image caption:

19 ਅਪ੍ਰੈਲ 2024 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਗੱਲਬਾਤ 23 ਅਪ੍ਰੈਲ ਤੋਂ ਸ਼ੁਰੂ ਹੋਵੇਗੀ

ਭਾਰਤ ਅਤੇ ਅਮਰੀਕਾ ਦੇ ਅਧਿਕਾਰੀ ਪ੍ਰਸਤਾਵਿਤ ਵਪਾਰ ਸਮਝੌਤੇ ਲਈ 23 ਅਪ੍ਰੈਲ ਤੋਂ ਵਾਸ਼ਿੰਗਟਨ &rsquoਚ ਤਿੰਨ ਦਿਨਾਂ ਗੱਲਬਾਤ ਕਰਨਗੇ, ਜਿਸ &rsquoਚ ਟੈਰਿਫ, ਗੈਰ-ਟੈਰਿਫ ਰੁਕਾਵਟਾਂ ਅਤੇ ਕਸਟਮ ਸਹੂਲਤ ਵਰਗੇ ਕਰੀਬ 19 ਅਧਿਆਏ ਸ਼ਾਮਲ ਹੋਣਗੇ। ਭਾਰਤੀ ਅਧਿਕਾਰਤ ਟੀਮ 90 ਦਿਨਾਂ ਦੇ ਟੈਰਿਫ ਵਿਰਾਮ ਵਿੰਡੋ ਵਿਚ ਗੱਲਬਾਤ ਨੂੰ ਹੋਰ ਹੁਲਾਰਾ ਦੇਣ ਅਤੇ ਦੁਵਲੇ ਵਪਾਰ ਸਮਝੌਤੇ (ਬੀ.ਟੀ.ਏ.) ਲਈ ਰਸਮੀ ਤੌਰ &rsquoਤੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਕੁੱਝ ਮੁੱਦਿਆਂ &rsquoਤੇ ਮਤਭੇਦਾਂ ਨੂੰ ਦੂਰ ਕਰਨ ਲਈ ਇਨ੍ਹਾਂ ਟੀ.ਓ.ਆਰ. &rsquoਤੇ ਚਰਚਾ ਕਰਨ ਲਈ ਅਮਰੀਕਾ ਦਾ ਦੌਰਾ ਕਰ ਰਹੀ ਹੈ।

ਭਾਰਤ ਦੇ ਮੁੱਖ ਵਾਰਤਾਕਾਰ, ਵਣਜ ਵਿਭਾਗ &rsquoਚ ਵਧੀਕ ਸਕੱਤਰ ਰਾਜੇਸ਼ ਅਗਰਵਾਲ ਦੋਹਾਂ ਦੇਸ਼ਾਂ ਦਰਮਿਆਨ ਪਹਿਲੀ ਵਿਅਕਤੀਗਤ ਗੱਲਬਾਤ ਲਈ ਟੀਮ ਦੀ ਅਗਵਾਈ ਕਰਨਗੇ। ਅਗਰਵਾਲ ਨੂੰ 18 ਅਪ੍ਰੈਲ ਨੂੰ ਅਗਲਾ ਵਣਜ ਸਕੱਤਰ ਨਿਯੁਕਤ ਕੀਤਾ ਗਿਆ ਸੀ। ਉਹ 1 ਅਕਤੂਬਰ ਤੋਂ ਅਹੁਦਾ ਸੰਭਾਲਣਗੇ।

