5 ਮਈ 2025 (ਸੋਮਵਾਰ) ਅੱਜ ਦੀਆਂ ਮੁੱਖ ਖਬਰਾਂ
 &lsquoਕੈਨੇਡਾ ਨੂੰ 51ਵਾਂ ਸੂਬਾ ਬਣਾ ਕੇ ਹੀ ਸਾਹ ਲਵਾਂਗਾ&rsquo
ਵਾਸ਼ਿੰਗਟਨ : ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਮਰੀਕਾ ਫੇਰੀ ਤੋਂ ਐਨ ਪਹਿਲਾਂ ਡੌਨਲਡ ਟਰੰਪ ਨੇ ਪੁਰਾਣਾ ਰਾਗ ਅਲਾਪਣਾ ਸ਼ੁਰੂ ਕਰ ਦਿਤਾ ਹੈ ਅਤੇ ਪਹਿਲੀ ਵਾਰ ਫੌਜੀ ਹਮਲੇ ਦਾ ਜ਼ਿਕਰ ਵੀ ਹੋਇਆ ਹੈ। ਐਨ.ਬੀ.ਸੀ. ਨਾਲ ਇਕ ਇੰਟਰਵਿਊ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ, &lsquo&lsquoਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿੰਨਾ ਸੋਹਣਾ ਮੁਲਕ ਉਭਰ ਕੇ ਸਾਹਮਣੇ ਆਵੇਗਾ ਜਦੋਂ ਕੈਨੇਡਾ, ਅਮਰੀਕਾ ਦਾ 51ਵਾਂ ਸੂਬਾ ਬਣ ਗਿਆ। ਮੈਂ ਹਮੇਸ਼ਾ ਇਸ ਬਾਰੇ ਗੱਲ ਕਰਦਾ ਹਾਂ, ਤੁਸੀਂ ਜਾਣਦੇ ਹੋ ਕਿਉਂ? ਅਸੀਂ ਕੈਨੇਡਾ ਨੂੰ ਹਰ ਸਾਲ 200 ਅਰਬ ਡਾਲਰ ਦੀਆਂ ਰਿਆਇਤਾਂ ਦਿੰਦੇ ਹਾਂ।&rsquo&rsquo
ਟਰੰਪ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਅਮਰੀਕਾ ਦੇ ਆਪਣੇ ਅੰਕੜਿਆਂ ਰਾਹੀਂ ਨਿਕਲਦੀ ਨਜ਼ਰ ਆਈ ਜਿਨ੍ਹਾਂ ਮੁਤਾਬਕ ਸਾਲ 2024 ਦੌਰਾਨ ਅਮਰੀਕਾ ਨੇ ਕੈਨੇਡਾ ਤੋਂ 413 ਅਰਬ ਡਾਲਰ ਮੁੱਲ ਦੀਆਂ ਚੀਜ਼ਾਂ ਖਰੀਦੀਆਂ। ਦੂਜੇ ਪਾਸੇ ਜਦੋਂ ਅਮਰੀਕਾ ਦੇ ਜੀ.ਡੀ.ਪੀ. ਵਿਚ ਆਈ ਕਮੀ ਬਾਰੇ ਪੁੱਛਿਆ ਗਿਆ ਤਾਂ ਟਰੰਪ ਸਾਫ਼ ਮੁਕਰ ਗਏ ਅਤੇ ਕਿਹਾ ਕਿ ਇਸ ਵਾਸਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸੇ ਦੌਰਾਨ ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕੈਨੇਡਾ &rsquoਤੇ ਕਾਬਜ਼ ਹੋਣ ਲਈ ਫੌਜ ਦੀ ਵਰਤੋਂ ਕੀਤੀ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਅਜਿਹਾ ਕੁਝ ਨਹੀਂ ਸੋਚਿਆ ਪਰ ਗਰੀਨਲੈਂਡ ਦੇ ਮਾਮਲੇ ਵਿਚ ਫੌਜ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਾਉਣ &rsquoਤੇ ਅੜੇ ਡੌਨਲਡ ਟਰੰਪ ਭਾਵੇਂ ਇਸ ਵੇਲੇ ਫੌਜੀ ਕਾਰਵਾਈ ਤੋਂ ਇਨਕਾਰ ਕਰ ਰਹੇ ਹਨ ਪਰ ਭਵਿੱਖ ਵਿਚ ਕੁਝ ਵੀ ਹੋ ਸਕਦਾ ਹੈ। ਇੰਮੀਗ੍ਰੇਸ਼ਨ ਦੇ ਮੁੱਦੇ &rsquoਤੇ ਪੁੱਛੇ ਗਏ ਸਵਾਲਾਂ ਦਾ ਟਰੰਪ ਨੇ ਬੇਹੱਦ ਗੁੰਝਲਦਾਰ ਜਵਾਬ ਦਿਤਾ ਅਤੇ ਹੁਣ ਅਮਰੀਕਾ ਦਾ ਹਰ ਉਹ ਸਿਟੀਜ਼ਨ ਡਿਪੋਰਟੇਸ਼ਨ ਦੇ ਘੇਰੇ ਵਿਚ ਆ ਸਕਦਾ ਹੈ ਜਿਸ ਵੱਲੋਂ ਕੋਈ ਮਾਮੂਲੀ ਅਪਰਾਧ ਵੀ ਕੀਤਾ ਗਿਆ ਹੋਵੇ। ਅਮਰੀਕਾ ਦੇ ਸੰਵਿਧਾਨ ਦੀ ਰਾਖੀ ਬਾਰੇ ਪੁੱਛੇ ਜਾਣ &rsquoਤੇ ਟਰੰਪ ਗੋਲ-ਮੋਲ ਗੱਲਾਂ ਕਰਦੇ ਨਜ਼ਰ ਆਏ ਅਤੇ ਕਹਿਣ ਲੱਗੇ ਕਿਹਾ ਕਿ ਉਹ ਕੋਈ ਵਕੀਲ ਨਹੀਂ।
