image caption:

2 ਮਈ 2025 (ਸ਼ੁੱਕਰਵਾਰ) ਅੱਜ ਦੀਆਂ ਮੁੱਖ ਖਬਰਾਂ

 &lsquoਭਾਰਤ ਅਗਲੇ 24 ਤੋਂ 36 ਘੰਟਿਆਂ &lsquoਚ ਕਰ ਸਕਦਾ ਹੈ ਫੌਜੀ ਹਮਲਾ&rsquo
ਭਾਰਤ ਦੀ ਕਾਰਵਾਈ ਕਾਰਨ ਪਾਕਿਸਤਾਨ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸੇ ਕਰਕੇ ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਬੀਤੀ ਦੇਰ ਰਾਤ ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿਚ ਉਨ੍ਹਾਂ ਕਿਹਾ ਕਿ ਸਾਨੂੰ ਮਿਲੀ ਖੁਫੀਆ ਜਾਣਕਾਰੀ ਮੁਤਾਬਕ ਭਾਰਤ ਪਾਕਿਸਤਾਨ &lsquoਤੇ ਅਗਲੇ 24 ਤੋਂ 36 ਘੰਟਿਆਂ ਵਿਚ ਫੌਜੀ ਹਮਲਾ ਕਰ ਸਕਦਾ ਹੈ। ਪਾਕਿ ਦੇ ਸੂਚਨਾ ਮੰਤਰੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ ਗਿਆ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਭਾਰਤ ਨੇ ਇਹ ਫੈਸਲਾ ਲੈ ਹੀ ਲਿਆ ਹੈ ਤਾਂ ਇਸ ਦੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆਉਣਗੇ। ਇਸ ਤੋਂ ਸਪੱਸ਼ਟ ਹੈ ਕਿ ਪਾਕਿਸਤਾਨ ਨੂੰ ਪਲ-ਪਲ ਦਾ ਡਰ ਸਤਾ ਰਿਹਾ ਹੈ ਇਸੇ ਕਰਕੇ ਦੇਰ ਰਾਤ ਨੂੰ ਮੰਤਰੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਮੰਤਰੀ ਅਤਾਉਲਾ ਤਰਾਰ ਨੇ ਕਿਹਾ ਕਿ ਭਾਰਤ ਨੇ ਤਰਕ &lsquoਤੇ ਚੱਲਣ ਦੀ ਬਜਾਏ ਤਰਕਹੀਣਤਾ ਤੇ ਟਕਰਾਅ ਦੇ ਰਸਤੇ ਉਤੇ ਚੱਲਣ ਦਾ ਫੈਸਲਾ ਕੀਤਾ ਹੈ, ਜਿਸ ਦੇ ਵਿਨਾਸ਼ਕਾਰੀ ਨਤੀਜੇ ਹੋ ਸਕਦੇ ਹਨ। ਪਾਕਿਸਤਾਨ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਚੌਕਸ ਰਹਿਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਭਾਰਤ ਵੱਲੋਂ ਕੀਤੀ ਗਈ ਕਿਸੇ ਵੀ ਫੌਜੀ ਕਾਰਵਾਈ ਦਾ ਜਵਾਬ ਤਾਕਤ ਤੇ ਫੈਸਲਾਕੁੰਨ ਢੰਗ ਨਾਲ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਕੋਲ ਭਰੋਸੇਯੋਗ ਖੁਫੀਆ ਜਾਣਕਾਰੀ ਮਿਲੀ ਹੈ ਕਿ ਭਾਰਤ ਪਹਿਲਗਾਮ ਹਮਲੇ ਵਿਚ ਪਾਕਿਸਤਾਨ ਦੀ ਸ਼ਮੂਲੀਅਤ ਦੇ ਬੇਬੁਨਿਆਦ ਅਤੇ ਮਨਘੜਤ ਆਰੋਪਾਂ ਦੇ ਬਹਾਨੇ 24 ਤੋਂ 36 ਘੰਟਿਆਂ ਵਿਚ ਪਾਕਿਸਤਾਨ ਵਿਰੁੱਧ ਫੌਜੀ ਕਾਰਵਾਈ ਕਰਨ ਦਾ ਇਰਾਦਾ ਰੱਖ ਰਿਹਾ ਹੈ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ &lsquoਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪਾਕਿਸਤਾਨ ਦੇ ਮੰਤਰੀ ਇਸ ਦਾ ਖੁਲਾਸਾ ਕਰਦੇ ਦਿਖਾਈ ਰਹੇ ਹਨ।