ਹਾਦਸੇ ਦੌਰਾਨ ਕਰੈਸ਼ ਹੋ ਕੇ ਪਾਣੀ &rsquoਚ ਡੁੱਬਿਆ ਜਹਾਜ਼, ਤਿੰਨ ਮੌਤਾਂ

ਅਮਰੀਕਾ ਵਿਚ ਇਕ ਹਵਾਈ ਜਹਾਜ਼ ਦਾਦਸੇ ਦਾ ਸ਼ਿਕਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੂਰਬੀ ਨੇਬਰਾਸਕਾ &rsquoਚ ਇਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਸ਼ੁੱਕਰਵਾਰ ਰਾਤ ਨੂੰ ਇਕ ਛੋਟਾ ਜਹਾਜ਼ ਕਰੈਸ਼ ਹੋ ਕੇ ਨਦੀ ਵਿਚ ਡਿੱਗ ਗਿਆ। ਡੌਜ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਸਾਰਜੈਂਟ ਬ੍ਰੀ ਫਰੈਂਕ ਨੇ ਇਕ ਨਿਊਜ਼ ਕਾਨਫਰੰਸ ਦੌਰਾਨ ਕਿਹਾ ਜਹਾਜ਼ ਪਲੇਟ ਨਦੀ ਦੇ ਨਾਲ-ਨਾਲ ਯਾਤਰਾ ਕਰ ਰਿਹਾ ਸੀ ਤੇ ਰਾਤ 8:15 ਵਜੇ ਫਰੀਮੋਂਟ ਦੇ ਦੱਖਣ ਵਿਚ ਪਾਣੀ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਫਰੈਂਕ ਨੇ ਪੁਸ਼ਟੀ ਕੀਤੀ ਕਿ ਤਿੰਨ ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਮ੍ਰਿਤਕਾਂ ਦੀ ਪਛਾਣ ਤੁਰੰਤ ਜਾਰੀ ਨਹੀਂ ਕੀਤੀ।

ਭਾਰਤੀ ਕੰਪਨੀਆਂ ਦਾ ਚੀਨ &rsquoਚ ਸਵਾਗਤ, ਵਪਾਰਕ ਘਾਟਾ ਘਟਾਉਣ ਲਈ ਤਿਆਰ
ਨਵੀਂ ਦਿੱਲੀ : ਚੀਨ ਹੁਣ ਭਾਰਤ ਨਾਲ ਚੰਗੇ ਅਤੇ ਮਜ਼ਬੂਤ ​​ਸਬੰਧ ਚਾਹੁੰਦਾ ਹੈ। ਟਰੰਪ ਦੇ ਟੈਰਿਫ਼ ਝਟਕੇ ਨੇ ਚੀਨ ਦੀ ਕਮਰ ਤੋੜ ਦਿਤੀ ਹੈ। ਚੀਨੀ ਰਾਜਦੂਤ ਨੇ ਕਿਹਾ ਕਿ ਚੀਨ ਪ੍ਰਧਾਨ ਮੰਤਰੀ ਮੋਦੀ ਦਾ ਸਵਾਗਤ ਕਰਨ ਲਈ ਤਿਆਰ ਹੈ। ਭਾਰਤੀ ਕੰਪਨੀਆਂ ਚੀਨੀ ਬਾਜ਼ਾਰ ਵਿਚ ਪ੍ਰਵੇਸ਼ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਤੁਸੀਂ ਇਸ ਵੱਡੇ ਬਾਜ਼ਾਰ ਦਾ ਫ਼ਾਇਦਾ ਵੀ ਲੈ ਸਕਦੇ ਹੋ ਪਰੰਤੂ ਸਾਡੀਆਂ ਕੰਪਨੀਆਂ ਨੂੰ ਭਾਰਤ ਵਿਚ ਵੀ ਇਕ ਢੁਕਵਾਂ ਮਾਹੌਲ ਦਿਤਾ ਜਾਣਾ ਚਾਹੀਦਾ ਹੈ।

ਭਾਰਤ ਅਤੇ ਚੀਨ ਵਿਚਕਾਰ ਵਪਾਰਕ ਘਾਟਾ ਲਗਭਗ 100 ਬਿਲੀਅਨ ਡਾਲਰ ਤਕ ਪਹੁੰਚ ਗਿਆ ਹੈ। ਭਾਰਤ ਇਸ ਨੂੰ ਘਟਾਉਣ ਦੇ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ, ਡੋਨਾਲਡ ਟਰੰਪ ਦੇ ਟੈਰਿਫ਼ ਤੋਂ ਪ੍ਰੇਸ਼ਾਨ ਚੀਨ ਨੇ ਭਾਰਤ ਨੂੰ ਇਕ ਵੱਡੀ ਪੇਸ਼ਕਸ਼ ਕੀਤੀ ਹੈ। ਚੀਨ ਹੁਣ ਭਾਰਤ ਨਾਲ ਵਪਾਰਕ ਘਾਟਾ ਘਟਾਉਣ ਲਈ ਤਿਆਰ ਹੈ। ਉਸ ਨੇ ਭਾਰਤ ਨਾਲ ਮਿਲ ਕੇ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ।

ਓਨਟਾਰੀਓ ਵਿੱਚ ਗੋਲੀ ਲੱਗਣ ਨਾਲ 21 ਸਾਲਾ ਪੰਜਾਬਣ ਦੀ ਮੌਤ

ਕੈਨੇਡਾ ਵਿੱਚ ਗੋਲੀਬਾਰੀ ਦੀ ਇੱਕ ਘਟਨਾ ਵਿੱਚ 21 ਸਾਲਾ ਪੰਜਾਬਣ ਦੀ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਵਿਦਿਆਰਥਣ ਕੰਮ 'ਤੇ ਜਾਣ ਲਈ ਬੱਸ ਸਟੈਂਡ 'ਤੇ ਖੜ੍ਹੀ ਸੀ ਜਦੋਂ ਉਸ ਨੂੰ ਕਿਸੇ ਹੋਰ ਵਾਹਨ ਵਿੱਚ ਸਵਾਰ ਇੱਕ ਕਾਰ ਸਵਾਰ ਵੱਲੋਂ ਚਲਾਈ ਗਈ ਗੋਲੀ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਵਿਦਿਆਰਥਣ ਦੀ ਪਛਾਣ ਹਰਸਿਮਰਤ ਰੰਧਾਵਾ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਧੂੰਦਾ ਵਜੋਂ ਹੋਈ ਹੈ, ਜੋ ਕਿ ਹੈਮਿਲਟਨ, ਓਨਟਾਰੀਓ ਦੇ ਮੋਹੌਕ ਕਾਲਜ ਦੀ ਵਿਦਿਆਰਥਣ ਹੈ। ਹੈਮਿਲਟਨ ਪੁਲਿਸ ਬੁੱਧਵਾਰ ਨੂੰ ਵਾਪਰੀ ਇਸ ਘਟਨਾ ਦੀ ਜਾਂਚ ਕਰ ਰਹੀ ਹੈ।

ਲਾਰੈਂਸ ਬਿਸ਼ਨੋਈ ਇੰਟਰਵਿਊ: ਅਦਾਲਤ ਵੱਲੋਂ 6 ਪੁਲੀਸ ਅਧਿਕਾਰੀਆਂ ਦੇ ਪੋਲੀਗ੍ਰਾਫ ਟੈਸਟ ਦੀ ਮਨਜ਼ੂਰੀ

ਐਸਏਐਸ ਨਗਰ (ਮੁਹਾਲੀ),-  ਜੇਲ੍ਹ ਵਿਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਵਿਵਾਦ ਵਿੱਚ ਇੱਕ ਨਵੇਂ ਘਟਨਾ-ਚੱਕਰ ਦੌਰਾਨ ਮੁਹਾਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਨਾਲ ਜੁੜੇ ਛੇ ਪੁਲੀਸ ਅਧਿਕਾਰੀਆਂ ਲਈ ਪੋਲੀਗ੍ਰਾਫ ਟੈਸਟ ਕਰਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਜਦੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਦੀ ਇੰਟਰਵਿਊ ਕੀਤੀ ਗਈ ਸੀ, ਤਾਂ ਇੱਕ ਸਹਾਇਕ ਸਬ-ਇੰਸਪੈਕਟਰ (ASI) ਅਤੇ ਪੰਜ ਕਾਂਸਟੇਬਲਾਂ ਸਮੇਤ ਇਹ ਅਧਿਕਾਰੀ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ (Crime Investigation Agency &ndash CIA), ਮੁਹਾਲੀ ਵਿੱਚ ਤਾਇਨਾਤ ਸਨ।

