ਪੰਜਾਬ ਕੈਬਨਿਟ ਵੱਲੋਂ ਕੌਮਾਂਤਰੀ ਸਰਹੱਦ ’ਤੇ Anti-Drone System ਲਈ ਬਜਟ ਮਨਜ਼ੂਰ
ਪੰਜਾਬ ਕੈਬਨਿਟ ਨੇ ਅੱਜ &lsquoਰੰਗਲਾ ਪੰਜਾਬ ਫ਼ੰਡ&rsquo ਸਥਾਪਿਤ ਕੀਤੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਕੈਬਨਿਟ ਨੇ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਉਤੇ ਐਂਟੀ ਡਰੋਨ ਸਿਸਟਮ ਲਾਉਣ ਵਾਸਤੇ ਬਜਟ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ &rsquoਚ ਅੱਜ ਇੱਥੇ ਹੋਈ ਕੈਬਨਿਟ ਮੀਟਿੰਗ ਵਿੱਚ ਪਰਵਾਸੀ ਪੰਜਾਬੀਆਂ ਨੂੰ &lsquoਰੰਗਲਾ ਪੰਜਾਬ ਫ਼ੰਡ&rsquo ਵਾਸਤੇ ਦਾਨ ਦੇਣ ਦੀ ਅਪੀਲ ਕੀਤੀ ਗਈ ਹੈ। ਮੁੱਖ ਮੰਤਰੀ ਨੇ ਮੀਟਿੰਗ ਮਗਰੋਂ ਜਾਣਕਾਰੀ ਦਿੱਤੀ ਹੈ ਕਿ ਕੋਈ ਵੀ ਪਰਵਾਸੀ ਪੰਜਾਬੀ ਆਪਣੇ ਪਿੰਡ ਜਾਂ ਸ਼ਹਿਰ ਲਈ ਲੋਕ ਭਲਾਈ ਦੇ ਕੰਮਾਂ ਲਈ ਫ਼ੰਡ ਦੇਣਾ ਚਾਹੁੰਦਾ ਹੈ ਤਾਂ ਉਹ &lsquoਰੰਗਲਾ ਪੰਜਾਬ ਫ਼ੰਡ&rsquo ਵਿਚ ਯੋਗਦਾਨ ਪਾ ਸਕੇਗਾ। ਪਰਵਾਸੀ ਪੰਜਾਬੀ ਜਿਸ ਮੰਤਵ ਲਈ ਫ਼ੰਡ ਦੇਵੇਗਾ, ਉਸੇ ਕੰਮ &rsquoਤੇ ਸਰਕਾਰ ਪੈਸੇ ਦੀ ਵਰਤੋਂ ਕਰੇਗੀ।
ਪੰਜਾਬ ਕੈਬਨਿਟ ਵੱਲੋਂ ਅੱਜ ਕੌਮਾਂਤਰੀ ਸਰਹੱਦ, ਜੋ ਅਬੋਹਰ ਤੋਂ ਪਠਾਨਕੋਟ ਤੱਕ ਕਰੀਬ 532 ਕਿਲੋਮੀਟਰ ਬਣਦੀ ਹੈ, ਉਤੇ ਐਂਟੀ ਡਰੋਨ ਸਿਸਟਮ ਸਥਾਪਿਤ ਕਰਨ ਵਾਸਤੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਸਮੁੱਚਾ ਬਾਰਡਰ ਐਂਟੀ ਡਰੋਨ ਸਿਸਟਮ ਨਾਲ ਲੈਸ ਹੋਵੇਗਾ।