image caption:

28 ਅਪ੍ਰੈਲ 2025 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ

 ਆਮਿਰ ਖ਼ਾਨ ਦਾ ਗੁਰੂ ਨਾਨਕ ਦੇਵ ਦੇ ਰੂਪ &rsquoਚ ਪੋਸਟਰ ਨਕਲੀ ਅਤੇ AI ਸਿਰਜਤ ਹੋਣ ਦਾ ਦਾਅਵਾ

ਨਵੀਂ ਦਿੱਲੀ- ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਰਸਾਉਂਦਾ ਇੱਕ ਪੋਸਟਰ &ldquoਪੂਰੀ ਤਰ੍ਹਾਂ ਨਕਲੀ ਅਤੇ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ&rdquo। ਇਹ ਦਾਅਵਾ ਸੋਮਵਾਰ ਨੂੰ ਅਦਾਕਾਰ ਦੇ ਇੱਕ ਬੁਲਾਰੇ ਕੀਤਾ ਅਤੇ ਕਿਹਾ ਕਿ ਇਹ ਸੋਸ਼ਲ ਮੀਡੀਆ &lsquoਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ ਹੈ।
ਪੋਸਟਰ ਵਿੱਚ ਆਮਿਰ ਨੂੰ &ldquoਗੁਰੂ ਨਾਨਕ&rdquoਦੇ ਰੂਪ ਵਿੱਚ ਦਿਖਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਇਦਾ ਟੀਜ਼ਰ ਟ੍ਰੇਲਰ ਛੇਤੀ ਹੀ ਆਉਣ ਵਾਲਾ ਹੈ। ਇੱਕ ਬਿਆਨ ਵਿੱਚ, ਅਦਾਕਾਰ ਦੇ ਬੁਲਾਰੇ ਨੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ &lsquoਤੇ ਜਾਅਲੀ ਖ਼ਬਰਾਂ ਤੋਂ ਚੌਕਸ ਰਹਿਣ ਲਈ ਕਿਹਾ ਹੈ।
ਬੁਲਾਰੇ ਨੇ ਬਿਆਨ ਵਿੱਚ ਕਿਹਾ, &ldquoਆਮਿਰ ਖ਼ਾਨ ਨੂੰ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦਿਖਾਉਂਦਾ ਪੋਸਟਰ ਪੂਰੀ ਤਰ੍ਹਾਂ ਜਾਅਲੀ ਅਤੇ ਏਆਈ ਦੁਆਰਾ ਤਿਆਰ ਕੀਤਾ ਗਿਆ ਹੈ। ਆਮਿਰ ਖ਼ਾਨ ਦਾ ਅਜਿਹੇ ਕਿਸੇ ਵੀ ਪ੍ਰੋਜੈਕਟ ਨਾਲ ਕੋਈ ਸਬੰਧ ਨਹੀਂ ਹੈ। ਉਹ ਗੁਰੂ ਨਾਨਕ ਦੇਵ ਜੀ ਦਾ ਸਭ ਤੋਂ ਵੱਧ ਸਤਿਕਾਰ ਕਰਦਾ ਹੈ ਅਤੇ ਕਦੇ ਵੀ ਕਿਸੇ ਵੀ ਨਿਰਾਦਰ ਵਾਲੀ ਚੀਜ਼ ਦਾ ਹਿੱਸਾ ਨਹੀਂ ਬਣੇਗਾ। ਕਿਰਪਾ ਕਰਕੇ ਜਾਅਲੀ ਖ਼ਬਰਾਂ ਵਿੱਚ ਨਾ ਫਸੋ।&rdquo
ਪਿਛਲੇ ਸਾਲ, ਆਮਿਰ ਦਾ ਇੱਕ ਜਾਅਲੀ ਵੀਡੀਓ ਲੋਕ ਸਭਾ ਚੋਣਾਂ ਤੋਂ ਪਹਿਲਾਂ &ldquoਜੁਮਲਾ&rdquo(ਝੂਠੇ ਵਾਅਦੇ) ਤੋਂ ਬਚਣ ਬਾਰੇ ਗੱਲ ਕਰਦੇ ਹੋਏ ਸੋਸ਼ਲ ਮੀਡੀਆ &lsquoਤੇ ਵਾਇਰਲ ਹੋਇਆ ਸੀ।