ਅਮਰੀਕਾ ਦੇ ਬਾਅਦ ਬ੍ਰਿਟੇਨ ਵੱਲੋਂ ਵੀ ਟਰੈਵਲ ਐਡਵਾਈਜਰੀ ਜਾਰੀ, ਭਾਰਤ-ਪਾਕਿ ਸਰਹੱਦੀ ਇਲਾਕਿਆਂ ਤੋਂ ਦੂਰ ਰਹਿਣ ਦੀ ਦਿੱਤੀ
ਬੀਤੇ ਕੁਝ ਸਾਲਾਂ ਤੋਂ ਦੁਨੀਆ ਭਰ ਦੇ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਾਲੇ ਕਸ਼ਮੀਰ ਵਿਚ ਪਹਿਲਗਾਮ ਹਮਲੇ ਦੇ ਬਾਅਦ ਤੋਂ ਪਲਾਇਨ ਤੇਜ਼ ਹੋ ਗਿਆ ਹੈ। 26 ਸੈਲਾਨੀਆਂ ਦੀ ਮੌਤ ਦੇ ਬਾਅਦ ਤੋਂ ਦੇਸ਼ ਦੇ ਕਈ ਸੂਬਿਆਂ ਤੋਂ ਬੁਕਿੰਗ ਕੈਂਸਲ ਹੋ ਰਹੀਆਂ ਹਨ। ਪੂਰਾ ਕਸ਼ਮੀਰ ਬੁੱਧਵਾਰ ਨੂੰ ਬੰਦ ਰਿਹਾ। ਜੂਨ ਤੱਕ ਫਲਾਈਟ, ਹੋਟਲ, ਰਿਜ਼ਾਰਟ ਸਾਰੀ ਬੁਕਿੰਗ ਕੈਂਸਲ ਹੋ ਰਹੀ ਹੈ।
ਇਨ੍ਹਾਂ ਸਭ ਦੇ ਦਰਮਿਆਨ ਸੰਯੁਕਤ ਰਾਜ ਅਮਰੀਕਾਤੇ ਬ੍ਰਿਟੇਨ ਵੱਲੋਂ ਆਪਣੇ ਨਾਗਰਿਕਾਂ ਲਈ ਟਰੈਵਲ ਐਡਵਾਈਜਰੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਨੇ ਆਪਣੇ ਨਾਗਰਿਕਾਂ ਨੂੰ ਸਾਫ ਨਿਰਦੇਸ਼ ਦਿੱਤੇ ਹਨ ਕਿ ਉਹ ਕਸ਼ਮੀਰ ਦੀ ਯਾਤਰਾ ਨਾ ਕਰਨ। ਉਨ੍ਹਾਂ ਕਿਹਾ ਹੈ ਕਿ ਉਹ ਭਾਰਤ ਤੇ ਪਾਕਿਸਤਾਨ ਦੇ ਵਿਚ ਵਧਦੇ ਤਣਾਅ ਕਾਰਨ ਦੋਵੇਂ ਦੇਸ਼ਾਂ ਦੇ ਸਰਹੱਦੀ ਇਲਾਕਿਆਂ ਦੇ 10 ਕਿਲੋਮੀਟਰ ਦੇ ਅੰਦਰ ਯਾਤਰਾ ਨਾ ਕਰਨ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਸਾਰੀਆਂ ਟਰੈਵਲ ਯਾਤਰਾ ਤੋਂ ਬਚਣਾ ਚਾਹੀਦਾ ਹੈ ਤੇ ਵਾਹਗਾ-ਅਟਾਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੇ ਖਾਸ ਤੌਰ ਤੋਂ ਯੂਕੇ ਦੇ ਨਾਗਰਿਕਾਂ ਤੋਂ ਪਹਿਲਗਾਮ ਤੇ ਸ਼ਰੀਨਗਰ ਦੀ ਯਾਤਰਾ ਨਾ ਕਰਨ ਨੂੰ ਕਿਹਾ। ਭਾਰਤ ਤੇ ਪਾਕਿਸਤਾਨ ਵਿਚ ਕੰਟਰੋਲ ਰੇਖਾ &lsquoਤੇ ਹਮੇਸ਼ਾ ਤਣਾਅਪੂਰਨ ਮਾਹੌਲ ਹੀ ਰਹਿੰਦਾ ਹੈ। ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ਬਣਾਉਣ ਦੀ ਐਡਵਾਇਜਰੀ ਨਾਲ ਅਮਰੀਕਾ ਤੇ ਬ੍ਰਿਟੇਨ ਨੇ ਖਦਸ਼ਾ ਪ੍ਰਗਟਾਇਆ ਕਿ ਉਥੇ ਹਾਲਾਤ ਖਰਾਬ ਹਨ।

&lsquoਪਾਕਿ &lsquoਤੇ ਦੋਸ਼ ਲਗਾਉਣ ਤੋਂ ਪਹਿਲਾਂ ਭਾਰਤ ਸਬੂਤ ਦੇਵੇ&rsquo, ਪਹਿਲਗਾਮ ਹਮਲੇ &lsquoਤੇ ਸ਼ਾਹਿਦ ਅਫਰੀਦੀ ਦਾ ਵਿਵਾਦਿਤ ਬਿਆਨ

ਪਹਿਲਗਾਮ ਅੱਤਵਾਦੀ ਹਮਲੇ &lsquoਤੇ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਦਾ ਸ਼ਰਮਨਾਕ ਬਿਆਨ ਸਾਹਮਣੇ ਆਇਆ ਹੈ। ਹਮਲੇ ਦੀ ਨਿੰਦਾ ਕਰਨ ਅਤੇ ਆਪਣੇ ਦੇਸ਼ ਨੂੰ ਅੱਤਵਾਦੀਆਂ ਨੂੰ ਜੜ੍ਹੋਂ ਪੁੱਟਣ ਦਾ ਸੁਨੇਹਾ ਭੇਜਣ ਦੀ ਬਜਾਏ, ਅਫਰੀਦੀ ਨੇ ਭਾਰਤ &lsquoਤੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪਹਿਲਗਾਮ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਸਬੂਤ ਦੇਣੇ ਚਾਹੀਦੇ ਹਨ। ਉਨ੍ਹਾਂ ਇਹ ਗੱਲਾਂ ਦੁਬਈ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ। ਪਾਕਿਸਤਾਨ ਦੇ ਨਿਊਜ਼ ਨਿਊਜ਼ ਚੈਨਲ ਦੇ ਅਨੁਸਾਰ, ਸ਼ਾਹਿਦ ਅਫਰੀਦੀ ਨੇ ਕਿਹਾ, &lsquoਇਹ ਬਹੁਤ ਨਿਰਾਸ਼ਾਜਨਕ ਹੈ ਕਿ ਭਾਰਤ ਨੇ ਇੱਕ ਵਾਰ ਫਿਰ ਬਿਨਾਂ ਕਿਸੇ ਸਬੂਤ ਦੇ ਦੋਸ਼ ਲਗਾਉਣ ਦਾ ਸਹਾਰਾ ਲਿਆ ਹੈ।&rsquo ਅਜਿਹੀਆਂ ਕਾਰਵਾਈਆਂ ਸਿਰਫ਼ ਤਣਾਅ ਵਧਾਉਂਦੀਆਂ ਹਨ ਅਤੇ ਖੇਤਰ ਵਿੱਚ ਸ਼ਾਂਤੀ ਦੇ ਯਤਨਾਂ ਵਿੱਚ ਰੁਕਾਵਟ ਪਾਉਂਦੀਆਂ ਹਨ। ਅਫਰੀਦੀ ਨੇ ਕਿਹਾ ਕਿ ਦੋਸ਼ ਲਗਾਉਣ ਦੀ ਬਜਾਏ, ਭਾਰਤ ਨੂੰ ਗੱਲਬਾਤ ਵਿੱਚ ਹਿੱਸਾ ਲੈ ਕੇ ਮੁੱਦਿਆਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਕ੍ਰਿਕਟ ਨੂੰ ਰਾਜਨੀਤੀ ਤੋਂ ਦੂਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ, &ldquoਅੱਗੇ ਵਧਣ ਦਾ ਇੱਕੋ ਇੱਕ ਰਸਤਾ ਗੱਲਬਾਤ ਰਾਹੀਂ ਹੈ।&rdquoਹਿੰਸਾ ਅਤੇ ਦੋਸ਼-ਪ੍ਰਤੀਯੋਗ ਖੇਡ ਸਥਿਤੀ ਨੂੰ ਹੋਰ ਵੀ ਵਿਗਾੜਨਗੀਆਂ। ਖੇਡਾਂ, ਖਾਸ ਕਰਕੇ ਕ੍ਰਿਕਟ, ਨੂੰ ਹਰ ਤਰ੍ਹਾਂ ਦੇ ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ ਹੋਣਾ ਚਾਹੀਦਾ ਹੈ।

