image caption:

ਪਾਕਿਸਤਾਨ ਨੇ ਭਾਰਤ ’ਤੇ ਡਰੋਨ ਹਮਲਿਆਂ ਵਿਚ ਭੂਮਿਕਾ ਤੋਂ ਇਨਕਾਰ ਕੀਤਾ

ਇਸਲਾਮਾਬਾਦ- ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਭਾਰਤੀ ਮੀਡੀਆ ਵਿਚ ਆਈਆਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਉਸ ਨੇ ਭਾਰਤ ਵਿਚ ਕਈ ਥਾਵਾਂ &rsquoਤੇ ਹਮਲਾ ਕੀਤਾ ਹੈ। ਪਾਕਿਸਤਾਨ ਕਿਹਾ ਕਿ ਅਜਿਹੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਲਾਪਰਵਾਹੀ ਭਰੀ ਪ੍ਰਚਾਰ ਮੁਹਿੰਮ ਦਾ ਹਿੱਸਾ ਹਨ। ਵਿਦੇਸ਼ ਦਫ਼ਤਰ ਨੇ ਅੱਧੀ ਰਾਤ ਨੂੰ ਇਕ ਬਿਆਨ ਵਿੱਚ ਕਿਹਾ ਕਿ ਅਜਿਹੀਆਂ ਕਾਰਵਾਈਆਂ ਖੇਤਰੀ ਸ਼ਾਂਤੀ ਨੂੰ ਹੋਰ ਵੀ ਖ਼ਤਰੇ ਵਿੱਚ ਪਾਉਂਦੀਆਂ ਹਨ।

ਅਧਿਕਾਰੀਆਂ ਦੇ ਅਨੁਸਾਰ ਭਾਰਤ ਨੇ ਵੀਰਵਾਰ ਰਾਤ ਨੂੰ ਜੰਮੂ, ਪਠਾਨਕੋਟ, ਊਧਮਪੁਰ ਅਤੇ ਕੁਝ ਹੋਰ ਥਾਵਾਂ &lsquoਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਫੌਜੀ ਸਟੇਸ਼ਨਾਂ ਨੂੰ ਮਾਰਨ ਦੀ ਪਾਕਿਸਤਾਨੀ ਫੌਜ ਦੀ ਕੋਸ਼ਿਸ਼ ਨੂੰ ਬੇਅਸਰ ਕਰ ਦਿੱਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, &lsquo&lsquoਜੰਮੂ ਅਤੇ ਕਸ਼ਮੀਰ ਵਿਚ ਕੋਮਾਂਤਰੀ ਸਰਹੱਦ ਦੇ ਨਾਲ ਪਾਕਿਸਤਾਨੀ ਮੂਲ ਦੇ ਡਰੋਨਾਂ ਅਤੇ ਮਿਜ਼ਾਈਲਾਂ ਰਾਹੀਂ ਜੰਮੂ, ਪਠਾਨਕੋਟ ਅਤੇ ਊਧਮਪੁਰ ਵਿਖੇ ਫੌਜੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ।&rsquo&rsquo ਫੌਜੀ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਤੋਂ ਮਿਜ਼ਾਈਲਾਂ ਜੰਮੂ ਦੇ ਸਤਵਾਰੀ, ਸਾਂਬਾ, ਆਰ.ਐਸ.ਪੁਰਾ ਅਤੇ ਅਰਨੀਆ ਕਸਬਿਆਂ ਵੱਲ ਵੀ ਨਿਰਦੇਸ਼ਿਤ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਨੂੰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀਆਂ ਦੁਆਰਾ ਰੋਕ ਦਿੱਤਾ ਗਿਆ ਸੀ।