image caption:

26 ਅਪ੍ਰੈਲ 2025 (ਸ਼ਨੀਵਾਰ) ਅੱਜ ਦੀਆਂ ਮੁੱਖ ਖਬਰਾਂ

 ਪਹਿਲਗਾਮ ਹਮਲੇ ਮਗਰੋਂ ਅੰਮ੍ਰਿਤਸਰ &rsquoਚ ਸੈਲਾਨੀਆਂ ਦੀ ਆਮਦ ਘਟੀ

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਆਮਦ ਘਟੀ ਹੈ। ਇਸ ਘਟਨਾ ਕਾਰਨ ਤੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਫ਼ੈਸਲਿਆਂ ਮਗਰੋਂ ਲੋਕਾਂ &rsquoਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਲੋਕਾਂ ਵੱਲੋਂ ਇੱਥੇ ਹੋਟਲਾਂ ਵਿੱਚ ਪਹਿਲਾਂ ਕੀਤੀ ਹੋਈ ਬੁਕਿੰਗ ਰੱਦ ਕੀਤੀ ਜਾ ਰਹੀ ਹੈ। ਇਸ ਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਰਾਵਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸ਼ਹਿਰ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਯਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ।

ਆਮ ਤੌਰ &rsquoਤੇ ਪਹਿਲਾਂ ਰੋਜ਼ਾਨਾ ਹੀ ਦੁਨੀਆਂ ਭਰ ਤੋਂ ਲਗਪਗ 1,00,000 ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਪੁੱਜਦੇ ਸਨ। &lsquoਬਾਹਰਲੇ&rsquo ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਨੀ ਡਿਓਢੀ ਵਿੱਚ ਪਹਿਲਾਂ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ ਤੇ ਹੁਣ ਸੰਗਤ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ ਹੈ। ਸਰਾਵਾਂ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਾਵਾਂ &rsquoਚ ਯਾਤਰੂਆਂ ਦੀ ਗਿਣਤੀ ਵਿੱਚ ਕਰੀਬ 30 ਫ਼ੀਸਦੀ ਦੀ ਕਮੀ ਆਈ ਹੈ। ਉਨ੍ਹਾਂ ਦੱਸਿਆ ਕਿ ਪਹਿਲਗਾਮ ਹਮਲੇ ਤੇ ਕਣਕ ਦੀ ਵਾਢੀ ਕਰ ਕੇ ਸ਼ਰਧਾਲੂਆਂ ਦੀ ਆਮਦ ਘਟੀ ਹੈ। ਇਸੇ ਤਰ੍ਹਾਂ ਹਫ਼ਤੇ ਦੇ ਅੰਤਲੇ ਦਿਨਾਂ &rsquoਤੇ ਵੀ ਬੁਕਿੰਗ ਘੱਟ ਹੈ।