ਰੂਸ ਲਈ ਲੜਦੇ ਲਗਪਗ 600 ਉੱਤਰ ਕੋਰਿਆਈ ਸੈਨਿਕ ਮਰੇ
ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਨੇ ਅੱਜ ਸੰਸਦ ਮੈਂਬਰਾਂ ਨੂੰ ਦੱਸਿਆ ਕਿ ਅਨੁਮਾਨ ਹੈ ਕਿ ਰੂਸ ਨਾਲ ਮਿਲ ਕੇ ਯੂਕਰੇਨੀ ਫੌਜ ਖ਼ਿਲਾਫ਼ ਲੜਦੇ ਹੋਏ ਉੱਤਰੀ ਕੋਰੀਆ ਦੇ 4700 ਸੈਨਿਕ ਜੰਗ ਵਿੱਚ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ। ਇਨ੍ਹਾਂ ਵਿੱਚੋਂ 600 ਦੇ ਕਰੀਬ ਸੈਨਿਕਾਂ ਦੀ ਮੌਤ ਹੋ ਗਈ ਸੀ। ਦੱਖਣੀ ਕੋਰੀਆ ਦੀ ਖ਼ੁਫੀਆ ਏਜੰਸੀ ਦੇ ਇਸ ਮੁਲਾਂਕਣ ਤੋਂ ਦੋ ਦਿਨ ਪਹਿਲਾਂ ਉੱਤਰ ਕੋਰੀਆ ਨੇ ਪਹਿਲੀ ਵਾਰ ਪੁਸ਼ਟੀ ਕੀਤੀ ਸੀ ਕਿ ਉਸ ਨੇ ਰੂਸ ਨੂੰ ਕੁਰਸਕ ਖੇਤਰ ਦੇ ਕੁਝ ਹਿੱਸਿਆਂ &rsquoਤੇ ਮੁੜ ਤੋਂ ਕਬਜ਼ਾ ਕਰਨ ਵਿੱਚ ਮਦਦ ਕਰਨ ਲਈ ਆਪਣੀ ਲੜਾਕੇ ਸੈਨਿਕਾਂ ਨੂੰ ਭੇਜਿਆ ਸੀ। ਇਸ ਖੇਤਰ &rsquoਤੇ ਪਿਛਲੇ ਸਾਲ ਅਚਾਨਕ ਯੂਕਰੇਨ ਦੀ ਘੁਸਪੈਠ ਹੋਣ ਕਾਰਨ ਰੂਸ ਦਾ ਕੰਟਰੋਲ ਖ਼ਤਮ ਹੋ ਗਿਆ ਸੀ। ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ &rsquoਚੋਂ ਇਕ ਲੀ ਸਿਓਂਗ ਕਵੇਉਨ ਮੁਤਾਬਕ, ਦੱਖਣੀ ਕੋਰੀਆ ਦੀ ਕੌਮੀ ਖੁ਼ੁਫੀਆ ਸੇਵਾ ਨੇ ਬੰਦ ਕਮਰੇ ਵਿੱਚ ਸੰਸਦੀ ਕਮੇਟੀ ਦੀ ਮੀਟਿੰਗ ਵਿੱਚ ਕਿਹਾ ਕਿ ਰੂਸ-ਯੂਕਰੇਨ ਜੰਗ ਦੇ ਮੋਰਚੇ &rsquoਤੇ ਉੱਤਰ ਕੋਰੀਆ ਦੇ ਕੁੱਲ 4700 ਸੈਨਿਕ ਦੁਸ਼ਮਣ ਦੀ ਗੋਲੀ ਦਾ ਸ਼ਿਕਾਰ ਹੋਏ, ਜਿਨ੍ਹਾਂ &rsquoਚੋਂ 600 ਸੈਨਿਕਾਂ ਦੀ ਮੌਤ ਹੋ ਗਈ।

