24 ਅਪ੍ਰੈਲ 2025 (ਵੀਰਵਾਰ) ਅੱਜ ਦੀਆਂ ਮੁੱਖ ਖਬਰਾਂ
 ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ, ਮੁੜ ਯਾਦ ਕਰਵਾਈਆਂ ਕੌੜੀਆਂ ਯਾਦਾਂ: ਪਰਮਜੀਤ ਸਿੰਘ ਭਿਓਰਾ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਆਮ ਲੋਕਾਂ ਵਿਰੁੱਧ ਕੀਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ । ਬੀਤੇ ਦੋ ਦਿਨ ਪਹਿਲਾਂ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਅਸੀਂ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ । ਬੁੜੈਲ ਜੇਲ੍ਹ ਅੰਦਰ ਨਜ਼ਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਕਿ ਇਸ ਘਟਨਾ ਨੇ ਮੁੜ ਕੌੜੀਆਂ ਯਾਦਾਂ ਤਾਜ਼ਾ ਕਰਵਾ ਦਿਤੀਆਂ ਹਨ । ਮੌਜੂਦਾ ਮੋਦੀ ਸਰਕਾਰ, ਜੋ ਕਿ ਇੱਕ ਤਾਨਾਸ਼ਾਹ ਵਾਂਗ ਕੰਮ ਕਰ ਰਹੀ ਹੈ, ਨੇ ਵਾਰ-ਵਾਰ ਮਨੁੱਖੀ ਅਧਿਕਾਰਾਂ ਦੀ ਨਾ ਸਿਰਫ਼ ਕਸ਼ਮੀਰ ਵਿੱਚ, ਸਗੋਂ ਪੂਰੇ ਭਾਰਤ ਵਿੱਚ ਉਲੰਘਣਾ ਕੀਤੀ ਅਤੇ ਇੱਥੋਂ ਤੱਕ ਕਿ ਆਪਣੀਆਂ ਸਰਹੱਦਾਂ ਤੋਂ ਪਰੇ ਜਾ ਕੇ ਵੀ ਆਜ਼ਾਦੀ ਪਸੰਦ ਲੋਕਾਂ ਦੇ ਗੈਰ-ਨਿਆਇਕ ਕਤਲ ਅਤੇ ਕਤਲ ਦੀ ਕੋਸ਼ਿਸ਼ ਕੀਤੀਆਂ ਹਨ। ਅਮਰੀਕਾ ਨੂੰ ਇਸ ਹਮਲੇ ਦੀ ਆਪਣੇ ਤੌਰ ਉੱਤੇ ਵੀ ਸੁਤੰਤਰ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ। ਵਿਦੇਸ਼ੀ ਮੂਲ ਦੇ ਉੱਚ-ਪ੍ਰੋਫਾਈਲ ਸਿਆਸਤਦਾਨਾਂ ਦੇ ਦੌਰਿਆਂ ਦੇ ਆਲੇ ਦੁਆਲੇ ਹਿੰਸਾ ਦੇ ਇਸ ਪੈਟਰਨ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਥੇ ਦਸਣਯੋਗ ਹੈ ਕਿ ਭਾਰਤ ਵਲੋਂ ਇਸ ਹਮਲੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਪੰਜਾਬ ਸਰਹੱਦ ਨਾਲ ਲਗਦਾ ਵਾਹਗਾ ਬਾਰਡਰ ਤੇ ਬੰਦ ਕਰ ਦਿੱਤਾ ਗਿਆ ਹੈ ਪਰ ਇਸੇ ਰੋਸ ਵਜੋਂ ਗੁਜਰਾਤ ਅਤੇ ਹੋਰ ਸਰਹਦਾ ਨਾਲ ਲਗਦੇ ਪਾਕਿਸਤਾਨੀ ਬਾਰਡਰਾਂ ਨੂੰ ਕਿਉਂ ਨਹੀਂ ਬੰਦ ਕੀਤਾ ਗਿਆ ਹੈ ।
ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਾਤਲਾਂ ਨੂੰ ਕੈਨੇਡੀਅਨ ਸੁਪਰੀਮ ਕੋਰਟ ਅੰਦਰ ਵੀਡੀਓ ਕਾਨਫਰੰਸ ਰਾਹੀਂ ਕੀਤਾ ਗਿਆ ਪੇਸ਼
👉 ਸਾਨੂੰ ਇੱਥੇ ਆਉਣ ਤੋਂ, ਆਪਣੇ ਵਿਚਾਰ ਪ੍ਰਗਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਉਂਕਿ ਇਹੀ ਹੈ, ਅਸਲ ਵਿੱਚ, ਜੋ ਭਾਰਤ ਚਾਹੁੰਦਾ ਹੈ: ਮੋਨਿੰਦਰ ਸਿੰਘ
ਨਵੀਂ ਦਿੱਲੀ   (ਮਨਪ੍ਰੀਤ ਸਿੰਘ ਖਾਲਸਾ):-ਕੌਮ ਦੇ ਸ਼ਹੀਦ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਸਾਬਕਾ ਪ੍ਰਧਾਨ ਜਥੇਦਾਰ ਹਰਦੀਪ ਸਿੰਘ ਨਿੱਝਰ ਜਿਨ੍ਹਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਦੇ ਵਿਚ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ, ਉਹਨਾਂ ਦੇ ਕਾਤਲਾ ਦੀ ਪੇਸ਼ੀ ਕੈਨੇਡੀਅਨ ਸੁਪਰੀਮ ਕੋਰਟ (ਨਿਊ ਵੈਸਟ ਮਿਨਸਟਰ) ਵਿਖੇ ਵੀਡੀਓ ਰਾਹੀਂ ਕਰਵਾਈ ਗਈ । ਮੁਲਜ਼ਮ ਕਰਨਪ੍ਰੀਤ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਤਿੰਨੋਂ ਹਰਦੀਪ ਸਿੰਘ ਨਿੱਝਰ ਖ਼ਿਲਾਫ਼ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਕੈਨੇਡਾ ਵਿੱਚ ਮੁਕੱਦਮੇ ਦੌਰਾਨ ਹਰੇਕ ਵਿਅਕਤੀ ਨੂੰ ਫ੍ਰੈਂਚ ਜਾਂ ਅੰਗਰੇਜ਼ੀ ਮੁਕੱਦਮੇ ਵਿੱਚੋਂ ਇੱਕ ਦੀ ਚੋਣ ਕਰਨ ਦਾ ਮੌਕਾ ਮਿਲਦਾ ਹੈ। ਚਾਰੇ ਮੁਲਜ਼ਮਾਂ ਨੇ ਆਪਣੀ ਭਵਿੱਖ ਦੀ ਅਦਾਲਤੀ ਕਾਰਵਾਈ ਅੰਗਰੇਜ਼ੀ ਵਿੱਚ ਕਰਨ ਦੀ ਚੋਣ ਕੀਤੀ ਹੈ । ਭਾਈ ਨਿੱਝਰ ਨੂੰ ਪਿਆਰ ਕਰਨ ਵਾਲਿਆਂ ਨੇ ਅਦਾਲਤ ਦੇ ਬਾਹਰ ਵੱਡਾ ਇਕੱਠ ਕੀਤਾ ਅਤੇ ਖਾਲਿਸਤਾਨ ਦੇ ਝੰਡੇ ਹੱਥਾਂ ਵਿੱਚ ਫੜਕੇ ਸ਼ਾਂਤਮਈ ਤਰੀਕੇ ਨਾਲ ਅਦਾਲਤ ਦੇ ਬਾਹਰ ਖੜਕੇ ਆਪਣੀ ਮੌਜੂਦਗੀ ਪੇਸ਼ ਕੀਤੀ ਕਿਉਕਿ ਉਨ੍ਹਾਂ ਨੂੰ ਅਦਾਲਤ ਅੰਦਰ ਜਾਣ ਤੋਂ ਰੋਕਿਆ ਗਿਆ ਸੀ ।
