ਰਿਲਾਇੰਸ ਨਹੀਂ ਖਰੀਦੇਗੀ ‘ਆਪ੍ਰੇਸ਼ਨ ਸਿੰਦੂਰ’ ਦਾ ਟ੍ਰੇਡਮਾਰਕ, ਕੰਪਨੀ ਨੇ ਦਿੱਤਾ ਸਪੱਸ਼ਟੀਕਰਨ
ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ &lsquoਆਪ੍ਰੇਸ਼ਨ ਸਿੰਦੂਰ&rsquo ਦੇ ਟ੍ਰੇਡਮਾਰਕ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸਨੂੰ ਨਹੀਂ ਖਰੀਦਣਾ ਚਾਹੁੰਦੀ। ਕੰਪਨੀ ਦਾ ਕਹਿਣਾ ਹੈ ਕਿ ਇਹ ਨਾਮ ਹੁਣ ਰਾਸ਼ਟਰੀ ਚੇਤਨਾ ਦਾ ਹਿੱਸਾ ਬਣ ਗਿਆ ਹੈ ਅਤੇ ਭਾਰਤੀ ਬਹਾਦਰੀ ਦਾ ਪ੍ਰਤੀਕ ਹੈ।
ਇਹ ਜਾਣਕਾਰੀ ਰਿਲਾਇੰਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ। ਕੰਪਨੀ ਨੇ ਕਿਹਾ ਹੈ ਕਿ ਰਿਲਾਇੰਸ ਇੰਡਸਟਰੀਜ਼ ਦੀ ਇਕਾਈ ਜੀਓ ਸਟੂਡੀਓਜ਼ ਨੇ ਆਪਣੀ ਟ੍ਰੇਡਮਾਰਕ ਐਪਲੀਕੇਸ਼ਨ ਵਾਪਸ ਲੈ ਲਈ ਹੈ। ਇਹ ਅਰਜ਼ੀ ਗਲਤੀ ਨਾਲ ਇੱਕ ਜੂਨੀਅਰ ਕਰਮਚਾਰੀ ਵੱਲੋਂ ਬਿਨਾਂ ਇਜਾਜ਼ਤ ਦੇ ਦਾਇਰ ਕੀਤੀ ਗਈ ਸੀ।
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਅਤੇ ਇਸ ਦੇ ਸਾਰੇ ਲੋਕਾਂ ਨੂੰ &lsquoਆਪ੍ਰੇਸ਼ਨ ਸਿੰਦੂਰ&rsquo &lsquoਤੇ ਬਹੁਤ ਮਾਣ ਹੈ। ਇਹ ਕਾਰਵਾਈ ਪਾਕਿਸਤਾਨ ਸਪਾਂਸਰਡ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ। ਇਹ ਹਮਲਾ ਪਹਿਲਗਾਮ ਵਿੱਚ ਹੋਇਆ। &lsquoਆਪ੍ਰੇਸ਼ਨ ਸਿੰਦੂਰ&rsquo ਭਾਰਤ ਦੇ ਬਹਾਦਰ ਹਥਿਆਰਬੰਦ ਬਲਾਂ ਦੀ ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਮਾਣ ਵਾਲਾ ਪਲ ਹੈ। ਰਿਲਾਇੰਸ ਇਸ ਲੜਾਈ ਵਿੱਚ ਸਰਕਾਰ ਅਤੇ ਹਥਿਆਰਬੰਦ ਫੌਜਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ।