25 ਅਪ੍ਰੈਲ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ
 ਟਰੰਪ ਨੇ ਤੀਜੇ ਕਾਰਜਕਾਲ ਲਈ ਵੇਚਣੀ ਸ਼ੁਰੂ ਕੀਤੀ &lsquoਲਾਲ ਟੋਪੀ&rsquo
 ਵਾਸ਼ਿੰਗਟਨ : ਤੀਜੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਨ ਦੇ ਸੁਪਨੇ ਦੇਖ ਰਹੇ ਡੌਨਲਡ ਟਰੰਪ ਵੱਲੋਂ 2028 ਦਾ ਪ੍ਰਚਾਰ ਹੁਣੇ ਤੋਂ ਆਰੰਭ ਦਿਤਾ ਗਿਆ ਹੈ। ਜੀ ਹਾਂ, ਟਰੰਪ ਸਟੋਰ ਵੱਲੋਂ 2028 ਦੀਆਂ ਟੋਪੀਆਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਤੋਂ ਭਵਿੱਖ ਦੇ ਮਨਸੂਬਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਲਾਲ ਰੰਗ ਦੀ ਟੋਪੀ ਦਾ ਮੁੱਲ 50 ਡਾਲਰ ਤੈਅ ਕਰਦਿਆਂ 22ਵੀਂ ਸੰਵਿਧਾਨਕ ਸੋਧ ਨਾਲ ਸਬੰਧਤ ਇਕ ਟਿੱਪਣੀ ਵੀ ਲਿਖੀ ਗਈ ਪਰ ਇਸ ਨੂੰ ਜਲਦ ਹੀ ਹਟਾ ਦਿਤਾ ਗਿਆ। ਪਿਛਲੇ ਦਿਨੀਂ ਟਰੰਪ ਨੇ ਸਾਫ਼ ਲਫਜ਼ਾਂ ਵਿਚ ਕਿਹਾ ਸੀ ਕਿ ਉਹ ਤੀਜੇ ਕਾਰਜਕਾਲ ਦਾ ਰਾਹ ਪੱਧਰਾ ਕਰ ਕੇ ਹੀ ਦਮ ਲੈਣਗੇ।
ਕੋਈ ਵੱਡੀ ਅਮਰੀਕਨ ਸਖਸੀਅਤ ਦੇ ਭਾਰਤ ਵਿਚ ਆਉਣ ਤੇ ਹੀ ਪਹਿਲਗਾਮ ਵਰਗੇ ਦੁਖਾਂਤ ਕਿਉਂ ਵਾਪਰਦੇ ਹਨ.? ਪੰਥਕ ਜੱਥੇਬੰਦੀਆਂ ਜਰਮਨੀ
ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਪਹਿਲਗਾਮ ਵਿਖ਼ੇ ਕੀਤੇ ਗਏ ਕਾਇਰਤਾਪੂਰਨ ਹਮਲੇ ਰਾਹੀਂ ਵਡੀ ਗਿਣਤੀ ਅੰਦਰ ਬੇਗੁਨਾਹ ਸੈਲਾਨੀਆਂ ਨੂੰ ਮਾਰਨਾ ਅਤਿ ਦੁਖਦਾਇਕ ਹੈ ਤੇ ਅਸੀਂ ਉਨ੍ਹਾਂ ਪੀੜਿਤ ਪਰਿਵਾਰਾਂ ਦੇ ਦੁੱਖ ਵਿਚ ਉਨ੍ਹਾਂ ਨਾਲ ਖੜੇ ਹਾਂ । ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਮੀਡੀਆ ਨੂੰ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇਥੇ ਕੁਝ ਗੱਲਾਂ ਵਿਚਾਰਣਯੋਗ ਹਨ ਕਿ ਸਾਲ 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਉਪਰੰਤ 2020 ਵਿਚ ਜਦੋਂ ਸ਼੍ਰੀ ਟਰੰਪ ਭਾਰਤੀ ਦੌਰੇ ਤੇ ਆਏ ਸਨ ਤਾਂ ਦਿੱਲੀ ਅੰਦਰ ਹਿੰਦੂ-ਮੁਸਲਿਮ ਦੰਗੇ ਹੋ ਗਏ । ਫਿਰ ਜਦੋ ਹੁਣ ਬੀਤੇ ਦਿਨੀਂ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਸ੍ਰੀ ਜੇ.ਡੀ ਬੈਨਸ ਆਏ ਹਨ, ਤਾਂ ਜੰਮੂ ਕਸਮੀਰ ਦੇ ਪਹਿਲਗਾਮ ਵਿਖੇ ਇਹ ਦੁਖਾਂਤ ਵਾਪਰਿਆ । ਕੋਈ ਵੱਡੀ ਅਮਰੀਕਨ ਸਖਸੀਅਤ ਦੇ ਭਾਰਤ ਵਿਚ ਆਉਣ ਤੇ ਹੀ ਅਜਿਹੇ ਦੁਖਾਂਤ ਕਿਉਂ ਵਾਪਰਦੇ ਹਨ ?