ਅਮਰੀਕਾ ਅਤੇ ਯੂਕਰੇਨ ਵਿਚਕਾਰ ਹੋਇਆ ਖਣਿਜ ਸਮਝੌਤਾ
ਯੂਕਰੇਨ ਅਤੇ ਅਮਰੀਕਾ ਨੇ ਆਖ਼ਰਕਾਰ ਬੁਧਵਾਰ ਨੂੰ ਇਕ ਖਣਿਜ ਸਮਝੌਤੇ &rsquoਤੇ ਦਸਤਖ਼ਤ ਕੀਤੇ। ਇਸ ਸੌਦੇ ਦੇ ਤਹਿਤ, ਅਮਰੀਕਾ ਨੂੰ ਯੂਕਰੇਨ ਦੇ ਨਵੇਂ ਖਣਿਜ ਪ੍ਰੋਜੈਕਟਾਂ ਤਕ ਵਿਸ਼ੇਸ਼ ਪਹੁੰਚ ਮਿਲੇਗੀ। ਬਦਲੇ ਵਿਚ, ਅਮਰੀਕਾ ਯੂਕਰੇਨ ਦੇ ਪੁਨਰ ਨਿਰਮਾਣ ਵਿਚ ਨਿਵੇਸ਼ ਕਰੇਗਾ। ਇਸ ਸਮਝੌਤੇ ਦੇ ਤਹਿਤ, ਯੂਕਰੇਨ ਦੇ ਪੁਨਰ ਵਿਕਾਸ ਅਤੇ ਪੁਨਰ ਨਿਰਮਾਣ ਲਈ ਇਕ ਸਾਂਝਾ ਨਿਵੇਸ਼ ਫ਼ੰਡ ਬਣਾਇਆ ਜਾਵੇਗਾ।
ਇਸ ਤੋਂ ਇਲਾਵਾ, ਟਰੰਪ ਪ੍ਰਸ਼ਾਸਨ ਨੇ ਇਸ ਸੌਦੇ ਬਾਰੇ ਤੁਰਤ ਬਹੁਤ ਸਾਰੇ ਵੇਰਵੇ ਜਾਰੀ ਨਹੀਂ ਕੀਤੇ ਹਨ, ਅਤੇ ਇਹ ਵੀ ਸਪੱਸ਼ਟ ਨਹੀਂ ਹੈ ਕਿ ਇਸ ਦਾ ਅਮਰੀਕਾ ਦੀ ਫ਼ੌਜੀ ਸਹਾਇਤਾ &rsquoਤੇ ਕੀ ਪ੍ਰਭਾਵ ਪਵੇਗਾ। ਸੂਤਰਾਂ ਅਨੁਸਾਰ, ਅੰਤਿਮ ਸੌਦੇ ਵਿਚ ਅਮਰੀਕਾ ਵਲੋਂ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਸਹਾਇਤਾ ਦੀ ਕੋਈ ਪੱਕੀ ਗਰੰਟੀ ਨਹੀਂ ਦਿਤੀ ਗਈ ਹੈ।
ਯੂਕਰੇਨ ਦੇ ਅਰਥਚਾਰੇ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਇਸ ਫ਼ੰਡ ਵਿਚ ਸਿੱਧੇ ਤੌਰ &rsquoਤੇ ਜਾਂ ਫ਼ੌਜੀ ਸਹਾਇਤਾ ਰਾਹੀਂ ਯੋਗਦਾਨ ਪਾਏਗਾ, ਜਦੋਂ ਕਿ ਯੂਕਰੇਨ ਅਪਣੇ ਕੁਦਰਤੀ ਸਰੋਤਾਂ ਦੀ ਵਰਤੋਂ ਤੋਂ ਹੋਣ ਵਾਲੀ ਅਪਣੀ ਆਮਦਨ ਦਾ 50% ਇਸ ਫ਼ੰਡ ਵਿਚ ਯੋਗਦਾਨ ਪਾਏਗਾ।
ਮੰਤਰਾਲੇ ਨੇ ਕਿਹਾ ਕਿ ਫ਼ੰਡ ਦਾ ਸਾਰਾ ਪੈਸਾ ਪਹਿਲੇ 10 ਸਾਲਾਂ ਲਈ ਸਿਰਫ਼ ਯੂਕਰੇਨ ਵਿਚ ਹੀ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ, &rsquoਮੁਨਾਫ਼ਾ ਦੋਵਾਂ ਭਾਈਵਾਲਾਂ ਵਿਚਕਾਰ ਵੰਡਿਆ ਜਾ ਸਕਦਾ ਹੈ।&rsquo
ਮੰਤਰਾਲੇ ਨੇ ਇਹ ਵੀ ਕਿਹਾ ਕਿ ਫ਼ੰਡ ਦੇ ਫ਼ੈਸਲਿਆਂ ਵਿਚ ਸੰਯੁਕਤ ਰਾਜ ਅਤੇ ਯੂਕਰੇਨ ਦੀ ਬਰਾਬਰ ਦੀ ਰਾਇ ਹੋਵੇਗੀ। ਇਹ ਸੌਦਾ ਸਿਰਫ਼ ਭਵਿੱਖ ਵਿਚ ਅਮਰੀਕੀ ਫ਼ੌਜੀ ਸਹਾਇਤਾ ਨੂੰ ਕਵਰ ਕਰਦਾ ਹੈ, ਨਾ ਕਿ ਅਤੀਤ ਵਿਚ ਦਿਤੀ ਗਈ ਸਹਾਇਤਾ ਨੂੰ।


ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਕੀਤਾ ਬੰਦ
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨਾਲ ਵਧਦੇ ਤਣਾਅ ਦੇ ਵਿਚਕਾਰ, ਭਾਰਤ ਨੇ ਬੁਧਵਾਰ ਨੂੰ ਇੱਕ ਵੱਡਾ ਕਦਮ ਚੁੱਕਿਆ ਅਤੇ ਏਅਰ ਮਿਸ਼ਨ ਨੂੰ ਨੋਟਿਸ ਜਾਰੀ ਕੀਤਾ।
ਇਸ ਨੋਟਿਸ ਟੂ ਏਅਰ ਮਿਸ਼ਨ ਦੇ ਤਹਿਤ, ਭਾਰਤ ਨੇ ਪਾਕਿਸਤਾਨ ਦੁਆਰਾ ਰਜਿਸਟਰਡ, ਸੰਚਾਲਿਤ ਜਾਂ ਪਾਕਿਸਤਾਨ ਤੋਂ ਲੀਜ਼ &rsquoਤੇ ਲਏ ਗਏ ਸਾਰੇ ਨਾਗਰਿਕ ਅਤੇ ਫ਼ੌਜੀ ਜਹਾਜ਼ਾਂ ਲਈ ਭਾਰਤੀ ਹਵਾਈ ਖੇਤਰ ਨੂੰ ਤੁਰਤ ਪ੍ਰਭਾਵ ਨਾਲ ਬੰਦ ਕਰਨ ਦਾ ਐਲਾਨ ਕੀਤਾ ਹੈ।
30 ਅਪ੍ਰੈਲ ਤੋਂ 23 ਮਈ, 2025 ਤਕ ਕਿਸੇ ਵੀ ਪਾਕਿਸਤਾਨੀ ਜਹਾਜ਼ ਨੂੰ ਭਾਰਤੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਸਰਕਾਰ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਅਗਲੀ ਸਮੀਖਿਆ ਤਕ ਲਾਗੂ ਰਹੇਗੀ ਅਤੇ ਹਾਲਾਤਾਂ ਅਨੁਸਾਰ ਇਸ ਨੂੰ ਬਦਲਿਆ ਜਾ ਸਕਦਾ ਹੈ।
ਭਾਰਤ ਦੇ ਇਸ ਫ਼ੈਸਲੇ ਦਾ ਸਿੱਧਾ ਅਸਰ ਪਾਕਿਸਤਾਨ ਦੀਆਂ ਵਪਾਰਕ ਅਤੇ ਫ਼ੌਜੀ ਉਡਾਣਾਂ &rsquoਤੇ ਪਵੇਗਾ। ਇਸ ਫ਼ੈਸਲੇ ਨੂੰ ਭਾਰਤ ਵਲੋਂ ਇਕ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਹੈ, ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਭੜਕਾਊ ਗਤੀਵਿਧੀ ਦੀ ਸਥਿਤੀ ਵਿਚ, ਭਾਰਤ ਸਖ਼ਤੀ ਨਾਲ ਜਵਾਬ ਦੇਵੇਗਾ। ਪਿਛਲੇ ਕੁੱਝ ਦਿਨਾਂ ਤੋਂ ਕੰਟਰੋਲ ਰੇਖਾ &rsquoਤੇ ਲਗਾਤਾਰ ਜੰਗਬੰਦੀ ਦੀ ਉਲੰਘਣਾਂ ਅਤੇ ਸਰਹੱਦ ਪਾਰ ਗਤੀਵਿਧੀਆਂ ਨੇ ਸਥਿਤੀ ਨੂੰ ਹੋਰ ਵੀ ਨਾਜ਼ੁਕ ਬਣਾ ਦਿਤਾ ਹੈ।
ਇਸ ਦੇ ਨਾਲ ਹੀ ਪਾਕਿਸਤਾਨ ਨੇ ਜਿੱਥੇ ਭਾਰਤ ਲਈ ਅਪਣਾ ਹਵਾਈ ਖੇਤਰ ਬੰਦ ਕੀਤਾ ਸੀ ਉੱਥੇ ਹੀ ਜੈਮਰ ਵੀ ਲਗਾ ਦਿਤੇ ਹਨ ਤਾਂ ਜੋ ਭਾਰਤੀ ਲੜਾਕੂ ਜਹਾਜ਼ ਪਾਕਿਸਤਾਨ ਦੇ ਹਵਾਈ ਖੇਤਰ ਵਿਚ ਦਾਖ਼ਲ ਨਾ ਹੋ ਸਕਣ। ਕੰਟਰੋਲ ਰੇਖਾ &rsquoਤੇ ਗੋਲੀਬਾਰੀ ਦੇ ਵਿਚਕਾਰ, ਪਾਕਿਸਤਾਨ ਨੇ ਚੀਨੀ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਵੀ ਤਾਇਨਾਤ ਕੀਤੀਆਂ ਹਨ।