ਕੇਜਰੀਵਾਲ ਦੀ ਧੀ ਦੇ ਵਿਆਹ ਤੋਂ ਬਾਅਦ ਜਾਖੜ ਦਾ ਮਾਨ &rsquoਤੇ ਨਿਸ਼ਾਨਾ ਕਪੂਰਥਲਾ ਹਾਊਸ ਹੁਣ &lsquoਮੈਰਿਜ ਪੈਲੇਸ ਆਫ਼ ਐਮੀਨੈਂਸ&rsquo

ਨਵੀਂ ਦਿੱਲੀ,- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਧੀ ਵੱਲੋਂ ਕਪੂਰਥਲਾ ਹਾਊਸ ਵਿਚ ਆਪਣੇ ਆਈਆਈਟੀ-ਡੀ ਦੇ ਹਮਜਮਾਤੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ਨਿੱਚਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ &rsquoਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਇਕ ਮੈਰਿਜ ਪੈਲੇਸ ਵਿੱਚ ਬਦਲ ਗਈ ਹੈ। ਜਾਖੜ ਨੇ ਕਿਹਾ, &lsquo&lsquoਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਕਪੂਰਥਲਾ ਹਾਊਸ ਵਿਚ ਉਨ੍ਹਾਂ ਦੀ ਧੀ ਦੇ ਵਿਆਹ ਦੇ ਮੌਕੇ ਹਾਰਦਿਕ ਸ਼ੁਭਕਾਮਨਾਵਾਂ। ਕੁਝ ਸਮੇਂ ਤੋਂ &lsquoਕਪੂਰਥਲਾ ਹਾਊਸ&rsquo ਇਕ &lsquoਮੈਰਿਜ ਪੈਲੇਸ ਆਫ਼ ਐਮੀਨੈਂਸ&rsquo ਬਣ ਗਿਆ ਜਾਪਦਾ ਹੈ।&rsquo&rsquo

ਅੰਮ੍ਰਿਤਪਾਲ ਸਿੰਘ ਨੂੰ ਇੱਕ ਸਾਲ ਹੋਰ ਰਹਿਣਾ ਪਵੇਗਾ ਡਿਬਰੂਗੜ੍ਹ ਜੇਲ੍ਹ, ਪੰਜਾਬ ਸਰਕਾਰ ਨੇ NSA ਤਹਿਤ ਹਿਰਾਸਤ ਵਧਾਈ

ਚੰਡੀਗੜ੍ਹ,-  ਪੰਜਾਬ ਸਰਕਾਰ ਨੇ ਗਰਮ ਖ਼ਿਆਲੀ ਕਾਰਕੁਨ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ (NSA) ਅਧੀਨ ਹਿਰਾਸਤ ਵਿੱਚ ਇੱਕ ਸਾਲ ਦਾ ਵਾਧਾ ਕਰ ਦਿੱਤਾ ਹੈ। ਇਹ ਘਟਨਾਕ੍ਰਮ ਹੈਰਾਨੀਜਨਕ ਹੈ ਕਿਉਂਕਿ ਸਰਕਾਰ ਨੇ ਪਿਛਲੇ ਦਿਨੀਂ ਉਨ੍ਹਾਂ ਦੇ ਨੌਂ ਹੋਰ ਸਹਿ-ਮੁਲਜ਼ਮ ਸਾਥੀਆਂ ਦੀ ਹਿਰਾਸਤ ਨੂੰ ਵਾਧਾ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

ਸਿੱਧੂ ਮੂਸੇਵਾਲਾ ਕਤਲ ਕੇਸ ਤੇ ਪੰਜਾਬ &rsquoਚ ਗ੍ਰਨੇਡ ਹਮਲਿਆਂ ਲਈ ਲੋੜੀਂਦਾ ਹੈਪੀ ਪਾਸੀਆ ਅਮਰੀਕਾ &rsquoਚ ਗ੍ਰਿਫ਼ਤਾਰ