ਸ਼ੋਇਬ ਅਖ਼ਤਰ, ਬਾਸਿਤ ਅਲੀ ਦੇ ਯੂਟਿਊਬ ਚੈਨਲਾਂ &lsquoਤੇ ਭਾਰਤ ਵਿਚ ਪਾਬੰਦੀ
ਨਵੀਂ ਦਿੱਲੀ- ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕੌਮੀ ਸੁਰੱਖਿਆ ਜਾਂ ਜਨਤਕ ਵਿਵਸਥਾ ਨਾਲ ਸਬੰਧਤ ਸਰਕਾਰ ਦੇ ਆਦੇਸ਼ ਤੋਂ ਬਾਅਦ ਭਾਰਤ &lsquoਚ ਸਾਬਕਾ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਅਖਤਰ ਅਤੇ ਬਾਸਿਤ ਅਲੀ ਦੇ ਯੂਟਿਊਬ ਚੈਨਲਾਂ ਨੂੰ ਬਲਾਕ ਕਰ ਦਿੱਤਾ ਗਿਆ ਹੈ। ਭਾਰਤ ਸਰਕਾਰ ਨੇ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕਈ ਪਾਕਿਸਤਾਨੀ ਚੈਨਲਾਂ ਰੋਕ ਲਾਈ ਹੈ।
ਇਹ ਕਦਮ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਪਾਕਿਸਤਾਨੀ ਯੂਟਿਊਬ ਚੈਨਲ ਭਾਰਤ, ਇਸਦੀ ਫੌਜ ਅਤੇ ਸੁਰੱਖਿਆ ਏਜੰਸੀਆਂ ਵਿਰੁੱਧ ਭੜਕਾਊ ਅਤੇ ਸੰਪਰਦਾਇਕ ਤੌਰ &lsquoਤੇ ਸੰਵੇਦਨਸ਼ੀਲ ਸਮੱਗਰੀ, ਝੂਠੇ ਅਤੇ ਗੁੰਮਰਾਹਕੁੰਨ ਬਿਰਤਾਂਤਾਂ ਅਤੇ ਗਲਤ ਜਾਣਕਾਰੀ ਫੈਲਾ ਰਹੇ ਸਨ।
ਅਖਤਰ, ਇਕ ਮਸ਼ਹੂਰ ਸਾਬਕਾ ਤੇਜ਼ ਗੇਂਦਬਾਜ਼, ਅੰਤਰਰਾਸ਼ਟਰੀ ਕ੍ਰਿਕਟ ਮੁੱਦਿਆਂ ਦੇ ਆਪਣੇ ਡੂੰਘਾਈ ਨਾਲ ਅਤੇ ਅਕਸਰ ਹਾਸੋਹੀਣੇ ਵਿਸ਼ਲੇਸ਼ਣ ਲਈ ਭਾਰਤੀ ਪ੍ਰਸ਼ੰਸਕਾਂ ਵਿਚ ਇਕ ਪ੍ਰਸਿੱਧ ਹਸਤੀ ਹੈ। ਬਾਸਿਤ, ਇਕ ਸਾਬਕਾ ਪਾਕਿਸਤਾਨ ਕੋਚ, ਆਪਣੇ ਚੈਨਲ &lsquoਤੇ ਇਸੇ ਤਰ੍ਹਾਂ ਦੀ ਸਮੱਗਰੀ ਸਾਂਝੀ ਕਰਦੇ ਹਨ।

1984 ਸਿੱਖ ਕਤਲੇਆਮ ਕੇਸ: ਸੁਪਰੀਮ ਕੋਰਟ ਨੇ ਕਾਨਪੁਰ &rsquoਚ 11 ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਦੇ ਹੁਕਮ ਦਿਤੇ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ &rsquoਚ 1984 ਦੇ ਸਿੱਖ ਕਤਲੇਆਮ ਨਾਲ ਜੁੜੇ 11 ਮਾਮਲਿਆਂ ਦੀ ਸੁਣਵਾਈ ਤੇਜ਼ੀ ਨਾਲ ਕਰਨ ਦੇ ਹੁਕਮ ਦਿਤੇ ਹਨ।
ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਇਸ ਮਾਮਲੇ &rsquoਚ ਨਿਯੁਕਤ ਵਿਸ਼ੇਸ਼ ਸਰਕਾਰੀ ਵਕੀਲਾਂ ਨੂੰ ਕੇਸਾਂ ਦੇ ਜਲਦੀ ਨਿਪਟਾਰੇ ਦੇ ਉਪਾਅ ਕਰਨ ਤੋਂ ਇਲਾਵਾ ਅਦਾਲਤਾਂ &rsquoਚ ਪੇਸ਼ ਹੋਣ ਲਈ ਕਿਹਾ। ਬੈਂਚ ਨੇ ਇਸ ਮਾਮਲੇ &rsquoਚ &lsquoਬੇਲੋੜੀ ਦੇਰੀ&rsquo ਨੂੰ ਰੇਖਾਂਕਿਤ ਕੀਤਾ ਅਤੇ ਕੇਸਾਂ ਦੀ ਤੇਜ਼ੀ ਨਾਲ ਸੁਣਵਾਈ ਦੇ ਹੁਕਮ ਦਿਤੇ।


ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਨੂੰ ਮਿਲੀ ਵੱਡੀ ਰਾਹਤ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ, ਫਿਲਮ ਨਿਰਮਾਤਾ ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਨੂੰ ਵੱਡੀ ਰਾਹਤ ਦਿੰਦੇ ਹੋਏ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਵਿਰੁੱਧ ਜਾਰੀ ਕੀਤੇ ਗਏ ਪੁਲਿਸ ਨੋਟਿਸਾਂ &rsquoਤੇ 14 ਜੁਲਾਈ, 2025 ਤੱਕ ਰੋਕ ਲਗਾ ਦਿੱਤੀ ਹੈ। ਇਨ੍ਹਾਂ ਤਿੰਨਾਂ ਕਲਾਕਾਰਾਂ &rsquoਤੇ ਇੱਕ ਸ਼ੋਅ ਦੌਰਾਨ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਇਹ ਮਾਮਲਾ 2019 ਦਾ ਹੈ, ਜਦੋਂ ਫਰਾਹ ਖਾਨ ਨੇ "ਬੈਕਬੈਂਚਰਜ਼" ਨਾਮਕ ਇੱਕ ਸ਼ੋਅ ਦੀ ਮੇਜ਼ਬਾਨੀ ਕੀਤੀ ਸੀ। ਇਸ ਸ਼ੋਅ ਵਿੱਚ, ਮਸ਼ਹੂਰ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਆਮ ਗਿਆਨ ਦੀ ਜਾਂਚ ਕੀਤੀ ਗਈ ਸੀ। ਸ਼ਿਕਾਇਤਕਰਤਾ ਦੇ ਅਨੁਸਾਰ, ਸ਼ੋਅ ਵਿੱਚ ਦੋਸ਼ੀ ਨੇ "ਹਲਲੂਜਾਹ" ਸ਼ਬਦ ਦੀ ਤੁਲਨਾ ਇੱਕ ਅਸ਼ਲੀਲ ਸ਼ਬਦ ਨਾਲ ਕਰਕੇ ਈਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਕਾਰਨ, ਉਸ ਵਿਰੁੱਧ ਸਾਲ 2020 ਵਿੱਚ ਐਫਆਈਆਰ ਦਰਜ ਕੀਤੀ ਗਈ ਸੀ।

ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਦਾ ਪਰਸ ਚੋਰੀ ਕਰਨ ਵਾਲੇ ਕਾਬੂ
ਵਾਸ਼ਿੰਗਟਨ : ਅਮਰੀਕਾ ਦੀ ਗ੍ਰਹਿ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦਾ ਪਰਸ ਚੋਰੀ ਕਰਨ ਦੇ ਮਾਮਲੇ ਵਿਚ 2 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ। ਮੁੱਖ ਸ਼ੱਕੀ ਨੂੰ ਵਾਸ਼ਿੰਗਟਨ ਡੀ.ਸੀ. ਤੋਂ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਦੂਜੀ ਗ੍ਰਿਫ਼ਤਾਰੀ ਮਿਆਮੀ ਵਿਖੇ ਕੀਤੀ ਗਈ। ਅਮਰੀਕੀ ਦੀ ਸੀਕਰੇਟ ਸਰਵਿਸ ਦਾ ਕਹਿਣਾ ਹੈ ਕਿ ਦੂਜੇ ਸ਼ੱਕੀ ਨੇ ਪਰਸ ਚੋਰੀ ਕਰਨ ਦਾ ਸਾਜ਼ਿਸ਼ ਘੜਨ ਵਿਚ ਯੋਗਦਾਨ ਪਾਇਆ। ਜਾਂਚਕਰਤਾਵਾਂ ਨੇ ਦੱਸਿਆ ਕਿ ਪਰਸ ਚੋਰੀ ਕਰਨ ਵਾਲਾ ਪਹਿਲਾਂ ਵੀ ਕਈ ਅਪਰਾਧ ਕਰ ਚੁੱਕਾ ਹੈ ਅਤੇ ਇਸ ਮਾਮਲੇ ਵਿਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਉਧਰ ਕ੍ਰਿਸਟੀ ਨੋਇਮ ਨੇ ਸੀਕਰੇਟ ਸਰਵਿਸ ਦਾ ਸ਼ੁਕਰੀਆ ਅਦਾ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਇਸ ਮੁਲਕ ਵਿਚ ਕਈ ਪਰਵਾਰ ਅਪਰਾਧ ਦੇ ਸ਼ਿਕਾਰ ਬਣ ਜਾਂਦੇ ਹਨ ਅਤੇ ਇਸੇ ਕਰ ਕੇ ਰਾਸ਼ਟਰਪਤੀ ਟਰੰਪ ਵੱਲੋਂ ਅਪਰਾਧ ਕਰਨ ਵਾਲੇ ਪ੍ਰਵਾਸੀਆਂ ਨੂੰ ਮੁਲਕ ਵਿਚੋਂ ਕੱਢਿਆ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਵਾਸ਼ਿੰਗਟਨ ਡੀ.ਸੀ. ਦੇ ਇਕ ਰੈਸਟੋਰੈਂਟ ਵਿਚ ਰਾਤ ਦਾ ਖਾਣਾ ਖਾਣ ਪੁੱਜੀ ਕ੍ਰਿਸਟੀ ਨੋਇਮ ਦਾ ਮਹਿੰਗਾ ਪਰਸ ਚੋਰੀ ਹੋਇਆ ਜਿਸ ਵਿਚ ਤਕਰੀਬਨ 3 ਹਜ਼ਾਰ ਡਾਲਰ ਨਕਦ, ਡਰਾਈਵਿੰਗ ਲਾਇਸੰਸ, ਪਾਸਪੋਰਟ, ਦਵਾਈਆਂ, ਅਪਾਰਟਮੈਂਟ ਦੀਆਂ ਚਾਬੀਆਂ ਅਤੇ ਗ੍ਰਹਿ ਸੁਰੱਖਿਆ ਵਿਭਾਗ ਨਾਲ ਸਬੰਧਤ ਬੈਜ ਮੌਜੂਦ ਸੀ।