ਰੂਸ &rsquoਚ ਯੂਕ੍ਰੇਨ ਦੀ ਪੱਤਰਕਾਰ ਨਾਲ ਭਿਆਨਕ ਤਸ਼ੱਦਦ, ਪਸਲੀਆਂ ਤੋੜੀਆਂ, ਦਿਮਾਗ਼ ਤੇ ਅੱਖਾਂ ਕੱਢੀਆਂ
ਰੂਸ ਅਤੇ ਯੂਕਰੇਨ ਵਿਚਕਾਰ ਪਿਛਲੇ 3 ਸਾਲਾਂ ਤੋਂ ਜੰਗ ਚਲ ਰਹੀ ਹੈ। ਇਸ ਦੌਰਾਨ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸਾਲ 2023 ਵਿਚ, ਵਿਕਟੋਰੀਆ ਰੋਸ਼ਚਿਨਾ ਨਾਮ ਦੀ ਇਕ ਮਹਿਲਾ ਪੱਤਰਕਾਰ ਯੂਕਰੇਨੀ ਨਾਗਰਿਕਾਂ ਦੀ ਗ਼ੈਰ-ਕਾਨੂੰਨੀ ਹਿਰਾਸਤ ਅਤੇ ਤਸ਼ੱਦਦ ਬਾਰੇ ਰਿਪੋਰਟਿੰਗ ਕਰ ਰਹੀ ਸੀ।
ਹੁਣ ਉਸ ਪੱਤਰਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਆਪਣੀ ਮੌਤ ਤੋਂ ਪਹਿਲਾਂ, 27 ਸਾਲਾ ਵਿਕਟੋਰੀਆ ਨੂੰ ਰੂਸੀ ਫ਼ੌਜ ਨੇ ਹਿਰਾਸਤ ਵਿਚ ਲੈ ਲਿਆ ਅਤੇ ਮਹੀਨਿਆਂ ਤਕ ਤਸੀਹੇ ਦਿਤੇ। ਰਿਪੋਰਟ ਦੇ ਅਨੁਸਾਰ, ਜਦੋਂ ਵਿਕਟੋਰੀਆ ਦੀ ਲਾਸ਼ ਯੂਕਰੇਨ ਵਾਪਸ ਭੇਜੀ ਗਈ, ਤਾਂ ਫੋਰੈਂਸਿਕ ਰਿਪੋਰਟਾਂ ਵਿਚ ਭਿਆਨਕ ਤਸ਼ੱਦਦ ਅਤੇ ਅਣਮਨੁੱਖੀ ਸਲੂਕ ਦੇ ਹੈਰਾਨ ਕਰਨ ਵਾਲੇ ਨਿਸ਼ਾਨ ਮਿਲੇ। ਉਸਦੇ ਸਰੀਰ &rsquoਤੇ ਝਰੀਟਾਂ, ਟੁੱਟੀਆਂ ਪਸਲੀਆਂ, ਗਰਦਨ &rsquoਤੇ ਡੂੰਘੇ ਜ਼ਖ਼ਮ ਅਤੇ ਲੱਤਾਂ &rsquoਤੇ ਬਿਜਲੀ ਦੇ ਝਟਕੇ ਦੇ ਨਿਸ਼ਾਨ ਮਿਲੇ। ਹੋਰ ਵੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਉਸ ਦਾ ਦਿਮਾਗ਼ ਤੇ ਅੱਖਾਂ ਗ਼ਾਇਬ ਸਨ।
ਵਿਕਟੋਰੀਆ ਰੋਸ਼ਚੀਨਾ ਯੂਕਰੇਨੀ ਅਖ਼ਬਾਰ ਯੂਕਰੇਨਸਕਾ ਪ੍ਰਵਦਾ ਨਾਲ ਜੁੜੀ ਹੋਈ ਸੀ। ਉਹ ਲੰਬੇ ਸਮੇਂ ਤੋਂ ਕਬਜ਼ੇ ਵਾਲੇ ਇਲਾਕਿਆਂ ਵਿਚ ਗਰਾਊਂਡ ਰਿਪੋਰਟਿੰਗ ਕਰ ਰਹੀ ਸੀ। ਯੂਕਰੇਨਸਕਾ ਪ੍ਰਵਦਾ ਦੇ ਸੰਪਾਦਕ ਸੇਵਗਿਲ ਮੁਸੇਵਾ ਨੇ ਵਿਕਟੋਰੀਆ ਨੂੰ ਇਕ ਖਾੜਕੂ ਪੱਤਰਕਾਰ ਮੰਨਿਆ। ਉਨ੍ਹਾਂ ਕਿਹਾ ਕਿ ਵਿਕਟੋਰੀਆ ਕਹਿੰਦੀ ਹੁੰਦੀ ਸੀ ਕਿ ਇਕ ਪੱਤਰਕਾਰ ਨੂੰ ਉੱਥੇ ਹੋਣਾ ਚਾਹੀਦਾ ਹੈ ਜਿਥੇ ਦੂਜੇ ਲੋਕ ਨਹੀਂ ਪਹੁੰਚ ਸਕਦੇ। ਉਸਦੀ ਹੱਤਿਆ ਨੇ ਯੂਕਰੇਨੀ ਅਤੇ ਅੰਤਰਰਾਸ਼ਟਰੀ ਪੱਤਰਕਾਰੀ ਨੂੰ ਝੰਜੋੜ ਕੇ ਰੱਖ ਦਿਤਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੋਸ਼ਚਿਨਾ ਦੀ ਮੌਤ ਰੂਸੀ ਹਿਰਾਸਤ ਵਿਚ ਹੋਈ ਸੀ। ਇਸ ਦੇ ਪੁਖਤਾ ਸਬੂਤ ਮਿਲੇ ਹਨ। ਰੂਸ ਦੀਆਂ ਕਾਰਵਾਈਆਂ ਦਾ ਇਕ ਪੈਟਰਨ ਹੈ, ਜਿਥੇ ਯੁੱਧ ਪ੍ਰਭਾਵਿਤ ਖੇਤਰਾਂ ਵਿਚ ਸੱਚਾਈ ਨੂੰ ਦਬਾਉਣ ਲਈ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਫੌਜਾਂ ਨੇ ਅੰਤਰਰਾਸ਼ਟਰੀ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ, ਗ਼ੈਰ-ਕਾਨੂੰਨੀ ਤੌਰ &rsquoਤੇ ਬੰਧਕਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਰਿਪੋਰਟਿੰਗ ਨੂੰ ਰੋਕਣ ਲਈ ਪੱਤਰਕਾਰਾਂ ਵਿਰੁਧ ਹਿੰਸਾ ਦੀ ਵਰਤੋਂ ਕੀਤੀ ਹੈ।

