image caption:

18 ਅਪ੍ਰੈਲ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 ਅੰਮ੍ਰਿਤਪਾਲ ਸਿੰਘ ਨੂੰ ਜਲਦ ਹੀ ਲਿਆਂਦਾ ਜਾਵੇਗਾ ਪੰਜਾਬ! ਨਹੀਂ ਵਧਾਇਆ ਗਿਆ NSA

ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਨੂੰ ਜਲਦ ਹੀ ਪੰਜਾਬ ਲਿਆਂਦਾ ਜਾ ਸਕਦਾ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਡਿਬਰੂਗੜ੍ਹ (ਆਸਾਮ) ਰਵਾਨਾ ਹੋ ਗਈ ਹੈ ਤੇ ਸਾਂਸਦ ਨੂੰ ਅਸਾਮ ਤੋਂ ਟ੍ਰਾਂਜਿਟ ਰਿਮਾਂਡ &lsquoਤੇ ਵਾਪਸ ਲਿਆਂਦਾ ਜਾ ਸਕਦਾ ਹੈ। ਦੱਸ ਦੇਈਏ ਕਿ ਪਿਛਲੇ ਦੋ ਸਾਲਾਂ ਤੋਂ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਵਿਚ ਬੰਦ ਹੈ। ਜਾਣਕਾਰੀ ਮੁਤਾਬਕ 22 ਅਪ੍ਰੈਲ ਨੂੰ ਸਾਂਸਦ ਅੰਮ੍ਰਿਤਪਾਲ ਸਿੰਘ &lsquoਤੇ ਲੱਗੇ ਨੈਸ਼ਨਲ ਸਿਕਿਓਰਿਟੀ ਐਕਟ (NSA) ਦੀ ਮਿਆਦ ਖਤਮ ਹੋਣ ਜਾ ਰਹੀ ਹੈ ਤੇ ਪੰਜਾਬ ਸਰਕਾਰ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ ਹੈ।

ਪੰਜਾਬ ਪੁਲਿਸ ਸਾਂਸਦ ਨੂੰ ਡਿਬਰੂਗੜ੍ਹ ਦੀ ਅਦਾਲਤ ਤੋਂ ਟ੍ਰਾਂਜ਼ਿਟ ਰਿਮਾਂਡ ਹਾਸਲ ਕਰਕੇ ਪੰਜਾਬ ਦੇ ਅੰਮ੍ਰਿਤਸਰ ਲਿਆ ਸਕਦੀ ਹੈ, ਜਿਸ ਦੌਰਾਨ 23 ਫਰਵਰੀ 2023 ਨੂੰ ਅਜਨਾਲਾ ਥਾਣੇ &lsquoਤੇ ਹਮਲੇ ਦੇ ਮਾਮਲੇ &lsquoਚ ਦਰਜ FIR ਨੰਬਰ 39 ਤਹਿਤ ਗ੍ਰਿਫ਼ਤਾਰ ਕੀਤਾ ਜਾਵੇਗਾ। ਉਪਰੰਤ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ 24 ਅਪ੍ਰੈਲ ਨੂੰ ਅਜਨਾਲਾ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ, ਜਿੱਥੋਂ ਉਸ ਦਾ ਰਿਮਾਂਡ ਲੈ ਕੇ ਅਜਨਾਲਾ ਥਾਣੇ &ldquoਤੇ ਹੋਏ ਹਮਲੇ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਵੇਗੀ।