ਚੰਡੀਗੜ੍ਹ,- ਅਮਰੀਕੀ ਸੁਰੱਖਿਆ ਏਜੰਸੀਆਂ ਵੱਲੋਂ ਗ੍ਰਿਫ਼ਤਾਰ ਕੀਤਾ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆ ਹਾਲੀਆ ਮਹੀਨਿਆਂ ਵਿਚ ਪੰਜਾਬ ਪੁਲੀਸ ਲਈ ਵੱਡੀ ਸਿਰਦਰਦੀ ਰਿਹਾ ਹੈ। ਪੰਜਾਬ ਵਿਚ 16 ਗ੍ਰਨੇਡ ਹਮਲਿਆਂ ਪਿੱਛੇ ਕਥਿਤ ਹੈਪੀ ਪਾਸੀਆ ਦਾ ਹੱਥ ਦੱਸਿਆ ਜਾਂਦਾ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੀ ਸੰਘੀ ਜਾਂਚ ਏਜੰਸੀ (ਐੱਫਬੀਆਈ) ਅਤੇ ਐਨਫੋਰਸਮੈਂਟ ਐਂਡ ਰਿਮੂਵਲ ਆਪ੍ਰੇਸ਼ਨਜ਼ (ਈਆਰਓ) ਨੇ ਪੰਜਾਬ ਵਿਚ ਗ੍ਰਨੇਡ ਹਮਲਿਆਂ ਤੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਲੋੜੀਂਦੇ ਦਹਿਸ਼ਤਗਰਦ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਸੈਕਰਾਮੈਂਟੋ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਫਬੀਆਈ ਨੇ ਕਿਹਾ ਕਿ ਹੈਪੀ ਪਾਸੀਆ ਦੋ ਅੰਤਰਰਾਸ਼ਟਰੀ ਅਤਿਵਾਦੀ ਸਮੂਹਾਂ ਨਾਲ ਜੁੜਿਆ ਹੋਇਆ ਹੈ ਅਤੇ ਅਮਰੀਕਾ ਵਿਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਇਆ ਸੀ। ਐੱਫਬੀਆਈ ਸੈਕਰਾਮੈਂਟੋ ਨੇ ਐਕਸ &rsquoਤੇ ਇਕ ਪੋਸਟ ਵਿਚ ਕਿਹਾ ਕਿ ਹੈਪੀ ਪਾਸੀਆ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕੀਤੀ।

ਭਾਰਤੀ ਵਿਦਿਆਰਥੀਆਂ ਪਿੱਛੇ ਹੱਥ ਧੋ ਕੇ ਪਏ ਟਰੰਪ

ਵਾਸ਼ਿੰਗਟਨ : ਟਰੰਪ ਸਰਕਾਰ ਦੀ ਗੁੱਝੀ ਚਾਲ ਭਾਰਤੀ ਵਿਦਿਆਰਥੀਆਂ ਨੂੰ ਮਹਿੰਗੀ ਪੈ ਰਹੀ ਹੈ ਅਤੇ ਧੜਾ-ਧੜ ਵੀਜ਼ੇ ਰੱਦ ਕੀਤੇ ਜਾ ਰਹੇ ਹਨ। ਇੰਮੀਗ੍ਰੇਸ਼ਨ ਵਾਲਿਆਂ ਵੱਲੋਂ ਰੱਦ ਕੀਤੇ ਸਟੱਡੀ ਵੀਜ਼ਿਆਂ ਵਿਚੋਂ ਅੱਧੇ ਤੋਂ ਵੱਧ ਭਾਰਤੀ ਵਿਦਿਆਰਥੀਆਂ ਨਾਲ ਸਬੰਧਤ ਹਨ ਜੋ ਸੁਨਹਿਰੀ ਭਵਿੱਖ ਦੀ ਭਾਲ ਵਿਚ ਅਮਰੀਕਾ ਪੁੱਜੇ ਸਨ ਅਤੇ ਇਨ੍ਹਾਂ ਦਾ ਫਲਸਤੀਨ ਹਮਾਇਤੀ ਮੁਜ਼ਾਹਰਿਆਂ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਜਿਥੋਂ ਕੌਮਾਂਤਰੀ ਵਿਦਿਆਰਥੀਆਂ ਦਾ ਮਸਲਾ ਸ਼ੁਰੂ ਹੋਇਆ। ਅਮੈਰਿਕਨ ਇੰਮੀਗ੍ਰੇਸ਼ਨ ਲਾਅਇਰਜ਼ ਐਸੋਸੀਏਸ਼ਨ ਵੱਲੋਂ 327 ਵਿਦਿਆਰਥੀਆਂ ਦੀ ਜਾਣਕਾਰੀ ਇਕੱਤਰ ਕੀਤੀ ਗਈ ਤਾਂ ਇਨ੍ਹਾਂ ਵਿਚੋਂ ਅੱਧੇ ਭਾਰਤੀ ਨਿਕਲੇ ਜਦਕਿ ਦੂਜਾ ਨੰਬਰ ਚੀਨ ਦਾ ਆਉਂਦਾ ਹੈ ਜੋ ਕੁਲ ਗਿਣਤੀ ਦਾ 14 ਫੀ ਸਦੀ ਬਣਦੇ ਹਨ।

