image caption:

9 ਅਪ੍ਰੈਲ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

 ਪੰਜਾਬੀ ਸਿੰਗਰ ਕਾਕਾ ਦਾ ਯੂ-ਟਰਨ, ਪਿੰਕੀ ਧਾਲੀਵਾਲ ਨੂੰ ਸੀਨੀਅਰ ਦੱਸ ਮੰਗੀ ਮੁਆਫੀ
ਚੰਡੀਗੜ੍ਹ: ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ ਕਈ ਇਲਜਾਮ ਲਗਾਉਣ ਤੋਂ ਬਾਦ ਇੱਕ ਇੱਕ ਕਰਕੇ ਕਈ ਸਿੰਗਰ ਤੇ ਐਕਟਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਅਤੇ ਵੀਡੀਓ ਜਾਰੀ ਕਰਕੇ ਜਾਂ ਫਿਰ ਪੋਸਟਾਂ ਰਾਹੀ ਉਨ੍ਹਾਂ ਨਾਲ ਵੀ ਹੋਈ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਗਈ। ਇਸ਼ੇ ਦਰਮਿਆਨ ਗਾਇਕ ਕਾਕਾ ਵੀ ਸਾਹਮਣੇ ਆਏ ਅਤੇ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ iਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਇਸੇ ਦੇ ਨਾਲ ਹੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਗਾਇਕ ਕਾਕਾ ਨੇ ਕਿਹਾ ਸੀ ਕਿ ਨਿੱਜੀ ਕੰਪਨੀਆਂ ਕਲਾਕਾਰਾਂ ਨਾਲ ਵੱਡਾ ਧੋਖਾ ਕਰਦੀਆਂ ਹਨ। ਆਪਣੀਆਂ ਪੂਰੀਆਂ ਸ਼ਰਤਾਂ ਮੰਨਦੇ ਪਰ ਸਾਹਮਣੇ ਵਾਲੇ ਆਪਣੀਆਂ ਕੀਤੀਆਂ ਸ਼ਰਤਾਂ ਭੁੱਲ ਜਾਂਦੇ ਹਨ। ਕਾਕਾ ਨੇ ਕਿਹਾ ਸੀ ਕਿ ਸਕਾਈ ਡਿਜੀਟਲ ਕੰਪਨੀ ਦੇ ਲੋਕ ਮੈਨੂੰ ਧਮਕੀਆਂ ਦੇ ਰਹੇ ਹਨ। ਸਕਾਈ ਡਿਜੀਟਲ 'ਚ ਪਿੰਕੀ ਧਾਲੀਵਾਲ ਦਾ ਵੀ ਹਿੱਸਾ ਹੈ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।


104% ਟੈਰਿਫ ਦੇ ਜਵਾਬ ਵਿੱਚ ਚੀਨ ਦਾ ਟਰੰਪ ਨੂੰ ਮੋੜਵਾਂ ਜਵਾਬ
ਨਵੀਂ ਦਿੱਲੀ: ਚੀਨ ਅਤੇ ਟਰੰਪ ਵਿਚਾਲੇ ਚੱਲ ਰਿਹਾ ਤਣਾਅ ਬੁੱਧਵਾਰ ਨੂੰ ਹੋਰ ਵਧ ਗਿਆ ਜਦੋਂ ਬੀਜਿੰਗ ਨੇ ਅਮਰੀਕਾ ਤੋਂ ਆਉਣ ਵਾਲੇ ਸਾਮਾਨ 'ਤੇ ਟੈਰਿਫ ਵਧਾ ਕੇ 84% ਕਰ ਦਿੱਤਾ। ਇਸ ਤੋਂ ਪਹਿਲਾਂ, ਚੀਨ ਨੇ ਅਮਰੀਕੀ ਟੈਰਿਫ ਦੇ ਜਵਾਬ ਵਿੱਚ ਆਪਣੇ ਉਤਪਾਦਾਂ 'ਤੇ 34% ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ, ਟਰੰਪ ਨੇ ਚੀਨ 'ਤੇ 104% ਆਯਾਤ ਡਿਊਟੀ ਲਗਾਉਣ ਦਾ ਆਦੇਸ਼ ਜਾਰੀ ਕੀਤਾ। ਹੁਣ ਇਸ ਦੇ ਜਵਾਬ ਵਿੱਚ, ਬੀਜਿੰਗ ਨੇ ਕਾਰਵਾਈ ਕੀਤੀ ਹੈ। ਚੀਨ ਵੱਲੋਂ ਨਵੇਂ ਟੈਰਿਫਾਂ ਦਾ ਐਲਾਨ ਕਰਨ ਤੋਂ ਬਾਅਦ ਬੁੱਧਵਾਰ ਨੂੰ ਅਮਰੀਕੀ ਸਟਾਕ ਇੰਡੈਕਸ ਫਿਊਚਰਜ਼ ਵਿੱਚ ਗਿਰਾਵਟ ਆਈ। ਅਮਰੀਕੀ ਸਮੇਂ ਅਨੁਸਾਰ ਸਵੇਰੇ 7:08 ਵਜੇ, ਡਾਓ ਈ-ਮਿਨੀਸ 709 ਅੰਕ, ਜਾਂ 1.87% ਹੇਠਾਂ ਸਨ। , ਸ਼ਫ਼ਫ 500 ਈ-ਮਿਨੀ 86.5 ਅੰਕ, ਜਾਂ 1.72% ਡਿੱਗ ਗਏ। ਉਸੇ ਸਮੇਂ, ਨੈਸਡੈਕ 100 ਈ-ਮਿਨੀ 250.75 ਅੰਕ ਜਾਂ 1.45% ਡਿੱਗ ਗਿਆ।

ਕਾਲੀਆ ਦੇ ਘਰ ਗ੍ਰਨੇਡ ਸੁੱਟਣ ਦੇ ਮਾਮਲੇ ਦੇ ਮੁਲਜ਼ਮਾਂ ਦਾ 6-ਰੋਜ਼ਾ ਪੁਲੀਸ ਰਿਮਾਂਡ
ਜਲੰਧਰ- ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਬੀਤੀ ਰਾਤ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਫੜੇ ਗਏ ਦੋ ਮੁਲਜ਼ਮਾਂ ਦਾ ਅਦਾਲਤ ਨੇ ਪੁੱਛ-ਗਿੱਛ ਲਈ 6 ਦਿਨਾਂ ਦਾ ਪੁਲੀਸ ਰਿਮਾਂਡ ਦਿੱਤਾ ਹੈ। ਪੁਲੀਸ ਵੱਲੋਂ ਇਨ੍ਹਾਂ ਨੂੰ ਬੀਤੇ ਦਿਨ ਗ੍ਰਿਫਤਾਰ ਕੀਤਾ ਸੀ।
ਪੁਲੀਸ ਨੇ ਅੱਜ ਮੁਲਜ਼ਮਾਂ ਨੂੰ ਐਡੀਸ਼ਨਲ ਚੀਫ਼ ਜੁਡੀਸ਼ਿਅਲ ਮੈਜਿਸਟਰੇਟ ਹਰਪ੍ਰੀਤ ਕੌਰ ਦੀ ਅਦਾਲਤ &rsquoਚ ਪੇਸ਼ ਕੀਤਾ। ਅਦਾਲਤ ਤੋਂ ਪੁਲੀਸ ਵੱਲੋਂ ਦੋਵਾਂ ਮੁਲਜ਼ਮਾਂ ਰਵਿੰਦਰ ਕੁਮਾਰ, ਵਾਸੀ ਸੁਭਾਨਾ ਰੋਡ, ਗੜਾ, ਜਲੰਧਰ ਅਤੇ ਸਤੀਸ਼ ਉਰਫ ਕਾਕਾ ਨਿਵਾਸੀ ਭਾਰਗੋ ਕੈਂਪ, ਜਲੰਧਰ ਦਾ 10 ਦਿਨ ਦਾ ਰਿਮਾਂਡ ਦਿੱਤੇ ਜਾਣ ਦੀ ਮੰਗ ਕੀਤੀ ਗਈ। ਪਰ ਅਦਾਲਤ ਨੇ ਦੋਵਾਂ ਨੂੰ 6 ਦਿਨ ਦੇ ਪੁਲੀਸ ਰਿਮਾਂਡ &rsquoਤੇ ਭੇਜੇ ਜਾਣ ਦਾ ਹੁਕਮ ਦਿੱਤਾ ਹੈ।


ਡੇਰਾ ਮੁਖੀ ਰਾਮ ਰਹੀਮ ਮੁੜ 21 ਦਿਨਾਂ ਦੀ ਫਰਲੋ ਉੱਤੇ
ਬਲਾਤਕਾਰ ਜਿਹੇ ਗੰਭੀਰ ਦੋਸ਼ਾਂ ਤਹਿਤ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ। ਡੇਰਾ ਮੁਖੀ ਬੁੱਧਵਾਰ ਸਵੇਰੇ ਜੇਲ੍ਹ &rsquoਚੋਂ ਬਾਹਰ ਆਇਆ ਤੇ ਸਿਰਸਾ ਵਿਚਲੇ ਆਪਣੇ ਡੇਰੇ ਲਈ ਰਵਾਨਾ ਹੋ ਗਿਆ। ਡੇਰਾ ਮੁਖੀ ਵੱਲੋਂ 21 ਦਿਨਾਂ ਦੀ ਫਰਲੋ ਦੌਰਾਨ ਇਥੇ ਹੀ ਰਹਿਣ ਦੀ ਉਮੀਦ ਹੈ। ਪੁਲੀਸ ਦੇ ਸੂਤਰਾਂ ਮੁਤਾਬਕ ਫਰਲੋ ਦੇ ਅਰਸੇ ਦੌਰਾਨ ਗੁਰਮੀਤ ਸਿੰਘ ਦੀਆਂ ਸਰਗਰਮੀਆਂ &rsquoਤੇ ਸਖ਼ਤ ਨਜ਼ਰ ਰੱਖੀ ਜਾਵੇਗੀ। ਉਂਝ ਇਹਤਿਆਤ ਵਜੋਂ ਸਿਰਸਾ ਆਸ਼ਰਮ ਅਤੇ ਆਲੇ-ਦੁਆਲੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਜਨਵਰੀ ਵਿਚ ਦਿੱਲੀ ਅਸੈਂਬਲੀ ਦੀਆਂ 5 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਤੋਂ ਐਨ ਪਹਿਲਾਂ ਡੇਰਾ ਮੁਖੀ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਸੀ। ਡੇਰਾ ਮੁਖੀ ਨੂੰ ਆਪਣੇ ਡੇਰੇ ਦੀਆਂ ਦੋ ਸਾਧਵੀ ਆਂ ਨਾਲ ਬਲਾਤਕਾਰ ਦੇ ਦੋਸ਼ ਤਹਿਤ 2017 ਵਿਚ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।

ਰਾਮ ਰਹੀਮ ਦੀ ਪੈਰੋਲ &rsquoਤੇ ਭੜਕੇ ਕੁਲਦੀਪ ਧਾਲੀਵਾਲ
ਅਜਨਾਲਾ : ਰਾਮ ਰਹੀਮ ਨੂੰ ਫਿਰ ਤੋਂ ਪੈਰੋਲ ਮਿਲਣ &rsquoਤੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਐ,, ਵੱਖ ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਇਸ ਦੀ ਸਖ਼ਤ ਨਿੰਦਾ ਕੀਤੀ ਜਾ ਰਹੀ ਐ। ਇਸੇ ਦੇ ਚਲਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਰਾਮ ਰਹੀਮ ਨੂੰ ਪੈਰੋਲ ਦੇਣ &rsquoਤੇ ਸਖ਼ਤ ਇਤਰਾਜ਼ ਜਤਾਇਆ ਗਿਆ। ਰਾਮ ਰਹੀਮ ਨੂੰ ਇਕ ਵਾਰ ਫਿਰ ਤੋਂ ਪੈਰੋਲ ਮਿਲ ਗਈ ਐ, ਜਿਸ ਦਾ ਪੰਜਾਬ ਵਿਚ ਸਖ਼ਤ ਵਿਰੋਧ ਕੀਤਾ ਜਾ ਰਿਹਾ ਏ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਰਾਮ ਰਹੀਮ ਦੀ ਪੈਰੋਲ &rsquoਤੇ ਬੋਲਦਿਆਂ ਆਖਿਆ ਕਿ ਰਾਮ ਰਹੀਮ ਭਾਜਪਾ ਦੀ ਬੁੱਕਲ ਵਿਚ ਬੈਠਾ ਹੈ, ਭਾਜਪਾ ਨੂੰ ਜਦੋਂ ਲੋੜ ਹੁੰਦੀ ਐ, ਉਸ ਨੂੰ ਜੇਲ੍ਹ ਵਿਚ ਬਾਹਰ ਕੱਢ ਲੈਂਦੀ ਐ, ਜਦਕਿ ਕਈ ਕਈ ਸਾਲਾਂ ਤੋਂ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਭਾਰਤ ਪਾਕਿਸਤਾਨ ਸਰਹੱਦ ਦੇ ਆਖ਼ਰੀ ਪਿੰਡ ਬੱਲੜਵਾਲ ਅਤੇ ਸਾਰੰਗ ਵਿਖੇ ਪੁੱਜੇ ਹੋਏ ਸੀ, ਜਿੱਥੇ ਉਨ੍ਹਾਂ ਵੱਲੋਂ ਬੱਲੜਵਾਲ ਅਤੇ ਸਾਰੰਗ ਵਿਖੇ ਕਰੋੜਾਂ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।

ਮਨੋਰੰਜਨ ਕਾਲੀਆ ਦੇ ਘਰ ਪਹੁੰਚੇ ਸੁਖਬੀਰ ਬਾਦਲ