ਕੈਨੇਡਾ ਵਿਚ ਐਡਵਾਂਸ ਪੋਲਿੰਗ ਅੱਜ ਤੋਂ

 ਟੋਰਾਂਟੋ : ਕੈਨੇਡਾ ਵਿਚ ਅੱਜ ਤੋਂ ਐਡਵਾਂਸ ਪੋਲਿੰਗ ਸ਼ੁਰੂ ਹੋ ਰਹੀ ਹੈ ਜੋ 21 ਅਪ੍ਰੈਲ ਤੱਕ ਜਾਰੀ ਰਹੇਗੀ। 28 ਅਪ੍ਰੈਲ ਨੂੰ ਵੋਟਾਂ ਪਾਉਣ ਤੋਂ ਅਸਮਰੱਥ ਲੋਕ ਸ਼ੁੱਕਰਵਾਰ, ਸ਼ਨਿੱਚਰਵਾਰ, ਐਤਵਾਰ ਅਤੇ ਸੋਮਵਾਰ ਨੂੰ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਆਪਣੇ ਨੇੜਲੇ ਪੋਲਿੰਗ ਸਟੇਸ਼ਨ &rsquoਤੇ ਜਾ ਕੇ ਵੋਟ ਪਾ ਸਕਦੇ ਹਨ। ਇਲੈਕਸ਼ਨਜ਼ ਕੈਨੇਡਾ ਵੱਲੋਂ ਰਜਿਸਟਰਡ ਵੋਟਰਾਂ ਨੂੰ ਭੇਜੇ ਗਏ ਵੋਟਰ ਇਨਫਰਮੇਸ਼ਨ ਕਾਰਡ ਵਿਚ ਐਡਵਾਂਸ ਪੋਲਿੰਗ ਬਾਰੇ ਮੁਕੰਮਲ ਜਾਣਕਾਰੀ ਦਿਤੀ ਗਈ ਹੈ ਅਤੇ ਵੋਟ ਪਾਉਣ ਦੀ ਜਗ੍ਹਾ ਬਾਰੇ ਖਾਸ ਤੌਰ &rsquoਤੇ ਦੱਸਿਆ ਗਿਆ ਹੈ। ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਐਡਵਾਂਸ ਪੋਲਿੰਗ ਸਟੇਸ਼ਨ ਅਤੇ 28 ਅਪ੍ਰੈਲ ਵਾਲੇ ਪੋਲਿੰਗ ਸਟੇਸ਼ਨਾਂ ਦਾ ਪਤਾ ਵੱਖੋ ਵੱਖਰਾ ਹੋ ਸਕਦਾ ਹੈ ਜਿਸ ਨੂੰ ਵੇਖਦਿਆਂ ਇਨਫ਼ਰਮੇਸ਼ਨ ਕਾਰਡ ਵਿਚ ਦਿਤੀ ਜਾਣਕਾਰੀ ਦੇ ਆਧਾਰ &rsquoਤੇ ਤੈਅਸ਼ੁਦਾ ਪੋਲਿੰਗ ਸਟੇਸ਼ਨ &rsquoਤੇ ਹੀ ਪੁੱਜਿਆ ਜਾਵੇ। ਸੂਬਾਈ ਚੋਣਾਂ ਵਿਚ ਅਜਿਹਾ ਨਹੀਂ ਹੁੰਦਾ ਜਿਥੇ ਕੋਈ ਵੋਟਰ ਸੂਬੇ ਦੇ ਕਿਸੇ ਵੀ ਪੋÇਲੰਗ ਸਟੇਸ਼ਨ &rsquoਤੇ ਜਾ ਕੇ ਵੋਟ ਪਾ ਸਕਦਾ ਹੈ। ਬੇਘਰ ਲੋਕਾਂ, ਲੌਂਗ ਟਰਮ ਕੇਅਰ ਵਿਚ ਰਹਿ ਰਹੇ ਲੋਕਾਂ ਜਾਂ ਸਜ਼ਾ ਭੁਗਤ ਰਹੇ ਲੋਕਾਂ ਵਾਸਤੇ ਇਲੈਕਸ਼ਨਜ਼ ਕੈਨੇਡਾ ਵੱਲੋਂ ਵੋਟਿੰਗ ਦੇ ਖਾਸ ਪ੍ਰਬੰਧ ਕੀਤੇ ਗਏ ਹਨ। ਜਿਹੜੇ ਲੋਕ ਕਤਾਰਾਂ ਤੋਂ ਬਚਣਾ ਚਾਹੁੰਦੇ ਹਨ, ਉਹ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਐਡਵਾਂਸ ਪੋÇਲੰਗ ਸਟੇਸ਼ਨ ਜਾਣ ਤੋਂ ਗੁਰੇਜ਼ ਕਰਨ।