ਪਾਕਿਸਤਾਨੀ ਐੱਫਐੱਮ ਸਟੇਸ਼ਨਾਂ ਨੇ ਭਾਰਤੀ ਗੀਤ ਬੰਦ ਕੀਤੇ

ਪਾਕਿਸਤਾਨ ਦੇ ਐੱਫਐੱਮ ਰੇਡੀਓ ਸਟੇਸ਼ਨਾਂ ਨੇ ਪਹਿਲਗਾਮ ਦਹਿਸ਼ਤੀ ਹਮਲੇ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਅੱਜ ਭਾਰਤੀ ਗੀਤ ਚਲਾਉਣੇ ਬੰਦ ਕਰ ਦਿੱਤੇ ਹਨ। ਪਾਕਿਸਤਾਨ ਬ੍ਰਾਡਕਾਸਟਰਜ਼ ਐਸੋਸੀਏਸ਼ਨ (ਪੀਬੀਏ) ਦੇ ਜਨਰਲ ਸਕੱਤਰ ਸ਼ਕੀਲ ਮਸੂਦ ਨੇ ਕਿਹਾ, &lsquoਪੀਬੀਏ ਨੇ ਦੇਸ਼ ਭਰ ਦੇ ਪਾਕਿਸਤਾਨੀ ਐੱਫਐੱਮ ਰੇਡੀਓ ਸਟੇਸ਼ਨਾਂ &rsquoਤੇ ਭਾਰਤੀ ਗੀਤਾਂ ਦਾ ਪ੍ਰਸਾਰਨ ਤੁਰੰਤ ਬੰਦ ਕਰ ਦਿੱਤਾ ਹੈ।&rsquo ਲਤਾ ਮੰਗੇਸ਼ਕਰ, ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਵਰਗੇ ਗਾਇਕਾਂ ਦੇ ਭਾਰਤੀ ਗੀਤ ਪਾਕਿਸਤਾਨ ਵਿੱਚ ਕਾਫੀ ਮਸ਼ਹੂਰ ਹਨ ਅਤੇ ਇੱਥੇ ਐੱਫਐੱਮ ਰੇਡੀਓ ਸਟੇਸ਼ਨਾਂ &rsquoਤੇ ਰੋਜ਼ਾਨਾ ਚਲਾਏ ਜਾਂਦੇ ਹਨ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਪੀਬੀਏ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ।


ਹਰਿਆਣਾ ਨੂੰ ਪਾਣੀ ਦੇਣ ਦੇ ਫ਼ੈਸਲੇ ਪ੍ਰਨੀਤ ਕੌਰ ਨੇ &lsquoਆਪ&rsquo ਨੂੰ ਬਣਾਇਆ ਨਿਸ਼ਾਨਾ
ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੀ ਹਾਲੀਆ ਮੀਟਿੰਗ ਵਿਚ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿਤੇ ਜਾਣ ਦੇ ਫ਼ੈਸਲੇ ਨਾਲ ਪੰਜਾਬ ਦੇ ਹਿਤਾਂ ਨੂੰ ਗੰਭੀਰ ਢੰਗ ਨਾਲ ਨੁਕਸਾਨ ਪਹੁੰਚਿਆ ਹੈ। ਇਸ ਸਬੰਧੀ ਭਾਜਪਾ ਆਗੂ ਪ੍ਰਨੀਤ ਕੌਰ ਨੇ ਕਿਹਾ ਪੰਜਾਬ ਭਾਜਪਾ ਇਸ ਫ਼ੈਸਲੇ ਦੇ ਵਿਰੁਧ ਹੈ। ਪੰਜਾਬ ਭਾਜਪਾ ਦਾ ਸਾਫ਼ ਸਟੈਂਡ ਹੈ ਕਿ ਸਾਡੇ ਕੋਲ ਕਿਸੇ ਹੋਰ ਰਾਜ ਨੂੰ ਵਾਧੂ ਪਾਣੀ ਦੇਣ ਲਈ ਇਕ ਬੂੰਦ ਵੀ ਨਹੀਂ ਹੈ। ਪੰਜਾਬ ਭਾਜਪਾ ਇਸ ਫ਼ੈਸਲੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈ ਅਤੇ ਇਹ ਫ਼ੈਸਲਾ ਤੁਰਤ ਵਾਪਸ ਲਿਆ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਪ੍ਰਨੀਤ ਕੌਰ ਨੇ ਕਿਹਾ ਪੰਜਾਬ ਪਹਿਲਾਂ ਹੀ ਪਾਣੀ ਦੀ ਕਮੀ ਦੀ ਮਾਰ ਸਹਿ ਰਿਹਾ ਹੈ। ਪੰਜਾਬ ਦੇ 115 ਜ਼ੋਨ ਪਹਿਲਾਂ ਹੀ ਡਾਰਕ ਜ਼ੋਨ ਘੋਸ਼ਤ ਕੀਤੇ ਜਾ ਚੁੱਕੇ ਹਨ। ਇਸ ਲਈ ਹਰਿਆਣਾ ਨੂੰ ਵਾਧੂ ਪਾਣੀ ਦੇਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਡੈਮਾਂ ਦੇ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਵਰਗੇ ਮੁੱਖ ਪਾਣੀ ਸਰੋਤ ਆਮ ਪੱਧਰ ਤੋਂ ਕਾਫੀ ਥੱਲੇ ਹਨ।