ਜਲੰਧਰ : ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਹੋਏ ਗ੍ਰਨੇਡ ਹਮਲੇ ਤੋਂ ਬਾਅਦ ਜਿੱਥੇ ਵੱਖ -ਵੱਖ ਨੇਤਾਵਾਂ ਦਾ ਓਹਨਾ ਦੇ ਘਰ ਆਉਣ ਜਾਣ ਲੱਗਾ ਹੋਇਆ ਹੈ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮਨੋਰੰਜਨ ਕਾਲੀਆ ਦੇ ਘਰ ਪਹੁੰਚ ਕੇ ਉਹਨਾਂ ਦਾ ਹਾਲ ਜਾਣਿਆ। ਓਹਨਾ ਨੇ ਤਿੱਖੇ ਸ਼ਬਦਾਂ 'ਚ ਇਸ ਹਮਲੇ ਦੀ ਜਿੱਥੇ ਨਿਖੇਦੀ ਕੀਤੀ ਉੱਥੇ ਹੀ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਵੱਡੇ ਸਵਾਲ ਚੁੱਕੇ।
ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਸੋਮਵਾਰ ਦੇਰ ਰਾਤ ਇਕ ਵਜੇ ਦੇ ਕਰੀਬ ਅਣਪਛਾਤਿਆਂ ਵਲੋਂ ਗ੍ਰਨੇਡ ਸੁੱਟਿਆ ਗਿਆ ਜਿਸ ਮਗਰੋਂ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਘਰ &rsquoਚ ਖੜ੍ਹੀ ਕਾਰ, ਮੋਟਰਸਾਈਕਲ ਅਤੇ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ। ਗ਼ਨੀਮਤ ਰਹੀ ਕਿ ਇਸ ਧਮਾਕੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਮੁਲਾਕਾਤ ਦੌਰਾਨ ਸੁਖਬੀਰ ਨੇ ਕਿਹਾ ਕਿ ਪੰਜਾਬ ਦੀ ਜਾਨ ਸਾਡੀ ਏਕਤਾ ਹੈ ਤੇ ਇਸ ਏਕਤਾ ਨੂੰ ਬਰਕਰਾਰ ਰੱਖਣ ਦੀ ਹਰ ਸੰਭਵ ਕੋਸ਼ਿਸ਼ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ 'ਚ ਹਮਲਾ ਕਰਨ ਵਾਲੇ ਹਮਲਾਵਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਹਨਾਂ ਵਲੋਂ ਵਰਤਿਆ ਗਿਆ ਈ-ਰਿਕਸ਼ਾ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਪੁਲਿਸ ਦੇ ਵਲੋਂ ਇਸ ਹਮਲੇ ਦੀਆਂ ਤਾਰਾਂ ਪਾਕਿਸਤਾਨ ਬੈਠੇ ਵੱਡੇ ਗੈਂਗਸਟਰਾਂ ਨਾਲ ਜੁੜਨ ਦੀ ਗੱਲ ਵੀ ਆਖ਼ੀ ਜਾ ਰਹੀ ਹੈ।


ਭਗੌੜੇ ਕਾਰੋਬਾਰੀ ਮਾਲਿਆ ਨੇ ਬੈਂਕਾਂ ਵੱਲੋਂ ਦਿੱਤੇ ਕਰਜ਼ੇ ਤੋਂ ਦੁੱਗਣੀ ਰਕਮ ਵਸੂਲਣ ਦਾ ਕੀਤਾ ਦਾਅਵਾ
ਨਵੀਂ ਦਿੱਲੀ- ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਭਾਰਤੀ ਬੈਂਕਾਂ ਕੋਲ ਉਸਦੀ 14,131.6 ਕਰੋੜ ਰੁਪਏ ਦੀ ਜਾਇਦਾਦ ਹੈ, ਜੋ ਕਿ ਜਨਤਕ ਖੇਤਰ ਦੇ ਬੈਂਕਾਂ ਨੂੰ ਉਸਦੇ ਬਕਾਇਆ ਕਰਜ਼ੇ ਤੋਂ ਦੁੱਗਣੀ ਤੋਂ ਵੀ ਵੱਧ ਹੈ। ਮਾਲਿਆ ਨੇ ਵਿੱਤ ਮੰਤਰਾਲੇ ਦੀ ਸਾਲਾਨਾ ਰਿਪੋਰਟ 2024-25 ਵਿਚ ਜਾਣਬੁੱਝ ਕੇ ਡਿਫਾਲਟਰਾਂ ਵਿਰੁੱਧ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਵਸੂਲੀ ਦੇ ਵੇਰਵਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਬੈਂਕਾਂ ਨੇ ਕਰਜ਼ਾ ਵਸੂਲੀ ਟ੍ਰਿਬਿਊਨਲ ਦੁਆਰਾ ਦਿੱਤੇ ਗਏ 6,203 ਕਰੋੜ ਰੁਪਏ ਦੇ ਮੁਕਾਬਲੇ ਪਹਿਲਾਂ ਹੀ 14,131.8 ਕਰੋੜ ਰੁਪਏ ਵਸੂਲ ਕਰ ਲਏ ਹਨ। ਮਾਲਿਆ ਨੇ ਸੋਸ਼ਲ ਮੀਡੀਆ ਸਾਈਟ ਐਕਸ &lsquoਤੇ ਲਿਖਿਆ, ਕਰਜ਼ਾ ਵਸੂਲੀ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ, 6,203 ਕਰੋੜ ਰੁਪਏ ਦੇ ਕਰਜ਼ੇ ਦੇ ਮੁਕਾਬਲੇ 14,131.8 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ। ਇਸਦਾ ਸਬੂਤ ਮੇਰੀ ਯੂ.ਕੇ. (ਯੂਨਾਈਟਿਡ ਕਿੰਗਡਮ) ਦੀਵਾਲੀਆਪਨ ਰੱਦ ਕਰਨ ਦੀ ਅਰਜ਼ੀ ਵਿਚ ਹੈ। ਮੈਨੂੰ ਹੈਰਾਨੀ ਹੈ ਕਿ ਬੈਂਕ ਯੂ.ਕੇ. ਦੀ ਅਦਾਲਤ ਵਿਚ ਕੀ ਕਹਿਣਗੇ। ਮਾਲਿਆ ਅਤੇ 10 ਹੋਰ ਭਗੌੜੇ ਆਰਥਿਕ ਅਪਰਾਧੀਆਂ ਦੇ ਵੇਰਵੇ ਸਾਂਝੇ ਕਰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ 36 ਵਿਅਕਤੀਆਂ ਦੇ ਸਬੰਧ ਵਿਚ ਵੱਖ-ਵੱਖ ਦੇਸ਼ਾਂ ਨੂੰ ਕੁੱਲ 44 ਹਵਾਲਗੀ ਬੇਨਤੀਆਂ ਭੇਜੀਆਂ ਗਈਆਂ ਹਨ। ਮੰਤਰਾਲੇ ਦੀ ਸਾਲਾਨਾ ਰਿਪੋਰਟ ਅਨੁਸਾਰ ਮਾਲਿਆ ਦੇ ਮਾਮਲੇ ਵਿਚ ਜ਼ਬਤ ਕੀਤੀਆਂ ਗਈਆਂ 14,131.6 ਕਰੋੜ ਰੁਪਏ ਦੀਆਂ ਜਾਇਦਾਦਾਂ ਜਨਤਕ ਖੇਤਰ ਦੇ ਬੈਂਕਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।


ਸਿੱਧੂ ਮੂਸੇਵਾਲਾ ਕਤਲ ਕੇਸ &rsquoਚ ਨਾਮਜ਼ਦ ਜੀਵਨਜੋਤ ਦਿੱਲੀ ਹਵਾਈ ਅੱਡੇ ਤੋਂ ਕਾਬੂ
ਮਾਨਸਾ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ, ਜਿਸ ਤਹਿਤ ਇਸ ਕਤਲ ਕੇਸ ਵਿੱਚ ਨਾਮਜ਼ਦ ਇੱਕ ਮੁਲਜ਼ਮ ਜੀਵਨਜੋਤ ਸਿੰਘ ਚਾਹਲ ਨੂੰ ਦਿੱਲੀ ਦੇ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਦੱਸਿਆ ਜਾਂਦਾ ਹੈ। ਉਹ ਵਿਦੇਸ਼ ਫਰਾਰ ਹੋਣ ਚੱਕਰਾਂ &rsquoਚ ਦਿੱਲੀ ਦੇ ਹਵਾਈ ਅੱਡੇ &rsquoਤੇ ਪੁੱਜਿਆ ਸੀ। ਮਾਨਸਾ ਪੁਲੀਸ ਵੱਲੋਂ ਪਹਿਲਾਂ ਤੋਂ ਹੀ ਉਸ ਸਬੰਧੀ ਲੁੱਕ ਆਊਟ ਨੋਟਿਸ ਜਾਰੀ ਕੀਤੇ ਜਾਣ ਕਾਰਨ ਉਹ ਹਵਾਈ ਅੱਡੇ ਤੋਂ ਪੁਲੀਸ ਦੇ ਅੜਿੱਕੇ ਚੜ੍ਹ ਗਿਆ ਹੈ। ਹੁਣ ਮਾਨਸਾ ਪੁਲੀਸ ਦੇ ਇੱਕ ਡੀਐਸਪੀ ਦੀ ਅਗਵਾਈ ਹੇਠ ਦੋ ਇੰਸਪੈਕਟਰ ਰੈਂਕ ਦੇ ਅਧਿਕਾਰੀ ਉਸ ਨੂੰ ਦਿੱਲੀ ਤੋਂ ਮਾਨਸਾ ਲਿਆਉਣ ਲਈ ਕੌਮੀ ਰਾਜਧਾਨੀ ਵਾਸਤੇ ਰਵਾਨਾ ਹੋ ਗਏ ਹਨ। ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਨੇੜਲੇ ਪਿੰਡ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦੀ ਸ਼ੂਟਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।


ਆਈਫੋਨ ਦੀਆਂ ਕੀਮਤਾਂ 50% ਤੱਕ ਵਧਣ ਦੇ ਆਸਾਰ

ਚੰਡੀਗੜ੍ਹ- ਟਰੰਪ ਵੱਲੋਂ ਚੀਨ &rsquoਤੇ ਲਾਏ 104 ਫੀਸਦ ਟੈਕਸ ਦੇ ਨਤੀਜੇ ਵਜੋਂ ਅਮਰੀਕੀ ਲੋਕ ਕੀਮਤਾਂ ਵਧਣ ਤੋਂ ਪਹਿਲਾਂ ਆਈਫੋਨ ਸਮੇਤ ਆਪਣੀ ਲੋੜ ਦੀਆਂ ਚੀਜ਼ਾਂ ਖਰੀਦਣ ਲਈ ਭੱਜ ਦੌੜ ਕਰ ਰਹੇ ਹਨ। ਟਰੰਪ ਦੇ ਟੈਕਸਾਂ ਕਾਰਨ ਆਈਫੋਨ ਅਤੇ ਹੋਰ ਬੁਨਿਆਦੀ ਚੀਜ਼ਾਂ ਜਿਵੇਂ ਕਿ ਟਾਇਲਟ ਪੇਪਰ ਆਦਿ ਦੀਆਂ ਕੀਮਤਾਂ ਵਧ ਜਾਣਗੀਆਂ। ਇਸ ਕਾਰਨ ਐਪਲ ਨੂੰ ਇਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਇਨ੍ਹਾਂ ਟੈਕਸਾਂ ਨਾਲ ਆਈਫੋਨ 50 ਫੀਸਦੀ ਤੱਕ ਮਹਿੰਗੇ ਹੋ ਸਕਦੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਐਪਲ ਆਪਣੇ ਆਈਫੋਨਾਂ ਦੇ ਉਤਪਾਦਨ ਨੂੰ ਅਮਰੀਕਾ ਵਿਚ ਲੈ ਜਾਂਦਾ ਹੈ ਤਾਂ ਆਈਫੋਨ ਦੀ ਕੀਮਤ $2,000 ਤੋਂ ਵੀ ਵੱਧ ਹੋ ਸਕਦੀ ਹੈ। ਕਿਆਸ ਹਨ ਕਿ ਐਪਲ 9 ਅਪਰੈਲ ਨੂੰ ਨਵੇਂ ਟੈਕਸਾਂ ਦੇ ਅਮਲ ਵਿਚ ਆਉਣ ਕਰਕੇ ਫੋਨ ਸਟਾਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਕਈਆਂ ਦਾ ਮੰਨਣਾ ਹੈ ਕੰਪਨੀ ਵੱਲੋਂ ਆਈਫੋਨ 17 ਦੇ ਆਉਣ ਤੱਕ ਕੀਮਤਾਂ ਦੇ ਵਾਧੇ ਰੋਕਿਆ ਜਾ ਸਕਦਾ ਹੈ। ਉਤਪਾਦਨ ਨੂੰ ਦੂਜੇ ਦੇਸ਼ਾਂ ਵਿਚ ਲੈ ਜਾਣ ਨਾਲ ਜਾਂ ਛੋਟ ਪ੍ਰਾਪਤ ਕਰਨ ਨਾਲ ਕੰਪਨੀ ਨੂੰ ਮਦਦ ਤਾਂ ਮਿਲ ਸਕਦੀ ਹੈ ਪਰ ਅਜੇ ਵੀ ਬੇਯਕੀਨੀ ਦਾ ਮਾਹੌਲ ਹੈ। ਐਪਲ ਆਪਣੇ ਜ਼ਿਆਦਾਤਰ ਫੋਨਾਂ ਦਾ ਉਤਪਾਦਨ ਚੀਨ ਵਿਚ ਕਰਦਾ ਹੈ, ਇਸ ਲਈ ਉਸ ਨੂੰ ਜਵਾਬੀ ਟੈਕਸਾਂ ਦੀ ਵੱਡੀ ਮਾਰ ਸਹਿਣੀ ਪੈ ਸਕਦੀ ਹੈ।


