ਚੀਨ ਵੱਲੋਂ ਭਾਰਤ ਤੇ ਪਾਕਿ ਨੂੰ ‘ਸੰਜਮ’ ਤੇ ਹਾਲਾਤ ਨੂੰ ਹੋਰ ਨਾ ਉਲ਼ਝਾਉਣ ਦੀ ਸਲਾਹ
ਭਾਰਤ ਤੇ ਪਾਕਿਸਤਾਨ &rsquoਚ ਜਾਰੀ ਫੌਜੀ ਤਣਾਅ ਦਰਮਿਆਨ ਚੀਨ ਨੇ ਦੋਵਾਂ ਮੁਲਕਾਂ ਨੂੰ &lsquoਸੰਜਮ ਵਰਤਣ&rsquo ਅਤੇ ਅਜਿਹੀ ਕਾਰਵਾਈ ਕਰਨ ਤੋਂ &lsquoਪਰਹੇਜ਼&rsquo ਦੀ ਸਲਾਹ ਦਿੱਤੀ ਹੈ, ਜੋ ਹਾਲਾਤ ਨੂੰ ਹੋਰ ਉਲ਼ਝਾ ਸਕਦੀ ਹੈ। ਚੀਨੀ ਤਰਜਮਾਨ ਲਿਨ ਜਿਆਨ ਨੇ ਪੇਈਚਿੰਗ ਵਿੱਚ ਬ੍ਰੀਫਿੰਗ ਦੌਰਾਨ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਅਤਿਵਾਦ ਅਤੇ ਦੋਵਾਂ ਮੁਲਕਾਂ ਵਿਚ ਜਾਰੀ ਫੌਜੀ ਝੜਪ ਬਾਰੇ ਆਪਣਾ ਸਟੈਂਡ ਸਪੱਸ਼ਟ ਕੀਤਾ ਹੈ।
ਉਨ੍ਹਾਂ ਕਿਹਾ, &lsquo&lsquoਭਾਰਤ ਅਤੇ ਪਾਕਿਸਤਾਨ ਇੱਕ ਦੂਜੇ ਦੇ ਗੁਆਂਢੀ ਹਨ ਅਤੇ ਹਮੇਸ਼ਾ ਰਹਿਣਗੇ। ਉਹ ਦੋਵੇਂ ਚੀਨ ਦੇ ਗੁਆਂਢੀ ਵੀ ਹਨ। ਚੀਨ ਹਰ ਤਰ੍ਹਾਂ ਦੇ ਅਤਿਵਾਦ ਦਾ ਵਿਰੋਧ ਕਰਦਾ ਹੈ।&rsquo&rsquo ਉਨ੍ਹਾਂ ਕਿਹਾ, &lsquo&lsquoਅਸੀਂ ਦੋਵਾਂ ਧਿਰਾਂ ਨੂੰ ਸ਼ਾਂਤੀ ਅਤੇ ਸਥਿਰਤਾ ਦੇ ਵੱਡੇ ਹਿੱਤ ਵਿੱਚ ਕੰਮ ਕਰਨ, ਯੂਐੱਨ ਚਾਰਟਰ ਸਮੇਤ ਕੌਮਾਂਤਰੀ ਕਾਨੂੰਨ ਦੀ ਪਾਲਣਾ ਕਰਨ, ਸ਼ਾਂਤ ਰਹਿਣ, ਸੰਜਮ ਵਰਤਣ ਅਤੇ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਚਣ ਦੀ ਅਪੀਲ ਕਰਦੇ ਹਾਂ ਜੋ ਸਥਿਤੀ ਨੂੰ ਵਧੇਰੇ ਪੇਚੀਦਾ ਬਣਾ ਸਕਦੀਆਂ ਹਨ।&rsquo&rsquo ਲਿਨ ਨੇ ਕਿਹਾ ਕਿ ਚੀਨ ਮੌਜੂਦਾ ਤਣਾਅ ਨੂੰ ਘੱਟ ਕਰਨ ਵਿੱਚ ਰਚਨਾਤਮਕ ਭੂਮਿਕਾ ਨਿਭਾਉਣ ਲਈ ਬਾਕੀ ਕੌਮਾਂਤਰੀ ਭਾਈਚਾਰੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।