image caption:

10 ਅਪ੍ਰੈਲ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ)

 ਜਗਜੀਤ ਸਿੰਘ ਡੱਲੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਆਏ ਹਨ ਕਿਉਂਕਿ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਨਾਲ ਹੀ ਸੰਘਰਸ਼ ਲੜੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਿਰਸਾਨੀ ਮੰਗਾਂ ਦੇ ਹੱਲ ਲਈ ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਉਨ੍ਹਾਂ ਨੇ ਕਿਹਾ ਅਸੀਂ ਗੁਰੂ ਦੇ ਆਸਰੇ ਨਾਲ ਮੋਰਚਾ ਲੜਿਆ ਹੈ ਪਰ ਸਰਕਾਰ ਨੇ ਧੋਖੇ ਨਾਲ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਮੋਰਚਾ ਅੱਗੇ ਤੱਕ ਜਾਰੀ ਰਹੇਗਾ। ਉਨ੍ਹਾਂ ਨੇ ਕਿਹਾ ਹੈ ਕਿ ਮਹਾਰਾਜ ਦੇ ਸਰੂਪਾਂ ਬਾਰੇ ਵੀ ਅਸੀ ਸਮਰਥਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕੀਤਾ ਹੈ ਜੋ ਵੀ ਸੇਵਾ ਲੈ ਸਕਦੇ ਹੋ ਉਸ ਲਈ ਅਸੀਂ ਤਿਆਰ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਡੇ ਘਰਾਣਿਆ ਦੇ ਹਮਾਇਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਕਿਸਾਨਾਂ ਦੇ ਵਿਰੋਧੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੋਰਚਾ ਚੁੱਕਣ ਕਰਕੇ ਲੋਕਾਂ ਵਿੱਚ ਰੋਸ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੂਰੇ ਭਾਰਤ ਵਿੱਚ ਮੀਟਿੰਗ ਕਰਾਂਗੇ ।

ਕੈਨੇਡਾ ਵਿੱਚ ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਉੱਤੇ ਵਿਵਾਦ, ਵਿਧਾਇਕ ਨੇ ਮੰਗੀ ਮੁਆਫ਼ੀ

ਕੈਨੇਡਾ: ਕੈਨੇਡਾ ਦੇ ਇੱਕ ਵਿਧਾਇਕ ਵੱਲੋਂ ਰਾਜਨੀਤਿਕ ਪਾਰਟੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਬਾਅਦ ਕੈਨੇਡਾ ਵਿੱਚ ਰਾਜਨੀਤੀ ਤੇਜ਼ ਹੋ ਗਈ ਹੈ। ਵਿਆਪਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਸਸਕੈਚਵਨ ਰਾਜ ਵਿੱਚ ਸੱਤਾਧਾਰੀ ਪਾਰਟੀ ਦੀ ਵਿਧਾਇਕ ਰਾਕੇਲ ਹਿਲਬਰਟ ਨੇ 25 ਮਾਰਚ ਨੂੰ ਦਿੱਤੇ ਆਪਣੇ ਬਿਆਨ ਲਈ ਮੁਆਫੀ ਮੰਗੀ।

ਸਸਕੈਚਵਨ ਸੂਬੇ ਦੀ ਸੱਤਾਧਾਰੀ ਪਾਰਟੀ ਦੀ ਵਿਧਾਇਕ, ਰਾਕੇਲ ਹਿਲਬਰਟ ਨੇ 25 ਮਾਰਚ ਨੂੰ ਦਿੱਤੇ ਆਪਣੇ ਬਿਆਨ ਲਈ ਮੁਆਫ਼ੀ ਮੰਗੀ। ਏਜੰਸੀ ਕੈਨੇਡੀਅਨ ਪ੍ਰੈਸ ਦੇ ਅਨੁਸਾਰ, ਸਸਕੈਚਵਨ ਪਾਰਟੀ ਦੇ ਵਿਧਾਇਕ ਨੇ ਕਿਹਾ, "ਅਸੀਂ ਵਿਰੋਧੀ ਧਿਰ ਨੂੰ ਭਾਰਤ ਵਿੱਚ ਆਪਣੇ ਸੰਘੀ ਨੇਤਾ ਨੂੰ ਅੱਤਵਾਦੀ ਦੱਸਦੇ ਹੋਏ ਅਤੇ ਪੱਛਮੀ ਕੈਨੇਡਾ ਨੂੰ ਹੋਏ ਸੰਪੱਤੀ ਵਪਾਰ ਨੁਕਸਾਨ ਦੀ ਨਿੰਦਾ ਕਰਦੇ ਨਹੀਂ ਸੁਣਿਆ।"

ਬੁੱਧਵਾਰ ਨੂੰ, ਉਸਨੇ ਕਿਹਾ, "ਆਪਣੇ ਬਜਟ ਜਵਾਬ ਭਾਸ਼ਣ ਦੌਰਾਨ, ਮੈਂ ਸੰਘੀ ਐਨਡੀਪੀ ਨੇਤਾ ਬਾਰੇ ਇੱਕ ਅਣਉਚਿਤ ਟਿੱਪਣੀ ਕੀਤੀ ਸੀ," ਉਸਨੇ ਅੱਗੇ ਕਿਹਾ, "ਮੈਂ ਮੁਆਫੀ ਮੰਗਣਾ ਚਾਹੁੰਦੀ ਹਾਂ ਅਤੇ ਆਪਣੀ ਟਿੱਪਣੀ ਵਾਪਸ ਲੈਣਾ ਚਾਹੁੰਦੀ ਹਾਂ।" ਜਗਮੀਤ ਸਿੰਘ ਨੂੰ 2013 ਵਿੱਚ ਉਸ ਸਮੇਂ ਦੀ ਯੂਪੀਏ ਸਰਕਾਰ ਦੁਆਰਾ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਹਾਲਾਂਕਿ, ਭਾਰਤ ਵਿੱਚ ਉਸਦੇ ਵਿਰੁੱਧ ਕੋਈ ਜਾਣਿਆ-ਪਛਾਣਿਆ ਦੋਸ਼ ਨਹੀਂ ਹੈ, ਜਿਸ ਵਿੱਚ ਅੱਤਵਾਦ ਨਾਲ ਸਬੰਧਤ ਕੋਈ ਵੀ ਸ਼ਾਮਲ ਹੈ।

ਏਅਰ ਇੰਡੀਆ ਦੇ ਮੁਸਾਫ਼ਰ ਨੇ ਆਪਣੀ ਨਾਲ ਵਾਲੀ ਸੀਟ &rsquoਤੇ ਬੈਠੇ ਮੁਸਾਫ਼ਰ &rsquoਤੇ ਕੀਤਾ ਪਿਸ਼ਾਬ
 ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਇੱਕ ਵਿਅਕਤੀ ਨੇ ਆਪਣੇ ਨਾਲ ਬੈਠੇ ਇੱਕ ਯਾਤਰੀ 'ਤੇ ਪਿਸ਼ਾਬ ਕਰ ਦਿੱਤਾ। ਜਹਾਜ਼ ਦਿੱਲੀ ਤੋਂ ਬੈਂਕਾਕ ਜਾ ਰਿਹਾ ਸੀ। ਏਅਰ ਇੰਡੀਆ ਦੇ ਬਿਆਨ ਅਨੁਸਾਰ, ਇਹ ਘਟਨਾ 9 ਅਪ੍ਰੈਲ ਨੂੰ ਵਾਪਰੀ ਸੀ। ਕੈਬਿਨ ਕਰੂ ਨੇ ਰਿਪੋਰਟ ਦਿੱਤੀ ਕਿ ਦਿੱਲੀ-ਬੈਂਕਾਕ ਉਡਾਣ (AI2336) ਦੇ ਇੱਕ ਯਾਤਰੀ ਨੇ ਨਿਯਮਾਂ ਦੇ ਵਿਰੁਧ ਵਿਵਹਾਰ ਕੀਤਾ। ਇਸ ਮਾਮਲੇ ਦੀ ਰਿਪੋਰਟ ਸਿਵਲ ਏਵੀਏਸ਼ਨ ਡਾਇਰੈਕਟੋਰੇਟ (ਡੀਜੀਸੀਏ) ਦੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਇਸ ਮਾਮਲੇ 'ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ ਰਾਮਮੋਹਨ ਨਾਇਡੂ ਨੇ ਕਿਹਾ ਕਿ ਜੇਕਰ ਕੁਝ ਗ਼ਲਤ ਹੋਇਆ ਹੈ ਤਾਂ ਅਸੀਂ ਲੋੜੀਂਦੀ ਕਾਰਵਾਈ ਕਰਾਂਗੇ। ਏਅਰਲਾਈਨ ਨੇ ਕਿਹਾ ਕਿ ਚਾਲਕ ਦਲ ਨੇ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕੀਤੀ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪਿਸ਼ਾਬ ਕਰਨ ਵਾਲੇ ਯਾਤਰੀ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ। ਇੰਨਾ ਹੀ ਨਹੀਂ, ਚਾਲਕ ਦਲ ਨੇ ਪੀੜਤ ਯਾਤਰੀ ਨੂੰ ਬੈਂਕਾਕ ਦੇ ਅਧਿਕਾਰੀਆਂ ਕੋਲ ਸ਼ਿਕਾਇਤ ਦਰਜ ਕਰਵਾਉਣ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕੀਤੀ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ।

