image caption:

17 ਅਪ੍ਰੈਲ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ

 ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ: ਕੁਲਦੀਪ ਸਿੰਘ ਦਿਓਲ

👉 ਜੱਗੀ ਜੌਹਲ ਸਮੇਤ ਗੈਰ-ਕਾਨੂੰਨੀ ਤੌਰ 'ਤੇ ਬੰਦ ਸਾਰੇ ਸਿੱਖ ਰਾਜਨੀਤਿਕ ਕੈਦੀਆਂ ਦੀ ਤੁਰੰਤ ਅਤੇ ਬਿਨਾਂ ਸ਼ਰਤ ਰਿਹਾਈ ਦੀ ਅਪੀਲ ਕੀਤੀ ਜਾਏ

ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):- ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਦਿਓਲ ਨੇ ਜਲੀਆਂ ਵਾਲੇ ਬਾਗ਼ ਵਿਚ ਕੀਤੇ ਗਏ ਮਨੁੱਖੀ ਕਤਲੇਆਮ ਲਈ ਵੈਸਟ ਮਿਡਲੈਂਡਜ਼ ਦੇ ਮੇਅਰ ਰਿਚਰਡ ਪਾਰਕਰ, ਸੈਂਡਵੈੱਲ ਕੌਂਸਲ ਦੇ ਆਗੂ ਕੌਂਸਲਰ ਕੈਰੀ ਕਾਰਮਾਈਕਲ, ਬਰਮਿੰਘਮ ਸਿਟੀ ਕੌਂਸਲ ਦੇ ਆਗੂ ਕੌਂਸਲਰ ਜੌਨ ਕਾਟਨ ਨੂੰ ਪੱਤਰ ਲਿਖ ਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਕੋਲੋਂ ਮੁਆਫੀ ਮੰਗਣ ਲਈ ਦਬਾਅ ਪਾਉਣ ਲਈ ਕਿਹਾ ਹੈ । ਉਨ੍ਹਾਂ ਲਿਖਿਆ ਕਿ 13 ਅਪ੍ਰੈਲ 1919 ਦੇ ਅੱਤਿਆਚਾਰਾਂ ਲਈ ਰਸਮੀ ਤੌਰ 'ਤੇ ਮੁਆਫੀ ਮੰਗਣ ਲਈ ਵੱਧ ਰਹੇ ਸੱਦੇ ਵਿੱਚ ਆਪਣੀ ਆਵਾਜ਼ ਜੋੜਨ ਲਈ ਬੇਨਤੀ ਕਰਨ ਲਈ ਤੁਹਾਨੂੰ ਪੱਤਰ ਲਿਖ ਰਿਹਾ ਹਾਂ। ਉਸ ਦਿਨ, ਸਿਰਫ਼ ਕਠੋਰ ਰੋਲਟ ਐਕਟ ਦੇ ਵਿਰੁੱਧ ਵਿਰੋਧ ਕਰਨ ਦੇ ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਲਈ ਜਨਰਲ ਡਾਇਰ ਦੀ ਕਮਾਂਡ ਹੇਠ ਬ੍ਰਿਟਿਸ਼ ਭਾਰਤੀ ਫੌਜ ਦੇ ਜਵਾਨਾਂ ਦੁਆਰਾ 1,500 ਤੋਂ ਵੱਧ ਨਿਰਦੋਸ਼ ਨਾਗਰਿਕ - ਮਰਦ, ਔਰਤਾਂ ਅਤੇ ਬੱਚੇ, ਮਾਰੇ ਗਏ ਜਾਂ ਜ਼ਖਮੀ ਹੋ ਗਏ ਸਨ । ਉਨ੍ਹਾਂ ਦੀ ਯਾਦ ਅਫਸੋਸਨਾਕ ਬਿਆਨਬਾਜ਼ੀ ਤੋਂ ਵੱਧ ਹੱਕਦਾਰ ਹੈ ਇਹ ਇੱਕ ਇਮਾਨਦਾਰ ਅਤੇ ਸਪੱਸ਼ਟ ਮੁਆਫ਼ੀ ਦੀ ਮੰਗ ਕਰਦਾ ਹੈ। ਬਦਕਿਸਮਤੀ ਨਾਲ, ਹਾਲ ਹੀ ਦੇ ਹਫ਼ਤਿਆਂ ਵਿੱਚ ਸੰਸਦ ਮੈਂਬਰਾਂ ਦੁਆਰਾ ਕਈ ਵਾਰ ਯਾਦ ਦਿਵਾਉਣ ਅਤੇ ਹਾਲ ਹੀ ਵਿੱਚ 10 ਡਾਊਨਿੰਗ ਸਟਰੀਟ ਵਿਖੇ ਵਿਸਾਖੀ ਦੇ ਸਵਾਗਤ ਵਿੱਚ ਇੱਕ ਆਦਰਸ਼ ਮੌਕੇ ਦੇ ਬਾਵਜੂਦ, ਪ੍ਰਧਾਨ ਮੰਤਰੀ ਇਸ ਮਹੱਤਵਪੂਰਨ ਮੁੱਦੇ 'ਤੇ ਚੁੱਪ ਰਹੇ। ਇਸ ਸਮਾਗਮ ਵਿੱਚ ਮੁੱਖ ਧਾਰਾ ਦੇ ਸਿੱਖ ਸੰਗਠਨਾਂ ਅਤੇ ਗੁਰਦੁਆਰਿਆਂ ਦੀ ਪ੍ਰਤੀਨਿਧਤਾ ਦੀ ਘਾਟ ਸੀ, ਜਿਸ ਨਾਲ ਸਿੱਖ ਭਾਈਚਾਰੇ ਨਾਲ ਸਰਕਾਰ ਦੇ ਮੌਜੂਦਾ ਪੱਧਰ 'ਤੇ ਵਾਜਬ ਚਿੰਤਾਵਾਂ ਪੈਦਾ ਹੋਈਆਂ। ਇਸ ਦੇ ਉਲਟ, ਲੇਬਰ ਦੇ 2019 ਦੇ ਆਮ ਚੋਣ ਮੈਨੀਫੈਸਟੋ ਵਿੱਚ ਇੱਕ ਸਪੱਸ਼ਟ ਅਤੇ ਜਨਤਕ ਵਚਨਬੱਧਤਾ ਕੀਤੀ ਗਈ ਸੀ ਕਿ "ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮੁਆਫ਼ੀ ਮੰਗੀ ਜਾਏ ਅਤੇ ਜੂਨ 1984 ਵਿੱਚ ਅੰਮ੍ਰਿਤਸਰ ਕਤਲੇਆਮ ਵਿੱਚ ਬ੍ਰਿਟੇਨ ਦੀ ਭੂਮਿਕਾ ਦੀ ਜਨਤਕ ਸਮੀਖਿਆ ਕਰਣ ਦੀ ਸਖ਼ਤ ਲੋੜ ਹੈ । ਹੁਣ ਸਰਕਾਰ ਵਿੱਚ, ਕੀਰ ਸਟਾਰਮਰ ਲਈ ਉਸ ਵਾਅਦੇ 'ਤੇ ਅਮਲ ਕਰਨ ਦਾ ਸਮਾਂ ਆ ਗਿਆ ਹੈ । ਵੱਡੀ ਸਿੱਖ ਆਬਾਦੀ ਦੀ ਸੇਵਾ ਕਰਨ ਵਾਲੇ ਨਾਗਰਿਕ ਆਗੂਆਂ ਵਜੋਂ, ਮੈਂ ਤੁਹਾਨੂੰ ਸਤਿਕਾਰ ਨਾਲ ਬੇਨਤੀ ਕਰਦਾ ਹਾਂ ਕਿ "ਜਨਤਕ ਤੌਰ 'ਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ ਲਈ ਸੰਸਦ ਵਿੱਚ ਰਸਮੀ ਮੁਆਫ਼ੀ ਮੰਗਣ ਦੀ ਅਪੀਲ ਕਰੋ"। 