ਯੂਕੇ ਵਿਚ ਸਿੱਖ ਕੁੜੀਆਂ, ਬੱਚਿਆਂ ਨੂੰ ਸੀਰੀਆ ਅਤੇ ਫਲਸਤੀਨ ਵਾਸਤੇ ਲੜਨ ਲਈ ਕੀਤਾ ਜਾ ਰਿਹਾ ਤਿਆਰ: ਦੀਪਾ ਸਿੰਘ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਕੁੜੀਆਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਕੱਟੜਪੰਥੀਕਰਨ ਦੇ ਰਿਪੋਰਟ ਕੀਤੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ ਸਿੱਖ ਯੂਥ ਯੂਕੇ ਵਲੋਂ ਇੱਕ ਸਖ਼ਤ ਚੇਤਾਵਨੀ ਜਾਰੀ ਕੀਤੀ ਗਈ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਹੀ, ਸੰਗਠਨ ਨੇ 10 ਦੁਖਦਾਈ ਮਾਮਲਿਆਂ ਨਾਲ ਨਜਿੱਠਿਆ ਹੈ ਜੋ ਧਾਰਮਿਕ ਤੌਰ 'ਤੇ ਪ੍ਰੇਰਿਤ ਹਮਲਿਆਂ ਅਤੇ ਜਿਨਸੀ ਸ਼ੋਸ਼ਣ ਦੇ ਇੱਕ ਬਹੁਤ ਵੱਡੇ ਅਤੇ ਡੂੰਘੇ ਚਿੰਤਾਜਨਕ ਪੈਟਰਨ ਦਾ ਹਿੱਸਾ ਹਨ। ਸਿੱਖ ਯੂਥ ਯੂਕੇ, ਜਿਸਨੇ ਲਗਭਗ ਪੰਦਰਾਂ ਸਾਲਾਂ ਤੋਂ ਇਨ੍ਹਾਂ ਮੁੱਦਿਆਂ 'ਤੇ ਕੰਮ ਕੀਤਾ ਹੈ, ਦਾ ਕਹਿਣਾ ਹੈ ਕਿ ਇਹ ਸੰਕਟ ਟੁੱਟਣ ਦੇ ਬਿੰਦੂ 'ਤੇ ਪਹੁੰਚ ਰਿਹਾ ਹੈ। ਸਮੂਹ ਦੇ ਬਹੁਤ ਸਾਰੇ ਵਲੰਟੀਅਰ ਦੋ ਤੋਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਕੱਟੜਪਨ, ਜ਼ਬਰਦਸਤੀ ਧਰਮ ਪਰਿਵਰਤਨ ਨਾਲ ਨਜਿੱਠਣ ਅਤੇ ਸਿੱਖ ਬੱਚਿਆਂ ਦੀ ਸੁਰੱਖਿਆ ਵਿੱਚ ਸ਼ਾਮਲ ਹਨ। ਉਨ੍ਹਾਂ ਦਾ ਨਿਰੰਤਰ ਫਰੰਟਲਾਈਨ ਕੰਮ ਯੂਕੇ ਭਰ ਵਿੱਚ ਸਿੱਖ ਪਰਿਵਾਰਾਂ ਨੂੰ ਪ੍ਰਭਾਵਿਤ ਕਰਨ ਵਾਲੀ ਇੱਕ ਵਧ ਰਹੀ ਮਹਾਂਮਾਰੀ ਦਾ ਖੁਲਾਸਾ ਕਰਦਾ ਹੈ।
ਮਾਸਕੋ ਨੇੜੇ ਕਾਰ ਬੰਬ ਧਮਾਕੇ &rsquoਚ ਚੋਟੀ ਦਾ ਰੂਸੀ ਜਰਨੈਲ ਹਲਾਕ
ਮਾਸਕੋ-  ਸ਼ੁੱਕਰਵਾਰ ਨੂੰ ਮਾਸਕੋ ਨੇੜੇ ਇੱਕ ਕਾਰ ਬੰਬ ਧਮਾਕੇ ਵਿੱਚ ਇੱਕ ਚੋਟੀ ਦੇ ਰੂਸੀ ਜਨਰਲ ਦੀ ਮੌਤ ਹੋ ਗਈ। ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ ਇੱਕ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ। ਵੇਸਤੀ ਐਫਐਮ ਰੇਡੀਓ  ਨੇ ਜਾਂਚ ਕਮੇਟੀ ਦੇ ਹਵਾਲੇ ਨਾਲ ਕਿਹਾ ਕਿ ਰੱਖਿਆ ਮੰਤਰਾਲੇ ਦੇ ਜਨਰਲ ਸਟਾਫ ਦੇ ਮੁੱਖ ਸੰਚਾਲਨ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ, ਲੈਫਟੀਨੈਂਟ ਜਨਰਲ ਯਾਰੋਸਲਾਵ ਮੋਸਕਾਲਿਕ ਦੀ ਮੌਤ ਇੱਕ ਇੰਪ੍ਰੋਵਾਈਜ਼ਡ ਵਿਸਫੋਟਕ ਯੰਤਰ ਦੇ ਫਟਣ ਨਾਲ ਹੋਈ ਹੈ।
ਭਾਰਤ ਨੇ ਆਪਣੇ ਨਾਗਰਿਕਾਂ ਨੂੰ ਪਾਕਿਸਤਾਨੋਂ ਪਰਤਣ ਦੀ ਸਲਾਹ ਦਿੱਤੀ
ਨਵੀਂ ਦਿੱਲੀ-  ਜੰਮੂ-ਕਸ਼ਮੀਰ ਦੇ ਮਸ਼ਹੂਰ ਟੂਰਿਸਟ ਰਿਜ਼ਾਰਟ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਗਏ ਹੋਏ ਆਪਣੇ ਨਾਗਰਿਕਾਂ ਨੂੰ ਵਤਨ ਪਰਤ ਆਉਣ ਦੀ ਸਲਾਹ ਦਿੱਤੀ ਹੈ। ਗ਼ੌਰਤਲਬ ਹੈ ਕਿ ਇਸ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ, ਇਸ ਸਾਲ ਜੰਮੂ-ਕਸ਼ਮੀਰ ਵਿੱਚ ਪਹਿਲੀ ਵੱਡੀ ਅੱਤਵਾਦੀ ਘਟਨਾ ਹੈ, ਜੋ ਫਰਵਰੀ 2019 ਵਿੱਚ ਪੁਲਵਾਮਾ ਵਿੱਚ 40 ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਸੰਭਵ ਤੌਰ &lsquoਤੇ ਸਭ ਤੋਂ ਭਿਆਨਕ ਦਹਿਸ਼ਤੀ ਕਾਰਾ ਹੈ। ਇੱਕ ਅਧਿਕਾਰਤ ਬਿਆਨ ਵਿੱਚ ਵਿਦੇਸ਼ ਮੰਤਰਾਲੇ (MEA) ਨੇ ਕਿਹਾ, &ldquoਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ। ਜਿਹੜੇ ਭਾਰਤੀ ਨਾਗਰਿਕ ਇਸ ਸਮੇਂ ਪਾਕਿਸਤਾਨ ਵਿੱਚ ਹਨ, ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਭਾਰਤ ਪਰਤ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।&rdquo
ਟੋਰਾਂਟੋ ਹਵਾਈ ਅੱਡੇ &rsquoਤੇ ਪੁਲੀਸ ਗੋਲੀਬਾਰੀ ਵਿਚ ਵਿਅਕਤੀ ਦੀ ਮੌਤ
ਵੈਨਕੂਵਰ- ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ &rsquoਤੇ ਅੱਜ ਸਵੇਰੇ ਪੁਲੀਸ ਵਲੋਂ ਚਲਾਈ ਗੋਲੀ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਅਜੇ ਮਰਨ ਵਾਲੇ ਦੀ ਪਛਾਣ ਨਹੀਂ ਦੱਸੀ ਤੇ ਨਾ ਹੀ ਗੋਲੀ ਚਲਾਉਣ ਦੇ ਕਾਰਨਾਂ ਦਾ ਖੁਲਾਸਾ ਕੀਤਾ ਹੈ। ਉਂਝ ਇਹਤਿਆਤ ਵਜੋਂ ਹਵਾਈ ਅੱਡੇ ਦੇ ਟਰਮੀਨਲ ਇੱਕ ਦਾ ਰਵਾਨਗੀ ਰਸਤਾ ਪੀਲੀ ਟੇਪ ਨਾਲ ਬੰਦ ਹੈ। ਅੱਖੀ ਵੇਖਣ ਵਾਲਿਆਂ ਅਨੁਸਾਰ ਰਵਾਨਗੀ ਰਸਤੇ &rsquoਤੇ ਦਰਜਨਾਂ ਪੁਲੀਸ ਗੱਡੀਆਂ ਖੜੀਆਂ ਹਨ ਤੇ ਇੱਕ ਜੀਪ ਕੋਲ ਪਏ ਅਟੈਚੀ ਨੇੜੇ ਵਿਅਕਤੀ ਦੀ ਲਾਸ਼ ਪਈ ਵੇਖੀ ਗਈ, ਜਿਸ ਦੇ ਹੱਥ ਤੇ ਪੈਰ ਦਿਸਦੇ ਸਨ।
ਲੁਧਿਆਣਾ ਦੀ ਜਾਮਾ ਮਸਜਿਦ 'ਚ ਕਾਲੀਆਂ ਪੱਟੀਆਂ ਬੰਨ ਕੇ ਅਦਾ ਕੀਤੀ ਗਈ ਜੁੰਮੇ ਦੀ ਨਮਾਜ਼
ਲੁਧਿਆਣਾ - 22 ਅਪ੍ਰੈਲ ਨੂੰ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਪੂਰੇ ਦੇਸ਼ 'ਚ ਗੁੱਸੇ ਤੇ ਰੋਸ ਦੀ ਲਹਿਰ ਹੈ। ਜਿਸ ਨੂੰ ਲੈਕੇ ਮੁਸਲਿਮ ਭਾਈਚਾਰੇ ਦੇ ਵਲੋਂ ਵੀ ਪੂਰੇ ਦੇਸ਼ 'ਚ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਇਸੇ ਕੜੀ ਤਹਿਤ ਅੱਜ ਲੁਧਿਆਣਾ ਦੀ ਮਸ਼ਹੂਰ ਇਤਿਹਾਸਿਕ ਜਾਮਾ ਮਸਜਿਦ ਵਿਖੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੇ ਕਹਿਣ 'ਤੇ ਕਾਲੀਆਂ ਪੱਟੀਆਂ ਬੰਨ ਕੇ ਜੁੰਮੇ ਦੀ ਨਮਾਜ਼ ਅਦਾ ਕੀਤੀ। ਇਸ ਮੌਕੇ 'ਤੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਨਾਪਾਕ ਹਮਲੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ ਕਿਉਂਕਿ ਇਸ ਅੱਤਵਾਦੀ ਹਮਲੇ ਨੇ ਕਰੋੜਾਂ ਦਿਲਾਂ ਨੂੰ ਵੀ ਜਖਮੀ ਕੀਤਾ ਹੈ, ਸ਼ਾਹੀ ਇਮਾਮ ਨੇ ਕਿਹਾ ਕਿ ਅੱਜ 75 ਸਾਲ ਬੀਤ ਜਾਣ ਤੋਂ ਬਾਅਦ ਇਹ ਗੱਲ ਬਾਰ ਬਾਰ ਮਹਿਸੂਸ ਹੁੰਦੀ ਹੈ ਕਿ ਦੇਸ਼ ਦੀ ਵੰਡ ਕਰਨਾ ਇੱਕ ਬਹੁਤ ਵੱਡੀ ਗਲਤੀ ਸੀ ਅਤੇ ਅਸੀਂ ਸਾਰੇ ਇਸ ਗਲਤੀ ਦਾ ਨਤੀਜਾ ਭੁਗਤ ਰਹੇ ਹਾਂ। ਉਹਨਾਂ ਕਿਹਾ ਕਿ ਗੁਵਾਂਡੀ ਦੇਸ਼ ਇੱਕ ਨਸੂਰ ਬਣ ਚੁੱਕਾ ਹੈ ,ਜਿਸਦਾ ਇਲਾਜ ਕੀਤਾ ਜਾਣਾ ਬੁਹਤ ਜਰੂਰੀ ਹੈ, ਇਹ ਸਮਾਂ ਸਿਆਸੀ ਰੋਟੀਆਂ ਸੇਕਣ ਦਾ ਨਹੀਂ ਸਕੋਂ ਇੱਕ ਜੁਟ ਹੋ ਕੇ ਦੁਸ਼ਮਣ ਨੂੰ ਜਵਾਬ ਦੇਣ ਦਾ ਹੈ।
