image caption:

23 ਅਪ੍ਰੈਲ 2025 (ਬੁੱਧਵਾਰ) ਅੱਜ ਦੀਆਂ ਮੁੱਖ ਖਬਰਾਂ

 ਸੁਰੱਖਿਆ ਏਜੰਸੀਆਂ ਵੱਲੋਂ 3 ਦਹਿਸ਼ਤਗਰਦਾਂ ਦੇ ਸਕੈੱਚ ਜਾਰੀ
ਚੰਡੀਗੜ੍ਹ- ਸੁਰੱਖਿਆ ਏਜੰਸੀਆਂ ਨੇ ਬੁੱਧਵਾਰ ਨੂੰ ਉਨ੍ਹਾਂ ਤਿੰਨ ਮਸ਼ਕੂਕਾਂ ਦੇ ਸਕੈੱਚ ਜਾਰੀ ਕੀਤੇ ਹਨ, ਜਿਨ੍ਹਾਂ ਉਤੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਪਹਿਲਗਾਮ ਨੇੜੇ ਹੋਏ ਅੱਤਵਾਦੀ ਹਮਲੇ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ। ਇਸ ਭਿਆਨਕ ਦਹਿਸ਼ਤੀ ਹਮਲੇ ਵਿਚ 26 ਲੋਕ ਮਾਰੇ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੈਲਾਨੀ ਸਨ। ਅਧਿਕਾਰੀਆਂ ਨੇ ਕਿਹਾ ਕਿ ਇਹ ਆਦਮੀ ਆਸਿਫ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਹਨ। ਤਿੰਨਾਂ ਅੱਤਵਾਦੀਆਂ ਦੇ ਕੋਡ ਨਾਮ ਵੀ ਸਨ, ਜੋ ਮੂਸਾ, ਯੂਨਸ ਅਤੇ ਆਸਿਫ ਹਨ। ਇਹ ਪੁਣਛ ਵਿੱਚ ਹੋਈਆਂ ਅੱਤਵਾਦ ਨਾਲ ਸਬੰਧਤ ਘਟਨਾਵਾਂ ਵਿੱਚ ਸ਼ਾਮਲ ਸਨ। ਅਧਿਕਾਰੀਆਂ ਨੇ ਕਿਹਾ ਕਿ ਸਕੈੱਚ ਦਹਿਸ਼ਤੀ ਹਮਲੇ ਦੌਰਾਨ ਬਚੇ ਲੋਕਾਂ ਦੀ ਮਦਦ ਨਾਲ ਤਿਆਰ ਕੀਤੇ ਗਏ ਸਨ। ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਦਹਿਸ਼ਤੀ ਤਨਜ਼ੀਮ ਲਸ਼ਕਰ-ਏ-ਤਇਬਾ ਨਾਲ ਸਬੰਧਤ ਇਕ ਲੁਕਵੇਂ ਅੱਤਵਾਦੀ ਸਮੂਹ &lsquoਦਾ ਰਜ਼ਿਸਟੈਂਸ ਫਰੰਟ&rsquo ਨੇ ਮੰਗਲਵਾਰ ਦੁਪਹਿਰ ਨੂੰ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸ ਭਿਆਨਕ ਦਹਿਸ਼ਤੀ ਕਾਰੇ ਕਾਰਨ ਸਾਰੇ ਦੇਸ਼ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਦੋਂਕਿ ਸੁਰੱਖਿਆ ਬਲਾਂ ਵੱਲੋਂ ਜ਼ਿੰਮੇਵਾਰ ਲੋਕਾਂ ਨੂੰ ਫੜਨ ਅਤੇ ਇਸ ਭਿਆਨਕ ਦਹਿਸ਼ਤੀ ਕਾਰਵਾਈ ਦੇ ਪਿੱਛੇ ਕੰਮ ਕਰਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇੱਕ ਜ਼ੋਰਦਾਰ ਤਲਾਸ਼ੀ ਤੇ ਅਤਿਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਪਹਿਲਗਾਮ ਵਿੱਚ ਮਾਨਵਤਾ ਦਾ ਦਰਦਨਾਕ ਕਤਲੇਆਮ, ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨ ਪਹਿਲਗਾਮ (ਜੰਮੂ-ਕਸ਼ਮੀਰ, ਭਾਰਤ) ਵਿੱਚ ਹਥਿਆਰਬੰਦ ਲੋਕਾਂ ਵੱਲੋਂ ਆਮ ਨਿਰਦੋਸ਼ ਲੋਕਾਂ ਉੱਪਰ ਕੀਤੀ ਫਾਇਰਿੰਗ ਦੌਰਾਨ ਹੁਣ ਤੱਕ 26 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਖ਼ਮੀਆਂ ਵਿਚੋਂ ਕੁੱਝ ਲੋਕਾਂ ਦੀ ਹਾਲਤ ਨਾਜ਼ੁਕ ਹੈ ਮੌਤਾਂ ਦੀ ਗਿਣਤੀ ਵੱਧਣ ਦੀ ਅਸ਼ੰਕਾ ਹੈ। ਹਮਲੇ ਤੋਂ ਬਾਅਦ ਭਾਰਤ ਦੇ ਗ੍ਰਹਿ ਮੰਤਰੀ ਜੰਮੂ-ਕਸ਼ਮੀਰ ਵਿੱਚ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਆਪਣਾ ਸਾਊਦੀ ਅਰਬ ਦਾ ਦੌਰਾ ਖਤਮ ਕਰਕੇ ਭਾਰਤ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ ਇਕਾਈ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਸਮਰਾ, ਜਨਰਲ ਸਕੱਤਰ ਸਤਿੰਦਰਪਾਲ ਸਿੰਘ ਮੰਗੂਵਾਲ, ਆਰਗੇਨਾਈਜਰ ਪਰੀਤਕਮਲ ਸਿੰਘ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਮਾਨਵਤਾ ਦੇ ਇਸ ਦਰਦਨਾਕ ਘਟਨਾ ਤੇ ਗਹਿਰਾ ਦੁੱਖ ਅਤੇ ਸਮੂਹ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸਦੀ ਨਿਰਪੱਖ ਜਾਂਚ ਕਰਕੇ ਇਸ ਲਈ ਜਿੰਮੇਵਾਰਾਂ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜਿਕਰਯੋਗ ਹੈ ਕਿ ਇਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਆਪਣੇ ਪਰਿਵਾਰ ਸਮੇਤ ਭਾਰਤ ਦੌਰੇ 'ਤੇ ਹਨ ਕੀ ਇਸਨੂੰ ਮਹਿਜ ਸੰਯੋਗ ਹੀ ਸਮਝਿਆ ਜਾਵੇ ਕਿ ਕੁੱਝ ਸਾਲ ਪਹਿਲਾਂ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਮਿ: ਬਿਲ ਕਲਿੰਟਨ ਦੇ ਭਾਰਤ ਦੌਰੇ ਸਮੇਂ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿੱਚ ਬੇਗੁਨਾਹਾਂ ਦਾ ਦਰਦਨਾਕ ਕਤਲੇਆਮ ਹੋਇਆ ਸੀ।

ਪਹਿਲਗਾਮ ਕਤਲੇਆਮ ਘੱਟ ਗਿਣਤੀਆਂ ਨੂੰ ਮਾਰਨ ਦੀ ਬੁਨਿਆਦ- ਬਾਬਾ ਹਰਦੀਪ ਸਿੰਘ ਮਹਿਰਾਜ

👉 25 ਸਾਲ ਪਹਿਲਾਂ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਵੀ ਇਸੇ ਕੜ੍ਹੀ ਦਾ ਸੀ ਹਿੱਸਾ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ) ਪਹਿਲਗਾਮ &rsquoਚ 26 ਨਿਰਦੋਸ਼ ਸੈਲਾਨੀਆਂ ਦਾ ਕਤਲੇਆਮ ਇਕ ਭਿਆਨਕ ਵਰਤਾਰਾ ਅਤੇ ਹਕੂਮਤ &rsquoਤੇ ਇਕ ਕਲੰਕ ਹੈ, ਅਸਲ &rsquoਚ ਮੁਸਲਮਾਨਾਂ ਸਮੇਤ ਘੱਟ ਗਿਣਤੀਆਂ ਨੂੰ ਉਜਾੜਨ, ਮਾਰਨ, ਉਹਨਾਂ ਦੇ ਧਾਰਮਿਕ ਸਥਾਨ ਤਬਾਹ ਕਰਨ ਦੀ ਇੱਕ ਬੁਨਿਆਦ ਤੇ ਕੜੀ ਤਹਿਤ ਕਰਵਾਇਆ ਗਿਆ ਅਣਮਨੁੱਖੀ ਤੇ ਸਾਜ਼ਿਸੀ ਕਾਰਾ ਹੈ। ਇਹ ਬਿਲਕੁੱਲ ਉਸ ਤਰ੍ਹਾਂ ਹੀ ਜਿਵੇਂ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ ਸੀ। ਸਟੇਟ ਇਕ ਤੀਰ ਨਾਲ ਕਈ ਸ਼ਿਕਾਰ ਕਰ ਰਹੀ ਹੈ, ਇਸ ਤੋਂ ਬਾਅਦ ਭਵਿੱਖ &rsquoਚ ਘੱਟ ਗਿਣਤੀਆਂ ਨੂੰ ਖ਼ਤਮ ਕਰਨ ਦੇ ਵਰਤਾਰੇ ਨੂੰ ਪਹਿਲਗਾਮ &rsquoਚ ਸੈਲਾਨੀਆਂ ਦੇ ਕਤਲੇਆਮ ਰਾਹੀ ਹਮਦਰਦੀ ਵਟੋਰਨ ਦੀ ਤਾਕ &rsquoਚ ਹੈ, ਕਿਉਂਕਿ ਇਸ ਤੋਂ ਪਹਿਲਾਂ ਵਿਦੇਸ਼ਾਂ &rsquoਚ ਸਿੱਖਾਂ ਦੇ ਕਤਲੇਆਮ ਖਾਸ ਕਰਕੇ ਭਾਈ ਨਿੱਝਰ ਦੀ ਸ਼ਹੀਦੀ ਹਿੰਦ ਸਟੇਟ ਲਈ ਗਲ਼ ਦੀ ਹੱਡੀ ਬਣੀ ਹੋਈ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਲ ਖ਼ਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ, ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਤੇ ਜਥੇਬੰਦੀ ਦੇ ਆਗੂਆਂ ਨੇ ਜਾਰੀ ਇਕ ਪ੍ਰੈਸ ਨੋਟ ਵਿੱਚ ਕੀਤਾ। ਦਲ ਖ਼ਾਲਸਾ ਦੀ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਕਾਰਜਕਾਰੀ ਪ੍ਰਧਾਨ ਜੀਵਨ ਸਿੰਘ ਗਿੱਲ ਕਲਾਂ, ਭਾਈ ਰਾਮ ਸਿੰਘ ਢਪਾਲੀ, ਭਾਈ ਭਗਵਾਨ ਸਿੰਘ ਸੰਧੂ ਖੁਰਦ ਨੇ ਕਿਹਾ ਕਿ ਸੰਨ 2000 ਵਿੱਚ ਉਸ ਸਮੇਂ ਦੇ ਅਮਰੀਕੀ ਰਾਸਟਰਪਤੀ ਬਿਲ ਕਲਿੰਟਣ ਦੇ ਭਾਰਤੀ ਦੌਰੇ ਦੌਰਾਨ ਚਿੱਠੀ ਸਿੰਘਪੁਰਾ ਵਿੱਚ 36 ਨਿਰਦੋਸ਼ ਸਿੱਖਾਂ ਦੀ ਹੱਤਿਆ ਕੀਤੀ ਗਈ ਸੀ ਜਿਸ &rsquoਤੇ ਬਿਲ ਕਲਿੰਟਣ ਨੇ ਮਾਯੂਸ ਹੁੰਦਿਆ ਬਿਆਨ ਦਿੱਤਾ ਸੀ ਕਿ ਜੇ ਉਹ ਭਾਰਤ ਨਾ ਆਉਂਦੇ ਤਾਂ 36 ਨਿਰਦੋਸ਼ ਸਿੱਖਾਂ ਦੀ ਜਾਨ ਬਚ ਜਾਣੀ ਸੀ ਤੇ ਇਸ ਵੇਲੇ ਵੀ ਅਮਰੀਕਾ ਦਾ ਉਪ ਰਾਸਟਰਪਤੀ ਭਾਰਤੀ ਦੌਰੇ &rsquoਤੇ ਹੈ।

ਭਾਰਤ ਵਿਚ ਇਕਹਿਰੇ ਵਿਚਾਰਧਾਰਕ ਬਿਰਤਾਂਤ ਨੂੰ ਥੋਪਣ ਦੀਆਂ ਕੋਸ਼ਿਸ਼ਾਂ ਭਾਰਤੀ ਲੋਕਤੰਤਰ ਅਤੇ ਏਕਤਾ ਦੀ ਨੀਂਹ ਨੂੰ ਹਨ ਖ਼ਤਰਾ: ਰਾਹੁਲ ਗਾਂਧੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਭਾਰਤੀ ਪ੍ਰਵਾਸੀਆਂ ਨੇ ਅਮਰੀਕਾ ਵਿਚ ਪਹੁੰਚੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਗਲੋਬਲ ਚੇਅਰਮੈਨ ਸੈਮ ਪਿਤ੍ਰੋਦਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਅਮਰੀਕਾ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ।
ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਦੌਰਾ ਅਧੂਰਾ ਛੱਡ ਭਾਰਤ ਪਰਤਣ ਤੋਂ ਪਹਿਲਾ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ ਹੋਏ ਸਮਾਗਮਾਂ ਵਿਚ ਰਾਹੁਲ ਗਾਂਧੀ ਦੇ ਨਿੱਘੇ ਅਤੇ ਪ੍ਰਭਾਵਸ਼ਾਲੀ ਸੰਬੋਧਨ ਨੂੰ ਭਾਰਤ ਦੇ ਵਧੀਆ ਭਵਿੱਖ ਲਈ ਉਨ੍ਹਾਂ ਦ੍ਰਿਸ਼ਟੀਕੋਣ ਨੂੰ ਸੁਣਨ ਲਈ ਉਤਸੁਕ ਸਨ। ਜਿਸ ਵਿਚ ਲੋਕਤੰਤਰੀ ਸੁਧਾਰ, ਯੁਵਾ ਸਸ਼ਕਤੀਕਰਨ ਅਤੇ ਚੋਣ ਇਮਾਨਦਾਰੀ ਦੇ ਸਮਰਥਕ ਹੋਣ ਦੀ ਹਾਮੀ ਭਰੀ । ਇਸ ਦੌਰਾਨ ਗਾਂਧੀ ਨੇ ਭਾਰਤੀ ਭਾਈਚਾਰੇ ਦੇ ਅਨੁਸ਼ਾਸਨ ਅਤੇ ਸਮਰਪਣ ਲਈ ਦਿਲੋਂ ਪ੍ਰਸ਼ੰਸਾ ਪ੍ਰਗਟ ਕਰਦਿਆਂ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਇੰਡੀਅਨ ਓਵਰਸੀਜ਼ ਕਾਂਗਰਸ ਅਤੇ ਇਸਦੇ ਮੈਂਬਰ ਨਾ ਸਿਰਫ਼ ਕਾਂਗਰਸ ਪਾਰਟੀ ਲਈ ਸਗੋਂ ਭਾਰਤ ਲਈ ਵੀ ਮਹੱਤਵਪੂਰਨ ਰਾਜਦੂਤਾਂ ਵਜੋਂ ਕੰਮ ਕਰਦੇ ਹਨ। "ਤੁਹਾਡੀ ਮੌਜੂਦਗੀ ਅਤੇ ਵਚਨਬੱਧਤਾ ਵਿਦੇਸ਼ਾਂ ਵਿਚ ਸਾਡੇ ਦੇਸ਼ ਲਈ ਬਹੁਤ ਸਤਿਕਾਰ ਲਿਆਉਂਦੀ ਹੈ। ਇਹ ਰਿਸ਼ਤਾ ਜੋ ਅਸੀਂ ਸਾਂਝਾ ਕਰਦੇ ਹਾਂ ਉਹ ਸਿਰਫ਼ ਰਾਜਨੀਤਿਕ ਨਹੀਂ ਹੈ ਇਹ ਪਰਿਵਾਰ ਦਾ ਇੱਕ ਬੰਧਨ ਹੈ, ਜੋ ਪਿਆਰ, ਕਦਰਾਂ-ਕੀਮਤਾਂ ਅਤੇ ਆਪਸੀ ਸਤਿਕਾਰ ਵਿੱਚ ਜੜ੍ਹਿਆ ਹੋਇਆ ਹੈ । ਰਾਹੁਲ ਗਾਂਧੀ ਨੇ ਆਰਐਸਐਸ ਭਾਜਪਾ ਸ਼ਾਸਨ ਅਧੀਨ ਵਿਚਾਰਧਾਰਕ ਕੇਂਦਰੀਕਰਨ ਦੀ ਵਧ ਰਹੀ ਲਹਿਰ ਦੇ ਵਿਰੁੱਧ ਗੱਲ ਕਰਦਿਆਂ ਕਿਹਾ ਕਿ "ਭਾਰਤ ਇਕ ਭਾਸ਼ਾ, ਇਕ ਧਰਮ, ਜਾਂ ਇਕ ਪਰੰਪਰਾ ਦੁਆਰਾ ਪਰਿਭਾਸ਼ਿਤ ਨਹੀਂ ਹੈ। ਇਸਦੀ ਆਤਮਾ ਬਹੁਲਵਾਦੀ ਹੈ, ਜਿੱਥੇ ਇਕ ਪੰਜਾਬੀ, ਇਕ ਮਲਿਆਲੀ ਅਤੇ ਇੱਕ ਗੁਜਰਾਤੀ ਇੱਕਸੁਰਤਾ ਵਿੱਚ ਇਕੱਠੇ ਬੈਠ ਸਕਦੇ ਹਨ। 

ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ: ਰਾਜਨਾਥ
ਨਵੀਂ ਦਿੱਲੀ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਸ਼ਮੀਰ ਦੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ਨੇੜਲੇ ਭਵਿੱਖ &rsquoਚ ਮੂੰਹ-ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਨਾਲ ਭਾਰਤ ਨੂੰ ਡਰਾਇਆ ਨਹੀਂ ਜਾ ਸਕਦਾ ਹੈ। ਰੱਖਿਆ ਮੰਤਰੀ ਨੇ ਤਿੰਨੋਂ ਫ਼ੌਜਾਂ ਦੇ ਮੁਖੀਆਂ ਅਤੇ ਹੋਰ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਫੌਜ ਨੂੰ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਇੱਥੇ ਇੱਕ ਪ੍ਰੋਗਰਾਮ ਦੌਰਾਨ ਰਾਜਨਾਥ ਸਿੰਘ ਨੇ ਕਿਹਾ, &lsquo&lsquoਇਸ ਮੰਚ ਤੋਂ ਮੈਂ ਦੇਸ਼ਵਾਸੀਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਸਰਕਾਰ ਹਰੇਕ ਜ਼ਰੂਰੀ ਅਤੇ ਢੁੱਕਵਾਂ ਕਦਮ ਚੁੱਕੇਗੀ। ਅਸੀਂ ਦਹਿਸ਼ਤੀ ਹਮਲੇ ਦੇ ਨਾ ਸਿਰਫ਼ ਸਾਜ਼ਿਸ਼ਘਾੜਿਆਂ ਨੂੰ ਲੱਭਾਂਗੇ ਸਗੋਂ ਪਰਦੇ ਪਿੱਛੇ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਤੱਕ ਵੀ ਪਹੁੰਚ ਬਣਾਵਾਂਗੇ, ਜਿਨ੍ਹਾਂ ਭਾਰਤ ਦੀ ਧਰਤੀ &rsquoਤੇ ਹਮਲੇ ਦੀ ਨਾਪਾਕ ਸਾਜ਼ਿਸ਼ ਘੜੀ ਹੈ।&rsquo&rsquo ਰੱਖਿਆ ਮੰਤਰੀ ਨੇ ਪਹਿਲਗਾਮ ਹਮਲੇ ਨੂੰ ਅਤਿ-ਅਣਮਨੁੱਖੀ ਕਾਰਾ ਕਰਾਰ ਦਿੰਦਿਆਂ ਕਿਹਾ ਕਿ ਅਤਿਵਾਦ iਖ਼ਲਾਫ਼ ਭਾਰਤ ਦੀ ਨਾ-ਸਹਿਣਯੋਗ ਨੀਤੀ ਹੈ। ਇਸ ਦੌਰਾਨ ਰੱਖਿਆ ਮੰਤਰੀ ਨੇ ਜੰਮੂ ਕਸ਼ਮੀਰ ਦੇ ਸੁਰੱਖਿਆ ਹਾਲਾਤ ਦੀ ਨਜ਼ਰਸਾਨੀ ਕੀਤੀ। 