ਜਦੋ ਵੀ ਕੋਈ ਦੁਖਾਂਤ ਵਾਪਰਦਾ ਹੈ, ਤਾਂ ਭਾਰਤੀ ਏਜੰਸੀਆਂ ਰਾਅ, ਆਈ.ਬੀ, ਐਨਆਈਏ, ਮਿਲਟਰੀ ਇੰਨਟੈਲੀਜੈਸ ਆਦਿ ਪਹਿਲੋ ਹੀ ਸਰਕਾਰ ਨੂੰ ਸੁਚੇਤ ਕਿਉਂ ਨਹੀਂ ਕਰਦੇ ? : ਮਾਨ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- &ldquoਮੁਲਕ ਵਿਚ ਜਦੋ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ, ਤਾਂ ਹੁਕਮਰਾਨ, ਇਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਇਹ ਰੌਲਾ ਪਾਉਣਾ ਸੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ-ਕਸਮੀਰੀ ਮੁਸਲਮਾਨਾਂ ਦੀ ਹੈ । ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ ਇਨ੍ਹਾਂ ਕੋਲ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ, ਸੀ.ਆਈ.ਡੀ ਪੰਜਾਬ ਤੇ ਜੰਮੂ-ਕਸਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਣ ਤੋ ਪਹਿਲੇ ਸਰਕਾਰ ਨੂੰ ਸੁਚੇਤ ਕਿਉਂ ਨਹੀ ਕਰਦੀਆ ਅਤੇ ਦੁਖਾਂਤ ਵਾਪਰਣ ਉਪਰੰਤ ਇਨ੍ਹਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ-ਕਸਮੀਰੀਆਂ ਜਾਂ ਹੋਰ ਘੱਟ ਗਿਣਤੀਆ ਨੂੰ ਦੋਸ਼ੀ ਗਰਦਾਨਕੇ ਸਮੁੱਚੇ ਮੁਲਕ ਵਿਚ ਬਹੁਗਿਣਤੀ ਵੱਲੋ ਦੰਗੇ ਫਸਾਦ ਕਰਨ ਲਈ ਮਾਹੌਲ ਪੈਦਾ ਕਰ ਦਿੰਦੀਆ ਹਨ ?&rdquo ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਪਹਿਲਗਾਮ ਜੰਮੂ-ਕਸਮੀਰ ਵਿਚ ਵਾਪਰੇ ਦੁਖਾਂਤ ਉਪਰੰਤ ਹੁਕਮਰਾਨ ਤੇ ਖੂਫੀਆ ਏਜੰਸੀਆ ਵੱਲੋ ਪਾਕਿਸਤਾਨ ਜਾਂ ਸਮੁੱਚੀ ਮੁਸਲਿਮ ਕੌਮ ਨੂੰ ਦੋਸ਼ੀ ਠਹਿਰਾਉਣ ਲਈ ਲਗਾਏ ਗਏ ਦੋਸ਼ਾਂ ਅਤੇ ਪ੍ਰਚਾਰ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ ।
ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਉੱਤੇ ਦੁਰਵਿਵਹਾਰ ਵਾਲਾ ਵਰਤਾਰਾ ਅਤਿ ਨਿੰਦਣਯੋਗ- ਜਥੇਦਾਰ ਕੁਲਦੀਪ ਸਿੰਘ ਗੜਗੱਜ