ਬਰਤਾਨਵੀ ਵਿਅਕਤੀ ਨੇ ਗ਼ਲਤੀ ਨਾਲ ਆਪਣੀ ਹੀ ਚੋਰੀ ਕਾਰ 22 ਲੱਖ ਰੁਪਏ &rsquoਚ ਖਰੀਦੀ

ਚੰਡੀਗੜ੍ਹ,- ਸੁਣਨ ਨੂੰ ਅਜੀਬ ਲੱਗਦਾ ਹੈ ਕਿ ਪਰ ਇਕ ਬਰਤਾਨਵੀ ਨਾਗਰਿਕ ਨੇ 22 ਲੱਖ ਰੁਪਏ ਵਿੱਚ ਆਪਣੀ ਹੀ ਚੋਰੀ ਹੋਈ ਕਾਰ ਖਰੀਦ ਲਈ। ਵੈਸਟ ਮਿਡਲੈਂਡਜ਼ ਦੇ ਸੋਲੀਹੁਲ ਦੇ ਰਹਿਣ ਵਾਲੇ 36 ਸਾਲਾ ਸਾਫਟਵੇਅਰ ਇੰਜਨੀਅਰ, ਈਵਾਨ ਵੈਲੇਨਟਾਈਨ ਦੀ ਕਾਲੀ ਹੋਂਡਾ ਸਿਵਿਕ ਕਾਰ ਇਸ ਸਾਲ ਫਰਵਰੀ ਵਿਚ ਉਸ ਦੇ ਡਰਾਈਵਵੇਅ ਤੋਂ ਚੋਰੀ ਹੋ ਗਈ ਸੀ। ਉਸ ਨੇ ਚੋਰੀ ਦੀ ਰਿਪੋਰਟ ਕੀਤੀ, ਪਰ ਪੁਲੀਸ ਨੇ ਉਸ ਨੂੰ ਦੱਸਿਆ ਕਿ ਕਾਰ ਲੱਭਣ ਦੀ ਸੰਭਾਵਨਾ ਬਹੁਤ ਘੱਟ ਹੈ। ਮਗਰੋਂ ਉਸ ਦੀ ਬੀਮਾ ਕੰਪਨੀ ਨੇ ਉਸ ਨੂੰ ਚੋਰੀ ਹੋਈ ਕਾਰ ਲਈ ਪੈਸੇ ਦਿੱਤੇ, ਅਤੇ ਉਸ ਨੇ ਇਨ੍ਹਾਂ 20,000 ਪੌਂਡ (22 ਲੱਖ ਰੁਪਏ) ਵਿੱਚ ਇੱਕ ਹੋਰ ਕਾਲੀ ਹੌਂਡਾ ਸਿਵਿਕ ਖਰੀਦ ਲਈ।


ਬਾਦਲ ਧੜੇ ਨੇ ਰੁਕਵਾਈ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ!

ਫਤਿਹਗੜ੍ਹ ਸਾਹਿਬ : ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਬਾਦਲ ਧੜੇ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਤੋਂ ਰੋਕ ਦਿੱਤੀ ਅਤੇ ਜਿਸ ਹਾਲ ਵਿਚ ਇਹ ਮੀਟਿੰਗ ਹੋਣੀ ਸੀ ਉਸ ਦੇ ਗੇਟ ਅੱਗੇ ਟਰੈਕਟਰ ਲਗਾ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਇਕਬਾਲ ਸਿੰਘ ਝੂੰਦਾ ਅਤੇ ਸੰਤਾ ਸਿੰਘ ਉਮੈਦਪੁਰੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਹਾਲ ਵਿਚ ਇਕ ਮੀਟਿੰਗ ਰੱਖੀ ਗਈ ਸੀ ਪਰ ਮੀਟਿੰਗ ਤੋਂ ਪਹਿਲਾਂ ਹੀ ਬਾਦਲ ਦੇ ਧੜੇ ਦੇ ਕੁੱਝ ਆਗੂਆਂ ਨੇ ਹਾਲ ਦੇ ਗੇਟ ਅੱਗੇ ਟਰੈਕਟਰ ਲਗਾ ਕੇ ਰਸਤਾ ਰੋਕ ਦਿੱਤਾ, ਜਿਸ ਤੋਂ ਬਾਅਦ ਐਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਗੁਰਦੁਆਰਾ ਸਾਹਿਬ ਦੇ ਸੁਪਰਵਾਈਜ਼ਰ ਜੋਗਾ ਸਿੰਘ ਦੇ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ। ਮੌਕੇ &rsquoਤੇ ਮੌਜੂਦ ਲੋਕਾਂ ਨੇ ਮਸਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ।

ਕੈਨੇਡਾ ਵਿੱਚ ਮਾਰੀ ਗਈ ਹਰਸਿਮਰਤ ਰੰਧਾਵਾ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ

ਪਿਛਲੇ ਦਿਨ ਕੈਨੇਡਾ ਦੇ ਓਨਟਾਰੀਓ, ਹੈਮਿਲਟਨ ਵਿੱਚ ਗੋਲੀ ਲੱਗਣ ਕਾਰਨ ਮਾਰੀ ਗਈ 21 ਸਾਲਾਂ ਹਰਸਿਮਰਤ ਕੌਰ ਰੰਧਾਵਾ ਦੀ ਮ੍ਰਿਤਕ ਦੇਹ 26 ਅਪ੍ਰੈਲ ਨੂੰ ਪੰਜਾਬ ਦੇ ਪਿੰਡ ਧੂੰਦਾਂ ਵਿੱਚ ਪਹੁੰਚੀ। ਹਰਸਿਮਰਤ ਕੌਰ ਦੀ ਦੇਹ ਨੂੰ ਇੱਕ ਘੰਟੇ ਲਈ ਆਖਰੀ ਦਰਸ਼ਨ ਲਈ ਰੱਖਿਆ ਗਿਆ, ਜਿਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ 'ਤੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਤੇ ਪਰਿਵਾਰਕ ਮੈਂਬਰਾਂ, ਸਾਥੀਆਂ ਅਤੇ ਪਿੰਡ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕੀਤਾ। ਹਰਸਿਮਰਤ ਕੌਰ ਰੰਧਾਵਾ 17 ਅਪ੍ਰੈਲ ਨੂੰ ਹੈਮਿਲਟਨ ਵਿੱਚ ਬੱਸ ਦੀ ਉਡੀਕ ਕਰ ਰਹੀ ਸੀ, ਜਦੋਂ ਦੋ ਗਰੁੱਪਾਂ ਵਿਚਕਾਰ ਹੋਈ ਆਪਸੀ ਗੋਲੀਬਾਰੀ ਵਿੱਚ ਉਹ ਗੋਲੀ ਲੱਗਣ ਕਾਰਨ ਮਾਰੀ ਗਈ। ਪੁਲਿਸ ਨੇ ਇਸ ਘਟਨਾ ਦੀ ਜਾਂਚ ਕਰਦੇ ਹੋਏ ਦੋਸ਼ੀਆਂ ਦੀ ਪਛਾਣ ਕਰ ਲਈ ਹੈ ਅਤੇ ਉਨ੍ਹਾਂ ਨੂੰ ਫੜਨ ਲਈ ਯਤਨ ਜਾਰੀ ਹਨ। ਹਰਸਿਮਰਤ ਕੌਰ ਰੰਧਾਵਾ ਕੈਨੇਡਾ ਵਿੱਚ ਸਟੱਡੀ ਵੀਜ਼ੇ 'ਤੇ ਰਹਿ ਰਹੀ ਸੀ ਅਤੇ ਉਹ ਆਪਣੇ ਪਰਿਵਾਰ ਤੋਂ ਦੂਰ ਆਪਣੇ ਭਵਿੱਖ ਲਈ ਕੋਸ਼ਿਸ਼ਾਂ ਕਰ ਰਹੀ ਸੀ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਅਨੰਤਨਾਗ 'ਚ ਵੱਡੀ ਫੌਜੀ ਕਾਰਵਾਈ

ਪਹਿਲਗਾਮ ਵਿੱਚ ਹੋਏ ਘਾਤਕ ਅੱਤਵਾਦੀ ਹਮਲੇ ਤੋਂ ਬਾਅਦ, ਜਿਸ ਵਿੱਚ 26 ਸੈਲਾਨੀਆਂ ਦੀ ਜਾਨ ਗਈ ਸੀ, ਸੁਰੱਖਿਆ ਬਲਾਂ ਨੇ ਅਨੰਤਨਾਗ ਜ਼ਿਲ੍ਹੇ ਵਿੱਚ ਵੱਡੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ, ਫੌਜ, ਸੀ.ਆਰ.ਪੀ.ਐਫ. ਅਤੇ ਹੋਰ ਏਜੰਸੀਆਂ ਨੇ ਮਿਲ ਕੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਦਿਨ-ਰਾਤ ਘੇਰਾਬੰਦੀ ਅਤੇ ਛਾਪੇਮਾਰੀ ਕਰ ਰਹੀਆਂ ਹਨ। ਇਸ ਕਾਰਵਾਈ ਦੇ ਤਹਿਤ 175 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ, ਤਾਂ ਜੋ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਸਮਰਥਨ ਨੈੱਟਵਰਕ ਨੂੰ ਤੋੜਿਆ ਜਾ ਸਕੇ।