ਪਹਿਲਗਾਮ ਘਟਨਾ ਨੇ ਚਿੱਟੀ ਸਿੰਘਪੁਰਾ ਦਾ ਸਿੱਖ ਕਤਲੇਆਮ ਯਾਦ ਕਰਵਾਇਆ: ਜਥੇਦਾਰ ਗੜਗੱਜ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਕੀਤੇ ਗਏ ਹਮਲੇ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਿਆਂ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ। ਉਨ੍ਹਾਂ ਅਰਦਾਸ ਕੀਤੀ ਕਿ ਦੁਨੀਆ ਵਿਚ ਕਿਸੇ ਵੀ ਥਾਂ ਅਜਿਹੀ ਅਣਮਨੁੱਖੀ ਘਟਨਾ ਨਾ ਵਾਪਰੇ ਅਤੇ ਦੇਸ਼ ਦੁਨੀਆ ਅੰਦਰ ਅਮਨ ਸ਼ਾਂਤੀ ਬਣੀ ਰਹੇ। ਜਥੇਦਾਰ ਨੇ ਕਿਹਾ ਕਿ ਇਸ ਘਟਨਾ ਨੇ ਉਨ੍ਹਾਂ ਦੇ ਮਨ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ ਅਤੇ ਮਾਰਚ 2000 ਵਿਚ ਕਸ਼ਮੀਰ ਦੇ ਚਿੱਟੀ ਸਿੰਘਪੁਰਾ ਵਿਚ ਕਤਲ ਕੀਤੇ ਗਏ 35 ਸਿੱਖਾਂ ਦੀ ਯਾਦ ਦਿਵਾਈ ਹੈ, ਜਿਸ ਵਿਚ ਹੁਣ ਤੱਕ ਸੱਚ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿਚ ਵਾਪਰੀ ਘਟਨਾ ਦਾ ਇਨਸਾਫ਼ ਹੋਵੇ ਅਤੇ ਇਸ ਦੇ ਨਾਲ ਹੀ ਚਿੱਟੀ ਸਿੰਘਪੁਰਾ ਵਿਚ ਵਾਪਰੀ ਘਟਨਾ ਦਾ ਵੀ ਸੱਚ ਸਾਹਮਣੇ ਲਿਆ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੇਣਾ ਚਾਹੀਦਾ ਹੈ।


ਚੀਨ 'ਤੇ ਟਰੰਪ ਦਾ ਯੂ-ਟਰਨ, ਹੁਣ ਸਸਤਾ ਕਰਨ ਜਾ ਰਿਹੈ ਡਰੈਗਨ ਦਾ ਟੈਰਿਫ!
ਨਵੀਂ ਦਿੱਲੀ- ਚੀਨ ਖਿਲਾਫ ਟੈਰਿਫ ਕਾਰਵਾਈ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਵੀਇਆ ਹੁਣ ਨਰਮ ਹੁੰਦਾ ਜਾ ਰਿਹਾ ਹੈ। ਉਸਨੇ ਕਿਹਾ ਹੈ ਕਿ ਵਾਸ਼ਿੰਗਟਨ ਬੀਜਿੰਗ ਪ੍ਰਤੀ 'ਬਹੁਤ ਵਧੀਆ' ਵਿਵਹਾਰ ਕਰੇਗਾ ਅਤੇ ਟੈਰਿਫ 145% (ਚੀਨ 'ਤੇ ਟੈਰਿਫ) ਤੱਕ ਨਹੀਂ ਪਹੁੰਚੇਗਾ। ਅਜਿਹੀ ਸਥਿਤੀ ਵਿੱਚ, ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਨੂੰ ਲੈ ਕੇ ਤਣਾਅ ਖਤਮ ਹੋ ਸਕਦਾ ਹੈ। ਇਸ ਤੋਂ ਇਲਾਵਾ, ਵਪਾਰ ਯੁੱਧ ਦਾ ਖ਼ਤਰਾ ਲਗਭਗ ਖਤਮ ਮੰਨਿਆ ਜਾ ਰਿਹਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਨਾਲ ਵਪਾਰਕ ਤਣਾਅ ਘਟਾਉਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਾਮਾਨ 'ਤੇ ਇਸ ਵੇਲੇ ਲਗਾਏ ਗਏ 145% ਟੈਰਿਫ ਨੂੰ "ਕਾਫ਼ੀ ਹੱਦ ਤੱਕ" ਘਟਾਇਆ ਜਾ ਸਕਦਾ ਹੈ, ਹਾਲਾਂਕਿ ਇਸਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾਵੇਗਾ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ, "145% ਬਹੁਤ ਜ਼ਿਆਦਾ ਹੈ ਅਤੇ ਇਹ ਇੰਨਾ ਜ਼ਿਆਦਾ ਨਹੀਂ ਰਹੇਗਾ। ਇਹ ਬਹੁਤ ਹੱਦ ਤੱਕ ਘੱਟ ਜਾਵੇਗਾ, ਪਰ ਇਹ ਜ਼ੀਰੋ ਵੀ ਨਹੀਂ ਹੋਵੇਗਾ।  


ਭਾਰਤੀ ਨਾਗਰਿਕ &rsquoਤੇ ਸਿੰਗਾਪੁਰ ਏਅਰਲਾਈਨ ਦੀ ਏਅਰ ਹੋਸਟੈੱਸ ਨਾਲ ਛੇੜਛਾੜ ਦੇ ਲੱਗੇ ਦੋਸ਼
ਸਿੰਗਾਪੁਰ- ਸਿੰਗਾਪੁਰ ਦੀ ਇੱਕ ਅਦਾਲਤ ਵਿੱਚ ਮੰਗਲਵਾਰ ਨੂੰ ਇੱਕ ਭਾਰਤੀ ਨਾਗਰਿਕ &lsquoਤੇ ਸਿੰਗਾਪੁਰ ਏਅਰਲਾਈਨ ਦੀ ਇੱਕ ਉਡਾਣ ਦੌਰਾਨ ਇੱਕ 28 ਸਾਲਾ ਕੈਬਿਨ ਕਰੂ ਮੈਂਬਰ ਨਾਲ ਛੇੜਛਾੜ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੋਸ਼ ਹੈ ਕਿ ਰਜਤ ਨਾਮੀ ਇਸ ਵਿਅਕਤੀ ਨੇ 28 ਫਰਵਰੀ ਨੂੰ ਸਵੇਰੇ 11.20 ਵਜੇ ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਦੌਰਾਨ ਕਥਿਤ ਤੌਰ ੱਤੇ ਸਟੂਅਰਡੈੱਸ (ਏਅਰ ਹੋਸਟੈੱਸ) ਨੂੰ ਪਿੱਛਿਓਂ ਫੜ੍ਹ ਲਿਆ ਅਤੇ ਆਪਣੇ ਨਾਲ ਟਾਇਲਟ ਵਿੱਚ ਖਿੱਚਣ ਦੀ ਕੋਸ਼ਿਸ਼ ਕੀਤੀ। 


ਬੈਲਜੀਅਮ &rsquoਚ ਮੇਹੁਲ ਚੋਕਸੀ ਨੂੰ ਝਟਕਾ, ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
ਬੈਲਜੀਅਮ ਦੀ ਇਕ ਅਦਾਲਤ ਨੇ ਘੁਟਾਲੇਬਾਜ਼ ਮੇਹੁਲ ਚੋਕਸੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ, ਜੋ ਕਿ 2018 ਤੋਂ ਪੰਜਾਬ ਨੈਸ਼ਨਲ ਬੈਂਕ ਨਾਲ ਲਗਪਗ 13500 ਕਰੋੜ ਰੁਪਏ ਦੀ ਧੋਖਾਧੜੀ ਕਰ ਕੇ ਭਾਰਤ ਤੋਂ ਭੱਜ ਗਿਆ ਸੀ। ਚੋਕਸੀ ਨੂੰ ਭਾਰਤੀ ਅਧਿਕਾਰੀਆਂ ਦੀ ਬੇਨਤੀ 'ਤੇ ਪਿਛਲੇ ਹਫ਼ਤੇ ਐਂਟਵਰਪ ਵਿਚ ਬੈਲਜੀਅਮ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਚੋਕਸੀ ਬੈਲਜੀਅਮ ਦੇ ਇਕ ਹਸਪਤਾਲ ਵਿਚ ਇਲਾਜ ਅਧੀਨ ਸੀ ਜਿੱਥੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਚੋਕਸੀ ਨੂੰ ਪਿਛਲੇ ਹਫ਼ਤੇ ਐਂਟਵਰਪ ਵਿੱਚ ਬੈਲਜੀਅਮ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ


4700 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਗਏ ਰੱਦ