ਜਾਖੜ ਵੱਲੋਂ ਮੁੱਖ ਮੰਤਰੀ &rsquoਤੇ ਜਾਸੂਸੀ ਕਰਵਾਉਣ ਦੇ ਦੋਸ਼

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਅੱਜ ਪੰਜਾਬ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ &rsquoਤੇ ਸਿਆਸੀ ਜਾਸੂਸੀ ਕਰਨ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ ਜਾਖੜ ਨੇ ਮੰਗ ਕੀਤੀ ਕਿ ਸੂਬੇ ਦੇ ਖੁਫ਼ੀਆ ਨੈੱਟਵਰਕ ਦੀ ਦੁਰਵਰਤੋਂ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਪੰਜਾਬ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ ਕਿ ਉਨ੍ਹਾਂ ਕੋਲ ਖੁਫੀਆ ਜਾਣਕਾਰੀ ਹੈ। ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਏਡੀਜੀਪੀ ਇੰਟੈਲੀਜੈਂਸ ਆਰ. ਕੇ. ਜੈਸਵਾਲ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੈਸਵਾਲ ਨੂੰ ਵੀ ਰਾਜਨੀਤਕ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ਕਰਕੇ ਹਟਾ ਦਿੱਤਾ ਗਿਆ ਸੀ। ਜਾਖੜ ਨੇ ਪੱਤਰ ਵਿੱਚ ਰਾਜਪਾਲ ਤੋਂ ਖੁਫੀਆ ਜਾਣਕਾਰੀ ਦੀ ਦੁਰਵਰਤੋਂ ਅਤੇ ਏਡੀਜੀਪੀ ਨੂੰ ਹਟਾਉਣ ਦੀ ਉੱਚ-ਪੱਧਰੀ ਨਿਆਂਇਕ ਜਾਂ ਸੁਤੰਤਰ ਜਾਂਚ ਦਾ ਆਦੇਸ਼ ਦੇਣ ਦੀ ਅਪੀਲ ਕੀਤੀ। ਉਨ੍ਹਾਂ ਰਾਜਪਾਲ ਨੂੰ ਇਹ ਮਾਮਲਾ ਕੇਂਦਰ ਸਰਕਾਰ ਅਤੇ ਰਾਸ਼ਟਰੀ ਜਾਂਚ ਏਜੰਸੀਆਂ ਕੋਲ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦਾ ਇੱਕ ਸੰਵੇਦਨਸ਼ੀਲ ਸਰਹੱਦੀ ਰਾਜ ਹੋਣ ਕਾਰਨ ਇਹ ਸਿਰਫ਼ ਇੱਕ ਰਾਜ ਦਾ ਮੁੱਦਾ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ।

ਅਕਾਲੀ ਦਲ ਵਾਰਿਸ ਪੰਜਾਬ ਭਵਿੱਚ ਵਿਚ ਸੂਬੇ ਦੀ ਵਾਗਡੋਰ ਸੰਭਾਲੇਗਾ- ਸਰਬਜੀਤ ਸਿੰਘ ਖਾਲਸਾ

ਫਰੀਦਕੋਟ ਲੋਕ ਸਭਾ ਹਲਕੇ ਦੇ ਸਾਂਸਦ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਮੁੱਖ ਆਗੂ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਜਥੇਬੰਦੀ ਨੂੰ ਤੀਜੇ ਬਦਲ ਵਜੋਂ ਪ੍ਰਵਾਨ ਕਰ ਲਿਆ ਹੈ। ਇਸ ਲਈ ਅਕਾਲੀ ਦਲ ਵਾਰਿਸ ਪੰਜਾਬ ਆਉਣ ਵਾਲੇ ਸਮੇਂ ਵਿਚ ਸੂਬੇ ਦੀ ਵਾਗਡੋਰ ਸੰਭਾਲੇਗਾ। ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਆਪਣੀ ਟੀਮ ਨਾਲ ਧੰਨਵਾਦੀ ਦੌਰੇ ਮੌਕੇ ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਦਿੱਤੇ ਗਏ ਮਾਣ ਸਨਮਾਨ ਦੇ ਉਹ ਸਦਾ ਰਿਣੀ ਰਹਿਣਗੇ।

ਭਾਈ ਖਾਲਸਾ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਸੁੱਖ ਲਈ ਅਕਾਲੀ ਦਲ ਦਾ ਕੁਰਬਾਨੀ ਭਰਿਆ ਇਤਿਹਾਸ ਕਲੰਕਿਤ ਹੀ ਨਹੀਂ ਕੀਤਾ ਸਗੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਵੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮਾੜਾ ਨਹੀਂ ਸੀ ਸਗੋਂ ਇਸਨੂੰ ਚਲਾਉਣ ਵਾਲਿਆਂ ਇਸਨੂੰ ਆਪਣੀ ਇਕ ਤਰ੍ਹਾਂ ਨਾਲ ਜਗੀਰ ਬਣਾ ਲਿਆ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪੰਜਾਬੀਅਤ ਅਤੇ ਸਿੱਖ ਪੰਥ ਦੇ ਹੱਕਾਂ &rsquoਤੇ ਗੈਰਤ ਦੀ ਕਾਇਮੀ ਦੀ ਬਹਾਲੀ ਲਈ ਹੋਂਦ ਵਿੱਚ ਆਇਆ ਹੈ।

ਹੋਣ ਵਾਲੇ ਜਵਾਈ ਨਾਲ ਗਹਿਣੇ ਤੇ 3.5 ਲੱਖ ਲੈ ਕੇ ਫਰਾਰ ਹੋਈ ਸੱਸ, 16 ਅਪਰੈਲ ਨੂੰ ਧੀ ਨਾਲ ਹੋਣਾ ਸੀ ਵਿਆਹ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਰਿਸ਼ਤਿਆਂ ਦੀ ਮਰਿਆਦਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਥੇ ਇਕ ਮਹਿਲਾ ਆਪਣੀ ਹੀ ਧੀ ਦੇ ਮੰਗੇਤਰ ਨਾਲ ਭੱਜ ਗਈ। ਧੀ ਦੇ ਵਿਆਹ ਦੀ ਤਾਰੀਖ 16 ਅਪ੍ਰੈਲ ਤੈਅ ਕੀਤੀ ਗਈ ਸੀ। ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਪਰ ਉਸ ਤੋਂ ਪਹਿਲਾਂ ਹੀ ਮਾਂ ਆਪਣੇ ਹੋਣ ਵਾਲੇ ਜਵਾਈ ਰਾਹੁਲ (ਸ਼ਿਵਾ) ਨਾਲ ਘਰੋ ਭੱਜ ਗਈ।

ਪਰਿਵਾਰਕ ਜਾਣਕਾਰੀ ਅਨੁਸਾਰ ਮਹਿਲਾ ਅਨੀਤਾ ਦੇਵੀ ਘਰ ਤੋਂ ਲਗਭਗ 5 ਲੱਖ ਰੁਪਏ ਦੇ ਗਹਿਣੇ ਅਤੇ 3.50 ਲੱਖ ਰੁਪਏ ਨਕਦ ਲੈ ਕੇ ਭੱਜ ਗਈ। ਹੁਣ ਘਰ ਵਿਚ ਸਿਰਫ਼ ਖਾਲੀ ਅਲਮਾਰੀਆਂ ਅਤੇ ਟੁੱਟੀਆਂ ਆਸਾਂ ਹੀ ਬਚੀਆਂ ਹਨ। ਉਸ ਦੀ ਧੀ ਗਹਿਰੇ ਸਦਮੇ ਵਿੱਚ ਹੈ, ਉਸ ਦੀ ਹਾਲਤ ਖਰਾਬ ਹੋ ਚੁੱਕੀ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਬੰਗਲਾਦੇਸ਼: ਸ਼ੇਖ ਹਸੀਨਾ ਤੇ ਧੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ

ਇੱਥੋਂ ਦੀ ਇਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਤੇ ਆਵਾਮੀ ਲੀਗ ਦੀ ਆਗੂ ਸ਼ੇਖ ਹਸੀਨਾ, ਉਨ੍ਹਾਂ ਦੀ ਧੀ ਸਾਇਮਾ ਵਾਜੇਦ ਪਤੁਲ ਅਤੇ 17 ਹੋਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿੱਚ ਅੱਜ ਨਵਾਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਉਨ੍ਹਾਂ &rsquoਤੇ ਧੋਖਾਧੜੀ ਨਾਲ ਇਕ ਰਿਹਾਇਸ਼ੀ ਪਲਾਟ ਹਾਸਲ ਕਰਨ ਦਾ ਦੋਸ਼ ਹੈ। ਢਾਕਾ ਮੈਟਰੋਪੋਲੀਟਿਨ ਦੇ ਸੀਨੀਅਰ ਵਿਸ਼ੇਸ਼ ਜੱਜ ਜ਼ਾਕਿਰ ਹੁਸੈਨ ਗ਼ਾਲਿਬ ਨੇ ਭ੍ਰਿਸ਼ਟਾਚਾਰ ਰੋਕਥਾਮ ਕਮਿਸ਼ਨ ਵੱਲੋਂ ਦਾਖ਼ਲ ਦੋਸ਼ ਪੱਤਰ ਨੂੰ ਸਵੀਕਾਰ ਕਰ ਲਿਆ ਕਿਉਂਕਿ ਮੁਲਜ਼ਮ ਫ਼ਰਾਰ ਹਨ, ਇਸ ਵਾਸਤੇ ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।

ਉੱਤਰੀ ਕੋਰੀਆ ਆਪਣਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਨਹੀਂ ਰੋਕੇਗਾ: ਕਿਮ ਯੋ ਜੌਂਗ

ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਦੀ ਭੈਣ ਨੇ ਅੱਜ ਵਾਸ਼ਿੰਗਟਨ ਤੇ ਉਸ ਦੇ ਏਸ਼ਿਆਈ ਸਹਿਯੋਗੀਆਂ ਵੱਲੋਂ ਉੱਤਰੀ ਕੋਰੀਆ ਨੂੰ ਪ੍ਰਮਾਣੂ ਮੁਕਤ ਕਰਨ ਦਾ &lsquoਸੁਫਨਾ&rsquo ਲੈਣ ਨੂੰ ਹਾਸੋਹੀਣਾ ਕਰਾਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਪਣਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਕਦੀ ਵੀ ਨਹੀਂ ਰੋਕੇਗਾ। ਪਿਛਲੇ ਹਫ਼ਤੇ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੇ ਸਿਖਰਲੇ ਕੂਟਨੀਤਕਾਂ ਦੀ ਮੀਟਿੰਗ &rsquoਚ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਮੁਕਤ ਬਣਾਉਣ ਦਾ ਅਹਿਦ ਲਏ ਜਾਣ &rsquoਤੇ ਦੇਸ਼ ਦੀ ਸਿਖਰਲੀ ਵਿਦੇਸ਼ ਨੀਤੀ ਅਧਿਕਾਰੀ ਕਿਮ ਯੋ ਜੌਂਗ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਕਿਮ ਯੋ ਜੌਂਗ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਦੇ ਵਿਸਤਾਰ ਦਾ ਟੀਚਾ ਉੱਤਰੀ ਕੋਰੀਆ ਦੇ ਸੰਵਿਧਾਨ &rsquoਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਨੂੰ ਪਰਮਾਣੂ ਹਥਿਆਰ ਮੁਕਤ ਬਣਾਉਣ ਸਬੰਧੀ ਕੋਈ ਵੀ ਬਾਹਰੀ ਚਰਚਾ &lsquoਸਭ ਤੋਂ ਵੱਡੀ ਦੁਸ਼ਮਣੀ&rsquo ਵਾਲੀ ਕਾਰਵਾਈ ਤੇ ਦੇਸ਼ ਦੀ ਪ੍ਰਭੂਸੱਤਾ ਨੂੰ ਨਕਾਰਨ ਦੇ ਬਰਾਬਰ ਹੈ। ਸਰਕਾਰੀ ਮੀਡੀਆ &rsquoਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਬਿਆਨ &rsquoਚ ਉਸ ਨੇ ਕਿਹਾ, &lsquoਜੇ ਅਮਰੀਕਾ ਤੇ ਉਸ ਅਧੀਨ ਤਾਕਤਾਂ ਪਰਮਾਣੂ ਹਥਿਆਰ ਖਤਮ ਕਰਨ &rsquoਤੇ ਜ਼ੋਰ ਦਿੰਦੀਆਂ ਰਹਿਣਗੀਆਂ ਤਾਂ ਇਸ ਨਾਲ ਉੱਤਰੀ ਕੋਰੀਆ ਨੂੰ ਹੀ ਫਾਇਦਾ ਹੋਵੇਗਾ ਜੋ ਆਤਮ-ਰੱਖਿਆ ਲਈ ਸਭ ਤੋਂ ਮਜ਼ਬੂਤ ਪਰਮਾਣੂ ਹਥਿਆਰ ਦੇ ਨਿਰਮਾਣ ਦੀ ਖਾਹਿਸ਼ ਰੱਖਦਾ ਹੈ।&rsquo

ਰੀਆ ਚੱਕਰਵਰਤੀ ਨੇ ਕਲੀਨ ਚਿੱਟ ਮਗਰੋਂ ਸਾਂਝੀ ਕੀਤੀ ਭਾਵੁਕ ਪੋਸਟ

 ਮੁੰਬਈ : ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਵਿੱਚ ਕਲੀਨ ਚਿੱਟ ਮਿਲਣ ਤੋਂ ਬਾਅਦ ਅਦਾਕਾਰਾ ਰੀਆ ਚੱਕਰਵਰਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਭਾਵੁਕ ਪੋਸਟ ਸਾਂਝੀ ਕਰਦਿਆਂ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਉਸਨੇ ਆਪਣੇ ਭਰਾ ਸ਼ੌਵਿਕ ਚੱਕਰਵਰਤੀ ਨਾਲ ਇਕ ਤਸਵੀਰ ਸਾਂਝੀ ਕੀਤੀ ਜਿਸਦੇ ਨਾਲ ਕੈਪਸ਼ਨ ਸੀ: "ਅਧਿਆਇ 2 ਹੁਣ ਸ਼ੁਰੂ ਹੁੰਦਾ ਹੈ।" ਤਸਵੀਰ ਵਿੱਚ ਦੋਵੇਂ ਭੈਣ-ਭਰਾ ਇੱਕ ਦੂਜੇ ਦੇ ਨੇੜੇ ਬੈਠੇ ਹੋਏ ਹਨ, ਅਤੇ ਸ਼ੌਵਿਕ ਦੀ ਟੋਪੀ 'ਤੇ ਲਿਖਿਆ 'ਅਧਿਆਇ' ਵੀ ਇਸ ਨਵੀਂ ਯਾਤਰਾ ਵੱਲ ਇਸ਼ਾਰਾ ਕਰਦਾ ਹੈ।