ਜੇ ਭਾਰਤ ਨੂੰ ਛੇੜੋਗੇ ਤਾਂ ਛੱਡਾਂਗੇ ਨਹੀਂ : ਯੋਗੀ

ਲਖੀਮਪੁਰ : ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਵੱਖ ਵੱਖ ਸਿਆਸੀ ਲੀਡਰਾਂ ਵੱਲੋਂ ਪਾਕਿਸਤਾਨ ਵਿਰੁੱਧ ਤਿੱਖੇ ਬਿਆਨ ਦਾਗ਼ੇ ਜਾ ਰਹੇ ਨੇ। ਹੁਣ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਵੀ ਇਸ ਹਮਲੇ &rsquoਤੇ ਸਖ਼ਤ ਬਿਆਨ ਦਿੰਦਿਆਂ ਕਿਹਾ ਗਿਆ ਏ ਕਿ ਭਾਰਤ ਵਿਚ ਅੱਤਵਾਦ ਅਤੇ ਅਰਾਜਕਤਾ ਦੇ ਲਈ ਕੋਈ ਥਾਂ ਨਹੀਂ ਐ, ਭਾਰਤ ਆਪਣੇ ਦੁਸ਼ਮਣ ਨੂੰ ਕਦੇ ਨਹੀਂ ਬਖਸ਼ੇਗਾ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ &rsquoਤੇ ਬੋਲਦਿਆਂ ਪਾਕਿਸਤਾਨ &rsquoਤੇ ਤਿੱਖੇ ਨਿਸ਼ਾਨੇ ਸਾਧੇ ਗਏ ਨੇ। ਉਨ੍ਹਾਂ ਆਖਿਆ ਕਿ ਜੇਕਰ ਕੋਈ ਭਾਰਤ ਦੀ ਸੁਰੱਖਿਆ ਦੀ ਉਲੰਘਣਾ ਕਰਦਾ ਹੈ ਤਾਂ ਭਾਰਤ ਜ਼ੀਰੋ ਟੌਲਰੈਂਸ ਨੀਤੀ ਦੇ ਤਹਿਤ ਕਿਸੇ ਵੀ ਭਾਸ਼ਾ ਵਿਚ ਜਵਾਬ ਦੇਣ ਲਈ ਤਿਆਰ ਐ। ਇੱਥੇ ਹੀ ਬਸ ਨਹੀਂ, ਉਨ੍ਹਾਂ ਇਹ ਵੀ ਆਖਿਆ ਕਿ ਭਾਰਤ ਕਿਸੇ ਨੂੰ ਛੇੜਦਾ ਨਹੀਂ ਪਰ ਜੇਕਰ ਕੋਈ ਭਾਰਤ ਨੂੰ ਛੇੜਦਾ ਹੈ ਤਾਂ ਭਾਰਤ ਨੂੰ ਛੱਡੇਗਾ ਨਹੀਂ। ਦੱਸ ਦਈਏ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਲਖੀਮਪੁਰ ਵਿਖੇ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸੀ।