ਆਸਟ੍ਰੇਲੀਆ 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ
ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿੱਚ ਇੱਕ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ ਸਾਹਨੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਇਹ ਘਟਨਾ ਨਿਊਕਾਸਲ ਦੇ ਬਾਰ ਬੀਚ ਕਾਰ ਪਾਰਕ ਵਿੱਚ ਵਾਪਰੀ, ਜਿੱਥੇ ਝਗੜੇ ਤੋਂ ਬਾਅਦ ਕੁਝ ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾਈਆਂ। ਮੌਕੇ 'ਤੇ ਪੁੱਜੀ ਐਮਰਜੈਂਸੀ ਟੀਮ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਲੱਭਿਆ, ਪਰ ਉਸ ਦੀ ਜਾਨ ਬਚਾਈ ਨਹੀਂ ਜਾ ਸਕੀ। ਮ੍ਰਿਤਕ ਦੀ ਪਛਾਣ ਪਟਿਆਲਾ ਦੇ ਰਾਜਪੁਰਾ ਵਾਸੀ ਅਮਰਿੰਦਰ ਸਿੰਘ ਸਾਹਨੀ ਦੇ ਪੁੱਤਰ ਵਜੋਂ ਹੋਈ ਹੈ। ਪੁਲਿਸ ਦੇ ਅਨੁਸਾਰ, ਘਟਨਾ ਦੇ ਸਮੇਂ ਕਾਰ ਪਾਰਕ ਵਿੱਚ ਕੁਝ ਲੋਕਾਂ ਵਿਚਕਾਰ ਝਗੜਾ ਹੋ ਰਿਹਾ ਸੀ। ਇਸ ਦੌਰਾਨ ਇੱਕ ਚੋਰੀ ਹੋਈ ਵਾਈਟ SUV ਕਾਰ ਆਈ, ਜਿਸ ਵਿੱਚੋਂ ਇੱਕ ਵਿਅਕਤੀ ਹਥਿਆਰ ਨਾਲ ਉਤਰਿਆ ਅਤੇ ਏਕਮ ਸਿੰਘ 'ਤੇ ਗੋਲੀਆਂ ਚਲਾਈਆਂ। ਗੋਲੀਆਂ ਮਾਰਨ ਵਾਲਾ ਵਿਅਕਤੀ ਫਿਰ ਕਾਰ ਵਿੱਚ ਬੈਠ ਕੇ ਭੱਜ ਗਿਆ। ਬਾਅਦ ਵਿੱਚ ਇਹ ਵਾਹਨ ਟਿੰਗਿਰਾ ਹਾਈਟਸ ਦੇ ਨੇੜੇ ਜਲਾਇਆ ਹੋਇਆ ਮਿਲਿਆ। ਪੁਲਿਸ ਦਾ ਕਹਿਣਾ ਹੈ ਕਿ ਇਹ ਹਮਲਾ ਝਗੜੇ ਨਾਲ ਸਿੱਧਾ ਸੰਬੰਧਿਤ ਨਹੀਂ ਸੀ।
ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ, ਪਾੜ ਦਿੱਤੇ ਕੱਪੜੇ
ਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਵਿੱਚ ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲਾ ਹੋਇਆ ਹੈ। ਮੋਹਾਲੀ ਦੇ ਲਾਲੜੂ ਸਥਿਤ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿੱਚ ਬਿਹਾਰੀ ਨੌਜਵਾਨਾਂ ਨੇ ਅੱਧੀ ਰਾਤ ਨੂੰ ਜ਼ਬਰਦਸਤੀ ਹੋਸਟਲ ਵਿੱਚ ਦਾਖਲ ਹੋ ਕੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਨਿਸ਼ਾਨਾ ਬਣਾਇਆ। ਉਨ੍ਹਾਂ ਦੇ ਕੱਪੜੇ ਫਾੜ ਦਿੱਤੇ ਗਏ ਅਤੇ ਇੱਕ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਿਆ। ਇਸ ਸੰਸਥਾ ਵਿੱਚ 100 ਤੋਂ ਵੱਧ ਕਸ਼ਮੀਰੀ ਵਿਦਿਆਰਥੀ ਪੜ੍ਹ ਰਹੇ ਹਨ ਜੋ ਡਰ ਅਤੇ ਅਸੁਰੱਖਿਆ ਮਹਿਸੂਸ ਕਰ ਰਹੇ ਹਨ। ਕੁਝ ਕਸ਼ਮੀਰੀ ਵਿਦਿਆਰਥੀਆਂ ਨੇ ਵੀਡੀਓ ਵੀ ਵਾਇਰਲ ਕੀਤੀ ਹੈ। ਇਸ ਮਾਮਲੇ 'ਚ ਪੁਲਿਸ ਅਤੇ ਕਾਲਜ ਪ੍ਰਬੰਧਨ ਨੇ ਹਾਲਾਤ ਨੂੰ ਕਾਬੂ ਵਿੱਚ ਲਿਆ ਹੈ ਅਤੇ ਕਾਲਜ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ
ਦਿੱਲੀ ਵਿੱਚ ਰਾਜਾ ਇਕਬਾਲ ਸਿੰਘ ਬਣੇ ਨਗਰ ਨਿਗਮ ਦੇ ਨਵੇਂ ਮੇਅਰ
ਹੁਣ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਟ੍ਰਿਪਲ ਇੰਜਣ ਸਰਕਾਰ ਬਣ ਗਈ ਹੈ। ਰਾਜਾ ਇਕਬਾਲ ਸਿੰਘ ਨੇ ਨਗਰ ਨਿਗਮ ਦੇ ਮੇਅਰ ਦੀ ਚੋਣ ਵਿੱਚ ਭਾਰੀ ਜਿੱਤ ਦਰਜ ਕਰਦਿਆਂ 133 ਵੋਟਾਂ ਹਾਸਿਲ ਕਰ ਕੇ ਨਵੇਂ ਮੇਅਰ ਵਜੋਂ ਚੁਣੋਤੀ ਜਿੱਤੀ। ਕਾਂਗਰਸ ਦੇ ਉਮੀਦਵਾਰ ਨੂੰ ਕੇਵਲ 8 ਵੋਟਾਂ ਮਿਲੀਆਂ। ਕੁੱਲ 142 ਵੋਟਾਂ ਵਿੱਚੋਂ 141 ਵੋਟਾਂ ਦੀ ਗਿਣਤੀ ਹੋਈ ਜਦਕਿ ਇੱਕ ਵੋਟ ਅਯੋਗ ਘੋਸ਼ਿਤ ਹੋ ਗਿਆ। ਡਿਪਟੀ ਮੇਅਰ ਦੀ ਚੋਣ 'ਚ ਭੀ ਭਾਜਪਾ ਅੱਗੇ ਕਾਂਗਰਸ ਦੀ ਉਮੀਦਵਾਰ ਅਰੀਬਾ ਖਾਨ ਨੇ ਆਪਣਾ ਨਾਮ ਵਾਪਸ ਲੈ ਲਿਆ, ਜਿਸ ਕਾਰਨ ਭਾਜਪਾ ਦੇ ਜੈ ਭਗਵਾਨ ਯਾਦਵ ਡਿਪਟੀ ਮੇਅਰ ਵਜੋਂ ਬਿਨਾ ਕਿਸੇ ਮੁਕਾਬਲੇ ਚੁਣੇ ਗਏ। ਚੋਣ ਤੋਂ ਪਹਿਲਾਂ ਹੀ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਦਿੱਲੀ ਨਗਰ ਨਿਗਮ ਵਿੱਚ ਭਾਜਪਾ ਵਾਪਸੀ ਕਰੇਗੀ, ਕਿਉਂਕਿ ਉਨ੍ਹਾਂ ਕੋਲ ਸੰਖਿਆਤਮਕ ਬਲ ਸੀ।
https://hamdardmediagroup.com/breaking-news/-834165