ਅਮਰੀਕਾ ਦੇ 5 ਕਰੋੜ ਲੋਕ ਮੰਗ ਕੇ ਖਾਣ ਲਈ ਮਜਬੂਰ

 ਨਿਊ ਯਾਰਕ : ਅਮਰੀਕਾ ਵਿਚ ਪੰਜ ਕਰੋੜ ਤੋਂ ਵੱਧ ਲੋਕ ਮੰਗ ਕੇ ਰੋਟੀ ਖਾਣ ਲਈ ਮਜਬੂਰ ਹਨ ਅਤੇ ਵਧਦੀ ਮਹਿੰਗਾਈ ਨੇ ਉਨ੍ਹਾਂ ਦਾ ਕਚੂਮਰ ਕੱਢ ਕੇ ਰੱਖ ਦਿਤਾ ਹੈ। ਫੂਡ ਬੈਂਕਸ ਉਤੇ ਨਿਰਭਰ ਲੋਕਾਂ ਦੀ ਗਿਣਤੀ ਵਿਚ 23 ਫੀ ਸਦੀ ਵਾਧਾ ਹੋਇਆ ਹੈ ਅਤੇ ਮੌਜੂਦਾ ਹਾਲਾਤ ਬਰਕਰਾਰ ਰਹੇ ਤਾਂ ਸਾਲ ਦੇ ਅੰਤ ਤੱਕ 10 ਫ਼ੀ ਸਦੀ ਹੋਰ ਵਾਧਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਮਰੀਕਾ ਵਾਲਿਆਂ ਨੂੰ ਸਭ ਕੁਝ ਸਸਤਾ ਮੁਹੱਈਆ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਈਲੌਨ ਮਸਕ ਦੀ ਅਗਵਾਈ ਵਾਲਾ ਡੌਜ, ਫੂਡ ਬੈਂਕਸ ਨੂੰ ਮਿਲਣ ਵਾਲੀ ਰਕਮ &rsquoਤੇ ਆਰਾ ਚਲਾ ਰਹੇ ਹਨ। ਡਿਪਾਰਟਮੈਂਟ ਆਫ਼ ਗਵਰਨਮੈਂਟ ਐਫ਼ੀਸ਼ੀਐਂਸੀ ਵੱਲੋਂ ਕਨੈਕਟੀਕਟਦੇ ਫੂਡਸ਼ੇਅਰ ਨੂੰ ਮਿਲਣ ਵਾਲੀ ਰਕਮ ਵਿਚ 20 ਲੱਖ ਡਾਲਰ ਦੀ ਕਟੌਤੀ ਕੀਤੀ ਗਈ ਹੈ ਜਦਕਿ ਕੌਮੀ ਪੱਧਰ &rsquoਤੇ ਅਮਰੀਕਾ ਦੇ ਖੇਤੀ ਵਿਭਾਗ ਵੱਲੋਂ ਅਮਰੀਕਾ ਦੇ ਫੂਡ ਬੈਂਕਸ ਤੱਕ ਜਾ ਰਹੀ 500 ਮਿਲੀਅਨ ਡਾਲਰ ਦੀ ਸਪਲਾਈ ਰੋਕ ਦਿਤੀ ਗਈ। ਕਨੈਕਟੀਕਟ ਫੂਡਸ਼ੇਅਰ ਦੇ ਮੁੱਖ ਕਾਰਜਕਾਰੀ ਅਫਸਰ ਜੇਸਨ ਜੈਕਾਬੌਸਕੀ ਦਾ ਕਹਿਣਾ ਸੀ ਕਿ ਉਚ ਆਮਦਨ ਵਾਲੇ ਲੋਕਾਂ ਨੂੰ ਵੀ ਮਦਦ ਦੀ ਜ਼ਰੂਰਤ ਪੈਣ ਲੱਗੀ ਹੈ। ਇਨ੍ਹਾਂ ਵਿਚੋਂ ਕੁਝ ਆ ਕੇ ਕਹਿੰਦੇ ਹਨ, &lsquo&lsquoਦੇਖੋ ਅਸੀਂ ਕਈ ਸਾਲ ਤੋਂ ਤੁਹਾਨੂੰ ਦਾਨ ਦਿੰਦੇ ਆ ਰਹੇ ਹਾਂ ਪਰ ਹੁਣ ਸਾਨੂੰ ਵੀ ਮਦਦ ਦੀ ਜ਼ਰੂਰਤ ਹੈ।&rsquo&rsquo ਜਦੋਂ ਅਜਿਹੇ ਲੋਕਾਂ ਨੂੰ ਪੁੱਛਿਆ ਜਾਂਦਾ ਹੈ ਕਿ ਆਖਰਕਾਰ ਐਨੀ ਜ਼ਰੂਰਤ ਕਿਵੇਂ ਪੈ ਗਈ ਤਾਂ ਜਵਾਬ ਮਿਲਦਾ ਹੈ ਕਿ ਆਰਥਿਕ ਹਾਲਾਤ ਗੈਰਯਕੀਨੀ ਵਾਲੇ ਬਣ ਚੁੱਕੇ ਹਨ।

ਅਗਲੇ ਮਹੀਨੇ ਟਰੰਪ ਦੀ ਜਨਮਸਿੱਧ ਨਾਗਰਿਕਤਾ ਯੋਜਨਾ &rsquoਤੇ ਦਲੀਲਾਂ ਸੁਣੇਗਾ ਅਮਰੀਕੀ ਸੁਪਰੀਮ ਕੋਰਟ

ਅਮਰੀਕੀ ਸੁਪਰੀਮ ਕੋਰਟ ਅਗਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਕਾਰਜਕਾਰੀ ਆਦੇਸ਼ ਨੂੰ ਲਾਗੂ ਕਰਨ ਦੀ ਯੋਜਨਾ &rsquoਤੇ ਦਲੀਲਾਂ ਸੁਣੇਗੀ ਜੋ ਅਮਰੀਕੀ ਧਰਤੀ &rsquoਤੇ ਪੈਦਾ ਹੋਏ ਕੁਝ ਬੱਚਿਆਂ ਲਈ ਅਮਰੀਕੀ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਪੋਲੀਟੀਕੋ ਨੇ ਇਹ ਰਿਪੋਰਟ ਦਿਤੀ। ਫਿਲਹਾਲ, ਅਦਾਲਤ ਜਨਮ ਸਿੱਧ ਨਾਗਰਿਕਤਾ ਦੇ ਅਧਿਕਾਰ ਨੂੰ ਖ਼ਤਮ ਕਰਨ ਦੇ ਟਰੰਪ ਦੇ ਯਤਨਾਂ ਦੀ ਸੰਵਿਧਾਨਕਤਾ ਦਾ ਰਸਮੀ ਤੌਰ &rsquoਤੇ ਵਿਸ਼ਲੇਸ਼ਣ ਨਹੀਂ ਕਰ ਰਹੀ ਹੈ। ਇਸ ਦੀ ਬਜਾਏ, ਅਦਾਲਤ ਇੱਕ ਹੋਰ ਤਕਨੀਕੀ ਮੁੱਦੇ ਦਾ ਮੁਲਾਂਕਣ ਕਰੇਗੀ, ਪਰ ਇੱਕ ਅਜਿਹਾ ਮੁੱਦਾ ਜਿਸਦੇ ਮਹੱਤਵਪੂਰਨ ਪ੍ਰਭਾਵ ਹੋ ਸਕਦੇ ਹਨ।