2 ਸਾਲ ਦੀ ਮਾਸੂਮ ਨੂੰ ਟਰੰਪ ਨੇ ਕੀਤਾ ਡਿਪੋਰਟ

ਵਾਸ਼ਿੰਗਟਨ : ਅਮਰੀਕਾ ਦੀ ਸਿਟੀਜ਼ਨ ਹੋਣ ਦੇ ਬਾਵਜੂਦ 2 ਸਾਲ ਦੀ ਮਾਸੂਮ ਬੱਚੀ ਨੂੰ ਡਿਪੋਰਟ ਕਰ ਦਿਤਾ ਗਿਆ ਅਤੇ ਲੂਈਜ਼ਿਆਨਾ ਦੇ ਫੈਡਰਲ ਜੱਜ, ਟਰੰਪ ਨੂੰ ਖਰੀਆਂ-ਖਰੀਆਂ ਸੁਣਾ ਰਹੇ ਹਨ। ਜ਼ਿਲ੍ਹਾ ਜੱਜ ਟੈਰੀ ਡਾਓਟੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਟਰੰਪ ਸਰਕਾਰ ਨੇ 2 ਸਾਲ ਦੀ ਬੱਚੀ ਨੂੰ ਡਿਪੋਰਟ ਕਰਦਿਆਂ ਉਸ ਦੇ ਸੰਵਿਧਾਨਕ ਹੱਕਾਂ ਨੂੰ ਛਿੱਕੇ ਟੰਗਿਆ ਅਤੇ ਕੋਈ ਅਰਥਪੂਰਨ ਪ੍ਰਕਿਰਿਆ ਨਹੀਂ ਅਪਣਾਈ ਗਈ। ਨਿਊ ਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਬੀਤੇ ਮੰਗਲਵਾਰ ਨੂੰ ਦੋ ਸਾਲ ਦੀ ਬੱਚੀ, ਉਸ ਦੀ ਮਾਂ ਅਤੇ 11 ਸਾਲ ਦੀ ਭੈਣ ਨਿਊ ਓਰਲੀਨਜ਼ ਵਿਖੇ ਇੰਮੀਗ੍ਰੇਸ਼ਨ ਅਤੇ ਕਸਟਮਜ਼ ਐਨਫੋਰਸਮੈਂਟ ਦੇ ਦਫ਼ਤਰ ਪੁੱਜੇ ਜਿਥੇ ਉਨ੍ਹਾਂ ਨੂੰ ਹਿਰਾਸਤ ਵਿਚ ਲੈਂਦਿਆਂ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਕਤਾਰ ਵਿਚ ਖੜ੍ਹਾ ਕਰ ਦਿਤਾ ਗਿਆ।


ਟਰੰਪ ਵੱਲੋਂ ਸੈਂਕੜੇ ਵਿਦਿਆਰਥੀਆਂ ਦੇ ਵੀਜ਼ੇ ਬਹਾਲ

ਵਾਸ਼ਿੰਗਟਨ : ਇੰਮੀਗ੍ਰੇਸ਼ਨ ਦੇ ਮੁੱਦੇ &rsquoਤੇ ਇਕ ਵੱਡਾ ਫੈਸਲਾ ਲੈਂਦਿਆਂ ਟਰੰਪ ਸਰਕਾਰ ਵੱਲੋਂ ਸੈਂਕੜੇ ਕੌਮਾਂਤਰੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਕਾਰਨਾਂ ਕਰ ਕੇ ਰੱਦ ਕਰ ਦਿਤੇ ਗਏ। ਵੀਜ਼ੇ ਰੱਦ ਹੋਣ ਮਗਰੋਂ ਵਿਦਿਆਰਥੀਆਂ ਨੇ ਅਮਰੀਕਾ ਦੀਆਂ ਅਦਾਲਤਾਂ ਵਿਚ ਮੁਕੱਦਮੇ ਦਾਇਰ ਕਰ ਦਿਤੇ ਅਤੇ ਇਨ੍ਹਾਂ ਦੀ ਸੁਣਵਾਈ ਦੌਰਾਨ ਹੀ ਚੰਗੀ ਖਬਰ ਸੁਣਨ ਨੂੰ ਮਿਲੀ। ਕੈਲੇਫੋਰਨੀਆ ਦੇ ਓਕਲੈਂਡ ਦੀ ਫੈਡਰਲ ਅਦਾਲਤ ਵਿਚ ਦਾਇਰ ਮੁਕੱਦਮੇ ਦੀ ਸੁਣਵਾਈ ਮੌਕੇ ਸਹਾਇਕ ਅਟਾਰਨੀ ਐਲਿਜ਼ਾਬੈਥ ਕਰਲਨ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਰੱਦ ਕੀਤੇ ਸਟੱਡੀ ਵੀਜ਼ੇ ਆਈਸ ਵੱਲੋਂ ਬਹਾਲ ਕੀਤੇ ਜਾ ਰਹੇ ਹਨ।