ਨਵੀਂ ਦਿੱਲੀ,   (ਮਨਪ੍ਰੀਤ ਸਿੰਘ ਖਾਲਸਾ):- ਨਵੀਂ ਦਿੱਲੀ ਦੇ ਹਵਾਈ ਅੱਡੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨਾਲ ਏਅਰ ਇੰਡੀਆ ਦੇ ਸਟਾਫ਼ ਮੈਂਬਰਾਂ ਵੱਲੋਂ ਦੁਰਵਿਵਹਾਰ ਦੇ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੰਘ ਸਾਹਿਬ ਸਿੱਖ ਕੌਮ ਦੀ ਬਹੁਤ ਹੀ ਸਨਮਾਨਯੋਗ ਸ਼ਖ਼ਸੀਅਤ ਹਨ ਅਤੇ ਦੇਸ਼ ਵਿਦੇਸ਼ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸਿੰਘ ਸਾਹਿਬ ਜੀ ਨੇ ਵਿਦੇਸ਼ਾਂ ਵਿੱਚ ਕਈ ਪ੍ਰਚਾਰ ਦੌਰੇ ਕੀਤੇ ਹਨ ਤੇ ਹੁਣ ਵੀ ਜਦੋਂ ਉਹ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੇ ਸਨ, ਤਾਂ ਏਅਰ ਇੰਡੀਆ ਵੱਲੋਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਹੋਣ ਦੇ ਬਾਵਜੂਦ ਬਹੁਤ ਮਾੜੇ ਹਾਲਤ ਵਾਲੀਆਂ ਸੀਟਾਂ ਉਨ੍ਹਾਂ ਸਮੇਤ ਹੋਰ ਯਾਤਰੀਆਂ ਨੂੰ ਦਿੱਤੀਆਂ ਗਈਆਂ ਜਿਸ ਦਾ ਉਨ੍ਹਾਂ ਨੇ ਮੌਕੇ ਉੱਤੇ ਵਿਰੋਧ ਕੀਤਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਵਿਰੋਧ ਕਰਨ ਤੋਂ ਬਾਅਦ ਹਵਾਈ ਅੱਡੇ ਦੇ ਅਧਿਕਾਰੀ ਸਿੰਘ ਸਾਹਿਬ ਸਮੇਤ ਹੋਰਨਾਂ ਦੇ ਪਾਸਪੋਰਟ ਲੈ ਗਏ ਤੇ ਪਿਛਲੇ ਕਈ ਘੰਟਿਆਂ ਤੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਭੁੱਖਣ ਭਾਣੇ ਬੈਠਾ ਕੇ ਰੱਖਿਆ ਹੋਇਆ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਵਿਵਹਾਰ ਅਤੇ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਹਵਾਈਬਾਜੀ ਮੰਤਰੀ ਨੂੰ ਇਸ ਘਟਨਾ ਦਾ ਤੁਰੰਤ ਨੋਟਿਸ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਦੀ ਪਦਵੀ ਬਹੁਤ ਹੀ ਸਤਿਕਾਰਯੋਗ ਹੈ ਕਿਉਂਕਿ ਇਹ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਥਾਪੇ ਗਏ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਤੋਂ ਲੈ ਕੇ ਚੱਲਦੀ ਆ ਰਹੀ ਸਿੱਖਾਂ ਦੀ ਵਿਲੱਖਣ ਵਿਰਾਸਤ ਦਾ ਹਿੱਸਾ ਹੈ, ਇਸ ਲਈ ਕੇਂਦਰੀ ਏਜੰਸੀਆਂ ਅਤੇ ਹਵਾਈ ਅੱਡੇ ਉੱਤੇ ਤਾਇਨਾਤ ਅਧਿਕਾਰੀਆਂ ਨੂੰ ਇਨ੍ਹਾਂ ਦੇ ਸਤਿਕਾਰ ਤੇ ਸਨਮਾਨ ਦਾ ਹਮੇਸ਼ਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਉਹ ਸਿੰਘ ਸਾਹਿਬ ਨਾਲ ਸੰਪਰਕ ਕਰਕੇ ਸਮੁੱਚੀ ਘਟਨਾ ਦੀ ਜਾਣਕਾਰੀ ਲੈਣਗੇ।