ਤਿੰਨ ਸੰਘੀ ਜੱਜਾਂ ਨੇ ਵੱਖਰੇ ਤੌਰ &rsquoਤੇ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਆਦੇਸ਼ ਦੇ ਵਿਰੁੱਧ ਦੇਸ਼ ਵਿਆਪੀ ਹੁਕਮ ਜਾਰੀ ਕੀਤੇ, ਇਹ ਕਹਿੰਦੇ ਹੋਏ ਕਿ ਇਹ ਆਦੇਸ਼ 14ਵੇਂ ਸੋਧ ਦੀ ਉਲੰਘਣਾ ਕਰਦਾ ਹੈ, ਜਿਸ ਨੂੰ ਲੰਬੇ ਸਮੇਂ ਤੋਂ ਅਮਰੀਕੀ ਧਰਤੀ &rsquoਤੇ ਪੈਦਾ ਹੋਏ ਲਗਭਗ ਕਿਸੇ ਵੀ ਵਿਅਕਤੀ ਨੂੰ ਨਾਗਰਿਕਤਾ ਦੇਣ ਲਈ ਸਮਝਿਆ ਜਾਂਦਾ ਹੈ। ਮਾਰਚ ਦੇ ਸ਼ੁਰੂ ਵਿੱਚ, ਟਰੰਪ ਪ੍ਰਸ਼ਾਸਨ ਨੇ ਇੱਕ ਐਮਰਜੈਂਸੀ ਅਪੀਲ ਦਾਇਰ ਕੀਤੀ ਜਿਸ ਵਿੱਚ ਜੱਜਾਂ ਨੂੰ ਉਨ੍ਹਾਂ ਹੁਕਮਾਂ ਨੂੰ ਘਟਾਉਣ ਜਾਂ ਹਟਾਉਣ ਦੀ ਅਪੀਲ ਕੀਤੀ ਗਈ।

ਪਰਵਿੰਦਰ ਕੌਰ ਨੂੰ ਪਹਿਲੀ ਸਿੱਖ ਸੰਸਦ ਮੈਂਬਰ ਬਣਨ ਦਾ ਮਾਣ ਹੋਇਆ ਹਾਸਲ

ਪੱਛਮੀ ਆਸਟ੍ਰੇਲੀਆ ਤੋਂ ਪਰਵਿੰਦਰ ਕੌਰ ਨਾਮੀ ਪੰਜਾਬਣ ਨੂੰ ਅਪਰ ਹਾਊਸ &lsquoਚ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਿਆ । ਪਰਵਿੰਦਰ ਕੌਰ ਜੋ ਕਿ ਕਿੱਤੇ ਵਜੋਂ ਸਾਇੰਸਦਾਨ ਹਨ ਤੇ ਸਾਇੰਸ ਦੇ ਖੇਤਰ &lsquoਚ ਵੀ ਬਹੁਤ ਸਾਰਿਆਂ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ। ਪੱਛਮੀ ਆਸਟ੍ਰੇਲੀਆ &rsquoਚ ਲੇਬਰ ਪਾਰਟੀ ਦੀ ਤੀਜੀ ਵਾਰ ਸਰਕਾਰ ਬਣਨ ਜਾ ਰਹੀ ਹੈ ਜਿਸ ਦੀ ਕਿ ਪਰਵਿੰਦਰ ਸੰਸਦ ਮੈਂਬਰ ਹੈ । ਪਰਵਿੰਦਰ ਕੌਰ ਦਾ ਪਿਛਕੋੜ ਪੰਜਾਬ ਦੇ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਹੈ। ਜ਼ਿਕਰਯੋਗ ਹੈ ਕਿ ਪਰਵਿੰਦਰ ਕੌਰ ਨੂੰ ਪੱਛਮੀ ਆਸਟ੍ਰੇਲੀਆ &rsquoਚ ਪਹਿਲੀ ਸਿੱਖ ਸੰਸਦ ਮੈਂਬਰ ਹੋਣ ਮਾਣ ਪ੍ਰਾਪਤ ਹੋਇਆ ਹੈ