ਪਿੰਡ ਭਰੋਵਾਲ ਦੇ 34 ਸਾਲਾਂ ਨੌਜਵਾਨ ਦੀ ਨਿਊਜ਼ੀਲੈਂਡ &rsquoਚ ਐਕਸੀਡੈਂਟ ਨਾਲ ਮੌਤ
ਹਲਕਾ ਖਡੂਰ ਸਾਹਿਬ ਨਾਲ ਸਬੰਧਤ ਪਿੰਡ ਭਰੋਵਾਲ ਦੇ 34 ਸਾਲਾਂ ਨੌਜਵਾਨ ਦੀ ਨਿਊਜ਼ੀਲੈਂਡ ਵਿਚ ਐਕਸੀਡੈਂਟ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੇ ਪਿਤਾ ਸਾਬਕਾ ਸਰਪੰਚ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁੱਭਕਰਮਨ ਸਿੰਘ ਆਪਣੇ ਚੰਗੇ ਭਵਿੱਖ ਅਤੇ ਪਰਿਵਾਰ ਲਈ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਜਿਸ ਨੇ ਆਪਣੀ ਸਖ਼ਤ ਮਿਹਨਤ ਨਾਲ ਉੱਥੇ ਚੰਗਾ ਕਾਰੋਬਾਰ ਕਰਨ ਦੇ ਨਾਲ-ਨਾਲ ਨਿਊਜ਼ੀਲੈਂਡ ਦੀ ਨਾਗਰਿਕਤਾ ਹਾਸਲ ਕਰ ਲਈ ਸੀ।ਪਰਿਵਾਰਕ ਮੈਂਬਰਾਂ ਦੱਸਿਆ ਕਿ ਜਿਸ ਦੀ ਬੀਤੇ ਕੱਲ੍ਹ ਕੰਮ ਤੇ ਜਾਣ ਲੱਗਿਆ ਸ਼ੁੱਭਕਰਮਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਸ਼ੁੱਭਕਰਮਨ ਸਿੰਘ ਪਤਨੀ ਅਤੇ ਦੋ ਸਾਲ ਦਾ ਛੋਟਾ ਬੱਚਾ ਪਿੱਛੇ ਛੱਡ ਗਿਆ ਹੈ।