ਅਮਰੀਕਾ ਦੇ 10 ਸੂਬਿਆਂ &rsquoਚ ਬੀਮਾਰੀ ਦਾ ਪ੍ਰਕੋਪ, 900 ਤੋਂ ਵੱਧ ਮਾਮਲੇ ਆਏ ਸਾਹਮਣੇ

ਅਮਰੀਕਾ ਦੇ ਕਈ ਰਾਜ ਖਸਰੇ ਦੇ ਪ੍ਰਕੋਪ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਵਿਚ ਮਾਮਲਿਆਂ ਦੀ ਗਿਣਤੀ 900 ਤਕ ਪਹੁੰਚਣ ਦੀ ਉਮੀਦ ਹੈ। ਇਹ ਜਾਣਕਾਰੀ ਅਮਰੀਕੀ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਵਿਚ ਦਿਤੀ ਗਈ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ (ਸੀਡੀਸੀ) ਦੇ ਅਨੁਸਾਰ, ਖਸਰੇ ਦੇ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ 884 ਹੈ, ਜੋ ਕਿ 2024 ਵਿਚ ਇਸ ਬਿਮਾਰੀ ਤੋਂ ਪੀੜਤ ਹੋਣ ਦੀ ਉਮੀਦ ਕੀਤੇ ਗਏ ਲੋਕਾਂ ਦੀ ਗਿਣਤੀ ਤੋਂ ਤਿੰਨ ਗੁਣਾ ਹੈ। ਟੈਕਸਾਸ ਵਿਚ ਇਹ ਪ੍ਰਕੋਪ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਅਤੇ ਮੰਗਲਵਾਰ ਤਕ 663 ਪੁਸ਼ਟੀ ਕੀਤੇ ਕੇਸਾਂ ਦੇ ਨਾਲ ਸਭ ਤੋਂ ਵੱਧ ਕੇਸ ਇੱਥੇ ਹਨ।
ਇਹ ਬਿਮਾਰੀ ਨਿਊ ਮੈਕਸੀਕੋ, ਓਕਲਾਹੋਮਾ ਅਤੇ ਕੰਸਾਸ ਵਿਚ ਵੀ ਫੈਲ ਗਈ ਹੈ। ਪੱਛਮੀ ਟੈਕਸਾਸ ਵਿੱਚ ਦੋ ਬੱਚਿਆਂ ਦੀ ਮੌਤ ਹੋਣ ਦੀ ਵੀ ਖ਼ਬਰ ਹੈ। ਇਸ ਦੇ ਨਾਲ ਹੀ ਨਿਊ ਮੈਕਸੀਕੋ ਵਿਚ ਵੀ ਇਕ ਵਿਅਕਤੀ ਦੀ ਖਸਰੇ ਨਾਲ ਮੌਤ ਹੋ ਗਈ। ਇੰਡੀਆਨਾ, ਮਿਸ਼ੀਗਨ, ਮੋਂਟਾਨਾ, ਓਹੀਓ, ਪੈਨਸਿਲਵੇਨੀਆ ਅਤੇ ਟੈਨੇਸੀ ਵਿਚ ਵੀ ਖਸਰੇ ਦਾ ਪ੍ਰਕੋਪ ਫੈਲਿਆ ਹੋਇਆ ਹੈ।


ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਜੇਲ੍ਹ ਤੋਂ ਆਏਗੀ ਬਾਹਰ, ਅਦਾਲਤ ਨੇ ਦਿੱਤੀ ਜ਼ਮਾਨਤ
ਥਾਰ ਵਿਚੋਂ ਚਿੱਟੇ ਨਾਲ ਫੜੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਵੀਰਵਾਰ ਵੱਡੀ ਅਦਾਲਤ ਵੱਲੋਂ ਵੱਡੀ ਰਾਹਤ ਮਿਲੀ। ਕੋਰਟ ਨੇ ਮਹਿਲਾ ਮੁਲਾਜ਼ਮ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰ ਲਈ। ਪੰਜਾਬ ਪੁਲਿਸ ਦੀ ਬਠਿੰਡਾ ਵਿੱਚ ਤਾਇਨਾਤ ਤੇ ਇੰਸਟਾਕੁਈਨ ਦੇ ਨਾਂ ਨਾਲ ਮਸ਼ਹੂਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪਿਛਲੇ ਮਹੀਨੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਸੀ।
ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੇ ਵਕੀਲ ਨੇ ਦੱਸਿਆ ਕਿ ਅਮਨਦੀਪ ਕੌਰ ਨੂੰ ਇੱਕ ਮਹੀਨੇ ਤੋਂ ਇੱਕ ਦਿਨ ਘੱਟ ਜ਼ਮਾਨਤ ਮਿਲੀ ਹੈ। ਬਠਿੰਡਾ ਦੇ ਅਦਾਲਤ ਵਿਖੇ ਦਲੀਲਾਂ ਪੇਸ਼ ਕਰਨ ਮਗਰੋਂ ਅਦਾਲਤ ਨੇ ਮਹਿਲਾ ਕਾਂਸਟੇਬਲ ਨੂੰ ਜ਼ਮਾਨਤ ਦੇ ਦਿੱਤੀ ਹੈ।
ਵਕੀਲ ਵਿਸ਼ਵਦੀਪ ਸਿੰਘ ਨੇ ਕਿਹਾ ਹੈ ਕਿ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਬਠਿੰਡਾ ਕੋਰਟ ਕੰਪਲੈਕਸ ਦੇ 19 ਨੰਬਰ ਵਿੱਚੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਅਜੇ ਤੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਚਲਾਨ ਵੀ ਨਹੀਂ ਪੇਸ਼ ਕੀਤਾ, ਇਥੋਂ ਤੱਕ ਕਿ ਇਹ ਰਿਕਵਰੀ ਵੀ ਬਹੁਤੀ ਨਹੀਂ ਸੀ।
ਦੱਸ ਦੇਈਏ ਕਿ ਅਮਨਦੀਪ ਕੌਰ ਨੂੰ ਪੁਲਿਸ ਨੇ 2 ਅਪ੍ਰੈਲ ਨੂੰ ਬਾਦਲ ਰੋਡ &rsquoਤੇ ਪੁਲ ਨੇੜਿਓਂ ਥਾਰ ਗੱਡੀ ਵਿਚੋਂ 17.71 ਗ੍ਰਾਮ ਹੈਰੋਇਨ ਸਣੇ ਹਿਰਾਸਤ &rsquoਚ ਲਿਆ ਸੀ। ਨਾਕੇ &lsquoਤੇ ਵਾਹਨਾਂ ਦੀ ਚੈਕਿੰਗ ਦੌਰਾਨ ਜਦੋਂ ਥਾਰ ਗੱਡੀ ਨੂੰ ਰੋਕਿਆ ਤਾਂ ਉਸ ਵਿਚੋਂ ਹੈਰੋਇਨ ਬਰਾਮਦ ਹੋਈ, ਜਿਸ ਮਗਰੋਂ ਪੁਲਿਸ ਨੂੰ ਮਹਿਲਾ ਮੁਲਾਜ਼ਮ ਦਾ ਰਿਮਾਂਡ ਹਾਸਲ ਕੀਤਾ। ਬਾਅਦ ਵਿਚ ਅਦਾਲਤ ਵੱਲੋਂ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 22 ਅਪ੍ਰੈਲ ਤੱਕ ਜੁਡੀਸ਼ੀਅਲ ਰਿਮਾਂਡ &lsquoਤੇ ਭੇਜ ਦਿੱਤਾ ਗਿਆ ਸੀ।

ਮੋਦੀ ਨੇ ਆਰਮੀ ਨੂੰ ਦਿੱਤੀ ਖੁੱਲ੍ਹੀ ਛੁੱਟੀ
ਪਹਿਲਗਾਮ ਹਮਲੇ ਨੂੰ ਲੈ ਕੇ ਜਿੱਥੇ ਪੂਰੇ ਦੇਸ਼ &lsquoਚ ਗੁੱਸੇ ਦੀ ਲਹਿਰ ਹੈ, ਉੱਥੇ ਹੀ ਭਾਰਤ ਸਰਕਾਰ ਵੀ ਪੂਰੀ ਤਰ੍ਹਾਂ ਐਕਸ਼ਨ ਦੇ ਮੋਡ &lsquoਚ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੀ ਰਿਹਾਇਸ਼ &lsquoਤੇ ਉੱਚ ਪੱਧਰੀ ਬੈਠਕ ਬੁਲਾਈ, ਜਿਸ &lsquoਚ ਪ੍ਰਧਾਨ ਮੰਤਰੀ ਨੇ ਫੌਜ ਨੂੰ ਖੁੱਲ੍ਹੀ ਛੁੱਟੀ ਦੇਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਪੀਐਮ ਮੋਦੀ ਨੇ ਅੱਤਵਾਦ ਨੂੰ ਖਤਮ ਕਰਨ ਲਈ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤਾ ਹੈ।
ਪੀ.ਐੱਮ. ਮੋਦੀ ਨੇ ਕਿਹਾ ਹੈ ਕਿ ਫੌਜ ਖੁਦ ਢੰਗ, ਸਮਾਂ ਅਤੇ ਨਿਸ਼ਾਨਾ ਤੈਅ ਕਰੇ। ਉਨ੍ਹਾਂ ਕਿਹਾ ਕਿ ਅਸੀਂ ਅੱਤਵਾਦ ਦਾ ਖਾਤਮਾ ਕਰਾਂਗੇ। ਅਸੀਂ ਅੱਤਵਾਦ ਨੂੰ ਮੂੰਹਤੋੜ ਜਵਾਬ ਦਿਆਂਗੇ। ਭਾਰਤ ਸਰਕਾਰ ਦਾ ਉਪਰੋਕਤ ਫੈਸਲਾ ਪ੍ਰਧਾਨ ਮੰਤਰੀ ਰਿਹਾਇਸ਼ &lsquoਤੇ ਕਰੀਬ ਡੇਢ ਘੰਟੇ ਤੱਕ ਚੱਲੀ ਬੈਠਕ ਤੋਂ ਬਾਅਦ ਆਇਆ ਹੈ।
ਬੈਠਕ &lsquoਚ ਤਿੰਨਾਂ ਸੈਨਾਵਾਂ ਦੇ ਮੁਖੀਆਂ, ਰੱਖਿਆ ਮੰਤਰੀ ਰਾਜਨਾਥ ਸਿੰਘ, ਚੀਫ਼ ਆਫ਼ ਡਿਫੈਂਸ ਸਟਾਫ਼ ਅਨਿਲ ਚੌਹਾਨ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸਮੇਤ ਉੱਚ ਅਧਿਕਾਰੀ ਹਾਜ਼ਰ ਸਨ। ਡੇਢ ਘੰਟੇ ਤੱਕ ਚੱਲੀ ਇਸ ਬੈਠਕ &lsquoਚ ਪੀਐੱਮ ਮੋਦੀ ਨੇ ਅੱਤਵਾਦ ਨਾਲ ਨਜਿੱਠਣ ਲਈ ਫੌਜ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਮਲੇ ਦਾ ਢੁੱਕਵਾਂ ਜਵਾਬ ਦੇਣਾ ਹੁਣ ਰਾਸ਼ਟਰੀ ਸੰਕਲਪ ਹੈ ਅਤੇ ਫੌਜ ਖੁਦ ਇਸ ਦਾ ਤਰੀਕਾ, ਨਿਸ਼ਾਨਾ ਅਤੇ ਸਮਾਂ ਤੈਅ ਕਰੇਗੀ।