ਚੀਨ ਨੇ ਆਪਣੇ ਨਾਗਰਿਕਾਂ ਨੂੰ ਅਮਰੀਕਾ ਜਾਣ ਤੋਂ ਰੋਕਿਆ

ਬੀਜਿੰਗ : ਅਮਰੀਕਾ ਅਤੇ ਚੀਨ ਦਰਮਿਆਨ ਤਣਾਅ ਹੋਰ ਵਧ ਗਿਆ ਜਦੋਂ ਬੀਜਿੰਗ ਨੇ ਆਪਣੇ ਨਾਗਰਿਕਾਂ ਨੂੰ ਸੋਚ ਸਮਝ ਕੇ ਅਮਰੀਕਾ ਜਾਣ ਦੀ ਐਡਵਾਇਜ਼ਰੀ ਜਾਰੀ ਕਰ ਦਿਤੀ। ਚੀਨ ਦੇ ਸੈਰ-ਸਪਾਟਾ ਮੰਤਰਾਲੇ ਵੱਲੋਂ ਆਪਣੇ ਨਾਗਰਿਕਾਂ ਨੂੰ ਸੁਝਾਅ ਦਿਤਾ ਗਿਆ ਹੈ ਕਿ ਅਮਰੀਕਾ ਜਾਣ ਤੋਂ ਪਹਿਲਾਂ ਹਾਲਾਤ ਦਾ ਡੂੰਘਾਈ ਨਾਲ ਮੁਲਾਂਕਣ ਕੀਤਾ ਜਾਵੇ। ਐਡਵਾਇਜ਼ਰੀ ਕਹਿੰਦੀ ਹੈ ਕਿ ਅਮਰੀਕਾ ਵਿਚ ਸੁਰੱਖਿਆ ਹਾਲਾਤ ਅਤੇ ਦੋਹਾਂ ਮੁਲਕਾਂ ਦਰਮਿਆਨ ਵਿਗੜਦੇ ਕਾਰੋਬਾਰੀ ਰਿਸ਼ਤਿਆਂ ਦੇ ਮੱਦੇਨਜ਼ਰ ਅਮਰੀਕਾ ਜਾਣਾ ਜੋਖਮ ਭਰਿਆ ਹੋ ਸਕਦਾ ਹੈ। ਇਸੇ ਦੌਰਾਨ ਚੀਨ ਦੇ ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਨੂੰ ਵੱਖਰੀ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਸਿੱਖਿਆ ਮਹਿਕਮੇ ਦੀ ਚਿਤਾਵਨੀ ਕਹਿੰਦੀ ਹੈ ਕਿ ਚੀਨ ਦੇ ਵਿਦਿਆਰਥੀਆਂ ਨੂੰ ਵੱਡੀਆਂ ਕਾਨੂੰਨੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ ਅਮਰੀਕਾ ਅਤੇ ਚੀਨ ਦਰਮਿਆਨ ਕਾਰੋਬਾਰੀ ਜੰਗ ਤੇਜ਼ ਹੋਣ ਦਾ ਫਾਇਦਾ ਭਾਰਤੀ ਲੋਕਾਂ ਨੂੰ ਹੁੰਦਾ ਨਜ਼ਰ ਆ ਰਿਹਾ ਹੈ। ਜੀ ਹਾਂ, ਟੈਰਿਫਸ ਦੇ ਮੱਦੇਨਜ਼ਰ ਚੀਨ ਦੀਆਂ ਇਲੈਕਟ੍ਰਾਨਿਕ ਸਾਜ਼ੋ-ਸਮਾਨ ਤਿਆਰ ਕਰਨ ਵਾਲੀਆਂ ਕੰਪਨੀਆਂ ਵੱਲੋਂ ਭਾਰਤੀ ਕਾਰੋਬਾਰੀਆਂ ਨੂੰ 5 ਫੀ ਸਦੀ ਤੱਕ ਛੋਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਸ ਰਾਹੀਂ ਟੀ.ਵੀ., ਫਰਿੱਜ, ਸਮਾਰਟਫੋਨ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਸਸਤਾ ਹੋ ਸਕਦਾ ਹੈ।


ਲਿਬਰਲ ਪਾਰਟੀ ਕਾਰਨ ਮੁੜ ਬੇਇੱਜ਼ਤ ਹੋਇਆ ਕੈਨੇਡਾ : ਪੌਇਲੀਐਵ

ਰੈਂਪਟਨ : ਕੈਨੇਡਾ ਵਿਚ ਚੋਣ ਪ੍ਰਚਾਰ ਸਿਖਰਾਂ &rsquoਤੇ ਹੈ ਅਤੇ ਟਰੰਪ ਦੀਆਂ ਟੈਰਿਫਸ ਤੋਂ ਲੈ ਕੇ ਕੈਨੇਡੀਅਨ ਸਮਾਜ ਵਿਚ ਵਧ ਰਹੇ ਅਪਰਾਧ ਵਰਗੇ ਮੁੱਦੇ ਸਿਆਸੀ ਭਾਸ਼ਣਾਂ ਦਾ ਕੇਂਦਰ ਬਿੰਦੂ ਬਣੇ ਹੋਏ ਹਨ। ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਬੁੱਧਵਾਰ ਨੂੰ ਉਨਟਾਰੀਓ ਫੇਰੀ ਦੌਰਾਨ ਬਰੈਂਪਟਨ ਸਣੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਪ੍ਰਚਾਰ ਕਰਨ ਪੁੱਜੇ ਅਤੇ ਲਿਬਰਲ ਪਾਰਟੀ ਨੂੰ ਕਰੜੇ ਹੱਥੀਂ ਲਿਆ। ਬੌਬ ਦੁਸਾਂਝ, ਅਮਰਜੀਤ ਗਿੱਲ, ਤਰਨ ਚਹਿਲ, ਟਿਮ ਇਕਬਾਲ, ਸੁਖਦੀਪ ਕੰਗ ਅਤੇ ਅਮਨਦੀਪ ਜੱਜ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਕ ਵਾਰ ਫਿਰ ਕੈਨੇਡਾ ਨੂੰ ਬੇਇੱਜ਼ਤ ਕੀਤਾ ਗਿਆ ਹੈ।