ਸ ਗੁਰਪ੍ਰਤਾਪ ਸਿੰਘ ਵਡਾਲਾ ਐਤਵਾਰ ਨੂੰ ਲੈਸਟਰ ਅਤੇ ਸਾਉਥਹਾਲ ਦੀਆ ਸੰਗਤਾਂ ਨੂੰ ਕਰਨਗੇ ਸੰਬੋਧਨ
ਲੈਸਟਰ(ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ)ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਵਾਸਤੇ ਚੁਣੇ ਨੁਮਾਇੰਦੇ ਸ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਵਿਧਾਇਕ 2 ਮਈ ਤੋਂ ਚਾਰ ਦਿਨਾਂ ਦੀ ਆਪਣੀ ਨਿੱਜੀ ਫੇਰੀ ਤੇ ਇੰਗਲੈਂਡ ਆ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ ਵਡਾਲਾ ਦੇ ਨਜ਼ਦੀਕੀ ਸਾਥੀ ਅਤੇ ਤੀਰ ਗਰੁੱਪ ਲੈਸਟਰ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਬਕਾ ਪ੍ਰਧਾਨ ਰਾਜਮਨਿੰਦਰ ਸਿੰਘ ਰਾਜਾ ਕੰਗ ਅਤੇ ਮੌਜੂਦਾ ਪ੍ਰਧਾਨ ਸ ਗੁਰਨਾਮ ਸਿੰਘ ਨਵਾਂ ਸ਼ਹਿਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸ ਵਡਾਲਾ ਚਾਰ ਦਿਨਾਂ ਦੀ ਆਪਣੀ ਨਿੱਜੀ ਫੇਰੀ ਤੇ ਅੱਜ 2 ਮਈ ਨੂੰ ਇੰਗਲੈਂਡ ਆ ਰਹੇ ਹਨ। ਉਹਨਾਂ ਦੱਸਿਆ ਕਿ ਸ ਵਡਾਲਾ ਆਪਣੀ ਇਸ ਨਿੱਜੀ ਫੇਰੀ ਦੌਰਾਨ 4 ਮਈ ਐਤਵਾਰ ਨੂੰ ਸਵੇਰੇ 11:30 ਗੁਰਦੁਆਰਾ ਸ੍ਰੀ ਤੇਗ ਬਹਾਦਰ ਸਾਹਿਬ ਲੈਸਟਰ ਵਿਖੇ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਐਤਵਾਰ ਸ਼ਾਮ ਨੂੰ 6:30 ਵਜੇ ਸਿੱਖ ਮਸ਼ੀਨਰੀ ਸੁਸਾਇਟੀ ਸਾਊਥ ਹਾਲ ਵਿਖੇ ਸੰਗਤਾਂ ਨੂੰ ਸੰਬੋਧਨ ਕਰਨਗੈ। ਉਕਤ ਆਗੂਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਸ ਗੁਰਪ੍ਰਤਾਪ ਸਿੰਘ ਵਡਾਲਾ ਆਪਣੀ ਨਿੱਜੀ ਫੇਰੀ ਤੇ ਕਨੇਡਾ ਰਵਾਨਾ ਹੋਣਗੇ।
ਡੱਲੇਵਾਲ ਸਣੇ ਵੱਡੇ-ਛੋਟੇ ਕਿਸਾਨ ਲੀਡਰ ਲਏ ਹਿਰਾਸਤ ਵਿਚ
ਪੰਜਾਬ ਦੇ ਪ੍ਰਸਿੱਧ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜੋ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਹਨ, ਨੂੰ ਪਟਿਆਲਾ ਜ਼ਿਲ੍ਹੇ ਦੇ ਫਰੀਦਕੋਟ ਵਿਖੇ ਸਵੇਰੇ 4 ਵਜੇ ਪੰਜਾਬ ਪੁਲਿਸ ਵੱਲੋਂ ਘਰ 'ਤੇ ਨਜ਼ਰਬੰਦ ਕਰ ਦਿੱਤਾ ਗਿਆ। ਇਹ ਕਾਰਵਾਈ 6 ਮਈ ਨੂੰ ਸ਼ੰਭੂ ਥਾਣੇ ਦੇ ਬਾਹਰ ਐਲਾਨ ਕੀਤੇ ਕਿਸਾਨ ਧਰਨੇ ਤੋਂ ਪਹਿਲਾਂ ਹੋਈ। ਡੱਲੇਵਾਲ ਨੇ ਸੋਸ਼ਲ ਮੀਡੀਆ ਰਾਹੀਂ ਲਾਈਵ ਹੋ ਕੇ ਦੱਸਿਆ ਕਿ ਉਹ ਸਿਹਤ ਕਾਰਨ ਘੁੰਮ-ਫਿਰ ਨਹੀਂ ਸਕਦੇ, ਫਿਰ ਵੀ ਸਰਕਾਰ ਉਨ੍ਹਾਂ ਤੋਂ ਡਰੀ ਹੋਈ ਹੈ ਅਤੇ ਉਨ੍ਹਾਂ ਨੂੰ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।
ਡੱਲੇਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਕਿਸਾਨ ਆਗੂਆਂ ਨੂੰ ਧੋਖੇ ਨਾਲ ਹਿਰਾਸਤ ਵਿੱਚ ਲੈ ਰਹੀ ਹੈ, ਉਨ੍ਹਾਂ ਦੇ ਸਾਮਾਨ ਦੀ ਵਾਪਸੀ ਕਰਨ ਵਾਲਿਆਂ ਉੱਤੇ ਕੇਸ ਦਰਜ ਕਰ ਰਹੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੁਲਿਸ ਅਤੇ ਸਰਕਾਰ ਵਿਰੁੱਧ ਤਾਨਾਸ਼ਾਹੀ ਦਾ ਇਲਜ਼ਾਮ ਲਾਇਆ ਅਤੇ ਕਿਹਾ ਕਿ ਜੇ ਆਮ ਲੋਕ ਅਜਿਹੀ ਕਾਰਵਾਈਆਂ ਵਿਰੁੱਧ ਨਹੀਂ ਉੱਠੇ, ਤਾਂ ਭਵਿੱਖ ਵਿੱਚ ਇਨਸਾਫ਼ ਨਹੀਂ ਮਿਲੇਗਾ। ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ 6 ਮਈ ਨੂੰ ਸ਼ੰਭੂ ਥਾਣੇ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪੁਲਿਸ ਦੀ ਹਿੰਸਕ ਕਾਰਵਾਈ, ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਅਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਡੱਲੇਵਾਲ ਦੀ ਸਿਹਤ ਵੀ ਹਾਲੀਆ ਦਿਨਾਂ ਵਿੱਚ ਨਾਜ਼ੁਕ ਰਹੀ ਹੈ, ਉਹ ਲੰਬੇ ਸਮੇਂ ਤੱਕ ਭੁੱਖ ਹੜਤਾਲ 'ਤੇ ਰਹੇ ਹਨ।
ਤੁਰਕੀ ਦਾ ਜੰਗੀ ਜਹਾਜ਼ ਪਾਕਿਸਤਾਨ ਦੀ ਮਦਦ ਲਈ ਪੁੱਜਾ ਇਹ ਦੌਰਾ
ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਮਾਹੌਲ ਵਿੱਚ ਤੁਰਕੀ ਦਾ ਜੰਗੀ ਜਹਾਜ਼ TCG Büyükada 4 ਮਈ 2025 ਨੂੰ ਕਰਾਚੀ ਪਹੁੰਚਿਆ। ਇਹ ਜਹਾਜ਼ ਤੁਰਕੀ ਨੇਵੀ ਦੀ ਆਧੁਨਿਕ ਐਡਾ-ਕਲਾਸ ਕੋਰਵੈਟ ਹੈ, ਜੋ ਐਂਟੀ-ਸਬਮਰੀਨ ਵਾਰਫੇਅਰ ਅਤੇ ਪੈਟਰੋਲ ਮਿਸ਼ਨਾਂ ਲਈ ਬਣਾਈ ਗਈ ਹੈ। ਇਹ ਦੌਰਾ ਦੋਵਾਂ ਦੇਸ਼ਾਂ ਦੀਆਂ ਜਲ ਸੈਨਾਵਾਂ ਵਿਚਕਾਰ 'ਸਦਭਾਵਨਾ ਯਾਤਰਾ' ਦੇ ਤੌਰ 'ਤੇ ਦੱਸਿਆ ਗਿਆ ਹੈ, ਜਿਸਦਾ ਉਦੇਸ਼ ਪਾਕਿਸਤਾਨ ਅਤੇ ਤੁਰਕੀ ਵਿਚਕਾਰ ਸਮੁੰਦਰੀ ਸਹਿਯੋਗ ਅਤੇ ਰਣਨੀਤਕ ਭਾਈਚਾਰੇ ਨੂੰ ਮਜ਼ਬੂਤ ਕਰਨਾ ਹੈ।  ਇਹ ਦੌਰਾ ਉਸ ਸਮੇਂ ਹੋਇਆ ਹੈ ਜਦੋਂ ਭਾਰਤ-ਪਾਕਿਸਤਾਨ ਰਿਸ਼ਤੇ ਬਹੁਤ ਤਣਾਅਪੂਰਨ ਹਨ ਅਤੇ ਦੋਵਾਂ ਪਾਸਿਆਂ ਵੱਲੋਂ ਫੌਜੀ ਤਿਆਰੀਆਂ ਅਤੇ ਡ੍ਰਿੱਲਾਂ ਹੋ ਰਹੀਆਂ ਹਨ। ਤੁਰਕੀ ਅਤੇ ਪਾਕਿਸਤਾਨ ਨੇਵੀ ਦੇ ਅਧਿਕਾਰੀਆਂ ਨੇ ਜਹਾਜ਼ ਦਾ ਕਰਾਚੀ ਪਹੁੰਚਣ 'ਤੇ ਸਵਾਗਤ ਕੀਤਾ ਅਤੇ ਦੌਰੇ ਦੌਰਾਨ ਦੋਵਾਂ ਪਾਸਿਆਂ ਦੇ ਅਧਿਕਾਰੀ ਪ੍ਰੋਫੈਸ਼ਨਲ ਗਤੀਵਿਧੀਆਂ, ਤਕਨੀਕੀ ਤਜਰਬਿਆਂ ਦੀ ਸਾਂਝ ਅਤੇ ਰਣਨੀਤਕ ਗੱਲਬਾਤਾਂ ਵਿੱਚ ਹਿੱਸਾ ਲੈਣਗੇ। ਤੁਰਕੀ ਨੇਵੀ ਦੇ ਅਧਿਕਾਰੀਆਂ ਅਨੁਸਾਰ, TCG Büyükada ਪਾਕਿਸਤਾਨ ਵਿੱਚ ਰੁਕਣ ਤੋਂ ਬਾਅਦ ਲੰਕਾਵੀ ਇੰਟਰਨੈਸ਼ਨਲ ਮੈਰੀਟਾਈਮ ਐਂਡ ਏਅਰੋਸਪੇਸ ਐਗਜ਼ੀਬਿਸ਼ਨ (LIMA 2025) ਵਿੱਚ ਹਿੱਸਾ ਲੈਣ ਲਈ ਮਲੇਸ਼ੀਆ ਜਾਣਾ ਹੈ। ਜਹਾਜ਼ ਦੀ ਆਮਦ ਨੂੰ ਰਾਜਨੀਤਕ ਅਤੇ ਰਣਨੀਤਕ ਸੰਕੇਤ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਹੈ, ਕਿਉਂਕਿ ਇਸ ਨਾਲ ਦੋਵਾਂ ਦੇਸ਼ਾਂ ਦੀ ਡੂੰਘੀ ਰਣਨੀਤਕ ਭਾਈਵਾਲੀ ਅਤੇ ਭਰੋਸੇ ਦਾ ਸੰਦੇਸ਼ ਜਾਂਦਾ ਹੈ, ਖਾਸ ਕਰਕੇ ਇਲਾਕੇ ਵਿੱਚ ਵਧ ਰਹੀ ਅਣਿਸ਼ਚਿਤਤਾ ਦੇ ਦੌਰ ਵਿੱਚ।
ਸ਼੍ਰੋਮਣੀ ਕਮੇਟੀ ਵੱਲੋਂ ਰਾਜੋਆਣਾ ਦੀ ਪਟੀਸ਼ਨ ਵਾਪਸੀ ਬਾਰੇ ਪ੍ਰਕਿਰਿਆ ਸ਼ੁਰੂ
ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ਼ੀ ਸਬੰਧੀ ਪਟੀਸ਼ਨ ਵਾਪਸ ਲੈਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਸਿੱਖ ਜਥੇਬੰਦੀਆਂ ਨਾਲ ਮੀਟਿੰਗਾਂ ਕਰ ਕੇ ਵਿਚਾਰ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪਟਿਆਲਾ ਜੇਲ੍ਹ ਵਿਚ ਬੰਦ ਰਾਜੋਆਣਾ ਨੂੰ ਮਿਲ ਕੇ ਆਏ ਸਨ।
ਇਸ ਸਬੰਧ ਵਿੱਚ ਅੱਜ ਐਡਵੋਕੇਟ ਧਾਮੀ ਵੱਲੋਂ ਸਿੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨਾਲ ਇੱਕ ਮੀਟਿੰਗ ਵੀ ਕੀਤੀ ਗਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਮੂਹ ਸਿੱਖ ਜੱਥੇਬੰਦੀਆਂ ਦੇ ਪ੍ਰਤੀਨਿਧਾਂ ਦੀ ਇਸ ਸਬੰਧੀ ਮੀਟਿੰਗ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੱਦੀ ਜਾਵੇਗੀ।
ਦਰਿਆਈ ਪਾਣੀਆਂ ਦੇ ਮੁੱਦੇ &rsquoਤੇ ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਦਰਿਆਈ ਪਾਣੀਆਂ ਦੇ ਮੁੱਦੇ &rsquoਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ। ਸ੍ਰੀ ਬਾਦਲ ਨੇ ਪੱਤਰ ਰਾਹੀਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਕੋਈ ਵਿਵਾਦ ਨਹੀਂ ਬਲਕਿ ਦੇਸ਼ ਭਗਤ ਲੋਕਾਂ ਦੇ ਸਰਹੱਦੀ ਸੂਬੇ ਦੀ ਸਿੱਧੀ ਲੁੱਟ ਹੈ। ਸ੍ਰੀ ਬਾਦਲ ਨੇ ਕਿਹਾ ਕਿ ਰਾਜਸਥਾਨ ਤੇ ਹਰਿਆਣਾ, ਪੰਜਾਬ ਦੇ ਇਕਲੌਤੇ ਕੁਦਰਤੀ ਸਰੋਤ ਦਰਿਆਈ ਪਾਣੀਆਂ ਦੇ ਗੈਰ ਕਾਨੂੰਨੀ ਲਾਭ ਪਾਤਰ ਰਹੇ ਹਨ ਤੇ ਇਹ ਰਿਪੇਰੀਅਨ ਸਿਧਾਂਤ ਜੋ ਕਿ ਦਰਿਆਈ ਪਾਣੀਆਂ ਦੀ ਵੰਡ ਵਾਸਤੇ ਕੌਮੀ ਤੇ ਕੌਮਾਂਤਰੀ ਮਾਮਲਿਆਂ ਵਿਚ ਲਾਗੂ ਹੋਣ ਵਾਲੇ ਸਿਧਾਂਤ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਹਰਿਆਣਾ ਤੇ ਨਾ ਹੀ ਰਾਜਸਥਾਨ ਰਿਪੇਰੀਅਨ ਰਾਜ ਹਨ।
ਪੰਜਾਬ ਨੂੰ ਦਬਾਉਣ ਦੀ ਨੀਤੀ &rsquoਤੇ ਚੱਲ ਰਿਹੈ ਕੇਂਦਰ: ਗਿਆਨੀ ਹਰਪ੍ਰੀਤ ਸਿੰਘ
ਅਕਾਲ ਤਖਤ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਆਰੰਭੀ ਮੁਹਿੰਮ ਤਹਿਤ ਅਕਾਲੀ ਵਰਕਰਾਂ ਦੀ ਕਾਨਫਰੰਸ ਅੱਜ ਬਲਾਕ ਮਾਜਰੀ ਵਿਖੇ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਨੂੰ ਕਮਜ਼ੋਰ ਕਰ ਰਿਹਾ ਹੈ। ਹੁਣ ਵੀ ਕੇਂਦਰ ਸਰਕਾਰ ਦੇਸ਼ ਦੇ ਸੂਬਿਆਂ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਨੂੰ ਦਬਾਉਣ ਦੀ ਨੀਤੀ &rsquoਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਮਸਲੇ ਵਿੱਚ ਵੀ ਕੇਂਦਰ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ। ਉਨ੍ਹਾਂ ਸਾਰੇ ਪੰਜਾਬੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਇੱਕ ਧੜੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਮੁੜ ਪ੍ਰਧਾਨ ਚੁਣੇ ਜਾਣ ਬਾਰੇ ਟਿੱਪਣੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਅਕਾਲ ਤਖਤ ਅਤੇ ਪੰਥ ਦਾ ਭਗੌੜਾ ਧੜਾ ਹੈ। ਉਨ੍ਹਾਂ ਮਜ਼ਬੂਤ ਪੰਥਕ ਪਾਰਟੀ ਬਣਾਉਣ ਲਈ ਵੱਧ ਤੋਂ ਵੱਧ ਮੈਂਬਰਸ਼ਿਪ ਕਰਨ ਅਤੇ ਨੌਜਵਾਨਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ। ਪੰਜ ਮੈਂਬਰੀ ਕਮੇਟੀ ਦੇ ਮੈਂਬਰ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਦੋ ਮਹੀਨਿਆਂ ਵਿੱਚ 25 ਲੱਖ ਮੈਂਬਰਸ਼ਿਪ ਪਰਚੀਆਂ ਵੰਡੀਆਂ ਜਾ ਚੁੱਕੀਆਂ ਹਨ। ਕਾਨਫਰੰਸ ਨੂੰ ਸਾਬਕਾ ਸਪੀਕਰ ਰਵੀਇੰਦਰ ਸਿੰਘ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਮਨਜੀਤ ਸਿੰਘ ਮੁੰਧੋਂ, ਭਜਨ ਸਿੰਘ ਸ਼ੇਰਗਿੱਲ, ਗੁਰਮੀਤ ਸਿੰਘ ਸਾਂਟੂ, ਅਰਵਿੰਦਰ ਸਿੰਘ ਪੈਂਟਾ, ਐੱਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਮਨਦੀਪ ਸਿੰਘ ਖਿਜ਼ਰਾਬਾਦ, ਬਲਦੇਵ ਸਿੰਘ ਖਿਜ਼ਰਾਬਾਦ, ਰਵਿੰਦਰ ਸਿੰਘ ਵਜੀਦਪੁਰ, ਹਰਬੰਸ ਸਿੰਘ ਕੰਧੋਲਾ ਆਦਿ ਨੇ ਵੀ ਸੰਬੋਧਨ ਕੀਤਾ।
ਪੰਜਾਬੀ ਗੀਤਕਾਰ ਸੇਵਕ ਬਰਾੜ ਖੋਖਰ ਦੀ ਸੜਕ ਹਾਦਸੇ &lsquoਚ ਮੌਤ 
ਫਰੀਦਕੋਟ ਜ਼ਿਲ੍ਹੇ ਵਿਚ ਪੰਜਾਬੀ ਗੀਤਕਾਰ ਗੁਰਸੇਵਕ ਸਿੰਘ ਬਰਾੜ ਦੀ ਮੌਤ ਹੋ ਗਈ। ਕੋਟਕਪੂਰਾ-ਮੁਕਤਸਰ ਰੋਡ &lsquoਤੇ ਪਿੰਡ ਖਾਰਾਕੋਲ ਟਰੱਕ ਨਾਲ ਟੱਕਰ ਕਰਕੇ ਮੋਟਰਸਾਈਕਲ ਸਵਾਰ ਸੇਵਕ ਬਰਾੜ ਦੀ ਜਾਨ ਚਲੀ ਗਈ। ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ &lsquoਤੇ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਵਿਚ ਲੱਗ ਗਈ ਹੈ।
ਜਾਣਕਾਰੀ ਮੁਤਾਬਕ ਹਾਦਸਾ ਐਤਵਾਰ ਰਾਤ ਲਗਭਗ 8.45 ਵਜੇ ਹੋਇਆ। ਗੁਰਸੇਵਕ ਆਪਣੀ ਬਾਈਕ &lsquoਤੇ ਸਵਾਰ ਹੋ ਕੇ ਕੋਟਕਪੂਰਾ ਤੋਂ ਆਪਣੇ ਪਿੰਡ ਖੋਖਰ (ਮੁਕਤਸਰ) ਪਰਤ ਰਹੇ ਸਨ। ਜਦੋਂ ਉਹ ਪਿੰਡ ਖਾਰਾ ਨੇੜੇ ਬਰਾੜ ਢਾਬੇ ਕੋਲ ਪਹੁੰਚਿਆ ਤਾਂ ਉਸ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਹਾਦਸੇ ਵਿਚ ਗੰਭੀਰ ਸੱਟਾਂ ਆਉਣ ਕਾਰਨ ਉਸ ਦੀ ਮੌਕੇ &lsquoਤੇ ਹੀ ਮੌਤ ਹੋ ਗਈ।
ਭਾਰਤ ਦਾ ਸਖਤ ਐਕਸ਼ਨ! ਪਾਕਿਸਤਾਨ ਨਾਲ Import-Export ਸਭ ਬੰਦ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕੀਤੀ ਹੈ। ਭਾਰਤ ਨੇ ਪਾਕਿਸਤਾਨ ਨਾਲ ਹਰ ਤਰ੍ਹਾਂ ਦਾ ਵਪਾਰ ਬੰਦ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਗੁਆਂਢੀ ਦੇਸ਼ ਨਾਲ ਸਿੱਧੇ ਅਤੇ ਅਸਿੱਧੇ ਵਪਾਰ &lsquoਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਦਾ ਸਿੱਧਾ ਪ੍ਰਭਾਵ ਇਸ ਦੀ ਆਰਥਿਕਤਾ &lsquoਤੇ ਪੈ ਸਕਦਾ ਹੈ। ਇਸ ਕਦਮ ਨਾਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ ਨੂੰ ਹੋਰ ਵੀ ਖਰਾਬ ਹੋਣ ਦੀ ਸੰਭਾਵਨਾ ਹੈ।