ਕੈਨੇਡਾ ਚੋਣਾਂ : ਲਿਬਰਲਾਂ ਨੂੰ 189 ਸੀਟਾਂ ਮਿਲਣ ਦੇ ਆਸਾਰ

ਟੋਰਾਂਟੋ : ਕੈਨੇਡਾ ਵਿਚ ਅੱਜ ਵੋਟਾਂ ਪੈ ਜਾਣ ਤਾਂ 189 ਸੀਟਾਂ ਮਾਰਕ ਕਾਰਨੀ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਦੀ ਝੋਲੀ ਵਿਚ ਜਾਣਗੀਆਂ ਅਤੇ ਪੂਰਨ ਬਹੁਮਤ ਵਾਲੀ ਸਰਕਾਰ ਹੋਂਦ ਵਿਚ ਆਵੇਗੀ। 338 ਕੈਨੇਡਾ ਦੇ ਤਾਜ਼ਾ ਚੋਣ ਸਰਵੇਖਣ ਮੁਤਾਬਕ 343 ਮੈਂਬਰਾਂ ਵਾਲੇ ਹਾਊਸ ਆਫ਼ ਕਾਮਨਜ਼ ਵਿਚ ਪਿਅਰੇ ਪੌਇਲੀਐਵ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਨੂੰ 123 ਸੀਟਾਂ ਮਿਲ ਸਕਦੀਆਂ ਹਨ ਜਦਕਿ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਸਿਰਫ਼ 8 ਸੀਟਾਂ ਤੱਕ ਸੀਮਤ ਹੋ ਜਾਵੇਗੀ। ਖੇਤਰੀ ਪਾਰਟੀ ਬਲੌਕ ਕਿਊਬੈਕਵਾ ਨੂੰ 22 ਸੀਟਾਂ ਮਿਲਣ ਦੇ ਆਸਾਰ ਹਨ। ਦੂਜੇ ਪਾਸੇ ਗਰੀਨ ਪਾਰਟੀ ਇਕ ਸੀਟ ਨਾਲ ਹਾਊਸ ਆਫ਼ ਕਾਮਨਜ਼ ਵਿਚ ਆਪਣੀ ਹਾਜ਼ਰੀ ਯਕੀਨੀ ਬਣਾ ਸਕਦੀ ਹੈ।

ਜਾਟ' ਫਿਲਮ ਦੇ ਨਿਰਮਾਤਾਵਾਂ ਨੇ ਮੰਗੀ ਮੁਆਫੀ

ਪੰਜਾਬ ਵਿੱਚ ਈਸਾਈ ਭਾਈਚਾਰੇ ਵੱਲੋਂ ਉੱਠੇ ਵਿਰੋਧ ਤੋਂ ਬਾਅਦ, 'ਜਾਟ' ਫਿਲਮ ਦੀ ਟੀਮ ਨੇ ਵਿਵਾਦਪੂਰਨ ਦ੍ਰਿਸ਼ਾਂ ਨੂੰ ਹਟਾ ਕੇ ਸਰਵਜਨਕ ਤੌਰ 'ਤੇ ਮੁਆਫੀ ਮੰਗੀ ਹੈ। ਫਿਲਮ ਨਿਰਮਾਤਾਵਾਂ ਨੇ ਸ਼ੁੱਕਰਵਾਰ ਦੀ ਸ਼ਾਮ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣਾ ਸਥਾਨ ਸਾਫ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਧਰਮ ਜਾਂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਪੋਸਟ ਵਿੱਚ ਕਿਹਾ ਗਿਆ, &ldquoਅਸੀਂ ਵਿਵਾਦਪੂਰਨ ਦ੍ਰਿਸ਼ਾਂ ਨੂੰ ਤੁਰੰਤ ਹਟਾ ਦਿੱਤਾ ਹੈ ਅਤੇ ਇਸ ਗਲਤੀ ਲਈ ਅਫ਼ਸੋਸ ਜਤਾਉਂਦੇ ਹਾਂ। ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਅਸੀਂ ਉਨ੍ਹਾਂ ਤੋਂ ਖੇਦ ਪ੍ਰਗਟ ਕਰਦੇ ਹਾਂ।&rdquo