ਦਰਜਨਾਂ ਮੁਲਕਾਂ ਵਿਰੁੱਧ ਲਾਈਆਂ ਟੈਰਿਫਸ ਉਤੇ ਟਰੰਪ 90 ਦਿਨ ਦੀ ਰੋਕ ਲਾ ਚੁੱਕੇ ਹਨ ਪਰ ਕੈਨੇਡਾ ਵਿਰੁੱਧ ਲੱਗੀਆਂ ਟੈਰਿਫਸ ਵਾਪਸ ਲੈਣ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਸੋਸ਼ਲ ਮੀਡੀਆ &rsquoਤੇ ਟਿੱਪਣੀ ਕਰ ਰਹੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਨਾਲ ਟੈਲੀਫੋਨ &rsquoਤੇ ਹਾਂਪੱਖੀ ਮਾਹੌਲ ਵਿਚ ਗੱਲਬਾਤ ਹੋਈ। ਖਚਾਖਚ ਭਰੇ ਬੈਂਕੁਇਟ ਹਾਲ ਵਿਚ ਪਿਅਰੇ ਪੌਇਲੀਐਵ ਨੇ ਦਾਅਵਾ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ &rsquoਤੇ ਅਪਰਾਧ ਅਤੇ ਅਪਰਾਧੀਆਂ ਵਿਰੁੱਧ ਮੁਲਕ ਦੇ ਇਤਿਹਾਸ ਦੀ ਸਭ ਤੋਂ ਵੱਡੀ ਕਾਰਵਾਈ ਕੀਤੀ ਜਾਵੇਗੀ। ਚੋਣ ਰੈਲੀ ਦੌਰਾਨ ਪਿਅਰੇ ਪੌਇਲੀਐਵ ਦੀ ਪਤਨੀ ਅਨਾਇਡਾ ਨੇ ਵੀ ਸੰਬੋਧਨ ਕੀਤਾ ਜਦਕਿ ਰੈਲੀ ਵਿਚ ਸ਼ਾਮਲ ਲੋਕਾਂ ਵੱਲੋਂ ਆਪੋ ਆਪਣੇ ਹਲਕੇ ਦੇ ਉਮੀਦਵਾਰਾਂ ਦੀ ਹਮਾਇਤ ਵਾਲੇ ਸਾਈਨ ਚੁੱਕੇ ਹੋਏ ਸਨ। ਇਸੇ ਦੌਰਾਨ ਲਿਬਰਲ ਆਗੂ ਮਾਰਕ ਕਾਰਨੀ ਐਲਬਰਟਾ ਵਿਚ ਚੋਣ ਪ੍ਰਚਾਰ ਕਰਦੇ ਨਜ਼ਰ ਆਏ ਅਤੇ ਕੈਨੇਡਾ ਨੂੰ ਦੁਨੀਆਂ ਦੀ ਐਨਰਜੀ ਸੁਪਰ ਪਾਵਰ ਬਣਾਉਣ ਦਾ ਐਲਾਨ ਕੀਤਾ।


ਉੱਤਰਾਖੰਡ 'ਚ ਗਦਰਪੁਰ ਤਹਿਸੀਲ ਦੇ ਕਿਸਾਨਾਂ ਨੂੰ ਜ਼ਮੀਨਾਂ ਖਾਲੀ ਕਰਨ ਦੇ ਨੋਟਿਸ

ਗਦਰਪੁਰ : ਉੱਤਰਾਖੰਡ ਦੀ ਗਦਰਪੁਰ ਤਹਿਸੀਲ ਦੇ 1750 ਕਿਸਾਨਾਂ ਤੋਂ ਜ਼ਿਆਦਾ ਗਿਣਤੀ ਵਿੱਚ ਕਿਸਾਨਾਂ ਨੂੰ ਜ਼ਮੀਨਾਂ ਖਾਲੀ ਕਰਨ ਦੇ ਨੋਟਿਸ ਤਹਿਸੀਲ ਵੱਲੋਂ ਦਿੱਤੇ ਗਏ ਨੇ, ਜਿਨ੍ਹਾਂ ਵਿਚ ਇਹ ਦੱਸਿਆ ਗਿਆ ਕਿ ਹਾਈਕੋਰਟ ਵਿਚ ਇੱਕ ਵਿਅਕਤੀ ਨੇ ਮੁਕੱਦਮਾ ਲਾਇਆ ਸੀ, ਜਿਸ ਦੇ ਚਲਦਿਆਂ ਇਹ ਫ਼ੈਸਲਾ ਸੁਣਾਇਆ ਗਿਆ ਹੈ। ਫ਼ੈਸਲੇ ਦੇ ਮੁਤਾਬਕ ਵਰਗ ਪੰਜ ਦੀ ਜ਼ਮੀਨਾਂ ਜਿਹਨੂੰ ਬੰਜਰ ਜਮੀਨ ਨਵੀਂ ਭਰਤੀ ਜ਼ਮੀਨ ਕਿਹਾ ਜਾਂਦਾ ਹੈ, ਉਹ ਸਰਕਾਰ ਦੀ ਹੁੰਦੀ ਹੈ ਅਤੇ ਇਸ ਨੂੰ ਖਾਲੀ ਕੀਤਾ ਜਾਵੇ। ਇਸ ਨੂੰ ਲੈ ਕੇ ਉੱਤਰਾਖੰਡ ਦੀ ਗਦਰਪੁਰ ਤਹਿਸੀਲ ਦੇ ਕਿਸਾਨਾਂ ਵੱਲੋਂ ਗਦਰਪੁਰ ਵਿੱਚ ਨਵੀਂ ਅਨਾਜ ਮੰਡੀ ਵਿੱਚ ਇਕੱਠੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਰੋਸ ਪ੍ਰਗਟ ਕਰਨ ਪਹੁੰਚੇ।