58 ਸਾਲ ਦੇ ਗੁਰਚਰਨ ਸਿੰਘ ਨੇ ਮਾਊਂਟ ਐਵਰੈਸਟ 'ਤੇ ਲਹਿਰਾਇਆ ਕੇਸਰੀ ਝੰਡਾ
ਸ੍ਰੀ ਅਨੰਦਪੁਰ ਸਾਹਿਬ: ਪਰਬਤ ਰੋਹੀ ਗੁਰਚਰਨ ਸਿੰਘ ਨੇ 58 ਸਾਲ ਦੀ ਉਮਰ ਵਿੱਚ ਮਾਊਂਟ ਐਵਰੈਸਟ ਵਿਖੇ ਕੇਸਰੀ ਝੰਡਾ ਲਹਿਰਾ ਕੇ ਸ੍ਰੀ ਅਨੰਦਪੁਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ। ਜਿਸ ਦਾ ਗੁਰੂ ਨਗਰੀ ਪਹੁੰਚਣ ਵਿਖੇ ਸ਼ਹਿਰ ਵਾਸੀਆਂ ਨੇ ਸਵਾਗਤ ਕੀਤਾ ਗਿਆ। ਉਹਨਾਂ ਦੱਸਿਆ ਕਿ ਸੇਵਾ ਮੁਕਤ ਹੈਂਡਬਾਲ ਕੋਚ ਵਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਉਹਨਾਂ ਦੇ ਗਰੁੱਪ ਵੱਲੋਂ 10 ਅਪ੍ਰੈਲ ਨੂੰ ਸਫਰ ਸ਼ੁਰੂ ਕੀਤਾ ਸੀ ਜੋ ਕਿ ਸਖਤ ਸੰਘਰਸ਼ ਦੌਰਾਨ 18 ਅਪ੍ਰੈਲ ਤੱਕ ਚਲਦਾ ਰਿਹਾ। ਜਿਸ ਤੋਂ ਬਾਅਦ ਉਹ ਮਾਊਂਟ ਐਵਰੈਸਟ ਬੇਸ ਕੈਂਪ ਨੇਪਾਲ ਵਿਖੇ 53640ਮੀਟਰ ਦੀ ਉਚਾਈ ਤੇ ਪਹੁੰਚੇ ਅਤੇ ਕੇਸਰੀ ਝੰਡਾ ਲਹਿਰਾਇਆ।
ਭਾਰਤ ਨੇ ਅਫ਼ਗਾਨਿਸਤਾਨ ਨੂੰ 4.8 ਟਨ ਟੀਕੇ ਕੀਤੇ ਦਾਨ
ਨਵੀਂ ਦਿੱਲੀ: ਅਫਗਾਨਿਸਤਾਨ ਦੇ ਜਨ ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਇਸ ਸਹਾਇਤਾ ਲਈ ਭਾਰਤ ਦਾ ਧੰਨਵਾਦ ਕੀਤਾ। ਮੰਤਰਾਲੇ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਅਫਗਾਨਿਸਤਾਨ ਦੇ ਜਨ ਸਿਹਤ ਮੰਤਰਾਲੇ ਨੂੰ ਭਾਰਤ ਤੋਂ ਰੇਬੀਜ਼, ਟੈਟਨਸ, ਹੈਪੇਟਾਈਟਸ ਬੀ ਅਤੇ ਇਨਫਲੂਐਂਜ਼ਾ ਨਾਲ ਲੜਨ ਵਿੱਚ ਮਦਦ ਕਰਨ ਲਈ ਟੀਕਿਆਂ ਦੀ ਇੱਕ ਮਹੱਤਵਪੂਰਨ ਖੇਪ ਪ੍ਰਾਪਤ ਹੋਈ ਹੈ।"
"ਜਨ ਸਿਹਤ ਮੰਤਰਾਲੇ ਦੀ ਅਗਵਾਈ ਨੇ ਭਾਰਤ ਦੇ ਉਦਾਰ ਸਮਰਥਨ ਲਈ ਧੰਨਵਾਦ ਕੀਤਾ ਅਤੇ ਇਸਨੂੰ ਇੱਕ ਮਹੱਤਵਪੂਰਨ ਕਦਮ ਕਿਹਾ ਜੋ ਦੇਸ਼ ਭਰ ਵਿੱਚ ਹਜ਼ਾਰਾਂ ਜਾਨਾਂ ਬਚਾ ਸਕਦਾ ਹੈ," ਇਸ ਵਿੱਚ ਕਿਹਾ ਗਿਆ ਹੈ।ਮੰਤਰਾਲੇ ਨੇ ਅੱਗੇ ਕਿਹਾ ਕਿ ਟੀਕਿਆਂ ਦਾ ਦਾਨ ਅਫਗਾਨਿਸਤਾਨ ਦੀ ਮਦਦ ਕਰੇਗਾ, ਜਿੱਥੇ ਲੰਬੇ ਸਮੇਂ ਤੋਂ ਅਸਥਿਰਤਾ ਅਤੇ ਆਰਥਿਕ ਚੁਣੌਤੀਆਂ ਕਾਰਨ ਮਹੱਤਵਪੂਰਨ ਡਾਕਟਰੀ ਸਪਲਾਈ ਤੱਕ ਪਹੁੰਚ ਸੀਮਤ ਹੈ।