ਹਰਮੀਤ ਸਿੰਘ ਕਾਲਕਾ ਨੇ ਲਾਲ ਕਿਲ੍ਹੇ &rsquoਤੇ ਹੋਣ ਵਾਲੇ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਨਵੀਂ ਦਿੱਲੀ,  (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ 19 ਅਤੇ 20 ਅਪ੍ਰੈਲ ਨੂੰ ਆਯੋਜਿਤ ਕੀਤੇ ਜਾ ਰਹੇ ਦਿੱਲੀ ਫਤਿਹ ਦਿਵਸ ਸਮਾਗਮਾਂ ਵਾਸਤੇ ਲਾਲ ਕਿਲ੍ਹੇ &rsquoਤੇ ਚਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਜਾਇਜ਼ਾ ਲੈਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਨੇ ਦੱਸਿਆ ਕਿ ਦਿੱਲੀ ਫਤਿਹ ਦਿਵਸ ਜੋ ਕਿ ਹਰ ਸਾਲ 1783 ਨੂੰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੀ ਅਗਵਾਈ ਹੇਠ ਖਾਲਸਾਈ ਫੌਜ ਵੱਲੋਂ ਲਾਲ ਕਿਲ੍ਹੇ &rsquoਤੇ ਫਤਿਹ ਕਰਨ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਇਸ ਵਾਰ ਵੀ ਲਾਲ ਕਿਲ੍ਹੇ &rsquoਤੇ ਮਨਾਇਆ ਜਾਵੇਗਾ। ਉਹਨਾਂ ਦੱਸਿਆ ਕਿ ਪਹਿਲੇ ਦਿਨ 19 ਅਪ੍ਰੈਲ ਨੂੰ ਸ਼ਾਮ 6.00 ਵਜੇ ਤੋਂ ਰਾਤ 12.00 ਵਜੇ ਤੱਕ ਕੀਰਤਨ ਦਰਬਾਰ ਸਜਾਏ ਜਾਣਗੇ ਜਿਸ ਵਿਚ ਰਾਗੀ ਸਿੰਘਾਂ ਦੇ ਜੱਥੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਅਗਲੇ ਦਿਨ 20 ਅਪ੍ਰੈਲ ਨੂੰ ਛੱਤਾ ਪੁੱਲ ਤੋਂ ਜਰਨੈਲੀ ਮਾਰਚ ਸਜਾਇਆ ਜਾਵੇਗਾ ਜਿਸ ਵਿਚ ਗੁਰੂ ਕੀਆਂ ਲਾਡੀਆਂ ਫੌਜਾਂ ਨਿਹੰਗ ਸਿੰਘ ਜਥੇਬੰਦੀਆਂ ਤੇ ਹੋਰ ਸੰਗਠਨ ਮਾਰਚ ਦਾ ਹਿੱਸਾ ਬਣਨਗੇ ਤੇ ਇਹ ਮਾਰਚ ਲਾਲ ਕਿਲ੍ਹੇ &rsquoਤੇ ਪਹੁੰਚ ਕੇ ਸੰਪੰਨ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਦਿੱਲੀ ਫਤਿਹ ਦਿਵਸ ਸਮਾਗਮਾਂ ਵਿਚ ਸੰਗਤ ਦੀ ਸ਼ਮੂਲੀਅਤ ਵਾਸਤੇ ਅਸੀਂ ਦਿੱਲੀ ਦੇ ਹਰ ਕੋਨੇ ਵਿਚ ਬੱਸਾਂ ਦਾ ਪ੍ਰਬੰਧ ਕੀਤਾ ਹੈ ਤੇ ਇਲਾਕੇ ਦੇ ਲੋਕ ਦਿੱਲੀ ਗੁਰਦੁਆਰਾ ਕਮੇਟੀ ਦੇ ਸਬੰਧਤ ਮੈਂਬਰ ਨਾਲ ਤਾਲਮੇਲ ਕਰ ਕੇ ਸਮਾਗਮ ਵਾਲੀ ਥਾਂ ਪਹੁੰਚ ਸਕਦੇ ਹਨ। ਇਹ ਬੱਸਾਂ ਸੰਗਤਾਂ ਨੂੰ ਲਿਆਉਣ ਤੇ ਛੱਡਣ ਦੋਵਾਂ ਤਰੀਕੇ ਦੇ ਕੰਮ ਕਰਨਗੀਆਂ। ਉਹਨਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਪ੍ਰੋਗਰਾਮ ਦਾ ਹਿੱਸਾ ਬਣਨ।