ਚੀਨ ਨੇ ਡੋਨਾਲਡ ਟਰੰਪ ਦੇ ਸ਼ੀ ਜਿਨਪਿੰਗ ਨਾਲ ਫੋਨ ਕਾਲ ਦੇ ਦਾਅਵੇ ਨੂੰ ਕੀਤਾ ਰੱਦ
ਚੀਨੀ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ, ਇਹ ਦੁਹਰਾਉਂਦੇ ਹੋਏ ਕਿ ਟੈਰਿਫ ਯੁੱਧ ਨੂੰ ਹੱਲ ਕਰਨ ਲਈ ਦੋਵਾਂ ਦੇਸ਼ਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ, ਸੀਐਨਐਨ ਦੀ ਰਿਪੋਰਟ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੁਓ ਜਿਆਕੁਨ ਦਾ ਇਹ ਬਿਆਨ ਟਰੰਪ ਦੇ ਪਿਛਲੇ ਹਫ਼ਤੇ ਟਾਈਮ ਮੈਗਜ਼ੀਨ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਸ਼ੀ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਸੀ। ਇੱਕ ਨਿਯਮਤ ਨਿਊਜ਼ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਗੁਓ ਜਿਆਕੁਨ ਨੇ ਕਿਹਾ, "ਜਿੱਥੋਂ ਤੱਕ ਮੈਨੂੰ ਪਤਾ ਹੈ, ਦੋਵਾਂ ਰਾਸ਼ਟਰਾਂ ਦੇ ਮੁਖੀਆਂ ਵਿਚਕਾਰ ਹਾਲ ਹੀ ਵਿੱਚ ਕੋਈ ਫ਼ੋਨ ਕਾਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਹੈ ਕਿ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਟੈਰਿਫ ਮੁੱਦੇ &rsquoਤੇ ਸਲਾਹ-ਮਸ਼ਵਰੇ ਜਾਂ ਗੱਲਬਾਤ ਵਿੱਚ ਸ਼ਾਮਲ ਨਹੀਂ ਹਨ। ਚੀਨ ​​ਨੇ ਵਪਾਰ ਯੁੱਧ &rsquoਤੇ ਸਖ਼ਤ ਜਨਤਕ ਰੁਖ਼ ਅਪਣਾਇਆ ਹੈ ਭਾਵੇਂ ਟਰੰਪ ਨੇ ਪਿਛਲੇ ਹਫ਼ਤੇ ਆਪਣਾ ਸੁਰ ਨਰਮ ਕੀਤਾ ਸੀ। ਉਨ੍ਹਾਂ ਕਿਹਾ ਕਿ ਚੀਨੀ ਉਤਪਾਦਾਂ &rsquoਤੇ ਖਗੋਲੀ ਅਮਰੀਕੀ ਟੈਰਿਫ "ਕਾਫ਼ੀ ਹੱਦ ਤੱਕ ਘੱਟ ਜਾਣਗੇ" ਅਤੇ ਗੱਲਬਾਤ ਦੀ ਮੇਜ਼ &rsquoਤੇ "ਬਹੁਤ ਵਧੀਆ" ਹੋਣ ਦਾ ਵਾਅਦਾ ਕੀਤਾ ਕਿਉਂਕਿ ਉਹ ਸ਼ੀ ਨੂੰ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੀਐਨਐਨ ਦੀ ਰਿਪੋਰਟ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਟਾਈਮ ਮੈਗਜ਼ੀਨ ਇੰਟਰਵਿਊ ਵਿੱਚ ਸ਼ੀ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ, "ਉਨ੍ਹਾਂ ਨੂੰ ਬੁਲਾਇਆ ਗਿਆ ਹੈ। ਅਤੇ ਮੈਨੂੰ ਨਹੀਂ ਲੱਗਦਾ ਕਿ ਇਹ ਉਨ੍ਹਾਂ ਦੀ ਤਰਫੋਂ ਕਮਜ਼ੋਰੀ ਦੀ ਨਿਸ਼ਾਨੀ ਹੈ।"