ਜਨਵਰੀ ਵਿੱਚ, ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦੁਬਈ ਵਿੱਚ ਅਫਗਾਨਿਸਤਾਨ ਦੇ ਕਾਰਜਕਾਰੀ ਵਿਦੇਸ਼ ਮੰਤਰੀ ਮੌਲਵੀ ਅਮੀਰ ਖਾਨ ਮੁਤਾਕੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ, ਭਾਰਤ ਨੇ ਇਸਲਾਮੀ ਰਾਸ਼ਟਰ ਨੂੰ ਮਾਨਵਤਾਵਾਦੀ ਸਹਾਇਤਾ ਜਾਰੀ ਰੱਖਣ ਦਾ ਵਾਅਦਾ ਕੀਤਾ, ਜਿਸ ਵਿੱਚ ਸਿਹਤ ਖੇਤਰ ਵਿੱਚ ਸਮੱਗਰੀ ਸਹਾਇਤਾ ਅਤੇ ਸ਼ਰਨਾਰਥੀਆਂ ਦੇ ਪੁਨਰਵਾਸ ਲਈ ਸਹਾਇਤਾ ਸ਼ਾਮਲ ਹੈ।
 ਚੰਡੀਗੜ੍ਹ -  ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਕਿਹਾ ਕਿ ਅੱਤਵਾਦ ਅਤੇ ਫੁੱਟ ਪਾਊ ਤਾਕਤਾਂ ਵਿਰੁੱਧ ਲੜਾਈ ਵਿੱਚ ਪੂਰਾ ਦੇਸ਼ ਇੱਕਜੁੱਟ ਹੈ। ਅੱਜ ਇੱਥੇ ਕਾਂਗਰਸ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ, ਹਰ ਕੋਈ ਚਾਹੁੰਦਾ ਹੈ ਕਿ ਜਾਤ ਧਰਮ ਜਾਂ ਰਾਜਨੀਤਿਕ ਸੰਬੰਧਾਂ ਤੋਂ ਪਰਹੇਜ਼ ਕੀਤਾ ਜਾਵੇ, ਦੋਸ਼ੀਆਂ ਨੂੰ ਸਜ਼ਾ ਮਿਲੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਪਾਰਟੀ ਦੇ ਸਟੈਂਡ ਨੂੰ ਦੁਹਰਾਇਆ ਕਿ ਉਹ ਅੱਤਵਾਦ ਨਾਲ ਨਜਿੱਠਣ ਵਿੱਚ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। "ਅਸੀਂ ਸਾਰੇ ਇੱਕ ਹਾਂ ਅਤੇ ਜਦੋਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਦੀ ਗੱਲ ਆਉਂਦੀ ਹੈ ਤਾਂ ਅਸੀਂ ਸਾਰੇ ਇਕੱਠੇ ਹਾਂ"
ਪਹਿਲਗਾਮ ਹਮ-ਲੇ ਤੋਂ ਬਾਅਦ ਪੀਐਮ ਮੋਦੀ ਦਾ ਪਹਿਲਾ ਭਾਸ਼ਣ