ਯੂਕਰੇਨ ਨੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਕੀਤਾ ਪੇਸ਼, ਪਿਛਲੇ ਹਫ਼ਤੇ ਫੜ੍ਹਿਆ ਸੀ

ਕੀਵ: ਯੂਕਰੇਨ ਨੇ ਰੂਸ ਵੱਲੋਂ ਲੜ ਰਹੇ ਚੀਨੀ ਸੈਨਿਕਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਪਿਛਲੇ 3 ਸਾਲਾਂ ਤੋਂ ਚੱਲ ਰਹੇ ਰੂਸ-ਯੂਕਰੇਨ ਯੁੱਧ ਵਿੱਚ ਇਹ ਪਹਿਲੀ ਵਾਰ ਹੋਇਆ ਹੈ। ਯੂਕਰੇਨ ਨੇ ਪਿਛਲੇ ਹਫ਼ਤੇ ਜੰਗ ਵਿੱਚ ਲੜ ਰਹੇ ਦੋ ਚੀਨੀ ਨਾਗਰਿਕਾਂ ਨੂੰ ਫੜ੍ਹਨ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਚੀਨ ਨੇ ਯੁੱਧ ਵਿੱਚ ਆਪਣੇ ਨਾਗਰਿਕਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਇਸ ਤੋਂ ਬਾਅਦ ਯੂਕਰੇਨ ਨੇ ਇਨ੍ਹਾਂ ਜੰਗੀ ਕੈਦੀਆਂ ਨੂੰ ਮੀਡੀਆ ਸਾਹਮਣੇ ਪਰੇਡ ਕਰਵਾਉਣ ਦਾ ਫੈਸਲਾ ਕੀਤਾ। ਇਸ ਲਈ ਯੂਕਰੇਨ ਨੇ ਜੰਗੀ ਕੈਦੀ ਕਾਨੂੰਨ ਦੀ ਵੀ ਉਲੰਘਣਾ ਕੀਤੀ ਹੈ। ਜੰਗੀ ਕੈਦੀਆਂ ਦੀ ਪਛਾਣ ਦਾ ਖੁਲਾਸਾ ਕਰਨਾ ਅਤੇ ਉਨ੍ਹਾਂ ਨੂੰ ਕੈਮਰਿਆਂ ਅਤੇ ਪੱਤਰਕਾਰਾਂ ਸਾਹਮਣੇ ਪੇਸ਼ ਕਰਨਾ ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਦੀ ਉਲੰਘਣਾ ਮੰਨਿਆ ਜਾਂਦਾ ਹੈ।
ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਖੁਫੀਆ ਏਜੰਸੀ ਨੇ 155 ਚੀਨੀ ਨਾਗਰਿਕਾਂ ਦੀ ਪਛਾਣ ਕੀਤੀ ਹੈ ਜੋ ਰੂਸ ਵੱਲੋਂ ਲੜ ਰਹੇ ਸਨ। ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਸਾਰੇ ਪਛਾਣੇ ਗਏ ਲੋਕਾਂ ਦੇ ਨਾਮ ਅਤੇ ਪਾਸਪੋਰਟ ਵੇਰਵੇ ਹਨ।
ਜ਼ੇਲੈਂਸਕੀ ਅਨੁਸਾਰ, ਰੂਸ ਸੋਸ਼ਲ ਮੀਡੀਆ ਰਾਹੀਂ ਚੀਨੀ ਨਾਗਰਿਕਾਂ ਦੀ ਭਰਤੀ ਕਰ ਰਿਹਾ ਹੈ। ਚੀਨ ਵੀ ਇਸ ਗੱਲ ਤੋਂ ਜਾਣੂ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਇਹ ਪਤਾ ਲਗਾਉਣ ਦੀ ਕਸਿ਼ਸ਼ ਕਰ ਰਿਹਾ ਹੈ ਕਿ ਕੀ ਭਰਤੀ ਕਰਨ ਵਾਲਿਆਂ ਨੂੰ ਬੀਜਿੰਗ ਤੋਂ ਨਿਰਦੇਸ਼ ਮਿਲ ਰਹੇ ਸਨ।


ਜਲੰਧਰ 'ਚ ਯੂਟਿਊਬਰ ਦੇ ਘਰ ਦੇ ਬਾਹਰ ਗ੍ਰਨੇਡ ਹਮਲੇ ਦਾ ਮਾਮਲਾ, ਫੌਜੀ ਜਵਾਨ ਨੂੰ ਕੀਤਾ ਗ੍ਰਿਫ਼ਤਾਰ

ਪੰਜਾਬ ਵਿਚ ਜਲੰਧਰ ਪੁਲਿਸ ਨੇ 15-16 ਮਾਰਚ ਦੀ ਦਰਮਿਆਨੀ ਰਾਤ ਨੂੰ ਜਲੰਧਰ ਵਿਚ ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰਨੇਡ ਸੁੱਟਣ ਵਾਲੇ ਇਕ ਦੋਸ਼ੀ ਨੂੰ ਸਿਖਲਾਈ ਦੇਣ ਲਈ ਜੰਮੂ-ਕਸ਼ਮੀਰ ਦੇ ਰਾਜੌਰੀ ਵਿਚ ਤਾਇਨਾਤ ਇਕ ਫੌਜੀ ਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਸਿਪਾਹੀ ਸੁੱਖ ਚਰਨ ਸਿੰਘ ਵਜੋਂ ਹੋਈ ਹੈ।