ਭਾਰਤ ਨੇ ਪਾਕਿਸਤਾਨ ਤੋਂ ਸਿੱਧੇ ਜਾਂ ਅਸਿੱਧੇ ਤੌਰ &lsquoਤੇ ਲਿਜਾਣ ਵਾਲੀ ਸਾਰੀ ਸਮੱਗਰੀ (ਸਾਰੇ ਆਵਾਜਾਈ) &lsquoਤੇ ਪਾਬੰਦੀ ਲਗਾ ਦਿੱਤੀ ਹੈ। ਇਸ ਪਾਬੰਦੀ ਦਾ ਅਸਿੱਧਾ ਭਾਵ ਇਹ ਹੈ ਕਿ ਹੁਣ ਭਾਰਤ ਨਾਲ ਵਪਾਰ ਪਾਕਿਸਤਾਨ ਤੋਂ ਕਿਸੇ ਤੀਜੇ ਦੇਸ਼ ਜਾਂ ਵਪਾਰਕ ਸਮੂਹ ਰਾਹੀਂ ਵੀ ਸੰਭਵ ਨਹੀਂ ਹੋਵੇਗਾ। ਇਸਦਾ ਮਤਲਬ ਹੈ ਕਿ ਭਾਰਤ ਨੇ ਅੱਤਵਾਦੀ ਹਮਲਿਆਂ ਵਿਰੁੱਧ ਕਦਮ ਚੁੱਕਣ ਦੇ ਹਿੱਸੇ ਵਜੋਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ।
ਵਣਜ ਮੰਤਰਾਲੇ ਨੇ ਇਸ ਹੁਕਮ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ। ਇਸ ਨੋਟੀਫਿਕੇਸ਼ਨ ਦੇ ਅਨੁਸਾਰ, ਭਾਰਤ ਨੇ ਪਾਕਿਸਤਾਨ ਤੋਂ ਸਾਰੇ ਸਮਾਨ ਦੇ ਸਿੱਧੇ ਅਤੇ ਅਸਿੱਧੇ ਨਿਰਯਾਤ ਜਾਂ ਸਾਰੇ ਆਵਾਜਾਈ &lsquoਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਦੱਸ ਦੇਈਏ ਕਿ ਭਾਰਤ ਤੋਂ ਪਾਕਿਸਤਾਨ ਨੂੰ ਜੈਵਿਕ ਅਤੇ ਅਜੈਵਿਕ ਰਸਾਇਣ, ਦਵਾਈਆਂ, ਖੇਤੀਬਾੜੀ ਉਤਪਾਦ, ਕਪਾਹ ਅਤੇ ਸੂਤੀ ਧਾਗਾ, ਖੰਡ, ਮਠਿਆਈਆਂ, ਪਲਾਸਟਿਕ, ਮਸ਼ੀਨਰੀ ਅਤੇ ਹੋਰ ਸਮਾਨ ਨਿਰਯਾਤ ਕੀਤਾ ਜਾਂਦਾ ਹੈ। ਵਪਾਰ ਪਾਬੰਦੀ ਤੋਂ ਬਾਅਦ ਭਾਰਤ ਪਾਕਿਸਤਾਨ ਨੂੰ ਦਵਾਈਆਂ ਜਾਂ ਖੰਡ ਨਹੀਂ ਭੇਜ ਸਕੇਗਾ। ਉਥੇ ਹੀ ਪਾਕਿਸਤਾਨ ਤੋਂ ਸੁੱਕੇ ਮੇਵੇ, ਤਰਬੂਜ ਅਤੇ ਹੋਰ ਫਲ, ਸੀਮਿੰਟ, ਸੇਂਧਾ ਨਮਕ, ਪੱਥਰ, ਚੂਨਾ, ਮੁਲਤਾਨੀ ਮਿੱਟੀ, ਐਨਕਾਂ ਲਈ ਆਪਟਿਕਸ, ਕਪਾਹ, ਸਟੀਲ, ਜੈਵਿਕ ਰਸਾਇਣ, ਚਮੜੇ ਦੇ ਸਮਾਨ ਇੰਪੋਰਟ ਕੀਤੇ ਜਾਂਦੇ ਹਨ।
ਵੱਡਾ ਐਕਸ਼ਨ ਲੈਣ ਦੀ ਤਿਆਰੀ &lsquoਚ ਟਰੰਪ 3,50,000 ਵੈਨੇਜ਼ੁਏਲਾ ਵਾਸੀਆਂ ਤੋਂ ਕਾਨੂੰਨੀ ਸੁਰੱਖਿਆ ਲਈ ਜਾ ਸਕਦੀ ਵਾਪਿਸ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਫਿਰ ਤੋਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਵਿਚ ਹਨ। ਇਸ ਵਾਰ ਇਹ ਐਕਸ਼ਨ ਵੈਨੇਜ਼ੁਏਲਾ ਵਾਸੀਆਂ ਖਿਲਾਫ ਲਿਆ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਨੂੰ 350,000 ਵੈਨੇਜ਼ੁਏਲਾ ਵਾਸੀਆਂ ਨੂੰ ਦਿੱਤੀ ਗਈ ਅਸਥਾਈ ਕਾਨੂੰਨੀ ਸੁਰੱਖਿਆ ਵਾਪਸ ਲੈਣ ਲਈ ਕਿਹਾ ਹੈ ਜਿਸ ਨਾਲ ਉਨ੍ਹਾਂ ਦੇ ਦੇਸ਼ ਨਿਕਾਲਾ ਦੀ ਸੰਭਾਵਨਾ ਵਧ ਗਈ ਹੈ।