ਸਿੰਗਰ ਸੁਰਜੀਤ ਭੁੱਲਰ ਦੀ ਹੋਈ ਪੰਜਾਬ ਪੁਲਿਸ ਨਾਲ ਬਹਿਸ

ਚੰਡੀਗੜ੍ਹ : ਗਾਇਕ ਸੁਰਜੀਤ ਭੁੱਲਰ ਇਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਚਰਚਾ ਵਿੱਚ ਹਨ ਕਿਉਂਕਿ ਓਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵੱਡੇ ਪਧਰ ਉੱਤੇ ਵਾਇਰਲ ਹੋ ਰਹੀ ਹੈ। ਜੋ ਇਸ ਸਮੇਂ ਖੂਬ ਸੁਰਖ਼ੀਆਂ ਬਟੋਰ ਰਹੀ ਹਨ। ਹਮਦਰਦ ਟੀਵੀ ਦੇ ਮਾਧਿਆਮ ਰਾਹੀਂ ਸ਼ਾਇਦ ਓਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਹੋਵੇਗੀ। ਜਿਸ ਵਿੱਚ ਪੰਜਾਬ ਪੁਲਿਸ ਦੇ ਨਾਲ ਸਿੰਗਰ ਸੁਰਜੀਤ ਭੁੱਲਰ ਖਹਿਬੜਦੇ ਨਜ਼ਰ ਆ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪੰਜਾਬੀ ਗਾਇਕ ਸੁਰਜੀਤ ਭੁੱਲਰ ਅਤੇ ਪੰਜਾਬ ਪੁਲਿਸ ਵਿੱਚ ਤਿੱਖੀ ਬਹਿਸ ਹੁੰਦੀ ਦੇਖੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਬਹਿਸ ਨੇ ਹੱਥੋਪਾਈ ਦਾ ਰੂਪ ਲੈ ਲਿਆ, ਹਾਲਾਂਕਿ ਕੁੱਝ ਲੋਕਾਂ ਨੇ ਪੁਲਿਸ ਅਤੇ ਗਾਇਕ ਨੂੰ ਅਲੱਗ ਅਲੱਗ ਕਰ ਦਿੱਤਾ। ਵੀਡੀਓ ਵਿੱਚ ਗਾਇਕ "ਮੈਂ ਦੱਸੂ ਤੈਨੂੰ ਕੀ ਚੀਜ਼ ਹਾਂ" ਕਹਿੰਦੇ ਨਜ਼ਰ ਆ ਰਹੇ ਹਨ।