ਮੁਲਜ਼ਮ ਸੁੱਖ ਚਰਨ ਉਰਫ਼ ਨਿੱਕਾ ਉਰਫ਼ ਦੀਪੂ ਉਰਫ਼ ਫ਼ੌਜੀ ਉਮਰ 30 ਸਾਲ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਰਾਜੌਰੀ ਵਿੱਚ 163 ਇਨਫੈਂਟਰੀ ਬ੍ਰਿਗੇਡ ਵਿੱਚ ਤਾਇਨਾਤ ਹੈ। ਇਕ ਪੁਲਸ ਅਧਿਕਾਰੀ ਨੇ ਕਿਹਾ, ''ਅਸੀਂ ਫੌਜ ਦੇ ਅਧਿਕਾਰੀਆਂ ਨੂੰ ਜਵਾਨ ਦੇ ਖਿਲਾਫ ਸਬੂਤਾਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਸਾਨੂੰ ਉਸ ਦੀ ਹਿਰਾਸਤ 'ਚ ਲੈ ਲਿਆ ਹੈ। ਉਸ ਨੂੰ ਜਲੰਧਰ ਦੀ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦੇ ਪੁਲੀਸ ਰਿਮਾਂਡ &rsquoਤੇ ਭੇਜ ਦਿੱਤਾ ਗਿਆ ਹੈ। ਮੁੱਢਲੀ ਜਾਂਚ ਮੁਤਾਬਕ ਜਵਾਨ ਦੀ ਇੰਸਟਾਗ੍ਰਾਮ 'ਤੇ ਗ੍ਰਨੇਡ ਸੁੱਟਣ ਵਾਲੇ ਨੌਜਵਾਨਾਂ ਨਾਲ ਦੋਸਤੀ ਹੋ ਗਈ ਸੀ।


ਟਰੰਪ ਨੇ ਹਾਰਵਰਡ ਯੂਨੀਵਰਸਿਟੀ ਤੋਂ ਟੈਕਸ ਮੁਕਤ ਦਰਜਾ ਵਾਪਸ ਲੈਣ ਦੀ ਦਿਤੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਹਾਰਵਰਡ ਨੂੰ ਟੈਕਸ-ਮੁਕਤ ਦਰਜਾ ਵਾਪਸ ਲੈਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਯੂਨੀਵਰਸਿਟੀ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਇੱਕ ਦਿਨ ਬਾਅਦ ਜਦੋਂ ਉਸਨੇ ਅਕਾਦਮਿਕ ਪ੍ਰੋਗਰਾਮਾਂ ਵਿੱਚ ਸੁਧਾਰ ਕਰਨ ਜਾਂ ਸੰਘੀ ਗ੍ਰਾਂਟਾਂ ਗੁਆਉਣ ਦੀਆਂ ਗੈਰ-ਕਾਨੂੰਨੀ ਮੰਗਾਂ ਨੂੰ ਰੱਦ ਕਰ ਦਿੱਤਾ। ਜਿਸ ਨਾਲ ਵ੍ਹਾਈਟ ਹਾਊਸ ਅਤੇ ਦੇਸ਼ ਦੀ ਸਭ ਤੋਂ ਪੁਰਾਣੀ ਅਤੇ ਅਮੀਰ ਯੂਨੀਵਰਸਿਟੀ ਵਿਚਕਾਰ ਚੱਲ ਰਹੀ ਲੜਾਈ ਹੋਰ ਤੇਜ਼ ਹੋ ਗਈ ਹੈ।

ਇਹ ਕਦਮ ਹਾਰਵਰਡ ਵੱਲੋਂ ਟਰੰਪ ਪ੍ਰਸ਼ਾਸਨ ਦੁਆਰਾ ਮੰਗੀ ਗਈ ਨੀਤੀਗਤ ਤਬਦੀਲੀਆਂ ਦੀ ਸੂਚੀ ਨੂੰ ਰੱਦ ਕਰਨ ਤੋਂ ਬਾਅਦ ਆਇਆ, ਜਿਸ ਵਿੱਚ ਭਰਤੀ, ਦਾਖ਼ਲੇ ਅਤੇ ਪਾਠਕ੍ਰਮ ਵਿੱਚ ਬਦਲਾਅ ਸ਼ਾਮਲ ਸਨ। ਸਿਰਫ਼ ਇੱਕ ਦਿਨ ਪਹਿਲਾਂ, ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ 2 ਬਿਲੀਅਨ ਡਾਲਰ ਤੋਂ ਵੱਧ ਦੀ ਸੰਘੀ ਫ਼ੰਡਿੰਗ ਰੋਕ ਦਿੱਤੀ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਰਾਸ਼ਟਰਪਤੀ ਦੀ ਸੋਚ ਤੋਂ ਜਾਣੂ ਇੱਕ ਵਿਅਕਤੀ ਦੇ ਅਨੁਸਾਰ, ਟਰੰਪ ਹਾਰਵਰਡ ਦੀ ਅਵੱਗਿਆ ਦੀ ਮੀਡੀਆ ਕਵਰੇਜ ਤੋਂ ਨਾਰਾਜ਼ ਸਨ ਅਤੇ ਉਨ੍ਹਾਂ ਨੇ ਦਬਾਅ ਮੁਹਿੰਮ ਨੂੰ ਵਧਾਉਣ ਦਾ ਫ਼ੈਸਲਾ ਕੀਤਾ।

ਅਮਰੀਕਾ ਨੇ ਨਾਟੋ ਫ਼ੰਡਿੰਗ &rsquoਚ ਕਟੌਤੀ ਦੀਆਂ ਰਿਪੋਰਟਾਂ ਨੂੰ ਕੀਤਾ ਰੱਦ

ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਾ ਟੈਮੀ ਬਰੂਸ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਲਈ ਅਮਰੀਕੀ ਫ਼ੰਡਿੰਗ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ। ਮੰਗਲਵਾਰ ਨੂੰ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ, ਬਰੂਸ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਨਾਟੋ ਪ੍ਰਤੀ ਵਚਨਬੱਧ ਹੈ ਅਤੇ ਇਸ ਦਾ ਉਦੇਸ਼ ਜੰਗ ਲੜਨ ਜਾਂ ਉਨ੍ਹਾਂ ਨੂੰ ਫ਼ੰਡ ਦੇਣ ਵਿੱਚ ਮਦਦ ਕਰਨ ਦੀ ਬਜਾਏ ਰੋਕਥਾਮ ਵਜੋਂ ਫ਼ੌਜੀ ਗੱਠਜੋੜ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਨਾਟੋ ਦਾ ਉਦੇਸ਼ ਬੁਰੇ ਲੋਕਾਂ ਨੂੰ ਨੁਕਸਾਨਦੇਹ ਕਾਰਵਾਈਆਂ ਕਰਨ ਤੋਂ ਰੋਕਣ ਲਈ ਇੱਕ ਸਮੂਹਿਕ ਰੱਖਿਆ ਵਿਧੀ ਬਣਾਉਣਾ ਹੈ।

ਬਰੂਸ ਨੇ ਕਿਹਾ, &lsquo&lsquoਸਾਡੀ ਵਚਨਬੱਧਤਾ ਦਾ ਮਤਲਬ ਹੈ ਕਿ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਨਾਟੋ ਦੇ ਅੰਦਰਲੇ ਰਾਸ਼ਟਰ ਨਾਟੋ ਦੇ ਮਿਸ਼ਨ ਨੂੰ ਪੂਰਾ ਕਰ ਸਕਣ। ਨਾਟੋ ਦਾ ਉਦੇਸ਼ ਯੁੱਧਾਂ ਨੂੰ ਵਿੱਤ ਦੇਣਾ ਜਾਂ ਉਨ੍ਹਾਂ ਨਾਲ ਲੜਨ ਵਿੱਚ ਮਦਦ ਕਰਨਾ ਨਹੀਂ ਹੈ ਇਹ ਬੁਰੇ ਲੋਕਾਂ ਨੂੰ ਬੁਰੇ ਕੰਮ ਕਰਨ ਤੋਂ ਰੋਕਣ ਲਈ ਬਣਾਇਆ ਗਿਆ ਸੀ, ਕਿਉਂਕਿ ਇਹ ਉਨ੍ਹਾਂ ਲਈ ਬਹੁਤ ਮਹਿੰਗਾ ਸਾਬਿਤ ਹੋਵੇਗਾ। ਇਸ ਸਮੇਂ, ਸਾਡੇ ਕੋਲ ਅਜਿਹੇ ਰਾਸ਼ਟਰ ਹਨ ਜਿਨ੍ਹਾਂ ਨੂੰ ਅੱਗੇ ਵਧਣ, ਬੋਝ ਸਾਂਝਾ ਕਰਨ ਅਤੇ ਆਪਣੇ ਰੱਖਿਆ ਖ਼ਰਚ ਨੂੰ ਵਧਾਉਣ ਦੀ ਜ਼ਰੂਰਤ ਹੈ - ਇਸ ਲਈ ਨਹੀਂ ਕਿ ਅਸੀਂ ਔਖੇ ਹੋ ਰਹੇ ਹਾਂ, ਸਗੋਂ ਇਸ ਲਈ ਕਿਉਂਕਿ ਅਸੀਂ ਨਾਟੋ ਪ੍ਰਤੀ ਵਚਨਬੱਧ ਹਾਂ।&rsquo&rsquo


ਕਾਰਜਕਾਰੀ ਜਥੇਦਾਰ ਗੜਗੱਜ ਵੱਲੋਂ ਨਸ਼ਿਆਂ ਦੀ ਦਲਦਲ &rsquoਚ ਫਸੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਸਮੇਂ ਕੁਝ ਅਜਿਹੇ ਨੌਜਵਾਨਾਂ ਤੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਹੈ, ਜੋ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ ਅਤੇ ਨਸ਼ੇ ਛੱਡਣਾ ਚਾਹੁੰਦੇ ਹਨ। ਇਸੇ ਤਰ੍ਹਾਂ ਉਹ ਕੁਝ ਅਜਿਹੇ ਪਰਿਵਾਰਾਂ ਨੂੰ ਵੀ ਮਿਲੇ ਹਨ, ਜੋ ਸਿੱਖ ਧਰਮ ਛੱਡ ਗਏ ਸਨ ਅਤੇ ਉਨ੍ਹਾਂ ਨੂੰ ਵਾਪਸ ਸਿੱਖੀ ਵਿੱਚ ਆਉਣ ਲਈ ਪ੍ਰੇਰਿਆ ਗਿਆ। ਉਨ੍ਹਾਂ ਬੀਤੇ ਕੱਲ੍ਹ ਅਜਨਾਲਾ ਹਲਕੇ ਦੇ ਪਿੰਡ ਗੱਗੋ ਮਾਹਲ ਤੋਂ ਧਰਮ ਪ੍ਰਚਾਰ ਲਹਿਰ ਦੀ ਆਰੰਭਤਾ ਕੀਤੀ।

ਇਸ ਦੌਰਾਨ ਉਨ੍ਹਾਂ ਨੂੰ ਇਸੇ ਪਿੰਡ ਦੀ ਇੱਕ ਬਿਰਧ ਮਾਤਾ ਆ ਕੇ ਮਿਲੀ, ਜਿਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਦਾ ਬੇਟਾ ਨਸ਼ਿਆਂ ਵਿੱਚ ਫਸ ਚੁੱਕਾ ਹੈ। ਜਿਸ ਦੀਆਂ ਛੇ ਭੈਣਾਂ ਹਨ ਅਤੇ ਸਿਰ &rsquoਤੇ ਪਿਤਾ ਨਹੀਂ ਹੈ। ਉਸ ਨੇ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਪੁੱਤਰ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ, ਉਸ ਨੂੰ ਗੁਰਸਿੱਖ ਬਣਨ ਲਈ ਪ੍ਰੇਰਨ ਤਾਂ ਜੋ ਉਹ ਵੀ ਆਮ ਲੋਕਾਂ ਵਾਂਗ ਜੀਵਨ ਜੀਅ ਸਕੇ ਅਤੇ ਆਪਣੇ ਪਰਿਵਾਰ ਨੂੰ ਮੁੜ ਲੀਹਾਂ &rsquoਤੇ ਲਿਆ ਸਕੇ।


ਲੁਧਿਆਣਾ ਜ਼ਿਮਨੀ ਚੋਣ: ਅਕਾਲੀ ਦਲ ਵੱਲੋਂ ਪਰਉਪਕਾਰ ਸਿੰਘ ਘੁੰਮਣ ਉਮੀਦਵਾਰ ਐਲਾਨ

ਚੰਡੀਗੜ੍ਹ,&ndash ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਗਿਆ। ਘੁੰਮਣ ਲੁਧਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਪੰਜਾਬ-ਹਰਿਆਣਾ ਬਾਰ ਕੌਂਸਲ ਦੇ ਮੈਂਬਰ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੀ ਲੰਬੇ ਸਮੇਂ ਤੋਂ ਪਾਰਟੀ ਲਈ ਨਿਭਾਈ ਸੂਚਜੀਵ ਸੇਵਾਵਾਂ ਦੇ ਆਧਾਰ 'ਤੇ ਇਹ ਫੈਸਲਾ ਲਿਆ ਗਿਆ।

ਮਸਕ ਦੇ ਬੱਚਿਆਂ ਦੀ ਗਿਣਤੀ 18 ਤੱਕ ਪੁੱਜੀ!

ਨਿਊ ਯਾਰਕ : ਈਲੌਨ ਮਸਕ ਦੇ ਜਾਇਜ਼-ਨਾਜਾਇਜ਼ ਬੱਚਿਆਂ ਨਾਲ ਸਬੰਧਤ ਇਕ ਮਾਮਲਾ ਅਦਾਲਤ ਪੁੱਜ ਗਿਆ ਹੈ ਅਤੇ ਦੁਨੀਆਂ ਦੇ ਸਭ ਤੋਂ ਅਮੀਰ ਇਨਸਾਨ ਨੂੰ ਕਾਨੂੰਨੀ ਪੇਚੇ ਵਿਚ ਉਲਝਾਉਣ ਵਾਲੀ ਇਕ ਫ਼ਿਲਮ ਅਦਾਕਾਰਾ ਦੱਸੀ ਜਾ ਰਹੀ ਹੈ। ਹਾਲੀਵੁੱਡ ਅਦਾਕਾਰਾ ਐਂਬਰ ਹਰਡ ਅਤੇ ਮਸਕ ਨੇ 2016 ਤੋਂ 2018 ਦਰਮਿਆਨ ਡੇਟਿੰਗ ਕੀਤੀ ਅਤੇ ਐਂਬਰ ਦੀ ਭੈਣ ਵਿਟਨੀ ਦਾ ਕਹਿਣਾ ਹੈ ਕਿ ਦੋਹਾਂ ਨੇ ਕਈ ਬੱਚੇ ਪੈਦਾ ਕਰਨ ਦੀ ਯੋਜਨਾ ਬਣਾਈ ਸੀ। ਐਂਬਰ ਹਰਡ ਇਸ ਵੇਲੇ ਸਪੇਨ ਦੇ ਮੈਡਰਿਡ ਸ਼ਹਿਰ ਵਿਚ ਰਹਿ ਰਹੀ ਹੈ ਜੋ ਅਪ੍ਰੈਲ 2021 ਵਿਚ ਪਹਿਲੀ ਵਾਰ ਮਾਂ ਬਣੀ ਅਤੇ ਬੀਤੇ ਦਸੰਬਰ ਮਹੀਨੇ ਦੌਰਾਨ ਆਪਣੇ ਘਰ ਜਲਦ ਹੀ ਦੂਜਾ ਬੱਚਾ ਆਉਣ ਦੀ ਜਾਣਕਾਰੀ ਦਿਤੀ।


ਅਮਰੀਕਾ &rsquoਚ ਭਾਰਤੀ ਡਾਕਟਰ ਲੱਖਾਂ ਡਾਲਰ ਦੀ ਠੱਗੀ ਦਾ ਦੋਸ਼ੀ ਕਰਾਰ

ਹੈਰਿਸਬਰਗ : ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਡਾਕਟਰ ਨੂੰ ਲੱਖਾਂ ਡਾਲਰ ਦੇ ਹੈਲਥ ਕੇਅਰ ਫਰੌਡ ਦਾ ਦੋਸ਼ੀ ਕਰਾਰ ਦਿਤਾ ਗਿਆ ਹੈ ਅਤੇ ਅਦਾਲਤ ਵੱਲੋਂ 130 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਪੈਨਸਿਲਵੇਨੀਆ ਸੂਬੇ ਨਾਲ ਸਬੰਧਤ 48 ਸਾਲ ਦਾ ਨੀਲ ਕੇ. ਆਨੰਦ ਆਪਣੇ ਮਰੀਜ਼ਾਂ ਨੂੰ ਗੈਰਜ਼ਰੂਰੀ ਦਵਾਈਆਂ ਲਿਖ ਕੇ ਦਿੰਦਾ ਅਤੇ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਵੀ ਕਰਦਾ ਸੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਨੀਲ ਆਨੰਦ ਵੱਲੋਂ ਮੈਡੀਕੇਅਰ ਤੋਂ ਬੀਮਾ ਰਕਮ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਦਾਖਲ ਕੀਤੇ ਗਏ ਅਤੇ ਅਮਰੀਕਾ ਦੇ ਅਮਲਾ ਵਿਭਾਗ ਵੱਲੋਂ ਜਾਰੀ ਹੈਲਥ ਪਲੈਨਜ਼ ਦੀ ਦੁਰਵਰਤੋਂ ਕੀਤੀ ਗਈ।

BJP ਲੀਡਰ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ ਹੁਣ NIA ਕਰੇਗੀ ਜਾਂਚ

ਭਾਜਪਾ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੀ ਜਾਂਚ ਹੁਣ ਨੇਸ਼ਨਲ ਇਨਵੈਸਟਿਗੇਸ਼ਨ ਏਜੰਸੀ (NIA) ਕਰੇਗੀ। ਇਸ ਵਾਕਏ ਨੇ ਸੂਬੇ 'ਚ ਸੁਰੱਖਿਆ ਵਿਵਸਥਾ 'ਤੇ ਸਵਾਲ ਖੜ੍ਹੇ ਕਰ ਦਿੱਤੇ ਸਨ। ਇਹ ਹਮਲਾ ਕੁਝ ਦਿਨ ਪਹਿਲਾਂ ਜਲੰਧਰ ਵਿੱਚ ਹੋਇਆ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਮਨੋਰੰਜਨ ਕਾਲੀਆ ਦੇ ਘਰ ਦੀ ਬਾਹਰੀ ਬਾਊਂਡਰੀ ਵੱਲ ਗ੍ਰਨੇਡ ਸੁੱਟੇ ਸਨ। ਹਾਲਾਂਕਿ, ਇਸ ਹਮਲੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ, ਪਰ ਇਹ ਘਟਨਾ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।

ਕਿਸਾਨਾਂ ਨੇ ਚੁੱਕਿਆ ਪੰਜਾਬ 'ਚ ਨਸ਼ਾ ਖ਼ਤਮ ਕਰਨ ਦਾ ਬੀੜਾ!

ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਨੂੰ ਲੈ ਕੇ ਵੱਖ-ਵੱਖ ਤਰੀਕੇ ਦੀਆਂ ਪ੍ਰਕਿਰਿਆਵਾਂ ਆਰੰਭ ਦੀ ਪੰਜਾਬ ਦੀ ਸਰਕਾਰ ਨਜ਼ਰ ਆਉਂਦੀ ਹੈ। ਪੰਜਾਬ ਦੀ ਸਰਕਾਰ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕੱਸਿਆ ਜਾ ਰਿਹਾ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਨਾਂ ਦੇ ਵੱਲੋਂ ਨਸ਼ੇ ਦੇ ਖਾਤਮੇ ਦੇ ਲਈ ਕਮੇਟੀਆਂ ਬਣਾਈਆਂ ਜਾਣ ਤੇ ਇਹਨਾਂ ਕਮੇਟੀਆਂ ਦੇ ਵਿੱਚ ਕਾਰਵਾਈਆਂ ਕੀਤੀਆਂ ਜਾਣਗੀਆਂ। Also Read - ਸ਼ਾਨਨ ਪ੍ਰੋਜੈਕਟ 'ਤੇ ਪੰਜਾਬ-ਹਿਮਾਚਲ ਵਿਚਕਾਰ ਫਿਰ ਛਿੜੀ ਜੰਗ ਇਹਨਾਂ ਦੀਆਂ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਉੱਪਰ ਪਰ ਮਾਲਵਾ ਖੇਤਰ ਦੇ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਬਣਾਈਆਂ ਗਈਆਂ ਕਮੇਟੀਆਂ ਦੀ ਸ਼ਿਕਾਇਤ ਦੇ ਉੱਪਰ ਕਾਰਵਾਈ ਨਾ ਕਰਨ ਦੇ ਦੋਸ਼ ਲਾਏ ਗਏ ਨੇ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਤਸਕਰਾਂ ਦੇ ਉੱਪਰ ਕਾਰਵਾਈ ਕਰਨ ਦੀ ਬਜਾਏ ਪੰਜਾਬ ਸਰਕਾਰ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਿਕਾਇਤ ਕਰਤਾਵਾਂ ਦੇ ਉੱਪਰ ਹੀ ਕਾਰਵਾਈਆਂ ਆਰੰਭ ਦਿੱਤੀਆਂ ਗਈਆਂ ਨੇ।

ਭਾਈ ਰਾਜੋਆਣਾ ਤੇ ਭਾਈ ਹਵਾਰਾ ਦੇ ਮੁੱਦੇ 'ਤੇ ਐਸਜੀਪੀਸੀ ਪ੍ਰਧਾਨ ਦੀ ਪ੍ਰੈਸ ਕਾਨਫਰੰਸ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਐਸਜੀਪੀਸੀ ਦੀ ਅੰਤਰਿੰਗ ਕਮੇਟੀ ਦੀ ਇਕੱਤਰਤਾ ਹੋਈ ਚਲੀ ਇਸ ਇਕੱਤਰਤਾ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਪ੍ਰੈਸ ਕਾਨਫਰਸ ਕੀਤੀ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲਾਂ ਉਹਨਾਂ ਖਾਲਸਾ ਸਾਧਨਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੰਮ੍ਰਿਤਸਰ ਸਾਹਿਬ ਕੇਸਗੜ੍ਹ ਸਾਹਿਬ ਅਤੇ ਦਮਦਮਾ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਦੌਰਾਨ 13258 ਪੁਰਾਣੀਆਂ ਨੇ ਅੰਮ੍ਰਿਤ ਸੰਚਾਰ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਅਹਿਮ ਮੁੱਦਾ ਹੈ ਭਾਈ ਬਲਵੰਤ ਸਿੰਘ ਰਾਜੋਆਣਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਆਫ ਇੰਡੀਆ ਅਤੇ ਪੀਐਮਓ ਆਫ ਇੰਡੀਆ ਨੂੰ ਵੀ ਇਸ ਸਬੰਧੀ ਫਿਰ ਤੋਂ ਲਿਖਿਆ ਜਾਵੇਗਾ।