ਮਜੀਠੀਆ ਵੱਲੋਂ ਅੰਮ੍ਰਿਤਪਾਲ ਦੇ ਭਰਾ ਦੀ ਵੀਡੀਓ ਜਾਰੀ, ਨਸ਼ੇ ਕਰਨ ਦਾ ਦਾਅਵਾ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਕ ਵੀਡੀਓ ਜਾਰੀ ਕਰਦਿਆਂ ਦਾਅਵਾ ਕੀਤਾ ਕਿ ਇਸ ਵੀਡੀਓ ਵਿਚ ਐੱਨਐੱਸਏ ਤਹਿਤ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਦਾ ਭਰਾ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿਰਫ਼ ਨਸ਼ਾ ਵਿਰੋਧੀ ਮੁਹਿੰਮ ਦਾ ਮੁਖੌਟਾ ਪਾਇਆ ਹੋਇਆ ਹੈ ਜਦੋਂ ਕਿ ਅਸਲ ਵਿਚ ਉਹ ਨਸ਼ਿਆਂ ਦੀ ਸਮਗਲਿੰਗ ਵਿਚ ਸ਼ਾਮਲ ਹੈ ਅਤੇ ਗੈਂਗਸਟਰਾਂ ਨਾਲ ਉਸ ਦੇ ਨੇੜਲੇ ਸੰਬੰਧ ਹਨ।
ਮਜੀਠੀਆ ਨੇ ਦਾਅਵਾ ਕੀਤਾ ਕਿ ਜਾਰੀ ਕੀਤੀ ਗਈ ਵੀਡੀਓ ਵਿਚ ਅੰਮ੍ਰਿਤਪਾਲ ਸਿੰਘ ਦਾ ਭਰਾ ਇਕ ਕਾਰ ਵਿਚ ਬੈਠ ਕੇ ਨਸ਼ੇ ਕਰਦਾ ਵਿਖਾਈ ਦੇ ਰਿਹਾ ਹੈ। ਅਕਾਲੀ ਆਗੂ ਨੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੀ ਵੀ ਇਕ ਵੀਡੀਓ ਵਿਖਾਈ ਜਿਸ ਵਿਚ ਉਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਹਰਪ੍ਰੀਤ &rsquoਤੇ ਨਸ਼ੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਨੇ ਇਕ ਹੋਰ ਵੀਡੀਓ ਵੀ ਜਾਰੀ ਕੀਤੀ ਅਤੇ ਮਜੀਠੀਆ ਨੇ ਦਾਅਵਾ ਕੀਤਾ ਕਿ ਇਸ ਵੀਡੀਓ ਵਿਚ ਤਰਸੇਮ ਸਿੰਘ ਆਪਣੇ ਪੁੱਤਰਾਂ ਅੰਮ੍ਰਿਤਪਾਲ ਸਿੰਘ ਤੇ ਹਰਪ੍ਰੀਤ ਸਿੰਘ ਬਾਰੇ ਇਤਰਾਜ਼ਯੋਗ ਸ਼ਬਦਾਵਲੀ ਵਰਤ ਰਹੇ ਹਨ।


ਗੁਜਰਾਤ &lsquoਚ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਹਿਰਾਸਤ &lsquoਚ ਲਏ
ਅਹਿਮਦਾਬਾਦ- ਗੁਜਰਾਤ ਦੇ ਸ਼ਹਿਰਾਂ ਅਹਿਮਦਾਬਾਦ ਅਤੇ ਸੂਰਤ &lsquoਚ ਤਲਾਸ਼ੀ ਮੁਹਿੰਮਾਂ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 1,000 ਤੋਂ ਵੱਧ ਗੈਰਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਗ੍ਰਹਿ ਰਾਜ ਮੰਤਰੀ ਹਰਸ਼ ਸਾਂਗਵੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਅਹਿਮਦਾਬਾਦ ਵਿਚ ਘੱਟੋ-ਘੱਟ 890 ਬੰਗਲਾਦੇਸ਼ੀਆਂ ਨੂੰ ਅਤੇ ਸੂਰਤ ਵਿਚ 134 ਨੂੰ ਹਿਰਾਸਤ ਵਿਚ ਲਿਆ ਗਿਆ, ਜੋ ਕਿ ਗੁਜਰਾਤ ਪੁਲਿਸ ਵੱਲੋਂ ਹੁਣ ਤੱਕ ਦੀ ਆਪਣੀ ਕਿਸਮ ਦੀ ਸਭ ਤੋਂ ਵੱਡੀ ਕਾਰਵਾਈ ਹੈ।
ਸਾਂਗਵੀ ਨੇ ਗੁਜਰਾਤ &lsquoਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਪਣੀ ਮਰਜ਼ੀ ਨਾਲ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ, ਨਹੀਂ ਤਾਂ ਉਨ੍ਹਾਂ ਨੂੰ ਫੜ ਕੇ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਉਨ੍ਹਾਂ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਦੇਣ ਵਾਲੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਵੀ ਚੇਤਾਵਨੀ ਦਿੱਤੀ ਹੈ। ਸਾਂਗਵੀ ਨੇ ਸੂਰਤ ਵਿਚ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀਡੀਓ-ਕਾਨਫਰੰਸਿੰਗ ਰਾਹੀਂ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਨੇ ਗੁਜਰਾਤ ਆਉਣ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਹਿੱਸਿਆਂ &lsquoਚ ਰਹਿਣ ਲਈ ਪੱਛਮੀ ਬੰਗਾਲ ਤੋਂ ਪ੍ਰਾਪਤ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ।


ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਸਲਮਾਨ ਖਾਨ ਵੱਲੋਂ ਯੂਕੇ ਦਾ ਦੌਰਾ ਮੁਲਤਵੀ
ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਸੋਮਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਯੂਕੇ ਵਿਚ ਉਨ੍ਹਾਂ ਆਪਣਾ ਅਗਾਮੀ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਨੇ 4, 5 ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ &lsquoਦਿ ਬਾਲੀਵੁੱਡ ਬਿਗ ਵਨ&rsquo ਸ਼ੋਅ ਦੇ ਹਿੱਸੇ ਵਜੋਂ ਮਾਧੁਰੀ ਦੀਕਸ਼ਿਤ ਨੇਨੇ, ਟਾਈਗਰ ਸ਼ਰਾਫ, ਵਰੁਣ ਧਵਨ, ਕ੍ਰਿਤੀ ਸੈਨਨ, ਸਾਰਾ ਅਲੀ ਖਾਨ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪਾਲ ਦੇ ਨਾਲ ਪ੍ਰਦਰਸ਼ਨ ਕਰਨਾ ਸੀ।
ਇੰਸਟਾਗ੍ਰਾਮ &rsquoਤੇ ਇਕ ਬਿਆਨ ਵਿਚ ਸਲਮਾਨ ਖਾਨ ਨੇ ਕਿਹਾ ਕਿ ਉਸ ਨੇ ਅਤੇ ਉਸ ਦੀ ਟੀਮ ਨੇ ਇਹ ਫੈਸਲਾ ਲਿਆ, ਕਿਉਂਕਿ ਦੁੱਖ ਦੇ ਇਸ ਸਮੇਂ ਦੌਰਾਨ ਰੁਕਣਾ ਸਹੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ, &ldquoਇਸ ਨਾਲ ਹੋਣ ਵਾਲੀ ਕਿਸੇ ਵੀ ਨਿਰਾਸ਼ਾ ਜਾਂ ਅਸੁਵਿਧਾ ਲਈ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ ਅਤੇ ਤੁਹਾਡੀ ਸਮਝ ਅਤੇ ਸਹਿਯੋਗ ਦੀ ਤਹਿ ਦਿਲੋਂ ਕਦਰ ਕਰਦੇ ਹਾਂ। ਸ਼ੋਅ ਲਈ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।&rsquo&rsquo