ਸੰਨੀ ਦਿਓਲ ਅਤੇ ਰਣਦੀਪ ਹੁੱਡਾ ਵਿਰੁੱਧ ਜਲੰਧਰ ਵਿਚ ਐੱਫਆਈਆਰ ਦਰਜ

ਜਲੰਧਰ- ਫਿਲਮ &lsquoਜਾਟ&rsquo ਦੇ ਇਕ ਦ੍ਰਿਸ਼ ਵਿਚ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼ਿਕਾਇਤ ਤੋਂ ਬਾਅਦ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਤਿੰਨ ਹੋਰਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਇਕ ਈਸਾਈ ਭਾਈਚਾਰੇ ਦੇ ਆਗੂ ਵੱਲੋਂ ਦਾਇਰ ਸ਼ਿਕਾਇਤ ਵਿਚ ਦੋਸ਼ ਲਗਾਇਆ ਗਿਆ ਹੈ ਕਿ 10 ਅਪਰੈਲ ਨੂੰ ਰਿਲੀਜ਼ ਹੋਈ ਫਿਲਮ ਵਿਚ ਅਜਿਹੇ ਦ੍ਰਿਸ਼ ਹਨ ਜੋ ਯਿਸੂ ਮਸੀਹ ਅਤੇ ਈਸਾਈ ਧਾਰਮਿਕ ਪ੍ਰਥਾਵਾਂ ਦਾ ਨਿਰਾਦਰ ਕਰਦੇ ਹਨ।

ਸ਼ਿਕਾਇਤਕਰਤਾ ਵਿਕਲਾਵ ਗੋਲਡ ਨੇ ਇਸ ਸਾਲ 18 ਅਪਰੈਲ ਨੂੰ ਮਨਾਏ ਜਾ ਰਹੇ ਗੁੱਡ ਫ੍ਰਾਈਡੇ ਦੇ ਨਜ਼ਦੀਕ ਫਿਲਮ ਦੀ ਰਿਲੀਜ਼ ਦੇ ਸਮੇਂ &rsquoਤੇ ਵੀ ਸਵਾਲ ਚੁੱਕੇ ਹਨ। ਜਲੰਧਰ ਕੈਂਟ ਪੁਲੀਸ ਸਟੇਸ਼ਨ ਦੇ ਐੱਸਐੱਚਓ ਸੰਜੀਵ ਕੁਮਾਰ ਨੇ ਕਿਹਾ ਕਿ ਅਦਾਕਾਰ ਸੰਨੀ ਦਿਓਲ, ਰਣਦੀਪ ਹੁੱਡਾ ਅਤੇ ਵਿਨੀਤ ਕੁਮਾਰ, ਨਿਰਦੇਸ਼ਕ ਗੋਪੀਚੰਦ ਅਤੇ ਨਿਰਮਾਤਾ ਨਵੀਨ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਐਸਐੱਚਓ ਨੇ ਕਿਹਾ, &ldquoਐਫਆਈਆਰ ਬੀਐਨਐਸ ਦੀ ਧਾਰਾ 299 ਦੇ ਤਹਿਤ ਦਰਜ ਕੀਤੀ ਗਈ ਸੀ।&rdquo

