ਇਹ ਖੇਡ ਪ੍ਰਤੀਕ ਹੈ। ਉਹਨਾਂ ਨੇ ਖਾਸ ਤੌਰ &rsquoਤੇ ਲੜਕੀਆਂ ਨੂੰ ਵੀ ਵਧਾਈ ਦਿੱਤੀ ਜਿਹਨਾਂ ਨੇ ਇਸ ਖੇਡ ਵਿਚ ਮੱਲਾਂ ਮਾਰੀਆਂ ਹਨ।