ਬਰੈਂਪਟਨ : 7.5 ਲੱਖ ਡਾਲਰ ਦੀ ਚੋਰੀ ਦੇ ਮਾਮਲੇ &rsquoਚ ਇਕ ਪੰਜਾਬੀ ਕਾਬੂ
ਬਰੈਂਪਟਨ : ਬਰੈਂਪਟਨ ਵਿਖੇ ਮਹਿੰਗੀਆਂ ਗੱਡੀਆਂ ਕਿਰਾਏ &rsquoਤੇ ਦੇਣ ਵਾਲੇ ਇਕ ਅਦਾਰੇ ਵਿਚੋਂ ਸਾਢੇ ਸੱਤ ਲੱਖ ਡਾਲਰ ਮੁੱਲ ਦੀਆਂ ਦੋ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿਚ ਪੀਲ ਰੀਜਨਲ ਪੁਲਿਸ ਵੱਲੋਂ 29 ਸਾਲ ਦੇ ਇਕ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ 4 ਨਵੰਬਰ 2023 ਨੂੰ ਵਾਪਰੀ ਜਦੋਂ 2022 ਜੀ.ਐਮ.ਸੀ. ਐਸ.ਯੂ.ਵੀ. ਅਤੇ 2022 ਰੌਲਜ਼ ਰੌਇਸ ਗੱਡੀਆਂ ਚੋਰੀ ਹੋਈਆਂ। ਗੁੁੰਝਲਦਾਰ ਮਾਮਲੇ ਦੀ ਲੰਮੇ ਸਮੇਂ ਤੱਕ ਕੀਤੀ ਪੜਤਾਲ ਦੇ ਆਧਾਰ &rsquoਤੇ ਸ਼ੱਕੀਆਂ ਦੀ ਪਛਾਣ ਸ਼ਰਮੀਤ ਮਠਾੜੂ ਅਤੇ ਨਿਖਿਲ ਸਿੱਧੂ ਵਜੋਂ ਕੀਤੀ ਗਈ। ਪੀਲ ਰੀਜਨਲ ਪੁਲਿਸ ਇਨ੍ਹਾਂ ਵਿਚੋਂ ਸ਼ਰਮੀ ਮਠਾੜੂ ਨੂੰ 1 ਅਪ੍ਰੈਲ ਨੂੰ ਕਾਬੂ ਕਰਦਿਆਂ ਬਰੇਕ ਐਂਡ ਐਂਟ ਅਤੇ ਮੋਟਰ ਵ੍ਹੀਕਲ ਚੋਰੀ ਦੇ ਦੋਸ਼ ਆਇਦ ਕੀਤੇ ਗਏ। ਜ਼ਮਾਨਤ ਅਰਜ਼ੀ &rsquoਤੇ ਸੁਣਵਾਈ ਤੱਕ ਉਹ ਫਿਲਹਾਲ ਪੁਲਿਸ ਹਿਰਾਸਤ ਵਿਚ ਹੈ। ਦੂਜੇ ਪਾਸੇ 26 ਸਾਲ ਦੇ ਨਿਖਿਲ ਸਿੱਧੂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਨਿਖਿਲ ਸਿੱਧੂ ਦੀ ਪਤੇ-ਟਿਕਾਣੇ ਬਾਰੇ ਕੋਈ ਜਾਥਾਰੀ ਹੋਵੇ ਤਾਂ ਪੀਲ ਰੀਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3313 &rsquoਤੇ ਸੰਪਰਕ ਕੀਤਾ ਜਾਵੇ।

ਅਕਾਲੀ ਆਗੂ ਮੁਖਤਿਆਰ ਸਿੰਘ ਝੰਡੇਰ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ, ਪੀੜਤ ਪਰਿਵਾਰਾਂ ਨਾਲ ਹਮਦਰਦੀ ਕੀਤੀ ਜ਼ਾਹਿਰ

ਲੈਸਟਰ (ਇੰਗਲੈਂਡ) (ਸੁਖਜਿੰਦਰ ਸਿੰਘ ਢੱਡੇ)- ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਸੈਲਾਨੀਆ ਦੀ ਮੌਤ ਤੇ ਦੁੱਖ ਪ੍ਰਗਟ ਕਰਦਿਆਂ ਇੰਗਲੈਂਡ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਮੁਖਤਾਰ ਸਿੰਘ ਝੰਡੇਰ ਨੇ ਕਿਹਾ ਇਸ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ &rsquoਚ ਨਿੰਦਾ ਕਰਦਿਆਂ ਪੀੜਤ ਪਰਿਵਾਰਾਂ ਲਈ ਹਮਦਰਦੀ ਜ਼ਾਹਿਰ ਕੀਤੀ । ਸ ਝੰਡੇਰ ਨੇ ਸ਼ਹੀਦ ਹੋਏ ਸੈਲਾਨੀਆ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਤੁਰੰਤ ਦੋਸ਼ੀਆਂ ਦੀ ਭਾਲ ਕਰਕੇ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ,ਤਾਂ ਜੋ ਅੱਗੇ ਤੋਂ ਕੋਈ ਵੀ ਅੱਤਵਾਦੀ ਸੰਗਠਨ ਅਜਿਹੀ ਹਰਕਤ ਨਾ ਕਰ ਸਕੇ। ਸ ਝੰਡੇਰ ਨੇ ਕਿਹਾ ਕਿ ਅਜਿਹੀਆਂ ਕਾਇਰਾਂਨਾ ਅਤੇ ਡਰਪੋਕ ਅੱਤਵਾਦੀ ਕਾਰਵਾਈਆਂ ਕਾਰਨ ਦੇਸ਼ ਚ ਸਹਿਮ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਵਿਦੇਸ਼ਾਂ ਤੋਂ ਜਾਣ ਵਾਲੇ ਸੈਲਾਨੀਆ ਚ ਖੌਫ ਦਾ ਮਾਹੌਲ ਪੈਦਾ ਹੁੰਦਾ ਹੈ।ਇਸ ਮੌਕੇ ਤੇ ਸ ਝੰਡੇਰ ਦੇ ਨਾਲ ਮੰਗਤ ਸਿੰਘ ਪਲਾਹੀ,ਕੇ ਬੀ ਢੀਂਡਸਾ, ਸਮੇਤ ਹੋਰ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਨੇ ਇਸ ਅੱਤਵਾਦੀ ਹਮਲੇ ਦੀ ਕਰੜੇ ਸ਼ਬਦਾਂ &rsquoਚ ਨਿੰਦਾ ਕੀਤੀ ਹੈ।