ਵਾਸ਼ਿੰਗਟਨ ਡੀ.ਸੀ. (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਵੱਲੋਂ ਹੁਣ ਤੱਕ ਲਗਭਗ 4700 ਦੇ ਕਰੀਬ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ ਬਹੁਤੇ ਉਹ ਹਨ, ਜਿਨ੍ਹਾਂ ਇਜ਼ਰਾਈਲ-ਹਮਾਸ ਜੰਗ ਦੌਰਾਨ ਆਪਣੇ ਵਿਚਾਰ ਸੋਸ਼ਲ ਮੀਡੀਏ &lsquoਤੇ ਪਾਏ ਸਨ। ਇਨ੍ਹਾਂ ਤੋਂ ਇਲਾਵਾ ਮਾਮੂਲੀ ਅਪਰਾਧ ਕਰਨ ਵਾਲਿਆਂ ਨੂੰ ਵੀ ਇਸ ਦੇ ਨਿਸ਼ਾਨੇ ਵਿਚ ਲਿਆ ਗਿਆ ਹੈ। ਕਈ ਵਿਦਿਆਰਥੀ ਤਾਂ ਟ੍ਰੈਫਿਕ ਟਿਕਟਾਂ ਕਾਰਨ ਹੀ ਅੜਿੱਕੇ ਵਿਚ ਆ ਗਏ ਹਨ ਅਤੇ ਕੁੱਝ ਵਿਦਿਆਰਥੀ ਸਟੋਰਾਂ ਤੋਂ ਛੋਟੀਆਂ-ਮੋਟੀਆਂ ਚੋਰੀਆਂ ਦੇ ਮਾਮਲਿਆਂ ਵਿਚ ਫੜੇ ਗਏ ਸਨ। ਉਨ੍ਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਦੇਸ਼ ਛੱਡਣ ਦੇ ਆਦੇਸ਼ ਦਿੱਤੇ ਗਏ ਹਨ। ਇਕ ਅਨੁਮਾਨ ਅਨੁਸਾਰ 240 ਤੋਂ ਵੱਧ ਕਾਲਜ ਅਤੇ ਯੂਨੀਵਰਸਿਟੀਆਂ ਇਸ ਦੀ ਚਪੇਟ ਵਿਚ ਆਏ ਹਨ। ਇਨ੍ਹਾਂ ਵਿਦਿਆਰਥੀਆਂ ਵਿਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। 


ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਕਸ਼ਮੀਰ ਤੋਂ ਸੈਲਾਨੀਆਂ ਨੇ ਮੂੰਹ ਫੇਰਿਆ
26 ਜਾਨਾਂ ਲੈਣ ਵਾਲੇ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਕਸ਼ਮੀਰ ਜਾਣ ਦੀ ਯੋਜਨਾ ਬਣਾ ਰਹੇ ਸੈਲਾਨੀਆਂ &rsquoਚ ਵੱਡੀ ਕਮੀ ਦਰਜ ਕੀਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਨੂੰ ਜਾਣ ਵਾਲੇ ਟੂਰ ਵੱਡੇ ਪੱਧਰ &rsquoਤੇ ਰੱਦ ਕੀਤੇ ਜਾ ਰਹੇ ਹਨ। ਜਦਕਿ ਕਸ਼ਮੀਰ ਪੁੱਜੇ ਹਜ਼ਾਰਾਂ ਸੈਲਾਨੀਆਂ ਨੇ ਕਸ਼ਮੀਰ ਨੂੰ ਛੱਡ ਕੇ ਜਾਣਾ ਸ਼ੁਰੂ ਕਰ ਦਿਤਾ ਹੈ।ਜੰਮੂ-ਕਸ਼ਮੀਰ ਦੇ ਸਫ਼ਰ &rsquoਤੇ ਜਾਣ ਵਾਲੇ ਪ੍ਰਮੁੱਖ ਕੇਂਦਰ ਕੋਲਕਾਤਾ ਦੇ ਉਦਯੋਗ ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਵਾਦੀ &rsquoਚ ਕਈ ਸਾਲਾਂ ਮਗਰੋਂ ਸੈਰ-ਸਪਾਟੇ ਦੀ ਬਹਾਲੀ ਦੀਆਂ ਕੋਸ਼ਿਸ਼ਾਂ ਅਤੇ ਵਿਕਾਸ ਦਾ ਅਸਰ ਖ਼ਤਮ ਕਰ ਸਕਦਾ ਹੈ। ਇਹ ਹਮਲਾ ਪਹਿਲੀ ਅਜਿਹੀ ਯਾਦ ਬਣ ਗਿਆ ਹੈ ਜਦੋਂ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਭਾਰਤੀ ਟਰੈਵਲ ਏਜੰਟ ਫ਼ੈਡਰੇਸ਼ਨ ਦੇ ਪੂਰਬੀ ਚੈਪਟਰ ਦੇ ਚੇਅਰਪਰਸਨ ਬਿਲੋਲਕਸ਼ਾ ਦਾਸ ਨੇ ਇਸ ਹਮਲੇ ਨੂੰ ਪਾਗਲਪਨ ਦਸਦਿਆਂ ਕਿਹਾ, &lsquo&lsquoਪਹਿਲਾਂ ਵੀ ਕਸ਼ਮੀਰ &rsquoਚ ਅਤਿਵਾਦੀ ਹਮਲੇ ਹੁੰਦੇ ਸਨ ਪਰ ਕਦੇ ਸੈਲਾਨੀਆਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਪੂਰਾ ਸੈਰ-ਸਪਾਟਾ ਉਦਯੋਗ ਅਤੇ ਇਸ ਦੇ ਹਿੱਸੇਦਾਰ ਕਸ਼ਮੀਰ ਦੇ ਆਲੇ-ਦੁਆਲੇ ਘੁੰਮਦੇ ਹਨ। ਇਸ ਘਟਨਾ ਤੋਂ ਬਾਅਦ ਸਾਰਾ ਢਾਂਚਾ ਹਿੱਲ ਜਾਵੇਗਾ।