image caption:

ਪਾਕਿਸਤਾਨ ਵੱਲੋਂ ਜੰਮੂ ‘ਤੇ ਹਮਲਾ, ਪਠਾਨਕੋਟ ਏਅਰਬੇਸ ਨੂੰ ਵੀ ਬਣਾਇਆ ਨਿਸ਼ਾਨਾ

ਪਾਕਿਸਤਾਨ ਨੇ ਜੰਮੂ &lsquoਤੇ ਆਤਮਘਾਤੀ ਡਰੋਨਾਂ ਨਾਲ ਹਮਲਾ ਕਰਦੇ ਹੋਏ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ। S-400 ਨੇ ਸਾਰੇ ਮਿਜ਼ਾਈਲਾਂ ਨੂੰ ਖਤਮ ਕਰ ਦਿੱਤਾ। ਜੰਮੂ ਦੇ ਨਾਲ-ਨਾਲ, ਪਾਕਿਸਤਾਨ ਵੱਲੋਂ ਪਠਾਨਕੋਟ ਏਅਰਬੇਸ &lsquoਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਨੂੰ ਭਾਰਤੀ ਹਵਾਈ ਰੱਖਿਆ ਪ੍ਰਣਾਲੀ ਨੇ ਨਾਕਾਮ ਕਰ ਦਿੱਤਾ। ਜੰਮੂ ਤੋਂ ਰਾਜਸਥਾਨ ਸਰਹੱਦ &lsquoਤੇ ਬਲੈਕਆਊਟ ਹੋ ਗਿਆ ਹੈ।

ਪਾਕਿਸਤਾਨ ਦੇ ਹਮਲੇ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ, ਕਸ਼ਮੀਰ ਦੇ ਮਹੱਤਵਪੂਰਨ ਸਥਾਨਾਂ &lsquoਤੇ ਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਦੇ ਅੰਮ੍ਰਿਤਸਰ ਵਿੱਚ ਵੀ ਬਲੈਕਆਊਟ ਹੈ। ਨਾਲ ਹੀ, ਹੋਟਲ ਅਤੇ ਮਾਰਕੀਟ ਦੀਆਂ ਸਾਰੀਆਂ ਲਾਈਟਾਂ ਬੰਦ ਕਰ ਦਿੱਤੀਆਂ ਗਈਆਂ।