ਭਾਰਤੀ ਪਰਵਾਸੀ ਗਰੁੱਪਾਂ ਵੱਲੋਂ ਪਾਕਿਸਤਾਨੀ ਮੁਜ਼ਾਹਰਾਕਾਰੀਆਂ ਦੇ ਪ੍ਰਦਰਸ਼ਨ ਦਾ ਵਿਰੋਧ
ਲੰਡਨ- ਬਰਤਾਨੀਆ ਵਿੱਚ ਪਰਵਾਸੀ ਭਾਰਤੀ ਭਾਈਚਾਰੇ ਦੇ ਲੋਕ ਪਾਕਿਸਤਾਨ ਦੇ ਪ੍ਰਦਰਸ਼ਨ ਖ਼ਿਲਾਫ਼ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ &rsquoਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ। ਪਰਵਾਸੀ ਪਾਕਿਸਤਾਨੀਆਂ ਨੇ ਭਾਰਤ ਦੇ ਪਹਿਲਗਾਮ &rsquoਚ ਦਹਿਸ਼ਤੀ ਹਮਲੇ ਦੇ ਮੱਦੇਨਜ਼ਰ ਕਥਿਤ ਕੂੜ ਪ੍ਰਚਾਰ ਕਰਨ ਦੇ ਦੋਸ਼ ਲਾਉਂਦਿਆਂ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ।
ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਭਾਰਤ ਦੇ ਹੱਕ &rsquoਚ ਨਾਅਰੇਬਾਜ਼ੀ ਕੀਤੀ ਤੇ ਤਿਰੰਗੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਕੀਤਾ। ਭਾਰਤ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ &lsquoਇੰਡੀਆ ਹਾਊਸ&rsquo ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਮੌਜੂਦ ਬਰਤਾਨਵੀ ਪਾਕਿਸਤਾਨੀਆਂ ਦੇ ਛੋਟੇ ਗਰੁੱਪ ਤੋਂ ਕਾਫੀ ਜ਼ਿਆਦਾ ਸੀ। ਪ੍ਰਦਰਸ਼ਨ ਮੌਕੇ ਮੈਟਰੋਪੌਲੀਟਿਨ ਪੁਲੀਸ ਵੀ ਮੌਜੂਦ ਸੀ। ਇਸ ਮਗਰੋਂ ਭਾਰਤੀ ਗਰੁੱਪਾਂ ਨੇ ਮੋਮਬੱਤੀਆਂ ਬਾਲ ਕੇ ਪਹਿਲਗਾਮ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਭਾਰਤੀ ਪਰਵਾਸੀ ਗਰੁੱਪਾਂ ਨੇ ਯੂਕੇ ਦੇ ਮਾਨਚੈਸਟਰ, ਸਕਾਟਲੈਂਡ ਦੇ ਐਡਿਨਬਰਗ ਤੇ ਉੱਤਰੀ ਆਇਰਲੈਂਡ ਦੇ ਬੈਲਫਾਸਟ ਵਿੱਚ ਵੱਖ-ਵੱਖ ਥਾਵਾਂ &rsquoਤੇ ਇਸੇ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਅਤੇ ਰੈਲੀਆਂ ਕੀਤੀਆਂ, ਜਿਸ ਵਿੱਚ ਪਾਕਿਸਤਾਨ ਵੱਲੋਂ ਅਤਿਵਾਦੀ ਸੰਗਠਨਾਂ ਨੂੰ ਸਮਰਥਨ ਦੇਣ ਦੀ ਨਿੰਦਾ ਕੀਤੀ ਗਈ। ਕਮਿਊਨਿਟੀ ਗਰੁੱਪ &lsquoਇਨਸਾਈਟ ਯੂਕੇ&rsquo ਨੇ ਕਿਹਾ, &lsquo&lsquoਪ੍ਰਦਰਸ਼ਨਾਂ ਦਾ ਉਦੇਸ਼ ਅਤਿਵਾਦ ਵਿਰੁੱਧ ਇਕਜੁਟਤਾ ਦਿਖਾਉਣਾ ਹੈ।&rsquo&rsquo