ਅੱਤਵਾਦੀ ਹਮਲੇ 'ਤੇ ਕੀ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਚਾਇਤੀ ਰਾਜ ਦਿਵਸ ਮੌਕੇ ਬਿਹਾਰ ਦੇ ਮਧੂਬਨੀ ਜ਼ਿਲ੍ਹੇ ਵਿੱਚ ਇੱਕ ਸਰਕਾਰੀ ਸਮਾਗਮ ਵਿੱਚ ਹਿੱਸਾ ਲਿਆ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਤੋਂ ਪਹਿਲਾਂ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇੰਨਾ ਹੀ ਨਹੀਂ, ਉਨ੍ਹਾਂ ਰੈਲੀ ਵਿੱਚ ਮੌਜੂਦ ਹਜ਼ਾਰਾਂ ਲੋਕਾਂ ਨੂੰ ਇੱਕ ਪਲ ਦਾ ਮੌਨ ਰੱਖਣ ਅਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ, ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਜਿੱਥੇ ਵੀ ਹੋ ਬੈਠੋ ਅਤੇ 22 ਤਰੀਕ ਨੂੰ ਗੁਆਏ ਪਰਿਵਾਰਾਂ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਪਲ ਦਾ ਮੌਨ ਰੱਖੋ।' ਅਸੀਂ ਆਪਣੇ-ਆਪਣੇ ਦੇਵੀ-ਦੇਵਤਿਆਂ ਨੂੰ ਯਾਦ ਕਰਾਂਗੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਾਂਗੇ। ਉਸ ਤੋਂ ਬਾਅਦ ਹੀ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ।
ਏਅਰ ਕੈਨੇਡਾ ਨੇ ਠੱਗੇ ਮੁਸਾਫ਼ਰ, 10 ਮਿਲੀਅਨ ਡਾਲਰ ਹਰਜਾਨਾ
 ਮੌਂਟਰੀਅਲ : ਹਵਾਈ ਮੁਸਾਫ਼ਰਾਂ ਤੋਂ ਵੱਧ ਕਿਰਾਇਆ ਵਸੂਲਣ ਦੇ ਮਾਮਲੇ ਵਿਚ ਘਿਰੀ ਏਅਰ ਕੈਨੇਡਾ ਨੂੰ ਅਦਾਲਤ ਵੱਲੋਂ 10 ਮਿਲੀਅਨ ਡਾਲਰ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ। ਕਿਊਬੈਕ ਕੋਰਟ ਆਫ਼ ਅਪੀਲ ਦੀ ਜਸਟਿਸ ਜੂਡਿਥ ਹਾਰਵੀ ਵੱਲੋਂ ਸੁਣਾਏ ਫੈਸਲੇ ਮੁਤਾਬਕ ਏਅਰ ਕੈਨੇਡਾ ਨੇ ਖੁਦ ਹੀ ਤੈਅ ਕਰ ਲਿਆ ਕਿ ਉਹ ਪ੍ਰੋਵਿਨਸ਼ੀਅਲ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ ਦੇ ਘੇਰੇ ਵਿਚ ਨਹੀਂ ਆਉਂਦੀ ਜੋ ਸਿੱਧੇ ਤੌਰ &rsquoਤੇ ਅਣਜਾਣਪੁਣੇ ਅਤੇ ਢਿੱਲ ਦੀ ਨਿਸ਼ਾਨੀ ਹੈ। ਅਪੀਲ ਅਦਾਲਤ ਦਾ ਫੈਸਲਾ ਹੇਠਲੀ ਅਦਾਲਤ ਦੇ ਵਿਰੁੱਧ ਆਇਆ ਹੈ ਜਿਥੇ ਏਅਰ ਕੈਨੇਡਾ ਨੂੰ ਨਿਯਮਾਂ ਦੀ ਉਲੰਘਣਾ ਕਰਨ ਦਾ ਕਸੂਰਵਾਰ ਤਾਂ ਮੰਨਿਆ ਗਿਆ ਪਰ ਨਾਲ ਹੀ ਇਹ ਵੀ ਆਖ ਦਿਤਾ ਕਿ ਕੋਈ ਨੁਕਸਾਨ ਨਾ ਹੋਣ ਕਾਰਨ ਕਿਸੇ ਕਿਸਮ ਦਾ ਹਰਜਾਨਾ ਵਸੂਲ ਨਹੀਂ ਕੀਤਾ ਜਾ ਸਕਦਾ।