ਟਰੰਪ ਦੇ ਰਾਹ &rsquoਚ ਅੜਿੱਕਾ ਬਣ ਰਹੇ ਜੱਜ ਖੁੱਡੇ ਲਾਈਨ

ਵਾਸ਼ਿੰਗਟਨ : ਟਰੰਪ ਦੇ ਰਾਹ ਵਿਚ ਅੜਿੱਕਾ ਬਣ ਰਹੇ ਜ਼ਿਲ੍ਹਾ ਜੱਜਾਂ ਨੂੰ ਖੁੱਡੇ ਲਾਈਨ ਲਾ ਦਿਤਾ ਗਿਆ ਹੈ ਅਤੇ ਹੁਣ ਉਹ ਬਰਥਰਾਈਟ ਸਿਟੀਜ਼ਨਸ਼ਿਪ &rsquoਤੇ ਲੱਗੀ ਰੋਕ ਹਟਾਉਣ ਜਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ &rsquoਤੇ ਰੋਕ ਲਾਉਣ ਵਰਗੇ ਵੱਡੇ ਹੁਕਮ ਜਾਰੀ ਨਹੀਂ ਕਰ ਸਕਣਗੇ। ਟਰੰਪ ਸਰਕਾਰ ਵੱਲੋਂ ਚੁੱਪ-ਚਪੀਤੇ ਲਿਆਂਦਾ &lsquoਨੋ ਰੋਗ ਰੂÇਲੰਗਜ਼ ਐਕਟ&rsquo ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਵਿਚ ਪਾਸ ਕਰ ਦਿਤਾ ਗਿਆ ਹੈ ਅਤੇ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਬਹੁਮਤ ਵਾਲੀ ਸੈਨੇਟ ਵਿਚ ਵੀ ਜਲਦ ਪਾਸ ਕੀਤਾ ਜਾ ਸਕਦਾ ਹੈ। ਸੰਸਦ ਦੇ ਹੇਠਲੇ ਸਦਨ ਵਿਚ 219 ਮੈਂਬਰ ਬਿਲ ਦੇ ਹੱਕ ਵਿਚ ਭੁਗਤੇ ਜਦਕਿ 213 ਮੈਂਬਰਾਂ ਨੇ ਇਸ ਦਾ ਵਿਰੋਧ ਕੀਤਾ। ਨਵਾਂ ਕਾਨੂੰਨ ਫੈਡਰਲ ਜ਼ਿਲ੍ਹਾ ਅਦਾਲਤਾਂ ਨੂੰ ਸਰਕਾਰੀ ਨੀਤੀਆਂ ਉਤੇ ਕੌਮੀ ਪੱਧਰ ਦੀ ਰੋਕ ਲਾਉਣ ਤੋਂ ਵਰਜਦਾ ਹੈ ਅਤੇ ਟਰੰਪ ਸਰਕਾਰ ਦੇ ਏਜੰਡੇ ਵਿਚ ਕੋਈ ਨਿਆਂਇਕ ਅੜਿੱਕਾ ਬਰਦਾਸ਼ਤ ਨਹੀਂ ਕਰਦਾ। ਬਿਲ ਦਾ ਖਰੜਾ ਤਿਆਰ ਕਰਨ ਵਾਲੇ ਕੈਲੇਫੋਰਨੀਆ ਤੋਂ ਰਿਪਬਲਿਕਨ ਪਾਰਟੀ ਦੇ ਕਾਂਗਰਸ ਮੈਂਬਰ ਡੈਲਰ ਈਸਾ ਨੇ ਕਿਹਾ ਕਿ ਕਈ ਜੱਜਾਂ ਦੇ ਫੈਸਲੇ ਟਰੰਪ ਸਰਕਾਰ ਨੂੰ ਅੱਗੇ ਵਧਣ ਤੋਂ ਰੋਕ ਰਹੇ ਸਨ। ਕੁਝ ਜੱਜ ਆਪਣੇ ਦਾਇਰੇ ਵਿਚੋਂ ਬਾਹਰ ਆਉਂਦਿਆਂ ਸਿਆਸੀ ਪ੍ਰਕਿਰਿਆ ਵਿਚ ਦਖਲ ਦਿੰਦੇ ਵੀ ਨਜ਼ਰ ਆਏ।