ਬੈਲਜੀਅਮ ਵਿਖ਼ੇ ਵਿਸਾਖੀ ਪੁਰਬ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਬੈਲਜੀਅਮ ਦੇ ਸਿੰਤਰੁਦਨ ਗੁਰਦੁਆਰਾ ਸੰਗਤ ਸਾਹਿਬ ਤੋ ਸਜਾਇਆ ਗਿਆ । ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਕਰਮ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਰ੍ਹੇ ਵੀ ਗੁਰਦੁਆਰਾ ਸੰਗਤ ਸਾਹਿਬ ਤੋ ਸਵੇਰੇ ਚਵਰ ਤਖਤ ਦੇ ਮਾਲਿਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਅਧੀਨ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਵੱਖ ਵੱਖ ਇਲਾਕਿਆ ਤੋ ਹੁੰਦਾ ਹੋਇਆ ਸ਼ਾਮ ਨੂੰ ਸੈਂਟਰਲ ਸਿੰਤਰੁਦਨ ਗੁਰਦੁਆਰਾ ਸਾਹਿਬ ਵਿਖ਼ੇ ਸਮਾਪਤ ਹੋਇਆ ਸੀ । ਉਨ੍ਹਾਂ ਦਸਿਆ ਕਿ ਨਗਰ ਕੀਰਤਨ ਵਿਚ ਵੱਖ ਵੱਖ ਗੱਤਕਾ ਦਲਾਂ ਨੇ ਗੱਤਕੇ ਦੇ ਜੌਹਰ ਦਿਖਾਏ, ਕੀਰਤਨੀ ਜਥੇਆਂ ਨੇ ਗੁਰਬਾਣੀ ਦੇ ਇਲਾਹੀ ਕੀਰਤਨ ਕਰਦਿਆਂ ਸੰਗਤਾਂ ਨੂੰ ਆਪਣੇ ਨਾਲ ਜੋੜੀ ਰੱਖਿਆ ਸੀ ਤੇ ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਨੇ ਵੱਡੇ ਉਤਸ਼ਾਹ ਨਾਲ ਖਾਣ ਪੀਣ ਦੇ ਵੱਖ ਵੱਖ ਸਟਾਲ ਲਗਾ ਕੇ ਆਪਣੀ ਸੇਵਾ ਨਿਭਾਈ ਸੀ । ਪ੍ਰਧਾਨ ਸਰਦਾਰ ਕਰਮ ਸਿੰਘ ਨੇ ਨਗਰ ਕੀਰਤਨ ਸਜਾਉਣ ਵਿਚ ਮਦਦ ਕਰਣ ਵਾਲੇ ਅਤੇ ਸੰਗਤਾਂ ਲਈ ਰਸਤੇਆਂ ਵਿਚ ਖਾਣ ਪੀਣ ਦੇ ਸਟਾਲ ਲਗਾਣ ਵਾਲੇ ਸੱਜਣਾ ਦਾ ਧੰਨਵਾਦ ਕੀਤਾ । ਇਸ ਮੌਕੇ ਉਨ੍ਹਾਂ ਦੇ ਨਾਲ ਯੂਰੋਪੀਅਨ ਸਿੱਖ ਓਰਗੇਨਾਈਜੇਸ਼ਨ ਦੇ ਪ੍ਰਧਾਨ ਸਰਦਾਰ ਬਿੰਦਰ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਬੀਬੀ ਬਲਵਿੰਦਰ ਕੌਰ ਸਨ ।


ਜਬਰ ਜਿਨਾਹ ਅਤੇ ਕਤਲ ਦੇ ਸੰਗੀਨ ਦੋਸ਼ਾਂ ਦੇ ਮੁਜਰਿਮ ਰਾਮ ਰਹੀਮ ਨੂੰ ਵਾਰ ਵਾਰ ਫਰਲੋ ਕਿਉਂ.? ਪਰਮਜੀਤ ਸਿੰਘ ਵੀਰਜੀ

👉 ਦਿੱਲੀ ਕਮੇਟੀ ਪ੍ਰਧਾਨ/ ਸਕੱਤਰ ਦੀ ਸਾਜ਼ਿਸ਼ੀ ਚੁੱਪ ਸਿੱਖ ਨੇਤਾ ਹੋਣ ਤੇ ਸੁਆਲ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਅਤਿ ਸੰਗੀਨ ਜ਼ੁਲਮਾਂ ਦੇ ਦੋਸ਼ੀ ਸੋਧਾ ਸਾਧ ਰਾਮ ਰਹੀਮ ਜੋ ਕਿ ਜਬਰ ਜਿਨਾਹ ਅਤੇ ਕਤਲ ਦੇ ਸੰਗੀਨ ਦੋਸ਼ਾਂ ਅੰਦਰ ਉਮਰਕੈਦ ਦੀ ਸਜ਼ਾ ਯਾਫਤਾ ਹੈ ਨੂੰ ਵਾਰ ਵਾਰ ਫਰਲੋ ਦੇ ਕੇ ਸਿੱਖਾਂ ਨੂੰ ਵਾਰ ਵਾਰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ । ਜਿਕਰਯੋਗ ਹੈ ਕਿ ਰਾਮ ਰਹੀਮ ਨੂੰ ਅਜ 13 ਵੀਂ ਵਾਰ 21 ਦਿਨਾਂ ਦੀ ਫਰਲੋ ਦਿੱਤੀ ਗਈ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਮੁੱਖੀ ਭਾਈ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਰਾਮ ਰਹੀਮ ਜਿਸਨੇ ਜਾਣਬੁਝ ਕੇ ਸਿੱਖ ਪੰਥ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ, ਬੇਅੰਤ ਮਾਸੂਮਾਂ ਦੀ ਜਿੰਦਗੀ ਉਜਾੜ ਦਿੱਤੀ ਉਪਰ ਵਾਰ ਵਾਰ ਸਰਕਾਰ ਕਿਉਂ ਮੇਹਰਬਾਨੀ ਦਿਖਾ ਰਹੀ ਹੈ.? ਦੇਸ਼ ਅੰਦਰ ਗੋਧਰਾ ਕਾਂਡ ਵਰਗੇ ਘਿਨਾਉਣੇ ਕਾਰੇ ਕਰਕੇ ਬੇਗੁਨਾਹਾਂ ਨੂੰ ਕਤਲ ਕਰਣ ਵਾਲੇ ਪ੍ਰਗਯਾ ਠਾਕੁਰ, ਪੂਰੋਹਿਤ ਵਰਗੇ ਅੱਤਵਾਦੀਆਂ ਨੂੰ ਜਮਾਨਤ ਦੇ ਕੇ ਬਾਹਰ ਨਿਕਾਲ ਲਿਆ ਜਾਂਦਾ ਹੈ ਪਰ ਸਿੱਖ ਪੰਥ ਉਪਰ ਤੱਤਕਾਲੀ ਕਾਂਗਰਸ ਸਰਕਾਰ ਵਲੋਂ ਢਾਹੇ ਗਏ ਜ਼ੁਲਮ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ਉਪਰ ਚੜਾਈ ਗਈ ਫੌਜ ਦੇ ਵਿਰੋਧ ਵਿਚ ਸਿੱਖਾਂ ਵਲੋਂ ਜੋ ਕਾਰਵਾਈ ਕੀਤੀ ਸੀ, ਓਹ ਸਾਰੇ ਨੌਜੁਆਨ ਕੌਈ ਅਪਰਾਧੀ ਨਹੀਂ ਸਨ ਇਸੇ ਦੇਸ਼ ਦੇ ਆਮ ਨਾਗਰਿਕ ਸਨ ਜਿਨ੍ਹਾਂ ਨੂੰ ਸਰਕਾਰੀ ਜ਼ੁਲਮਾਂ ਨੇ ਇਸ ਰਸਤੇ ਉਪਰ ਚਲਣ ਲਈ ਮਜਬੂਰ ਕੀਤਾ ਸੀ । ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਸਿੱਖ ਬੰਦੀ ਸਿੰਘਾਂ ਨੂੰ ਰਿਹਾਅ ਕਰਣ ਦਾ ਐਲਾਨ ਕੀਤਾ ਸੀ ਜੋ ਅਜੇ ਤਕ ਸਿਰਫ ਐਲਾਨ ਹੀ ਰਹਿ ਗਿਆ ਹੈ ਤੇ ਓਸ ਤੇ ਕੌਈ ਕਾਰਵਾਈ ਨਹੀਂ ਹੋਈ ਹੈ । ਸਰਕਾਰ ਦਾ ਫਰਜ਼ ਬਣਦਾ ਹੈ ਕਿ ਸਿੱਖ ਭਾਵਨਾਵਾਂ ਨੂੰ ਵਾਰ ਵਾਰ ਠੇਸ ਪਹੁੰਚਾਣ ਨਾਲੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਅੰਦਰ ਬੰਦ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਏ । ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ, ਸਕੱਤਰ ਅਤੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਰਾਮ ਰਹੀਮ ਨੂੰ ਮਿਲ ਰਹੀ ਵਾਰ ਵਾਰ ਫਰਲੋ ਦਾ ਵਿਰੋਧ ਨਾ ਕਰਣਾ ਅਤੇ ਗੂੰਗੇ ਬਣ ਕੇ ਚੁੱਪ ਰਹਿਣਾ ਉਨ੍ਹਾਂ ਦੇ ਸਿੱਖ ਨੇਤਾ ਹੋਣ ਤੇ ਵੱਡਾ ਸੁਆਲ ਚੁੱਕ ਰਿਹਾ ਹੈ ।