ਪੰਜਾਬ ਪਾਣੀਆਂ ਦੀ ਲੁੱਟ ਖਸੁੱਟ ਪੰਜਾਬ ਨੂੰ ਫਾਂਸੀ ਦੇਣ ਬਰਾਬਰ: ਭੋਮਾ
 
ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪੰਜਾਬ ਭਾਖੜਾ ਦੇ ਪਾਣੀ ਦੀ ਕਾਣੀ ਵੰਡ ਵਾਲੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਇਹ  ਪੰਜਾਬ ਨੂੰ ਜਬਰੀ ਫਾਂਸੀ ਦੇਣ ਵਾਲਾ ਫੈਸਲਾ ਹੈ।ਇਸ ਫੈਸਲੇ ਨਾਲ ਪੰਜਾਬ ਦੀ ਹੱਕ ਅਤੇ ਸੱਚ ਦੀ ਆਵਾਜ਼ ਨੂੰ ਸਦਾ ਲਈ ਦਬਾ ਦਿੱਤਾ ਜਾਵੇਗਾ। ਜੇਕਰ ਪਾਣੀਆਂ ਦੀ ਲੁੱਟ ਖਸੁੱਟ ਹੋ ਜਾਂਦੀ ਹੈ ਤਾਂ ਇਹ ਪੰਜਾਬ ਦੀ ਸਾਹ ਰੱਗ ਵੱਡਣ ਵਾਲ਼ੀ ਗੱਲ ਹੋਵੇਗੀ । ਜਿਸਨੂੰ ਪੰਜਾਬ ਦੇ ਇਤਿਹਾਸ ਵਿੱਚ ਕਾਲੇ ਇਤਿਹਾਸ  ਦੇ ਪੰਨਿਆਂ ਵਿੱਚ ਲਿਖਿਆ ਜਾਵੇਗਾ।ਜੋਂ ਪੰਜਾਬ ਦੇ ਸੁਪਨਿਆਂ ਨੂੰ ਸਦੀਆਂ ਲਈ ਜਲੀਲ, ਰੋਣ ਧੋਣ ਅਤੇ ਝੋਰਿਆ ਨਾਲ ਤੜਫਾਉਂਦਾ ਰਹੇਗਾ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਪੰਜਾਬੀਆਂ ਦੇ ਦਿਲ ਵਿੱਚ ਹਮੇਸ਼ਾ ਲਈ ਪੱਕੀਆਂ ਵੰਡੀਆਂ ਪੈ ਜਾਣਗੀਆਂ। ਭੋਮਾ ਨੇ ਸਾਰੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ  ਜਿਸ ਤਰ੍ਹਾਂ ਉਹ ਆਪਣੀਆਂ ਨਿੱਜੀ ਰਾਜਸੀ ਲੜਾਈਆਂ ਛੱਡ ਕੇ ਇਕ ਮੰਚ ਤੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਇਕੱਠੇ ਹੋਏ  ਹਨ। ਅੱਜ  ਪੰਜਾਬ ਦੀ ਵਿਧਾਨ ਸਭਾ ਵਿੱਚ ਜੋ ਸਰਬਸੰਮਤੀ ਨਾਲ਼ ਪਾਣੀਆਂ ਸੰਬੰਧੀ ਮਤਾ ਪਾਸ ਹੋਇਆ ਹੈ। ਉਹ ਸ਼ਲਾਘਾਯੋਗ  ਹੈ ।ਇਸ ਨਾਲ਼ ਧੱਕੇਸ਼ਾਹੀ ਤੇ ਬੇਇਨਸਾਫ਼ੀ ਨੂੰ ਰੋਕਿਆਂ ਜਾ ਸਕਦਾ ਹੈ । ਇਸ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ।  ਪੰਜਾਬ ਵਿਰੋਧੀ ਇਸ ਫੈਸਲੇ ਦਾ ਵਿਰੋਧ ਕਰਨ ਨਹੀਂ ਤਾਂ ਜਿਵੇਂ ਧੱਕੇ ਨਾਲ ਪਹਿਲਾਂ  ਵੀ ਪੰਜਾਬ ਦਾ ਪਾਣੀ ਖੋਹਿਆ ਜਾ ਰਿਹਾ ਹੈ ।  ਇਸ ਤਰ੍ਹਾਂ ਪੰਜਾਬ ਨੂੰ ਰੇਗਿਸਤਾਨ  ਵਿੱਚ ਤਬਦੀਲ ਕਰ ਦਿੱਤਾ ਜਾਵੇਗਾ । ਸਾਰੀਆਂ ਰਾਜਸੀ  ਪਾਰਟੀਆਂ ਦੇ ਅਜਿਹੇ ਆਗੂਆਂ ਨੂੰ ਪੰਜਾਬ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਜੋਂ ਸਰਕਾਰ ਨੂੰ ਪੰਜਾਬ ਦੇ ਮੌਜੂਦਾ ਹਾਲਾਤ, ਪਾਣੀਆਂ ਦੇ ਸੰਕਟ ਤੋਂ ਗੰਭੀਰਤਾ ਨਾਲ ਜਾਣੂ ਕਰਵਾ ਸਕਣ। ਉਹਨਾਂ ਕਿਹਾ ਕਪੂਰੀ ਮੋਰਚੇ ਤੋਂ ਸ਼ੁਰੂ ਹੋਇਆ ਸੰਘਰਸ਼ ਕਿਥੋਂ ਤੋਂ ਕਿਥੋਂ ਤੱਕ ਪਹੁੰਚਿਆ ਸਭ ਨੂੰ ਯਾਦ ਰੱਖਣਾ ਚਾਹੀਦਾ ਹੈ। ਕਿਤੇ ਹੁਣ ਨਵੇਂ  ਸੰਘਰਸ਼ ਦਾ ਚੰਨ੍ਹ ਨਾ ਚਾੜ੍ਹ ਦੇਵੇ ਸਰਕਾਰਾਂ ਨੂੰ ਇਹ ਵੀ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ।