ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੇਸ਼ ‘ਚ ਹਾਈ ਅਲਰਟ! 27 ਹਵਾਈ ਅੱਡੇ ਬੰਦ
ਪਹਿਲਗਾਮ &lsquoਚ ਬੇਕਸੂਰਾਂ &lsquoਤੇ ਹੋਏ ਹਮਲੇ ਦਾ ਭਾਰਤ ਨੇ ਮੰਗਲਵਾਰ ਰਾਤ ਨੂੰ 1:30 ਵਜੇ ਆਪ੍ਰੇਸ਼ਨ ਸਿੰਦੂਰ ਲਾਂਚ ਕਰਕੇ ਬਦਲਾ ਲਿਆ ਸੀ। ਆਪ੍ਰੇਸ਼ਨ ਸਿੰਦੂਰ ਦੇ ਤਹਿਤ, ਭਾਰਤ ਨੇ ਪਾਕਿਸਤਾਨ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਅੱਤਵਾਦੀਆਂ &lsquoਤੇ ਇੰਨੇ ਵੱਡੇ ਹਮਲੇ ਤੋਂ ਬਾਅਦ, ਦੇਸ਼ ਭਰ ਦੇ ਲੋਕ ਫੌਜ ਨੂੰ ਸਲਾਮ ਕਰ ਰਹੇ ਹਨ, ਪਰ ਇਸ ਦੇ ਨਾਲ ਹੀ ਸੁਰੱਖਿਆ ਦੇ ਮਾਮਲੇ ਵਿੱਚ ਵੀ ਕਈ ਵੱਡੇ ਫੈਸਲੇ ਲਏ ਗਏ ਹਨ।
ਆਪ੍ਰੇਸ਼ਨ ਸਿੰਦੂਰ ਤੋਂ ਬਾਅਦ 7 ਸੂਬਿਆਂ ਦੇ 27 ਹਵਾਈ ਅੱਡੇ ਸੁਰੱਖਿਆ ਕਾਰਨਾਂ ਕਰਕੇ 9 ਮਈ ਤੱਕ ਬੰਦ ਕਰ ਦਿੱਤੇ ਗਏ ਹਨ। ਰਾਜਸਥਾਨ, ਗੁਜਰਾਤ, ਪੰਜਾਬ, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦੇ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਹਵਾਈ ਅੱਡੇ ਭਾਰਤੀ ਹਵਾਈ ਸੈਨਾ ਦੁਆਰਾ ਵੀ ਨਿਯੰਤਰਿਤ ਹਨ ਜਾਂ ਸਰਹੱਦ ਦੇ ਨੇੜੇ ਸਥਿਤ ਹਨ, ਜਿੱਥੋਂ ਫੌਜੀ ਆਵਾਜਾਈ ਤੇਜ਼ ਹੋ ਸਕਦੀ ਹੈ।
7 ਸੂਬਿਆਂ &lsquoਚ ਬੰਦ ਕੀਤੇ ਗਏ ਹਵਾਈ ਅੱਡਿਆਂ &lsquoਚ ਚੰਡੀਗੜ੍ਹ, ਸ੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਭੁੰਤਰ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਗੱਗਲ, ਬਠਿੰਡਾ, ਜੈਸਲਮੇਰ, ਜੋਧਪੁਰ, ਬੀਕਾਨੇਰ, ਹਲਵਾਰਾ, ਪਠਾਨਕੋਟ, ਲੇਹ, ਜੰਮੂ, ਮੁੰਦਰਾ, ਜਾਮਨਗਰ, ਰਾਜਕੋਟ, ਪੋਰਬੰਦਰ, ਕਾਂਡਲਾ, ਕੇਸ਼ੋਦ, ਭੁਜ, ਧਰਮਸ਼ਾਲਾ, ਗਵਾਲੀਅਰ, ਹਿੰਦਡਨ (ਗ਼ਾਜ਼ਿਆਬਾਦ) ਏਅਰਪੋਰਟ ਸ਼ਾਮਿਲ ਹਨ।