ਜਥੇਦਾਰਾਂ ਦੀ ਨਿਯੁਕਤੀ ਬਾਰੇ ਖਰੜਾ ਸ਼੍ਰੋਮਣੀ ਕਮੇਟੀ ਨੂੰ ਸੌਂਪਿਆ

ਅੰਮ੍ਰਿਤਸਰ- ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਬਾਰੇ ਪੰਥ ਪ੍ਰਮਾਣਿਤ ਨਿਯਮ ਘੜੇ ਜਾਣ ਲਈ ਦਲ ਖ਼ਾਲਸਾ ਨੇ ਖਰੜੇ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੌਂਪੀ ਹੈ। ਦਲ ਖ਼ਾਲਸਾ ਨੇ ਆਸ ਪ੍ਰਗਟਾਈ ਹੈ ਕਿ ਉਹ ਇਸ ਦੀ ਘੋਖ ਕਰਕੇ, ਸਿੱਖ ਇਤਿਹਾਸਕਾਰਾਂ ਅਤੇ ਵਿਸ਼ੇ ਦੇ ਮਾਹਿਰਾਂ ਨਾਲ ਰਾਏ-ਮਸ਼ਵਰਾ ਕਰਕੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਫੌਰੀ ਯਤਨ ਸ਼ੁਰੂ ਕਰਨਗੇ। ਪਾਰਟੀ ਲੀਡਰ ਕੰਵਰਪਾਲ ਸਿੰਘ, ਪਰਮਜੀਤ ਸਿੰਘ ਮੰਡ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ ਬਾਜਵਾ ਅਤੇ ਮਾਨ ਸਿੰਘ ਨੇ ਦੱਸਿਆ ਇਹ ਖਰੜਾ ਪਾਰਟੀ ਦੇ ਤਿੰਨ ਮੈਂਬਰੀ ਵਫਦ ਵੱਲੋਂ ਪਿਛਲੇ ਦਿਨੀਂ ਸੌਂਪ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਜਿਸ ਤਰੀਕੇ ਅਕਾਲ ਤਖ਼ਤ ਸਾਹਿਬ, ਤਖ਼ਤ ਦਮਦਮਾ ਸਾਹਿਬ, ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਜਬਰੀ ਸੇਵਾ-ਮੁਕਤ ਕੀਤਾ ਗਿਆ ਹੈ, ਉਸ ਨਾਲ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੇ ਮੁੜ ਪ੍ਰਧਾਨ ਚੁਣੇ ਜਾਣ &rsquoਤੇ ਟਿੱਪਣੀ ਕਰਦਿਆਂ ਦੋਸ਼ ਲਾਇਆ ਕਿ ਉਸ ਨੇ ਆਪਣੀ ਪ੍ਰਧਾਨਗੀ ਹਥਿਆਉਣ ਲਈ ਤਿੰਨ ਜਥੇਦਾਰਾਂ ਦੀ ਬਲੀ ਲਈ, ਤਖ਼ਤਾਂ ਦੀ ਸਰਵਉੱਚਤਾ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਵੱਲੋਂ ਖ਼ਾਲਿਸਤਾਨ ਐਲਾਨ-ਨਾਮੇ ਦੀ ਵਰ੍ਹੇਗੰਢ ਮੌਕੇ ਦਲ ਖ਼ਾਲਸਾ ਵੱਲੋਂ 29 ਅਪਰੈਲ ਨੂੰ ਭਾਈ ਗੁਰਦਾਸ ਹਾਲ, ਅੰਮ੍ਰਿਤਸਰ ਵਿੱਚ ਸੈਮੀਨਾਰ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੂਨ 1984 &rsquoਚ ਦਰਬਾਰ ਸਾਹਿਬ &rsquoਤੇ ਹੋਏ ਹਮਲੇ ਤੋਂ ਬਾਅਦ ਸਿੱਖ ਜੁਝਾਰੂ ਜਥੇਬੰਦੀਆਂ ਨੇ 29 ਅਪਰੈਲ 1986 ਨੂੰ ਅਕਾਲ ਤਖ਼ਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ-ਨਾਮਾ ਕੀਤਾ ਸੀ, ਜਿਸ ਦੇ 40 ਸਾਲ ਆਉਂਦੇ ਵਰ੍ਹੇ ਪੂਰੇ ਹੋ ਜਾਣਗੇ।


ਅਮਰੀਕਾ &rsquoਚ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਹੋਣ &rsquoਤੇ ਕਾਂਗਰਸ ਨੇ ਉਠਾਏ ਸਵਾਲ

ਕਾਂਗਰਸ ਨੇ ਸ਼ੁੱਕਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ (American Immigration Lawyers Association &ndash AILA) ਦੇ ਇਸ ਦਾਅਵੇ &lsquoਤੇ ਚਿੰਤਾ ਜ਼ਾਹਰ ਕੀਤੀ ਕਿ ਐਸੋਸੀਏਸ਼ਨ ਵੱਲੋਂ ਹੁਣ ਤੱਕ ਇਕੱਤਰ ਕੀਤੇ ਗਏ ਕੌਮਾਂਤਰੀ ਵਿਦਿਆਰਥੀਆਂ ਦੇ 327 ਵੀਜ਼ੇ ਰੱਦ ਹੋਣ ਦੇ ਮਾਮਲਿਆਂ ਵਿੱਚੋਂ ਅੱਧੇ ਭਾਵ 50 ਫ਼ੀਸਦੀ ਭਾਰਤੀ ਵਿਦਿਆਰਥੀਆਂ ਨਾਲ ਸਬੰਧਤ ਹਨ। ਵਿਰੋਧੀ ਪਾਰਟੀ ਨੇ ਸਵਾਲ ਕੀਤਾ ਹੈ ਕਿ ਕੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਇਸ ਮੁੱਦੇ ਨੂੰ ਆਪਣੇ ਅਮਰੀਕੀ ਹਮਰੁਤਬਾ ਕੋਲ ਉਠਾਉਣਗੇ। ਕਾਂਗਰਸ ਦੇ ਜਨਰਲ ਸਕੱਤਰ ਤੇ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਅਮਰੀਕੀ ਇਮੀਗ੍ਰੇਸ਼ਨ ਵਕੀਲ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਪ੍ਰੈਸ ਬਿਆਨ ਨੂੰ ਸਾਂਝਾ ਕੀਤਾ ਹੈ ਅਤੇ ਕਿਹਾ ਕਿ ਇਹ &ldquoਭਾਰਤ ਵਿੱਚ ਸਾਡੇ ਲਈ ਚਿੰਤਾ ਦਾ ਕਾਰਨ ਹੈ&rdquo।

ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਦੀ ਕੋਰਟ &lsquoਚ ਹੋਈ ਪੇਸ਼ੀ, ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ &lsquoਚ

MP ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਦੇ ਸਾਥੀ ਪੱਪਲਪ੍ਰੀਤ ਸਿੰਘ ਨੂੰ ਰਿਮਾਂਡ ਖਤਮ ਹੋਣ ਮਗਰੋਂ ਅੱਜ ਅਜਨਾਲਾ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਨੇ ਪੱਪਲਪ੍ਰੀਤ ਸਿੰਘ 14 ਦਿਨਾਂ ਦੀ ਨਿਆਂਇਕ ਹਿਰਾਸਤ &lsquoਚ ਭੇਜਿਆ ਹੈ ਤੇ ਹੁਣ 1 ਮਈ ਨੂੰ ਮੁੜ ਤੋਂ ਕੋਰਟ ਵਿਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਫਰਵਰੀ 2023 ਵਿਚ ਅਜਨਾਲਾ ਥਾਣੇ &lsquoਤੇ ਹਮਲੇ ਵਿਚ ਅਜਨਾਲਾ ਪੁਲਿਸ ਨੇ ਧਾਰਾ 39 ਤਹਿਤ FIR ਦਰਜ ਕੀਤੀ ਸੀ। ਇਸ ਕੇਸ ਵਿਚ ਹੁਣ ਤੱਕ 40 ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਪੱਪਲਪ੍ਰੀਤ ਸਿੰਘ ਵੀ ਉਨ੍ਹਾਂ ਵਿਚੋਂ ਇਕ ਹੈ। ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪੱਪਲਪ੍ਰੀਤ ਵੀ ਉਸ ਦੇ ਨਾਲ ਹੀ ਭੱਜਿਆ ਸੀ। ਅਖੀਰ ਵਿਚ ਉਸ ਨੂੰ ਗ੍ਰਿਫਤਾਰ ਕਰਕੇ ਅਸਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਭੇਜ ਦਿੱਤਾ ਗਿਆ ਸੀ।

ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਵਿਖੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਕੀਤੀ ਗਈ ਬੇਅਦਬੀ

👉 ਪੰਜਾਬ ਸਰਕਾਰ ਸੂਬੇ ਅੰਦਰ ਬੇਅਦਬੀਆਂ ਰੋਕਣ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ &rsquoਚ ਪੂਰੀ ਤਰ੍ਹਾਂ ਫੇਲ੍ਹ- ਜਥੇਦਾਰ ਕੁਲਦੀਪ ਸਿੰਘ ਗੜਗੱਜ

ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- ਹੁਸ਼ਿਆਰਪੁਰ ਜ਼ਿਲ੍ਹੇ ਦੇ ਨੂਰਪੁਰ ਜੱਟਾਂ ਪਿੰਡ ਵਿਖੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਨੂੰ ਖੰਡਿਤ ਕਰਨ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਬੇਅਦਬੀਆਂ ਨੂੰ ਰੋਕਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਵਿੱਚ ਪੰਜਾਬ ਸਰਕਾਰ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਯਕੀਨੀ ਬਣਾਈ ਹੁੰਦੀ ਤਾਂ ਅੱਜ ਸੂਬੇ ਅੰਦਰ ਸ਼ਰਾਰਤੀ ਅਨਸਰਾਂ ਦੀ ਅਜਿਹਾ ਕਰਨ ਦੀ ਹਿੰਮਤ ਨਾ ਪੈਂਦੀ। ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਗੁਰੂ ਘਰਾਂ ਅੰਦਰ ਹਰ ਸਮੇਂ ਪਹਿਰੇਦਾਰੀ ਅਤੇ ਕੈਮਰਿਆਂ ਦਾ ਪ੍ਰਬੰਧ ਯਕੀਨੀ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਾਰ-ਵਾਰ ਅਪੀਲ ਕੀਤੇ ਜਾਣ ਦੇ ਬਾਵਜੂਦ ਗੁਰੂ ਘਰਾਂ ਅੰਦਰ ਕੈਮਰਿਆਂ ਦਾ ਸੁਚੱਜਾ ਪ੍ਰਬੰਧ ਨਾ ਕਰਨਾ ਤੇ ਹਰ ਸਮੇਂ ਪਹਿਰੇਦਾਰੀ ਯਕੀਨੀ ਨਾ ਬਣਾਉਣਾ ਇੱਕ ਵੱਡੀ ਅਣਗਹਿਲੀ ਹੈ, ਜਿਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਸ਼ੋਮਣੀ ਕਮੇਟੀ ਦੇ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਗੁਰਮਤਿ ਸੰਗੀਤ ਅਕੈਡਮੀ ਖੋਲ੍ਹਣ ਲਈ 10 ਏਕੜ ਜ਼ਮੀਨ ਦੇਣ ਦੀ ਕੀਤੀ ਮੰਗ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫ਼ਦ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਸ੍ਰੀ ਵਿਸ਼ਨੂੰਦੇਵ ਸਾਏ ਨਾਲ ਮੁਲਾਕਾਤ ਕਰਕੇ ਰਾਏਪੁਰ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ &rsquoਚ ਡਿਗਰੀ ਤੇ ਹੁਨਰ ਵਿਕਾਸ ਕਾਲਜ ਅਤੇ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਵਾਸਤੇ 10 ਏਕੜ ਜ਼ਮੀਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਇਸ ਵਫ਼ਦ ਵਿਚ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਓਐਸਡੀ ਸ. ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ. ਸ਼ਾਹਬਾਜ਼ ਸਿੰਘ, ਸਿੱਖ ਮਿਸ਼ਨ ਛੱਤੀਸਗੜ੍ਹ ਦੇ ਇੰਚਾਰਜ ਸ. ਗੁਰਮੀਤ ਸਿੰਘ ਸੈਣੀ, ਸਥਾਨਕ ਸਿੱਖ ਆਗੂ ਸ. ਗੁਰਮੇਲ ਸਿੰਘ ਭੰਵਰਾ, ਸਾਬਕਾ ਐਸਪੀ ਸ. ਅਮਰਜੀਤ ਸਿੰਘ ਛਾਬੜਾ, ਘੱਟਗਿਣਤੀ ਕਮਿਸ਼ਨ ਛੱਤੀਸਗੜ੍ਹ ਦੇ ਚੇਅਰਮੈਨ ਸ. ਜਗਜੀਤ ਸਿੰਘ ਖਨੂਜਾ ਤੇ ਸ੍ਰੀ ਪਰਿੰਦਰ ਮਿਸ਼ਰਾ ਸ਼ਾਮਲ ਸਨ।