ਕੈਨੇਡਾ ਦੇ ਗੁਰਦਵਾਰਾ ਸਾਹਿਬ ਵਿਚ ਗੋਲਕ ਦੇ ਮਸਲੇ &rsquoਤੇ ਟਕਰਾਅ

ਸਰੀ : ਸਰੀ ਦੇ ਗੁਰਦਵਾਰਾ ਸਾਹਿਬ ਵਿਚ ਗੋਲਕ ਦੀ ਮਾਇਆ ਗਿਣਨ ਨੂੰ ਲੈ ਕੇ ਪੈਦਾ ਹੋਏ ਵਿਵਾਦ ਨਾਲ ਸਬੰਧਤ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਕ ਧਿਰ ਨੂੰ ਦੂਜੀ ਧਿਰ ਉਤੇ ਮਾਇਆ ਗਿਣਨ ਦਾ ਕੰਮ ਜਾਣ-ਬੁੱਝ ਕੇ ਲਟਕਾਉਣ ਦੇ ਦੋਸ਼ ਲਾਉਂਦਿਆਂ ਸੁਣਿਆ ਜਾ ਸਕਦਾ ਹੈ। ਉਚੀ ਆਵਾਜ਼ ਵਿਚ ਬੋਲ ਰਹੇ ਸ਼ਖਸ ਨੂੰ ਕੁਝ ਲੋਕ ਸ਼ਾਂਤ ਕਰਨ ਦਾ ਯਤਨ ਕਰਦੇ ਹਨ ਪਰ ਇਸੇ ਦੌਰਾਨ ਉਹ ਗੋਲੀਆਂ ਚਲਾਉਣ ਦੀ ਧਮਕੀ ਦੇਣ ਵਾਲਿਆਂ ਦਾ ਜ਼ਿਕਰ ਕਰਦਾ ਹੈ। ਮਾਇਆ ਗਿਣਨ ਦਾ ਕੰਮ ਜਾਣ-ਬੁੱਝ ਕੇ ਲਟਕਾਉਣ ਦੇ ਦੋਸ਼ ਦੂਜੇ ਪਾਸੇ ਖਾਲਸਾ ਸਾਜਨਾ ਦਿਹਾੜੇ ਮੌਕੇ ਸਰੀ ਵਿਖੇ 19 ਅਪ੍ਰੈਲ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦਾ ਖਰਚਾ ਇਸ ਵਾਰ 10 ਲੱਖ ਡਾਲਰ ਤੋਂ ਟੱਪਣ ਦਾ ਅੰਦਾਜ਼ਾ ਲਾਇਆ ਗਿਆ ਹੈ। ਪ੍ਰਬੰਧਕਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੁਰੱਖਿਆ ਲਈ ਤੈਨਾਤ ਕੀਤੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ, ਟ੍ਰੈਫਿਕ ਕੰਟਰੋਲ ਅਤੇ ਸਿਟੀ ਹਾਲ ਦੇ ਖਰਚੇ ਬੇਹੱਦ ਵਧ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ਦੌਰਾਨ ਗੁਰੂ ਦੀ ਗੋਲਕ ਵਿਚ ਅੱਧੀ ਰਕਮ ਵੀ ਇਕੱਤਰ ਨਹੀਂ ਹੁੰਦੀ। ਪ੍ਰਬੰਧਕ ਵੱਲੋਂ ਪਿਛਲੇ ਸਾਲ ਦੀ ਮਿਸਾਲ ਪੇਸ਼ ਕੀਤੀ ਗਏ ਜਦੋਂ 4 ਲੱਖ ਡਾਲਰ ਇਕੱਤਰ ਹੋਏ ਸਨ ਜਦਕਿ ਖਰਚਾ 9.5 ਲੱਖ ਡਾਲਰ ਰਿਹਾ।


ਅਮਰੀਕਾ ਨੇ ਚੀਨ ਉਤੇ ਟੈਰਿਫ਼ਸ ਵਧਾ ਕੇ 245 ਫ਼ੀ ਸਦੀ ਕੀਤੀਆਂ

ਵਾਸ਼ਿੰਗਟਨ : ਅਮਰੀਕਾ ਅਤੇ ਚੀਨ ਦਰਮਿਆਨ ਛਿੜੀ ਕਾਰੋਬਾਰੀ ਜੰਗ ਹੋਰ ਤੇਜ਼ ਹੋ ਗਈ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਜਿੰਗ ਉਤੇ ਟੈਰਿਫਸ ਵਿਚ 100 ਫੀ ਸਦੀ ਵਾਧਾ ਕਰਨ ਦਾ ਐਲਾਨ ਕਰ ਦਿਤਾ। ਹੁਣ ਚੀਨ ਤੋਂ ਅਮਰੀਕਾ ਆਉਣ ਵਾਲੇ ਸਮਾਨ ਉਤੇ 245 ਫੀ ਸਦੀ ਟੈਰਿਫਸ ਲੱਗਣਗੀਆਂ ਜਦਕਿ ਚੀਨ ਵੱਲੋਂ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਉਤੇ 125 ਫੀ ਸਦੀ ਟੈਰਿਫਸ ਵਸੂਲ ਕੀਤੀਆਂ ਜਾ ਰਹੀਆਂਹਨ। ਚੀਨ ਨੇ ਕਿਹਾ, ਕਾਰੋਬਾਰੀ ਜੰਗ ਤੋਂ ਨਹੀਂ ਡਰਦੇ ਅਮਰੀਕਾ ਦੇ ਨਵੇਂ ਐਲਾਨ ਮਗਰੋਂ ਚੀਨ ਨੇ ਕਿਹਾ ਕਿ ਉਹ ਟਰੇਡ ਵਾਰ ਤੋਂ ਘਬਰਾਉਂਦੇ ਨਹੀਂ ਅਤੇ ਡਟ ਕੇ ਟਾਕਰਾ ਕਰਨ ਵਿਚ ਯਕੀਨ ਰਖਦੇ ਹਨ। ਚੀਨਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲਿਨ ਜਿਆਨ ਨੇ ਕਿਹਾ ਕਿ ਜੇ ਅਮਰੀਕਾ ਗੱਲਬਾਤ ਰਾਹੀਂ ਮਸਲਾ ਹੱਲ ਕਰਨਾ ਚਾਹੁੰਦਾ ਹੈ ਤਾਂ ਗੈਰਵਾਜਬ ਦਬਾਅ ਪਾਉਣ ਜਾਂ ਬਲੈਕਮੇÇਲੰਗ ਵਾਲੇ ਢੰਗ ਤਰੀਕੇ ਛੱਡਣੇ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਿਨ ਜਿਆਨ ਨੇ ਕਿਹਾ ਕਿ 245 ਫੀ ਸਦੀ ਟੈਰਿਫਸ ਲੱਗਣ ਮਗਰੋਂ ਚੀਨ ਤੋਂ ਅਮਰੀਕਾ ਪੁੱਜੇ ਸਮਾਨ ਦੇ ਭਾਅ ਕੀ ਹੋਣਗੇ, ਇਹ ਤਾਂ ਅਮਰੀਕਾ ਵਾਲੇ ਹੀ ਦੱਸ ਸਕਦੇ ਹਨ। ਕਾਰੋਬਾਰੀ ਜੰਗ ਅਮਰੀਕਾ ਨੇ ਸ਼ੁਰੂ ਕੀਤੀ ਹੈ ਅਤੇ ਚੀਨ ਸਿਰਫ ਅਮਰੀਕਾ ਦੀਆਂ ਆਪ ਹੁਦਰੀਆਂ ਦਾ ਜਵਾਬ ਦੇ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ 125 ਫੀ ਸਦੀ ਟੈਰਿਫਸ ਦਾ ਐਲਾਨ ਕਰਦਿਆਂ ਚੀਨ ਨੇ ਕਿਹਾ ਸੀ ਕਿ ਉਹ ਇਸ ਤੋਂ ਜ਼ਿਆਦਾ ਵਾਧਾ ਨਹੀਂ ਕਰੇਗਾ।