ਜੇਕਰ ਇਹ ਸੁਰੱਖਿਆ ਵਾਪਸ ਲੈ ਲਈ ਜਾਂਦੀ ਹੈ ਤਾਂ ਇਨ੍ਹਾਂ ਸਾਰੇ ਲੋਕਾਂ ਦਾ ਅਮਰੀਕਾ ਵਿਚ ਰਹਿਣਾ ਨਾਮੁਮਕਿਨ ਹੋ ਜਾਵੇਗਾ ਯਾਨੀ ਉਨ੍ਹਾਂ ਨੂੰ ਅਮਰੀਕਾ ਤੋਂ ਬਾਹਰ ਕੱਢਣਾ ਯਕੀਨੀ ਹੋ ਜਾਵੇਗਾ। ਇਨ੍ਹਾਂ ਸਭ ਦੇ ਵਿਚਾਲੇ ਨਿਆਂ ਵਿਭਾਗ ਨੇ ਹਾਈ ਕੋਰਟ ਦੇ ਇਕ ਜੱਜ ਦੇ ਉਸ ਫੈਸਲੇ ਨੂੰ ਰੋਕਣ ਲਈ ਕਿਹਾ ਜਿਸ ਵਿੱਚ ਵੈਨੇਜ਼ੁਏਲਾ ਵਾਸੀਆਂ ਲਈ ਅਸਥਾਈ ਸੁਰੱਖਿਅਤ ਸਥਿਤੀ ਨੂੰ ਬਰਕਰਾਰ ਰੱਖਿਆ ਗਿਆ ਸੀ, ਜੋ ਕਿ ਪਿਛਲੇ ਮਹੀਨੇ ਖਤਮ ਹੋ ਜਾਣੀ ਸੀ ਅਜਿਹੇ ਵਿਚ ਸਾਢੇ ਤਿੰਨ ਲੱਖ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।
ਪਾਕਿਸਤਾਨੀ ਰੇਡੀਓ &lsquoਤੇ ਨਹੀਂ ਚੱਲਣਗੇ ਭਾਰਤੀ ਗਾਣੇ
ਭਾਰਤ ਵੱਲੋਂ ਪਾਕਿਸਤਾਨੀ ਕਲਾਕਾਰਾਂ ਅਤੇ ਮਨੋਰੰਜਨ ਚੈਨਲਾਂ &lsquoਤੇ ਪਾਬੰਦੀ ਲਗਾਉਣ ਤੋਂ ਬਾਅਦ ਪਾਕਿਸਤਾਨ ਵੀ ਆਪਣਾ ਰਿਐਕਸ਼ਨ ਦਿਖਾ ਰਿਹਾ ਹੈ। ਪਾਕਿਸਤਾਨ ਨੇ ਆਪਣੇ ਐਫਐਮ ਰੇਡੀਓ ਸਟੇਸ਼ਨਾਂ &lsquoਤੇ ਭਾਰਤੀ ਗੀਤਾਂ &lsquoਤੇ ਪਾਬੰਦੀ ਲਗਾ ਕੇ ਦਿੱਤੀ ਹੈ। ਇਹ ਫੈਸਲਾ ਪਾਕਿਸਤਾਨ ਬ੍ਰੌਡਕਾਸਟਰਜ਼ ਐਸੋਸੀਏਸ਼ਨ (ਪੀਬੀਏ) ਵੱਲੋਂ ਲਿਆ ਗਿਆ ਸੀ, ਜਿਸ ਦੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਰਾਸ਼ਟਰਵਾਦੀ ਕਦਮ ਵਜੋਂ ਸ਼ਲਾਘਾ ਕੀਤੀ ਹੈ।
ਦੱਸ ਦੇਈਏ ਕਿ ਭਾਰਤ ਨੇ ਹਾਲ ਹੀ ਵਿੱਚ ਪਾਕਿਸਤਾਨੀ ਕਲਾਕਾਰਾਂ ਅਤੇ ਪ੍ਰੋਡਕਸ਼ਨਾਂ ਦੀ ਸਮੱਗਰੀ &lsquoਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੂੰ ਪਾਕਿਸਤਾਨ ਨੇ &ldquoਇਕਪਾਸੜ ਅਤੇ ਸੱਭਿਆਚਾਰਕ ਹਮਲਾ&rdquo ਦੱਸਿਆ ਸੀ।
ਪਾਕਿਸਤਾਨ ਸਰਕਾਰ ਦੇ ਅਧਿਕਾਰਤ ਪੱਤਰ (ਨੰਬਰ 3(35)/2025-MIB) ਨੇ ਪੁਸ਼ਟੀ ਕੀਤੀ ਹੈ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੀਬੀਏ ਵੱਲੋਂ ਭਾਰਤੀ ਗੀਤਾਂ &lsquoਤੇ ਪਾਬੰਦੀ ਲਗਾਉਣ ਦਾ ਫੈਸਲਾ ਰਾਸ਼ਟਰੀ ਏਕਤਾ ਅਤੇ ਪ੍ਰਭੂਸੱਤਾ ਦੇ ਹਿੱਤ ਵਿੱਚ ਹੈ।