ਕੋਈ ਵੱਡੀ ਅਮਰੀਕਨ ਸਖਸੀਅਤ ਦੇ ਭਾਰਤ ਵਿਚ ਆਉਣ ਤੇ ਹੀ ਪਹਿਲਗਾਮ ਵਰਗੇ ਦੁਖਾਂਤ ਕਿਉਂ ਵਾਪਰਦੇ ਹਨ.? ਪੰਥਕ ਜੱਥੇਬੰਦੀਆਂ ਜਰਮਨੀ
ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਪਹਿਲਗਾਮ ਵਿਖ਼ੇ ਕੀਤੇ ਗਏ ਕਾਇਰਤਾਪੂਰਨ ਹਮਲੇ ਰਾਹੀਂ ਵਡੀ ਗਿਣਤੀ ਅੰਦਰ ਬੇਗੁਨਾਹ ਸੈਲਾਨੀਆਂ ਨੂੰ ਮਾਰਨਾ ਅਤਿ ਦੁਖਦਾਇਕ ਹੈ ਤੇ ਅਸੀਂ ਉਨ੍ਹਾਂ ਪੀੜਿਤ ਪਰਿਵਾਰਾਂ ਦੇ ਦੁੱਖ ਵਿਚ ਉਨ੍ਹਾਂ ਨਾਲ ਖੜੇ ਹਾਂ । ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਰਜਿੰਦਰ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਸੁਖਦੇਵ ਸਿੰਘ ਹੇਰਾਂ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਭਾਈ ਹੀਰਾ ਸਿੰਘ ਮੱਤੇਵਾਲ, ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਨੇ ਮੀਡੀਆ ਨੂੰ ਜਾਰੀ ਕੀਤੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇਥੇ ਕੁਝ ਗੱਲਾਂ ਵਿਚਾਰਣਯੋਗ ਹਨ ਕਿ ਸਾਲ 2000 ਵਿਚ ਜਦੋ ਅਮਰੀਕਨ ਪ੍ਰੈਜੀਡੈਟ ਬਿਲ ਕਲਿੰਟਨ ਇੰਡੀਆ ਦੌਰੇ ਤੇ ਆਏ ਸਨ ਤਾਂ ਉਸ ਸਮੇ ਫ਼ੌਜ ਵੱਲੋ ਜੰਮੂ-ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਹੱਥੇ ਅਤੇ ਨਿਰਦੋਸ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਗੋਲੀਆ ਨਾਲ ਖਤਮ ਕਰ ਦਿੱਤਾ ਗਿਆ ਸੀ । ਉਪਰੰਤ 2020 ਵਿਚ ਜਦੋਂ ਸ਼੍ਰੀ ਟਰੰਪ ਭਾਰਤੀ ਦੌਰੇ ਤੇ ਆਏ ਸਨ ਤਾਂ ਦਿੱਲੀ ਅੰਦਰ ਹਿੰਦੂ-ਮੁਸਲਿਮ ਦੰਗੇ ਹੋ ਗਏ । ਫਿਰ ਜਦੋ ਹੁਣ ਬੀਤੇ ਦਿਨੀਂ ਅਮਰੀਕਾ ਦੇ ਵਾਈਸ ਪ੍ਰੈਜੀਡੈਟ ਸ੍ਰੀ ਜੇ.ਡੀ ਬੈਨਸ ਆਏ ਹਨ, ਤਾਂ ਜੰਮੂ ਕਸਮੀਰ ਦੇ ਪਹਿਲਗਾਮ ਵਿਖੇ ਇਹ ਦੁਖਾਂਤ ਵਾਪਰਿਆ ।


ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਲੱਭਣ &rsquoਚ ਭਾਰਤ ਦਾ ਸਮਰਥਨ ਕਰਾਂਗੇ : ਡੀ.ਐਨ.ਆਈ. ਤੁਲਸੀ ਗਬਾਰਡ

ਨਿਊਯਾਰਕ/ਵਾਸ਼ਿੰਗਟਨ : ਅਮਰੀਕਾ ਦੀ ਕੌਮੀ ਖੁਫੀਆ ਨਿਰਦੇਸ਼ਕ ਤੁਲਸੀ ਗਬਾਰਡ ਨੇ ਸ਼ੁਕਰਵਾਰ ਨੂੰ ਕਿਹਾ ਕਿ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਲਈ ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਵਿਦੇਸ਼ ਮੰਤਰਾਲੇ ਨੇ ਵੀ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਖੜਾ ਹੈ ਅਤੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਮੰਗ ਕੀਤੀ ਹੈ।