&rsquo&rsquo ਉਨ੍ਹਾਂ ਕਿਹਾ ਕਿ ਟੂਰ ਆਪਰੇਟਰਾਂ ਨੂੰ ਹਮਲੇ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਡਰੇ ਹੋਏ ਲੋਕਾਂ ਵਲੋਂ ਟੂਰ ਰੱਦ ਕਰਨ ਦੀਆਂ ਕਾਲਾਂ ਲਗਾਤਾਰ ਆ ਰਹੀਆਂ ਹਨ।



ਰਾਸ਼ਟਰਪਤੀਆਂ ਦੇ ਵੀਜ਼ੇ ਵੀ ਰੱਦ ਕਰਨ ਲੱਗੇ ਟਰੰਪ
ਵਾਸ਼ਿੰਗਟਨ : ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ਾ ਰੱਦ ਕਰ ਰਹੀ ਟਰੰਪ ਸਰਕਾਰ ਨੇ ਰਾਸ਼ਟਰਪਤੀਆਂ ਜਾਂ ਪ੍ਰਧਾਨ ਮੰਤਰੀਆਂ ਦੇ ਵੀਜ਼ੇ ਰੱਦ ਕਰਨ ਦਾ ਸਿਲਸਿਲਾ ਵੀ ਆਰੰਭ ਦਿਤਾ ਹੈ। ਜੀ ਹਾਂ, ਪਹਿਲੇ ਪੀੜਤ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਬਣੇ ਜਿਨ੍ਹਾਂ ਨੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਲੱਦੇ ਅਮਰੀਕੀ ਫੌਜ ਦੇ ਜਹਾਜ਼ਾਂ ਨੂੰ ਆਪਣੇ ਮੁਲਕ ਵਿਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਸੀ ਦਿਤੀ। ਕੋਲੰਬੀਆ ਦੇ ਪਹਿਲੇ ਖੱਬੇਪੱਖੀ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਉਹ ਵਰਲਡ ਬੈਂਕ ਅਤੇ ਆਈ.ਐਮ.ਐਫ਼. ਦੀਆਂ ਮੀਟਿੰਗਾਂ ਵਿਚ ਸ਼ਾਮਲ ਹੋਣ ਅਮਰੀਕਾ ਨਹੀਂ ਜਾ ਸਕਦੇ।
ਕੋਲੰਬੀਆ ਦੇ ਰਾਸ਼ਟਰਪਤੀ ਦੀ ਥਾਂ ਵਿੱਤ ਮੰਤਰੀ ਜਰਮਨ ਐਵੀਲਾ ਨੂੰ ਅਮਰੀਕਾ ਵਿਚ ਹੋਣ ਵਾਲੀਆਂ ਅਹਿਮ ਮੀਟਿੰਗਾਂ ਵਿਚ ਸ਼ਮੂਲੀਅਤ ਕਰਨੀ ਹੋਵੇਗੀ। ਗੁਸਤਾਵੋ ਦਾ ਕਹਿਣਾ ਸੀ ਕਿ ਉਹ ਡੌਨਲਡ ਡੱਕ ਨੂੰ ਕਈ ਵਾਰ ਮਿਲ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਵੀਜ਼ਾ ਰੱਦ ਹੋਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਕੋਲੰਬੀਆ ਦੇ ਰਾਸ਼ਟਰਪਤੀ ਦਾ ਵੀਜ਼ਾ ਕਦੋਂ ਰੱਦ ਹੋਇਆ। ਗੁਸਤਾਵੋ ਪੈਟਰੋ ਆਖਰੀ ਵਾਰ ਸਤੰਬਰ 2024 ਵਿਚ ਅਮਰੀਕਾ ਪੁੱਜੇ ਸਨ ਅਤੇ ਸ਼ਿਕਾਗੋ ਵਿਖੇ ਕਲਾਈਮੇਟ ਕਾਨਫਰੰਸ ਵਿਚ ਸ਼ਮੂਲੀਅਤ ਕਰਨ ਤੋਂ ਇਲਾਵਾ ਨਿਊ ਯਾਰਕ ਵਿਖੇ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿਚ ਵੀ ਸ਼ਾਮਲ ਹੋਏ। ਅਪ੍ਰੈਲ 2023 ਵਿਚ ਉਸ ਵੇਲੇ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਗੁਸਤਾਵੋ ਪੈਟਰੋ ਦਾ ਵਾਈਟ ਹਾਊਸ ਵਿਖੇ ਸਵਾਗਤ ਕੀਤਾ ਗਿਆ ਪਰ ਨਵੀਂ ਸਰਕਾਰ ਦੇ ਸੱਤਾ ਵਿਚ ਆਉਣ ਮਗਰੋਂ ਹਾਲਾਤ ਬਿਲੁਕਲ ਬਦਲ ਗਏ।