ਵਪਾਰ ਲਈ ਸਰਹੱਦਾਂ ਖੁੱਲ੍ਹਣ ਉਪਰੰਤ ਪੰਜਾਬ ਦੇ ਸਮੁੱਚੇ ਵਰਗਾਂ ਦੀ ਆਰਥਿਕਤਾ ਮਜਬੂਤ ਹੋ ਜਾਵੇਗੀ : ਮਾਨ

👉 ਮੋਦੀ-ਸ਼ਾਹ ਦੀਆਂ ਆਤਮਾਵਾ ਵਿਚ ਆ ਚੁੱਕੀ ਹੈ ਔਰੰਗਜੇਬ ਦੀ ਰੂਹ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- &ldquoਬੀਤੇ ਕੱਲ੍ਹ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਾਹਗਾ ਬਾਰਡਰ ਵਿਖੇ ਸਰਹੱਦਾਂ ਨੂੰ ਵਪਾਰ ਲਈ ਖੋਲਣ ਦੇ ਮਕਸਦ ਨੂੰ ਲੈਕੇ ਜੋ ਵੱਡੀ ਕਾਨਫਰੰਸ ਕੀਤੀ ਹੈ, ਉਸਦਾ ਮੁੱਖ ਉਦੇਸ ਜਿੰਮੀਦਾਰ, ਮਜਦੂਰਾਂ, ਟਰਾਸਪੋਰਟਰਾਂ, ਆੜਤੀਆ, ਵਪਾਰੀਆ ਆਦਿ ਸਭਨਾਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹੋਏ ਇਥੋ ਦੀ ਵੱਡੀ ਬੇਰੁਜਗਾਰੀ ਦੀ ਸਮੱਸਿਆ ਨੂੰ ਹੱਲ ਕਰਨਾ ਵੀ ਹੈ । ਜਿਸ ਤਰ੍ਹਾਂ ਉਪਰੋਕਤ ਸਭ ਵਰਗਾਂ ਨੇ ਅਤੇ ਪਾਰਟੀ ਅਹੁਦੇਦਾਰਾਂ ਨੇ ਵੱਡੀ ਜਿੰਮੇਵਾਰੀ ਨਿਭਾਕੇ ਇਨ੍ਹਾਂ ਸਰਹੱਦਾਂ ਖੋਲਣ ਦੇ ਪ੍ਰੋਗਰਾਮ ਨੂੰ ਮਜਬੂਤੀ ਨਾਲ ਕਾਮਯਾਬ ਕੀਤਾ ਹੈ, ਉਸਦਾ ਪ੍ਰਭਾਵ ਇਹ ਪਿਆ ਹੈ ਕਿ ਲੋਕਾਂ ਦੇ ਰੋਹ ਅਤੇ ਜੋਸ ਨੂੰ ਦੇਖਦੇ ਹੋਏ ਬੀ.ਐਸ.ਐਫ ਵੀ ਇਸ ਉੱਠੇ ਵਿਚਾਰਾਂ ਦੇ ਪ੍ਰਭਾਵ ਨੂੰ ਨਾ ਰੋਕ ਸਕੀ । ਸਰਕਾਰ ਨੂੰ ਪੁਲਿਸ ਦਾ ਵੱਡੇ ਤੌਰ ਤੇ ਪ੍ਰਬੰਧ ਕਰਨਾ ਪਿਆ । ਇਸਦੇ ਬਾਵਜੂਦ ਵੀ ਸਮੁੱਚੇ ਪੰਜਾਬੀਆਂ ਵੱਲੋ ਲਗਾਈਆ ਗਈਆ ਰੋਕਾਂ ਨੂੰ ਤੋੜਕੇ ਸਰਹੱਦ ਵੱਲ ਆਪਣਾ ਸਮਾਨ ਚੁੱਕ ਕੇ ਵੱਧਦੇ ਹੋਏ ਮਿਸਨ ਨੂੰ ਉਜਾਗਰ ਕੀਤਾ ਗਿਆ ।