ਅੰਮ੍ਰਿਤਪਾਲ ਸਿੰਘ ਦੀ ਐਨ.ਐਸ.ਏ ਵਿਚ ਇਕ ਸਾਲ ਦਾ ਹੋਰ ਵਾਧਾ ਕਰਨਾ ਸੈਂਟਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਮੰਦਭਾਵਨਾ : ਮਾਨ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- &ldquoਜੋ ਬੀਤੇ 2 ਸਾਲ ਪਹਿਲੇ ਅਜਨਾਲਾ ਵਿਖੇ ਖਾਲਸਾ ਵਹੀਰ ਦੇ ਮਿਸਨ ਅਧੀਨ ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿਚ ਅੰਮ੍ਰਿਤ ਸੰਚਾਰ ਦੀ ਸੇਵਾ ਕਰਦੇ ਹੋਏ ਜੋ ਪੁਲਿਸ ਨਾਲ ਝਪਟ ਹੋਈ ਸੀ, ਉਸ ਨੂੰ ਮੁੱਖ ਰੱਖਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋ ਜੋ ਕਾਨੂੰਨੀ ਪ੍ਰਕਿਰਿਆ ਬਣਦੀ ਸੀ, ਉਹ ਕੋਈ ਵੱਡਾ ਕੇਸ ਨਹੀ ਸੀ ਬਣਦਾ । ਲੇਕਿਨ ਸੈਂਟਰ ਦੀ ਮੋਦੀ-ਸ਼ਾਹ ਹਕੂਮਤ ਦੀ ਸਹਿ ਉਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਬਿਨ੍ਹਾਂ ਕਿਸੇ ਆਧਾਰ ਤੇ ਸ. ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 10 ਸਾਥੀਆ ਉਤੇ ਮੰਦਭਾਵਨਾ ਅਧੀਨ ਐਨ.ਐਸ.ਏ ਦਾ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਦੇ ਹੋਏ ਪੰਜਾਬ ਸੂਬੇ ਤੋ ਬਾਹਰ ਹਜਾਰੋ ਕਿਲੋਮੀਟਰ ਦੂਰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਜ਼ਬਰੀ ਬੰਦੀ ਬਣਾ ਦਿੱਤਾ ਸੀ । ਜਿਸਦਾ ਉਸ ਸਮੇ ਵੀ ਸਮੁੱਚੀ ਸਿੱਖ ਕੌਮ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋ ਜੋਰਦਾਰ ਵਿਰੋਧ ਹੋਇਆ ਸੀ । ਲੇਕਿਨ ਜਦੋ ਅੱਜ 2 ਸਾਲ ਦੀ ਐਨ.ਐਸ.ਏ ਬੰਦੀ ਰਹਿਣ ਤੋ ਬਾਅਦ ਸ. ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆ ਦੀ ਇਕ ਸਾਲ ਲਈ ਹੋਰ ਐਨ.ਐਸ.ਏ. ਨੂੰ ਵਧਾਉਣ ਦੇ ਕੀਤੇ ਗਏ ਅਮਲ ਮੋਦੀ-ਸ਼ਾਹ ਹਕੂਮਤ ਅਤੇ ਪੰਜਾਬ ਦੀ ਆਮ ਆਦਮੀ ਸਰਕਾਰ ਦੀ ਮਿਲੀਭੁਗਤ ਹੋਣ ਅਤੇ ਸਿਆਸੀ ਤੌਰ ਤੇ ਕੀਤੇ ਗਏ ਗੈਰ ਕਾਨੂੰਨੀ ਅਮਲ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ ।


ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ &rsquoਤੇ ਕਮੇਟੀ ਦੇ ਅਧੀਨ ਵੱਖ-ਵੱਖ ਗੁਰੂ ਘਰਾਂ ਵਿਚ ਕੀਰਤਨ ਦੀਵਾਨ ਸਜਾਏ ਗਏ ਤੇ ਮੁੱਖ ਸਮਾਗਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਚ &rsquoਵਿਸ਼ੇਸ਼ ਕੀਰਤਨ ਸਮਾਗਮ &rsquo ਦੇ ਰੂਪ ਵਿਚ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਕਾਨਪੁਰ, ਭਾਈ ਚਮਨਜੀਤ ਲਾਲ ਜੀ ਸਮੇਤ ਹੋਰ ਰਾਗੀ ਸਿੰਘਾਂ ਦੇ ਜੱਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਵਾਇਆ । ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇਸ ਸਾਲ 25 ਨਵੰਬਰ ਨੂੰ ਆ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਤੇ ਪੰਥ ਦੀਆਂ ਹੋਰ ਸੰਸਥਾਵਾਂ ਵੱਲੋਂ ਇਸ ਬਾਬਤ ਪ੍ਰੋਗਰਾਮ ਉਲੀਕੇ ਜਾ ਰਹੇ ਹਨ ।