ਜੰਮੂ-ਕਸ਼ਮੀਰ ਦੇ ਪਹਿਲਗਾਮ &rsquoਚ ਅਤਿਵਾਦੀਆਂ ਨੇ ਮੰਗਲਵਾਰ ਨੂੰ ਗੋਲੀਬਾਰੀ ਕੀਤੀ, ਜਿਸ &rsquoਚ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ &rsquoਚ ਜ਼ਿਆਦਾਤਰ ਸੈਲਾਨੀ ਸਨ। ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ ਨਾਲ ਸਬੰਧਤ &lsquoਦ ਰੈਜ਼ੀਸਟੈਂਸ ਫਰੰਟ&rsquo (ਟੀ.ਆਰ.ਐਫ.) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਗਬਾਰਡ ਨੇ ਕਿਹਾ, &lsquo&lsquoਅਸੀਂ ਪਹਿਲਗਾਮ &rsquoਚ 26 ਹਿੰਦੂਆਂ ਨੂੰ ਨਿਸ਼ਾਨਾ ਬਣਾ ਕੇ ਮਾਰੇ ਗਏ ਭਿਆਨਕ ਇਸਲਾਮਿਕ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਭਾਰਤ ਨਾਲ ਇਕਜੁੱਟਤਾ ਨਾਲ ਖੜ੍ਹੇ ਹਾਂ।&rsquo&rsquo


ਸੇਂਟ ਪੀਟਰਜ਼ ਬੇਸਿਲਿਕਾ &rsquoਚ ਪੋਪ ਫਰਾਂਸਿਸ ਦੇ ਅੰਤਿਮ ਸੰਸਕਾਰ ਦੀਆਂ ਰਸਮਾਂ ਸੰਪਨ
ਵੈਟੀਕਨ ਸਿਟੀ- ਪੋਪ ਫਰਾਂਸਿਸ ਜਿਨ੍ਹਾਂ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ ਸੀ, ਦਾ ਅੰਤਿਮ ਸੰਸਕਾਰ ਸ਼ਨਿੱਚਰਵਾਰ ਨੂੰ ਸੇਂਟ ਪੀਟਰਜ਼ ਸਕੁਏਅਰ (St. Peter&rsquos Square) ਵਿਖੇ ਸੇਂਟ ਪੀਟਰਜ਼ ਬੇਸਿਲਿਕਾ (St. Peter&rsquos Basilica) ਦੀਆਂ ਘੰਟੀਆਂ ਵਜਾਉਣ ਨਾਲ ਸਮਾਪਤ ਹੋ ਗਿਆ। ਘੰਟੀਆਂ ਦੀ ਇਹ ਆਵਾਜ਼ 2 ਘੰਟੇ ਅਤੇ 10 ਮਿੰਟ ਲੰਬੀ ਸਰਵਿਸ ਦੇ ਅੰਤ ਦਾ ਸੰਕੇਤ ਸੀ।
ਪੋਪ ਫਰਾਂਸਿਸ ਨੂੰ ਸ਼ਰਧਾਂਜਲੀ ਦੇਣ ਲਈ ਰੋਮ ਦੀਆਂ ਸੜਕਾਂ &lsquoਤੇ ਵੱਡੀ ਭੀੜ ਕਤਾਰ ਵਿੱਚ ਖੜ੍ਹੀ ਸੀ ਕਿਉਂਕਿ ਉਨ੍ਹਾਂ ਦਾ ਤਾਬੂਤ ਲੈ ਕੇ ਜਾਣ ਵਾਲਾ ਚਿੱਟਾ ਪੋਪਮੋਬਾਈਲ ਵੈਟੀਕਨ ਦੇ ਪਾਰ ਮੋਟਰਸਾਈਕਲਾਂ ਨਾਲ ਪੋਪ ਦੇ ਅੰਤਿਮ ਵਿਰਾਮ ਸਥਾਨ ਵੱਲ ਜਾ ਰਿਹਾ ਸੀ, ਜੋ ਉਨ੍ਹਾਂ ਦੀ ਪਸੰਦ ਦੀ ਜਗ੍ਹਾ ਸੀ।